ਸੂਹੀ ਮਹਲਾ ੪ ਘਰੁ ੨ ॥
soohee mahalaa 4 ghar 2 |
Sant Singh KhalsaSoohee, Fourth Mehl, Second House:
Manmohan SinghSuhi 4th Guru.
Manmohan Singh (Punjabi)ਸੂਹੀ ਚੌਥੀ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Suji, Mejl Guru Ram Das, Cuarto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace, he is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਗੁਰਮਤਿ ਨਗਰੀ; ਖੋਜਿ ਖੋਜਾਈ ॥
guramat nagaree; khoj khojaaee |
Sant Singh KhalsaFollowing the Guru's Teachings, I searched and searched the body-village;
Manmohan SinghBy Guru's instruction I have searched the body village,
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਦੇਹੀ ਪਿੰਡ ਦੀ ਢੂੰਡ-ਭਾਲ ਕੀਤੀ ਹੈ,
Fareedkot Teekaਗੁਰੋਂ ਕੀ ਸਿਖਿਆ ਲੈ ਕੇ ਦੇਹੀ ਰੂਪ ਨਗਰੀ ਵਿਚਾਰ ਕੇ ਢੂੰਢੀ ਹੈ॥
Prof. Sahib Singhਹੇ ਭਾਈ! ਗੁਰੂ ਦੀ ਮਤਿ ਲੈ ਕੇ ਮੈਂ ਆਪਣੇ ਸਰੀਰ-ਨਗਰ ਦੀ ਚੰਗੀ ਤਰ੍ਹਾਂ ਖੋਜ ਕੀਤੀ ਹੈ,ਪਦ ਅਰਥ ਗੁਰਮਤਿ = ਗੁਰੂ ਦੀ ਮਤਿ ਲੈ ਕੇ। ਨਗਰੀ = ਸਰੀਰ (-ਨਗਰੀ)। ਖੋਜਿ = ਖੋਜ ਕਰ ਕੇ। ਖੋਜਾਈ = ਖੋਜ ਕਰਾਈ।
SikhNet (Spanish)Instruido por el Guru he buscado a través del territorio de mi cuerpo
ਹਰਿ ਹਰਿ ਨਾਮੁ ਪਦਾਰਥੁ ਪਾਈ ॥੧॥
har har naam padaarath paaee |1|
Sant Singh KhalsaI found the wealth of the Name of the Lord, Har, Har. ||1||
Manmohan Singhand have found the wealth of the Lord Master's Name.
Manmohan Singh (Punjabi)ਅਤੇ ਸੁਆਮੀ ਮਾਲਕ ਦੇ ਨਾਮ ਦੀ ਦੌਲਤ ਲੱਭ ਲਈ ਹੈ।
Fareedkot Teekaਪੁਨਾ ਹਰਿ ਹਰਿ ਨਾਮ ਰੂਪ ਪਦਾਰਥ ਕੀ ਸਮਝ ਵਾ ਪ੍ਰਾਪਤੀ ਪਾਈ ਹੈ॥੧॥☬ਜੇ ਕਹੇ ਤੁਮਾਰੇ ਮਨ ਮੇਂ ਸ਼ਾਂਤੀ ਕੈਸੇ ਆਈ ਹੈ? ਤਿਸ ਪਰ ਕਹਤੇ ਹੈਂ:
Prof. Sahib Singhਅਤੇ, (ਸਰੀਰ ਦੇ ਵਿਚੋਂ ਹੀ) ਪਰਮਾਤਮਾ ਦਾ ਕੀਮਤੀ ਨਾਮ ਮੈਂ ਲੱਭ ਲਿਆ ਹੈ ॥੧॥ਪਦ ਅਰਥ ਪਾਈ = ਲੱਭ ਲਿਆ ॥੧॥
SikhNet (Spanish)y ahí encontré el Tesoro del Nombre del Señor, Jar, Jar.(1)
ਮੇਰੈ ਮਨਿ; ਹਰਿ ਹਰਿ ਸਾਂਤਿ ਵਸਾਈ ॥
merai man; har har saant vasaaee |
Sant Singh KhalsaThe Lord, Har, Har, has enshrined peace within my mind.
Manmohan SinghThe Lord Master has enshrined peace in my mind.
Manmohan Singh (Punjabi)ਸੁਆਮੀ ਮਾਲਕ ਨੇ ਮੇਰੇ ਅੰਦਰ ਠੰਢ-ਚੈਨ ਵਰਤਾ ਦਿੱਤੀ ਹੈ।
Fareedkot Teekaਮੇਰੇ ਮਨ ਮੇਂ ਹਰਿ ਹਰਿ ਨਾਮ ਨੇ ਸ਼ਾਂਤੀ ਵਸਾਈ ਹੈ॥
Prof. Sahib Singhਹੇ ਭਾਈ! (ਗੁਰੂ ਨੇ ਮੈਨੂੰ ਹਰਿ-ਨਾਮ ਦੀ ਦਾਤ ਦੇ ਕੇ) ਮੇਰੇ ਮਨ ਵਿਚ ਠੰਢ ਪਾ ਦਿੱਤੀ ਹੈ।ਪਦ ਅਰਥ ਮੇਰੈ ਮਨਿ = ਮੇਰੇ ਮਨ ਵਿਚ।
SikhNet (Spanish)El Señor, Jar, Jar, trajo Paz a mi mente, el fuego de mi deseo se extinguió en un instante;
ਤਿਸਨਾ ਅਗਨਿ ਬੁਝੀ ਖਿਨ ਅੰਤਰਿ; ਗੁਰਿ ਮਿਲਿਐ. ਸਭ ਭੁਖ ਗਵਾਈ ॥੧॥ ਰਹਾਉ ॥
tisanaa agan bujhee khin antar; gur miliai. sabh bhukh gavaaee |1| rahaau |
Sant Singh KhalsaThe fire of desire was extinguished in an instant, when I met the Guru; all my hunger has been satisfied. ||1||Pause||
Manmohan SinghOn meeting the Guru, the fire of desire is extinguished in an instant and all my hunger is satiated. Pause.
Manmohan Singh (Punjabi)ਗੁਰਾਂ ਨਾਲ ਮਿਲ ਪੈਣ ਤੇ ਖਾਹਿਸ਼ ਦੀ ਅੱਗ ਇਕ ਮੁਹਤ ਵਿੱਚ ਬੁੱਝ ਗਈ ਹੈ ਅਤੇ ਮੇਰੀ ਸਾਰੀ ਭੁੱਖ ਮਿਟ ਗਈ ਹੈ। ਠਹਿਰਾਉ।
Fareedkot Teekaਜਬ ਗੁਰੂ ਮਿਲੇ ਤ੍ਰਿਸ਼ਨਾ ਅਗਨਿ ਉਸੀ ਖਿਨ ਮੇਂ ਬੁਝ ਗਈ, ਸਭ ਪਦਾਰਥਾਂ ਕੀ ਭੁਖ ਗੁਰਾਂ ਨੇ ਗਵਾ ਦਈ ਹੈ॥੧॥ ਰਹਾਉ ॥
Prof. Sahib Singh(ਮੇਰੇ ਅੰਦਰੋਂ) ਇਕ ਛਿਨ ਵਿਚ (ਮਾਇਆ ਦੀ) ਤ੍ਰਿਸ਼ਨਾ ਦੀ ਅੱਗ ਬੁੱਝ ਗਈ ਹੈ। ਗੁਰੂ ਦੇ ਮਿਲਣ ਨਾਲ ਮੇਰੀ ਸਾਰੀ (ਮਾਇਆ ਦੀ) ਭੁੱਖ ਦੂਰ ਹੋ ਗਈ ਹੈ ॥੧॥ ਰਹਾਉ ॥ਪਦ ਅਰਥ ਤਿਸਨਾ ਅਗਨਿ = ਮਾਇਆ ਦੀ ਤ੍ਰਿਸ਼ਨਾ ਦੀ ਅੱਗ। ਗੁਰਿ ਮਿਲਿਐ = ਗੁਰੂ ਮਿਲਣ ਨਾਲ ॥੧॥ ਰਹਾਉ ॥
SikhNet (Spanish)encontrando al Guru mi hambre se satisfizo. (1-Pausa)
ਹਰਿ ਗੁਣ ਗਾਵਾ; ਜੀਵਾ ਮੇਰੀ ਮਾਈ ॥
har gun gaavaa; jeevaa meree maaee |
Sant Singh KhalsaSinging the Glorious Praises of the Lord, I live, O my mother.
Manmohan SinghO my mother, I live only by singing God's praises.
Manmohan Singh (Punjabi)ਹੇ ਮੇਰੀ ਮਾਤਾ! ਮੈਂ ਕੇਵਲ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਹੀ ਜੀਉਂਦਾ ਹਾਂ।
Fareedkot Teekaਹੇ ਮੇਰੀ ਸਖੀ ਰੂਪ ਸੰਤੋ! ਮੈਂ ਹਰੀ ਕੇ ਗੁਣ ਗਾਇਨ ਕਰ (ਜੀਵਾ) ਜੀਵਤਾ ਹੂੰ॥
Prof. Sahib Singhਹੇ ਮੇਰੀ ਮਾਂ! (ਹੁਣ ਜਿਉਂ ਜਿਉਂ) ਮੈਂ ਪਰਮਾਤਮਾ ਦੇ ਗੁਣ ਗਾਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਰਿਹਾ ਹੈ।ਪਦ ਅਰਥ ਗਾਵਾ = ਗਾਵਾਂ, ਮੈਂ ਗਾਂਦਾ ਹਾਂ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਹਾਂ। ਮਾਈ = ਹੇ ਮਾਂ!
SikhNet (Spanish)Oh mi madre, sólo vivo si alabo a mi Señor.
ਸਤਿਗੁਰਿ ਦਇਆਲਿ; ਗੁਣ ਨਾਮੁ ਦ੍ਰਿੜਾਈ ॥੨॥
satigur deaal; gun naam drirraaee |2|
Sant Singh KhalsaThe Merciful True Guru implanted the Glorious Praises of the Naam within me. ||2||
Manmohan SinghThe merciful True Guru has implanted the praise of the Name within me.
Manmohan Singh (Punjabi)ਮਿਹਰਬਾਨ ਸੱਚੇ ਗੁਰਾਂ ਨੇ ਮੇਰੇ ਅੰਦਰ ਨਾਮ ਦੀ ਮਹਿਮਾ ਪੱਕੀ ਕਰ ਦਿੱਤੀ ਹੈ।
Fareedkot Teekaਸਤਿਗੁਰੂ ਜੋ ਦਿਆਲ ਹੈਂ ਮੇਰੇ ਕੋ ਨਾਮ ਕੇ ਗੁਣਾਂ ਕੀ ਪ੍ਰੀਤੀ (ਦ੍ਰਿੜਾਈ) ਤਕੜੀ ਕਰਾਈ ਹੈ॥੨॥
Prof. Sahib Singhਦਇਆ ਦੇ ਘਰ ਸਤਿਗੁਰੂ ਨੇ ਮੇਰੇ ਹਿਰਦੇ ਵਿਚ ਪ੍ਰਭੂ ਦੇ ਗੁਣ ਪੱਕੇ ਕਰ ਦਿੱਤੇ ਹਨ, ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ ਹੈ ॥੨॥ਪਦ ਅਰਥ ਸਤਿਗੁਰਿ = ਸਤਿਗੁਰੂ ਨੇ। ਦਇਆਲਿ = ਦਇਆਲ ਨੇ। ਦ੍ਰਿੜਾਈ = ਪੱਕਾ ਕਰ ਦਿੱਤਾ ਹੈ ॥੨॥
SikhNet (Spanish)Cuando el Guru, por su Misericordia, me bendice con el Nombre, despierto a los Méritos de mi Dios. (2)
ਹਉ. ਹਰਿ ਪ੍ਰਭੁ ਪਿਆਰਾ; ਢੂਢਿ ਢੂਢਾਈ ॥
hau. har prabh piaaraa; dtoodt dtoodtaaee |
Sant Singh KhalsaI search for and seek out my Beloved Lord God, Har, Har.
Manmohan SinghI search and seek my loved Lord Master.
Manmohan Singh (Punjabi)ਮੈਂ ਆਪਣੇ ਪ੍ਰੀਤਮ ਪਾਰਬ੍ਰਹਮ ਪਰਮੇਸਰ ਨੂੰ ਖੋਜਦਾ ਪਾਲਦਾ ਹਾਂ।
Fareedkot Teekaਮੈਂ ਹਰਿ ਪ੍ਰਭੂ ਕੋ ਹੀ ਪਿਆਰਾ ਜਾਨਕੇ ਤਿਸ ਕੇ (ਢੂਢਿ) ਰਸਤੇ ਕੋ (ਢੂਢਾਈ) ਖੋਜਤਾ ਹੂੰ॥
Prof. Sahib Singhਹੇ ਭਾਈ! ਹੁਣ ਮੈਂ ਪਿਆਰੇ ਹਰਿ-ਪ੍ਰਭੂ ਦੀ ਭਾਲ ਕਰਦਾ ਹਾਂ, (ਸਤਸੰਗੀਆਂ ਪਾਸੋਂ) ਭਾਲ ਕਰਾਂਦਾ ਹਾਂ।ਪਦ ਅਰਥ ਹਉ = ਮੈਂ। ਢੂਢਾਈ = ਭਾਲ ਕਰਾਂਦਾ ਹਾਂ।
SikhNet (Spanish)Busco siempre a mi Amado Señor y conociendo a los Santos,
ਸਤਸੰਗਤਿ ਮਿਲਿ; ਹਰਿ ਰਸੁ ਪਾਈ ॥੩॥
satasangat mil; har ras paaee |3|
Sant Singh KhalsaJoining the Sat Sangat, the True Congregation, I have obtained the subtle essence of the Lord. ||3||
Manmohan SinghMeeting with the saint's congregation I have attained the Lord's Nectar.
Manmohan Singh (Punjabi)ਸਾਧ ਸੰਗਤ ਨਾਲ ਮਿਲ ਕੇ ਮੈਂ ਸਾਹਿਬ ਦੇ ਅੰਮ੍ਰਿਤ ਨੂੰ ਪਰਾਪਤ ਕਰ ਲਿਆ ਹੈ।
Fareedkot Teekaਕਿਉਂਕਿ ਸਤਸੰਗਤਿ ਮੇਂ ਮਿਲ ਕੇ ਹਰਿ ਜੋ ਰਸ ਅਨੰਦ ਸਰੂਪ ਹੈ ਤਿਸ ਕੀ ਭਗਤੀ ਪਾਈਤੀ ਹੈ॥੩॥
Prof. Sahib Singhਸਾਧ ਸੰਗਤਿ ਵਿਚ ਮਿਲ ਕੇ ਮੈਂ ਪਰਮਾਤਮਾ ਦੇ ਨਾਮ ਦਾ ਸੁਆਦ ਮਾਣਦਾ ਹਾਂ ॥੩॥ਪਦ ਅਰਥ ਮਿਲਿ = ਮਿਲ ਕੇ ॥੩॥
SikhNet (Spanish)soy bendecido con la Esencia Divina. (3)
ਧੁਰਿ ਮਸਤਕਿ ਲੇਖ ਲਿਖੇ; ਹਰਿ ਪਾਈ ॥
dhur masatak lekh likhe; har paaee |
Sant Singh KhalsaBy the pre-ordained destiny inscribed upon my forehead, I have found the Lord.
Manmohan SinghBy virtue of the pre-ordained destiny on my brow, I have obtained the Lord.
Manmohan Singh (Punjabi)ਆਪਣੇ ਮੱਥੇ ਦੀ ਮੁੱਢਲੀ ਲਿਖੀ ਹੋਈ ਪ੍ਰਾਲਬਧ ਦੀ ਬਦੌਲਤ, ਮੈਂ ਪ੍ਰਭੂ ਨੂੰ ਪਰਾਪਤ ਕਰ ਲਿਆ ਹੈ।
Fareedkot Teekaਆਦੋਂ ਮਸਤਕ ਮੇਂ ਲੇਖ ਲਿਖੇ ਅਨੁਸਾਰ ਵਾਹਿਗੁਰੂ ਕੀ ਖਬਰ ਪਾਈ ਹੈ,॥
Prof. Sahib Singhਹੇ ਭਾਈ! ਧੁਰ ਦਰਗਾਹ ਤੋਂ (ਜਿਸ ਮਨੁੱਖ ਦੇ) ਮੱਥੇ ਉੱਤੇ ਪ੍ਰਭੂ-ਮਿਲਾਪ ਦਾ ਲਿਖਿਆ ਲੇਖ ਉੱਘੜਦਾ ਹੈ,ਪਦ ਅਰਥ ਧੁਰਿ = ਧੁਰ ਦਰਗਾਹ ਤੋਂ। ਮਸਤਕਿ = ਮੱਥੇ ਉੱਤੇ।
SikhNet (Spanish)Tal es el decreto de mi Destino, obtener a mi Señor.
ਗੁਰੁ ਨਾਨਕੁ ਤੁਠਾ; ਮੇਲੈ ਹਰਿ ਭਾਈ ॥੪॥੧॥੫॥
gur naanak tutthaa; melai har bhaaee |4|1|5|
Sant Singh KhalsaGuru Nanak, pleased and satisfied, has united me with the Lord, O Siblings of Destiny. ||4||1||5||
Manmohan SinghThrough his pleasure, Guru Nanak unites the mortals with God, O brother.
Manmohan Singh (Punjabi)ਆਪਣੀ ਪ੍ਰਸੰਨਤਾ ਰਾਹੀਂ ਗੁਰੂ ਨਾਨਕ ਦੇਵ ਜੀ ਪ੍ਰਾਣੀ ਨੂੰ ਵਾਹਿਗੁਰੂ ਨਾਲ ਮਿਲਾ ਦਿੰਦੇ ਹਨ, ਹੇ ਵੀਰ!
Fareedkot Teekaਗੁਰੂ ਜੀ ਕਹੇ ਹੈਂ: ਹੇ ਭਾਈ! ਜਿਨਾਂ ਪਰ ਗੁਰੂ ਕਿਰਪਾਲ ਹੋਇਆ ਹੈ, ਤਿਨਾਂ ਪ੍ਰੇਮੀਆਂ ਕੋ ਹਰਿ ਮੇਲੇ ਹੈਂ॥੪॥੧॥੫॥☬ਗੁਰੋਂ ਕੀ ਮਹਿਮਾ ਜਨਾਵਤੇ ਹੈਂ:
Prof. Sahib Singhਉਸ ਉਤੇ ਗੁਰੂ ਨਾਨਕ ਪ੍ਰਸੰਨ ਹੁੰਦਾ ਹੈ ਅਤੇ, ਉਸ ਨੂੰ ਪਰਮਾਤਮਾ ਮਿਲਾ ਦੇਂਦਾ ਹੈ ॥੪॥੧॥੫॥ਪਦ ਅਰਥ ਤੁਠਾ = ਪ੍ਰਸੰਨ। ਭਾਈ = ਹੇ ਭਾਈ! ॥੪॥੧॥੫॥
* ਨੋਟ: ਘਰੁ ੧ ਦੇ ਚਾਰ ਸ਼ਬਦਾਂ ਦਾ ਸੰਗ੍ਰਹਿ ਮੁੱਕ ਚੁਕਾ ਹੈ। ਹੁਣ 'ਘਰੁ ੨' ਦੇ ਸ਼ਬਦਾਂ ਦੇ ਸੰਗ੍ਰਹਿ ਦਾ ਇਹ ਪਹਿਲਾ ਸ਼ਬਦ ਹੈ।
SikhNet (Spanish)Cuando el Guru muestra Su Compasión, nos guía hacia nuestro Dios.(4-1-5)