ਸੂਹੀ ਮਹਲਾ ੪ ॥
soohee mahalaa 4 |
Sant Singh KhalsaSoohee, Fourth Mehl:
Manmohan SinghSuhi 4th Guru.
Manmohan Singh (Punjabi)ਸੂਹੀ ਚੌਥੀ ਪਾਤਿਸ਼ਾਹੀ।
SikhNet (Spanish)Suji, Mejl Guru Ram Das, Cuarto Canal Divino.
ਹਰਿ ਹਰਿ ਕਰਹਿ. ਨਿਤ ਕਪਟੁ ਕਮਾਵਹਿ; ਹਿਰਦਾ ਸੁਧੁ. ਨ ਹੋਈ ॥
har har kareh. nit kapatt kamaaveh; hiradaa sudh. na hoee |
Sant Singh KhalsaOne who chants the Name of the Lord, Har, Har, while constantly practicing deception, shall never become pure of heart.
Manmohan SinghHe, who utters God's Name and ever practises deceit; his mind becomes not pure.
Manmohan Singh (Punjabi)ਜੋ ਵਾਹਿਗੁਰੂ ਦੇ ਨਾਮ ਨੂੰ ਉਚਾਰਦਾ ਹੈ ਅਤੇ ਸਦਾ ਛਲ ਫਰੇਬ ਕਰਦਾ ਹੈ; ਉਸ ਦਾ ਮਨ ਪਵਿਤਰ ਨਹੀਂ ਹੁੰਦਾ।
Fareedkot Teekaਉਪਰੋਂ ਹਰਿ ਹਰਿ ਕਰਤੇ ਹੈਂ ਅਰ ਮਨ ਅੰਤਰ ਕਪਟ ਕੇ ਬਿਵਹਾਰ ਕਮਾਵਤੇ ਹੈਂ, ਇਸ ਕਰ ਕੇ ਹਿਰਦਾ ਸੁਧ ਨਹੀਂ ਹੋਤਾ॥
Prof. Sahib Singhਹੇ ਭਾਈ! (ਜੇਹੜੇ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦੇ ਉਂਞ) ਜ਼ਬਾਨੀ ਰਾਮ ਰਾਮ ਉਚਾਰਦੇ ਹਨ, ਸਦਾ ਧੋਖਾ-ਫਰੇਬ (ਭੀ) ਕਰਦੇ ਰਹਿੰਦੇ ਹਨ, ਉਹਨਾਂ ਦਾ ਦਿਲ ਪਵਿਤ੍ਰ ਨਹੀਂ ਹੋ ਸਕਦਾ।ਪਦ ਅਰਥ ਕਰਹਿ = ਕਰਦੇ ਹਨ। ਹਰਿ ਹਰਿ ਕਰਹਿ = (ਜ਼ਬਾਨੀ ਜ਼ਬਾਨੀ) ਹਰਿ-ਨਾਮ ਉਚਾਰਦੇ ਹਨ। ਕਪਟੁ = ਛਲ, ਧੋਖਾ। ਕਮਾਵਹਿ = ਕਮਾਂਦੇ ਹਨ। ਸੁਧੁ = ਪਵਿਤ੍ਰ।
SikhNet (Spanish)El hombre recita el Nombre del Señor, Jar, Jar, pero practica la maldad y el engaño; así su mente nunca estará Pura.
ਅਨਦਿਨੁ ਕਰਮ ਕਰਹਿ ਬਹੁਤੇਰੇ; ਸੁਪਨੈ ਸੁਖੁ. ਨ ਹੋਈ ॥੧॥
anadin karam kareh bahutere; supanai sukh. na hoee |1|
Sant Singh KhalsaHe may perform all sorts of rituals, night and day, but he shall not find peace, even in dreams. ||1||
Manmohan SinghHe may perform many ceremonies night and day, he gets not peace even in dream.
Manmohan Singh (Punjabi)ਰਾਤ ਦਿਨ ਉਹ ਅਨੇਕਾਂ ਸੰਸਕਾਰ ਪਿਆ ਕਰੇ, ਉਸ ਨੂੰ ਸੁਫਨੇ ਵਿੱਚ ਭੀ ਆਰਾਮ ਪਰਾਪਤ ਨਹੀਂ ਹੁੰਦਾ।
Fareedkot Teekaਰਾਤ ਦਿਨ ਕਰਮ ਤੋ ਦਿਖਲਾਵੇ ਕੇ ਬਹੁਤ ਕਰਤੇ ਹੈਂ, ਪਰੰਤੂ ਉਨ ਕੋ ਸ੍ਵਪਨੇ ਮੇਂ ਭੀ ਵਾ ਕਦਾਚਿਤ ਸੁਖ ਕੀ ਪ੍ਰਾਪਤੀ ਨਹੀਂ ਹੋਈ॥੧॥
Prof. Sahib Singhਉਹ ਮਨੁੱਖ (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਅਨੇਕਾਂ ਧਾਰਮਿਕ ਕਰਮ ਹਰ ਵੇਲੇ ਕਰਦੇ ਰਹਿੰਦੇ ਹਨ, ਪਰ ਉਹਨਾਂ ਨੂੰ ਕਦੇ ਸੁਪਨੇ ਵਿਚ ਭੀ ਆਤਮਕ ਆਨੰਦ ਨਹੀਂ ਮਿਲਦਾ ॥੧॥ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ {अनुदिनं}। ਕਰਮ = (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ ਧਾਰਮਿਕ) ਕੰਮ। ਸੁਪਨੈ = ਸੁਪਨੇ ਵਿਚ ਭੀ ॥੧॥
SikhNet (Spanish)Uno realiza toda clase de buenas acciones, pero no logra tener Paz ni en sueños. (1)
ਗਿਆਨੀ ਗੁਰ ਬਿਨੁ; ਭਗਤਿ. ਨ ਹੋਈ ॥
giaanee gur bin; bhagat. na hoee |
Sant Singh KhalsaO wise ones, without the Guru, there is no devotional worship.
Manmohan SinghO divine, without the Guru, the Lord's devotional service cannot be performed.
Manmohan Singh (Punjabi)ਹੇ ਬ੍ਰਹਿਮ ਬੇਤੇ! ਗੁਰਾਂ ਦੇ ਬਾਝੋਂ ਬਾਹਿਬ ਦੀ ਪ੍ਰੇਮੀ-ਮਈ ਸੇਵਾ ਕੀਤੀ ਨਹੀਂ ਜਾ ਸਕਦੀ।
Fareedkot Teekaਬ੍ਰਹਮਨੇਸ੍ਟੀ ਬ੍ਰਹਮ ਸ੍ਰੋਤੀ ਗੁਰੂ ਬਿਨਾਂ ਭਗਤੀ ਕੀ ਪ੍ਰਾਪਤੀ ਨਹੀਂ ਹੋਤੀ॥
Prof. Sahib Singhਹੇ ਗਿਆਨਵਾਨ! ਗੁਰੂ ਦੀ ਸਰਨ ਪੈਣ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ।ਪਦ ਅਰਥ ਗਿਆਨੀ = ਹੇ ਗਿਆਨਵਾਨ!
SikhNet (Spanish)Oh erudito, no se puede alabar al Señor sin la Gracia del Guru,
ਕੋਰੈ. ਰੰਗੁ, ਕਦੇ ਨ ਚੜੈ; ਜੇ ਲੋਚੈ ਸਭੁ ਕੋਈ ॥੧॥ ਰਹਾਉ ॥
korai. rang, kade na charrai; je lochai sabh koee |1| rahaau |
Sant Singh KhalsaThe untreated cloth does not take up the dye, no matter how much everyone may wish it. ||1||Pause||
Manmohan SinghThe unbleached cloth assumes not dye ever, however much all may desire it. Pause
Manmohan Singh (Punjabi)ਪਾਹ ਸੱਖਣੇ ਕਪੜੇ ਨੂੰ ਕਦਾਚਿਤ ਰੰਗ ਨਹੀਂ ਚੜ੍ਹਦਾ, ਭਾਵੇਂ ਜਿੰਨਾ ਮਰਜੀ ਸਾਰੇ ਜਣੇ ਚਾਹ ਕਰਨ। ਠਹਿਰਾਉ।
Fareedkot Teekaਜੇ ਕੋਈ (ਲੋਚੈ) ਚਾਹੇ ਭੀ ਤਉ ਕੋਰੇ ਕਪੜੇ ਪਰ ਰੰਗ ਕਬੀ ਨਹੀਂ ਚੜਤਾ, ਤੈਸੇ ਸ੍ਰਧਾ ਲਜਾ ਆਦਿ ਸਾਧਨੋਂ ਬਿਨਾਂ ਗ੍ਯਾਨ ਨਹੀਂ ਹੋਤਾ॥੧॥ ਰਹਾਉ ॥
Prof. Sahib Singh(ਮਨ ਉਤੇ ਪ੍ਰਭੂ ਦੀ ਭਗਤੀ ਦਾ ਰੰਗ ਨਹੀਂ ਚੜ੍ਹ ਸਕਦਾ, ਜਿਵੇਂ) ਭਾਵੇਂ ਹਰੇਕ ਮਨੁੱਖ ਪਿਆ ਤਰਲੇ ਲਏ, ਕਦੇ ਕੋਰੇ ਕੱਪੜੇ ਉੱਤੇ ਰੰਗ ਨਹੀਂ ਚੜ੍ਹਦਾ ॥੧॥ ਰਹਾਉ ॥ਪਦ ਅਰਥ ਕੋਰੈ = ਕੋਰੇ (ਕੱਪੜੇ) ਨੂੰ। ਲੋਚੈ = ਤਾਂਘ ਕਰੇ। ਸਭੁ ਕੋਈ = ਹਰੇਕ ਜੀਵ ॥੧॥ ਰਹਾਉ ॥
SikhNet (Spanish)pues así como la tela que no es debidamente tratada no se tiñe, así la mente sin conducción no absorbe el Color del Señor.(1-Pausa)
ਜਪੁ ਤਪ ਸੰਜਮ ਵਰਤ ਕਰੇ ਪੂਜਾ; ਮਨਮੁਖ ਰੋਗੁ. ਨ ਜਾਈ ॥
jap tap sanjam varat kare poojaa; manamukh rog. na jaaee |
Sant Singh KhalsaThe self-willed manmukh may perform chants, meditations, austere self-discipline, fasts and devotional worship, but his sickness does not go away.
Manmohan SinghThe malady of an apostate departs not, though he may perform recitation, penance, self-discipline fasting and worship.
Manmohan Singh (Punjabi)ਅਧਰਮੀ ਦੀ ਬੀਮਾਰੀ ਦੂਰ ਨਹੀਂ ਹੁੰਦੀ, ਭਾਵੇਂ ਉਹ ਪਾਠ, ਤਪੱਸਿਆ, ਸਵੈ-ਜਬਤ, ਉਪਹਾਸ ਅਤੇ ਉਪਾਸ਼ਨਾ ਪਿਆ ਕਰੇ।
Fareedkot Teekaਜਪ, ਤਪ, ਵਰਤ, ਪੂਜਾ ਕੇ ਬਹੁਤੇਰੇ (ਸੰਜਮ) ਉਪਾਉ ਕਰਤੇ ਹੈਂ ਵਾ ਦਿਖਾਵੇ ਮਾਤ੍ਰ ਇੰਦ੍ਰੇ ਰੋਕਨੇ, ਪਰੰਤੂ ਮਨਮੁਖ ਕਾ (ਰੋਗੁ) ਹੰਕਾਰ ਨਹੀਂ ਜਾਤਾ॥
Prof. Sahib Singhਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮੰਤ੍ਰਾਂ ਦਾ) ਜਾਪ (ਧੂਣੀਆਂ ਦਾ) ਤਪਾਣਾ (ਆਦਿਕ) ਕਸ਼ਟ ਦੇਣ ਵਾਲੇ ਸਾਧਨ ਕਰਦਾ ਹੈ, ਵਰਤ ਰੱਖਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਸ ਮਨੁੱਖ ਦਾ (ਆਤਮਕ) ਰੋਗ ਦੂਰ ਨਹੀਂ ਹੁੰਦਾ।ਪਦ ਅਰਥ ਸੰਜਮ = ਇੰਦ੍ਰੀਆਂ ਨੂੰ ਵੱਸ ਕਰਨ ਲਈ ਸਰੀਰ ਨੂੰ ਔਖਾ ਕਰਨ ਵਾਲੇ ਸਾਧਨ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ।
SikhNet (Spanish)No liberan del mal al egocéntrico la concentración, las austeridades, las disciplinas, los ayunos,
ਅੰਤਰਿ ਰੋਗੁ ਮਹਾ ਅਭਿਮਾਨਾ; ਦੂਜੈ ਭਾਇ ਖੁਆਈ ॥੨॥
antar rog mahaa abhimaanaa; doojai bhaae khuaaee |2|
Sant Singh KhalsaDeep within him is the sickness of excessive egotism; in the love of duality he is ruined. ||2||
Manmohan SinghWithin him is the ailment of excessive ego and he is ruined by another's love.
Manmohan Singh (Punjabi)ਉਸ ਦੇ ਅੰਦਰ ਅਤਿਅੰਤ ਅਹੰਕਾਰ ਦੀ ਬੀਮਾਰੀ ਹੈ ਅਤੇ ਉਸ ਨੂੰ ਹੋਰਸ ਦੇ ਪਿਆਰ ਨੇ ਬਰਬਾਦ ਕਰ ਦਿੱਤਾ ਹੈ।
Fareedkot Teekaਉਨ ਕੇ ਅੰਤਰ ਅਭਿਮਾਨ ਰੂਪ ਬਡਾ ਰੋਗ ਹੈ, ਇਸੀ ਕਰ ਕੇ ਦ੍ਵੈਤ ਭਾਵ ਨੇ ਹੀ ਉਨੋਂ ਕੀ ਬਿਰਤੀ ਭੁਲਾਈ ਹੈ॥੨॥
Prof. Sahib Singhਉਸ ਦੇ ਮਨ ਵਿਚ ਅਹੰਕਾਰ ਦਾ ਵੱਡਾ ਰੋਗ ਟਿਕਿਆ ਰਹਿੰਦਾ ਹੈ। ਉਹ ਮਾਇਆ ਦੇ ਮੋਹ ਵਿਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ ॥੨॥ਪਦ ਅਰਥ ਅੰਤਰਿ = ਅੰਦਰ, ਮਨ ਵਿਚ। ਅਭਿਮਾਨਾ = ਅਹੰਕਾਰ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਖੁਆਈ = ਖੁੰਝਿਆ ਰਹਿੰਦਾ ਹੈ, ਕੁਰਾਹੇ ਪਿਆ ਰਹਿੰਦਾ ਹੈ ॥੨॥
SikhNet (Spanish)ni lo que él pregona, pues la enfermedad es su propio ego, y su destrucción es la idea del otro. (2)
ਬਾਹਰਿ ਭੇਖ ਬਹੁਤੁ ਚਤੁਰਾਈ; ਮਨੂਆ ਦਹ ਦਿਸਿ ਧਾਵੈ ॥
baahar bhekh bahut chaturaaee; manooaa deh dis dhaavai |
Sant Singh KhalsaOutwardly, he wears religious robes and he is very clever, but his mind wanders in the ten directions.
Manmohan SinghOutwardly he wears religious garb and is very clever, but his mind wanders in ten directions.
Manmohan Singh (Punjabi)ਉਪਰੋ ਉਹ ਧਾਰਮਿਕ ਲਿਬਾਸ ਪਾਉਂਦਾ ਹੈ ਅਤੇ ਬੜਾ ਹੁਸ਼ਿਆਰ ਹੈ, ਪਰ ਉਸ ਦਾ ਮਨ ਦਸੀਂ ਪਾਸੀਂ ਭਟਕਦਾ ਫਿਰਦਾ ਹੈ।
Fareedkot Teekaਬਾਹਰ ਤੇ ਤੌ ਬਡੀ ਚਤਰਾਈ ਸਾਥ ਭੇਖ ਬਨਾਉਤੇ ਹੈਂ, ਉਨ ਕਾ ਮਨ ਤ੍ਰਿਸ਼ਨਾਤਰ ਹੂਆ ਹੂਆ ਦਸੋ ਦਿਸਾਂ ਮੇਂ ਧਾਵਤਾ ਹੈ॥
Prof. Sahib Singhਹੇ ਭਾਈ! (ਗੁਰੂ ਤੋਂ ਖੁੰਝਿਆ ਹੋਇਆ ਮਨੁੱਖ) ਲੋਕਾਂ ਨੂੰ ਵਿਖਾਣ ਵਾਸਤੇ ਧਾਰਮਿਕ ਭੇਖ ਬਣਾਂਦਾ ਹੈ, ਬਥੇਰੀ ਚੁਸਤੀ-ਚਾਲਾਕੀ ਵਿਖਾਂਦਾ ਹੈ, ਪਰ ਉਸ ਦਾ ਕੋਝਾ ਮਨ ਦਸੀਂ ਪਾਸੀਂ ਦੌੜਿਆ ਫਿਰਦਾ ਹੈ।ਪਦ ਅਰਥ ਮਨੂਆ = ਕੋਝਾ ਮਨ। ਦਹ ਦਿਸਿ = ਦਸੀਂ ਪਾਸੀਂ। ਧਾਵੈ = ਦੌੜਦਾ ਹੈ, ਭਟਕਦਾ ਹੈ।
SikhNet (Spanish)Por fuera parece impecable, vestido como un santo, pero su mente vaga por todas partes.
ਹਉਮੈ ਬਿਆਪਿਆ. ਸਬਦੁ, ਨ ਚੀਨੑੈ; ਫਿਰਿ ਫਿਰਿ ਜੂਨੀ ਆਵੈ ॥੩॥
haumai biaapiaa. sabad, na cheenai; fir fir joonee aavai |3|
Sant Singh KhalsaEngrossed in ego, he does not remember the Word of the Shabad; over and over again, he is reincarnated. ||3||
Manmohan SinghEngrossed in ego, he remembers not the Name and is cast into existences over and over again.
Manmohan Singh (Punjabi)ਹੰਕਾਰ ਵਿੱਚ ਖਚਤ ਹੋਇਆ ਉਹ ਨਾਮ ਨੂੰ ਚੇਤੇ ਨਹੀਂ ਕਰਦਾ ਅਤੇ ਮੁੜ ਮੁੜ ਕੇ ਜੂਨੀਆਂ ਵਿੱਚ ਪਾਇਆ ਜਾਂਦਾ ਹੈ।
Fareedkot Teekaਮਨ ਹੰਤਾ ਮੇਂ ਬਿਆਪਿਆ ਹੋਇਆ ਗੁਰ ਉਪਦੇਸ਼ ਨਹੀਂ ਪਹਿਚਾਨਤਾ, ਇਸੀ ਤੇ ਬਾਰੰਬਾਰ ਜੂਨਾਂ ਮੇਂ ਆਵਤੇ ਹੈਂ॥੩॥
Prof. Sahib Singhਹਉਮੈ-ਅਹੰਕਾਰ ਵਿਚ ਫਸਿਆ ਹੋਇਆ ਉਹ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦਾ, ਉਹ ਮੁੜ ਮੁੜ ਜੂਨਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੩॥ਪਦ ਅਰਥ ਬਿਆਪਿਆ = ਫਸਿਆ ਹੋਇਆ। ਚੀਨ੍ਹ੍ਹੈ = ਪਛਾਣਦਾ, ਸਾਂਝ ਪਾਂਦਾ ॥੩॥
SikhNet (Spanish)Embobinado en la idea de sí mismo, no medita en la Palabra del Shabd y así reencarna una y otra vez. (3)
ਨਾਨਕ ਨਦਰਿ ਕਰੇ ਸੋ ਬੂਝੈ; ਸੋ ਜਨੁ ਨਾਮੁ ਧਿਆਏ ॥
naanak nadar kare so boojhai; so jan naam dhiaae |
Sant Singh KhalsaO Nanak, that mortal who is blessed with the Lord's Glance of Grace, understands Him; that humble servant meditates on the Naam, the Name of the Lord.
Manmohan SinghNanak, he on whom is God's grace, understands Him. Such a man meditates on His Name.
Manmohan Singh (Punjabi)ਜਿਸ ਉਤੇ ਵਾਹਿਗੁਰੂ ਦੀ ਰਹਿਮਤ ਹੈ, ਉਹ ਹੀ ਉਸ ਨੂੰ ਸਮਝਦਾ ਹੈ। ਇਹੋ ਜਿਹਾ ਇਨਸਾਨ ਉਸ ਦੇ ਨਾਮ ਦਾ ਆਰਾਧਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਪਰ ਵਾਹਿਗੁਰੂ ਕਿਰਪਾ ਕਰੇ ਸੋ ਪੂਰਨ ਸਤਿਗੁਰਾਂ ਕੋ ਜਾਣੇ ਔਰ ਨਾਮ ਕੋ (ਧਿਆਏ) ਜਪੇ॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਜਿਸ ਮਨੁੱਖ ਉਤੇ ਪਰਮਾਤਮਾ ਮੇਹਰ ਦੀ ਨਿਗਾਹ ਕਰਦਾ ਹੈ, ਉਹ (ਆਤਮਕ ਜੀਵਨ ਦੇ ਰਸਤੇ ਨੂੰ) ਸਮਝ ਲੈਂਦਾ ਹੈ, ਉਹ ਮਨੁੱਖ (ਸਦਾ) ਪਰਮਾਤਮਾ ਦਾ ਨਾਮ ਸਿਮਰਦਾ ਹੈ,ਪਦ ਅਰਥ ਨਾਨਕ = ਹੇ ਨਾਨਕ! ਨਦਰਿ = ਮੇਹਰ ਦੀ ਨਿਗਾਹ। ਬੂਝੈ = ਸਮਝਦਾ ਹੈ।
SikhNet (Spanish)Dice Nanak, aquél que obtiene la Gracia del Señor lo sabe todo y así vive contemplando el Nombre de Dios.
ਗੁਰ ਪਰਸਾਦੀ ਏਕੋ ਬੂਝੈ; ਏਕਸੁ ਮਾਹਿ ਸਮਾਏ ॥੪॥੪॥
gur parasaadee eko boojhai; ekas maeh samaae |4|4|
Sant Singh KhalsaBy Guru's Grace, he understands the One Lord, and is absorbed into the One Lord. ||4||4||
Manmohan SinghBy Guru's grace he knows the One Lord and is absorbed in the unique One.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਉਹ ਇਕ ਸੁਆਮੀ ਨੂੰ ਹੀ ਜਾਣਦਾ ਹੈ ਅਤੇ ਅਦੁੱਤੀ ਪੁਰਖ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਪੁਨਾ ਗੁਰਾਂ ਦੀ ਕਿਰਪਾ ਤੇ ਏਕ ਕੋ ਜਾਣੇ ਬਹੁੜੋ ਸੋ ਤਿਸ ਏਕ ਮੇਂ (ਸਮਾਏ) ਅਭੇਦ ਹੋਵੇ ਹੈ॥੪॥੪॥
Prof. Sahib Singhਗੁਰੂ ਦੀ ਕਿਰਪਾ ਨਾਲ ਉਹ ਇਕ ਪਰਮਾਤਮਾ ਨਾਲ ਹੀ ਸਾਂਝ ਬਣਾਈ ਰੱਖਦਾ ਹੈ, ਉਹ ਇਕ ਪਰਮਾਤਮਾ ਵਿਚ ਹੀ ਲੀਨ ਰਹਿੰਦਾ ਹੈ ॥੪॥੪॥ਪਦ ਅਰਥ ਪਰਸਾਦੀ = ਕਿਰਪਾ ਨਾਲ, ਪਰਸਾਦਿ। ਏਕੋ ਬੂਝੈ = ਇਕ ਪਰਮਾਤਮਾ ਨਾਲ ਹੀ ਸਾਂਝ ਪਾਂਦਾ ਹੈ। ਏਕਸੁ ਮਾਹਿ = ਇਕ ਪਰਮਾਤਮਾ ਵਿਚ ਹੀ ॥੪॥੪॥
SikhNet (Spanish)Por la Gracia del Guru conoce al Ser Supremo y se funde en el Uno Solo. (4-4)