ੴ

ਸਿੱਖਬਾਣੀ · SikhBani

Ang 732

Sri Guru Granth Sahib · Raag Soohee · 4 shabads, 39 lines
Translations
Shabad Guru Ramdas Ji Raag Soohee continued from Ang 731

ਮੇਰੇ ਮਨ; ਹਰਿ ਰਾਮ ਨਾਮਿ ਕਰਿ ਰੰਙੁ ॥

mere man; har raam naam kar rang |

Sant Singh KhalsaO my mind, enshrine love for the Name of the Lord.
Manmohan SinghMy soul enshrine thou the Love for the Lord God's Name.
Manmohan Singh (Punjabi)ਮੇਰੀ ਜਿੰਦੜੀਏ ਤੂੰ ਸੁਆਮੀ ਵਾਹਿਗੁਰੂ ਦੇ ਨਾਮ ਨਾਲ ਪਿਆਰ ਪਾ।
Fareedkot Teekaਹੇ ਮੇਰੇ ਮਨ! ਹਰਿ ਰਾਮ ਆਦਿ ਨਾਮੋਂ ਮੇਂ ਪ੍ਰੀਤ ਕਰ; ਵਾ ਹਰੀ ਜੋ ਰਮਾ ਹੂਆ ਹੈ ਨਾਮੀ ਤਿਸ ਮੇਂ ਪ੍ਰੇਮ ਕਰ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦੇ ਨਾਮ ਵਿਚ ਪਿਆਰ ਜੋੜ।

ਪਦ ਅਰਥ ਮਨ = ਹੇ ਮਨ! ਨਾਮਿ = ਨਾਮ ਵਿਚ। ਰੰਙੁ = ਪ੍ਰੇਮ।

SikhNet (Spanish)Oh mi mente, habita en el Amor del Señor.

ਗੁਰਿ ਤੁਠੈ. ਹਰਿ ਉਪਦੇਸਿਆ; ਹਰਿ ਭੇਟਿਆ ਰਾਉ ਨਿਸੰਙੁ ॥੧॥ ਰਹਾਉ ॥

gur tutthai. har upadesiaa; har bhettiaa raau nisang |1| rahaau |

Sant Singh KhalsaThe Guru, satisfied and pleased, taught me about the Lord, and my Sovereign Lord King met with me at once. ||1||Pause||
Manmohan SinghBeing mightily pleased the Guru has instructed me in God and God the King has doubtlessly met me. Pause.
Manmohan Singh (Punjabi)ਪਰਮ ਪਰਸੰਨ ਹੋ ਗੁਰਾਂ ਨੇ ਮੈਨੂੰ ਵਾਹਿਗੁਰੂ ਦਾ ਉਪਦੇਸ਼ ਦਿੱਤਾ ਹੈ ਅਤੇ ਵਾਹਿਗੁਰੂ ਪਾਤਿਸ਼ਾਹ ਮੈਨੂੰ ਨਿਰਸੰਦੇਹ ਮਿਲ ਪਿਆ ਹੈ। ਠਹਿਰਾਉ।
Fareedkot Teekaਔਰ ਗੁਰੋਂ ਨੇ ਕ੍ਰਿਪਾਲ ਹੋ ਕੇ ਜਿਸ ਕੋ ਉਪਦੇਸ਼ ਦੀਆ ਹੈ ਹਰਿ ਰਾਜਾ ਉਨਾਂ ਕੋ ਮਿਲਿਆ ਹੈ, ਵਹੁ ਜਨਮ ਮਰਨ ਰੂਪ ਸੰਕਾ ਤੇ ਨਿਸੰਕ ਹੂਏ ਹੈਂ ਵਾ ਨਿਰਸੰਦੇਹ ਹੋ ਕਰ ਵਹੁ ਹਰੀ ਰਾਜਾ ਕੋ ਮਿਲਾ ਹੈ॥੧॥ ਰਹਾਉ ॥
Prof. Sahib Singhਜੇ (ਕਿਸੇ ਮਨੁੱਖ ਉਤੇ) ਗੁਰੂ ਮੇਹਰਬਾਨ ਹੋ ਕੇ, ਉਸ ਨੂੰ ਹਰਿ-ਨਾਮ ਸਿਮਰਨ ਦਾ ਉਪਦੇਸ਼ ਦੇਵੇ, ਤਾਂ ਉਸ ਮਨੁੱਖ ਨੂੰ ਪ੍ਰਭੂ-ਪਾਤਿਸ਼ਾਹ ਜ਼ਰੂਰ ਮਿਲ ਪੈਂਦਾ ਹੈ ॥੧॥ ਰਹਾਉ ॥

ਪਦ ਅਰਥ ਭੇਟਿਆ = ਮਿਲਿਆ। ਹਰਿ ਰਾਉ = ਪ੍ਰਭੂ ਪਾਤਿਸ਼ਾਹ। ਨਿਸੰਙੁ = ਸੰਗ ਲਾਹ ਕੇ, ਝਾਕਾ ਲਾਹ ਕੇ, ਜ਼ਰੂਰ ॥੧॥ ਰਹਾਉ ॥

SikhNet (Spanish)El Guru, Satisfecho y Complacido, me contó del Señor y mi Soberano Señor Rey me encontró de inmediato. (1-Pausa)

ਮੁੰਧ ਇਆਣੀ ਮਨਮੁਖੀ; ਫਿਰਿ ਆਵਣ ਜਾਣਾ ਅੰਙੁ ॥

mundh eaanee manamukhee; fir aavan jaanaa ang |

Sant Singh KhalsaThe self-willed manmukh is like the ignorant bride, who comes and goes again and again in reincarnation.
Manmohan SinghAn ignorant apostate bride repeatedly comes and goes in existences.
Manmohan Singh (Punjabi)ਬੇਸਮਝ ਅਧਰਮੀ ਪਤਨੀ, ਮੁੜ ਮੁੜ ਕੇ ਜੂਨੀਆਂ ਅੰਦਰ ਆਉਂਦੀ ਤੇ ਜਾਂਦੀ ਹੈ।
Fareedkot Teekaਮਨਮੁਖਤਾ ਕਰ ਜੋ ਜੀਵ ਰੂਪ ਇਸਤ੍ਰੀ ਅਗ੍ਯਾਤ ਹੋਈ ਹੈ, (ਫਿਰਿ) ਫੇਰ ਉਸ ਕੇ ਸਰੀਰ ਮੇਂ ਆਵਨਾ ਜਾਨਾ ਹੀ ਰਹੇਗਾ॥☬ਕਾਹੇ ਤੇ?
Prof. Sahib Singhਹੇ ਭਾਈ! ਜੇਹੜੀ ਅੰਞਾਣ ਜੀਵ-ਇਸਤ੍ਰੀ (ਗੁਰੂ ਦਾ ਆਸਰਾ ਛੱਡ ਕੇ) ਆਪਣੇ ਹੀ ਮਨ ਦੇ ਪਿੱਛੇ ਤੁਰਦੀ ਹੈ, ਉਸ ਦਾ ਜਨਮ ਮਰਨ ਦੇ ਗੇੜ ਨਾਲ ਸਾਥ ਬਣਿਆ ਰਹਿੰਦਾ ਹੈ।

ਪਦ ਅਰਥ ਮੁੰਧ = ਜੀਵ-ਇਸਤ੍ਰੀ। ਮਨਮੁਖੀ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ। ਅੰਙੁ = ਸਾਥ।

SikhNet (Spanish)El voluntarioso Manmukj es como la novia ignorante que vive en su falso ego y así nace y muere;

ਹਰਿ ਪ੍ਰਭੁ ਚਿਤਿ. ਨ ਆਇਓ; ਮਨਿ ਦੂਜਾ ਭਾਉ ਸਹਲੰਙੁ ॥੨॥

har prabh chit. na aaeo; man doojaa bhaau sehalang |2|

Sant Singh KhalsaThe Lord God does not come into her consciousness, and her mind is stuck in the love of duality. ||2||
Manmohan SinghShe contemplates not her Lord God her heart is attached with the Love of another.
Manmohan Singh (Punjabi)ਉਹ ਸੁਆਮੀ ਵਾਹਿਗੁਰੂ ਦਾ ਸਿਮਰਨ ਨਹੀਂ ਕਰਦੀ। ਉਸ ਦਾ ਦਿਲ ਹੋਰਸ ਦੇ ਪਿਆਰ ਨਾਲ ਜੁੜਿਆ ਹੋਇਆ ਹੈ।
Fareedkot Teekaਹਰਿ ਪ੍ਰਭੂ ਚਿਤ ਜੋ ਨਾ ਆਇਆ, ਮਨ ਮੇਂ ਦ੍ਵੈਤ ਭਾਵ ਹੀ (ਸਹਲੰਙੁ) ਇਕੱਠਾ ਹੋਇ ਰਹਾ ਹੈ॥੨॥☬ਜਿਸ ਜਗ੍ਯਾਸੂ ਨੇ ਦ੍ਵੈਤ ਛੋਡਕੇ ਐਸੇ ਪ੍ਰਾਰਥਨਾ ਕਰੀ ਹੈ ਤਿਸ ਕੇ ਪਾਪ ਗਏ ਹੈਨ, ਸੋ ਦਿਖਾਵਤੇ ਹੈਂ:
Prof. Sahib Singhਉਸ (ਜੀਵ-ਇਸਤ੍ਰੀ) ਦੇ ਚਿੱਤ ਵਿਚ ਹਰੀ-ਪ੍ਰਭੂ ਨਹੀਂ ਵੱਸਦਾ, ਉਸ ਦੇ ਮਨ ਵਿਚ ਮਾਇਆ ਦਾ ਮੋਹ ਹੀ ਸਾਥੀ ਬਣਿਆ ਰਹਿੰਦਾ ਹੈ ॥੨॥

ਪਦ ਅਰਥ ਚਿਤਿ = ਚਿੱਤ ਵਿਚ। ਮਨਿ = ਮਨ ਵਿਚ। ਦੂਜਾ ਭਾਉ = ਮਾਇਆ ਦਾ ਪਿਆਰ। ਸਹਲੰਙੁ = {सह लग्न} ਸਾਥੀ ॥੨॥

SikhNet (Spanish)el Señor no llega a su conciencia, pues su mente vive en la dualidad. (2)

ਹਮ ਮੈਲੁ ਭਰੇ ਦੁਹਚਾਰੀਆ; ਹਰਿ ਰਾਖਹੁ ਅੰਗੀ ਅੰਙੁ ॥

ham mail bhare duhachaareea; har raakhahu angee ang |

Sant Singh KhalsaI am full of filth, and I practice evil deeds; O Lord, save me, be with me, merge me into Your Being!
Manmohan SinghI, am evil-doer, am filled with filth. O Lord, my partisan, take Thou my side.
Manmohan Singh (Punjabi)ਮੈਂ ਕੁਕਰਮੀ, ਮਲੀਨਤਾ ਨਾਲ ਪਰੀਪੂਰਨ ਹਾਂ। ਹੇ ਮੇਰੇ ਪੱਖੀ ਸੁਆਮੀ ਤੂੰ ਮੇਰਾ ਪੱਖ ਪੂਰ।
Fareedkot Teekaਹਮ ਪਾਪੋਂ ਸਾਥ ਭਰੇ ਹੂਏ ਖੋਟੇ ਕਰਮਾਂ ਵਾਲੇ ਹਾਂ, ਹੇ ਹਰਿ! ਭਗਤੋਂ ਕੇ ਪੱਖੀ ਮੇਰਾ ਭੀ ਪੱਖ ਕਰ ਕੇ ਜਨਮ ਮਰਨ ਸੇ ਰੱਖ ਲੇਵੋ॥
Prof. Sahib Singhਹੇ ਹਰੀ! ਅਸੀਂ ਜੀਵ (ਵਿਕਾਰਾਂ ਦੀ) ਮੈਲ ਨਾਲ ਭਰੇ ਰਹਿੰਦੇ ਹਾਂ, ਅਸੀਂ ਮੰਦ-ਕਰਮੀ ਹਾਂ। ਹੇ ਅੰਗ ਪਾਲਣ ਵਾਲੇ ਪ੍ਰਭੂ! ਸਾਡੀ ਰੱਖਿਆ ਕਰ, ਸਾਡੀ ਸਹਾਇਤਾ ਕਰ।

ਪਦ ਅਰਥ ਦੁਹ ਚਾਰੀਆ = ਮੰਦ-ਕਰਮੀ। ਅੰਗੀ = ਹੇ ਅੰਗੀ! ਹੇ ਅੰਗ = ਪਾਲ! ਅੰਙੁ = ਅੰਗ, ਪੱਖ।

SikhNet (Spanish)Somos unos míseros tontos, cometemos errores sin conducción; oh Dios, abrázanos en Tu Ser. Mira,

ਗੁਰਿ ਅੰਮ੍ਰਿਤ ਸਰਿ ਨਵਲਾਇਆ; ਸਭਿ ਲਾਥੇ ਕਿਲਵਿਖ ਪੰਙੁ ॥੩॥

gur amrit sar navalaaeaa; sabh laathe kilavikh pang |3|

Sant Singh KhalsaThe Guru has bathed me in the pool of Ambrosial Nectar, and all my dirty sins and mistakes have been washed away. ||3||
Manmohan SinghThe Guru has bathed me in the tank of Nectar and all the scum of my sins is washed off.
Manmohan Singh (Punjabi)ਗੁਰਾਂ ਨੇ ਮੈਨੂੰ ਆਬਿ-ਹਿਯਾਤ ਦੇ ਸਰੋਵਰ ਵਿੱਚ ਇਸ਼ਨਾਨ ਕਰਵਾ ਦਿੱਤਾ ਹੈ ਅਤੇ ਮੇਰੇ ਪਾਪਾਂ ਦੀ ਸਾਰੀ ਮੈਲ ਧੋਂਤੀ ਗਈ ਹੈ।
Fareedkot Teekaਐਸੇ ਜਗ੍ਯਾਸੂ ਕੋ ਗੁਰੋਂ ਦ੍ਵਾਰਾ (ਅੰਮ੍ਰਿਤ ਸਰਿ) ਸਤਿਸੰਗ ਮੇਂ ਵਾ ਆਤਮਾਨੰਦ ਮੇਂ ਹਰੀ ਨੇ ਇਸਨਾਨ ਕਰਾਯਾ ਹੈ, ਉਸ ਕੇ ਚਿਕੜ ਰੂਪ ਪਾਪ ਸਭ ਦੂਰ ਹੂਏ ਹੈਂ॥੩॥
Prof. Sahib Singhਹੇ ਭਾਈ! ਗੁਰੂ ਨੇ (ਜਿਸ ਮਨੁੱਖ ਨੂੰ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸਰੋਵਰ ਵਿਚ ਇਸ਼ਨਾਨ ਕਰਾ ਦਿੱਤਾ, (ਉਸ ਦੇ ਅੰਦਰੋਂ) ਸਾਰੇ ਪਾਪ ਲਹਿ ਜਾਂਦੇ ਹਨ, ਪਾਪਾਂ ਦਾ ਚਿੱਕੜ ਧੁਪ ਜਾਂਦਾ ਹੈ ॥੩॥

ਪਦ ਅਰਥ ਗੁਰਿ = ਗੁਰੂ ਨੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਸਰਿ = ਸਰ ਵਿਚ, ਤਾਲਾਬ ਵਿਚ। ਅੰਮ੍ਰਿਤ ਸਰਿ = ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸਰੋਵਰ ਵਿਚ। ਨਵਲਾਇਆ = ਇਸ਼ਨਾਨ ਕਰਾ ਦਿੱਤਾ। ਕਿਲਵਿਖ = ਪਾਪ। ਪੰਙੁ = ਪੰਕੁ, ਚਿੱਕੜ ॥੩॥

SikhNet (Spanish)el Guru me bañó en Aguas de Ambrosía, y toda la negrura de mi desatino fue lavada.(3)

ਹਰਿ ਦੀਨਾ ਦੀਨ ਦਇਆਲ ਪ੍ਰਭੁ; ਸਤਸੰਗਤਿ ਮੇਲਹੁ ਸੰਙੁ ॥

har deenaa deen deaal prabh; satasangat melahu sang |

Sant Singh KhalsaO Lord God, Merciful to the meek and the poor, please unite me with the Sat Sangat, the True Congregation.
Manmohan SinghO God Lord, merciful to the meek and poor, unite me thou with the saints' society.
Manmohan Singh (Punjabi)ਹੇ ਮਸਕੀਨਾਂ ਅਤੇ ਗਰੀਬਾਂ ਦੇ ਮਿਹਰਬਾਨ ਵਾਹਿਗੁਰੂ ਸੁਆਮੀ, ਤੂੰ ਮੈਨੂੰ ਸਾਧ ਸੰਗਤ ਨਾਲ ਜੋੜ ਦੇ।
Fareedkot Teekaਹੇ ਹਰਿ ਦੀਨਦ੍ਯਾਲ ਪ੍ਰਭੂ! ਹਮ ਦੀਨੋਂ ਕੋ ਸਤਸੰਗਤ ਕੇ ਸੰਗ ਮੇਂ ਮੇਲੋ॥
Prof. Sahib Singhਹੇ ਅੱਤ ਕੰਗਾਲਾਂ ਉਤੇ ਦਇਆ ਕਰਨ ਵਾਲੇ ਹਰੀ-ਪ੍ਰਭੂ! ਮੈਨੂੰ ਸਾਧ ਸੰਗਤਿ ਦਾ ਸਾਥ ਮਿਲਾ।

ਪਦ ਅਰਥ ਦੀਨਾ ਦੀਨ = ਕੰਗਾਲਾਂ ਤੋਂ ਕੰਗਾਲ। ਪ੍ਰਭੁ = ਹੇ ਪ੍ਰਭੂ! ਸੰਙੁ = ਸਾਥ।

SikhNet (Spanish)Eres el Soporte del débil, por Piedad, guíame hasta la Compañía de los Santos.

ਮਿਲਿ ਸੰਗਤਿ. ਹਰਿ ਰੰਗੁ ਪਾਇਆ; ਜਨ ਨਾਨਕ. ਮਨਿ ਤਨਿ ਰੰਙੁ ॥੪॥੩॥

mil sangat. har rang paaeaa; jan naanak. man tan rang |4|3|

Sant Singh KhalsaJoining the Sangat, servant Nanak has obtained the Lord's Love; my mind and body are drenched in it. ||4||3||
Manmohan SinghMeeting the society of saints, slave Nanak has obtained God's love and his soul and body are imbued with the love.
Manmohan Singh (Punjabi)ਸਤਿਸੰਗਤ ਨਾਲ ਜੁੜ ਕੇ ਗੋਲੇ ਨਾਨਕ ਨੂੰ ਵਾਹਿਗੁਰੂ ਦਾ ਪ੍ਰੇਮ ਪਰਾਪਤ ਹੋਇਆ ਹੈ, ਅਤੇ ਉਸ ਦੀ ਆਤਮਾ ਤੇ ਦੇਹ ਪ੍ਰੇਮ ਨਾਲ ਰੰਗੇ ਗਏ ਹਨ।
Fareedkot Teekaਜਿਨਾਂ ਐਸੀ ਬੇਨਤੀ ਕਰੀ ਹੈ ਉਨੋਂ ਨੇ ਸੰਗਤ ਮੇਂ ਮਿਲ ਕਰ ਹਰੀ ਕੇ ਅਨੰਦ ਕੋ ਪਾਯਾ ਹੈ। ਗੁਰੂ ਜੀ ਕਹਤੇ ਹੈਂ: ਤਿਨਾਂ ਦਾਸਾਂ ਕਾ ਮਨ ਤਨ ਆਨੰਦ ਸਰੂਪ ਹੀ ਹੋਇਆ ਹੈ॥੪॥੩॥☬ਮਨਮੁਖੋਂ ਕੇ ਕਰਤਬ ਨਿਸਫਲ ਦਿਖਾਵਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-) ਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੇ ਨਾਮ ਦਾ ਪ੍ਰੇਮ ਪ੍ਰਾਪਤ ਕਰ ਲਿਆ, ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਉਹ ਪ੍ਰੇਮ (ਸਦਾ ਟਿਕਿਆ ਰਹਿੰਦਾ ਹੈ) ॥੪॥੩॥

ਪਦ ਅਰਥ ਮਿਲਿ = ਮਿਲ ਕੇ ॥੪॥੩॥

SikhNet (Spanish)Así me podré unir a Ti, oh mi Dios, y mi cuerpo y mi mente se fundirán en Tu Amor. (4-3)

Open this shabad (11 lines, Angs 731-732) →

Shabad Guru Ramdas Ji Raag Soohee

ਸੂਹੀ ਮਹਲਾ ੪ ॥

soohee mahalaa 4 |

Sant Singh KhalsaSoohee, Fourth Mehl:
Manmohan SinghSuhi 4th Guru.
Manmohan Singh (Punjabi)ਸੂਹੀ ਚੌਥੀ ਪਾਤਿਸ਼ਾਹੀ।
SikhNet (Spanish)Suji, Mejl Guru Ram Das, Cuarto Canal Divino.

ਹਰਿ ਹਰਿ ਕਰਹਿ. ਨਿਤ ਕਪਟੁ ਕਮਾਵਹਿ; ਹਿਰਦਾ ਸੁਧੁ. ਨ ਹੋਈ ॥

har har kareh. nit kapatt kamaaveh; hiradaa sudh. na hoee |

Sant Singh KhalsaOne who chants the Name of the Lord, Har, Har, while constantly practicing deception, shall never become pure of heart.
Manmohan SinghHe, who utters God's Name and ever practises deceit; his mind becomes not pure.
Manmohan Singh (Punjabi)ਜੋ ਵਾਹਿਗੁਰੂ ਦੇ ਨਾਮ ਨੂੰ ਉਚਾਰਦਾ ਹੈ ਅਤੇ ਸਦਾ ਛਲ ਫਰੇਬ ਕਰਦਾ ਹੈ; ਉਸ ਦਾ ਮਨ ਪਵਿਤਰ ਨਹੀਂ ਹੁੰਦਾ।
Fareedkot Teekaਉਪਰੋਂ ਹਰਿ ਹਰਿ ਕਰਤੇ ਹੈਂ ਅਰ ਮਨ ਅੰਤਰ ਕਪਟ ਕੇ ਬਿਵਹਾਰ ਕਮਾਵਤੇ ਹੈਂ, ਇਸ ਕਰ ਕੇ ਹਿਰਦਾ ਸੁਧ ਨਹੀਂ ਹੋਤਾ॥
Prof. Sahib Singhਹੇ ਭਾਈ! (ਜੇਹੜੇ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦੇ ਉਂਞ) ਜ਼ਬਾਨੀ ਰਾਮ ਰਾਮ ਉਚਾਰਦੇ ਹਨ, ਸਦਾ ਧੋਖਾ-ਫਰੇਬ (ਭੀ) ਕਰਦੇ ਰਹਿੰਦੇ ਹਨ, ਉਹਨਾਂ ਦਾ ਦਿਲ ਪਵਿਤ੍ਰ ਨਹੀਂ ਹੋ ਸਕਦਾ।

ਪਦ ਅਰਥ ਕਰਹਿ = ਕਰਦੇ ਹਨ। ਹਰਿ ਹਰਿ ਕਰਹਿ = (ਜ਼ਬਾਨੀ ਜ਼ਬਾਨੀ) ਹਰਿ-ਨਾਮ ਉਚਾਰਦੇ ਹਨ। ਕਪਟੁ = ਛਲ, ਧੋਖਾ। ਕਮਾਵਹਿ = ਕਮਾਂਦੇ ਹਨ। ਸੁਧੁ = ਪਵਿਤ੍ਰ।

SikhNet (Spanish)El hombre recita el Nombre del Señor, Jar, Jar, pero practica la maldad y el engaño; así su mente nunca estará Pura.

ਅਨਦਿਨੁ ਕਰਮ ਕਰਹਿ ਬਹੁਤੇਰੇ; ਸੁਪਨੈ ਸੁਖੁ. ਨ ਹੋਈ ॥੧॥

anadin karam kareh bahutere; supanai sukh. na hoee |1|

Sant Singh KhalsaHe may perform all sorts of rituals, night and day, but he shall not find peace, even in dreams. ||1||
Manmohan SinghHe may perform many ceremonies night and day, he gets not peace even in dream.
Manmohan Singh (Punjabi)ਰਾਤ ਦਿਨ ਉਹ ਅਨੇਕਾਂ ਸੰਸਕਾਰ ਪਿਆ ਕਰੇ, ਉਸ ਨੂੰ ਸੁਫਨੇ ਵਿੱਚ ਭੀ ਆਰਾਮ ਪਰਾਪਤ ਨਹੀਂ ਹੁੰਦਾ।
Fareedkot Teekaਰਾਤ ਦਿਨ ਕਰਮ ਤੋ ਦਿਖਲਾਵੇ ਕੇ ਬਹੁਤ ਕਰਤੇ ਹੈਂ, ਪਰੰਤੂ ਉਨ ਕੋ ਸ੍ਵਪਨੇ ਮੇਂ ਭੀ ਵਾ ਕਦਾਚਿਤ ਸੁਖ ਕੀ ਪ੍ਰਾਪਤੀ ਨਹੀਂ ਹੋਈ॥੧॥
Prof. Sahib Singhਉਹ ਮਨੁੱਖ (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਅਨੇਕਾਂ ਧਾਰਮਿਕ ਕਰਮ ਹਰ ਵੇਲੇ ਕਰਦੇ ਰਹਿੰਦੇ ਹਨ, ਪਰ ਉਹਨਾਂ ਨੂੰ ਕਦੇ ਸੁਪਨੇ ਵਿਚ ਭੀ ਆਤਮਕ ਆਨੰਦ ਨਹੀਂ ਮਿਲਦਾ ॥੧॥

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ {अनुदिनं}। ਕਰਮ = (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ ਧਾਰਮਿਕ) ਕੰਮ। ਸੁਪਨੈ = ਸੁਪਨੇ ਵਿਚ ਭੀ ॥੧॥

SikhNet (Spanish)Uno realiza toda clase de buenas acciones, pero no logra tener Paz ni en sueños. (1)

ਗਿਆਨੀ ਗੁਰ ਬਿਨੁ; ਭਗਤਿ. ਨ ਹੋਈ ॥

giaanee gur bin; bhagat. na hoee |

Sant Singh KhalsaO wise ones, without the Guru, there is no devotional worship.
Manmohan SinghO divine, without the Guru, the Lord's devotional service cannot be performed.
Manmohan Singh (Punjabi)ਹੇ ਬ੍ਰਹਿਮ ਬੇਤੇ! ਗੁਰਾਂ ਦੇ ਬਾਝੋਂ ਬਾਹਿਬ ਦੀ ਪ੍ਰੇਮੀ-ਮਈ ਸੇਵਾ ਕੀਤੀ ਨਹੀਂ ਜਾ ਸਕਦੀ।
Fareedkot Teekaਬ੍ਰਹਮਨੇਸ੍ਟੀ ਬ੍ਰਹਮ ਸ੍ਰੋਤੀ ਗੁਰੂ ਬਿਨਾਂ ਭਗਤੀ ਕੀ ਪ੍ਰਾਪਤੀ ਨਹੀਂ ਹੋਤੀ॥
Prof. Sahib Singhਹੇ ਗਿਆਨਵਾਨ! ਗੁਰੂ ਦੀ ਸਰਨ ਪੈਣ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ।

ਪਦ ਅਰਥ ਗਿਆਨੀ = ਹੇ ਗਿਆਨਵਾਨ!

SikhNet (Spanish)Oh erudito, no se puede alabar al Señor sin la Gracia del Guru,

ਕੋਰੈ. ਰੰਗੁ, ਕਦੇ ਨ ਚੜੈ; ਜੇ ਲੋਚੈ ਸਭੁ ਕੋਈ ॥੧॥ ਰਹਾਉ ॥

korai. rang, kade na charrai; je lochai sabh koee |1| rahaau |

Sant Singh KhalsaThe untreated cloth does not take up the dye, no matter how much everyone may wish it. ||1||Pause||
Manmohan SinghThe unbleached cloth assumes not dye ever, however much all may desire it. Pause
Manmohan Singh (Punjabi)ਪਾਹ ਸੱਖਣੇ ਕਪੜੇ ਨੂੰ ਕਦਾਚਿਤ ਰੰਗ ਨਹੀਂ ਚੜ੍ਹਦਾ, ਭਾਵੇਂ ਜਿੰਨਾ ਮਰਜੀ ਸਾਰੇ ਜਣੇ ਚਾਹ ਕਰਨ। ਠਹਿਰਾਉ।
Fareedkot Teekaਜੇ ਕੋਈ (ਲੋਚੈ) ਚਾਹੇ ਭੀ ਤਉ ਕੋਰੇ ਕਪੜੇ ਪਰ ਰੰਗ ਕਬੀ ਨਹੀਂ ਚੜਤਾ, ਤੈਸੇ ਸ੍ਰਧਾ ਲਜਾ ਆਦਿ ਸਾਧਨੋਂ ਬਿਨਾਂ ਗ੍ਯਾਨ ਨਹੀਂ ਹੋਤਾ॥੧॥ ਰਹਾਉ ॥
Prof. Sahib Singh(ਮਨ ਉਤੇ ਪ੍ਰਭੂ ਦੀ ਭਗਤੀ ਦਾ ਰੰਗ ਨਹੀਂ ਚੜ੍ਹ ਸਕਦਾ, ਜਿਵੇਂ) ਭਾਵੇਂ ਹਰੇਕ ਮਨੁੱਖ ਪਿਆ ਤਰਲੇ ਲਏ, ਕਦੇ ਕੋਰੇ ਕੱਪੜੇ ਉੱਤੇ ਰੰਗ ਨਹੀਂ ਚੜ੍ਹਦਾ ॥੧॥ ਰਹਾਉ ॥

ਪਦ ਅਰਥ ਕੋਰੈ = ਕੋਰੇ (ਕੱਪੜੇ) ਨੂੰ। ਲੋਚੈ = ਤਾਂਘ ਕਰੇ। ਸਭੁ ਕੋਈ = ਹਰੇਕ ਜੀਵ ॥੧॥ ਰਹਾਉ ॥

SikhNet (Spanish)pues así como la tela que no es debidamente tratada no se tiñe, así la mente sin conducción no absorbe el Color del Señor.(1-Pausa)

ਜਪੁ ਤਪ ਸੰਜਮ ਵਰਤ ਕਰੇ ਪੂਜਾ; ਮਨਮੁਖ ਰੋਗੁ. ਨ ਜਾਈ ॥

jap tap sanjam varat kare poojaa; manamukh rog. na jaaee |

Sant Singh KhalsaThe self-willed manmukh may perform chants, meditations, austere self-discipline, fasts and devotional worship, but his sickness does not go away.
Manmohan SinghThe malady of an apostate departs not, though he may perform recitation, penance, self-discipline fasting and worship.
Manmohan Singh (Punjabi)ਅਧਰਮੀ ਦੀ ਬੀਮਾਰੀ ਦੂਰ ਨਹੀਂ ਹੁੰਦੀ, ਭਾਵੇਂ ਉਹ ਪਾਠ, ਤਪੱਸਿਆ, ਸਵੈ-ਜਬਤ, ਉਪਹਾਸ ਅਤੇ ਉਪਾਸ਼ਨਾ ਪਿਆ ਕਰੇ।
Fareedkot Teekaਜਪ, ਤਪ, ਵਰਤ, ਪੂਜਾ ਕੇ ਬਹੁਤੇਰੇ (ਸੰਜਮ) ਉਪਾਉ ਕਰਤੇ ਹੈਂ ਵਾ ਦਿਖਾਵੇ ਮਾਤ੍ਰ ਇੰਦ੍ਰੇ ਰੋਕਨੇ, ਪਰੰਤੂ ਮਨਮੁਖ ਕਾ (ਰੋਗੁ) ਹੰਕਾਰ ਨਹੀਂ ਜਾਤਾ॥
Prof. Sahib Singhਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮੰਤ੍ਰਾਂ ਦਾ) ਜਾਪ (ਧੂਣੀਆਂ ਦਾ) ਤਪਾਣਾ (ਆਦਿਕ) ਕਸ਼ਟ ਦੇਣ ਵਾਲੇ ਸਾਧਨ ਕਰਦਾ ਹੈ, ਵਰਤ ਰੱਖਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਸ ਮਨੁੱਖ ਦਾ (ਆਤਮਕ) ਰੋਗ ਦੂਰ ਨਹੀਂ ਹੁੰਦਾ।

ਪਦ ਅਰਥ ਸੰਜਮ = ਇੰਦ੍ਰੀਆਂ ਨੂੰ ਵੱਸ ਕਰਨ ਲਈ ਸਰੀਰ ਨੂੰ ਔਖਾ ਕਰਨ ਵਾਲੇ ਸਾਧਨ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ।

SikhNet (Spanish)No liberan del mal al egocéntrico la concentración, las austeridades, las disciplinas, los ayunos,

ਅੰਤਰਿ ਰੋਗੁ ਮਹਾ ਅਭਿਮਾਨਾ; ਦੂਜੈ ਭਾਇ ਖੁਆਈ ॥੨॥

antar rog mahaa abhimaanaa; doojai bhaae khuaaee |2|

Sant Singh KhalsaDeep within him is the sickness of excessive egotism; in the love of duality he is ruined. ||2||
Manmohan SinghWithin him is the ailment of excessive ego and he is ruined by another's love.
Manmohan Singh (Punjabi)ਉਸ ਦੇ ਅੰਦਰ ਅਤਿਅੰਤ ਅਹੰਕਾਰ ਦੀ ਬੀਮਾਰੀ ਹੈ ਅਤੇ ਉਸ ਨੂੰ ਹੋਰਸ ਦੇ ਪਿਆਰ ਨੇ ਬਰਬਾਦ ਕਰ ਦਿੱਤਾ ਹੈ।
Fareedkot Teekaਉਨ ਕੇ ਅੰਤਰ ਅਭਿਮਾਨ ਰੂਪ ਬਡਾ ਰੋਗ ਹੈ, ਇਸੀ ਕਰ ਕੇ ਦ੍ਵੈਤ ਭਾਵ ਨੇ ਹੀ ਉਨੋਂ ਕੀ ਬਿਰਤੀ ਭੁਲਾਈ ਹੈ॥੨॥
Prof. Sahib Singhਉਸ ਦੇ ਮਨ ਵਿਚ ਅਹੰਕਾਰ ਦਾ ਵੱਡਾ ਰੋਗ ਟਿਕਿਆ ਰਹਿੰਦਾ ਹੈ। ਉਹ ਮਾਇਆ ਦੇ ਮੋਹ ਵਿਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ ॥੨॥

ਪਦ ਅਰਥ ਅੰਤਰਿ = ਅੰਦਰ, ਮਨ ਵਿਚ। ਅਭਿਮਾਨਾ = ਅਹੰਕਾਰ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਖੁਆਈ = ਖੁੰਝਿਆ ਰਹਿੰਦਾ ਹੈ, ਕੁਰਾਹੇ ਪਿਆ ਰਹਿੰਦਾ ਹੈ ॥੨॥

SikhNet (Spanish)ni lo que él pregona, pues la enfermedad es su propio ego, y su destrucción es la idea del otro. (2)

ਬਾਹਰਿ ਭੇਖ ਬਹੁਤੁ ਚਤੁਰਾਈ; ਮਨੂਆ ਦਹ ਦਿਸਿ ਧਾਵੈ ॥

baahar bhekh bahut chaturaaee; manooaa deh dis dhaavai |

Sant Singh KhalsaOutwardly, he wears religious robes and he is very clever, but his mind wanders in the ten directions.
Manmohan SinghOutwardly he wears religious garb and is very clever, but his mind wanders in ten directions.
Manmohan Singh (Punjabi)ਉਪਰੋ ਉਹ ਧਾਰਮਿਕ ਲਿਬਾਸ ਪਾਉਂਦਾ ਹੈ ਅਤੇ ਬੜਾ ਹੁਸ਼ਿਆਰ ਹੈ, ਪਰ ਉਸ ਦਾ ਮਨ ਦਸੀਂ ਪਾਸੀਂ ਭਟਕਦਾ ਫਿਰਦਾ ਹੈ।
Fareedkot Teekaਬਾਹਰ ਤੇ ਤੌ ਬਡੀ ਚਤਰਾਈ ਸਾਥ ਭੇਖ ਬਨਾਉਤੇ ਹੈਂ, ਉਨ ਕਾ ਮਨ ਤ੍ਰਿਸ਼ਨਾਤਰ ਹੂਆ ਹੂਆ ਦਸੋ ਦਿਸਾਂ ਮੇਂ ਧਾਵਤਾ ਹੈ॥
Prof. Sahib Singhਹੇ ਭਾਈ! (ਗੁਰੂ ਤੋਂ ਖੁੰਝਿਆ ਹੋਇਆ ਮਨੁੱਖ) ਲੋਕਾਂ ਨੂੰ ਵਿਖਾਣ ਵਾਸਤੇ ਧਾਰਮਿਕ ਭੇਖ ਬਣਾਂਦਾ ਹੈ, ਬਥੇਰੀ ਚੁਸਤੀ-ਚਾਲਾਕੀ ਵਿਖਾਂਦਾ ਹੈ, ਪਰ ਉਸ ਦਾ ਕੋਝਾ ਮਨ ਦਸੀਂ ਪਾਸੀਂ ਦੌੜਿਆ ਫਿਰਦਾ ਹੈ।

ਪਦ ਅਰਥ ਮਨੂਆ = ਕੋਝਾ ਮਨ। ਦਹ ਦਿਸਿ = ਦਸੀਂ ਪਾਸੀਂ। ਧਾਵੈ = ਦੌੜਦਾ ਹੈ, ਭਟਕਦਾ ਹੈ।

SikhNet (Spanish)Por fuera parece impecable, vestido como un santo, pero su mente vaga por todas partes.

ਹਉਮੈ ਬਿਆਪਿਆ. ਸਬਦੁ, ਨ ਚੀਨੑੈ; ਫਿਰਿ ਫਿਰਿ ਜੂਨੀ ਆਵੈ ॥੩॥

haumai biaapiaa. sabad, na cheenai; fir fir joonee aavai |3|

Sant Singh KhalsaEngrossed in ego, he does not remember the Word of the Shabad; over and over again, he is reincarnated. ||3||
Manmohan SinghEngrossed in ego, he remembers not the Name and is cast into existences over and over again.
Manmohan Singh (Punjabi)ਹੰਕਾਰ ਵਿੱਚ ਖਚਤ ਹੋਇਆ ਉਹ ਨਾਮ ਨੂੰ ਚੇਤੇ ਨਹੀਂ ਕਰਦਾ ਅਤੇ ਮੁੜ ਮੁੜ ਕੇ ਜੂਨੀਆਂ ਵਿੱਚ ਪਾਇਆ ਜਾਂਦਾ ਹੈ।
Fareedkot Teekaਮਨ ਹੰਤਾ ਮੇਂ ਬਿਆਪਿਆ ਹੋਇਆ ਗੁਰ ਉਪਦੇਸ਼ ਨਹੀਂ ਪਹਿਚਾਨਤਾ, ਇਸੀ ਤੇ ਬਾਰੰਬਾਰ ਜੂਨਾਂ ਮੇਂ ਆਵਤੇ ਹੈਂ॥੩॥
Prof. Sahib Singhਹਉਮੈ-ਅਹੰਕਾਰ ਵਿਚ ਫਸਿਆ ਹੋਇਆ ਉਹ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦਾ, ਉਹ ਮੁੜ ਮੁੜ ਜੂਨਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੩॥

ਪਦ ਅਰਥ ਬਿਆਪਿਆ = ਫਸਿਆ ਹੋਇਆ। ਚੀਨ੍ਹ੍ਹੈ = ਪਛਾਣਦਾ, ਸਾਂਝ ਪਾਂਦਾ ॥੩॥

SikhNet (Spanish)Embobinado en la idea de sí mismo, no medita en la Palabra del Shabd y así reencarna una y otra vez. (3)

ਨਾਨਕ ਨਦਰਿ ਕਰੇ ਸੋ ਬੂਝੈ; ਸੋ ਜਨੁ ਨਾਮੁ ਧਿਆਏ ॥

naanak nadar kare so boojhai; so jan naam dhiaae |

Sant Singh KhalsaO Nanak, that mortal who is blessed with the Lord's Glance of Grace, understands Him; that humble servant meditates on the Naam, the Name of the Lord.
Manmohan SinghNanak, he on whom is God's grace, understands Him. Such a man meditates on His Name.
Manmohan Singh (Punjabi)ਜਿਸ ਉਤੇ ਵਾਹਿਗੁਰੂ ਦੀ ਰਹਿਮਤ ਹੈ, ਉਹ ਹੀ ਉਸ ਨੂੰ ਸਮਝਦਾ ਹੈ। ਇਹੋ ਜਿਹਾ ਇਨਸਾਨ ਉਸ ਦੇ ਨਾਮ ਦਾ ਆਰਾਧਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਪਰ ਵਾਹਿਗੁਰੂ ਕਿਰਪਾ ਕਰੇ ਸੋ ਪੂਰਨ ਸਤਿਗੁਰਾਂ ਕੋ ਜਾਣੇ ਔਰ ਨਾਮ ਕੋ (ਧਿਆਏ) ਜਪੇ॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਜਿਸ ਮਨੁੱਖ ਉਤੇ ਪਰਮਾਤਮਾ ਮੇਹਰ ਦੀ ਨਿਗਾਹ ਕਰਦਾ ਹੈ, ਉਹ (ਆਤਮਕ ਜੀਵਨ ਦੇ ਰਸਤੇ ਨੂੰ) ਸਮਝ ਲੈਂਦਾ ਹੈ, ਉਹ ਮਨੁੱਖ (ਸਦਾ) ਪਰਮਾਤਮਾ ਦਾ ਨਾਮ ਸਿਮਰਦਾ ਹੈ,

ਪਦ ਅਰਥ ਨਾਨਕ = ਹੇ ਨਾਨਕ! ਨਦਰਿ = ਮੇਹਰ ਦੀ ਨਿਗਾਹ। ਬੂਝੈ = ਸਮਝਦਾ ਹੈ।

SikhNet (Spanish)Dice Nanak, aquél que obtiene la Gracia del Señor lo sabe todo y así vive contemplando el Nombre de Dios.

ਗੁਰ ਪਰਸਾਦੀ ਏਕੋ ਬੂਝੈ; ਏਕਸੁ ਮਾਹਿ ਸਮਾਏ ॥੪॥੪॥

gur parasaadee eko boojhai; ekas maeh samaae |4|4|

Sant Singh KhalsaBy Guru's Grace, he understands the One Lord, and is absorbed into the One Lord. ||4||4||
Manmohan SinghBy Guru's grace he knows the One Lord and is absorbed in the unique One.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਉਹ ਇਕ ਸੁਆਮੀ ਨੂੰ ਹੀ ਜਾਣਦਾ ਹੈ ਅਤੇ ਅਦੁੱਤੀ ਪੁਰਖ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਪੁਨਾ ਗੁਰਾਂ ਦੀ ਕਿਰਪਾ ਤੇ ਏਕ ਕੋ ਜਾਣੇ ਬਹੁੜੋ ਸੋ ਤਿਸ ਏਕ ਮੇਂ (ਸਮਾਏ) ਅਭੇਦ ਹੋਵੇ ਹੈ॥੪॥੪॥
Prof. Sahib Singhਗੁਰੂ ਦੀ ਕਿਰਪਾ ਨਾਲ ਉਹ ਇਕ ਪਰਮਾਤਮਾ ਨਾਲ ਹੀ ਸਾਂਝ ਬਣਾਈ ਰੱਖਦਾ ਹੈ, ਉਹ ਇਕ ਪਰਮਾਤਮਾ ਵਿਚ ਹੀ ਲੀਨ ਰਹਿੰਦਾ ਹੈ ॥੪॥੪॥

ਪਦ ਅਰਥ ਪਰਸਾਦੀ = ਕਿਰਪਾ ਨਾਲ, ਪਰਸਾਦਿ। ਏਕੋ ਬੂਝੈ = ਇਕ ਪਰਮਾਤਮਾ ਨਾਲ ਹੀ ਸਾਂਝ ਪਾਂਦਾ ਹੈ। ਏਕਸੁ ਮਾਹਿ = ਇਕ ਪਰਮਾਤਮਾ ਵਿਚ ਹੀ ॥੪॥੪॥

SikhNet (Spanish)Por la Gracia del Guru conoce al Ser Supremo y se funde en el Uno Solo. (4-4)

Open this shabad →

Shabad Guru Ramdas Ji Raag Soohee

ਸੂਹੀ ਮਹਲਾ ੪ ਘਰੁ ੨ ॥

soohee mahalaa 4 ghar 2 |

Sant Singh KhalsaSoohee, Fourth Mehl, Second House:
Manmohan SinghSuhi 4th Guru.
Manmohan Singh (Punjabi)ਸੂਹੀ ਚੌਥੀ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Suji, Mejl Guru Ram Das, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace, he is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਗੁਰਮਤਿ ਨਗਰੀ; ਖੋਜਿ ਖੋਜਾਈ ॥

guramat nagaree; khoj khojaaee |

Sant Singh KhalsaFollowing the Guru's Teachings, I searched and searched the body-village;
Manmohan SinghBy Guru's instruction I have searched the body village,
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਦੇਹੀ ਪਿੰਡ ਦੀ ਢੂੰਡ-ਭਾਲ ਕੀਤੀ ਹੈ,
Fareedkot Teekaਗੁਰੋਂ ਕੀ ਸਿਖਿਆ ਲੈ ਕੇ ਦੇਹੀ ਰੂਪ ਨਗਰੀ ਵਿਚਾਰ ਕੇ ਢੂੰਢੀ ਹੈ॥
Prof. Sahib Singhਹੇ ਭਾਈ! ਗੁਰੂ ਦੀ ਮਤਿ ਲੈ ਕੇ ਮੈਂ ਆਪਣੇ ਸਰੀਰ-ਨਗਰ ਦੀ ਚੰਗੀ ਤਰ੍ਹਾਂ ਖੋਜ ਕੀਤੀ ਹੈ,

ਪਦ ਅਰਥ ਗੁਰਮਤਿ = ਗੁਰੂ ਦੀ ਮਤਿ ਲੈ ਕੇ। ਨਗਰੀ = ਸਰੀਰ (-ਨਗਰੀ)। ਖੋਜਿ = ਖੋਜ ਕਰ ਕੇ। ਖੋਜਾਈ = ਖੋਜ ਕਰਾਈ।

SikhNet (Spanish)Instruido por el Guru he buscado a través del territorio de mi cuerpo

ਹਰਿ ਹਰਿ ਨਾਮੁ ਪਦਾਰਥੁ ਪਾਈ ॥੧॥

har har naam padaarath paaee |1|

Sant Singh KhalsaI found the wealth of the Name of the Lord, Har, Har. ||1||
Manmohan Singhand have found the wealth of the Lord Master's Name.
Manmohan Singh (Punjabi)ਅਤੇ ਸੁਆਮੀ ਮਾਲਕ ਦੇ ਨਾਮ ਦੀ ਦੌਲਤ ਲੱਭ ਲਈ ਹੈ।
Fareedkot Teekaਪੁਨਾ ਹਰਿ ਹਰਿ ਨਾਮ ਰੂਪ ਪਦਾਰਥ ਕੀ ਸਮਝ ਵਾ ਪ੍ਰਾਪਤੀ ਪਾਈ ਹੈ॥੧॥☬ਜੇ ਕਹੇ ਤੁਮਾਰੇ ਮਨ ਮੇਂ ਸ਼ਾਂਤੀ ਕੈਸੇ ਆਈ ਹੈ? ਤਿਸ ਪਰ ਕਹਤੇ ਹੈਂ:
Prof. Sahib Singhਅਤੇ, (ਸਰੀਰ ਦੇ ਵਿਚੋਂ ਹੀ) ਪਰਮਾਤਮਾ ਦਾ ਕੀਮਤੀ ਨਾਮ ਮੈਂ ਲੱਭ ਲਿਆ ਹੈ ॥੧॥

ਪਦ ਅਰਥ ਪਾਈ = ਲੱਭ ਲਿਆ ॥੧॥

SikhNet (Spanish)y ahí encontré el Tesoro del Nombre del Señor, Jar, Jar.(1)

ਮੇਰੈ ਮਨਿ; ਹਰਿ ਹਰਿ ਸਾਂਤਿ ਵਸਾਈ ॥

merai man; har har saant vasaaee |

Sant Singh KhalsaThe Lord, Har, Har, has enshrined peace within my mind.
Manmohan SinghThe Lord Master has enshrined peace in my mind.
Manmohan Singh (Punjabi)ਸੁਆਮੀ ਮਾਲਕ ਨੇ ਮੇਰੇ ਅੰਦਰ ਠੰਢ-ਚੈਨ ਵਰਤਾ ਦਿੱਤੀ ਹੈ।
Fareedkot Teekaਮੇਰੇ ਮਨ ਮੇਂ ਹਰਿ ਹਰਿ ਨਾਮ ਨੇ ਸ਼ਾਂਤੀ ਵਸਾਈ ਹੈ॥
Prof. Sahib Singhਹੇ ਭਾਈ! (ਗੁਰੂ ਨੇ ਮੈਨੂੰ ਹਰਿ-ਨਾਮ ਦੀ ਦਾਤ ਦੇ ਕੇ) ਮੇਰੇ ਮਨ ਵਿਚ ਠੰਢ ਪਾ ਦਿੱਤੀ ਹੈ।

ਪਦ ਅਰਥ ਮੇਰੈ ਮਨਿ = ਮੇਰੇ ਮਨ ਵਿਚ।

SikhNet (Spanish)El Señor, Jar, Jar, trajo Paz a mi mente, el fuego de mi deseo se extinguió en un instante;

ਤਿਸਨਾ ਅਗਨਿ ਬੁਝੀ ਖਿਨ ਅੰਤਰਿ; ਗੁਰਿ ਮਿਲਿਐ. ਸਭ ਭੁਖ ਗਵਾਈ ॥੧॥ ਰਹਾਉ ॥

tisanaa agan bujhee khin antar; gur miliai. sabh bhukh gavaaee |1| rahaau |

Sant Singh KhalsaThe fire of desire was extinguished in an instant, when I met the Guru; all my hunger has been satisfied. ||1||Pause||
Manmohan SinghOn meeting the Guru, the fire of desire is extinguished in an instant and all my hunger is satiated. Pause.
Manmohan Singh (Punjabi)ਗੁਰਾਂ ਨਾਲ ਮਿਲ ਪੈਣ ਤੇ ਖਾਹਿਸ਼ ਦੀ ਅੱਗ ਇਕ ਮੁਹਤ ਵਿੱਚ ਬੁੱਝ ਗਈ ਹੈ ਅਤੇ ਮੇਰੀ ਸਾਰੀ ਭੁੱਖ ਮਿਟ ਗਈ ਹੈ। ਠਹਿਰਾਉ।
Fareedkot Teekaਜਬ ਗੁਰੂ ਮਿਲੇ ਤ੍ਰਿਸ਼ਨਾ ਅਗਨਿ ਉਸੀ ਖਿਨ ਮੇਂ ਬੁਝ ਗਈ, ਸਭ ਪਦਾਰਥਾਂ ਕੀ ਭੁਖ ਗੁਰਾਂ ਨੇ ਗਵਾ ਦਈ ਹੈ॥੧॥ ਰਹਾਉ ॥
Prof. Sahib Singh(ਮੇਰੇ ਅੰਦਰੋਂ) ਇਕ ਛਿਨ ਵਿਚ (ਮਾਇਆ ਦੀ) ਤ੍ਰਿਸ਼ਨਾ ਦੀ ਅੱਗ ਬੁੱਝ ਗਈ ਹੈ। ਗੁਰੂ ਦੇ ਮਿਲਣ ਨਾਲ ਮੇਰੀ ਸਾਰੀ (ਮਾਇਆ ਦੀ) ਭੁੱਖ ਦੂਰ ਹੋ ਗਈ ਹੈ ॥੧॥ ਰਹਾਉ ॥

ਪਦ ਅਰਥ ਤਿਸਨਾ ਅਗਨਿ = ਮਾਇਆ ਦੀ ਤ੍ਰਿਸ਼ਨਾ ਦੀ ਅੱਗ। ਗੁਰਿ ਮਿਲਿਐ = ਗੁਰੂ ਮਿਲਣ ਨਾਲ ॥੧॥ ਰਹਾਉ ॥

SikhNet (Spanish)encontrando al Guru mi hambre se satisfizo. (1-Pausa)

ਹਰਿ ਗੁਣ ਗਾਵਾ; ਜੀਵਾ ਮੇਰੀ ਮਾਈ ॥

har gun gaavaa; jeevaa meree maaee |

Sant Singh KhalsaSinging the Glorious Praises of the Lord, I live, O my mother.
Manmohan SinghO my mother, I live only by singing God's praises.
Manmohan Singh (Punjabi)ਹੇ ਮੇਰੀ ਮਾਤਾ! ਮੈਂ ਕੇਵਲ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਹੀ ਜੀਉਂਦਾ ਹਾਂ।
Fareedkot Teekaਹੇ ਮੇਰੀ ਸਖੀ ਰੂਪ ਸੰਤੋ! ਮੈਂ ਹਰੀ ਕੇ ਗੁਣ ਗਾਇਨ ਕਰ (ਜੀਵਾ) ਜੀਵਤਾ ਹੂੰ॥
Prof. Sahib Singhਹੇ ਮੇਰੀ ਮਾਂ! (ਹੁਣ ਜਿਉਂ ਜਿਉਂ) ਮੈਂ ਪਰਮਾਤਮਾ ਦੇ ਗੁਣ ਗਾਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਰਿਹਾ ਹੈ।

ਪਦ ਅਰਥ ਗਾਵਾ = ਗਾਵਾਂ, ਮੈਂ ਗਾਂਦਾ ਹਾਂ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਹਾਂ। ਮਾਈ = ਹੇ ਮਾਂ!

SikhNet (Spanish)Oh mi madre, sólo vivo si alabo a mi Señor.

ਸਤਿਗੁਰਿ ਦਇਆਲਿ; ਗੁਣ ਨਾਮੁ ਦ੍ਰਿੜਾਈ ॥੨॥

satigur deaal; gun naam drirraaee |2|

Sant Singh KhalsaThe Merciful True Guru implanted the Glorious Praises of the Naam within me. ||2||
Manmohan SinghThe merciful True Guru has implanted the praise of the Name within me.
Manmohan Singh (Punjabi)ਮਿਹਰਬਾਨ ਸੱਚੇ ਗੁਰਾਂ ਨੇ ਮੇਰੇ ਅੰਦਰ ਨਾਮ ਦੀ ਮਹਿਮਾ ਪੱਕੀ ਕਰ ਦਿੱਤੀ ਹੈ।
Fareedkot Teekaਸਤਿਗੁਰੂ ਜੋ ਦਿਆਲ ਹੈਂ ਮੇਰੇ ਕੋ ਨਾਮ ਕੇ ਗੁਣਾਂ ਕੀ ਪ੍ਰੀਤੀ (ਦ੍ਰਿੜਾਈ) ਤਕੜੀ ਕਰਾਈ ਹੈ॥੨॥
Prof. Sahib Singhਦਇਆ ਦੇ ਘਰ ਸਤਿਗੁਰੂ ਨੇ ਮੇਰੇ ਹਿਰਦੇ ਵਿਚ ਪ੍ਰਭੂ ਦੇ ਗੁਣ ਪੱਕੇ ਕਰ ਦਿੱਤੇ ਹਨ, ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ ਹੈ ॥੨॥

ਪਦ ਅਰਥ ਸਤਿਗੁਰਿ = ਸਤਿਗੁਰੂ ਨੇ। ਦਇਆਲਿ = ਦਇਆਲ ਨੇ। ਦ੍ਰਿੜਾਈ = ਪੱਕਾ ਕਰ ਦਿੱਤਾ ਹੈ ॥੨॥

SikhNet (Spanish)Cuando el Guru, por su Misericordia, me bendice con el Nombre, despierto a los Méritos de mi Dios. (2)

ਹਉ. ਹਰਿ ਪ੍ਰਭੁ ਪਿਆਰਾ; ਢੂਢਿ ਢੂਢਾਈ ॥

hau. har prabh piaaraa; dtoodt dtoodtaaee |

Sant Singh KhalsaI search for and seek out my Beloved Lord God, Har, Har.
Manmohan SinghI search and seek my loved Lord Master.
Manmohan Singh (Punjabi)ਮੈਂ ਆਪਣੇ ਪ੍ਰੀਤਮ ਪਾਰਬ੍ਰਹਮ ਪਰਮੇਸਰ ਨੂੰ ਖੋਜਦਾ ਪਾਲਦਾ ਹਾਂ।
Fareedkot Teekaਮੈਂ ਹਰਿ ਪ੍ਰਭੂ ਕੋ ਹੀ ਪਿਆਰਾ ਜਾਨਕੇ ਤਿਸ ਕੇ (ਢੂਢਿ) ਰਸਤੇ ਕੋ (ਢੂਢਾਈ) ਖੋਜਤਾ ਹੂੰ॥
Prof. Sahib Singhਹੇ ਭਾਈ! ਹੁਣ ਮੈਂ ਪਿਆਰੇ ਹਰਿ-ਪ੍ਰਭੂ ਦੀ ਭਾਲ ਕਰਦਾ ਹਾਂ, (ਸਤਸੰਗੀਆਂ ਪਾਸੋਂ) ਭਾਲ ਕਰਾਂਦਾ ਹਾਂ।

ਪਦ ਅਰਥ ਹਉ = ਮੈਂ। ਢੂਢਾਈ = ਭਾਲ ਕਰਾਂਦਾ ਹਾਂ।

SikhNet (Spanish)Busco siempre a mi Amado Señor y conociendo a los Santos,

ਸਤਸੰਗਤਿ ਮਿਲਿ; ਹਰਿ ਰਸੁ ਪਾਈ ॥੩॥

satasangat mil; har ras paaee |3|

Sant Singh KhalsaJoining the Sat Sangat, the True Congregation, I have obtained the subtle essence of the Lord. ||3||
Manmohan SinghMeeting with the saint's congregation I have attained the Lord's Nectar.
Manmohan Singh (Punjabi)ਸਾਧ ਸੰਗਤ ਨਾਲ ਮਿਲ ਕੇ ਮੈਂ ਸਾਹਿਬ ਦੇ ਅੰਮ੍ਰਿਤ ਨੂੰ ਪਰਾਪਤ ਕਰ ਲਿਆ ਹੈ।
Fareedkot Teekaਕਿਉਂਕਿ ਸਤਸੰਗਤਿ ਮੇਂ ਮਿਲ ਕੇ ਹਰਿ ਜੋ ਰਸ ਅਨੰਦ ਸਰੂਪ ਹੈ ਤਿਸ ਕੀ ਭਗਤੀ ਪਾਈਤੀ ਹੈ॥੩॥
Prof. Sahib Singhਸਾਧ ਸੰਗਤਿ ਵਿਚ ਮਿਲ ਕੇ ਮੈਂ ਪਰਮਾਤਮਾ ਦੇ ਨਾਮ ਦਾ ਸੁਆਦ ਮਾਣਦਾ ਹਾਂ ॥੩॥

ਪਦ ਅਰਥ ਮਿਲਿ = ਮਿਲ ਕੇ ॥੩॥

SikhNet (Spanish)soy bendecido con la Esencia Divina. (3)

ਧੁਰਿ ਮਸਤਕਿ ਲੇਖ ਲਿਖੇ; ਹਰਿ ਪਾਈ ॥

dhur masatak lekh likhe; har paaee |

Sant Singh KhalsaBy the pre-ordained destiny inscribed upon my forehead, I have found the Lord.
Manmohan SinghBy virtue of the pre-ordained destiny on my brow, I have obtained the Lord.
Manmohan Singh (Punjabi)ਆਪਣੇ ਮੱਥੇ ਦੀ ਮੁੱਢਲੀ ਲਿਖੀ ਹੋਈ ਪ੍ਰਾਲਬਧ ਦੀ ਬਦੌਲਤ, ਮੈਂ ਪ੍ਰਭੂ ਨੂੰ ਪਰਾਪਤ ਕਰ ਲਿਆ ਹੈ।
Fareedkot Teekaਆਦੋਂ ਮਸਤਕ ਮੇਂ ਲੇਖ ਲਿਖੇ ਅਨੁਸਾਰ ਵਾਹਿਗੁਰੂ ਕੀ ਖਬਰ ਪਾਈ ਹੈ,॥
Prof. Sahib Singhਹੇ ਭਾਈ! ਧੁਰ ਦਰਗਾਹ ਤੋਂ (ਜਿਸ ਮਨੁੱਖ ਦੇ) ਮੱਥੇ ਉੱਤੇ ਪ੍ਰਭੂ-ਮਿਲਾਪ ਦਾ ਲਿਖਿਆ ਲੇਖ ਉੱਘੜਦਾ ਹੈ,

ਪਦ ਅਰਥ ਧੁਰਿ = ਧੁਰ ਦਰਗਾਹ ਤੋਂ। ਮਸਤਕਿ = ਮੱਥੇ ਉੱਤੇ।

SikhNet (Spanish)Tal es el decreto de mi Destino, obtener a mi Señor.

ਗੁਰੁ ਨਾਨਕੁ ਤੁਠਾ; ਮੇਲੈ ਹਰਿ ਭਾਈ ॥੪॥੧॥੫॥

gur naanak tutthaa; melai har bhaaee |4|1|5|

Sant Singh KhalsaGuru Nanak, pleased and satisfied, has united me with the Lord, O Siblings of Destiny. ||4||1||5||
Manmohan SinghThrough his pleasure, Guru Nanak unites the mortals with God, O brother.
Manmohan Singh (Punjabi)ਆਪਣੀ ਪ੍ਰਸੰਨਤਾ ਰਾਹੀਂ ਗੁਰੂ ਨਾਨਕ ਦੇਵ ਜੀ ਪ੍ਰਾਣੀ ਨੂੰ ਵਾਹਿਗੁਰੂ ਨਾਲ ਮਿਲਾ ਦਿੰਦੇ ਹਨ, ਹੇ ਵੀਰ!
Fareedkot Teekaਗੁਰੂ ਜੀ ਕਹੇ ਹੈਂ: ਹੇ ਭਾਈ! ਜਿਨਾਂ ਪਰ ਗੁਰੂ ਕਿਰਪਾਲ ਹੋਇਆ ਹੈ, ਤਿਨਾਂ ਪ੍ਰੇਮੀਆਂ ਕੋ ਹਰਿ ਮੇਲੇ ਹੈਂ॥੪॥੧॥੫॥☬ਗੁਰੋਂ ਕੀ ਮਹਿਮਾ ਜਨਾਵਤੇ ਹੈਂ:
Prof. Sahib Singhਉਸ ਉਤੇ ਗੁਰੂ ਨਾਨਕ ਪ੍ਰਸੰਨ ਹੁੰਦਾ ਹੈ ਅਤੇ, ਉਸ ਨੂੰ ਪਰਮਾਤਮਾ ਮਿਲਾ ਦੇਂਦਾ ਹੈ ॥੪॥੧॥੫॥

ਪਦ ਅਰਥ ਤੁਠਾ = ਪ੍ਰਸੰਨ। ਭਾਈ = ਹੇ ਭਾਈ! ॥੪॥੧॥੫॥

* ਨੋਟ: ਘਰੁ ੧ ਦੇ ਚਾਰ ਸ਼ਬਦਾਂ ਦਾ ਸੰਗ੍ਰਹਿ ਮੁੱਕ ਚੁਕਾ ਹੈ। ਹੁਣ 'ਘਰੁ ੨' ਦੇ ਸ਼ਬਦਾਂ ਦੇ ਸੰਗ੍ਰਹਿ ਦਾ ਇਹ ਪਹਿਲਾ ਸ਼ਬਦ ਹੈ।

SikhNet (Spanish)Cuando el Guru muestra Su Compasión, nos guía hacia nuestro Dios.(4-1-5)

Open this shabad →

Shabad Guru Ramdas Ji Raag Soohee continues on Ang 733

ਸੂਹੀ ਮਹਲਾ ੪ ॥

soohee mahalaa 4 |

Sant Singh KhalsaSoohee, Fourth Mehl:
Manmohan SinghSuhi 4th Guru.
Manmohan Singh (Punjabi)ਸੂਹੀ ਚੌਥੀ ਪਾਤਿਸ਼ਾਹੀ।
SikhNet (Spanish)Suji, Mejl Guru Ram Das, Cuarto Canal Divino.

ਹਰਿ ਕ੍ਰਿਪਾ ਕਰੇ; ਮਨਿ ਹਰਿ ਰੰਗੁ ਲਾਏ ॥

har kripaa kare; man har rang laae |

Sant Singh KhalsaShowering His Mercy, the Lord imbues the mind with His Love.
Manmohan SinghShowing His mercy, the Lord imbues the mortal's mind with His love.
Manmohan Singh (Punjabi)ਆਪਣੀ ਰਹਿਮਤ ਧਾਰ ਕੇ ਪ੍ਰਭੂ ਪ੍ਰਾਣੀ ਦੇ ਚਿੱਤ ਨੂੰ ਆਪਣੀ ਪ੍ਰੀਤ ਨਾਲ ਰੰਗ ਦਿੰਦਾ ਹੈ।
Fareedkot Teekaਜਬ ਹਰਿ ਹਰਿ ਕਿਰਪਾ ਕਰੇ ਤੌ ਇਸ ਮਨ ਕੋ ਹਰੀ ਕੇ ਪ੍ਰੇਮ ਮੇਂ ਲਗਾਵਤਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ, ਉਸ ਦੇ ਮਨ ਵਿਚ (ਆਪਣੇ ਚਰਨਾਂ ਦਾ) ਪਿਆਰ ਪੈਦਾ ਕਰਦਾ ਹੈ।

ਪਦ ਅਰਥ ਮਨਿ = ਮਨ ਵਿਚ। ਰੰਗੁ = ਪਿਆਰ, ਪ੍ਰੇਮ-ਰੰਗ। ਲਾਏ = ਪੈਦਾ ਕਰਦਾ ਹੈ।

SikhNet (Spanish)El Señor, por su Misericordia, lo colma a uno de Amor;

ਗੁਰਮੁਖਿ; ਹਰਿ ਹਰਿ ਨਾਮਿ ਸਮਾਏ ॥੧॥

guramukh; har har naam samaae |1|

Sant Singh KhalsaThe Gurmukh merges in the Name of the Lord, Har, Har. ||1||
Manmohan SinghThe Guru-ward merges in the Lord God's Name.
Manmohan Singh (Punjabi)ਗੁਰੂ ਅਨੁਸਾਰੀ ਸੁਆਮੀ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਔਰ ਗੁਰੋਂ ਦੁਆਰਾ ਨਾਮ ਜਪ ਕੇ (ਨਾਮਿ) ਹਰੀ ਮੇਂ ਸਮਾਵਤਾ ਹੈ॥੧॥
Prof. Sahib Singhਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿਚ ਸਦਾ ਲੀਨ ਰਹਿੰਦਾ ਹੈ ॥੧॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਨਾਮਿ = ਨਾਮ ਵਿਚ ॥੧॥

SikhNet (Spanish)cuando lo hace, uno voltea hacia Él fundiéndose en Su Nombre. (1)

ਹਰਿ ਰੰਗਿ ਰਾਤਾ; ਮਨੁ ਰੰਗ ਮਾਣੇ ॥

har rang raataa; man rang maane |

Sant Singh KhalsaImbued with the Lord's Love, the mortal enjoys the pleasure of His Love.
Manmohan SinghImbued with God's love, the man enjoys spiritual bliss.
Manmohan Singh (Punjabi)ਵਾਹਿਗੁਰੂ ਦੀ ਪ੍ਰੀਤ ਨਾਲ ਰੰਗੀਜਿਆ ਹੋਇਆ ਇਨਸਾਨ ਆਤਮਕ ਅਨੰਦ ਭੋਗਦਾ ਹੈ।
Fareedkot Teekaਜਿਨੋਂ ਕਾ ਮਨ ਵਾਹਿਗੁਰੂ ਕੇ ਪ੍ਰੇਮ ਮੇਂ (ਰਾਤਾ) ਰੰਗਿਆ ਹੋਇਆ ਹੈ ਔ ਆਤਮਾਨੰਦ ਕੋ ਭੋਗਤੇ ਹੈਂ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਸ ਦਾ ਮਨ ਆਤਮਕ ਆਨੰਦ ਮਾਣਦਾ ਰਹਿੰਦਾ ਹੈ।

ਪਦ ਅਰਥ ਰੰਗਿ = ਰੰਗ ਵਿਚ। ਰਾਤਾ = ਰੰਗਿਆ ਹੋਇਆ।

SikhNet (Spanish)Imbuido en el Amor del Señor, la mente se deleita en Dicha;

ਸਦਾ ਅਨੰਦਿ ਰਹੈ ਦਿਨ ਰਾਤੀ; ਪੂਰੇ ਗੁਰ ਕੈ ਸਬਦਿ ਸਮਾਣੇ ॥੧॥ ਰਹਾਉ ॥

sadaa anand rahai din raatee; poore gur kai sabad samaane |1| rahaau |

Sant Singh KhalsaHe remains always blissful, day and night, and he merges into the Shabad, the Word of the Perfect Guru. ||1||Pause||
Manmohan SinghDay and night he ever remains happy and merges into the Word of the Perfect Guru. Pause.
Manmohan Singh (Punjabi)ਦਿਨ ਰਾਤ ਉਹ ਹਮੇਸ਼ਾਂ ਖੁਸ਼ ਰਹਿੰਦਾ ਹੈ ਅਤੇ ਪੂਰਨ ਗੁਰਾਂ ਦੀ ਬਾਣੀ ਅੰਦਰ ਲੀਨ ਹੋ ਜਾਂਦਾ ਹੈ। ਠਹਿਰਾਉ।
Fareedkot Teekaਐਸੇ ਪੂਰੇ ਗੁਰੋਂ ਕੇ ਉਪਦੇਸ ਸੇ ਹਰੀ ਮੇਂ ਸਮਾਏ ਹੈਂ, ਸੋ ਸਦਾ ਦਿਨ ਰਾਤ ਅਨੰਦ ਰਹਤੇ ਹੈਂ॥੧॥ ਰਹਾਉ ॥
Prof. Sahib Singhਉਹ ਮਨੁੱਖ ਦਿਨ ਰਾਤ ਹਰ ਵੇਲੇ ਆਨੰਦ ਵਿਚ ਮਗਨ ਰਹਿੰਦਾ ਹੈ, ਉਹ ਪੂਰੇ ਗੁਰੂ ਦੀ ਬਾਣੀ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਅਨੰਦਿ = ਆਨੰਦ ਵਿਚ। ਕੈ ਸਬਦਿ = ਦੇ ਸ਼ਬਦ ਵਿਚ ॥੧॥ ਰਹਾਉ ॥

SikhNet (Spanish)noche y día uno permanece sumergido en el Éxtasis de la Palabra del Shabd del Guru. (1-Pausa)

ਹਰਿ ਰੰਗ ਕਉ. ਲੋਚੈ ਸਭੁ ਕੋਈ ॥

har rang kau. lochai sabh koee |

Sant Singh KhalsaEveryone longs for the Lord's Love;
Manmohan SinghEveryone longs for the Lord's love.
Manmohan Singh (Punjabi)ਹਰ ਕੋਈ ਪ੍ਰਭੂ ਦੇ ਪ੍ਰੇਮ ਨੂੰ ਚਾਹੁੰਦਾ ਹੈ।
Fareedkot Teekaਹਰਿ ਕੇ ਪ੍ਰੇਮ ਕੋ ਸਭ ਕੋਈ ਚਾਹਤਾ ਹੈ॥
Prof. Sahib Singhਹੇ ਭਾਈ! (ਉਂਞ ਤਾਂ) ਹਰੇਕ ਮਨੁੱਖ ਪ੍ਰਭੂ (ਚਰਨਾਂ) ਦੇ ਪਿਆਰ ਦੀ ਖ਼ਾਤਰ ਤਰਲੇ ਲੈਂਦਾ ਹੈ,

ਪਦ ਅਰਥ ਕਉ = ਨੂੰ, ਦੀ ਖ਼ਾਤਰ। ਲੋਚੈ = ਤਾਂਘਦਾ ਹੈ। ਸਭੁ ਕੋਈ = ਹਰੇਕ ਪ੍ਰਾਣੀ।

SikhNet (Spanish)Todos añoran el Amor de Dios,

ਗੁਰਮੁਖਿ; ਰੰਗੁ ਚਲੂਲਾ ਹੋਈ ॥੨॥

guramukh; rang chaloolaa hoee |2|

Sant Singh Khalsathe Gurmukh is imbued with the deep red color of His Love. ||2||
Manmohan SinghThrough the Guru, deep red dye is assumed.
Manmohan Singh (Punjabi)ਗੁਰਾਂ ਦੇ ਰਾਹੀਂ, ਗੂੜ੍ਹਾ ਲਾਲ ਰੰਗ ਚੜ੍ਹ ਜਾਂਦਾ ਹੈ।
Fareedkot Teekaਪਰੰਤੂ ਗੁਰੋਂ ਦੁਆਰੇ (ਰੰਗੁ ਚਲੂਲਾ) ਸਘਨ ਅਨੰਦ ਕੀ, ਭਾਵ ਆਤਮ ਅਨੰਦ ਕੀ ਪ੍ਰਾਪਤੀ ਹੋਤੀ ਹੈ॥੨॥
Prof. Sahib Singhਪਰ ਗੁਰੂ ਦੀ ਸਰਨ ਪਿਆਂ ਹੀ (ਮਨ ਉਤੇ ਪ੍ਰੇਮ ਦਾ) ਗੂੜ੍ਹਾ ਰੰਗ ਚੜ੍ਹਦਾ ਹੈ ॥੨॥

ਪਦ ਅਰਥ ਚਲੂਲਾ = ਗੂੜ੍ਹਾ ॥੨॥

SikhNet (Spanish)pero sólo el Gurmukj voltea hacia Dios y es teñido con Su Color Profundo. (2)

ਮਨਮੁਖਿ ਮੁਗਧੁ ਨਰੁ; ਕੋਰਾ ਹੋਇ ॥

manamukh mugadh nar; koraa hoe |

Sant Singh KhalsaThe foolish, self-willed manmukh is left pale and uncolored.
Manmohan SinghThe stupid apostate person ever remains unmoved.
Manmohan Singh (Punjabi)ਮੂਰਖ ਅਧਰਮੀ ਪੁਰਸ਼ ਸਦਾ ਅਭਿੱਜ ਹੀ ਰਹਿੰਦਾ ਹੈ।
Fareedkot Teekaਮਨਮੁਖ ਮੂਰਖ ਪੁਰਸ਼ (ਕੋਰਾ) ਪ੍ਰੇਮ ਹੀਨ ਹੋਤਾ ਹੈ॥
Prof. Sahib Singhਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ ਪਿਆਰ ਤੋਂ ਸੱਖਣੇ ਹਿਰਦੇ ਵਾਲਾ ਹੀ ਰਹਿੰਦਾ ਹੈ।

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਮੁਗਧੁ = ਮੂਰਖ। ਕੋਰਾ = ਪਿਆਰ ਤੋਂ ਸੱਖਣਾ, ਰੁੱਖਾ।

SikhNet (Spanish)El voluntarioso e ignorante Manmukj queda pálido y sin color.

Open this shabad (11 lines, Angs 732-733) →

Ang 732 of 1430