ੴ

ਸਿੱਖਬਾਣੀ · SikhBani

ਮਨ ਮੂਰਖ ਕਾਹੇ ਬਿਲਲਾਈਐ ॥

man moorakh kaahe bilalaaeeai
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 282, 283 · 10 lines
Translations

ਮਨ ਮੂਰਖ; ਕਾਹੇ ਬਿਲਲਾਈਐ ॥

man moorakh; kaahe bilalaaeeai | Ang 282

Sant Singh KhalsaO foolish mind, why do you cry and bewail?
Manmohan SinghO foolish man why bewailest thou?
Manmohan Singh (Punjabi)ਹੇ ਬੇਵਕੂਫ ਬੰਦੇ! ਤੂੰ ਕਿਉਂ ਵਿਰਲਾਪ ਕਰਦਾ ਹੈ?
Fareedkot Teekaਹੇ ਮੂਰਖ ਮਨ! ਕਾਹੇ ਕੌ ਬਿਰਲਾਪ ਕਰੀ ਏ ਅਰਥਾਤ ਨਾ ਕਰੀਏ॥
Prof. Sahib Singhਹੇ ਮੂਰਖ ਮਨ! (ਦੁੱਖ ਮਿਲਣ ਤੇ) ਕਿਉਂ ਵਿਲਕਦਾ ਹੈਂ?

ਪਦ ਅਰਥ ਕਾਹੇ = ਕਿਉਂ? ਬਿਲਲਾਈਐ = ਵਿਲਕੀਏ, ਵਿਰਲਾਪ ਕਰੀਏ।

SikhNet (Spanish)Oh mente confundida, ¿por qué te afliges?

ਪੁਰਬ ਲਿਖੇ ਕਾ; ਲਿਖਿਆ ਪਾਈਐ ॥

purab likhe kaa; likhiaa paaeeai | Ang 283

Sant Singh KhalsaYou shall obtain your pre-ordained destiny.
Manmohan SinghThou shalt obtain what is ordained for thee in thy destiny, since the very beginning.
Manmohan Singh (Punjabi)ਤੈਨੂੰ ਉਹੋ ਕੁਛ ਮਿਲੇਗਾ, ਜੋ ਤੇਰੇ ਲਈ, ਮੁੱਢ ਤੋਂ ਤੇਰੀ ਪ੍ਰਾਲਬਧ ਵਿੱਚ ਲਿਖਿਆ ਹੋਇਆ ਹੈ।
Fareedkot Teekaਕਿਉਂਕਿ ਪੂਰਬ ਜਨਮ ਕੇ (ਲਿਖੇ) ਕਰਮ ਕਾ ਅਬ ਫਲ ਪਾਈਤਾ ਹੈ। ਔਰ ਅਬ ਕੇ ਕਰਮੋਂ ਕਾ ਫਲ੍ਹ ਆਗੇ ਪਾਈਏਗਾ॥
Prof. Sahib Singhਪਿਛਲੇ ਬੀਜੇ ਦਾ ਫਲ ਹੀ ਖਾਣਾ ਪੈਂਦਾ ਹੈ।

ਪਦ ਅਰਥ ਪੁਰਬ = ਪਹਿਲੇ। ਪੁਰਬ ਲਿਖੇ ਕਾ = ਪਹਿਲੇ ਸਮੇ ਦੇ ਕੀਤੇ ਕਰਮਾਂ ਦਾ, ਹੁਣ ਤੋਂ ਪਹਿਲੇ ਸਮੇ ਦੇ ਬੀਜੇ ਦਾ। ਲਿਖਿਆ = ਸੰਸਕਾਰ-ਰੂਪ ਲੇਖ, ਸੁਭਾਉ-ਰੂਪ ਬੀਜ।

SikhNet (Spanish)Tú sólo recibes lo que ha sido dispuesto para ti en tu Destino;

ਦੂਖ ਸੂਖ; ਪ੍ਰਭ ਦੇਵਨਹਾਰੁ ॥

dookh sookh; prabh devanahaar | Ang 283

Sant Singh KhalsaGod is the Giver of pain and pleasure.
Manmohan SinghLord is the Dispenser of woe and weal.
Manmohan Singh (Punjabi)ਸੁਆਮੀ ਗ਼ਮੀ ਤੇ ਖੁਸ਼ੀ ਦੇਣ ਵਾਲਾ ਹੈ।
Fareedkot Teekaਕਰਮੋਂ ਅਨੁਸਾਰ ਦੁਖ ਸੁਖ ਪ੍ਰਭੂ ਆਪ ਹੀ ਦੇਨੇ ਹਾਰਾ ਹੈ॥
Prof. Sahib Singhਦੁੱਖ ਸੁਖ ਦੇਣ ਵਾਲਾ ਪ੍ਰਭੂ ਆਪ ਹੈ,
SikhNet (Spanish)recuerda que el Señor es Quien te da el placer o el dolor;

ਅਵਰ ਤਿਆਗਿ; ਤੂ ਤਿਸਹਿ ਚਿਤਾਰੁ ॥

avar tiaag; too tiseh chitaar | Ang 283

Sant Singh KhalsaAbandon others, and think of Him alone.
Manmohan SinghAbandon other's and do thou remember Him alone.
Manmohan Singh (Punjabi)ਹੋਰਨਾਂ ਨੂੰ ਛੱਡ ਦੇ, ਅਤੇ ਤੂੰ ਕੇਵਲ ਉਸੇ ਦਾ ਹੀ ਸਿਮਰਨ ਕਰ।
Fareedkot Teekaਤਾਂ ਤੇ ਔਰ ਸਭ ਤਿਆਗਿ ਕਰ ਤੂੰ ਤਿਸੀ ਕੌ ਚਿਤਾਰ ਅਰਥਾਤ ਸਿਮਰ॥
Prof. Sahib Singh(ਤਾਂ ਤੇ) ਹੋਰ (ਆਸਰੇ) ਛੱਡ ਕੇ ਤੂੰ ਉਸੇ ਨੂੰ ਯਾਦ ਕਰ।
SikhNet (Spanish)así que abandona todo lo demás y síguelo a Él.

ਜੋ ਕਛੁ ਕਰੈ; ਸੋਈ ਸੁਖੁ ਮਾਨੁ ॥

jo kachh karai; soee sukh maan | Ang 283

Sant Singh KhalsaWhatever He does - take comfort in that.
Manmohan SinghWhatever He does deem that as good.
Manmohan Singh (Punjabi)ਜਿਹੜਾ ਕੁਝ ਉਹ ਕਰਦਾ ਹੈ ਉਸ ਨੂੰ ਭਲਾ ਕਰਕੇ ਜਾਣ।
Fareedkot Teekaਜੋ ਕੁਛ ਵਾਹਿਗੁਰੂ ਕਰੈ ਸੋਈ ਸੁਖ ਰੂਪ ਮਾਨ॥
Prof. Sahib Singhਜੋ ਕੁਝ ਪ੍ਰਭੂ ਕਰਦਾ ਹੈ ਉਸੇ ਨੂੰ ਸੁਖ ਸਮਝ।
SikhNet (Spanish)Recibe con gusto lo que de Él proviene

ਭੂਲਾ ਕਾਹੇ ਫਿਰਹਿ; ਅਜਾਨ ॥

bhoolaa kaahe fireh; ajaan | Ang 283

Sant Singh KhalsaWhy do you wander around, you ignorant fool?
Manmohan SinghWhy wanderest thou astray O ignorant man?
Manmohan Singh (Punjabi)ਤੂੰ ਕਿਉਂ ਕੁਰਾਹੇ ਭਟਕਦਾ ਫਿਰਦਾ ਹੈ, ਹੇ ਬੇਸਮਝ ਬੰਦੇ!
Fareedkot Teekaਹੇ ਅਗਿਆਤ! ਕਿਉਂ ਭੂਲਾ ਫਿਰਤਾ ਹੈਂ॥
Prof. Sahib Singhਹੇ ਅੰਞਾਣ! ਕਿਉ ਭੁੱਲਿਆਂ ਫਿਰਦਾ ਹੈਂ?

ਪਦ ਅਰਥ ਅਜਾਨ = ਹੇ ਅੰਵਾਣ!

SikhNet (Spanish)y rescátate de la ignorancia.

ਕਉਨ ਬਸਤੁ; ਆਈ ਤੇਰੈ ਸੰਗ ॥

kaun basat; aaee terai sang | Ang 283

Sant Singh KhalsaWhat things did you bring with you?
Manmohan SinghWhat thing has come with thee,
Manmohan Singh (Punjabi)ਕਿਹੜੀ ਚੀਜ਼ ਤੇਰੇ ਨਾਲ ਆਈ ਹੈ,
Fareedkot Teekaਕੌਨ ਵਸਤੂ ਤੇਰੇ ਸਾਥ ਆਈ ਹੈ ਅਰਥਾਤ ਸਾਥ ਕੁਛੁ ਨਹੀਂ ਆਯਾ ਹੈ॥
Prof. Sahib Singh(ਦੱਸ) ਕੇਹੜੀ ਚੀਜ਼ ਤੇਰੇ ਨਾਲ ਆਈ ਸੀ।

ਪਦ ਅਰਥ ਬਸਤੁ = ਚੀਜ਼।

SikhNet (Spanish)¿Te has preguntado qué fue lo que a esta vida te trajo?

ਲਪਟਿ ਰਹਿਓ ਰਸਿ; ਲੋਭੀ ਪਤੰਗ ॥

lapatt rahio ras; lobhee patang | Ang 283

Sant Singh KhalsaYou cling to worldly pleasures like a greedy moth.
Manmohan SinghO greedy moth that thou art clinging to worldly pleasures?
Manmohan Singh (Punjabi)ਹੇ ਲਾਲਚੀ ਪਰਵਾਨੇ! ਤੂੰ ਜੋ ਸੰਸਾਰੀ ਰੰਗ-ਰਲੀਆਂ ਨਾਲ ਚਿਮੜ ਰਿਹਾ ਹੈ?
Fareedkot Teekaਔਰ ਤੂੰ ਪਦਾਰਥੋਂ ਕੇ ਰਸੋਂ ਸਾਥ ਲੋਭੀ ਹੋ ਕਰ ਪਤੰਗ ਵਤ ਲਪਟ ਰਹਿਆ ਹੈਂ, ਭਾਵ ਇਨ ਕੀ ਪ੍ਰੀਤ ਸੇ ਪਤੰਗ ਵਤ ਨਾਸ ਹੋਵੇਗਾ॥
Prof. Sahib Singhਹੇ ਲੋਭੀ ਭੰਬਟ! ਤੂੰ (ਮਾਇਆ ਦੇ) ਸੁਆਦ ਵਿਚ ਮਸਤ ਹੋ ਰਿਹਾ ਹੈਂ।

ਪਦ ਅਰਥ ਰਸਿ = ਰਸ ਵਿਚ, ਸੁਆਦ ਵਿਚ। ਲੋਭੀ ਪਤੰਗ = ਹੇ ਲੋਭੀ ਭੰਬਟ!

SikhNet (Spanish)¿Por qué has de ser atraído por las vanidades del mundo tal como lo hace la necia palomilla que gira en torno a la flama hasta quemarse?

ਰਾਮ ਨਾਮ; ਜਪਿ ਹਿਰਦੇ ਮਾਹਿ ॥

raam naam; jap hirade maeh | Ang 283

Sant Singh KhalsaDwell upon the Lord's Name in your heart.
Manmohan SinghIn thy mind dwell thou on Lord's Name.
Manmohan Singh (Punjabi)ਤੂੰ ਆਪਣੇ ਮਨ ਵਿੱਚ ਸਾਹਿਬ ਦੇ ਨਾਮ ਦਾ ਸਿਮਰਨ ਕਰ।
Fareedkot Teekaਤਾਂ ਤੇ ਹਿਰਦੇ ਬੀਚ ਰਾਮ ਨਾਮ ਕੋ ਜਪ॥
Prof. Sahib Singhਹਿਰਦੇ ਵਿਚ ਪ੍ਰਭੂ ਦਾ ਨਾਮ ਜਪ,
SikhNet (Spanish)Guarda el Naam, el Nombre del Señor como Tesoro en tu corazón

ਨਾਨਕ; ਪਤਿ ਸੇਤੀ ਘਰਿ ਜਾਹਿ ॥੪॥

naanak; pat setee ghar jaeh |4| Ang 283

Sant Singh KhalsaO Nanak, thus you shall return to your home with honor. ||4||
Manmohan SinghNanak thus shalt thou go thy home with honour.
Manmohan Singh (Punjabi)ਨਾਨਕ, ਐਸ ਤਰ੍ਹਾਂ ਤੂੰ ਇੱਜ਼ਤ ਨਾਲ ਆਪਣੇ ਧਾਮ ਨੂੰ ਜਾਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਤੇ ਤੂੰ ਪਤਿਸਟਾ ਸਾਥ ਪ੍ਰਲੋਕ ਘਰ ਮੇਂ ਜਾਵੇਗਾ॥੪॥
Prof. Sahib Singhਹੇ ਨਾਨਕ! (ਇਸੇ ਤਰ੍ਹਾਂ) ਇੱਜ਼ਤ ਨਾਲ (ਪਰਲੋਕ ਵਾਲੇ) ਘਰ ਵਿਚ ਜਾਵਹਿਂਗਾ ॥੪॥

ਪਦ ਅਰਥ ਪਤਿ ਸੇਤੀ = ਇੱਜ਼ਤ ਨਾਲ ॥੪॥

SikhNet (Spanish)y regresarás a Su Casa con Honores. (4)
Answers quote the Granth verbatim with Ang citations. AI commentary is not Gurbani and not a religious ruling.