ਜਿਸੁ ਵਖਰ ਕਉ; ਲੈਨਿ ਤੂ ਆਇਆ ॥
jis vakhar kau; lain too aaeaa |
Sant Singh KhalsaThis merchandise, which you have come to obtain
Manmohan SinghThe merchandise thou hast come into the world to obtain,
Manmohan Singh (Punjabi)ਉਹ ਸੌਦਾ-ਸੂਤ ਜਿਸ ਨੂੰ ਹਾਸਲ ਕਰਨ ਲਈ ਤੂੰ ਜਹਾਨ ਵਿੱਚ ਆਇਆ ਹੈ,
Fareedkot Teekaਹੇ ਭਾਈ! ਜਿਸ (ਵਖਰ) ਸੌਦੇ ਕੇ ਲੇਨੇ ਹੇਤ ਤੂੰ ਈਹਾਂ ਆਯਾ ਹੈਂ॥
Prof. Sahib Singh(ਹੇ ਭਾਈ!) ਜੇਹੜਾ ਸੌਦਾ ਖ਼ਰੀਦਣ ਵਾਸਤੇ ਤੂੰ (ਜਗਤ ਵਿਚ) ਆਇਆ ਹੈਂ,ਪਦ ਅਰਥ ਵਖਰ = ਸੌਦਾ।
SikhNet (Spanish)Has venido a esta vida a alabar el Nombre de Dios;
ਰਾਮ ਨਾਮੁ; ਸੰਤਨ ਘਰਿ ਪਾਇਆ ॥
raam naam; santan ghar paaeaa |
Sant Singh Khalsa- the Lord's Name is obtained in the home of the Saints.
Manmohan Singhthat Name of the Omnipresent Lord is found in the house of the saints.
Manmohan Singh (Punjabi)ਸਾਧੂਆਂ ਦੇ ਗ੍ਰਹਿ ਅੰਦਰ ਸਰਬ-ਵਿਆਪਕ ਸੁਆਮੀ ਦਾ ਨਾਮ ਲੱਭਦਾ ਹੈ।
Fareedkot Teekaਸੋ ਰਾਮ ਨਾਮ ਵਖਰ ਜਿਸ ਕਿਸੀ ਨੇ ਸੰਤੋਂ ਕੇ ਘਰ ਸੇ ਪਾਇਆ ਹੈ॥
Prof. Sahib Singhਉਹ ਰਾਮ ਨਾਮ (-ਰੂਪੀ ਸੌਦਾ) ਸੰਤਾਂ ਦੇ ਘਰ ਵਿਚ ਮਿਲਦਾ ਹੈ।
SikhNet (Spanish)búscalo en el Hogar de los Santos.
ਤਜਿ ਅਭਿਮਾਨੁ; ਲੇਹੁ ਮਨ ਮੋਲਿ ॥
taj abhimaan; lehu man mol |
Sant Singh KhalsaRenounce your egotistical pride, and with your mind,
Manmohan SinghGive up arrogance, use your mind as measure,
Manmohan Singh (Punjabi)ਆਪਣੀ ਸਵੈ-ਹੰਗਤਾ ਛੱਡ ਦੇ, ਤੇ ਮਨ ਦੇ ਵਟੇ ਖਰੀਦ ਲੈ;
Fareedkot Teekaਹੰਕਾਰ ਕੋ ਤਿਆਗ ਕਰ ਮਨ ਕੋ ਦੇ ਕੇ ਰਾਮ ਨਾਮ ਮੋਲ ਲੇਵੋ॥
Prof. Sahib Singh(ਇਸ ਵਾਸਤੇ) ਅਹੰਕਾਰ ਛੱਡ ਦੇਹ, ਤੇ ਮਨ ਦੇ ਵੱਟੇ (ਇਹ ਵੱਖਰ) ਖ਼ਰੀਦ ਲੈ,ਪਦ ਅਰਥ ਤਜਿ = ਛੱਡ ਦੇਹ। ਮਨ ਮੋਲਿ = ਮਨ ਦੇ ਮੁੱਲ ਤੋਂ, ਮਨ ਦੇ ਵਟਾਂਦਰੇ, ਮਨ ਦੇ ਕੇ।
SikhNet (Spanish)Renuncia a tu ego negativo y con tu mente
ਰਾਮ ਨਾਮੁ; ਹਿਰਦੇ ਮਹਿ ਤੋਲਿ ॥
raam naam; hirade meh tol |
Sant Singh KhalsaPurchase the Lord's Name - measure it out within your heart.
Manmohan Singhand weigh Lord's Name within thy mind and purchase it with thy soul.
Manmohan Singh (Punjabi)ਸੁਆਮੀ ਦੇ ਨਾਮ ਆਪਣੇ ਮਨ ਅੰਦਰ ਜੋਖ ਅਤੇ ਆਪਣੀ ਜਿੰਦੜੀ ਨਾਲ ਇਸ ਨੂੰ ਖਰੀਦ।
Fareedkot Teekaਵਾ ਹੇ (ਮਨ) ਪਿਆਰੇ! ਤਿਸ ਰਾਮ ਨਾਮ ਕੌ ਹਿਰਦੇ ਮੇਂ ਤੋਲ ਕਰ ਕੇ ਪ੍ਰੇਮ ਦੇ ਕਰ ਮੋਲ ਖਰੀਦਨਾ ਕਰੋ॥
Prof. Sahib Singhਅਤੇ ਪ੍ਰਭੂ ਦਾ ਨਾਮ ਹਿਰਦੇ ਵਿਚ ਪਰਖ।ਪਦ ਅਰਥ ਤੋਲਿ = ਜਾਂਚ।
SikhNet (Spanish)compra el Nombre del Señor
ਲਾਦਿ ਖੇਪ; ਸੰਤਹ ਸੰਗਿ ਚਾਲੁ ॥
laad khep; santah sang chaal |
Sant Singh KhalsaLoad up this merchandise, and set out with the Saints.
Manmohan SinghLoad thy merchandise and set out with the saints.
Manmohan Singh (Punjabi)ਆਪਣਾ ਸੌਦਾ-ਸੂਤ ਲੱਦ ਲੈ ਅਤੇ ਸਾਧੂਆਂ ਦੇ ਨਾਲ ਤੁਰ ਪਉ।
Fareedkot Teekaਇਸ ਖੇਪ ਕੌ ਸੰਤੋਂ ਕੇ ਸੰਗ ਦ੍ਵਾਰਾ ਲਾਦ ਕਰ ਚਲੋ॥
Prof. Sahib Singhਸੰਤਾਂ ਦੇ ਸੰਗ ਤੁਰ ਤੇ ਰਾਮ ਨਾਮ ਦਾ ਇਹ ਸੌਦਾ ਲੱਦ ਲੈ,ਪਦ ਅਰਥ ਖੇਪ = {Skt. क्षेप} ਵਾਪਾਰ ਵਾਸਤੇ ਨਾਲ ਲੈ ਜਾਣ ਵਾਲਾ ਸੌਦਾ।
SikhNet (Spanish)Esta Mercancía, el Nombre del Señor, que haz venido a obtener, se obtiene en el Hogar de los Santos. y en la balanza de tu corazón pondera únicamente el Nombre.
ਅਵਰ ਤਿਆਗਿ; ਬਿਖਿਆ ਜੰਜਾਲ ॥
avar tiaag; bikhiaa janjaal |
Sant Singh KhalsaGive up other corrupt entanglements.
Manmohan SinghAbandon other entanglements of deadly sins.
Manmohan Singh (Punjabi)ਪ੍ਰਾਣ-ਨਾਸਕ ਪਾਪਾਂ ਦੇ ਹੋਰ ਪੁਆੜੇ ਛੱਡ ਦੇ।
Fareedkot Teekaਔਰ ਵਿਸਿਅਹੁ ਕੇ ਜੰਜਾਲੋਂ ਕੋ ਤਿਆਗੋ॥
Prof. Sahib Singhਮਾਇਆ ਦੇ ਹੋਰ ਧੰਧੇ ਛੱਡ ਦੇਹ।ਪਦ ਅਰਥ ਬਿਖਿਆ = ਮਾਇਆ। ਜੰਜਾਲ = ਧੰਧੇ।
SikhNet (Spanish)Llevando como íntimo Compañero al Naam, emprende la jornada en la caravana de los Santos.
ਧੰਨਿ ਧੰਨਿ; ਕਹੈ ਸਭੁ ਕੋਇ ॥
dhan dhan; kahai sabh koe |
Sant Singh Khalsa"Blessed, blessed", everyone will call you,
Manmohan SinghBlessed, blessed will everyone call thee.
Manmohan Singh (Punjabi)ਮੁਬਾਰਕ, ਮੁਬਾਰਕ! ਹਰ ਕੋਈ ਤੈਨੂੰ ਕਹੇਗਾ।
Fareedkot Teekaਇਸੀ ਤੇ ਸਭ ਕੋਈ ਤੁਮ ਕੌ ਮਨ ਬਾਣੀ ਕਰ ਧੰਨ੍ਯਤਾ ਯੋਗ ਕਹੈਗਾ॥
Prof. Sahib Singh(ਜੇ ਇਹ ਉੱਦਮ ਕਰਹਿਂਗਾ ਤਾਂ) ਹਰੇਕ ਜੀਵ ਤੈਨੂੰ ਸ਼ਾਬਾਸ਼ੇ ਆਖੇਗਾ,ਪਦ ਅਰਥ ਧੰਨਿ = ਮੁਬਾਰਿਕ, ਸ਼ਲਾਘਾ-ਯੋਗ।
SikhNet (Spanish)Despréndete de todo lo que es falso, para que nada pueda atarte más.
ਮੁਖ ਊਜਲ; ਹਰਿ ਦਰਗਹ ਸੋਇ ॥
mukh aoojal; har daragah soe |
Sant Singh Khalsaand your face shall be radiant in the Court of the Lord.
Manmohan SinghThy face shall be bright in that God's court.
Manmohan Singh (Punjabi)ਉਸ ਵਾਹਿਗੁਰੂ ਦੇ ਦਰਬਾਰ ਅੰਦਰ ਤੇਰਾ ਮੂੰਹ ਰੋਸ਼ਨ ਹੋਵੇਗਾ।
Fareedkot Teekaਔਰ ਤਿਸ ਹਰੀ ਕੀ ਦਹਗਾਹਿ ਮੇਂ ਭੀ ਤੁਮਾਰਾ ਮੁਖ ਊਜਲ ਹੋਇਗਾ॥
Prof. Sahib Singhਤੇ ਪ੍ਰਭੂ ਦੀ ਦਰਗਾਹ ਵਿਚ ਭੀ ਤੇਰਾ ਮੂੰਹ ਉਜਲਾ ਹੋਵੇਗਾ।
SikhNet (Spanish)Entonces tu vida será Bendita y resplandecerá tu rostro en la Morada del Señor.
ਇਹੁ ਵਾਪਾਰੁ; ਵਿਰਲਾ ਵਾਪਾਰੈ ॥
eihu vaapaar; viralaa vaapaarai |
Sant Singh KhalsaIn this trade, only a few are trading.
Manmohan SinghOnly a few engage in this trade.
Manmohan Singh (Punjabi)ਬਹੁਤ ਹੀ ਥੋੜੇ ਇਸ ਵਣਜ ਦੀ ਸੁਦਾਗਰੀ ਕਰਦੇ ਹਨ।
Fareedkot Teekaਪਰੰਤੂ ਇਹੁ ਰਾਮ ਨਾਮ ਵਪਾਰ ਕੌ ਕੋਈ ਵਿਰਲਾ (ਵਾਪਾਰੈ) ਖਰੀਦਤਾ ਹੈ॥
Prof. Sahib Singh(ਪਰ) ਇਹ ਵਪਾਰ ਕੋਈ ਵਿਰਲਾ ਬੰਦਾ ਕਰਦਾ ਹੈ।
SikhNet (Spanish)Pocos son aquéllos que participan de éstos bienes;
ਨਾਨਕ. ਤਾ ਕੈ; ਸਦ ਬਲਿਹਾਰੈ ॥੫॥
naanak. taa kai; sad balihaarai |5|
Sant Singh KhalsaNanak is forever a sacrifice to them. ||5||
Manmohan SinghNanak is ever devoted unto them.
Manmohan Singh (Punjabi)ਨਾਨਕ! ਉਨ੍ਹਾਂ ਉਤੋਂ ਹਮੇਸ਼ਾਂ ਸਦਕੇ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਖਰੀਦਤਾ ਹੈ ਹਮ ਤਿਸ ਕੇ ਊਪਰੋਂ ਸਦਾ ਬਲਿਹਾਰੇ ਹੋਤੇ ਹੈਂ॥
Prof. Sahib Singhਹੇ ਨਾਨਕ! ਅਜੇਹੇ (ਵਪਾਰੀ) ਤੋਂ ਸਦਾ ਸਦਕੇ ਜਾਈਏ ॥੫॥
SikhNet (Spanish)me postro en Reverencia ante ellos. (5)