ਕਬੀਰ. ਜੋ ਹਮ ਜੰਤੁ ਬਜਾਵਤੇ; ਟੂਟਿ ਗਈਂ ਸਭ ਤਾਰ ॥
kabeer. jo ham jant bajaavate; ttoott geen sabh taar |
Sant Singh KhalsaKabeer, all the strings of the instrument I played are broken.
Manmohan SinghKabir, all the strings of the instrument, which I played upon, are broken.
Manmohan Singh (Punjabi)ਕਬੀਰ, ਜਿਹੜਾ ਸਾਜ ਮੈਂ ਵਜਾਉਂਦਾ ਸੀ, ਉਸ ਦੀਆਂ ਸਾਰੀਆਂ ਤਾਰਾਂ ਟੁਟ ਗਈਆਂ ਹਨ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜੋ (ਹਮ) ਹੰਕਾਰ ਆਦਿ ਜੀਵ ਤ੍ਰਿਧਾ ਸਰੀਰ ਰੂਪ ਵਾਜੇ ਬਜਾਵਤੇ ਥੇ, ਭਾਵ ਵਿਪਰਜੇ ਚੇਸਟਾ ਕਰਾਵਤੇ ਥੇ, ਸੋ ਵਾਜਾ ਅਬ ਨਹੀਂ ਬਾਜਤਾ ਹੈ। ਕਿਯੋਂ ਸੋ ਅੰਤਸਕਰਨ ਸੇ ਵਾਸਨਾ ਰੂਪੀ ਤਾਰਾਂ ਸਭ ਟੂਟ ਗਈਆਂ ਹੈਂ॥
Prof. Sahib Singh('ਤਨੁ ਧਨ' ਜਾਣ ਤੇ ਭੀ ਜੇ ਮੇਰਾ ਮਨ 'ਰਾਮਹਿ ਨਾਮਿ' ਸਮਾਇਆ ਰਹੇ, ਤਾਂ ਇਹ ਸੌਦਾ ਬੜਾ ਸਸਤਾ ਹੈ, ਕਿਉਂਕਿ) ਹੇ ਕਬੀਰ! (ਪਰਮਾਤਮਾ ਦੇ ਨਾਮ ਤੋਂ ਖੁੰਝ ਕੇ) ਸਰੀਰਕ ਮੋਹ ਦਾ ਜੇਹੜਾ ਵਾਜਾ ਮੈਂ ਸਦਾ ਵਜਾਂਦਾ ਰਹਿੰਦਾ ਸਾਂ (ਹੁਣ ਨਾਮ ਸਿਮਰਨ ਦੀ ਬਰਕਤਿ ਨਾਲ) ਉਸ ਦੀਆਂ (ਮੋਹ ਦੀਆਂ) ਸਾਰੀਆਂ ਤਾਰਾਂ ਟੁੱਟ ਗਈਆਂ ਹਨ।ਪਦ ਅਰਥ ਜੰਤੁ = ਯੰਤ੍ਰ, ਵਾਜਾ, ਸਰੀਰ ਦਾ ਮੋਹ, ਦੇਹ-ਅੱਧਿਆਸ। ਟੂਟਿ ਗਈ = ਟੁੱਟ ਗਈਆਂ ਹਨ। ਤਾਰ = (ਮੋਹ ਦੀਆਂ) ਤਾਰਾਂ, ਸਰੀਰਕ ਮੋਹ ਦੀਆਂ ਤਾਰਾਂ।
SikhNet (Spanish)Kabir, todas las cuerdas del instrumento que toco están rotas,
ਜੰਤੁ ਬਿਚਾਰਾ ਕਿਆ ਕਰੈ; ਚਲੇ ਬਜਾਵਨਹਾਰ ॥੧੦੩॥
jant bichaaraa kiaa karai; chale bajaavanahaar |103|
Sant Singh KhalsaWhat can the poor instrument do, when the player has departed as well. ||103||
Manmohan SinghWhat can the poor instrument do, when the player has departed?
Manmohan Singh (Punjabi)ਗਰੀਬੜਾ ਸਾਜ ਕੀ ਕਰ ਸਕਦਾ ਹੈ, ਜਦ ਕਿ ਵਜਾਉਣ ਵਾਲਾ ਹੀ ਟੁਰ ਗਿਆ ਹੈ।
Fareedkot Teeka(ਜੰਤੁ) ਵਾ ਜੰਤ੍ਰ ਵਿਚਾਰਾ ਕਿਆ ਕਰ ਸਕਤਾ ਹੈ, ਜਬ ਬਜਾਵਨੇਹਾਰੇ ਹੰਕਾਰ ਆਦੀ ਚਲੇ ਗਏ ਹੈਂ॥੧੦੩॥
Prof. Sahib Singh(ਦੇਹ-ਅੱਧਿਆਸ ਦਾ ਇਹ) ਵਿਚਾਰਾ ਵਾਜਾ (ਹੁਣ) ਕੀਹ ਕਰ ਸਕਦਾ ਹੈ? ਭਾਵ, ਨਾਮ ਦੀ ਬਰਕਤਿ ਨਾਲ ਸਰੀਰਕ ਮੋਹ ਮਾਤ ਪੈ ਗਿਆ ਹੈ। (ਸਰੀਰਕ ਮੋਹ ਤਾਂ ਕਿਤੇ ਰਿਹਾ) ਉਹ ਮਨ ਹੀ ਨਹੀਂ ਰਿਹਾ ਜੋ ਸਰੀਰਕ ਮੋਹ ਦਾ ਵਾਜਾ ਵਜਾ ਰਿਹਾ ਸੀ ॥੧੦੩॥ਪਦ ਅਰਥ ਕਿਆ ਕਰੈ = ਕੋਈ ਜ਼ੋਰ ਨਹੀਂ ਪਾ ਸਕਦਾ। ਬਜਾਵਨਹਾਰ = ਵਜਾਣ ਵਾਲਾ, ਜੰਤ੍ਰ (ਢੋਲ, ਵਾਜੇ) ਨੂੰ ਵਜਾਣ ਵਾਲਾ, ਦੇਹ-ਅੱਧਿਆਸ ਦੇ ਢੋਲ ਨੂੰ ਵਜਾਣ ਵਾਲਾ, ਜੋ ਮਨ = ਸਰੀਰ ਦਾ ਮੋਹ-ਰੂਪ ਵਾਜਾ ਵਜਾ ਰਿਹਾ ਸੀ ॥੧੦੩॥
* ਨੋਟ: ਇਹੀ ਖ਼ਿਆਲ ਕਬੀਰ ਜੀ ਆਸਾ ਰਾਗ ਸ਼ਬਦ ਨੰ: ੧੮ ਵਿਚ ਇਉਂ ਜ਼ਾਹਰ ਕਰਦੇ ਹਨ। ਬਜਾਵਨਹਾਰੋ ਕਹਾ ਗਇਓ, ਜਿਨਿ ਇਹੁ ਮੰਦਰੁ ਕੀਨਾ ॥ ਸਾਖੀ ਸਬਦੁ ਸੁਰਤਿ ਨਹੀ ਉਪਜੈ, ਖਿੰਚਿ ਤੇਜੁ ਸਭੁ ਲੀਨ੍ਹ੍ਹਾ ॥੨॥ ਇਸੇ ਹੀ ਰਾਗ ਦੇ ਸ਼ਬਦ ਨੰ: ੨੮ ਵਿਚ ਭੀ ਇਹੀ ਖ਼ਿਆਲ ਇਉਂ ਲਿਖਦੇ ਹਨ: ਜਉ ਮੈ ਰੂਪ ਕੀਏ ਬਹੁਤੇਰੇ, ਅਬ ਫੁਨਿ ਰੂਪੁ ਨ ਹੋਈ ॥ ਤਾਗਾ ਤੰਤੁ ਸਾਜੁ ਸਭੁ ਥਾਕਾ, ਰਾਮ ਨਾਮ ਬਸਿ ਹੋਈ ॥੧॥ ਅਬ ਮੋਹਿ ਨਾਚਨੋ ਨ ਆਵੈ ॥ ਮੇਰਾ ਮਨੁ ਮੰਦਰੀਆ ਨ ਬਜਾਵੈ ॥੧॥ਰਹਾਉ॥
SikhNet (Spanish)¿qué puede hacer el pobre instrumento cuando además el que lo toca se ha ido? (103)