ਕਬੀਰ. ਰਾਮੁ, ਨ ਛੋਡੀਐ; ਤਨੁ ਧਨੁ ਜਾਇ ਤ ਜਾਉ ॥
kabeer. raam, na chhoddeeai; tan dhan jaae ta jaau |
Sant Singh KhalsaKabeer, do not abandon the Lord; your body and wealth shall go, so let them go.
Manmohan SinghKabir, leave thou not thy Lord, however, if the body or wealth go, let those go.
Manmohan Singh (Punjabi)ਕਬੀਰ, ਤੂੰ ਆਪਣੇ ਪ੍ਰਭੂ ਨੂੰ ਨਾਂ ਤਿਆਗ, ਜੇਕਰ ਤੇਰੇ ਦੇਹ ਤੇ ਦੌਲਤ ਜਾਂਦੀਆਂ ਹਨ ਤਾਂ ਤੂੰ ਉਨ੍ਹਾਂ ਨੂੰ ਜਾਣ ਦੇ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ ਰਾਮ ਨਾਮ ਕੋ ਨਹੀਂ ਛੋਡੀਐ ਔਰ ਜੋ ਤਨ, ਧਨ ਚਲਾ ਜਾਵੈ ਤੋ ਪੜਾ ਜਾਵੈ॥
Prof. Sahib Singhਹੇ ਕਬੀਰ! ਪਰਮਾਤਮਾ ਦਾ ਨਾਮ ਕਦੇ ਨਾਹ ਭੁਲਾਈਏ, (ਜੇ ਨਾਮ ਸਿਮਰਦਿਆਂ ਅਸਾਡਾ) ਸਰੀਰ ਤੇ ਧਨ ਨਾਸ ਹੋਣ ਲੱਗੇ ਤਾਂ ਬੇਸ਼ੱਕ ਨਾਸ ਹੋ ਜਾਏ।
ਪਦ ਅਰਥ ਜਾਇ = (ਜੇ) ਜਾਂਦਾ ਹੈ, (ਜੇ) ਨਾਸ ਹੁੰਦਾ ਹੈ। ਤ = ਤਾਂ। ਜਾਉ = (ਵਿਆਕਰਣ ਅਨੁਸਾਰ ਹੁਕਮੀ ਭਵਿੱਖਤ, ਇਕ-ਵਚਨ, ਅੱਨ ਪੁਰਖ Imperative mood, Thired person Singular Number) ਬੇਸ਼ਕ ਜਾਏ, ਬੇਸ਼ਕ ਨਾਸ ਹੋ ਜਾਏ, ਕੋਈ ਪਰਵਾਹ ਨਹੀਂ ਨਾਸ ਹੋ ਜਾਏ।
SikhNet (Spanish)Kabir, no abandones al Señor, si tu riqueza y tu cuerpo se van, déjalas ir,
ਚਰਨ ਕਮਲ ਚਿਤੁ ਬੇਧਿਆ; ਰਾਮਹਿ ਨਾਮਿ ਸਮਾਉ ॥੧੦੨॥
charan kamal chit bedhiaa; raameh naam samaau |102|
Sant Singh KhalsaMy consciousness is pierced by the Lord's Lotus Feet; I am absorbed in the Name of the Lord. ||102||
Manmohan SinghMy mind is pierced through with the Lord's lotus feet and I am absorbed in His Name.
Manmohan Singh (Punjabi)ਮੇਰਾ ਮਨ ਪ੍ਰਭੂ ਦੇ ਕੰਵਲ ਪੈਰਾਂ ਨਾਲ ਵਿੰਨ੍ਹਿਆਂ ਗਿਆ ਹੈ ਅਤੇ ਮੈਂ ਉਸ ਦੇ ਨਾਮ ਅੰਦਰ ਲੀਨ ਹੋਇਆ ਹੋਇਆ ਹਾਂ।
Fareedkot Teekaਜਿਨੋਂ ਕਾ ਚਿਤ ਪਰਮੇਸ੍ਵਰ ਕੇ ਚਰਨ ਕਮਲੋਂ ਮੇਂ (ਬੇਧਿਆ) ਮਿਲਿਆ ਹੈ, ਸੋ ਜਨ ਰਾਮ ਜੋ ਨਾਮੀ ਹੈ, ਤਿਸੀ ਮੇਂ ਸਮਾਇ ਗਏ ਹੈਂ ਅਰਥਾਤ ਅਭੇਦ ਹੂਏ ਹੈਂ॥੧੦੨॥
Prof. Sahib Singhਪਰ ਅਸਾਡਾ ਚਿੱਤ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਜ਼ਰੂਰ ਵਿੱਝਿਆ ਰਹੇ, ਪਰਮਾਤਮਾ ਦੇ ਨਾਮ ਵਿਚ ਜ਼ਰੂਰ ਸਮਾਇਆ ਰਹੇ ॥੧੦੨॥
ਪਦ ਅਰਥ ਬੇਧਿਆ = ਵਿੱਝਿਆ (ਰਹੇ)। ਰਾਮਹਿ ਨਾਮਿ = ਰਾਮ ਦੇ ਨਾਮ ਵਿਚ (ਰਾਮਹਿ = रामस्य ਰਾਮਸ੍ਯ੍ਯ)। ਸਮਾਉ = ਸਮਾਇਆ ਰਹੇ (ਹੁਕਮੀ ਭਵਿਖਤ, ਅੱਨ ਪੁਰਖ, ਇਕ-ਵਚਨ) ॥੧੦੨॥
SikhNet (Spanish)mi Conciencia está atravesada por el Loto de los Pies del Señor y vivo absorbido en el Nombre del Señor. (102)