ਮਾਰੂ ਮਹਲਾ ੧ ਘਰੁ ੧ ॥
maaroo mahalaa 1 ghar 1 |
Sant Singh KhalsaMaaroo, First Mehl, First House:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.
ਕਰਣੀ ਕਾਗਦੁ. ਮਨੁ ਮਸਵਾਣੀ; ਬੁਰਾ ਭਲਾ ਦੁਇ ਲੇਖ ਪਏ ॥
karanee kaagad. man masavaanee; buraa bhalaa due lekh pe |
Sant Singh KhalsaActions are the paper, and the mind is the ink; good and bad are both recorded upon it.
Manmohan SinghConduct is the paper and mind the inkpot. Good and had are the wrist, recorded thereon.
Manmohan Singh (Punjabi)ਆਚਰਨ ਕਾਗਜ਼ ਹੈ ਅਤੇ ਮਨ ਦਵਾਤ। ਚੰਗੀਆਂ ਤੇ ਮੰਦੀਆਂ ਦੋ ਲਿਖਤਾਂ ਉਸ ਤੇ ਲਿਖੀਆਂ ਜਾਂਦੀਆਂ ਹਨ।
Fareedkot Teekaਜੋ (ਕਰਣੀ) ਕਿਰਿਆ ਵਾਲੀ ਦੇਹ ਹੈ ਏਹੁ ਕਾਗਤ ਹੈ ਔ ਮਨ (ਮਸਵਾਣੀ) ਦੁਵਾਤ ਹੈ ਔ (ਬੁਰਾ ਭਲਾ) ਪਾਪ ਔ ਪੁੰਨ ਇਹੁ ਦੋਇ ਉਸ ਪਰ (ਲੇਖ) ਅਖਰ ਪਏ ਹੈਂ, ਭਾਵ ਮਨ ਦੀ ਭਾਵਨਾ ਰੂਪ ਸਿਆਹੀ ਕਰ ਲਿਖੇ ਗਏ ਹੈਂ॥
Prof. Sahib Singhਹੇ ਹਰੀ! ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ (ਤੂੰ ਅਚਰਜ ਖੇਡ ਰਚੀ ਹੈ ਕਿ ਤੇਰੀ ਕੁਦਰਤਿ ਵਿਚ ਜੀਵਾਂ ਦਾ) ਆਚਰਨ, ਮਾਨੋ, ਕਾਗ਼ਜ਼ ਹੈ, ਮਨ ਦਵਾਤ ਹੈ (ਉਸ ਬਣ ਰਹੇ ਆਚਰਨ-ਕਾਗ਼ਜ਼ ਉਤੇ ਮਨ ਦੇ ਸੰਸਕਾਰਾਂ ਦੀ ਸਿਆਹੀ ਨਾਲ) ਚੰਗੇ ਮੰਦੇ (ਨਵੇਂ) ਲੇਖ ਲਿਖੇ ਜਾ ਰਹੇ ਹਨ (ਭਾਵ, ਮਨ ਵਿਚ ਹੁਣ ਤਕ ਦੇ ਇਕੱਠੇ ਹੋਏ ਸੰਸਕਾਰਾਂ ਦੀ ਪ੍ਰੇਰਨਾ ਨਾਲ ਜੀਵ ਜੇਹੜੇ ਨਵੇਂ ਚੰਗੇ ਮੰਦੇ ਕੰਮ ਕਰਦੇ ਹਨ, ਉਹ ਕੰਮ ਆਚਰਨ-ਰੂਪ ਕਾਗ਼ਜ਼ ਉਤੇ ਨਵੇਂ ਚੰਗੇ ਮੰਦੇ ਸੰਸਕਾਰ ਉੱਕਰਦੇ ਜਾਂਦੇ ਹਨ)।ਪਦ ਅਰਥ ਕਰਣੀ = ਆਚਰਨ। ਕਾਗਦੁ = ਕਾਗ਼ਜ਼। ਮਸੁ = ਸਿਆਹੀ। ਮਸਵਾਣੀ = ਦਵਾਤ। ਪਏ = ਪੈ ਜਾਂਦੇ ਹਨ, ਲਿਖੇ ਜਾਂਦੇ ਹਨ। ਦੁਇ = ਦੋ ਕਿਸਮ ਦੇ।
SikhNet (Spanish)Nuestras acciones son el libro con el que la mente escribe con la tinta del deseo, y la escritura es de dos tipos: buena y mala;
ਜਿਉ ਜਿਉ ਕਿਰਤੁ ਚਲਾਏ. ਤਿਉ ਚਲੀਐ; ਤਉ ਗੁਣ. ਨਾਹੀ ਅੰਤੁ, ਹਰੇ ॥੧॥
jiau jiau kirat chalaae. tiau chaleeai; tau gun. naahee ant, hare |1|
Sant Singh KhalsaAs their past actions drive them, so are mortals driven. There is no end to Your Glorious Virtues, Lord. ||1||
Manmohan SinghAs the past deeds drive the man, so walks he To Thine excellences there is no limit, O God.
Manmohan Singh (Punjabi)ਜਿਵੇਂ ਪੂਰਬਲੇ ਕਰਮ ਬੰਦੇ ਨੂੰ ਚਲਾਉਂਦੇ ਹਨ, ਤਿਵੇਂ ਹੀ ਉਹ ਚਲਦਾ ਹੈ ਤੇਰੀਆਂ ਗੁਣਾਂ ਦਾ ਕੋਈ ਓੜਕ ਨਹੀਂ, ਹੇ ਵਾਹਿਗੁਰੂ।
Fareedkot Teekaਜੈਸੇ ਜੈਸੇ (ਕਿਰਤੁ) ਕਰਮ ਚਲਾਵਤੇ ਹੈਂ ਤੈਸੇ ਤੈਸੇ ਚਲੀਤਾ ਹੈ। ਐਸੇ ਪ੍ਰਾਰਥਨਾਂ ਕਰ ਕੇ ਹਰੇ ਕਰਨੇ ਵਾਲੇ ਹਰੀ ਤੇਰੇ ਗੁਣਾਂ ਕਾ ਅੰਤ ਨਹੀਂ ਹੈ, ਭਾਵ ਅਪਨੇ ਗੁਣ ਦੇ ਕਰ ਹਮਾਰੀ ਰਖ੍ਯਾ ਕਰ॥੧॥
Prof. Sahib Singh(ਇਸ ਤਰ੍ਹਾਂ) ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ-ਰੂਪ ਸੁਭਾਉ ਜਿਉਂ ਜਿਉਂ ਜੀਵਾਂ ਨੂੰ ਪ੍ਰੇਰਦਾ ਹੈ ਤਿਵੇਂ ਤਿਵੇਂ ਹੀ ਉਹ ਜੀਵਨ-ਰਾਹ ਤੇ ਤੁਰ ਸਕਦੇ ਹਨ ॥੧॥ਪਦ ਅਰਥ ਕਿਰਤੁ = ਕੀਤਾ ਹੋਇਆ ਕੰਮ, ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਦਾ ਇਕੱਠ (ਜੋ ਸਾਡੇ ਸੁਭਾਵ ਦਾ ਰੂਪ ਧਾਰ ਲੈਂਦਾ ਹੈ)। ਤਉ ਗੁਣ ਅੰਤੁ = ਤੇਰੇ ਗੁਣਾਂ ਦਾ ਅੰਤ। ਹਰੇ = ਹੇ ਹਰੀ! ॥੧॥
SikhNet (Spanish)y así como nos indica el habito en el escrito, así somos conducidos, pero Dios tiene Virtudes Infinitas, a través de las cuales uno se sobrepone a los hábitos de la mente. (1)
ਚਿਤ. ਚੇਤਸਿ ਕੀ ਨਹੀ; ਬਾਵਰਿਆ ॥
chit. chetas kee nahee; baavariaa |
Sant Singh KhalsaWhy do you not keep Him in your consciousness, you mad man?
Manmohan SinghWhy rememberest thou not the Lord in thy mind, O mad man?
Manmohan Singh (Punjabi)ਤੂੰ ਆਪਣੇ ਮਨ ਅੰਦਰ ਕਿਉਂ ਸੁਆਮੀ ਦਾ ਸਿਮਰਨ ਨਹੀਂ ਕਰਦਾ, ਹੇ ਪਗਲੇ ਪੁਰਸ਼?
Fareedkot Teekaਹੇ ਬਾਵਰੇ! ਚਿਤ ਮੇਂ ਚੇਤਤਾ ਕਿਉਂ ਨਹੀਂ॥
Prof. Sahib Singhਹੇ ਕਮਲੇ ਮਨ! ਤੂੰ ਪਰਮਾਤਮਾ ਨੂੰ ਕਿਉਂ ਯਾਦ ਨਹੀਂ ਕਰਦਾ?ਪਦ ਅਰਥ ਚਿਤ = ਹੇ ਚਿੱਤ! ਚਿਤ ਬਾਵਰਿਆ = ਹੇ ਕਮਲੇ ਚਿੱਤ!
SikhNet (Spanish)Oh mente loca, ¿por qué no te interesas en tu Dios?
ਹਰਿ ਬਿਸਰਤ; ਤੇਰੇ ਗੁਣ ਗਲਿਆ ॥੧॥ ਰਹਾਉ ॥
har bisarat; tere gun galiaa |1| rahaau |
Sant Singh KhalsaForgetting the Lord, your own virtues shall rot away. ||1||Pause||
Manmohan SinghForgetting thy God, thy virtues shall dissolve away. Pause.
Manmohan Singh (Punjabi)ਆਪਣੇ ਵਾਹਿਗੁਰੂ ਨੂੰ ਭੁਲਾਉਨ ਨਾਲ ਤੇਰੀਆਂ ਨੇਕੀਆਂ ਖ਼ੁਰ ਵੰਝਣਗੀਆਂ। ਠਹਿਰਾਉ।
Fareedkot Teekaਹਰੀ ਕੇ ਬਿਸਰਨੇ ਸੇ ਤੋ ਤੇਰੇ ਗੁਣੋਂ ਕਾ ਸਮਦਾਉ ਸਭ ਗਲਿਆ ਹੈ॥੧॥ ਰਹਾਉ ॥
Prof. Sahib Singhਜਿਉਂ ਜਿਉਂ ਤੂੰ ਪਰਮਾਤਮਾ ਨੂੰ ਵਿਸਾਰ ਰਿਹਾ ਹੈਂ, ਤਿਉਂ ਤਿਉਂ ਤੇਰੇ (ਅੰਦਰੋਂ) ਗੁਣ ਘਟਦੇ ਜਾ ਰਹੇ ਹਨ ॥੧॥ ਰਹਾਉ ॥ਪਦ ਅਰਥ ਬਿਸਰਤ = ਵਿਸਾਰਦਿਆਂ। ਗਲਿਆ = ਗਲ ਰਹੇ ਹਨ, ਘਟ ਰਹੇ ਹਨ ॥੧॥ ਰਹਾਉ ॥
SikhNet (Spanish)Pues haciendo a un lado a tu Señor, tus virtudes se desvanecen.(1-Pausa)
ਜਾਲੀ ਰੈਨਿ. ਜਾਲੁ ਦਿਨੁ ਹੂਆ; ਜੇਤੀ ਘੜੀ. ਫਾਹੀ ਤੇਤੀ ॥
jaalee rain. jaal din hooaa; jetee gharree. faahee tetee |
Sant Singh KhalsaThe night is a net, and the day is a net; there are as many traps as there are moments.
Manmohan SinghThe Night is a net and the day, too, is a net. As many as are the moments, so many are the snares.
Manmohan Singh (Punjabi)ਰਾਤ੍ਰੀ ਇਕ ਫਾਹੀ ਹੈ ਅਤੇ ਦਿਹੁੰ ਭੀ ਇਕ ਫਾਹੀ। ਜਿੰਨੇ ਮੁਹਤ ਹਨ ਉਨੀਆਂ ਹੀ ਫਾਂਸੀਆਂ ਹਨ।
Fareedkot Teekaਰਾਤ ਜਾਲੀ ਔ ਦਿਨ ਜਾਲ ਰੂਪ ਹੂਆ ਹੈ। ਜੇਤੀਆਂ ਘੜੀਆਂ ਰਾਤ ਦਿਨ ਕੀਆਂ ਹੈਂ ਤੇਤੀਆਂ ਜੀਵ ਕੇ ਫਸਾਵਨੇਂ ਕਉ ਫਾਹੀਆਂ ਹੈਂ ਔ ਉਨ ਫਾਹੀਓਂ ਕੇ ਬੀਚ ਬਿਸ੍ਯੋਂ ਕੀ ਚੋਗ ਪਾਈ ਹੂਈ ਹੈ॥
Prof. Sahib Singh(ਹੇ ਮਨ-ਪੰਛੀ! ਪਰਮਾਤਮਾ ਨੂੰ ਵਿਸਾਰਨ ਨਾਲ ਤੇਰੀ ਜ਼ਿੰਦਗੀ ਦਾ ਹਰੇਕ) ਦਿਨ ਤੇ ਹਰੇਕ ਰਾਤ (ਤੈਨੂੰ ਮਾਇਆ ਵਿਚ ਫਸਾਣ ਲਈ) ਜਾਲ ਦਾ ਕੰਮ ਦੇ ਰਿਹਾ ਹੈ, ਤੇਰੀ ਉਮਰ ਦੀਆਂ ਜਿਤਨੀਆਂ ਭੀ ਘੜੀਆਂ ਹਨ ਉਹ ਸਾਰੀਆਂ ਹੀ (ਤੈਨੂੰ ਫਸਾਣ ਹਿਤ) ਫਾਹੀ ਬਣਦੀਆਂ ਜਾ ਰਹੀਆਂ ਹਨ।ਪਦ ਅਰਥ ਰੈਨਿ = ਰਾਤ। ਜੇਤੀ ਘੜੀ = ਜਿਤਨੀਆਂ ਭੀ ਘੜੀਆਂ ਹਨ ਉਮਰ ਦੀਆਂ। ਤੇਤੀ = ਉਹ ਸਾਰੀਆਂ।
SikhNet (Spanish)La noche y el día son las redes echadas sobre nosotros, y todos los momentos son también una trampa.
ਰਸਿ ਰਸਿ ਚੋਗ ਚੁਗਹਿ ਨਿਤ ਫਾਸਹਿ; ਛੂਟਸਿ ਮੂੜੇ. ਕਵਨ ਗੁਣੀ ॥੨॥
ras ras chog chugeh nit faaseh; chhoottas moorre. kavan gunee |2|
Sant Singh KhalsaWith relish and delight, you continually bite at the bait; you are trapped, you fool - how will you ever escape? ||2||
Manmohan SinghWith great relish thou ever peckest at the bait and art ensnared O fool, by what virtues shalt thou escape?
Manmohan Singh (Punjabi)ਬੜੇ ਸੁਆਦ ਨਾਲ ਤੂੰ ਨਿਤਾਪ੍ਰਤੀ (ਵਿਸ਼ਿਆਂ ਦੇ) ਚੋਗ ਚੁਗਦਾ ਹੈਂ ਅਤੇ ਫੱਸ ਜਾਂਦਾ ਹੈ। ਹੇ ਮੂਰਖ! ਤੂੰ ਕਿਹੜੀਆਂ ਨੇਕੀਆਂ ਦੁਆਰਾ ਬੰਦਖ਼ਲਾਸ ਹੋਵੇਗਾਂ?
Fareedkot Teeka(ਰਸਿ) ਬਿਸ੍ਯੋਂ ਕੀ ਚੋਗ (ਰਸਿ) ਤਦਾਕਾਰ ਹੋ ਕਰ ਚੁਗਤਾ ਹੈ, ਇਸੀ ਤੇ ਨਿਤ ਫਸਤਾ ਹੈ ਅਰਥਾਤ ਬਾਰੰਬਾਰ ਜਨਮਤਾ ਮਰਤਾ ਹੈ। ਹੇ ਮੂਰਖ! ਤੂੰ ਕਵਨ ਗੁਨ ਕਰ ਕੇ ਛੂਟੇਂਗਾ, ਭਾਵ ਕੋਈ ਪਰਮੇਸੁਰ ਸੰਬੰਧੀ ਗੁਨ ਤੇਰੇ ਮੇਂ ਹੈ ਨਹੀਂ, ਇਸੀ ਤੇ ਛੂਟਨਾ ਨਹੀਂ ਹੋਵੈਗਾ॥੨॥☬ਪ੍ਰਕਾਰਾਂਤ੍ਰ ਸੇ ਭੈ ਦਿਖਾਵਤੇ ਹੈਂ:
Prof. Sahib Singhਤੂੰ ਬੜੇ ਸੁਆਦ ਲੈ ਲੈ ਕੇ ਵਿਕਾਰਾਂ ਦੀ ਚੋਗ ਚੁਗ ਰਿਹਾ ਹੈਂ ਤੇ ਵਿਕਾਰਾਂ ਵਿਚ ਹੋਰ ਹੋਰ ਸਦਾ ਫਸਦਾ ਜਾ ਰਿਹਾ ਹੈਂ, ਹੇ ਮੂਰਖ ਮਨ! ਇਹਨਾਂ ਵਿਚੋਂ ਕੇਹੜੇ ਗੁਣਾਂ ਦੀ ਮਦਦ ਨਾਲ ਖ਼ਲਾਸੀ ਹਾਸਲ ਕਰੇਂਗਾ? ॥੨॥ਪਦ ਅਰਥ ਰਸਿ = ਰਸ ਨਾਲ, ਸੁਆਦ ਨਾਲ। ਚੁਗਹਿ = ਤੂੰ ਚੁਗਦਾ ਹੈਂ। ਫਾਸਹਿ = ਤੂੰ ਫਸਦਾ ਹੈਂ। ਮੂੜੇ = ਹੇ ਮੂਰਖ! ॥੨॥
SikhNet (Spanish)Así como uno muerde la carnada, así es atrapado, ¿cómo puede uno ser salvado? (2)
ਕਾਇਆ ਆਰਣੁ. ਮਨੁ ਵਿਚਿ ਲੋਹਾ; ਪੰਚ ਅਗਨਿ ਤਿਤੁ ਲਾਗਿ ਰਹੀ ॥
kaaeaa aaran. man vich lohaa; panch agan tith laag rahee |
Sant Singh KhalsaThe body is a furnace, and the mind is the iron within it; the five fires are heating it.
Manmohan SinghThe body is the furnace and the mind the iron therein. The five fires of passions are heating it.
Manmohan Singh (Punjabi)ਸਰੀਰ ਇੱਕ ਭੱਠੀ ਹੈ ਅਤੇ ਮਨ ਉਸ ਅੰਦਰ ਲੋਹਾ। ਵਿਕਾਰਾਂ ਦੀਆਂ ਪੰਜ ਅੱਗਾਂ ਇਸ ਨੂੰ ਤੱਤਾ ਕਰ ਰਹੀਆਂ ਹਨ।
Fareedkot Teekaਆਰਣ ਨਾਮ ਲੁਹਾਰ ਕੀ ਭਠੀ ਕਾ ਹੈ। ਕਾਂਇਆਂ ਰੂਪ ਤੌ ਆਰਣ ਹੈ ਔ ਮਨ ਤਿਸ ਕੇ ਬੀਚ ਲੋਹਾ ਪੜਾ ਹੈ, ਪੁਨਾ ਕਾਮਾਦੀ ਪੰਚ ਬਿਕਾਰ ਰੂਪ ਤਿਸ ਮੇਂ ਆਗ ਲਾਗ ਰਹੀ ਹੈ॥
Prof. Sahib Singhਮਨੁੱਖ ਦਾ ਸਰੀਰ, ਮਾਨੋ, (ਲੋਹਾਰ ਦੀ) ਭੱਠੀ ਹੈ, ਉਸ ਭੱਠੀ ਵਿਚ ਮਨ, ਮਾਨੋ, ਲੋਹਾ ਹੈ ਤੇ ਉਸ ਉਤੇ ਕਾਮਾਦਿਕ ਪੰਜ ਅੱਗਾਂ ਬਲ ਰਹੀਆਂ ਹਨ,ਪਦ ਅਰਥ ਆਰਣੁ = ਭੱਠੀ। ਵਿਚਿ = (ਇਸ ਕਾਇਆ) ਵਿਚ (ਨੋਟ: ਲਫ਼ਜ਼ 'ਵਿਚਿ' ਦਾ ਸੰਬੰਧ ਲਫ਼ਜ਼ 'ਮਨੁ' ਦੇ ਨਾਲ ਨਹੀਂ ਹੈ; ਜੇ ਹੁੰਦਾ ਤਾਂ ਲਫ਼ਜ਼ 'ਮਨੁ' ਦਾ ਜੋੜ 'ਮਨ' ਹੋ ਜਾਂਦਾ)। ਪੰਚ ਅਗਨਿ = ਕਾਮਾਦਿਕ ਪੰਜ ਅੱਗਾਂ। ਤਿਤੁ = ਉਸ ਕਾਇਆਂ-ਭੱਠੀ ਵਿਚ।
SikhNet (Spanish)El cuerpo es el horno en donde el hierro de la mente es colocado, y ahí es calentado por los cinco fuegos de las pasiones.
ਕੋਇਲੇ ਪਾਪ ਪੜੇ. ਤਿਸੁ ਊਪਰਿ; ਮਨੁ ਜਲਿਆ, ਸੰਨੑੀ ਚਿੰਤ ਭਈ ॥੩॥
koeile paap parre. tis aoopar; man jaliaa, sanaee chint bhee |3|
Sant Singh KhalsaSin is the charcoal placed upon it, which burns the mind; the tongs are anxiety and worry. ||3||
Manmohan SinghSin is the charcoal placed there on by which the mind is burnt and anxiety becomes the tongs.
Manmohan Singh (Punjabi)ਗੁਨਾਹ ਦੇ ਕੋਲੇ ਉਸ ਉੱਤੇ ਪਾਏ ਗਏ ਹਨ, ਜਿਸ ਦੁਆਰਾ ਮਨ ਮੱਚ ਗਿਆ ਹੈ ਅਤੇ iਫ਼ਕਰ ਚਿੰਤਾ ਜੰਬੂਰ ਬਣ ਗਈ ਹੈ।
Fareedkot Teekaਪਾਪ ਰੂਪ ਤਿਸ ਕੇ ਊਪਰ ਕੋਲੇ ਪੜੇ ਹੈਂ ਇਸ ਤੇ ਮਨ ਜਲ ਗਿਆ ਹੈ। ਔ ਚਿੰਤਾ ਜੋ ਹੈ, ਸੋ ਸੰਨੀ ਭਈ ਹੈ, ਭਾਵ ਸੰਨੀ ਵਤ ਉਲਟਾਇ ਪੁਲਟਾਇ ਕਰ ਚਿੰਤਾ ਜਲਾਇ ਰਹੀ ਹੈ॥੩॥
Prof. Sahib Singh(ਕਾਮਾਦਿਕ ਦੀ ਤਪਸ਼ ਨੂੰ ਤੇਜ਼ ਕਰਨ ਲਈ) ਉਸ ਉਤੇ ਪਾਪਾਂ ਦੇ (ਭਖਦੇ) ਕੋਲੇ ਪਏ ਹੋਏ ਹਨ, ਮਨ (ਇਸ ਅੱਗ ਵਿਚ) ਸੜ ਰਿਹਾ ਹੈ, ਚਿੰਤਾ ਦੀ ਸੰਨ੍ਹੀ ਹੈ (ਜੋ ਇਸ ਨੂੰ ਚੋਭਾਂ ਦੇ ਦੇ ਕੇ ਹਰ ਪਾਸੇ ਵਲੋਂ ਸਾੜਨ ਵਿਚ ਮਦਦ ਦੇ ਰਹੀ ਹੈ) ॥੩॥ਪਦ ਅਰਥ ਤਿਸੁ ਊਪਰਿ = ਉਸ ਭੱਠੀ ਉਤੇ। ਚਿੰਤ = ਚਿੰਤਾ ॥੩॥
SikhNet (Spanish)Los carbones son los errores, movidos con la ayuda de las tenazas, y mira, la mente es quemada.(3)
ਭਇਆ ਮਨੂਰੁ. ਕੰਚਨੁ ਫਿਰਿ ਹੋਵੈ; ਜੇ ਗੁਰੁ ਮਿਲੈ ਤਿਨੇਹਾ ॥
bheaa manoor. kanchan fir hovai; je gur milai tinehaa |
Sant Singh KhalsaWhat was turned to slag is again transformed into gold, if one meets with the Guru.
Manmohan SinghThe mind turned into dross, is again, transmuted into gold, if philosopher's stone like Guru be met.
Manmohan Singh (Punjabi)ਮਲੀਣ ਹੋਇਆ ਹੋਇਆ ਮਨ ਮੁੜ, ਸੋਨਾ ਬਣ ਜਾਂਦਾ ਹੈ, ਜੇਕਰ ਪਾਰਸ ਵਰਗੇ ਗੁਰਦੇਵ ਜੀ ਮਿਲ ਪੈਣ।
Fareedkot Teekaਇਹੁ ਮਨੂਰ ਹੋਇਆ ਹੋਇਆ ਮਨ ਕੰਚਨ ਤਬ ਹੋਵੈ ਜੇ ਜੈਸਾ ਸਾਸਤ੍ਰੋਂ ਮੇਂ ਬ੍ਰਹਮ ਸਰੋਤ੍ਰੀ ਔ ਬ੍ਰਹਮ ਨੇਸਟੀ ਲਿਖਾ ਹੈ, (ਤਿਨੇਹਾ) ਤੈਸਾ ਗੁਰੂ ਮਿਲੇ॥
Prof. Sahib Singhਪਰ ਜੇ ਸਮਰੱਥ ਗੁਰੂ ਮਿਲ ਪਏ ਤਾਂ ਉਹ ਸੜ ਕੇ ਨਿਕੰਮਾ ਲੋਹਾ ਹੋ ਚੁਕੇ ਮਨ ਨੂੰ ਭੀ ਸੋਨਾ ਬਣਾ ਦੇਂਦਾ ਹੈ।ਪਦ ਅਰਥ ਮਨੂਰੁ = ਸੜਿਆ ਹੋਇਆ ਲੋਹਾ। ਕੰਚਨੁ = ਸੋਨਾ। ਤਿਨੇਹਾ = ਉਹੋ ਜਿਹਾ (ਜੋ ਮਨੂਰ ਤੋਂ ਕੰਚਨ ਕਰ ਸਕੇ)।
SikhNet (Spanish)El acero oxidado también es transmutado en oro, si es tratado con la Piedra Filosofal del Guru,
ਏਕੁ ਨਾਮੁ ਅੰਮ੍ਰਿਤੁ, ਓਹੁ ਦੇਵੈ; ਤਉ ਨਾਨਕ. ਤ੍ਰਿਸਟਸਿ ਦੇਹਾ ॥੪॥੩॥
ek naam amrit, ohu devai; tau naanak. trisattas dehaa |4|3|
Sant Singh KhalsaHe blesses the mortal with the Ambrosial Name of the One Lord, and then, O Nanak, the body is held steady. ||4||3||
Manmohan SinghHe blesses man with the ambrosial Name of the One Lord and then his body and mind become fixed.
Manmohan Singh (Punjabi)ਉਹ ਬੰਦੇ ਨੂੰ ਇੱਕ ਪ੍ਰਭੂ ਅੰਮ੍ਰਿਤ ਸਰੂਪ ਨਾਮ ਬਖ਼ਸ਼ਦੇ ਹਨ ਅਤੇ ਤਦ ਉਸ ਦਾ ਸਰੀਰ ਤੇ ਮਨ ਅਸਥਿਰ ਥੀ ਵੰਝਦੇ ਹਨ।
Fareedkot Teekaਪੁਨਾ ਏਕ ਵਾਹਿਗੁਰੂ ਕਾ ਨਾਮ ਜੋ ਅੰਮ੍ਰਿਤਵਤ ਹੈ ਵਹੁ ਸਤਿਗੁਰੂ ਜੇ ਦੇਵੈਂ ਤਉ, ਸ੍ਰੀ ਗੁਰੂ ਜੀ ਕਹਿਤੇ ਹੈਂ: ਸਹਤ ਦੇਹ ਕੇ ਬ੍ਰਹਮ ਮੇਂ ਇਸਥਤ ਹੋਤਾ ਹੈ, ਭਾਵ ਸੋ ਜੀਵਨ ਮੁਕਤ ਹੋ ਜਾਤਾ ਹੈ; ਵਾ ਦੇਹ ਵਿਖੇ ਮਨ ਇਸਥਤ ਹੋ ਜਾਤਾ ਹੈ, ਭਾਵ ਚਿੰਤਾ ਛਡ ਕੇ ਚੰਚਲਤਾ ਤੇ ਰਹਿਤ ਹੋ ਜਾਤਾ ਹੈ॥੪॥੩॥☬ਸਾਲਸ ਰਾਇ ਜਹੁਰੀ ਨੇ ਪੂਛਾ ਕਿ 'ਗੁਰੂ ਜੀ ਮੈਂ ਸਤਸੰਗ ਮੇਂ ਜਾਤਾ ਹਾਂ ਅਰੁ ਕਥਾ ਭੀ ਸੁਨਤਾ ਹਾਂ, ਮੇਰਾ ਮਨੁ ਇਸਥਤ ਨਹੀਂ ਹੋਤਾ ਹੈ'। ਤਿਸ ਕੇ ਪਰਥਾਇ ਸਤਸੰਗੀ ਕੇ ਗੁਨ ਔਰ ਕਸੰਗੀ ਕੇ ਅਵਗੁਨ ਦ੍ਰਿਸਟਾਂਤੋਂ ਕਰ ਦਿਖਾਵਤੇ ਹੈਂ:
Prof. Sahib Singhਹੇ ਨਾਨਕ! ਉਹ (ਗੁਰੂ) ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ ਦੇਂਦਾ ਹੈ ਜਿਸ ਦੀ ਬਰਕਤਿ ਨਾਲ ਸਰੀਰ ਟਿਕ ਜਾਂਦਾ ਹੈ (ਭਾਵ, ਇੰਦ੍ਰੇ ਵਿਕਾਰਾਂ ਵਲੋਂ ਹਟ ਜਾਂਦੇ ਹਨ) ॥੪॥੩॥ਪਦ ਅਰਥ ਅੰਮ੍ਰਿਤੁ = ਅਮਰ ਕਰਨ ਵਾਲਾ, ਆਤਮਕ ਜੀਵਨ ਦੇਣ ਵਾਲਾ। ਤ੍ਰਿਸਟਸਿ = ਟਿਕ ਜਾਂਦਾ ਹੈ। ਦੇਹਾ = ਸਰੀਰ ॥੪॥੩॥
SikhNet (Spanish)pues Él nos bendice con el Nombre del Señor y así las divagaciones de la mente terminan.(4-3)