ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਆਠ ਪਹਰ; ਉਦਕ ਇਸਨਾਨੀ ॥
aatth pehar; udak isanaanee |
Sant Singh KhalsaTwenty-four hours a day, he takes his cleansing bath in water;
Manmohan SinghHe takes bath in water all the eight watches of the day,
Manmohan Singh (Punjabi)ਦਿਨ ਦੇ ਅੱਠੇ ਪਹਿਰ ਹੀ ਪਾਣੀ ਵਿੱਚ ਮਜਨ ਕਰਦਾ ਹੈ,
Fareedkot Teekaਜੋ ਸਾਲਿਗ੍ਰਾਮ ਅਸ੍ਟ ਪਹਰ ਸੇਖ ਸਾਈ ਵਾ ਜਲ ਕੇ ਜੀਵ ਰੂਪ ਹੂਆ ਹੂਆ ਵਾ ਜਲੋਂ ਮੇਂ ਬ੍ਯਾਪਕ ਰੂਪ ਹੋਣੇ ਤੇ ਸਨਾਨ ਕਰਤਾ ਹੈ॥
Prof. Sahib Singh(ਹੇ ਪੰਡਿਤ!) ਉਹ (ਜਲਾਂ ਥਲਾਂ ਵਿਚ ਹਰ ਥਾਂ ਵੱਸਣ ਵਾਲਾ ਹਰਿ ਸਾਲਗਿਰਾਮ) ਜੋ ਅੱਠੇ ਪਹਰ ਹੀ ਪਾਣੀਆਂ ਦਾ ਇਸ਼ਨਾਨ ਕਰਨ ਵਾਲਾ ਹੈ,ਪਦ ਅਰਥ ਇਸਨਾਨੀ = ਇਸ਼ਨਾਨ ਕਰਨ ਵਾਲਾ। ਉਦਕ = ਪਾਣੀ।
SikhNet (Spanish)El hombre de Sabiduría se baña en las Aguas
ਸਦ ਹੀ ਭੋਗੁ ਲਗਾਇ; ਸੁਗਿਆਨੀ ॥
sad hee bhog lagaae; sugiaanee |
Sant Singh Khalsahe makes continual offerings to the Lord; he is a true man of wisdom.
Manmohan Singhand banquets for ever and ever,
Manmohan Singh (Punjabi)ਅਤੇ ਹਮੇਸ਼ਾਂ ਭੋਜਨ ਪਾਉਂਦਾ ਰਹਿੰਦਾ ਹੈ,
Fareedkot Teekaਜੋ ਸਰਬ ਭੋਗ੍ਤਾ ਹੋ ਕਰ ਸਰਬ ਕਾਲ ਭੋਗ ਲਗਾਉਤਾ ਹੈ ਔਰ ਗਿਆਨੀ ਹੈ, ਭਾਵ ਸਰਬ ਕਾ ਗ੍ਯਾਤਾ ਹੈ ਵਾ ਗ੍ਯਾਨੀ। ਤਿਸ ਕੋ ਸਰਬ ਭੋਗਤਾ ਜਾਨਤੇ ਹੈਂ ਏਹੀ ਸਦਾ ਭੋਗੁ ਲਗਾਇ ਰਹੇ ਹੈਂ॥
Prof. Sahib Singhਹਰੇਕ ਦੇ ਦਿਲ ਦੀ ਚੰਗੀ ਤਰ੍ਹਾਂ ਜਾਣਨ ਵਾਲਾ ਉਹ ਹਰਿ ਸਾਲਗਿਰਾਮ (ਸਭ ਜੀਵਾਂ ਦੇ ਅੰਦਰ ਬੈਠ ਕੇ) ਸਦਾ ਹੀ ਭੋਗ ਲਾਂਦਾ ਰਹਿੰਦਾ ਹੈ (ਪਦਾਰਥ ਛਕਦਾ ਰਹਿੰਦਾ ਹੈ),ਪਦ ਅਰਥ ਸਦ = ਸਦਾ। ਸੁਗਿਆਨੀ = (ਹਰੇਕ ਦੇ ਦਿਲ ਦੀ) ਚੰਗੀ ਤਰ੍ਹਾਂ ਜਾਣਨ ਵਾਲਾ ਹਰਿ-ਸਾਲਿਗ-ਗਰਾਮ।
SikhNet (Spanish)Santas de Dios noche y día, y hace de sí mismo siempre una ofrenda a su Señor,
ਬਿਰਥਾ ਕਾਹੂ ਛੋਡੈ ਨਾਹੀ ॥
birathaa kaahoo chhoddai naahee |
Sant Singh KhalsaHe never leaves anything uselessly.
Manmohan SinghHe leaves none without sustenance.
Manmohan Singh (Punjabi)ਉਹ ਆਹਾਰ ਦੇ ਬਗੈਰ ਕਿਸੇ ਨੂੰ ਨਹੀਂ ਛਡਦਾ।
Fareedkot Teekaਜੋ ਕਿਸੀ ਪੂਜਕ ਕੀ (ਬਿਰਥਾ) ਪੀੜਾ ਨਹੀਂ ਛੋਡਤਾ ਹੈ; ਵਾ ਕਿਸੀ ਕੋ ਖਾਲੀ ਨਹੀਂ ਰਹਨ ਦੇਤਾ ਹੈ॥
Prof. Sahib Singhਜੋ ਕਿਸੇ ਦੀ ਭੀ ਦਰਦ-ਪੀੜਾ ਨਹੀਂ ਰਹਿਣ ਦੇਂਦਾ,ਪਦ ਅਰਥ ਬਿਰਥਾ = ਪੀੜਾ, ਦੁੱਖ। ਕਾਹੂ = ਕਿਸੇ ਦੀ।
SikhNet (Spanish)no deja nunca a su Amor Solo,
ਬਹੁਰਿ ਬਹੁਰਿ; ਤਿਸੁ ਲਾਗਹ ਪਾਈ ॥੧॥
bahur bahur; tis laagah paaee |1|
Sant Singh KhalsaAgain and again, he falls at the Lord's Feet. ||1||
Manmohan SinghAgain and again, I fall at His feet.
Manmohan Singh (Punjabi)ਮੁੜ ਮੁੜ ਕੇ ਮੈਂ ਉਸ ਦੇ ਪੈਰਾਂ ਉਤੇ ਪੈਂਦਾ ਹਾਂ।
Fareedkot Teekaਹਮ ਤਿਸ ਕੇ ਬਾਰੰਬਾਰ ਚਰਨੋਂ ਮੇਂ ਲਗੇ ਰਹਤੇ ਹੈਂ॥੧॥
Prof. Sahib Singhਅਸੀਂ ਉਸ (ਹਰਿ ਸਾਲਗਿਰਾਮ) ਦੀ ਪੈਰੀਂ ਮੁੜ ਮੁੜ ਲੱਗਦੇ ਹਾਂ ॥੧॥ਪਦ ਅਰਥ ਬਹੁਰਿ ਬਹੁਰਿ = ਮੁੜ ਮੁੜ। ਲਾਗਹ = ਅਸੀਂ ਲੱਗਦੇ ਹਾਂ। ਪਾਈ = ਪੈਰੀਂ। ਤਿਸੁ ਪਾਈ = ਉਸ (ਸਾਲਗਿਰਾਮ) ਦੀ ਪੈਰੀਂ ॥੧॥
SikhNet (Spanish)y cae a Sus Pies una y otra vez. (1)
ਸਾਲਗਿਰਾਮੁ; ਹਮਾਰੈ ਸੇਵਾ ॥
saalagiraam; hamaarai sevaa |
Sant Singh KhalsaSuch is the Saalagraam, the stone idol, which I serve;
Manmohan SinghSuch a salagram (a Hindu idol) serve I.
Manmohan Singh (Punjabi)ਐਹੋ ਜੇਹੇ ਸਾਲਗਰਾਮ ਦੀ ਮੈਂ ਚਾਕਰੀ ਕਰਦਾ ਹਾਂ।
Fareedkot Teeka(ਗਿਰਾਮੁ) ਸਮੂਹ ਵਿਖੈ ਜੋ (ਸਾਲ) ਸ੍ਰੇਸ੍ਟ ਵਾ ਸਮੂਹ ਜੀਵੋਂ ਕਾ ਜੋ (ਸਾਲ) ਅਸਥਾਨੁ ਹੈ, ਭਾਵ ਅਧਿਸ੍ਟਾਨ ਹੈ॥
Prof. Sahib Singh(ਹੇ ਪੰਡਿਤ!) ਪਰਮਾਤਮਾ-ਦੇਵ ਦੀ ਸੇਵਾ ਭਗਤੀ ਹੀ ਸਾਡੇ ਘਰ ਵਿਚ ਸਾਲਗਿਰਾਮ (ਦੀ ਪੂਜਾ) ਹੈ।ਪਦ ਅਰਥ ਸਾਲਗਿਰਾਮ = ਨੇਪਾਲ ਦੇ ਦੱਖਣ ਵਿਚ ਵਗਦੀ ਨਦੀ ਗੰਡਕਾ ਵਿਚੋਂ ਪਿੰਡ ਸਾਲ -ਗ੍ਰਾਮ ਦੇ ਨੇੜੇ ਧਾਰੀਦਾਰ ਤੇ ਗੋਲ ਛੋਟੇ ਛੋਟੇ ਪੱਥਰ ਨਿਕਲਦੇ ਹਨ। ਉਹਨਾਂ ਨੂੰ ਵਿਸ਼ਨੂੰ ਦੀ ਮੂਰਤੀ ਮੰਨਿਆ ਜਾ ਰਿਹਾ ਹੈ। ਉਸ ਪਿੰਡ ਦੇ ਨਾਮ ਤੇ ਉਸ ਦਾ ਨਾਮ ਭੀ ਸਾਲਗਿਰਾਮ ਰੱਖਿਆ ਗਿਆ ਹੈ। ਹਮਾਰੈ = ਸਾਡੇ ਘਰ ਵਿਚ, ਸਾਡੇ ਵਾਸਤੇ। ਸੇਵਾ = ਪ੍ਰਭੂ ਦੀ ਸੇਵਾ-ਭਗਤੀ।
SikhNet (Spanish)Para ese hombre, el Servicio a Dios es todo en todo y también es la Alabanza,
ਪੂਜਾ ਅਰਚਾ; ਬੰਦਨ ਦੇਵਾ ॥੧॥ ਰਹਾਉ ॥
poojaa arachaa; bandan devaa |1| rahaau |
Sant Singh Khalsasuch is my worship, flower-offerings and divine adoration as well. ||1||Pause||
Manmohan SinghUnto God is my worship, flower-offering and obeisance. Pause.
Manmohan Singh (Punjabi)ਵਾਹਿਗੁਰੂ ਪ੍ਰਤੀ ਹੀ ਮੇਰੀ ਉਪਾਸਨਾ, ਫੁੱਲ-ਭੇਟ ਅਤੇ ਨਮਸਕਾਰ ਹੈ। ਠਹਿਰਾਉ।
Fareedkot Teekaਹਮ ਤਿਸ (ਅਰਚਾ) ਮੂਰਤਿ ਕੀ ਪੂਜਾ ਏਹੀ ਕਰਤੇ ਹੈਂ, ਜੋ (ਦੇਵਾ) ਪ੍ਰਕਾਸ ਰੂਪ ਕੋ ਨਮਸਕਰਾਰ ਕਰਤੇ ਹੈਂ॥੧॥ ਰਹਾਉ ॥☬ਜੇ ਕਹੇ ਠਾਕੁਰ ਕੇ ਮੰਦ੍ਰ ਮੇਂ ਘੰਟਾ ਆਦਿ ਸਮਗ੍ਰੀ ਹੋਤੀ ਹੈ ਈਹਾਂ ਕੌਨ ਸੀ ਹੈ? ਤਿਸ ਪਰ ਕਹਤੇ ਹੈਂ:
Prof. Sahib Singh(ਹਰਿ-ਨਾਮ-ਸਿਮਰਨ ਹੀ ਸਾਡੇ ਵਾਸਤੇ ਸਾਲਗਿਰਾਮ ਦੀ) ਪੂਜਾ, ਸੁਗੰਧੀ-ਭੇਟ ਤੇ ਨਮਸਕਾਰ ਹੈ ॥੧॥ ਰਹਾਉ ॥ਪਦ ਅਰਥ ਅਰਚਾ = ਚੰਦਨ ਆਦਿਕ ਸੁਗੰਧੀ ਦੀ ਭੇਟਾ। ਬੰਦਨ = ਨਮਸਕਾਰ ॥੧॥ ਰਹਾਉ ॥
SikhNet (Spanish)las ofrendas de flores y la obediencia que los hombres dan a las imágenes y a las piedras. (1-Pausa)
ਘੰਟਾ ਜਾ ਕਾ; ਸੁਨੀਐ ਚਹੁ ਕੁੰਟ ॥
ghanttaa jaa kaa; suneeai chahu kuntt |
Sant Singh KhalsaHis bell resounds to the four corners of the world.
Manmohan SinghMy salagram is God, whose bell is heard in the world's four corners.
Manmohan Singh (Punjabi)ਮੇਰਾ ਸਾਲਗਰਾਮ ਵਾਹਿਗੁਰੂ ਹੈ, ਜਿਸ ਦਾ ਟੱਲ ਦੁਨੀਆਂ ਦੇ ਚਾਰੇ ਨੁਕਰਾਂ ਵਿੱਚ ਸੁਣਾਈ ਦਿੰਦਾ ਹੈ।
Fareedkot Teekaਹੇ ਪੰਡਿਤ ਜੀ! ਜਿਸ ਕਾ ਬੇਦ ਰੂਪ ਘੰਟਾ ਚਾਰੋਂ ਕੁੰਟੋਂ ਮੇਂ ਸੁਨਾਈ ਪੜਤਾ ਹੈ॥
Prof. Sahib Singh(ਹੇ ਪੰਡਿਤ!) ਉਸ (ਹਰਿ-ਸਾਲਗਿਰਾਮ ਦੀ ਰਜ਼ਾ) ਦਾ ਘੰਟਾ (ਸਿਰਫ਼ ਮੰਦਰ ਵਿਚ ਸੁਣੇ ਜਾਣ ਦੀ ਥਾਂ) ਸਾਰੇ ਜਗਤ ਵਿਚ ਹੀ ਸੁਣਿਆ ਜਾਂਦਾ ਹੈ।ਪਦ ਅਰਥ ਜਾ ਕਾ = ਜਿਸ (ਹਰਿ-ਸਾਲਗਿਰਾਮ) ਦਾ। ਚਹੁਕੁੰਟ = ਚੌਹੀਂ ਪਾਸੀਂ, ਸਾਰੇ ਜਗਤ ਵਿਚ।
SikhNet (Spanish)Aquél cuyas campanas resuenan a través de las cuatro esquinas del Universo,
ਆਸਨੁ ਜਾ ਕਾ; ਸਦਾ ਬੈਕੁੰਠ ॥
aasan jaa kaa; sadaa baikuntth |
Sant Singh KhalsaHis seat is forever in heaven.
Manmohan SinghWhose seat is ever in the heaven,
Manmohan Singh (Punjabi)ਜਿਸ ਦਾ ਟਿਕਾਣਾ ਹਮੇਸ਼ਾਂ ਹੀ ਸੱਚ ਖੰਡ ਵਿੱਚ ਹੈ,
Fareedkot Teekaਪੁਨਾ ਜਿਸ ਕਾ (ਆਸਨੁ) ਨਿਵਾਸ ਸਥਾਨ ਸਦੀਵਕਾਲ ਬੈਕੁੰਠ ਰੂਪੁ ਹੈ॥
Prof. Sahib Singh(ਸਾਧ ਸੰਗਤਿ-ਰੂਪ) ਬੈਕੁੰਠ ਵਿਚ ਉਸ ਦਾ ਨਿਵਾਸ ਸਦਾ ਹੀ ਟਿਕਿਆ ਰਹਿੰਦਾ ਹੈ।
SikhNet (Spanish)Cuyo Sitio Eterno es el Paraíso de los Santos,
ਜਾ ਕਾ ਚਵਰੁ; ਸਭ ਊਪਰਿ ਝੂਲੈ ॥
jaa kaa chavar; sabh aoopar jhoolai |
Sant Singh KhalsaHis chauri, his fly-brush, waves over all.
Manmohan Singhwhose fly-brush waves over all,
Manmohan Singh (Punjabi)ਜਿਸ ਦਾ ਚਉਰ ਸਾਰਿਆਂ ਦੇ ਉਤੇ ਝੂਲਦਾ ਹੈ
Fareedkot Teekaਜਿਸ ਕਾ ਪਵਣ ਰੂਪ ਵਾ ਹੁਕਮੁ ਰੂਪੁ ਚੌਰੁ ਸਭ ਕੇ ਊਪਰ ਝੁਲਤਾ ਹੈ॥
Prof. Sahib Singhਸਭ ਜੀਵਾਂ ਉਤੇ ਉਸ ਦਾ (ਪਵਣ)-ਚਵਰ ਝੁਲ ਰਿਹਾ ਹੈ।
SikhNet (Spanish)Cuyo Chauri se mueve sobre las cabezas de todos,
ਤਾ ਕਾ ਧੂਪੁ; ਸਦਾ ਪਰਫੁਲੈ ॥੨॥
taa kaa dhoop; sadaa parafulai |2|
Sant Singh KhalsaHis incense is ever-fragrant. ||2||
Manmohan Singhand whose incense is, ever perfuming.
Manmohan Singh (Punjabi)ਅਤੇ ਜਿਸ ਦੀ ਹੇਮ-ਸਮਗਰੀ, ਹਮੇਸ਼ਾਂ ਮਹਿਕਦੀ ਰਹਿੰਦੀ ਹੈ।
Fareedkot Teekaਔ ਜਸ ਰੂਪ ਧੂਪ ਸਦੀਵਕਾਲ ਤਿਸ ਕਾ ਪ੍ਰਫੁਲਤ, ਭਾਵ ਫੈਲ ਰਹਾ ਹੈ॥੨॥
Prof. Sahib Singh(ਸਾਰੀ ਬਨਸਪਤੀ) ਸਦਾ ਫੁੱਲ ਦੇ ਰਹੀ ਹੈ ਇਹੀ ਹੈ ਉਸ ਦੇ ਵਾਸਤੇ ਧੂਪ ॥੨॥ਪਦ ਅਰਥ ਪਰਫੁਲੈ = ਫੁੱਲ ਦੇਂਦੀ ਹੈ ॥੨॥
SikhNet (Spanish)Cuyo incienso se quema para siempre esparciendo la Fragancia. (2)
ਘਟਿ ਘਟਿ ਸੰਪਟੁ; ਹੈ ਰੇ ਜਾ ਕਾ ॥
ghatt ghatt sanpatt; hai re jaa kaa |
Sant Singh KhalsaHe is treasured in each and every heart.
Manmohan SinghEvery heart is his casket.
Manmohan Singh (Punjabi)ਹਰ ਦਿਲ ਉਸ ਦਾ ਡੱਬਾ ਹੈ।
Fareedkot Teekaਹੇ ਭਾਈ! ਹਰੇਕ ਜੀਵੋਂ ਕਾ ਅੰਤਸਕਰਨ ਜਿਸ ਕੇ ਬਿਰਾਜਨੇ ਕਾ ਡਬਾ ਹੈ॥
Prof. Sahib Singh(ਹੇ ਪੰਡਿਤ!) ਹਰੇਕ ਸਰੀਰ ਵਿਚ ਉਹ ਵੱਸ ਰਿਹਾ ਹੈ, ਹਰੇਕ ਦਾ ਹਿਰਦਾ ਹੀ ਉਸ ਦਾ (ਠਾਕੁਰਾਂ ਵਾਲਾ) ਡੱਬਾ ਹੈ,ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ। ਸੰਪਟੁ = ਉਹ ਡੱਬਾ ਜਿਸ ਵਿਚ ਠਾਕੁਰ ਰੱਖੇ ਜਾਂਦੇ ਹਨ। ਰੇ = ਹੇ ਭਾਈ!
SikhNet (Spanish)Quien es atesorado en los corazones
ਅਭਗ ਸਭਾ; ਸੰਗਿ ਹੈ ਸਾਧਾ ॥
abhag sabhaa; sang hai saadhaa |
Sant Singh KhalsaThe Saadh Sangat, the Company of the Holy, is His Eternal Court.
Manmohan SinghSaints' congregation is his imperishable court.
Manmohan Singh (Punjabi)ਸਤਿ ਸੰਗਤ ਉਸ ਦੀ ਅਬਿਨਾਸ਼ੀ ਕਚਹਿਰੀ ਹੈ।
Fareedkot Teekaਅਰ ਸੰਤੋਂ ਕੀ ਸੰਗਤਿ ਰੂਪ ਤਿਸ ਕੀ (ਅਭਗ) ਨਾਸ ਤੇ ਰਹਤ, ਭਾਵ ਨੰਦ ਸੁਨੰਦਾਦਿਕ ਪਾਰਖਦੋਂ ਕੀ ਸਭਾ ਹੈ॥
Prof. Sahib Singhਉਸ ਦੀ ਸੰਤ-ਸਭਾ ਕਦੇ ਮੁੱਕਣ ਵਾਲੀ ਨਹੀਂ ਹੈ, ਸਾਧ ਸੰਗਤਿ ਵਿਚ ਉਹ ਹਰ ਵੇਲੇ ਵੱਸਦਾ ਹੈ,ਪਦ ਅਰਥ ਅਭਗ = ਨਾਹ ਨਾਸ ਹੋਣ ਵਾਲੀ। ਸੰਗਿ = ਨਾਲ।
SikhNet (Spanish)de todos y de cada uno, y Quien mantiene sin interrupción la Compañía de los Santos,
ਆਰਤੀ ਕੀਰਤਨੁ; ਸਦਾ ਅਨੰਦ ॥
aaratee keeratan; sadaa anand |
Sant Singh KhalsaHis Aartee, his lamp-lit worship service, is the Kirtan of His Praises, which brings lasting bliss.
Manmohan SinghHis present adoration consists in singing His praises, which bestow lasting bliss.
Manmohan Singh (Punjabi)ਸਦੀਵੀ ਪ੍ਰਸੰਨਤਾ ਬਖਸ਼ਣ ਵਾਲਾ ਉਸ ਦਾ ਜੱਸ ਗਾਇਨ ਕਰਨਾ ਹੀ, ਉਸ ਦੀ ਸਨਮੁਖ ਉਪਾਸ਼ਨਾ ਹੈ।
Fareedkot Teekaਜਿਸ ਹਰਿ ਕੀਰਤਨੁ ਮੇਂ ਸਰਬਦਾ ਅਨੰਦ ਹੈ, ਸੋਈ ਆਰਤੀ ਹੋ ਰਹੀ ਹੈ॥
Prof. Sahib Singhਜਿਥੇ ਉਸ ਦੀ ਸਦਾ ਆਨੰਦ ਦੇਣ ਵਾਲੀ ਸਿਫ਼ਤਿ-ਸਾਲਾਹ ਹੋ ਰਹੀ ਹੈ, ਇਹ ਸਿਫ਼ਤਿ-ਸਾਲਾਹ ਉਸ ਦੀ ਆਰਤੀ ਹੈ,
SikhNet (Spanish)a Canción de Alabanza de Él, es todo mi Éxtasis.
ਮਹਿਮਾ ਸੁੰਦਰ; ਸਦਾ ਬੇਅੰਤ ॥੩॥
mahimaa sundar; sadaa beant |3|
Sant Singh KhalsaHis Greatness is so beautiful, and ever limitless. ||3||
Manmohan SinghHis greatness is beauteous and ever limitless.
Manmohan Singh (Punjabi)ਉਸ ਦੀ ਵਿਸ਼ਾਲਤਾ ਸੋਹਣੀ ਅਤੇ ਹਮੇਸ਼ਾਂ ਹੀ ਬੇਓੜਕ ਹੈ।
Fareedkot Teekaਅਰ ਤਿਸ ਚੈਤੰਨ ਦੇਵ ਕੀ ਸੋਭਾ ਸਰਬਦਾ ਕਾਲ ਸੁੰਦ੍ਰ ਹੈ ਔਰ ਅੰਤ ਸੇ ਰਹਤ ਹੈ॥੩॥
Prof. Sahib Singhਉਸ ਬੇਅੰਤ ਤੇ ਸੁੰਦਰ (ਹਰਿ-ਸਾਲਗਿਰਾਮ) ਦੀ ਸਦਾ ਮਹਿਮਾ ਹੋ ਰਹੀ ਹੈ ॥੩॥ਪਦ ਅਰਥ ਮਹਿਮਾ = ਵਡਿਆਈ ॥੩॥
SikhNet (Spanish)Sí, su Grandeza es gloriosa y sin límite para siempre. (3)
ਜਿਸਹਿ ਪਰਾਪਤਿ; ਤਿਸ ਹੀ ਲਹਨਾ ॥
jiseh paraapat; tis hee lahanaa |
Sant Singh KhalsaHe alone obtains it, who is so pre-ordained;
Manmohan SinghHe who is destined to obtain it, he alone receives such a stone-god,
Manmohan Singh (Punjabi)ਜਿਸ ਲਈ ਇਸ ਦੀ ਪਰਾਪਤੀ ਲਿਖੀ ਹੋਈ ਹੈ, ਕੇਵਲ ਓਹੀ ਐਸੇ ਪੱਥਰ ਦੇ ਦੇਵਤੇ ਨੂੰ ਪਾਉਂਦਾ ਹੈ,
Fareedkot Teekaਜਿਸ ਕੇ ਮਸਤਕ ਮੇਂ ਏਹ ਪੂਜਾ ਪ੍ਰਾਪਤਿ ਹੋਨੀ ਲਿਖੀ ਹੈ, ਤਿਸੀ ਕੋ ਲਾਭ ਹੂਆ ਹੈ॥
Prof. Sahib Singhਪਰ, ਹੇ ਪੰਡਿਤ!) ਜਿਸ ਮਨੁੱਖ ਦੇ ਭਾਗਾਂ ਵਿਚ ਉਸ (ਹਰਿ-ਸਾਲਗਿਰਾਮ) ਦੀ ਪ੍ਰਾਪਤੀ ਲਿਖੀ ਹੈ ਉਸੇ ਨੂੰ ਉਹ ਮਿਲਦਾ ਹੈ।ਪਦ ਅਰਥ ਜਿਸਹਿ ਪਰਾਪਤਿ = ਜਿਸ ਦੇ ਭਾਗਾਂ ਵਿਚ ਉਸ ਦੀ ਪ੍ਰਾਪਤੀ ਲਿਖੀ ਪਈ ਹੈ। ਤਿਸ ਹੀ = ਤਿਸੁ ਹੀ, ਉਸ ਨੂੰ ਹੀ।
SikhNet (Spanish)Quien tiene su Destino así trazado,
ਸੰਤ ਚਰਨ; ਓਹੁ ਆਇਓ ਸਰਨਾ ॥
sant charan; ohu aaeo saranaa |
Sant Singh Khalsahe takes to the Sanctuary of the Saints' Feet.
Manmohan Singhand comes under the protection of saints' feet.
Manmohan Singh (Punjabi)ਅਤੇ ਸਾਧੂਆਂ ਦੇ ਪੈਰਾਂ ਦੀ ਪਨਾਹ ਹੇਠ ਆਉਂਦਾ ਹੈ।
Fareedkot Teekaਔਰੁ ਓਹੀ ਸੰਤੋਂ ਕੇ ਚਰਨੋਂ ਕੀ ਸਰਨ ਮੇਂ ਪ੍ਰਾਪਤ ਹੂਆ ਹੈ॥
Prof. Sahib Singhਉਹ ਮਨੁੱਖ ਸੰਤਾਂ ਦੀ ਚਰਨੀਂ ਲੱਗਦਾ ਹੈ ਉਹ ਸੰਤਾਂ ਦੀ ਸਰਨ ਪਿਆ ਰਹਿੰਦਾ ਹੈ।
SikhNet (Spanish)Lo obtiene, sólo busca el Refugio de los Pies
ਹਾਥਿ ਚੜਿਓ; ਹਰਿ ਸਾਲਗਿਰਾਮੁ ॥
haath charrio; har saalagiraam |
Sant Singh KhalsaI hold in my hands the Saalagraam of the Lord.
Manmohan SinghI have obtained God as the stone-god.
Manmohan Singh (Punjabi)ਮੈਂ ਵਾਹਿਗੁਰੂ ਨੂੰ ਪੱਥਰ ਦੇ ਦੇਵਤੇ ਵਜੋਂ ਪਰਾਪਤ ਕੀਤਾ ਹੈ।
Fareedkot Teekaਐਸਾ ਹਰਿ ਸਾਲਗਰਾਮ ਹਮਾਰੇ ਕੋ (ਹਾਥ ਚੜਿਓ), ਭਾਵ ਪ੍ਰਾਪਤ ਹੂਆ ਹੈ॥
Prof. Sahib Singhਉਸ ਮਨੁੱਖ ਨੂੰ ਹਰਿ-ਸਾਲਗਿਰਾਮ ਮਿਲ ਪੈਂਦਾ ਹੈ,ਪਦ ਅਰਥ ਹਾਥ ਚੜਿਓ = ਮਿਲ ਪਿਆ।
SikhNet (Spanish)de los Santos y en sus manos aparece la Deidad Suprema.
ਕਹੁ ਨਾਨਕ; ਗੁਰਿ ਕੀਨੋ ਦਾਨੁ ॥੪॥੩੯॥੯੦॥
kahu naanak; gur keeno daan |4|39|90|
Sant Singh KhalsaSays Nanak, the Guru has given me this Gift. ||4||39||90||
Manmohan SinghSays Nanak the Guru has given me this gift.
Manmohan Singh (Punjabi)ਗੁਰੂ ਜੀ ਆਖਦੇ ਹਨ, ਗੁਰਾਂ ਨੇ ਮੈਨੂੰ ਇਹ ਦਾਤ ਬਖਸ਼ੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਨੇ ਸੋਈ ਦਾਨ ਕੀਆ ਹੈ॥੪॥੩੯॥੯੦॥☬ਪਰਮੇਸ੍ਵਰ ਕੇ ਸਨਮੁਖ ਨਾਮ ਜਾਪ ਕੀ ਮਹਿਮਾ ਦਿਖਾਵਤੇ ਹੈਂ:
Prof. Sahib Singhਨਾਨਕ ਆਖਦਾ ਹੈ- ਜਿਸ ਨੂੰ ਗੁਰੂ ਨੇ (ਨਾਮ ਦੀ) ਦਾਤਿ ਬਖ਼ਸ਼ੀ ॥੪॥੩੯॥੯੦॥ਪਦ ਅਰਥ ਗੁਰਿ = ਗੁਰੂ ਨੇ ॥੪॥੩੯॥੯੦॥
SikhNet (Spanish)Dice Nanak, pero esto también es da a través de la Bendición del Guru. (4-39-90)