ੴ

ਸਿੱਖਬਾਣੀ · SikhBani

Ang 393

Sri Guru Granth Sahib · Raag Aasaa · 4 shabads, 54 lines
Translations
Shabad Guru Arjan Dev Ji Raag Aasaa continued from Ang 392

ਜਿਸੁ ਭੇਟਤ; ਲਾਗੈ ਪ੍ਰਭ ਰੰਗੁ ॥੧॥

jis bhettat; laagai prabh rang |1|

Sant Singh KhalsaMeeting with them, love for God is embraced. ||1||
Manmohan Singhmeeting which the love for the Lord is embraced.
Manmohan Singh (Punjabi)ਜਿਸ ਦੇ ਮਿਲਣ ਦੁਆਰਾ ਸੁਆਮੀ ਨਾਲ ਪ੍ਰੇਮ ਪੈ ਜਾਂਦਾ ਹੈ।
Fareedkot Teekaਜਿਸ ਸੰਗ ਮਿਲਨੇ ਸੇ ਪ੍ਰਭੂ ਮੇਂ ਪ੍ਰੇਮ ਲਾਗਤਾ ਹੈ॥੧॥
Prof. Sahib Singhਗੁਰੂ ਨੂੰ ਮਿਲਿਆਂ ਪਰਮਾਤਮਾ ਦਾ ਪ੍ਰੇਮ (ਹਿਰਦੇ ਵਿਚ) ਪੈਦਾ ਹੋ ਜਾਂਦਾ ਹੈ ॥੧॥

ਪਦ ਅਰਥ ਜਿਸੁ = ਜਿਸ (ਗੁਰਮੁਖਿ) ਨੂੰ। ਭੇਟਤ = ਮਿਲਿਆਂ। ਰੰਗੁ = ਪ੍ਰੇਮ ॥੧॥

SikhNet (Spanish)los que la constituyen están imbuidos en el Señor. (1)

ਗੁਰ ਪ੍ਰਸਾਦਿ; ਓਇ ਆਨੰਦ ਪਾਵੈ ॥

gur prasaad; oe aanand paavai |

Sant Singh KhalsaBy Guru's Grace, bliss is obtained.
Manmohan SinghBy Guru's grace, he attains divine bliss.
Manmohan Singh (Punjabi)ਗੁਰਾਂ ਦੀ ਰਹਿਮਤ ਸਦਕਾ ਉਹ ਰੱਬੀ ਖੁਸ਼ੀ ਪਾ ਲੈਂਦਾ ਹੈ।
Fareedkot Teekaਜਿਨਕੀ ਰਹਤ ਉਪਰਲੇ ਸਬਦ ਮੇਂ ਕਹਿ ਆਏ ਹੈਂ ਓਹੁ ਸੰਤ ਗੁਰੋਂ ਕੀ ਕ੍ਰਿਪਾ ਕਰ ਕੇ ਬ੍ਰਹਮਾਨੰਦ ਪਾਵਤੇ ਹੈਂ॥
Prof. Sahib Singh(ਹੇ ਭਾਈ!) ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਮਨ ਵਿਚ ਪ੍ਰਭੂ-ਨਾਮ ਸਿਮਰਿਆਂ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ,

ਪਦ ਅਰਥ ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ} ਅਨੇਕਾਂ।

SikhNet (Spanish)Por la Gracia del Guru, obtiene Dicha Eterna aquél que contempla a Dios;

ਜਿਸੁ ਸਿਮਰਤ. ਮਨਿ ਹੋਇ ਪ੍ਰਗਾਸਾ; ਤਾ ਕੀ ਗਤਿ ਮਿਤਿ. ਕਹਨੁ ਨ ਜਾਵੈ ॥੧॥ ਰਹਾਉ ॥

jis simarat. man hoe pragaasaa; taa kee gat mit. kehan na jaavai |1| rahaau |

Sant Singh KhalsaMeditating upon Him in remembrance, the mind is illumined; his state and condition cannot be described. ||1||Pause||
Manmohan SinghWhose mind is illumined by remembering God. His condition and limit cannot be described. Pause.
Manmohan Singh (Punjabi)ਜਿਸ ਦਾ ਆਰਾਧਨ ਕਰਨ ਦੁਆਰਾ ਚਿੱਤ ਰੌਸ਼ਨ ਹੋ ਜਾਂਦਾ ਹੈ, ਉਸ ਦੀ ਦਸ਼ਾ ਅਤੇ ਅੰਦਾਜਾ ਬਿਆਨ ਨਹੀਂ ਕੀਤੇ ਜਾ ਸਕਦੇ। ਠਹਿਰਾਉ।
Fareedkot Teekaਜਿਸ ਕੇ ਸਿਮਰਨ ਕਰ ਕੇ ਮਨ ਕੋ ਪ੍ਰਕਾਸ ਹੋਤਾ ਹੈ, ਭ੍ਰਮ ਰੂਪ ਅੰਧੇਰਾ ਜਾਤਾ ਰਹਿਤਾ ਹੈ, ਤਿਸ ਨਾਮ ਕੀ ਗਤਿ ਅਰੁ (ਮਿਤਿ) ਮਰਜਾਦਾ ਕਥਨ ਨਹੀਂ ਹੋ ਸਕਤੀ ਹੈ॥੧॥ ਰਹਾਉ ॥
Prof. Sahib Singhਉਸ ਦੀ ਉੱਚੀ ਆਤਮਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ, ਉਸ ਦੀ ਆਤਮਕ ਵਡੱਪਣ ਦੱਸੀ ਨਹੀਂ ਜਾ ਸਕਦੀ, ਉਹ ਮਨੁੱਖ ਅਨੇਕਾਂ ਆਤਮਕ ਆਨੰਦ ਮਾਣਦਾ ਹੈ ॥੧॥ ਰਹਾਉ ॥

ਪਦ ਅਰਥ ਜਿਸੁ ਮਨਿ = ਜਿਸ ਮਨੁੱਖ ਦੇ ਮਨ ਵਿਚ। ਪ੍ਰਗਾਸਾ = ਚਾਨਣ। ਤਾ ਕੀ = ਉਸ ਮਨੁੱਖ ਦੀ। ਗਤਿ = ਉੱਚੀ ਆਤਮਕ ਅਵਸਥਾ। ਮਿਤਿ = ਮਰਯਾਦਾ, ਮਾਪ; ਆਤਮਕ ਵਡੱਪਣ ਦਾ ਮਾਪ ॥੧॥ ਰਹਾਉ ॥

SikhNet (Spanish)su mente florece y su Estado es indescriptible. (1-Pausa)

ਵਰਤ ਨੇਮ; ਮਜਨ ਤਿਸੁ ਪੂਜਾ ॥

varat nem; majan tis poojaa |

Sant Singh KhalsaFasts, religious vows, cleansing baths, and worship to Him;
Manmohan SinghAll the fasting, religious vows, ablution and worship to Him,
Manmohan Singh (Punjabi)ਉਪਹਾਸ, ਧਾਰਮਕ ਪ੍ਰਤੱਗਿਆ, ਇਸ਼ਨਾਨ ਤੇ ਉਪਾਸ਼ਨਾ ਦਾ ਕਰਨਾ,
Fareedkot Teekaਸਰਬ ਪ੍ਰਕਾਰ ਕੇ ਬ੍ਰਤ ਤਥਾ ਨਿਯਮ ਤੀਰਥ ਸਨਾਨ ਔਰੁ ਪੂਜਾ ਤਿਸਨੇ ਕਰੀ ਹੈ॥
Prof. Sahib Singh(ਹੇ ਭਾਈ!) ਉਸ ਦੇ ਭਾ ਦੇ, ਮਾਨੋ, ਸਾਰੇ ਵਰਤ ਨੇਮ, ਸਾਰੇ ਤੀਰਥ ਇਸ਼ਨਾਨ ਅਤੇ ਸਾਰੀਆਂ ਪੂਜਾ ਹੋ ਗਈਆਂ,

ਪਦ ਅਰਥ ਮਜਨ = ਇਸ਼ਨਾਨ {ਬਹੁ-ਵਚਨ}। ਤਿਸੁ = ਉਸ (ਮਨੁੱਖ) ਦੇ।

SikhNet (Spanish)El ayuno, los ritos religiosos, la ablución, la alabanza y el recitar los Vedas,

ਬੇਦ ਪੁਰਾਨ; ਤਿਨਿ ਸਿੰਮ੍ਰਿਤਿ ਸੁਨੀਜਾ ॥

bed puraan; tin sinmrit suneejaa |

Sant Singh Khalsalistening to the Vedas, Puraanas, and Shaastras.
Manmohan Singhlie in the remembrance of God, and also lies therein the hearing of Vedas, Puranas and the Simirtis.
Manmohan Singh (Punjabi)ਅਤੇ ਵੇਦਾਂ, ਪੁਰਾਣਾ ਤੇ ਸਿਮਰਤੀਆਂ ਦਾ ਸੁਣਨਾ; ਇਹ ਸਭ ਕੁਝ ਵਾਹਿਗੁਰੂ ਦੇ ਯਾਦ ਕਰਨ ਵਿੱਚ ਹੀ ਸਾਮਲ ਹੈ।
Fareedkot Teeka੪ ਬੇਦ, ੧੮ ਪੁਰਾਨ, ੨੭ ਸਿੰਮ੍ਰਿਤਿ ਭੀ ਤਿਸਨੇ ਸੁਨੇ ਹੈਂ॥
Prof. Sahib Singhਉਸ ਨੇ, ਮਾਨੋ, ਵੇਦ ਪੁਰਾਣ ਸਿੰਮ੍ਰਤੀਆਂ ਆਦਿਕ ਸਾਰੇ ਧਰਮ-ਪੁਸਤਕ ਸੁਣ ਲਏ,

ਪਦ ਅਰਥ ਤਿਨਿ = ਉਸ (ਮਨੁੱਖ) ਨੇ।

SikhNet (Spanish)los Puranas y los Textos Semíticos están contenidos en la Contemplación del Único Dios.

ਮਹਾ ਪੁਨੀਤ; ਜਾ ਕਾ ਨਿਰਮਲ ਥਾਨੁ ॥

mahaa puneet; jaa kaa niramal thaan |

Sant Singh KhalsaExtremely pure is he, and immaculate is his place,
Manmohan SinghExceedingly pure is his abode,
Manmohan Singh (Punjabi)ਬਹੁਤ ਪਵਿੱਤਰ ਹੈ ਉਸ ਦਾ ਨਿਵਾਸ ਅਸਥਾਨ,
Fareedkot Teekaਮਹਾ ਪਵਿਤ੍ਰ ਸੁਧ ਜੋ ਸੰਤੋਂ ਕਾ (ਥਾਨੁ) ਸਤਸੰਗ ਹੈ ਤਿਸ ਸਤਸੰਗ ਮੇਂ (ਜਾ ਕਾ) ਜਿਸ ਕਾ ਵਾਸ ਹੂਆ ਹੈ॥
Prof. Sahib Singhਜਿਸ ਮਨੁੱਖ ਦਾ ਹਿਰਦਾ-ਥਾਂ (ਨਾਮ ਦੀ ਬਰਕਤਿ ਨਾਲ) ਬਹੁਤ ਪਵਿਤ੍ਰ ਨਿਰਮਲ ਹੋ ਜਾਂਦਾ ਹੈ

ਪਦ ਅਰਥ ਪੁਨੀਤ = ਪਵਿਤ੍ਰ। ਜਾ ਕਾ = ਜਿਸ ਮਨੁੱਖ ਦਾ। ਥਾਨੁ = ਹਿਰਦਾ-ਥਾਂ।

SikhNet (Spanish)Aquéllos, los eternamente bendecidos, quienes tienen un recinto puro

ਸਾਧਸੰਗਤਿ; ਜਾ ਕੈ ਹਰਿ ਹਰਿ ਨਾਮੁ ॥੨॥

saadhasangat; jaa kai har har naam |2|

Sant Singh Khalsawho meditates upon the Name of the Lord, Har, Har, in the Saadh Sangat. ||2||
Manmohan Singhwho in the saints society, meditates on Lord God's Name.
Manmohan Singh (Punjabi)ਜੋ ਸਤਿਸੰਗਤ ਅੰਦਰ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ।
Fareedkot Teekaਪੁਨਾ ਤਿਸ ਸਾਧ ਸੰਗਤ ਦੁਆਰੇ ਜਿਸ ਕੇ ਹ੍ਰਿਦੇ ਮੇਂ ਹਰਿਨਾਮ ਬਸਾ ਹੈ, ਪੂਰਬੋਕਤ ਸਭ ਤਿਸਨੇ ਕਰ ਲੀਏ ਹੈਂ॥੨॥
Prof. Sahib Singhਅਤੇ ਗੁਰੂ ਦੀ ਸੰਗਤਿ ਦੀ ਬਰਕਤਿ ਨਾਲ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ॥੨॥

ਪਦ ਅਰਥ ਜਾ ਕੈ = ਜਿਸ ਦੇ ਹਿਰਦੇ ਵਿਚ ॥੨॥

SikhNet (Spanish)y habitan en el Nombre en la Sociedad de los Santos, se vuelven manifiestos en el Universo entero. (2)

ਪ੍ਰਗਟਿਓ ਸੋ ਜਨੁ; ਸਗਲੇ ਭਵਨ ॥

pragattio so jan; sagale bhavan |

Sant Singh KhalsaThat humble being becomes renowned all over the world.
Manmohan SinghThat man becomes manifest in the whole world.
Manmohan Singh (Punjabi)ਉਹ ਆਦਮੀ ਸਾਰੇ ਜਹਾਨ ਵਿੱਚ ਉੱਘਾ ਹੋ ਜਾਂਦਾ ਹੈ।
Fareedkot Teekaਸੋ ਪੁਰਖ ਸਭੀ ਅਰਥਾਤ ਚੌਦਾਂ ਭਵਨ ਮੇਂ ਪ੍ਰਗਟ ਹੂਆ ਹੈ॥
Prof. Sahib Singh(ਹੇ ਭਾਈ!) ਉਹ ਮਨੁੱਖ ਸਾਰੇ ਭਵਨਾਂ ਵਿਚ ਉੱਘਾ ਹੋ ਜਾਂਦਾ ਹੈ,
SikhNet (Spanish)Sí, el Polvo de Sus Pies

ਪਤਿਤ ਪੁਨੀਤ; ਤਾ ਕੀ ਪਗ ਰੇਨ ॥

patit puneet; taa kee pag ren |

Sant Singh KhalsaEven sinners are purified, by the dust of his feet.
Manmohan SinghWith the dust of his feet, the sinners are rendered pure.
Manmohan Singh (Punjabi)ਉਸ ਦੇ ਪੈਰਾਂ ਦੀ ਧੂੜ ਨਾਲ ਪਾਪੀ ਪਵਿਤਰ ਹੋ ਜਾਂਦੇ ਹਨ।
Fareedkot Teekaਤਿਸ ਕੀ ਚਰਨ ਧੂਰਿ ਪਤਿਤ ਪੁਰਸੋਂ ਕੋ ਪੁਨੀਤ ਕਰਤੀ ਹੈ॥
Prof. Sahib Singhਉਸ ਮਨੁੱਖ ਦੇ ਚਰਨਾਂ ਦੀ ਧੂੜ ਵਿਕਾਰਾਂ ਵਿਚ ਡਿੱਗੇ ਹੋਏ ਅਨੇਕਾਂ ਬੰਦਿਆਂ ਨੂੰ ਪਵਿਤ੍ਰ ਕਰਨ ਦੀ ਸਮਰੱਥਾ ਰੱਖਦੀ ਹੈ,

ਪਦ ਅਰਥ ਪਤਿਤ ਪੁਨੀਤ = ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲੀ। ਪਗ ਰੇਨ = ਚਰਨਾਂ ਦੀ ਧੂੜ।

SikhNet (Spanish)purifica a quienes viven en el error.

ਜਾ ਕਉ ਭੇਟਿਓ; ਹਰਿ ਹਰਿ ਰਾਇ ॥

jaa kau bhettio; har har raae |

Sant Singh KhalsaOne who has met the Lord, the Lord our King,
Manmohan SinghTo whom the sovereign Lord master has met,
Manmohan Singh (Punjabi)ਜਿਸ ਨੂੰ ਪਾਤਸ਼ਾਹ ਪ੍ਰਭੂ ਪਰਮੇਸ਼ਰ ਮਿਲ ਪਿਆ ਹੈ,
Fareedkot Teekaਹਰਿ ਹਰਿ ਰਾਇ ਜਿਸ ਕੋ ਮਿਲਾ ਹੈ॥
Prof. Sahib Singh(ਗੁਰੂ ਦੀ ਕਿਰਪਾ ਨਾਲ) ਜਿਸ ਮਨੁੱਖ ਨੂੰ ਪ੍ਰਭੂ-ਪਾਤਸ਼ਾਹ ਮਿਲ ਪੈਂਦਾ ਹੈ ਉਸ ਮਨੁੱਖ ਦੀ ਉੱਚੀ ਆਤਮਕ ਅਵਸਥਾ,

ਪਦ ਅਰਥ ਜਾ ਕਉ = ਜਿਸ ਮਨੁੱਖ ਨੂੰ।

SikhNet (Spanish)El Estado de Liberación de quien encuentra al Señor Dios, nuestro

ਤਾ ਕੀ ਗਤਿ ਮਿਤਿ; ਕਥਨੁ ਨ ਜਾਇ ॥੩॥

taa kee gat mit; kathan na jaae |3|

Sant Singh Khalsahis condition and state cannot be described. ||3||
Manmohan Singhhis condition and limit cannot be described.
Manmohan Singh (Punjabi)ਉਸ ਦੀ ਅਵਸਥਾ ਅਤੇ ਕੀਮਤ ਬਿਆਨ ਨਹੀਂ ਕੀਤੀ ਜਾ ਸਕਦੀ।
Fareedkot Teekaਤਿਸ ਕੀ ਮਰਜਾਦਾ ਕੀ ਗਤੀ ਕਹੀ ਨਹੀਂ ਜਾਤੀ ਹੈ॥੩॥
Prof. Sahib Singhਉਸ ਮਨੁੱਖ ਦੀ ਆਤਮਕ ਵਡੱਪਣ ਬਿਆਨ ਨਹੀਂ ਕੀਤੀ ਜਾ ਸਕਦੀ ॥੩॥
SikhNet (Spanish)Rey, no puede ser descrito por nadie. (3)

ਆਠ ਪਹਰ; ਕਰ ਜੋੜਿ ਧਿਆਵਉ ॥

aatth pehar; kar jorr dhiaavau |

Sant Singh KhalsaTwenty-four hours a day, with palms pressed together, I meditate;
Manmohan SinghDay and night, with folded hands, I contemplate over the Lord,
Manmohan Singh (Punjabi)ਦਿਹੁੰ ਰੈਣ ਹੱਥ ਬੰਨ੍ਹ ਕੇ ਮੈਂ ਸੁਆਮੀ ਦਾ ਸਿਮਰਨ ਕਰਦਾ ਹਾਂ,
Fareedkot Teekaਮੈਂ ਅਸ੍ਟ ਪਹਰ ਹਾਥ ਜੋੜ ਕਰ ਏਹ ਧ੍ਯਾਉਤਾ ਹੂੰ॥
Prof. Sahib Singhਹੇ ਪ੍ਰਭੂ! ਮੈਂ ਅੱਠੇ ਪਹਿਰ ਦੋਵੇਂ ਹੱਥ ਜੋੜ ਕੇ ਤੇਰਾ ਧਿਆਨ ਧਰਦਾ ਰਹਾਂ,

ਪਦ ਅਰਥ ਕਰ ਜੋੜਿ = (ਦੋਵੇਂ) ਹੱਥ ਜੋੜ ਕੇ। ਧਿਆਵਉ = ਧਿਆਵਉਂ, ਮੈਂ ਧਿਆਵਾਂ।

SikhNet (Spanish)Noche y día rezo

ਉਨ ਸਾਧਾ ਕਾ; ਦਰਸਨੁ ਪਾਵਉ ॥

aun saadhaa kaa; darasan paavau |

Sant Singh KhalsaI yearn to obtain the Blessed Vision of the Darshan of those Holy Saints.
Manmohan Singhand see the sight of those saints.
Manmohan Singh (Punjabi)ਅਤੇ ਉਨ੍ਹਾਂ ਸਾਧੂਆ ਦਾ ਦੀਦਾਰ ਦੇਖਦਾ ਹਾਂ।
Fareedkot Teekaਕਿ ਐਸੇ ਸਾਧੋਂ ਕਾ ਦਰਸਨ ਪ੍ਰਾਪਤ ਹੋਇ, ਤਾਂ ਤੇ ਹੇ ਭਾਈ! ਐਸੇ ਪ੍ਰਾਰਥਨਾ ਕਰੀਏ॥
Prof. Sahib Singhਉਹਨਾਂ ਸਾਧੂਆਂ ਦਾ ਦਰਸਨ ਕਰਦਾ ਰਹਾਂ.
SikhNet (Spanish)con mis palmas juntas por la Visión de tal Santo,

ਮੋਹਿ ਗਰੀਬ ਕਉ; ਲੇਹੁ ਰਲਾਇ ॥

mohi gareeb kau; lehu ralaae |

Sant Singh KhalsaMerge me, the poor one, with You, O Lord;
Manmohan SinghJoin me, the poor one, with Thee, O Lord.
Manmohan Singh (Punjabi)ਮੈਂ ਗਰੀਬੜੇ ਨੂੰ ਆਪਣੇ ਨਾਲ ਮਿਲਾ ਲੈ, ਹੇ ਸੁਆਮੀ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਗਵਨ! ਮੁਝ ਦੀਨ ਕੋ ਭੀ ਅਪਨੇ ਸਤਸੰਗ ਮੇਂ ਮਿਲਾਇ ਲੇਹਿ॥
Prof. Sahib Singhਮੈਨੂੰ ਗ਼ਰੀਬ ਨੂੰ ਉਹਨਾਂ ਦੀ ਸੰਗਤਿ ਵਿਚ ਰਲਾ ਦੇ,

ਪਦ ਅਰਥ ਮੋਹਿ = ਮੈਨੂੰ।

SikhNet (Spanish)y pido: “Úneme a mí, al pobre, contigo mismo,

ਨਾਨਕ; ਆਇ ਪਏ ਸਰਣਾਇ ॥੪॥੩੮॥੮੯॥

naanak; aae pe saranaae |4|38|89|

Sant Singh KhalsaNanak has come to Your Sanctuary. ||4||38||89||
Manmohan SinghNanak has come and entered Thine sanctuary.
Manmohan Singh (Punjabi)ਨਾਨਕ ਨੇ ਆ ਕੇ ਤੇਰੀ ਪਨਾਹ ਲੈ ਲਈ ਹੈ।
Fareedkot Teekaਕਿਯੋਂਕਿ ਹਮ ਆਪ ਕੀ ਸਰਨ ਮੇਂ ਆਇ ਪੜੇ ਹੈਂ॥੪॥੩੮॥੮੯॥☬ਸ੍ਰੀ ਅੰਮ੍ਰਤਸਰ ਜੀ ਕੀ ਉੱਤ੍ਰ ਕੀ ਬਾਹੀ ਬਾਬੇ ਬੁਢੇ ਕੀ ਬੇਰ ਕੇ ਪਾਸ ਏਕ ਬ੍ਰਾਹਮਨ ਬੈਠਾ ਸਾਲਿਗਰਾਮ ਕੀ ਪੂਜਾ ਕਰ ਰਹਾ ਥਾ। ਸ੍ਰੀ ਗੁਰੂ ਅਰਜਨ ਦੇਵ ਜੀ ਸਰੋਵਰ ਕੀ ਪਰਿਕਰਮਾ ਕਰ ਰਹੇ ਥੇ। ਦੂਸਰੀ ਪਰਕਰਮਾ ਮੇਂ ਦ੍ਵਿਜ ਨੇ ਕਹਾ, 'ਗੁਰੂ ਜੀ ਆਪ ਸਾਲਿਗ੍ਰਾਮ ਜੀ ਕੋ ਨਹੀਂ ਮਾਨਤੇ ਹੈਂ, ਜੋ ਆਪਨੇ ਪ੍ਰਣਾਮ ਨਹੀਂ ਕੀਆ'। ਸ੍ਰੀ ਮੁਖ ਸੇ ਸਤਗੁਰਦੇਵ ਜੀ ਨੇ ਕਹਾ, 'ਹਮ ਤੋ ਨਿਤ੍ਯ ਹੀ ਸਾਲਿਗਗ੍ਰਾਮ ਜੀ ਕੀ ਪੂਜਾ ਕਰਤੇ ਹੈਂ'। ਦ੍ਵਿਜ ਨੇ ਕਹਾ, 'ਵਹੁ ਕੌਨ ਸਾ ਹੈ, ਹਮਨੇ ਤੋ ਆਪ ਕੋ ਕਬੀ ਨਹੀਂ ਪੂਜਾ ਕਰਤੇ ਦੇਖਾ'।☬ਸ੍ਰੀ ਮੁਖਵਾਕ ਹੂਆ:
Prof. Sahib Singhਹੇ ਨਾਨਕ! (ਆਖ- ਜੇਹੜੇ ਗੁਰਮੁਖਿ ਗੁਰੂ ਦੀ ਕਿਰਪਾ ਨਾਲ) ਤੇਰੀ ਸਰਨ ਆ ਪਏ ਹਨ ॥੪॥੩੮॥੮੯॥
SikhNet (Spanish)oh Santo, porque Nanak busca nada más que Tu Refugio”. (4-38-89)

Open this shabad (19 lines, Angs 392-393) →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਆਠ ਪਹਰ; ਉਦਕ ਇਸਨਾਨੀ ॥

aatth pehar; udak isanaanee |

Sant Singh KhalsaTwenty-four hours a day, he takes his cleansing bath in water;
Manmohan SinghHe takes bath in water all the eight watches of the day,
Manmohan Singh (Punjabi)ਦਿਨ ਦੇ ਅੱਠੇ ਪਹਿਰ ਹੀ ਪਾਣੀ ਵਿੱਚ ਮਜਨ ਕਰਦਾ ਹੈ,
Fareedkot Teekaਜੋ ਸਾਲਿਗ੍ਰਾਮ ਅਸ੍ਟ ਪਹਰ ਸੇਖ ਸਾਈ ਵਾ ਜਲ ਕੇ ਜੀਵ ਰੂਪ ਹੂਆ ਹੂਆ ਵਾ ਜਲੋਂ ਮੇਂ ਬ੍ਯਾਪਕ ਰੂਪ ਹੋਣੇ ਤੇ ਸਨਾਨ ਕਰਤਾ ਹੈ॥
Prof. Sahib Singh(ਹੇ ਪੰਡਿਤ!) ਉਹ (ਜਲਾਂ ਥਲਾਂ ਵਿਚ ਹਰ ਥਾਂ ਵੱਸਣ ਵਾਲਾ ਹਰਿ ਸਾਲਗਿਰਾਮ) ਜੋ ਅੱਠੇ ਪਹਰ ਹੀ ਪਾਣੀਆਂ ਦਾ ਇਸ਼ਨਾਨ ਕਰਨ ਵਾਲਾ ਹੈ,

ਪਦ ਅਰਥ ਇਸਨਾਨੀ = ਇਸ਼ਨਾਨ ਕਰਨ ਵਾਲਾ। ਉਦਕ = ਪਾਣੀ।

SikhNet (Spanish)El hombre de Sabiduría se baña en las Aguas

ਸਦ ਹੀ ਭੋਗੁ ਲਗਾਇ; ਸੁਗਿਆਨੀ ॥

sad hee bhog lagaae; sugiaanee |

Sant Singh Khalsahe makes continual offerings to the Lord; he is a true man of wisdom.
Manmohan Singhand banquets for ever and ever,
Manmohan Singh (Punjabi)ਅਤੇ ਹਮੇਸ਼ਾਂ ਭੋਜਨ ਪਾਉਂਦਾ ਰਹਿੰਦਾ ਹੈ,
Fareedkot Teekaਜੋ ਸਰਬ ਭੋਗ੍ਤਾ ਹੋ ਕਰ ਸਰਬ ਕਾਲ ਭੋਗ ਲਗਾਉਤਾ ਹੈ ਔਰ ਗਿਆਨੀ ਹੈ, ਭਾਵ ਸਰਬ ਕਾ ਗ੍ਯਾਤਾ ਹੈ ਵਾ ਗ੍ਯਾਨੀ। ਤਿਸ ਕੋ ਸਰਬ ਭੋਗਤਾ ਜਾਨਤੇ ਹੈਂ ਏਹੀ ਸਦਾ ਭੋਗੁ ਲਗਾਇ ਰਹੇ ਹੈਂ॥
Prof. Sahib Singhਹਰੇਕ ਦੇ ਦਿਲ ਦੀ ਚੰਗੀ ਤਰ੍ਹਾਂ ਜਾਣਨ ਵਾਲਾ ਉਹ ਹਰਿ ਸਾਲਗਿਰਾਮ (ਸਭ ਜੀਵਾਂ ਦੇ ਅੰਦਰ ਬੈਠ ਕੇ) ਸਦਾ ਹੀ ਭੋਗ ਲਾਂਦਾ ਰਹਿੰਦਾ ਹੈ (ਪਦਾਰਥ ਛਕਦਾ ਰਹਿੰਦਾ ਹੈ),

ਪਦ ਅਰਥ ਸਦ = ਸਦਾ। ਸੁਗਿਆਨੀ = (ਹਰੇਕ ਦੇ ਦਿਲ ਦੀ) ਚੰਗੀ ਤਰ੍ਹਾਂ ਜਾਣਨ ਵਾਲਾ ਹਰਿ-ਸਾਲਿਗ-ਗਰਾਮ।

SikhNet (Spanish)Santas de Dios noche y día, y hace de sí mismo siempre una ofrenda a su Señor,

ਬਿਰਥਾ ਕਾਹੂ ਛੋਡੈ ਨਾਹੀ ॥

birathaa kaahoo chhoddai naahee |

Sant Singh KhalsaHe never leaves anything uselessly.
Manmohan SinghHe leaves none without sustenance.
Manmohan Singh (Punjabi)ਉਹ ਆਹਾਰ ਦੇ ਬਗੈਰ ਕਿਸੇ ਨੂੰ ਨਹੀਂ ਛਡਦਾ।
Fareedkot Teekaਜੋ ਕਿਸੀ ਪੂਜਕ ਕੀ (ਬਿਰਥਾ) ਪੀੜਾ ਨਹੀਂ ਛੋਡਤਾ ਹੈ; ਵਾ ਕਿਸੀ ਕੋ ਖਾਲੀ ਨਹੀਂ ਰਹਨ ਦੇਤਾ ਹੈ॥
Prof. Sahib Singhਜੋ ਕਿਸੇ ਦੀ ਭੀ ਦਰਦ-ਪੀੜਾ ਨਹੀਂ ਰਹਿਣ ਦੇਂਦਾ,

ਪਦ ਅਰਥ ਬਿਰਥਾ = ਪੀੜਾ, ਦੁੱਖ। ਕਾਹੂ = ਕਿਸੇ ਦੀ।

SikhNet (Spanish)no deja nunca a su Amor Solo,

ਬਹੁਰਿ ਬਹੁਰਿ; ਤਿਸੁ ਲਾਗਹ ਪਾਈ ॥੧॥

bahur bahur; tis laagah paaee |1|

Sant Singh KhalsaAgain and again, he falls at the Lord's Feet. ||1||
Manmohan SinghAgain and again, I fall at His feet.
Manmohan Singh (Punjabi)ਮੁੜ ਮੁੜ ਕੇ ਮੈਂ ਉਸ ਦੇ ਪੈਰਾਂ ਉਤੇ ਪੈਂਦਾ ਹਾਂ।
Fareedkot Teekaਹਮ ਤਿਸ ਕੇ ਬਾਰੰਬਾਰ ਚਰਨੋਂ ਮੇਂ ਲਗੇ ਰਹਤੇ ਹੈਂ॥੧॥
Prof. Sahib Singhਅਸੀਂ ਉਸ (ਹਰਿ ਸਾਲਗਿਰਾਮ) ਦੀ ਪੈਰੀਂ ਮੁੜ ਮੁੜ ਲੱਗਦੇ ਹਾਂ ॥੧॥

ਪਦ ਅਰਥ ਬਹੁਰਿ ਬਹੁਰਿ = ਮੁੜ ਮੁੜ। ਲਾਗਹ = ਅਸੀਂ ਲੱਗਦੇ ਹਾਂ। ਪਾਈ = ਪੈਰੀਂ। ਤਿਸੁ ਪਾਈ = ਉਸ (ਸਾਲਗਿਰਾਮ) ਦੀ ਪੈਰੀਂ ॥੧॥

SikhNet (Spanish)y cae a Sus Pies una y otra vez. (1)

ਸਾਲਗਿਰਾਮੁ; ਹਮਾਰੈ ਸੇਵਾ ॥

saalagiraam; hamaarai sevaa |

Sant Singh KhalsaSuch is the Saalagraam, the stone idol, which I serve;
Manmohan SinghSuch a salagram (a Hindu idol) serve I.
Manmohan Singh (Punjabi)ਐਹੋ ਜੇਹੇ ਸਾਲਗਰਾਮ ਦੀ ਮੈਂ ਚਾਕਰੀ ਕਰਦਾ ਹਾਂ।
Fareedkot Teeka(ਗਿਰਾਮੁ) ਸਮੂਹ ਵਿਖੈ ਜੋ (ਸਾਲ) ਸ੍ਰੇਸ੍ਟ ਵਾ ਸਮੂਹ ਜੀਵੋਂ ਕਾ ਜੋ (ਸਾਲ) ਅਸਥਾਨੁ ਹੈ, ਭਾਵ ਅਧਿਸ੍ਟਾਨ ਹੈ॥
Prof. Sahib Singh(ਹੇ ਪੰਡਿਤ!) ਪਰਮਾਤਮਾ-ਦੇਵ ਦੀ ਸੇਵਾ ਭਗਤੀ ਹੀ ਸਾਡੇ ਘਰ ਵਿਚ ਸਾਲਗਿਰਾਮ (ਦੀ ਪੂਜਾ) ਹੈ।

ਪਦ ਅਰਥ ਸਾਲਗਿਰਾਮ = ਨੇਪਾਲ ਦੇ ਦੱਖਣ ਵਿਚ ਵਗਦੀ ਨਦੀ ਗੰਡਕਾ ਵਿਚੋਂ ਪਿੰਡ ਸਾਲ -ਗ੍ਰਾਮ ਦੇ ਨੇੜੇ ਧਾਰੀਦਾਰ ਤੇ ਗੋਲ ਛੋਟੇ ਛੋਟੇ ਪੱਥਰ ਨਿਕਲਦੇ ਹਨ। ਉਹਨਾਂ ਨੂੰ ਵਿਸ਼ਨੂੰ ਦੀ ਮੂਰਤੀ ਮੰਨਿਆ ਜਾ ਰਿਹਾ ਹੈ। ਉਸ ਪਿੰਡ ਦੇ ਨਾਮ ਤੇ ਉਸ ਦਾ ਨਾਮ ਭੀ ਸਾਲਗਿਰਾਮ ਰੱਖਿਆ ਗਿਆ ਹੈ। ਹਮਾਰੈ = ਸਾਡੇ ਘਰ ਵਿਚ, ਸਾਡੇ ਵਾਸਤੇ। ਸੇਵਾ = ਪ੍ਰਭੂ ਦੀ ਸੇਵਾ-ਭਗਤੀ।

SikhNet (Spanish)Para ese hombre, el Servicio a Dios es todo en todo y también es la Alabanza,

ਪੂਜਾ ਅਰਚਾ; ਬੰਦਨ ਦੇਵਾ ॥੧॥ ਰਹਾਉ ॥

poojaa arachaa; bandan devaa |1| rahaau |

Sant Singh Khalsasuch is my worship, flower-offerings and divine adoration as well. ||1||Pause||
Manmohan SinghUnto God is my worship, flower-offering and obeisance. Pause.
Manmohan Singh (Punjabi)ਵਾਹਿਗੁਰੂ ਪ੍ਰਤੀ ਹੀ ਮੇਰੀ ਉਪਾਸਨਾ, ਫੁੱਲ-ਭੇਟ ਅਤੇ ਨਮਸਕਾਰ ਹੈ। ਠਹਿਰਾਉ।
Fareedkot Teekaਹਮ ਤਿਸ (ਅਰਚਾ) ਮੂਰਤਿ ਕੀ ਪੂਜਾ ਏਹੀ ਕਰਤੇ ਹੈਂ, ਜੋ (ਦੇਵਾ) ਪ੍ਰਕਾਸ ਰੂਪ ਕੋ ਨਮਸਕਰਾਰ ਕਰਤੇ ਹੈਂ॥੧॥ ਰਹਾਉ ॥☬ਜੇ ਕਹੇ ਠਾਕੁਰ ਕੇ ਮੰਦ੍ਰ ਮੇਂ ਘੰਟਾ ਆਦਿ ਸਮਗ੍ਰੀ ਹੋਤੀ ਹੈ ਈਹਾਂ ਕੌਨ ਸੀ ਹੈ? ਤਿਸ ਪਰ ਕਹਤੇ ਹੈਂ:
Prof. Sahib Singh(ਹਰਿ-ਨਾਮ-ਸਿਮਰਨ ਹੀ ਸਾਡੇ ਵਾਸਤੇ ਸਾਲਗਿਰਾਮ ਦੀ) ਪੂਜਾ, ਸੁਗੰਧੀ-ਭੇਟ ਤੇ ਨਮਸਕਾਰ ਹੈ ॥੧॥ ਰਹਾਉ ॥

ਪਦ ਅਰਥ ਅਰਚਾ = ਚੰਦਨ ਆਦਿਕ ਸੁਗੰਧੀ ਦੀ ਭੇਟਾ। ਬੰਦਨ = ਨਮਸਕਾਰ ॥੧॥ ਰਹਾਉ ॥

SikhNet (Spanish)las ofrendas de flores y la obediencia que los hombres dan a las imágenes y a las piedras. (1-Pausa)

ਘੰਟਾ ਜਾ ਕਾ; ਸੁਨੀਐ ਚਹੁ ਕੁੰਟ ॥

ghanttaa jaa kaa; suneeai chahu kuntt |

Sant Singh KhalsaHis bell resounds to the four corners of the world.
Manmohan SinghMy salagram is God, whose bell is heard in the world's four corners.
Manmohan Singh (Punjabi)ਮੇਰਾ ਸਾਲਗਰਾਮ ਵਾਹਿਗੁਰੂ ਹੈ, ਜਿਸ ਦਾ ਟੱਲ ਦੁਨੀਆਂ ਦੇ ਚਾਰੇ ਨੁਕਰਾਂ ਵਿੱਚ ਸੁਣਾਈ ਦਿੰਦਾ ਹੈ।
Fareedkot Teekaਹੇ ਪੰਡਿਤ ਜੀ! ਜਿਸ ਕਾ ਬੇਦ ਰੂਪ ਘੰਟਾ ਚਾਰੋਂ ਕੁੰਟੋਂ ਮੇਂ ਸੁਨਾਈ ਪੜਤਾ ਹੈ॥
Prof. Sahib Singh(ਹੇ ਪੰਡਿਤ!) ਉਸ (ਹਰਿ-ਸਾਲਗਿਰਾਮ ਦੀ ਰਜ਼ਾ) ਦਾ ਘੰਟਾ (ਸਿਰਫ਼ ਮੰਦਰ ਵਿਚ ਸੁਣੇ ਜਾਣ ਦੀ ਥਾਂ) ਸਾਰੇ ਜਗਤ ਵਿਚ ਹੀ ਸੁਣਿਆ ਜਾਂਦਾ ਹੈ।

ਪਦ ਅਰਥ ਜਾ ਕਾ = ਜਿਸ (ਹਰਿ-ਸਾਲਗਿਰਾਮ) ਦਾ। ਚਹੁਕੁੰਟ = ਚੌਹੀਂ ਪਾਸੀਂ, ਸਾਰੇ ਜਗਤ ਵਿਚ।

SikhNet (Spanish)Aquél cuyas campanas resuenan a través de las cuatro esquinas del Universo,

ਆਸਨੁ ਜਾ ਕਾ; ਸਦਾ ਬੈਕੁੰਠ ॥

aasan jaa kaa; sadaa baikuntth |

Sant Singh KhalsaHis seat is forever in heaven.
Manmohan SinghWhose seat is ever in the heaven,
Manmohan Singh (Punjabi)ਜਿਸ ਦਾ ਟਿਕਾਣਾ ਹਮੇਸ਼ਾਂ ਹੀ ਸੱਚ ਖੰਡ ਵਿੱਚ ਹੈ,
Fareedkot Teekaਪੁਨਾ ਜਿਸ ਕਾ (ਆਸਨੁ) ਨਿਵਾਸ ਸਥਾਨ ਸਦੀਵਕਾਲ ਬੈਕੁੰਠ ਰੂਪੁ ਹੈ॥
Prof. Sahib Singh(ਸਾਧ ਸੰਗਤਿ-ਰੂਪ) ਬੈਕੁੰਠ ਵਿਚ ਉਸ ਦਾ ਨਿਵਾਸ ਸਦਾ ਹੀ ਟਿਕਿਆ ਰਹਿੰਦਾ ਹੈ।
SikhNet (Spanish)Cuyo Sitio Eterno es el Paraíso de los Santos,

ਜਾ ਕਾ ਚਵਰੁ; ਸਭ ਊਪਰਿ ਝੂਲੈ ॥

jaa kaa chavar; sabh aoopar jhoolai |

Sant Singh KhalsaHis chauri, his fly-brush, waves over all.
Manmohan Singhwhose fly-brush waves over all,
Manmohan Singh (Punjabi)ਜਿਸ ਦਾ ਚਉਰ ਸਾਰਿਆਂ ਦੇ ਉਤੇ ਝੂਲਦਾ ਹੈ
Fareedkot Teekaਜਿਸ ਕਾ ਪਵਣ ਰੂਪ ਵਾ ਹੁਕਮੁ ਰੂਪੁ ਚੌਰੁ ਸਭ ਕੇ ਊਪਰ ਝੁਲਤਾ ਹੈ॥
Prof. Sahib Singhਸਭ ਜੀਵਾਂ ਉਤੇ ਉਸ ਦਾ (ਪਵਣ)-ਚਵਰ ਝੁਲ ਰਿਹਾ ਹੈ।
SikhNet (Spanish)Cuyo Chauri se mueve sobre las cabezas de todos,

ਤਾ ਕਾ ਧੂਪੁ; ਸਦਾ ਪਰਫੁਲੈ ॥੨॥

taa kaa dhoop; sadaa parafulai |2|

Sant Singh KhalsaHis incense is ever-fragrant. ||2||
Manmohan Singhand whose incense is, ever perfuming.
Manmohan Singh (Punjabi)ਅਤੇ ਜਿਸ ਦੀ ਹੇਮ-ਸਮਗਰੀ, ਹਮੇਸ਼ਾਂ ਮਹਿਕਦੀ ਰਹਿੰਦੀ ਹੈ।
Fareedkot Teekaਔ ਜਸ ਰੂਪ ਧੂਪ ਸਦੀਵਕਾਲ ਤਿਸ ਕਾ ਪ੍ਰਫੁਲਤ, ਭਾਵ ਫੈਲ ਰਹਾ ਹੈ॥੨॥
Prof. Sahib Singh(ਸਾਰੀ ਬਨਸਪਤੀ) ਸਦਾ ਫੁੱਲ ਦੇ ਰਹੀ ਹੈ ਇਹੀ ਹੈ ਉਸ ਦੇ ਵਾਸਤੇ ਧੂਪ ॥੨॥

ਪਦ ਅਰਥ ਪਰਫੁਲੈ = ਫੁੱਲ ਦੇਂਦੀ ਹੈ ॥੨॥

SikhNet (Spanish)Cuyo incienso se quema para siempre esparciendo la Fragancia. (2)

ਘਟਿ ਘਟਿ ਸੰਪਟੁ; ਹੈ ਰੇ ਜਾ ਕਾ ॥

ghatt ghatt sanpatt; hai re jaa kaa |

Sant Singh KhalsaHe is treasured in each and every heart.
Manmohan SinghEvery heart is his casket.
Manmohan Singh (Punjabi)ਹਰ ਦਿਲ ਉਸ ਦਾ ਡੱਬਾ ਹੈ।
Fareedkot Teekaਹੇ ਭਾਈ! ਹਰੇਕ ਜੀਵੋਂ ਕਾ ਅੰਤਸਕਰਨ ਜਿਸ ਕੇ ਬਿਰਾਜਨੇ ਕਾ ਡਬਾ ਹੈ॥
Prof. Sahib Singh(ਹੇ ਪੰਡਿਤ!) ਹਰੇਕ ਸਰੀਰ ਵਿਚ ਉਹ ਵੱਸ ਰਿਹਾ ਹੈ, ਹਰੇਕ ਦਾ ਹਿਰਦਾ ਹੀ ਉਸ ਦਾ (ਠਾਕੁਰਾਂ ਵਾਲਾ) ਡੱਬਾ ਹੈ,

ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ। ਸੰਪਟੁ = ਉਹ ਡੱਬਾ ਜਿਸ ਵਿਚ ਠਾਕੁਰ ਰੱਖੇ ਜਾਂਦੇ ਹਨ। ਰੇ = ਹੇ ਭਾਈ!

SikhNet (Spanish)Quien es atesorado en los corazones

ਅਭਗ ਸਭਾ; ਸੰਗਿ ਹੈ ਸਾਧਾ ॥

abhag sabhaa; sang hai saadhaa |

Sant Singh KhalsaThe Saadh Sangat, the Company of the Holy, is His Eternal Court.
Manmohan SinghSaints' congregation is his imperishable court.
Manmohan Singh (Punjabi)ਸਤਿ ਸੰਗਤ ਉਸ ਦੀ ਅਬਿਨਾਸ਼ੀ ਕਚਹਿਰੀ ਹੈ।
Fareedkot Teekaਅਰ ਸੰਤੋਂ ਕੀ ਸੰਗਤਿ ਰੂਪ ਤਿਸ ਕੀ (ਅਭਗ) ਨਾਸ ਤੇ ਰਹਤ, ਭਾਵ ਨੰਦ ਸੁਨੰਦਾਦਿਕ ਪਾਰਖਦੋਂ ਕੀ ਸਭਾ ਹੈ॥
Prof. Sahib Singhਉਸ ਦੀ ਸੰਤ-ਸਭਾ ਕਦੇ ਮੁੱਕਣ ਵਾਲੀ ਨਹੀਂ ਹੈ, ਸਾਧ ਸੰਗਤਿ ਵਿਚ ਉਹ ਹਰ ਵੇਲੇ ਵੱਸਦਾ ਹੈ,

ਪਦ ਅਰਥ ਅਭਗ = ਨਾਹ ਨਾਸ ਹੋਣ ਵਾਲੀ। ਸੰਗਿ = ਨਾਲ।

SikhNet (Spanish)de todos y de cada uno, y Quien mantiene sin interrupción la Compañía de los Santos,

ਆਰਤੀ ਕੀਰਤਨੁ; ਸਦਾ ਅਨੰਦ ॥

aaratee keeratan; sadaa anand |

Sant Singh KhalsaHis Aartee, his lamp-lit worship service, is the Kirtan of His Praises, which brings lasting bliss.
Manmohan SinghHis present adoration consists in singing His praises, which bestow lasting bliss.
Manmohan Singh (Punjabi)ਸਦੀਵੀ ਪ੍ਰਸੰਨਤਾ ਬਖਸ਼ਣ ਵਾਲਾ ਉਸ ਦਾ ਜੱਸ ਗਾਇਨ ਕਰਨਾ ਹੀ, ਉਸ ਦੀ ਸਨਮੁਖ ਉਪਾਸ਼ਨਾ ਹੈ।
Fareedkot Teekaਜਿਸ ਹਰਿ ਕੀਰਤਨੁ ਮੇਂ ਸਰਬਦਾ ਅਨੰਦ ਹੈ, ਸੋਈ ਆਰਤੀ ਹੋ ਰਹੀ ਹੈ॥
Prof. Sahib Singhਜਿਥੇ ਉਸ ਦੀ ਸਦਾ ਆਨੰਦ ਦੇਣ ਵਾਲੀ ਸਿਫ਼ਤਿ-ਸਾਲਾਹ ਹੋ ਰਹੀ ਹੈ, ਇਹ ਸਿਫ਼ਤਿ-ਸਾਲਾਹ ਉਸ ਦੀ ਆਰਤੀ ਹੈ,
SikhNet (Spanish)a Canción de Alabanza de Él, es todo mi Éxtasis.

ਮਹਿਮਾ ਸੁੰਦਰ; ਸਦਾ ਬੇਅੰਤ ॥੩॥

mahimaa sundar; sadaa beant |3|

Sant Singh KhalsaHis Greatness is so beautiful, and ever limitless. ||3||
Manmohan SinghHis greatness is beauteous and ever limitless.
Manmohan Singh (Punjabi)ਉਸ ਦੀ ਵਿਸ਼ਾਲਤਾ ਸੋਹਣੀ ਅਤੇ ਹਮੇਸ਼ਾਂ ਹੀ ਬੇਓੜਕ ਹੈ।
Fareedkot Teekaਅਰ ਤਿਸ ਚੈਤੰਨ ਦੇਵ ਕੀ ਸੋਭਾ ਸਰਬਦਾ ਕਾਲ ਸੁੰਦ੍ਰ ਹੈ ਔਰ ਅੰਤ ਸੇ ਰਹਤ ਹੈ॥੩॥
Prof. Sahib Singhਉਸ ਬੇਅੰਤ ਤੇ ਸੁੰਦਰ (ਹਰਿ-ਸਾਲਗਿਰਾਮ) ਦੀ ਸਦਾ ਮਹਿਮਾ ਹੋ ਰਹੀ ਹੈ ॥੩॥

ਪਦ ਅਰਥ ਮਹਿਮਾ = ਵਡਿਆਈ ॥੩॥

SikhNet (Spanish)Sí, su Grandeza es gloriosa y sin límite para siempre. (3)

ਜਿਸਹਿ ਪਰਾਪਤਿ; ਤਿਸ ਹੀ ਲਹਨਾ ॥

jiseh paraapat; tis hee lahanaa |

Sant Singh KhalsaHe alone obtains it, who is so pre-ordained;
Manmohan SinghHe who is destined to obtain it, he alone receives such a stone-god,
Manmohan Singh (Punjabi)ਜਿਸ ਲਈ ਇਸ ਦੀ ਪਰਾਪਤੀ ਲਿਖੀ ਹੋਈ ਹੈ, ਕੇਵਲ ਓਹੀ ਐਸੇ ਪੱਥਰ ਦੇ ਦੇਵਤੇ ਨੂੰ ਪਾਉਂਦਾ ਹੈ,
Fareedkot Teekaਜਿਸ ਕੇ ਮਸਤਕ ਮੇਂ ਏਹ ਪੂਜਾ ਪ੍ਰਾਪਤਿ ਹੋਨੀ ਲਿਖੀ ਹੈ, ਤਿਸੀ ਕੋ ਲਾਭ ਹੂਆ ਹੈ॥
Prof. Sahib Singhਪਰ, ਹੇ ਪੰਡਿਤ!) ਜਿਸ ਮਨੁੱਖ ਦੇ ਭਾਗਾਂ ਵਿਚ ਉਸ (ਹਰਿ-ਸਾਲਗਿਰਾਮ) ਦੀ ਪ੍ਰਾਪਤੀ ਲਿਖੀ ਹੈ ਉਸੇ ਨੂੰ ਉਹ ਮਿਲਦਾ ਹੈ।

ਪਦ ਅਰਥ ਜਿਸਹਿ ਪਰਾਪਤਿ = ਜਿਸ ਦੇ ਭਾਗਾਂ ਵਿਚ ਉਸ ਦੀ ਪ੍ਰਾਪਤੀ ਲਿਖੀ ਪਈ ਹੈ। ਤਿਸ ਹੀ = ਤਿਸੁ ਹੀ, ਉਸ ਨੂੰ ਹੀ।

SikhNet (Spanish)Quien tiene su Destino así trazado,

ਸੰਤ ਚਰਨ; ਓਹੁ ਆਇਓ ਸਰਨਾ ॥

sant charan; ohu aaeo saranaa |

Sant Singh Khalsahe takes to the Sanctuary of the Saints' Feet.
Manmohan Singhand comes under the protection of saints' feet.
Manmohan Singh (Punjabi)ਅਤੇ ਸਾਧੂਆਂ ਦੇ ਪੈਰਾਂ ਦੀ ਪਨਾਹ ਹੇਠ ਆਉਂਦਾ ਹੈ।
Fareedkot Teekaਔਰੁ ਓਹੀ ਸੰਤੋਂ ਕੇ ਚਰਨੋਂ ਕੀ ਸਰਨ ਮੇਂ ਪ੍ਰਾਪਤ ਹੂਆ ਹੈ॥
Prof. Sahib Singhਉਹ ਮਨੁੱਖ ਸੰਤਾਂ ਦੀ ਚਰਨੀਂ ਲੱਗਦਾ ਹੈ ਉਹ ਸੰਤਾਂ ਦੀ ਸਰਨ ਪਿਆ ਰਹਿੰਦਾ ਹੈ।
SikhNet (Spanish)Lo obtiene, sólo busca el Refugio de los Pies

ਹਾਥਿ ਚੜਿਓ; ਹਰਿ ਸਾਲਗਿਰਾਮੁ ॥

haath charrio; har saalagiraam |

Sant Singh KhalsaI hold in my hands the Saalagraam of the Lord.
Manmohan SinghI have obtained God as the stone-god.
Manmohan Singh (Punjabi)ਮੈਂ ਵਾਹਿਗੁਰੂ ਨੂੰ ਪੱਥਰ ਦੇ ਦੇਵਤੇ ਵਜੋਂ ਪਰਾਪਤ ਕੀਤਾ ਹੈ।
Fareedkot Teekaਐਸਾ ਹਰਿ ਸਾਲਗਰਾਮ ਹਮਾਰੇ ਕੋ (ਹਾਥ ਚੜਿਓ), ਭਾਵ ਪ੍ਰਾਪਤ ਹੂਆ ਹੈ॥
Prof. Sahib Singhਉਸ ਮਨੁੱਖ ਨੂੰ ਹਰਿ-ਸਾਲਗਿਰਾਮ ਮਿਲ ਪੈਂਦਾ ਹੈ,

ਪਦ ਅਰਥ ਹਾਥ ਚੜਿਓ = ਮਿਲ ਪਿਆ।

SikhNet (Spanish)de los Santos y en sus manos aparece la Deidad Suprema.

ਕਹੁ ਨਾਨਕ; ਗੁਰਿ ਕੀਨੋ ਦਾਨੁ ॥੪॥੩੯॥੯੦॥

kahu naanak; gur keeno daan |4|39|90|

Sant Singh KhalsaSays Nanak, the Guru has given me this Gift. ||4||39||90||
Manmohan SinghSays Nanak the Guru has given me this gift.
Manmohan Singh (Punjabi)ਗੁਰੂ ਜੀ ਆਖਦੇ ਹਨ, ਗੁਰਾਂ ਨੇ ਮੈਨੂੰ ਇਹ ਦਾਤ ਬਖਸ਼ੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਨੇ ਸੋਈ ਦਾਨ ਕੀਆ ਹੈ॥੪॥੩੯॥੯੦॥☬ਪਰਮੇਸ੍ਵਰ ਕੇ ਸਨਮੁਖ ਨਾਮ ਜਾਪ ਕੀ ਮਹਿਮਾ ਦਿਖਾਵਤੇ ਹੈਂ:
Prof. Sahib Singhਨਾਨਕ ਆਖਦਾ ਹੈ- ਜਿਸ ਨੂੰ ਗੁਰੂ ਨੇ (ਨਾਮ ਦੀ) ਦਾਤਿ ਬਖ਼ਸ਼ੀ ॥੪॥੩੯॥੯੦॥

ਪਦ ਅਰਥ ਗੁਰਿ = ਗੁਰੂ ਨੇ ॥੪॥੩੯॥੯੦॥

SikhNet (Spanish)Dice Nanak, pero esto también es da a través de la Bendición del Guru. (4-39-90)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ਪੰਚਪਦਾ₁ ॥

aasaa mahalaa 5 panchapadaa₁ |

Sant Singh KhalsaAasaa, Fifth Mehl, Panch-Pada:
Manmohan SinghAsa 5th Guru. Panchpada.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ। ਪੰਚਪਦਾ।
Fareedkot Teekaਇਹ ਸਬਦ ਪੰਚ ਪੌੜੀਓਂ ਕਾ ਹੈ।
SikhNet (Spanish)Asa, Mejl Guru Aryan, Quinto Canal Divino, Panch-Pada.

ਜਿਹ ਪੈਡੈ; ਲੂਟੀ ਪਨਿਹਾਰੀ ॥

jih paiddai; loottee panihaaree |

Sant Singh KhalsaThat highway, upon which the water-carrier is plundered
Manmohan SinghThe highway on which she carrier of the water of passions is plundered,
Manmohan Singh (Punjabi)ਜਿਸ ਸੜਕ ਤੇ ਵਿਸ਼ਿਆਂ ਵਿਕਾਰਾਂ ਦਾ ਪਾਣੀ ਭਰਨ ਵਾਲੀ ਲੁੱਟੀ ਗਈ ਹੈ,
Fareedkot Teekaਜਿਸ ਰਸਤੇ ਮੇਂ ਸਕਾਮ ਕਰਮ ਰੂਪੀ ਪਾਣੀ ਭਰਨੇ ਹਾਰੀ ਬੁਧੀ ਰੂਪੀ ਪਨਿਹਾਰੀ ਲੂਟੀ ਗਈ ਹੈ॥
Prof. Sahib Singh(ਹੇ ਭਾਈ!) ਵਿਕਾਰਾਂ ਵਿਚ ਫਸੀ ਹੋਈ ਜੀਵ-ਇਸਤ੍ਰੀ ਜਿਸ ਜੀਵਨ-ਰਸਤੇ ਵਿਚ (ਆਤਮਕ ਜੀਵਨ ਦੀ ਰਾਸ-ਪੂੰਜੀ) ਲੁਟਾ ਬੈਠਦੀ ਹੈ,

ਪਦ ਅਰਥ ਜਿਹ ਪੈਡੈ = ਜਿਸ ਰਸਤੇ ਵਿਚ। ਪਨਿਹਾਰੀ = ਪਾਣੀ ਭਰਨ ਵਾਲੀ, ਕਾਮਾਦਿਕ ਵਿਕਾਰਾਂ ਦਾ ਪਾਣੀ ਭਰਨ ਵਾਲੀ, ਵਿਕਾਰਾਂ ਵਿਚ ਫਸੀ ਹੋਈ ਜੀਵ-ਇਸਤ੍ਰੀ।

SikhNet (Spanish)El sendero de la vida en el que ésta es saqueada,

ਸੋ ਮਾਰਗੁ; ਸੰਤਨ ਦੂਰਾਰੀ ॥੧॥

so maarag; santan dooraaree |1|

Sant Singh Khalsa- that way is far removed from the Saints. ||1||
Manmohan Singhthat road is far from the saints.
Manmohan Singh (Punjabi)ਉਹ ਰਸਤਾ ਸਾਧੂਆਂ ਕੋਲੋਂ ਦੂਰ ਹੈ।
Fareedkot Teekaਜਬ ਜੀਵ ਜਮ ਮਾਰਗ ਮੇਂ ਤ੍ਰਿਖਾਤਰ ਹੋਤਾ ਹੈ ਤਬ ਉਸ ਮਾਰਗ ਮੇਂ ਜਮਗਣ ਉਸ ਕੇ ਜੋ ਆਛੇ ਕਰਮ ਕੀਏ ਹੈਂ ਤਿਸ ਕੋ ਲੇ ਕਰ ਏਕ ਕਟੋਰਾ ਜਲ ਕਾ ਦੇਤੇ ਹੈਂ। ਐਸੇ ਲੁਟੇਰਯੋਂ ਕਾ ਜੋ ਏਕ ਬਰਸ ਕਾ ਮਾਰਗ ਥਾ, ਸੋ ਮਾਰਗ ਸੰਤੋਂ ਸੇ ਦੂਰ ਰਹਿ ਗਿਆ॥੧॥ ਯਥਾ-☬"ਜਹਾਂ ਤ੍ਰਿਖਾ ਮਨ ਤੁਝੁ ਆਕਰਖੈ॥☬ਤਹ ਨਾਨਕ ਹਰਿ ਹਰਿ ਅੰਮ੍ਰਿਤੁ ਬਰਖੈ॥"
Prof. Sahib Singhਉਹ ਰਸਤਾ ਸੰਤ ਜਨਾਂ ਤੋਂ ਦੁਰੇਡਾ ਰਹਿ ਜਾਂਦਾ ਹੈ ॥੧॥

ਪਦ ਅਰਥ ਮਾਰਗੁ = ਰਸਤਾ ॥੧॥

SikhNet (Spanish)se encuentra muy lejos de los Santos. (1)

ਸਤਿਗੁਰ ਪੂਰੈ; ਸਾਚੁ ਕਹਿਆ ॥

satigur poorai; saach kahiaa |

Sant Singh KhalsaThe True Guru has spoken the Truth.
Manmohan SinghThe True Guru has told the truth.
Manmohan Singh (Punjabi)ਸੱਚੇ ਗੁਰਾਂ ਨੇ ਸੱਚ ਆਖਿਆ ਹੈ।
Fareedkot Teekaਸਤਿਗੁਰੂ ਪੂਰੇ ਨੇ ਹਮ ਕੋ ਸਤਨਾਮ ਕਾ ਉਪਦੇਸ਼ ਕਹਾ ਹੈ॥
Prof. Sahib Singhਹੇ ਪ੍ਰਭੂ! ਪੂਰੇ ਗੁਰੂ ਨੇ ਜਿਸ ਮਨੁੱਖ ਨੂੰ ਤੇਰਾ ਸਦਾ-ਥਿਰ ਨਾਮ ਉਪਦੇਸ਼ ਦੇ ਦਿੱਤਾ,

ਪਦ ਅਰਥ ਸਾਚੁ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ।

SikhNet (Spanish)¡Tan verdadera es la Alabanza del Verdadero

ਨਾਮ ਤੇਰੇ ਕੀ ਮੁਕਤੇ ਬੀਥੀ; ਜਮ ਕਾ ਮਾਰਗੁ ਦੂਰਿ ਰਹਿਆ ॥੧॥ ਰਹਾਉ ॥

naam tere kee mukate beethee; jam kaa maarag door rahiaa |1| rahaau |

Sant Singh KhalsaYour Name, O Lord, is the Way to Salvation; the road of the Messenger of Death is far away. ||1||Pause||
Manmohan SinghThe Name, O Lord, is the way of salvation, and the road of death's couriers is far away from it. Pause.
Manmohan Singh (Punjabi)ਤੇਰਾ ਨਾਮ ਹੇ ਪ੍ਰਭੂ! ਮੋਖਸ਼ ਦਾ ਰਸਤਾ ਹੈ ਅਤੇ ਮੌਤ ਦੇ ਦੂਤ ਦਾ ਰਾਹ ਇਸ ਤੋਂ ਬਹੁਤ ਦੁਰੇਡੇ ਰਹਿ ਜਾਂਦਾ ਹੈ। ਠਹਿਰਾਉ।
Fareedkot Teekaਜੋ ਸੰਤ ਜਨ ਤੇਰੇ ਨਾਮ ਕੀ (ਬੀਥੀ) ਗਲੀ ਮੇਂ ਚਲਤੇ ਹੈਂ, ਸੋ ਮੁਕਤੇ ਹੂਏ ਹੈਂ। ਤਿਨ ਸੇ ਜਮ ਮਾਰਿਗ ਦੂਰ ਰਹਿ ਗਯਾ ਹੈ ਅਰਥਾਤ ਵਹੁ ਜਮ ਮਾਰਗ ਨਹੀਂ ਜਾਤੇ ਹੈਂ॥੧॥ ਰਹਾਉ ॥
Prof. Sahib Singhਜਮ-ਦੂਤਾਂ (ਆਤਮਕ ਮੌਤ) ਵਾਲਾ ਰਸਤਾ ਉਸ ਮਨੁੱਖ ਤੋਂ ਦੂਰ ਪਰੇ ਰਹਿ ਜਾਂਦਾ ਹੈ ਉਸ ਨੂੰ ਤੇਰੇ ਨਾਮ ਦੀ ਬਰਕਤਿ ਨਾਲ ਜੀਵਨ-ਸਫ਼ਰ ਵਿਚ ਖੁਲ੍ਹਾ ਰਸਤਾ ਲੱਭ ਪੈਂਦਾ ਹੈ ॥੧॥ ਰਹਾਉ ॥

ਪਦ ਅਰਥ ਮੁਕਤੇ = ਖੁਲ੍ਹੀ। ਬੀਥੀ = {वीथी} ਗਲੀ ॥੧॥ ਰਹਾਉ ॥

SikhNet (Spanish)Guru que aquél que camina en Su Sendero es preservado! (1-Pausa)

ਜਹ ਲਾਲਚ; ਜਾਗਾਤੀ ਘਾਟ ॥

jeh laalach; jaagaatee ghaatt |

Sant Singh KhalsaThat place, where the greedy toll-collector dwells
Manmohan SinghThe place where the greedy toll-gatherer taxes the mortals,
Manmohan Singh (Punjabi)ਪੱਤਣ, ਜਿਥੇ ਲਾਲਚੀ ਮਸੂਲੀਆਂ, ਪ੍ਰਾਣੀਆਂ ਪਾਸੋਂ ਚੁੰਗੀ ਵਸੂਲ ਕਰਦਾ ਹੈ,
Fareedkot Teekaਜਿਸ ਬੈਤਰਣੀ ਕੇ ਘਾਟ ਪਰ ਜਾਗਾਤੀਏ ਬਡੇ ਲਾਲਚੀ ਹੈਂ ਅਰਥਾਤ ਜਿਸ ਨੇ ਗੋ ਦਾਨ ਨਹੀਂ ਕੀਆ ਉਸ ਕੋ ਪਾਰ ਨਹੀਂ ਹੋਨੇ ਦੇਤੇ ਹੈਂ, ਬੀਚ ਮੇਂ ਡੁਬਾਉਤੇ ਹੈਂ॥
Prof. Sahib Singh(ਹੇ ਭਾਈ!) ਜਿਥੇ ਲਾਲਚੀ ਮਸੂਲੀਆਂ ਦਾ ਪੱਤਣ ਹੈ (ਜਿਥੇ ਜਮ-ਮਸੂਲੀਏ ਕੀਤੇ ਮੰਦ-ਕਰਮਾਂ ਬਾਰੇ ਤਾੜਨਾ ਕਰਦੇ ਹਨ),

ਪਦ ਅਰਥ ਜਹ = ਜਿਥੇ। ਜਾਗਾਤੀ = ਮਸੂਲੀਆ। ਘਾਟ = ਪੱਤਣ।

SikhNet (Spanish)El puerto en donde la avaricia impone impuestos al hombre

ਦੂਰਿ ਰਹੀ; ਉਹ ਜਨ ਤੇ ਬਾਟ ॥੨॥

door rahee; uh jan te baatt |2|

Sant Singh Khalsa- that path remains far removed from the Lord's humble servant. ||2||
Manmohan Singhthat path is removed away from Lord's slave.
Manmohan Singh (Punjabi)ਉਹ ਰਾਹ ਸੁਆਮੀ ਦੇ ਗੋਲੇ ਪਾਸੋਂ ਦੁਰੇਡੇ ਰਹਿ ਜਾਂਦਾ ਹੈ।
Fareedkot Teekaਸੋ (ਬਾਟ) ਡੰਡੀ ਤੇਰੇ ਜਨੋਂ ਸੇ ਦੂਰ ਰਹਿ ਗਈ ਹੈ॥੨॥
Prof. Sahib Singhਉਹ ਰਸਤਾ ਸੰਤ ਜਨਾਂ ਤੋਂ ਦੂਰ ਪਰੇ ਰਹਿ ਜਾਂਦਾ ਹੈ ॥੨॥

ਪਦ ਅਰਥ ਬਾਟ = ਵਾਟ, ਰਸਤਾ ॥੨॥

SikhNet (Spanish)se encuentra muy lejos de los Santos. (2)

ਜਹ ਆਵਟੇ; ਬਹੁਤ ਘਨ ਸਾਥ ॥

jeh aavatte; bahut ghan saath |

Sant Singh KhalsaThere, where so very many caravans of men are caught,
Manmohan SinghWhere very many caravans of men are tortured,
Manmohan Singh (Punjabi)ਜਿਥੇ ਬੰਦਿਆਂ ਦੇ ਖਰੇ ਹੀ ਜ਼ਿਆਦਾ ਕਾਫਲਿਆਂ ਨੂੰ ਤਸੀਹੇ ਦਿਤੇ ਜਾਂਦੇ ਹਨ,
Fareedkot Teekaਜਹਾਂ ਨਰਕ ਕੀ ਅਗਨਿ ਮੇਂ ਘਨ ਸਾਥ, ਭਾਵ ਬਹੁਤ ਲੋਕ ਬਹੁਤੇ (ਆਵਟੇ) ਤਪਾਏ ਜਾਤੇ ਹੈਂ॥
Prof. Sahib Singh(ਹੇ ਭਾਈ!) ਜਿਸ ਜੀਵਨ-ਸਫ਼ਰ ਵਿਚ (ਮਾਇਆ-ਵੇੜ੍ਹੇ ਜੀਵਾਂ ਦੇ) ਅਨੇਕਾਂ ਹੀ ਕਾਫ਼ਲੇ (ਕੀਤੇ ਮੰਦ ਕਰਮਾਂ ਦੇ ਕਾਰਨ) ਦੁਖੀ ਹੁੰਦੇ ਰਹਿੰਦੇ ਹਨ,

ਪਦ ਅਰਥ ਆਵਟੇ = {आवत्र्त् } ਦੁਖੀ ਹੁੰਦੇ ਹਨ। ਘਨ = ਬਹੁਤ। ਸਾਥ = ਕਾਫ਼ਲੇ।

SikhNet (Spanish)En el remolino donde están atrapadas caravanas de hombres,

ਪਾਰਬ੍ਰਹਮ ਕੇ; ਸੰਗੀ ਸਾਧ ॥੩॥

paarabraham ke; sangee saadh |3|

Sant Singh Khalsathe Holy Saints remain with the Supreme Lord. ||3||
Manmohan Singhthere the saints remain in the company of the transcendent Lord.
Manmohan Singh (Punjabi)ਉਥੇ ਸੰਤ ਪਰਮ ਪ੍ਰਭੂ ਦੀ ਸੰਗਤ ਅੰਦਰ ਵਿਚਰਦੇ ਹਨ।
Fareedkot Teekaਹੇ ਪਾਰਬ੍ਰਹਮ! ਆਪ ਕੇ ਸੰਗੀ ਜੋ ਸਾਧੁ ਹੈਂ, ਸੋ ਤਹਾਂ ਸੀਤਲ ਹੈਂ॥੩॥
Prof. Sahib Singhਗੁਰਮੁਖਿ ਮਨੁੱਖ (ਉਸ ਸਫ਼ਰ ਵਿਚ) ਪਰਮਾਤਮਾ ਦੇ ਸਤਸੰਗੀ ਬਣੇ ਰਹਿੰਦੇ ਹਨ (ਇਸ ਕਰਕੇ ਗੁਰਮੁਖਾਂ ਨੂੰ ਕੋਈ ਦੁੱਖ ਨਹੀਂ ਪੋਂਹਦਾ) ॥੩॥

ਪਦ ਅਰਥ ਸੰਗੀ = ਸਾਥੀ ॥੩॥

SikhNet (Spanish)ahí el Señor guarda Compañía con los Santos. (3)

ਚਿਤ੍ਰ ਗੁਪਤੁ; ਸਭ ਲਿਖਤੇ ਲੇਖਾ ॥

chitr gupat; sabh likhate lekhaa |

Sant Singh KhalsaChitra and Gupat, the recording angels of the conscious and the unconscious, write the accounts of all mortal beings,
Manmohan SinghThe recording angels write the accounts of all the mortals,
Manmohan Singh (Punjabi)ਲਿਖਣ ਵਾਲੇ ਫ਼ਰਿਸ਼ਤੇ ਸਾਰਿਆਂ ਜੀਵਾਂ ਦੇ ਹਿਸਾਬ ਕਿਤਾਬ ਲਿਖਦੇ ਹਨ,
Fareedkot Teekaਚਿਤ੍ਰ ਗੁਪਤੁ ਸਭ ਕਾ ਹਿਸਾਬ ਲਿਖਤੇ ਹੈਂ॥
Prof. Sahib Singh(ਹੇ ਭਾਈ! ਮਾਇਆ-ਵੇੜ੍ਹੇ ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ ਲਿਖਣ ਵਾਲੇ) ਚਿਤ੍ਰ ਗੁਪਤ ਸਭ ਜੀਵਾਂ ਦੇ ਕੀਤੇ ਕਰਮਾਂ ਦਾ ਹਿਸਾਬ ਲਿਖਦੇ ਰਹਿੰਦੇ ਹਨ,

ਪਦ ਅਰਥ ਚਿਤ੍ਰ ਗੁਪਤੁ = ਜੀਵਾਂ ਦੇ ਕਰਮਾਂ ਦੇ ਗੁਪਤ ਚਿਤ੍ਰ ਲਿਖਣ ਵਾਲੇ।

SikhNet (Spanish)Los ángeles Chitra y Gupat, del conciente y del inconsciente, que llevan la cuenta de todo,

ਭਗਤ ਜਨਾ ਕਉ; ਦ੍ਰਿਸਟਿ ਨ ਪੇਖਾ ॥੪॥

bhagat janaa kau; drisatt na pekhaa |4|

Sant Singh Khalsabut they cannot even see the Lord's humble devotees. ||4||
Manmohan Singhbut the saintly persons, they see not with the eye.
Manmohan Singh (Punjabi)ਪਰ ਨੇਕ ਪੁਰਸ਼ ਨੂੰ ਅੱਖ ਨਾਲ ਨਹੀਂ ਵੇਖਦੇ।
Fareedkot Teekaਪਰੰਤੂ ਭਗਤ ਜਨੋਂ ਕੀ ਓਰ ਤਿਨੋਂ ਨੇ ਨੇਤ੍ਰ ਉਠਾਇ ਕਰ ਭੀ ਨਹੀਂ ਦੇਖਾ ਹੈ॥੪॥
Prof. Sahib Singhਪਰ ਪਰਮਾਤਮਾ ਦੀ ਭਗਤੀ ਕਰਨ ਵਾਲਿਆਂ ਬੰਦਿਆਂ ਵਲ ਉਹ ਅੱਖ ਪੁੱਟ ਕੇ ਭੀ ਨਹੀਂ ਤੱਕ ਸਕਦੇ ॥੪॥

ਪਦ ਅਰਥ ਕਉ = ਨੂੰ। ਦ੍ਰਿਸਟਿ ਨ ਪੇਖਾ = ਨਿਗਾਹ ਮਾਰ ਕੇ ਭੀ ਨਹੀਂ ਵੇਖ ਸਕਦੇ ॥੪॥

SikhNet (Spanish)no ponen sus ojos en los Devotos del Señor. (4)

ਕਹੁ ਨਾਨਕ; ਜਿਸੁ ਸਤਿਗੁਰੁ ਪੂਰਾ ॥

kahu naanak; jis satigur pooraa |

Sant Singh KhalsaSays Nanak, one whose True Guru is Perfect
Manmohan SinghSays Nanak, whose Satguru is perfect,
Manmohan Singh (Punjabi)ਗੁਰੂ ਜੀ ਆਖਦੇ ਹਨ, ਜਿਸ ਦਾ ਸਤਿਗੁਰੂ ਪੁਰਨ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਪੂਰਾ ਸਤਿਗੁਰ ਮਿਲਾ ਹੈ॥
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ,
SikhNet (Spanish)Dice Nanak, en la mente de aquél, cuyo Guru es Perfecto,

ਵਾਜੇ ਤਾ ਕੈ; ਅਨਹਦ ਤੂਰਾ ॥੫॥੪੦॥੯੧॥

vaaje taa kai; anahad tooraa |5|40|91|

Sant Singh Khalsa- the unblown bugles of ecstasy vibrate for him. ||5||40||91||
Manmohan Singhfor him, the unblown trumpets of bliss play.
Manmohan Singh (Punjabi)ਉਸ ਲਈ ਖੁਸ਼ੀ ਦੇ ਬਿਗਲ ਬਿਨਾ ਵਜਾਏ ਵੱਜਦੇ ਹਨ।
Fareedkot Teekaਤਿਸ ਕੋ ਜਸ ਰੂਪੀ (ਅਨਹਦ) ਏਕ ਰਸ (ਤੂਰਾ) ਬਾਜਾ (ਵਾਜੇ) ਪ੍ਰਗਟ ਹੂਆ ਹੈ॥੫॥੪੦॥੯੧॥
Prof. Sahib Singhਉਸ ਦੇ ਹਿਰਦੇ ਵਿਚ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ (ਇਸ ਵਾਸਤੇ) ਉਸ ਨੂੰ ਵਿਕਾਰਾਂ ਦੀ ਪ੍ਰੇਰਨਾ ਸੁਣੀ ਹੀ ਨਹੀਂ ਜਾਂਦੀ) ॥੫॥੪੦॥੯੧॥

ਪਦ ਅਰਥ ਤਾ ਕੈ = ਉਸ ਦੇ ਹਿਰਦੇ ਵਿਚ। ਅਨਹਦ = ਇਕ-ਰਸ। ਤੂਰਾ = ਵਾਜੇ ॥੫॥੪੦॥੯੧॥

* ਨੋਟ: ਪੰਚਪਦਾ-ਪੰਜ ਬੰਦਾਂ ਵਾਲਾ ਇੱਕ ਸ਼ਬਦ।

SikhNet (Spanish)resuena la Melodía Divina de Éxtasis. (5-40-91)

Open this shabad →

Shabad Guru Arjan Dev Ji Raag Aasaa continues on Ang 394

ਆਸਾ ਮਹਲਾ ੫ ਦੁਪਦਾ ੧ ॥

aasaa mahalaa 5 dupadaa 1 |

Sant Singh KhalsaAasaa, Fifth Mehl, Du-Pada 1:
Manmohan SinghAsa 5th Guru. Dupda.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ। ਦੁਪਦਾ।
SikhNet (Spanish)Asa, Mejl Guru Aryan, Quinto Canal Divino, Du-Padas.

ਸਾਧੂ ਸੰਗਿ; ਸਿਖਾਇਓ ਨਾਮੁ ॥

saadhoo sang; sikhaaeo naam |

Sant Singh KhalsaIn the Saadh Sangat, the Company of the Holy, the Naam is learned;
Manmohan SinghThe saints society teaches the Name's meditation,
Manmohan Singh (Punjabi)ਸਤਿ ਸੰਗਤ ਨਾਮ ਦਾ ਸਿਮਰਨ ਦਰਸਾਉਂਦੀ ਹੈ,
Fareedkot Teekaਜਬ ਸਾਧੂਓਂ ਕੇ ਸਤਸੰਗ ਨੇ ਮੇਰੇ ਕੋ ਨਾਮ ਸਿਮਰਨ ਸਿਖਾਇਆ॥
Prof. Sahib Singh(ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ) ਗੁਰੂ ਆਪਣੀ ਸੰਗਤਿ ਵਿਚ ਰੱਖ ਕੇ ਪਰਮਾਤਮਾ ਦਾ ਨਾਮ ਸਿਮਰਨਾ ਸਿਖਾਂਦਾ ਹੈ,

ਪਦ ਅਰਥ ਸਾਧੂ = ਗੁਰੂ। ਸੰਗਿ = ਸੰਗਤਿ ਵਿਚ।

SikhNet (Spanish)En la Sociedad de los Santos se aprende el Naam,

ਸਰਬ ਮਨੋਰਥ; ਪੂਰਨ ਕਾਮ ॥

sarab manorath; pooran kaam |

Sant Singh Khalsaall desires and tasks are fulfilled.
Manmohan Singhwhere with all the desires and tasks are fulfilled.
Manmohan Singh (Punjabi)ਜਿਸ ਦੁਆਰਾ ਸਾਰੀਆਂ ਖਾਹਿਸ਼ਾਂ ਅਤੇ ਕਾਰਜ ਸੰਪੂਰਣ ਹੋ ਜਾਂਦੇ ਹਨ।
Fareedkot Teekaਤਬ ਮੇਰੇ ਮਨ ਕੇ ਜਿਤਨੇ (ਕਾਮ) ਬਿਖ੍ਯੋਂ ਕੇ ਮਨੋਰਥ ਸੇ ਸਭ ਪੂਰਨ ਹੋ ਗਏ ਹੈਂ॥
Prof. Sahib Singhਉਹਨਾਂ ਦੇ ਸਾਰੇ ਮਨੋਰਥ, ਸਾਰੇ ਕੰਮ ਸਫਲ ਹੋ ਜਾਂਦੇ ਹਨ।

ਪਦ ਅਰਥ ਸਰਬ = ਸਾਰੇ। ਕਾਮ = ਕੰਮ। ਪੂਰਨ = ਪੂਰੇ ਹੋ ਜਾਂਦੇ ਹਨ।

SikhNet (Spanish)el Nombre del Señor y entonces todos los deseos son satisfechos.

ਬੁਝਿ ਗਈ ਤ੍ਰਿਸਨਾ; ਹਰਿ ਜਸਹਿ ਅਘਾਨੇ ॥

bujh gee trisanaa; har jaseh aghaane |

Sant Singh KhalsaMy thirst has been quenched, and I am satiated with the Lord's Praise.
Manmohan SinghSated with God's praise my thirst is quenched.
Manmohan Singh (Punjabi)ਰੱਬ ਦੀ ਕੀਰਤੀ ਨਾਲ ਰੱਜ ਜਾਣ ਦੁਆਰਾ ਮੇਰੀ ਤ੍ਰੇਹ ਬੁਝ ਗਈ ਹੈ।
Fareedkot Teekaਤ੍ਰਿਸਨਾ ਦੂਰਿ ਹੋ ਗਈ ਹੈ ਔਰ ਹਰਿ ਕੇ ਜਸ ਸੇ ਤ੍ਰਿਪਤ ਹੂਏ ਹਾਂ॥
Prof. Sahib Singh(ਉਹਨਾਂ ਦੇ ਅੰਦਰੋਂ) ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ, ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਟਿਕ ਕੇ (ਮਾਇਆ ਵਲੋਂ) ਰੱਜੇ ਰਹਿੰਦੇ ਹਨ।

ਪਦ ਅਰਥ ਜਸਹਿ = ਜਸ ਵਿਚ, ਸਿਫ਼ਤਿ-ਸਾਲਾਹ ਵਿਚ। ਅਘਾਨੇ = ਰੱਜੇ ਰਹਿੰਦੇ ਹਨ।

SikhNet (Spanish)La sed es saciada con la Alabanza del Señor,

ਜਪਿ ਜਪਿ ਜੀਵਾ; ਸਾਰਿਗਪਾਨੇ ॥੧॥

jap jap jeevaa; saarigapaane |1|

Sant Singh KhalsaI live by chanting and meditating upon the Lord, the Sustainer of the earth. ||1||
Manmohan SinghI live by continually contemplating over God the Sustainer of earth in His hand
Manmohan Singh (Punjabi)ਧਰਤੀ ਨੂੰ ਹੱਥ ਵਿੱਚ ਧਾਰਨ ਵਾਲੇ ਹਰੀ ਨੂੰ ਮੈਂ ਲਗਾਤਾਰ ਆਰਾਧ ਕੇ ਜੀਉਂਦਾ ਹਾਂ।
Fareedkot Teekaਅਬ ਮੈਂ ਸਾਰੰਗਪਾਣਿ ਅਕਾਲ ਪੁਰਖ ਕੇ ਨਾਮੋਂ ਕੋ ਜਪਿ ਜਪਿ ਕਰ ਜੀਵਤਾ ਹੂੰ॥੧॥
Prof. Sahib Singh(ਹੇ ਭਾਈ!) ਮੈਂ ਭੀ ਜਿਉਂ ਜਿਉਂ ਪਰਮਾਤਮਾ ਦਾ ਨਾਮ ਜਪਦਾ ਹਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ ॥੧॥

ਪਦ ਅਰਥ ਜੀਵਾ = ਮੈਂ ਜੀਊਂਦਾ ਹਾਂ, ਜੀਵਾਂ। ਸਾਰਿਗਪਾਨੇ = {ਸਾਰਿਗ = ਧਨੁਖ। ਪਾਨਿ = ਹੱਥ। ਜਿਸ ਦੇ ਹੱਥ ਵਿਚ ਧਨੁਖ ਹੈ, ਜੋ ਸਭ ਦਾ ਨਾਸ ਕਰਨ ਵਾਲਾ ਭੀ ਹੈ} ਪਰਮਾਤਮਾ ॥੧॥

SikhNet (Spanish)y así vivo contemplando a mi Dios, Cuyas Manos son el Soporte de la tierra. (1)

ਕਰਨ ਕਰਾਵਨ ਸਰਨਿ ਪਰਿਆ ॥

karan karaavan saran pariaa |

Sant Singh KhalsaI have entered the Sanctuary of the Creator, the Cause of all causes.
Manmohan SinghI have entered the sanctuary of the Doer and Prompter.
Manmohan Singh (Punjabi)ਖੁਦ ਕਰਨ ਅਤੇ ਹੋਰਨਾਂ ਤੋਂ ਕਰਾਉਣ ਵਾਲੇ ਦੀ ਮੈਂ ਸ਼ਰਣਾਗਤ ਸੰਭਾਲੀ ਹੈ।
Fareedkot Teekaਜੋ ਅਕਾਲ ਪੁਰਖ ਆਪ ਕਰਨੇ ਕੋ ਔਰੋਂ ਸੇ ਕਰਾਉਨੇ ਕੋ ਸਮਰਥ ਹੈ, ਜਬ ਮੈਂ ਤਿਸ ਕੀ ਸਰਨ ਪੜਾ ਹੂੰ॥
Prof. Sahib Singh(ਹੇ ਭਾਈ! ਜੇਹੜਾ ਭੀ ਮਨੁੱਖ) ਗੁਰੂ ਦੀ ਕਿਰਪਾ ਨਾਲ ਉਸ ਪਰਮਾਤਮਾ ਦੀ ਸਰਨ ਪੈ ਜਾਂਦਾ ਹੈ ਜੋ ਸਭ ਕੁਝ ਕਰਨ ਤੇ ਸਭ ਕੁਝ ਕਰਾਣ ਦੀ ਤਾਕਤ ਵਾਲਾ ਹੈ,
SikhNet (Spanish)Cuando busco el Refugio de mi Creador, la Causa de todas las Causas,

ਗੁਰ ਪਰਸਾਦਿ ਸਹਜ ਘਰੁ ਪਾਇਆ; ਮਿਟਿਆ ਅੰਧੇਰਾ. ਚੰਦੁ ਚੜਿਆ ॥੧॥ ਰਹਾਉ ॥

gur parasaad sehaj ghar paaeaa; mittiaa andheraa. chand charriaa |1| rahaau |

Sant Singh KhalsaBy Guru's Grace, I have entered the home of celestial bliss. Darkness is dispelled, and the moon of wisdom has risen. ||1||Pause||
Manmohan SinghBy Guru's grace I have easily obtained the bliss of Name. The darkness is dispelled and the moon of wisdom has risen. Pause.
Manmohan Singh (Punjabi)ਗੁਰਾਂ ਦੀ ਮਿਹਰ ਦੁਆਰਾ ਮੈਨੂੰ ਪਰਸੰਨਤਾ ਦਾ ਗ੍ਰਹਿ ਪਰਾਪਤ ਹੋ ਗਿਆ ਹੈ। ਅੰਨ੍ਹੇਰਾ ਦੂਰ ਹੋ ਗਿਆ ਹੈ ਅਤੇ ਦਾਨਾਈ ਦਾ ਚੰਨ ਚੜ੍ਹ ਪਿਆ ਹੈ। ਠਹਿਰਾਉ।
Fareedkot Teekaਤਬ ਗੁਰੋਂ ਕੀ ਕ੍ਰਿਪਾ ਕਰ ਕੇ ਗਿਆਨ ਰੂਪ ਚੰਦ੍ਰਮਾ ਚੜਿਆ ਹੈ ਔਰ ਅਗ੍ਯਾਨ ਰੂਪ ਅੰਧੇਰਾ ਮਿਟਾ ਹੈ ਅਰੁ (ਸਹਿਜ) ਸਰੂਪ ਘਰੁ ਪਾਇਆ ਹੈ॥੧॥ ਰਹਾਉ ॥
Prof. Sahib Singhਉਹ ਮਨੁੱਖ ਉਹ ਆਤਮਕ ਟਿਕਾਣਾ ਲੱਭ ਲੈਂਦਾ ਹੈ, ਜਿਥੇ ਉਸ ਨੂੰ ਆਤਮਕ ਅਡੋਲਤਾ ਮਿਲੀ ਰਹਿੰਦੀ ਹੈ। (ਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ) ਹਨੇਰਾ ਦੂਰ ਹੋ ਜਾਂਦਾ ਹੈ (ਉਸ ਦੇ ਅੰਦਰ ਮਾਨੋ) ਚੰਦ ਚੜ੍ਹ ਪੈਂਦਾ ਹੈ (ਆਤਮਕ ਜੀਵਨ ਦੀ ਰੋਸ਼ਨੀ ਹੋ ਜਾਂਦੀ ਹੈ) ॥੧॥ ਰਹਾਉ ॥

ਪਦ ਅਰਥ ਪਰਸਾਦਿ = ਪ੍ਰਸਾਦਿ, ਕਿਰਪਾ ਨਾਲ। ਸਹਜ = ਆਤਮਕ ਅਡੋਲਤਾ ॥੧॥ ਰਹਾਉ ॥

SikhNet (Spanish)entonces, por la Gracia del Guru, encuentro el Hogar de Paz. Y siendo disipada la oscuridad, la luna de la Sabiduría resplandece en mi mente. (1-Pausa)

Open this shabad (11 lines, Angs 393-394) →

Ang 393 of 1430