ੴ

ਸਿੱਖਬਾਣੀ · SikhBani

ਧੋਹੁ ਨ ਚਲੀ ਖਸਮ ਨਾਲਿ ਲਬਿ ਮੋਹਿ ਵਿਗੁਤੇ ॥

dhohu na chalee khasam naal lab mohi vigute
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 321 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਧੋਹੁ. ਨ ਚਲੀ ਖਸਮ ਨਾਲਿ; ਲਬਿ ਮੋਹਿ ਵਿਗੁਤੇ ॥

dhohu. na chalee khasam naal; lab mohi vigute |

Sant Singh KhalsaDeception does not work with our Lord and Master; through their greed and emotional attachment, people are ruined.
Manmohan SinghFraud avails not with the spouse. Through avarice and worldly love the mortal is ruined.
Manmohan Singh (Punjabi)ਸਿਰ ਦੇ ਸਾਈਂ ਨਾਲ ਧੋਖਾ ਕੰਮ ਨਹੀਂ ਆਉਂਦਾ। ਲਾਲਚ ਅਤੇ ਸੰਸਾਰੀ ਮਮਤਾ ਰਾਹੀਂ ਪ੍ਰਾਣੀ ਤਬਾਹ ਹੋ ਜਾਂਦਾ ਹੈ।
Fareedkot Teekaਲੋਭ ਮੋਹ ਕੇ (ਵਿਗੁਤੇ) ਖਰਾਬ ਕੀਏ ਹੂਏ ਜੋ ਦਗੇ ਸਹਤ ਭੇਖ ਧਾਰਨ ਕਰਤੇ ਹੈਂ, ਸੋ ਤਿਨ ਕਾ ਖਸਮ ਕੇ ਸਾਥ ਥੋਹ ਨਹੀਂ ਚਲਤਾ॥
Prof. Sahib Singhਖਸਮ (ਪ੍ਰਭੂ) ਨਾਲ ਧੋਖਾ ਕਾਮਯਾਬ ਨਹੀਂ ਹੋ ਸਕਦਾ, ਜੋ ਮਨੁੱਖ ਲੱਬ ਵਿਚ ਤੇ ਮੋਹ ਵਿਚ ਫਸੇ ਹੋਏ ਹਨ ਉਹ ਖ਼ੁਆਰ ਹੁੰਦੇ ਹਨ।

ਪਦ ਅਰਥ ਧੋਹੁ = ਠੱਗੀ, ਧੋਖਾ। ਲਬਿ = ਲੱਬ ਦੇ ਕਾਰਨ। ਮੋਹਿ = ਮੋਹ ਵਿਚ (ਪੈ ਕੇ)।

SikhNet (Spanish)El dolo no funciona con tu Maestro y por ese tipo de astucias uno es devastado, debido a la avaricia y la infatuación.

ਕਰਤਬ ਕਰਨਿ ਭਲੇਰਿਆ; ਮਦਿ ਮਾਇਆ ਸੁਤੇ ॥

karatab karan bhaleriaa; mad maaeaa sute |

Sant Singh KhalsaThey do their evil deeds, and sleep in the intoxication of Maya.
Manmohan SinghThe men commit evil deeds and are asleep in the ego of wealth.
Manmohan Singh (Punjabi)ਇਨਸਾਨ ਮੰਦੇ ਅਮਲ ਕਮਾਉਂਦੇ ਹਨ ਅਤੇ ਧਨ-ਦੌਲਤ ਦੇ ਹੰਕਾਰ ਅੰਦਰ ਸੌ ਰਹੇ ਹਨ।
Fareedkot Teekaਸੋ ਮਾਇਆ ਕੇ ਮਦ ਮੇਂ ਸੋਏ ਹੂਏ ਹੈਂ ਔਰ ਦਿਖਲਾਵੇ ਕੋ ਕਰਤਬ ਭਲੇ ਕਰਤੇ ਹੈਂ ਵਾ ਭੈੜੇ ਹੀ ਕਰਤੇ ਹੈਂ॥
Prof. Sahib Singhਮਾਇਆ ਦੇ ਨਸ਼ੇ ਵਿਚ ਸੁੱਤੇ ਹੋਏ ਬੰਦੇ ਮੰਦੀਆਂ ਕਰਤੂਤਾਂ ਕਰਦੇ ਹਨ,

ਪਦ ਅਰਥ ਵਿਗੁਤੇ = ਖ਼ੁਆਰ ਹੁੰਦੇ ਹਨ।

SikhNet (Spanish)Los que han sido adormecidos por Maya practican la maldad,

ਫਿਰਿ ਫਿਰਿ ਜੂਨਿ ਭਵਾਈਅਨਿ; ਜਮ ਮਾਰਗਿ ਮੁਤੇ ॥

fir fir joon bhavaaeean; jam maarag mute |

Sant Singh KhalsaTime and time again, they are consigned to reincarnation, and abandoned on the path of Death.
Manmohan SinghOver and over again they are goaded into existences and are abandoned on death's track.
Manmohan Singh (Punjabi)ਮੁੜ ਮੁੜ ਕੇ ਉਹ ਜੂਨੀਆਂ ਅੰਦਰ ਧਕੇ ਜਾਂਦੇ ਹਨ ਅਤੇ ਮੌਤ ਦੇ ਰਸਤੇ ਤੇ ਛਡ ਦਿਤੇ ਜਾਂਦੇ ਹਨ।
Fareedkot Teekaਐਸੇ ਹੀ ਪੁਰਸ ਬਾਰੰਬਾਰ ਜੋਨੀਓਂ ਮੇਂ ਭਵਾਈਤੇ ਹੈਂ ਔਰ ਜਮ ਮਾਰਗ ਮੇਂ (ਮੁਤੇ) ਛੁਟੇ ਹੈਂ ਅਰਥਾਤ ਜਮ ਮਾਰਗ ਮੇਂ ਪਾਈਤੇ ਹੈਂ। (ਮੁਤੇ) ਛੁਟਣੇ ਪਰ ਪ੍ਰਮਾਣ ਪਾਤਸਾਹੀ ੧੦☬"ਸੁਣਕੇ ਸਦ ਮਾਹੀ ਦਾ ਮੇਹੀ ਪਾਣੀ ਘਾਹੁ ਮੁਤੋਨੇ"☬ਅਰਥਾਤ ਪਾਣੀ ਘਾਹੁ ਛੋੜ ਦੀਆ ਸਬਦਾਕਾਰ ਬਿਰਤੀ ਕਰ ਲਈ ਵਾ ਜਮ ਮਾਰਗ ਮੇਂ (ਮੁਤੇ) ਭੇਜੇ ਹੈਂ, ਇਹੁ ਧੰਨੀ ਵਾ ਪੋਠੋਹਾਰ ਦੀ ਬੋਲੀ ਹੈ॥
Prof. Sahib Singhਮੁੜ ਮੁੜ ਜੂਨਾਂ ਵਿਚ ਧੱਕੇ ਜਾਂਦੇ ਹਨ ਤੇ ਜਮਰਾਜ ਦੇ ਰਾਹ ਵਿਚ (ਨਿਖਸਮੇ) ਛੱਡੇ ਜਾਂਦੇ ਹਨ,

ਪਦ ਅਰਥ ਭਲੇਰਿਆ = ਭੈੜੇ, ਮੰਦੇ। ਮਦਿ = ਮਦ ਵਿਚ, ਨਸ਼ੇ ਵਿਚ। ਮੁਤੇ = (ਨਿਖਸਮੇ) ਛੱਡੇ ਹੋਏ।

SikhNet (Spanish)y así van y vienen una y otra vez y se encuentran solos frente a la muerte.

ਕੀਤਾ ਪਾਇਨਿ ਆਪਣਾ; ਦੁਖ ਸੇਤੀ ਜੁਤੇ ॥

keetaa paaein aapanaa; dukh setee jute |

Sant Singh KhalsaThey receive the consequences of their own actions, and are yoked to their pain.
Manmohan SinghYoked to pain they obtain the desert of their deeds.
Manmohan Singh (Punjabi)ਤਕਲੀਫ ਨਾਲ ਜੋਤੇ ਹੋਏ ਉਹ ਆਪਣੇ ਅਮਲਾਂ ਦਾ ਫਲ ਪਾਉਂਦੇ ਹਨ।
Fareedkot Teekaਅਪਨੇ ਕੀਏ ਹੂਏ ਕਰਮ ਕਾ ਫਲ੍ਹ ਆਪ ਹੀ ਪਾਵਤੇ ਹੈਂ, ਦੁਖੋਂ ਕੇ ਸਾਥ (ਜੁਤੈ) ਜੁੜੇ ਹੈਂ, ਭਾਵ ਯੇਹਿ ਕਿ ਤਿਨ ਕੋ ਸਦਾ ਦੁਖੋਂ ਕਾ ਸੰਜੋਗ ਰਹਤਾ ਹੈ॥
Prof. Sahib Singhਆਪਣੇ (ਮੰਦੇ) ਕੀਤੇ (ਕੰਮਾਂ) ਦਾ ਫਲ ਪਾਂਦੇ ਹਨ, ਦੁੱਖਾਂ ਨਾਲ ਜੁੱਟ ਕੀਤੇ ਜਾਂਦੇ ਹਨ।

ਪਦ ਅਰਥ ਪਾਇਨਿ = ਪਾਂਦੇ ਹਨ। ਜੁਤੇ = ਜੁੱਟ ਕੀਤੇ ਜਾਂਦੇ ਹਨ।

SikhNet (Spanish)Uncidos de dolor, cosechan sólo lo que han sembrado.

ਨਾਨਕ. ਨਾਇ ਵਿਸਾਰਿਐ; ਸਭ ਮੰਦੀ ਰੁਤੇ ॥੧੨॥

naanak. naae visaariai; sabh mandee rute |12|

Sant Singh KhalsaO Nanak, if one forgets the Name, all the seasons are evil. ||12||
Manmohan SinghNanak evil are all the seasons when one forgets the Lord's Name.
Manmohan Singh (Punjabi)ਨਾਨਕ, ਮਾੜੇ ਹਨ ਸਾਰੇ ਹੀ ਮੌਸਮ, ਜਦ ਇਨਸਾਨ ਸੁਆਮੀ ਦੇ ਨਾਮ ਨੂੰ ਭੁਲਾ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਨਾਮ ਕੋ ਵਿਸਾਰਿਆ ਹੈ, ਤਿਨ ਕੋ (ਸਭ ਮੰਦੀ ਰੁਤੇ) ਸਰਬ ਸਮਾਂ ਦੁਖਦਾਇਕ ਹੈ॥
Prof. Sahib Singhਹੇ ਨਾਨਕ! ਜੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਜਾਏ ਤਾਂ (ਜੀਵ ਲਈ) ਸਾਰੀ ਰੁੱਤ ਮੰਦੀ ਹੀ ਜਾਣੋ ॥੧੨॥

ਪਦ ਅਰਥ ਨਾਇ ਵਿਸਾਰਿਐ = (ਪੂਰਬ ਪੂਰਨ ਕਾਰਦੰਤਕ) ਜੇ ਨਾਮ ਵਿਸਾਰ ਦਿੱਤਾ ਜਾਏ। ਰੁਤੇ = ਰੁਤਿ, ਸਮਾ ॥੧੨॥

* ਨੋਟ: ਗੁਰੂ ਅਰਜਨ ਸਾਹਿਬ ਦੀ ਗੂਜਰੀ ਰਾਗ ਦੀ ਵਾਰ ਦੀ ਪਉੜੀ ਨੰ: ੨੦ ਵਿਚ ਇਸ ਪਉੜੀ ਦੇ ਕਈ ਲਫ਼ਜ਼ ਤੇ ਖ਼ਿਆਲ ਸਾਂਝੇ ਮਿਲਦੇ ਹਨ। ਇਹ ਦੋਵੇਂ ਵਾਰਾਂ ਅੱਗੜ ਪਿੱਛੜ ਲਿਖੀਆਂ ਗਈਆਂ ਜਾਪਦੀਆਂ ਹਨ। ਦੋਹਾਂ ਹੀ ਵਾਰਾਂ ਵਿਚ ਸਲੋਕ ਲਹਿੰਦੀ ਬੋਲੀ ਦੇ ਹੀ ਹਨ।

SikhNet (Spanish)Dice Nanak, maldecido sea el día en el que uno Le voltee la espalda al Nombre del Señor. (12)
Answers quote the Granth verbatim with Ang citations. AI commentary is not Gurbani and not a religious ruling.