ਮਃ ੫ ॥
mahalaa 5 | Ang 320
Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.
ਪਾਰਬ੍ਰਹਮੁ ਪ੍ਰਭੁ ਦ੍ਰਿਸਟੀ ਆਇਆ; ਪੂਰਨ ਅਗਮ ਬਿਸਮਾਦ ॥
paarabraham prabh drisattee aaeaa; pooran agam bisamaad | Ang 320
Sant Singh KhalsaI have come to see the Supreme Lord God, the Perfect, Inaccessible, Wonderful Lord.
Manmohan SinghI have seen the perfect inaccessible and wonderful Exalted Lord Master.
Manmohan Singh (Punjabi)ਮੈਂ ਪੂਰੇ, ਪਹੁੰਚ ਤੋਂ ਪਰੇ ਅਤੇ ਅਦਭੁਤ ਸ਼੍ਰੇਸ਼ਟ ਸੁਆਮੀ ਮਾਲਕ ਨੂੰ ਵੇਖ ਲਿਆ ਹੈ।
Fareedkot Teekaਜੋ ਪਾਰਬ੍ਰਹਮ ਅਗਮ ਹੈ ਪੁਨਾ (ਬਿਸਮਾਦ) ਅਸਚਰਜ ਰੂਪ ਹੈ, ਸੋ ਪ੍ਰਭੂ ਸਭ ਮੇਂ ਪੂਰਨ ਦ੍ਰਿਸਟ ਆਇਆ ਹੈ ਅਰਥਾਤ ਸਰਬ ਅਸਥਾਨ ਮੇਂ ਸਮ ਦੇਖਾ ਹੈ॥
Prof. Sahib Singhਉਸ ਮਨੁੱਖ ਨੂੰ ਅਪਹੁੰਚ ਤੇ ਅਚਰਜ-ਰੂਪ ਪ੍ਰਭੂ ਹਰ ਥਾਂ ਮੌਜੂਦ ਦਿੱਸ ਪਿਆ ਹੈ,
ਪਦ ਅਰਥ ਦ੍ਰਿਸਟੀ ਆਇਆ = ਦਿੱਸ ਪਿਆ ਹੈ। ਪੂਰਨ = ਹਰ ਥਾਂ ਮੌਜੂਦ। ਅਗਮ = ਅਪਹੁੰਚ। ਬਿਸਮਾਦ = ਅਚਰਜ।
SikhNet (Spanish)He visto a mi Señor Trascendente, Quien es Perfecto, Infinito y Maravilloso.
ਨਾਨਕ. ਰਾਮ ਨਾਮੁ ਧਨੁ ਕੀਤਾ; ਪੂਰੇ ਗੁਰ ਪਰਸਾਦਿ ॥੨॥
naanak. raam naam dhan keetaa; poore gur parasaad |2| Ang 321
Sant Singh KhalsaNanak has made the Lord's Name his wealth, by the Grace of the Perfect Guru. ||2||
Manmohan SinghBy the grace of the perfect Guru Nanak has made God's Name his wealth.
Manmohan Singh (Punjabi)ਪੂਰਨ ਗੁਰਾਂ ਦੀ ਦਇਆ ਦੁਆਰਾ, ਨਾਨਕ ਨੇ ਵਾਹਿਗੁਰੂ ਦੇ ਨਾਮ ਨੂੰ ਆਪਣੀ ਦੌਲਤ ਬਣਾਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੂਰੇ ਗੁਰੋਂ ਕੀ ਕ੍ਰਿਪਾ ਸੇ ਰਾਮ ਕਾ ਨਾਮ ਹੀ ਧਨ ਕੀਆ ਹੈ॥੨॥☬ਜੇ ਕਹੇ ਏਕ ਪੁਰਸ਼ ਉਪਰ ਸੇ ਇੰਦ੍ਰੇ ਸੰਕੋਚ ਕਰ ਧਿਆਨ ਜਨਾਵਤੇ ਹੈਂ ਮਨ ਮੇਂ ਵਿਖਿਓਂ ਕਾ ਧਿਆਨ ਹੈ, ਤਿਨ ਕੀ ਕਿਆ ਬਿਵਸਥਾ ਹੋਤੀ ਹੈ? ਤਿਸ ਪਰ ਕਹਤੇ ਹੈਂ:
Prof. Sahib Singhਹੇ ਨਾਨਕ! (ਜਿਸ ਨੇ) ਪੂਰੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਮ ਨੂੰ ਆਪਣਾ ਧਨ ਬਣਾਇਆ ਹੈ ॥੨॥
ਪਦ ਅਰਥ ਪਰਸਾਦਿ = ਕਿਰਪਾ ਨਾਲ ॥੨॥
SikhNet (Spanish)He encontrado el Tesoro del Naam, el Nombre del Señor por la Gracia del Perfecto Guru. (2)