ਸਲੋਕ ਮਃ ੫ ॥
salok mahalaa 5 |
Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.
ਉਠੰਦਿਆ ਬਹੰਦਿਆ ਸਵੰਦਿਆ; ਸੁਖੁ ਸੋਇ ॥
autthandiaa bahandiaa savandiaa; sukh soe |
Sant Singh KhalsaWhile standing up, sitting down and sleeping, be at peace;
Manmohan SinghOne abides in sublime peace whilst standing sitting and sleeping,
Manmohan Singh (Punjabi)ਖਲੋਤਿਆਂ, ਬਹਿੰਦਿਆਂ ਅਤੇ ਸੁੱਤਿਆਂ ਉਹ ਸ਼੍ਰੇਸ਼ਟ ਆਰਾਮ ਵਿੱਚ ਵਿਚਰਦਾ ਹੈ,
Fareedkot Teekaਉਠਤਿਆਂ, ਬਹਤਿਆਂ, ਸੋਤਿਆਂ ਸੋ ਪੁਰਸੋਂ ਕੋ ਸੁਖੁ ਹੋਤਾ ਹੈ
Prof. Sahib Singh(ਪਰਮਾਤਮਾ ਦਾ ਨਾਮ ਜਪਿਆਂ) ਉੱਠਦਿਆਂ ਬੈਠਦਿਆਂ ਸੁੱਤਿਆਂ ਹਰ ਵੇਲੇ ਇਕ-ਸਾਰ ਸੁਖ ਬਣਿਆ ਰਹਿੰਦਾ ਹੈ।
ਪਦ ਅਰਥ ਸੁਖੁ ਸੋਇ = ਉਹੀ ਸੁਖ, ਭਾਵ, ਇਕ-ਸਾਰ ਸੁਖ।
SikhNet (Spanish)Dice Nanak, uno está siempre en Paz, parado o sentado, despierto o dormido,
ਨਾਨਕ. ਨਾਮਿ ਸਲਾਹਿਐ; ਮਨੁ ਤਨੁ ਸੀਤਲੁ ਹੋਇ ॥੧॥
naanak. naam salaahiai; man tan seetal hoe |1|
Sant Singh KhalsaO Nanak, praising the Naam, the Name of the Lord, the mind and body are cooled and soothed. ||1||
Manmohan Singhand one's mind and body are cooled by praising the Name. O Nanak!
Manmohan Singh (Punjabi)ਅਤੇ ਨਾਮ ਦੀ ਉਸਤਤੀ ਕਰਨ ਦੁਆਰਾ ਇਨਸਾਨ ਦਾ ਚਿੱਤ ਤੇ ਸਰੀਰ ਠੰਢੇ ਹੋ ਜਾਂਦੇ ਹਨ। ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਕੇ ਸਲਾਹੁਣੇ ਕਰ ਤਨੁ ਔਰ ਮਨ ਸੀਤਲ ਹੋਤਾ ਹੈ॥੧॥☬ਜੇ ਕਹੇ ਜਿਸ ਨਾਮ ਕੇ ਸਲਾਹੁਣੇ ਕਰ ਕੇ ਸਰਬ ਥਾਂ ਸੁਖ ਹੋਤਾ ਹੈ ਤਿਸ ਕੋ ਜੀਵ ਕਿਯੋਂ ਨਹੀਂ ਜਪਤਾ? ਤਿਸ ਪਰ ਕਹਤੇ ਹੈਂ:
Prof. Sahib Singhਹੇ ਨਾਨਕ! ਜੇ ਪ੍ਰਭੂ ਦੇ ਨਾਮ ਦੀ ਵਡਿਆਈ ਕਰਦੇ ਰਹੀਏ ਤਾਂ ਮਨ ਤੇ ਸਰੀਰ ਠੰਢੇ-ਠਾਰ ਰਹਿੰਦੇ ਹਨ ॥੧॥
ਪਦ ਅਰਥ ਨਾਮਿ = (ਅਧਿਕਰਣ ਕਾਰਕ, ਇਕ-ਵਚਨ)। ਨਾਮਿ ਸਲਾਹਿਐ = (ਪੂਰਬ ਪੂਰਨ ਕਾਰਦੰਤਕ) ਜੇ ਨਾਮ ਸਲਾਹਿਆ ਜਾਏ, ਜੇ ਪ੍ਰਭੂ ਦੇ ਨਾਮ ਦੀ ਵਡਿਆਈ ਕੀਤੀ ਜਾਏ। ਸੀਤਲੁ = ਠੰਢਾ ॥੧॥
SikhNet (Spanish)ya que alabando el Naam, el Nombre del Señor, el cuerpo y la mente son refrescados.(1)