ੴ

ਸਿੱਖਬਾਣੀ · SikhBani

ਕਬੀਰ ਡੂਬਾ ਥਾ ਪੈ ਉਬਰਿਓ ਗੁਨ ਕੀ ਲਹਰਿ ਝਬਕਿ ॥

kabeer ddoobaa thaa pai ubario gun kee lehar jhabak
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1367, 1368 · 2 lines
Translations

ਕਬੀਰ. ਡੂਬਾ ਥਾ ਪੈ ਉਬਰਿਓ; ਗੁਨ ਕੀ ਲਹਰਿ ਝਬਕਿ ॥

kabeer. ddoobaa thaa pai ubario; gun kee lehar jhabak | Ang 1367

Sant Singh KhalsaKabeer, I was drowning, but the waves of virtue saved me in an instant.
Manmohan SinghKabir I was drowning, however, the wave of virtues quickly saved me.
Manmohan Singh (Punjabi)ਕਬੀਰ ਮੈਂ ਡੁਬ ਰਿਹਾ ਸਾਂ, ਪ੍ਰੰਤੂ ਨੇਕੀਆਂ ਦੇ ਤ੍ਰੰਗ ਨੇ ਮੈਨੂੰ ਤੁਰੰਤ ਹੀ ਬਚਾ ਲਿਆ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਸੰਸਾਰ ਸਮੁੰਦ੍ਰ ਮੇਂ ਗੁਣੋਂ ਕੀ ਲਹਿਰ ਸੇ ਵਿਸੇ ਸੁਖ ਹੈਂ। ਤਿਨੋਂ ਬੀਚ ਮੈਂ ਡੂਬ ਤੇ ਗਿਆ ਥਾ ਬਹੁੜੋ ਗੁਰੋਂ ਕੇ ਉਪਦੇਸ਼ ਸੇ ਮੈਂ ਤਿਸ ਤੇ (ਝਬਕਿ) ਸ਼ੀਘਰ ਹੀ ਉਪਰ ਆ ਬਚ ਗਿਆ ਹੂੰ॥
Prof. Sahib Singhਹੇ ਕਬੀਰ! (ਸੰਸਾਰ-ਸਮੁੰਦਰ ਵਿਚ) ਮੈਂ ਡੁੱਬ ਚੱਲਿਆ ਸਾਂ, ਪਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਲਹਿਰ ਦੇ ਧੱਕੇ ਨਾਲ (ਸੰਸਾਰਕ ਮੋਹ ਦੀਆਂ ਠਿੱਲਾਂ ਵਿਚੋਂ) ਮੈਂ ਉਤਾਂਹ ਚੁਕਿਆ ਗਿਆ।

ਪਦ ਅਰਥ ਜਰਜਰਾ = ਬਹੁਤ ਪੁਰਾਣਾ। ਡੂਬਾ ਥਾ = ਡੁੱਬ ਚੱਲਿਆਂ ਸਾਂ। ਪੈ = ਪਰ। ਉਬਰਿਓ = ਨਿਕਲ ਆਇਆ, ਡੁਬਣੋਂ ਬਚ ਗਿਆ। ਝਬਕਿ = ਝਬੱਕੇ ਨਾਲ। ਲਹਰਿ ਝਬਕਿ = ਲਹਿਰਾਂ ਦੇ ਝਬੱਕੇ ਨਾਲ, ਲਹਿਰਾਂ ਦੇ ਧੱਕੇ ਨਾਲ। ਗੁਨ = ਪ੍ਰਭੂ ਦੀ ਸਿਫ਼ਤ-ਸਾਲਾਹ। ਗੁਨ ਝਬਕਿ = ਪ੍ਰਭੂ ਦੀ ਸਿਫ਼ਤ ਸਾਲਾਹ-ਰੂਪ ਲਹਿਰ ਦੇ ਹੁਲਾਰੇ ਨਾਲ।

SikhNet (Spanish)Kabir, me estaba ahogando pero las olas de Sabiduría me salvaron en un instante,

ਜਬ ਦੇਖਿਓ ਬੇੜਾ ਜਰਜਰਾ; ਤਬ ਉਤਰਿ ਪਰਿਓ ਹਉ ਫਰਕਿ ॥੬੭॥

jab dekhio berraa jarajaraa; tab utar pario hau farak |67| Ang 1368

Sant Singh KhalsaWhen I saw that my boat was rotten, then I immediately got out. ||67||
Manmohan SinghWhen I saw the ship was rotten, the, I got down all at once.
Manmohan Singh (Punjabi)ਜਦ ਮੈਂ ਜਹਾਜ ਨੂੰ ਬੌਦਾ ਪੁਰਾਣਾ ਵੇਖਿਆ, ਤਾਂ ਮੈਂ ਝਟਪਟ ਹੀ ਹੇਠਾਂ ਉਤਰ ਆਇਆ।
Fareedkot Teekaਕਿਉਂਕਿ ਜਬ ਮੈਨੇ ਸਰੀਰ ਰੂਪੀ ਬੇੜਾ (ਜਰਜਰਾ) ਨਾਸ ਹੋ ਜਾਣੇ ਵਾਲਾ ਦੇਖਿਆ ਹੈ ਤਬ ਮੈਂ ਤਿਸ ਤੇ ਉਤਰ ਕਰ (ਫਰਕਿ) ਜੁਦਾ ਜਾਇ ਪਰਿਆ, ਭਾਵ ਯੇਹ ਦੇਹ ਸੇ ਭਿੰਨ ਅਪਨਾ ਸਤ ਸਰੂਪ ਜਾਨ ਲੀਆ॥੬੭॥
Prof. Sahib Singh(ਪਹਿਲਾਂ ਮੋਹ ਵਿਚ ਮਸਤ ਸਾਂ, ਹੁਣ ਅੱਖਾਂ ਖੁਲ੍ਹ ਆਈਆਂ) ਉਸ ਵੇਲੇ ਮੈਂ ਵੇਖਿਆ (ਕਿ ਜਿਸ ਸਰੀਰਕ ਮੋਹ ਦੇ ਬੇੜੇ ਵਿਚ ਮੈਂ ਸੁਆਰ ਹਾਂ ਉਹ) ਥੋੜਾ-ਬਹੁਤ ਪੁਰਾਣਾ ਹੋਇਆ ਹੋਇਆ ਹੈ (ਵਿਕਾਰਾਂ ਨਾਲ ਛੇਕੋ-ਛੇਕ ਹੋਇਆ ਪਿਆ ਹੈ)। ਮੈਂ ਛਾਲ ਮਾਰ ਕੇ (ਉਸ ਅਪਣੱਤ ਦੇ ਬੇੜੇ ਵਿਚੋਂ) ਉਤਰ ਪਿਆ (ਮੈਂ ਅਪਣੱਤ, ਸਰੀਰਕ ਮੋਹ ਛੱਡ ਦਿੱਤਾ। ਪਰ ਇਹ ਸਭ ਕੁਝ ਇਸੇ ਕਰਕੇ ਸੀ ਕਿ ਮੈਂ ਉਹ 'ਦਰੁ' ਨਾਹ ਛੱਡਿਆ ਜਿਸ ਦਰ ਤੇ ਟਿਕਿਆਂ 'ਹਟਕੈ ਨਾਹੀ ਕੋਇ') ॥੬੭॥

ਪਦ ਅਰਥ ਹਉ = ਮੈਂ। ਫਰਕਿ = ਛਾਲ ਨਾਲ, ਛਾਲ ਮਾਰ ਕੇ, ਤੁਰਤ ॥੬੭॥

SikhNet (Spanish)cuando vi que mi barco estaba podrido, de inmediato me salí.
Answers quote the Granth verbatim with Ang citations. AI commentary is not Gurbani and not a religious ruling.