ੴ

ਸਿੱਖਬਾਣੀ · SikhBani

ਨਿਧਿ ਸਿਧਿ ਰਿਧਿ ਹਰਿ ਹਰਿ ਹਰਿ ਮੇਰੈ ॥

nidh sidh ridh har har har merai
Guru Arjan Dev Ji ਗੁਰੂ ਅਰਜਨ ਦੇਵ ਜੀ · Raag Maajh · Ang 101 · 13 lines
Translations

ਮਾਝ ਮਹਲਾ ੫ ॥

maajh mahalaa 5 |

Sant Singh KhalsaMaajh, Fifth Mehl:
Manmohan SinghMajh Fifth Guru.
Manmohan Singh (Punjabi)ਮਾਝ ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.

ਨਿਧਿ ਸਿਧਿ ਰਿਧਿ; ਹਰਿ ਹਰਿ ਹਰਿ ਮੇਰੈ ॥

nidh sidh ridh; har har har merai |

Sant Singh KhalsaMy Lord, Har, Har, Har, is the nine treasures, the supernatural spiritual powers of the Siddhas, wealth and prosperity.
Manmohan SinghMy God the Lord Master is nine treasures eighteen miracles and all the riches.
Manmohan Singh (Punjabi)ਮੇਰਾ ਵਾਹਿਗੁਰੂ, ਸੁਆਮੀ ਮਾਲਕ, ਨੌ ਖ਼ਜ਼ਾਨੇ ਅਠਾਰਾਂ ਕਰਾਮਾਤੀ ਸ਼ਕਤੀਆਂ ਅਤੇ ਸਮੂਹ ਦੌਲਤ ਹੈ।
Fareedkot Teekaਹੇ ਸ੍ਵਾਮੀ! ਮੇਰੇ ਤੋ ਹਰਿ ਹੀ ਨਿਧਾਂ ਅਰ ਸਿਧੀਆਂ ਅਰ ਰਿਧਾਂ ਹੈਂ॥
Prof. Sahib Singh(ਹੇ ਭਾਈ!) ਮੇਰੇ ਵਾਸਤੇ ਤਾਂ ਪਰਮਾਤਮਾ ਦਾ ਨਾਮ ਹੀ ਦੁਨੀਆ ਦੇ ਨੌ ਖ਼ਜ਼ਾਨੇ ਹੈ, ਪ੍ਰਭੂ-ਨਾਮ ਹੀ ਆਤਮਕ ਤਾਕਤਾਂ ਹੈ, ਪ੍ਰਭ-ਨਾਮ ਹੀ ਧਨ ਦੀ ਬਹੁਲਤਾ ਹੈ।

ਪਦ ਅਰਥ ਨਿਧਿ = ਨੌ ਨਿਧੀਆਂ, ਦੁਨੀਆ ਦੇ ਨੌ ਹੀ ਖ਼ਜ਼ਾਨੇ। ਸਿਧ = ਆਤਮਕ ਤਾਕਤਾਂ (ਜੋ ਆਮ ਤੌਰ ਤੇ ਅਠਾਰਾਂ ਮੰਨੀਆਂ ਗਈਆਂ ਹਨ)। ਰਿਧਿ = ਧਨ ਦੀ ਬਹੁਲਤਾ। ਮੇਰੈ = ਮੇਰੇ ਹਿਰਦੇ ਵਿਚ, ਮੇਰੇ ਵਾਸਤੇ।

SikhNet (Spanish)Mi Dios, el Señor Maestro, comprende en Sí Mismo los Nueve Tesoros, los dieciocho milagros y todas las riquezas.

ਜਨਮੁ ਪਦਾਰਥੁ; ਗਹਿਰ ਗੰਭੀਰੈ ॥

janam padaarath; gahir ganbheerai |

Sant Singh KhalsaHe is the Deep and Profound Treasure of Life.
Manmohan SinghThe deep and profound One is the wealth of life.
Manmohan Singh (Punjabi)ਡੂੰਘਾ ਤੇ ਗੂੜ੍ਹ ਪੁਰਖ ਹੀ ਜੀਵਨ ਦਾ ਮਾਲ ਮੱਤਾ ਹੈ।
Fareedkot Teekaਹੇ ਗਹਰ ਔਰ ਹੇ (ਗੰਭੀਰੈ) ਅਚਲ ਰੂਪ ਪਰਮੇਸ੍ਵਰ! ਤੇਰੀ ਕ੍ਰਿਪਾ ਤੇ ਮੇਰਾ ਜਨਮ ਪਦਾਰਥ ਸਫਲ ਹੂਆ ਹੈ॥
Prof. Sahib Singhਡੂੰਘੇ ਤੇ ਵੱਡੇ ਜਿਗਰੇ ਵਾਲੇ ਪਰਮਾਤਮਾ ਦੀ ਮਿਹਰ ਨਾਲ ਮੈਨੂੰ ਮਨੁੱਖਾ-ਜਨਮ (ਦੁਰਲੱਭ) ਪਦਾਰਥ (ਦਿੱਸ ਰਿਹਾ) ਹੈ।

ਪਦ ਅਰਥ ਪਦਾਰਥੁ = ਕੀਮਤੀ ਸ਼ੈ। ਗੰਭੀਰੈ = ਵੱਡੇ ਜਿਗਰੇ ਵਾਲੇ ਪ੍ਰਭੂ ਦੀ ਮਿਹਰ ਨਾਲ।

SikhNet (Spanish)El Uno, Profundo e Insondable es la Riqueza de la vida.

ਲਾਖ ਕੋਟ ਖੁਸੀਆ ਰੰਗ ਰਾਵੈ; ਜੋ. ਗੁਰ ਲਾਗਾ ਪਾਈ ਜੀਉ ॥੧॥

laakh kott khuseea rang raavai; jo. gur laagaa paaee jeeo |1|

Sant Singh KhalsaHundreds of thousands, even millions of pleasures and delights are enjoyed by one who falls at the Guru's Feet. ||1||
Manmohan SinghHe who falls at the feet of the Guru, enjoys lakhs and millions of pleasures and delights.
Manmohan Singh (Punjabi)ਜਿਹੜਾ ਗੁਰਾਂ ਦੇ ਪੈਰੀਂ ਡਿਗਦਾ ਹੈ, ਉਹ ਲੱਖਾਂ ਤੇ ਕ੍ਰੋੜਾਂ ਹੀ ਰੰਗ-ਰਲੀਆਂ ਤੇ ਮੌਜ ਬਹਾਰਾਂ ਮਾਣਦਾ ਹੈ।
Fareedkot Teekaਜੋ ਪੁਰਸ਼ ਗੁਰੋਂ ਕੇ ਚਰਨੀ ਲਗਾ ਹੈ, ਸੋ ਲਖੋਂ ਖੁਸ਼ੀਓਂ ਕੋ ਔਰ ਕ੍ਰੋੜੋਂ ਅਨੰਦੋਂ ਕੋ ਭੋਗਤਾ ਹੈ॥੧॥
Prof. Sahib Singh(ਪਰ ਇਹ ਨਾਮ ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ) ਜੇਹੜਾ ਮਨੁੱਖ ਗੁਰੂ ਦੀ ਚਰਨੀਂ ਲੱਗਦਾ ਹੈ, ਉਹ ਲੱਖਾਂ ਕ੍ਰੋੜਾਂ (ਆਤਮਕ) ਖ਼ੁਸ਼ੀਆਂ ਦਾ ਆਨੰਦ ਮਾਣਦਾ ਹੈ ॥੧॥

ਪਦ ਅਰਥ ਕੋਟਿ = ਕ੍ਰੋੜਾਂ। ਗੁਰ ਪਾਈ = ਗੁਰੂ ਦੀ ਚਰਨੀਂ ॥੧॥

SikhNet (Spanish)Aquél que se pone a los Pies del Guru, goza de incontables placeres y deleites.(1)

ਦਰਸਨੁ ਪੇਖਤ; ਭਏ ਪੁਨੀਤਾ ॥

darasan pekhat; bhe puneetaa |

Sant Singh KhalsaGazing upon the Blessed Vision of His Darshan, all are sanctified,
Manmohan SinghOn seeing the sight of the Lord One is rendered pure,
Manmohan Singh (Punjabi)ਸਾਹਿਬ ਦਾ ਦੀਦਾਰ ਦੇਖਣ ਨਾਲ ਜੀਵ ਪਵਿੱਤ੍ਰ ਹੋ ਜਾਂਦਾ ਹੈ,
Fareedkot Teekaਔਰ ਤਿਨ ਕਾ ਦਰਸਨ ਕਰਨੇ ਸੇ ਇਤ੍ਰ ਲੋਗ ਭੀ ਪੁਨੀਤ ਹੂਏ ਹੈਂ॥
Prof. Sahib Singh(ਗੁਰੂ ਦਾ) ਦੀਦਾਰ ਕਰ ਕੇ (ਮੇਰਾ ਤਨ ਮਨ) ਪਵਿਤ੍ਰ ਹੋ ਗਿਆ ਹੈ।

ਪਦ ਅਰਥ ਪੇਖਤ = ਵੇਖਦਿਆਂ।

SikhNet (Spanish)Teniendo la Visión del Señor,

ਸਗਲ ਉਧਾਰੇ; ਭਾਈ ਮੀਤਾ ॥

sagal udhaare; bhaaee meetaa |

Sant Singh Khalsaand all family and friends are saved.
Manmohan Singhand he saves all his brothers and friends.
Manmohan Singh (Punjabi)ਅਤੇ ਉਹ ਆਪਣੇ ਸਾਰੇ ਭਰਾਵਾਂ ਤੇ ਸਜਣਾ ਨੂੰ ਬਚਾ ਲੈਂਦਾ ਹੈ।
Fareedkot Teekaਤਿਨੋਂ ਨੇ ਭਾਈ ਔਰ ਮਿਤ੍ਰਾਦਿ ਸੰਪੂਰਨੋਂ ਕਾ ਉਧਾਰ ਕੀਆ ਹੈ॥
Prof. Sahib Singhਮੇਰੇ ਸਾਰੇ ਭਰਾ ਤੇ ਮਿੱਤਰ (ਗਿਆਨ-ਇੰਦ੍ਰੇ ਗੁਰੂ ਨੇ ਵਿਕਾਰਾਂ ਤੋਂ) ਬਚਾ ਲਏ ਹਨ।

ਪਦ ਅਰਥ ਸਗਲੇ = ਸਾਰੇ। ਉਧਾਰੇ = (ਵਿਕਾਰਾਂ ਤੋਂ) ਬਚਾ ਲਏ।

SikhNet (Spanish)uno se vuelve inmaculado y salva a todos sus Hermanos del Destino y amigos.

ਅਗਮ ਅਗੋਚਰੁ ਸੁਆਮੀ ਅਪੁਨਾ; ਗੁਰ ਕਿਰਪਾ ਤੇ. ਸਚੁ ਧਿਆਈ ਜੀਉ ॥੨॥

agam agochar suaamee apunaa; gur kirapaa te. sach dhiaaee jeeo |2|

Sant Singh KhalsaBy Guru's Grace, I meditate on the Inaccessible and Unfathomable True Lord. ||2||
Manmohan SinghBy the Guru's kindness, I meditate on my inaccessible and incomprehensible True Lord.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੈਂ ਆਪਣੇ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰੇ ਸੱਚੇ ਸਾਈਂ ਨੂੰ ਸਿਮਰਦਾ ਹਾਂ।
Fareedkot Teekaਔਰ ਮਨ ਬਾਣੀ ਕੇ ਅਵਿਸੇ ਪੁਨਾਂ ਸਚ ਸਰੂਪ ਅਪਨਾ ਸ੍ਵਾਮੀ ਜਾਨ ਕਰ ਗੁਰੋਂ ਕੀ ਕ੍ਰਿਪਾ ਕਰ ਕੇ ਆਪ ਕੋ ਧ੍ਯਾਵਤੇ ਹੈਂ॥੨॥
Prof. Sahib Singhਮੈਂ ਗੁਰੂ ਦੀ ਕਿਰਪਾ ਨਾਲ ਆਪਣੇ ਉਸ ਮਾਲਕ ਨੂੰ ਸਿਮਰ ਰਿਹਾ ਹਾਂ, ਜੋ ਅਪਹੁੰਚ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੈ ਤੇ ਜੋ ਸਦਾ ਕਾਇਮ ਰਹਿਣ ਵਾਲਾ ਹੈ ॥੨॥

ਪਦ ਅਰਥ ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਤੇ = ਤੋਂ, ਦੀ ਰਾਹੀਂ, ਨਾਲ ॥੨॥

SikhNet (Spanish)Por la Bondad del Guru, yo medito en mi Inaccesible e Insondable Señor. (2)

ਜਾ ਕਉ ਖੋਜਹਿ; ਸਰਬ ਉਪਾਏ ॥

jaa kau khojeh; sarab upaae |

Sant Singh KhalsaThe One, the Guru, who is sought by all-only a few,
Manmohan SinghHim whom men make all the efforts to search,
Manmohan Singh (Punjabi)ਜਿਸ ਨੂੰ ਲਭਣ ਲਈ ਬੰਦੇ ਸਾਰੇ ਯਤਨ ਕਰਦੇ ਹਨ,
Fareedkot Teekaਜਿਸ ਤੇਰੇ ਕੋ ਸਰਬ ਜੀਵ ਅਨੇਕ ਉਪਾਵੋਂ ਕਰ ਕੇ ਖੋਜਤੇ ਹੈਂ॥
Prof. Sahib Singhਜਿਸ ਪਰਮਾਤਮਾ ਨੂੰ ਉਸ ਦੇ ਪੈਦਾ ਕੀਤੇ ਸਾਰੇ ਜੀਵ ਭਾਲਦੇ ਰਹਿੰਦੇ ਹਨ,

ਪਦ ਅਰਥ ਜਾ ਕਉ = ਜਿਸ ਨੂੰ। ਉਪਾਏ = ਪੈਦਾ ਕੀਤੇ ਹੋਏ ਜੀਵ।

SikhNet (Spanish)Todos están Buscándolo, cada uno a su manera,

ਵਡਭਾਗੀ; ਦਰਸਨੁ ਕੋ ਵਿਰਲਾ ਪਾਏ ॥

vaddabhaagee; darasan ko viralaa paae |

Sant Singh KhalsaBy great good fortune, receive His Darshan.
Manmohan Singhonly a few, by great good fortune obtain a sight of Him.
Manmohan Singh (Punjabi)ਕੋਈ ਟਾਵਾਂ ਹੀ ਭਾਰੇ ਚੰਗੇ ਕਰਮਾਂ ਦੁਆਰਾ ਉਸ ਦਾ ਦੀਦਾਰ ਪਾਉਂਦਾ ਹੈ।
Fareedkot Teekaਤਿਸ ਆਪ ਕੇ ਦਰਸਨ ਕੋ ਉਤਮ ਕਰਮ ਵਾਲਾ ਕੋਈ ਵਿਰਲਾ ਪੁਰਸ਼ ਹੀ ਪਾਉਤਾ ਹੈ॥
Prof. Sahib Singhਉਸ ਦਾ ਦਰਸਨ ਕੋਈ ਵਿਰਲਾ ਵੱਡੇ ਭਾਗਾਂ ਵਾਲਾ ਮਨੁੱਖ ਪ੍ਰਾਪਤ ਕਰਦਾ ਹੈ।
SikhNet (Spanish)Pero solamente el más afortunado Lo ve.

ਊਚ ਅਪਾਰ ਅਗੋਚਰ ਥਾਨਾ; ਓਹੁ ਮਹਲੁ. ਗੁਰੂ ਦੇਖਾਈ ਜੀਉ ॥੩॥

aooch apaar agochar thaanaa; ohu mehal. guroo dekhaaee jeeo |3|

Sant Singh KhalsaHis Place is lofty, infinite and unfathomable; the Guru has shown me that palace. ||3||
Manmohan SinghLofty infinite and invisible is the Lord's place. The Guru has shown me that palace.
Manmohan Singh (Punjabi)ਬੁਲੰਦ, ਬੇਅੰਤ ਅਤੇ ਅਦ੍ਰਿਸ਼ਟ ਹੈ ਸਾਹਿਬ ਦਾ ਅਸਥਾਨ। ਉਹ ਮੰਦਰ ਗੁਰਾਂ ਨੇ ਮੈਨੂੰ ਵਿਖਾਲ ਦਿਤਾ ਹੈ।
Fareedkot Teekaਹੇ ਸਰਬ ਸੇ ਊਚੇ ਔਰ ਅਪਾਰ ਤਥਾ ਮਨ ਬਾਣੀ ਕੇ ਅਵਿਸ੍ਯ! ਤੇਰਾ ਜੋ ਸਰੂਪ ਅਸਥਾਨ ਹੈ, ਸੋ ਮਹਲ ਸਰੂਪ ਕੀ ਪ੍ਰਾਪਤੀ ਰੂਪ ਜਗਾ ਗੁਰੋਂ ਨੇ ਦਿਖਾਈ ਹੈ॥੩॥
Prof. Sahib Singhਜੇਹੜਾ ਪ੍ਰਭੂ ਸਭ ਤੋਂ ਉੱਚੀ ਹਸਤੀ ਵਾਲਾ ਹੈ, ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਉਸਦਾ ਉਹ ਉੱਚਾ ਥਾਂ-ਟਿਕਾਣਾ ਗੁਰੂ (ਹੀ) ਵਿਖਾਂਦਾ ਹੈ ॥੩॥

ਪਦ ਅਰਥ ਮਹਲੁ = ਟਿਕਾਣਾ ॥੩॥

SikhNet (Spanish)En verdad, hacia ese Lugar tan Elevado, Infinito e Incognoscible voltea uno a ver, solamente a través del Guru, oh amigo. (3)

ਗਹਿਰ ਗੰਭੀਰ; ਅੰਮ੍ਰਿਤ ਨਾਮੁ ਤੇਰਾ ॥

gahir ganbheer; amrit naam teraa |

Sant Singh KhalsaYour Ambrosial Name is deep and profound.
Manmohan SinghProfound and unfathomable is Thine Nectarean Name, O Lord!
Manmohan Singh (Punjabi)ਡੂੰਘਾ ਅਤੇ ਅਥਾਹ ਹੈ ਤੇਰਾ ਅੰਮ੍ਰਿਤ ਮਈ ਨਾਮ ਹੈ ਪ੍ਰਭੂ!
Fareedkot Teekaਹੇ ਗਹਰ ਗੰਭੀਰ ਪਰਮੇਸ੍ਵਰ! ਅੰਮ੍ਰਿਤ ਰੂਪ ਤੇਰਾ ਨਾਮ ਹੈ॥
Prof. Sahib Singhਹੇ ਡੂੰਘੇ ਪ੍ਰਭੂ! ਹੇ ਵੱਡੇ ਜਿਗਰੇ ਵਾਲੇ ਪ੍ਰਭੂ! ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ।

ਪਦ ਅਰਥ ਗੰਭੀਰ = ਹੇ ਵੱਡੇ ਜਿਗਰੇ ਵਾਲੇ! ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ, ਆਤਮਕ ਮੌਤ ਤੋਂ ਬਚਾਣ ਵਾਲਾ।

SikhNet (Spanish)Tu Nombre de Néctar, oh Señor, me lleva a lo profundo, oh sí, hasta lo muy profundo.

ਮੁਕਤਿ ਭਇਆ; ਜਿਸੁ ਰਿਦੈ ਵਸੇਰਾ ॥

mukat bheaa; jis ridai vaseraa |

Sant Singh KhalsaThat person is liberated, in whose heart You dwell.
Manmohan SinghHe in whose mind it abides is emancipated.
Manmohan Singh (Punjabi)ਜਿਸ ਦੇ ਚਿੱਤ ਵਿੱਚ ਇਹ ਵਸਦਾ ਹੈ, ਉਹ ਬੰਦ ਖਲਾਸ ਹੋ ਜਾਂਦਾ ਹੈ।
Fareedkot Teekaਜਿਸ ਪੁਰਸ਼ ਕੇ ਹਿਰਦੇ ਮੇਂ ਬਸਿਆ ਹੈ, ਸੋ ਮੁਕਤਿ ਭਯਾ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਤੇਰਾ ਨਾਮ ਵੱਸ ਪੈਂਦਾ ਹੈ, ਉਹ ਵਿਕਾਰਾਂ ਤੋਂ ਖ਼ਲਾਸੀ (ਵਾਲਾ) ਬਣ ਜਾਂਦਾ ਹੈ।

ਪਦ ਅਰਥ ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਜਿਸੁ ਰਿਦੈ = ਜਿਸ ਦੇ ਹਿਰਦੇ ਵਿਚ।

SikhNet (Spanish)Aquél que Lo enaltece en su corazón, es emancipado.

ਗੁਰਿ. ਬੰਧਨ ਤਿਨ ਕੇ ਸਗਲੇ ਕਾਟੇ; ਜਨ ਨਾਨਕ. ਸਹਜਿ ਸਮਾਈ ਜੀਉ ॥੪॥੧੬॥੨੩॥

gur. bandhan tin ke sagale kaatte; jan naanak. sehaj samaaee jeeo |4|16|23|

Sant Singh KhalsaThe Guru cuts away all his bonds; O Servant Nanak, he is absorbed in the poise of intuitive peace. ||4||16||23||
Manmohan SinghThe Guru has cut off all (his) or (their) fetters and he gets absorbed in the Lord, O serf Nanak.
Manmohan Singh (Punjabi)ਗੁਰਾਂ ਨੇ (ਉਸ) ਜਾਂ (ਉਨ੍ਹਾਂ) ਦੀਆਂ ਸਾਰੀਆਂ ਬੇੜੀਆਂ ਕਟ ਸੁਟੀਆਂ ਹਨ ਅਤੇ ਉਹ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ, ਹੇ ਨਫ਼ਰ ਨਾਨਕ!
Fareedkot Teekaਔਰ ਗੁਰੋਂ ਨੇ ਤਿਨ ਕੇ ਸੰਪੂਰਨ ਬੰਦਨ ਕਾਟੇ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ: ਉਸ ਪੁਰਸ ਕੀ (ਸਹਜਿ) ਸਰੂਪ ਮੇਂ ਵਾ ਗਯਾਨ ਮੇਂ ਇਸਥਿਤੀ ਭਈ॥੪॥੧੬॥੨੪॥
Prof. Sahib Singhਹੇ ਨਾਨਕ! (ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ-ਨਾਮ ਵੱਸਿਆ ਹੈ) ਗੁਰੂ ਨੇ ਉਹਨਾਂ ਦੇ ਸਾਰੇ ਮਾਇਆ ਦੇ ਫਾਹੇ ਕੱਟ ਦਿੱਤੇ ਹਨ ਉਹ ਸਦਾ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ ॥੪॥੧੬॥੨੩॥

ਪਦ ਅਰਥ ਗੁਰਿ = ਗੁਰੂ ਨੇ। ਸਹਜਿ = ਆਤਮਕ ਅਡੋਲਤਾ ਵਿਚ। ਸਮਾਈ = ਲੀਨਤਾ ॥੪॥

SikhNet (Spanish)En ese ser el Guru penetra a través de los bloqueos de su mente y los elimina, él se inmerge en la Paz Divina del Equilibrio. (4-16-23)
Answers quote the Granth verbatim with Ang citations. AI commentary is not Gurbani and not a religious ruling.