ੴ

ਸਿੱਖਬਾਣੀ · SikhBani

Ang 101

Sri Guru Granth Sahib · Raag Maajh · 4 shabads, 43 lines
Translations
Shabad Guru Arjan Dev Ji Raag Maajh continued from Ang 100

ਜੋ ਜੋ ਪੀਵੈ; ਸੋ ਤ੍ਰਿਪਤਾਵੈ ॥

jo jo peevai; so tripataavai |

Sant Singh KhalsaWhoever drinks this in, is satisfied.
Manmohan SinghWhoever drinks this Nectar he is gratified.
Manmohan Singh (Punjabi)ਜਿਹੜਾ ਕੋਈ ਇਸ ਅੰਮ੍ਰਿਤ ਨੂੰ ਪਾਨ ਕਰਦਾ ਹੈਂ, ਉਹ ਪ੍ਰਸੰਨ ਹੋ ਜਾਂਦਾ ਹੈ।
Fareedkot Teekaਐਸੇ ਨਾਮ ਅੰਮ੍ਰਤ ਕੋ ਜੋ ਜੋ ਪੁਰਸ਼ ਪੀਤਾ ਹੈ, ਸੋ ਸੋ ਤ੍ਰਿਪਤ ਹੋਤਾ ਹੈ॥
Prof. Sahib Singh(ਹੇ ਭਾਈ!) ਜੇਹੜਾ ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਦਾ ਰਸ ਪੀਂਦਾ ਹੈ ਨਾਮ ਦਾ ਰਸ ਪ੍ਰਾਪਤ ਕਰਦਾ ਹੈ, ਉਹ (ਦੁਨੀਆ ਦੇ ਪਦਾਰਥਾਂ ਵਲੋਂ) ਰੱਜ ਜਾਂਦਾ ਹੈ।

ਪਦ ਅਰਥ ਤ੍ਰਿਪਤਾਵੈ = ਰੱਜ ਜਾਂਦਾ ਹੈ।

SikhNet (Spanish)Aquél que La bebe, está satisfecho

ਅਮਰੁ ਹੋਵੈ; ਜੋ ਨਾਮ ਰਸੁ ਪਾਵੈ ॥

amar hovai; jo naam ras paavai |

Sant Singh KhalsaWhoever obtains the Sublime Essence of the Naam becomes immortal.
Manmohan SinghImmortal becomes he who obtains the Name Nectar.
Manmohan Singh (Punjabi)ਮੌਤ-ਰਹਿਤ ਹੋ ਜਾਂਦਾ ਹੈ ਉਹ, ਜਿਹੜਾ ਨਾਮ ਦੇ ਆਬਿ-ਹਿਯਾਤ ਨੂੰ ਪਰਾਪਤ ਕਰ ਲੈਂਦਾ ਹੈ।
Fareedkot Teekaਜੋ ਨਾਮ ਰਸੁ ਕੋ ਪਾਵਤਾ ਹੈ, ਸੋ ਅਮਰ ਹੋਤਾ ਹੈ॥
Prof. Sahib Singhਉਸ ਨੂੰ ਆਤਮਕ ਮੌਤ ਕਦੇ ਭੀ ਪੋਹ ਨਹੀਂ ਸਕਦੀ।

ਪਦ ਅਰਥ ਅਮਰੁ = {ਅ-ਮਰੁ} ਮੌਤ-ਰਹਿਤ, ਜਿਸ ਨੂੰ ਆਤਮਕ ਮੌਤ ਨਾਹ ਆਵੇ।

SikhNet (Spanish)y se vuelve inmortal.

ਨਾਮ ਨਿਧਾਨ ਤਿਸਹਿ ਪਰਾਪਤਿ; ਜਿਸੁ ਸਬਦੁ ਗੁਰੂ. ਮਨਿ ਵੂਠਾ ਜੀਉ ॥੨॥

naam nidhaan tiseh paraapat; jis sabad guroo. man vootthaa jeeo |2|

Sant Singh KhalsaThe Treasure of the Naam is obtained by one whose mind is filled with the Word of the Guru's Shabad. ||2||
Manmohan SinghThe Name treasure is obtained by him in whose mind the Guru's hymns abide.
Manmohan Singh (Punjabi)ਨਾਮ ਦਾ ਖ਼ਜ਼ਾਨਾ ਉਸ ਨੂੰ ਮਿਲਦਾ ਹੈ ਜਿਸ ਦੇ ਹਿਰਦੇ ਅੰਦਰ ਗੁਰਾਂ ਦੀ ਬਾਣੀ ਵਸਦੀ ਹੈ।
Fareedkot Teekaਪਰੰਤੂ ਨਾਮ ਰੂਪੀ (ਨਿਧਾਨ) ਖਜਾਨਾ ਤਿਸੀ ਕੋ ਪ੍ਰਾਪਤਿ ਹੋਤਾ ਹੈ, ਜਿਸ ਕੇ ਮਨ ਕੇ ਬੀਚ ਗੁਰੋਂ ਕਾ ਉਪਦੇਸ਼ (ਵੂਠਾ) ਵਸਿਆ ਹੈ॥੨॥
Prof. Sahib Singh(ਪਰ ਪ੍ਰਭੂ-) ਨਾਮ ਦੇ ਖ਼ਜ਼ਾਨੇ ਸਿਰਫ਼ ਉਸ ਨੂੰ ਮਿਲਦੇ ਹਨ, ਜਿਸ ਦੇ ਮਨ ਵਿਚ ਗੁਰੂ ਦਾ ਸ਼ਬਦ ਆ ਵੱਸਦਾ ਹੈ ॥੨॥

ਪਦ ਅਰਥ ਨਿਧਾਨ = ਖ਼ਜ਼ਾਨੇ {'ਨਿਧਾਨ' = ਖ਼ਜ਼ਾਨਾ}। ਜਿਸੁ ਮਨਿ = ਜਿਸ ਦੇ ਮਨ ਵਿਚ ॥੨॥

SikhNet (Spanish)El Tesoro del Nombre del Señor es dado sólo a aquéllos en cuya mente llueve el Néctar de la Palabra del Guru. (2)

ਜਿਨਿ ਹਰਿ ਰਸੁ ਪਾਇਆ; ਸੋ ਤ੍ਰਿਪਤਿ ਅਘਾਨਾ ॥

jin har ras paaeaa; so tripat aghaanaa |

Sant Singh KhalsaOne who obtains the Sublime Essence of the Lord is satisfied and fulfilled.
Manmohan SinghHe who receives the God's essence is appeased and cloyed.
Manmohan Singh (Punjabi)ਜੋ ਵਾਹਿਗੁਰੂ ਦੇ ਅਤਰ ਨੂੰ ਪਾਉਂਦਾ ਹੈ ਉਹ ਰੱਜ ਤੇ ਧ੍ਰਾਪ ਜਾਂਦਾ ਹੈ।
Fareedkot Teekaਜਿਸ ਪੁਰਸ਼ ਨੇ ਹਰੀ ਨਾਮ ਕਾ ਰਸੁ ਪਾਯਾ ਹੈ, ਸੋ (ਤ੍ਰਿਪਤਿ ਅਘਾਨਾ) ਅੰਤਰਿ ਬਾਹਰਿ ਸੇ ਤ੍ਰਪਿਤ ਹੂਆ ਹੈ, ਵਾ ਲੋਕ ਪਰਲੋਕ ਕੇ ਪਦਾਰਥੋਂ ਕੀ ਵਾਸਨਾ ਤੇ ਰਹਤ ਹੂਆ ਹੈ॥
Prof. Sahib Singhਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਦਾ ਰਸ ਚੱਖਿਆ ਹੈ, ਉਹ ਪੂਰਨ ਤੌਰ ਤੇ ਰੱਜ ਗਿਆ ਹੈ (ਉਸ ਦੀ ਮਾਇਆ ਵਾਲੀ ਤ੍ਰੇਹ ਭੁੱਖ ਮਿਟ ਗਈ ਹੈ।)

ਪਦ ਅਰਥ ਜਿਨਿ = ਜਿਸ ਨੇ। ਅਘਾਨਾ = ਰੱਜ ਗਿਆ।

SikhNet (Spanish)Aquél que disfruta de la Esencia del Señor está satisfecho.

ਜਿਨਿ ਹਰਿ ਸਾਦੁ ਪਾਇਆ; ਸੋ ਨਾਹਿ ਡੁਲਾਨਾ ॥

jin har saad paaeaa; so naeh ddulaanaa |

Sant Singh KhalsaOne who obtains this Flavor of the Lord does not waver.
Manmohan SinghHe who obtains the God's relish wavers not.
Manmohan Singh (Punjabi)ਜੋ ਵਾਹਿਗੁਰੂ ਦੇ ਸੁਆਦ ਨੂੰ ਹਾਸਲ ਕਰਦਾ ਹੈ ਉਹ ਡਿੱਕ ਡੋਲੇ ਨਹੀਂ ਖਾਂਦਾ।
Fareedkot Teekaਪੁਨਾ ਜਿਸ ਪੁਰਸ਼ ਨੇ ਹਰੀ ਰਸ ਕਾ ਸ੍ਵਾਦੁ ਪਾਯਾ ਹੈ, ਉਸ ਕਾ ਚਿਤੁ ਔਰ ਪਦਾਰਥੋਂ ਮੇਂ ਨਹੀਂ (ਡੋਲਾਨਾ) ਡੋਲਿਆ, ਭਾਵ ਏਹ ਕਿ ਸੋ ਪੁਰਸ਼ ਮਾਇਕ ਪਦਾਰਥੋਂ ਸੇ ਬੈਰਾਗ ਮਨ ਹੂਆ ਹੈ॥
Prof. Sahib Singhਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਹੈ, ਉਹ (ਮਾਇਆ ਦੇ ਹੱਲਿਆਂ ਵਿਕਾਰਾਂ ਦੇ ਹੱਲਿਆਂ ਦੇ ਸਾਹਮਣੇ) ਕਦੇ ਡੋਲਦਾ ਨਹੀਂ।

ਪਦ ਅਰਥ ਸਾਦ = ਸੁਆਦ {'ਸਾਦੁ' ਇਕ-ਵਚਨ, 'ਸਾਦ' ਬਹੁ-ਵਚਨ}।

SikhNet (Spanish)Aquél que prueba el Sabor de Dios, no vacila,

ਤਿਸਹਿ ਪਰਾਪਤਿ ਹਰਿ ਹਰਿ ਨਾਮਾ; ਜਿਸੁ ਮਸਤਕਿ ਭਾਗੀਠਾ ਜੀਉ ॥੩॥

tiseh paraapat har har naamaa; jis masatak bhaageetthaa jeeo |3|

Sant Singh KhalsaOne who has this destiny written on his forehead obtains the Name of the Lord, Har, Har. ||3||
Manmohan SinghHe who has good fortune recorded on his brow attains to the Name of the Lord God.
Manmohan Singh (Punjabi)ਜਿਸ ਦੇ ਮੱਥੇ ਉਤੇ ਚੰਗੇ ਭਾਗ ਲਿਖੇ ਹੋਏ ਹਨ, ਉਹ ਵਾਹਿਗੁਰੂ ਸੁਆਮੀ ਦੇ ਨਾਮ ਨੂੰ ਪਾਉਂਦਾ ਹੈ।
Fareedkot Teekaਪਰੰਤੂ ਹੇ ਹਰੀ! ਤੇਰਾ ਹਰਿ ਨਾਮ ਤਿਸ ਕੋ ਪ੍ਰਾਪਤਿ ਹੋਤਾ ਹੈ ਜਿਸ ਕੇ ਮਸਤਕਿ ਮੇਂ (ਭਾਗੀਠਾ) ਅਤੀ ਭਾਗ ਹੋ, ਭਾਵ ਏਹ ਕਿ ਜਿਸ ਕੇ ਮਸਤਕ ਮੇਂ ਅਤੀ ਪੁੰਨ ਲਿਖਾ ਹੂਆ ਹੋਵੇ॥੩॥
Prof. Sahib Singh(ਪਰ) ਪਰਮਾਤਮਾ ਦਾ ਇਹ ਨਾਮ ਸਿਰਫ਼ ਉਸ ਮਨੁੱਖ ਨੂੰ ਮਿਲਦਾ ਹੈ; ਜਿਸ ਦੇ ਮੱਥੇ ਉਤੇ ਚੰਗਾ ਭਾਗ (ਜਾਗ ਪਏ) ॥੩॥

ਪਦ ਅਰਥ ਤਿਸਹਿ = ਉਸ ਨੂੰ ਹੀ {ਨੋਟ: ਲਫ਼ਜ਼ ਤਿਸੁ' ਦਾ (ੁ) ਕ੍ਰਿਆ ਵਿਸ਼ੇਸ਼ਣ 'ਹਿ' ਦੇ ਕਾਰਨ ਉਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}। ਮਸਤਕਿ = ਮੱਥੇ ਉੱਤੇ। ਭਾਗੀਠਾ = ਚੰਗੇ ਭਾਗ ॥੩॥

SikhNet (Spanish)pero solamente si uno lo tiene en su Destino, recibirá el Nombre. (3)

ਹਰਿ. ਇਕਸੁ ਹਥਿ ਆਇਆ; ਵਰਸਾਣੇ ਬਹੁਤੇਰੇ ॥

har. ikas hath aaeaa; varasaane bahutere |

Sant Singh KhalsaThe Lord has come into the hands of the One, the Guru, who has blessed so many with good fortune.
Manmohan SinghGod has come into the hands of One Guru from whom good many receive favours.
Manmohan Singh (Punjabi)ਵਾਹਿਗੁਰੂ ਇਕੱਲੇ ਗੁਰੂ ਦੇ ਹੱਥੀਂ ਲੱਗਾ ਹੈ ਜਿਸ ਪਾਸੋਂ ਘਨੇਰੇ ਹੀ ਲਾਭ ਉਠਾਉਂਦੇ ਹਨ।
Fareedkot Teekaਹੇ ਹਰੀ! ਜਬ ਤੂੰ ਏਕ ਕੇ ਹਾਥ ਆਇਆ ਤੌ ਉਸ ਸੇ ਬਹੁਤ ਵਰਸਾਏ ਹੈਂ॥
Prof. Sahib Singhਜਦੋਂ ਇਹ ਹਰਿ-ਨਾਮ ਇੱਕ (ਗੁਰੂ) ਦੇ ਹੱਥ ਵਿਚ ਆ ਜਾਂਦਾ ਹੈ ਤਾਂ (ਉਸ ਗੁਰੂ ਪਾਸੋਂ) ਅਨੇਕਾਂ ਬੰਦੇ ਲਾਭ ਉਠਾਂਦੇ ਹਨ।

ਪਦ ਅਰਥ ਇਕਸੁ ਹਥਿ = ਇੱਕ ਦੇ ਹੱਥ ਵਿਚ। ਵਰਸਾਣੇ = ਲਾਭ ਉਠਾਂਦੇ ਹਨ।

SikhNet (Spanish)El Señor se ha puesto a la disposición del Singular Guru, Quien ha bendecido a millones de personas.

ਤਿਸੁ ਲਗਿ; ਮੁਕਤੁ ਭਏ ਘਣੇਰੇ ॥

tis lag; mukat bhe ghanere |

Sant Singh KhalsaAttached to Him, a great many have been liberated.
Manmohan SinghOn associating with Him many get emancipated.
Manmohan Singh (Punjabi)ਉਸ ਨਾਲ ਮੇਲ ਜੋਲ ਕਰਕੇ ਬਹੁਤੇ ਹੀ ਮੁਕਤ ਹੋ ਜਾਂਦੇ ਹਨ।
Fareedkot Teekaਔਰ ਉਸ ਕੀ ਸੰਗਤ ਕਰ ਕੇ ਬੁਹਤ ਪੁਰਸ਼ ਮੁਕਤਿ ਹੂਏ ਹੈਂ॥
Prof. Sahib Singhਉਸ (ਗੁਰੂ ਦੀ) ਚਰਨੀਂ ਲੱਗ ਕੇ ਅਨੇਕਾਂ ਹੀ ਮਨੁੱਖ (ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੋ ਜਾਂਦੇ ਹਨ।

ਪਦ ਅਰਥ ਮੁਕਤੁ = ਮਾਇਆ ਦੇ ਬੰਧਨਾਂ ਤੋਂ ਆਜ਼ਾਦ। ਘਣੇਰੇ = ਅਨੇਕਾਂ।

SikhNet (Spanish)El Tesoro del Señor es recibido por la Gracia del Guru,

ਨਾਮੁ ਨਿਧਾਨਾ ਗੁਰਮੁਖਿ ਪਾਈਐ; ਕਹੁ ਨਾਨਕ. ਵਿਰਲੀ ਡੀਠਾ ਜੀਉ ॥੪॥੧੫॥੨੨॥

naam nidhaanaa guramukh paaeeai; kahu naanak. viralee ddeetthaa jeeo |4|15|22|

Sant Singh KhalsaThe Gurmukh obtains the Treasure of the Naam; says Nanak, those who see the Lord are very rare. ||4||15||22||
Manmohan SinghThe Name treasure is received through the Guru. Says Nanak, rare are those who behold their Lord.
Manmohan Singh (Punjabi)ਨਾਮ ਦਾ ਖ਼ਜ਼ਾਨਾ ਗੁਰਾਂ ਦੇ ਰਾਹੀਂ ਪਰਾਪਤ ਹੁੰਦਾ ਹੈ। ਗੁਰੂ ਜੀ ਫੁਰਮਾਉਂਦੇ ਹਨ, ਕੋਈ ਟਾਵੇ ਟਲੇ ਹੀ ਆਪਣੇ ਸਾਹਿਬ ਨੂੰ ਵੇਖਦੇ ਹਨ।
Fareedkot Teekaਨਾਮ ਰੂਪ (ਨਿਧਾਨੁ) ਖਜਾਨਾ ਗੁਰੋਂ ਦ੍ਵਾਰਾ ਪ੍ਰਾਪਤਿ ਹੋਤਾ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਸੋ (ਵਿਰਲੀ) ਥੋੜਿਓਂ ਨੇ ਦੇਖਿਆ ਹੈ॥੪॥੧੫॥੨੨॥
Prof. Sahib Singhਇਹ ਨਾਮ-ਖ਼ਜ਼ਾਨਾ ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ। ਨਾਨਕ ਆਖਦਾ ਹੈ- ਵਿਰਲਿਆਂ ਨੇ (ਇਸ ਨਾਮ ਖ਼ਜ਼ਾਨੇ ਦਾ) ਦਰਸਨ ਕੀਤਾ ਹੈ ॥੪॥੧੫॥੨੨॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੪॥

SikhNet (Spanish)pero, oh, dice Nanak, en verdad escasos, sumamente escasos, son los que han visto a su Señor. (4-15-22)

Open this shabad (13 lines, Angs 100-101) →

Shabad Guru Arjan Dev Ji Raag Maajh

ਮਾਝ ਮਹਲਾ ੫ ॥

maajh mahalaa 5 |

Sant Singh KhalsaMaajh, Fifth Mehl:
Manmohan SinghMajh Fifth Guru.
Manmohan Singh (Punjabi)ਮਾਝ ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.

ਨਿਧਿ ਸਿਧਿ ਰਿਧਿ; ਹਰਿ ਹਰਿ ਹਰਿ ਮੇਰੈ ॥

nidh sidh ridh; har har har merai |

Sant Singh KhalsaMy Lord, Har, Har, Har, is the nine treasures, the supernatural spiritual powers of the Siddhas, wealth and prosperity.
Manmohan SinghMy God the Lord Master is nine treasures eighteen miracles and all the riches.
Manmohan Singh (Punjabi)ਮੇਰਾ ਵਾਹਿਗੁਰੂ, ਸੁਆਮੀ ਮਾਲਕ, ਨੌ ਖ਼ਜ਼ਾਨੇ ਅਠਾਰਾਂ ਕਰਾਮਾਤੀ ਸ਼ਕਤੀਆਂ ਅਤੇ ਸਮੂਹ ਦੌਲਤ ਹੈ।
Fareedkot Teekaਹੇ ਸ੍ਵਾਮੀ! ਮੇਰੇ ਤੋ ਹਰਿ ਹੀ ਨਿਧਾਂ ਅਰ ਸਿਧੀਆਂ ਅਰ ਰਿਧਾਂ ਹੈਂ॥
Prof. Sahib Singh(ਹੇ ਭਾਈ!) ਮੇਰੇ ਵਾਸਤੇ ਤਾਂ ਪਰਮਾਤਮਾ ਦਾ ਨਾਮ ਹੀ ਦੁਨੀਆ ਦੇ ਨੌ ਖ਼ਜ਼ਾਨੇ ਹੈ, ਪ੍ਰਭੂ-ਨਾਮ ਹੀ ਆਤਮਕ ਤਾਕਤਾਂ ਹੈ, ਪ੍ਰਭ-ਨਾਮ ਹੀ ਧਨ ਦੀ ਬਹੁਲਤਾ ਹੈ।

ਪਦ ਅਰਥ ਨਿਧਿ = ਨੌ ਨਿਧੀਆਂ, ਦੁਨੀਆ ਦੇ ਨੌ ਹੀ ਖ਼ਜ਼ਾਨੇ। ਸਿਧ = ਆਤਮਕ ਤਾਕਤਾਂ (ਜੋ ਆਮ ਤੌਰ ਤੇ ਅਠਾਰਾਂ ਮੰਨੀਆਂ ਗਈਆਂ ਹਨ)। ਰਿਧਿ = ਧਨ ਦੀ ਬਹੁਲਤਾ। ਮੇਰੈ = ਮੇਰੇ ਹਿਰਦੇ ਵਿਚ, ਮੇਰੇ ਵਾਸਤੇ।

SikhNet (Spanish)Mi Dios, el Señor Maestro, comprende en Sí Mismo los Nueve Tesoros, los dieciocho milagros y todas las riquezas.

ਜਨਮੁ ਪਦਾਰਥੁ; ਗਹਿਰ ਗੰਭੀਰੈ ॥

janam padaarath; gahir ganbheerai |

Sant Singh KhalsaHe is the Deep and Profound Treasure of Life.
Manmohan SinghThe deep and profound One is the wealth of life.
Manmohan Singh (Punjabi)ਡੂੰਘਾ ਤੇ ਗੂੜ੍ਹ ਪੁਰਖ ਹੀ ਜੀਵਨ ਦਾ ਮਾਲ ਮੱਤਾ ਹੈ।
Fareedkot Teekaਹੇ ਗਹਰ ਔਰ ਹੇ (ਗੰਭੀਰੈ) ਅਚਲ ਰੂਪ ਪਰਮੇਸ੍ਵਰ! ਤੇਰੀ ਕ੍ਰਿਪਾ ਤੇ ਮੇਰਾ ਜਨਮ ਪਦਾਰਥ ਸਫਲ ਹੂਆ ਹੈ॥
Prof. Sahib Singhਡੂੰਘੇ ਤੇ ਵੱਡੇ ਜਿਗਰੇ ਵਾਲੇ ਪਰਮਾਤਮਾ ਦੀ ਮਿਹਰ ਨਾਲ ਮੈਨੂੰ ਮਨੁੱਖਾ-ਜਨਮ (ਦੁਰਲੱਭ) ਪਦਾਰਥ (ਦਿੱਸ ਰਿਹਾ) ਹੈ।

ਪਦ ਅਰਥ ਪਦਾਰਥੁ = ਕੀਮਤੀ ਸ਼ੈ। ਗੰਭੀਰੈ = ਵੱਡੇ ਜਿਗਰੇ ਵਾਲੇ ਪ੍ਰਭੂ ਦੀ ਮਿਹਰ ਨਾਲ।

SikhNet (Spanish)El Uno, Profundo e Insondable es la Riqueza de la vida.

ਲਾਖ ਕੋਟ ਖੁਸੀਆ ਰੰਗ ਰਾਵੈ; ਜੋ. ਗੁਰ ਲਾਗਾ ਪਾਈ ਜੀਉ ॥੧॥

laakh kott khuseea rang raavai; jo. gur laagaa paaee jeeo |1|

Sant Singh KhalsaHundreds of thousands, even millions of pleasures and delights are enjoyed by one who falls at the Guru's Feet. ||1||
Manmohan SinghHe who falls at the feet of the Guru, enjoys lakhs and millions of pleasures and delights.
Manmohan Singh (Punjabi)ਜਿਹੜਾ ਗੁਰਾਂ ਦੇ ਪੈਰੀਂ ਡਿਗਦਾ ਹੈ, ਉਹ ਲੱਖਾਂ ਤੇ ਕ੍ਰੋੜਾਂ ਹੀ ਰੰਗ-ਰਲੀਆਂ ਤੇ ਮੌਜ ਬਹਾਰਾਂ ਮਾਣਦਾ ਹੈ।
Fareedkot Teekaਜੋ ਪੁਰਸ਼ ਗੁਰੋਂ ਕੇ ਚਰਨੀ ਲਗਾ ਹੈ, ਸੋ ਲਖੋਂ ਖੁਸ਼ੀਓਂ ਕੋ ਔਰ ਕ੍ਰੋੜੋਂ ਅਨੰਦੋਂ ਕੋ ਭੋਗਤਾ ਹੈ॥੧॥
Prof. Sahib Singh(ਪਰ ਇਹ ਨਾਮ ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ) ਜੇਹੜਾ ਮਨੁੱਖ ਗੁਰੂ ਦੀ ਚਰਨੀਂ ਲੱਗਦਾ ਹੈ, ਉਹ ਲੱਖਾਂ ਕ੍ਰੋੜਾਂ (ਆਤਮਕ) ਖ਼ੁਸ਼ੀਆਂ ਦਾ ਆਨੰਦ ਮਾਣਦਾ ਹੈ ॥੧॥

ਪਦ ਅਰਥ ਕੋਟਿ = ਕ੍ਰੋੜਾਂ। ਗੁਰ ਪਾਈ = ਗੁਰੂ ਦੀ ਚਰਨੀਂ ॥੧॥

SikhNet (Spanish)Aquél que se pone a los Pies del Guru, goza de incontables placeres y deleites.(1)

ਦਰਸਨੁ ਪੇਖਤ; ਭਏ ਪੁਨੀਤਾ ॥

darasan pekhat; bhe puneetaa |

Sant Singh KhalsaGazing upon the Blessed Vision of His Darshan, all are sanctified,
Manmohan SinghOn seeing the sight of the Lord One is rendered pure,
Manmohan Singh (Punjabi)ਸਾਹਿਬ ਦਾ ਦੀਦਾਰ ਦੇਖਣ ਨਾਲ ਜੀਵ ਪਵਿੱਤ੍ਰ ਹੋ ਜਾਂਦਾ ਹੈ,
Fareedkot Teekaਔਰ ਤਿਨ ਕਾ ਦਰਸਨ ਕਰਨੇ ਸੇ ਇਤ੍ਰ ਲੋਗ ਭੀ ਪੁਨੀਤ ਹੂਏ ਹੈਂ॥
Prof. Sahib Singh(ਗੁਰੂ ਦਾ) ਦੀਦਾਰ ਕਰ ਕੇ (ਮੇਰਾ ਤਨ ਮਨ) ਪਵਿਤ੍ਰ ਹੋ ਗਿਆ ਹੈ।

ਪਦ ਅਰਥ ਪੇਖਤ = ਵੇਖਦਿਆਂ।

SikhNet (Spanish)Teniendo la Visión del Señor,

ਸਗਲ ਉਧਾਰੇ; ਭਾਈ ਮੀਤਾ ॥

sagal udhaare; bhaaee meetaa |

Sant Singh Khalsaand all family and friends are saved.
Manmohan Singhand he saves all his brothers and friends.
Manmohan Singh (Punjabi)ਅਤੇ ਉਹ ਆਪਣੇ ਸਾਰੇ ਭਰਾਵਾਂ ਤੇ ਸਜਣਾ ਨੂੰ ਬਚਾ ਲੈਂਦਾ ਹੈ।
Fareedkot Teekaਤਿਨੋਂ ਨੇ ਭਾਈ ਔਰ ਮਿਤ੍ਰਾਦਿ ਸੰਪੂਰਨੋਂ ਕਾ ਉਧਾਰ ਕੀਆ ਹੈ॥
Prof. Sahib Singhਮੇਰੇ ਸਾਰੇ ਭਰਾ ਤੇ ਮਿੱਤਰ (ਗਿਆਨ-ਇੰਦ੍ਰੇ ਗੁਰੂ ਨੇ ਵਿਕਾਰਾਂ ਤੋਂ) ਬਚਾ ਲਏ ਹਨ।

ਪਦ ਅਰਥ ਸਗਲੇ = ਸਾਰੇ। ਉਧਾਰੇ = (ਵਿਕਾਰਾਂ ਤੋਂ) ਬਚਾ ਲਏ।

SikhNet (Spanish)uno se vuelve inmaculado y salva a todos sus Hermanos del Destino y amigos.

ਅਗਮ ਅਗੋਚਰੁ ਸੁਆਮੀ ਅਪੁਨਾ; ਗੁਰ ਕਿਰਪਾ ਤੇ. ਸਚੁ ਧਿਆਈ ਜੀਉ ॥੨॥

agam agochar suaamee apunaa; gur kirapaa te. sach dhiaaee jeeo |2|

Sant Singh KhalsaBy Guru's Grace, I meditate on the Inaccessible and Unfathomable True Lord. ||2||
Manmohan SinghBy the Guru's kindness, I meditate on my inaccessible and incomprehensible True Lord.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੈਂ ਆਪਣੇ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰੇ ਸੱਚੇ ਸਾਈਂ ਨੂੰ ਸਿਮਰਦਾ ਹਾਂ।
Fareedkot Teekaਔਰ ਮਨ ਬਾਣੀ ਕੇ ਅਵਿਸੇ ਪੁਨਾਂ ਸਚ ਸਰੂਪ ਅਪਨਾ ਸ੍ਵਾਮੀ ਜਾਨ ਕਰ ਗੁਰੋਂ ਕੀ ਕ੍ਰਿਪਾ ਕਰ ਕੇ ਆਪ ਕੋ ਧ੍ਯਾਵਤੇ ਹੈਂ॥੨॥
Prof. Sahib Singhਮੈਂ ਗੁਰੂ ਦੀ ਕਿਰਪਾ ਨਾਲ ਆਪਣੇ ਉਸ ਮਾਲਕ ਨੂੰ ਸਿਮਰ ਰਿਹਾ ਹਾਂ, ਜੋ ਅਪਹੁੰਚ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੈ ਤੇ ਜੋ ਸਦਾ ਕਾਇਮ ਰਹਿਣ ਵਾਲਾ ਹੈ ॥੨॥

ਪਦ ਅਰਥ ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਤੇ = ਤੋਂ, ਦੀ ਰਾਹੀਂ, ਨਾਲ ॥੨॥

SikhNet (Spanish)Por la Bondad del Guru, yo medito en mi Inaccesible e Insondable Señor. (2)

ਜਾ ਕਉ ਖੋਜਹਿ; ਸਰਬ ਉਪਾਏ ॥

jaa kau khojeh; sarab upaae |

Sant Singh KhalsaThe One, the Guru, who is sought by all-only a few,
Manmohan SinghHim whom men make all the efforts to search,
Manmohan Singh (Punjabi)ਜਿਸ ਨੂੰ ਲਭਣ ਲਈ ਬੰਦੇ ਸਾਰੇ ਯਤਨ ਕਰਦੇ ਹਨ,
Fareedkot Teekaਜਿਸ ਤੇਰੇ ਕੋ ਸਰਬ ਜੀਵ ਅਨੇਕ ਉਪਾਵੋਂ ਕਰ ਕੇ ਖੋਜਤੇ ਹੈਂ॥
Prof. Sahib Singhਜਿਸ ਪਰਮਾਤਮਾ ਨੂੰ ਉਸ ਦੇ ਪੈਦਾ ਕੀਤੇ ਸਾਰੇ ਜੀਵ ਭਾਲਦੇ ਰਹਿੰਦੇ ਹਨ,

ਪਦ ਅਰਥ ਜਾ ਕਉ = ਜਿਸ ਨੂੰ। ਉਪਾਏ = ਪੈਦਾ ਕੀਤੇ ਹੋਏ ਜੀਵ।

SikhNet (Spanish)Todos están Buscándolo, cada uno a su manera,

ਵਡਭਾਗੀ; ਦਰਸਨੁ ਕੋ ਵਿਰਲਾ ਪਾਏ ॥

vaddabhaagee; darasan ko viralaa paae |

Sant Singh KhalsaBy great good fortune, receive His Darshan.
Manmohan Singhonly a few, by great good fortune obtain a sight of Him.
Manmohan Singh (Punjabi)ਕੋਈ ਟਾਵਾਂ ਹੀ ਭਾਰੇ ਚੰਗੇ ਕਰਮਾਂ ਦੁਆਰਾ ਉਸ ਦਾ ਦੀਦਾਰ ਪਾਉਂਦਾ ਹੈ।
Fareedkot Teekaਤਿਸ ਆਪ ਕੇ ਦਰਸਨ ਕੋ ਉਤਮ ਕਰਮ ਵਾਲਾ ਕੋਈ ਵਿਰਲਾ ਪੁਰਸ਼ ਹੀ ਪਾਉਤਾ ਹੈ॥
Prof. Sahib Singhਉਸ ਦਾ ਦਰਸਨ ਕੋਈ ਵਿਰਲਾ ਵੱਡੇ ਭਾਗਾਂ ਵਾਲਾ ਮਨੁੱਖ ਪ੍ਰਾਪਤ ਕਰਦਾ ਹੈ।
SikhNet (Spanish)Pero solamente el más afortunado Lo ve.

ਊਚ ਅਪਾਰ ਅਗੋਚਰ ਥਾਨਾ; ਓਹੁ ਮਹਲੁ. ਗੁਰੂ ਦੇਖਾਈ ਜੀਉ ॥੩॥

aooch apaar agochar thaanaa; ohu mehal. guroo dekhaaee jeeo |3|

Sant Singh KhalsaHis Place is lofty, infinite and unfathomable; the Guru has shown me that palace. ||3||
Manmohan SinghLofty infinite and invisible is the Lord's place. The Guru has shown me that palace.
Manmohan Singh (Punjabi)ਬੁਲੰਦ, ਬੇਅੰਤ ਅਤੇ ਅਦ੍ਰਿਸ਼ਟ ਹੈ ਸਾਹਿਬ ਦਾ ਅਸਥਾਨ। ਉਹ ਮੰਦਰ ਗੁਰਾਂ ਨੇ ਮੈਨੂੰ ਵਿਖਾਲ ਦਿਤਾ ਹੈ।
Fareedkot Teekaਹੇ ਸਰਬ ਸੇ ਊਚੇ ਔਰ ਅਪਾਰ ਤਥਾ ਮਨ ਬਾਣੀ ਕੇ ਅਵਿਸ੍ਯ! ਤੇਰਾ ਜੋ ਸਰੂਪ ਅਸਥਾਨ ਹੈ, ਸੋ ਮਹਲ ਸਰੂਪ ਕੀ ਪ੍ਰਾਪਤੀ ਰੂਪ ਜਗਾ ਗੁਰੋਂ ਨੇ ਦਿਖਾਈ ਹੈ॥੩॥
Prof. Sahib Singhਜੇਹੜਾ ਪ੍ਰਭੂ ਸਭ ਤੋਂ ਉੱਚੀ ਹਸਤੀ ਵਾਲਾ ਹੈ, ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਉਸਦਾ ਉਹ ਉੱਚਾ ਥਾਂ-ਟਿਕਾਣਾ ਗੁਰੂ (ਹੀ) ਵਿਖਾਂਦਾ ਹੈ ॥੩॥

ਪਦ ਅਰਥ ਮਹਲੁ = ਟਿਕਾਣਾ ॥੩॥

SikhNet (Spanish)En verdad, hacia ese Lugar tan Elevado, Infinito e Incognoscible voltea uno a ver, solamente a través del Guru, oh amigo. (3)

ਗਹਿਰ ਗੰਭੀਰ; ਅੰਮ੍ਰਿਤ ਨਾਮੁ ਤੇਰਾ ॥

gahir ganbheer; amrit naam teraa |

Sant Singh KhalsaYour Ambrosial Name is deep and profound.
Manmohan SinghProfound and unfathomable is Thine Nectarean Name, O Lord!
Manmohan Singh (Punjabi)ਡੂੰਘਾ ਅਤੇ ਅਥਾਹ ਹੈ ਤੇਰਾ ਅੰਮ੍ਰਿਤ ਮਈ ਨਾਮ ਹੈ ਪ੍ਰਭੂ!
Fareedkot Teekaਹੇ ਗਹਰ ਗੰਭੀਰ ਪਰਮੇਸ੍ਵਰ! ਅੰਮ੍ਰਿਤ ਰੂਪ ਤੇਰਾ ਨਾਮ ਹੈ॥
Prof. Sahib Singhਹੇ ਡੂੰਘੇ ਪ੍ਰਭੂ! ਹੇ ਵੱਡੇ ਜਿਗਰੇ ਵਾਲੇ ਪ੍ਰਭੂ! ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ।

ਪਦ ਅਰਥ ਗੰਭੀਰ = ਹੇ ਵੱਡੇ ਜਿਗਰੇ ਵਾਲੇ! ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ, ਆਤਮਕ ਮੌਤ ਤੋਂ ਬਚਾਣ ਵਾਲਾ।

SikhNet (Spanish)Tu Nombre de Néctar, oh Señor, me lleva a lo profundo, oh sí, hasta lo muy profundo.

ਮੁਕਤਿ ਭਇਆ; ਜਿਸੁ ਰਿਦੈ ਵਸੇਰਾ ॥

mukat bheaa; jis ridai vaseraa |

Sant Singh KhalsaThat person is liberated, in whose heart You dwell.
Manmohan SinghHe in whose mind it abides is emancipated.
Manmohan Singh (Punjabi)ਜਿਸ ਦੇ ਚਿੱਤ ਵਿੱਚ ਇਹ ਵਸਦਾ ਹੈ, ਉਹ ਬੰਦ ਖਲਾਸ ਹੋ ਜਾਂਦਾ ਹੈ।
Fareedkot Teekaਜਿਸ ਪੁਰਸ਼ ਕੇ ਹਿਰਦੇ ਮੇਂ ਬਸਿਆ ਹੈ, ਸੋ ਮੁਕਤਿ ਭਯਾ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਤੇਰਾ ਨਾਮ ਵੱਸ ਪੈਂਦਾ ਹੈ, ਉਹ ਵਿਕਾਰਾਂ ਤੋਂ ਖ਼ਲਾਸੀ (ਵਾਲਾ) ਬਣ ਜਾਂਦਾ ਹੈ।

ਪਦ ਅਰਥ ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਜਿਸੁ ਰਿਦੈ = ਜਿਸ ਦੇ ਹਿਰਦੇ ਵਿਚ।

SikhNet (Spanish)Aquél que Lo enaltece en su corazón, es emancipado.

ਗੁਰਿ. ਬੰਧਨ ਤਿਨ ਕੇ ਸਗਲੇ ਕਾਟੇ; ਜਨ ਨਾਨਕ. ਸਹਜਿ ਸਮਾਈ ਜੀਉ ॥੪॥੧੬॥੨੩॥

gur. bandhan tin ke sagale kaatte; jan naanak. sehaj samaaee jeeo |4|16|23|

Sant Singh KhalsaThe Guru cuts away all his bonds; O Servant Nanak, he is absorbed in the poise of intuitive peace. ||4||16||23||
Manmohan SinghThe Guru has cut off all (his) or (their) fetters and he gets absorbed in the Lord, O serf Nanak.
Manmohan Singh (Punjabi)ਗੁਰਾਂ ਨੇ (ਉਸ) ਜਾਂ (ਉਨ੍ਹਾਂ) ਦੀਆਂ ਸਾਰੀਆਂ ਬੇੜੀਆਂ ਕਟ ਸੁਟੀਆਂ ਹਨ ਅਤੇ ਉਹ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ, ਹੇ ਨਫ਼ਰ ਨਾਨਕ!
Fareedkot Teekaਔਰ ਗੁਰੋਂ ਨੇ ਤਿਨ ਕੇ ਸੰਪੂਰਨ ਬੰਦਨ ਕਾਟੇ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ: ਉਸ ਪੁਰਸ ਕੀ (ਸਹਜਿ) ਸਰੂਪ ਮੇਂ ਵਾ ਗਯਾਨ ਮੇਂ ਇਸਥਿਤੀ ਭਈ॥੪॥੧੬॥੨੪॥
Prof. Sahib Singhਹੇ ਨਾਨਕ! (ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ-ਨਾਮ ਵੱਸਿਆ ਹੈ) ਗੁਰੂ ਨੇ ਉਹਨਾਂ ਦੇ ਸਾਰੇ ਮਾਇਆ ਦੇ ਫਾਹੇ ਕੱਟ ਦਿੱਤੇ ਹਨ ਉਹ ਸਦਾ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ ॥੪॥੧੬॥੨੩॥

ਪਦ ਅਰਥ ਗੁਰਿ = ਗੁਰੂ ਨੇ। ਸਹਜਿ = ਆਤਮਕ ਅਡੋਲਤਾ ਵਿਚ। ਸਮਾਈ = ਲੀਨਤਾ ॥੪॥

SikhNet (Spanish)En ese ser el Guru penetra a través de los bloqueos de su mente y los elimina, él se inmerge en la Paz Divina del Equilibrio. (4-16-23)

Open this shabad →

Shabad Guru Arjan Dev Ji Raag Maajh

ਮਾਝ ਮਹਲਾ ੫ ॥

maajh mahalaa 5 |

Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.

ਪ੍ਰਭ ਕਿਰਪਾ ਤੇ; ਹਰਿ ਹਰਿ ਧਿਆਵਉ ॥

prabh kirapaa te; har har dhiaavau |

Sant Singh KhalsaBy God's Grace, I meditate on the Lord, Har, Har.
Manmohan SinghBy the Lord's favour, I meditate on the God's Name.
Manmohan Singh (Punjabi)ਠਾਕਰ ਦੀ ਰਹਿਮਤ ਸਦਕਾ ਮੈਂ ਵਾਹਿਗੁਰੂ ਦਾ ਨਾਮ ਸਿਮਰਦਾ ਹਾਂ!
Fareedkot Teekaਹੇ ਪ੍ਰਭ ਜੀ! ਤੁਮਾਰੀ ਕਿਰਪਾ ਕਰ ਕੇ ਹਰਿ ਹਰਿ ਨਾਮ ਧਿਆਉਤਾ ਹੂੰ॥
Prof. Sahib Singhਪਰਮਾਤਮਾ ਦੀ ਮਿਹਰ ਨਾਲ ਮੈਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ।

ਪਦ ਅਰਥ ਤੇ = ਤੋਂ, ਨਾਲ। ਧਿਆਵਉ = ਮੈਂ ਧਿਆਉਂਦਾ ਹਾਂ।

SikhNet (Spanish)Medita tú en el Señor, por la Gracia de Dios.

ਪ੍ਰਭੂ ਦਇਆ ਤੇ; ਮੰਗਲੁ ਗਾਵਉ ॥

prabhoo deaa te; mangal gaavau |

Sant Singh KhalsaBy God's Kindness, I sing the songs of joy.
Manmohan SinghThrough the Lord's grace, I sing songs of joy.
Manmohan Singh (Punjabi)ਸੁਆਮੀ ਦੀ ਮਿਹਰ ਰਾਹੀਂ ਮੈਂ ਖੁਸ਼ੀ ਦੇ ਗੀਤ ਗਾਇਨ ਕਰਦਾ ਹਾਂ।
Fareedkot Teekaਹੇ ਪ੍ਰਭੂ! ਤੁਮਾਰੀ ਦਯਾ ਤੇ ਮੰਗਲ ਰੂਪ ਜਸ ਗਾਇਨ ਕਰਤਾ ਹੂੰ॥
Prof. Sahib Singhਪਰਮਾਤਮਾ ਦੀ ਹੀ ਕਿਰਪਾ ਨਾਲ ਮੈਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਹਾਂ।

ਪਦ ਅਰਥ ਮੰਗਲੁ = ਸਿਫ਼ਤਿ-ਸਾਲਾਹ ਦਾ ਗੀਤ। ਗਾਵਉ = ਗਾਵਉਂ, ਮੈਂ ਗਾਂਦਾ ਹਾਂ।

SikhNet (Spanish)Por la Misericordia del Señor, entona los estribillos de Éxtasis.

ਊਠਤ ਬੈਠਤ ਸੋਵਤ ਜਾਗਤ; ਹਰਿ ਧਿਆਈਐ. ਸਗਲ ਅਵਰਦਾ ਜੀਉ ॥੧॥

aootthat baitthat sovat jaagat; har dhiaaeeai. sagal avaradaa jeeo |1|

Sant Singh KhalsaWhile standing and sitting, while sleeping and while awake, meditate on the Lord, all your life. ||1||
Manmohan SinghAll our lives through we ought to remember God whether standing sleeping or walking.
Manmohan Singh (Punjabi)ਖੜੋਦਿਆਂ, ਬਹਿੰਦਿਆਂ, ਸੁੱਤਿਆਂ ਜਾਂ ਜਾਗਦਿਆਂ ਸਾਨੂੰ ਸਾਡੀ ਸਾਰੀ ਆਰਬਲਾ ਵਾਹਿਗੁਰੂ ਦਾ ਅਰਾਧਨ ਕਰਨਾ ਉਚਿੱਤ ਹੈ।
Fareedkot Teekaਹੇ ਹਰੀ! ਉਠਤੇ ਬੈਠਤੇ ਜਾਗਤੇ ਔਰ ਸੋਵਤੇ ਸੰਪੂਰਨ (ਅਵਰਦਾ) ਆਰਬਲਾ ਮੇਂ ਤੇਰਾ ਧਿਆਨ ਕਰੀਏ॥੧॥
Prof. Sahib Singh(ਹੇ ਭਾਈ!) ਉਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਸਾਰੀ (ਹੀ) ਉਮਰ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ॥੧॥

ਪਦ ਅਰਥ ਅਵਰਦਾ = ਉਮਰ ॥੧॥

SikhNet (Spanish)Parado y sentado, despierto y dormido, medita en Él toda tu vida, oh amigo. (1)

ਨਾਮੁ ਅਉਖਧੁ; ਮੋ ਕਉ ਸਾਧੂ ਦੀਆ ॥

naam aaukhadh; mo kau saadhoo deea |

Sant Singh KhalsaThe Holy Saint has given me the Medicine of the Naam.
Manmohan SinghThe saint has given me the medicine of God's Name.
Manmohan Singh (Punjabi)ਸੰਤ ਨੇ ਮੈਨੂੰ ਰੱਬ ਦੇ ਨਾਮ ਦੀ ਦਵਾਈ ਦਿੱਤੀ ਹੈ।
Fareedkot Teekaਹੇ ਭਗਵਨ! ਹਰਿ ਨਾਮ ਰੂਪੀ (ਅਉਖਧੁ) ਦਾਰੂ ਗੁਰੋਂ ਨੇ ਮੇਰੇ ਕੋ ਦੀਆ ਹੈ॥
Prof. Sahib Singhਪਰਮਾਤਮਾ ਦਾ ਨਾਮ ਦਾਰੂ (ਹੈ, ਜਦੋਂ) ਮੈਨੂੰ ਗੁਰੂ ਨੇ ਦਿੱਤਾ।

ਪਦ ਅਰਥ ਅਉਖਧੁ = ਦਵਾਈ। ਮੋ ਕਉ = ਮੈਨੂੰ। ਸਾਧੂ = ਗੁਰੂ ਨੇ।

SikhNet (Spanish)El Santo me ha aplicado la medicina del Nombre del Señor;

ਕਿਲਬਿਖ ਕਾਟੇ; ਨਿਰਮਲੁ ਥੀਆ ॥

kilabikh kaatte; niramal theea |

Sant Singh KhalsaMy sins have been cut out, and I have become pure.
Manmohan SinghIt has cut off my sins and I have become pure.
Manmohan Singh (Punjabi)ਇਸ ਨੇ ਮੇਰੇ ਪਾਪ ਕੱਟ ਸੁਟੇ ਹਨ ਤੇ ਮੈਂ ਪਵਿੱਤ੍ਰ ਹੋ ਗਿਆ ਹਾਂ।
Fareedkot Teekaਤਿਸ ਹਰਿ ਨਾਮ ਨੇ ਮੇਰੇ ਸੰਪੂਰਨ ਪਾਪ ਕਾਟ ਦੀਏ ਹੈਂ, ਯਾਂ ਤੇ ਮੇਰਾ ਮਨ ਨਿਰਮਲ ਭਯਾ ਹੈ॥
Prof. Sahib Singh(ਇਸ ਦੀ ਬਰਕਤਿ ਨਾਲ ਮੇਰੇ ਸਾਰੇ) ਪਾਪ ਕੱਟੇ ਗਏ ਤੇ ਮੈਂ ਪਵਿਤ੍ਰ ਹੋ ਗਿਆ।

ਪਦ ਅਰਥ ਕਿਲਬਿਖ = ਪਾਪ {किल्विष}।

SikhNet (Spanish)El Santo me ha aplicado la medicina del Nombre del Señor; me purgó de mis faltas,

ਅਨਦੁ ਭਇਆ ਨਿਕਸੀ ਸਭ ਪੀਰਾ; ਸਗਲ ਬਿਨਾਸੇ ਦਰਦਾ ਜੀਉ ॥੨॥

anad bheaa nikasee sabh peeraa; sagal binaase daradaa jeeo |2|

Sant Singh KhalsaI am filled with bliss, and all my pains have been taken away. All my suffering has been dispelled. ||2||
Manmohan SinghHappiness reigns all round. My pains have all departed and all my pangs are over.
Manmohan Singh (Punjabi)ਸਾਰੇ ਖੁਸ਼ੀ ਵਰਤ ਰਹੀ ਹੈ। ਮੇਰੀ ਪੀੜ ਸਾਰੀ ਦੂਰ ਹੋ ਗਈ ਹੈ ਅਤੇ ਮੇਰੇ ਤਸੀਹੇ ਮਿਟ ਗਏ ਹਨ।
Fareedkot Teekaਤਿਸ ਕਰ ਕੇ ਸੰਪੂਰਨ ਅਹੰਤਾ ਰੂਪ ਪੀੜਾ ਨਿਕਸ ਗਈ ਔਰ ਈਰਖਾਦਿ ਭੀ ਬਿਨਸ ਗਏ, ਯਾਂ ਤੇ ਪਰਮਾਨੰਦ ਪ੍ਰਾਪਤਿ ਭਯਾ ਹੈ॥੨॥
Prof. Sahib Singh(ਮੇਰੇ ਅੰਦਰ ਆਤਮਕ) ਸੁਖ ਪੈਦਾ ਹੋ ਗਿਆ (ਮੇਰੇ ਅੰਦਰੋਂ ਹਉਮੈ ਦੀ) ਸਾਰੀ ਪੀੜਾ ਨਿਕਲ ਗਈ, ਮੇਰੇ ਸਾਰੇ ਦੁਖ-ਦਰਦ ਦੂਰ ਹੋ ਗਏ ॥੨॥

ਪਦ ਅਰਥ ਪੀਰਾ = ਪੀੜਾ। ਸਗਲ = ਸਾਰੇ ॥੨॥

SikhNet (Spanish)y ahora la Felicidad y no el dolor es mía.(2)

ਜਿਸ ਕਾ ਅੰਗੁ; ਕਰੇ ਮੇਰਾ ਪਿਆਰਾ ॥

jis kaa ang; kare meraa piaaraa |

Sant Singh KhalsaOne who has my Beloved on his side,
Manmohan SinghHe whose side my Beloved takes,
Manmohan Singh (Punjabi)ਜਿਸ ਦਾ ਪੱਖ ਮੇਰਾ ਪ੍ਰੀਤਮ ਪੂਰਦਾ ਹੈ,
Fareedkot Teekaਹੇ ਮੇਰਾ ਪਯਾਰਾ ਪਰਮੇਸ੍ਵਰ! ੀਜਸ ਕਾ ਤੂੰ (ਅੰਗੁ) ਪੱਛੁ ਕਰਤਾ ਹੈਂ॥
Prof. Sahib Singh(ਹੇ ਭਾਈ!) ਮੇਰਾ ਪਿਆਰਾ (ਗੁਰੂ ਪਰਮਾਤਮਾ) ਜਿਸ ਮਨੁੱਖ ਦੀ ਸਹੈਤਾ ਕਰਦਾ ਹੈ,

ਪਦ ਅਰਥ ਜਿਸ ਕਾ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਕਾ' ਦੇ ਕਾਰਨ ਉਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}।

SikhNet (Spanish)Si mi Amado lo escoge a uno para estar a su lado,

ਸੋ ਮੁਕਤਾ; ਸਾਗਰ ਸੰਸਾਰਾ ॥

so mukataa; saagar sansaaraa |

Sant Singh KhalsaIs liberated from the world-ocean.
Manmohan Singhis delivered from the world ocean.
Manmohan Singh (Punjabi)ਉਹ ਜਗਤ ਸਮੁੰਦਰ ਤੋਂ ਮੁਕਤ ਹੋ ਜਾਂਦਾ ਹੈ।
Fareedkot Teekaਸੋ ਪੁਰਸ਼ ਸੰਸਾਰ ਸਮੁੰਦ੍ਰ ਸੇ (ਮੁਕਤਾ) ਛੂਟ ਜਾਤਾ ਹੈ, ਭਾਵ ਪਾਰ ਹੋ ਜਾਤਾ ਹੈ॥
Prof. Sahib Singhਉਹ ਇਸ ਸੰਸਾਰ-ਸਮੁੰਦਰ (ਦੇ ਵਿਕਾਰਾਂ) ਤੋਂ ਮੁਕਤ ਹੋ ਜਾਂਦਾ ਹੈ।

ਪਦ ਅਰਥ ਮੁਕਤਾ = ਵਿਕਾਰਾਂ ਤੋਂ ਆਜ਼ਾਦ।

SikhNet (Spanish)Uno es llevado a través de este mar de la existencia.

ਸਤਿ ਕਰੇ. ਜਿਨਿ ਗੁਰੂ ਪਛਾਤਾ; ਸੋ. ਕਾਹੇ ਕਉ ਡਰਦਾ ਜੀਉ ॥੩॥

sat kare. jin guroo pachhaataa; so. kaahe kau ddaradaa jeeo |3|

Sant Singh KhalsaOne who recognizes the Guru practices Truth; why should he be afraid? ||3||
Manmohan SinghHe who recognises the Guru practices Truth. Why should he then feel frightened?
Manmohan Singh (Punjabi)ਜੋ ਗੁਰਾਂ ਨੂੰ ਸਿੰਞਾਣਦਾ ਹੈ ਉਹ ਸੱਚ ਦੀ ਕਮਾਈ ਕਰਦਾ ਹੈ। ਉਹ ਤਦ ਕਿਉਂ ਭੈ-ਭੀਤ ਹੋਵੇ?
Fareedkot Teekaਹੇ ਸਤ ਸ੍ਵਰੂਪ! ਜਿਸ ਪੁਰਸ਼ ਨੇ ਗੁਰੂ ਕੋ ਤੇਰਾ ਰੂਪ ਕਰ ਕੇ ਪਛਾਨਿਆ ਹੈ, ਸੋ ਕਿਸੀ ਸੇ ਕਿਉਂ ਡਰਤਾ ਹੈ॥੩॥
Prof. Sahib Singhਜਿਸ ਮਨੁੱਖ ਨੇ ਸਰਧਾ ਧਾਰ ਕੇ ਗੁਰੂ ਨਾਲ ਸਾਂਝ ਪਾ ਲਈ, ਉਸ ਨੂੰ (ਇਸ ਸੰਸਾਰ-ਸਮੁੰਦਰ ਤੋਂ) ਡਰਨ ਦੀ ਲੋੜ ਹੀ ਨਹੀਂ ਰਹਿ ਜਾਂਦੀ ॥੩॥

ਪਦ ਅਰਥ ਸਤਿ ਕਰੇ = ਸਤਿ ਕਰਿ, ਠੀਕ ਜਾਣ ਕੇ, ਨਿਸਚਾ ਧਾਰ ਕੇ। ਜਿਨਿ = ਜਿਸ ਨੇ। ਕਾਹੇ ਕਉ = ਕਾਹਦੇ ਲਈ? ॥੩॥

SikhNet (Spanish)Si uno logra concebir dentro de sí mismo al Guru, ¿cómo y de quién puede tener miedo? (3)

ਜਬ ਤੇ; ਸਾਧੂ ਸੰਗਤਿ ਪਾਏ ॥

jab te; saadhoo sangat paae |

Sant Singh KhalsaSince I found the Company of the Holy and met the Guru,
Manmohan SinghSince the time I have obtained the society of saints,
Manmohan Singh (Punjabi)ਜਿਸ ਵੇਲੇ ਤੋਂ ਮੈਂ ਸਤਿਸੰਗਤ ਪਰਾਪਤ ਕੀਤੀ ਹੈ,
Fareedkot Teekaਜਬ ਤੇ ਸੰਤ ਜਨੋਂ ਕੀ ਸੰਗਤ ਕਰ ਤੇਰੇ ਨਾਮ ਪ੍ਰਾਪਤਿ ਹੂਏ ਹੈਂ॥
Prof. Sahib Singh(ਹੇ ਭਾਈ!) ਜਦੋਂ ਤੋਂ ਮੈਨੂੰ ਗੁਰੂ ਦੀ ਸੰਗਤਿ ਮਿਲੀ ਹੈ।

ਪਦ ਅਰਥ ਸਾਧੂ = ਗੁਰੂ।

SikhNet (Spanish)Desde que me afilié a la Saad Sangat, la Sociedad de los Santos, Y encontré al Guru,

ਗੁਰ ਭੇਟਤ; ਹਉ ਗਈ ਬਲਾਏ ॥

gur bhettat; hau gee balaae |

Sant Singh KhalsaThe demon of pride has departed.
Manmohan Singhand met the Guru the demon of pride has departed.
Manmohan Singh (Punjabi)ਅਤੇ ਗੁਰਾਂ ਨੂੰ ਮਿਲਿਆ ਹਾਂ, ਹੰਕਾਰ ਦਾ ਭੂਤ ਦੂਰ ਹੋ ਗਿਆ ਹੈ।
Fareedkot Teekaਗੁਰੋਂ ਕੇ ਮਿਲਨੇ ਸਾਰ ਹੀ ਤਬ ਸੇ (ਹਉ) ਅਹੰਤਾ (ਬਲਾਏ) ਦੂਰ ਹੋ ਗਈ ॥
Prof. Sahib Singhਗੁਰੂ ਨੂੰ ਮਿਲਿਆਂ (ਮੇਰੇ ਅੰਦਰੋਂ) ਹਉਮੈ ਦੀ ਬਲਾ ਦੂਰ ਹੋ ਗਈ।

ਪਦ ਅਰਥ ਗੁਰ ਭੇਟਤ = ਗੁਰੂ ਨੂੰ ਮਿਲਿਆਂ। ਹਉ ਬਲਾਏ = ਹਉਮੈ ਦੀ ਬਲਾ।

SikhNet (Spanish)La maldad me ha dejado en Paz.

ਸਾਸਿ ਸਾਸਿ ਹਰਿ ਗਾਵੈ ਨਾਨਕੁ; ਸਤਿਗੁਰ ਢਾਕਿ ਲੀਆ. ਮੇਰਾ ਪੜਦਾ ਜੀਉ ॥੪॥੧੭॥੨੪॥

saas saas har gaavai naanak; satigur dtaak leea. meraa parradaa jeeo |4|17|24|

Sant Singh KhalsaWith each and every breath, Nanak sings the Lord's Praises. The True Guru has covered my sins. ||4||17||24||
Manmohan SinghWith every breath of his Nanak sings the praises of God. The True Guru has screened my sins.
Manmohan Singh (Punjabi)ਆਪਣੇ ਹਰ ਸੁਆਸ ਨਾਲ ਨਾਨਕ ਵਾਹਿਗੁਰੁ ਦੀ ਕੀਰਤੀ ਗਾਇਨ ਕਰਦਾ ਹੈ। ਸੱਚੇ ਗੁਰਾਂ ਨੇ ਮੇਰੇ ਪਾਪਾਂ ਨੂੰ ਕੱਜ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਸਾਸ ਸਾਸ ਮੈਂ ਤੇਰੇ ਕੋ ਗਾਵਤਾ ਹੂੰ, ਸਤਿਗੁਰੋਂ ਨੇ ਮੇਰਾ ਪੜਦਾ ਢਾਕ ਲੀਆ ਹੈ॥੪॥੧੭॥੨੪॥
Prof. Sahib Singhਸਤਿਗੁਰੂ ਨੇ (ਹਉਮੈ ਆਦਿਕ ਵਿਕਾਰਾਂ ਤੋਂ ਬਚਾ ਕੇ) ਮੇਰੀ ਇੱਜ਼ਤ ਰੱਖ ਲਈ ਹੈ। ਹੁਣ ਨਾਨਕ ਹਰੇਕ ਸੁਆਸ ਦੇ ਨਾਲ ਪਰਮਾਤਮਾ ਦੇ ਗੁਣ ਗਾਂਦਾ ਹੈ ॥੪॥੧੭॥੨੪॥

ਪਦ ਅਰਥ ਗਾਵੈ ਨਾਨਕੁ = ਨਾਨਕ ਗਾਂਦਾ ਹੈ। ਸਤਿਗੁਰਿ = ਸਤਿਗੁਰੂ ਨੇ। ਪੜਦਾ ਢਾਕਿ ਲੀਆ = ਇੱਜ਼ਤ ਰੱਖ ਲਈ, ਵਿਕਾਰਾਂ ਦੇ ਹੱਲਿਆਂ ਤੋਂ ਬਚਾ ਕੇ ਇੱਜ਼ਤ ਰੱਖ ਲਈ ॥੪॥

SikhNet (Spanish)Nanak canta con cada respiración las Alabanzas del Señor, y mira, el Señor ha respondido por él y ha cubierto su desgracia. (4-17-24)

Open this shabad →

Shabad Guru Arjan Dev Ji Raag Maajh continues on Ang 102

ਮਾਝ ਮਹਲਾ ੫ ॥

maajh mahalaa 5 |

Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.

ਓਤਿ ਪੋਤਿ; ਸੇਵਕ ਸੰਗਿ ਰਾਤਾ ॥

ot pot; sevak sang raataa |

Sant Singh KhalsaThrough and through, the Lord is intermingled with His servant.
Manmohan SinghLike warp and woof the Lord is intertwined with His servant.
Manmohan Singh (Punjabi)ਤਾਣੇ ਪੇਟੇ ਦੀ ਤਰ੍ਹਾਂ ਸੁਆਮੀ ਆਪਣੇ ਦਾਸ ਨਾਲ ਇਕ ਮਿਕ ਹੋਇਆ ਹੋਇਆ ਹੈ।
Fareedkot Teekaਹੇ ਭਗਵਨ! (ਓਂਤਿ ਪੋਤਿ) ਤਾਣੇ ਪੇਟੇ ਕਰ ਕੇ ਜੋ ਤੂੰ ਸੇਵਕੋਂ ਕੇ ਸੰਗ ਰਤਾ ਹੂਆ ਹੈਂ, ਭਾਵ ਦਾਸ ਤੇਰੇ ਸੇ ਤੂੰ ਦਾਸੋਂ ਸੇ ਜੁਦਾ ਨਹੀਂ ਹੋਤਾ ਹੈਂ॥
Prof. Sahib Singh(ਜਿਵੇਂ ਕੱਪੜੇ ਦਾ ਸੂਤਰ) ਤਾਣੇ ਵਿਚ ਪੇਟੇ ਵਿਚ (ਮਿਲਿਆ ਹੋਇਆ ਹੁੰਦਾ ਹੈ ਤਿਵੇਂ ਪਰਮਾਤਮਾ ਆਪਣੇ) ਸੇਵਕ ਦੇ ਨਾਲ ਮਿਲਿਆ ਰਹਿੰਦਾ ਹੈ।

ਪਦ ਅਰਥ ਓਤਿ ਪੋਤਿ = {ओत प्रोत} Sewn Crosswise and Lengthwise} ਤਾਣੇ ਵਿਚ ਪੇਟੇ ਵਿਚ। ਸੰਗਿ = ਨਾਲ।

SikhNet (Spanish)El Señor está para Su Sirviente así como la trama está con la urdimbre.

ਪ੍ਰਭ ਪ੍ਰਤਿਪਾਲੇ; ਸੇਵਕ ਸੁਖਦਾਤਾ ॥

prabh pratipaale; sevak sukhadaataa |

Sant Singh KhalsaGod, the Giver of Peace, cherishes His servant.
Manmohan SinghThe comfort-giver Lord cherishes His serf.
Manmohan Singh (Punjabi)ਆਰਾਮ ਦੇਣਹਾਰ ਸੁਆਮੀ ਆਪਣੇ ਨਫਰ ਦੀ ਪਰਵਰਸ਼ ਕਰਦਾ ਹੈ।
Fareedkot Teekaਹੇ ਪ੍ਰਭ ਸੁਖਦਾਤੇ! ਆਪਣੇ ਸੋਵਕੋਂ ਕੀ ਪ੍ਰਤਿਪਾਲਨਾ ਕਰਤਾ ਹੈਂ॥
Prof. Sahib Singh(ਜੀਵਾਂ ਨੂੰ) ਸੁਖ ਦੇਣ ਵਾਲਾ ਪ੍ਰਭੂ ਆਪਣੇ ਸੇਵਕਾਂ ਦੀ ਰੱਖਿਆ ਕਰਦਾ ਹੈ।

ਪਦ ਅਰਥ ਪ੍ਰਤਿਪਾਲੇ = ਰੱਖਿਆ ਕਰਦਾ ਹੈ। ਸੁਖਦਾਤਾ = ਸੁਖ ਦੇਣ ਵਾਲਾ।

SikhNet (Spanish)Él, el Señor, sustenta a Su Sirviente; sí, Él, el Dador de Paz.

ਪਾਣੀ ਪਖਾ ਪੀਸਉ ਸੇਵਕ ਕੈ; ਠਾਕੁਰ ਹੀ ਕਾ ਆਹਰੁ ਜੀਉ ॥੧॥

paanee pakhaa peesau sevak kai; tthaakur hee kaa aahar jeeo |1|

Sant Singh KhalsaI carry the water, wave the fan, and grind the grain for the servant of my Lord and Master. ||1||
Manmohan SinghI carry water, wave fan and grind grain for the (God's) attendant who has the longing and occupation of the Lord's service.
Manmohan Singh (Punjabi)ਮੈਂ ਜਲ ਢੋਦਾ ਹਾਂ, ਪੱਖੀ ਝਲਦਾ ਹਾਂ ਅਤੇ ਦਾਣੇ ਪੀਹਦਾ ਹਾਂ, (ਹਰੀ ਦੇ) ਟਹਿਲੂਏ ਲਈ ਜਿਸ ਨੂੰ ਪ੍ਰਭੂ ਦੀ ਚਾਕਰੀ ਦੀ ਹੀ ਚਾਹ ਤੇ ਰੁਝੇਵਾਂ ਹੈ।
Fareedkot Teekaਹੇ ਠਾਕੁਰ! ਜਿਨ ਸੇਵਕੋਂ ਕੋ ਸਦਾ ਆਪ ਕੇ ਭਜਨ ਕਾ ਹੀ (ਆਹਰੁ) ਉਦਮ ਹੈ, ਉਨ ਕੋ ਪੱਖਾ ਫੇਰੂੰ ਔਰ ਪਾਣੀ ਪਿਲਾਊਂ ਵਾ ਢੋਊਂ ਚੱਕੀ ਪੀਸੂੰ॥੧॥
Prof. Sahib Singh(ਮੇਰੀ ਤਾਂਘ ਹੈ ਕਿ) ਮੈਂ ਪ੍ਰਭੂ ਦੇ ਸੇਵਕਾਂ ਦੇ ਦਰ ਤੇ ਪਾਣੀ ਢੋਵਾਂ ਪੱਖਾਂ ਫੇਰਾਂ ਤੇ ਚੱਕੀ ਪੀਹਾਂ (ਕਿਉਂਕਿ ਸੇਵਕਾਂ ਨੂੰ) ਪਾਲਣਹਾਰ ਪ੍ਰਭੂ (ਦੇ ਸਿਮਰਨ) ਦਾ ਹੀ ਉੱਦਮ ਰਹਿੰਦਾ ਹੈ ॥੧॥

ਪਦ ਅਰਥ ਪੀਸਉ = ਪੀਸਉਂ, ਮੈਂ ਪੀਂਹਦਾ ਹਾਂ। ਸੇਵਕ ਕੈ = ਸੇਵਕ ਦੇ ਦਰ ਤੇ। ਆਹਰੁ = ਉੱਦਮ ॥੧॥

SikhNet (Spanish)Yo le traigo agua a Su Sirviente, le muevo el abanico y le muelo su maíz, porque esto es también el Servicio del Señor. (1)

ਕਾਟਿ ਸਿਲਕ; ਪ੍ਰਭਿ ਸੇਵਾ ਲਾਇਆ ॥

kaatt silak; prabh sevaa laaeaa |

Sant Singh KhalsaGod has cut the noose from around my neck; He has placed me in His Service.
Manmohan SinghThe Lord has cut my noose and yoked me to His service.
Manmohan Singh (Punjabi)ਸਾਹਿਬ ਨੇ ਮੇਰੀ ਫਾਹੀ ਕਟ ਸੁਟੀ ਹੈ ਅਤੇ ਮੈਨੂੰ ਆਪਣੀ ਟਹਿਲ ਸੇਵਾ ਅੰਦਰ ਜੋੜ ਲਿਆ ਹੈ।
Fareedkot Teekaਹੇ ਪ੍ਰਭ ਜੀ! ਤੈਨੇ (ਸਿਲਕ) ਜੰਜੀਰੀ ਅਰਥਾਤ ਵਾਸਨਾਂ ਰੂਪੀ ਫਾਂਸੀ ਕੋ ਕਾਟ ਕਰ ਅਪਨੀ ਸੇਵਾ ਮੇਂ ਲਗਾਇ ਲੀਆ ਹੈ॥
Prof. Sahib Singhਪ੍ਰਭੂ ਨੇ (ਜਿਸ ਨੂੰ ਉਸ ਦੀ ਮਾਇਆ ਦੇ ਮੋਹ ਦੀ) ਫਾਹੀ ਕੱਟ ਕੇ ਆਪਣੀ ਸੇਵਾ-ਭਗਤੀ ਵਿਚ ਜੋੜਿਆ ਹੈ,

ਪਦ ਅਰਥ ਸਿਲਕ = ਫਾਹੀ। ਪ੍ਰਭਿ = ਪ੍ਰਭੂ ਨੇ। ਕਾਟਿ = ਕੱਟ ਕੇ।

SikhNet (Spanish)El Señor ha cortado mis amarras y me ha traído a Su Servicio.

ਹੁਕਮੁ ਸਾਹਿਬ ਕਾ; ਸੇਵਕ ਮਨਿ ਭਾਇਆ ॥

hukam saahib kaa; sevak man bhaaeaa |

Sant Singh KhalsaThe Lord and Master's Command is pleasing to the mind of His servant.
Manmohan SinghThe order of the Lord is pleasing to His slave's mind.
Manmohan Singh (Punjabi)ਸੁਆਮੀ ਦਾ ਫਰਮਾਨ ਉਸ ਦੇ ਗੋਲੇ ਦੇ ਚਿੱਤ ਨੂੰ ਚੰਗਾ ਲੱਗਦਾ ਹੈ।
Fareedkot Teekaਯਾਂ ਤੇ ਸ੍ਵਾਮੀ ਕਾ ਹੁਕਮ ਸੇਵਕ ਕੇ ਮਨਿ ਭਯਾ ਹੈ॥
Prof. Sahib Singhਉਸ ਸੇਵਕ ਦੇ ਮਨ ਵਿਚ ਮਾਲਕ ਪ੍ਰਭੂ ਦਾ ਹੁਕਮ ਪਿਆਰਾ ਲੱਗਣ ਲੱਗ ਪੈਂਦਾ ਹੈ।

ਪਦ ਅਰਥ ਸੇਵਕ ਮਨਿ = ਸੇਵਕ ਦੇ ਮਨ ਵਿਚ।

SikhNet (Spanish)El Mandato del Maestro me complace, soy Su Esclavo, y yo hago lo que a Él le place.

ਸੋਈ ਕਮਾਵੈ. ਜੋ ਸਾਹਿਬ ਭਾਵੈ; ਸੇਵਕੁ. ਅੰਤਰਿ ਬਾਹਰਿ ਮਾਹਰੁ ਜੀਉ ॥੨॥

soee kamaavai. jo saahib bhaavai; sevak. antar baahar maahar jeeo |2|

Sant Singh KhalsaHe does that which pleases his Lord and Master. Inwardly and outwardly, the servant knows his Lord. ||2||
Manmohan SinghHe does that what is pleasing to his Master. Within and without the servant becomes supreme.
Manmohan Singh (Punjabi)ਉਹ ਉਹੀ ਕੁਛ ਕਰਦਾ ਹੈ, ਜਿਹੜਾ ਉਸ ਦੇ ਮਾਲਕ ਨੂੰ ਭਾਉਂਦਾ ਹੈ ਅੰਦਰ ਤੇ ਬਾਹਰਵਾਰ ਨੌਕਰ ਸ਼ਰੋਮਣੀ ਹੋ ਜਾਂਦਾ ਹੈ।
Fareedkot Teekaਹੇ ਭਗਵਨ! ਸੇਵਕ ਸੋਈ ਕਰਮ (ਕਮਾਵੈ) ਕਰਤਾ ਹੈ, ਜੋ ਸ੍ਵਾਮੀ ਕੇ ਮਨਿ ਭਾਉਤਾ ਹੈ, ਭਾਵ ਏਹ ਕਿ ਭਗਤਿ ਰੂਪੀ ਕਰਮ ਕਰਤਾ ਹੈ। ਯਾਂ ਤੇ ਸੇਵਕ ਅੰਤਰ ਬਾਹਰ, ਭਾਵ ਲੋਕ ਪ੍ਰਲੋਕ ਮੇਂ (ਮਾਹਰੁ) ਚੌਧਰੀ ਹੋ ਰਹਾ ਹੈ॥੨॥
Prof. Sahib Singhਉਹ ਸੇਵਕ ਉਹੀ ਕਮਾਈ ਕਰਦਾ ਹੈ, ਜੋ ਮਾਲਕ ਪ੍ਰਭੂ ਨੂੰ ਚੰਗੀ ਲੱਗਦੀ ਹੈ, ਉਹ ਸੇਵਕ ਨਾਮ ਸਿਮਰਨ ਵਿਚ ਅਤੇ ਜਗਤ ਨਾਲ ਪ੍ਰੇਮ ਦੀ ਵਰਤੋਂ ਕਰਨ ਵਿਚ ਸਿਆਣਾ ਹੋ ਜਾਂਦਾ ਹੈ ॥੨॥

ਪਦ ਅਰਥ ਸਾਹਿਬ ਭਾਵੈ = ਸਾਹਿਬ ਨੂੰ ਚੰਗਾ ਲੱਗਦਾ ਹੈ। ਅੰਤਰਿ ਬਾਹਰਿ-ਨਾਮ ਜਪਣ ਵਿਚ ਅਤੇ ਜਗਤ ਨਾਲ ਪਿਆਰ ਦੀ ਵਰਤੋਂ ਕਰਨ ਵਿਚ। ਮਾਹਰੁ = ਸਿਆਣਾ ॥੨॥

SikhNet (Spanish)Es así como me volví grandioso en lo interno y en lo externo. (2)

ਤੂੰ ਦਾਨਾ ਠਾਕੁਰੁ; ਸਭ ਬਿਧਿ ਜਾਨਹਿ ॥

toon daanaa tthaakur; sabh bidh jaaneh |

Sant Singh KhalsaYou are the All-knowing Lord and Master; You know all ways and means.
Manmohan SinghThou art the wise Master knowest all the ways.
Manmohan Singh (Punjabi)ਤੂੰ ਸਿਆਣਾ ਮਾਲਕ ਹੈ ਅਤੇ ਸਾਰੀਆਂ ਜੁਗਤੀਆਂ ਜਾਣਦਾ ਹੈਂ।
Fareedkot Teekaਤੂ (ਦਾਨਾ) ਬੁਧਿਵੰਤ ਠਾਕਰ ਸਰਬ ਬਿਧੀਓਂ ਕੋ ਜਾਨਤਾ ਹੈਂ॥
Prof. Sahib Singhਹੇ ਪ੍ਰਭੂ! ਤੂੰ (ਆਪਣੇ ਸੇਵਕਾਂ ਦੇ ਦਿਲ ਦੀ) ਜਾਣਦਾ ਹੈਂ, ਤੂੰ (ਆਪਣੇ ਸੇਵਕਾਂ ਦਾ) ਪਾਲਣਹਾਰ ਹੈਂ, ਤੂੰ (ਸੇਵਕਾਂ ਨੂੰ ਮਾਇਆ ਦੇ ਮੋਹ ਤੋਂ ਬਚਾਣ ਦੇ) ਸਭ ਤਰੀਕੇ ਜਾਣਦਾ ਹੈਂ।

ਪਦ ਅਰਥ ਸਭ ਬਿਧਿ = ਸਾਰੀਆਂ ਹਾਲਤਾਂ। ਦਾਨਾ = ਸਿਆਣਾ, ਜਾਣਨ ਵਾਲਾ।

SikhNet (Spanish)Tú, el Maestro, eres Omnisapiente, y conoces todos nuestros estados.

Open this shabad (13 lines, Angs 101-102) →

Ang 101 of 1430