ਮਾਝ ਮਹਲਾ ੫ ॥
maajh mahalaa 5 | Ang 100
Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.
ਅੰਮ੍ਰਿਤ ਨਾਮੁ; ਸਦਾ ਨਿਰਮਲੀਆ ॥
amrit naam; sadaa niramaleea | Ang 100
Sant Singh KhalsaThe Ambrosial Naam, the Name of the Lord, is eternally pure.
Manmohan SinghThe Nectarean Name is ever pure.
Manmohan Singh (Punjabi)ਅੰਮ੍ਰਿਤ-ਮਈ ਨਾਮ ਸਦੀਵ ਹੀ ਸ਼ੁੱਧ ਹੈ।
Fareedkot Teekaਹੇ ਮਹਾਰਾਜ! ਤੇਰਾ ਨਾਮੁ ਅੰਮ੍ਰਿਤ ਸਮਾਨ ਸਦਾ ਨਿਰਮਲੁ ਹੈ, ਵਾ ਨਿਰਮਲੁ ਕਰਨੇ ਵਾਲਾ ਹੈ॥
Prof. Sahib Singhਹੇ ਮਨ! ਜੇਹੜਾ ਪਰਮਾਤਮਾ (ਜੀਵਾਂ ਨੂੰ) ਸੁੱਖ ਦੇਣ ਵਾਲਾ ਹੈ ਤੇ (ਜੀਵਾਂ ਦੇ) ਦੁੱਖ ਦੂਰ ਕਰਨ ਦੀ ਸਮਰੱਥਾ ਰੱਖਦਾ ਹੈ,ਪਦ ਅਰਥ ਨਿਰਮਲੀਆ = ਨਿਰਮਲ, ਸਾਫ਼, ਪਵਿਤ੍ਰ।
SikhNet (Spanish)El Nombre Ambrosial del Señor es siempre Puro;
ਸੁਖਦਾਈ; ਦੂਖ ਬਿਡਾਰਨ ਹਰੀਆ ॥
sukhadaaee; dookh biddaaran hareea | Ang 100
Sant Singh KhalsaThe Lord is the Giver of Peace and the Dispeller of sorrow.
Manmohan SinghGod is the giver of comfort and the dispeller of pain.
Manmohan Singh (Punjabi)ਹਰੀ ਆਰਾਮ ਦੇਣਹਾਰ ਤੇ ਦਰਦ-ਦੂਰ ਕਰਨ ਵਾਲਾ ਹੈ।
Fareedkot Teekaਪੁਨਾ ਸੁਖੋਂ ਕੇ ਦੇਣੇ ਵਾਲਾ ਹੈ ਔਰ ਦੁਖੋਂ ਕੇ (ਬਿਡਾਰਨ) ਦੂਰ ਕਰਨੇ ਵਾਲਾ ਹੈ॥
Prof. Sahib Singhਉਸ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਐਸਾ ਜਲ ਹੈ ਜੋ ਸਦਾ ਹੀ ਸਾਫ਼ ਰਹਿੰਦਾ ਹੈ।ਪਦ ਅਰਥ ਦੂਖ ਬਿਡਾਰਨ = ਦੁੱਖ ਦੂਰ ਕਰਨ ਜੋਗਾ। ਹਰੀਆ = ਹਰੀ।
SikhNet (Spanish)es el Dador de Paz y tristeza.
ਅਵਰਿ ਸਾਦ ਚਖਿ. ਸਗਲੇ ਦੇਖੇ; ਮਨ ਹਰਿ ਰਸੁ. ਸਭ ਤੇ ਮੀਠਾ ਜੀਉ ॥੧॥
avar saad chakh. sagale dekhe; man har ras. sabh te meetthaa jeeo |1| Ang 100
Sant Singh KhalsaI have seen and tasted all other flavors, but to my mind, the Subtle Essence of the Lord is the sweetest of all. ||1||
Manmohan SinghI have tasted and seen all other relishes but to my mind the God's dainty is the sweetest of all.01
Manmohan Singh (Punjabi)ਹੋਰ ਸਾਰੇ ਸੁਆਦ ਮੈਂ ਮਾਣ ਕੇ ਵੇਖ ਲਏ ਹਨ। ਪ੍ਰੰਤੂ ਮੇਰੇ ਚਿੱਤ ਨੂੰ ਵਾਹਿਗੁਰੂ ਦੀ ਨਿਆਮਤ ਸਮੂਹ ਨਾਲੋਂ ਮਿੱਠੜੀ ਲੱਗਦੀ ਹੈ।
Fareedkot Teekaਹੇ ਹਰੀ! ਔਰ ਸਰਬ ਪਦਾਰਥੋਂ ਕੇ ਸ੍ਵਾਦ ਮਨ ਕੇ ਬੀਚ ਚਖਿ ਕਰ ਕੇ ਦੇਖੇ ਹੈਂ, ਪ੍ਰੰਤੂ ਤੇਰੇ ਨਾਮ ਕਾ ਰਸੁ ਸਰਬ ਪਦਾਰਥੋਂ ਸੇ ਅਧਿਕ ਮਨ ਮੈ ਮੀਠਾ ਲਾਗਤਾ ਹੈ॥੧॥
Prof. Sahib Singhਹੇ ਮਨ! (ਦੁਨੀਆ ਦੇ ਪਦਾਰਥਾਂ ਦੇ) ਹੋਰ ਸਾਰੇ ਸੁਆਦ ਚੱਖ ਕੇ ਮੈਂ ਵੇਖ ਲਏ ਹਨ, ਪਰਮਾਤਮਾ ਦੇ ਨਾਮ ਦਾ ਸੁਆਦ ਹੋਰ ਸਭਨਾਂ ਤੋਂ ਮਿੱਠਾ ਹੈ ॥੧॥ਪਦ ਅਰਥ ਅਵਰਿ = {ਲਫ਼ਜ਼ 'ਅਵਰ' ਤੋਂ ਬਹੁ-ਵਚਨ) ਹੋਰ। ਸਾਦ = ਸੁਆਦ। ਚਖਿ = ਚੱਖ ਕੇ। ਸਗਲੇ = ਸਾਰੇ। ਮਨ = ਹੇ ਮਨ ॥੧॥
SikhNet (Spanish)He probado todo tipo de sabores, pero el más Dulce es la Esencia del Señor. (1)
ਜੋ ਜੋ ਪੀਵੈ; ਸੋ ਤ੍ਰਿਪਤਾਵੈ ॥
jo jo peevai; so tripataavai | Ang 101
Sant Singh KhalsaWhoever drinks this in, is satisfied.
Manmohan SinghWhoever drinks this Nectar he is gratified.
Manmohan Singh (Punjabi)ਜਿਹੜਾ ਕੋਈ ਇਸ ਅੰਮ੍ਰਿਤ ਨੂੰ ਪਾਨ ਕਰਦਾ ਹੈਂ, ਉਹ ਪ੍ਰਸੰਨ ਹੋ ਜਾਂਦਾ ਹੈ।
Fareedkot Teekaਐਸੇ ਨਾਮ ਅੰਮ੍ਰਤ ਕੋ ਜੋ ਜੋ ਪੁਰਸ਼ ਪੀਤਾ ਹੈ, ਸੋ ਸੋ ਤ੍ਰਿਪਤ ਹੋਤਾ ਹੈ॥
Prof. Sahib Singh(ਹੇ ਭਾਈ!) ਜੇਹੜਾ ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਦਾ ਰਸ ਪੀਂਦਾ ਹੈ ਨਾਮ ਦਾ ਰਸ ਪ੍ਰਾਪਤ ਕਰਦਾ ਹੈ, ਉਹ (ਦੁਨੀਆ ਦੇ ਪਦਾਰਥਾਂ ਵਲੋਂ) ਰੱਜ ਜਾਂਦਾ ਹੈ।ਪਦ ਅਰਥ ਤ੍ਰਿਪਤਾਵੈ = ਰੱਜ ਜਾਂਦਾ ਹੈ।
SikhNet (Spanish)Aquél que La bebe, está satisfecho
ਅਮਰੁ ਹੋਵੈ; ਜੋ ਨਾਮ ਰਸੁ ਪਾਵੈ ॥
amar hovai; jo naam ras paavai | Ang 101
Sant Singh KhalsaWhoever obtains the Sublime Essence of the Naam becomes immortal.
Manmohan SinghImmortal becomes he who obtains the Name Nectar.
Manmohan Singh (Punjabi)ਮੌਤ-ਰਹਿਤ ਹੋ ਜਾਂਦਾ ਹੈ ਉਹ, ਜਿਹੜਾ ਨਾਮ ਦੇ ਆਬਿ-ਹਿਯਾਤ ਨੂੰ ਪਰਾਪਤ ਕਰ ਲੈਂਦਾ ਹੈ।
Fareedkot Teekaਜੋ ਨਾਮ ਰਸੁ ਕੋ ਪਾਵਤਾ ਹੈ, ਸੋ ਅਮਰ ਹੋਤਾ ਹੈ॥
Prof. Sahib Singhਉਸ ਨੂੰ ਆਤਮਕ ਮੌਤ ਕਦੇ ਭੀ ਪੋਹ ਨਹੀਂ ਸਕਦੀ।ਪਦ ਅਰਥ ਅਮਰੁ = {ਅ-ਮਰੁ} ਮੌਤ-ਰਹਿਤ, ਜਿਸ ਨੂੰ ਆਤਮਕ ਮੌਤ ਨਾਹ ਆਵੇ।
SikhNet (Spanish)y se vuelve inmortal.
ਨਾਮ ਨਿਧਾਨ ਤਿਸਹਿ ਪਰਾਪਤਿ; ਜਿਸੁ ਸਬਦੁ ਗੁਰੂ. ਮਨਿ ਵੂਠਾ ਜੀਉ ॥੨॥
naam nidhaan tiseh paraapat; jis sabad guroo. man vootthaa jeeo |2| Ang 101
Sant Singh KhalsaThe Treasure of the Naam is obtained by one whose mind is filled with the Word of the Guru's Shabad. ||2||
Manmohan SinghThe Name treasure is obtained by him in whose mind the Guru's hymns abide.
Manmohan Singh (Punjabi)ਨਾਮ ਦਾ ਖ਼ਜ਼ਾਨਾ ਉਸ ਨੂੰ ਮਿਲਦਾ ਹੈ ਜਿਸ ਦੇ ਹਿਰਦੇ ਅੰਦਰ ਗੁਰਾਂ ਦੀ ਬਾਣੀ ਵਸਦੀ ਹੈ।
Fareedkot Teekaਪਰੰਤੂ ਨਾਮ ਰੂਪੀ (ਨਿਧਾਨ) ਖਜਾਨਾ ਤਿਸੀ ਕੋ ਪ੍ਰਾਪਤਿ ਹੋਤਾ ਹੈ, ਜਿਸ ਕੇ ਮਨ ਕੇ ਬੀਚ ਗੁਰੋਂ ਕਾ ਉਪਦੇਸ਼ (ਵੂਠਾ) ਵਸਿਆ ਹੈ॥੨॥
Prof. Sahib Singh(ਪਰ ਪ੍ਰਭੂ-) ਨਾਮ ਦੇ ਖ਼ਜ਼ਾਨੇ ਸਿਰਫ਼ ਉਸ ਨੂੰ ਮਿਲਦੇ ਹਨ, ਜਿਸ ਦੇ ਮਨ ਵਿਚ ਗੁਰੂ ਦਾ ਸ਼ਬਦ ਆ ਵੱਸਦਾ ਹੈ ॥੨॥ਪਦ ਅਰਥ ਨਿਧਾਨ = ਖ਼ਜ਼ਾਨੇ {'ਨਿਧਾਨ' = ਖ਼ਜ਼ਾਨਾ}। ਜਿਸੁ ਮਨਿ = ਜਿਸ ਦੇ ਮਨ ਵਿਚ ॥੨॥
SikhNet (Spanish)El Tesoro del Nombre del Señor es dado sólo a aquéllos en cuya mente llueve el Néctar de la Palabra del Guru. (2)
ਜਿਨਿ ਹਰਿ ਰਸੁ ਪਾਇਆ; ਸੋ ਤ੍ਰਿਪਤਿ ਅਘਾਨਾ ॥
jin har ras paaeaa; so tripat aghaanaa | Ang 101
Sant Singh KhalsaOne who obtains the Sublime Essence of the Lord is satisfied and fulfilled.
Manmohan SinghHe who receives the God's essence is appeased and cloyed.
Manmohan Singh (Punjabi)ਜੋ ਵਾਹਿਗੁਰੂ ਦੇ ਅਤਰ ਨੂੰ ਪਾਉਂਦਾ ਹੈ ਉਹ ਰੱਜ ਤੇ ਧ੍ਰਾਪ ਜਾਂਦਾ ਹੈ।
Fareedkot Teekaਜਿਸ ਪੁਰਸ਼ ਨੇ ਹਰੀ ਨਾਮ ਕਾ ਰਸੁ ਪਾਯਾ ਹੈ, ਸੋ (ਤ੍ਰਿਪਤਿ ਅਘਾਨਾ) ਅੰਤਰਿ ਬਾਹਰਿ ਸੇ ਤ੍ਰਪਿਤ ਹੂਆ ਹੈ, ਵਾ ਲੋਕ ਪਰਲੋਕ ਕੇ ਪਦਾਰਥੋਂ ਕੀ ਵਾਸਨਾ ਤੇ ਰਹਤ ਹੂਆ ਹੈ॥
Prof. Sahib Singhਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਦਾ ਰਸ ਚੱਖਿਆ ਹੈ, ਉਹ ਪੂਰਨ ਤੌਰ ਤੇ ਰੱਜ ਗਿਆ ਹੈ (ਉਸ ਦੀ ਮਾਇਆ ਵਾਲੀ ਤ੍ਰੇਹ ਭੁੱਖ ਮਿਟ ਗਈ ਹੈ।)ਪਦ ਅਰਥ ਜਿਨਿ = ਜਿਸ ਨੇ। ਅਘਾਨਾ = ਰੱਜ ਗਿਆ।
SikhNet (Spanish)Aquél que disfruta de la Esencia del Señor está satisfecho.
ਜਿਨਿ ਹਰਿ ਸਾਦੁ ਪਾਇਆ; ਸੋ ਨਾਹਿ ਡੁਲਾਨਾ ॥
jin har saad paaeaa; so naeh ddulaanaa | Ang 101
Sant Singh KhalsaOne who obtains this Flavor of the Lord does not waver.
Manmohan SinghHe who obtains the God's relish wavers not.
Manmohan Singh (Punjabi)ਜੋ ਵਾਹਿਗੁਰੂ ਦੇ ਸੁਆਦ ਨੂੰ ਹਾਸਲ ਕਰਦਾ ਹੈ ਉਹ ਡਿੱਕ ਡੋਲੇ ਨਹੀਂ ਖਾਂਦਾ।
Fareedkot Teekaਪੁਨਾ ਜਿਸ ਪੁਰਸ਼ ਨੇ ਹਰੀ ਰਸ ਕਾ ਸ੍ਵਾਦੁ ਪਾਯਾ ਹੈ, ਉਸ ਕਾ ਚਿਤੁ ਔਰ ਪਦਾਰਥੋਂ ਮੇਂ ਨਹੀਂ (ਡੋਲਾਨਾ) ਡੋਲਿਆ, ਭਾਵ ਏਹ ਕਿ ਸੋ ਪੁਰਸ਼ ਮਾਇਕ ਪਦਾਰਥੋਂ ਸੇ ਬੈਰਾਗ ਮਨ ਹੂਆ ਹੈ॥
Prof. Sahib Singhਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਹੈ, ਉਹ (ਮਾਇਆ ਦੇ ਹੱਲਿਆਂ ਵਿਕਾਰਾਂ ਦੇ ਹੱਲਿਆਂ ਦੇ ਸਾਹਮਣੇ) ਕਦੇ ਡੋਲਦਾ ਨਹੀਂ।ਪਦ ਅਰਥ ਸਾਦ = ਸੁਆਦ {'ਸਾਦੁ' ਇਕ-ਵਚਨ, 'ਸਾਦ' ਬਹੁ-ਵਚਨ}।
SikhNet (Spanish)Aquél que prueba el Sabor de Dios, no vacila,
ਤਿਸਹਿ ਪਰਾਪਤਿ ਹਰਿ ਹਰਿ ਨਾਮਾ; ਜਿਸੁ ਮਸਤਕਿ ਭਾਗੀਠਾ ਜੀਉ ॥੩॥
tiseh paraapat har har naamaa; jis masatak bhaageetthaa jeeo |3| Ang 101
Sant Singh KhalsaOne who has this destiny written on his forehead obtains the Name of the Lord, Har, Har. ||3||
Manmohan SinghHe who has good fortune recorded on his brow attains to the Name of the Lord God.
Manmohan Singh (Punjabi)ਜਿਸ ਦੇ ਮੱਥੇ ਉਤੇ ਚੰਗੇ ਭਾਗ ਲਿਖੇ ਹੋਏ ਹਨ, ਉਹ ਵਾਹਿਗੁਰੂ ਸੁਆਮੀ ਦੇ ਨਾਮ ਨੂੰ ਪਾਉਂਦਾ ਹੈ।
Fareedkot Teekaਪਰੰਤੂ ਹੇ ਹਰੀ! ਤੇਰਾ ਹਰਿ ਨਾਮ ਤਿਸ ਕੋ ਪ੍ਰਾਪਤਿ ਹੋਤਾ ਹੈ ਜਿਸ ਕੇ ਮਸਤਕਿ ਮੇਂ (ਭਾਗੀਠਾ) ਅਤੀ ਭਾਗ ਹੋ, ਭਾਵ ਏਹ ਕਿ ਜਿਸ ਕੇ ਮਸਤਕ ਮੇਂ ਅਤੀ ਪੁੰਨ ਲਿਖਾ ਹੂਆ ਹੋਵੇ॥੩॥
Prof. Sahib Singh(ਪਰ) ਪਰਮਾਤਮਾ ਦਾ ਇਹ ਨਾਮ ਸਿਰਫ਼ ਉਸ ਮਨੁੱਖ ਨੂੰ ਮਿਲਦਾ ਹੈ; ਜਿਸ ਦੇ ਮੱਥੇ ਉਤੇ ਚੰਗਾ ਭਾਗ (ਜਾਗ ਪਏ) ॥੩॥ਪਦ ਅਰਥ ਤਿਸਹਿ = ਉਸ ਨੂੰ ਹੀ {ਨੋਟ: ਲਫ਼ਜ਼ ਤਿਸੁ' ਦਾ (ੁ) ਕ੍ਰਿਆ ਵਿਸ਼ੇਸ਼ਣ 'ਹਿ' ਦੇ ਕਾਰਨ ਉਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}। ਮਸਤਕਿ = ਮੱਥੇ ਉੱਤੇ। ਭਾਗੀਠਾ = ਚੰਗੇ ਭਾਗ ॥੩॥
SikhNet (Spanish)pero solamente si uno lo tiene en su Destino, recibirá el Nombre. (3)
ਹਰਿ. ਇਕਸੁ ਹਥਿ ਆਇਆ; ਵਰਸਾਣੇ ਬਹੁਤੇਰੇ ॥
har. ikas hath aaeaa; varasaane bahutere | Ang 101
Sant Singh KhalsaThe Lord has come into the hands of the One, the Guru, who has blessed so many with good fortune.
Manmohan SinghGod has come into the hands of One Guru from whom good many receive favours.
Manmohan Singh (Punjabi)ਵਾਹਿਗੁਰੂ ਇਕੱਲੇ ਗੁਰੂ ਦੇ ਹੱਥੀਂ ਲੱਗਾ ਹੈ ਜਿਸ ਪਾਸੋਂ ਘਨੇਰੇ ਹੀ ਲਾਭ ਉਠਾਉਂਦੇ ਹਨ।
Fareedkot Teekaਹੇ ਹਰੀ! ਜਬ ਤੂੰ ਏਕ ਕੇ ਹਾਥ ਆਇਆ ਤੌ ਉਸ ਸੇ ਬਹੁਤ ਵਰਸਾਏ ਹੈਂ॥
Prof. Sahib Singhਜਦੋਂ ਇਹ ਹਰਿ-ਨਾਮ ਇੱਕ (ਗੁਰੂ) ਦੇ ਹੱਥ ਵਿਚ ਆ ਜਾਂਦਾ ਹੈ ਤਾਂ (ਉਸ ਗੁਰੂ ਪਾਸੋਂ) ਅਨੇਕਾਂ ਬੰਦੇ ਲਾਭ ਉਠਾਂਦੇ ਹਨ।ਪਦ ਅਰਥ ਇਕਸੁ ਹਥਿ = ਇੱਕ ਦੇ ਹੱਥ ਵਿਚ। ਵਰਸਾਣੇ = ਲਾਭ ਉਠਾਂਦੇ ਹਨ।
SikhNet (Spanish)El Señor se ha puesto a la disposición del Singular Guru, Quien ha bendecido a millones de personas.
ਤਿਸੁ ਲਗਿ; ਮੁਕਤੁ ਭਏ ਘਣੇਰੇ ॥
tis lag; mukat bhe ghanere | Ang 101
Sant Singh KhalsaAttached to Him, a great many have been liberated.
Manmohan SinghOn associating with Him many get emancipated.
Manmohan Singh (Punjabi)ਉਸ ਨਾਲ ਮੇਲ ਜੋਲ ਕਰਕੇ ਬਹੁਤੇ ਹੀ ਮੁਕਤ ਹੋ ਜਾਂਦੇ ਹਨ।
Fareedkot Teekaਔਰ ਉਸ ਕੀ ਸੰਗਤ ਕਰ ਕੇ ਬੁਹਤ ਪੁਰਸ਼ ਮੁਕਤਿ ਹੂਏ ਹੈਂ॥
Prof. Sahib Singhਉਸ (ਗੁਰੂ ਦੀ) ਚਰਨੀਂ ਲੱਗ ਕੇ ਅਨੇਕਾਂ ਹੀ ਮਨੁੱਖ (ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੋ ਜਾਂਦੇ ਹਨ।ਪਦ ਅਰਥ ਮੁਕਤੁ = ਮਾਇਆ ਦੇ ਬੰਧਨਾਂ ਤੋਂ ਆਜ਼ਾਦ। ਘਣੇਰੇ = ਅਨੇਕਾਂ।
SikhNet (Spanish)El Tesoro del Señor es recibido por la Gracia del Guru,
ਨਾਮੁ ਨਿਧਾਨਾ ਗੁਰਮੁਖਿ ਪਾਈਐ; ਕਹੁ ਨਾਨਕ. ਵਿਰਲੀ ਡੀਠਾ ਜੀਉ ॥੪॥੧੫॥੨੨॥
naam nidhaanaa guramukh paaeeai; kahu naanak. viralee ddeetthaa jeeo |4|15|22| Ang 101
Sant Singh KhalsaThe Gurmukh obtains the Treasure of the Naam; says Nanak, those who see the Lord are very rare. ||4||15||22||
Manmohan SinghThe Name treasure is received through the Guru. Says Nanak, rare are those who behold their Lord.
Manmohan Singh (Punjabi)ਨਾਮ ਦਾ ਖ਼ਜ਼ਾਨਾ ਗੁਰਾਂ ਦੇ ਰਾਹੀਂ ਪਰਾਪਤ ਹੁੰਦਾ ਹੈ। ਗੁਰੂ ਜੀ ਫੁਰਮਾਉਂਦੇ ਹਨ, ਕੋਈ ਟਾਵੇ ਟਲੇ ਹੀ ਆਪਣੇ ਸਾਹਿਬ ਨੂੰ ਵੇਖਦੇ ਹਨ।
Fareedkot Teekaਨਾਮ ਰੂਪ (ਨਿਧਾਨੁ) ਖਜਾਨਾ ਗੁਰੋਂ ਦ੍ਵਾਰਾ ਪ੍ਰਾਪਤਿ ਹੋਤਾ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਸੋ (ਵਿਰਲੀ) ਥੋੜਿਓਂ ਨੇ ਦੇਖਿਆ ਹੈ॥੪॥੧੫॥੨੨॥
Prof. Sahib Singhਇਹ ਨਾਮ-ਖ਼ਜ਼ਾਨਾ ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ। ਨਾਨਕ ਆਖਦਾ ਹੈ- ਵਿਰਲਿਆਂ ਨੇ (ਇਸ ਨਾਮ ਖ਼ਜ਼ਾਨੇ ਦਾ) ਦਰਸਨ ਕੀਤਾ ਹੈ ॥੪॥੧੫॥੨੨॥ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੪॥
SikhNet (Spanish)pero, oh, dice Nanak, en verdad escasos, sumamente escasos, son los que han visto a su Señor. (4-15-22)