ਮਾਰੂ ਮਹਲਾ ੩ ॥
maaroo mahalaa 3 | Ang 994
Sant Singh KhalsaMaaroo, Third Mehl:
Manmohan SinghMaru 3rd Guru.
Manmohan Singh (Punjabi)ਮਾਰੂ ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.
ਮਾਰੂ ਤੇ ਸੀਤਲੁ ਕਰੇ; ਮਨੂਰਹੁ ਕੰਚਨੁ ਹੋਇ ॥
maaroo te seetal kare; manoorahu kanchan hoe | Ang 994
Sant Singh KhalsaHe transforms the burning desert into a cool oasis; he transmutes rusted iron into gold.
Manmohan SinghThe Lord turns the burning desert into a cool place and makes the rusted into gold.
Manmohan Singh (Punjabi)ਮੱਚਦੇ ਹੋਏ ਰੇਗਸਤਾਨ ਨੂੰ ਪ੍ਰਭੂ ਇੱਕ ਠੰਢਾ ਅਸਥਾਨ ਬਣਾ ਦਿੰਦਾ ਹੈ ਅਤੇ ਜੰਗਾਲੇ ਲੋਹੇ ਨੂੰ ਉਹ ਸੋਨਾ ਕਰ ਦਿੰਦਾ ਹੈ।
Fareedkot Teeka(ਮਾਰੂ) ਰੇਤੇ ਦੇ ਟਿਬੇ, ਭਾਵ ਥਲ ਸਮਾਨ ਤਪਤੇ ਰਿਦੇ ਕੋ ਸੀਤਲੁ ਕਰਤਾ ਹੈ, ਪੁਨਾ ਮਨੂਰ ਨਾਮੁ ਸੜੇ ਹੂਏ ਲੋਹੇ ਕਾ ਹੈ। ਮਨੂਰ ਵਤ ਜੋ ਪੁਰਸ ਤੁਛੁ ਹੈਂ, ਸੋ ਕੰਚਨ ਸਮ ਉਤਮ ਗ੍ਯਾਨੀ ਹੋਇ ਜਾਤਾ ਹੈ॥
Prof. Sahib Singhਹੇ ਮਨ! (ਪਰਮਾਤਮਾ ਦਾ ਸਿਮਰਨ) ਤਪਦੇ ਰੇਤ-ਥਲੇ (ਵਰਗੇ ਸੜਦੇ ਦਿਲ) ਨੂੰ ਸ਼ਾਂਤ ਕਰ ਦੇਂਦਾ ਹੈ, (ਸਿਮਰਨ ਦੀ ਬਰਕਤਿ ਨਾਲ) ਮਨੂਰ (ਵਰਗੇ ਮਨ) ਤੋਂ ਸੋਨਾ (ਸੁੱਧ) ਬਣ ਜਾਂਦਾ ਹੈ।ਪਦ ਅਰਥ ਮਾਰੂ = ਰੇਤ-ਥਲਾ, ਤਪਦੀ ਰੇਤ, ਤ੍ਰਿਸ਼ਨਾ ਨਾਲ ਸੜ ਰਿਹਾ ਦਿਲ। ਤੇ = ਤੋਂ। ਸੀਤਲੁ = ਠੰਢਾ। ਮਨੂਰਹੁ = ਮਨੂਰ ਤੋਂ, ਸੜੇ ਹੋਏ ਲੋਹੇ ਤੋਂ। ਕੰਚਨੁ = ਸੋਨਾ।
SikhNet (Spanish)El quemante desierto de la mente es convertido por Dios en un Refugio Fresco, el hierro oxidado en transmutado en oro.
ਸੋ ਸਾਚਾ ਸਾਲਾਹੀਐ; ਤਿਸੁ ਜੇਵਡੁ ਅਵਰੁ. ਨ ਕੋਇ ॥੧॥
so saachaa saalaaheeai; tis jevadd avar. na koe |1| Ang 994
Sant Singh KhalsaSo praise the True Lord; there is none other as great as He is. ||1||
Manmohan SinghPraise thou that True Lord, None else is so great as He.
Manmohan Singh (Punjabi)ਤੂੰ ਉਸ ਸੱਚੇ ਸੁਆਮੀ ਦੀ ਸਿਫ਼ਤ ਕਰ। ਹੋਰ ਕੋਈ ਉਸ ਜਿੱਡਾ ਵੱਡਾ ਨਹੀਂ।
Fareedkot Teekaਤਾਂ ਤੇ ਸਾਚਾ ਜੋ ਹੈ (ਸੋ) ਤਿਸ ਕੋ ਸਾਲਾਹੀਏ, ਕਿਉਂਕਿ ਤਿਸ ਜੇਡਾ ਵਡਾ ਔਰ ਕੋਈ ਭੀ ਨਹੀਂ ਹੈ॥੧॥
Prof. Sahib Singhਹੇ ਮਨ! ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ॥੧॥ਪਦ ਅਰਥ ਸਾਚਾ = ਸਦਾ-ਥਿਰ ਪ੍ਰਭੂ। ਜੇਵਡੁ = ਜੇਡਾ ਵੱਡਾ, ਬਰਾਬਰ ਦਾ ॥੧॥
SikhNet (Spanish)Alaba entonces a ese Dios Verdadero e Incomparable.(1)
ਮੇਰੇ ਮਨ; ਅਨਦਿਨੁ ਧਿਆਇ ਹਰਿ ਨਾਉ ॥
mere man; anadin dhiaae har naau | Ang 994
Sant Singh KhalsaO my mind, night and day, meditate on the Lord's Name.
Manmohan SinghO my soul, night and day remember thou the Lord's Name.
Manmohan Singh (Punjabi)ਹੇ ਮੇਰੀ ਜਿੰਦੇ! ਰੈਣ ਦਿਹੁੰ ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ।
Fareedkot Teekaਹੇ ਮੇਰੇ ਮਨ ਰਾਤ ਦਿਨ ਹਰੀ ਨਾਮੁ ਸਿਮਰੁ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦਾ ਨਾਮ ਹਰ ਵੇਲੇ ਸਿਮਰਦਾ ਰਹੁ।ਪਦ ਅਰਥ ਮਨ = ਹੇ ਮਨ! ਅਨਦਿਨੁ = ਹਰ ਰੋਜ਼।
SikhNet (Spanish)Oh mi mente, alaba siempre el Nombre de tu Señor,
ਸਤਿਗੁਰ ਕੈ ਬਚਨਿ ਅਰਾਧਿ ਤੂ; ਅਨਦਿਨੁ ਗੁਣ ਗਾਉ ॥੧॥ ਰਹਾਉ ॥
satigur kai bachan araadh too; anadin gun gaau |1| rahaau | Ang 994
Sant Singh KhalsaContemplate the Word of the Guru's Teachings, and sing the Glorious Praises of the Lord, night and day. ||1||Pause||
Manmohan SinghBy the True Guru's instruction, meditate thou on God and ever hymn thou, His virtues. Pause.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਤੂੰ ਵਾਹਿਗੁਰੂ ਦਾ ਭਜਨ ਕਰ ਅਤੇ ਸਦੀਵ ਹੀ ਉਸ ਦੀਆਂ ਨੇਕੀਆਂ ਨੂੰ ਗਾ। ਠਹਿਰਾਉ।
Fareedkot Teekaਪਰੰਤੂ ਸਤਿਗੁਰੋਂ ਕੇ ਬਚਨੋਂ ਦ੍ਵਾਰਾ ਤੂੰ ਅਰਾਧਨਾ ਕਰਿ ਔ ਬਾਰੰਬਾਰ ਗੁਣੋਂ ਕੋ ਗਾਇ, ਇਸ ਤੇ ਅਗ੍ਯਾਨ ਦੂਰ ਹੋ ਕੇ ਗ੍ਯਾਨ ਕੀ ਪ੍ਰਾਪਤੀ ਹੋ ਜਾਵੇਗੀ॥੧॥ ਰਹਾਉ ॥
Prof. Sahib Singhਗੁਰੂ ਦੇ ਬਚਨ ਉਤੇ ਤੁਰ ਕੇ ਤੂੰ ਪ੍ਰਭੂ ਦਾ ਆਰਾਧਨ ਕਰਦਾ ਰਹੁ, ਹਰ ਵੇਲੇ ਪਰਮਾਤਮਾ ਦੇ ਗੁਣ ਗਾਇਆ ਕਰ ॥੧॥ ਰਹਾਉ ॥ਪਦ ਅਰਥ ਕੈ ਬਚਨਿ = ਬਚਨ ਦੀ ਰਾਹੀਂ, ਦੇ ਬਚਨ ਉਤੇ ਤੁਰ ਕੇ। ਗਾਉ = ਗਾਂਦਾ ਰਹੁ ॥੧॥ ਰਹਾਉ ॥
SikhNet (Spanish)y para siempre canta Sus Virtudes, habitando en la Palabra del Guru.(1-Pausa)
ਗੁਰਮੁਖਿ ਏਕੋ ਜਾਣੀਐ; ਜਾ ਸਤਿਗੁਰੁ ਦੇਇ ਬੁਝਾਇ ॥
guramukh eko jaaneeai; jaa satigur dee bujhaae | Ang 994
Sant Singh KhalsaAs Gurmukh, one comes to know the One Lord, when the True Guru instructs him.
Manmohan SinghThe Guru-ward comes to know the One Lord when the True Guru so instructs Him.
Manmohan Singh (Punjabi)ਜਦ ਸੱਚੇ ਗੁਰੂ ਜੀ ਉਸ ਨੂੰ ਐਸੀ ਸਿੱਖਿਆ ਦਿੰਦੇ ਹਨ, ਗੁਰੂ-ਅਨੁਸਾਰੀ ਇਕ ਸੁਆਮੀ ਨੂੰ ਜਾਣ ਲੈਂਦਾ ਹੈ।
Fareedkot Teeka(ਜਾ) ਜਬ ਸਤਿਗੁਰੂ (ਬੁਝਾਇ) ਸਮਝਾ ਦੇਵੇ ਤਬ ਗੁਰੂ ਦੁਆਰਾ ਏਕ ਕੋ ਹੀ ਕਰਤਾ ਹਰਤਾ (ਜਾਣੀਐ) ਜਾਣੀਤਾ ਹੈ॥
Prof. Sahib Singhਹੇ ਮਨ! ਜਦੋਂ ਗੁਰੂ (ਆਤਮਕ ਜੀਵਨ ਦੀ) ਸੂਝ ਬਖ਼ਸ਼ਦਾ ਹੈ (ਤਦੋਂ) ਗੁਰੂ ਦੀ ਰਾਹੀਂ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਬਣ ਜਾਂਦੀ ਹੈ।ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਏਕੋ ਜਾਣੀਐ = ਸਿਰਫ਼ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਸਕੀਦੀ ਹੈ। ਜਾ = ਜਦੋਂ। ਦੇਇ ਬੁਝਾਇ = ਆਤਮਕ ਜੀਵਨ ਦੀ ਸੂਝ ਦੇਂਦਾ ਹੈ।
SikhNet (Spanish)Uno conoce al Dios Uno por la Gracia del Guru, si el Guru así lo instruye.
ਸੋ ਸਤਿਗੁਰੁ ਸਾਲਾਹੀਐ; ਜਿਦੂ ਏਹ ਸੋਝੀ ਪਾਇ ॥੨॥
so satigur saalaaheeai; jidoo eeh sojhee paae |2| Ang 994
Sant Singh KhalsaPraise the True Guru, who imparts this understanding. ||2||
Manmohan SinghEulogise thou that True Guru from whom this divine understanding is obtained.
Manmohan Singh (Punjabi)ਤੂੰ ਉਸ ਸੱਚੇ ਗੁਰਦੇਵ ਜੀ ਦੀ ਸਿਫ਼ਤ ਸ਼ਲਾਘਾ ਕਰ, ਜਿਸ ਪਾਸੋਂ ਇਹ ਇਸ਼ਵਰੀ ਗਿਆਤ ਪ੍ਰਾਪਤ ਹੁੰਦੀ ਹੈ।
Fareedkot Teeka(ਸੋ) ਤਿਸ ਸਤਿਗੁਰੂ ਕੋ ਸਾਲਾਹੀਏ (ਜਿਦੂ) ਜਿਸ ਤੇ ਇਹੁ ਜੀਉ ਸੋਝੀ ਪਾਇ ਲੈਂਦਾ ਹੈ॥੨॥
Prof. Sahib Singhਹੇ ਮਨ! ਜਿਸ ਗੁਰੂ ਪਾਸੋਂ ਇਹ ਸਮਝ ਪ੍ਰਾਪਤ ਹੁੰਦੀ ਹੈ ਉਸ ਗੁਰੂ ਦੀ ਸਦਾ ਵਡਿਆਈ ਕਰਨੀ ਚਾਹੀਦੀ ਹੈ ॥੨॥ਪਦ ਅਰਥ ਜਿਦੂ = ਜਿਸ (ਗੁਰੂ) ਤੋਂ ॥੨॥
SikhNet (Spanish)Sí, alaba al Guru Verdadero, Quien te hace Sabio en Dios.(2)
ਸਤਿਗੁਰੁ ਛੋਡਿ ਦੂਜੈ ਲਗੇ; ਕਿਆ ਕਰਨਿ ਅਗੈ ਜਾਇ ॥
satigur chhodd doojai lage; kiaa karan agai jaae | Ang 994
Sant Singh KhalsaThose who forsake the True Guru, and attach themselves to duality - what will they do when they go to the world hereafter?
Manmohan Singh'Forsaking the True Guru, they who are attached to another what shall they do reaching yond?
Manmohan Singh (Punjabi)ਜੋ ਸੱਚੇ ਗੁਰਾਂ ਨੂੰ ਤਿਆਗ, ਹੋਰਸ ਨਾਲ ਜੁੜਦੇ ਹਨ; ਉਹ ਪ੍ਰਲੋਕ ਵਿੱਚ ਪੁਜ ਕੇ ਕੀ ਕਰਨਗੇ?
Fareedkot Teekaਜੋ ਸਤਿਗੁਰੋਂ ਕੋ ਛੋਡਿਕੈ ਦੂਜੇ ਭਾਵ ਮੇਂ ਲਗੇ ਹੈਂ, ਵਹੁ (ਅਗੈ) ਪਰਲੋਕ ਮੇਂ ਜਾਇਕੈ ਕਿਆ ਕਰਨਗੇ ਅਰਥਾਤ ਦੁਖ ਹੀ ਪਾਵੇਂਗੇ॥
Prof. Sahib Singhਹੇ ਮਨ! ਜਿਹੜੇ ਬੰਦੇ ਗੁਰੂ ਨੂੰ ਛੱਡ ਕੇ (ਮਾਇਆ ਆਦਿਕ) ਹੋਰ ਹੋਰ (ਮੋਹ) ਵਿਚ ਲੱਗੇ ਰਹਿੰਦੇ ਹਨ ਉਹ ਪਰਲੋਕ ਵਿਚ ਜਾ ਕੇ ਕੀਹ ਕਰਨਗੇ?ਪਦ ਅਰਥ ਛੋਡਿ = ਛੱਡ ਕੇ। ਦੂਜੈ = ਕਿਸੇ ਹੋਰ ਵਿਚ। ਲਗੇ = (ਜਿਹੜੇ ਬੰਦੇ) ਲੱਗੇ ਹੋਏ ਹਨ। ਕਰਨਿ = ਕਰਦੇ ਹਨ, ਕਰਨਗੇ {ਬਹੁ-ਵਚਨ}। ਅਗੈ = ਪਰਲੋਕ ਵਿਚ। ਜਾਇ = ਜਾ ਕੇ।
SikhNet (Spanish)¿Qué podrán hacer en el más allá los que se aferran al otro, abandonando al Guru Verdadero?,
ਜਮ ਪੁਰਿ ਬਧੇ ਮਾਰੀਅਹਿ; ਬਹੁਤੀ ਮਿਲੈ ਸਜਾਇ ॥੩॥
jam pur badhe maareeeh; bahutee milai sajaae |3| Ang 994
Sant Singh KhalsaBound and gagged in the City of Death, they will be beaten. They will be punished severely. ||3||
Manmohan SinghBound down in the city of death they are soundly beaten and suffer great punishment.
Manmohan Singh (Punjabi)ਜਮ ਦੇ ਸ਼ਹਿਰ ਅੰਦਰ ਨਰੜੇ ਹੋਏ, ਉਹ ਕੁੱਟੇ ਫਾਟੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਸਖ਼ਤ ਸਜ਼ਾ ਮਿਲਦੀ ਹੈ।
Fareedkot Teekaਵਹ ਜਮਪੁਰੀ ਮੇਂ ਬਾਂਧ ਕੇ ਮਾਰੀਐਂਗੇ। ਇਸੀ ਪ੍ਰਕਾਰ ਉਨ ਕੋ ਬਹੁਤੀ ਹੀ ਸਜਾਇ ਮਿਲੇਗੀ ਅਰਥਾਤ ਜਨਮੇਂ ਮਰੇਂਗੇ॥੩॥
Prof. Sahib Singh(ਅਜਿਹੇ ਬੰਦੇ ਤਾਂ) ਜਮਰਾਜ ਦੀ ਕਚਹਿਰੀ ਵਿਚ ਬੱਝੇ ਮਾਰੀਦੇ ਹਨ, ਅਜਿਹਾਂ ਨੂੰ ਤਾਂ ਬੜੀ ਸਜ਼ਾ ਮਿਲਦੀ ਹੈ ॥੩॥ਪਦ ਅਰਥ ਜਮ ਪੁਰਿ = ਜਮਰਾਜ ਦੇ ਦਰਬਾਰ ਵਿਚ। ਮਾਰੀਅਹਿ = ਮਾਰੀਦੇ ਹਨ, ਮਾਰ ਖਾਂਦੇ ਹਨ ॥੩॥
SikhNet (Spanish)pues van a estar amarrados y castigados seriamente ahí donde Yama habite y responderán irremediablemente a las consecuencias de sus acciones.(3)
ਮੇਰਾ ਪ੍ਰਭੁ ਵੇਪਰਵਾਹੁ ਹੈ; ਨਾ ਤਿਸੁ ਤਿਲੁ ਨ ਤਮਾਇ ॥
meraa prabh veparavaahu hai; naa tis til na tamaae | Ang 995
Sant Singh KhalsaMy God is independent and self-sufficient; he does not have even an iota of greed.
Manmohan SinghSelf-dependent is my Lord. He has not even an iota of avarice.
Manmohan Singh (Punjabi)ਖ਼ੁਦ-ਮੁਖ਼ਤਿਆਰ ਹੈ ਮੈਡਾਂ ਮਾਲਕ, ਉਸ ਨੂੰ ਇਕ ਭੋਰਾਭਰ ਭੀ ਤਮ੍ਹਾਂ (ਲਾਲਚ) ਨਹੀਂ, ਹਢੋਂ ਹੀ ਨਹੀਂ।
Fareedkot Teekaਪ੍ਰਭੂ ਜੋ ਮੇਰਾ ਹੈ, ਸੋ ਤੋ ਬੇਪਰਵਾਹਿ ਹੈ, ਭਾਵ ਕਿਸੇ ਕੀ ਇਛਾ ਨਹੀਂ ਰਾਖਤਾ। ਤਿਸ ਪ੍ਰਮਾਤਮਾ ਕੋ ਤਿਲ ਮਾਤ੍ਰ (ਤਮਾਇ) ਲੋਭ ਨਹੀਂ ਹੈ॥
Prof. Sahib Singhਹੇ ਨਾਨਕ! ਪਰਮਾਤਮਾ ਨੂੰ ਕਿਸੇ ਦੀ ਮੁਥਾਜੀ ਨਹੀਂ, ਪਰਮਾਤਮਾ ਨੂੰ ਕੋਈ ਰਤਾ ਜਿਤਨਾ ਭੀ ਲਾਲਚ ਨਹੀਂ (ਜੀਵ ਨੇ ਆਪਣੇ ਭਲੇ ਵਾਸਤੇ ਹੀ ਸਿਮਰਨ ਕਰਨਾ ਹੈ; ਸੋ)ਪਦ ਅਰਥ ਵੇਪਰਵਾਹੁ = ਬੇ-ਮੁਥਾਜ। ਤਿਲੁ ਤਮਾਇ = ਤਿਲ ਜਿਤਨਾ ਭੀ ਲਾਲਚ (ਤਮਹ)।
SikhNet (Spanish)Mi Dios no depende de nadie, tampoco es embrujado con nada, tampoco tiene una pizca de avaricia.
ਨਾਨਕ. ਤਿਸੁ ਸਰਣਾਈ ਭਜਿ ਪਉ; ਆਪੇ ਬਖਸਿ ਮਿਲਾਇ ॥੪॥੫॥
naanak. tis saranaaee bhaj pau; aape bakhas milaae |4|5| Ang 995
Sant Singh KhalsaO Nanak, run to His Sanctuary; granting His forgiveness, He merges us into Himself. ||4||5||
Manmohan SinghHastily run thou to His refuge, O Nanak. Granting pardon, He shall blend thee with himself.
Manmohan Singh (Punjabi)ਤੂੰ ਛੇਤੀ ਦੋੜ ਕੇ ਉਸ ਦੀ ਪਨਾਹ ਲੈ ਲੈ, ਹੇ ਨਾਨਕ! ਮਾਫ਼ੀ ਦੇ ਕੇ, ਉਹ ਤੈਨੂੰ ਆਪਣੇ ਨਾਲ ਅਭੇਦ ਕਰ ਲਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੇ ਮੁਕਤੀ ਚਾਹੁਤਾ ਹੈਂ ਤੋ ਤਿਸ ਕੀ ਸਰਣ (ਭਜਿ) ਸੀਘ੍ਰ ਹੀ ਜਾਇ ਪਉ। ਵਹੁ ਆਪ ਹੀ ਤੇਰੇ ਪਿਛਲੇ ਗੁਨਾਹ ਬਖਸ ਕੇ ਅਪਨੇ ਮੇਂ ਮਿਲਾਇ ਅਰਥਾਤ ਅਭੇਦ ਕਰ ਲਏਗਾ॥੪॥੫॥☬ਭਗਤੋਂ ਕੇ ਪ੍ਰਮਾਣਾਦ ਦੇ ਕਰ ਨਾਮ ਕੀ ਮਹੱਤਤਾ ਦਿਖਾਵਤੇ ਹੈਂ:
Prof. Sahib Singhਉਸ ਪਰਮਾਤਮਾ ਦੀ ਸਰਨ ਹੀ ਛੇਤੀ ਜਾ ਪਉ, (ਸਰਨ ਪਏ ਨੂੰ) ਉਹ ਆਪ ਹੀ ਮਿਹਰ ਕਰ ਕੇ ਆਪਣੇ ਚਰਨਾਂ ਵਿਚ ਜੋੜਦਾ ਹੈ ॥੪॥੫॥ਪਦ ਅਰਥ ਭਜਿ ਪਉ = ਦੌੜ ਕੇ ਜਾ ਪਉ। ਬਖਸਿ = ਮਿਹਰ ਕਰ ਕੇ ॥੪॥੫॥
SikhNet (Spanish)Dice Nanak, corre a Su Santuario, pues al otorgarnos Su Perdón, Él nos une a Su Ser. (4-5)