ਆਸਾ ਮਹਲਾ ੫ ਦੁਤੁਕੇ ੯ ॥
aasaa mahalaa 5 dutuke 9 |
Sant Singh KhalsaAasaa, Fifth Mehl, Dho-Thukay 9:
Manmohan SinghAsa 5th Guru. Dutuke.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ ਦੁਤਕੇ।
SikhNet (Spanish)Asa Mejl Guru Aryan, Quinto Canal Divino, Do-Tukas.
ਉਨ ਕੈ ਸੰਗਿ; ਤੂ ਕਰਤੀ ਕੇਲ ॥
aun kai sang; too karatee kel |
Sant Singh KhalsaWith that, you are engaged in playful sport;
Manmohan SinghO body, with the soul, thou art engaged in frolics.
Manmohan Singh (Punjabi)ਹੈ ਦੇਹਿ, ਉਸ ਆਤਮਾ ਦੇ ਨਾਲ ਤੂੰ ਖੇਡਾਂ ਖੇਡਦੀ ਹੈਂ।
Fareedkot Teekaਹੇ ਦੇਹ! ਤੂੰ ਉਸ ਚੈਤੰਨ੍ਯ ਕੇ ਸੰਗ ਕਰ ਕੇ (ਕੇਲ) ਅਨੰਦ ਕਰਤੀ ਥੀ॥
Prof. Sahib Singhਹੇ ਕਾਂਇਆਂ! ਜੀਵਾਤਮਾ ਦੀ ਸੰਗਤਿ ਵਿਚ ਰਹਿ ਕੇ ਤੂੰ (ਕਈ ਤਰ੍ਹਾਂ ਦੇ) ਚੋਜ-ਤਮਾਸ਼ੇ ਕਰਦੀ ਰਹਿੰਦੀ ਹੈਂ,ਪਦ ਅਰਥ ਉਨ ਕੈ ਸੰਗਿ = ਉਸ ਜੀਵਾਤਮਾ ਦੀ ਸੰਗਤਿ ਵਿਚ। ਕੇਲ = ਚੋਜ = ਤਮਾਸ਼ੇ।
SikhNet (Spanish)Oh mi cuerpo, todo tu juego es con el Alma:
ਉਨ ਕੈ ਸੰਗਿ; ਹਮ ਤੁਮ ਸੰਗਿ ਮੇਲ ॥
aun kai sang; ham tum sang mel |
Sant Singh Khalsawith that, I am joined to you.
Manmohan Singhin her company thou comest in contact with every one.
Manmohan Singh (Punjabi)ਉਸ ਦੇ ਸਾਥ ਅੰਦਰ ਤੇਰਾ ਹਰ ਇਕਸ ਨਾਲ ਮੇਲ ਮਿਲਾਪ ਹੈ।
Fareedkot Teekaਉਨੀ ਕੇ ਸੰਗ ਕਰ ਕੇ (ਹਮ ਤੁਮ ਸੰਗਿ) ਸਭ ਕੇ ਸੰਗ ਤੇਰਾ ਮੇਲ ਥਾ॥
Prof. Sahib Singhਸਭਨਾਂ ਨਾਲ ਤੇਰਾ ਮੇਲ-ਮਿਲਾਪ ਬਣਿਆ ਰਹਿੰਦਾ ਹੈ,ਪਦ ਅਰਥ ਹਮ ਤੁਮ ਸੰਗਿ = ਸਭਨਾਂ ਨਾਲ।
SikhNet (Spanish)sí, es a través del Alma que estoy unido a ti.
ਉਨੑ ਕੈ ਸੰਗਿ; ਤੁਮ ਸਭੁ ਕੋਊ ਲੋਰੈ ॥
auna kai sang; tum sabh koaoo lorai |
Sant Singh KhalsaWith that, everyone longs for you;
Manmohan SinghIn her company every one desires thee.
Manmohan Singh (Punjabi)ਉਸ ਦੀ ਸੰਗਤ ਅੰਦਰ ਹਰ ਕੋਈ ਤੈਨੂੰ ਚਾਹੁੰਦਾ ਹੈ।
Fareedkot Teekaਜਬ ਤਕ ਉਸ ਕਾ ਸੰਗ ਥਾ ਤਬ ਤਕ ਤੁਝ ਕੋ ਸਭ ਕੋਈ (ਲੋਰੈ) ਚਾਹਤਾ ਥਾ॥
Prof. Sahib Singhਹਰ ਕੋਈ ਤੈਨੂੰ ਮਿਲਣਾ ਚਾਹੁੰਦਾ ਹੈ,ਪਦ ਅਰਥ ਲੋਰੈ = ਲੋੜਦਾ ਹੈ, ਮਿਲਣਾ ਚਾਹੁੰਦਾ ਹੈ। ਸਭ ਕੋਊ = ਹਰ ਕੋਈ।
SikhNet (Spanish)Con Alma, todos quieren estar cerca de ti,
ਓਸੁ ਬਿਨਾ; ਕੋਊ. ਮੁਖੁ ਨਹੀ ਜੋਰੈ ॥੧॥
os binaa; koaoo. mukh nahee jorai |1|
Sant Singh Khalsawithout it, no one would even look at your face. ||1||
Manmohan SinghWithout her, none wishes to see thee.
Manmohan Singh (Punjabi)ਉਸ ਦੇ ਬਗੈਰ ਕੋਈ ਭੀ ਤੈਨੂੰ ਵੇਖਣਾ ਨਹੀਂ ਲੋੜਦਾ।
Fareedkot Teekaਉਸ ਕੇ ਬਿਨਾਂ ਕੋਈ ਤੇਰੇ ਸਾਥ ਮੁਖ ਭੀ ਨਹੀਂ ਜੋੜਤਾ ਹੈ, ਭਾਵ ਅਸੁਧ ਮਾਨ ਕਰ ਗਿਲਾਨੀ ਕਰਤੇ ਹੈਂ॥੧॥
Prof. Sahib Singhਪਰ ਉਸ ਜੀਵਾਤਮਾ ਦੇ ਮਿਲਾਪ ਤੋਂ ਬਿਨਾ ਤੈਨੂੰ ਕੋਈ ਮੂੰਹ ਨਹੀਂ ਲਾਂਦਾ ॥੧॥ਪਦ ਅਰਥ ਜੋਰੈ = ਜੋੜਦਾ ॥੧॥
SikhNet (Spanish)pero sin Alma, a nadie le gustaría vestirse de materia. (1)
ਤੇ ਬੈਰਾਗੀ; ਕਹਾ ਸਮਾਏ ॥
te bairaagee; kahaa samaae |
Sant Singh KhalsaWhere is that detached soul now contained?
Manmohan SinghWhere is that detached soul, now, contained?
Manmohan Singh (Punjabi)ਉਹ ਨਿਰਲੇਪ ਆਤਮਾਂ, ਹੁਣ ਕਿਥੇ ਲੀਨ ਹੋ ਗਈ ਹੈ?
Fareedkot Teekaਹੇ ਦੇਹ! (ਤੇ) ਓਹ ਚੈਤੰਨ੍ਯ (ਬੈਰਾਗੀ) ਉਦਾਸੀਨ ਹੈ। ਤੁਮਾਰੇ ਮੇਂ (ਕਹਾ) ਕਦ (ਸਮਾਏ) ਮਿਲਤਾ ਹੈ॥
Prof. Sahib Singhਪਤਾ ਨਹੀਂ ਲੱਗਦਾ ਉਹ ਜੀਵਾਤਮਾ ਤੈਥੋਂ ਉਪਰਾਮ ਹੋ ਕੇ ਕਿੱਥੇ ਚਲਾ ਜਾਂਦਾ ਹੈ।ਪਦ ਅਰਥ ਤੇ ਬੈਰਾਗੀ = ਉਹ ਜੀਵਾਤਮਾ ਪੰਛੀ।
SikhNet (Spanish)Si el Alma estuviera separada de ti, entonces, ¿cómo estarías contenido?
ਤਿਸੁ ਬਿਨੁ; ਤੁਹੀ ਦੁਹੇਰੀ ਰੀ ॥੧॥ ਰਹਾਉ ॥
tis bin; tuhee duheree ree |1| rahaau |
Sant Singh KhalsaWithout it, you are miserable. ||1||Pause||
Manmohan SinghWithout her, thou art is in miserable plight, O body. Pause.
Manmohan Singh (Punjabi)ਉਸ ਦੇ ਬਾਝੋਂ ਤੂੰ ਬੁਰੀ ਹਾਲਤ ਵਿੱਚ ਹੈਂ, ਹੇ ਦੇਹਿ! ਠਹਿਰਾਉ।
Fareedkot Teekaਹੇ ਦੇਹਿ! ਉਸ ਬਿਨਾਂ ਤੂੰ ਦੁਖੀ ਰਹਤੀ ਹੈਂ ਅਰਥਾਤ ਤੇਰਾ ਨਿਰਾਦਰ ਹੋਤਾ ਹੈ॥੧॥ ਰਹਾਉ ॥
Prof. Sahib Singhਹੇ ਕਾਂਇਆਂ! ਉਸ (ਜੀਵਾਤਮਾ) ਤੋਂ ਬਿਨਾ ਤੂੰ ਦੁੱਖੀ ਹੋ ਜਾਂਦੀ ਹੈਂ ॥੧॥ ਰਹਾਉ ॥ਪਦ ਅਰਥ ਦੁਹੇਰੀ = ਦੁੱਖੀ। ਰੀ = ਹੇ ਕਾਇਆਂ! ॥੧॥ ਰਹਾਉ ॥
SikhNet (Spanish)Estarías como una esposa abandonada, sin Esposo. (1-Pausa)
ਉਨੑ ਕੈ ਸੰਗਿ; ਤੂ ਗ੍ਰਿਹ ਮਹਿ ਮਾਹਰਿ ॥
auna kai sang; too grih meh maahar |
Sant Singh KhalsaWith that, you are the woman of the house;
Manmohan SinghWith it thou wert the mistress in the house.
Manmohan Singh (Punjabi)ਉਸ ਦੇ ਨਾਲ ਤੂੰ ਘਰ ਵਿੱਚ ਪਟਰਾਣੀ ਸੈਂ।
Fareedkot Teekaਹੇ ਦੇਹ! ਉਸ ਜੀਵ ਅਰੁ ਪ੍ਰਾਣ ਕਲਾ ਕੇ ਸੰਬੰਧ ਸੇਂ ਤੂੰ ਇਸ ਘਰ ਮੇਂ (ਮਾਹਰਿ) ਪ੍ਰਧਾਨ ਹੂਈ ਹੂਈ ਥੀ॥
Prof. Sahib Singhਹੇ ਕਾਂਇਆਂ! ਜਿਤਨਾ ਚਿਰ ਤੂੰ ਜੀਵਾਤਮਾ ਦੇ ਨਾਲ ਸੈਂ ਤੂੰ ਸਿਆਣੀ (ਸਮਝੀ ਜਾਂਦੀ ਹੈ।)ਪਦ ਅਰਥ ਮਾਹਰਿ = ਸਿਆਣੀ।
SikhNet (Spanish)Con Alma, eres la dueña de la casa
ਉਨੑ ਕੈ ਸੰਗਿ; ਤੂ ਹੋਈ ਹੈ ਜਾਹਰਿ ॥
auna kai sang; too hoee hai jaahar |
Sant Singh Khalsawith that, you are respected.
Manmohan SinghWith it thou didst become distinguished.
Manmohan Singh (Punjabi)ਉਸ ਨਾਲ ਤੂੰ ਨਾਮਵਰ ਹੋਈ ਸੈਂ।
Fareedkot Teekaਉਸ ਕੇ ਸੰਗ ਕਰ ਕੇ ਤੂੰ ਸਰਬਤ੍ਰ ਪ੍ਰਗਟ ਹੋ ਰਹੀ ਹੈਂ॥
Prof. Sahib Singhਜੀਵਾਤਮਾ ਦੇ ਨਾਲ ਹੁੰਦਿਆਂ (ਹਰ ਥਾਂ) ਤੂੰ ਉਜਾਗਰ ਹੁੰਦੀ ਹੈਂ,
SikhNet (Spanish)y te vuelves manifiesta en el mundo.
ਉਨੑ ਕੈ ਸੰਗਿ; ਤੂ ਰਖੀ ਪਪੋਲਿ ॥
auna kai sang; too rakhee papol |
Sant Singh KhalsaWith that, you are caressed;
Manmohan SinghWith it thou wert fondled.
Manmohan Singh (Punjabi)ਉਸ ਦੇ ਨਾਲ ਤੂੰ ਪਲੋਸ ਕੇ ਰੱਖੀ ਜਾਂਦੀ ਸੈਂ।
Fareedkot Teekaਉਨ ਕੈ ਸੰਗ ਕਰਤੇ ਤੂੰ (ਪਪੋਲਿ) ਪਲੋਸ ਕਰ ਕੇ ਰਖੀ ਹੂਈ ਥੀ॥
Prof. Sahib Singhਜੀਵਾਤਮਾ ਦੇ ਨਾਲ ਹੁੰਦਿਆਂ ਤੈਨੂੰ ਪਾਲ-ਪੋਸ ਕੇ ਰੱਖੀਦਾ ਹੈ।ਪਦ ਅਰਥ ਪਪੋਲਿ = ਪਾਲ ਕੇ। ਤੂੰ = ਤੈਨੂੰ।
SikhNet (Spanish)Con Alma estás siempre floreciente,
ਓਸੁ ਬਿਨਾ; ਤੂੰ ਛੁਟਕੀ ਰੋਲਿ ॥੨॥
os binaa; toon chhuttakee rol |2|
Sant Singh Khalsawithout it, you are reduced to dust. ||2||
Manmohan SinghWithout it thou hast been left to roll in dust.
Manmohan Singh (Punjabi)ਉਸ ਦੇ ਬਗੈਰ ਤੂੰ ਘੱਟੇ ਵਿੱਚ ਰੁਲਣ ਲਈ ਛੱਡ ਦਿਤੀ ਗਈ ਹੈਂ।
Fareedkot Teekaਉਸ ਸੇ ਬਿਨਾਂ ਤੂੰ (ਛੁਟਕੀ) ਅਲਗ ਹੋਈ ਹੋਈ ਰਲ ਗਈ ਹੈਂ॥੨॥
Prof. Sahib Singhਪਰ ਜਦੋਂ ਉਹ ਜੀਵਾਤਮਾ ਚਲਾ ਜਾਂਦਾ ਹੈ ਤਾਂ ਤੂੰ ਛੁੱਟੜ ਹੋ ਜਾਂਦੀ ਹੈਂ ਰੁਲ ਜਾਂਦੀ ਹੈਂ ॥੨॥ਪਦ ਅਰਥ ਰੋਲਿ = ਰੁਲ ਗਈ। ਛੁਟਕੀ = ਛੁੱਟੜ ॥੨॥
SikhNet (Spanish)pero sin Alma eres reducida a polvo. (2)
ਉਨੑ ਕੈ ਸੰਗਿ; ਤੇਰਾ ਮਾਨੁ ਮਹਤੁ ॥
auna kai sang; teraa maan mehat |
Sant Singh KhalsaWith that, you have honor and respect;
Manmohan SinghIn her company thou hast honour and respect.
Manmohan Singh (Punjabi)ਉਸ ਦੇ ਨਾਲ ਤੇਰੀ ਇੱਜ਼ਤ ਆਬਰੂ ਹੈ।
Fareedkot Teekaਜਬ ਤਕ ਉਸ ਚੇਤਨ ਕਾ ਸੰਗ ਥਾ ਤਬ ਤਕ ਤੇਰਾ (ਮਾਨੁ) ਆਦਰ (ਮਹਤੁ) ਬਡਾ ਪਨ ਥਾ॥
Prof. Sahib Singhਹੇ ਕਾਂਇਆਂ! ਜੀਵਾਤਮਾ ਦੇ ਨਾਲ ਹੁੰਦਿਆਂ ਤੇਰਾ ਆਦਰ-ਮਾਣ ਹੁੰਦਾ ਹੈ,ਪਦ ਅਰਥ ਮਹਤੁ = ਵਡਿਆਈ।
SikhNet (Spanish)Con Alma tienes honor, gloria,
ਉਨੑ ਕੈ ਸੰਗਿ; ਤੁਮ ਸਾਕੁ ਜਗਤੁ ॥
auna kai sang; tum saak jagat |
Sant Singh Khalsawith that, you have relatives in the world.
Manmohan SinghIn her company thou hast relation with the world.
Manmohan Singh (Punjabi)ਉਸ ਦੇ ਨਾਲ ਤੇਰਾ ਜਹਾਨ ਨਾਲ ਨਾਤਾ-ਰਿਸ਼ਤਾ ਹੈ।
Fareedkot Teekaਔਰ ਤਬੀ ਤਕ ਤੇਰਾ ਸੰਸਾਰ ਮੇਂ ਸਭ ਸੇ (ਸਾਕ) ਸਨਬੰਧ ਥਾ॥
Prof. Sahib Singhਜੀਵਾਤਮਾ ਦੇ ਨਾਲ ਹੁੰਦਿਆਂ ਤੈਨੂੰ ਵਡਿਆਈ ਮਿਲਦੀ ਹੈ,
SikhNet (Spanish)y a través del Alma se da tu relación con el mundo.
ਉਨੑ ਕੈ ਸੰਗਿ; ਤੇਰੀ ਸਭ ਬਿਧਿ ਥਾਟੀ ॥
auna kai sang; teree sabh bidh thaattee |
Sant Singh KhalsaWith that, you are adorned in every way;
Manmohan SinghIn her company, thou were bedecked in all the ways.
Manmohan Singh (Punjabi)ਉਸ ਦੀ ਸੰਗਤ ਵਿੱਚ ਤੈਨੂੰ ਸਾਰਿਆਂ ਤਰੀਕਿਆਂ ਨਾਲ ਸ਼ਿੰਗਾਰਿਆ ਜਾਂਦਾ ਸੀ।
Fareedkot Teekaਉਨ ਕੇ ਸੰਗ ਕਰ ਕੇ ਸਭ ਤੇਰੀ ਬਿਧਿ (ਥਾਟੀ) ਬਨੀ ਹੂਈ ਥੀ॥
Prof. Sahib Singhਜੀਵਾਤਮਾ ਦੇ ਨਾਲ ਹੁੰਦਿਆਂ ਸਾਰਾ ਜਗਤ ਤੇਰਾ ਸਾਕ-ਸਨਬੰਧੀ ਜਾਪਦਾ ਹੈ, ਤੇਰੀ ਹਰ ਤਰ੍ਹਾਂ ਪਾਲਣਾ ਕੀਤੀ ਜਾਂਦੀ ਹੈ।ਪਦ ਅਰਥ ਸਭ ਬਿਧਿ = ਹਰੇਕ ਤਰੀਕੇ ਨਾਲ। ਤੇਰੀ ਥਾਟੀ = ਤੇਰੀ ਬਣਤਰ ਕਾਇਮ ਰੱਖੀ ਜਾਂਦੀ ਹੈ, ਤੇਰੀ ਹਰ ਤਰ੍ਹਾਂ ਪਾਲਣਾ ਕੀਤੀ ਜਾਂਦੀ ਹੈ।
SikhNet (Spanish)Con Alma puedes estar bien arreglada y establecerte,
ਓਸੁ ਬਿਨਾ; ਤੂੰ ਹੋਈ ਹੈ ਮਾਟੀ ॥੩॥
os binaa; toon hoee hai maattee |3|
Sant Singh Khalsawithout it, you are reduced to dust. ||3||
Manmohan SinghWithout her, thou hast become dust.
Manmohan Singh (Punjabi)ਉਸ ਦੇ ਬਾਝੋਂ ਤੂੰ ਮਿੱਟੀ ਹੋ ਗਈ ਹੈਂ।
Fareedkot Teekaਉਸ ਸੇ ਬਿਨਾਂ ਤੂੰ ਮਿਟੀ ਹੋ ਗਈ ਹੈਂ॥
Prof. Sahib Singhਪਰ ਜਦੋਂ ਉਸ ਜੀਵਾਤਮਾ ਤੋਂ ਤੂੰ ਵਿਛੁੜ ਜਾਂਦੀ ਹੈਂ ਤਦੋਂ ਤੂੰ ਮਿੱਟੀ ਵਿਚ ਰੁਲ ਜਾਂਦੀ ਹੈਂ ॥੩॥
SikhNet (Spanish)pero sin Alma, te vuelves nada más que polvo. (3)
ਓਹੁ ਬੈਰਾਗੀ. ਮਰੈ ਨ ਜਾਇ ॥
ohu bairaagee. marai na jaae |
Sant Singh KhalsaThat detached soul is neither born, nor dies.
Manmohan SinghThe detached soul neither dies nor is born.
Manmohan Singh (Punjabi)ਉਹ ਨਿਰਲੇਪ ਆਤਮਾਂ ਨਾਂ ਮਰਦੀ ਹੈ, ਅਤੇ ਨਾਂ ਹੀ ਜੰਮਦੀ ਹੈ।
Fareedkot Teekaਓਹੁ ਬੈਰਾਗੀ ਮਰਤਾ ਨਹੀਂ ਹੈ॥
Prof. Sahib Singhਕਾਂਇਆਂ ਵਿਚੋਂ ਉਪਰਾਮ ਹੋ ਕੇ ਤੁਰ ਜਾਣ ਵਾਲਾ ਜੀਵਾਤਮਾ (ਆਪਣੇ ਆਪ) ਨਾਹ ਮਰਦਾ ਹੈ ਨਾਹ ਜੰਮਦਾ ਹੈ।ਪਦ ਅਰਥ ਬੈਰਾਗੀ = ਚਲੇ ਜਾਣ ਵਾਲਾ ਜੀਵਾਤਮਾ।
SikhNet (Spanish)Tu Alma está contenida en Ella Misma, y ni nace ni muere,
ਹੁਕਮੇ ਬਾਧਾ; ਕਾਰ ਕਮਾਇ ॥
hukame baadhaa; kaar kamaae |
Sant Singh KhalsaIt acts according to the Command of the Lord's Will.
Manmohan SinghIt acts subject to Lord's command.
Manmohan Singh (Punjabi)ਸੁਆਮੀ ਦੇ ਫੁਰਮਾਨ ਦੀ ਬੰਨ੍ਹੀ ਹੋਈ ਇਹ ਕੰਮ ਕਰਦੀ ਹੈ।
Fareedkot Teekaਹੁਕਮ ਕਾ ਬਾਧਾ ਹੂਆ ਜੀਵ ਰੂਪ ਹੋ ਕਰ ਸਭ ਕਾਰਜ ਕਰਤਾ ਹੈ॥
Prof. Sahib Singh(ਉਹ ਤਾਂ ਪਰਮਾਤਮਾ ਦੇ) ਹੁਕਮ ਵਿਚ ਬੱਝਾ ਹੋਇਆ (ਕਾਂਇਆਂ ਵਿਚ ਆਉਣ ਤੇ ਫਿਰ ਇਸ ਵਿਚੋਂ ਚਲੇ ਜਾਣ ਦੀ) ਕਾਰ ਕਰਦਾ ਹੈ।
SikhNet (Spanish)y funciona como es la Voluntad del Señor.
ਜੋੜਿ ਵਿਛੋੜੇ; ਨਾਨਕ ਥਾਪਿ ॥
jorr vichhorre; naanak thaap |
Sant Singh KhalsaO Nanak, having fashioned the body, the Lord unites the soul with it, and separates them again;
Manmohan SinghO Nanak, having fashioned the body, the Lord unites and separates the soul from it.
Manmohan Singh (Punjabi)ਹੇ ਨਾਨਕ! ਸਰੀਰ ਨੂੰ ਰਚ ਕੇ, ਸੁਆਮੀ ਆਤਮਾਂ ਨੂੰ ਇਸ ਲਈ ਜੋੜਦਾ ਅਤੇ ਇਸ ਨਾਲੋਂ ਵੱਖਰਾ ਕਰ ਦਿੰਦਾ ਹੈ।
Fareedkot Teekaਇਸ ਦੇਹੀ ਸੇ (ਜੋੜਿ) ਸੰਜੋਗ (ਵਿਛੋੜੇ) ਵਿਜੋਗ ਇਨ ਕਰ ਥਾਪਿ ਇਸਥਿਤ ਆਪ ਹੀ ਅਕਾਲ ਪੁਰਖ ਕਰਤਾ ਹੈ॥
Prof. Sahib Singhਹੇ ਨਾਨਕ! (ਆਖ-ਜੀਵਾਤਮਾ ਦੇ ਕੀਹ ਵੱਸ? ਪਰਮਾਤਮਾ) ਮਨੁੱਖ ਸਰੀਰ ਬਣਾ ਕੇ (ਜੀਵਾਤਮਾ ਤੇ ਕਾਂਇਆਂ ਦਾ ਜੋੜ ਜੋੜਦਾ ਹੈ) ਜੋੜ ਕੇ ਫਿਰ ਵਿਛੋੜ ਵੀ ਦੇਂਦਾ ਹੈ।ਪਦ ਅਰਥ ਜੋੜਿ = ਜੋੜ ਕੇ। ਥਾਪਿ = ਥਾਪ ਕੇ।
SikhNet (Spanish)Dice Nanak, el Señor habiéndolos unido, los separa, y habiéndolos separado los une otra vez.
ਅਪਨੀ ਕੁਦਰਤਿ; ਜਾਣੈ ਆਪਿ ॥੪॥੩੧॥੮੨॥
apanee kudarat; jaanai aap |4|31|82|
Sant Singh KhalsaHe alone knows His All-powerful creative nature. ||4||31||82||
Manmohan SinghHis omnipotence the Lord Himself knows.
Manmohan Singh (Punjabi)ਆਪਣੀ ਅਪਾਰ ਸ਼ਕਤੀ ਨੂੰ ਸੁਆਮੀ ਆਪੇ ਹੀ ਜਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਪਨੀ ਸਮਰਥਤਾ ਕੋ ਵਹੁ ਆਪ ਹੀ ਜਾਨਤਾ ਹੈ॥੪॥੩੨॥੮੨॥
Prof. Sahib Singh(ਜੀਵਾਤਮਾ ਤੇ ਕਾਂਇਆਂ ਨੂੰ ਜੋੜਨ ਵਿਛੋੜਨ ਦੀ) ਆਪਣੀ ਅਜਬ ਖੇਡ ਨੂੰ ਪਰਮਾਤਮਾ ਆਪ ਹੀ ਜਾਣਦਾ ਹੈ ॥੪॥੩੧॥੮੨॥* ਨੋਟ: ਦੁਤੁਕੇ ੯। ਇਸ ਸ਼ਬਦ ਤੋਂ ਲੈ ਕੇ ਸ਼ਬਦ ਨੰ: ੯੦ ਤਕ ੯ ਐਸੇ ਸ਼ਬਦ ਹਨ ਜਿਨ੍ਹਾਂ ਦੇ ਹਰੇਕ ਬੰਦ ਵਿਚ ਦੋ ਦੋ ਤੁਕਾਂ ਹਨ।
SikhNet (Spanish)Sí, Él solamente conoce el Misterio de Su Ser. (4-31-82)