ਆਸਾ ਮਹਲਾ ੫ ॥
aasaa mahalaa 5 | Ang 390
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Fareedkot Teekaਜੀਵ ਬ੍ਰਹਮ ਕੀ ਅਭੇਦਤਾ ਦਿਖਾਵਤੇ ਹੈਂ॥
SikhNet (Spanish)Asa, Mejl Guru Aryan, Quinto Canal Divino.
ਨਾ ਓਹੁ ਮਰਤਾ; ਨਾ ਹਮ ਡਰਿਆ ॥
naa ohu marataa; naa ham ddariaa | Ang 391
Sant Singh KhalsaHe does not die, so I do not fear.
Manmohan SinghHe (God) dies not, nor do I fear death.
Manmohan Singh (Punjabi)ਉਹ ਮਰਦਾ ਨਹੀਂ, ਨਾਂ ਹੀ ਮੈਂ ਮੌਤ ਤੋਂ ਭੈ ਖਾਂਦਾ ਹਾਂ।
Fareedkot Teekaਇਸ ਸਬਦ ਮੇਂ ਹਮਾਰਾ ਅਰਥ ਜੀਉ, ਓਹ ਕਾ ਅਰਥ ਅਕਾਲ ਪੁਰਖ ਜਾਨਨਾ। ਨਾ ਓਹ ਅਕਾਲ ਪੁਰਖੁ ਮਰਤਾ ਹੈ ਨਾ ਹਮਰਾ ਮਨੁ ਡਰਿਆ ਹੈ, ਵਾ ਨਾ ਹਮ ਮਰਨੇ ਸੇ ਡਰਿਆ ਕਰਤੇ ਹੈਂ॥
Prof. Sahib Singh(ਹੇ ਭਾਈ! ਅਸਾਡੀ ਜੀਵਾਂ ਦੀ ਪਰਮਾਤਮਾ ਤੋਂ ਵੱਖਰੀ ਕੋਈ ਹਸਤੀ ਨਹੀਂ। ਉਹ ਆਪ ਹੀ ਜੀਵਾਤਮਾ-ਰੂਪ ਵਿਚ ਸਰੀਰਾਂ ਦੇ ਅੰਦਰ ਵਰਤ ਰਿਹਾ ਹੈ) ਉਹ ਪਰਮਾਤਮਾ ਕਦੇ ਮਰਦਾ ਨਹੀਂ (ਸਾਡੇ ਅੰਦਰ ਭੀ ਉਹ ਆਪ ਹੀ ਹੈ) ਸਾਨੂੰ ਭੀ ਮੌਤ ਤੋਂ ਡਰ ਨਹੀਂ ਹੋਣਾ ਚਾਹੀਦਾ।ਪਦ ਅਰਥ ਓਹੁ = ਉਹ ਪਰਮਾਤਮਾ। ਹਮ = ਅਸੀਂ (ਉਸੇ ਦੀ ਹੀ ਅੰਸ਼-) ਜੀਵ।
SikhNet (Spanish)Él, el Señor, es Inmortal, por eso yo no tengo miedo a la muerte.
ਨਾ ਓਹੁ ਬਿਨਸੈ; ਨਾ ਹਮ ਕੜਿਆ ॥
naa ohu binasai; naa ham karriaa | Ang 391
Sant Singh KhalsaHe does not perish, so I do not grieve.
Manmohan SinghHe perishes not, nor do I grieve.
Manmohan Singh (Punjabi)ਉਹ ਨਾਸ ਨਹੀਂ ਹੁੰਦਾ, ਨਾਂ ਹੀ ਮੈਂ ਔਖਾ ਭਾਰਾ ਹੁੰਦਾ ਹਾਂ।
Fareedkot Teekaਜਿਸਤੇ ਵਹੁ ਬਿਨਸਿਆ ਨਹੀਂ ਤਿਸਤੇ ਹਮਰਾ ਮਨ ਝੁਰਿਆ ਭੀ ਨਹੀਂ ਹੈ॥
Prof. Sahib Singhਉਹ ਪਰਮਾਤਮਾ ਕਦੇ ਨਾਸ ਨਹੀਂ ਹੁੰਦਾ, ਸਾਨੂੰ ਭੀ (ਵਿਨਾਸ਼ ਦੀ) ਕੋਈ ਚਿੰਤਾ ਨਹੀਂ ਹੋਣੀ ਚਾਹੀਦੀ।ਪਦ ਅਰਥ ਕੜਿਆ = ਚਿੰਤਾ-ਫ਼ਿਕਰ ਕਰਦੇ।
SikhNet (Spanish)Él no es destruido, y por eso no le temo a la destrucción.
ਨਾ ਓਹੁ ਨਿਰਧਨੁ; ਨਾ ਹਮ ਭੂਖੇ ॥
naa ohu niradhan; naa ham bhookhe | Ang 391
Sant Singh KhalsaHe is not poor, so I do not hunger.
Manmohan SinghHe is not poor, nor am I hungry.
Manmohan Singh (Punjabi)ਉਹ ਗਰੀਬ ਨਹੀਂ, ਨਾਂ ਹੀ ਮੈਂ ਭੁੱਖਾ ਹਾਂ।
Fareedkot Teekaਨਾ ਵਹੁ ਨਿਰਧਨ ਹੈ ਨਾ ਹਮ ਹੀ ਭੂਖੇ ਹੈਂ॥
Prof. Sahib Singhਉਹ ਪ੍ਰਭੂ ਕੰਗਾਲ ਨਹੀਂ ਹੈ, ਅਸੀਂ ਭੀ ਆਪਣੇ ਆਪ ਨੂੰ ਭੁੱਖੇ-ਗਰੀਬ ਨਾਹ ਸਮਝੀਏ।ਪਦ ਅਰਥ ਨਿਰਧਨੁ = ਕੰਗਾਲ।
SikhNet (Spanish)Ni Él es pobre ni yo tengo hambre,
ਨਾ ਓਸੁ ਦੂਖੁ; ਨ ਹਮ ਕਉ ਦੂਖੇ ॥੧॥
naa os dookh; na ham kau dookhe |1| Ang 391
Sant Singh KhalsaHe is not in pain, so I do not suffer. ||1||
Manmohan SinghNeither He is in pain, nor do I suffer agony.
Manmohan Singh (Punjabi)ਨਾਂ ਉਸ ਨੂੰ ਤਕਲੀਫ ਹੈ ਅਤੇ ਨਾਂ ਹੀ ਮੈਂ ਕਸ਼ਟ ਉਠਾਉਂਦਾ ਹਾਂ।
Fareedkot Teekaਨਾ ਉਸ ਕੋ ਦੁਖੁ ਹੈ ਨ ਹਮ ਕੋ ਦੁਖੁ ਹੈ॥੧॥
Prof. Sahib Singhਉਸ ਨੂੰ ਕੋਈ ਦੁੱਖ ਨਹੀਂ ਪੋਂਹਦਾ, ਸਾਨੂੰ ਭੀ ਕੋਈ ਦੁੱਖ ਨਹੀਂ ਪੋਹਣਾ ਚਾਹੀਦਾ ॥੧॥
SikhNet (Spanish)ni Él tiene aflicción ni yo estoy en la miseria. (1)
ਅਵਰੁ. ਨ ਕੋਊ ਮਾਰਨਵਾਰਾ ॥
avar. na koaoo maaranavaaraa | Ang 391
Sant Singh KhalsaThere is no other Destroyer than Him.
Manmohan SinghThere is no other destroyer but God.
Manmohan Singh (Punjabi)ਵਾਹਿਗੁਰੂ ਦੇ ਬਾਝੋਂ ਹੋਰ ਕੋਈ ਮਾਰਨ ਵਾਲਾ ਨਹੀਂ।
Fareedkot Teekaਉਸ ਕੇ ਮਾਰਨੇ ਜੀਵਾਲਨੇ ਵਾਲਾ ਔਰ ਕੋਈ ਨਹੀਂ ਹੈ, ਭਾਵ ਸੁਤੰਤ੍ਰ ਹੈ; ਵਾ ਪਰਮੇਸ੍ਵਰ ਸੇ ਬਿਨਾਂ ਮਾਰਨੇ ਜੀਵਾਲਨੇ ਵਾਲਾ ਔਰ ਕੋਈ ਨਹੀਂ ਹੈ॥
Prof. Sahib Singh(ਹੇ ਭਾਈ!) ਉਸ ਪਰਮਾਤਮਾ ਤੋਂ ਬਿਨਾ ਕੋਈ ਹੋਰ ਸਾਨੂੰ ਮਾਰਨ ਦੀ ਤਾਕਤ ਨਹੀਂ ਰੱਖਦਾ।ਪਦ ਅਰਥ ਮਾਰਨਵਾਰਾ = ਮਾਰਨ ਦੀ ਸਮਰੱਥਾ ਵਾਲਾ।
SikhNet (Spanish)No hay otro Destructor más que Él,
ਜੀਅਉ ਹਮਾਰਾ; ਜੀਉ ਦੇਨਹਾਰਾ ॥੧॥ ਰਹਾਉ ॥
jeeo hamaaraa; jeeo denahaaraa |1| rahaau | Ang 391
Sant Singh KhalsaHe is my very life, the Giver of life. ||1||Pause||
Manmohan SinghMy very life is God, the giver of life to me. Pause.
Manmohan Singh (Punjabi)ਮੈਨੂੰ ਜਿੰਦ ਜਾਨ ਬਖਸ਼ਣਹਾਰ ਵਾਹਿਗੁਰੂ ਹੈ, ਮੈਨੂੰ ਜੀਵਨ ਬਖਸ਼ਦਾ ਹੈ। ਠਹਿਰਾਉ।
Fareedkot Teekaਜੋ ਸਰਬ ਕੋ (ਜੀਉ ਦੇਨਹਾਰਾ) ਜੀਵ ਕਲਾ, ਭਾਵ ਸੱਤਾ ਸਫੁਰਤੀ ਦੇਨੇ ਹਾਰਾ ਚੇਤਨ ਦੇਵ ਹੈ, ਸੋ ਹਮਰਾ ਸ੍ਵਰੂਪ ਹੈ। (ਜੀਅਉ) ਜੀਵਨ ਰੂਪ, ਭਾਵ ਅਮਰ ਹੈ। ਵਹੁ ਹਮਾਰਾ ਜੀਉ ਦੇਣੇ ਹਾਰਾ ਸਦਾ (ਜੀਅਉ) ਜੀਵਤਾ ਹੈ, ਭਾਵ ਅਬਿਨਾਸੀ ਹੈ॥੧॥ ਰਹਾਉ ॥
Prof. Sahib Singhਜੀਊਂਦਾ ਰਹੇ ਸਾਨੂੰ ਜਿੰਦ ਦੇਣ ਵਾਲਾ ਪਰਮਾਤਮਾ (ਪਰਮਾਤਮਾ ਆਪ ਸਦਾ ਕਾਇਮ ਰਹਿਣ ਵਾਲਾ ਹੈ, ਉਹੀ ਸਾਨੂੰ ਜੀਵਾਂ ਨੂੰ ਜਿੰਦ ਦੇਣ ਵਾਲਾ ਹੈ।) ॥੧॥ ਰਹਾਉ ॥ਪਦ ਅਰਥ ਜੀਅਉ = ਜੀਊਂਦਾ ਰਹੇ। ਜੀਉ ਦੇਨਹਾਰਾ = ਜਿੰਦ ਦੇਣ ਵਾਲਾ ॥੧॥ ਰਹਾਉ ॥
SikhNet (Spanish)el Uno Bendito, Quien nos Bendice a todos con vida. (1-Pausa)
ਨਾ ਉਸੁ ਬੰਧਨ; ਨਾ ਹਮ ਬਾਧੇ ॥
naa us bandhan; naa ham baadhe | Ang 391
Sant Singh KhalsaHe is not bound, so I am not in bondage.
Manmohan SinghHe has no entanglements, nor am I in bondage.
Manmohan Singh (Punjabi)ਉਸ ਨੂੰ ਕੋਈ ਜੰਜਾਲ ਨਹੀਂ, ਤੇ ਨਾਂ ਹੀ ਮੈਂ ਫਾਥਾ ਹੋਇਆ ਹਾਂ।
Fareedkot Teekaਨਾ ਉਸ ਕੋ ਮਾਯਾ ਕਾ ਬੰਧਨ ਹੈ ਨ ਹਮ ਮਾਯਾ ਕਰ ਕੇ ਬਾਂਧੇ ਹੈਂ॥
Prof. Sahib Singhਉਸ ਪਰਮਾਤਮਾ ਨੂੰ ਮਾਇਆ ਦੇ ਬੰਧਨ ਜਕੜ ਨਹੀਂ ਸਕਦੇ (ਇਸ ਵਾਸਤੇ ਅਸਲ ਵਿਚ) ਅਸੀਂ ਭੀ ਮਾਇਆ ਦੇ ਮੋਹ ਵਿਚ ਬੱਝੇ ਹੋਏ ਨਹੀਂ ਹਾਂ।
SikhNet (Spanish)Ni Él tiene ataduras, ni yo estoy amarrado.
ਨਾ ਉਸੁ ਧੰਧਾ; ਨਾ ਹਮ ਧਾਧੇ ॥
naa us dhandhaa; naa ham dhaadhe | Ang 391
Sant Singh KhalsaHe has no occupation, so I have no entanglements.
Manmohan SinghNeither He has any worldly occupation, nor do I have any engagements.
Manmohan Singh (Punjabi)ਨਾਂ ਹੀ ਉਸ ਨੂੰ ਕੋਈ ਦੁਨੀਆਵੀ ਰੁਝੇਵੇ ਹਨ, ਨਾਂ ਹੀ ਮੈਨੂੰ ਕੋਈ ਕਜੀਏ।
Fareedkot Teekaਨਾ ਉਸ ਕੋ ਅਨੰਦ ਕੋਈ ਧੰਧਾ ਹੈ ਨ ਹਮ ਕੋ (ਧਾਧੇ) ਧੰਧੇ ਹੈਂ॥
Prof. Sahib Singhਉਸ ਨੂੰ ਕੋਈ ਮਾਇਕ ਦੌੜ-ਭੱਜ ਗ੍ਰਸ ਨਹੀਂ ਸਕਦੀ, ਅਸੀਂ ਭੀ ਧੰਧਿਆਂ ਵਿਚ ਗ੍ਰਸੇ ਹੋਏ ਨਹੀਂ ਹਾਂ।ਪਦ ਅਰਥ ਧਾਧੇ = ਧੰਧਿਆਂ ਵਿਚ ਗ੍ਰਸੇ ਹੋਏ।
SikhNet (Spanish)Ni Él sufre trabajos arduos, ni yo hago esfuerzos de ningún tipo.
ਨਾ ਉਸੁ ਮੈਲੁ; ਨ ਹਮ ਕਉ ਮੈਲਾ ॥
naa us mail; na ham kau mailaa | Ang 391
Sant Singh KhalsaHe has no impurities, so I have no impurities.
Manmohan SinghNeither he has impurity, nor have I any filth.
Manmohan Singh (Punjabi)ਨਾਂ ਉਸ ਵਿੱਚ ਅਪਵਿੱਤ੍ਰਤਾ ਹੈ, ਨਾਂ ਹੀ ਮੇਰੇ ਵਿੱਚ ਕੋਈ ਗੰਦਗੀ।
Fareedkot Teekaਨਾ ਉਸਮੇਂ ਮੈਲੁ ਹੈ ਨ ਹਮ ਕੋ ਮੈਲਾ ਕਰਮੁ ਸਪਰਸ ਕਰਤਾ ਹੈ॥
Prof. Sahib Singh(ਸਾਡੇ ਅਸਲੇ) ਉਸ ਪਰਮਾਤਮਾ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗ ਸਕਦੀ, ਸਾਨੂੰ ਭੀ ਮੈਲ ਨਹੀਂ ਲੱਗਣੀ ਚਾਹੀਦੀ।
SikhNet (Spanish)Así como Él es Inmaculado, así yo estoy sin mancha.
ਓਸੁ ਅਨੰਦੁ; ਤ ਹਮ ਸਦ ਕੇਲਾ ॥੨॥
os anand; ta ham sad kelaa |2| Ang 391
Sant Singh KhalsaHe is in ecstasy, so I am always happy. ||2||
Manmohan SinghHe is in ecstasy, then I am, ever happy.
Manmohan Singh (Punjabi)ਉਹ ਪਰਮ ਪਰਸੰਨਤਾ ਵਿੱਚ ਹੈ, ਤਦ ਮੈਂ ਸਦੀਵ ਹੀ ਖੁਸ਼ ਹਾਂ।
Fareedkot Teekaਉਸ ਕੋ ਹੈ, ਤੋ ਹਮ ਭੀ ਸਦੀਵ ਬਿਲਾਸ ਕਰਤੇ ਹੈਂ, ਭਾਵ ਅਨੰਦ ਹੈ॥੨॥
Prof. Sahib Singhਉਸ ਨੂੰ ਸਦਾ ਆਨੰਦ ਹੀ ਆਨੰਦ ਹੈ, ਅਸੀਂ ਭੀ ਸਦਾ ਖਿੜੇ ਹੀ ਰਹੀਏ ॥੨॥ਪਦ ਅਰਥ ਕੇਲਾ = ਖ਼ੁਸ਼ੀਆਂ ॥੨॥
SikhNet (Spanish)Así como Él es el Éxtasis, así también yo lo vivo. (2)
ਨਾ ਉਸੁ ਸੋਚੁ; ਨ ਹਮ ਕਉ ਸੋਚਾ ॥
naa us soch; na ham kau sochaa | Ang 391
Sant Singh KhalsaHe has no anxiety, so I have no cares.
Manmohan SinghHe has no anxiety, nor do I have any care.
Manmohan Singh (Punjabi)ਉਸ ਨੂੰ ਕੋਈ ਚਿੰਤਾ ਨਹੀਂ, ਨਾਂ ਹੀ ਮੈਨੂੰ ਕੋਈ ਫਿਕਰ ਹੈ।
Fareedkot Teekaਨ ਉਸ ਕੋ ਕਿਸੀ ਪ੍ਰਕਾਰ ਕੀ (ਸੋਚੁ) ਚਿੰਤਾ ਹੈ ਔਰ ਨਾ ਹਮ ਕੋ ਹੀ ਚਿੰਤਾ ਹੈ॥
Prof. Sahib Singh(ਹੇ ਭਾਈ!) ਉਸ ਪਰਮਾਤਮਾ ਨੂੰ ਕੋਈ ਚਿੰਤਾ-ਫ਼ਿਕਰ ਨਹੀਂ ਵਿਆਪਦਾ (ਸਾਡੇ ਅੰਦਰ ਉਹ ਆਪ ਹੀ ਹੈ) ਸਾਨੂੰ ਭੀ ਕੋਈ ਫ਼ਿਕਰ ਨਹੀਂ ਪੋਹਣਾ ਚਾਹੀਦਾ।ਪਦ ਅਰਥ ਸੋਚੁ = ਚਿੰਤਾ-ਫ਼ਿਕਰ।
SikhNet (Spanish)Así como Él no se desgasta por la preocupación, así también yo no sufro dolor.
ਨਾ ਉਸੁ ਲੇਪੁ; ਨ ਹਮ ਕਉ ਪੋਚਾ ॥
naa us lep; na ham kau pochaa | Ang 391
Sant Singh KhalsaHe has no stain, so I have no pollution.
Manmohan SinghHe has no defilement, nor have I pollution.
Manmohan Singh (Punjabi)ਉਸ ਅੰਦਰ ਕੋਈ ਨਾਪਾਕੀ ਨਹੀਂ, ਨਾਂ ਹੀ ਮੇਰੇ ਵਿੱਚ ਪਲੀਤੀ ਹੈ।
Fareedkot Teekaਨ ਉਸ ਕੋ ਮਾਯਾ ਕੇ ਕਿਸੀ ਬਿਕਾਰ ਕਾ ਲੇਪੁ ਹੈ ਨ ਹਮ ਕੋ ਕਿਸੀ ਪ੍ਰਕਾਰ ਕੀ ਨ੍ਯੂਨਤਾ ਵਾ (ਪੋਚਾ) ਲੇਪੁ ਹੈ॥
Prof. Sahib Singhਉਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਸਾਡੇ ਉੱਤੇ ਭੀ ਕਿਉਂ ਪਏ?ਪਦ ਅਰਥ ਪੋਚਾ = ਮਾਇਆ ਦਾ ਪ੍ਰਭਾਵ।
SikhNet (Spanish)Así como Él no tiene impurezas, yo estoy libre de ellas.
ਨਾ ਉਸੁ ਭੂਖ; ਨ ਹਮ ਕਉ ਤ੍ਰਿਸਨਾ ॥
naa us bhookh; na ham kau trisanaa | Ang 391
Sant Singh KhalsaHe has no hunger, so I have no thirst.
Manmohan SinghHe feels no hunger, nor do I have any thirst.
Manmohan Singh (Punjabi)ਉਸ ਨੂੰ ਕੋਈ ਭੁੱਖ ਨਹੀਂ, ਨਾਂ ਹੀ ਮੈਨੂੰ ਕੋਈ ਤ੍ਰੇਹ ਹੈ।
Fareedkot Teekaਨ ਉਸ ਕੋ (ਭੂਖ) ਇਛ੍ਯਾ ਹੈ ਨਾ ਹਮ ਕੋ ਕਿਸੀ ਬਿਖ੍ਯ ਕੀ ਤ੍ਰਿਸਨਾ ਹੈ॥
Prof. Sahib Singhਉਸ ਪਰਮਾਤਮਾ ਨੂੰ ਮਾਇਆ ਦਾ ਮਾਲਕ ਨਹੀਂ ਦਬਾ ਸਕਦਾ, ਸਾਨੂੰ ਭੀ ਮਾਇਆ ਦੀ ਤ੍ਰਿਸ਼ਨਾ ਨਹੀਂ ਵਿਆਪਣੀ ਚਾਹੀਦੀ।
SikhNet (Spanish)Tampoco Él está hambriento, y yo tampoco lo estoy.
ਜਾ ਉਹੁ ਨਿਰਮਲੁ; ਤਾਂ ਹਮ ਜਚਨਾ ॥੩॥
jaa uhu niramal; taan ham jachanaa |3| Ang 391
Sant Singh KhalsaSince He is immaculately pure, I correspond to Him. ||3||
Manmohan SinghWhen he is immaculate, then do I match him.
Manmohan Singh (Punjabi)ਜਦ ਉਹ ਪਵਿੱਤ੍ਰ ਹੈ, ਤਦ ਮੈਂ ਉਸ ਨੂੰ ਫ਼ਬਦਾ ਹਾਂ।
Fareedkot Teekaਜੋ ਵਹੁ ਸੁੱਧ ਹੈ ਤਉ ਹਮ ਭੀ ਸਾਚੇ, ਭਾਵ ਬੇਦ ਪ੍ਰਮਾਣ ਸੇ ਹਾੜੇ ਹੂਏ ਸੁੱਧ ਸ੍ਵਰੂਪ ਹੈਂ॥੩॥
Prof. Sahib Singhਜਦੋਂ ਉਹ ਪਰਮਾਤਮਾ ਪਵਿਤ੍ਰ-ਸਰੂਪ ਹੈ (ਉਹੀ ਸਾਡੇ ਅੰਦਰ ਮੌਜੂਦ ਹੈ) ਤਾਂ ਅਸੀਂ ਭੀ ਸੁੱਧ-ਸਰੂਪ ਹੀ ਰਹਿਣੇ ਚਾਹੀਦੇ ਹਾਂ ॥੩॥ਪਦ ਅਰਥ ਜਚਨਾ = ਪੂਜਣ-ਯੋਗ, ਸੁੱਧ ॥੩॥
SikhNet (Spanish)Así como es El Inmaculado, así se encuentra mi ser de limpio. (3)
ਹਮ ਕਿਛੁ ਨਾਹੀ; ਏਕੈ ਓਹੀ ॥
ham kichh naahee; ekai ohee | Ang 391
Sant Singh KhalsaI am nothing; He is the One and only.
Manmohan SinghI am nothing, He alone is all-in-all.
Manmohan Singh (Punjabi)ਮੈਂ ਕੁਝ ਭੀ ਨਹੀਂ, ਕੇਵਲ ਓਹੀ ਸਾਰਾ ਕੁਛ ਹੈ।
Fareedkot Teekaਅਬ ਸਿਧਾਂਤ ਕਹਤੇ ਹੈਂ: ਹਮ ਕਛੁ ਭੀ ਨਹੀਂ ਹੈਂ ਏਕ ਵਹੀ ਅਕਾਲ ਪੁਰਖ ਹੈ॥
Prof. Sahib Singh(ਹੇ ਭਾਈ!) ਸਾਡੀ ਕੋਈ ਵੱਖਰੀ ਹੋਂਦ ਨਹੀਂ ਹੈ (ਸਭਨਾਂ ਵਿਚ) ਉਹ ਪਰਮਾਤਮਾ ਆਪ ਹੀ ਆਪ ਹੈ।
SikhNet (Spanish)Oh no, yo no soy nadie; Él es Todo en todo;
ਆਗੈ ਪਾਛੈ; ਏਕੋ ਸੋਈ ॥
aagai paachhai; eko soee | Ang 391
Sant Singh KhalsaBefore and after, He alone exists.
Manmohan SinghIn the past and the future he alone is.
Manmohan Singh (Punjabi)ਉਹ ਇਕੱਲਾ ਹੀ ਅਰੰਭ ਤੇ ਅਖੀਰ ਹੈ।
Fareedkot Teeka(ਆਗੈ) ਭਵਿਖ੍ਯਤ ਮੇਂ (ਪਾਛੈ) ਭੂਤਕਾਲ ਮੇਂ ਸੋਈ ਏਕ ਅਕਾਲ ਪੁਰਖ ਹੈ॥੩॥
Prof. Sahib Singhਇਸ ਲੋਕ ਵਿਚ ਤੇ ਪਰਲੋਕ ਵਿਚ ਹਰ ਥਾਂ ਉਹ ਪਰਮਾਤਮਾ ਆਪ ਹੀ ਆਪ ਹੈ।ਪਦ ਅਰਥ ਆਗੈ ਪਾਛੈ = ਲੋਕ ਪਰਲੋਕ ਵਿਚ।
SikhNet (Spanish)Él, el Uno antes y después, es Él y sólo Él.
ਨਾਨਕ ਗੁਰਿ; ਖੋਏ ਭ੍ਰਮ ਭੰਗਾ ॥
naanak gur; khoe bhram bhangaa | Ang 391
Sant Singh KhalsaO Nanak, the Guru has taken away my doubts and mistakes;
Manmohan SinghNanak, the Guru has dispelled my doubts and demerits.
Manmohan Singh (Punjabi)ਨਾਨਕ ਗੁਰਾਂ ਨੇ ਮੇਰੇ ਸੰਦੇਹ ਅਤੇ ਅਉਗੁਣ ਦੂਰ ਕਰ ਦਿੱਤੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੇ ਰਿਦੇ ਮੇਂ ਭ੍ਰਮ (ਭੰਗਾ) ਬਿਘਨ ਰੂਪ ਥੇ, ਸੋ ਗੁਰੋਂ ਨੇ ਖੋਇ ਦੀਏ ਹੈਂ॥
Prof. Sahib Singhਹੇ ਨਾਨਕ! ਜਦੋਂ ਗੁਰੂ ਨੇ (ਸਾਡੇ ਅੰਦਰੋਂ ਸਾਡੀ ਮਿਥੀ ਹੋਈ ਵੱਖਰੀ ਹਸਤੀ ਦੇ) ਭਰਮ ਦੂਰ ਕਰ ਦਿੱਤੇ ਜੋ (ਸਾਡੇ ਉਸ ਨਾਲ ਇੱਕ-ਰੂਪ ਹੋਣ ਦੇ ਰਾਹ ਵਿਚ) ਵਿਘਨ (ਪਾ ਰਹੇ ਸਨ),ਪਦ ਅਰਥ ਗੁਰਿ = ਗੁਰੂ ਨੇ। ਭੰਗਾ = ਵਿਘਨ।
SikhNet (Spanish)Dice Nanak, por la Gracia del Guru, mis dolores se han ido,
ਹਮ ਓਇ ਮਿਲਿ; ਹੋਏ ਇਕ ਰੰਗਾ ॥੪॥੩੨॥੮੩॥
ham oe mil; hoe ik rangaa |4|32|83| Ang 391
Sant Singh KhalsaHe and I, joining together, are of the same color. ||4||32||83||
Manmohan SinghHe and I, uniting together, have assumed identical colour.
Manmohan Singh (Punjabi)ਉਹ ਤੇ ਮੈਂ ਇਕੱਠੇ ਹੋ, ਇਕੋ ਹੀ ਰੰਗਤ ਦੇ ਹੋ ਗਏ ਹਾਂ।
Fareedkot Teekaਹਮ ਔਰ ਵਹ ਮਿਲ ਕਰ ਕੇ ਏਕ ਰੂਪ ਹੋ ਗਏ ਹੈਂ॥੪॥੩੨॥੮੩॥☬ਪੂਰਬੋਕਤ ਨਿਸਚੇ ਵਾਲੀ ਸੰਤ ਰੂਪ ਸੁਹਾਗਣੋਂ ਕੀ ਮਹਮਾ ਕਥਨ ਕਰਤੇ ਹੈਂ:
Prof. Sahib Singhਤਦੋਂ ਅਸੀਂ ਉਸ (ਪਰਮਾਤਮਾ) ਨੂੰ ਮਿਲ ਕੇ ਉਸ ਨਾਲ ਇੱਕ-ਮਿਕ ਹੋ ਜਾਂਦੇ ਹਾਂ ॥੪॥੩੨॥੮੩॥ਪਦ ਅਰਥ ਓਇ = ਉਸ ਵਿਚ ॥੪॥੩੨॥੮੩॥
SikhNet (Spanish)y Él y yo, en el Encuentro, nos hemos vuelto Uno. (4-32-83)