ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਅਨਦਿਨੁ; ਮੂਸਾ ਲਾਜੁ ਟੁਕਾਈ ॥
anadin; moosaa laaj ttukaaee |
Sant Singh KhalsaNight and day, the mouse of time gnaws away at the rope of life.
Manmohan SinghNight and day, the mouse gnaws the rope. (of life's span)
Manmohan Singh (Punjabi)ਰੈਣ ਦਿਹੁੰ ਚੂਹਾ (ਜਿੰਦਗੀ ਰੂਪੀ) ਰੱਸੇ ਨੂੰ ਕੁਤਰੀ ਜਾਂਦਾ ਹੈ।
Fareedkot Teekaਕਾਲ ਰੂਪ ਚੂਹਾ ਰਾਤ੍ਰਿ ਦਿਨ ਆਯੂ ਰੂਪ (ਲਾਜੁ) ਰਸੀ ਕੋ; ਵਾ ਰਾਤਿ ਦਿਨ ਰੂਪੀ ਚੂਹੀ ਚੂਹਾ ਆਯੂ ਰੂਪ ਰਸੀ ਕੋ ਕਾਟਤਾ ਜਾਤਾ ਹੈ॥
Prof. Sahib Singh(ਹੇ ਭਾਈ! ਤੂੰ ਮਾਇਆ ਦੇ ਮੋਹ ਦੇ ਖੂਹ ਵਿਚ ਲਮਕਿਆ ਪਿਆ ਹੈਂ, ਜਿਸ ਲੱਜ ਦੇ ਆਸਰੇ ਤੂੰ ਲਮਕਿਆ ਹੋਇਆ ਹੈਂ ਉਸ) ਲੱਜ ਨੂੰ ਹਰ ਰੋਜ਼ ਚੂਹਾ ਟੁੱਕ ਰਿਹਾ ਹੈ।ਪਦ ਅਰਥ ਅਨਦਿਨੁ = ਹਰ ਰੋਜ਼। ਮੂਸਾ = ਚੂਹਾ। ਲਾਜੁ = ਲੱਜ।
SikhNet (Spanish)Noche y día el ratón del tiempo roe la cuerda de la vida que a uno le ha sido conferida,
ਗਿਰਤ ਕੂਪ ਮਹਿ; ਖਾਹਿ ਮਿਠਾਈ ॥੧॥
girat koop meh; khaeh mitthaaee |1|
Sant Singh KhalsaFalling into the well, the mortal eats the sweet treats of Maya. ||1||
Manmohan SinghFalling into the well, the mortal is eating the sweets. (of passions)
Manmohan Singh (Punjabi)ਖੂਹ ਵਿੱਚ ਡਿੱਗਦਾ ਹੋਇਆ ਪ੍ਰਾਣੀ (ਵਿਕਾਰਾਂ ਦੀ) ਮਿਠਿਆਈ ਖਾ ਰਿਹਾ ਹੈ।
Fareedkot Teekaਜੀਵ ਗ੍ਰਿਹਸਤ ਰੂਪ ਕੂਏਂ ਮੇਂ ਗਿਰਤਾ ਹੈ ਔਰ ਉਸ ਕੂਪ ਮੇਂ ਇਸਤ੍ਰੀ ਪੁਤ੍ਰ ਆਦਿ ਕੇ ਸੁਖ ਕੋ ਮਿਠਾਈ ਮਾਨ ਕਰ ਬੜੀ ਪ੍ਰਸੰਨਤਾ ਸੇ ਖਾਤਾ, ਭਾਵ ਗ੍ਰਹਣ ਕਰਤਾ ਹੈ॥੧॥
Prof. Sahib Singh(ਉਮਰ ਦੀ ਲੱਜ ਨੂੰ ਜਮ-ਚੂਹਾ ਟੁੱਕਦਾ ਜਾ ਰਿਹਾ ਹੈ, ਪਰ) ਤੂੰ ਖੂਹ ਵਿਚ ਡਿੱਗਾ ਹੋਇਆ ਭੀ ਮਠਿਆਈ ਖਾਈ ਜਾ ਰਿਹਾ ਹੈਂ (ਦੁਨੀਆ ਦੇ ਪਦਾਰਥ ਮਾਣਨ ਵਿਚ ਰੁੱਝਾ ਪਿਆ ਹੈਂ) ॥੧॥ਪਦ ਅਰਥ ਕੂਪ = ਖੂਹ। ਖਾਹਿ = ਤੂੰ ਖਾਂਦਾ ਹੈਂ ॥੧॥
SikhNet (Spanish)y aunque caído esté uno en el fondo del Pozo del Señor, sigue comiendo del dulce de Maya. (1)
ਸੋਚਤ ਸਾਚਤ; ਰੈਨਿ ਬਿਹਾਨੀ ॥
sochat saachat; rain bihaanee |
Sant Singh KhalsaThinking and planning, the night of the life is passing away.
Manmohan SinghIn thinking and reflecting the (life's) night passes away.
Manmohan Singh (Punjabi)ਸੋਚਦਿਆਂ ਤੇ ਵਿਚਾਰਦਿਆਂ (ਜੀਵਨ ਰੂਪੀ) ਰਾਤ੍ਰੀ ਗੁਜਰ ਜਾਂਦੀ ਹੈ।
Fareedkot Teekaਪਦਾਰਥੋਂ ਕਾ ਸੰਗ੍ਰਹ ਕਰਨੇ ਕਾ ਬਿਚਾਰ ਸੋਚਤੇ ਹੂਏ (ਸਾਚਤ) ਪਦਾਰਥੋਂ ਕਾ ਸੰਗ੍ਰਹ ਕਰਤੇ ਹੂਏ ਅਵਸਥਾ ਰੂਪ ਰਾਤ੍ਰੀ ਬੀਤ ਜਾਤੀ ਭਈ॥
Prof. Sahib Singhਮਾਇਆ ਦੀਆਂ ਸੋਚਾਂ ਸੋਚਦਿਆਂ ਹੀ ਮਨੁੱਖ ਦੀ (ਜ਼ਿੰਦਗੀ ਦੀ ਸਾਰੀ) ਰਾਤ ਬੀਤ ਜਾਂਦੀ ਹੈ,ਪਦ ਅਰਥ ਸੋਚਤ ਸਾਚਤ = ਚਿੰਤਾ-ਫ਼ਿਕਰ ਕਰਦਿਆਂ। ਰੈਨਿ = (ਜ਼ਿੰਦਗੀ ਦੀ) ਰਾਤ।
SikhNet (Spanish)Y en una preocupación sin fin pasa la noche de su vida
ਅਨਿਕ ਰੰਗ ਮਾਇਆ ਕੇ ਚਿਤਵਤ; ਕਬਹੂ. ਨ ਸਿਮਰੈ ਸਾਰਿੰਗਪਾਨੀ ॥੧॥ ਰਹਾਉ ॥
anik rang maaeaa ke chitavat; kabahoo. na simarai saaringapaanee |1| rahaau |
Sant Singh KhalsaThinking of the many pleasures of Maya, the mortal never remembers the Lord, the Sustainer of the earth. ||1||Pause||
Manmohan SinghThinking of the multifarious pleasure of the world, man reflects not on God, the sustainer of earth. Pause.
Manmohan Singh (Punjabi)ਸੰਸਾਰ ਦੀਆਂ ਅਨੇਕਾਂ ਮੌਜ ਬਹਾਰਾਂ ਦਾ ਖਿਆਲ ਕਰਦਾ ਹੋਇਆ, ਆਦਮੀ ਕਦਾਚਿਤ ਧਰਤੀ ਨੂੰ ਥੰਮ੍ਹਣਹਾਰ ਸੁਆਮੀ ਦਾ ਆਰਾਧਨ ਨਹੀਂ ਕਰਦਾ। ਠਹਿਰਾਉ।
Fareedkot Teekaਜੀਵ ਅਨੇਕ ਪ੍ਰਕਾਰ ਮਾਯਾ ਕੇ ਰੰਗ ਚਿਤਵਨ ਕਰਤੇ ਹੈਂ ਅਰੁ ਹਰੀ ਕਾ ਕਬੀ ਭੀ ਸਿਮਰਨ ਨਹੀਂ ਕੀਆ॥੧॥ ਰਹਾਉ ॥
Prof. Sahib Singhਮਨੁੱਖ ਮਾਇਆ ਦੇ ਹੀ ਅਨੇਕਾਂ ਰੰਗ ਤਮਾਸ਼ੇ ਸੋਚਦਾ ਰਹਿੰਦਾ ਹੈ ਤੇ ਪਰਮਾਤਮਾ ਨੂੰ ਕਦੇ ਭੀ ਨਹੀਂ ਸਿਮਰਦਾ ॥੧॥ ਰਹਾਉ ॥ਪਦ ਅਰਥ ਸਾਰਿੰਗਪਾਨੀ = {ਸਾਰਿੰਗ = ਧਨੁਖ। ਪਾਨੀ = ਹੱਥ। ਜਿਸ ਦੇ ਹੱਥ ਵਿਚ ਧਨੁਖ ਹੈ} ਪਰਮਾਤਮਾ ॥੧॥ ਰਹਾਉ ॥
SikhNet (Spanish)poniendo atención a la infinita procesión de ilusiones, y no contempla al Señor de la Tierra. (1-Pausa)
ਦ੍ਰੁਮ ਕੀ ਛਾਇਆ; ਨਿਹਚਲ ਗ੍ਰਿਹੁ ਬਾਂਧਿਆ ॥
drum kee chhaaeaa; nihachal grihu baandhiaa |
Sant Singh KhalsaBelieving the shade of the tree to be permanent, he builds his house beneath it.
Manmohan SinghDeeming the tree's shade as immovable, man builds his home beneath it.
Manmohan Singh (Punjabi)ਬਿਰਛ ਦੀ ਛਾਂ ਨੂੰ ਅਹਿੱਲ ਖਿਆਲ ਕਰਕੇ ਇਨਸਾਨ ਆਪਣਾ ਘਰ ਇਸ ਦੇ ਹੇਠਾਂ ਬਣਾਉਂਦਾ ਹੈ।
Fareedkot Teeka(ਦ੍ਰੁਮ) ਬ੍ਰਿਖ ਛਾਇਆ ਵਤ ਜੋ ਸੰਸਾਰ ਹੈ ਤਿਸ ਕੋ ਨਿਹਚਲ ਜਾਨ ਕਰ ਘਰ ਬਾਂਧਿਆ ਹੈ॥
Prof. Sahib Singh(ਮਾਇਆ ਦੇ ਮੋਹ ਵਿਚ ਫਸ ਕੇ ਮਨੁੱਖ ਇਤਨਾ ਮੂਰਖ ਹੋ ਜਾਂਦਾ ਹੈ ਕਿ) ਰੁੱਖ ਦੀ ਛਾਂ ਨੂੰ ਪੱਕਾ ਘਰ ਮੰਨ ਬੈਠਦਾ ਹੈ,ਪਦ ਅਰਥ ਦ੍ਰੁਮ = ਰੁੱਖ। ਛਾਇਆ = ਛਾਂ। ਨਿਹਚਲ = ਨਾਹ ਹਿੱਲਣ ਵਾਲਾ, ਪੱਕਾ। ਗ੍ਰਿਹੁ = ਘਰ।
SikhNet (Spanish)En la sombra pasajera del árbol construye su recinto eterno; se encuentra en las garras del tiempo,
ਕਾਲ ਕੈ ਫਾਂਸਿ; ਸਕਤ ਸਰੁ ਸਾਂਧਿਆ ॥੨॥
kaal kai faans; sakat sar saandhiaa |2|
Sant Singh KhalsaBut the noose of death is around his neck, and Shakti, the power of Maya, has aimed her arrows at him. ||2||
Manmohan SinghDeath's noose is around his neck and mammon has aimed her arrow at him.
Manmohan Singh (Punjabi)ਮੌਤ ਦੀ ਫਾਹੀ ਉਸ ਦੀ ਗਰਦਨ ਦੁਆਲੇ ਹੈ ਅਤੇ ਮਾਇਆ ਨੇ ਆਪਣਾ ਤੀਰ ਉਸ ਦੇ ਸਿੰਨ੍ਹਿਆ ਹੋਇਆ ਹੈ।
Fareedkot Teeka(ਸਕਤ) ਮਾਯਾ ਕੀ ਫਾਸੀ ਮੇਂ ਪੜਾ ਹੂਆ ਹੈ ਔਰ ਕਾਲ ਭਗਵਾਨ ਨੇ (ਸਰੁ) ਤੀਰ (ਸਾਂਧਿਆ) ਜੋੜਿਆ ਹੈ, ਭਾਵ ਮਾਰਨੇ ਕੋ ਤ੍ਯਾਰ ਹੈ॥੨॥
Prof. Sahib Singhਮਨੁੱਖ ਕਾਲ (ਆਤਮਕ ਮੌਤ) ਦੀ ਫਾਹੀ ਵਿਚ ਫਸਿਆ ਹੋਇਆ ਹੈ ਉਤੋਂ ਮਾਇਆ ਨੇ ਤ੍ਰਿੱਖਾ (ਮੋਹ ਦਾ) ਤੀਰ ਕੱਸਿਆ ਹੋਇਆ ਹੈ ॥੨॥ਪਦ ਅਰਥ ਕੈ ਫਾਂਸਿ = ਦੀ ਫਾਹੀ ਵਿਚ। ਸਕਤ = ਤਕੜਾ। ਸਰੁ = ਤੀਰ। ਸਾਂਧਿਅ = ਕੱਸਿਆ ਹੋਇਆ ॥੨॥
SikhNet (Spanish)y el poder de Maya incesantemente apunta hacia él. (2)
ਬਾਲੂ ਕਨਾਰਾ; ਤਰੰਗ ਮੁਖਿ ਆਇਆ ॥
baaloo kanaaraa; tarang mukh aaeaa |
Sant Singh KhalsaThe sandy shore is being washed away by the waves,
Manmohan SinghThe sandy shore has fallen into the mouth of the waves.
Manmohan Singh (Punjabi)ਰੇਤੇ ਦਾ ਕੰਢਾ ਲਹਿਰਾਂ ਦੇ ਮੂੰਹ ਵਿੱਚ ਆ ਗਿਆ ਹੈ।
Fareedkot Teekaਮੋਟੇ ਰੇਤੇ ਕਾ ਕਨਾਰਾ ਰੂਪ ਜੋ ਏਹ ਸਰੀਰ ਹੈ, ਸੋ ਕਾਲ ਰੂਪ ਦਰੀਆਉ ਕੀ ਮ੍ਰਿਤ ਰੂਪ ਲਹਿਰ ਕੇ ਮੁਖ ਮੇਂ ਆਯਾ ਹੂਆ ਹੈ॥
Prof. Sahib Singh(ਇਹ ਜਗਤ-ਵਾਸਾ, ਮਾਨੋ,) ਰੇਤ ਦਾ ਕੰਢਾ (ਦਰਿਆ ਦੀਆਂ) ਲਹਰਾਂ ਦੇ ਮੂੰਹ ਵਿਚ ਆਇਆ ਹੋਇਆ ਹੈ,ਪਦ ਅਰਥ ਬਾਲੂ = ਰੇਤ। ਤਰੰਗ = ਲਹਰਾਂ। ਮੁਖਿ = ਮੂੰਹ ਵਿਚ।
SikhNet (Spanish)La orilla de arena está siendo erosionada por las olas,
ਸੋ ਥਾਨੁ; ਮੂੜਿ. ਨਿਹਚਲੁ ਕਰਿ ਪਾਇਆ ॥੩॥
so thaan; moorr. nihachal kar paaeaa |3|
Sant Singh Khalsabut the fool still believes that place to be permanent. ||3||
Manmohan SinghThat place, the fool deems as permanent.
Manmohan Singh (Punjabi)ਉਸ ਥਾਂ ਨੂੰ ਮੂਰਖ ਮੁਸਤਕਿਲ ਕਰਕੇ ਜਾਣਦਾ ਹੈ।
Fareedkot Teekaਸੋ ਸਰੀਰ ਅਸਥਾਨ ਨਿਹਚਲ ਜਾਨ ਕਰ ਮੂਰਖ ਜੀਵ ਨੇ ਤਿਸਮੈਂ ਮੋਹ ਪਾਯਾ ਹੈ॥੩॥
Prof. Sahib Singh(ਪਰ ਮਾਇਆ ਦੇ ਮੋਹ ਵਿਚ ਫਸੇ ਹੋਏ) ਮੂਰਖ ਨੇ ਇਸ ਥਾਂ ਨੂੰ ਪੱਕਾ ਸਮਝਿਆ ਹੋਇਆ ਹੈ ॥੩॥ਪਦ ਅਰਥ ਮੂੜਿ = ਮੂਰਖ ਨੇ ॥੩॥
SikhNet (Spanish)pero el pobre tonto piensa que su recinto es inamovible. (3)
ਸਾਧਸੰਗਿ; ਜਪਿਓ ਹਰਿ ਰਾਇ ॥
saadhasang; japio har raae |
Sant Singh KhalsaIn the Saadh Sangat, the Company of the Holy, chant the Name of the Lord, the King.
Manmohan SinghIn the guild of saints, I have meditated on the sovereign Lord.
Manmohan Singh (Punjabi)ਸਤਿ ਸੰਗਤ ਅੰਦਰ ਮੈਂ ਪਾਤਸ਼ਾਹ ਪਰਮੇਸ਼ਰ ਦਾ ਸਿਮਰਨ ਕੀਤਾ ਹੈ।
Fareedkot Teekaਸਾਧ ਸੰਗਤ ਦ੍ਵਾਰਾ ਜਿਨੋਂ ਨੇ ਹਰਿ ਰਾਜਾ ਕੇ ਨਾਮ ਕੋ ਜਪਾ ਹੈ॥
Prof. Sahib Singhਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਟਿਕ ਕੇ ਪ੍ਰਭੂ-ਪਾਤਿਸ਼ਾਹ ਦਾ ਜਾਪ ਜਪਿਆ ਹੈ,ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ।
SikhNet (Spanish)Contemplo al Señor en la Asamblea de los Santos,
ਨਾਨਕ ਜੀਵੈ; ਹਰਿ ਗੁਣ ਗਾਇ ॥੪॥੩੦॥੮੧॥
naanak jeevai; har gun gaae |4|30|81|
Sant Singh KhalsaNanak lives by singing the Glorious Praises of the Lord. ||4||30||81||
Manmohan SinghNanak lives by singing God's praises.
Manmohan Singh (Punjabi)ਨਾਨਕ, ਵਾਹਿਗੁਰੂ ਦੇ ਗੁਣਾਵਾਦ ਗਾਇਨ ਕਰਨ ਦੁਆਰਾ ਜੀਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਗੁਰਮੁਖ ਹਰਿ ਕੇ ਗੁਣ ਗਾਨ ਕਰ ਕੇ ਜੀਵਤੇ ਹੈਂ॥੪॥੩੦॥੮੧॥☬ਮ੍ਰਿਤਕ ਪਏ ਸਰੀਰ ਕੋ ਦੇਖ ਕਰ ਵੈਰਾਗ ਜਨਕ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! ਉਹ ਪਰਮਾਤਮਾ ਦੇ ਗੁਣ ਗਾ ਗਾ ਕੇ ਆਤਮਕ ਜੀਵਨ ਹਾਸਲ ਕਰਦਾ ਹੈ ॥੪॥੩੦॥੮੧॥ਪਦ ਅਰਥ ਗਾਇ = ਗਾ ਕੇ ॥੪॥੩੦॥੮੧॥
SikhNet (Spanish)y vivo para cantar siempre las Alabanzas del Señor. (4-30-81)