ੴ

ਸਿੱਖਬਾਣੀ · SikhBani

Ang 390

Sri Guru Granth Sahib · Raag Aasaa · 6 shabads, 54 lines
Translations
Shabad Guru Arjan Dev Ji Raag Aasaa continued from Ang 389

ਨਾਨਕ ਪਾਇਆ ਨਾਮ ਖਜਾਨਾ ॥੪॥੨੭॥੭੮॥

naanak paaeaa naam khajaanaa |4|27|78|

Sant Singh KhalsaNanak has obtained the treasure of the Naam, the Name of the Lord. ||4||27||78||
Manmohan SinghNanak has obtained the treasure of God's Name.
Manmohan Singh (Punjabi)ਨਾਨਕ ਨੂੰ ਵਾਹਿਗੁਰੂ ਦੇ ਨਾਮ ਦਾ ਭੰਡਾਰਾ ਪਰਾਪਤ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਸੇ ਨਾਮ ਖਜਾਨਾ ਪਾਇਆ ਹੈ॥੪॥੨੭॥੭੮॥☬ਪੁਨਾ ਬੇਨਤੀ:
Prof. Sahib Singhਹੇ ਨਾਨਕ! (ਜਿਸ ਨੇ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੇ ਨਾਮ ਦਾ ਖ਼ਜ਼ਾਨਾ ਲੱਭ ਲਿਆ ॥੪॥੨੭॥੭੮॥
SikhNet (Spanish)el Nombre del Señor. (4-27-78)

Open this shabad (11 lines, Angs 389-390) →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਠਾਕੁਰ ਸਿਉ; ਜਾ ਕੀ ਬਨਿ ਆਈ ॥

tthaakur siau; jaa kee ban aaee |

Sant Singh KhalsaThose who are attuned to their Lord and Master
Manmohan SinghThey who are on intimate terms with the Lord,
Manmohan Singh (Punjabi)ਜਿਨ੍ਹਾਂ ਦੇ ਸੁਆਮੀ ਨਾਲ ਦੋਸਤਾਨਾ ਸਬੰਧ ਹਨ,
Fareedkot Teekaਹੇ ਠਾਕੁਰ! ਜਿਸ ਕੀ ਤੇਰੇ ਸਾਥ ਬਨਿ ਆਈ ਹੈ॥
Prof. Sahib Singh(ਹੇ ਭਾਈ!) ਜਿਸ ਮਨੁੱਖ ਦੀ ਪ੍ਰੀਤਿ ਮਾਲਕ-ਪ੍ਰਭੂ ਨਾਲ ਪੱਕੀ ਬਣ ਜਾਂਦੀ ਹੈ,

ਪਦ ਅਰਥ ਸਿਉ = ਨਾਲ।

SikhNet (Spanish)Aquél cuya mente está entonada en el Señor Maestro,

ਭੋਜਨ ਪੂਰਨ; ਰਹੇ ਅਘਾਈ ॥੧॥

bhojan pooran; rahe aghaaee |1|

Sant Singh Khalsaare satisfied and fulfilled with the perfect food. ||1||
Manmohan Singhthey remain satiated with the Name's perfect food.
Manmohan Singh (Punjabi)ਉਹ ਨਾਮ ਦੇ ਮੁਕੰਮਲ ਖਾਣੇ ਨਾਲ ਰੱਜੇ ਰਹਿੰਦੇ ਹਨ।
Fareedkot Teekaਵਹੁ ਗਿਆਨ ਭੋਜਨ ਸੇ ਅਘਾਇ ਕਰ ਪੂਰਨ ਹੋ ਰਹੇ ਹੈਂ॥੧॥
Prof. Sahib Singhਅਮੁੱਕ ਨਾਮ-ਭੋਜਨ ਦੀ ਬਰਕਤਿ ਨਾਲ ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ ਸਦਾ) ਰੱਜਿਆ ਰਹਿੰਦਾ ਹੈ ॥੧॥

ਪਦ ਅਰਥ ਭੋਜਨ ਪੂਰਨ = ਅਮੁੱਕ ਨਾਮ-ਭੋਜਨ ਦੀ ਬਰਕਤਿ ਨਾਲ। ਅਘਾਈ ਰਹੇ = ਅਘਾਇ ਰਹੇ, ਰੱਜਿਆ ਰਹਿੰਦਾ ਹੈ ॥੧॥

SikhNet (Spanish)está satisfecho con el alimento Perfecto del Naam, el Nombre del Señor. (1)

ਕਛੂ ਨ ਥੋਰਾ; ਹਰਿ ਭਗਤਨ ਕਉ ॥

kachhoo na thoraa; har bhagatan kau |

Sant Singh KhalsaThe Lord's devotees never run short of anything.
Manmohan SinghGod's saints run short of nothing.
Manmohan Singh (Punjabi)ਵਾਹਿਗੁਰੂ ਦੇ ਸਾਧੂਆਂ ਨੂੰ ਕਿਸੇ ਵਸਤੂ ਦੀ ਕਮੀ ਨਹੀਂ ਵਾਪਰਦੀ।
Fareedkot Teekaਹੇ ਹਰਿ! ਤੇਰੇ ਭਗਤੋਂ ਕੋ ਕੋਈ ਬਸਤ ਕਾ (ਥੋਰਾ) ਘਾਟਾ ਨਹੀਂ ਹੈ॥
Prof. Sahib Singh(ਹੇ ਭਾਈ! ਹਰੀ ਦੇ ਭਗਤਾਂ ਪਾਸ ਇਤਨਾ ਅਮੁੱਕ ਨਾਮ-ਖ਼ਜ਼ਾਨਾ ਹੁੰਦਾ ਹੈ ਕਿ) ਭਗਤ ਜਨਾਂ ਨੂੰ ਕਿਸੇ ਚੀਜ਼ ਦੀ ਥੁੜ ਨਹੀਂ ਹੁੰਦੀ,

ਪਦ ਅਰਥ ਥੋਰਾ = ਥੋੜਾ। ਕਉ = ਨੂੰ।

SikhNet (Spanish)A los Devotos del Señor no les falta nada,

ਖਾਤ ਖਰਚਤ ਬਿਲਛਤ; ਦੇਵਨ ਕਉ ॥੧॥ ਰਹਾਉ ॥

khaat kharachat bilachhat; devan kau |1| rahaau |

Sant Singh KhalsaThey have plenty to eat, spend, enjoy and give. ||1||Pause||
Manmohan SinghThey have plenty to eat, spend, enjoy and give. Pause.
Manmohan Singh (Punjabi)ਉਨ੍ਹਾਂ ਕੋਲ ਖਾਣ, ਖਰਚਣ, ਆਨੰਦ ਮਾਣਨ ਅਤੇ ਦੇਣ ਲਈ ਬਹੁਤ ਕੁਛ ਹੈ। ਠਹਿਰਾਉ।
Fareedkot Teeka(ਖਾਤ) ਜਪਤੇ (ਖਰਚਤ) ਸਾਧਨਾ ਸਪੰਨ ਅਧਿਕਾਰੀ ਕੋ ਦੇਤੇ (ਬਿਲਛਤ ਦੇਵਨ ਕਉ) ਆਨੰਦ ਪੂਰਵਕ ਗ੍ਯਾਨ ਬਖਸੀਸ ਦੇਣੇ ਕੋ ਭੀ ਕਛੁ ਥੋੜਾ ਨਹੀਂ ਹੈ। ਭਾਵ ਜੋ ਸਾਧਨੋਂ ਤੇ ਰਹਤ ਹੈਂ ਦ੍ਯਾ ਕਰ ਕੇ ਉਨ ਕੋ ਭੀ ਨਾਮ ਕਾ ਉਪਦੇਸ਼ ਕਰਤੇ ਹੈਂ ਵਹੀ ਬਖਸੀਸ ਹੈ॥੧॥ ਰਹਾਉ ॥
Prof. Sahib Singhਉਹ ਉਸ ਖ਼ਜ਼ਾਨੇ ਨੂੰ ਆਪ ਵਰਤਦੇ ਹਨ ਹੋਰਨਾਂ ਨੂੰ ਵੰਡਦੇ ਹਨ, ਆਪ ਆਨੰਦ ਮਾਣਦੇ ਹਨ, ਤੇ ਹੋਰਨਾਂ ਨੂੰ ਭੀ ਆਨੰਦ ਦੇਣ-ਜੋਗੇ ਹੁੰਦੇ ਹਨ ॥੧॥ ਰਹਾਉ ॥

ਪਦ ਅਰਥ ਬਿਲਛਤ = ਆਨੰਦ ਮਾਣਦੇ। ਦੇਵਨ ਕਉ = ਹੋਰਨਾਂ ਨੂੰ ਦੇਣ ਲਈ ॥੧॥ ਰਹਾਉ ॥

SikhNet (Spanish)y siempre tienen para gastar, gozar y regalar. (1-Pausa)

ਜਾ ਕਾ ਧਨੀ; ਅਗਮ ਗੁਸਾਈ ॥

jaa kaa dhanee; agam gusaaee |

Sant Singh KhalsaOne who has the Unfathomable Lord of the Universe as his Master
Manmohan SinghHe whose master is the unfathomable Lord of the World,
Manmohan Singh (Punjabi)ਜਿਸ ਦਾ ਮਾਲਕ, ਸ੍ਰਿਸ਼ਟੀ ਦਾ ਅਥਾਹ ਸੁਆਮੀ ਹੈ,
Fareedkot Teekaਤੂੰ ਅਕਾਲ ਪੁਰਖ ਅਗੰਮ ਗੁਸਾਈ ਜਿਸ ਕਾ (ਧਨੀ) ਮਾਲਕੁ ਹੈਂ॥
Prof. Sahib Singhਜਗਤ ਦਾ ਖਸਮ ਅਪਹੁੰਚ ਮਾਲਕ ਜਿਸ ਮਨੁੱਖ ਦਾ (ਰਾਖਾ) ਬਣ ਜਾਂਦਾ ਹੈ।

ਪਦ ਅਰਥ ਧਨੀ = ਮਾਲਕ। ਅਗਮ = ਅਪਹੁੰਚ। ਗੁਸਾਈ = ਖਸਮ।

SikhNet (Spanish)A aquél cuyo Rey es el Insondable Maestro,

ਮਾਨੁਖ ਕੀ; ਕਹੁ ਕੇਤ ਚਲਾਈ ॥੨॥

maanukh kee; kahu ket chalaaee |2|

Sant Singh Khalsa- how can any mere mortal stand up to him? ||2||
Manmohan Singhhow long can one stand up to him.
Manmohan Singh (Punjabi)ਕੋਈ ਇਨਸਾਨ ਕਿੰਨਾ ਚਿਰ ਉਸ ਦਾ ਮੁਕਾਬਲਾ ਕਰ ਸਕਦਾ ਹੈ।
Fareedkot Teekaਤਿਸ ਕੇ ਊਪਰ ਮਾਨੁਖ ਕੀ ਕ੍ਯਾ ਸਕਤ ਚਲਤੀ ਹੈ ਅਰਥਾਤ ਉਸ ਕਾ ਕੋਈ ਬੁਰਾ ਨਹੀਂ ਕਰ ਸਕਤਾ ਹੈ॥੨॥
Prof. Sahib Singh(ਹੇ ਭਾਈ!) ਦੱਸ, ਕਿਸੇ ਮਨੁੱਖ ਦਾ ਉਸ ਉੱਤੇ ਕੀਹ ਜ਼ੋਰ ਚੜ੍ਹ ਸਕਦਾ ਹੈ? ॥੨॥

ਪਦ ਅਰਥ ਕੇਤ ਚਲਾਈ = ਕਿਤਨੀ ਕੁ ਪੇਸ਼ ਜਾ ਸਕਦੀ ਹੈ? ॥੨॥

SikhNet (Spanish)¿cómo puede cualquier hombre enfrentársele? (2)

ਜਾ ਕੀ ਸੇਵਾ; ਦਸ ਅਸਟ ਸਿਧਾਈ ॥

jaa kee sevaa; das asatt sidhaaee |

Sant Singh KhalsaOne who is served by the eighteen supernatural powers of the Siddhas
Manmohan SinghWhom serve the eighteen miraculous powers,
Manmohan Singh (Punjabi)ਅਠਾਰਾਂ ਕਰਾਮਾਤੀ ਸ਼ਕਤੀਆਂ ਜਿਸ ਦੀ ਟਹਿਲ ਕਮਾਉਂਦੀਆਂ ਹਨ,
Fareedkot Teekaਜਿਸ ਤੇਰੀ ਸੇਵਾ ਕਰ ਅਠਾਰਾਂ ਸਿਧੀਆਂ ਪ੍ਰਾਪਤਿ ਹੋਤੀ ਹੈਂ॥
Prof. Sahib Singh(ਹੇ ਭਾਈ!) ਜਿਸ ਦੀ ਸੇਵਾ-ਭਗਤੀ ਕੀਤਿਆਂ ਤੇ ਅਠਾਰਾਂ (ਹੀ) ਕਰਾਮਾਤੀ ਤਾਕਤਾਂ ਮਿਲ ਜਾਂਦੀਆਂ ਹਨ,

ਪਦ ਅਰਥ ਦਸ ਅਸਟ = ਦਸ ਤੇ ਅੱਠ, ਅਠਾਰਾਂ। ਸਿਧਾਈ = ਸਿੱਧੀਆਂ।

SikhNet (Spanish)Póstrate a los Pies de Aquél que confiere los dieciocho poderes milagrosos,

ਪਲਕ ਦਿਸਟਿ; ਤਾ ਕੀ ਲਾਗਹੁ ਪਾਈ ॥੩॥

palak disatt; taa kee laagahu paaee |3|

Sant Singh Khalsa- grasp his feet, even for an instant. ||3||
Manmohan Singhfor a moment's glance cling thou to his feet.
Manmohan Singh (Punjabi)ਇਕ ਮੁਹਤ ਭਰ ਦੀ ਨਿਗ੍ਹਾ ਲਈ ਤੂੰ ਉਸ ਦੇ ਪੈਰਾਂ ਨਾਲ ਚਿੰਮੜ ਜਾ।
Fareedkot Teekaਏਕ ਪਲਕ ਦ੍ਰਿਸ੍ਟ ਮੇਂ ਤਿਸ ਤੇਰੇ ਚਰਨੋਂ ਮੇਂ ਲਗਤਾ ਹੂੰ॥੩॥
Prof. Sahib Singhਜਿਸ ਦੀ ਮੇਹਰ ਦੀ ਨਿਗਾਹ ਨਾਲ (ਇਹ ਸਭ ਪ੍ਰਾਪਤ ਹੁੰਦਾ ਹੈ) ਸਦਾ ਉਸ ਦੀ ਚਰਨੀਂ ਲੱਗੇ ਰਹੋ ॥੩॥

ਪਦ ਅਰਥ ਦਿਸਟਿ = ਨਿਗਾਹ। ਪਾਈ = ਪੈਰੀਂ ॥੩॥

SikhNet (Spanish)aunque sea por un momento. (3)

ਜਾ ਕਉ ਦਇਆ ਕਰਹੁ; ਮੇਰੇ ਸੁਆਮੀ ॥

jaa kau deaa karahu; mere suaamee |

Sant Singh KhalsaThat one, upon whom You have showered Your Mercy, O my Lord Master
Manmohan SinghHe unto whom Thou showest Thy mercy,
Manmohan Singh (Punjabi)ਜਿਸ ਉਤੇ ਤੂੰ ਆਪਣੀ ਰਹਿਮਤ ਧਾਰਦਾ ਹੈ, ਹੇ ਮੇਰੇ ਸਾਹਿਬ!
Fareedkot Teekaਹੇ ਮੇਰੇ ਸ੍ਵਾਮੀ! ਜਿਸ ਪਰ ਆਪ ਦ੍ਯਾ ਕਰਤੇ ਹੋ॥
Prof. Sahib Singhਹੇ ਮੇਰੇ ਸੁਆਮੀ! ਜਿਨ੍ਹਾਂ ਮਨੁੱਖਾਂ ਉਤੇ ਤੂੰ ਮੇਹਰ ਕਰਦਾ ਹੈਂ,

ਪਦ ਅਰਥ ਸੁਆਮੀ = ਹੇ ਸੁਆਮੀ!

SikhNet (Spanish)Aquél a quien muestras Tu Misericordia Bendita,

ਕਹੁ ਨਾਨਕ; ਨਾਹੀ ਤਿਨ ਕਾਮੀ ॥੪॥੨੮॥੭੯॥

kahu naanak; naahee tin kaamee |4|28|79|

Sant Singh Khalsa- says Nanak, he does not lack anything. ||4||28||79||
Manmohan SinghO Lord, Says Nanak, he feels not deficiency of anything.
Manmohan Singh (Punjabi)ਉਸ ਨੂੰ ਕਿਸੇ ਸ਼ੈ ਦਾ ਘਾਟਾ ਨਹੀਂ ਰਹਿੰਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੋ ਕਿਸੀ ਬਾਤ ਕੀ ਕਮਤੀ ਨਹੀਂ ਰਹਤੀ ਹੈ॥੪॥੨੮॥੭੯॥☬ਇਹੁ ਸਬਦੁ ਉਪਦੇਸ ਮੇਂ ਭੀ ਲਗ ਸਕਤਾ ਹੈ।
Prof. Sahib Singhਨਾਨਕ ਆਖਦਾ ਹੈ- ਉਹਨਾਂ ਨੂੰ ਕਿਸੇ ਗੱਲੇ ਕੋਈ ਥੁੜ ਨਹੀਂ ਰਹਿੰਦੀ ॥੪॥੨੮॥੭੯॥

ਪਦ ਅਰਥ ਕਾਮੀ = ਕਮੀ ॥੪॥੨੮॥੭੯॥

SikhNet (Spanish)oh Señor, a ese ser, dice Nanak, no le falta nada. (4-28-79)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਜਉ ਮੈ; ਅਪੁਨਾ ਸਤਿਗੁਰੁ ਧਿਆਇਆ ॥

jau mai; apunaa satigur dhiaaeaa |

Sant Singh KhalsaWhen I meditate on my True Guru,
Manmohan SinghWhen, then I meditated on my True Guru,
Manmohan Singh (Punjabi)ਜਦ ਮੈਂ ਆਪਣੇ ਸੱਚੇ ਗੁਰਾਂ ਦਾ ਸਿਮਰਨ ਕੀਤਾ,
Fareedkot Teekaਜਬ ਮੈਂਨੇ ਅਪਨਾ ਸਤਗੁਰ ਧਿਆਇਆ ਹੈ॥
Prof. Sahib Singh(ਹੇ ਭਾਈ!) ਜਦੋਂ ਦਾ ਮੈਂ ਆਪਣੇ ਗੁਰੂ ਨੂੰ ਆਪਣੇ ਮਨ ਵਿਚ ਵਸਾ ਲਿਆ ਹੈ,

ਪਦ ਅਰਥ ਜਉ = ਜਦੋਂ। ਧਿਆਇਆ = ਯਾਦ ਕੀਤਾ, ਹਿਰਦੇ ਵਿਚ ਵਸਾਇਆ।

SikhNet (Spanish)Cuando habito en mi Verdadero Guru,

ਤਬ ਮੇਰੈ ਮਨਿ; ਮਹਾ ਸੁਖੁ ਪਾਇਆ ॥੧॥

tab merai man; mahaa sukh paaeaa |1|

Sant Singh Khalsamy mind becomes supremely peaceful. ||1||
Manmohan Singhdid my mind attain the supreme peace.
Manmohan Singh (Punjabi)ਤਦ ਮੇਰੇ ਚਿੱਤ ਨੂੰ ਪਰਮ ਆਰਾਮ ਪਰਾਪਤ ਹੋ ਗਿਆ।
Fareedkot Teekaਤਬ ਮੇਰੇ ਮਨ ਨੇ (ਮਹਾ ਸੁਖੁ) ਆਤਮ ਸੁਖ ਪਾਇਆ ਹੈ॥੧॥
Prof. Sahib Singhਤਦੋਂ ਤੋਂ ਮੇਰੇ ਮਨ ਨੇ ਬੜਾ ਆਨੰਦ ਪ੍ਰਾਪਤ ਕੀਤਾ ਹੈ ॥੧॥

ਪਦ ਅਰਥ ਮਨਿ = ਮਨ ਨੇ ॥੧॥

SikhNet (Spanish)obtengo el Éxtasis. (1)

ਮਿਟਿ ਗਈ ਗਣਤ; ਬਿਨਾਸਿਉ ਸੰਸਾ ॥

mitt gee ganat; binaasiau sansaa |

Sant Singh KhalsaThe record of my account is erased, and my doubts are dispelled.
Manmohan SinghMy account is effaced and dispelled is my doubt.
Manmohan Singh (Punjabi)ਮੇਰਾ ਲੇਖਾ-ਪੱਤਾ ਬਿਨਸ ਗਿਆ ਹੈ ਅਤੇ ਦੂਰ ਹੋ ਗਿਆ ਹੈ ਮੇਰਾ ਵਹਿਮ।
Fareedkot Teekaਮਨ ਕੀ ਗਿਣਤੀ ਮਿਟਿ ਗਈ ਹੈ ਸੰਦੇਹ ਦੂਰ ਹੋ ਗ੍ਯਾ ਹੈ॥
Prof. Sahib Singh(ਹੇ ਭਾਈ!) ਉਹਨਾਂ ਦੀ ਹਰੇਕ ਚਿੰਤਾ ਮਿਟ ਜਾਂਦੀ ਹੈ ਉਹਨਾਂ ਦਾ ਹਰੇਕ ਸਹਮ ਦੂਰ ਹੋ ਜਾਂਦਾ ਹੈ,

ਪਦ ਅਰਥ ਗਣਤ = ਚਿੰਤਾ। ਸੰਸਾ = ਸਹਮ।

SikhNet (Spanish)Mis cuentas son saldadas, mi duda es disipada,

ਨਾਮਿ ਰਤੇ ਜਨ; ਭਏ ਭਗਵੰਤਾ ॥੧॥ ਰਹਾਉ ॥

naam rate jan; bhe bhagavantaa |1| rahaau |

Sant Singh KhalsaImbued with the Naam, the Name of the Lord, His humble servant is blessed with good fortune. ||1||Pause||
Manmohan SinghImbued with the name his slave has become a man of good fortune. Pause.
Manmohan Singh (Punjabi)ਨਾਮ ਨਾਲ ਰੰਗੀਜਣ ਦੁਆਰਾ ਉਸ ਦਾ ਗੋਲਾ ਕਰਮਾਂ ਵਾਲਾ ਬੰਦਾ ਥੀ ਗਿਆ ਹੈ। ਠਹਿਰਾਉ।
Fareedkot Teekaਹੇ ਨਾਮੀ! ਤੇਰੇ ਮੇਂ ਰਤੇ ਹੂਏ ਦਾਸ (ਭਗਵੰਤਾ) ਭਾਗ ਵਾਲੇ ਤੇਰਾ ਸ੍ਵਰੂਪ ਹੂਏ ਹੈਂ॥੧॥ ਰਹਾਉ ॥
Prof. Sahib Singhਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ ਉਹ ਭਾਗਾਂ ਵਾਲੇ ਹੋ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਨਾਮਿ = ਨਾਮ ਵਿਚ। ਰਤੇ = ਰੰਗੇ ਹੋਏ। ਭਗਵੰਤਾ = ਭਾਗਾਂ ਵਾਲੇ ॥੧॥ ਰਹਾਉ ॥

SikhNet (Spanish)e imbuido en el Naam, el Nombre del Señor, me convierto en un hombre de Destino. (1-Pausa)

ਜਉ ਮੈ; ਅਪੁਨਾ ਸਾਹਿਬੁ ਚੀਤਿ ॥

jau mai; apunaa saahib cheet |

Sant Singh KhalsaWhen I remember my Lord and Master,
Manmohan SinghWhen I remembered my Lord,
Manmohan Singh (Punjabi)ਜਦ ਮੈਂ ਆਪਣੇ ਸੁਆਮੀ ਦਾ ਸਿਮਰਨ ਕੀਤਾ,
Fareedkot Teekaਜਬ ਮੈਨੇ ਤੁਝ ਅਪਨੇ ਸਾਹਿਬ ਕੋ ਚਿਤ ਮੇਂ ਸਿਮਰਨ ਕੀਆ ਹੈ॥
Prof. Sahib Singhਜਦੋਂ ਦਾ ਮੈਂ ਆਪਣੇ ਮਾਲਕ ਨੂੰ ਆਪਣੇ ਚਿੱਤ ਵਿਚ (ਵਸਾਇਆ ਹੈ)

ਪਦ ਅਰਥ ਚੀਤਿ = ਚਿੱਤ ਵਿਚ।

SikhNet (Spanish)Cuando en mi mente alabé a mi Señor y Maestro,

ਤਉ ਭਉ ਮਿਟਿਓ; ਮੇਰੇ ਮੀਤ ॥੨॥

tau bhau mittio; mere meet |2|

Sant Singh Khalsamy fears are dispelled, O my friend. ||2||
Manmohan Singhthen was my fear dispelled, O my friend.
Manmohan Singh (Punjabi)ਤਦ ਮੇਰਾ ਡਰ ਦੂਰ ਹੋ ਗਿਆ, ਹੇ ਮੇਰੇ ਮਿੱਤ੍ਰ!
Fareedkot Teekaਹੇ ਮੇਰੇ ਮਿਤ੍ਰ! ਤਬ ਮੇਰਾ ਜਨਮ ਮਰਨ ਕਾ ਭ੍ਯ ਦੂਰ ਹੋ ਗ੍ਯਾ ਹੈ॥੨॥
Prof. Sahib Singhਹੇ ਮੇਰੇ ਮਿੱਤਰ! ਤਦੋਂ ਤੋਂ ਮੇਰਾ ਹਰੇਕ ਕਿਸਮ ਦਾ ਡਰ ਦੂਰ ਹੋ ਗਿਆ ਹੈ ॥੨॥

ਪਦ ਅਰਥ ਮੀਤ = ਹੇ ਮੀਤ! ॥੨॥

SikhNet (Spanish)entonces mis miedos se terminaron para siempre. (2)

ਜਉ ਮੈ; ਓਟ ਗਹੀ ਪ੍ਰਭ ਤੇਰੀ ॥

jau mai; ott gahee prabh teree |

Sant Singh KhalsaWhen I took to Your Protection, O God,
Manmohan SinghWhen I grasped Thy protection, O Lord,
Manmohan Singh (Punjabi)ਜਦ ਮੈਂ ਤੇਰੀ ਪਨਾਹ ਪਕੜੀ, ਹੇ ਸੁਆਮੀ!
Fareedkot Teekaਹੇ ਪ੍ਰਭ! ਜਬ ਮੈਨੇ ਤੇਰੀ ਓਟ ਧਾਰਨ ਕਰੀ ਹੈ॥
Prof. Sahib Singhਹੇ ਪ੍ਰਭੂ! ਜਦੋਂ ਤੋਂ ਮੈਂ ਤੇਰੀ ਓਟ ਪਕੜੀ ਹੈ,

ਪਦ ਅਰਥ ਓਟ = ਆਸਰਾ। ਗਹੀ = ਫੜੀ। ਪ੍ਰਭ = ਹੇ ਪ੍ਰਭੂ!

SikhNet (Spanish)Cuando busqué el Refugio de mi Señor,

ਤਾਂ ਪੂਰਨ ਹੋਈ, ਮਨਸਾ ਮੇਰੀ ॥੩॥

taan pooran hoee, manasaa meree |3|

Sant Singh Khalsamy desires were fulfilled. ||3||
Manmohan Singhthen was my desire fulfilled.
Manmohan Singh (Punjabi)ਤਦ ਮੇਰੀ ਖਾਹਿਸ਼ ਪੂਰੀ ਹੋ ਗਈ।
Fareedkot Teekaਤਬ ਮੇਰੀ ਇਛ੍ਯਾ ਪੂਰਨ ਹੋ ਗਈ ਹੈ॥੩॥
Prof. Sahib Singhਤਦੋਂ ਤੋਂ ਮੇਰੀ ਹਰੇਕ ਮਨੋ-ਕਾਮਨਾ ਪੂਰੀ ਹੋ ਰਹੀ ਹੈ ॥੩॥

ਪਦ ਅਰਥ ਮਨਸਾ = {मनीषा} ਮਨ ਦੀ ਇੱਛਾ ॥੩॥

SikhNet (Spanish)el Dios, todos mis deseos se satisficieron. (3)

ਦੇਖਿ ਚਲਿਤ ਮਨਿ ਭਏ ਦਿਲਾਸਾ ॥

dekh chalit man bhe dilaasaa |

Sant Singh KhalsaGazing upon the wonder of Your play, my mind has become encouraged.
Manmohan SinghBeholding thine wonderous plays, my soul acquires patience.
Manmohan Singh (Punjabi)ਤੇਰੀਆਂ ਅਸਚਰਜ ਖੇਡਾਂ ਵੇਖ ਕੇ ਮੇਰੀ ਜਿੰਦੜੀ ਨੂੰ ਧੀਰਜ ਆ ਜਾਂਦਾ ਹੈ।
Fareedkot Teekaਤੇਰੇ ਚਲਿਤ੍ਰ ਦੇਖਿ ਕਰ ਕੇ ਮੇਰੇ ਮਨ, ਭਾਵ ਅੰਤਹਕਰਨ (ਦਿਲਾਸਾ) ਧੀਰਜ ਕੋ ਪ੍ਰਾਪਤ ਹੂਏ ਹੈਂ॥
Prof. Sahib Singhਤੇਰੇ ਚਰਿਤ੍ਰ ਵੇਖ ਵੇਖ ਕੇ ਮੇਰੇ ਮਨ ਵਿਚ ਸਹਾਰਾ ਬਣਦਾ ਜਾਂਦਾ ਹੈ (ਕਿ ਸਰਨ ਪਿਆਂ ਦੀ ਤੂੰ ਸਹਾਇਤਾ ਕਰਦਾ ਹੈਂ।)

ਪਦ ਅਰਥ ਦੇਖਿ = ਵੇਖ ਕੇ। ਚਲਿਤ = ਕੌਤਕ, ਚੋਜ = ਤਮਾਸ਼ੇ। ਮਨਿ = ਮਨ ਵਿਚ। ਦਿਲਾਸਾ = ਸਹਾਰਾ, ਧੀਰਜ।

SikhNet (Spanish)Viendo este Milagro, mi mente se conforta,

ਨਾਨਕ ਦਾਸ; ਤੇਰਾ ਭਰਵਾਸਾ ॥੪॥੨੯॥੮੦॥

naanak daas; teraa bharavaasaa |4|29|80|

Sant Singh KhalsaServant Nanak relies on You alone. ||4||29||80||
Manmohan SinghServant Nanak, has Thy reliance, O my Lord.
Manmohan Singh (Punjabi)ਨਫਰ ਨਾਨਕ ਨੂੰ ਤੇਰਾ ਹੀ ਆਸਰਾ ਹੈ, ਹੇ ਮੇਰੇ ਸੁਆਮੀ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੁਝ ਦਾਸ ਕੋ ਤੇਰਾ ਹੀ ਭਰੋਸਾ ਹੈ॥੪॥੨੯॥੮੦॥☬ਪਦਾਰਥੋਂ ਕੋ ਦੁਖ ਰੂਪ ਨਿਤ ਕੀ ਅਨਿਤਤਾ ਅਰ ਕਾਲ ਕੀ ਪ੍ਰਬਲਤਾ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ! ਮੈਨੂੰ ਤੇਰੇ) ਦਾਸ ਨੂੰ ਤੇਰਾ ਹੀ ਭਰਵਾਸਾ ਹੈ ॥੪॥੨੯॥੮੦॥
SikhNet (Spanish)y así, Nanak no se apoya en nadie más que en el Único Señor. (4-29-80)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਅਨਦਿਨੁ; ਮੂਸਾ ਲਾਜੁ ਟੁਕਾਈ ॥

anadin; moosaa laaj ttukaaee |

Sant Singh KhalsaNight and day, the mouse of time gnaws away at the rope of life.
Manmohan SinghNight and day, the mouse gnaws the rope. (of life's span)
Manmohan Singh (Punjabi)ਰੈਣ ਦਿਹੁੰ ਚੂਹਾ (ਜਿੰਦਗੀ ਰੂਪੀ) ਰੱਸੇ ਨੂੰ ਕੁਤਰੀ ਜਾਂਦਾ ਹੈ।
Fareedkot Teekaਕਾਲ ਰੂਪ ਚੂਹਾ ਰਾਤ੍ਰਿ ਦਿਨ ਆਯੂ ਰੂਪ (ਲਾਜੁ) ਰਸੀ ਕੋ; ਵਾ ਰਾਤਿ ਦਿਨ ਰੂਪੀ ਚੂਹੀ ਚੂਹਾ ਆਯੂ ਰੂਪ ਰਸੀ ਕੋ ਕਾਟਤਾ ਜਾਤਾ ਹੈ॥
Prof. Sahib Singh(ਹੇ ਭਾਈ! ਤੂੰ ਮਾਇਆ ਦੇ ਮੋਹ ਦੇ ਖੂਹ ਵਿਚ ਲਮਕਿਆ ਪਿਆ ਹੈਂ, ਜਿਸ ਲੱਜ ਦੇ ਆਸਰੇ ਤੂੰ ਲਮਕਿਆ ਹੋਇਆ ਹੈਂ ਉਸ) ਲੱਜ ਨੂੰ ਹਰ ਰੋਜ਼ ਚੂਹਾ ਟੁੱਕ ਰਿਹਾ ਹੈ।

ਪਦ ਅਰਥ ਅਨਦਿਨੁ = ਹਰ ਰੋਜ਼। ਮੂਸਾ = ਚੂਹਾ। ਲਾਜੁ = ਲੱਜ।

SikhNet (Spanish)Noche y día el ratón del tiempo roe la cuerda de la vida que a uno le ha sido conferida,

ਗਿਰਤ ਕੂਪ ਮਹਿ; ਖਾਹਿ ਮਿਠਾਈ ॥੧॥

girat koop meh; khaeh mitthaaee |1|

Sant Singh KhalsaFalling into the well, the mortal eats the sweet treats of Maya. ||1||
Manmohan SinghFalling into the well, the mortal is eating the sweets. (of passions)
Manmohan Singh (Punjabi)ਖੂਹ ਵਿੱਚ ਡਿੱਗਦਾ ਹੋਇਆ ਪ੍ਰਾਣੀ (ਵਿਕਾਰਾਂ ਦੀ) ਮਿਠਿਆਈ ਖਾ ਰਿਹਾ ਹੈ।
Fareedkot Teekaਜੀਵ ਗ੍ਰਿਹਸਤ ਰੂਪ ਕੂਏਂ ਮੇਂ ਗਿਰਤਾ ਹੈ ਔਰ ਉਸ ਕੂਪ ਮੇਂ ਇਸਤ੍ਰੀ ਪੁਤ੍ਰ ਆਦਿ ਕੇ ਸੁਖ ਕੋ ਮਿਠਾਈ ਮਾਨ ਕਰ ਬੜੀ ਪ੍ਰਸੰਨਤਾ ਸੇ ਖਾਤਾ, ਭਾਵ ਗ੍ਰਹਣ ਕਰਤਾ ਹੈ॥੧॥
Prof. Sahib Singh(ਉਮਰ ਦੀ ਲੱਜ ਨੂੰ ਜਮ-ਚੂਹਾ ਟੁੱਕਦਾ ਜਾ ਰਿਹਾ ਹੈ, ਪਰ) ਤੂੰ ਖੂਹ ਵਿਚ ਡਿੱਗਾ ਹੋਇਆ ਭੀ ਮਠਿਆਈ ਖਾਈ ਜਾ ਰਿਹਾ ਹੈਂ (ਦੁਨੀਆ ਦੇ ਪਦਾਰਥ ਮਾਣਨ ਵਿਚ ਰੁੱਝਾ ਪਿਆ ਹੈਂ) ॥੧॥

ਪਦ ਅਰਥ ਕੂਪ = ਖੂਹ। ਖਾਹਿ = ਤੂੰ ਖਾਂਦਾ ਹੈਂ ॥੧॥

SikhNet (Spanish)y aunque caído esté uno en el fondo del Pozo del Señor, sigue comiendo del dulce de Maya. (1)

ਸੋਚਤ ਸਾਚਤ; ਰੈਨਿ ਬਿਹਾਨੀ ॥

sochat saachat; rain bihaanee |

Sant Singh KhalsaThinking and planning, the night of the life is passing away.
Manmohan SinghIn thinking and reflecting the (life's) night passes away.
Manmohan Singh (Punjabi)ਸੋਚਦਿਆਂ ਤੇ ਵਿਚਾਰਦਿਆਂ (ਜੀਵਨ ਰੂਪੀ) ਰਾਤ੍ਰੀ ਗੁਜਰ ਜਾਂਦੀ ਹੈ।
Fareedkot Teekaਪਦਾਰਥੋਂ ਕਾ ਸੰਗ੍ਰਹ ਕਰਨੇ ਕਾ ਬਿਚਾਰ ਸੋਚਤੇ ਹੂਏ (ਸਾਚਤ) ਪਦਾਰਥੋਂ ਕਾ ਸੰਗ੍ਰਹ ਕਰਤੇ ਹੂਏ ਅਵਸਥਾ ਰੂਪ ਰਾਤ੍ਰੀ ਬੀਤ ਜਾਤੀ ਭਈ॥
Prof. Sahib Singhਮਾਇਆ ਦੀਆਂ ਸੋਚਾਂ ਸੋਚਦਿਆਂ ਹੀ ਮਨੁੱਖ ਦੀ (ਜ਼ਿੰਦਗੀ ਦੀ ਸਾਰੀ) ਰਾਤ ਬੀਤ ਜਾਂਦੀ ਹੈ,

ਪਦ ਅਰਥ ਸੋਚਤ ਸਾਚਤ = ਚਿੰਤਾ-ਫ਼ਿਕਰ ਕਰਦਿਆਂ। ਰੈਨਿ = (ਜ਼ਿੰਦਗੀ ਦੀ) ਰਾਤ।

SikhNet (Spanish)Y en una preocupación sin fin pasa la noche de su vida

ਅਨਿਕ ਰੰਗ ਮਾਇਆ ਕੇ ਚਿਤਵਤ; ਕਬਹੂ. ਨ ਸਿਮਰੈ ਸਾਰਿੰਗਪਾਨੀ ॥੧॥ ਰਹਾਉ ॥

anik rang maaeaa ke chitavat; kabahoo. na simarai saaringapaanee |1| rahaau |

Sant Singh KhalsaThinking of the many pleasures of Maya, the mortal never remembers the Lord, the Sustainer of the earth. ||1||Pause||
Manmohan SinghThinking of the multifarious pleasure of the world, man reflects not on God, the sustainer of earth. Pause.
Manmohan Singh (Punjabi)ਸੰਸਾਰ ਦੀਆਂ ਅਨੇਕਾਂ ਮੌਜ ਬਹਾਰਾਂ ਦਾ ਖਿਆਲ ਕਰਦਾ ਹੋਇਆ, ਆਦਮੀ ਕਦਾਚਿਤ ਧਰਤੀ ਨੂੰ ਥੰਮ੍ਹਣਹਾਰ ਸੁਆਮੀ ਦਾ ਆਰਾਧਨ ਨਹੀਂ ਕਰਦਾ। ਠਹਿਰਾਉ।
Fareedkot Teekaਜੀਵ ਅਨੇਕ ਪ੍ਰਕਾਰ ਮਾਯਾ ਕੇ ਰੰਗ ਚਿਤਵਨ ਕਰਤੇ ਹੈਂ ਅਰੁ ਹਰੀ ਕਾ ਕਬੀ ਭੀ ਸਿਮਰਨ ਨਹੀਂ ਕੀਆ॥੧॥ ਰਹਾਉ ॥
Prof. Sahib Singhਮਨੁੱਖ ਮਾਇਆ ਦੇ ਹੀ ਅਨੇਕਾਂ ਰੰਗ ਤਮਾਸ਼ੇ ਸੋਚਦਾ ਰਹਿੰਦਾ ਹੈ ਤੇ ਪਰਮਾਤਮਾ ਨੂੰ ਕਦੇ ਭੀ ਨਹੀਂ ਸਿਮਰਦਾ ॥੧॥ ਰਹਾਉ ॥

ਪਦ ਅਰਥ ਸਾਰਿੰਗਪਾਨੀ = {ਸਾਰਿੰਗ = ਧਨੁਖ। ਪਾਨੀ = ਹੱਥ। ਜਿਸ ਦੇ ਹੱਥ ਵਿਚ ਧਨੁਖ ਹੈ} ਪਰਮਾਤਮਾ ॥੧॥ ਰਹਾਉ ॥

SikhNet (Spanish)poniendo atención a la infinita procesión de ilusiones, y no contempla al Señor de la Tierra. (1-Pausa)

ਦ੍ਰੁਮ ਕੀ ਛਾਇਆ; ਨਿਹਚਲ ਗ੍ਰਿਹੁ ਬਾਂਧਿਆ ॥

drum kee chhaaeaa; nihachal grihu baandhiaa |

Sant Singh KhalsaBelieving the shade of the tree to be permanent, he builds his house beneath it.
Manmohan SinghDeeming the tree's shade as immovable, man builds his home beneath it.
Manmohan Singh (Punjabi)ਬਿਰਛ ਦੀ ਛਾਂ ਨੂੰ ਅਹਿੱਲ ਖਿਆਲ ਕਰਕੇ ਇਨਸਾਨ ਆਪਣਾ ਘਰ ਇਸ ਦੇ ਹੇਠਾਂ ਬਣਾਉਂਦਾ ਹੈ।
Fareedkot Teeka(ਦ੍ਰੁਮ) ਬ੍ਰਿਖ ਛਾਇਆ ਵਤ ਜੋ ਸੰਸਾਰ ਹੈ ਤਿਸ ਕੋ ਨਿਹਚਲ ਜਾਨ ਕਰ ਘਰ ਬਾਂਧਿਆ ਹੈ॥
Prof. Sahib Singh(ਮਾਇਆ ਦੇ ਮੋਹ ਵਿਚ ਫਸ ਕੇ ਮਨੁੱਖ ਇਤਨਾ ਮੂਰਖ ਹੋ ਜਾਂਦਾ ਹੈ ਕਿ) ਰੁੱਖ ਦੀ ਛਾਂ ਨੂੰ ਪੱਕਾ ਘਰ ਮੰਨ ਬੈਠਦਾ ਹੈ,

ਪਦ ਅਰਥ ਦ੍ਰੁਮ = ਰੁੱਖ। ਛਾਇਆ = ਛਾਂ। ਨਿਹਚਲ = ਨਾਹ ਹਿੱਲਣ ਵਾਲਾ, ਪੱਕਾ। ਗ੍ਰਿਹੁ = ਘਰ।

SikhNet (Spanish)En la sombra pasajera del árbol construye su recinto eterno; se encuentra en las garras del tiempo,

ਕਾਲ ਕੈ ਫਾਂਸਿ; ਸਕਤ ਸਰੁ ਸਾਂਧਿਆ ॥੨॥

kaal kai faans; sakat sar saandhiaa |2|

Sant Singh KhalsaBut the noose of death is around his neck, and Shakti, the power of Maya, has aimed her arrows at him. ||2||
Manmohan SinghDeath's noose is around his neck and mammon has aimed her arrow at him.
Manmohan Singh (Punjabi)ਮੌਤ ਦੀ ਫਾਹੀ ਉਸ ਦੀ ਗਰਦਨ ਦੁਆਲੇ ਹੈ ਅਤੇ ਮਾਇਆ ਨੇ ਆਪਣਾ ਤੀਰ ਉਸ ਦੇ ਸਿੰਨ੍ਹਿਆ ਹੋਇਆ ਹੈ।
Fareedkot Teeka(ਸਕਤ) ਮਾਯਾ ਕੀ ਫਾਸੀ ਮੇਂ ਪੜਾ ਹੂਆ ਹੈ ਔਰ ਕਾਲ ਭਗਵਾਨ ਨੇ (ਸਰੁ) ਤੀਰ (ਸਾਂਧਿਆ) ਜੋੜਿਆ ਹੈ, ਭਾਵ ਮਾਰਨੇ ਕੋ ਤ੍ਯਾਰ ਹੈ॥੨॥
Prof. Sahib Singhਮਨੁੱਖ ਕਾਲ (ਆਤਮਕ ਮੌਤ) ਦੀ ਫਾਹੀ ਵਿਚ ਫਸਿਆ ਹੋਇਆ ਹੈ ਉਤੋਂ ਮਾਇਆ ਨੇ ਤ੍ਰਿੱਖਾ (ਮੋਹ ਦਾ) ਤੀਰ ਕੱਸਿਆ ਹੋਇਆ ਹੈ ॥੨॥

ਪਦ ਅਰਥ ਕੈ ਫਾਂਸਿ = ਦੀ ਫਾਹੀ ਵਿਚ। ਸਕਤ = ਤਕੜਾ। ਸਰੁ = ਤੀਰ। ਸਾਂਧਿਅ = ਕੱਸਿਆ ਹੋਇਆ ॥੨॥

SikhNet (Spanish)y el poder de Maya incesantemente apunta hacia él. (2)

ਬਾਲੂ ਕਨਾਰਾ; ਤਰੰਗ ਮੁਖਿ ਆਇਆ ॥

baaloo kanaaraa; tarang mukh aaeaa |

Sant Singh KhalsaThe sandy shore is being washed away by the waves,
Manmohan SinghThe sandy shore has fallen into the mouth of the waves.
Manmohan Singh (Punjabi)ਰੇਤੇ ਦਾ ਕੰਢਾ ਲਹਿਰਾਂ ਦੇ ਮੂੰਹ ਵਿੱਚ ਆ ਗਿਆ ਹੈ।
Fareedkot Teekaਮੋਟੇ ਰੇਤੇ ਕਾ ਕਨਾਰਾ ਰੂਪ ਜੋ ਏਹ ਸਰੀਰ ਹੈ, ਸੋ ਕਾਲ ਰੂਪ ਦਰੀਆਉ ਕੀ ਮ੍ਰਿਤ ਰੂਪ ਲਹਿਰ ਕੇ ਮੁਖ ਮੇਂ ਆਯਾ ਹੂਆ ਹੈ॥
Prof. Sahib Singh(ਇਹ ਜਗਤ-ਵਾਸਾ, ਮਾਨੋ,) ਰੇਤ ਦਾ ਕੰਢਾ (ਦਰਿਆ ਦੀਆਂ) ਲਹਰਾਂ ਦੇ ਮੂੰਹ ਵਿਚ ਆਇਆ ਹੋਇਆ ਹੈ,

ਪਦ ਅਰਥ ਬਾਲੂ = ਰੇਤ। ਤਰੰਗ = ਲਹਰਾਂ। ਮੁਖਿ = ਮੂੰਹ ਵਿਚ।

SikhNet (Spanish)La orilla de arena está siendo erosionada por las olas,

ਸੋ ਥਾਨੁ; ਮੂੜਿ. ਨਿਹਚਲੁ ਕਰਿ ਪਾਇਆ ॥੩॥

so thaan; moorr. nihachal kar paaeaa |3|

Sant Singh Khalsabut the fool still believes that place to be permanent. ||3||
Manmohan SinghThat place, the fool deems as permanent.
Manmohan Singh (Punjabi)ਉਸ ਥਾਂ ਨੂੰ ਮੂਰਖ ਮੁਸਤਕਿਲ ਕਰਕੇ ਜਾਣਦਾ ਹੈ।
Fareedkot Teekaਸੋ ਸਰੀਰ ਅਸਥਾਨ ਨਿਹਚਲ ਜਾਨ ਕਰ ਮੂਰਖ ਜੀਵ ਨੇ ਤਿਸਮੈਂ ਮੋਹ ਪਾਯਾ ਹੈ॥੩॥
Prof. Sahib Singh(ਪਰ ਮਾਇਆ ਦੇ ਮੋਹ ਵਿਚ ਫਸੇ ਹੋਏ) ਮੂਰਖ ਨੇ ਇਸ ਥਾਂ ਨੂੰ ਪੱਕਾ ਸਮਝਿਆ ਹੋਇਆ ਹੈ ॥੩॥

ਪਦ ਅਰਥ ਮੂੜਿ = ਮੂਰਖ ਨੇ ॥੩॥

SikhNet (Spanish)pero el pobre tonto piensa que su recinto es inamovible. (3)

ਸਾਧਸੰਗਿ; ਜਪਿਓ ਹਰਿ ਰਾਇ ॥

saadhasang; japio har raae |

Sant Singh KhalsaIn the Saadh Sangat, the Company of the Holy, chant the Name of the Lord, the King.
Manmohan SinghIn the guild of saints, I have meditated on the sovereign Lord.
Manmohan Singh (Punjabi)ਸਤਿ ਸੰਗਤ ਅੰਦਰ ਮੈਂ ਪਾਤਸ਼ਾਹ ਪਰਮੇਸ਼ਰ ਦਾ ਸਿਮਰਨ ਕੀਤਾ ਹੈ।
Fareedkot Teekaਸਾਧ ਸੰਗਤ ਦ੍ਵਾਰਾ ਜਿਨੋਂ ਨੇ ਹਰਿ ਰਾਜਾ ਕੇ ਨਾਮ ਕੋ ਜਪਾ ਹੈ॥
Prof. Sahib Singhਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਟਿਕ ਕੇ ਪ੍ਰਭੂ-ਪਾਤਿਸ਼ਾਹ ਦਾ ਜਾਪ ਜਪਿਆ ਹੈ,

ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ।

SikhNet (Spanish)Contemplo al Señor en la Asamblea de los Santos,

ਨਾਨਕ ਜੀਵੈ; ਹਰਿ ਗੁਣ ਗਾਇ ॥੪॥੩੦॥੮੧॥

naanak jeevai; har gun gaae |4|30|81|

Sant Singh KhalsaNanak lives by singing the Glorious Praises of the Lord. ||4||30||81||
Manmohan SinghNanak lives by singing God's praises.
Manmohan Singh (Punjabi)ਨਾਨਕ, ਵਾਹਿਗੁਰੂ ਦੇ ਗੁਣਾਵਾਦ ਗਾਇਨ ਕਰਨ ਦੁਆਰਾ ਜੀਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਗੁਰਮੁਖ ਹਰਿ ਕੇ ਗੁਣ ਗਾਨ ਕਰ ਕੇ ਜੀਵਤੇ ਹੈਂ॥੪॥੩੦॥੮੧॥☬ਮ੍ਰਿਤਕ ਪਏ ਸਰੀਰ ਕੋ ਦੇਖ ਕਰ ਵੈਰਾਗ ਜਨਕ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! ਉਹ ਪਰਮਾਤਮਾ ਦੇ ਗੁਣ ਗਾ ਗਾ ਕੇ ਆਤਮਕ ਜੀਵਨ ਹਾਸਲ ਕਰਦਾ ਹੈ ॥੪॥੩੦॥੮੧॥

ਪਦ ਅਰਥ ਗਾਇ = ਗਾ ਕੇ ॥੪॥੩੦॥੮੧॥

SikhNet (Spanish)y vivo para cantar siempre las Alabanzas del Señor. (4-30-81)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ਦੁਤੁਕੇ ੯ ॥

aasaa mahalaa 5 dutuke 9 |

Sant Singh KhalsaAasaa, Fifth Mehl, Dho-Thukay 9:
Manmohan SinghAsa 5th Guru. Dutuke.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ ਦੁਤਕੇ।
SikhNet (Spanish)Asa Mejl Guru Aryan, Quinto Canal Divino, Do-Tukas.

ਉਨ ਕੈ ਸੰਗਿ; ਤੂ ਕਰਤੀ ਕੇਲ ॥

aun kai sang; too karatee kel |

Sant Singh KhalsaWith that, you are engaged in playful sport;
Manmohan SinghO body, with the soul, thou art engaged in frolics.
Manmohan Singh (Punjabi)ਹੈ ਦੇਹਿ, ਉਸ ਆਤਮਾ ਦੇ ਨਾਲ ਤੂੰ ਖੇਡਾਂ ਖੇਡਦੀ ਹੈਂ।
Fareedkot Teekaਹੇ ਦੇਹ! ਤੂੰ ਉਸ ਚੈਤੰਨ੍ਯ ਕੇ ਸੰਗ ਕਰ ਕੇ (ਕੇਲ) ਅਨੰਦ ਕਰਤੀ ਥੀ॥
Prof. Sahib Singhਹੇ ਕਾਂਇਆਂ! ਜੀਵਾਤਮਾ ਦੀ ਸੰਗਤਿ ਵਿਚ ਰਹਿ ਕੇ ਤੂੰ (ਕਈ ਤਰ੍ਹਾਂ ਦੇ) ਚੋਜ-ਤਮਾਸ਼ੇ ਕਰਦੀ ਰਹਿੰਦੀ ਹੈਂ,

ਪਦ ਅਰਥ ਉਨ ਕੈ ਸੰਗਿ = ਉਸ ਜੀਵਾਤਮਾ ਦੀ ਸੰਗਤਿ ਵਿਚ। ਕੇਲ = ਚੋਜ = ਤਮਾਸ਼ੇ।

SikhNet (Spanish)Oh mi cuerpo, todo tu juego es con el Alma:

ਉਨ ਕੈ ਸੰਗਿ; ਹਮ ਤੁਮ ਸੰਗਿ ਮੇਲ ॥

aun kai sang; ham tum sang mel |

Sant Singh Khalsawith that, I am joined to you.
Manmohan Singhin her company thou comest in contact with every one.
Manmohan Singh (Punjabi)ਉਸ ਦੇ ਸਾਥ ਅੰਦਰ ਤੇਰਾ ਹਰ ਇਕਸ ਨਾਲ ਮੇਲ ਮਿਲਾਪ ਹੈ।
Fareedkot Teekaਉਨੀ ਕੇ ਸੰਗ ਕਰ ਕੇ (ਹਮ ਤੁਮ ਸੰਗਿ) ਸਭ ਕੇ ਸੰਗ ਤੇਰਾ ਮੇਲ ਥਾ॥
Prof. Sahib Singhਸਭਨਾਂ ਨਾਲ ਤੇਰਾ ਮੇਲ-ਮਿਲਾਪ ਬਣਿਆ ਰਹਿੰਦਾ ਹੈ,

ਪਦ ਅਰਥ ਹਮ ਤੁਮ ਸੰਗਿ = ਸਭਨਾਂ ਨਾਲ।

SikhNet (Spanish)sí, es a través del Alma que estoy unido a ti.

ਉਨੑ ਕੈ ਸੰਗਿ; ਤੁਮ ਸਭੁ ਕੋਊ ਲੋਰੈ ॥

auna kai sang; tum sabh koaoo lorai |

Sant Singh KhalsaWith that, everyone longs for you;
Manmohan SinghIn her company every one desires thee.
Manmohan Singh (Punjabi)ਉਸ ਦੀ ਸੰਗਤ ਅੰਦਰ ਹਰ ਕੋਈ ਤੈਨੂੰ ਚਾਹੁੰਦਾ ਹੈ।
Fareedkot Teekaਜਬ ਤਕ ਉਸ ਕਾ ਸੰਗ ਥਾ ਤਬ ਤਕ ਤੁਝ ਕੋ ਸਭ ਕੋਈ (ਲੋਰੈ) ਚਾਹਤਾ ਥਾ॥
Prof. Sahib Singhਹਰ ਕੋਈ ਤੈਨੂੰ ਮਿਲਣਾ ਚਾਹੁੰਦਾ ਹੈ,

ਪਦ ਅਰਥ ਲੋਰੈ = ਲੋੜਦਾ ਹੈ, ਮਿਲਣਾ ਚਾਹੁੰਦਾ ਹੈ। ਸਭ ਕੋਊ = ਹਰ ਕੋਈ।

SikhNet (Spanish)Con Alma, todos quieren estar cerca de ti,

ਓਸੁ ਬਿਨਾ; ਕੋਊ. ਮੁਖੁ ਨਹੀ ਜੋਰੈ ॥੧॥

os binaa; koaoo. mukh nahee jorai |1|

Sant Singh Khalsawithout it, no one would even look at your face. ||1||
Manmohan SinghWithout her, none wishes to see thee.
Manmohan Singh (Punjabi)ਉਸ ਦੇ ਬਗੈਰ ਕੋਈ ਭੀ ਤੈਨੂੰ ਵੇਖਣਾ ਨਹੀਂ ਲੋੜਦਾ।
Fareedkot Teekaਉਸ ਕੇ ਬਿਨਾਂ ਕੋਈ ਤੇਰੇ ਸਾਥ ਮੁਖ ਭੀ ਨਹੀਂ ਜੋੜਤਾ ਹੈ, ਭਾਵ ਅਸੁਧ ਮਾਨ ਕਰ ਗਿਲਾਨੀ ਕਰਤੇ ਹੈਂ॥੧॥
Prof. Sahib Singhਪਰ ਉਸ ਜੀਵਾਤਮਾ ਦੇ ਮਿਲਾਪ ਤੋਂ ਬਿਨਾ ਤੈਨੂੰ ਕੋਈ ਮੂੰਹ ਨਹੀਂ ਲਾਂਦਾ ॥੧॥

ਪਦ ਅਰਥ ਜੋਰੈ = ਜੋੜਦਾ ॥੧॥

SikhNet (Spanish)pero sin Alma, a nadie le gustaría vestirse de materia. (1)

ਤੇ ਬੈਰਾਗੀ; ਕਹਾ ਸਮਾਏ ॥

te bairaagee; kahaa samaae |

Sant Singh KhalsaWhere is that detached soul now contained?
Manmohan SinghWhere is that detached soul, now, contained?
Manmohan Singh (Punjabi)ਉਹ ਨਿਰਲੇਪ ਆਤਮਾਂ, ਹੁਣ ਕਿਥੇ ਲੀਨ ਹੋ ਗਈ ਹੈ?
Fareedkot Teekaਹੇ ਦੇਹ! (ਤੇ) ਓਹ ਚੈਤੰਨ੍ਯ (ਬੈਰਾਗੀ) ਉਦਾਸੀਨ ਹੈ। ਤੁਮਾਰੇ ਮੇਂ (ਕਹਾ) ਕਦ (ਸਮਾਏ) ਮਿਲਤਾ ਹੈ॥
Prof. Sahib Singhਪਤਾ ਨਹੀਂ ਲੱਗਦਾ ਉਹ ਜੀਵਾਤਮਾ ਤੈਥੋਂ ਉਪਰਾਮ ਹੋ ਕੇ ਕਿੱਥੇ ਚਲਾ ਜਾਂਦਾ ਹੈ।

ਪਦ ਅਰਥ ਤੇ ਬੈਰਾਗੀ = ਉਹ ਜੀਵਾਤਮਾ ਪੰਛੀ।

SikhNet (Spanish)Si el Alma estuviera separada de ti, entonces, ¿cómo estarías contenido?

ਤਿਸੁ ਬਿਨੁ; ਤੁਹੀ ਦੁਹੇਰੀ ਰੀ ॥੧॥ ਰਹਾਉ ॥

tis bin; tuhee duheree ree |1| rahaau |

Sant Singh KhalsaWithout it, you are miserable. ||1||Pause||
Manmohan SinghWithout her, thou art is in miserable plight, O body. Pause.
Manmohan Singh (Punjabi)ਉਸ ਦੇ ਬਾਝੋਂ ਤੂੰ ਬੁਰੀ ਹਾਲਤ ਵਿੱਚ ਹੈਂ, ਹੇ ਦੇਹਿ! ਠਹਿਰਾਉ।
Fareedkot Teekaਹੇ ਦੇਹਿ! ਉਸ ਬਿਨਾਂ ਤੂੰ ਦੁਖੀ ਰਹਤੀ ਹੈਂ ਅਰਥਾਤ ਤੇਰਾ ਨਿਰਾਦਰ ਹੋਤਾ ਹੈ॥੧॥ ਰਹਾਉ ॥
Prof. Sahib Singhਹੇ ਕਾਂਇਆਂ! ਉਸ (ਜੀਵਾਤਮਾ) ਤੋਂ ਬਿਨਾ ਤੂੰ ਦੁੱਖੀ ਹੋ ਜਾਂਦੀ ਹੈਂ ॥੧॥ ਰਹਾਉ ॥

ਪਦ ਅਰਥ ਦੁਹੇਰੀ = ਦੁੱਖੀ। ਰੀ = ਹੇ ਕਾਇਆਂ! ॥੧॥ ਰਹਾਉ ॥

SikhNet (Spanish)Estarías como una esposa abandonada, sin Esposo. (1-Pausa)

ਉਨੑ ਕੈ ਸੰਗਿ; ਤੂ ਗ੍ਰਿਹ ਮਹਿ ਮਾਹਰਿ ॥

auna kai sang; too grih meh maahar |

Sant Singh KhalsaWith that, you are the woman of the house;
Manmohan SinghWith it thou wert the mistress in the house.
Manmohan Singh (Punjabi)ਉਸ ਦੇ ਨਾਲ ਤੂੰ ਘਰ ਵਿੱਚ ਪਟਰਾਣੀ ਸੈਂ।
Fareedkot Teekaਹੇ ਦੇਹ! ਉਸ ਜੀਵ ਅਰੁ ਪ੍ਰਾਣ ਕਲਾ ਕੇ ਸੰਬੰਧ ਸੇਂ ਤੂੰ ਇਸ ਘਰ ਮੇਂ (ਮਾਹਰਿ) ਪ੍ਰਧਾਨ ਹੂਈ ਹੂਈ ਥੀ॥
Prof. Sahib Singhਹੇ ਕਾਂਇਆਂ! ਜਿਤਨਾ ਚਿਰ ਤੂੰ ਜੀਵਾਤਮਾ ਦੇ ਨਾਲ ਸੈਂ ਤੂੰ ਸਿਆਣੀ (ਸਮਝੀ ਜਾਂਦੀ ਹੈ।)

ਪਦ ਅਰਥ ਮਾਹਰਿ = ਸਿਆਣੀ।

SikhNet (Spanish)Con Alma, eres la dueña de la casa

ਉਨੑ ਕੈ ਸੰਗਿ; ਤੂ ਹੋਈ ਹੈ ਜਾਹਰਿ ॥

auna kai sang; too hoee hai jaahar |

Sant Singh Khalsawith that, you are respected.
Manmohan SinghWith it thou didst become distinguished.
Manmohan Singh (Punjabi)ਉਸ ਨਾਲ ਤੂੰ ਨਾਮਵਰ ਹੋਈ ਸੈਂ।
Fareedkot Teekaਉਸ ਕੇ ਸੰਗ ਕਰ ਕੇ ਤੂੰ ਸਰਬਤ੍ਰ ਪ੍ਰਗਟ ਹੋ ਰਹੀ ਹੈਂ॥
Prof. Sahib Singhਜੀਵਾਤਮਾ ਦੇ ਨਾਲ ਹੁੰਦਿਆਂ (ਹਰ ਥਾਂ) ਤੂੰ ਉਜਾਗਰ ਹੁੰਦੀ ਹੈਂ,
SikhNet (Spanish)y te vuelves manifiesta en el mundo.

ਉਨੑ ਕੈ ਸੰਗਿ; ਤੂ ਰਖੀ ਪਪੋਲਿ ॥

auna kai sang; too rakhee papol |

Sant Singh KhalsaWith that, you are caressed;
Manmohan SinghWith it thou wert fondled.
Manmohan Singh (Punjabi)ਉਸ ਦੇ ਨਾਲ ਤੂੰ ਪਲੋਸ ਕੇ ਰੱਖੀ ਜਾਂਦੀ ਸੈਂ।
Fareedkot Teekaਉਨ ਕੈ ਸੰਗ ਕਰਤੇ ਤੂੰ (ਪਪੋਲਿ) ਪਲੋਸ ਕਰ ਕੇ ਰਖੀ ਹੂਈ ਥੀ॥
Prof. Sahib Singhਜੀਵਾਤਮਾ ਦੇ ਨਾਲ ਹੁੰਦਿਆਂ ਤੈਨੂੰ ਪਾਲ-ਪੋਸ ਕੇ ਰੱਖੀਦਾ ਹੈ।

ਪਦ ਅਰਥ ਪਪੋਲਿ = ਪਾਲ ਕੇ। ਤੂੰ = ਤੈਨੂੰ।

SikhNet (Spanish)Con Alma estás siempre floreciente,

ਓਸੁ ਬਿਨਾ; ਤੂੰ ਛੁਟਕੀ ਰੋਲਿ ॥੨॥

os binaa; toon chhuttakee rol |2|

Sant Singh Khalsawithout it, you are reduced to dust. ||2||
Manmohan SinghWithout it thou hast been left to roll in dust.
Manmohan Singh (Punjabi)ਉਸ ਦੇ ਬਗੈਰ ਤੂੰ ਘੱਟੇ ਵਿੱਚ ਰੁਲਣ ਲਈ ਛੱਡ ਦਿਤੀ ਗਈ ਹੈਂ।
Fareedkot Teekaਉਸ ਸੇ ਬਿਨਾਂ ਤੂੰ (ਛੁਟਕੀ) ਅਲਗ ਹੋਈ ਹੋਈ ਰਲ ਗਈ ਹੈਂ॥੨॥
Prof. Sahib Singhਪਰ ਜਦੋਂ ਉਹ ਜੀਵਾਤਮਾ ਚਲਾ ਜਾਂਦਾ ਹੈ ਤਾਂ ਤੂੰ ਛੁੱਟੜ ਹੋ ਜਾਂਦੀ ਹੈਂ ਰੁਲ ਜਾਂਦੀ ਹੈਂ ॥੨॥

ਪਦ ਅਰਥ ਰੋਲਿ = ਰੁਲ ਗਈ। ਛੁਟਕੀ = ਛੁੱਟੜ ॥੨॥

SikhNet (Spanish)pero sin Alma eres reducida a polvo. (2)

ਉਨੑ ਕੈ ਸੰਗਿ; ਤੇਰਾ ਮਾਨੁ ਮਹਤੁ ॥

auna kai sang; teraa maan mehat |

Sant Singh KhalsaWith that, you have honor and respect;
Manmohan SinghIn her company thou hast honour and respect.
Manmohan Singh (Punjabi)ਉਸ ਦੇ ਨਾਲ ਤੇਰੀ ਇੱਜ਼ਤ ਆਬਰੂ ਹੈ।
Fareedkot Teekaਜਬ ਤਕ ਉਸ ਚੇਤਨ ਕਾ ਸੰਗ ਥਾ ਤਬ ਤਕ ਤੇਰਾ (ਮਾਨੁ) ਆਦਰ (ਮਹਤੁ) ਬਡਾ ਪਨ ਥਾ॥
Prof. Sahib Singhਹੇ ਕਾਂਇਆਂ! ਜੀਵਾਤਮਾ ਦੇ ਨਾਲ ਹੁੰਦਿਆਂ ਤੇਰਾ ਆਦਰ-ਮਾਣ ਹੁੰਦਾ ਹੈ,

ਪਦ ਅਰਥ ਮਹਤੁ = ਵਡਿਆਈ।

SikhNet (Spanish)Con Alma tienes honor, gloria,

ਉਨੑ ਕੈ ਸੰਗਿ; ਤੁਮ ਸਾਕੁ ਜਗਤੁ ॥

auna kai sang; tum saak jagat |

Sant Singh Khalsawith that, you have relatives in the world.
Manmohan SinghIn her company thou hast relation with the world.
Manmohan Singh (Punjabi)ਉਸ ਦੇ ਨਾਲ ਤੇਰਾ ਜਹਾਨ ਨਾਲ ਨਾਤਾ-ਰਿਸ਼ਤਾ ਹੈ।
Fareedkot Teekaਔਰ ਤਬੀ ਤਕ ਤੇਰਾ ਸੰਸਾਰ ਮੇਂ ਸਭ ਸੇ (ਸਾਕ) ਸਨਬੰਧ ਥਾ॥
Prof. Sahib Singhਜੀਵਾਤਮਾ ਦੇ ਨਾਲ ਹੁੰਦਿਆਂ ਤੈਨੂੰ ਵਡਿਆਈ ਮਿਲਦੀ ਹੈ,
SikhNet (Spanish)y a través del Alma se da tu relación con el mundo.

ਉਨੑ ਕੈ ਸੰਗਿ; ਤੇਰੀ ਸਭ ਬਿਧਿ ਥਾਟੀ ॥

auna kai sang; teree sabh bidh thaattee |

Sant Singh KhalsaWith that, you are adorned in every way;
Manmohan SinghIn her company, thou were bedecked in all the ways.
Manmohan Singh (Punjabi)ਉਸ ਦੀ ਸੰਗਤ ਵਿੱਚ ਤੈਨੂੰ ਸਾਰਿਆਂ ਤਰੀਕਿਆਂ ਨਾਲ ਸ਼ਿੰਗਾਰਿਆ ਜਾਂਦਾ ਸੀ।
Fareedkot Teekaਉਨ ਕੇ ਸੰਗ ਕਰ ਕੇ ਸਭ ਤੇਰੀ ਬਿਧਿ (ਥਾਟੀ) ਬਨੀ ਹੂਈ ਥੀ॥
Prof. Sahib Singhਜੀਵਾਤਮਾ ਦੇ ਨਾਲ ਹੁੰਦਿਆਂ ਸਾਰਾ ਜਗਤ ਤੇਰਾ ਸਾਕ-ਸਨਬੰਧੀ ਜਾਪਦਾ ਹੈ, ਤੇਰੀ ਹਰ ਤਰ੍ਹਾਂ ਪਾਲਣਾ ਕੀਤੀ ਜਾਂਦੀ ਹੈ।

ਪਦ ਅਰਥ ਸਭ ਬਿਧਿ = ਹਰੇਕ ਤਰੀਕੇ ਨਾਲ। ਤੇਰੀ ਥਾਟੀ = ਤੇਰੀ ਬਣਤਰ ਕਾਇਮ ਰੱਖੀ ਜਾਂਦੀ ਹੈ, ਤੇਰੀ ਹਰ ਤਰ੍ਹਾਂ ਪਾਲਣਾ ਕੀਤੀ ਜਾਂਦੀ ਹੈ।

SikhNet (Spanish)Con Alma puedes estar bien arreglada y establecerte,

ਓਸੁ ਬਿਨਾ; ਤੂੰ ਹੋਈ ਹੈ ਮਾਟੀ ॥੩॥

os binaa; toon hoee hai maattee |3|

Sant Singh Khalsawithout it, you are reduced to dust. ||3||
Manmohan SinghWithout her, thou hast become dust.
Manmohan Singh (Punjabi)ਉਸ ਦੇ ਬਾਝੋਂ ਤੂੰ ਮਿੱਟੀ ਹੋ ਗਈ ਹੈਂ।
Fareedkot Teekaਉਸ ਸੇ ਬਿਨਾਂ ਤੂੰ ਮਿਟੀ ਹੋ ਗਈ ਹੈਂ॥
Prof. Sahib Singhਪਰ ਜਦੋਂ ਉਸ ਜੀਵਾਤਮਾ ਤੋਂ ਤੂੰ ਵਿਛੁੜ ਜਾਂਦੀ ਹੈਂ ਤਦੋਂ ਤੂੰ ਮਿੱਟੀ ਵਿਚ ਰੁਲ ਜਾਂਦੀ ਹੈਂ ॥੩॥
SikhNet (Spanish)pero sin Alma, te vuelves nada más que polvo. (3)

ਓਹੁ ਬੈਰਾਗੀ. ਮਰੈ ਨ ਜਾਇ ॥

ohu bairaagee. marai na jaae |

Sant Singh KhalsaThat detached soul is neither born, nor dies.
Manmohan SinghThe detached soul neither dies nor is born.
Manmohan Singh (Punjabi)ਉਹ ਨਿਰਲੇਪ ਆਤਮਾਂ ਨਾਂ ਮਰਦੀ ਹੈ, ਅਤੇ ਨਾਂ ਹੀ ਜੰਮਦੀ ਹੈ।
Fareedkot Teekaਓਹੁ ਬੈਰਾਗੀ ਮਰਤਾ ਨਹੀਂ ਹੈ॥
Prof. Sahib Singhਕਾਂਇਆਂ ਵਿਚੋਂ ਉਪਰਾਮ ਹੋ ਕੇ ਤੁਰ ਜਾਣ ਵਾਲਾ ਜੀਵਾਤਮਾ (ਆਪਣੇ ਆਪ) ਨਾਹ ਮਰਦਾ ਹੈ ਨਾਹ ਜੰਮਦਾ ਹੈ।

ਪਦ ਅਰਥ ਬੈਰਾਗੀ = ਚਲੇ ਜਾਣ ਵਾਲਾ ਜੀਵਾਤਮਾ।

SikhNet (Spanish)Tu Alma está contenida en Ella Misma, y ni nace ni muere,

ਹੁਕਮੇ ਬਾਧਾ; ਕਾਰ ਕਮਾਇ ॥

hukame baadhaa; kaar kamaae |

Sant Singh KhalsaIt acts according to the Command of the Lord's Will.
Manmohan SinghIt acts subject to Lord's command.
Manmohan Singh (Punjabi)ਸੁਆਮੀ ਦੇ ਫੁਰਮਾਨ ਦੀ ਬੰਨ੍ਹੀ ਹੋਈ ਇਹ ਕੰਮ ਕਰਦੀ ਹੈ।
Fareedkot Teekaਹੁਕਮ ਕਾ ਬਾਧਾ ਹੂਆ ਜੀਵ ਰੂਪ ਹੋ ਕਰ ਸਭ ਕਾਰਜ ਕਰਤਾ ਹੈ॥
Prof. Sahib Singh(ਉਹ ਤਾਂ ਪਰਮਾਤਮਾ ਦੇ) ਹੁਕਮ ਵਿਚ ਬੱਝਾ ਹੋਇਆ (ਕਾਂਇਆਂ ਵਿਚ ਆਉਣ ਤੇ ਫਿਰ ਇਸ ਵਿਚੋਂ ਚਲੇ ਜਾਣ ਦੀ) ਕਾਰ ਕਰਦਾ ਹੈ।
SikhNet (Spanish)y funciona como es la Voluntad del Señor.

ਜੋੜਿ ਵਿਛੋੜੇ; ਨਾਨਕ ਥਾਪਿ ॥

jorr vichhorre; naanak thaap |

Sant Singh KhalsaO Nanak, having fashioned the body, the Lord unites the soul with it, and separates them again;
Manmohan SinghO Nanak, having fashioned the body, the Lord unites and separates the soul from it.
Manmohan Singh (Punjabi)ਹੇ ਨਾਨਕ! ਸਰੀਰ ਨੂੰ ਰਚ ਕੇ, ਸੁਆਮੀ ਆਤਮਾਂ ਨੂੰ ਇਸ ਲਈ ਜੋੜਦਾ ਅਤੇ ਇਸ ਨਾਲੋਂ ਵੱਖਰਾ ਕਰ ਦਿੰਦਾ ਹੈ।
Fareedkot Teekaਇਸ ਦੇਹੀ ਸੇ (ਜੋੜਿ) ਸੰਜੋਗ (ਵਿਛੋੜੇ) ਵਿਜੋਗ ਇਨ ਕਰ ਥਾਪਿ ਇਸਥਿਤ ਆਪ ਹੀ ਅਕਾਲ ਪੁਰਖ ਕਰਤਾ ਹੈ॥
Prof. Sahib Singhਹੇ ਨਾਨਕ! (ਆਖ-ਜੀਵਾਤਮਾ ਦੇ ਕੀਹ ਵੱਸ? ਪਰਮਾਤਮਾ) ਮਨੁੱਖ ਸਰੀਰ ਬਣਾ ਕੇ (ਜੀਵਾਤਮਾ ਤੇ ਕਾਂਇਆਂ ਦਾ ਜੋੜ ਜੋੜਦਾ ਹੈ) ਜੋੜ ਕੇ ਫਿਰ ਵਿਛੋੜ ਵੀ ਦੇਂਦਾ ਹੈ।

ਪਦ ਅਰਥ ਜੋੜਿ = ਜੋੜ ਕੇ। ਥਾਪਿ = ਥਾਪ ਕੇ।

SikhNet (Spanish)Dice Nanak, el Señor habiéndolos unido, los separa, y habiéndolos separado los une otra vez.

ਅਪਨੀ ਕੁਦਰਤਿ; ਜਾਣੈ ਆਪਿ ॥੪॥੩੧॥੮੨॥

apanee kudarat; jaanai aap |4|31|82|

Sant Singh KhalsaHe alone knows His All-powerful creative nature. ||4||31||82||
Manmohan SinghHis omnipotence the Lord Himself knows.
Manmohan Singh (Punjabi)ਆਪਣੀ ਅਪਾਰ ਸ਼ਕਤੀ ਨੂੰ ਸੁਆਮੀ ਆਪੇ ਹੀ ਜਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਪਨੀ ਸਮਰਥਤਾ ਕੋ ਵਹੁ ਆਪ ਹੀ ਜਾਨਤਾ ਹੈ॥੪॥੩੨॥੮੨॥
Prof. Sahib Singh(ਜੀਵਾਤਮਾ ਤੇ ਕਾਂਇਆਂ ਨੂੰ ਜੋੜਨ ਵਿਛੋੜਨ ਦੀ) ਆਪਣੀ ਅਜਬ ਖੇਡ ਨੂੰ ਪਰਮਾਤਮਾ ਆਪ ਹੀ ਜਾਣਦਾ ਹੈ ॥੪॥੩੧॥੮੨॥

* ਨੋਟ: ਦੁਤੁਕੇ ੯। ਇਸ ਸ਼ਬਦ ਤੋਂ ਲੈ ਕੇ ਸ਼ਬਦ ਨੰ: ੯੦ ਤਕ ੯ ਐਸੇ ਸ਼ਬਦ ਹਨ ਜਿਨ੍ਹਾਂ ਦੇ ਹਰੇਕ ਬੰਦ ਵਿਚ ਦੋ ਦੋ ਤੁਕਾਂ ਹਨ।

SikhNet (Spanish)Sí, Él solamente conoce el Misterio de Su Ser. (4-31-82)

Open this shabad →

Shabad Guru Arjan Dev Ji Raag Aasaa continues on Ang 391

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Fareedkot Teekaਜੀਵ ਬ੍ਰਹਮ ਕੀ ਅਭੇਦਤਾ ਦਿਖਾਵਤੇ ਹੈਂ॥
SikhNet (Spanish)Asa, Mejl Guru Aryan, Quinto Canal Divino.

Open this shabad (19 lines, Angs 390-391) →

Ang 390 of 1430