ਸਿਰੀਰਾਗੁ ਮਹਲਾ ੧ ॥
sireeraag mahalaa 1 | Ang 17
Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.
ਆਵਹੁ ਭੈਣੇ. ਗਲਿ ਮਿਲਹ; ਅੰਕਿ ਸਹੇਲੜੀਆਹ ॥
aavahu bhaine. gal milah; ank sahelarreeaah | Ang 17
Sant Singh KhalsaCome, my dear sisters and spiritual companions; hug me close in your embrace.
Manmohan SinghCome My sisters and dear comrades! clasp me in thine embrace.
Manmohan Singh (Punjabi)ਮੇਰੀਓ ਅੰਮਾ ਜਾਈਓ ਅਤੇ ਪਿਆਰੀਓ ਸਖੀਓ। ਆਓ ਅਤੇ ਮੈਨੂੰ ਗਲਵੱਕੜੀ ਪਾਓ।
Fareedkot Teekaਹੇ (ਭੈਣੋ)! ਤੁਮ ਆਵੋ ਔਰੁ ਮੇਰੇ ਗਲ ਕੇ ਸਾਥ ਮਿਲੋ, ਕ੍ਯੋਂਕਿ ਤੁਮ (ਅੰਕ) ਪਤੀ ਕੀ ਸਖੀਆਂ ਹੋ, ਵਾ ਰਿਦੇ ਕੀ ਸਹੇਲੀਆਂ ਹੋ। ਭਾਵ ਏਹਿ ਕਿ ਹਮਾਰੀ ਏਕ ਦੇਸੀ ਹੋ॥
Prof. Sahib Singhਹੇ ਸਤਸੰਗਣ ਭੈਣੋ ਤੇ ਸਹੇਲੀਹੋ! ਆਓ, ਪਿਆਰ ਨਾਲ (ਸਤ-ਸੰਗ ਵਿਚ) ਇਕੱਠੀਆਂ ਹੋਵੀਏ।ਪਦ ਅਰਥ ਗਲਿ = ਗਲ ਨਾਲ। ਅੰਕਿ = ਅੰਕ ਵਿਚ, ਜੱਫੀ ਵਿਚ। ਭੈਣੇ ਸਹੇਲੜੀਆਹ = ਹੇ ਭੈਣੋ! ਹੇ ਸਹੇਲੀਹੋ!
SikhNet (Spanish)Vengan hermanos del Destino, hermanas y camaradas y denme su abrazo.
ਮਿਲਿ ਕੈ ਕਰਹ ਕਹਾਣੀਆ; ਸੰਮ੍ਰਥ ਕੰਤ ਕੀਆਹ ॥
mil kai karah kahaaneea; samrath kant keeaah | Ang 17
Sant Singh KhalsaLet's join together, and tell stories of our All-powerful Husband Lord.
Manmohan SinghMeeting together let us tell the tales of our Omnipotent Spouse.
Manmohan Singh (Punjabi)ਇਕੱਠੀਆਂ ਹੋ ਕੇ ਆਓ ਆਪਾਂ ਆਪਣੇ ਸਰਬ ਸ਼ਕਤੀ-ਮਾਨ ਭਰਤੇ ਦੀਆਂ ਬਾਤਾਂ ਪਾਈਏ।
Fareedkot Teekaਤੁਮ ਔਰੁ ਹਮ ਮਿਲ ਕਰ (ਸੰਮ੍ਰਥ) ਸਰਬ ਸਕਤੀਵਾਨ ਪਤੀ ਕੀਆਂ (ਕਹਾਣੀਆਂ) ਕਥਾ ਕਰੀਏ॥
Prof. Sahib Singhਸਤਸੰਗ ਵਿਚ ਮਿਲ ਕੇ ਉਸ ਖਸਮ-ਪ੍ਰਭੂ ਦੀਆਂ ਗੱਲਾਂ ਕਰੀਏ ਜੋ ਸਾਰੀਆਂ ਤਾਕਤਾਂ ਵਾਲਾ ਹੈ।ਪਦ ਅਰਥ ਕਰਹ = ਆਓ ਅਸੀਂ ਕਰੀਏ। ਸੰਮ੍ਰਥ = ਸਭ ਤਾਕਤਾਂ ਵਾਲਾ।
SikhNet (Spanish)Reunámonos y relatemos las anécdotas e historias de nuestro Esposo Omnipotente.
ਸਾਚੇ ਸਾਹਿਬ. ਸਭਿ ਗੁਣ; ਅਉਗਣ ਸਭਿ ਅਸਾਹ ॥੧॥
saache saahib. sabh gun; aaugan sabh asaah |1| Ang 17
Sant Singh KhalsaAll Virtues are in our True Lord and Master; we are utterly without virtue. ||1||
Manmohan SinghIn the true Lord are all merits, in us all demerits.
Manmohan Singh (Punjabi)ਸੱਚੇ ਸੁਆਮੀ ਅੰਦਰ ਸਮੂਹ ਚੰਗਿਆਈਆਂ ਹਨ, ਸਾਡੇ ਵਿੱਚ ਸਮੁਹ ਬੁਰਿਆਈਆਂ।
Fareedkot Teekaਤਿਸੁ ਸਚੇ ਸਾਹਿਬ ਮੇਂ ਸਰਬਗ੍ਯਤਾਦਿ ਸਰਬ ਗੁਣ ਹੈਂ, ਔਰੁ ਹਮ ਜੀਵੋਂ ਮੇਂ ਅਲਪਗ੍ਯਤਾਦਿ ਸਰਬ ਹੀ ਔਗਣ ਹੈਂ॥੧॥☬ਤਾਂ ਤੇ ਤਿਸੁ ਪਾਸ ਐਸੇ ਬੇਨਤੀ ਕਰੀਏ:
Prof. Sahib Singh(ਹੇ ਸਹੇਲੀਹੋ!) ਉਸ ਸਦਾ-ਥਿਰ ਮਾਲਕ ਵਿਚ ਸਾਰੇ ਗੁਣ ਹੀ ਗੁਣ ਹਨ (ਉਸ ਤੋਂ ਵਿੱਛੁੜ ਕੇ ਹੀ) ਸਾਰੇ ਔਗੁਣ ਸਾਡੇ ਵਿਚ ਆ ਜਾਂਦੇ ਹਨ ॥੧॥ਪਦ ਅਰਥ ਸਭਿ = ਸਾਰੇ। ਅਸਾਹ = ਸਾਡੇ ਹੀ॥੧॥
SikhNet (Spanish)Todos los Méritos están en nuestro Señor Verdadero y en nosotros todos los deméritos. (1)
ਕਰਤਾ; ਸਭੁ ਕੋ ਤੇਰੈ ਜੋਰਿ ॥
karataa; sabh ko terai jor | Ang 17
Sant Singh KhalsaO Creator Lord, all are in Your Power.
Manmohan SinghO My Creator! all are in Thy power.
Manmohan Singh (Punjabi)ਹੇ ਮੇਰੇ ਕਰਤਾਰ! ਸਾਰੇ ਤੇਰੇ ਵੱਸ ਵਿੱਚ ਹਨ।
Fareedkot Teekaਹੇ ਕਰਤਾਰ! ਸਭ ਕੋਈ ਤੇਰੇ ਹੀ ਬਲ ਕਰ ਇਸਥਿਤ ਹੈ॥
Prof. Sahib Singhਹੇ ਕਰਤਾਰ! ਹਰੇਕ ਜੀਵ ਤੇਰੇ ਹੁਕਮ ਵਿਚ (ਹੀ ਤੁਰ ਸਕਦਾ ਹੈ)।ਪਦ ਅਰਥ ਕਰਤਾ = ਹੇ ਕਰਤਾਰ! ਸਭੁ ਕੋ = ਹਰੇਕ ਜੀਵ। ਤੇਰੈ ਜੋਰਿ = ਤੇਰੇ ਜ਼ੋਰ ਵਿਚ, ਤੇਰੇ ਹੁਕਮ ਵਿਚ।
SikhNet (Spanish)Oh mi Creador todo está bajo Tu Poder,
ਏਕੁ ਸਬਦੁ ਬੀਚਾਰੀਐ; ਜਾ ਤੂ. ਤਾ ਕਿਆ ਹੋਰਿ ॥੧॥ ਰਹਾਉ ॥
ek sabad beechaareeai; jaa too. taa kiaa hor |1| rahaau | Ang 17
Sant Singh KhalsaI dwell upon the One Word of the Shabad. You are mine-what else do I need? ||1||Pause||
Manmohan SinghI contemplate over the One Name, when thou art mine, O Lord! what more do I require then. Pause.
Manmohan Singh (Punjabi)ਮੈਂ ਇਕ ਨਾਮ ਦਾ ਚਿੰਤਨ ਕਰਦਾ ਹਾਂ, ਜਦ ਤੂੰ ਮੇਰਾ ਹੈਂ। ਹੇ ਸੁਆਮੀ! ਤਦ ਮੈਨੂੰ ਹੋਰ ਕੀ ਚਾਹੀਦਾ ਹੈ? ਠਹਿਰਾਉ।
Fareedkot Teekaਜਬ ਏਕ (ਸਬਦੁ) ਬ੍ਰਹਮ ਕਾ ਬੀਚਾਰੁ ਕਰੀਐ ਤਾਂ ਤੂੰ ਹੀ ਤੂੰ ਵ੍ਯਾਪਕੁ ਹੈਂ, ਤਬ ਹੋਰੁ ਕ੍ਯਾ ਪ੍ਰਪੰਚੁ ਹੈ, ਭਾਵ ਪ੍ਰਪੰਚੁ ਮਿਥਿ੍ਯਾ ਰੂਪੁ ਪ੍ਰਤੀਤ ਹੋਤਾ ਹੈ॥੧॥ ਰਹਾਉ ॥
Prof. Sahib Singhਜਦੋਂ ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਨੂੰ ਵਿਚਾਰਦਾ ਹੈ (ਤਾਂ ਇਹ ਸਮਝ ਪੈਂਦੀ ਹੈ ਕਿ) ਜਦੋਂ ਤੂੰ (ਸਾਡੇ ਸਿਰ ਉੱਤੇ ਰਾਖਾ) ਹੈਂ, ਤਾਂ ਹੋਰ ਕੋਈ ਸਾਡਾ ਕੀਹ ਵਿਗਾੜ ਸਕਦੇ ਹਨ ॥੧॥ ਰਹਾਉ ॥ਪਦ ਅਰਥ ਏਕੁ ਸਬਦੁ = ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ। ਕਿਆ = ਕੀਹ (ਵਿਗਾੜ ਸਕਦੇ ਹਨ)? ॥੧॥ ਰਹਾਉ ॥
SikhNet (Spanish)cuando Te vuelves mío entonces puedo contemplar el Nombre, qué más puedo pedir. (1-Pausa)
ਜਾਇ ਪੁਛਹੁ ਸੋਹਾਗਣੀ; ਤੁਸੀ ਰਾਵਿਆ. ਕਿਨੀ ਗੁਣੀਂ ॥
jaae puchhahu sohaaganee; tusee raaviaa. kinee gunanee | Ang 17
Sant Singh KhalsaGo, and ask the happy soul-brides, "By what virtuous qualities do you enjoy your Husband Lord?"
Manmohan SinghGo and ask the happy wives by what merits did they enjoy their Spouse
Manmohan Singh (Punjabi)ਜਾ ਕੇ ਪ੍ਰਸੰਨ ਪਤਨੀਆਂ ਤੋਂ ਪਤਾ ਕਰ ਲੈ ਕਿ ਉਨ੍ਹਾਂ ਨੇ ਕਿਹੜੀਆਂ ਖੂਬੀਆਂ ਦੁਆਰਾ ਆਪਣੇ ਪਤੀ ਨੂੰ ਮਾਣਿਆ ਹੈ?
Fareedkot Teekaਹੇ ਸਖੀਓ! ਜਬ ਗ੍ਯਾਨਵਾਨ ਰੂਪੀ ਸੁਹਾਗਨੀਓਂ ਕੋ ਜਾਇ ਕਰ ਪੂਛੀਏ ਕਿ ਤੁਮਨੇ ਕੌਨ ਸੇ ਗੁਨੋਂ ਕਰ ਕੇ ਪਤੀ ਕੋ ਰਾਵਿਆ, ਭਾਵ ਬ੍ਰਹਮਾਨੰਦ ਭੋਗਿਆ ਹੈ?☬ਤਬ ਤਿਨ ਕਾ ਏਹੁ ਉਤ੍ਰ ਹੈ:
Prof. Sahib Singh(ਹੇ ਸਤਸੰਗਣ ਭੈਣੋ! ਬੇ-ਸ਼ੱਕ) ਜਾ ਕੇ ਸੁਹਾਗਣ (ਜੀਵ-ਇਸਤ੍ਰੀਆਂ) ਨੂੰ ਪੁੱਛ ਲਵੋ ਕਿ ਤੁਸਾਂ ਕਿਨ੍ਹਾਂ ਗੁਣਾਂ ਦੀ ਰਾਹੀਂ ਪ੍ਰਭੂ-ਮਿਲਾਪ ਹਾਸਲ ਕੀਤਾ ਹੈ?ਪਦ ਅਰਥ ਜਾਇ = ਜਾ ਕੇ। ਰਾਵਿਆ = ਮਾਣਿਆ, ਮਿਲਾਪ ਹਾਸਲ ਕੀਤਾ। ਗੁਣੀ = ਗੁਣਾਂ ਨਾਲ।
SikhNet (Spanish)Ve y pregunta a la Esposa feliz cómo logró gozar de su Esposo.
ਸਹਜਿ ਸੰਤੋਖਿ ਸੀਗਾਰੀਆ; ਮਿਠਾ ਬੋਲਣੀ ॥
sehaj santokh seegaareea; mitthaa bolanee | Ang 17
Sant Singh Khalsa"We are adorned with intuitive ease, contentment and sweet words.
Manmohan Singh(They say:) with the decorations of Divine knowledge, contentment and sweet discourses.
Manmohan Singh (Punjabi)(ਉਹ ਆਖਦੀਆਂ ਹਨ) ਬ੍ਰਹਮ-ਵੀਚਾਰ, ਸਬਰ ਅਤੇ ਮਿੱਠੜੇ ਬਚਨ ਬਿਲਾਸਾ ਦੇ ਹਾਰ-ਸ਼ਿੰਗਾਰਾਂ ਨਾਲ!
Fareedkot Teekaਸੰਤੋਖ ਕੇ ਧਾਰਨੇ ਕਰ ਔਰ ਮੀਠਾ ਬਚਨੁ ਬੋਲਣੇ ਕਰ ਕੇ (ਸਹਜਿ) ਸੁਭਾਵਕ ਹੀ ਸਿੰਗਾਰੀ ਗਈ ਹੈ॥
Prof. Sahib Singhਉਥੋਂ ਇਹੀ ਪਤਾ ਮਿਲੇਗਾ ਕਿ ਉਹ ਅਡੋਲਤਾ ਨਾਲ ਸੰਤੋਖ ਨਾਲ ਮਿੱਠੇ ਬੋਲਾਂ ਨਾਲ ਸਿੰਗਾਰੀਆਂ ਹੋਈਆਂ ਹਨ (ਤਾਹੀਏਂ ਉਹਨਾਂ ਨੂੰ ਮਿਲ ਪਿਆ)।ਪਦ ਅਰਥ ਸਹਜਿ = ਸਹਜ ਨਾਲ, ਅਡੋਲ ਅਵਸਥਾ ਨਾਲ।
SikhNet (Spanish)Ella dice, nuestros adornos son el Conocimiento Intuitivo, el Contentamiento y el Dulce Discurso.
ਪਿਰੁ ਰੀਸਾਲੂ ਤਾ ਮਿਲੈ; ਜਾ. ਗੁਰ ਕਾ ਸਬਦੁ ਸੁਣੀ ॥੨॥
pir reesaaloo taa milai; jaa. gur kaa sabad sunee |2| Ang 17
Sant Singh KhalsaWe meet with our Beloved, the Source of Joy, when we listen to the Word of the Guru's Shabad." ||2||
Manmohan SinghIf she hearkens to the Guru's instructions, it is then, that the Joyous Beloved meets.
Manmohan Singh (Punjabi)ਜੇਕਰ ਉਹ ਗੁਰਾਂ ਦੇ ਉਪਦੇਸ਼ ਨੂੰ ਸ੍ਰਵਣ ਕਰੇ, ਤਾਂ ਹੀ, ਅਨੰਦੀ ਪ੍ਰੀਤਮ ਮਿਲਦਾ ਹੈ।
Fareedkot Teekaਜਗ੍ਯਾਸੂ ਰੂਪ ਇਸਤ੍ਰੀ ਜਬ ਗੁਰੋਂ ਕਾ ਉਪਦੇਸੁ ਸ੍ਰਵਨ ਕਰੇ, ਤਬ (ਰੀਸਾਲੁ) ਸੁੰਦ੍ਰ (ਪਿਰੁ) ਪਤੀ ਵਾਹਿਗੁਰੂ ਮਿਲਤਾ ਹੈ॥੨॥
Prof. Sahib Singhਉਹ ਆਨੰਦ-ਦਾਤਾ ਪ੍ਰਭੂ-ਪਤੀ ਤਦੋਂ ਹੀ ਮਿਲਦਾ ਹੈ, ਜਦੋਂ ਗੁਰੂ ਦਾ ਉਪਦੇਸ਼ ਗਹੁ ਨਾਲ ਸੁਣਿਆ ਜਾਏ (ਤੇ ਸੰਤੋਖ ਮਿਠ-ਬੋਲਾ-ਪਨ ਆਦਿਕ ਗੁਣ ਧਾਰੇ ਜਾਣ) ॥੨॥ਪਦ ਅਰਥ ਰੀਸਾਲੂ = ਸੁੰਦਰ ਰਸ ਦਾ ਘਰ, ਆਨੰਦ ਦਾਤਾ॥੨॥
SikhNet (Spanish)Si ella se apega a la Instrucción del Guru, entonces encontrará la Palabra del Shabd del Guru. (2)
ਕੇਤੀਆ ਤੇਰੀਆ ਕੁਦਰਤੀ; ਕੇਵਡ ਤੇਰੀ ਦਾਤਿ ॥
keteea tereea kudaratee; kevadd teree daat | Ang 18
Sant Singh KhalsaYou have so many Creative Powers, Lord; Your Bountiful Blessings are so Great.
Manmohan SinghHow many are thine omnipotences and how great Thine gifts, (O Master?)
Manmohan Singh (Punjabi)ਕਿੰਨੀਆਂ ਕੁ ਹਨ ਤੇਰੀਆਂ ਅਪਾਰ ਸ਼ਕਤੀਆਂ ਅਤੇ ਕਿੱਡੀਆਂ ਵੱਡੀਆਂ ਤੇਰੀਆਂ ਬਖ਼ਸ਼ੀਸ਼ਾਂ, (ਹੇ ਸਾਂਈਂ?)।
Fareedkot Teekaਹੇ ਪਰਮੇਸਰ! ਤੇਰੀਆਂ ਸ਼ਕਤੀਆਂ ਅਨੰਤ ਹੈਂ, ਔਰੁ ਤੇਰੀ ਦਾਤ ਭੀ ਕਥਨ ਨਹੀਂ ਕਰੀ ਜਾਤੀ ਕਿ (ਕੇਵਡੁ) ਕੇਡੀ ਵਡੀ ਹੈ, ਭਾਵ ਬਿਅੰਤ ਹੈ॥
Prof. Sahib Singhਹੇ ਪ੍ਰਭੂ! ਤੇਰੀਆਂ ਬੇਅੰਤ ਤਾਕਤਾਂ ਹਨ, ਤੇਰੀਆਂ ਬੇਅੰਤ ਬਖ਼ਸ਼ਸ਼ਾਂ ਹਨ।ਪਦ ਅਰਥ ਕੁਦਰਤੀ = ਕੁਦਰਤਾਂ। ਦਾਤਿ = ਦਾਤਾਂ।
SikhNet (Spanish)¿Qué tantos son Tus Maravillosos Regalos y Tus Omnipotencias, oh Maestro?
ਕੇਤੇ ਤੇਰੇ ਜੀਅ ਜੰਤ; ਸਿਫਤਿ ਕਰਹਿ ਦਿਨੁ ਰਾਤਿ ॥
kete tere jeea jant; sifat kareh din raat | Ang 18
Sant Singh KhalsaSo many of Your beings and creatures praise You day and night.
Manmohan SinghInnumerable are thy creatures who utter (Thine) praises day and night.
Manmohan Singh (Punjabi)ਅਣਗਿਣਤ ਹਨ ਤੇਰੇ ਜੀਵ-ਜੰਤੂ ਜਿਹੜੇ ਦਿਨ ਰੈਣ (ਤੇਰਾ) ਜੱਸ ਉਚਾਰਨ ਕਰਦੇ ਹਨ।
Fareedkot Teekaਤੇਰੇ ਉਤਪੰਨ ਕੀਤੇ ਹੋਏ ਜੀਵ ਸਥੂਲ ਔਰ ਸੂਖਮ ਜੰਤ ਸਭ ਬ੍ਯੰਤ ਹੈਂ, ਸੋ ਤੇਰੀ (ਸਿਫਤਿ) ਸਲਾਘਾ ਦਿਨ ਰਾਤਿ ਕਰ ਰਹੇ ਹਨ॥
Prof. Sahib Singhਬੇਅੰਤ ਜੀਵ ਦਿਨ ਰਾਤ ਤੇਰੀਆਂ ਸਿਫ਼ਤਾਂ ਕਰ ਰਹੇ ਹਨ।ਪਦ ਅਰਥ ਕੇਤੇ = ਬੇਅੰਤ।
SikhNet (Spanish)Innumerables son Tus Criaturas que recitan Tus Alabanzas día y noche.
ਕੇਤੇ ਤੇਰੇ ਰੂਪ ਰੰਗ; ਕੇਤੇ ਜਾਤਿ ਅਜਾਤਿ ॥੩॥
kete tere roop rang; kete jaat ajaat |3| Ang 18
Sant Singh KhalsaYou have so many forms and colors, so many classes, high and low. ||3||
Manmohan SinghInnumerable are Thine forms and colours and numberless Thine castes, high and low.
Manmohan Singh (Punjabi)ਅਨੰਤ ਹਨ ਤੇਰੀਆਂ ਸ਼ਕਲਾ ਤੇ ਰੰਗਤਾਂ ਅਤੇ ਅਨੰਤ ਤੇਰੀਆਂ ਉਚੀਆਂ ਤੇ ਨੀਵੀਆਂ ਜਾਤੀਆਂ।
Fareedkot Teekaਤੇਰੇ ਰੂਪ ਅਕਾਰ ਔਰ ਸ੍ਯਾਮ ਗੌਰਾਦਿ ਰੰਗ ਭੀ (ਕੇਤੇ) ਅਨੰਤ ਹੈਂ, ਔਰ ਬ੍ਰਾਹਮਣ ਛਤ੍ਰੀ ਆਦਿ ਜਾਤੀਆਂ ਸੰਕਰ ਬਰਣਾਦਿਕ (ਅਜਾਤਿ) ਕੁਜਾਤੀਆਂ ਭੀ ਅਨੰਤ ਹੈਂ॥੩॥
Prof. Sahib Singhਤੇਰੇ ਬੇਅੰਤ ਹੀ ਰੂਪ ਰੰਗ ਹਨ, ਤੇਰੇ ਪੈਦਾ ਕੀਤੇ ਬੇਅੰਤ ਜੀਵ ਹਨ, ਜੋ ਕੋਈ ਉੱਚੀਆਂ ਤੇ ਕੋਈ ਨੀਵੀਆਂ ਜਾਤਾਂ ਵਿਚ ਹਨ ॥੩॥ਪਦ ਅਰਥ ਜਾਤਿ ਅਜਾਤਿ = ਉੱਚੀਆਂ ਜਾਤਾਂ ਤੇ ਨੀਵੀਆਂ ਜਾਤਾਂ ਦੇ ਜੀਵ॥੩॥
SikhNet (Spanish)Inmensas son Tus Formas y Colores e Innumerables son Tus Castas, altas y bajas. (3)
ਸਚੁ ਮਿਲੈ ਸਚੁ ਊਪਜੈ; ਸਚ ਮਹਿ ਸਾਚਿ ਸਮਾਇ ॥
sach milai sach aoopajai; sach meh saach samaae | Ang 18
Sant Singh KhalsaMeeting the True One, Truth wells up. The truthful are absorbed into the True Lord.
Manmohan SinghBy meeting the True Guru truth is produced and becoming truthful man is absorbed in the True Lord.
Manmohan Singh (Punjabi)ਸੱਚੇ ਗੁਰਾਂ ਨੂੰ ਭੇਟਣ ਦੁਆਰਾ ਸੱਚ ਪੈਦਾ ਹੁੰਦਾ ਹੈ ਅਤੇ ਸਤਿਵਾਦੀ ਹੋ ਕੇ ਆਦਮੀ ਸੱਚੇ ਸਾਈਂ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਤਾਂ ਤੇ ਹੇ ਭਗਤ ਜਨ ਰੂਪੀ ਸਖੀਓ! ਜਬ ਸਚੁ ਪੁਰਸ਼ੋਂ ਕਾ ਸਤਸੰਗ ਮਿਲੇ ਤਬ ਸ਼ੁਭ ਗੁਣੋਂ ਕੀ ਧਾਰਨਾ ਰਿਦੇ ਮੇਂ ਉਪਜਤੀ ਹੈ, ਔਰ (ਸਚ ਮਹਿ) ਸਚੇ ਨਾਮ ਮੇਂ ਨਿਸਚਾ ਹੋ ਕਰ (ਸਾਚਿ ਸਮਾਇ) ਸਚੇ ਵਾਹਿਗੁਰੂ ਕੇ ਸ੍ਵਰੂਪ ਮੇਂ ਸਮਾਇ ਜਾਈਤਾ ਹੈ॥☬ਪ੍ਰਸ਼ਨ: ਸ੍ਵਰੂਪ ਮੇਂ ਸਮਾਉਣੇ ਸੇ ਕ੍ਯਾ ਹੋਤਾ ਹੈ?☬ਉੱਤਰ:
Prof. Sahib Singhਜੇ ਮਨੁੱਖ ਸਿਮਰਨ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਲੀਨ ਰਹੇ, ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ, ਪਰਮਾਤਮਾ (ਉਸ ਦੇ ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ।ਪਦ ਅਰਥ ਸਾਚਿ = ਸੱਚ ਦੀ ਰਾਹੀਂ, ਸਿਮਰਨ ਦੇ ਰਾਹੀਂ। ਸਚ ਮਹਿ = ਸਦਾ-ਥਿਰ ਪ੍ਰਭੂ ਵਿਚ।
SikhNet (Spanish)Encontrando al Guru Verdadero, la Verdad es producida y, siendo un hombre de verdad, él es absorbido en el Señor Verdadero.
ਸੁਰਤਿ ਹੋਵੈ ਪਤਿ ਊਗਵੈ; ਗੁਰਬਚਨੀ ਭਉ ਖਾਇ ॥
surat hovai pat aoogavai; gurabachanee bhau khaae | Ang 18
Sant Singh KhalsaIntuitive understanding is obtained and one is welcomed with honor, through the Guru's Word, filled with the Fear of God.
Manmohan SinghWhen by the Guru's teachings the mortal is filled with Divine fear he obtains understanding and honour welcome him.
Manmohan Singh (Punjabi)ਜਦ ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਾਣੀ ਈਸ਼ਵਰੀ-ਡਰ ਨਾਲ ਪਰੀ-ਪੂਰਨ ਹੋ ਜਾਂਦਾ ਹੈ ਤਾਂ ਉਸ ਨੂੰ ਗਿਆਤ ਪਰਾਪਤ ਹੋ ਜਾਂਦੀ ਹੈ ਅਤੇ ਮਾਨ-ਪ੍ਰਤਿਸ਼ਟਤਾ ਉਸ ਦਾ ਸੁਆਗਤ ਕਰਦੀ ਹੈ।
Fareedkot Teekaਜਬ (ਸੁਰਤਿ) ਆਤਮ ਗ੍ਯਾਤ ਕੀ ਪ੍ਰਾਪਤੀ ਹੋਤੀ ਹੈ, ਤਬ ਲੋਕ ਔਰੁ ਪਰਲੋਕ ਕੀ ਪਤਿ (ਉਗਵੈ) ਉਤਪਤਿ ਹੋਤੀ ਹੈ, ਪਰੰਤੂ ਗ੍ਯਾਤ ਤਬ ਹੋਤੀ ਹੈ, ਜਬ ਗੁਰ ਬਚਨੋਂ ਕਰ ਕੇ ਵਾਹਿਗੁਰੂ ਕਾ (ਭਉ ਖਾਇ) ਡਰੁ ਧਾਰਨ ਕਰੇ। ਵਾ ਜਬ ਗੁਰ ਬਚਨੋਂ ਕਰ ਕੇ (ਸੁਰਤਿ) ਗ੍ਯਾਤ ਭਈ ਤਬ ਜਮਾਦਿਕੋਂ ਕਾ ਡਰੁ ਖਾਇ ਲੇਤਾ ਹੈ, ਭਾਵ ਏਹ ਕਿ ਭੈ ਕਾ ਅਭਾਵ ਹੋਤਾ ਹੈ॥ ਯਥਾ- "ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ॥ ਕਹੁ ਨਾਨਕ ਸੁਨ ਰੇ ਮਨਾ ਗਿਆਨੀ ਤਾਹਿ ਬਖਾਨ॥"
Prof. Sahib Singhਉਸ ਦੀ ਸੁਰਤ (ਪ੍ਰਭੂ-ਚਰਨਾਂ ਵਿਚ) ਜੁੜੀ ਰਹਿੰਦੀ ਹੈ, (ਪ੍ਰਭੂ ਦੇ ਦਰ ਤੇ) ਉਸ ਨੂੰ ਆਦਰ ਮਿਲਦਾ ਹੈ, ਗੁਰੂ ਦੇ ਬਚਨਾਂ ਉਤੇ ਤੁਰ ਕੇ ਉਹ ਸੰਸਾਰਕ ਡਰ ਮੁਕਾ ਲੈਂਦਾ ਹੈ।ਪਦ ਅਰਥ ਭਉ ਖਾਇ = ਦੁਨੀਆ ਵਾਲਾ ਸਹਮ-ਡਰ ਮੁਕਾ ਲੈਂਦਾ ਹੈ।
SikhNet (Spanish)Cuando, por la enseñanza del Guru, el mortal es llenado del Fervor Divino, obtiene el Entendimiento y garantiza su Honor.
ਨਾਨਕ ਸਚਾ ਪਾਤਿਸਾਹੁ; ਆਪੇ ਲਏ ਮਿਲਾਇ ॥੪॥੧੦॥
naanak sachaa paatisaahu; aape le milaae |4|10| Ang 18
Sant Singh KhalsaO Nanak, the True King absorbs us into Himself. ||4||10||
Manmohan SinghO Nanak! the True King Himself then blends man with His ownself.
Manmohan Singh (Punjabi)ਹੈ ਨਾਨਕ! ਸੱਚਾ ਸੁਲਤਾਨ ਖੁਦ ਹੀ ਤਦੋਂ ਬੰਦੇ ਨੂੰ ਆਪਣੇ ਆਪ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ! (ਸਚਾ ਪਾਤਿਸਾਹੁ) ਵਾਹਿਗੁਰੂ ਐਸੀ ਗੁਨਵੰਤੀ ਗ੍ਯਾਨੀ ਰੂਪ ਸੁਹਾਗਨੀ ਸਖੀਓਂ ਕੋ ਆਪ ਹੀ ਅਪਨੇ ਮੇਂ ਮਿਲਾਇ ਲੇਤਾ ਹੈ॥੪॥੧੦॥☬ਪੂਰਬ ਉਕਤ ਗ੍ਯਾਨੀ ਪੂਰਬ ਅਵਸਥਾ ਕਾ ਪਸਚਾਤਾਪੁ ਕਰਤਾ ਹੂਆ ਜਗ੍ਯਾਸੂਓਂ ਕੋ ਉਪਦੇਸ ਕਰਤਾ ਹੈ:
Prof. Sahib Singhਤੇ ਹੇ ਨਾਨਕ! ਸਦਾ-ਥਿਰ ਰਹਿਣ ਵਾਲਾ ਪ੍ਰਭੂ-ਪਾਤਿਸ਼ਾਹ ਉਸ ਨੂੰ ਆਪ ਹੀ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੪॥੧੦॥
SikhNet (Spanish)Oh dice Nanak, el Rey Verdadero, desde Sí Mismo, integra al hombre en Su Propio Ser. (4-10)