ੴ

ਸਿੱਖਬਾਣੀ · SikhBani

Ang 17

Sri Guru Granth Sahib · Siree Raag · 4 shabads, 43 lines
Translations
Shabad Guru Nanak Dev Ji Siree Raag continued from Ang 16

ਹੁਕਮੁ ਸੋਈ ਤੁਧੁ ਭਾਵਸੀ; ਹੋਰੁ ਆਖਣੁ. ਬਹੁਤੁ ਅਪਾਰੁ ॥

hukam soee tudh bhaavasee; hor aakhan. bahut apaar |

Sant Singh KhalsaThe Hukam of Your Command is the pleasure of Your Will, Lord. To say anything else is far beyond anyone's reach.
Manmohan SinghThat is the command which pleases Thee. To say more is greatly beyond reach.
Manmohan Singh (Punjabi)ਉਹੀ ਫੁਰਮਾਨ ਹੈ ਜਿਹੜਾ ਤੈਨੂੰ ਚੰਗਾ ਲਗਦਾ ਹੈ। ਵਧੇਰੇ ਕਹਿਣਾ ਪਹੁੰਚ ਤੋਂ ਘਨੇਰਾ ਹੀ ਪਰੇ ਹੈ।
Fareedkot Teekaਹੇ ਬੇਅੰਤ ਪਰਮੇਸਰ! ਤੇਰੇ ਕੋ ਭਾਵਤੀ ਕ੍ਰਿਯਾ ਕਰਨੀ ਸੋਈ ਹੁਕਮ ਹੈ, ਹੋਰੁ (ਆਖਣੁ) ਕਹਿਨ ਤੋ ਬਹੁਤ ਹੀ ਹੈਂ, ਤਿਨ ਕਰ ਕੇ ਕਿਆ ਹੋਤਾ ਹੈ॥
Prof. Sahib Singhਪਾਸੋਂ ਆਪਣਾ) ਹੁਕਮ (ਮਨਾਣਾ) ਤੇ (ਹੁਕਮ ਦੇ) ਹੋਰ ਹੋਰ ਬੋਲ ਬੋਲਣੇ (ਤੇ ਇਸ ਵਿਚ ਖ਼ੁਸ਼ੀ ਮਹਿਸੂਸ ਕਰਨੀ ਮੇਰੇ ਵਾਸਤੇ) ਤੇਰੀ ਰਜ਼ਾ ਵਿਚ ਰਾਜ਼ੀ ਰਹਿਣਾ ਹੈ।

ਪਦ ਅਰਥ ਤੁਧੁ ਭਾਵਸੀ = ਤੇਰੀ ਰਜ਼ਾ ਵਿਚ ਰਹਿਣਾ। ਹੋਰੁ ਆਖਣੁ = ਹੋਰ ਹੁਕਮ ਕਰਨ ਦਾ ਬਚਨ।

SikhNet (Spanish)El Jukam de Tu Mandato Te complace, decir algo más está fuera de mi alcance.

ਨਾਨਕ. ਸਚਾ ਪਾਤਿਸਾਹੁ; ਪੂਛਿ. ਨ ਕਰੇ ਬੀਚਾਰੁ ॥੪॥

naanak. sachaa paatisaahu; poochh. na kare beechaar |4|

Sant Singh KhalsaO Nanak, the True King does not seek advice from anyone else in His decisions. ||4||
Manmohan SinghNanak, the True King takes decision without seeking other's counsel.
Manmohan Singh (Punjabi)ਨਾਨਕ ਸੱਚਾ ਬਾਦਸ਼ਾਹ ਹੋਰਨਾ ਦੀ ਸਲਾਹ ਲਏ ਬਗ਼ੈਰ ਫ਼ੈਸਲਾ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਸੱਚਾ ਵਾਹਿਗੁਰੂ ਕਿਸੀ ਸੇ ਪੂਛ ਕਰ ਵੀਚਾਰ ਨਹੀਂ ਕਰਤਾ, ਭਾਵ ਸ੍ਵੰਤਤ੍ਰ ਹੈ॥੪॥
Prof. Sahib Singhਹੇ ਨਾਨਕ! ਸਦਾ-ਥਿਰ ਪ੍ਰਭੂ ਪਾਤਿਸ਼ਾਹ ਐਸੇ ਜੀਵਨ ਵਾਲੇ ਦੀ ਹੋਰ ਪੁੱਛ-ਵਿਚਾਰ ਨਹੀਂ ਕਰਦਾ (ਭਾਵ, ਉਸ ਦਾ ਜੀਵਨ ਉਸ ਦੀਆਂ ਨਜ਼ਰਾਂ ਬਿਵ ਪਰਵਾਨ ਹੈ) ॥੪॥

ਪਦ ਅਰਥ ਪੂਛਿ = ਪੁੱਛ ਕੇ॥੪॥

SikhNet (Spanish)Dice Nanak, el Rey Verdadero toma Sus Decisiones sin buscar consejo de nadie. (4)

ਬਾਬਾ. ਹੋਰੁ ਸਉਣਾ; ਖੁਸੀ ਖੁਆਰੁ ॥

baabaa. hor saunaa; khusee khuaar |

Sant Singh KhalsaO Baba, the pleasure of other sleep is false.
Manmohan SinghO Brother! the pleasure of other rests is pernicious.
Manmohan Singh (Punjabi)ਹੇ ਭਰਾ! ਹੋਰਨਾਂ ਆਰਾਮਾਂ ਦੀ ਪ੍ਰਸੰਨਤਾ ਹਾਨੀ ਕਾਰਕ ਹੈ।
Fareedkot Teekaਹੇ ਪਿਤਾ ਜੀ! ਹੋਰ ਖੁਸ਼ੀਆਂ ਵਾਸਤੇ ਸੌਣਾ ਖ਼ੁਆਰੁ ਕਰਤਾ ਹੈ॥
Prof. Sahib Singhਹੇ ਭਾਈ! (ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਖ਼ੁਸ਼ੀ ਛੱਡ ਕੇ) ਹੋਰ ਐਸ਼-ਇਸ਼ਰਤ ਦੀ ਖ਼ੁਸ਼ੀ ਖ਼ੁਆਰ ਕਰਦੀ ਹੈ,

ਪਦ ਅਰਥ ਸਉਣਾ = ਦੁਨਿਆਵੀ ਮੌਜਾਂ ਮਾਣਨੀਆਂ।

SikhNet (Spanish)Oh hermano, el regocijo en otros amores es pernicioso.

ਜਿਤੁ ਸੁਤੈ. ਤਨੁ ਪੀੜੀਐ; ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥੪॥੭॥

jit sutai. tan peerreeai; man meh chaleh vikaar |1| rahaau |4|7|

Sant Singh KhalsaBy such sleep, the body is ruined, and wickedness and corruption enter into the mind. ||1||Pause||4||7||
Manmohan SinghBy such sleeps the body is crushed and the evil deeds over ride the soul. Pause.
Manmohan Singh (Punjabi)ਇਸ ਤਰ੍ਹਾਂ ਸਉਣ ਦੁਆਰਾ ਜਿਸਮ ਕੁਚਲਿਆ ਜਾਂਦਾ ਹੈਂ ਅਤੇ ਕੁਕਰਮ ਆਤਮਾ ਤੇ ਸਵਾਰ ਹੁੰਦੇ ਹਨ। ਠਹਿਰਾਉ।
Fareedkot Teekaਕ੍ਯੋਂਕਿ ਜਿਸ ਸੌਣੇ ਕਰ ਕੇ ਤਨੁ ਪੀੜਤ ਹੋਵੈ, ਅਰ ਮਨ ਮੇਂ ਬਿਕਾਰ ਚਲੇਂ। ਭਾਵ ਪਰਮੇਸਰ ਦੇ ਨਾਮ ਨੂੰ ਭੁਲਾ ਕਰ ਕੇ ਜੋ ਸੁੱਤੇ ਰਹਣਾ ਹੈਂ, ਸੋ ਦੁਖ ਕੇ ਦੇਣੇ ਵਾਲਾ ਹੈ॥੧॥ ਰਹਾਉ ॥੪॥੭॥☬ਸ੍ਰੀ ਗੁਰੂ ਜੀ ਸੇਖ ਬਹਿਰਾਮ ਕੇ ਪੂਛਨੇ ਸੇ ਸੰਤੋਂ ਕੇ ਲਛਨ ਕਹਤੇ ਹੈਂ:
Prof. Sahib Singhਕਿਉਂ ਕਿ ਹੋਰ ਹੋਰ ਐਸ਼-ਇਸ਼ਰਤ ਸਰੀਰ ਨੂੰ ਰੋਗੀ ਕਰਦੀ ਹੈ ਤੇ ਮਨ ਵਿਚ ਭੀ ਵਿਕਾਰ ਚੱਲ ਪੈਂਦੇ ਹਨ ॥੧॥ ਰਹਾਉ ॥੪॥੭॥{16-17}

ਪਦ ਅਰਥ ਜਿਤੁ ਸੁਤੈ = ਜਿਸ ਐਸ਼-ਇਸ਼ਰਤ ਦੀ ਰਾਹੀਂ ॥੧॥ ਰਹਾਉ ॥੪॥੭॥

SikhNet (Spanish)Con tales resbalones el cuerpo es aplastado y las intenciones malvadas se apoderan del Alma. (4-7)

Open this shabad (21 lines, Angs 16-17) →

Shabad Guru Nanak Dev Ji Siree Raag

ਸਿਰੀਰਾਗੁ ਮਹਲਾ ੧ ॥

sireeraag mahalaa 1 |

Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਕੁੰਗੂ ਕੀ ਕਾਂਇਆ, ਰਤਨਾ ਕੀ ਲਲਿਤਾ; ਅਗਰਿ ਵਾਸੁ ਤਨਿ ਸਾਸੁ ॥

kungoo kee kaaneaa, ratanaa kee lalitaa; agar vaas tan saas |

Sant Singh KhalsaWith the body of saffron, and the tongue a jewel, and the breath of the body pure fragrant incense;
Manmohan SinghThe man within whose heart is the light of Divine comprehension has saffron like auspicious body, gem like invaluable tongue and fragrance of eagle-wood like pure body breath.
Manmohan Singh (Punjabi)ਜਿਸ ਦੇ ਦਿਲ ਅੰਦਰ ਈਸ਼ਵਰੀ ਗਿਆਤ ਦਾ ਪ੍ਰਕਾਸ਼ ਹੈ, ਉਸ ਇਨਸਾਨ ਦੀ ਦੇਹ ਕੇਸਰ ਵਰਗੀ ਮੁਬਾਰਕ, ਜੀਭ ਜਵੇਹਰ ਵਰਗੀ ਅਮੋਲਕ ਅਤੇ ਸਰੀਰ ਦਾ ਸੁਆਸ ਚੋਏ ਦੀ ਲੱਕੜ ਦੀ ਸੁੰਗਧੀ ਜਿਹਾ ਪਵਿੱਤ੍ਰ ਹੈ।
Fareedkot Teekaਸਭ ਕਰਮੋਂ ਕੇ ਕਰਨੇ ਸੇ (ਕੁੰਗੂ) ਕੇਸਰ ਵਤ ਤਿਨ ਕੀ (ਕਾਂਇਆ) ਦੇਹ ਪਵਿਤ੍ਰ ਹੈ, ਔਰ ਬੈਰਾਗ ਕੇ ਬਚਨ ਬੋਲਣੇ ਕਰ ਕੇ ਰਤਨੋਂ ਕੀ ਤਿਨ ਕੀ (ਲਲਿਤਾ) ਜਿਹਬਾ ਹੈ, ਔਰ ਵਾਹਿਗੁਰੂ ਕੇ ਜਸ ਕਰ ਕੇ ਸੁਗੰਧਿਤ ਹੂਏ ਅਗਰ ਚੰਦਨ ਵਤ ਤਿਨ ਕੇ ਸਰੀਰ ਵਿਖੇ ਸ੍ਵਾਸ ਹੈਂ॥
Prof. Sahib Singhਜਿਸ ਮਨੁੱਖ ਦਾ ਸਰੀਰ ਕੇਸਰ (ਵਰਗਾ ਸੁੱਧ ਵਿਕਾਰ-ਰਹਿਤ) ਹੋਵੇ, ਜਿਸ ਦੀ ਜੀਭ (ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਰਤਨਾਂ ਨਾਲ ਜੜੀ ਹੋਵੇ, ਜਿਸ ਦੇ ਸਰੀਰ ਵਿਚ ਹਰੇਕ ਸੁਆਸ ਉਸ ਦੀ ਲਕੜੀ ਦੀ ਸੁਗੰਧੀ ਵਾਲਾ ਹੋਵੇ (ਭਾਵ, ਪ੍ਰਭੂ ਦੇ ਨਾਮ ਦੀ ਯਾਦ ਨਾਲ ਸੁਗੰਧਿਤ ਹੋਵੇ),

ਪਦ ਅਰਥ ਕੁੰਗੂ = ਕੇਸਰ। ਕਾਂਇਆ = ਸਰੀਰ। ਰਤਨ = (ਭਾਵ) ਪ੍ਰਭੂ ਦੀ ਸਿਫ਼ਤ-ਸਾਲਾਹ। ਲਲਿਤਾ = ਜੀਭ। ਅਗਰਿ = ਊਦ ਦੀ ਲਕੜੀ ਨਾਲ। ਵਾਸੁ = ਸੁਗੰਧੀ। ਤਨਿ = ਸਰੀਰ ਵਿਚ। ਸਾਸੁ = (ਹਰੇਕ) ਸੁਆਸ।

SikhNet (Spanish)El hombre, en cuyo corazón vive la Flama Divina de la Comprensión, tiene un cuerpo reluciente como el azafrán, labios preciosos como gemas y un aliento fresco como el bosque.

ਅਠਸਠਿ ਤੀਰਥ ਕਾ ਮੁਖਿ ਟਿਕਾ; ਤਿਤੁ ਘਟਿ ਮਤਿ ਵਿਗਾਸੁ ॥

atthasatth teerath kaa mukh ttikaa; tith ghatt mat vigaas |

Sant Singh Khalsawith the face anointed at the sixty-eight holy places of pilgrimage, and the heart illuminated with wisdom
Manmohan SinghOn his face He bears the sacred mark of having taken bath at sixty-eight places of pilgrimage.
Manmohan Singh (Punjabi)ਉਸ ਦੇ ਚਿਹਰੇ ਉਤੇ ਅਠਾਹਟ ਯਾਤ੍ਰਾ ਅਸਥਾਨਾਂ ਉਤੇ ਇਸ਼ਨਾਨ ਕਰਨ ਦਾ ਪਾਵਨ ਚਿੰਨ੍ਹ ਹੈ।
Fareedkot Teekaਅਠਾਸਠ ਤੀਰਥੋਂ ਕਾ ਤਿਲਕੁ ਤਿਨ ਕੇ ਮੁਖ ਪਰ ਹੈ, ਭਾਵ ਏਹ ਕਿ ਜੋ ਸਰਭ ਤੀਰਥੋਂ ਕੇ ਸਨਾਨ ਕਾ ਫਲੁ ਹੈ, ਸੋ ਤਿਨ ਕੇ ਦਰਸਨ ਸੇ ਪ੍ਰਾਪਤਿ ਹੋਤਾ ਹੈ, (ਤਿਤੁ) ਤਿਨ ਸੰਤੋਂ ਕੇ (ਘਟਿ) ਹਿਰਦੇ ਮੇਂ ਬੁਧੀ ਕਾ ਪ੍ਰਕਾਸੁ ਹੂਆ ਹੈ॥
Prof. Sahib Singhਜਿਸ ਮਨੁੱਖ ਦੇ ਮੱਥੇ ਉੱਤੇ ਅਠਾਹਠ ਹੀ ਤੀਰਥਾਂ ਦਾ ਟਿੱਕਾ ਹੋਵੇ (ਭਾਵ, ਜੋ ਪ੍ਰਭੂ ਦਾ ਨਾਮ ਜਪ ਕੇ ਅਠਾਹਠ ਤੀਰਥਾਂ ਨਾਲੋਂ ਵਧੀਕ ਪਵਿਤ੍ਰ ਹੋ ਚੁਕਾ ਹੋਵੇ) ਉਸ ਮਨੁੱਖ ਦੇ ਅੰਦਰ ਮਤਿ ਖਿੜਦੀ ਹੈ।

ਪਦ ਅਰਥ ਅਠਸਠਿ = ਅਠਾਹਠ। ਮੁਖਿ = ਮੂੰਹ ਉੱਤੇ, ਮੱਥੇ ਉੱਤੇ। ਤਿਤੁ ਘਟਿ = ਉਸ ਸਰੀਰ ਵਿਚ, ਉਸ ਮਨੁੱਖ ਦੇ ਅੰਦਰ। ਵਿਗਾਸੁ = ਖਿੜਾਉ।

SikhNet (Spanish)En su semblante lleva consigo la Marca, como si se hubiera bañado en los sesenta y ocho lugares de peregrinaje,

ਓਤੁ ਮਤੀ ਸਾਲਾਹਣਾ; ਸਚੁ ਨਾਮੁ ਗੁਣਤਾਸੁ ॥੧॥

ot matee saalaahanaa; sach naam gunataas |1|

Sant Singh Khalsa-with that wisdom, chant the Praises of the True Name, the Treasure of Excellence. ||1||
Manmohan SinghBy that understanding he sings the praises of the True Name, the treasure of excellences.
Manmohan Singh (Punjabi)ਉਸ ਸਮਝ ਦੁਆਰਾ ਉਹ ਵਡਿਆਈਆਂ ਦੇ ਖ਼ਜ਼ਾਨੇ, ਸੱਚੇ ਨਾਮ ਦਾ ਜੱਸ ਗਾਇਨ ਕਰਦਾ ਹੈ।
Fareedkot Teekaਤਾਂ ਤੇ ਉਸ ਪ੍ਰਕਾਸ਼ ਰੂਪ ਮਤਿ ਕਰ ਕੇ ਪਰਮੇਸਰ ਕਾ ਸਚਾ ਨਾਮੁ ਔਰ ਤਿਸ ਕੇ ਗੁਨੋ ਕਾ ਸਲਾਹੁਨਾ ਕਰਤੇ ਹੈਂ॥੧॥
Prof. Sahib Singhਉਸ ਖਿੜੀ ਹੋਈ ਮਤਿ ਨਾਲ ਹੀ ਸੱਚਾ ਨਾਮ ਸਲਾਹਿਆ ਜਾ ਸਕਦਾ ਹੈ, ਗੁਣਾਂ ਦਾ ਖ਼ਜ਼ਾਨਾ ਪ੍ਰਭੂ ਸਲਾਹਿਆ ਜਾ ਸਕਦਾ ਹੈ।

ਪਦ ਅਰਥ ਓਤੁ ਮਤੀ = ਉਸ ਮਤਿ ਨਾਲ ਹੀ। ਗੁਣ ਤਾਸੁ = ਗੁਣਾਂ ਦਾ ਖ਼ਜ਼ਾਨਾ ਪ੍ਰਭੂ ॥੧॥

SikhNet (Spanish)en ese Estado él canta las Alabanzas del Nombre Verdadero, el Tesoro de Excelencias. (1)

ਬਾਬਾ ਹੋਰ ਮਤਿ; ਹੋਰ ਹੋਰ ॥

baabaa hor mat; hor hor |

Sant Singh KhalsaO Baba, other wisdom is useless and irrelevant.
Manmohan SinghO Brother! another intelligence is altogether alien (to the spiritual realm).
Manmohan Singh (Punjabi)ਹੇ ਵੀਰ! ਹੋਰਸੁ ਅਕਲ (ਰੂਹਾਨੀ ਮੰਡਲ ਲਈ) ਨਿਰੋਲ ਹੀ ਓਪਰੀ ਹੈ।
Fareedkot Teekaਹੇ (ਬਾਬਾ) ਭਾਈ! ਪਰਮੇਸਰ ਦੀ ਸਿਖ੍ਯਾ ਸੇ ਬਿਨਾ ਹੋਰ ਜੋ ਮਤਿ ਸਿਖ੍ਯਾ ਹੈ, ਸੋ ਹੋਰ ਹੀ ਹੋਰੁ ਹੈ, ਅਰਥਾਰ ਪਰਮੇਸਰ ਤੇ ਬੇਮੁਖ ਕਰਣੇ ਵਾਲੀ ਹੈ॥
Prof. Sahib Singhਹੇ ਭਾਈ! ਪ੍ਰਭੂ ਦੇ ਨਾਮ ਤੋਂ ਖੁੰਝੀ ਹੋਈ ਮਤਿ ਹੋਰ ਹੋਰ ਪਾਸੇ ਹੀ ਲੈ ਜਾਂਦੀ ਹੈ।

ਪਦ ਅਰਥ ਬਾਬਾ = ਹੇ ਭਾਈ!

SikhNet (Spanish)Oh hermano, cualquier otro tipo de astucia, se mira extraña en el reino espiritual.

ਜੇ ਸਉ ਵੇਰ ਕਮਾਈਐ; ਕੂੜੈ ਕੂੜਾ ਜੋਰੁ ॥੧॥ ਰਹਾਉ ॥

je sau ver kamaaeeai; koorrai koorraa jor |1| rahaau |

Sant Singh KhalsaIf falsehood is practiced a hundred times, it is still false in its effects. ||1||Pause||
Manmohan SinghIf falsehood be practised a hundred times it still continues to have false force. Pause.
Manmohan Singh (Punjabi)ਜੇਕਰ ਝੂਠ ਦੀ ਸੈਕੜੇ ਦਫ਼ਾ ਕਮਾਈ ਕਰੀਏ ਤਾਂ ਭੀ ਇਸ ਦਾ ਬਲ ਝੂਠਾ ਰਹਿੰਦਾ ਹੈ। ਠਹਿਰਾਉ।
Fareedkot Teekaਹੋਰ ਸਿਖ੍ਯਾ ਲੇ ਕਰ ਕੇ ਚਾਹੇ ਸੈਂਕੜੇ ਪਦਾਰਥੋਂ ਕੋ ਭੀ ਕਮਾਇ ਲੀਜੀਏ ਤੋ ਭੀ ਵਹੁ ਪਦਾਰਥ ਝੂਠੇ ਹੈਂ, ਔਰ ਤਿਨ ਝੂਠੇ ਪਦਾਰਥੋਂ ਕਾ ਬਲ ਭੀ ਝੂਠਾ ਹੀ ਹੈ, ਅਰ ਜੋ ਤਿਸ ਪਰਮੇਸਰ ਕੀ ਸਿਖ੍ਯਾ ਕੇ ਧਾਰਨੇ ਸੇ ਬਿਨਾ ਹੈਂ॥੧॥ ਰਹਾਉ ॥
Prof. Sahib Singhਸਿਫ਼ਤ-ਸਾਲਾਹ ਛੱਡ ਕੇ ਜੇ ਹੋਰ ਕਰਮ ਸੈਂਕੜੇ ਵਾਰੀ ਭੀ ਕਰੀਏ (ਤਾਂ ਕੁਝ ਨਹੀਂ ਬਣਦਾ, ਕਿਉਂਕਿ) ਕੂੜਾ ਕਰਮ ਕਰਨ ਨਾਲ ਕੂੜ ਦਾ ਹੀ ਜ਼ੋਰ ਵਧਦਾ ਹੈ ॥੧॥

ਪਦ ਅਰਥ ਕਮਾਈਐ = ਕਮਾਈ ਕਰੀਏ, ਉੱਦਮ ਕਰੀਏ। ਕੂੜੈ = ਕੂੜ ਨਾਲ॥੧॥ਰਹਾਉ॥

SikhNet (Spanish)Si uno actuara falsamente cien veces, la fuerza que impulsa a ese acto seguiría siendo falsa.

ਪੂਜ ਲਗੈ. ਪੀਰੁ ਆਖੀਐ; ਸਭੁ ਮਿਲੈ ਸੰਸਾਰੁ ॥

pooj lagai. peer aakheeai; sabh milai sansaar |

Sant Singh KhalsaYou may be worshipped and adored as a Pir (a spiritual teacher); you may be welcomed by all the world;
Manmohan SinghIf man be adored and called a spiritual guide and be counted amongst men of occult powers,
Manmohan Singh (Punjabi)ਜੇਕਰ ਇਨਸਾਨ ਦੀ ਪੂਜਾ ਹੋਵੇ, ਉਹ ਰੂਹਾਨੀ ਰਹਿਬਰ ਸੱਦਿਆਂ ਜਾਵੇ, ਕਰਾਮਾਤੀ ਬੰਦਿਆਂ ਵਿੱਚ ਗਿਣਿਆ ਜਾਵੇ।
Fareedkot Teekaਹੋਰ ਸਿਖ੍ਯਾ ਦੇ ਬਲ ਕਰ ਪੂਜਾ ਭੀ ਹੋਨੇ ਲਗੇ, ਔਰੁ ਲੋਕ ਪੀਰ ਪੀਰ ਕਹਿਨੇ ਲਗ ਜਾਵੈ, ਸਭ ਸੰਸਾਰੁ ਆਇ ਕਰ ਮਿਲਨੇ ਲਗੇ, ਭਾਵ ਏਹ ਕਿ ਸੇਵਕੁ ਹੋ ਜਾਏ॥
Prof. Sahib Singhਜੇ ਕੋਈ ਮਨੁੱਖ ਪੀਰ ਅਖਵਾਣ ਲੱਗ ਪਏ, ਸਾਰਾ ਸੰਸਾਰ ਆ ਕੇ ਉਸ ਦਾ ਦਰਸ਼ਨ ਕਰੇ, ਉਸ ਦੀ ਪੂਜਾ ਹੋਣ ਲੱਗ ਪਏ,

ਪਦ ਅਰਥ ਪੂਜ = ਪੂਜਾ, ਮਾਣਤਾ। ਸਭੁ = ਸਾਰਾ।

SikhNet (Spanish)Si el hombre fuera alabado y adorado, si fuera llamado maestro espiritual, se le consideraría entre los hombres milagrosos,

ਨਾਉ ਸਦਾਏ ਆਪਣਾ; ਹੋਵੈ ਸਿਧੁ ਸੁਮਾਰੁ ॥

naau sadaae aapanaa; hovai sidh sumaar |

Sant Singh Khalsayou may adopt a lofty name, and be known to have supernatural spiritual powers
Manmohan SinghHe may call himself by high name and the entire world may welcome him,
Manmohan Singh (Punjabi)ਉਹ ਆਪਣੇ ਆਪ ਨੂੰ ਵੱਡੇ ਨਾਮ ਵਾਲਾ ਅਖਵਾਵੇ ਅਤੇ ਸਾਰਾ ਜਹਾਨ ਉਸ ਦੀ ਆਉ-ਭਗਤ ਕਰੇ।
Fareedkot Teekaਔਰ ਅਪਨਾ ਨਾਮੁ ਭੀ ਵਡਾ ਕਹਾਵੇ, ਪੁਨਃ ਸਿਧੋਂ ਮੇਂ ਭੀ ਗਿਨਾ ਜਾਵੇ॥
Prof. Sahib Singhਜੇ ਉਹ ਪੁੱਗਿਆ ਹੋਇਆ (ਕਰਾਮਾਤੀ) ਜੋਗੀ ਗਿਣਿਆ ਜਾਣ ਲੱਗ ਪਏ, ਵੱਡੇ ਨਾਮਣੇ ਵਾਲਾ ਸਦਾਣ ਲੱਗ ਪਏ,

ਪਦ ਅਰਥ ਸਿਧੁ = ਜੋਗ-ਸਾਧਨਾਂ ਵਿਚ ਪੁੱਗਿਆ ਹੋਇਆ ਜੋਗੀ।

SikhNet (Spanish)se nombraría a sí mismo con títulos elevados y sería bien recibido en el mundo entero,

ਜਾ ਪਤਿ. ਲੇਖੈ ਨਾ ਪਵੈ; ਸਭਾ ਪੂਜ ਖੁਆਰੁ ॥੨॥

jaa pat. lekhai naa pavai; sabhaa pooj khuaar |2|

Sant Singh Khalsa-even so, if you are not accepted in the Court of the Lord, then all this adoration is false. ||2||
Manmohan SinghBut if he becomes not acceptable at the Spouse's Court, then all the worship will make him miserable.
Manmohan Singh (Punjabi)ਜੇਕਰ ਉਹ ਪਤੀ ਦੇ ਦਰਬਾਰ ਅੰਦਰ ਕਬੂਲ ਨਾਂ ਪਵੇ, ਤਾਂ ਸਮੂਹ ਉਪਾਸ਼ਨਾ ਉਸ ਨੂੰ ਅਵਾਜ਼ਾਰ ਕਰੇਗੀ।
Fareedkot Teekaਪਰੰਤੂ ਜੇ ਕਰ ਪਰਮੇਸਰ ਕੇ ਦਰਬਾਰ ਮੇਂ ਤਿਸ ਕੀ ਪਤਿ ਲੇਖੇ ਮੇਂ ਨ ਆਵੈ, ਭਾਵ ਏਹ ਕਿ ਤਹਾਂ ਭਗਤੋਂ ਮੇਂ ਨਹੀਂ ਗਿਨੀ ਜਾਏ, ਤਬ ਸਭ ਪੂਜਾਦਿ ਬਡਾਈ ਸੋਂ ਖੁਆਰੁ ਹੀ ਹੋਤਾ ਹੈ॥੨॥
Prof. Sahib Singh(ਤਾਂ ਭੀ ਇਹ ਸਭ ਕੁਝ ਕਿਸੇ ਅਰਥ ਨਹੀਂ, ਕਿਉਂਕਿ) ਜੇ ਪ੍ਰਭੂ ਦੀ ਹਜ਼ੂਰੀ ਵਿਚ ਕੀਤੇ ਕਰਮਾਂ ਦਾ ਹਿਸਾਬ ਹੋਣ ਵੇਲੇ ਉਸ ਨੂੰ ਇੱਜ਼ਤ ਨਹੀਂ ਮਿਲਦੀ, ਤਾਂ (ਦੁਨੀਆ ਵਿਚ ਹੋਈ) ਸਾਰੀ ਪੂਜਾ ਖ਼ੁਆਰ ਹੀ ਕਰਦੀ ਹੈ ॥੨॥

ਪਦ ਅਰਥ ਸਭਾ = ਸਾਰੀ। ਲੇਖੈ = ਕੀਤੇ ਕਰਮਾਂ ਦਾ ਹਿਸਾਬ ਹੋਣ ਵੇਲੇ॥੨॥

SikhNet (Spanish)aun así, si no fuera bien aceptado en la Corte de su Esposo, entonces, toda esa Alabanza lo volvería miserable. (2)

ਜਿਨ ਕਉ ਸਤਿਗੁਰਿ ਥਾਪਿਆ; ਤਿਨ. ਮੇਟਿ ਨ ਸਕੈ ਕੋਇ ॥

jin kau satigur thaapiaa; tin. mett na sakai koe |

Sant Singh KhalsaNo one can overthrow those who have been established by the True Guru.
Manmohan SinghNone can unseat then whom the True Guru has installed.
Manmohan Singh (Punjabi)ਜਿਨ੍ਹਾਂ ਨੂੰ ਸੱਚੇ ਗੁਰਾਂ ਨੇ ਅਸਥਾਪਨ ਕੀਤਾ ਹੈ ਉਨ੍ਹਾਂ ਨੂੰ ਕੋਈ ਥੱਲੇ ਨਹੀਂ ਲਾਹ ਸਕਦਾ।
Fareedkot Teekaਜਿਨ ਕਉ ਸਤਿਗੁਰੋਂ ਨੇ ਪਰਮੇਸਰ ਸਿਖ੍ਯਾ ਮੇਂ ਸਥਾਪਨ ਕੀਆ ਹੈ, ਤਿਨ ਕੀ ਸਿਖ੍ਯਾ ਕੋ ਕੋਈ ਭੀ ਮੇਟਿ ਨਹੀ ਸਕਤਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਨੇ ਸ਼ਾਬਾਸ਼ੇ ਦਿੱਤੀ ਹੈ, ਉਹਨਾਂ ਦੀ ਉਸ ਇੱਜ਼ਤ ਨੂੰ ਕੋਈ ਮਿਟਾ ਨਹੀਂ ਸਕਦਾ।

ਪਦ ਅਰਥ ਸਤਿਗੁਰਿ = ਗੁਰੂ ਨੇ। ਥਾਪਿਆ = ਥਾਪਣਾ ਦਿੱਤੀ, ਦਿਲਾਸਾ ਦਿੱਤਾ।

SikhNet (Spanish)Nadie puede destituir a aquél a quien el Verdadero Guru ha tomado.

ਓਨਾ ਅੰਦਰਿ ਨਾਮੁ ਨਿਧਾਨੁ ਹੈ; ਨਾਮੋ ਪਰਗਟੁ ਹੋਇ ॥

onaa andar naam nidhaan hai; naamo paragatt hoe |

Sant Singh KhalsaThe Treasure of the Naam, the Name of the Lord, is within them, and through the Naam, they are radiant and famous.
Manmohan SinghWithin then is the Name treasure and through the Name they are renowned.
Manmohan Singh (Punjabi)ਉਨ੍ਹਾਂ ਦੇ ਅੰਦਰ ਨਾਮ ਦਾ ਖ਼ਜ਼ਾਨਾ ਹੈ ਅਤੇ ਨਾਮ ਦੇ ਰਾਹੀਂ ਹੀ ਉਹ ਪ੍ਰਸਿੱਧ ਹੁੰਦੇ ਹਨ।
Fareedkot Teekaਸਰਬ ਨਿਧੋਂ ਕਾ ਘਰੁ ਵਾਹਿਗੁਰੂ ਕਾ ਨਾਮੁ ਉਨ ਭਗਤ ਜਨੋਂ ਕੇ ਹਿਰਦੇ ਮੇਂ ਹੈ, ਅਰ ਨਾਮ ਕਰ ਕੇ ਹੀ ਵਹੁ ਪ੍ਰਗਟ ਭਏ ਹੈਂ, ਵਾ ਉਨ ਕੇ ਮੁਖ ਸੇ ਭੀ ਨਾਮ ਪਰਗਟੁ ਹੋਤਾ ਹੈ, ਭਾਵ ਸੇ ਨਾਮ ਕਾ ਹੀ ਉਪਦੇਸ ਕਰਤੇ ਹੈਂ॥
Prof. Sahib Singh(ਕਿਉਂਕਿ) ਉਹਨਾਂ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਖ਼ਜ਼ਾਨਾ ਵੱਸਦਾ ਹੈ, ਉਹਨਾਂ ਦੇ ਅੰਦਰ ਨਾਮ ਹੀ ਉੱਘੜਦਾ ਹੈ।

ਪਦ ਅਰਥ ਨਾਮੋ = ਨਾਮ ਹੀ।

SikhNet (Spanish)En su interior habita el Tesoro del Nombre y a través del Nombre él es reconocido.

ਨਾਉ ਪੂਜੀਐ. ਨਾਉ ਮੰਨੀਐ; ਅਖੰਡੁ ਸਦਾ ਸਚੁ ਸੋਇ ॥੩॥

naau poojeeai. naau maneeai; akhandd sadaa sach soe |3|

Sant Singh KhalsaThey worship the Naam, and they believe in the Naam. The True One is forever Intact and Unbroken. ||3||
Manmohan SinghThey worship God's Name and believe in nothing but the Name. Ever imperishable is that True Lord.
Manmohan Singh (Punjabi)ਉਹ ਹਰੀ ਨਾਮ ਦੀ ਉਪਾਸਨਾ ਕਰਦੇ ਹਨ ਅਤੇ ਨਾਮ ਤੇ ਹੀ ਨਿਸਚਾ ਧਾਰਦੇ ਹਨ। ਸਦੀਵ ਹੀ ਅਬਿਨਾਸ਼ੀ ਹੈ ਉਹ ਸੱਚਾ ਸੁਆਮੀ।
Fareedkot Teekaਪੁਨ: (ਅਖੰਡੁ) ਦੇਸ ਕਾਲ ਵਸਤੂ ਭੇਦ ਰਹਿਤ ਜੋ (ਸਦਾ) ਸਚੁ ਤ੍ਰੈਕਾਲਾਬਾਧ ਸ੍ਵਰੂਪ ਵਾਹਿਗੁਰੂ ਹੈ, ਤਿਸ ਕੇ ਨਾਮ ਕਰ ਕੇ ਹੀ ਸੋ ਪੂਜੀਦੇ ਮੰਨੀਦੇ ਹਨ। ਵਾ ਤਿਨੋਂ ਕੇ ਔਰੁ ਦੇਵ ਸਭ ਛੋਡ ਕਰ ਏਕ ਅਖੰਡ ਵਾਹਿਗੁਰੂ ਕੀ ਹੀ ਪੂਜਾ ਮਾਨਤਾ ਹੈ॥੩॥
Prof. Sahib Singh(ਇਹ ਪੱਕਾ ਨਿਯਮ ਜਾਣੋ ਕਿ) ਪ੍ਰਭੂ ਦਾ ਨਾਮ ਹੀ ਪੂਜਿਆ ਜਾਂਦਾ ਹੈ, ਨਾਮ ਹੀ ਸਤਕਾਰਿਆ ਜਾਂਦਾ ਹੈ। ਪ੍ਰਭੂ ਹੀ ਸਦਾ ਇਕ-ਰਸ ਸਦਾ-ਥਿਰ ਰਹਿਣ ਵਾਲਾ ਹੈ ॥੩॥

ਪਦ ਅਰਥ ਅਖੰਡ = ਇਕ-ਰਸ, ਸਦਾ, ਲਗਾਤਾਰ॥੩॥

SikhNet (Spanish)Él alaba el Nombre de Dios y tiene Fe sólo en el Nombre. (3)

ਖੇਹੂ ਖੇਹ ਰਲਾਈਐ; ਤਾ ਜੀਉ ਕੇਹਾ ਹੋਇ ॥

khehoo kheh ralaaeeai; taa jeeo kehaa hoe |

Sant Singh KhalsaWhen the body mingles with dust, what happens to the soul?
Manmohan SinghWhat would then happen to the soul when the body is mingled with dust.
Manmohan Singh (Punjabi)ਜਦ ਦੇਹ ਮਿੱਟੀ ਨਾਲ ਮਿਲਾ ਦਿੱਤੀ ਜਾਏਗੀ ਤਦ ਆਤਮਾ ਨਾਲ ਕੀ ਵਾਪਰੇਗੀ?
Fareedkot Teekaਪੁਰਸ ਜਬ ਮ੍ਰਿਤੁ ਹੋਤਾ ਹੈ (ਖੇਹੂ) ਮ੍ਰਿਤਕਾ ਕਰ ਰਚਿਤ ਜੋ ਸਰੀਰੁ ਹੈ, ਸੋ ਤਬ ਮ੍ਰਿਤਕਾ ਮੇਂ ਮਿਲ ਜਾਤਾ ਹੈ, (ਤਾ ਜੀਉ) ਤਬ ਜੀਵ ਕਾ (ਕੇਹਾ) ਕੈਸਾ ਹਾਲ ਹੋਵੈਗਾ, ਵਾ ਫਿਰ ਜੀਉ ਜੀਉ ਕੈਸੇ ਹੋਵੇਗਾ, ਤਹਾਂ ਤੇ ਅਰੇ ਅਰੇ ਕਰ ਕੇ ਹੀ ਡਾਟੀਤਾ ਹੈ॥
Prof. Sahib Singh(ਜਿਨ੍ਹਾਂ ਮਨੁੱਖਾਂ ਨੇ ਕਦੇ ਨਾਮ ਨਾਹ ਜਪਿਆ, ਉਹਨਾਂ ਦਾ ਸਰੀਰ ਜਦੋਂ) ਮਿੱਟੀ ਹੋ ਕੇ ਮਿੱਟੀ ਵਿਚ ਰਲਿਆ, ਤਾਂ (ਨਾਮ-ਹੀਣ) ਜਿੰਦ ਦਾ ਹਾਲ ਭੈੜਾ ਹੀ ਹੁੰਦਾ ਹੈ।

ਪਦ ਅਰਥ ਖੇਹ = ਮਿੱਟੀ। ਜੀਉ = ਜਿੰਦ। ਕੇਹਾ ਹੋਇ = ਭੈੜੀ ਹਾਲਤ ਹੁੰਦੀ ਹੈ।

SikhNet (Spanish)El Señor Verdadero es por siempre Imperecedero. ¿Qué le pasará al Alma cuando el cuerpo se vuelva a mezclar con el polvo?

ਜਲੀਆ ਸਭਿ ਸਿਆਣਪਾ; ਉਠੀ ਚਲਿਆ ਰੋਇ ॥

jaleea sabh siaanapaa; utthee chaliaa roe |

Sant Singh KhalsaAll clever tricks are burnt away, and you shall depart crying.
Manmohan SinghAll the cleavernesses of man get burnt (come to an end) and he departs weeping.
Manmohan Singh (Punjabi)ਆਦਮੀ ਦੀਆਂ ਸਾਰੀਆਂ ਚਤਰਾਈਆਂ ਸੜ (ਮੁੱਕ) ਜਾਂਦੀਆਂ ਹਨ ਤੇ ਉਹ ਰੌਦਾਂ ਹੋਇਆ ਟੁਰ ਜਾਂਦਾ ਹੈ।
Fareedkot Teekaਸਭ ਚਤਰਾਈਆਂ ਜਲ ਜਾਤੀਆਂ ਹਨ, ਰੋਤਾ ਹੂਆ ਉਠ ਕਰ ਕੇ ਜਮਦੂਤੋਂ ਕੇ ਸਾਥ ਚਲਾ ਜਾਤਾ ਹੈ॥
Prof. Sahib Singh(ਦੁਨੀਆ ਵਿਚ ਕੀਤੀਆਂ) ਸਾਰੀਆਂ ਚਤੁਰਾਈਆਂ ਸੁਆਹ ਹੋ ਜਾਂਦੀਆਂ ਹਨ, ਜਗਤ ਤੋਂ ਜੀਵ ਦੁਖੀ ਹੋ ਕੇ ਹੀ ਤੁਰਦਾ ਹੈ।

ਪਦ ਅਰਥ ਸਭਿ = ਸਾਰੀਆਂ। ਰੋਇ = ਦੁਖੀ ਹੋ ਕੇ।

SikhNet (Spanish)Toda la astucia del hombre se desploma y él parte lleno de sufrimiento

ਨਾਨਕ. ਨਾਮਿ ਵਿਸਾਰਿਐ; ਦਰਿ ਗਇਆ ਕਿਆ ਹੋਇ ॥੪॥੮॥

naanak. naam visaariai; dar geaa kiaa hoe |4|8|

Sant Singh KhalsaO Nanak, those who forget the Naam-what will happen when they go to the Court of the Lord? ||4||8||
Manmohan SinghNanak, if man forgets God's Name what treatment shall be meted out to him on his arrival at God's Court.
Manmohan Singh (Punjabi)ਨਾਨਕ, ਜੇਕਰ ਇਨਸਾਨ ਰੱਬ ਦੇ ਨਾਮ ਨੂੰ ਭੁਲਾ ਦੇਵੇ, ਰੱਬ ਦੇ ਦਰਬਾਰ ਤੇ ਪੁੱਜਣ ਉਤੇ ਉਸ ਨਾਲ ਕੀ ਸਲੂਕ ਹੋਵੇਗਾ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਾਹਿਗੁਰੂ ਕੇ ਨਾਮ ਕੋ ਬਿਸਾਰਨੇ ਕਰ ਜਮ ਕੇ ਦਰਵਾਜੇ ਪਰ ਜਾਨੇ ਸੇ ਕ੍ਯਾ ਹੋਤਾ ਹੈ, ਭਾਵ ਏਹਿ ਕਿ ਬੁਰਾ ਹਾਲੁ ਹੋਤਾ ਹੈ॥੪॥੮॥☬ਸ੍ਰੀ ਗੁਰੂ ਨਾਨਕ ਦੇਵ ਜੀ ਕੇ ਪਾਸ ਸੰਗਤ ਆਈ ਔਰੁ ਪ੍ਰਸ਼ਨੁ ਕੀਆ, ਹੇ ਭਗਵਨ! ਵਾਹਿਗੁਰੂ ਕੀ ਪ੍ਰਾਪਤੀ ਕੈਸੇ ਹੋਵੇ? ਤਬ ਸ੍ਰੀ ਗੁਰੂ ਜੀ ਨੇ ਸਬਦੁ ਉਚਾਰਨ ਕੀਆ:
Prof. Sahib Singhਹੇ ਨਾਨਕ! ਜੇ ਪ੍ਰਭੂ ਦਾ ਨਾਮ ਭੁਲਾ ਦੇਈਏ, ਤਾਂ ਪ੍ਰਭੂ ਦੇ ਦਰ ਤੇ ਪਹੁੰਚ ਕੇ ਭੈੜਾ ਹਾਲ ਹੀ ਹੁੰਦਾ ਹੈ ॥੪॥੮॥

ਪਦ ਅਰਥ ਨਾਮਿ ਵਿਸਾਰਿਐ = ਜੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਜਾਏ। ਦਰਿ = (ਪ੍ਰਭੂ ਦੇ) ਦਰ ਤੇ। ਕਿਆ ਹੋਇ = ਭੈੜੀ ਹਾਲਤ ਹੀ ਹੁੰਦੀ ਹੈ॥੪॥

SikhNet (Spanish)Dice Nanak, si el hombre se olvida del Nombre de Dios, ¿qué trato recibirá en la Corte de Dios? (4-8)

Open this shabad →

Shabad Guru Nanak Dev Ji Siree Raag

ਸਿਰੀਰਾਗੁ ਮਹਲਾ ੧ ॥

sireeraag mahalaa 1 |

Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਗੁਣਵੰਤੀ. ਗੁਣ ਵੀਥਰੈ; ਅਉਗੁਣਵੰਤੀ ਝੂਰਿ ॥

gunavantee. gun veetharai; aaugunavantee jhoor |

Sant Singh KhalsaThe virtuous wife exudes virtue; the unvirtuous suffer in misery.
Manmohan SinghThe virtuous wife repeats the virtues (of Her Spouse) and the virtueless one repents.
Manmohan Singh (Punjabi)ਨੇਕ ਪਤਨੀ (ਆਪਣੇ ਪਤੀ ਦੀਆਂ) ਨੇਕੀਆਂ ਉਚਾਰਨ ਕਰਦੀ ਹੈ ਅਤੇ ਨੇਕੀ-ਬਿਹੁਨ ਪਸਚਾਤਾਪ ਕਰਦੀ ਹੈ।
Fareedkot Teekaਹੇ ਭਾਈ! ਸੁਭ ਗੁਣੋਂ ਸੰਯੁਕਤ ਜੋ ਗੁਰਮੁਖਿ ਰੂਪ ਗੁਣਵੰਤੀ ਹੈ, ਸੋ ਵਾਹਿਗੁਰੂ ਕੇ ਗੁਣਾਂ ਕੋ ਬਿਸਥਾਰੁ ਕਰਤੀ ਹੈ, ਔਰੁ ਜੋ ਗੁਣੋਂ ਸੇ ਰਹਿਤ ਮਨਮੁਖ ਰੂਪੁ ਅਵਗੁਣ ਵੰਤੀ ਹੈ, ਸੋ (ਝੂਠ) ਪਸਚਾਤਾਪੁ ਕਰਤੀ ਹੈਂ, ਕਿ ਹਮਨੇ ਅਪਨੇ ਮਾਨੁਖ ਜਨਮ ਕੋ ਬ੍ਰਿਥਾ ਹੀ ਨਸ਼ਟ ਕੀਆ, ਕਿ ਵਾਹਿਗੁਰੂ ਕਾ ਨਾਮੁ ਨਹੀ ਜਾਪਿਆ ਹੈ॥
Prof. Sahib Singhਜਿਸ ਜੀਵ-ਇਸਤ੍ਰੀ ਨੇ ਆਪਣੇ ਹਿਰਦੇ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਵਸਾਈ ਹੋਈ ਹੈ ਉਹ ਪ੍ਰਭੂ ਦੇ ਗੁਣਾਂ ਦੀ ਹੀ ਕਥਾ ਵਾਰਤਾ ਕਰਦੀ ਹੈ। ਪਰ ਜਿਸ ਦੇ ਅੰਦਰ (ਮਾਇਆ ਦੇ ਮੋਹ ਦੇ ਕਾਰਨ) ਔਗੁਣ ਹੀ ਔਗੁਣ ਹਨ ਉਹ (ਆਪਣੇ ਹੀ ਔਗੁਣਾਂ ਦੇ ਪ੍ਰਭਾਵ ਹੇਠ) ਸਦਾ ਝੂਰਦੀ ਰਹਿੰਦੀ ਹੈ।

ਪਦ ਅਰਥ ਗੁਣਵੰਤੀ = ਗੁਣਾਂ ਵਾਲੀ ਜੀਵ-ਇਸਤ੍ਰੀ। ਵੀਥਰੈ = ਵਿਥਾਰ ਕਰਦੀ ਹੈ, ਕਥਨ ਕਰਦੀ ਹੈ। ਝੂਰਿ = ਝੂਰੇ, ਝੂਰਦੀ ਹੈ।

SikhNet (Spanish)La esposa virtuosa enaltece las virtudes y la imagen de su Esposo; la carente se arrepiente.

ਜੇ ਲੋੜਹਿ. ਵਰੁ ਕਾਮਣੀ; ਨਹ ਮਿਲੀਐ ਪਿਰ. ਕੂਰਿ ॥

je lorreh. var kaamanee; neh mileeai pir. koor |

Sant Singh KhalsaIf you long for your Husband Lord, O soul-bride, you must know that He is not met by falsehood.
Manmohan SinghO Woman if thou desirest thy Bridegroom then the consort can not be met through falsehood.
Manmohan Singh (Punjabi)ਹੇ ਇਸਤ੍ਰੀ! ਜੇਕਰ ਤੂੰ ਆਪਣੇ ਕੰਤ ਨੂੰ ਚਾਹੁੰਦੀ ਹੈ ਤਾਂ ਪਤੀ ਝੂਠ ਦੇ ਰਾਹੀਂ ਭੇਟਿਆ ਨਹੀਂ ਜਾ ਸਕਦਾ।
Fareedkot Teekaਤਾਂ ਤੇ ਹੇ ਭਾਈ! ਜੀਵ ਰੂਪੁ ਇਸਤ੍ਰੀ ਜੇ ਕਰ ਵਾਹਿਗੁਰੂ (ਪਿਰ) ਪਤੀ ਕੋ ਮਿਲਨਾ ਚਾਹੇ ਤਬ ਸਚ ਕੋ ਰਿਦੇ ਮੇਂ ਧਾਰੇ, ਕ੍ਯੋਂਕਿ (ਕੂਰਿ) ਝੂਠ ਸੇ ਪਤੀ ਕੋ ਨਹੀ ਪਾਈਤਾ ਹੈ, ਭਾਵ ਏਹਿ ਕਿ ਗੁਰੁ ਉਪਦੇਸ ਸੇ ਬਿਨਾ ਔਰੁ ਜੋ ਕਰਮ ਹੈਂ, ਸੋ ਕੂੜੇ ਹੈਂ। ਤਿਨ ਕਰਮੋਂ ਕਰ ਪਤੀ ਨਹੀਂ ਪ੍ਰਾਪਤਿ ਹੋਤਾ ਹੈ। ਪ੍ਰਿਥਮ ਤ੍ਰਿਸਨਾ ਰੂਪੀ ਨਦੀ ਅਤੀ ਦੁਸਤਰ ਹੈ॥
Prof. Sahib Singhਹੇ ਜੀਵ-ਇਸਤ੍ਰੀ! ਜੇ ਤੂੰ ਖਸਮ-ਪ੍ਰਭੂ ਨੂੰ ਮਿਲਣਾ ਚਾਹੁੰਦੀ ਹੈਂ, ਤਾਂ (ਚੇਤੇ ਰੱਖ ਕਿ) ਕੂੜੇ ਮੋਹ ਵਿਚ ਫਸੇ ਰਿਹਾਂ ਪਤੀ-ਪ੍ਰਭੂ ਨੂੰ ਨਹੀਂ ਮਿਲ ਸਕਦੀ।

ਪਦ ਅਰਥ ਵਰੁ = ਖਸਮ-ਪ੍ਰਭੂ। ਕਾਮਣੀ = ਹੇ ਜੀਵ-ਇਸਤ੍ਰੀ! ਨਹ ਮਿਲੀਐ ਪਿਰ = ਪਿਰ ਨੂੰ ਨਹੀਂ ਮਿਲ ਸਕੀਦਾ। ਕੂਰਿ = ਕੂੜ ਦੀ ਰਾਹੀਂ, ਕੂੜੇ ਮੋਹ ਵਿਚ ਪਏ ਰਿਹਾਂ।

SikhNet (Spanish)Oh mujer, si tanto deseas a tu Novio, entonces entiende que al Consorte no lo atraes a través de la falsedad.

ਨਾ ਬੇੜੀ. ਨਾ ਤੁਲਹੜਾ; ਨਾ ਪਾਈਐ ਪਿਰੁ. ਦੂਰਿ ॥੧॥

naa berree. naa tulaharraa; naa paaeeai pir. door |1|

Sant Singh KhalsaNo boat or raft can take you to Him. Your Husband Lord is far away. ||1||
Manmohan SinghThy Beloved is far off. Thou cannot meet Him. There is no boat nor a raft (to ferry thee across).
Manmohan Singh (Punjabi)ਤੇਰਾ ਪ੍ਰੀਤਮ ਦੁਰੇਡੇ ਹੈ। ਤੂੰ ਉਸ ਨੂੰ ਮਿਲ ਨਹੀਂ ਸਕਦੀ। (ਤੈਨੂੰ ਪਾਰ ਲੈ ਜਾਣ ਲਈ) ਨਾਂ ਕਿਸ਼ਤੀ ਹੈ ਤੇ ਨਾਂ ਹੀ ਕੋਈ ਤੁਲਹਾ।
Fareedkot Teekaਜੀਵ ਰੂਪੀ ਇਸਤ੍ਰੀ ਕੇ ਪਾਸ ਤ੍ਰਿਸਨਾ ਰੂਪੀ ਨਦੀ ਕੇ ਤਾਰਨੇ ਕੋ ਨ ਭਗਤੀ ਰੂਪੁ ਬੇੜੀ ਔਰ ਨਾ ਪ੍ਰੇਮ ਰੂਪੁ ਤੁਲਹਾ ਹੀ ਹੈ। ਜਬ ਇਨ ਸਾਧਨੋਂ ਮੇਂ ਸੇ ਪਾਰ ਜਾਨੇ ਕਾ ਏਕੁ ਭੀ ਸਾਧਨੁ ਪਾਸ ਨਹੀਂ ਹੈ, ਤਾਂ ਤੇ ਤਿਨ ਸਾਧਨੋ ਸੇ ਬਿਨ ਨਹਿ (ਪਾਈਐ) ਪਤੀ ਕੋ ਕਦਾਚਿਤ ਨਹੀਂ ਪਾਈਤਾ ਹੈ, ਕ੍ਯੋਂਕਿ ਮਨਮੁਖ ਕੋ ਅਤੀ ਦੂਰ ਹੈ ਔਰੁ ਜੋ ਗੁਰਮੁਖਿ ਹੈਂ ਤਿਨ ਕੋ ਗੁਰੋਂ ਕੀ ਕ੍ਰਿਪਾ ਸੇ ਇਸੀ ਸਰੀਰ ਕੇ ਅੰਤਰ ਵਾਹਿਗੁਰੂ ਕੀ ਪ੍ਰਾਪਤੀ ਹੋਤੀ ਹੈ॥੧॥☬ਤਿਸ ਕਾ ਪ੍ਰਕਾਰੁ ਕਹਤੇ ਹੈਂ:
Prof. Sahib Singh(ਤੂੰ ਤਾਂ ਮੋਹ ਦੇ ਸਮੁੰਦਰ ਵਿਚ ਗੋਤੇ ਖਾ ਰਹੀ ਹੈਂ) ਤੇਰੇ ਪਾਸ ਨਾਹ ਬੇੜੀ ਹੈ, ਨਾਹ ਤੁਲਹਾ ਹੈ, ਇਸ ਤਰ੍ਹਾਂ ਪਤੀ-ਪ੍ਰਭੂ ਨਹੀਂ ਲੱਭ ਸਕਦਾ, (ਕਿਉਂਕਿ) ਉਹ ਤਾਂ (ਇਸ ਸੰਸਾਰ-ਸਮੁੰਦਰ ਤੋਂ ਪਾਰ ਹੈ,) ਦੂਰ ਹੈ ॥੧॥

ਪਦ ਅਰਥ ਤੁਲਹੜਾ = ਤੁਲਹਾ, ਕਾਹੀ ਪਿਲਛੀ ਤੇ ਲੱਕੜਾਂ ਦਾ ਬਣਿਆ ਹੋਇਆ ਆਸਰਾ ਜਿਸ ਉਤੇ ਚੜ੍ਹ ਕੇ ਦਰਿਆ-ਕੰਢੇ ਦੇ ਲੋਕ ਦਰਿਆ ਪਾਰ ਕਰ ਲੈਂਦੇ ਹਨ॥੧॥

SikhNet (Spanish)Tu Bienamado está muy lejos, no puedes llegar hasta Él, no hay barco ni lancha que te lleve hasta Él. (1)

ਮੇਰੇ ਠਾਕੁਰ ਪੂਰੈ ਤਖਤਿ ਅਡੋਲੁ ॥

mere tthaakur poorai takhat addol |

Sant Singh KhalsaMy Lord and Master is Perfect; His Throne is Eternal and Immovable.
Manmohan SinghMy Lord is perfect. His throne is immovable.
Manmohan Singh (Punjabi)ਮੇਰਾ ਮਾਲਕ ਮੁਕੰਮਲ ਹੈ। ਉਸ ਦਾ ਰਾਜ-ਸਿੰਘਾਸਨ ਅਹਿੱਲ ਹੈ।
Fareedkot Teekaਹੇ ਭਾਈ! ਮੇਰੇ (ਠਾਕੁਰ) ਵਾਹਿਗੁਰੂ ਜੀ ਪਰੀ ਪੂਰਨ ਔਰੁ ਸਰਬ ਕਾ (ਤਖਤਿ) ਆਸਰਾ ਰੂਪੁ ਹੈਂ ਔਰੁ ਅਚੱਲ ਹੈਂ॥
Prof. Sahib Singhਮੇਰੇ ਪਾਲਣਹਾਰ ਪ੍ਰਭੂ ਦਾ ਅਹਿੱਲ ਟਿਕਾਣਾ ਉਸ ਤਖ਼ਤ ਉੱਤੇ ਹੈ ਜੇਹੜਾ (ਪ੍ਰਭੂ ਵਾਂਗ ਹੀ) ਸੰਪੂਰਨ ਹੈ (ਜਿਸ ਵਿਚ ਕੋਈ ਉਕਾਈ ਨਹੀਂ ਹੈ)।

ਪਦ ਅਰਥ ਮੇਰੇ ਠਾਕੁਰ ਅਡੋਲੁ = ਮੇਰੇ ਠਾਕੁਰ ਦਾ ਅਹਿੱਲ ਟਿਕਾਣਾ। ਤਖਤਿ = ਤਖ਼ਤ ਉੱਤੇ।

SikhNet (Spanish)Mi Señor es Perfecto, Su Trono es Inamovible,

ਗੁਰਮੁਖਿ ਪੂਰਾ ਜੇ ਕਰੇ; ਪਾਈਐ ਸਾਚੁ ਅਤੋਲੁ ॥੧॥ ਰਹਾਉ ॥

guramukh pooraa je kare; paaeeai saach atol |1| rahaau |

Sant Singh KhalsaOne who attains perfection as Gurmukh, obtains the Immeasurable True Lord. ||1||Pause||
Manmohan SinghIf the Exalted Guru makes the mortal perfect he procures the immeasurable True Lord. Pause.
Manmohan Singh (Punjabi)ਜੇਕਰ ਉਤਕ੍ਰਿਸ਼ਟ ਗੁਰੂ ਜੀ ਪ੍ਰਾਣੀ ਨੂੰ ਪੂਰਨ ਬਣਾ ਦੇਣ ਤਾਂ ਉਹ ਅਪਾਰ ਸੱਚੇ ਸੁਆਮੀ ਨੂੰ ਪਰਾਪਤ ਕਰ ਲੈਂਦਾ ਹੈ। ਠਹਿਰਾਉ।
Fareedkot Teekaਪਰੰਤੂ ਗੁਰੂ ਜੋ ਪਰਮੇਸ੍ਵਰ ਕੀ ਪ੍ਰਾਪਤੀ ਮੇਂ ਮੁਖ੍ਯ ਹੈਂ, ਸੋ ਗੁਰੂ (ਪੂਰਾ) ਬ੍ਰਹਮ ਨੇ ਸ੍ਰੀ ਔਰੁ ਬ੍ਰਹਮ ਸ੍ਰੋਤ੍ਰੀ ਜਬ ਯਥਾਰਥ ਸਤਿਨਾਮ ਕਾ ਉਪਦੇਸੁ ਕਰੇ, ਤਬ ਸਚੁ ਔਰੁ ਅਤੋਲ ਸਰੂਪੁ ਵਾਹਿਗੁਰੂ ਪ੍ਰਾਪਤਿ ਹੋਤਾ ਹੈ। ਕਦਾਂਚਿ ਐਸੀ ਅਸੰਕਾ ਹੋ ਕਿ ਸ੍ਵਰੂਪ ਕਾ ਗ੍ਯਾਨੁ ਤੋ ਬੇਦ ਔਰੁ ਸ਼ਾਸਤ੍ਰ ਕੇ ਪੜਨੇ ਸੇ ਭੀ ਹੋ ਜਾਤਾ ਹੈ, ਸੋ ਯੱਦ੍ਯਪਿ ਵੇਦ ਔਰੁ ਸਾਸਤ੍ਰ ਭੀ ਵਾਹਿਗੁਰੂ ਸ੍ਵਰੂਪ ਕੇ ਪ੍ਰਤਿਪਾਦਿਕ ਹੈ। ਯਾਵਦਿ ਪ੍ਰਯੰਤ ਗੁਰੂਮੁਖੁ ਦ੍ਵਾਰਾ ਯਥਾਰਥ ਉਪਦੇਸ ਕੋ ਸ੍ਰਵਨ ਨ ਕਰੇ, ਤਾਵਦ ਪ੍ਰਯੰਤ ਕਦਾਚਿਤ ਸ੍ਵਰੂਪ ਕਾ ਗ੍ਯਾਨੁ ਨਹੀ ਹੋਤਾ। ਯਾਂ ਤੇ ਸ੍ਵਰੂਪ ਕੀ ਪ੍ਰਾਪਤੀ ਮੇਂ ਬੇਦ ਔਰ ਸਾਸਤ੍ਰੋ ਕੋ ਗੌਨਤਾ ਔਰ ਗੁਰੂ ਕੋ ਮੁਖਤਾ ਹੈ॥੧॥ ਰਹਾਉ ॥
Prof. Sahib Singhਉਹ ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ, ਉਸ ਦਾ ਤੋਲ-ਮਾਪ ਦੱਸਿਆ ਨਹੀਂ ਜਾ ਸਕਦਾ। ਪੂਰਾ ਗੁਰੂ ਜੇ ਮਿਹਰ ਕਰੇ, ਤਾਂ ਹੀ ਉਹ ਮਿਲ ਸਕਦਾ ਹੈ ॥੧॥ ਰਹਾਉ ॥

ਪਦ ਅਰਥ ਗੁਰਮੁਖਿ ਪੂਰਾ = ਪੂਰਾ ਗੁਰੂ। ਜੇ ਕਰੇ = ਜੇ ਮਿਹਰ ਕਰੇ॥੧॥ਰਹਾਉ॥

SikhNet (Spanish)si el Guru exaltado vuelve al hombre Perfecto, entonces logra el acceso al Inconmensurable Señor Verdadero.(1-Pausa)

ਪ੍ਰਭੁ ਹਰਿਮੰਦਰੁ ਸੋਹਣਾ; ਤਿਸੁ ਮਹਿ ਮਾਣਕ ਲਾਲ ॥

prabh harimandar sohanaa; tis meh maanak laal |

Sant Singh KhalsaThe Palace of the Lord God is so beautiful.
Manmohan SinghLord God's palace is beautiful. It is studded with flawless diamonds,
Manmohan Singh (Punjabi)ਵਾਹਿਗੁਰੂ ਸੁਆਮੀ ਦਾ ਮਹਿਲ ਸੁੰਦਰ ਹੈ। ਉਸ ਵਿੱਚ ਬੇਦਾਗ ਮਣੀਆਂ,
Fareedkot Teekaਹੇ ਭਾਈ! ਮਨੁਖ ਸਰੀਰ ਰੂਪੀ ਹਰਿ ਪ੍ਰਭੂ ਕਾ ਮੰਦਰੁ ਅਤ੍ਯੰਤ ਸੁੰਦਰ ਹੈ, ਤਿਸ ਮਹਿ ਮਨਨ ਰੂਪੀ ਮਾਨਕ ਅਰ ਪ੍ਰੇਮ ਰੂਪੀ ਲਾਲ ਹੈ॥
Prof. Sahib Singhਹਰੀ-ਪਰਮਾਤਮਾ (ਮਾਨੋ) ਇਕ ਸੋਹਣਾ ਮੰਦਰ ਹੈ, ਜਿਸ ਵਿਚ ਮਾਣਕ ਲਾਲ ਮੋਤੀ ਤੇ ਚਮਕਦੇ ਹੀਰੇ ਹਨ।

ਪਦ ਅਰਥ ਤਿਸੁ ਮਹਿ = ਉਸ (ਹਰਿਮੰਦਰ ਵਿਚ)। ਮਾਣਕ = ਮੋਤੀ।

SikhNet (Spanish)El Palacio del Señor Dios es Bellísimo,

ਮੋਤੀ ਹੀਰਾ ਨਿਰਮਲਾ; ਕੰਚਨ ਕੋਟ ਰੀਸਾਲ ॥

motee heeraa niramalaa; kanchan kott reesaal |

Sant Singh KhalsaWithin it, there are gems, rubies, pearls and flawless diamonds. A fortress of gold surrounds this Source of Nectar.
Manmohan Singhgems, rubies and pearls. It is surrounded by a golden fort and is the home of Nectar.
Manmohan Singh (Punjabi)ਜਵੇਹਰ, ਨਗ-ਪੰਨੇ ਅਤੇ ਜਵਾਹਿਰਾਤ ਜੜੇ ਹੋਏ ਹਨ। (ਇਸ ਦੇ ਉਦਾਲੇ) ਸੋਨੇ ਦਾ ਕਿਲ੍ਹਾ ਹੈ ਅਤੇ ਇਹ ਅੰਮ੍ਰਿਤ ਦਾ ਨਿਰਮਲਾ ਘਰ ਹੈ।
Fareedkot Teekaਪੁਨ: ਬੈਰਾਗ ਰੂਪੀ ਮੋਤੀ ਹੈ, ਔਰੁ ਗ੍ਯਾਨ ਰੂਪੀ ਤਿਸ ਮੇਂ ਨਿਰਮਲ ਹੀਰਾ ਹੈ, ਔਰ ਜੈਸੇ (ਕੰਚਨ) ਸ੍ਵਰਨ ਸਰਬ ਧਾਤੂਓਂ ਸੇ ਸ੍ਰੇਸਟ ਹੈ, ਤੈਸੇ ਹੀ ਮਾਨੁਖ ਸਰੀਰ ਭੀ ਸਰਬ ਮੇਂ ਸ੍ਰੇਸਟ ਹੈ। ਤਾਂ ਤੇ ਕੰਚਨ ਕੇ ਕੋਟਵਤ ਸੁੰਦਰੁ ਹੈ, ਯਾਂ ਤੇ ਆਤਮ ਭੂਪਤਿ ਕਾ ਨਿਜ ਸਥਾਨੁ ਹੈ॥
Prof. Sahib Singh(ਜਿਸ ਦੇ ਦੁਆਲੇ) ਸੋਨੇ ਦੇ ਸੁੰਦਰ ਆਨੰਦ ਦੇਣ ਵਾਲੇ ਕਿਲ੍ਹੇ ਹਨ।

ਪਦ ਅਰਥ ਕੰਚਨ ਕੋਟ = ਸੋਨੇ ਦੇ ਕਿਲ੍ਹੇ। ਰੀਸਾਲ = ਸੁੰਦਰ, ਆਨੰਦ ਦਾ ਘਰ, ਆਨੰਦ ਦੇਣ ਵਾਲੇ।

SikhNet (Spanish)hay gemas, diamantes, rubíes y perlas engarzadas relucientemente, está rodeado de un fuerte dorado donde reside el Néctar.

ਬਿਨੁ ਪਉੜੀ. ਗੜਿ ਕਿਉ ਚੜਉ; ਗੁਰ ਹਰਿ ਧਿਆਨ ਨਿਹਾਲ ॥੨॥

bin paurree. garr kiau chrrau; gur har dhiaan nihaal |2|

Sant Singh KhalsaHow can I climb up to the Fortress without a ladder? By meditating on the Lord, through the Guru, I am blessed and exalted. ||2||
Manmohan SinghHow shall I scale the fortress without a ladder? By meditation on God, through the Guru, I shall behold that.
Manmohan Singh (Punjabi)ਸੀੜ੍ਹੀ ਦੇ ਬਗੈਰ ਮੈਂ ਕਿਲ੍ਹੇ ਉਤੇ ਕਿਸ ਤਰ੍ਹਾਂ ਚੜ੍ਹਾਂਗਾ? ਗੁਰਾਂ ਦੇ ਰਾਹੀਂ, ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ, ਮੈਂ ਉਸ ਨੂੰ ਵੇਖ ਲਵਾਂਗਾ।
Fareedkot Teekaਪਰੰਤੂ ਬਿਨਾ ਪੌੜੀ ਸੇ ਐਸੇ ਗਢ ਪਰ ਕੈਸੇ ਚਢ ਕਰ ਵਾਹਿਗੁਰੂ ਸ੍ਵਰੂਪ ਕੋ ਪਾਈਤਾ ਹੈ? ਭਾਵ ਏਹਿ ਕਿ ਨਹੀਂ ਪਾਈਤਾ ਹੈ। ਈਹਾਂ ਪੌੜੀ ਨਾਮ ਭੂੰਮਿਕਾ ਕਾ ਹੈ, ਇਸ ਕਾ ਬਿਸਥਾਰ ਸੇ ਨਿਰੂਪਣ 'ਜਪੁ' ਸਾਹਿਬ ਦੀ ਚੌਤੀਸ੍ਵੀ ਪੌੜੀ ਮੇਂ ਕੀਆ ਹੈ, ਤਿਸ ਭੂੰਮਿਕਾ ਰੂਪੁ ਪੌੜੀ ਕਰ ਕ੍ਰਮ ਪੂਰਬਕ ਤਹਾਂ ਚੜਨਾ ਹੋਤਾ ਹੈ। ਤਾਂ ਤੇ ਜਬ ਗੁਰੂਦ੍ਵਾਰਾ ਹਰਿ ਕਾ ਧਿਆਨੁ ਕਰੀਏ, ਤਬ ਵਾਹਿਗੁਰੂ ਕੋ ਪ੍ਰਾਪਤਿ ਹੋ ਕਰ ਨਿਹਾਲ, ਭਾਵ ਮੁਕਤਿ ਰੂਪੁ ਹੋਵੀਤਾ ਹੈ॥੨॥☬ਪ੍ਰਸ਼ਨ: ਹੇ ਭਗਵਨ! ਪੂਰਬ ਜੋ ਆਪ ਨੇ ਨੌਕਾ ਆਦਿਕ ਅਨੇਕ ਸਾਧਨ ਕਹੇ ਹੈਂ, ਤਿਨੋ ਸੇ ਬਿਨਾ ਕੈਸੇ ਤਰੇਗਾ, ਪੁਨਾ ਸੋ ਕਹਾਂ ਸੇ ਪ੍ਰਾਪਤਿ ਹੋਤੇ ਹੈਂ?☬ਉੱਤਰ:
Prof. Sahib Singhਪਰ ਉਸ (ਮੰਦਰ-) ਕਿਲ੍ਹੇ ਉਤੇ ਪਉੜੀ ਤੋਂ ਬਿਨਾ ਚੜ੍ਹਿਆ ਨਹੀਂ ਜਾ ਸਕਦਾ। (ਹਾਂ,) ਜੇ ਗੁਰੂ-ਚਰਨਾਂ ਦਾ ਧਿਆਨ ਧਰਿਆ ਜਾਏ, ਜੇ ਪ੍ਰਭੂ-ਚਰਨਾਂ ਦਾ ਧਿਆਨ ਧਰਿਆ ਜਾਏ, ਤਾਂ ਦਰਸਨ ਹੋ ਜਾਂਦਾ ਹੈ ॥੨॥

ਪਦ ਅਰਥ ਗੜਿ = ਕਿਲ੍ਹੇ ਉੱਤੇ। ਗੁਰ ਧਿਆਨ = ਗੁਰੂ (ਚਰਨਾਂ) ਦਾ ਧਿਆਨ। ਨਿਹਾਲ = ਵਿਖਾ ਦੇਂਦਾ ਹੈ॥੨॥

SikhNet (Spanish)¿Cómo podría trepar las paredes sin una escalera? (2)

ਗੁਰੁ ਪਉੜੀ. ਬੇੜੀ ਗੁਰੂ; ਗੁਰੁ ਤੁਲਹਾ ਹਰਿ ਨਾਉ ॥

gur paurree. berree guroo; gur tulahaa har naau |

Sant Singh KhalsaThe Guru is the Ladder, the Guru is the Boat, and the Guru is the Raft to take me to the Lord's Name.
Manmohan Singh(To have access to God's Name) the Guru is the ladder, the Guru the boat and the Guru the raft.
Manmohan Singh (Punjabi)(ਵਾਹਿਗੁਰੂ ਦੇ ਨਾਮ ਤਾਈ ਪਹੁੰਚ ਪ੍ਰਾਪਤ ਕਰਨ ਲਈ) ਗੁਰੂ ਸੀੜ੍ਹੀ ਹੈ, ਗੁਰੂ ਹੀ ਨਾਉਕਾ ਤੇ ਗੁਰੂ ਹੀ ਤੁਲਹੜਾ।
Fareedkot Teekaਹੇ ਭਾਈ! ਤਿਸ ਗਢ ਕੇ ਚੜਨੇ ਕੋ ਗੁਰੋਂ ਕੇ ਪਾਸ ਭੂੰਮਿਕਾ ਰੂਪੀ ਪੌੜੀ ਹੈ, ਔਰੁ ਤ੍ਰਿਸ਼ਨਾ ਵਾ ਸੰਸਾਰ ਰੂਪੀ ਨਦੀ ਕੇ ਤਾਰਨੇ ਕੋ ਭਗਤੀ ਰੂਪ ਬੇੜੀ, ਔਰ ਹਰੀ ਨਾਮੁ ਰੂਪੀ ਤੁਲਹਾ ਹੈ॥
Prof. Sahib Singhਉਸ (ਹਰਿ-ਮੰਦਰ-ਕਿਲ੍ਹੇ ਉੱਤੇ ਚੜ੍ਹਨ ਵਾਸਤੇ) ਗੁਰੂ ਪਉੜੀ ਹੈ, (ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ) ਗੁਰੂ ਬੇੜੀ ਹੈ, ਪ੍ਰਭੂ ਦਾ ਨਾਮ (ਦੇਣ ਵਾਲਾ) ਗੁਰੂ ਹੀ ਤੁਲਹਾ ਹੈ।
SikhNet (Spanish)Meditando en Dios, a través del Guru, podría lograrlo. Para poder tener acceso al Nombre de Dios,

ਗੁਰੁ ਸਰੁ ਸਾਗਰੁ ਬੋਹਿਥੋ; ਗੁਰੁ ਤੀਰਥੁ ਦਰੀਆਉ ॥

gur sar saagar bohitho; gur teerath dareeaau |

Sant Singh KhalsaThe Guru is the Boat to carry me across the world-ocean; the Guru is the Sacred Shrine of Pilgrimage, the Guru is the Holy River.
Manmohan SinghThe Guru is (my) ship to cross sin's lake and world's ocean and the Guru is (my) place of pilgrimage and sacred stream.
Manmohan Singh (Punjabi)ਪਾਪਾਂ ਦੀ ਝੀਲ ਅਤੇ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਗੁਰੂ (ਮੇਰਾ) ਜਹਾਜ਼ ਹੈ ਅਤੇ ਗੁਰੂ ਹੀ (ਮੇਰਾ) ਯਾਤ੍ਰਾ ਅਸਥਾਨ ਤੇ ਪਵਿੱਤਰ ਨਦੀ ਹੈ।
Fareedkot Teekaਗੁਰੋਂ ਕੇ ਪਾਸ ਸੰਸਾਰ ਸਾਗਰ ਸੇ ਤਾਰਨੇ ਕੋ ਗ੍ਯਾਨ (ਬੋਹਿਥੋ) ਜਹਾਜ ਕੇ (ਸਰੁ) ਸਦ੍ਰਸ ਹੈ। ਭਾਵ ਏਹਿ ਕਿ ਸੰਪੂਰਨ ਸਾਧਨ ਗੁਰੋਂ ਕੇ ਪਾਸ ਹੈਂ, ਜਿਸ ਕਿਸ ਪ੍ਰਕਾਰ ਕਰ ਕੇ ਜਗ੍ਯਾਸੂ ਜਨੋਂ ਕੋ ਪਾਰ ਕਰਤੇ ਹੈਂ। ਐਸੇ ਗੁਰੋਂ ਕੀ ਉਪਮਾ ਅਧਿਕ ਸੇ ਅਧਿਕ ਹੈ, ਤਾਂ ਤੇ ਗੁਰ ਤੀਰਥ ਗੁਰੂ ਦਰੀਆਉ ਤੀਰਥੁ ਹੈਂ, ਭਾਵ ਏਹਿ ਕਿ ਗੁਰੂ ਜੰਗਮ ਤੀਰਥ ਹੈਂ। ਕ੍ਯੋਂਕਿ ਔਰੁ ਤੀਰਥ ਜੋ ਏਕ ਸਥਾਨ ਰਹਿਤੇ ਹੈਂ, ਤਿਨੋਂ ਮੇਂ ਤੋ ਤਹਾਂ ਜਾਇ ਕਰ ਸਨਾਨ ਕਰਨੇ ਕਰ ਮਲ ਕੀ ਨਿਬ੍ਰਿਤੀ ਹੋਤੀ ਹੈ, ਔਰੁ ਗੁਰੂ ਦੇਸਾਂਤਰੋਂ ਮੇਂ ਆਪ ਜਾ ਕਰ ਕੇ ਭੀ ਸੇਵਕੋਂ ਕੀ ਕਲ੍ਯਾਨ ਕਰਤੇ ਹੈਂ॥
Prof. Sahib Singhਗੁਰੂ ਸਰੋਵਰ ਹੈ, ਗੁਰੂ ਸਮੁੰਦਰ ਹੈ, ਗੁਰੂ ਹੀ ਜਹਾਜ਼ ਹੈ, ਗੁਰੂ ਹੀ ਤੀਰਥ ਹੈ ਤੇ ਦਰੀਆ ਹੈ।

ਪਦ ਅਰਥ ਸਰੁ = ਤਾਲਾਬ। ਸਾਗਰੁ = ਸਮੁੰਦਰ। ਬੋਹਿਥੋ = ਜਹਾਜ਼।

SikhNet (Spanish)el Guru es en verdad la escalera, el Guru es el barco y la lancha; el Guru es el barco para cruzar el lago de la pasión y el océano del mundo; el Guru es mi lugar de peregrinaje y mi arroyo sagrado.

ਜੇ ਤਿਸੁ ਭਾਵੈ ਊਜਲੀ; ਸਤ ਸਰਿ ਨਾਵਣ ਜਾਉ ॥੩॥

je tis bhaavai aoojalee; sat sar naavan jaau |3|

Sant Singh KhalsaIf it pleases Him, I bathe in the Pool of Truth, and become radiant and pure. ||3||
Manmohan SinghIf it pleases Him, I shall go to bathe in the true tank and become pure.
Manmohan Singh (Punjabi)ਜੇਕਰ ਉਸ ਨੂੰ ਚੰਗਾ ਲੱਗੇ, ਤਾਂ ਮੈਂ ਸੱਚੇ ਸਰੋਵਰ ਅੰਦਰ ਨ੍ਹਾਉਣ ਜਾਵਾਂਗੀ ਤੇ ਪਵਿੱਤਰ ਹੋ ਜਾਵਾਂਗੀ।
Fareedkot Teekaਹੇ ਭਾਈ! ਜੇ ਤਿਸ ਵਾਹਿਗੁਰੂ ਕੋ ਜੀਵ ਕਾ ਆਚਾਰੁ ਭਾਵੈ ਤੋ ਬੁੱਧੀ ਊਜਲੀ ਹੋਤੀ ਹੈ, (ਸਤਸਰਿ) ਤਬ ਸ੍ਰੇਸ੍ਟ ਪੁਰਸੋਂ ਕੇ ਸਤ ਸੰਗਤਿ ਰੂਪੀ ਸਰੋਵਰ ਮੇਂ ਨਾਉਂਦਾ, ਕ੍ਯਾ ਸਤਸੰਗੁ ਕਰਨੇ ਜਾਤਾ ਹੈ॥੩॥
Prof. Sahib Singhਜੇ ਪ੍ਰਭੂ ਦੀ ਰਜ਼ਾ ਹੋਵੇ, ਤਾਂ (ਗੁਰੂ ਨੂੰ ਮਿਲ ਕੇ) ਮਨੁੱਖ ਦੀ ਮਤਿ ਸ਼ੁੱਧ ਹੋ ਜਾਂਦੀ ਹੈ (ਕਿਉਂਕਿ) ਮਨੁੱਖ ਸਾਧ ਸੰਗਤਿ ਸਰੋਵਰ ਵਿਚ (ਮਾਨਸਕ) ਇਸ਼ਨਾਨ ਕਰਨ ਜਾਣ ਲੱਗ ਪੈਂਦਾ ਹੈ ॥੩॥

ਪਦ ਅਰਥ ਤਿਸੁ ਭਾਵੈ = ਉਸ (ਗੁਰੂ) ਨੂੰ ਚੰਗਾ ਲੱਗੇ। ਊਜਲੀ = ਮਤਿ ਉਜਲੀ (ਹੋ ਜਾਂਦੀ ਹੈ)। ਸਤਸਰਿ = ਸਤਸੰਗ ਸਰੋਵਰ ਵਿਚ। ਨਾਵਣ = ਇਸ਼ਨਾਨ ਕਰਨ ਲਈ, ਮਨ ਧੋਣ ਲਈ॥੩॥

SikhNet (Spanish)Si así le place a Él, me podré purificar bañándome en el Milagroso Lago de la Verdad. (3)

ਪੂਰੋ ਪੂਰੋ ਆਖੀਐ; ਪੂਰੈ ਤਖਤਿ ਨਿਵਾਸ ॥

pooro pooro aakheeai; poorai takhat nivaas |

Sant Singh KhalsaHe is called the Most Perfect of the Perfect. He sits upon His Perfect Throne.
Manmohan SinghPerfect of the perfect the Lord is called. He reposes on the perfect throne.
Manmohan Singh (Punjabi)ਮਾਲਕ ਮੁਕੰਮਲਾ ਦਾ ਮੁਕੰਮਲ ਕਿਹਾ ਜਾਂਦਾ ਹੈ। ਉਹ ਮੁਕੰਮਲ ਰਾਜ ਸਿੰਘਾਸਨ ਤੇ ਬਿਰਾਜਮਾਨ ਹੈ।
Fareedkot Teekaਤਾਂ ਤੇ ਪੂਰਾ ਜੋ ਵਾਹਿਗੁਰੂ ਹੈ (ਪੂਰੋ ਆਖੀਐ) ਤਿਸ ਕੀ ਸ੍ਰਧਾ ਸਹਿਤਿ ਪੂਰਨ ਉਪਾਸਨਾ ਕਰੀਏ, ਤੌ (ਪੂਰੈ ਤਖਤਿ) ਅਧਿਸਟਾਨ ਸਰੂਪ ਵਾਹਿਗੁਰੂ ਮੇਂ (ਨਿਵਾਸ) ਇਸਥਿਤੀ ਹੋਤੀ ਹੈ॥
Prof. Sahib Singhਹਰ ਕੋਈ ਆਖਦਾ ਹੈ ਕਿ ਪਰਮਾਤਮਾ ਵਿਚ ਕੋਈ ਉਕਾਈ ਨਹੀਂ ਹੈ, ਉਸ ਦਾ ਨਿਵਾਸ ਭੀ ਐਸੇ ਤਖ਼ਤ ਉੱਤੇ ਹੈ ਜਿਸ ਵਿਚ ਕੋਈ ਘਾਟ ਨਹੀਂ ਹੈ।
SikhNet (Spanish)Al Señor lo llamamos lo Perfecto de lo Perfecto y está posado en el Trono Perfecto.

ਪੂਰੈ ਥਾਨਿ ਸੁਹਾਵਣੈ; ਪੂਰੈ ਆਸ ਨਿਰਾਸ ॥

poorai thaan suhaavanai; poorai aas niraas |

Sant Singh KhalsaHe looks so Beautiful in His Perfect Place. He fulfills the hopes of the hopeless.
Manmohan SinghHe Looks Beautiful on His Perfect seat and fulfils the hopes of the hopeless.
Manmohan Singh (Punjabi)ਉਹ ਆਪਣੇ ਮੁੰਮਲ ਆਸਨ ਤੇ ਸੁੰਦਰ ਲਗਦਾ ਹੈ। ਤੇ ਬੇ-ਉਮੈਦਾਂ ਦੀਆਂ ਊਮੈਦਾਂ ਪੂਰੀਆਂ ਕਰਦਾ ਹੈ।
Fareedkot Teekaਪੂਰਨ ਬ੍ਰਹਮ ਸੋਭਨੀਕ ਕੋ ਪ੍ਰਾਪਤਿ ਹੂਆ ਹੂਆ ਪੁਰਸੁ ਓਰੁ ਨਿਰਾਸ ਪੁਰਸੋਂ ਕੀ ਭੀ ਆਸਾ ਪੂਰਨੇ ਕੋ ਸਾਮਰਥ ਹੋ ਜਾਤਾ ਹੈ॥
Prof. Sahib Singhਉਹ ਪੂਰਾ ਪ੍ਰਭੂ ਸੋਹਣੇ ਉਕਾਈ-ਹੀਣ ਥਾਂ ਤੇ ਬੈਠਾ ਹੈ ਤੇ ਟੁੱਟੇ ਦਿਲਾਂ ਵਾਲੇ ਬੰਦਿਆਂ ਦੀਆਂ ਆਸਾਂ ਪੂਰੀਆਂ ਕਰਦਾ ਹੈ।

ਪਦ ਅਰਥ ਥਾਨਿ = ਥਾਂ ਉੱਤੇ। ਪੂਰੈ = ਪੂਰੀ ਕਰਦਾ ਹੈ। ਆਸ ਨਿਰਾਸ = ਨਿਰਾਸਿਆਂ ਦੀ ਆਸ।

SikhNet (Spanish)Él se ve Bello en Su Sitio Perfecto y llena de esperanza al que no la tiene.

ਨਾਨਕ. ਪੂਰਾ ਜੇ ਮਿਲੈ; ਕਿਉ ਘਾਟੈ ਗੁਣ ਤਾਸ ॥੪॥੯॥

naanak. pooraa je milai; kiau ghaattai gun taas |4|9|

Sant Singh KhalsaO Nanak, if one obtains the Perfect Lord, how can his virtues decrease? ||4||9||
Manmohan SinghNanak, if man obtains the Perfect Master, how can his virtues decrease?
Manmohan Singh (Punjabi)ਨਾਨਕ, ਜੇਕਰ ਮਨੁਸ਼ ਨੂੰ ਮੁਕੰਮਲ ਮਾਲਕ ਪਰਾਪਤ ਹੋ ਜਾਵੇ ਤਾਂ ਉਸ ਦੀਆਂ ਨੇਕੀਆਂ ਕਿਸ ਤਰ੍ਹਾਂ ਘੱਟ ਹੋ ਸਕਦੀਆਂ ਹਨ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੂਰਾ ਜੋ ਪਰਮੇਸ੍ਵਰ ਹੈ, ਸੋ ਜਿਸੁ ਜਨ ਕੋ ਆਪਣੇ ਵਿਖੇ ਮਿਲਾਵਨਾ ਕਰੇ, ਤਬ ਤਿਸ ਕੇ ਗੁਣ ਕ੍ਯੋਂ ਕਰ ਘਟ ਸਕਤੇ ਹੈਂ। ਭਾਵ ਏਹਿ ਕਿ ਨਿਤਾਪ੍ਰਤਿ ਅਧਿਕ ਸੇ ਅਧਿਕ ਹੋਤੇਂ ਹੈਂ॥੪॥੯॥☬ਏਕ ਸਮੇ ਸ੍ਰੀ ਗੁਰੂ ਨਾਨਕ ਜੀ ਸੇ ਸੇਖ ਬਹਰਾਮ ਜੋ ਸੇਖ ਫਰੀਦ ਕਾ ਪੋਤਾ ਥਾ, ਸੋ ਮਿਲਾ ਹੈ, ਤਬ ਮਿਲਨੇ ਕੇ ਅਨੰਦ ਪਰ ਏਹੁ ਸਬਦੁ ਕਥਨ ਕੀਆ ਹੈ:
Prof. Sahib Singhਹੇ ਨਾਨਕ! ਉਹ ਪੂਰਨ ਪ੍ਰਭੂ ਜੇ ਮਨੁੱਖ ਨੂੰ ਮਿਲ ਪਏ ਤਾਂ ਉਸ ਦੇ ਗੁਣਾਂ ਵਿਚ ਭੀ ਕਿਵੇਂ ਕੋਈ ਘਾਟ ਆ ਸਕਦੀ ਹੈ? ॥੪॥੯॥

ਪਦ ਅਰਥ ਕਿਉ ਘਾਟੈ = ਨਹੀਂ ਘਟਦੇ। ਤਾਸ = ਉਸ (ਜੀਵ) ਦੇ॥੪॥

SikhNet (Spanish)Dice Nanak, si el hombre obtiene al Perfecto Maestro, ¿cómo podrían decrecer sus virtudes? (4-9)

Open this shabad →

Shabad Guru Nanak Dev Ji Siree Raag continues on Ang 18

ਸਿਰੀਰਾਗੁ ਮਹਲਾ ੧ ॥

sireeraag mahalaa 1 |

Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਆਵਹੁ ਭੈਣੇ. ਗਲਿ ਮਿਲਹ; ਅੰਕਿ ਸਹੇਲੜੀਆਹ ॥

aavahu bhaine. gal milah; ank sahelarreeaah |

Sant Singh KhalsaCome, my dear sisters and spiritual companions; hug me close in your embrace.
Manmohan SinghCome My sisters and dear comrades! clasp me in thine embrace.
Manmohan Singh (Punjabi)ਮੇਰੀਓ ਅੰਮਾ ਜਾਈਓ ਅਤੇ ਪਿਆਰੀਓ ਸਖੀਓ। ਆਓ ਅਤੇ ਮੈਨੂੰ ਗਲਵੱਕੜੀ ਪਾਓ।
Fareedkot Teekaਹੇ (ਭੈਣੋ)! ਤੁਮ ਆਵੋ ਔਰੁ ਮੇਰੇ ਗਲ ਕੇ ਸਾਥ ਮਿਲੋ, ਕ੍ਯੋਂਕਿ ਤੁਮ (ਅੰਕ) ਪਤੀ ਕੀ ਸਖੀਆਂ ਹੋ, ਵਾ ਰਿਦੇ ਕੀ ਸਹੇਲੀਆਂ ਹੋ। ਭਾਵ ਏਹਿ ਕਿ ਹਮਾਰੀ ਏਕ ਦੇਸੀ ਹੋ॥
Prof. Sahib Singhਹੇ ਸਤਸੰਗਣ ਭੈਣੋ ਤੇ ਸਹੇਲੀਹੋ! ਆਓ, ਪਿਆਰ ਨਾਲ (ਸਤ-ਸੰਗ ਵਿਚ) ਇਕੱਠੀਆਂ ਹੋਵੀਏ।

ਪਦ ਅਰਥ ਗਲਿ = ਗਲ ਨਾਲ। ਅੰਕਿ = ਅੰਕ ਵਿਚ, ਜੱਫੀ ਵਿਚ। ਭੈਣੇ ਸਹੇਲੜੀਆਹ = ਹੇ ਭੈਣੋ! ਹੇ ਸਹੇਲੀਹੋ!

SikhNet (Spanish)Vengan hermanos del Destino, hermanas y camaradas y denme su abrazo.

ਮਿਲਿ ਕੈ ਕਰਹ ਕਹਾਣੀਆ; ਸੰਮ੍ਰਥ ਕੰਤ ਕੀਆਹ ॥

mil kai karah kahaaneea; samrath kant keeaah |

Sant Singh KhalsaLet's join together, and tell stories of our All-powerful Husband Lord.
Manmohan SinghMeeting together let us tell the tales of our Omnipotent Spouse.
Manmohan Singh (Punjabi)ਇਕੱਠੀਆਂ ਹੋ ਕੇ ਆਓ ਆਪਾਂ ਆਪਣੇ ਸਰਬ ਸ਼ਕਤੀ-ਮਾਨ ਭਰਤੇ ਦੀਆਂ ਬਾਤਾਂ ਪਾਈਏ।
Fareedkot Teekaਤੁਮ ਔਰੁ ਹਮ ਮਿਲ ਕਰ (ਸੰਮ੍ਰਥ) ਸਰਬ ਸਕਤੀਵਾਨ ਪਤੀ ਕੀਆਂ (ਕਹਾਣੀਆਂ) ਕਥਾ ਕਰੀਏ॥
Prof. Sahib Singhਸਤਸੰਗ ਵਿਚ ਮਿਲ ਕੇ ਉਸ ਖਸਮ-ਪ੍ਰਭੂ ਦੀਆਂ ਗੱਲਾਂ ਕਰੀਏ ਜੋ ਸਾਰੀਆਂ ਤਾਕਤਾਂ ਵਾਲਾ ਹੈ।

ਪਦ ਅਰਥ ਕਰਹ = ਆਓ ਅਸੀਂ ਕਰੀਏ। ਸੰਮ੍ਰਥ = ਸਭ ਤਾਕਤਾਂ ਵਾਲਾ।

SikhNet (Spanish)Reunámonos y relatemos las anécdotas e historias de nuestro Esposo Omnipotente.

ਸਾਚੇ ਸਾਹਿਬ. ਸਭਿ ਗੁਣ; ਅਉਗਣ ਸਭਿ ਅਸਾਹ ॥੧॥

saache saahib. sabh gun; aaugan sabh asaah |1|

Sant Singh KhalsaAll Virtues are in our True Lord and Master; we are utterly without virtue. ||1||
Manmohan SinghIn the true Lord are all merits, in us all demerits.
Manmohan Singh (Punjabi)ਸੱਚੇ ਸੁਆਮੀ ਅੰਦਰ ਸਮੂਹ ਚੰਗਿਆਈਆਂ ਹਨ, ਸਾਡੇ ਵਿੱਚ ਸਮੁਹ ਬੁਰਿਆਈਆਂ।
Fareedkot Teekaਤਿਸੁ ਸਚੇ ਸਾਹਿਬ ਮੇਂ ਸਰਬਗ੍ਯਤਾਦਿ ਸਰਬ ਗੁਣ ਹੈਂ, ਔਰੁ ਹਮ ਜੀਵੋਂ ਮੇਂ ਅਲਪਗ੍ਯਤਾਦਿ ਸਰਬ ਹੀ ਔਗਣ ਹੈਂ॥੧॥☬ਤਾਂ ਤੇ ਤਿਸੁ ਪਾਸ ਐਸੇ ਬੇਨਤੀ ਕਰੀਏ:
Prof. Sahib Singh(ਹੇ ਸਹੇਲੀਹੋ!) ਉਸ ਸਦਾ-ਥਿਰ ਮਾਲਕ ਵਿਚ ਸਾਰੇ ਗੁਣ ਹੀ ਗੁਣ ਹਨ (ਉਸ ਤੋਂ ਵਿੱਛੁੜ ਕੇ ਹੀ) ਸਾਰੇ ਔਗੁਣ ਸਾਡੇ ਵਿਚ ਆ ਜਾਂਦੇ ਹਨ ॥੧॥

ਪਦ ਅਰਥ ਸਭਿ = ਸਾਰੇ। ਅਸਾਹ = ਸਾਡੇ ਹੀ॥੧॥

SikhNet (Spanish)Todos los Méritos están en nuestro Señor Verdadero y en nosotros todos los deméritos. (1)

ਕਰਤਾ; ਸਭੁ ਕੋ ਤੇਰੈ ਜੋਰਿ ॥

karataa; sabh ko terai jor |

Sant Singh KhalsaO Creator Lord, all are in Your Power.
Manmohan SinghO My Creator! all are in Thy power.
Manmohan Singh (Punjabi)ਹੇ ਮੇਰੇ ਕਰਤਾਰ! ਸਾਰੇ ਤੇਰੇ ਵੱਸ ਵਿੱਚ ਹਨ।
Fareedkot Teekaਹੇ ਕਰਤਾਰ! ਸਭ ਕੋਈ ਤੇਰੇ ਹੀ ਬਲ ਕਰ ਇਸਥਿਤ ਹੈ॥
Prof. Sahib Singhਹੇ ਕਰਤਾਰ! ਹਰੇਕ ਜੀਵ ਤੇਰੇ ਹੁਕਮ ਵਿਚ (ਹੀ ਤੁਰ ਸਕਦਾ ਹੈ)।

ਪਦ ਅਰਥ ਕਰਤਾ = ਹੇ ਕਰਤਾਰ! ਸਭੁ ਕੋ = ਹਰੇਕ ਜੀਵ। ਤੇਰੈ ਜੋਰਿ = ਤੇਰੇ ਜ਼ੋਰ ਵਿਚ, ਤੇਰੇ ਹੁਕਮ ਵਿਚ।

SikhNet (Spanish)Oh mi Creador todo está bajo Tu Poder,

ਏਕੁ ਸਬਦੁ ਬੀਚਾਰੀਐ; ਜਾ ਤੂ. ਤਾ ਕਿਆ ਹੋਰਿ ॥੧॥ ਰਹਾਉ ॥

ek sabad beechaareeai; jaa too. taa kiaa hor |1| rahaau |

Sant Singh KhalsaI dwell upon the One Word of the Shabad. You are mine-what else do I need? ||1||Pause||
Manmohan SinghI contemplate over the One Name, when thou art mine, O Lord! what more do I require then. Pause.
Manmohan Singh (Punjabi)ਮੈਂ ਇਕ ਨਾਮ ਦਾ ਚਿੰਤਨ ਕਰਦਾ ਹਾਂ, ਜਦ ਤੂੰ ਮੇਰਾ ਹੈਂ। ਹੇ ਸੁਆਮੀ! ਤਦ ਮੈਨੂੰ ਹੋਰ ਕੀ ਚਾਹੀਦਾ ਹੈ? ਠਹਿਰਾਉ।
Fareedkot Teekaਜਬ ਏਕ (ਸਬਦੁ) ਬ੍ਰਹਮ ਕਾ ਬੀਚਾਰੁ ਕਰੀਐ ਤਾਂ ਤੂੰ ਹੀ ਤੂੰ ਵ੍ਯਾਪਕੁ ਹੈਂ, ਤਬ ਹੋਰੁ ਕ੍ਯਾ ਪ੍ਰਪੰਚੁ ਹੈ, ਭਾਵ ਪ੍ਰਪੰਚੁ ਮਿਥਿ੍ਯਾ ਰੂਪੁ ਪ੍ਰਤੀਤ ਹੋਤਾ ਹੈ॥੧॥ ਰਹਾਉ ॥
Prof. Sahib Singhਜਦੋਂ ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਨੂੰ ਵਿਚਾਰਦਾ ਹੈ (ਤਾਂ ਇਹ ਸਮਝ ਪੈਂਦੀ ਹੈ ਕਿ) ਜਦੋਂ ਤੂੰ (ਸਾਡੇ ਸਿਰ ਉੱਤੇ ਰਾਖਾ) ਹੈਂ, ਤਾਂ ਹੋਰ ਕੋਈ ਸਾਡਾ ਕੀਹ ਵਿਗਾੜ ਸਕਦੇ ਹਨ ॥੧॥ ਰਹਾਉ ॥

ਪਦ ਅਰਥ ਏਕੁ ਸਬਦੁ = ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ। ਕਿਆ = ਕੀਹ (ਵਿਗਾੜ ਸਕਦੇ ਹਨ)? ॥੧॥ ਰਹਾਉ ॥

SikhNet (Spanish)cuando Te vuelves mío entonces puedo contemplar el Nombre, qué más puedo pedir. (1-Pausa)

ਜਾਇ ਪੁਛਹੁ ਸੋਹਾਗਣੀ; ਤੁਸੀ ਰਾਵਿਆ. ਕਿਨੀ ਗੁਣੀਂ ॥

jaae puchhahu sohaaganee; tusee raaviaa. kinee gunanee |

Sant Singh KhalsaGo, and ask the happy soul-brides, "By what virtuous qualities do you enjoy your Husband Lord?"
Manmohan SinghGo and ask the happy wives by what merits did they enjoy their Spouse
Manmohan Singh (Punjabi)ਜਾ ਕੇ ਪ੍ਰਸੰਨ ਪਤਨੀਆਂ ਤੋਂ ਪਤਾ ਕਰ ਲੈ ਕਿ ਉਨ੍ਹਾਂ ਨੇ ਕਿਹੜੀਆਂ ਖੂਬੀਆਂ ਦੁਆਰਾ ਆਪਣੇ ਪਤੀ ਨੂੰ ਮਾਣਿਆ ਹੈ?
Fareedkot Teekaਹੇ ਸਖੀਓ! ਜਬ ਗ੍ਯਾਨਵਾਨ ਰੂਪੀ ਸੁਹਾਗਨੀਓਂ ਕੋ ਜਾਇ ਕਰ ਪੂਛੀਏ ਕਿ ਤੁਮਨੇ ਕੌਨ ਸੇ ਗੁਨੋਂ ਕਰ ਕੇ ਪਤੀ ਕੋ ਰਾਵਿਆ, ਭਾਵ ਬ੍ਰਹਮਾਨੰਦ ਭੋਗਿਆ ਹੈ?☬ਤਬ ਤਿਨ ਕਾ ਏਹੁ ਉਤ੍ਰ ਹੈ:
Prof. Sahib Singh(ਹੇ ਸਤਸੰਗਣ ਭੈਣੋ! ਬੇ-ਸ਼ੱਕ) ਜਾ ਕੇ ਸੁਹਾਗਣ (ਜੀਵ-ਇਸਤ੍ਰੀਆਂ) ਨੂੰ ਪੁੱਛ ਲਵੋ ਕਿ ਤੁਸਾਂ ਕਿਨ੍ਹਾਂ ਗੁਣਾਂ ਦੀ ਰਾਹੀਂ ਪ੍ਰਭੂ-ਮਿਲਾਪ ਹਾਸਲ ਕੀਤਾ ਹੈ?

ਪਦ ਅਰਥ ਜਾਇ = ਜਾ ਕੇ। ਰਾਵਿਆ = ਮਾਣਿਆ, ਮਿਲਾਪ ਹਾਸਲ ਕੀਤਾ। ਗੁਣੀ = ਗੁਣਾਂ ਨਾਲ।

SikhNet (Spanish)Ve y pregunta a la Esposa feliz cómo logró gozar de su Esposo.

ਸਹਜਿ ਸੰਤੋਖਿ ਸੀਗਾਰੀਆ; ਮਿਠਾ ਬੋਲਣੀ ॥

sehaj santokh seegaareea; mitthaa bolanee |

Sant Singh Khalsa"We are adorned with intuitive ease, contentment and sweet words.
Manmohan Singh(They say:) with the decorations of Divine knowledge, contentment and sweet discourses.
Manmohan Singh (Punjabi)(ਉਹ ਆਖਦੀਆਂ ਹਨ) ਬ੍ਰਹਮ-ਵੀਚਾਰ, ਸਬਰ ਅਤੇ ਮਿੱਠੜੇ ਬਚਨ ਬਿਲਾਸਾ ਦੇ ਹਾਰ-ਸ਼ਿੰਗਾਰਾਂ ਨਾਲ!
Fareedkot Teekaਸੰਤੋਖ ਕੇ ਧਾਰਨੇ ਕਰ ਔਰ ਮੀਠਾ ਬਚਨੁ ਬੋਲਣੇ ਕਰ ਕੇ (ਸਹਜਿ) ਸੁਭਾਵਕ ਹੀ ਸਿੰਗਾਰੀ ਗਈ ਹੈ॥
Prof. Sahib Singhਉਥੋਂ ਇਹੀ ਪਤਾ ਮਿਲੇਗਾ ਕਿ ਉਹ ਅਡੋਲਤਾ ਨਾਲ ਸੰਤੋਖ ਨਾਲ ਮਿੱਠੇ ਬੋਲਾਂ ਨਾਲ ਸਿੰਗਾਰੀਆਂ ਹੋਈਆਂ ਹਨ (ਤਾਹੀਏਂ ਉਹਨਾਂ ਨੂੰ ਮਿਲ ਪਿਆ)।

ਪਦ ਅਰਥ ਸਹਜਿ = ਸਹਜ ਨਾਲ, ਅਡੋਲ ਅਵਸਥਾ ਨਾਲ।

SikhNet (Spanish)Ella dice, nuestros adornos son el Conocimiento Intuitivo, el Contentamiento y el Dulce Discurso.

ਪਿਰੁ ਰੀਸਾਲੂ ਤਾ ਮਿਲੈ; ਜਾ. ਗੁਰ ਕਾ ਸਬਦੁ ਸੁਣੀ ॥੨॥

pir reesaaloo taa milai; jaa. gur kaa sabad sunee |2|

Sant Singh KhalsaWe meet with our Beloved, the Source of Joy, when we listen to the Word of the Guru's Shabad." ||2||
Manmohan SinghIf she hearkens to the Guru's instructions, it is then, that the Joyous Beloved meets.
Manmohan Singh (Punjabi)ਜੇਕਰ ਉਹ ਗੁਰਾਂ ਦੇ ਉਪਦੇਸ਼ ਨੂੰ ਸ੍ਰਵਣ ਕਰੇ, ਤਾਂ ਹੀ, ਅਨੰਦੀ ਪ੍ਰੀਤਮ ਮਿਲਦਾ ਹੈ।
Fareedkot Teekaਜਗ੍ਯਾਸੂ ਰੂਪ ਇਸਤ੍ਰੀ ਜਬ ਗੁਰੋਂ ਕਾ ਉਪਦੇਸੁ ਸ੍ਰਵਨ ਕਰੇ, ਤਬ (ਰੀਸਾਲੁ) ਸੁੰਦ੍ਰ (ਪਿਰੁ) ਪਤੀ ਵਾਹਿਗੁਰੂ ਮਿਲਤਾ ਹੈ॥੨॥
Prof. Sahib Singhਉਹ ਆਨੰਦ-ਦਾਤਾ ਪ੍ਰਭੂ-ਪਤੀ ਤਦੋਂ ਹੀ ਮਿਲਦਾ ਹੈ, ਜਦੋਂ ਗੁਰੂ ਦਾ ਉਪਦੇਸ਼ ਗਹੁ ਨਾਲ ਸੁਣਿਆ ਜਾਏ (ਤੇ ਸੰਤੋਖ ਮਿਠ-ਬੋਲਾ-ਪਨ ਆਦਿਕ ਗੁਣ ਧਾਰੇ ਜਾਣ) ॥੨॥

ਪਦ ਅਰਥ ਰੀਸਾਲੂ = ਸੁੰਦਰ ਰਸ ਦਾ ਘਰ, ਆਨੰਦ ਦਾਤਾ॥੨॥

SikhNet (Spanish)Si ella se apega a la Instrucción del Guru, entonces encontrará la Palabra del Shabd del Guru. (2)

Open this shabad (15 lines, Angs 17-18) →

Ang 17 of 1430