ੴ

ਸਿੱਖਬਾਣੀ · SikhBani

Ang 18

Sri Guru Granth Sahib · Siree Raag · 4 shabads, 41 lines
Translations
Shabad Guru Nanak Dev Ji Siree Raag continued from Ang 17

ਕੇਤੀਆ ਤੇਰੀਆ ਕੁਦਰਤੀ; ਕੇਵਡ ਤੇਰੀ ਦਾਤਿ ॥

keteea tereea kudaratee; kevadd teree daat |

Sant Singh KhalsaYou have so many Creative Powers, Lord; Your Bountiful Blessings are so Great.
Manmohan SinghHow many are thine omnipotences and how great Thine gifts, (O Master?)
Manmohan Singh (Punjabi)ਕਿੰਨੀਆਂ ਕੁ ਹਨ ਤੇਰੀਆਂ ਅਪਾਰ ਸ਼ਕਤੀਆਂ ਅਤੇ ਕਿੱਡੀਆਂ ਵੱਡੀਆਂ ਤੇਰੀਆਂ ਬਖ਼ਸ਼ੀਸ਼ਾਂ, (ਹੇ ਸਾਂਈਂ?)।
Fareedkot Teekaਹੇ ਪਰਮੇਸਰ! ਤੇਰੀਆਂ ਸ਼ਕਤੀਆਂ ਅਨੰਤ ਹੈਂ, ਔਰੁ ਤੇਰੀ ਦਾਤ ਭੀ ਕਥਨ ਨਹੀਂ ਕਰੀ ਜਾਤੀ ਕਿ (ਕੇਵਡੁ) ਕੇਡੀ ਵਡੀ ਹੈ, ਭਾਵ ਬਿਅੰਤ ਹੈ॥
Prof. Sahib Singhਹੇ ਪ੍ਰਭੂ! ਤੇਰੀਆਂ ਬੇਅੰਤ ਤਾਕਤਾਂ ਹਨ, ਤੇਰੀਆਂ ਬੇਅੰਤ ਬਖ਼ਸ਼ਸ਼ਾਂ ਹਨ।

ਪਦ ਅਰਥ ਕੁਦਰਤੀ = ਕੁਦਰਤਾਂ। ਦਾਤਿ = ਦਾਤਾਂ।

SikhNet (Spanish)¿Qué tantos son Tus Maravillosos Regalos y Tus Omnipotencias, oh Maestro?

ਕੇਤੇ ਤੇਰੇ ਜੀਅ ਜੰਤ; ਸਿਫਤਿ ਕਰਹਿ ਦਿਨੁ ਰਾਤਿ ॥

kete tere jeea jant; sifat kareh din raat |

Sant Singh KhalsaSo many of Your beings and creatures praise You day and night.
Manmohan SinghInnumerable are thy creatures who utter (Thine) praises day and night.
Manmohan Singh (Punjabi)ਅਣਗਿਣਤ ਹਨ ਤੇਰੇ ਜੀਵ-ਜੰਤੂ ਜਿਹੜੇ ਦਿਨ ਰੈਣ (ਤੇਰਾ) ਜੱਸ ਉਚਾਰਨ ਕਰਦੇ ਹਨ।
Fareedkot Teekaਤੇਰੇ ਉਤਪੰਨ ਕੀਤੇ ਹੋਏ ਜੀਵ ਸਥੂਲ ਔਰ ਸੂਖਮ ਜੰਤ ਸਭ ਬ੍ਯੰਤ ਹੈਂ, ਸੋ ਤੇਰੀ (ਸਿਫਤਿ) ਸਲਾਘਾ ਦਿਨ ਰਾਤਿ ਕਰ ਰਹੇ ਹਨ॥
Prof. Sahib Singhਬੇਅੰਤ ਜੀਵ ਦਿਨ ਰਾਤ ਤੇਰੀਆਂ ਸਿਫ਼ਤਾਂ ਕਰ ਰਹੇ ਹਨ।

ਪਦ ਅਰਥ ਕੇਤੇ = ਬੇਅੰਤ।

SikhNet (Spanish)Innumerables son Tus Criaturas que recitan Tus Alabanzas día y noche.

ਕੇਤੇ ਤੇਰੇ ਰੂਪ ਰੰਗ; ਕੇਤੇ ਜਾਤਿ ਅਜਾਤਿ ॥੩॥

kete tere roop rang; kete jaat ajaat |3|

Sant Singh KhalsaYou have so many forms and colors, so many classes, high and low. ||3||
Manmohan SinghInnumerable are Thine forms and colours and numberless Thine castes, high and low.
Manmohan Singh (Punjabi)ਅਨੰਤ ਹਨ ਤੇਰੀਆਂ ਸ਼ਕਲਾ ਤੇ ਰੰਗਤਾਂ ਅਤੇ ਅਨੰਤ ਤੇਰੀਆਂ ਉਚੀਆਂ ਤੇ ਨੀਵੀਆਂ ਜਾਤੀਆਂ।
Fareedkot Teekaਤੇਰੇ ਰੂਪ ਅਕਾਰ ਔਰ ਸ੍ਯਾਮ ਗੌਰਾਦਿ ਰੰਗ ਭੀ (ਕੇਤੇ) ਅਨੰਤ ਹੈਂ, ਔਰ ਬ੍ਰਾਹਮਣ ਛਤ੍ਰੀ ਆਦਿ ਜਾਤੀਆਂ ਸੰਕਰ ਬਰਣਾਦਿਕ (ਅਜਾਤਿ) ਕੁਜਾਤੀਆਂ ਭੀ ਅਨੰਤ ਹੈਂ॥੩॥
Prof. Sahib Singhਤੇਰੇ ਬੇਅੰਤ ਹੀ ਰੂਪ ਰੰਗ ਹਨ, ਤੇਰੇ ਪੈਦਾ ਕੀਤੇ ਬੇਅੰਤ ਜੀਵ ਹਨ, ਜੋ ਕੋਈ ਉੱਚੀਆਂ ਤੇ ਕੋਈ ਨੀਵੀਆਂ ਜਾਤਾਂ ਵਿਚ ਹਨ ॥੩॥

ਪਦ ਅਰਥ ਜਾਤਿ ਅਜਾਤਿ = ਉੱਚੀਆਂ ਜਾਤਾਂ ਤੇ ਨੀਵੀਆਂ ਜਾਤਾਂ ਦੇ ਜੀਵ॥੩॥

SikhNet (Spanish)Inmensas son Tus Formas y Colores e Innumerables son Tus Castas, altas y bajas. (3)

ਸਚੁ ਮਿਲੈ ਸਚੁ ਊਪਜੈ; ਸਚ ਮਹਿ ਸਾਚਿ ਸਮਾਇ ॥

sach milai sach aoopajai; sach meh saach samaae |

Sant Singh KhalsaMeeting the True One, Truth wells up. The truthful are absorbed into the True Lord.
Manmohan SinghBy meeting the True Guru truth is produced and becoming truthful man is absorbed in the True Lord.
Manmohan Singh (Punjabi)ਸੱਚੇ ਗੁਰਾਂ ਨੂੰ ਭੇਟਣ ਦੁਆਰਾ ਸੱਚ ਪੈਦਾ ਹੁੰਦਾ ਹੈ ਅਤੇ ਸਤਿਵਾਦੀ ਹੋ ਕੇ ਆਦਮੀ ਸੱਚੇ ਸਾਈਂ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਤਾਂ ਤੇ ਹੇ ਭਗਤ ਜਨ ਰੂਪੀ ਸਖੀਓ! ਜਬ ਸਚੁ ਪੁਰਸ਼ੋਂ ਕਾ ਸਤਸੰਗ ਮਿਲੇ ਤਬ ਸ਼ੁਭ ਗੁਣੋਂ ਕੀ ਧਾਰਨਾ ਰਿਦੇ ਮੇਂ ਉਪਜਤੀ ਹੈ, ਔਰ (ਸਚ ਮਹਿ) ਸਚੇ ਨਾਮ ਮੇਂ ਨਿਸਚਾ ਹੋ ਕਰ (ਸਾਚਿ ਸਮਾਇ) ਸਚੇ ਵਾਹਿਗੁਰੂ ਕੇ ਸ੍ਵਰੂਪ ਮੇਂ ਸਮਾਇ ਜਾਈਤਾ ਹੈ॥☬ਪ੍ਰਸ਼ਨ: ਸ੍ਵਰੂਪ ਮੇਂ ਸਮਾਉਣੇ ਸੇ ਕ੍ਯਾ ਹੋਤਾ ਹੈ?☬ਉੱਤਰ:
Prof. Sahib Singhਜੇ ਮਨੁੱਖ ਸਿਮਰਨ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਲੀਨ ਰਹੇ, ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ, ਪਰਮਾਤਮਾ (ਉਸ ਦੇ ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ।

ਪਦ ਅਰਥ ਸਾਚਿ = ਸੱਚ ਦੀ ਰਾਹੀਂ, ਸਿਮਰਨ ਦੇ ਰਾਹੀਂ। ਸਚ ਮਹਿ = ਸਦਾ-ਥਿਰ ਪ੍ਰਭੂ ਵਿਚ।

SikhNet (Spanish)Encontrando al Guru Verdadero, la Verdad es producida y, siendo un hombre de verdad, él es absorbido en el Señor Verdadero.

ਸੁਰਤਿ ਹੋਵੈ ਪਤਿ ਊਗਵੈ; ਗੁਰਬਚਨੀ ਭਉ ਖਾਇ ॥

surat hovai pat aoogavai; gurabachanee bhau khaae |

Sant Singh KhalsaIntuitive understanding is obtained and one is welcomed with honor, through the Guru's Word, filled with the Fear of God.
Manmohan SinghWhen by the Guru's teachings the mortal is filled with Divine fear he obtains understanding and honour welcome him.
Manmohan Singh (Punjabi)ਜਦ ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਾਣੀ ਈਸ਼ਵਰੀ-ਡਰ ਨਾਲ ਪਰੀ-ਪੂਰਨ ਹੋ ਜਾਂਦਾ ਹੈ ਤਾਂ ਉਸ ਨੂੰ ਗਿਆਤ ਪਰਾਪਤ ਹੋ ਜਾਂਦੀ ਹੈ ਅਤੇ ਮਾਨ-ਪ੍ਰਤਿਸ਼ਟਤਾ ਉਸ ਦਾ ਸੁਆਗਤ ਕਰਦੀ ਹੈ।
Fareedkot Teekaਜਬ (ਸੁਰਤਿ) ਆਤਮ ਗ੍ਯਾਤ ਕੀ ਪ੍ਰਾਪਤੀ ਹੋਤੀ ਹੈ, ਤਬ ਲੋਕ ਔਰੁ ਪਰਲੋਕ ਕੀ ਪਤਿ (ਉਗਵੈ) ਉਤਪਤਿ ਹੋਤੀ ਹੈ, ਪਰੰਤੂ ਗ੍ਯਾਤ ਤਬ ਹੋਤੀ ਹੈ, ਜਬ ਗੁਰ ਬਚਨੋਂ ਕਰ ਕੇ ਵਾਹਿਗੁਰੂ ਕਾ (ਭਉ ਖਾਇ) ਡਰੁ ਧਾਰਨ ਕਰੇ। ਵਾ ਜਬ ਗੁਰ ਬਚਨੋਂ ਕਰ ਕੇ (ਸੁਰਤਿ) ਗ੍ਯਾਤ ਭਈ ਤਬ ਜਮਾਦਿਕੋਂ ਕਾ ਡਰੁ ਖਾਇ ਲੇਤਾ ਹੈ, ਭਾਵ ਏਹ ਕਿ ਭੈ ਕਾ ਅਭਾਵ ਹੋਤਾ ਹੈ॥ ਯਥਾ- "ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ॥ ਕਹੁ ਨਾਨਕ ਸੁਨ ਰੇ ਮਨਾ ਗਿਆਨੀ ਤਾਹਿ ਬਖਾਨ॥"
Prof. Sahib Singhਉਸ ਦੀ ਸੁਰਤ (ਪ੍ਰਭੂ-ਚਰਨਾਂ ਵਿਚ) ਜੁੜੀ ਰਹਿੰਦੀ ਹੈ, (ਪ੍ਰਭੂ ਦੇ ਦਰ ਤੇ) ਉਸ ਨੂੰ ਆਦਰ ਮਿਲਦਾ ਹੈ, ਗੁਰੂ ਦੇ ਬਚਨਾਂ ਉਤੇ ਤੁਰ ਕੇ ਉਹ ਸੰਸਾਰਕ ਡਰ ਮੁਕਾ ਲੈਂਦਾ ਹੈ।

ਪਦ ਅਰਥ ਭਉ ਖਾਇ = ਦੁਨੀਆ ਵਾਲਾ ਸਹਮ-ਡਰ ਮੁਕਾ ਲੈਂਦਾ ਹੈ।

SikhNet (Spanish)Cuando, por la enseñanza del Guru, el mortal es llenado del Fervor Divino, obtiene el Entendimiento y garantiza su Honor.

ਨਾਨਕ ਸਚਾ ਪਾਤਿਸਾਹੁ; ਆਪੇ ਲਏ ਮਿਲਾਇ ॥੪॥੧੦॥

naanak sachaa paatisaahu; aape le milaae |4|10|

Sant Singh KhalsaO Nanak, the True King absorbs us into Himself. ||4||10||
Manmohan SinghO Nanak! the True King Himself then blends man with His ownself.
Manmohan Singh (Punjabi)ਹੈ ਨਾਨਕ! ਸੱਚਾ ਸੁਲਤਾਨ ਖੁਦ ਹੀ ਤਦੋਂ ਬੰਦੇ ਨੂੰ ਆਪਣੇ ਆਪ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ! (ਸਚਾ ਪਾਤਿਸਾਹੁ) ਵਾਹਿਗੁਰੂ ਐਸੀ ਗੁਨਵੰਤੀ ਗ੍ਯਾਨੀ ਰੂਪ ਸੁਹਾਗਨੀ ਸਖੀਓਂ ਕੋ ਆਪ ਹੀ ਅਪਨੇ ਮੇਂ ਮਿਲਾਇ ਲੇਤਾ ਹੈ॥੪॥੧੦॥☬ਪੂਰਬ ਉਕਤ ਗ੍ਯਾਨੀ ਪੂਰਬ ਅਵਸਥਾ ਕਾ ਪਸਚਾਤਾਪੁ ਕਰਤਾ ਹੂਆ ਜਗ੍ਯਾਸੂਓਂ ਕੋ ਉਪਦੇਸ ਕਰਤਾ ਹੈ:
Prof. Sahib Singhਤੇ ਹੇ ਨਾਨਕ! ਸਦਾ-ਥਿਰ ਰਹਿਣ ਵਾਲਾ ਪ੍ਰਭੂ-ਪਾਤਿਸ਼ਾਹ ਉਸ ਨੂੰ ਆਪ ਹੀ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੪॥੧੦॥
SikhNet (Spanish)Oh dice Nanak, el Rey Verdadero, desde Sí Mismo, integra al hombre en Su Propio Ser. (4-10)

Open this shabad (15 lines, Angs 17-18) →

Shabad Guru Nanak Dev Ji Siree Raag

ਸਿਰੀਰਾਗੁ ਮਹਲਾ ੧ ॥

sireeraag mahalaa 1 |

Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
Prof. Sahib Singhਰਾਗ ਸਿਰੀਰਾਗ ਵਿੱਚ ਗੁਰੂ ਨਾਨਕ ਦੀ ਬਾਣੀ।
SikhNet (Spanish)Siri Rag, Mejl Guru Nanak, Primer Canal Divino.

ਭਲੀ ਸਰੀ. ਜਿ ਉਬਰੀ; ਹਉਮੈ ਮੁਈ ਘਰਾਹੁ ॥

bhalee saree. ji ubaree; haumai muee gharaahu |

Sant Singh KhalsaIt all worked out-I was saved, and the egotism within my heart was subdued.
Manmohan SinghIt turned out well that I was saved and my pride was stilled in my heart.
Manmohan Singh (Punjabi)ਚੰਗਾ ਹੋਇਆ ਕਿ ਮੈਂ ਬਚ ਗਿਆ ਹਾਂ ਅਤੇ ਮੇਰਾ ਹੰਕਾਰ ਮੇਰੇ ਦਿਲ ਵਿੱਚ ਹੀ ਖਤਮ ਹੋ ਗਿਆ।
Fareedkot Teekaਭਲੀ ਹੋਈ ਜੋ ਮੇਰੀ ਬੁਧੀ ਔਗੁਨੋਂ ਸੇ (ਉਬਰੀ) ਬਚ ਗਈ, ਔਰ ਹੰਤਾ ਮਮਤਾ ਰਿਦੇ ਸੇ ਮਰ ਗਈ॥
Prof. Sahib Singh(ਮੇਰੇ ਵਾਸਤੇ ਬਹੁਤ) ਚੰਗਾ ਹੋਇਆ ਕਿ ਮੇਰੀ ਜਿੰਦ ਵਿਕਾਰਾਂ ਤੋਂ ਬਚ ਗਈ, ਮੇਰੇ ਹਿਰਦੇ ਵਿਚੋਂ ਹਉਮੈ ਮਰ ਗਈ।

ਪਦ ਅਰਥ ਸਰੀ = ਫਬ ਗਈ। ਉਬਰੀ = ਬਚ ਗਈ। ਘਰਾਹੁ = ਘਰ ਤੋਂ, ਹਿਰਦੇ ਵਿਚੋਂ।

SikhNet (Spanish)Consecuencia maravillosa fue la de haber sido salvado y que el orgullo fuera bien canalizado en mi corazón.

ਦੂਤ ਲਗੇ ਫਿਰਿ ਚਾਕਰੀ; ਸਤਿਗੁਰ ਕਾ ਵੇਸਾਹੁ ॥

doot lage fir chaakaree; satigur kaa vesaahu |

Sant Singh KhalsaThe evil energies have been made to serve me, since I placed my faith in the True Guru.
Manmohan SinghWhen I reposed confidence in the True Guru (my) enemies then began to perform (my) service.
Manmohan Singh (Punjabi)ਜਦ ਮੈਂ ਸੱਚੇ ਗੁਰਾਂ ਅੰਦਰ ਭਰੋਸਾ ਧਾਰ ਲਿਆ, ਤਦ (ਮੇਰੇ) ਵੈਰੀ (ਮੇਰੀ) ਟਹਿਲ ਕਮਾਉਣ ਲੱਗ ਪਏ।
Fareedkot Teekaਜਬ ਅਹੰਤਾ ਮਮਤਾ ਮਰਿ ਗਈ ਤਬ ਸਤਿਗੁਰੂ ਕਾ ਭਰੋਸਾ ਭਯਾ, ਤਿਸ ਕਰ ਕੇ ਕਾਮਾਦਿ ਬਿਕਾਰ ਵਾ ਸਬਦਾਦਿ ਬਿਸੈ, ਔਰ ਤਿਨ ਕੋ ਗ੍ਰਹਿਨ ਕਰਨੇ ਵਾਲੇ ਜੋ ਸ੍ਰੋਤ੍ਰਾਦਿ ਇੰਦ੍ਰਯ ਰੂਪੀ ਦੂਤ ਥੇ ਵਹੁ ਫਿਰ ਕਰ (ਚਾਕਰੀ) ਸੇਵਾ ਮੇਂ ਲਗ ਜਾਤੇ ਭਏ॥
Prof. Sahib Singhਮੈਨੂੰ ਆਪਣੇ ਗੁਰੂ ਦੀ ਥਾਪਣਾ ਮਿਲੀ, ਤੇ ਵਿਕਾਰ (ਮੈਨੂੰ ਖ਼ੁਆਰ ਕਰਨ ਦੇ ਥਾਂ) ਉਲਟੇ ਮੇਰੇ ਵੱਸ ਵਿਚ ਹੋ ਗਏ।

ਪਦ ਅਰਥ ਦੂਤ = ਵਿਕਾਰ। ਵੇਸਾਹੁ = ਭਰੋਸਾ, ਦਿਲਾਸਾ।

SikhNet (Spanish)Cuando posé mi confianza en el Guru Verdadero mis enemigos se volvieron mis sirvientes.

ਕਲਪ ਤਿਆਗੀ ਬਾਦਿ ਹੈ; ਸਚਾ ਵੇਪਰਵਾਹੁ ॥੧॥

kalap tiaagee baad hai; sachaa veparavaahu |1|

Sant Singh KhalsaI have renounced my useless schemes, by the Grace of the True, Carefree Lord. ||1||
Manmohan Singh(By the grace of) the Care-free True Lord I have renounced the useless head-ache.
Manmohan Singh (Punjabi)ਬੇ-ਮੁਥਾਜ ਸੱਚੇ ਸੁਆਮੀ (ਦੀ ਦਇਆ ਦੁਆਰਾ) ਮੈਂ ਵਿਹਲੀ ਸਿਰੀ-ਦਰਦੀ ਛੱਡ ਛੱਡੀ ਹੈ।
Fareedkot Teekaਜੋ ਜੋ ਮਨੋਰਾਜਾਦਿ (ਕਲਪ) ਕਲਪਨਾ ਹੈਂ, ਸੋ ਸਭ ਮਨੁ ਨੇ ਬਾਦ ਬ੍ਯਰਥ ਜਾਨ ਕਰ ਤ੍ਯਾਗ ਦਈ ਹੈਂ, ਐਸਾ ਗ੍ਯਾਨਵਾਨੁ ਪੁਰਸ਼ ਸਚਾ ਹੈ, ਔਰ (ਬੇਪਰਵਾਹੁ) ਨਿਰਿਛਤ ਹੈ॥੧॥
Prof. Sahib Singhਸਦਾ-ਥਿਰ ਰਹਿਣ ਵਾਲਾ ਬੇ-ਪਰਵਾਹ ਪ੍ਰਭੂ (ਮੈਨੂੰ ਮਿਲ ਪਿਆ), ਮੈਂ (ਮਾਇਆ-ਮੋਹ ਦੀ) ਵਿਅਰਥ ਕਲਪਣਾ ਛੱਡ ਦਿੱਤੀ ॥੧॥

ਪਦ ਅਰਥ ਕਲਪ = ਕਲਪਣਾ। ਬਾਦਿ = ਵਿਅਰਥ॥੧॥

SikhNet (Spanish)Por la Gracia e Inspiración del Señor Verdadero, y libre de preocupaciones, he renunciado a los problemas que no son más que un dolor de cabeza. (1)

ਮਨ ਰੇ; ਸਚੁ ਮਿਲੈ. ਭਉ ਜਾਇ ॥

man re; sach milai. bhau jaae |

Sant Singh KhalsaO mind, meeting with the True One, fear departs.
Manmohan SinghFear depart by meeting the True One, O Man!
Manmohan Singh (Punjabi)ਸਤਿਪੁਰਖ ਨੂੰ ਮਿਲਣ ਦੁਆਰਾ ਡਰ ਦੂਰ ਹੋ ਜਾਂਦਾ ਹੈ, ਹੈ ਇਨਸਾਨ!
Fareedkot Teekaਹੇ ਭਾਈ! ਮਨ ਕੋ ਐਸੇ ਸਮਝਾਵੇ (ਮਨ ਰੇ) ਹੇ ਮਨ ਸਚ ਨਾਮ ਮਿਲਨੇ ਸੇ ਭੈ ਜਾਤਾ ਰਹਤਾ ਹੈ॥
Prof. Sahib Singhਹੇ (ਮੇਰੇ) ਮਨ! ਜਦੋਂ ਸਦਾ-ਥਿਰ ਪ੍ਰਭੂ ਮਿਲ ਪਏ, ਤਾਂ ਦੁਨੀਆ ਦਾ ਡਰ-ਸਹਮ ਦੂਰ ਹੋ ਜਾਂਦਾ ਹੈ।

ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ।

SikhNet (Spanish)El miedo desaparece cuando uno encuentra al Uno Verdadero.

ਭੈ ਬਿਨੁ. ਨਿਰਭਉ ਕਿਉ ਥੀਐ; ਗੁਰਮੁਖਿ ਸਬਦਿ ਸਮਾਇ ॥੧॥ ਰਹਾਉ ॥

bhai bin. nirbhau kiau theeai; guramukh sabad samaae |1| rahaau |

Sant Singh KhalsaWithout the Fear of God, how can anyone become fearless? Become Gurmukh, and immerse yourself in the Shabad. ||1||Pause||
Manmohan SinghWithout God's fear and blending with His Name through the Guru, how can the mortal become fearless? Pause.
Manmohan Singh (Punjabi)ਰੱਬ ਦੇ ਡਰ ਅਤੇ ਗੁਰਾਂ ਰਾਹੀਂ ਉਸ ਦੇ ਨਾਮ ਵਿੱਚ ਲੀਨ ਹੋਏ ਬਗ਼ੈਰ, ਪ੍ਰਾਣੀ ਨਿਡਰ ਕਿਸ ਤਰ੍ਹਾਂ ਹੋ ਸਕਦਾ ਹੈ? ਠਹਿਰਾਉ।
Fareedkot Teekaਪਰਮੇਸਵਰ ਕਾ ਭੈ ਧਾਰੇ ਬਿਨਾ ਪੁਰਸ਼ ਨਿਰਭਉ ਕੈਸੇ ਹੋਵੇ ਅਰਥਾਤ ਨਹੀਂ ਹੋਤਾ ਹੈ। ਜੋ ਪਰਮੇਸ੍ਵਰ ਕਾ ਭਯ ਧਾਰਣ ਕਰਤਾ ਹੈ, ਸੋ ਗੁਰਾਂ ਦ੍ਵਾਰੇ ਬ੍ਰਹਮ ਮੇਂ (ਸਮਾਇ) ਲੀਨ ਹੋ ਜਾਤਾ ਹੈ॥੧॥ ਰਹਾਉ ॥
Prof. Sahib Singhਜਦ ਤਕ ਪਰਮਾਤਮਾ ਦਾ ਡਰ-ਅਦਬ ਮਨ ਵਿਚ ਨਾਹ ਹੋਵੇ, ਮਨੁੱਖ ਦੁਨੀਆ ਦੇ ਡਰਾਂ ਤੋਂ ਬਚ ਹੀ ਨਹੀਂ ਸਕਦਾ (ਤੇ ਪਰਮਾਤਮਾ ਦਾ ਡਰ-ਅਦਬ ਤਦੋਂ ਹੀ ਪੈਦਾ ਹੁੰਦਾ ਹੈ ਜਦੋਂ ਜੀਵ) ਗੁਰੂ ਦੀ ਰਾਹੀਂ ਸ਼ਬਦ ਵਿਚ ਜੁੜਦਾ ਹੈ ॥੧॥ ਰਹਾਉ ॥

ਪਦ ਅਰਥ ਭੈ ਬਿਨੁ = (ਨਿਰਮਲ) ਡਰ ਤੋਂ ਬਿਨਾ॥੧॥ਰਹਾਉ॥

SikhNet (Spanish)Oh hombre, sin el Fervor de Dios y sin abandonarse en El Nombre, a través del Guru, ¿cómo puede el mortal vivir sin miedo? (1-Pausa)

ਕੇਤਾ ਆਖਣੁ ਆਖੀਐ; ਆਖਣਿ. ਤੋਟਿ ਨ ਹੋਇ ॥

ketaa aakhan aakheeai; aakhan. tott na hoe |

Sant Singh KhalsaHow can we describe Him with words? There is no end to the descriptions of Him.
Manmohan SinghHow for can His exposition be given? There is no end the God's descriptions.
Manmohan Singh (Punjabi)ਉਸ ਦੀ ਵਿਆਖਿਆ ਕਿਥੋ ਤਾਈ ਕੀਤੀ ਜਾ ਸਕਦੀ ਹੈ? ਵਾਹਿਗੁਰੂ ਦੇ ਵਰਨਣ ਦਾ ਕੋਈ ਹੱਦ ਬੰਨਾ ਨਹੀਂ।
Fareedkot Teekaਹੇ ਭਾਈ! ਤਾਂ ਤੇ ਤਿਸ ਵਾਹਿਗੁਰੂ ਕਾ (ਕੇਤਾ) ਕਿਤਨਾਕੁ (ਆਖਣੁ) ਜਸੁ ਕਥਨ ਕਰੀਏ ਕ੍ਯੋਂਕਿ (ਆਖਣਿ) ਕਥਨ ਕਰ ਕੇ (ਤੋਟਿ) ਅੰਤੁ ਨਹੀਂ ਹੋਤਾ ਹੈ॥
Prof. Sahib Singhਮਨੁੱਖ ਦੁਨੀਆ ਵਾਲੀ ਮੰਗ ਕਿਤਨੀ ਹੀ ਮੰਗਦਾ ਰਹਿੰਦਾ ਹੈ, ਮੰਗ ਮੰਗਣ ਵਿਚ ਕਮੀ ਹੁੰਦੀ ਹੀ ਨਹੀਂ (ਭਾਵ, ਦੁਨੀਆਵੀ ਮੰਗ ਮੁੱਕਦੀ ਹੀ ਨਹੀਂ)।

ਪਦ ਅਰਥ ਕੇਤਾ ਆਖਣੁ ਆਖੀਐ = (ਦੁਨੀਆ ਵਾਲੀ) ਮੰਗ ਕਿਤਨੀ ਹੀ ਮੰਗੀਦੀ ਹੈ

SikhNet (Spanish)¿Qué tanto puede uno extender su exposición? No existe fin en la descripción de Dios

ਮੰਗਣ ਵਾਲੇ ਕੇਤੜੇ; ਦਾਤਾ ਏਕੋ ਸੋਇ ॥

mangan vaale ketarre; daataa eko soe |

Sant Singh KhalsaThere are so many beggars, but He is the only Giver.
Manmohan SinghThere are good many mumpers, He alone is the Giver.
Manmohan Singh (Punjabi)ਬਹੁਤ ਘਨੇਰੇ ਹਨ ਮੰਗਤੇ, ਉਹ ਇਕੱਲਾ ਹੀ ਦੇਣ ਵਾਲਾ ਹੈ।
Fareedkot Teekaਕ੍ਯੋਂਕਿ ਤਿਸ ਵਾਹਿਗੁਰੂ ਸੇ ਮੰਗਣੁ ਵਾਲੇ ਤੋ ਕੇਤੜੇ ਅਨੇਕ ਜੀਵ ਹੈਂ, ਔਰੁ ਦਾਤਾ ਸੋਈ ਏਕ ਹੈ॥
Prof. Sahib Singh(ਫਿਰ) ਬੇਅੰਤ ਜੀਵ ਹਨ ਮੰਗਾਂ ਮੰਗਣ ਵਾਲੇ, ਤੇ ਦੇਣ ਵਾਲਾ ਸਿਰਫ਼ ਇਕੋ ਪਰਮਾਤਮਾ ਹੈ (ਪਰ ਇਸ ਮੰਗਣ ਵਿਚ ਸੁਖ ਭੀ ਨਹੀਂ ਹੈ)।
SikhNet (Spanish)Hay muchos que piden y toman, pero sólo Él es el Dador.

ਜਿਸ ਕੇ ਜੀਅ ਪਰਾਣ ਹੈ; ਮਨਿ ਵਸਿਐ ਸੁਖੁ ਹੋਇ ॥੨॥

jis ke jeea paraan hai; man vasiai sukh hoe |2|

Sant Singh KhalsaHe is the Giver of the soul, and the praanaa, the breath of life; when He dwells within the mind, there is peace. ||2||
Manmohan SinghSolace accrues when He, who is the owner of soul and life, abides in (man's) mind.
Manmohan Singh (Punjabi)ਠੰਢ-ਚੈਨ ਉਦੋਂ ਉਤਪੰਨ ਹੁੰਦੀ ਹੈ ਜਦ ਉਹ ਜੋ ਆਤਮਾ ਤੇ ਜਿੰਦ-ਜਾਨ ਦਾ ਮਾਲਕ ਹੈ, (ਬੰਦੇ ਦੇ) ਚਿੱਤ ਅੰਦਰ ਆ ਟਿਕਦਾ ਹੈ।
Fareedkot Teekaਹੇ ਭਾਈ! ਜਿਸ ਵਾਹਿਗੁਰੂ ਨੇ ਜੀਵੋਂ ਕੋ ਪ੍ਰਾਣ ਦੀਏ ਹੂਏ ਹੈਂ ਵਾ ਜਿਸ ਕੇ ਆਸਰੇ ਜੀਵ ਔਰੁ ਪ੍ਰਾਣ ਹੈਂ, ਸੋ ਜਬ ਮਨ ਮੇਂ ਬਸੈ ਤਬ ਹੀ ਸੁਖ ਹੋਤਾ ਹੈ॥੨॥
Prof. Sahib Singhਜਿਸ ਪਰਮਾਤਮਾ ਨੇ ਜਿੰਦ ਪ੍ਰਾਣ ਦਿੱਤੇ ਹੋਏ ਹਨ, ਜੇ ਉਹ ਮਨੁੱਖ ਦੇ ਮਨ ਵਿਚ ਵੱਸ ਪਏ, ਤਦੋਂ ਹੀ ਸੁਖ ਹੁੰਦਾ ਹੈ ॥੨॥

ਪਦ ਅਰਥ ਮਨਿ ਵਸਿਐ = ਜੇ ਮਨ ਵਿਚ ਵੱਸ ਪਏ॥੨॥

SikhNet (Spanish)La soledad se esfuma cuando Él, el Dueño del Alma y la vida, habita en la mente del hombre. (2)

ਜਗੁ ਸੁਪਨਾ ਬਾਜੀ ਬਨੀ; ਖਿਨ ਮਹਿ ਖੇਲੁ ਖੇਲਾਇ ॥

jag supanaa baajee banee; khin meh khel khelaae |

Sant Singh KhalsaThe world is a drama, staged in a dream. In a moment, the play is played out.
Manmohan SinghThis world is like a drama staged in a dream, in a moment this play ends.
Manmohan Singh (Punjabi)ਇਹ ਸੰਸਾਰ ਸੁਫ਼ਨੇ ਵਿੱਚ ਰਚੇ ਹੋਏ ਇਕ ਨਾਟਕ ਦੀ ਮਾਨਿੰਦ ਹੈ, ਇਕ ਮੁਹਤ ਵਿੱਚ ਇਹ ਖੇਡ ਖਤਮ ਹੋ ਜਾਂਦੀ ਹੈ।
Fareedkot Teekaਤਿਸ ਬਿਨਾਂ ਔਰੁ ਜੋ ਜਗਤ ਕੀ ਰਚਨਾ ਹੈ, ਸੋ ਸੁਪਨੇ ਵਤ ਪੁਨਃ ਬਾਜੀਗਰ ਕੀ ਬਾਜੀ ਵਤ ਬਨੀ ਹੂਈ ਹੈ। ਜੈਸੇ ਪੰਖ ਸੇ ਕਬੂਤਰ ਦੇਖਨੇ ਮਾਤ੍ਰ ਤੋ ਸਚਾ ਪ੍ਰਤੀਤ ਹੋਤਾ ਹੈ, ਪਰੰਤੂ ਵਾਸਤਵ ਤੇ ਕੁਛ ਭੀ ਨਹੀਂ ਹੈ, ਤੈਸੇ ਏਹ ਪ੍ਰਪੰਚ ਭੀ ਭ੍ਰਮ ਰੂਪ ਹੈ, ਔਰ ਖਿਨ ਭੰਗਰ ਹੈ। ਭਾਵ ਏਹਿ ਕਿ ਖਿਨ ਮਾਤ੍ਰ ਮੇਂ ਸਭ ਖੇਲ ਖਿਲਰ ਜਾਤੀ ਹੈ॥
Prof. Sahib Singhਜਗਤ (ਮਾਨੋ) ਸੁਪਨਾ ਹੈ, ਜਗਤ ਇਕ ਖੇਡ ਬਣੀ ਹੋਈ ਹੈ, ਜੀਵ ਇਕ ਖਿਨ ਵਿਚ (ਜ਼ਿੰਦਗੀ ਦੀ) ਖੇਡ ਖੇਡ ਕੇ ਚਲਾ ਜਾਂਦਾ ਹੈ।

ਪਦ ਅਰਥ ਬਾਜੀ = ਖੇਡ। ਖੇਲੁ ਖੇਲਾਇ = ਖੇਡ ਖਿਡਾ ਦੇਂਦਾ ਹੈ, ਖੇਡ ਮੁਕਾ ਦੇਂਦਾ ਹੈ।

SikhNet (Spanish)Este mundo es un drama que cobra vida en un sueño y en un sólo instante se acaba.

ਸੰਜੋਗੀ ਮਿਲਿ ਏਕਸੇ; ਵਿਜੋਗੀ ਉਠਿ ਜਾਇ ॥

sanjogee mil ekase; vijogee utth jaae |

Sant Singh KhalsaSome attain union with the Lord, while others depart in separation.
Manmohan SinghSome attain to Master union and others in separation.
Manmohan Singh (Punjabi)ਕਈ ਰੱਬ ਦੇ ਮਿਲਾਪ ਨੂੰ ਪਰਾਪਤ ਹੋ ਜਾਂਦੇ ਹਨ ਅਤੇ ਹੋਰ ਵਿਛੋਡੇ ਅੰਦਰ ਹੀ ਟੁਰ ਜਾਂਦੇ ਹਨ।
Fareedkot Teekaਤਾਂ ਤੇ ਹੇ ਭਾਈ! ਜੀਵ ਕਰਮੋਂ ਕੇ ਸੰਜੋਗ ਕਰ ਏਕਠੇ ਹੋਤੇ ਹੈਂ, ਔਰੁ ਕਰਮ ਫਲ ਭੋਗ ਕਰ (ਉਠ ਜਾਇ) ਵਿਛੜ ਜਾਤੇ ਹੈਂ। ਵਾ ਸੰਜੋਗੀ ਜੋ ਗੁਰ ਸਬਦ ਕੇ ਮਿਲਾਪੀ ਹੈਂ, ਸੋਈ ਵਾਹਿਗੁਰੂ ਕੋ ਮਿਲ ਕਰ ਏਕ ਰੂਪੁ ਹੋਤੇ ਹੈਂ, ਔਰੁ ਜੋ (ਵਿਜੋਗੀ) ਗੁਰ ਸਬਦ ਹੀਨ ਹੈਂ, ਸੋ (ਉਠਿ) ਮ੍ਰਿਤੁ ਹੋਤੇ ਔਰ (ਜਾਇ) ਜਨਮਤੇ ਹੈਂ। ਭਾਵ ਏਹਿ ਕਿ ਸਦਾ ਹੀ ਜਨਮਤੇ ਔਰੁ ਮਰਤੇ ਰਹਿਤੇ ਹੈਂ॥
Prof. Sahib Singh(ਪ੍ਰਭੂ ਦੀ) ਸੰਜੋਗ-ਸੱਤਿਆ ਨਾਲ ਪ੍ਰਾਣੀ ਮਿਲ ਕੇ ਇਕੱਠੇ ਹੁੰਦੇ ਹਨ, ਵਿਜੋਗ-ਸੱਤਿਆ ਅਨੁਸਾਰ ਜੀਵ (ਇਥੋਂ) ਉੱਠ ਕੇ ਤੁਰ ਪੈਂਦਾ ਹੈ।

ਪਦ ਅਰਥ ਏਕਸੇ = ਇਕੱਠੇ ਹੋ ਜਾਂਦੇ ਹਨ। ਜਾਇ = ਚਲਾ ਜਾਂਦਾ ਹੈ।

SikhNet (Spanish)Algunos logran la Unión con el Maestro y otros parten desolados.

ਜੋ ਤਿਸੁ ਭਾਣਾ. ਸੋ ਥੀਐ; ਅਵਰੁ. ਨ ਕਰਣਾ ਜਾਇ ॥੩॥

jo tis bhaanaa. so theeai; avar. na karanaa jaae |3|

Sant Singh KhalsaWhatever pleases Him comes to pass; nothing else can be done. ||3||
Manmohan SinghWhatever pleases Him, that comes to pass. Nothing else can be done.
Manmohan Singh (Punjabi)ਜੋ ਕੁਝ ਉਸ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ। ਹੋਰ ਕੁਝ ਕੀਤਾ ਨਹੀਂ ਜਾ ਸਕਦਾ।
Fareedkot Teekaਹੇ ਭਾਈ! ਤਾਂ ਤੇ ਜੋ ਤਿਸ ਵਾਹਿਗੁਰੂ ਕੋ ਭਾਯਾ ਹੈ, ਸੋਈ ਹੂਆ ਹੈ, ਅਪਨੇ ਬਲ ਸੇ ਕੋਈ ਔਰੁ ਕੁਛ ਨਹੀਂ ਕਰ ਸਕਤਾ ਹੈ॥੩॥
Prof. Sahib Singhਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ, (ਉਸ ਦੇ ਉਲਟ) ਹੋਰ ਕੁਝ ਨਹੀਂ ਕੀਤਾ ਜਾ ਸਕਦਾ ॥੩॥
SikhNet (Spanish)Lo que sea que le place a Él eso viene a suceder, no hay nada más que se pueda hacer. (3)

ਗੁਰਮੁਖਿ ਵਸਤੁ ਵੇਸਾਹੀਐ; ਸਚੁ ਵਖਰੁ. ਸਚੁ ਰਾਸਿ ॥

guramukh vasat vesaaheeai; sach vakhar. sach raas |

Sant Singh KhalsaThe Gurmukhs purchase the Genuine Article. The True Merchandise is purchased with the True Capital.
Manmohan SinghThrough the Guru, purchase the Divine commodity. The True merchandise is bought with the true Capital.
Manmohan Singh (Punjabi)ਗੁਰਾਂ ਦੇ ਰਾਹੀਂ ਇਲਾਹੀ ਮਾਲ ਮੁੱਲ ਲੈ। ਸੱਚੀ ਪੂੰਜੀ ਨਾਲ ਹੀ ਸੱਚਾ ਸੌਦਾ-ਸੂਤ ਖਰੀਦਿਆਂ ਜਾਂਦਾ ਹੈ।
Fareedkot Teekaਜਿਨ ਕੇ ਪਾਸ ਸ੍ਰਧਾ ਰੂਪੀ ਸਚੀ (ਰਾਸਿ) ਪੂੰਜੀ ਹੈ, ਤਿਨ ਗੁਰਮੁਖੋਂ ਨੇ ਹੀ ਵਾਹਿਗੁਰੂ ਕਾ ਨਾਮ ਰੂਪੀ (ਵਖਰੁ) ਸੌਦਾ ਲੀਆ ਹੈ, ਔਰੁ ਸੋਈ ਨਾਮ ਵਾਲੇ ਪੁਰਸ ਆਤਮ ਵਸਤੂ ਕੋ (ਵੇਸਾਹੀਐ) ਖਰੀਦਤੇ ਹੈਂ, ਵਾ ਗੁਰਮੁਖਿ ਦ੍ਵਾਰਾ ਆਤਮ ਵਸਤੂ ਖਰੀਦ ਕਰ ਭਰੋਸਾ ਕਰਤੇ ਹੈਂ॥
Prof. Sahib Singhਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਅਸਲ ਸੌਦਾ ਹੈ ਤੇ ਪੂੰਜੀ ਹੈ (ਜੋ ਵਿਹਾਝਣ ਲਈ ਜੀਵ ਇਥੇ ਆਇਆ ਹੈ) ਇਹ ਸੌਦਾ ਗੁਰੂ ਦੀ ਰਾਹੀਂ ਹੀ ਖ਼ਰੀਦਿਆ ਜਾ ਸਕਦਾ ਹੈ।

ਪਦ ਅਰਥ ਵੇਸਾਹੀਐ = ਵਿਹਾਝੀਦੀ ਹੈ। ਵਖਰੁ = ਸੌਦਾ। ਰਾਸਿ-ਪੂੰਜੀ।

SikhNet (Spanish)A través del Guru compra el Bien Divino, la Mercancía Divina se compra sólo con el Capital Verdadero.

ਜਿਨੀ ਸਚੁ ਵਣੰਜਿਆ; ਗੁਰ ਪੂਰੇ ਸਾਬਾਸਿ ॥

jinee sach vananjiaa; gur poore saabaas |

Sant Singh KhalsaThose who purchase this True Merchandise through the Perfect Guru are blessed.
Manmohan SinghHail! unto those, who, through the Perfect Guru, have purchased the True Name.
Manmohan Singh (Punjabi)ਆਫ਼ਰੀਨ ਹੈ! ਉਨ੍ਹਾਂ ਦੇ, ਜਿਨ੍ਹਾਂ, ਨੇ ਪੂਰਨ-ਗੁਰਾਂ ਦੇ ਰਾਹੀਂ ਸੱਚੇ ਨਾਮ ਨੂੰ ਵਿਹਾਝਿਆ ਹੈ।
Fareedkot Teekaਜਿਨੋ ਨੇ ਗੁਰੂ ਦ੍ਵਾਰਾ ਸੱਚਾ ਨਾਮੁ ਰੂਪੀ ਸੌਦਾ ਖਰੀਦਾ ਹੈ, ਤਿਨ ਕੋ (ਸਾਬਾਸਿ) ਧੰਨ ਧੰਨ ਬਾਣੀ ਹੋਤੀ ਹੈ॥
Prof. Sahib Singhਜਿਨ੍ਹਾਂ ਬੰਦਿਆਂ ਨੇ ਇਹ ਸੱਚਾ ਸੌਦਾ ਖ਼ਰੀਦਿਆ ਹੈ ਉਹਨਾਂ ਨੂੰ ਪੂਰੇ ਗੁਰੂ ਦੀ ਥਾਪਣਾ ਮਿਲਦੀ ਹੈ।

ਪਦ ਅਰਥ ਸਾਬਾਸਿ = ਪ੍ਰਸੰਨਤਾ, ਆਦਰ।

SikhNet (Spanish)Hosanna para aquéllos que, a través del Guru Perfecto, han adquirido el Nombre Verdadero.

ਨਾਨਕ. ਵਸਤੁ ਪਛਾਣਸੀ; ਸਚੁ ਸਉਦਾ ਜਿਸੁ ਪਾਸਿ ॥੪॥੧੧॥

naanak. vasat pachhaanasee; sach saudaa jis paas |4|11|

Sant Singh KhalsaO Nanak, one who stocks this True Merchandise shall recognize and realize the Genuine Article. ||4||11||
Manmohan SinghO Nanak! (the Lord,) who stocks real merchandise, shall recongnise their commodity.
Manmohan Singh (Punjabi)ਹੇ ਨਾਨਕ! (ਸੁਆਮੀ), ਜਿਸ ਕੋਲਿ ਅਸਲੀ ਵਿਉਪਾਰਕ ਮਾਲ ਹੈ, ਉਨ੍ਹਾਂ ਦੇ ਵੱਖਰ ਨੂੰ ਸਿੰਞਾਣ ਲਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ! ਭਾਈ ਐਸਾ ਵਾਹਿਗੁਰੂ ਕੇ ਨਾਮ ਰੂਪੀ ਸੱਚਾ ਸੌਦਾ ਜਿਸ ਕੇ ਪਾਸ ਹੈ, ਸੋਈ ਪੁਰਸ ਆਤਮ ਵਸਤੂ ਕੋ ਇਸੀ ਜਨਮ ਮੇਂ ਅਥਵਾ ਜਨਮਾਂਤ੍ਰ ਮੇਂ ਵਾ ਬ੍ਰਹਮ ਲੋਕ ਮੇਂ ਪਛਾਣੇਗਾ॥੪॥੧੧॥☬ਮਨਮੁਖੋਂ ਸੇ ਗੁਰਮੁਖੋਂ ਕਾ ਭੇਦੁ ਕਥਨ ਕਰਤੇ ਹੈਂ:
Prof. Sahib Singhਹੇ ਨਾਨਕ! ਜਿਸ ਦੇ ਪਾਸ ਇਹ ਸੱਚਾ ਸੌਦਾ ਹੁੰਦਾ ਹੈ, ਇਸ ਵਸਤ ਦੀ ਕਦਰ ਭੀ ਉਹੀ ਜਾਣਦਾ ਹੈ ॥੪॥੧੧॥

ਪਦ ਅਰਥ ਪਛਾਣਸੀ = ਪਛਾਣਦਾ ਹੈ, ਕਦਰ ਪਾਂਦਾ ਹੈ॥੪॥

SikhNet (Spanish)Oh, dice Nanak, el Señor que guarda la Mercancía Verdadera reconoce el Valor de Su Mercancía. (4-11)

Open this shabad →

Shabad Guru Nanak Dev Ji Siree Raag

ਸਿਰੀਰਾਗੁ ਮਹਲੁ ੧ ॥

sireeraag mehal 1 |

Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਧਾਤੁ ਮਿਲੈ. ਫੁਨਿ ਧਾਤੁ ਕਉ; ਸਿਫਤੀ ਸਿਫਤਿ ਸਮਾਇ ॥

dhaat milai. fun dhaat kau; sifatee sifat samaae |

Sant Singh KhalsaAs metal merges with metal, those who chant the Praises of the Lord are absorbed into the Praiseworthy Lord.
Manmohan SinghAs a metal ultimately merges in metal, so does a praise-chanter gets absorbed in the Praise -worthy Lord.
Manmohan Singh (Punjabi)ਜਿਵੇਂ ਧਾਤੂ ਆਖੀਰ ਨੂੰ ਧਾਤੂ ਵਿੱਚ ਰਲ ਜਾਂਦੀ ਹੈ, ਇਵੇਂ ਹੀ ਜੱਸ-ਗਾਉਣ ਵਾਲਾ ਜੱਸ-ਯੋਗ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
Fareedkot Teeka(ਧਾਤੁ) ਮਾਇਆ ਮੇਂ ਪ੍ਰੀਤਿ ਕਰਨੇ ਵਾਲੇ ਜੋ ਪੁਰਸ ਹੈਂ, ਸੋ (ਫੁਨਿ) ਬਾਰੰਬਾਰ (ਧਾਤੁ) ਮਾਯਾ ਮੇਂ ਮਿਲਤੇ ਹੈਂ, ਭਾਵ ਏਹਿ ਕਿ ਸਦਾ ਜਨਮਤੇ ਮਰਤੇ ਹੈਂ। ਔਰੁ ਜੋ ਗੁਰੋਂ ਸੇ ਮਿਲ ਕਰ ਵਾਹਿਗੁਰੂ ਕੀ (ਸਿਫਤਿ) ਉਪਮਾ ਕਰਨੇ ਵਾਲੇ ਹੈਂ, ਸੋ (ਸਿਫਤੀ) ਉਪਮਾ ਕਰਨੇ ਜੋਗ ਵਹਿਗੁਰੂ ਮੇਂ ਸਮਾਇ ਜਾਤੇ ਹੈਂ। ਜੈਸੇ ਧਾਤੂ ਕੇ ਸਾਥ ਧਾਤੂ ਮਿਲਿ ਜਾਤੀ ਹੈ, ਤੈਸੇ ਹੀ ਉਸਤਤੀ ਕਰਨੇ ਵਾਲੇ (ਸਿਫਤੀ) ਵਾਹਿਗੁਰੂ ਮੇਂ ਸਮਾਵਤੇ ਹੈਂ, ਭਾਵ ਏਹਿ ਕਿ ਅਭਿੰਨ ਹੋ ਜਾਤੇ ਹੈਂ॥ ਸਿਫਤੀ ਮੇਂ ਸਮਾਵਣੇ ਵਾਲੇ ਆਤਮ ਗ੍ਯਾਨੀਓਂ ਕੋ ਜੋ ਆਨੰਦੁ ਹੋਤਾ ਹੈ, ਸੋ ਕਹਤੇ ਹੈਂ:
Prof. Sahib Singhਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਗੁਣਾਂ ਦੇ ਮਾਲਕ ਪ੍ਰਭੂ ਵਿਚ ਮਨੁੱਖ ਇਉਂ ਲੀਨ ਹੋ ਜਾਂਦਾ ਹੈ, ਜਿਵੇਂ (ਸੋਨਾ ਆਦਿਕ ਕਿਸੇ ਧਾਤ ਦਾ ਬਣਿਆ ਹੋਇਆ ਜ਼ੇਵਰ ਢਲ ਕੇ) ਮੁੜ (ਉਸੇ) ਧਾਤ ਨਾਲ ਇੱਕ-ਰੂਪ ਹੋ ਜਾਂਦਾ ਹੈ।

ਪਦ ਅਰਥ ਫੁਨਿ = ਮੁੜ। ਧਾਤੁ = ਸੋਨਾ ਆਦਿਕ ਧਾਤੂ ਦਾ ਬਣਿਆ ਹੋਇਆ ਗਹਿਣਾ। ਸਿਫਤੀ = ਸਿਫ਼ਤਾਂ ਦਾ ਮਾਲਕ ਪਰਮਾਤਮਾ।

SikhNet (Spanish)Así como el metal se funde en el metal, así el que canta y alaba se funde en el Señor Digno de Alabanza.

ਲਾਲੁ ਗੁਲਾਲੁ ਗਹਬਰਾ; ਸਚਾ ਰੰਗੁ ਚੜਾਉ ॥

laal gulaal gahabaraa; sachaa rang charraau |

Sant Singh KhalsaLike the poppies, they are dyed in the deep crimson color of Truthfulness.
Manmohan SinghLike the poppy flower he is dyed deep red in the colour of truthfulness.
Manmohan Singh (Punjabi)ਪੋਸਤ ਦੇ ਫੁੱਲ ਦੇ ਵਾਂਗ ਉਹ ਸੱਚ ਦੀ ਰੰਗਤ ਵਿੱਚ ਗੂੜ੍ਹਾ ਸੂਹਾ ਰੰਗਿਆ ਜਾਂਦਾ ਹੈ।
Fareedkot Teekaਸਚਾ ਅਨੰਦੁ ਰੂਪੀ ਰੰਗੁ ਤਿਨ ਕੋ ਚੜਾ ਹੈ॥ ਪ੍ਰਸ਼ਨ: ਸੋ ਅਨੰਦ ਰੂਪੀ ਰੰਗ ਕੈਸਾ ਹੈ? ਉਤਰ: ਜੋ ਬਾਣੀ ਕਰ ਕੇ ਅਨੰਦੁ ਹੈ, ਸੋ ਲਾਲੁ ਰੰਗੁ ਹੈ, ਔਰੁ ਜੋ ਸਰੀਰ ਕਰ ਕੇ ਅਨੰਦੁ ਹੈ ਜੈਸੇ ਮਦਰਾ ਕੇ ਪਾਨ ਕਰਨੇ ਸੇ ਨੇਤ੍ਰੋਂ ਮੇਂ ਮਸਤੀ ਦਿਖਾਈ ਦੇਤੀ ਹੈ, ਤੈਸੇ ਗ੍ਯਾਨੀ ਕੇ ਨੇਤ੍ਰੋਂ ਮੇਂ ਭੀ ਅਨੰਦ ਕੀ ਘੂਰਮਤਾ ਹੋਤੀ ਹੈ। ਐਸਾ ਜੋ ਸਘਨਾਨੰਦੁ ਸਰੀਰ ਕਰ ਕੇ ਹੈ, ਸੋ ਗੁਲਾਲ ਕਥਨ ਕੀਆ ਹ। ਓਰੁ ਜੋ ਮਨ ਕਰ ਕੇ ਅਨੰਦੁ ਹੈ, ਸੋ (ਗਹਿਬਰਾ) ਅਤ੍ਯੰਤ ਸਘਨਾਨੰਦੁ ਹੈ। ਵਾ ਜੋ ਸ੍ਰਵਨ ਕਰਨੇ ਸੇ ਅਨੰਦੁ ਹੈ, ਸੋ ਲਾਲੁ ਹੈ, ਔਰ ਜੋ ਮਨਨ ਸੇ ਅਨੰਦੁ ਹੈ, ਸੋ ਗੁਲਾਲੁ ਹੈ। ਪੁਨਃ ਜੋ ਨਿਦਿਧ੍ਯਾਸਨ ਸੇ ਅਨੰਦੁ ਹੈ, ਸੋ (ਗਹਿਬਰਾ) ਸਘਨਾਨੰਦੁ ਹੈ, ਔਰ ਜੋ ਸਾਖ੍ਯਾਤ ਕਾਰ ਸੇ ਅਨੰਦੁ ਹੈ, ਸੋ ਸੱਚਾ ਹੈ। (ਚੜਾਉ) ਪੂਰਬ ਜੋ ਸ੍ਰਵਨਾਦਿ ਤੀਨ ਸਾਧਨ ਕਹੇ ਹੈਂ, ਸੋ ਤਿਨੋ ਸੇ ਚੜਤਾ ਹੈ, ਭਾਵ ਏਹਿ ਕਿ ਕ੍ਰਮ ਪੂਰਬਕ ਅਧਿਕ ਸੇ ਅਧਿਕ ਹੋਤਾ ਹੈ। ਵਾ ਇਸ ਲੋਕ ਕਾ ਆਨੰਦ ਲਾਲੁ ਅਰੁ ਸ੍ਵਰਗ ਕਾ ਅਨੰਦ ਗੁਲਾਲੁ। ਪੁਨਃ ਬ੍ਰਹਮ ਲੋਕ ਕਾ ਅਨੰਦੁ ਗਹਿਬਰਾ ਔਰ ਜੋ ਆਤਮ ਸਾਖ੍ਯਾਤਕਾਰ ਕਾ ਅਨੰਦੁ ਹੈ, ਸੋ ਸਭ ਸੈ ਸਚਾ ਔਰ ਚੜਤਾ ਹੈ, ਭਾਵ ਏਹਿ ਕਿ ਵੋਹ ਅਵਧੀ ਰਹਿਤ ਹੈ॥
Prof. Sahib Singh(ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਮਨੁੱਖ ਉੱਤੇ ਪੱਕਾ ਗੂੜ੍ਹਾ ਲਾਲ ਰੰਗ ਚੜ੍ਹ ਜਾਂਦਾ ਹੈ (ਮਨੁੱਖ ਦਾ ਚਿਹਰਾ ਚਮਕ ਉਠਦਾ ਹੈ)।

ਪਦ ਅਰਥ ਗੁਲਾਲੁ = ਲਾਲ ਫੁੱਲ। ਗਹਬਰਾ = ਗੂੜ੍ਹਾ। ਸਚਾ = ਸਦਾ ਟਿਕਿਆ ਰਹਿਣ ਵਾਲਾ, ਪੱਕਾ।

SikhNet (Spanish)Así como es la amapola, él es teñido de rojo profundo, el Color de la Verdad.

ਸਚੁ ਮਿਲੈ ਸੰਤੋਖੀਆ; ਹਰਿ ਜਪਿ ਏਕੈ ਭਾਇ ॥੧॥

sach milai santokheea; har jap ekai bhaae |1|

Sant Singh KhalsaThose contented souls who meditate on the Lord with single-minded love, meet the True Lord. ||1||
Manmohan SinghThe content, who meditate on God with single love, meet the True One.
Manmohan Singh (Punjabi)ਸੰਤੁਸ਼ਟ, ਜੋ ਇਕ ਪ੍ਰੀਤ ਨਾਲ ਵਾਹਿਗੁਰੂ ਨੂੰ ਸਿਮਰਦੇ ਹਨ, ਸਤਿਪੁਰਖ ਨੂੰ ਮਿਲ ਪੈਂਦੇ ਹਨ।
Fareedkot Teekaਸੋ ਸੱਚਾ ਆਨੰਦ ਤਿਨ ਪੁਰਸੋਂ ਕੋ ਮਿਲਤਾ ਹੈ, ਜੋ (ਸੰਤੋਖੀਆ) ਯਥਾ ਲਾਭ ਸੰਤੁਸ੍ਟ ਹੈਂ, ਔਰੁ ਸ੍ਰਧਾ ਪੂਰਬਿਕ ਏਕ ਰਸ ਹਰਿ ਨਾਮ ਕੋ ਜਪਤੇ ਹੈਂ॥੧॥☬ਤਿਸ ਸਚੇ ਅਨੰਦ ਰੂਪੀ ਰੰਗ ਕੀ ਪ੍ਰਾਪਤੀ ਕਾ ਉਪਾਯ ਕਹਤੇ ਹੈਂ:
Prof. Sahib Singhਪਰ ਉਹ ਸਦਾ-ਥਿਰ ਪ੍ਰਭੂ ਉਹਨਾਂ ਸੰਤੋਖੀ ਜੀਵਨ ਵਾਲਿਆਂ ਨੂੰ ਹੀ ਮਿਲਦਾ ਹੈ ਜੋ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਕਰਦੇ ਉਸ ਇੱਕੋ ਦੇ ਪ੍ਰੇਮ ਵਿਚ ਹੀ (ਮਗਨ ਰਹਿੰਦੇ) ਹਨ ॥੧॥

ਪਦ ਅਰਥ ਭਾਇ = ਭਾਉ ਵਿਚ, ਪ੍ਰੇਮ ਵਿਚ। ਏਕੈ ਭਾਇ = ਇਕ-ਰਸ ਪ੍ਰੇਮ ਵਿਚ॥੧॥

SikhNet (Spanish)Aquél que medita en el Señor, con un Amor sencillo, encuentra al Uno Verdadero. (1)

ਭਾਈ ਰੇ; ਸੰਤ ਜਨਾ ਕੀ ਰੇਣੁ ॥

bhaaee re; sant janaa kee ren |

Sant Singh KhalsaO Siblings of Destiny, become the dust of the feet of the humble Saints.
Manmohan SinghO Brother! become the dust of the feet of saintly persons.
Manmohan Singh (Punjabi)ਹੇ ਭਰਾ! ਪਵਿੱਤ੍ਰ ਪੁਰਸ਼ ਦੇ ਚਰਨਾ ਦੀ ਧੂੜ ਹੋ ਜਾ।
Fareedkot Teeka(ਭਾਈ ਰੇ) ਹੇ ਭਾਈ! ਸੰਤ ਜਨੋਂ ਕੇ ਚਰਨੋ ਕੀ (ਰੇਣੁ) ਧੂਲੀ ਹੋ ਕਰ ਰਹੁ॥
Prof. Sahib Singhਹੇ ਭਾਈ! (ਪ੍ਰਭੂ ਦਾ ਦਰਸ਼ਨ ਕਰਨਾ ਹੈ ਤਾਂ) ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣ।

ਪਦ ਅਰਥ ਰੇਣੁ = ਚਰਨ-ਧੂੜ।

SikhNet (Spanish)Oh hermano, vuélvete el Polvo debajo de los Pies de los Santos.

ਸੰਤ ਸਭਾ ਗੁਰੁ ਪਾਈਐ; ਮੁਕਤਿ ਪਦਾਰਥੁ ਧੇਣੁ ॥੧॥ ਰਹਾਉ ॥

sant sabhaa gur paaeeai; mukat padaarath dhen |1| rahaau |

Sant Singh KhalsaIn the Society of the Saints, the Guru is found. He is the Treasure of Liberation, the Source of all good fortune. ||1||Pause||
Manmohan SinghGuru, the wealth of salvation giver, elysian cow, is obtained in the society of saints. Pause.
Manmohan Singh (Punjabi)ਗੁਰੂ, ਮੋਖ਼ਸ਼ ਦੀ ਦੋਲਤ ਦੇਣ ਵਾਲੀ ਸਵਰਗੀ ਗਊ ਸਤਿ ਸੰਗਤ ਅੰਦਰ ਮਿਲਦਾ ਹੈ। ਠਹਿਰਾਉ।
Fareedkot Teekaਕ੍ਯੋਂਕਿ ਤਿਨ ਸੰਤੋਂ ਕੀ (ਸਭਾ) ਸੰਗਤਿ ਮੇਂ ਜਾਨੇ ਕਰ ਗੁਰੂ ਪ੍ਰਾਪਤਿ ਹੋਵੇਂਗੇ। ਸੋ ਗੁਰੂ ਕੈਸੇ ਹੈਂ? ਮੁਕਤਿ ਰੂਪੁ ਪਦਾਰਥ ਕੇ ਦੇਨੇ ਕੋ (ਧੇਣ) ਕਾਮਧੇਨੁ ਰੂਪੁ ਹੈ, ਭਾਵ ਏਹਿ ਕਿ ਚਾਰ ਪਦਾਰਥੋਂ ਕੇ ਦਾਤੇ ਹੈਂ॥੧॥ ਰਹਾਉ ॥☬ਅਬ ਮਨੁਖ੍ਯ ਜਨਮ ਕੀ ਉੱਤਮਤਾ ਦਿਖਾਵਤੇ ਹੂਏ ਇਸ ਜਨਮ ਕੀ ਭਗਤੀ ਕਾ ਸਾਧਨੁ ਕਹਤੇ ਹੈਂ:
Prof. Sahib Singhਸੰਤ ਜਨਾਂ ਦੀ ਸਭਾ ਵਿਚ (ਸਤਸੰਗ ਵਿਚ) ਗੁਰੂ ਮਿਲਦਾ ਹੈ ਜੋ (ਮਾਨੋ) ਕਾਮਧੇਨ ਹੈ ਜਿਸ ਪਾਸੋਂ ਉਹ ਨਾਮ-ਪਦਾਰਥ ਮਿਲਦਾ ਹੈ ਜੋ ਵਿਕਾਰਾਂ ਤੋਂ ਬਚਾ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਧੇਣੁ = ਗਾਂ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ॥੧॥ਰਹਾਉ॥

SikhNet (Spanish)El Guru, la Verdadera Riqueza, el Dador de la Salvación, es encontrado en la Saad Sangat, la Sociedad de los Santos. (1-Pausa)

ਊਚਉ ਥਾਨੁ ਸੁਹਾਵਣਾ; ਊਪਰਿ ਮਹਲੁ ਮੁਰਾਰਿ ॥

aoochau thaan suhaavanaa; aoopar mehal muraar |

Sant Singh KhalsaUpon that Highest Plane of Sublime Beauty, stands the Mansion of the Lord.
Manmohan SinghThe mansion of God the destroyer of spiritual ignorance is on the beauteous raised platform.
Manmohan Singh (Punjabi)ਅਗਿਆਨ ਵਿਨਾਸਕ ਵਾਹਿਗੁਰੂ ਦਾ ਮੰਦਰ ਸੁੰਦਰ ਉਚੇ ਥੜ੍ਹੇ ਤੇ ਹੈ।
Fareedkot Teekaਸਭ ਸੇ ਊਚਾ, ਭਾਵ ਏਹਿ ਕਿ ਪਰੇ ਸੋਂ ਪਰੇ ਵਾ ਸਰਬ ਸੇ ਊਚਾ ਔਰੁ ਸੋਭਨੀਕ ਸਥਾਨੁ ਮਾਨੁਖ ਜਨਮੁ ਹੈ। ਸੇ (ਊਪਰਿ) ਸਭ ਸੇ ਸ੍ਰੇਸ੍ਟ ਜਾਨ ਕਰ (ਮੁਰਾਰਿ) ਵਾਹਿਗੁਰੂ ਨੈ ਅਪਨਾ (ਮਹਲੁ) ਘਰੁ ਬਨਾਯਾ ਹੈ। ਭਾਵ ਏਹਿ ਕਿ ਮਨੁਖ ਜਨਮ ਮੇਂ ਹੀ ਵਾਹਿਗੁਰੂ ਕੀ ਪ੍ਰਾਪਤੀ ਹੋਤੀ ਹੈ॥☬ਨਨੂ: ਜੇ ਕਰ ਸਰੀਰ ਰੂਪੀ ਮਹਲ ਮੇਂ ਵਾਹਿਗੁਰੂ ਕਾ ਸ੍ਵਰੂਪੁ ਹੈ ਤਬ ਤਿਸ ਕੀ ਪ੍ਰਾਪਤੀ ਸਭ ਕੋ ਕ੍ਯੋਂ ਨਹੀਂ ਹੋਤੀ ਹੈ?☬ਤਿਸੁ ਪਰ ਕਹਤੇ ਹੈਂ:
Prof. Sahib Singhਪਰਮਾਤਮਾ (ਦੇ ਰਹਿਣ) ਦਾ ਸੋਹਣਾ ਥਾਂ ਉੱਚਾ ਹੈ, ਉਸ ਦਾ ਮਹਲ (ਸਭ ਤੋਂ) ਉੱਪਰ ਹੈ।

ਪਦ ਅਰਥ ਮੁਰਾਰਿ = ਪਰਮਾਤਮਾ।

SikhNet (Spanish)La Mansión de Dios, el Destructor de la ignorancia espiritual está en el lugar más elevado.

ਸਚੁ ਕਰਣੀ ਦੇ ਪਾਈਐ; ਦਰੁ ਘਰੁ ਮਹਲੁ ਪਿਆਰਿ ॥

sach karanee de paaeeai; dar ghar mehal piaar |

Sant Singh KhalsaBy true actions, this human body is obtained, and the door within ourselves which leads to the Mansion of the Beloved, is found.
Manmohan SinghThrough good deeds human body is obtained and through Divine love the door of Lord home and palace.
Manmohan Singh (Punjabi)ਚੰਗੇ ਅਮਲਾ ਰਾਹੀਂ ਮਨੁੱਖਾ ਦੇਹ ਮਿਲਦੀ ਹੈ ਅਤੇ ਰੱਬੀ-ਪ੍ਰੀਤ ਦੁਆਰਾ ਸਾਈਂ ਦੇ ਗ੍ਰਿਹ ਤੇ ਮੰਦਰ ਦਾ ਬੂਹਾ।
Fareedkot Teekaਹੇ ਭਾਈ! ਜਪਤਪਾਦਿਕੋਂ ਸਹਿਤ ਨਾਮ ਸਿਮਰਨ ਰੂਪੁ ਸੱਚੀ ਕਰਨੀ, ਜਬ (ਦੇ) ਪਰਮੇਸ੍ਵਰ ਅਰਪਨ ਕਰੀਏ, ਤਬ (ਘਰੁ) ਸਰੀਰ ਕੇ (ਦਰੁ) ਬੀਚ ਜੋ ਤਿਸ ਵਾਹਿਗੁਰੂ ਕਾ (ਮਹਲੁ) ਸ੍ਵਰੂਪੁ ਹੈ, ਤਿਸ ਕੇ ਸਾਥ ਪਿਆਰੁ ਪਾਈਤਾ ਹੈ। ਭਾਵ ਏਹਿ ਕਿ ਆਤਮਾ ਕੋ ਬੁਧੀ ਆਦਿਕ ਸੰਘਾਤ ਕਾ ਸਾਖੀ ਜਾਨ ਲੇਤਾ ਹੈ, ਪਰੰਤੂ ਸਾਖੀ ਕਾ ਗ੍ਯਾਨੁ ਤਬ ਹੀ ਹੋਤਾ ਹੈ॥
Prof. Sahib Singhਉਸ ਦਾ ਦਰ ਉਸ ਦਾ ਘਰ ਮਹਲ ਪਿਆਰ ਦੀ ਰਾਹੀਂ ਲੱਭਦਾ ਹੈ, ਟਿਕਵਾਂ (ਚੰਗਾ) ਆਚਰਣ ਦੇ ਕੇ ਲੱਭੀਦਾ ਹੈ।

ਪਦ ਅਰਥ ਕਰਣੀ = ਆਚਰਨ। ਦਰੁ ਘਰੁ = ਪ੍ਰਭੂ ਦਾ ਦਰ, ਪ੍ਰਭੂ ਦਾ ਘਰ। ਪਿਆਰਿ = ਪਿਆਰ ਦੀ ਰਾਹੀਂ।

SikhNet (Spanish)Por las buenas acciones, el cuerpo humano es obtenido, y por el Amor Divino llega a la Puerta y al Palacio del Señor.

ਗੁਰਮੁਖਿ ਮਨੁ ਸਮਝਾਈਐ; ਆਤਮ ਰਾਮੁ ਬੀਚਾਰਿ ॥੨॥

guramukh man samajhaaeeai; aatam raam beechaar |2|

Sant Singh KhalsaThe Gurmukhs train their minds to contemplate the Lord, the Supreme Soul. ||2||
Manmohan SinghIt is through the meditation of the Omnipresent Soul that the holy instruct their mind.
Manmohan Singh (Punjabi)ਸਰਬ-ਵਿਆਪਕ ਰੂਹ ਦੇ ਸਿਮਰਨ ਰਾਹੀਂ ਹੀ ਜਗਿਆਸੂ ਆਪਣੇ ਮਨੂਏ ਨੂੰ ਸਿੱਖ ਮੱਤ ਦਿੰਦੇ ਹਨ।
Fareedkot Teekaਜਬ ਗੁਰੋਂ ਦ੍ਵਾਰੇ ਅਪਨੇ ਮਨ ਕੋ ਸਮਝਾਈਏ, ਮਨ ਕੋ ਸਮਝਾਇ ਕਰ (ਆਤਮ ਰਾਮ) ਆਤਮਾ ਜੋ ਸਰਬ ਬਿਆਪੀ ਸਾਖੀ ਰੂਪੁ ਹੈ ਤਿਸ ਕਾ ਬੀਚਾਰੁ ਕਰੀਏ। ਵਾ ਆਤਮ ਪਦ ਕਰ ਤੂੰ ਪਦ ਕਾ ਵਾਚ੍ਯ ਜੀਵ, ਔਰੁ ਰਾਮ ਪਦ ਕਰ ਤਤ ਪਦ ਕਾ ਵਾਚ੍ਯ ਈਸ੍ਵਰੁ ਇਨ ਦੋਨੋ ਕਾ ਵੀਚਾਰੁ, ਭਾਵ ਸੋਧਨੁ ਕਰੀਏ⁽¹⁾॥੨॥
Prof. Sahib Singh(ਪਰ ਉੱਚਾ ਆਚਰਨ ਭੀ ਸੌਖੀ ਖੇਡ ਨਹੀਂ, ਮਨ ਵਿਕਾਰਾਂ ਵਲ ਹੀ ਪ੍ਰੇਰਦਾ ਰਹਿੰਦਾ ਹੈ, ਤੇ) ਮਨ ਨੂੰ ਗੁਰੂ ਦੀ ਰਾਹੀਂ ਸਿੱਧੇ ਰਾਹੇ ਪਾਈਦਾ ਹੈ, ਸਰਬ-ਵਿਆਪੀ ਪ੍ਰਭੂ ਦੇ ਗੁਣਾਂ ਦੀ ਵਿਚਾਰ ਨਾਲ ਸਮਝਾਈਦਾ ਹੈ ॥੨॥

ਪਦ ਅਰਥ ਆਤਮ ਰਾਮੁ = ਸਭ ਦੇ ਆਤਮਾ ਵਿਚ ਵਿਆਪਕ ਪ੍ਰਭੂ। ਬੀਚਾਰਿ = ਵਿਚਾਰ ਕੇ। ਆਤਮੁ ਰਾਮੁ ਬੀਚਾਰਿ = ਸਰਬ-ਵਿਆਪੀ ਪ੍ਰਭੂ (ਦੇ ਗੁਣਾਂ) ਨੂੰ ਵਿਚਾਰ ਕੇ॥੨॥

SikhNet (Spanish)Es en la Meditación del Espíritu Omnipresente que el Gurmukj instruye su mente. (2)

ਤ੍ਰਿਬਿਧਿ ਕਰਮ ਕਮਾਈਅਹਿ; ਆਸ ਅੰਦੇਸਾ ਹੋਇ ॥

tribidh karam kamaaeeeh; aas andesaa hoe |

Sant Singh KhalsaBy actions committed under the influence of the three qualities, hope and anxiety are produced.
Manmohan SinghBy doing three pronged deed hope and anxiety are produced.
Manmohan Singh (Punjabi)ਤਿੰਨ-ਰਾਹੇ ਕੰਮ ਕਰਨ ਦੁਆਰਾ ਆਸ ਅਤੇ ਚਿੰਤਾ ਪੈਦਾ ਹੁੰਦੇ ਹਨ।
Fareedkot Teekaਔਰੁ ਜੋ ਐਸੇ ਆਤਮ ਬੀਚਾਰ ਸੇ ਰਹਿਤ ਹੋ ਕਰ (ਤ੍ਰਿਬਿਧਿ) ਤੀਨ ਪ੍ਰਕਾਰ ਕੇ ਰਜੋ, ਤਮੋ, ਸਤੋ, ਰੂਪੁ ਵਾ ਮਨ, ਬਚ, ਕ੍ਰਮ, ਕਰ ਕੇ ਜੋ ਕਾਮਨਾ ਕੇ ਸਹਿਤ ਕਰਮ ਕਰੀਤੇ ਹੈਂ, ਤਿਨ ਕਰਮੋਂ ਸੇ ਪ੍ਰਿਥਮ ਤੋ ਸ੍ਵਰਗਾਦਿਕੋਂ ਕੀ ਆਸਾ ਹੋਤੀ ਹੈ, ਸੋ ਆਸਾ ਪਰਮ ਦੁਖ ਰੂਪੁ ਹੈ। ਔਰੁ ਜਬ ਸ੍ਵਰਗਾਦਿ ਪ੍ਰਾਪਤਿ ਹੋਤੇ ਹੈਂ, ਤਬ ਤਿਨ ਮੇਂ (ਅੰਦੇਸਾ) ਸੰਸਯ ਹੋਤਾ ਹੈ। ਸੋ ਕੈਸੇ ਹੈ? ਕਿ ਜਬ ਸ੍ਵਰਗ ਮੇਂ ਜਾਨੇ ਵਾਲਾ ਪੁਰਸੁ ਸ੍ਵਰਗ ਮੇਂ ਪ੍ਰਾਪਤਿ ਹੋਤਾ ਹੈ। ਤਬ ਤਹਾਂ ਕੀ ਐਸੇ ਮ੍ਰਯਾਦਾ ਹੈ। ਕਿ ਜਿਤਨੇ ਬਰਖ ਉਸ ਪੁਰਸੁ ਨੇ ਸ੍ਵਰਗ ਮੇਂ ਰਹਿਨਾ ਹੋਤਾ ਹੈ, ਉਤਨੇ ਹੀ ਫੂਲੋਂ ਕੀ ਮਾਲਾ ਉਸ ਕੇ ਗਲ ਮੇਂ ਪਹਿਰਾਇ ਦੇਤੇ ਹੈਂ। ਜਬ ਏਕ ਬਰਖ ਬੀਤ ਜਾਤਾ ਹੈ, ਤਬ ਏਕ ਫੂਲੁ ਤਿਨ ਮੇਂ ਸੇ ਸੂਕ ਜਾਤਾ ਹੈ। ਐਸੇ ਹੀ ਏਕ ਬਰਖ ਪੀਛੇ ਜਬ ਏਕ ਫੂਲੁ ਸੂਕਨੇ ਲਗਤਾ ਹੈ, ਤਬ ਤਿਨ ਕੋ ਦੇਖ ਦੇਖ ਕਰ ਸ੍ਵਰਗ ਬਾਸੀ ਕੇ ਚਿਤ ਮੇਂ ਜੋ ਦੁਖੁ ਹੋਤਾ ਹੈ, ਸੋਈ ਅੰਦੇਸਾ ਹੈ। ਭਾਵ ਏਹਿ ਕਿ ਪ੍ਰਿਥਮ ਤੋ ਸ੍ਵਰਗਾਦਿਕੋਂ ਕੀ ਆਸਾ ਭਈ ਤਬ ਭੀ ਦੁਖੁ ਰਹਾ। ਪੁਨਃ ਜਬ ਪ੍ਰਾਪਤੀ ਹੂਈ ਤਬ ਤਿਸ ਕੇ ਨਸ੍ਟ ਹੋਣੇ ਕਾ ਸੰਸਾ ਹੋਤਾ ਹੈ, ਸੋ ਭੀ ਪਰਮ ਕਸ੍ਟ ਹੈ॥☬ਸਕਾਮ ਕਰਮ ਕੀ ਨਿਵਿਰਤੀ ਕਾ ਉਪਾਯ ਕਹਤੇ ਹੈਂ:
Prof. Sahib Singh(ਦੁਨੀਆ ਵਿਚ ਆਮ ਤੌਰ ਤੇ) ਮਾਇਆ ਦੇ ਤਿੰਨਾਂ ਗੁਣਾਂ ਦੇ ਅਧੀਨ ਰਹਿ ਕੇ ਹੀ ਕਰਮ ਕਰੀਦੇ ਹਨ, ਜਿਸ ਕਰਕੇ ਆਸਾ ਤੇ ਸਂਹਸਿਆਂ ਦਾ ਗੇੜ ਬਣਿਆ ਰਹਿੰਦਾ ਹੈ (ਇਹਨਾਂ ਦੇ ਕਾਰਨ ਮਨ ਵਿਚ ਖਿੱਝ ਬਣਦੀ ਹੈ)।

ਪਦ ਅਰਥ ਤ੍ਰਿਬਿਧਿ = ਤਿੰਨ ਕਿਸਮਾਂ ਦੇ, ਮਾਇਆ ਦੇ ਤਿੰਨ ਗੁਣਾਂ (ਰਜੋ, ਸਤੋ, ਤਮੋ) ਵਾਲੇ। ਕਮਾਈਅਹਿ = ਕਮਾਏ ਜਾਂਦੇ ਹਨ, ਕੀਤੇ ਜਾਂਦੇ ਹਨ। ਅੰਦੇਸਾ = ਸਹਸਾ।

SikhNet (Spanish)Viviendo en las tres Gunas la ansiedad se produce.

ਕਿਉ. ਗੁਰ ਬਿਨੁ, ਤ੍ਰਿਕੁਟੀ ਛੁਟਸੀ; ਸਹਜਿ ਮਿਲਿਐ. ਸੁਖੁ ਹੋਇ ॥

kiau. gur bin, trikuttee chhuttasee; sehaj miliai. sukh hoe |

Sant Singh KhalsaWithout the Guru, how can anyone be released from these three qualities? Through intuitive wisdom, we meet with Him and find peace.
Manmohan SinghHow can one be released from the bondage of three qualities without the Guru? it is by acquiring Divine knowledge that comfort ensues.
Manmohan Singh (Punjabi)ਗੁਰਾਂ ਦੇ ਬਗ਼ੈਰ ਬੰਦਾ ਤਿੰਨਾ ਗੁਣਾਂ ਦੀ ਕੈਦ ਤੋਂ ਕਿਸ ਤਰ੍ਹਾਂ ਖਲਾਸੀ ਪਾ ਸਕਦਾ ਹੈ? ਬ੍ਰਹਮ-ਗਿਆਨ ਦੀ ਪਰਾਪਤੀ ਰਾਹੀਂ ਆਰਾਮ ਪੈਦਾ ਹੁੰਦਾ ਹੈ।
Fareedkot Teekaਤ੍ਰਿਕੁਟੀ ਨਾਮ ਤੀਨ ਕਾ ਹੈ, ਸੋ ਤੀਨ ਪ੍ਰਕਾਰ ਕੇ ਰਜੋ, ਤਮੋ, ਸਤੋ, ਰੂਪੁ ਕਰਮ ਵਾ ਮਨ, ਬਚ, ਕ੍ਰਮ, ਕਰ ਕੇ ਜੋ ਕਰਮ ਹੈਂ, ਵਾ ਕਰਤਾ ਕ੍ਰਿਆ ਕਰਮੁ ਆਦਿ ਤ੍ਰਿਕੁਟੀ ਗੁਰੋਂ ਸੇ ਬਿਨਾਂ ਕਿਸ ਪ੍ਰਕਾਰ ਛੁਟੇ, ਭਾਵ ਏਹਿ ਕਿ ਨਹੀਂ ਛੂਟਤੀ। ਜੇ ਕਹੇ ਜਿਸ ਸੇ ਸਹਿਜ ਗ੍ਯਾਨੁ ਪ੍ਰਾਪਤਿ ਹੋ ਕਰ ਦੁਖੋਂ ਕੀ ਨਿਬ੍ਰਿਤੀ ਔਰੁ ਆਤਮ ਸੁਖ ਕੀ ਪ੍ਰਾਪਤੀ ਹੋਵੈ, ਸੋ ਕਹੋ?☬ਤਿਸ ਪਰ ਕਹਤੇ ਹੈਂ:
Prof. Sahib Singhਇਹ ਖਿੱਝ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਨਹੀਂ ਹਟਦੀ (ਗੁਰੂ ਦੀ ਰਾਹੀਂ ਹੀ ਅਡੋਲਤਾ ਪੈਦਾ ਹੁੰਦੀ ਹੈ), ਅਡੋਲਤਾ ਵਿਚ ਟਿਕੇ ਰਿਹਾਂ ਆਤਮਕ ਆਨੰਦ ਮਿਲਦਾ ਹੈ।

ਪਦ ਅਰਥ ਤ੍ਰਿਕਟੀ = {ਤ੍ਰਿ = ਤਿੰਨ। ਕੁਟੀ = ਵਿੰਗੀ ਲਕੀਰ} ਤਿੰਨ ਵਿੰਗੀਆਂ ਲਕੀਰਾਂ, ਤ੍ਰਿਊੜੀ, ਖਿੱਝ। ਸਹਜਿ ਮਿਲਿਐ = ਜੇ ਅਡੋਲ ਅਵਸਥਾ ਵਿਚ ਟਿਕੇ ਰਹੀਏ।

SikhNet (Spanish)¿Cómo puede uno liberarse del influjo de la tres Gunas sin el Guru? Sólo logrando el Divino Conocimiento es que la Paz se logra.

ਨਿਜ ਘਰਿ ਮਹਲੁ ਪਛਾਣੀਐ; ਨਦਰਿ ਕਰੇ ਮਲੁ ਧੋਇ ॥੩॥

nij ghar mehal pachhaaneeai; nadar kare mal dhoe |3|

Sant Singh KhalsaWithin the home of the self, the Mansion of His Presence is realized when He bestows His Glance of Grace and washes away our pollution. ||3||
Manmohan SinghBy casting His gracious glance, God washes off man's filth and in his very home (body) he comes to realise Lord's presence.
Manmohan Singh (Punjabi)ਆਪਣੀ ਦਇਆ-ਦ੍ਰਿਸ਼ਟੀ ਧਾਰ ਕੇ, ਵਾਹਿਗੁਰੂ ਪ੍ਰਾਨੀ ਦੀ ਮੈਲ ਧੋ ਸੁਟਦਾ ਹੈ ਅਤੇ ਉਹ ਆਪਣੇ ਗ੍ਰਹਿ (ਸਰੀਰ) ਵਿੱਚ ਹੀ ਸੁਆਮੀ ਦੀ ਹਜ਼ੂਰੀ ਨੂੰ ਅਨੁਭਵ ਕਰ ਲੈਂਦਾ ਹੈ।
Fareedkot Teekaਤਾਂ ਤੇ ਜਬ ਗੁਰੂ (ਨਦਰਿ) ਕ੍ਰਿਪਾ ਦ੍ਰਿਸ੍ਟੀ ਕਰੇਂ, ਤਬੀ ਮਲੁ ਬਿਖੇ ਰਾਗੁ ਵਾ ਰਾਗ ਦ੍ਵੈਖ ਰੂਪੁ ਮੈਲੁ ਧੋਈ ਜਾਤੀ ਹੈ। ਭਾਵ ਏਹਿ ਕਿ ਜਬ ਅੰਤਸਕਰਨ ਸੁੱਧੁ ਹੋਤਾ ਹੈ, ਤਬ (ਨਿਜ ਘਰਿ) ਅਪਨੇ ਸਰੀਰ ਕੇ ਅੰਤਰ ਹੀ (ਮਹਲੁ) ਆਤਮੁ ਸਰੂਪੁ ਕੋ ਜਾਣੀਤਾ ਹੈ॥੩॥
Prof. Sahib Singhਜਦੋਂ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ, ਮਨੁੱਖ (ਆਪਣੇ ਮਨ ਦੀ) ਮੈਲ ਸਾਫ਼ ਕਰਦਾ ਹੈ (ਮਨ ਭਟਕਣੋਂ ਹਟ ਜਾਂਦਾ ਹੈ) ਤੇ ਅਡੋਲਤਾ ਵਿਚ ਪਰਮਾਤਮਾ ਦਾ ਟਿਕਾਣਾ (ਆਪਣੇ ਅੰਦਰ ਹੀ) ਪਛਾਣ ਲਈਦਾ ਹੈ ॥੩॥

ਪਦ ਅਰਥ ਨਿਜ ਘਰਿ = ਆਪਣੇ ਘਰ ਵਿਚ, ਅਡੋਲ ਅਵਸਥਾ ਵਿਚ ਜਦੋਂ ਮਨ ਬਾਹਰ ਭਟਕਣੋਂ ਹਟ ਜਾਂਦਾ ਹੈ॥੩॥

SikhNet (Spanish)Posando Su Mirada Compasiva, Dios lava la impureza del hombre para que en su mismo hogar pueda cobrar Conciencia de la Presencia del Señor. (3)

ਬਿਨੁ ਗੁਰ. ਮੈਲੁ ਨ ਉਤਰੈ; ਬਿਨੁ ਹਰਿ. ਕਿਉ ਘਰ ਵਾਸੁ ॥

bin gur. mail na utarai; bin har. kiau ghar vaas |

Sant Singh KhalsaWithout the Guru, this pollution is not removed. Without the Lord, how can there be any homecoming?
Manmohan SinghWithout the Guru pollution is not removed and without God how can there be home coming?
Manmohan Singh (Punjabi)ਗੁਰਾਂ ਦੇ ਬਾਝੋਂ ਪਲੀਤੀ ਦੂਰ ਨਹੀਂ ਹੁੰਦੀ ਤੇ ਵਾਹਿਗੁਰੂ ਦੇ ਬਗੈਰ ਗ੍ਰਹਿ-ਆਉਣਾ ਕਿਵੇਂ ਹੋ ਸਕਦਾ ਹੈ?
Fareedkot Teekaਹੇ ਭਾਈ! ਏਹਿ ਨਿਸਚੈ ਹੈ ਕਿ ਗੁਰੂ ਕ੍ਰਿਪਾ ਸੇ ਬਿਨਾ ਰਾਗ ਦ੍ਵੈਖ ਰੂਪੁ ਮੈਲੁ ਨਹੀਂ ਉਤਰਤੀ, ਔਰੁ ਰਾਗਾਦਿ ਮੈਲ ਕੀ ਨਿਬ੍ਰਿਤੀ ਬਿਨਾ ਹਰੀ ਕੀ ਕ੍ਰਿਪਾ ਨਹੀਂ ਹੋਤੀ, ਔਰੁ ਹਰੀ ਕੀ ਕ੍ਰਿਪਾ ਸੇ ਬਿਨਾ (ਘਰੁ ਵਾਸੁ) ਨਿਜ ਸਰੂਪ ਮੇਂ ਇਸਥਿਤੀ ਕੈਸੇ ਹੋਵੈ ਅਰਥਾਤ ਨਹੀਂ ਹੋਤੀ॥
Prof. Sahib Singhਗੁਰੂ ਤੋਂ ਬਿਨਾ ਮਨ ਦੀ ਮੈਲ ਨਹੀਂ ਧੁਪਦੀ, ਪਰਮਾਤਮਾ ਵਿਚ ਜੁੜਨ ਤੋਂ ਬਿਨਾ ਮਾਨਸਕ ਅਡੋਲਤਾ ਨਹੀਂ ਲੱਭਦੀ।

ਪਦ ਅਰਥ ਘਰ ਵਾਸੁ = ਘਰ ਦਾ ਵਸੇਬਾ, ਅਡੋਲ ਅਵਸਥਾ, ਉਹ ਹਾਲਤ ਜਦੋਂ ਮਨ ਬਾਹਰ ਭਟਕਣੋਂ ਰੁਕ ਜਾਂਦਾ ਹੈ।

SikhNet (Spanish)Sin el Guru la contaminación no es removida y sin Dios ¿cómo puede uno regresar a su Hogar?

ਏਕੋ ਸਬਦੁ ਵੀਚਾਰੀਐ; ਅਵਰ ਤਿਆਗੈ ਆਸ ॥

eko sabad veechaareeai; avar tiaagai aas |

Sant Singh KhalsaContemplate the One Word of the Shabad, and abandon other hopes.
Manmohan SinghHaving renounced other hopes, we ought to meditate on the Name alone.
Manmohan Singh (Punjabi)ਹੋਰ ਆਸਾ ਲਾਹ ਕੇ, ਸਾਨੂੰ ਕੇਵਲ ਨਾਮ ਦਾ ਸਿਮਰਨ ਕਰਨਾ ਉਚਿਤ ਹੈ।
Fareedkot Teekaਤਾਂ ਤੇ ਔਰੁ ਸਰਬ ਆਸਾ ਕਾ ਪਰੀਤ੍ਯਾਗੁ ਕਰ ਕੇ ਜਗ੍ਯਾਸੂ ਜਨ (ਏਕੋ ਸਬਦੁ) ਅਦੁਤੀ ਬ੍ਰਹਮਾ ਕਾ ਬੀਚਾਰੁ ਕਰੇ॥
Prof. Sahib Singh(ਹੇ ਭਾਈ!) ਇਕ (ਰਾਜ਼ਕ) ਪ੍ਰਭੂ ਦੀ ਹੀ ਸਿਫ਼ਤ-ਸਾਲਾਹ ਵਿਚਾਰਨੀ ਚਾਹੀਦੀ ਹੈ (ਜੋ ਸਿਫ਼ਤ-ਸਾਲਾਹ ਕਰਦਾ ਹੈ ਉਹ) ਹੋਰ ਹੋਰ ਆਸਾਂ ਛੱਡ ਦੇਂਦਾ ਹੈ।

ਪਦ ਅਰਥ ਏਕੋ = ਇਕ (ਰਾਜ਼ਕ ਪ੍ਰਭੂ) ਦਾ।

SikhNet (Spanish)Habiendo renunciado a las falsas esperanzas, debemos meditar sólo en el Naam.

ਨਾਨਕ. ਦੇਖਿ ਦਿਖਾਈਐ; ਹਉ ਸਦ ਬਲਿਹਾਰੈ ਜਾਸੁ ॥੪॥੧੨॥

naanak. dekh dikhaaeeai; hau sad balihaarai jaas |4|12|

Sant Singh KhalsaO Nanak, I am forever a sacrifice to the one who beholds, and inspires others to behold Him. ||4||12||
Manmohan SinghO Nanak! I am ever a sacrifice (unto the Guru) who Himself beholds and causes others to behold (God).
Manmohan Singh (Punjabi)ਹੇ ਨਾਨਕ! ਮੈਂ (ਗੁਰਾਂ ਉਤੋਂ) ਸਦਾ ਹੀ ਸਦਕੇ ਜਾਂਦਾ ਹਾਂ ਜੋ (ਵਾਹਿਗੁਰੂ ਨੂੰ) ਆਪ ਵੇਖਦੇ ਹਨ ਅਤੇ ਹੋਰਨਾ ਨੂੰ ਵਿਖਾਲਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇਂ ਹੈਂ: ਜਿਨ ਪੁਰਸਨ ਜਗਤ ਸੇ ਨਿਰਾਸ ਹੋ ਕਰ ਕੇ ਵਾਹਿਗੁਰੂ ਕੇ ਸਰੂਪ ਕੋ ਆਪ ਤੋ ਦੇਖਾ ਹੈ, ਪੁਨਾ: ਤਿਸ ਕੀ ਸਰਨਿ ਮੇਂ ਜੋ ਜਗ੍ਯਾਸੂ ਜਨ ਆਵੈ, ਤਿਸ ਕੋ ਦਿਖਾਵਤਾ ਹੈ। ਮੈਂ ਤਿਸ ਕੇ ਸਦਾ ਹੀ ਬਲਿਹਾਰ ਜਾਤਾ ਹੂੰ॥੪॥੧੨॥☬ਮਨਮੁਖੋਂ ਕੀ ਨਿੰਦਾ ਔਰੁ ਗੁਰਮੁਖੋਂ ਕੀ ਪ੍ਰਸੰਸਾ ਕਰਤੇ ਹੂਏ ਸੁਹਾਗਣੀ ਔਰ ਦੁਹਾਗਣੀ ਕੇ ਦ੍ਰਿਸਟਾਂਤ ਦ੍ਵਾਰਾ ਸ੍ਰੀ ਗੁਰੂ ਜੀ ਨੇ ਸਬਦ ਉਚਾਰਨ ਕੀਆ ਹੈ। ਜੋ ਪਤਿਬ੍ਰਤਾ ਔਰ ਪਤੀ ਕੋ ਪਿਆਰੀ ਇਸਤ੍ਰੀ ਹੈ, ਤਿਸ ਕੋ ਸੁਹਾਗਣੀ ਕਹਤੇ ਹੈਂ। ਔਰ ਦੁਰਾਚਾਰਨੀ ਪਤੀ ਕਰ ਤ੍ਯਾਗੀ ਹੂਈ ਕੋ ਦੁਹਾਗਣੀ ਕਹਤੇ ਹੈਂ। ਸ੍ਰੀ ਗੁਰੂ ਜੀ ਭਗਤ ਜਨੋਂ ਕੇ ਪ੍ਰਤੀ ਕਹਤੇ ਹੈਂ:
Prof. Sahib Singhਹੇ ਨਾਨਕ! (ਆਖ-) ਜਿਹੜਾ ਗੁਰੂ ਆਪ ਪ੍ਰਭੂ ਦਾ ਦਰਸ਼ਨ ਕਰ ਕੇ ਮੈਨੂੰ ਦਰਸ਼ਨ ਕਰਾਉਂਦਾ ਹੈ, ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ ॥੪॥੧੨॥

ਪਦ ਅਰਥ ਦੇਖਿ = ਦੇਖ ਕੇ। ਦਿਖਾਈਐ = ਵਿਖਾਇਆ ਜਾ ਸਕਦਾ ਹੈ। ਜਾਸੁ = ਜਾਂਦਾ ਹਾਂ॥੪॥

* ਨੋਟ: ਵੇਖੋ ਸ਼ਬਦ ਨੰ: ੬ ਉਥੇ ਭੀ ਸਿਰਲੇਖ 'ਮਹਲਾ' ਦੇ ਥਾਂ ਲਫ਼ਜ਼ 'ਮਹਲੁ' ਹੀ ਹੈ।

SikhNet (Spanish)Oh, dice Nanak, ofrezco por siempre mi vida en sacrificio al Guru, Quien contempla y hace que otros contemplen a Dios. (4-12)

Open this shabad →

Shabad Guru Nanak Dev Ji Siree Raag continues on Ang 19

ਸਿਰੀਰਾਗੁ ਮਹਲਾ ੧ ॥

sireeraag mahalaa 1 |

Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਧ੍ਰਿਗੁ ਜੀਵਣੁ ਦੋਹਾਗਣੀ; ਮੁਠੀ ਦੂਜੈ ਭਾਇ ॥

dhrig jeevan dohaaganee; mutthee doojai bhaae |

Sant Singh KhalsaThe life of the discarded bride is cursed. She is deceived by the love of duality.
Manmohan SinghAccursed is the life of the discarded bride, as she is deluded by another's love.
Manmohan Singh (Punjabi)ਲਾਨ੍ਹਤ-ਮਾਰੀ ਹੈ ਛੁਟੜ ਵਹੁਟੀ ਦੀ ਜ਼ਿੰਦਗੀ। ਉਹ ਹੋਰਸ ਦੀ ਮੁਹੱਬਤ ਨੇ ਠੱਗ ਲਈ ਹੈ।
Fareedkot Teekaਜੋ ਦ੍ਵੈਤ ਭਾਵਨਾ ਕਰ ਠੱਗੀ ਹੂਈ ਦੁਹਾਗਣੀ ਹੈਂ ਤਿਨ ਕੇ ਜੀਵਨੇ ਕੋ ਧਿਕਾਰ ਹੈ॥
Prof. Sahib Singhਜੇਹੜੀ ਭਾਗ-ਹੀਣ ਜੀਵ-ਇਸਤ੍ਰੀ (ਪ੍ਰਭੂ-ਪਤੀ ਤੋਂ ਬਿਨਾ ਮਾਇਆ ਆਦਿਕ) ਹੋਰ ਦੂਜੇ ਪਿਆਰ ਵਿਚ ਹੀ ਠੱਗੀ ਰਹਿੰਦੀ ਹੈ ਉਸ ਦਾ ਜੀਉਣਾ ਫਿਟਕਾਰ-ਜੋਗ ਹੀ ਹੈ।

ਪਦ ਅਰਥ ਧ੍ਰਿਗੁ = ਫਿਟਕਾਰ-ਯੋਗ। ਦੋਹਾਗਣੀ = ਮੰਦੇ ਭਾਗਾਂ ਵਾਲੀ, ਪਤੀ ਤੋਂ ਵਿੱਛੁੜੀ ਹੋਈ। ਮੁਠੀ = ਮੁੱਠੀ, ਠੱਗੀ ਹੋਈ। ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਕਿਸੇ ਹੋਰ ਪ੍ਰੇਮ ਵਿਚ।

SikhNet (Spanish)Sin esperanza está la vida de la novia descarriada, ella está siendo engañada por el amor de otro.

ਕਲਰ ਕੇਰੀ ਕੰਧ ਜਿਉ; ਅਹਿਨਿਸਿ ਕਿਰਿ. ਢਹਿ ਪਾਇ ॥

kalar keree kandh jiau; ahinis kir. dteh paae |

Sant Singh KhalsaLike a wall of sand, day and night, she crumbles, and eventually, she breaks down altogether.
Manmohan SinghLike the wall containing calcareous matter, day and night, she continues crumbling (and finally) falls down.
Manmohan Singh (Punjabi)ਰੈਹੀ ਵਾਲੇ ਕੰਧ ਦੇ ਵਾਂਗ ਉਹ ਦਿਨ ਰਾਤ ਭੁਰਦੀ ਰਹਿੰਦੀ ਹੈ (ਅਤੇ ਅੰਤ ਨੂੰ) ਡਿੱਗ ਪੈਂਦੀ ਹੈ।
Fareedkot Teekaਕੱਲਰ ਜਿਸ ਕੰਧ ਕੋ ਕਲਰੁ ਲਗਾ ਹੋਵੇ ਵਾ (ਕਲਰ) ਰੇਹੀ ਕੀ ਕੰਧ ਹੋਵੇ, ਸੋ (ਅਹਿਨਿਸਿ) ਦਿਨ ਰਾਤ੍ਰੀ ਮੇਂ ਕਿਰ ਕਿਰ ਕਰ ਢਹਿ ਪੜਤੀ ਹੈ, ਭਾਵ ਏਹ ਕਿ ਮਨਮੁਖ ਜੀਵ ਬਾਰੰਬਾਰ ਜਨਮਤਾ ਮਰਤਾ ਰਹਿਤਾ ਹੈ॥
Prof. Sahib Singhਜਿਵੇਂ ਕੱਲਰ ਦੀ ਕੰਧ (ਸਹਜੇ ਸਹਜੇ) ਕਿਰਦੀ ਰਹਿੰਦੀ ਹੈ, ਤਿਵੇਂ ਉਸ ਦਾ ਆਤਮਕ ਜੀਵਨ ਭੀ ਦਿਨ ਰਾਤ (ਮਾਇਆ ਦੇ ਮੋਹ ਵਿਚ) ਕਿਰ ਕਿਰ ਕੇ ਢਹਿ-ਢੇਰੀ ਹੁੰਦਾ ਜਾਂਦਾ ਹੈ।

ਪਦ ਅਰਥ ਕੇਰੀ = ਦੀ। ਅਹਿ = ਦਿਨ। ਨਿਸਿ = ਰਾਤ। ਕਿਰਿ = ਕਿਰ ਕੇ।

SikhNet (Spanish)Como la pared que teniendo cal, día y noche se descarapela, así ella se desmenuza hasta que finalmente cae por completo.

ਬਿਨੁ ਸਬਦੈ. ਸੁਖੁ ਨਾ ਥੀਐ; ਪਿਰ ਬਿਨੁ. ਦੂਖੁ ਨ ਜਾਇ ॥੧॥

bin sabadai. sukh naa theeai; pir bin. dookh na jaae |1|

Sant Singh KhalsaWithout the Word of the Shabad, peace does not come. Without her Husband Lord, her suffering does not end. ||1||
Manmohan SinghWithout the Name peace ensues not, without the Beloved grief does not depart.
Manmohan Singh (Punjabi)ਨਾਮ ਦੇ ਬਾਝੋਂ ਆਰਾਮ ਨਹੀਂ ਹੁੰਦਾ, ਪ੍ਰੀਤਮ ਦੇ ਬਗੈਰ ਕਲੇਸ਼ ਦੂਰ ਨਹੀਂ ਹੁੰਦਾ।
Fareedkot Teekaਹੇ ਭਾਈ! ਗੁਰ ਉਪਦੇਸ ਸੇ ਬਿਨਾਂ ਜੀਵ ਕੋ ਵਾਹਿਗੁਰੂ ਪਤੀ ਕੇ ਮਿਲਾਪ ਕਾ ਅਨੰਦੁ ਪ੍ਰਾਪਤਿ ਨਹੀ ਹੋਤਾ ਹ, ਔਰ ਆਤਮਾਨੰਦ ਬਿਨਾਂ ਦੁਖ ਕੀ ਨਿਬ੍ਰਤੀ ਨਹੀਂ ਹੁੰਦੀ॥੧॥
Prof. Sahib Singh(ਸੁਖ ਦੀ ਖ਼ਾਤਰ ਉਹ ਦੌੜ-ਭੱਜ ਕਰਦੀ ਹੈ, ਪਰ) ਗੁਰੂ ਦੀ ਸਰਨ ਤੋਂ ਬਿਨਾ ਸੁਖ ਨਹੀਂ ਮਿਲ ਸਕਦਾ (ਮਾਇਆ ਦਾ ਮੋਹ ਤਾਂ ਸਗੋਂ ਦੁੱਖ ਹੀ ਦੁੱਖ ਪੈਦਾ ਕਰਦਾ ਹੈ, ਤੇ) ਪਤੀ-ਪ੍ਰਭੂ ਨੂੰ ਮਿਲਣ ਤੋਂ ਬਿਨਾ ਮਾਨਸਕ ਦੁੱਖ ਦੂਰ ਨਹੀਂ ਹੁੰਦਾ ॥੧॥
SikhNet (Spanish)Sin el Nombre, la Paz no está asegurada, y sin el Bienamado, la aflicción no desaparece. (1)

ਮੁੰਧੇ. ਪਿਰ ਬਿਨੁ; ਕਿਆ ਸੀਗਾਰੁ ॥

mundhe. pir bin; kiaa seegaar |

Sant Singh KhalsaO soul-bride, without your Husband Lord, what good are your decorations?
Manmohan SinghO Bride! of what avail is thy adornment without thy Bridegroom?9
Manmohan Singh (Punjabi)ਹੇ ਪਤਨੀਏ! ਆਪਣੇ ਪਤੀ ਦੇ ਬਾਝੋਂ ਤੇਰਾ ਹਾਰ-ਸ਼ਿੰਗਾਰ ਕਿਹੜੇ ਕੰਮ ਦਾ ਹੈ?
Fareedkot Teekaਹੇ ਜੱਗ੍ਯਾਸੂ ਰੂਪ (ਮੁੰਧੇ) ਇਸਤ੍ਰੀ!ਪਤੀ ਸੇ ਬਿਨਾਂ ਤੇਰਾ ਸਿੰਗਾਰ ਕਿਆ ਹੈ ਅਰਥਾਤ ਬ੍ਯਰਥ ਹੈ॥
Prof. Sahib Singhਹੇ ਮੂਰਖ ਜੀਵ ਇਸਤ੍ਰੀ! ਜੇ ਪਤੀ ਨ ਮਿਲੇ ਤਾਂ ਸ਼ਿੰਗਾਰ ਕਰਨ ਦਾ ਕੋਈ ਲਾਭ ਨਹੀਂ ਹੁੰਦਾ।

ਪਦ ਅਰਥ ਮੁੰਧੇ = ਹੇ ਮੂਰਖ!

SikhNet (Spanish)Oh novia ¿de qué te sirven todos tus adornos si no tienes a tu Novio?

Open this shabad (18 lines, Angs 18-19) →

Ang 18 of 1430