ਸਿਰੀਰਾਗੁ ਮਹਲਾ ੧ ॥
sireeraag mahalaa 1 |
Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
Prof. Sahib Singhਰਾਗ ਸਿਰੀਰਾਗ ਵਿੱਚ ਗੁਰੂ ਨਾਨਕ ਦੀ ਬਾਣੀ।
SikhNet (Spanish)Siri Rag, Mejl Guru Nanak, Primer Canal Divino.
ਭਲੀ ਸਰੀ. ਜਿ ਉਬਰੀ; ਹਉਮੈ ਮੁਈ ਘਰਾਹੁ ॥
bhalee saree. ji ubaree; haumai muee gharaahu |
Sant Singh KhalsaIt all worked out-I was saved, and the egotism within my heart was subdued.
Manmohan SinghIt turned out well that I was saved and my pride was stilled in my heart.
Manmohan Singh (Punjabi)ਚੰਗਾ ਹੋਇਆ ਕਿ ਮੈਂ ਬਚ ਗਿਆ ਹਾਂ ਅਤੇ ਮੇਰਾ ਹੰਕਾਰ ਮੇਰੇ ਦਿਲ ਵਿੱਚ ਹੀ ਖਤਮ ਹੋ ਗਿਆ।
Fareedkot Teekaਭਲੀ ਹੋਈ ਜੋ ਮੇਰੀ ਬੁਧੀ ਔਗੁਨੋਂ ਸੇ (ਉਬਰੀ) ਬਚ ਗਈ, ਔਰ ਹੰਤਾ ਮਮਤਾ ਰਿਦੇ ਸੇ ਮਰ ਗਈ॥
Prof. Sahib Singh(ਮੇਰੇ ਵਾਸਤੇ ਬਹੁਤ) ਚੰਗਾ ਹੋਇਆ ਕਿ ਮੇਰੀ ਜਿੰਦ ਵਿਕਾਰਾਂ ਤੋਂ ਬਚ ਗਈ, ਮੇਰੇ ਹਿਰਦੇ ਵਿਚੋਂ ਹਉਮੈ ਮਰ ਗਈ।ਪਦ ਅਰਥ ਸਰੀ = ਫਬ ਗਈ। ਉਬਰੀ = ਬਚ ਗਈ। ਘਰਾਹੁ = ਘਰ ਤੋਂ, ਹਿਰਦੇ ਵਿਚੋਂ।
SikhNet (Spanish)Consecuencia maravillosa fue la de haber sido salvado y que el orgullo fuera bien canalizado en mi corazón.
ਦੂਤ ਲਗੇ ਫਿਰਿ ਚਾਕਰੀ; ਸਤਿਗੁਰ ਕਾ ਵੇਸਾਹੁ ॥
doot lage fir chaakaree; satigur kaa vesaahu |
Sant Singh KhalsaThe evil energies have been made to serve me, since I placed my faith in the True Guru.
Manmohan SinghWhen I reposed confidence in the True Guru (my) enemies then began to perform (my) service.
Manmohan Singh (Punjabi)ਜਦ ਮੈਂ ਸੱਚੇ ਗੁਰਾਂ ਅੰਦਰ ਭਰੋਸਾ ਧਾਰ ਲਿਆ, ਤਦ (ਮੇਰੇ) ਵੈਰੀ (ਮੇਰੀ) ਟਹਿਲ ਕਮਾਉਣ ਲੱਗ ਪਏ।
Fareedkot Teekaਜਬ ਅਹੰਤਾ ਮਮਤਾ ਮਰਿ ਗਈ ਤਬ ਸਤਿਗੁਰੂ ਕਾ ਭਰੋਸਾ ਭਯਾ, ਤਿਸ ਕਰ ਕੇ ਕਾਮਾਦਿ ਬਿਕਾਰ ਵਾ ਸਬਦਾਦਿ ਬਿਸੈ, ਔਰ ਤਿਨ ਕੋ ਗ੍ਰਹਿਨ ਕਰਨੇ ਵਾਲੇ ਜੋ ਸ੍ਰੋਤ੍ਰਾਦਿ ਇੰਦ੍ਰਯ ਰੂਪੀ ਦੂਤ ਥੇ ਵਹੁ ਫਿਰ ਕਰ (ਚਾਕਰੀ) ਸੇਵਾ ਮੇਂ ਲਗ ਜਾਤੇ ਭਏ॥
Prof. Sahib Singhਮੈਨੂੰ ਆਪਣੇ ਗੁਰੂ ਦੀ ਥਾਪਣਾ ਮਿਲੀ, ਤੇ ਵਿਕਾਰ (ਮੈਨੂੰ ਖ਼ੁਆਰ ਕਰਨ ਦੇ ਥਾਂ) ਉਲਟੇ ਮੇਰੇ ਵੱਸ ਵਿਚ ਹੋ ਗਏ।ਪਦ ਅਰਥ ਦੂਤ = ਵਿਕਾਰ। ਵੇਸਾਹੁ = ਭਰੋਸਾ, ਦਿਲਾਸਾ।
SikhNet (Spanish)Cuando posé mi confianza en el Guru Verdadero mis enemigos se volvieron mis sirvientes.
ਕਲਪ ਤਿਆਗੀ ਬਾਦਿ ਹੈ; ਸਚਾ ਵੇਪਰਵਾਹੁ ॥੧॥
kalap tiaagee baad hai; sachaa veparavaahu |1|
Sant Singh KhalsaI have renounced my useless schemes, by the Grace of the True, Carefree Lord. ||1||
Manmohan Singh(By the grace of) the Care-free True Lord I have renounced the useless head-ache.
Manmohan Singh (Punjabi)ਬੇ-ਮੁਥਾਜ ਸੱਚੇ ਸੁਆਮੀ (ਦੀ ਦਇਆ ਦੁਆਰਾ) ਮੈਂ ਵਿਹਲੀ ਸਿਰੀ-ਦਰਦੀ ਛੱਡ ਛੱਡੀ ਹੈ।
Fareedkot Teekaਜੋ ਜੋ ਮਨੋਰਾਜਾਦਿ (ਕਲਪ) ਕਲਪਨਾ ਹੈਂ, ਸੋ ਸਭ ਮਨੁ ਨੇ ਬਾਦ ਬ੍ਯਰਥ ਜਾਨ ਕਰ ਤ੍ਯਾਗ ਦਈ ਹੈਂ, ਐਸਾ ਗ੍ਯਾਨਵਾਨੁ ਪੁਰਸ਼ ਸਚਾ ਹੈ, ਔਰ (ਬੇਪਰਵਾਹੁ) ਨਿਰਿਛਤ ਹੈ॥੧॥
Prof. Sahib Singhਸਦਾ-ਥਿਰ ਰਹਿਣ ਵਾਲਾ ਬੇ-ਪਰਵਾਹ ਪ੍ਰਭੂ (ਮੈਨੂੰ ਮਿਲ ਪਿਆ), ਮੈਂ (ਮਾਇਆ-ਮੋਹ ਦੀ) ਵਿਅਰਥ ਕਲਪਣਾ ਛੱਡ ਦਿੱਤੀ ॥੧॥ਪਦ ਅਰਥ ਕਲਪ = ਕਲਪਣਾ। ਬਾਦਿ = ਵਿਅਰਥ॥੧॥
SikhNet (Spanish)Por la Gracia e Inspiración del Señor Verdadero, y libre de preocupaciones, he renunciado a los problemas que no son más que un dolor de cabeza. (1)
ਮਨ ਰੇ; ਸਚੁ ਮਿਲੈ. ਭਉ ਜਾਇ ॥
man re; sach milai. bhau jaae |
Sant Singh KhalsaO mind, meeting with the True One, fear departs.
Manmohan SinghFear depart by meeting the True One, O Man!
Manmohan Singh (Punjabi)ਸਤਿਪੁਰਖ ਨੂੰ ਮਿਲਣ ਦੁਆਰਾ ਡਰ ਦੂਰ ਹੋ ਜਾਂਦਾ ਹੈ, ਹੈ ਇਨਸਾਨ!
Fareedkot Teekaਹੇ ਭਾਈ! ਮਨ ਕੋ ਐਸੇ ਸਮਝਾਵੇ (ਮਨ ਰੇ) ਹੇ ਮਨ ਸਚ ਨਾਮ ਮਿਲਨੇ ਸੇ ਭੈ ਜਾਤਾ ਰਹਤਾ ਹੈ॥
Prof. Sahib Singhਹੇ (ਮੇਰੇ) ਮਨ! ਜਦੋਂ ਸਦਾ-ਥਿਰ ਪ੍ਰਭੂ ਮਿਲ ਪਏ, ਤਾਂ ਦੁਨੀਆ ਦਾ ਡਰ-ਸਹਮ ਦੂਰ ਹੋ ਜਾਂਦਾ ਹੈ।ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ।
SikhNet (Spanish)El miedo desaparece cuando uno encuentra al Uno Verdadero.
ਭੈ ਬਿਨੁ. ਨਿਰਭਉ ਕਿਉ ਥੀਐ; ਗੁਰਮੁਖਿ ਸਬਦਿ ਸਮਾਇ ॥੧॥ ਰਹਾਉ ॥
bhai bin. nirbhau kiau theeai; guramukh sabad samaae |1| rahaau |
Sant Singh KhalsaWithout the Fear of God, how can anyone become fearless? Become Gurmukh, and immerse yourself in the Shabad. ||1||Pause||
Manmohan SinghWithout God's fear and blending with His Name through the Guru, how can the mortal become fearless? Pause.
Manmohan Singh (Punjabi)ਰੱਬ ਦੇ ਡਰ ਅਤੇ ਗੁਰਾਂ ਰਾਹੀਂ ਉਸ ਦੇ ਨਾਮ ਵਿੱਚ ਲੀਨ ਹੋਏ ਬਗ਼ੈਰ, ਪ੍ਰਾਣੀ ਨਿਡਰ ਕਿਸ ਤਰ੍ਹਾਂ ਹੋ ਸਕਦਾ ਹੈ? ਠਹਿਰਾਉ।
Fareedkot Teekaਪਰਮੇਸਵਰ ਕਾ ਭੈ ਧਾਰੇ ਬਿਨਾ ਪੁਰਸ਼ ਨਿਰਭਉ ਕੈਸੇ ਹੋਵੇ ਅਰਥਾਤ ਨਹੀਂ ਹੋਤਾ ਹੈ। ਜੋ ਪਰਮੇਸ੍ਵਰ ਕਾ ਭਯ ਧਾਰਣ ਕਰਤਾ ਹੈ, ਸੋ ਗੁਰਾਂ ਦ੍ਵਾਰੇ ਬ੍ਰਹਮ ਮੇਂ (ਸਮਾਇ) ਲੀਨ ਹੋ ਜਾਤਾ ਹੈ॥੧॥ ਰਹਾਉ ॥
Prof. Sahib Singhਜਦ ਤਕ ਪਰਮਾਤਮਾ ਦਾ ਡਰ-ਅਦਬ ਮਨ ਵਿਚ ਨਾਹ ਹੋਵੇ, ਮਨੁੱਖ ਦੁਨੀਆ ਦੇ ਡਰਾਂ ਤੋਂ ਬਚ ਹੀ ਨਹੀਂ ਸਕਦਾ (ਤੇ ਪਰਮਾਤਮਾ ਦਾ ਡਰ-ਅਦਬ ਤਦੋਂ ਹੀ ਪੈਦਾ ਹੁੰਦਾ ਹੈ ਜਦੋਂ ਜੀਵ) ਗੁਰੂ ਦੀ ਰਾਹੀਂ ਸ਼ਬਦ ਵਿਚ ਜੁੜਦਾ ਹੈ ॥੧॥ ਰਹਾਉ ॥ਪਦ ਅਰਥ ਭੈ ਬਿਨੁ = (ਨਿਰਮਲ) ਡਰ ਤੋਂ ਬਿਨਾ॥੧॥ਰਹਾਉ॥
SikhNet (Spanish)Oh hombre, sin el Fervor de Dios y sin abandonarse en El Nombre, a través del Guru, ¿cómo puede el mortal vivir sin miedo? (1-Pausa)
ਕੇਤਾ ਆਖਣੁ ਆਖੀਐ; ਆਖਣਿ. ਤੋਟਿ ਨ ਹੋਇ ॥
ketaa aakhan aakheeai; aakhan. tott na hoe |
Sant Singh KhalsaHow can we describe Him with words? There is no end to the descriptions of Him.
Manmohan SinghHow for can His exposition be given? There is no end the God's descriptions.
Manmohan Singh (Punjabi)ਉਸ ਦੀ ਵਿਆਖਿਆ ਕਿਥੋ ਤਾਈ ਕੀਤੀ ਜਾ ਸਕਦੀ ਹੈ? ਵਾਹਿਗੁਰੂ ਦੇ ਵਰਨਣ ਦਾ ਕੋਈ ਹੱਦ ਬੰਨਾ ਨਹੀਂ।
Fareedkot Teekaਹੇ ਭਾਈ! ਤਾਂ ਤੇ ਤਿਸ ਵਾਹਿਗੁਰੂ ਕਾ (ਕੇਤਾ) ਕਿਤਨਾਕੁ (ਆਖਣੁ) ਜਸੁ ਕਥਨ ਕਰੀਏ ਕ੍ਯੋਂਕਿ (ਆਖਣਿ) ਕਥਨ ਕਰ ਕੇ (ਤੋਟਿ) ਅੰਤੁ ਨਹੀਂ ਹੋਤਾ ਹੈ॥
Prof. Sahib Singhਮਨੁੱਖ ਦੁਨੀਆ ਵਾਲੀ ਮੰਗ ਕਿਤਨੀ ਹੀ ਮੰਗਦਾ ਰਹਿੰਦਾ ਹੈ, ਮੰਗ ਮੰਗਣ ਵਿਚ ਕਮੀ ਹੁੰਦੀ ਹੀ ਨਹੀਂ (ਭਾਵ, ਦੁਨੀਆਵੀ ਮੰਗ ਮੁੱਕਦੀ ਹੀ ਨਹੀਂ)।ਪਦ ਅਰਥ ਕੇਤਾ ਆਖਣੁ ਆਖੀਐ = (ਦੁਨੀਆ ਵਾਲੀ) ਮੰਗ ਕਿਤਨੀ ਹੀ ਮੰਗੀਦੀ ਹੈ
SikhNet (Spanish)¿Qué tanto puede uno extender su exposición? No existe fin en la descripción de Dios
ਮੰਗਣ ਵਾਲੇ ਕੇਤੜੇ; ਦਾਤਾ ਏਕੋ ਸੋਇ ॥
mangan vaale ketarre; daataa eko soe |
Sant Singh KhalsaThere are so many beggars, but He is the only Giver.
Manmohan SinghThere are good many mumpers, He alone is the Giver.
Manmohan Singh (Punjabi)ਬਹੁਤ ਘਨੇਰੇ ਹਨ ਮੰਗਤੇ, ਉਹ ਇਕੱਲਾ ਹੀ ਦੇਣ ਵਾਲਾ ਹੈ।
Fareedkot Teekaਕ੍ਯੋਂਕਿ ਤਿਸ ਵਾਹਿਗੁਰੂ ਸੇ ਮੰਗਣੁ ਵਾਲੇ ਤੋ ਕੇਤੜੇ ਅਨੇਕ ਜੀਵ ਹੈਂ, ਔਰੁ ਦਾਤਾ ਸੋਈ ਏਕ ਹੈ॥
Prof. Sahib Singh(ਫਿਰ) ਬੇਅੰਤ ਜੀਵ ਹਨ ਮੰਗਾਂ ਮੰਗਣ ਵਾਲੇ, ਤੇ ਦੇਣ ਵਾਲਾ ਸਿਰਫ਼ ਇਕੋ ਪਰਮਾਤਮਾ ਹੈ (ਪਰ ਇਸ ਮੰਗਣ ਵਿਚ ਸੁਖ ਭੀ ਨਹੀਂ ਹੈ)।
SikhNet (Spanish)Hay muchos que piden y toman, pero sólo Él es el Dador.
ਜਿਸ ਕੇ ਜੀਅ ਪਰਾਣ ਹੈ; ਮਨਿ ਵਸਿਐ ਸੁਖੁ ਹੋਇ ॥੨॥
jis ke jeea paraan hai; man vasiai sukh hoe |2|
Sant Singh KhalsaHe is the Giver of the soul, and the praanaa, the breath of life; when He dwells within the mind, there is peace. ||2||
Manmohan SinghSolace accrues when He, who is the owner of soul and life, abides in (man's) mind.
Manmohan Singh (Punjabi)ਠੰਢ-ਚੈਨ ਉਦੋਂ ਉਤਪੰਨ ਹੁੰਦੀ ਹੈ ਜਦ ਉਹ ਜੋ ਆਤਮਾ ਤੇ ਜਿੰਦ-ਜਾਨ ਦਾ ਮਾਲਕ ਹੈ, (ਬੰਦੇ ਦੇ) ਚਿੱਤ ਅੰਦਰ ਆ ਟਿਕਦਾ ਹੈ।
Fareedkot Teekaਹੇ ਭਾਈ! ਜਿਸ ਵਾਹਿਗੁਰੂ ਨੇ ਜੀਵੋਂ ਕੋ ਪ੍ਰਾਣ ਦੀਏ ਹੂਏ ਹੈਂ ਵਾ ਜਿਸ ਕੇ ਆਸਰੇ ਜੀਵ ਔਰੁ ਪ੍ਰਾਣ ਹੈਂ, ਸੋ ਜਬ ਮਨ ਮੇਂ ਬਸੈ ਤਬ ਹੀ ਸੁਖ ਹੋਤਾ ਹੈ॥੨॥
Prof. Sahib Singhਜਿਸ ਪਰਮਾਤਮਾ ਨੇ ਜਿੰਦ ਪ੍ਰਾਣ ਦਿੱਤੇ ਹੋਏ ਹਨ, ਜੇ ਉਹ ਮਨੁੱਖ ਦੇ ਮਨ ਵਿਚ ਵੱਸ ਪਏ, ਤਦੋਂ ਹੀ ਸੁਖ ਹੁੰਦਾ ਹੈ ॥੨॥ਪਦ ਅਰਥ ਮਨਿ ਵਸਿਐ = ਜੇ ਮਨ ਵਿਚ ਵੱਸ ਪਏ॥੨॥
SikhNet (Spanish)La soledad se esfuma cuando Él, el Dueño del Alma y la vida, habita en la mente del hombre. (2)
ਜਗੁ ਸੁਪਨਾ ਬਾਜੀ ਬਨੀ; ਖਿਨ ਮਹਿ ਖੇਲੁ ਖੇਲਾਇ ॥
jag supanaa baajee banee; khin meh khel khelaae |
Sant Singh KhalsaThe world is a drama, staged in a dream. In a moment, the play is played out.
Manmohan SinghThis world is like a drama staged in a dream, in a moment this play ends.
Manmohan Singh (Punjabi)ਇਹ ਸੰਸਾਰ ਸੁਫ਼ਨੇ ਵਿੱਚ ਰਚੇ ਹੋਏ ਇਕ ਨਾਟਕ ਦੀ ਮਾਨਿੰਦ ਹੈ, ਇਕ ਮੁਹਤ ਵਿੱਚ ਇਹ ਖੇਡ ਖਤਮ ਹੋ ਜਾਂਦੀ ਹੈ।
Fareedkot Teekaਤਿਸ ਬਿਨਾਂ ਔਰੁ ਜੋ ਜਗਤ ਕੀ ਰਚਨਾ ਹੈ, ਸੋ ਸੁਪਨੇ ਵਤ ਪੁਨਃ ਬਾਜੀਗਰ ਕੀ ਬਾਜੀ ਵਤ ਬਨੀ ਹੂਈ ਹੈ। ਜੈਸੇ ਪੰਖ ਸੇ ਕਬੂਤਰ ਦੇਖਨੇ ਮਾਤ੍ਰ ਤੋ ਸਚਾ ਪ੍ਰਤੀਤ ਹੋਤਾ ਹੈ, ਪਰੰਤੂ ਵਾਸਤਵ ਤੇ ਕੁਛ ਭੀ ਨਹੀਂ ਹੈ, ਤੈਸੇ ਏਹ ਪ੍ਰਪੰਚ ਭੀ ਭ੍ਰਮ ਰੂਪ ਹੈ, ਔਰ ਖਿਨ ਭੰਗਰ ਹੈ। ਭਾਵ ਏਹਿ ਕਿ ਖਿਨ ਮਾਤ੍ਰ ਮੇਂ ਸਭ ਖੇਲ ਖਿਲਰ ਜਾਤੀ ਹੈ॥
Prof. Sahib Singhਜਗਤ (ਮਾਨੋ) ਸੁਪਨਾ ਹੈ, ਜਗਤ ਇਕ ਖੇਡ ਬਣੀ ਹੋਈ ਹੈ, ਜੀਵ ਇਕ ਖਿਨ ਵਿਚ (ਜ਼ਿੰਦਗੀ ਦੀ) ਖੇਡ ਖੇਡ ਕੇ ਚਲਾ ਜਾਂਦਾ ਹੈ।ਪਦ ਅਰਥ ਬਾਜੀ = ਖੇਡ। ਖੇਲੁ ਖੇਲਾਇ = ਖੇਡ ਖਿਡਾ ਦੇਂਦਾ ਹੈ, ਖੇਡ ਮੁਕਾ ਦੇਂਦਾ ਹੈ।
SikhNet (Spanish)Este mundo es un drama que cobra vida en un sueño y en un sólo instante se acaba.
ਸੰਜੋਗੀ ਮਿਲਿ ਏਕਸੇ; ਵਿਜੋਗੀ ਉਠਿ ਜਾਇ ॥
sanjogee mil ekase; vijogee utth jaae |
Sant Singh KhalsaSome attain union with the Lord, while others depart in separation.
Manmohan SinghSome attain to Master union and others in separation.
Manmohan Singh (Punjabi)ਕਈ ਰੱਬ ਦੇ ਮਿਲਾਪ ਨੂੰ ਪਰਾਪਤ ਹੋ ਜਾਂਦੇ ਹਨ ਅਤੇ ਹੋਰ ਵਿਛੋਡੇ ਅੰਦਰ ਹੀ ਟੁਰ ਜਾਂਦੇ ਹਨ।
Fareedkot Teekaਤਾਂ ਤੇ ਹੇ ਭਾਈ! ਜੀਵ ਕਰਮੋਂ ਕੇ ਸੰਜੋਗ ਕਰ ਏਕਠੇ ਹੋਤੇ ਹੈਂ, ਔਰੁ ਕਰਮ ਫਲ ਭੋਗ ਕਰ (ਉਠ ਜਾਇ) ਵਿਛੜ ਜਾਤੇ ਹੈਂ। ਵਾ ਸੰਜੋਗੀ ਜੋ ਗੁਰ ਸਬਦ ਕੇ ਮਿਲਾਪੀ ਹੈਂ, ਸੋਈ ਵਾਹਿਗੁਰੂ ਕੋ ਮਿਲ ਕਰ ਏਕ ਰੂਪੁ ਹੋਤੇ ਹੈਂ, ਔਰੁ ਜੋ (ਵਿਜੋਗੀ) ਗੁਰ ਸਬਦ ਹੀਨ ਹੈਂ, ਸੋ (ਉਠਿ) ਮ੍ਰਿਤੁ ਹੋਤੇ ਔਰ (ਜਾਇ) ਜਨਮਤੇ ਹੈਂ। ਭਾਵ ਏਹਿ ਕਿ ਸਦਾ ਹੀ ਜਨਮਤੇ ਔਰੁ ਮਰਤੇ ਰਹਿਤੇ ਹੈਂ॥
Prof. Sahib Singh(ਪ੍ਰਭੂ ਦੀ) ਸੰਜੋਗ-ਸੱਤਿਆ ਨਾਲ ਪ੍ਰਾਣੀ ਮਿਲ ਕੇ ਇਕੱਠੇ ਹੁੰਦੇ ਹਨ, ਵਿਜੋਗ-ਸੱਤਿਆ ਅਨੁਸਾਰ ਜੀਵ (ਇਥੋਂ) ਉੱਠ ਕੇ ਤੁਰ ਪੈਂਦਾ ਹੈ।ਪਦ ਅਰਥ ਏਕਸੇ = ਇਕੱਠੇ ਹੋ ਜਾਂਦੇ ਹਨ। ਜਾਇ = ਚਲਾ ਜਾਂਦਾ ਹੈ।
SikhNet (Spanish)Algunos logran la Unión con el Maestro y otros parten desolados.
ਜੋ ਤਿਸੁ ਭਾਣਾ. ਸੋ ਥੀਐ; ਅਵਰੁ. ਨ ਕਰਣਾ ਜਾਇ ॥੩॥
jo tis bhaanaa. so theeai; avar. na karanaa jaae |3|
Sant Singh KhalsaWhatever pleases Him comes to pass; nothing else can be done. ||3||
Manmohan SinghWhatever pleases Him, that comes to pass. Nothing else can be done.
Manmohan Singh (Punjabi)ਜੋ ਕੁਝ ਉਸ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ। ਹੋਰ ਕੁਝ ਕੀਤਾ ਨਹੀਂ ਜਾ ਸਕਦਾ।
Fareedkot Teekaਹੇ ਭਾਈ! ਤਾਂ ਤੇ ਜੋ ਤਿਸ ਵਾਹਿਗੁਰੂ ਕੋ ਭਾਯਾ ਹੈ, ਸੋਈ ਹੂਆ ਹੈ, ਅਪਨੇ ਬਲ ਸੇ ਕੋਈ ਔਰੁ ਕੁਛ ਨਹੀਂ ਕਰ ਸਕਤਾ ਹੈ॥੩॥
Prof. Sahib Singhਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ, (ਉਸ ਦੇ ਉਲਟ) ਹੋਰ ਕੁਝ ਨਹੀਂ ਕੀਤਾ ਜਾ ਸਕਦਾ ॥੩॥
SikhNet (Spanish)Lo que sea que le place a Él eso viene a suceder, no hay nada más que se pueda hacer. (3)
ਗੁਰਮੁਖਿ ਵਸਤੁ ਵੇਸਾਹੀਐ; ਸਚੁ ਵਖਰੁ. ਸਚੁ ਰਾਸਿ ॥
guramukh vasat vesaaheeai; sach vakhar. sach raas |
Sant Singh KhalsaThe Gurmukhs purchase the Genuine Article. The True Merchandise is purchased with the True Capital.
Manmohan SinghThrough the Guru, purchase the Divine commodity. The True merchandise is bought with the true Capital.
Manmohan Singh (Punjabi)ਗੁਰਾਂ ਦੇ ਰਾਹੀਂ ਇਲਾਹੀ ਮਾਲ ਮੁੱਲ ਲੈ। ਸੱਚੀ ਪੂੰਜੀ ਨਾਲ ਹੀ ਸੱਚਾ ਸੌਦਾ-ਸੂਤ ਖਰੀਦਿਆਂ ਜਾਂਦਾ ਹੈ।
Fareedkot Teekaਜਿਨ ਕੇ ਪਾਸ ਸ੍ਰਧਾ ਰੂਪੀ ਸਚੀ (ਰਾਸਿ) ਪੂੰਜੀ ਹੈ, ਤਿਨ ਗੁਰਮੁਖੋਂ ਨੇ ਹੀ ਵਾਹਿਗੁਰੂ ਕਾ ਨਾਮ ਰੂਪੀ (ਵਖਰੁ) ਸੌਦਾ ਲੀਆ ਹੈ, ਔਰੁ ਸੋਈ ਨਾਮ ਵਾਲੇ ਪੁਰਸ ਆਤਮ ਵਸਤੂ ਕੋ (ਵੇਸਾਹੀਐ) ਖਰੀਦਤੇ ਹੈਂ, ਵਾ ਗੁਰਮੁਖਿ ਦ੍ਵਾਰਾ ਆਤਮ ਵਸਤੂ ਖਰੀਦ ਕਰ ਭਰੋਸਾ ਕਰਤੇ ਹੈਂ॥
Prof. Sahib Singhਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਅਸਲ ਸੌਦਾ ਹੈ ਤੇ ਪੂੰਜੀ ਹੈ (ਜੋ ਵਿਹਾਝਣ ਲਈ ਜੀਵ ਇਥੇ ਆਇਆ ਹੈ) ਇਹ ਸੌਦਾ ਗੁਰੂ ਦੀ ਰਾਹੀਂ ਹੀ ਖ਼ਰੀਦਿਆ ਜਾ ਸਕਦਾ ਹੈ।ਪਦ ਅਰਥ ਵੇਸਾਹੀਐ = ਵਿਹਾਝੀਦੀ ਹੈ। ਵਖਰੁ = ਸੌਦਾ। ਰਾਸਿ-ਪੂੰਜੀ।
SikhNet (Spanish)A través del Guru compra el Bien Divino, la Mercancía Divina se compra sólo con el Capital Verdadero.
ਜਿਨੀ ਸਚੁ ਵਣੰਜਿਆ; ਗੁਰ ਪੂਰੇ ਸਾਬਾਸਿ ॥
jinee sach vananjiaa; gur poore saabaas |
Sant Singh KhalsaThose who purchase this True Merchandise through the Perfect Guru are blessed.
Manmohan SinghHail! unto those, who, through the Perfect Guru, have purchased the True Name.
Manmohan Singh (Punjabi)ਆਫ਼ਰੀਨ ਹੈ! ਉਨ੍ਹਾਂ ਦੇ, ਜਿਨ੍ਹਾਂ, ਨੇ ਪੂਰਨ-ਗੁਰਾਂ ਦੇ ਰਾਹੀਂ ਸੱਚੇ ਨਾਮ ਨੂੰ ਵਿਹਾਝਿਆ ਹੈ।
Fareedkot Teekaਜਿਨੋ ਨੇ ਗੁਰੂ ਦ੍ਵਾਰਾ ਸੱਚਾ ਨਾਮੁ ਰੂਪੀ ਸੌਦਾ ਖਰੀਦਾ ਹੈ, ਤਿਨ ਕੋ (ਸਾਬਾਸਿ) ਧੰਨ ਧੰਨ ਬਾਣੀ ਹੋਤੀ ਹੈ॥
Prof. Sahib Singhਜਿਨ੍ਹਾਂ ਬੰਦਿਆਂ ਨੇ ਇਹ ਸੱਚਾ ਸੌਦਾ ਖ਼ਰੀਦਿਆ ਹੈ ਉਹਨਾਂ ਨੂੰ ਪੂਰੇ ਗੁਰੂ ਦੀ ਥਾਪਣਾ ਮਿਲਦੀ ਹੈ।ਪਦ ਅਰਥ ਸਾਬਾਸਿ = ਪ੍ਰਸੰਨਤਾ, ਆਦਰ।
SikhNet (Spanish)Hosanna para aquéllos que, a través del Guru Perfecto, han adquirido el Nombre Verdadero.
ਨਾਨਕ. ਵਸਤੁ ਪਛਾਣਸੀ; ਸਚੁ ਸਉਦਾ ਜਿਸੁ ਪਾਸਿ ॥੪॥੧੧॥
naanak. vasat pachhaanasee; sach saudaa jis paas |4|11|
Sant Singh KhalsaO Nanak, one who stocks this True Merchandise shall recognize and realize the Genuine Article. ||4||11||
Manmohan SinghO Nanak! (the Lord,) who stocks real merchandise, shall recongnise their commodity.
Manmohan Singh (Punjabi)ਹੇ ਨਾਨਕ! (ਸੁਆਮੀ), ਜਿਸ ਕੋਲਿ ਅਸਲੀ ਵਿਉਪਾਰਕ ਮਾਲ ਹੈ, ਉਨ੍ਹਾਂ ਦੇ ਵੱਖਰ ਨੂੰ ਸਿੰਞਾਣ ਲਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ! ਭਾਈ ਐਸਾ ਵਾਹਿਗੁਰੂ ਕੇ ਨਾਮ ਰੂਪੀ ਸੱਚਾ ਸੌਦਾ ਜਿਸ ਕੇ ਪਾਸ ਹੈ, ਸੋਈ ਪੁਰਸ ਆਤਮ ਵਸਤੂ ਕੋ ਇਸੀ ਜਨਮ ਮੇਂ ਅਥਵਾ ਜਨਮਾਂਤ੍ਰ ਮੇਂ ਵਾ ਬ੍ਰਹਮ ਲੋਕ ਮੇਂ ਪਛਾਣੇਗਾ॥੪॥੧੧॥☬ਮਨਮੁਖੋਂ ਸੇ ਗੁਰਮੁਖੋਂ ਕਾ ਭੇਦੁ ਕਥਨ ਕਰਤੇ ਹੈਂ:
Prof. Sahib Singhਹੇ ਨਾਨਕ! ਜਿਸ ਦੇ ਪਾਸ ਇਹ ਸੱਚਾ ਸੌਦਾ ਹੁੰਦਾ ਹੈ, ਇਸ ਵਸਤ ਦੀ ਕਦਰ ਭੀ ਉਹੀ ਜਾਣਦਾ ਹੈ ॥੪॥੧੧॥ਪਦ ਅਰਥ ਪਛਾਣਸੀ = ਪਛਾਣਦਾ ਹੈ, ਕਦਰ ਪਾਂਦਾ ਹੈ॥੪॥
SikhNet (Spanish)Oh, dice Nanak, el Señor que guarda la Mercancía Verdadera reconoce el Valor de Su Mercancía. (4-11)