ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਸੋ ਸਤਿਗੁਰੁ ਧਨੁ ਧੰਨੁ; ਜਿਨਿ ਭਰਮ ਗੜੁ ਤੋੜਿਆ ॥
so satigur dhan dhan; jin bharam garr torriaa |
Sant Singh KhalsaBlessed, blessed is the True Guru, who has demolished the fortress of doubt.
Manmohan SinghBlessed! blessed! is the True Guru, who has demolished the fortress of doubt.
Manmohan Singh (Punjabi)ਮੁਬਾਰਕ! ਮੁਬਾਰਕ! ਹਨ ਉਹ ਸੱਚੇ ਗੁਰੂ ਜੀ, ਜਿਨ੍ਹਾਂ ਨੇ ਵਹਿਮ ਦਾ ਕਿਲ੍ਹਾ ਢਾਅ ਸੁੱਟਿਆ ਹੈ।
Fareedkot Teekaਸੋ ਸਤਿਗੁਰ ਧੰਨ ਧੰਨ ਹੈਂ ਜਿਨੋਂ ਨੇ ਭਰਮ ਗਢ ਤੋੜ ਦੀਆ ਹੈ॥
Prof. Sahib Singhਧੰਨ ਹੈ ਉਹ ਸਤਿਗੁਰੂ ਜਿਸ ਨੇ (ਅਸਾਡਾ) ਭਰਮ ਦਾ ਕਿਲ੍ਹਾ ਤੋੜ ਦਿੱਤਾ ਹੈ।ਪਦ ਅਰਥ ਜਿਨਿ = ਜਿਸ (ਗੁਰੂ) ਨੇ। ਭਰਮ ਗੜੁ = ਭਰਮ ਦਾ ਕਿਲ੍ਹਾ।
SikhNet (Spanish)Gloria al Verdadero Guru, Quien ha destruido la fortaleza de mi duda.
ਸੋ ਸਤਿਗੁਰੁ ਵਾਹੁ ਵਾਹੁ; ਜਿਨਿ ਹਰਿ ਸਿਉ ਜੋੜਿਆ ॥
so satigur vaahu vaahu; jin har siau jorriaa |
Sant Singh KhalsaWaaho! Waaho! - Hail! Hail! to the True Guru, who has united me with the Lord.
Manmohan SinghHail! hail! unto the True Guru, who has unitest me, with the Lord.
Manmohan Singh (Punjabi)ਆਫਰੀਨ! ਅਫਰੀਨ! ਹੈ ਉਹ ਸੱਚੇ ਗੁਰੂ ਨੂੰ ਜਿਨ੍ਹਾਂ ਨੇ ਮੈਨੂੰ ਪ੍ਰਭੂ ਨਾਲ ਜੋੜ ਦਿੱਤਾ ਹੈ।
Fareedkot Teekaਸੋ ਸਤਿਗੁਰੋਂ ਕੋ ਵਾਹੁ ਵਾਹੁ ਹੈ ਜਿਨੋਂ ਨੇ ਹਰਿ ਸੇ ਮਨ ਜੋੜ ਦੀਆ ਹੈ॥
Prof. Sahib Singhਅਚਰਜ ਵਡਿਆਈ ਵਾਲਾ ਹੈ ਉਹ ਗੁਰੂ ਜਿਸ ਨੇ (ਅਸਾਨੂੰ) ਰੱਬ ਨਾਲ ਜੋੜ ਦਿੱਤਾ ਹੈ।ਪਦ ਅਰਥ ਵਾਹੁ ਵਾਹੁ = ਸੋਹਣਾ।
SikhNet (Spanish)Gloria sea al Señor, Quien me ha entonado Consigo Mismo.
ਨਾਮੁ ਨਿਧਾਨੁ ਅਖੁਟੁ; ਗੁਰੁ ਦੇਇ ਦਾਰੂਓ ॥
naam nidhaan akhutt; gur dee daarooo |
Sant Singh KhalsaThe Guru has given me the medicine of the inexhaustible treasure of the Naam.
Manmohan SinghThe inexhaustible, Name treasure, the Guru has given me as a medicine.
Manmohan Singh (Punjabi)ਨਾਮ ਦਾ ਅਮੁੱਕ ਖਜਾਨਾ ਗੁਰਾਂ ਨੇ ਮੈਨੂੰ ਦਵਾਈ ਵੱਜੋਂ ਦਿੱਤਾ ਹੈ।
Fareedkot Teekaਜੋ ਅਖੁਟ ਨਾਮ ਖਜਾਨਾ ਹੈ, ਸੋ ਗੁਰੋਂ ਨੇ ਔਖਧ ਦਈ ਹੈ॥
Prof. Sahib Singhਗੁਰੂ ਅਮੁਕ ਨਾਮ-ਖ਼ਜ਼ਾਨਾ-ਰੂਪ ਦਵਾਈ ਦੇਂਦਾ ਹੈ,ਪਦ ਅਰਥ ਦੇਇ = ਦੇਂਦਾ ਹੈ।
SikhNet (Spanish)Inacabable es el Tesoro del Nombre del Señor;
ਮਹਾ ਰੋਗੁ ਬਿਕਰਾਲ; ਤਿਨੈ ਬਿਦਾਰੂਓ ॥
mahaa rog bikaraal; tinai bidaarooo |
Sant Singh KhalsaHe has banished the great and terrible disease.
Manmohan SinghThat has banished the great and terrible ailment of spiritual ignorance.
Manmohan Singh (Punjabi)ਤਿਸ ਨੇ ਆਤਮਕ ਅਗਿਆਨਤਾ ਦੀ ਵੱਡੀ ਅਤੇ ਭਿਆਨਕ ਬੀਮਾਰੀ ਨੂੰ ਦੂਰ ਕਰ ਦਿੱਤਾ ਹੈ।
Fareedkot Teekaਤਿਸ ਔਖਧ ਨੇ ਮਹਾਂ ਬਿਕਰਾਲ ਅਗ੍ਯਾਨ ਰੋਗ ਦੂਰ ਕਰ ਦੀਆ ਹੈ॥
Prof. Sahib Singhਤੇ ਇੰਜ ਅਸਾਡਾ ਵੱਡਾ ਭਿਆਨਕ ਰੋਗ ਨਾਸ ਕਰ ਦਿੱਤਾ ਹੈ।ਪਦ ਅਰਥ ਤਿਨੈ = ਤਿਨਿ ਹੀ, ਉਸ (ਗੁਰੂ) ਨੇ ਹੀ।
SikhNet (Spanish)con esta Panacea, el Guru nos bendice a todos. El gran mal del ego, Él, el Señor, lo destruye.
ਪਾਇਆ ਨਾਮੁ ਨਿਧਾਨੁ; ਬਹੁਤੁ ਖਜਾਨਿਆ ॥
paaeaa naam nidhaan; bahut khajaaniaa |
Sant Singh KhalsaI have obtained the great treasure of the wealth of the Naam.
Manmohan SinghI have obtained the great treasure of the wealth of the Lord's Name.
Manmohan Singh (Punjabi)ਮੈਨੂੰ ਪ੍ਰਭੂ ਦੇ ਨਾਮ ਦੀ ਦੌਲਤ ਦਾ ਸਾਰਾ ਭੰਡਾਰਾ ਪ੍ਰਾਪਤ ਹੋ ਗਿਆ ਹੈ।
Fareedkot Teekaਬਹੁਤ ਖਜਾਨਿਆਂ ਕਾ ਘਰ ਨਾਮ ਨਿਧੀ ਰੂਪ ਪਾਯਾ ਹੈ॥
Prof. Sahib Singh(ਜਿਸ ਮਨੁੱਖ ਨੇ ਗੁਰੂ ਪਾਸੋਂ) ਪ੍ਰਭੂ-ਨਾਮ ਰੂਪ ਵੱਡਾ ਖ਼ਜ਼ਾਨਾ ਹਾਸਲ ਕੀਤਾ ਹੈ,
SikhNet (Spanish)Cuando el Señor nos bendice con el gran Tesoro del Nombre,
ਜਿਤਾ ਜਨਮੁ ਅਪਾਰੁ; ਆਪੁ ਪਛਾਨਿਆ ॥
jitaa janam apaar; aap pachhaaniaa |
Sant Singh KhalsaI have obtained eternal life, recognizing my own self.
Manmohan SinghBy recognising my ownself I have won and attained an infinite life.
Manmohan Singh (Punjabi)ਆਪਣੇ ਆਪ ਨੂੰ ਸਿੰਞਾਣ ਕੇ ਮੈਂ ਜਿੱਤ ਅਤੇ ਅਨੰਤ ਜੀਵਨ ਨੂੰ ਪ੍ਰਾਪਤ ਹੋ ਗਿਆ ਹਾਂ।
Fareedkot Teekaਤਿਸ ਕਰ ਅਪਾਰ ਮਾਨੁਖ ਕੋ ਜੀਤ ਲੀਆ ਹੈ, ਅਪਨੇ ਆਪ ਕੋ ਪਹਚਾਨਿਆ ਹੈ॥
Prof. Sahib Singhਉਸ ਨੇ ਆਪਣੇ ਆਪ ਨੂੰ ਪਛਾਣ ਲਿਆ ਹੈ ਤੇ ਮਨੁੱਖਾ-ਜਨਮ (ਦੀ) ਅਪਾਰ (ਬਾਜ਼ੀ) ਜਿੱਤ ਲਈ ਹੈ।ਪਦ ਅਰਥ ਜਿਤਾ = ਜਿੱਤ ਲਿਆ। ਆਪੁ = ਆਪਣੇ ਆਪ ਨੂੰ।
SikhNet (Spanish)obtenemos la Vida Infinita y realizamos el Ser.
ਮਹਿਮਾ ਕਹੀ ਨ ਜਾਇ; ਗੁਰ ਸਮਰਥ ਦੇਵ ॥
mahimaa kahee na jaae; gur samarath dev |
Sant Singh KhalsaThe Glory of the all-powerful Divine Guru cannot be described.
Manmohan SinghThe glory of the Omnipotent and bright Guru, cannot be described.
Manmohan Singh (Punjabi)ਸਰਬ-ਸ਼ਕਤੀਵਾਨ ਅਤੇ ਪ੍ਰਕਾਸ਼ਵਾਨ ਗੁਰਾਂ ਦੀ ਉਪਮਾ ਬਿਆਨ ਕੀਤੀ ਨਹੀਂ ਜਾ ਸਕਦੀ।
Fareedkot Teekaਐਸੇ ਸਮਰਥ ਗੁਰਦੇਵ ਕੀ ਸੋਭਾ ਕਹੀ ਨਹੀਂ ਜਾਤੀ ਹੈ॥
Prof. Sahib Singhਸੱਤਿਆ ਵਾਲੇ ਗੁਰਦੇਵ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ,ਪਦ ਅਰਥ ਮਹਿਮਾ = ਵਡਿਆਈ। ਸਮਰਥ = ਤਾਕਤ ਵਾਲਾ, ਸੱਤਿਆ ਵਾਲਾ।
SikhNet (Spanish)Uno no puede describir la Gloria del Todopoderoso Señor;
ਗੁਰ ਪਾਰਬ੍ਰਹਮ ਪਰਮੇਸੁਰ; ਅਪਰੰਪਰ ਅਲਖ ਅਭੇਵ ॥੧੬॥
gur paarabraham paramesur; aparanpar alakh abhev |16|
Sant Singh KhalsaThe Guru is the Supreme Lord God, the Transcendent Lord, infinite, unseen and unknowable. ||16||
Manmohan SinghThe Guru is himself the Limitless, Invisible and Inscrutable Lord Master.
Manmohan Singh (Punjabi)ਗੁਰੂ ਜੀ ਖੁਦ ਹੀ ਹੱਦ ਬੰਨਾ-ਰਹਿਤ, ਅਦ੍ਰਿਸ਼ਟ ਅਤੇ ਖੋਜ-ਰਹਿਤ ਸੁਆਮੀ ਮਾਲਕ ਹਨ।
Fareedkot Teekaਗੁਰੂ ਹੀ ਪਾਰਬ੍ਰਹਮ ਪਰਮੇਸ੍ਵਰ ਅਪਰੰਪਰ ਅਲਖ ਅਭੇਵ ਹੈਂ ਅਰਥਾਤ ਯਹ ਸਭ ਬਿਸੇਖਨ ਗੁਰੂ ਮੇਂ ਹੈਂ॥੧੬॥☬ਪਰਮੇਸ੍ਵਰ ਪਰਾਇਣ ਪੁਰਸ਼ੋਂ ਕੋ ਅਸੀਸ ਦੇਤੇ ਹੂਏ ਕਹਤੇ ਹੈਂ:
Prof. Sahib Singhਸਤਿਗੁਰੂ ਉਸ ਪਰਮੇਸਰ ਪਾਰਬ੍ਰਹਮ ਦਾ ਰੂਪ ਹੈ ਜੋ ਬੇਅੰਤ ਹੈ ਅਲੱਖ ਹੈ ਤੇ ਅਭੇਵ ਹੈ ॥੧੬॥ਪਦ ਅਰਥ ਅਪਰੰਪਰ = ਜਿਸ ਦਾ ਪਾਰਲਾ ਬੰਨਾ ਨਾ ਦਿੱਸੇ। ਅਲਖ = ਜੋ ਸਮਝ ਵਿਚ ਨਾਹ ਆ ਸਕੇ। ਅਭੇਦ = ਜਿਸ ਦਾ ਭੇਤ ਨਾਹ ਪਾਇਆ ਜਾ ਸਕੇ ॥੧੬॥
SikhNet (Spanish)solamente Él es mi Guru, el Señor Trascendente, Infinito, Inefable y Misterioso, el Dios de dioses. (16)