ਮਃ ੫ ॥
mahalaa 5 |
Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.
ਨਾਨਕ. ਸਤਿਗੁਰਿ ਭੇਟਿਐ; ਪੂਰੀ ਹੋਵੈ ਜੁਗਤਿ ॥
naanak. satigur bhettiai; pooree hovai jugat |
Sant Singh KhalsaO Nanak, meeting the True Guru, one comes to know the Perfect Way.
Manmohan SinghO Nanak, by meeting the True Guru, man comes to know the perfect way,
Manmohan Singh (Punjabi)ਹੇ ਨਾਨਕ, ਸੱਚੇ ਗੁਰਾਂ ਨੂੰ ਮਿਲਣ ਦੁਆਰਾ ਆਦਮੀ ਕਾਮਲ ਤੇ ਨਿਪੁੰਨ ਰਸਤੇ ਨੂੰ ਜਾਣ ਲੈਂਦਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਤਿਗੁਰੋਂ ਕੇ ਮਿਲਨੇ ਸੇ ਗ੍ਯਾਨ ਕੀ ਪੂਰਨ ਜੁਗਤਿ ਪ੍ਰਾਪਤਿ ਹੋਤੀ ਹੈ॥
Prof. Sahib Singhਹੇ ਨਾਨਕ! ਜੇ ਸਤਿਗੁਰੂ ਮਿਲ ਪਏ ਤਾਂ ਜੀਊਣ ਦੀ ਠੀਕ ਜਾਚ ਆ ਜਾਂਦੀ ਹੈ।
ਪਦ ਅਰਥ ਸਤਿਗੁਰਿ = (ਅਧਿਕਰਣ ਕਾਰਕ, ਇਕ-ਵਚਨ)। ਸਤਿਗੁਰਿ ਭੇਟਿਐ = (ਪੂਰਬ ਪੂਰਨ ਕਾਰਦੰਤਕ, Locative Absolute) ਜੇ ਗੁਰੂ ਮਿਲ ਪਏ। ਪੂਰੀ = ਮੁਕੰਮਲ, ਜਿਸ ਵਿਚ ਕੋਈ ਉਕਾਈ ਨਾਹ ਰਹਿ ਜਾਏ। ਜੁਗਤਿ = ਜੀਊਣ ਦੀ ਜਾਚ, ਜ਼ਿੰਦਗੀ ਗੁਜ਼ਾਰਨ ਦਾ ਤਰੀਕਾ।
SikhNet (Spanish)Conociendo al Verdadero Guru, uno conoce el Camino acertado hacia Dios,
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ; ਵਿਚੇ ਹੋਵੈ ਮੁਕਤਿ ॥੨॥
hasandiaa khelandiaa painandiaa khaavandiaa; viche hovai mukat |2|
Sant Singh KhalsaWhile laughing, playing, dressing and eating, he is liberated. ||2||
Manmohan Singhand while laughing, playing, dressing and eating, he gets emancipated.
Manmohan Singh (Punjabi)ਅਤੇ ਫੇਰ ਹੱਸਦਾ, ਖੇਡਦਾ, ਪਹਿਨਦਾ ਅਤੇ ਖਾਂਦਾ ਪੀਂਦਾ ਹੋਇਆ ਹੀ ਉਹ ਮੋਖਸ਼ ਹੋ ਜਾਂਦਾ ਹੈ।
Fareedkot Teekaਯੁਕਤੀ ਨਾਮ ਦ੍ਰਿਸ੍ਟਾਂਤ ਕਾ ਹੈ, ਤਬ ਹਸਤਿਆਂ ਅਰੁ ਖੇਲਤਿਆਂ ਔ ਖਾਤਿਆਂ ਪਹਨਤਿਆਂ ਹੋਯਾਂ ਬੀਚ ਹੀ ਮੇਂ ਮੁਕਤਿ ਹੋ ਜਾਤੀ ਹੈ॥੨॥
Prof. Sahib Singhਇਸ ਤਰ੍ਹਾਂ ਹੱਸਦਿਆਂ ਖੇਡਦਿਆਂ ਖਾਂਦਿਆਂ ਪਹਿਨਦਿਆਂ (ਭਾਵ, ਦੁਨੀਆ ਦੇ ਸਾਰੇ ਕੰਮ ਕਾਰ ਕਰਦਿਆਂ) ਕਾਮਾਦਿਕ ਵਿਕਾਰਾਂ ਤੋਂ ਬਚੇ ਰਹੀਦਾ ਹੈ ॥੨॥
ਪਦ ਅਰਥ ਵਿਚੇ = ਮਾਇਆ ਵਿਚ ਵਰਤਦਿਆਂ ਹੀ। ਮੁਕਤਿ = ਮਾਇਆ ਦੇ ਬੰਧਨਾਂ ਤੋਂ ਆਜ਼ਾਦੀ ॥੨॥
SikhNet (Spanish)y se libera, aún gozando de todas las alegrías del mundo. (2)