ੴ

ਸਿੱਖਬਾਣੀ · SikhBani

ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨੁ ਹੋਇ ਸੁ ਸੇਵਾ ਘਾਲੇ ॥

satigur kee sevaa niramalee niramal jan hoe su sevaa ghaale
Guru Ramdas Ji ਗੁਰੂ ਰਾਮਦਾਸ ਜੀ · Raag Gauree · Ang 304, 305 · 8 lines
Translations

ਸਲੋਕ ਮਃ ੪ ॥

salok mahalaa 4 | Ang 304

Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੌਥੀ ਪਾਤਸ਼ਾਹੀ।
SikhNet (Spanish)Slok, Mejl Guru Ram Das, Cuarto Canal Divino.

ਸਤਿਗੁਰ ਕੀ ਸੇਵਾ ਨਿਰਮਲੀ; ਨਿਰਮਲ ਜਨੁ ਹੋਇ, ਸੁ ਸੇਵਾ ਘਾਲੇ ॥

satigur kee sevaa niramalee; niramal jan hoe, su sevaa ghaale | Ang 304

Sant Singh KhalsaService to the True Guru is immaculate and pure; those humble beings who are pure perform this service.
Manmohan SinghConsecrated is thy service of the True Guru The one who is pure he performs this service.
Manmohan Singh (Punjabi)ਪਵਿਤ੍ਰ ਹੇ ਟਹਿਲ ਸੇਵਾ ਸੱਚੇ ਗੁਰਾਂ ਦੀ। ਜੋ ਪੁਰਸ਼ ਪਵਿੱਤ੍ਰ ਹੈ ਉਹ ਇਹ ਟਹਿਲ ਕਮਾਉਂਦਾ ਹੈ।
Fareedkot Teekaਸਤਿਗੁਰੋਂ ਕੀ ਸੇਵਾ ਨਿਰਮਲੀ ਹੈ, ਜੋ ਨਿਰਮਲ ਪੁਰਸੁ ਹੋਵੈ ਸੋ ਸੇਵਾ ਕੋ (ਘਾਲੇ) ਪਾਵੇ ਅਰਥਾਤ ਕਰੇ॥
Prof. Sahib Singhਸਤਿਗੁਰੂ ਦੀ (ਦੱਸੀ) ਸੇਵਾ (ਇਕ) ਪਵ੍ਰਿਤ (ਕੰਮ) ਹੈ, ਜੋ ਮਨੁੱਖ ਨਿਰਮਲ ਹੋਵੇ (ਭਾਵ, ਜਿਸ ਮਨੁੱਖ ਦਾ ਹਿਰਦਾ ਮਲੀਨ ਨਾ ਹੋਵੇ) ਉਹੋ ਹੀ ਇਹ ਔਖੀ ਕਾਰ ਕਰ ਸਕਦਾ ਹੈ।

ਪਦ ਅਰਥ ਸਤਿਗੁਰ ਕੀ ਸੇਵਾ = ਗੁਰੂ ਦਾ ਦੱਸਿਆ ਹੋਇਆ ਰਸਤਾ।

SikhNet (Spanish)Purificador es el Servicio del Verdadero Guru; aquél que lo concibe es puro también.

ਜਿਨ ਅੰਦਰਿ ਕਪਟੁ, ਵਿਕਾਰੁ ਝੂਠੁ; ਓਇ ਆਪੇ ਸਚੈ, ਵਖਿ ਕਢੇ ਜਜਮਾਲੇ ॥

jin andar kapatt, vikaar jhootth; oe aape sachai, vakh kadte jajamaale | Ang 304

Sant Singh KhalsaThose who have deceit, corruption and falsehood within - the True Lord Himself casts them out like lepers.
Manmohan SinghThey who have deceit, wickedness and falsehood in their mind, those lepers the True Lord Himself separates away.
Manmohan Singh (Punjabi)ਜਿਨ੍ਹਾਂ ਦੇ ਚਿੱਤ ਵਿੱਚ ਛਲ, ਵੈਲ ਅਤੇ ਕੂੜ ਹੈ, ਉਨ੍ਹਾਂ ਕੋੜ੍ਹੀਆ ਨੂੰ ਸੱਚਾ ਸਾਹਿਬ ਆਪ ਹੀ ਪਰੇ ਵਖਰੇ ਕਰ ਦਿੰਦਾ ਹੈ।
Fareedkot Teekaਜਿਸ ਕੇ ਰਿਦੇ ਮੇਂ ਕਪਟ ਪੁਨਾ ਵਿਕਾਰ ਔਰੁ ਝੂਠ ਹੈ, ਸੋ ਵਿਖਿਓਂ ਕੇ (ਜਜਮਾਲੇ) ਦਬਾਏ ਹੂਏ ਸਚੇ ਆਪ ਹੀ ਗੁਰਮਖੋਂ ਸੇ ਜੁਦੇ ਨਿਕਾਲੇ ਹੈਂ॥
Prof. Sahib Singhਜਿਨ੍ਹਾਂ ਦੇ ਹਿਰਦੇ ਵਿਚ ਧੋਖਾ ਵਿਕਾਰ ਤੇ ਝੂਠ ਹੈ, ਸੱਚੇ ਪ੍ਰਭੂ ਨੇ ਆਪ ਹੀ ਉਹਨਾਂ ਕੋੜ੍ਹਿਆਂ ਨੂੰ (ਗੁਰੂ ਤੋਂ) ਵੱਖਰੇ ਕਰ ਦਿੱਤਾ ਹੈ।

ਪਦ ਅਰਥ ਜਜਮਾਲੇ = ਜਜ਼ਾਮੀ, ਕੋੜ੍ਹੇ।

SikhNet (Spanish)Pero si alguien tiene falsedad y maña en el corazón, el Señor saca a éste desgraciado de Su Corte.

ਸਚਿਆਰ ਸਿਖ. ਬਹਿ ਸਤਿਗੁਰ ਪਾਸਿ ਘਾਲਨਿ; ਕੂੜਿਆਰ. ਨ ਲਭਨੀ ਕਿਤੈ ਥਾਇ ਭਾਲੇ ॥

sachiaar sikh. beh satigur paas ghaalan; koorriaar. na labhanee kitai thaae bhaale | Ang 305

Sant Singh KhalsaThe truthful Sikhs sit by the True Guru's side and serve Him. The false ones search, but find no place of rest.
Manmohan SinghThe True Sikhs sit by the side of the Guru and serve him. The false ones find no place even through search.
Manmohan Singh (Punjabi)ਸੱਚੇ ਸਿੱਖ ਗੁਰਾਂ ਦੇ ਕੋਲ ਬੈਠਦੇ ਹਨ ਅਤੇ ਉਨ੍ਹਾਂ ਦੀ ਸੇਵਾ ਕਰਦੇ ਹਨ। ਝੂਠਿਆਂ ਨੂੰ ਢੂੰਡ ਭਾਲ ਕਰਨ ਦੀ ਰਾਹੀਂ ਭੀਂ ਕੋਈ ਥਾਂ ਨਹੀਂ ਮਿਲਦੀ।
Fareedkot Teekaਜੋ ਸਚੇ ਸਿਖ ਹੈਂ, ਸੋ ਸਤਿਗੁਰੋਂ ਕੇ ਪਾਸ ਬੈਠ ਕਰ ਸੇਵਾ ਕਰਤੇ ਹੈਂ। ਜੋ ਝੂਠੇ ਹੈਂ, ਸੋ (ਭਾਲੇ) ਢੂੰਢੇ ਹੂਏ ਕਹੀਂ ਨਹੀਂ (ਲਭਨੀ) ਮਿਲਤੇ॥
Prof. Sahib Singhਸੱਚ ਦੇ ਵਪਾਰੀ ਸਿੱਖ ਤਾਂ ਸਤਿਗੁਰੂ ਦੇ ਪਾਸ ਬਹਿ ਕੇ (ਸੇਵਾ ਦੀ) ਘਾਲ ਘਾਲਦੇ ਹਨ, ਪਰ ਉਥੇ ਕੂੜ ਦੇ ਵਪਾਰੀ ਕਿਤੇ ਲੱਭਿਆਂ ਭੀ ਨਹੀਂ ਲੱਭਦੇ।

ਪਦ ਅਰਥ ਸਚਿਆਰ = ਸੱਚ ਦੇ ਵਪਾਰੀ।

SikhNet (Spanish)Los verdaderos Sikjs sirven al Guru y se sientan a Su lado, mientras los falsos no logran tener una oportunidad por más que tratan.

ਜਿਨਾ. ਸਤਿਗੁਰ ਕਾ ਆਖਿਆ. ਸੁਖਾਵੈ ਨਾਹੀ; ਤਿਨਾ ਮੁਹ ਭਲੇਰੇ, ਫਿਰਹਿ ਦਯਿ ਗਾਲੇ ॥

jinaa. satigur kaa aakhiaa. sukhaavai naahee; tinaa muh bhalere, fireh day gaale | Ang 305

Sant Singh KhalsaThose who are not pleased with the Words of the True Guru - their faces are cursed, and they wander around, condemned by God.
Manmohan SinghThey to whom the words of the Satguru are not agreeable accursed are their countenances and condemned by God they wander about.
Manmohan Singh (Punjabi)ਜਿਨ੍ਹਾਂ ਨੂੰ ਸਤਿਗੁਰਾਂ ਦੇ ਬਚਨ ਚੰਗੇ ਨਹੀਂ ਲਗਦੇ, ਉਨ੍ਹਾਂ ਦੇ ਚਿਹਰੇ ਭ੍ਰਸ਼ਟੇ ਹੋਏ ਹਨ ਅਤੇ ਰੱਬ ਦੇ ਫਿਟਕਾਰੇ ਹੋਏ ਉਹ ਭਟਕਦੇ ਫਿਰਦੇ ਹਨ।
Fareedkot Teekaਜਿਨੋਂ ਕੋ ਸਤਿਗੁਰੋਂ ਕਾ ਆਖਿਆ ਹੂਆ ਨਹੀਂ ਸੁਖਾਵਤਾ, ਯਦਪਿ ਤਿਨ ਕੇ ਮੁਖ ਦੇਖਨੇ ਮੇਂ ਅਛੇ ਹੈਂ ਤਾਂ ਵੀ (ਦਯਿ) ਪਰਮੇਸਰ ਕੇ ਗਾਲੇ ਹੂਏ ਫਿਰਤੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਦੇ ਬਚਨ ਚੰਗੇ ਨਹੀ ਲੱਗਦੇ ਉਹਨਾਂ ਦੇ ਮੂੰਹ ਭਰਿਸ਼ਟੇ ਹੋਏ ਹੁੰਦੇ ਹਨ, ਉਹ ਖਸਮ ਵਲੋਂ ਫਿਟਕਾਰੇ ਹੋਏ ਫਿਰਦੇ ਹਨ।

ਪਦ ਅਰਥ ਭਲੇਰੇ = ਮੰਦੇ, ਭਰਿਸ਼ਟੇ ਹੋਏ। ਦਯਿ = ਖਸਮ ਵਲੋਂ।

SikhNet (Spanish)A los que no les gusta lo que dice el Guru, el Señor los destruye en verdad, sus semblantes son oscurecidos.

ਜਿਨ ਅੰਦਰਿ ਪ੍ਰੀਤਿ ਨਹੀ, ਹਰਿ ਕੇਰੀ; ਸੇ ਕਿਚਰਕੁ ਵੇਰਾਈਅਨਿ, ਮਨਮੁਖ ਬੇਤਾਲੇ ॥

jin andar preet nahee, har keree; se kicharak veraaeean, manamukh betaale | Ang 305

Sant Singh KhalsaThose who do not have the Love of the Lord within their hearts - how long can those demonic, self-willed manmukhs be consoled?
Manmohan SinghThey who in their heart have not the love of God how long can those willful devils be consoled.
Manmohan Singh (Punjabi)ਜਿਨ੍ਹਾਂ ਦੇ ਦਿਲ ਅੰਦਰ ਵਾਹਿਗੁਰੂ ਦਾ ਪਿਆਰ ਨਹੀਂ, ਉਹ ਆਪ-ਹੁਦਰੇ ਭੂਤਨੇ, ਕਿੰਨੇ ਚਿਰ ਤਾਈਂ ਪਰਚਾਏ ਜਾ ਸਕਦੇ ਹਨ?
Fareedkot Teekaਜਿਨੋਂ ਕੇ ਰਿਦੇ ਮੇਂ ਹਰਿ ਹਰਿ ਨਾਮ ਕੀ ਪ੍ਰੀਤੀ ਨਹੀਂ, ਸੋ ਮਨਮੁਖ (ਬੇਤਾਲੇ) ਭੂਤ ਕਿਤਨਾ ਕੁ ਚਿਰ (ਵੇਰਾਈਅਨਿ) ਵਰਾਈਏ ਅਰਥਾਤ ਧੀਰਜ ਦੇਈਏ॥
Prof. Sahib Singhਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਦਾ ਪਿਆਰ ਨਹੀ, ਕਦ ਤਾਈਂ ਉਹਨਾਂ ਨੂੰ ਧੀਰਜ ਦਿੱਤੀ ਜਾ ਸਕਦੀ ਹੈ? ਉਹ ਮਨ ਦੇ ਮੁਰੀਦ ਬੰਦੇ ਭੂਤਾਂ ਵਾਂਗ ਹੀ ਭਟਕਦੇ ਹਨ।

ਪਦ ਅਰਥ ਵੇਰਾਈਅਨਿ = ਵਿਰਚਾਏ ਜਾ ਸਕਦੇ ਹਨ। ਬੇਤਾਲ = ਬੇਥਵ੍ਹੇ, ਭੂਤ।

SikhNet (Spanish)Podrás tratar de persuadirlos con todas tus ganas de que cambien, pero los que no se deleitan en el Amor del Señor, se quedan encaramados en su ego y no se interesan por la manera de obtener al Señor.

ਸਤਿਗੁਰ ਨੋ ਮਿਲੈ. ਸੁ ਆਪਣਾ ਮਨੁ ਥਾਇ ਰਖੈ; ਓਹੁ ਆਪਿ ਵਰਤੈ. ਆਪਣੀ ਵਥੁ ਨਾਲੇ ॥

satigur no milai. su aapanaa man thaae rakhai; ohu aap varatai. aapanee vath naale | Ang 305

Sant Singh KhalsaOne who meets the True Guru, keeps his mind in its own place; he spends only his own assets.
Manmohan SinghHe who meets the True Guru keeps his mind fixed to its place. Furthermore his assets of God's Name he himself expends.
Manmohan Singh (Punjabi)ਜੋ ਸੱਚੇ ਗੁਰੂ ਨੂੰ ਮਿਲਦਾ ਹੈ, ਉਹ ਆਪਣੇ ਮਨੂਏ ਨੂੰ ਉਸ ਦੀ ਜਗ੍ਹਾ ਤੇ ਬੰਨ੍ਹ ਰੱਖਦਾ ਹੈ। ਸਾਥ ਹੀ ਰੱਬ ਦੇ ਨਾਮ ਦੀ ਆਪਣੀ ਪੂੰਜੀ ਨੂੰ ਉਹ ਆਪ ਹੀ ਖਾਂਦਾ ਤੇ ਖਰਚਦਾ ਹੈ।
Fareedkot Teekaਜੋ ਸਤਿਗੁਰੋਂ ਕੋ ਮਿਲਤਾ ਹੈ, ਸੋ ਅਪਨਾ ਮਨ ਥਾਇ ਰਖਤਾ ਹੈ ਔਰ ਜੋ ਅਪਣੇ ਸਾਥ ਅਨੰਦ ਰੂਪ ਵਸਤੂ ਹੈ, ਸੋ ਤਿਸ ਕੌ ਆਪ ਵਰਤਤਾ ਹੈ, ਭਾਵ ਆਤਮ ਅਨੰਦ ਭੋਗਤਾ ਹੈ॥
Prof. Sahib Singhਜੇਹੜਾ ਮਨੁੱਖ ਸਤਿਗੁਰੂ ਨੂੰ ਮਿਲਦਾ ਹੈ ਉਹ (ਇਕ ਤਾਂ) ਆਪਣੇ ਮਨ ਨੂੰ (ਵਿਕਾਰਾਂ ਵੱਲੋਂ ਰੋਕ ਕੇ) ਟਿਕਾਣੇ ਰੱਖਦਾ ਹੈ, ਨਾਲੇ (ਭਾਵ, ਤੇ ਹੋਰ) ਆਪਣੀ ਵਸਤੂ ਨੂੰ ਉਹ ਆਪ ਹੀ ਵਰਤਦਾ ਹੈ (ਭਾਵ, ਕਾਮਾਦਿਕ ਵੈਰੀ ਉਸ ਦੇ ਆਤਮਕ ਆਨੰਦ ਨੂੰ ਖ਼ਰਾਬ ਨਹੀਂ ਕਰ ਸਕਦੇ)।

ਪਦ ਅਰਥ ਥਾਇ = ਥਾਂ ਸਿਰ। ਵਥੁ = ਚੀਜ਼। ਨਾਲੇ = ਅਤੇ।

SikhNet (Spanish)Quien se encuentra con el Guru, conserva la integridad de su mente y goza inmensamente del Éxtasis Espiritual.

ਜਨ ਨਾਨਕ. ਇਕਨਾ ਗੁਰੁ ਮੇਲਿ ਸੁਖੁ ਦੇਵੈ; ਇਕਿ ਆਪੇ. ਵਖਿ ਕਢੈ ਠਗਵਾਲੇ ॥੧॥

jan naanak. ikanaa gur mel sukh devai; ik aape. vakh kadtai tthagavaale |1| Ang 305

Sant Singh KhalsaO servant Nanak, some are united with the Guru; to some, the Lord grants peace, while others - deceitful cheats - suffer in isolation. ||1||
Manmohan SinghUniting with the Guru the Lord grants peace to some, O serf Nanak. Some cheats He Himself quarantines.
Manmohan Singh (Punjabi)ਗੁਰਾਂ ਨਾਲ ਜੋੜ ਕੇ, ਕਈਆਂ ਨੂੰ ਪ੍ਰਭੂ ਆਰਾਮ ਬਖਸ਼ਦਾ ਹੈ, ਹੇ ਨਫਰ ਨਾਨਕ! ਕਈਆਂ ਠੱਗਾਂ ਨੂੰ ਉਹ ਖੁਦ ਹੀ ਅਲੱਗ ਕੱਢ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਕ ਪੁਰਸੋਂ ਕੋ ਗੁਰੂ ਮੇਲ ਕਰ ਸੁਖ ਦੇਤਾ ਹੈ, ਏਕ ਆਪ ਹੀ (ਠਗਵਾਲੇ) ਠਗੀਆਂ ਕਰਨ ਵਾਲੇ ਜੁਦੇ ਕਰ ਦੀਏ ਹੈਂ॥੧॥
Prof. Sahib Singh(ਪਰ) ਹੇ ਦਾਸ ਨਾਨਕ! (ਜੀਵ ਦੇ ਹੱਥ ਵਿਚ ਕੁੱਝ ਨਹੀਂ) ਇਕਨਾਂ ਨੂੰ ਆਪ ਹਰੀ ਸਤਿਗੁਰੂ ਮਿਲਾਂਦਾ ਹੈ ਤੇ ਸੁਖ ਬਖ਼ਸ਼ਦਾ ਹੈ ਅਤੇ ਇਕਨਾਂ ਠੱਗੀ ਕਰਨ ਵਾਲਿਆਂ ਨੂੰ ਵੱਖ ਕਰ ਦੇਂਦਾ ਹੈ (ਭਾਵ, ਸਤਿਗੁਰੂ ਮਿਲਣ ਨਹੀਂ ਦੇਂਦਾ) ॥੧॥

ਪਦ ਅਰਥ ਇਕਿ = ਕਈ ਜੀਵ। ਠਗਵਾਲੇ = ਠੱਗੀ ਕਰਨ ਵਾਲੇ ॥੧॥

SikhNet (Spanish)Dice Nanak, el Guru toma a algunos para unirlos con Él y ellos obtienen la Paz; pero los que engañan a otros son separados de Él y dejados a las consecuencias de su sufrimiento. (1)
Answers quote the Granth verbatim with Ang citations. AI commentary is not Gurbani and not a religious ruling.