ੴ

ਸਿੱਖਬਾਣੀ · SikhBani

Ang 304

Sri Guru Granth Sahib · Raag Gauree · 6 shabads, 36 lines
Translations
Shabad Guru Ramdas Ji Raag Gauree continued from Ang 303

ਜੋ. ਗੁਰੁ ਗੋਪੇ ਆਪਣਾ, ਸੁ ਭਲਾ ਨਾਹੀ. ਪੰਚਹੁ; ਓਨਿ. ਲਾਹਾ ਮੂਲੁ ਸਭੁ ਗਵਾਇਆ ॥

jo. gur gope aapanaa, su bhalaa naahee. panchahu; on. laahaa mool sabh gavaaeaa |

Sant Singh KhalsaO chosen people, O self-elect, one who does not publicly affirm his Guru is not a good person; he loses all his profits and capital.
Manmohan SinghHe who avows not publicly his Guru is not a good person. He loses all his capital and profit O Saints.
Manmohan Singh (Punjabi)ਜੋ ਆਪਣੇ ਗੁਰੂ ਨੂੰ ਜਾਹਰਾ ਤੌਰ ਤੇ ਨਹੀਂ ਅਪਣਾਉਂਦਾ, ਉਹ ਚੰਗਾ ਪੁਰਸ਼ ਨਹੀਂ। ਉਹ ਆਪਣਾ ਅਸਲ ਜ਼ਰ ਤੇ ਨਫਾ ਸਾਰਾ ਗੁਆ ਲੈਦਾ ਹੈ, ਹੇ ਸਾਧੂਓ!
Fareedkot Teekaਜੋ ਅਪਨੇ ਗੁਰੂ ਕੋ (ਗੋਪੇ) ਛਪਾਵੇ ਅਰਥਾਤ ਆਪ ਪ੍ਰਤਾਪੀ ਹੋਵੇ, ਗੁਰੂ ਸਮਾਨ ਹੋ ਲਜ੍ਯਾ ਕਰ ਕੇ ਤਿਸ ਕੋ ਅਪਨਾ ਗੁਰੂ ਨ ਕਹੇ। ਸੋ (ਪੰਚਹੁ) ਹੇ ਸ੍ਰੇਸਟ ਜਨੋਂ! ਸੋ ਭਲਾ ਨਹੀਂ। ਉਸ ਨੇ ਤੌ ਲਾਹਾ ਮੂਲ ਸਭ ਗਵਾਇ ਲੀਆ ਹੈ, ਭਾਵ ਇਹ ਕਿ ਲਾਹਾ ਜੋ ਸੁਭ ਕਰਮ ਕਰ ਕੇ ਸ੍ਵਰਗਾਦ ਸੁਖ ਕੀ ਪ੍ਰਾਪਤੀ ਹੋਣੀ ਥੀ, ਅਰ ਮੂਲ ਜੋ ਪ੍ਰਾਣ ਜਿਨ ਕੇ ਆਸਰੇ ਸੁਭ ਕਰਮ ਕਰਨੇ ਥੇ, ਸੋ ਸਭ ਨਿਸਫਲ ਕਰ ਲੀਏ॥
Prof. Sahib Singhਹੇ ਸੰਤ ਜਨੋਂ! (ਮੁਕਦੀ ਗੱਲ ਇਹ ਹੈ ਕਿ) ਜੋ ਮਨੁੱਖ ਆਪਣੇ ਸਤਿਗੁਰੂ ਦੀ ਨਿੰਦਾ ਕਰਦਾ ਹੈ, ਉਹ ਚੰਗਾ ਨਹੀਂ, (ਮਨੁੱਖਾ ਜਨਮ ਵਿਚ) ਜੋ ਖੱਟਣਾ ਸੀ ਉਹ ਭੀ ਗਵਾ ਲੈਂਦਾ ਹੈ ਤੇ (ਮਨੁੱਖ-ਜਨਮ-ਰੂਪ) ਮੂਲ ਭੀ ਗਵਾ ਲੈਂਦਾ ਹੈ।

ਪਦ ਅਰਥ ਗੋਪੇ = ਨਿੰਦਾ ਕਰਦਾ ਹੈ। ਓਨਿ = ਉਸ ਨੇ। ਲਾਹਾ = ਖੱਟੀ।

SikhNet (Spanish)Oh mis amigos, los elegidos del Señor, aquél que esconde públicamente la Identidad de su Guru, no cosechará la ganancia esperada.

ਪਹਿਲਾ ਆਗਮੁ ਨਿਗਮੁ. ਨਾਨਕੁ ਆਖਿ ਸੁਣਾਏ; ਪੂਰੇ ਗੁਰ ਕਾ ਬਚਨੁ, ਉਪਰਿ ਆਇਆ ॥

pahilaa aagam nigam. naanak aakh sunaae; poore gur kaa bachan, upar aaeaa |

Sant Singh KhalsaPeople used to chant and recite the Shaastras and the Vedas, O Nanak, but now the Words of the Perfect Guru have come to be the most exalted of all.
Manmohan SinghNanak previously the mortals recited and preached the Shastras and Vedas, but the Gurbani of the Perfect Guru has descended as the most exalted of all.
Manmohan Singh (Punjabi)ਨਾਨਕ, ਪਹਿਲੋਂ ਲੋਕ ਸ਼ਾਸਤਰਾਂ, ਅਤੇ ਵੇਦਾਂ ਨੂੰ ਪੜ੍ਹਦੇ ਤੇ ਪਰਚਾਰਦੇ ਸਨ, ਪਰ ਪੂਰਨ ਗੁਰਾਂ ਦੀ ਗੁਰਬਾਣੀ ਉਨ੍ਹਾਂ ਸਾਰਿਆਂ ਨਾਲੋਂ ਪਰਮ ਉਚੀ ਉਤਰੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪ੍ਰਿਥਮੇ ਸਾਸਤ੍ਰ ਬੇਦ ਜਿਸ ਬਾਤ ਕੋ ਕਹ ਕਰ ਸੁਨਾਵਤੇ ਹੈਂ। ਪੂਰੇ ਗੁਰੋਂ ਕਾ ਬਚਨ ਭੀ ਉਸੀ ਪ੍ਰਸੰਗ ਕੇ ਊਪਰ ਪਰਮਾਣ ਆਇਆ ਹੈ, ਵਾ ਆਦਿ ਸੇ ਹੀ ਬੇਦ ਸ਼ਾਸਤ੍ਰ ਯੇਹ ਕਹਿ ਕਰ ਸੁਨਾ ਰਹਾ ਹੈ ਕਿ ਗੁਰੋਂ ਕਾ ਬਚਨ ਸਭ ਸੇ ਅਧਿਕ ਹੈ॥
Prof. Sahib Singhਨਾਨਕ ਆਖ ਕੇ ਸੁਣਾਉਂਦਾ ਹੈ (ਭਾਵ, ਨਾਨਕ ਇਸ ਗੱਲ ਤੇ ਜ਼ੋਰ ਦੇ ਕੇ ਆਖਦਾ ਹੈ ਕਿ) (ਗੁਰਸਿੱਖ ਲਈ ਇਹ) ਪਹਿਲਾ ਆਗਮ ਨਿਗਮ ਹੈ (ਇਹੋ ਹੀ ਹੈ ਵੇਦ ਸ਼ਾਸਤ੍ਰਾਂ ਦਾ ਉੱਤਮ ਸਿੱਧਾਂਤ ਕਿ) ਪੂਰੇ ਸਤਿਗੁਰੂ ਦਾ ਬਚਨ (ਸਭ ਤੋਂ) ਵਧੀਕ ਪ੍ਰਮਾਣੀਕ ਹੈ।

ਪਦ ਅਰਥ ਆਗਮੁ = ਸ਼ਾਸਤ੍ਰ। ਨਿਗਮੁ = ਵੇਦ। ਉਪਰਿ ਆਇਆ = (ਸਭ ਤੋਂ ਵਧੀਕ) ਪ੍ਰਮਾਣਿਕ ਹੈ।

SikhNet (Spanish)Dice Nanak, y en esto lo apoyan los Shastras, los Vedas y la Palabra del Perfecto Guru que pesa más que todo.

ਗੁਰਸਿਖਾ ਵਡਿਆਈ ਭਾਵੈ. ਗੁਰ ਪੂਰੇ ਕੀ; ਮਨਮੁਖਾ ਓਹ ਵੇਲਾ. ਹਥਿ ਨ ਆਇਆ ॥੨॥

gurasikhaa vaddiaaee bhaavai. gur poore kee; manamukhaa oeh velaa. hath na aaeaa |2|

Sant Singh KhalsaThe glorious greatness of the Perfect Guru is pleasing to the GurSikh; the self-willed manmukhs have lost this opportunity. ||2||
Manmohan SinghThe eulogy of the perfect Guru is pleasing to the Sikhs of the Guru. The perverse have not that opportunity.
Manmohan Singh (Punjabi)ਗੁਰੂ ਦੇ ਸਿੱਖਾਂ ਨੂੰ ਪੂਰਨ ਗੁਰਾਂ ਦੀ ਪ੍ਰਭੁਤਾ ਚੰਗੀ ਲੱਗਦੀ ਹੈ। ਆਪੁ-ਹੁਦਰਿਆਂ ਨੂੰ ਉਹ ਅਉਸਰ ਪਰਾਪਤ ਨਹੀਂ ਹੁੰਦਾ।
Fareedkot Teekaਗੁਰੂ ਕੇ ਸਿਖੋਂ ਕੋ ਪੂਰੇ ਗੁਰੂ ਕੀ ਵਡਿਆਈ ਭਾਵਤੀ ਹੈ ਔਰ ਮਨਮੁਖੋਂ ਕੋ ਵਹੁ ਸਮਾਂ ਵਡਿਆਈ ਕਰਨੇ ਵਾ ਵਿਛੋੜੇ ਕਾ ਹਾਥ ਨਹੀਂ ਆਇਆ ਹੈ॥੨॥
Prof. Sahib Singh(ਇਸ ਵਾਸਤੇ) ਗੁਰਸਿੱਖਾਂ ਨੂੰ ਪੂਰੇ ਸਤਿਗੁਰੂ ਦੀ ਵਡਿਆਈ ਚੰਗੀ ਲੱਗਦੀ ਹੈ (ਪਰ) ਮਨਮੁਖਾਂ ਨੂੰ ਗੁਰੂ ਦੀ ਵਡਿਆਈ ਸਮਝਣ ਦਾ ਉਹ ਸਮਾਂ ਹੱਥ ਨਹੀਂ ਆਉਂਦਾ ॥੨॥

ਪਦ ਅਰਥ ਹਥਿ ਨ ਆਵੈ = ਨਹੀਂ ਮਿਲਦਾ ॥੨॥

SikhNet (Spanish)Los Gurmukjs son enaltecidos cuando alaban a su Perfecto Guru, mientras que los soberbios Manmukjs llegarán a lamentar cada día que han desperdiciado sin Alabarlo. (2)

Open this shabad (9 lines, Angs 303-304) →

Shabad Guru Ramdas Ji Raag Gauree

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸਚੁ ਸਚਾ. ਸਭ ਦੂ ਵਡਾ ਹੈ; ਸੋ ਲਏ. ਜਿਸੁ ਸਤਿਗੁਰੁ ਟਿਕੇ ॥

sach sachaa. sabh doo vaddaa hai; so le. jis satigur ttike |

Sant Singh KhalsaThe True Lord is truly the greatest of all; he alone obtains Him, who is anointed by the Guru.
Manmohan SinghVerily the True Lord is the most exalted. He alone obtains Him whom the True Guru nominates.
Manmohan Singh (Punjabi)ਨਿਸਚਿਤ ਹੀ ਸੱਚਾ ਸੁਆਮੀ ਪਰਮ ਉਤਮ ਹੈ। ਕੇਵਲ ਓਹੀ ਉਸ ਨੂੰ ਪਰਾਪਤ ਕਰਦਾ ਹੈ, ਜਿਸ ਨੂੰ ਸੱਚੇ ਗੁਰੂ ਜੀ ਟਿਕਦੇ ਹਨ।
Fareedkot Teeka(ਸਚੁ) ਵਾਹਿਗੁਰੂ ਨਿਸਚੇ ਕਰ ਕੇ ਸਭ ਸੇ ਵੱਡਾ ਹੈ। ਪ੍ਰੰਤੂ ਸੋ ਪੁਰਸ਼ (ਲਏ) ਪ੍ਰਾਪਤ ਹੋਤਾ ਹੈ ਜਿਸ ਕੋ ਸਤਿਗੁਰੂ (ਟਿਕੇ) ਇਸਥਿਤ ਕਰੇ ਵਾ (ਟਿਕੇ) ਗੁਰੂ ਸਿਖਿਆ ਰੂਪ ਤਿਲਕ ਕਰੇ॥
Prof. Sahib Singhਸਦਾ-ਥਿਰ ਰਹਿਣ ਵਾਲਾ ਜੋ ਸੱਚਾ ਪ੍ਰਭੂ ਸਭ ਤੋਂ ਵੱਡਾ ਹੈ, ਉਸ ਮਨੁੱਖ ਨੂੰ ਮਿਲਦਾ ਹੈ ਜਿਸ ਨੂੰ ਸਤਿਗੁਰੂ ਤਿਲਕ ਦੇਵੇ (ਭਾਵ, ਅਸੀਸ ਦੇਵੇ)।

ਪਦ ਅਰਥ ਟਿਕੇ = ਟਿੱਕੇ, ਤਿਲਕ ਦੇਂਦਾ ਹੈ, ਅਸੀਸ ਦੇਂਦਾ ਹੈ, ਮਿਹਰ ਦੀ ਨਜ਼ਰ ਕਰਦਾ ਹੈ। (ਨੋਟ: 'ਟਿੱਕੇ' ਦਾ ਅਰਥ ਗੱਦੀ ਦੇਣਾ ਗ਼ਲਤ ਹੈ। ਗੱਦੀ ਤਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਪਿਛੋਂ ਕਿਸੇ ਮਨੁੱਖ ਨੂੰ ਨਹੀਂ ਮਿਲੀ। ਕੀ 'ਗੁਰੂ' ਬਣਨ ਤੋਂ ਬਿਨਾ ਕਿਸੇ ਹੋਰ ਨੂੰ ਪਰਮਾਤਮਾ ਨਹੀਂ ਮਿਲ ਸਕਦਾ?)

SikhNet (Spanish)El Uno Verdadero es Grandioso, pero es obtenido solamente por la Bendición del Verdadero Guru.

ਸੋ ਸਤਿਗੁਰੁ. ਜਿ ਸਚੁ ਧਿਆਇਦਾ; ਸਚੁ ਸਚਾ ਸਤਿਗੁਰੁ ਇਕੇ ॥

so satigur. ji sach dhiaaeidaa; sach sachaa satigur ike |

Sant Singh KhalsaHe is the True Guru, who meditates on the True Lord. The True Lord and the True Guru are truly One.
Manmohan SinghHe is the Satguru, who remembers the True Lord. True it is that the True Lord and the True Guru are one.
Manmohan Singh (Punjabi)ਉਹ ਸਤਿਗੁਰੂ ਹੈ ਜੋ ਸੱਚੇ ਸੁਆਮੀ ਦਾ ਸਿਮਰਨ ਕਰਦਾ ਹੈ। ਇਹ ਸੱਚ ਹੈ ਕਿ ਸੱਚਾ ਸੁਆਮੀ ਤੇ ਸੱਚਾ ਗੁਰੂ ਇਕ ਹੀ ਹਨ।
Fareedkot Teekaਸਚ ਰੂਪ ਕੋ ਜੋ ਧਿਆਵਤਾ ਹੈ, ਸੋਈ ਸਤਗਿਰੂ ਹੈ। (ਸਚੁ) ਨਿਸਚੇ ਕਰ ਸਚਾ ਔਰ ਸਤਿਗੁਰੂ ਏਕ ਹੀ ਹੈ॥
Prof. Sahib Singhਸਤਿਗੁਰੂ ਭੀ ਉਹੀ ਹੈ ਜੋ ਸਦਾ ਸੱਚੇ ਪ੍ਰਭੂ ਨੂੰ ਚੇਤੇ ਰੱਖਦਾ ਹੈ (ਅਤੇ ਇਸ ਤਰ੍ਹਾਂ) ਸੱਚਾ ਪ੍ਰਭੂ ਤੇ ਸਤਿਗੁਰੂ ਇੱਕ-ਰੂਪ (ਹੋ ਗਏ ਹਨ।)
SikhNet (Spanish)El Verdadero Guru es Quien contempla al Uno Verdadero; Él y Dios son Uno.

ਸੋਈ ਸਤਿਗੁਰੁ ਪੁਰਖੁ ਹੈ; ਜਿਨਿ. ਪੰਜੇ ਦੂਤ. ਕੀਤੇ ਵਸਿ ਛਿਕੇ ॥

soee satigur purakh hai; jin. panje doot. keete vas chhike |

Sant Singh KhalsaHe is the True Guru, the Primal Being, who has totally conquered his five passions.
Manmohan SinghHe is the Omnipotent Satguru who has resolutely subdued his five evil passions.
Manmohan Singh (Punjabi)ਓਹੀ ਸਰਬ-ਸ਼ਕਤੀਵਾਨ ਸਤਿਗੁਰੂ ਹੈ, ਜਿਸ ਨੇ ਆਪਣੇ ਪੰਜੇ ਵਿਸ਼ੇ-ਵੇਗ ਕੱਸ ਕੇ ਆਪਣੇ ਕਾਬੂ ਵਿੱਚ ਕੀਤੇ ਹਨ।
Fareedkot Teekaਔਰ ਜਿਸ ਨੇ ਪੰਜੇ ਦੂਤ (ਛਿਕੇ) ਖੈਂਚ ਕੇ ਵਸ ਕੀਏ ਹੈਂ ਸੋਈ ਸਤਿਗੁਰ ਪੁਰਖ ਹੈ॥
Prof. Sahib Singhਸਤਿਗੁਰੂ ਪੁਰਖ ਉਹੋ ਹੀ ਹੈ, ਜਿਸ ਨੇ (ਕਾਮਾਦਿਕ) ਪੰਜੇ ਵੈਰੀ ਖਿੱਚ ਕੇ ਵੱਸ ਕਰ ਲਏ ਹਨ।
SikhNet (Spanish)El Verdadero Guru es Él, el Gran Espíritu Divino, Quien ha logrado conquistar sus cinco pasiones.

ਜਿ ਬਿਨੁ ਸਤਿਗੁਰ ਸੇਵੇ. ਆਪੁ ਗਣਾਇਦੇ; ਤਿਨ ਅੰਦਰਿ ਕੂੜੁ, ਫਿਟੁ ਫਿਟੁ ਮੁਹ ਫਿਕੇ ॥

ji bin satigur seve. aap ganaaeide; tin andar koorr, fitt fitt muh fike |

Sant Singh KhalsaOne who does not serve the True Guru, and who praises himself, is filled with falsehood within. Cursed, cursed is his ugly face.
Manmohan SinghHe who without serving the True Guru extols himself has falsehood within him. O curse and reproach be unto his dry face.
Manmohan Singh (Punjabi)ਜੋ ਸੱਚੇ ਗੁਰਾਂ ਦੀ ਘਾਲ ਕਮਾਉਣ ਦੇ ਬਗੈਰ ਆਪਣੇ ਆਪ ਨੂੰ ਜਤਲਾਉਂਦਾ ਹੈ, ਉਸ ਦੇ ਅੰਤਰ ਝੂਠ ਹੈ। ਧ੍ਰਿਕਾਰ ਤੇ ਲਾਨ੍ਹਤ ਹੈ ਉਸ ਦੇ ਰੁਖੇ ਚਿਹਰੇ ਨੂੰ।
Fareedkot Teekaਔਰ ਜੋ ਸਤਿਗੁਰੋਂ ਕੇ ਬਿਨਾਂ ਸੇਵੇ ਆਪਣੇ ਕੋ ਗਿਣਾਵਤੇ ਹੈਂ ਅਰਥਾਤ ਹੰਕਾਰ ਕਰਤੇ ਹੈਂ, ਤਿਨ ਕੇ ਅੰਤਰ ਝੂਠ ਹੈ ਔਰ ਮੁਖ ਫਿਕੇ ਹੈਂ, ਯਾਂ ਤੇ ਧਿਕਾਰ ਹੀ ਧਿਕਾਰ ਹੋਤੀ ਹੈ॥
Prof. Sahib Singhਜੋ ਮਨੁੱਖ ਸਤਿਗੁਰੂ ਦੀ ਸੇਵਾ ਤੋਂ ਵਾਂਜੇ ਰਹਿੰਦੇ ਹਨ ਤੇ ਆਪਣੇ ਆਪ ਨੂੰ ਵੱਡਾ ਅਖਵਾਉਂਦੇ ਹਨ, ਉਹਨਾਂ ਦੇ ਹਿਰਦੇ ਵਿਚ ਝੂਠ ਹੁੰਦਾ ਹੈ (ਇਸ ਕਰਕੇ ਉਹਨਾਂ ਦਾ) ਮੂੰਹ ਫਿੱਕਾ (ਰਹਿੰਦਾ ਹੈ, ਭਾਵ, ਉਹਨਾਂ ਦੇ ਮੂੰਹ ਤੇ ਨਾਮ ਦੀ ਲਾਲੀ ਨਹੀਂ ਹੁੰਦੀ ਤੇ) ਉਹਨਾਂ ਨੂੰ ਸਦਾ ਫਿਟਕਾਰ ਪੈਂਦੀ ਹੈ;
SikhNet (Spanish)Sin servir al Verdadero Guru, uno habita en ego, vive en la dualidad y en la maldición.

ਓਇ ਬੋਲੇ ਕਿਸੈ ਨ ਭਾਵਨੀ; ਮੁਹ ਕਾਲੇ. ਸਤਿਗੁਰ ਤੇ ਚੁਕੇ ॥੮॥

oe bole kisai na bhaavanee; muh kaale. satigur te chuke |8|

Sant Singh KhalsaHis words are not pleasing to anyone; his face is blackened, and he is separated from the True Guru. ||8||
Manmohan SinghHe is separated from the True Guru. His face is blackened and his talk of pleasing to none.
Manmohan Singh (Punjabi)ਉਹ ਸੱਚੇ ਗੁਰਾਂ ਨਾਲੋਂ ਵਿਛੁੜਿਆਂ ਹੋਇਆ ਹੈ। ਉਸ ਦਾ ਮੂੰਹ ਸਿਆਹ ਕੀਤਾ ਜਾਂਦਾ ਹੈ ਅਤੇ ਉਸ ਦੀ ਗੱਲਬਾਤ ਕਿਸੇ ਨੂੰ ਭੀ ਚੰਗੀ ਨਹੀਂ ਲਗਦੀ।
Fareedkot Teekaਵਹੁ ਮੁਖ ਕਾਲੇ ਬੋਲਤੇ ਹੂਏ ਭੀ ਕਿਸੀ ਕੋ ਨਹੀਂ ਭਾਵਤੇ, ਕਿਉਂਕਿ ਸਤਿਗੁਰੋਂ ਸੇ ਚੁਕੇ ਹੂਏ ਹੈਂ॥੮॥
Prof. Sahib Singhਕਿਸੇ ਨੂੰ ਉਹਨਾਂ ਦੇ ਬਚਨ ਹੱਛੇ ਨਹੀਂ ਲੱਗਦੇ (ਅੰਦਰ ਕੂੜ ਹੋਣ ਕਰਕੇ) ਉਹਨਾਂ ਦੇ ਮੂੰਹ ਭੀ ਭਰਿਸ਼ਟੇ ਹੋਏ ਹੁੰਦੇ ਹਨ (ਕਿਉਂਕਿ) ਉਹ ਸਤਿਗੁਰ ਤੋਂ ਭੁੱਲੇ ਹੋਏ ਹਨ ॥੮॥
SikhNet (Spanish)Lo que habla no tiene consecuencia, su rostro está opacado, y vive privado de la Gracia del Guru. (8)

Open this shabad →

Shabad Guru Ramdas Ji Raag Gauree

ਸਲੋਕ ਮਃ ੪ ॥

salok mahalaa 4 |

Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੌਥੀ ਪਾਤਸ਼ਾਹੀ।
SikhNet (Spanish)Slok Mejl Guru Ram Das, Cuarto Canal Divino.

ਹਰਿ ਪ੍ਰਭ ਕਾ ਸਭੁ ਖੇਤੁ ਹੈ; ਹਰਿ ਆਪਿ ਕਿਰਸਾਣੀ ਲਾਇਆ ॥

har prabh kaa sabh khet hai; har aap kirasaanee laaeaa |

Sant Singh KhalsaEveryone is the field of the Lord God; the Lord Himself cultivates this field.
Manmohan SinghEvery body is the Lord God's filed. God Himself causes the tillage to be performed.
Manmohan Singh (Punjabi)ਹਰ ਦੇਹਿ ਵਾਹਿਗੁਰੂ ਸੁਆਮੀ ਦੀ ਪੈਲੀ ਹੈ। ਵਾਹਿਗੁਰੂ ਖੁਦ ਹੀ ਖੇਤੀਬਾੜੀ ਕਰਵਾਉਂਦਾ ਹੈ।
Fareedkot Teekaਹਰੀ ਪ੍ਰਭੂ ਕਾ ਸੰਸਾਰ ਰੂਪੀ (ਖੇਤੁ) ਭਾਵ ਭੂਮੀ ਸਭ ਹੈ। ਹਰੀ ਨੇ ਕਰਮਾ ਰੂਪੀ ਕ੍ਰਿਸਾਨੀ ਮੇਂ ਸਭ ਜੀਵੋਂ ਕੋ ਆਪ ਲਗਾਇਆ ਹੈ॥
Prof. Sahib Singhਸਾਰਾ ਸੰਸਾਰ ਪ੍ਰਭੂ ਦੀ (ਮਾਨੋ) ਪੈਲੀ ਹੈ (ਜਿਸ ਵਿਚ) ਪ੍ਰਭੂ ਨੇ (ਜੀਵਾਂ ਨੂੰ) ਵਾਹੀ ਦੇ ਕੰਮ ਵਿਚ ਜੋੜਿਆ ਹੈ (ਭਾਵ, ਨਾਮ ਜਪਣ ਲਈ ਭੇਜਿਆ ਹੋਇਆ ਹੈ)।

ਪਦ ਅਰਥ ਕਿਰਸਾਣੀ = ਵਾਹੀ।

SikhNet (Spanish)El cuerpo es la Finca del Señor; el Señor Mismo nos ha puesto bajo Su Servicio para cultivarla.

ਗੁਰਮੁਖਿ ਬਖਸਿ ਜਮਾਈਅਨੁ; ਮਨਮੁਖੀ. ਮੂਲੁ ਗਵਾਇਆ ॥

guramukh bakhas jamaaeean; manamukhee. mool gavaaeaa |

Sant Singh KhalsaThe Gurmukh grows the crop of forgiveness, while the self-willed manmukh loses even his roots.
Manmohan SinghThe Guru-ward grows the crop of God's Grace. The perverse person loses even his capital.
Manmohan Singh (Punjabi)ਗੁਰੂ-ਅਨੁਸਾਰੀ ਰੱਬ ਦੀ ਰਹਿਮਤ ਦੀ ਫ਼ਸਲ ਪੈਦਾ ਕਰਦਾ ਹੈ। ਪ੍ਰਤੀਕੂਲ ਪੁਰਸ਼ ਆਪਣਾ ਅਸਲ ਜੋਰ ਭੀ ਗੁਆ ਲੈਦਾ ਹੈ।
Fareedkot Teekaਗੁਰਮੁਖੋਂ ਨੇ ਜੋ ਬਖਸਸ ਪਾਈ ਹੈ ਏਹੀ ਖੇਤੀ ਜਮਾਇ ਲਈ ਹੈ ਔਰ ਮਨਮੁਖੋਂ ਨੇ ਸ੍ਵਾਸਾਂ ਰੂਪ ਮੂਲ ਗਵਾਇ ਲੀਆ ਹੈ॥
Prof. Sahib Singhਜੋ ਮਨੁੱਖ ਸਤਿਗੁਰੂ ਦੇ ਸਨਮੁਖ ਰਹਿੰਦੇ ਹਨ, ਉਹਨਾਂ ਦੀ (ਖੇਤੀ) ਪ੍ਰਭੂ ਨੇ ਮਿਹਰ ਕਰ ਕੇ ਉਗਾ ਦਿੱਤੀ ਹੈ, (ਪਰ) ਜੋ ਮਨੁੱਖ ਮਨ ਦੇ ਪਿਛੇ ਭੁੱਲੇ ਰਹੇ, ਉਹਨਾਂ ਮੂਲ ਭੀ ਗਵਾ ਲਿਆ (ਭਾਵ, ਮਨੁੱਖਾ ਜਨਮ ਹੱਥੋਂ ਖੋਹ ਲਿਆ)।

ਪਦ ਅਰਥ ਬਖਸਿ = ਬਖ਼ਸ਼ ਕੇ, ਮਿਹਰ ਕਰ ਕੇ। ਜਮਾਈਅਨੁ = ਜਮਾ ਦਿੱਤੀ ਹੈ ਉਸ ਨੇ, ਉਗਾ ਦਿੱਤੀ ਹੈ ਉਸ ਨੇ।

SikhNet (Spanish)Los seres piadosos siembran el Naam, el Nombre del Señor, por Su Gracia, mientras que los egocéntricos pierden, inclusive, su propio ser.

ਸਭੁ ਕੋ ਬੀਜੇ ਆਪਣੇ ਭਲੇ ਨੋ; ਹਰਿ ਭਾਵੈ. ਸੋ ਖੇਤੁ ਜਮਾਇਆ ॥

sabh ko beeje aapane bhale no; har bhaavai. so khet jamaaeaa |

Sant Singh KhalsaThey all plant for their own good, but the Lord causes to grow only that field with which He is pleased.
Manmohan SinghEveryone cultivates for his own good. God causes that field to germinate which he likes.
Manmohan Singh (Punjabi)ਹਰ ਕੋਈ ਆਪਣੇ ਲਾਭ ਲਈ ਕਾਸ਼ਤ ਕਰਦਾ ਹੈ। ਵਾਹਿਗੁਰੂ ਉਸ ਪੈਲੀ ਨੂੰ ਉਗਾਉਂਦਾ ਹੈ ਜਿਹੜੀ ਉਸ ਨੂੰ ਚੰਗੀ ਲੱਗੀ ਹੈ।
Fareedkot Teekaਸਭ ਕੋਈ ਅਪਨੇ ਭਲੇ ਕੋ ਬੀਜਤਾ ਹੈ ਅਰਥਾਤ ਸੁਖ ਵਾਸਤੇ ਕਰਮ ਕਰਤਾ ਹੈ। ਪਰੰਤੂ ਜੋ ਹਰੀ ਕੋ ਭਾਵਤਾ ਹੈ, ਸੋ ਖੇਤ ਜਮਾਇਆ ਹੈ, ਭਾਵ ਰਿਦਾ ਗੁਣੋਂ ਸੰਜੁਗਤ ਕੀਆ ਹੈ॥
Prof. Sahib Singh(ਆਪਣੇ ਵਲੋਂ) ਹਰ ਕੋਈ ਆਪਣੇ ਭਲੇ ਲਈ ਬੀਜਦਾ ਹੈ (ਪਰ) ਉਹੀ ਖੇਤ ਚੰਗਾ ਉੱਗਦਾ ਹੈ (ਭਾਵ, ਉਹੀ ਕਮਾਈ ਸਫਲ ਹੁੰਦੀ ਹੈ) ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ।

ਪਦ ਅਰਥ ਸਭੁ ਕੋ = ਹਰੇਕ ਜੀਵ। ਭਾਵੈ = ਚੰਗਾ ਲੱਗੇ।

SikhNet (Spanish)Todos siembran la Semilla para su bien, pero solamente florece en aquellos con quienes el Señor está complacido.

ਗੁਰਸਿਖੀ. ਹਰਿ ਅੰਮ੍ਰਿਤੁ ਬੀਜਿਆ; ਹਰਿ ਅੰਮ੍ਰਿਤ ਨਾਮੁ, ਫਲੁ ਅੰਮ੍ਰਿਤੁ ਪਾਇਆ ॥

gurasikhee. har amrit beejiaa; har amrit naam, fal amrit paaeaa |

Sant Singh KhalsaThe GurSikh plants the seed of the Lord's Ambrosial Nectar, and obtains the Lord's Ambrosial Naam as his Ambrosial Fruit.
Manmohan SinghThe disciple of the Guru sows God's elixir and obtains God's Nectarean Name as the ambrosial fruit.
Manmohan Singh (Punjabi)ਗੁਰੂ ਦਾ ਸਿੱਖ ਵਾਹਿਗੁਰੂ ਆਬਿ-ਹਿਯਾਤ ਨੂੰ ਬੀਜਦਾ ਹੈ ਅਤੇ ਵਾਹਿਗੁਰੂ ਦੇ ਅੰਮ੍ਰਿਤਮਈ ਨਾਮ ਨੂੰ ਆਪਣੇ ਸੁਧਾ ਸਰੂਪ ਫਲ ਵਜੋ ਪਰਾਪਤ ਕਰਦਾ ਹੈ।
Fareedkot Teekaਗੁਰੂ ਕੇ ਸਿਖੋਂ ਨੇ ਹਰਿ ਨਾਮ ਅੰਮ੍ਰਿਤ ਬੀਜਿਆ ਅਰਥਾਤ ਜਪਿਆ ਹੈ, ਤਿਸ ਕਰ ਕੇ ਗ੍ਯਾਨ ਰੂਪੀ ਅੰਮ੍ਰਿਤ ਫਲ ਪਾਇਆ ਹੈ ਅਮਰ ਹੂਏ ਹੈਂ॥
Prof. Sahib Singh(ਇਸ ਕਰਕੇ ਹਰੀ ਦੀ ਪ੍ਰਸੰਨਤਾ ਲਈ) ਸਤਿਗੁਰੂ ਦੇ ਸਿੱਖ ਅਮਰ ਕਰਨ ਵਾਲੇ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਬੀਜਦੇ ਹਨ ਤੇ ਉਹਨਾਂ ਨੂੰ ਹਰਿਨਾਮ-ਰੂਪ ਅੰਮ੍ਰਿਤ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ।
SikhNet (Spanish)Los Gurmukjs siembran la Semilla del Néctar del Señor, y así cosechan el Fruto del Néctar.

ਜਮੁ ਚੂਹਾ. ਕਿਰਸ ਨਿਤ ਕੁਰਕਦਾ; ਹਰਿ ਕਰਤੈ, ਮਾਰਿ ਕਢਾਇਆ ॥

jam choohaa. kiras nit kurakadaa; har karatai, maar kadtaaeaa |

Sant Singh KhalsaThe mouse of Death is continually gnawing away at the crop, but the Creator Lord has beaten it off and driven it away.
Manmohan SinghThe Death mouse ever gnaws the crop, but one God, the Creator, has beaten it off.
Manmohan Singh (Punjabi)ਮੌਤ ਦਾ ਚੂਹਾ ਨਿਤਾਪ੍ਰਤੀ ਫਸਲ ਨੂੰ ਕੁਤਰਦਾ ਹੈ, ਪ੍ਰੰਤੂ ਵਾਹਿਗੁਰੂ ਸਿਰਜਣਹਾਰ ਨੇ ਇਸ ਨੂੰ ਕੁਟ ਕੇ ਬਾਹਰ ਕੱਢ ਦਿੱਤਾ ਹੈ।
Fareedkot Teekaਇਸ ਕਰਮ ਰੂਪੀ ਖੇਤੀ ਕੇ (ਜਮੁ) ਜਮਾਓਂ ਕੋ ਨਿਤ ਹੀ ਹੰਕਾਰ ਰੂਪ ਮੂਸਾ ਕਾਟਤਾ ਥਾ, ਹਰੀ ਕਰਤੇ ਨੇ ਗੁਰੋਂ ਦ੍ਵਾਰੇ ਅੰਤਹਕਰਨ ਕੇ ਬੀਚ ਸੇ ਮਾਰ ਕਰ ਬਾਹਰ ਕਢਾਇ ਦੀਆ ਹੈ॥
Prof. Sahib Singh(ਮਨਮੁਖਾਂ ਦੀ) ਕਿਰਸਾਣੀ ਨੂੰ ਜੋ ਜਮ (ਰੂਪ) ਚੂਹਾ ਸਦਾ ਟੁੱਕੀ ਜਾਂਦਾ ਹੈ ਗੁਰਸਿੱਖਾਂ ਦਾ ਉਹ ਕੋਈ ਵਿਗਾੜ ਨਹੀਂ ਕਰ ਸਕਦਾ, (ਕਿਉਂਕਿ) ਸਿਰਜਣਹਾਰ ਪ੍ਰਭੂ ਨੇ ਮਾਰ ਕੇ ਉਸ ਨੂੰ ਕੱਢ ਦਿੱਤਾ ਹੈ (ਭਾਵ, ਗੁਰਸਿੱਖਾਂ ਦੇ ਹਿਰਦੇ ਵਿਚ ਮਾਇਆ ਵਾਲਾ ਪ੍ਰਭਾਵ ਹੀ ਨਹੀਂ ਰਹਿਣ ਦਿੱਤਾ)।

ਪਦ ਅਰਥ ਕਿਰਸ = ਫ਼ਸਲ, ਖੇਤੀ। ਕੁਰਕਦਾ = ਟੁੱਕਦਾ, ਕੁਤਰਦਾ।

SikhNet (Spanish)El ratón de la muerte carcome siempre el tiempo que nos queda de vida, pero el Señor Creador erradica al ratón de nuestro ser.

ਕਿਰਸਾਣੀ ਜੰਮੀ ਭਾਉ ਕਰਿ; ਹਰਿ. ਬੋਹਲ ਬਖਸ ਜਮਾਇਆ ॥

kirasaanee jamee bhaau kar; har. bohal bakhas jamaaeaa |

Sant Singh KhalsaThe farm was successful, by the Love of the Lord, and the crop was produced by God's Grace.
Manmohan SinghBy Lord's love the crop did succeed and the corn heap was produced through God's Grace.
Manmohan Singh (Punjabi)ਪ੍ਰਭੂ ਦੀ ਪ੍ਰੀਤ ਦੁਆਰ ਫਸਲ ਉਗੀ ਅਤੇ ਵਾਹਿਗੁਰੂ ਦੀ ਮਿਹਰ ਸਦਕਾ ਦਾਣਿਆਂ ਦਾ ਢੇਰ ਲੱਗ ਗਿਆ।
Fareedkot Teeka(ਭਾਉ) ਪ੍ਰੇਮ ਕਰਨੇ ਕਰ ਖੇਤੀ ਜੰਮੀ ਹੈ। ਹਰੀ ਨੇ ਅਪਨੀ ਬਖਸਸ ਕਾ ਬੋਹਲ (ਜਮਾਇਆ) ਇਸਥਿਤ ਕੀਆ ਹੈ, ਭਾਵ ਸਾਖਛਾਤਕਾਰ ਹੂਆ ਹੈ॥
Prof. Sahib Singh(ਇਸ ਵਾਸਤੇ ਉਹਨਾਂ ਦੀ) ਫ਼ਸਲ ਪ੍ਰੇਮ ਨਾਲ (ਭਾਵ, ਚੰਗੀ ਫੱਬ ਕੇ) ਉੱਗਦੀ ਹੈ ਤੇ ਪ੍ਰਭੂ ਦੀ ਮਿਹਰ-ਰੂਪੀ ਬੋਹਲ ਦਾ ਢੇਰ ਲੱਗ ਜਾਂਦਾ ਹੈ।

ਪਦ ਅਰਥ ਕਿਰਸਾਣੀ = ਫ਼ਸਲ। ਭਾਉ ਕਰਿ = ਪ੍ਰੇਮ ਕਰ ਕੇ, ਫੱਬ ਕੇ। ਬਖਸ = ਬਖ਼ਸ਼ਸ਼।

SikhNet (Spanish)Si la siembra crece a través del Amor del Señor y es cortada y almacenada por Su Gracia,

ਤਿਨ ਕਾ ਕਾੜਾ ਅੰਦੇਸਾ ਸਭੁ ਲਾਹਿਓਨੁ; ਜਿਨੀ ਸਤਿਗੁਰੁ ਪੁਰਖੁ ਧਿਆਇਆ ॥

tin kaa kaarraa andesaa sabh laahion; jinee satigur purakh dhiaaeaa |

Sant Singh KhalsaHe has removed all the burning and anxiety of those, who have meditated on the True Guru, the Primal Being.
Manmohan SinghThe Lord has removed all the burning and anxiety of those who have thought over the Omnipotent True Guru.
Manmohan Singh (Punjabi)ਜਿਨ੍ਹਾਂ ਨੇ ਸਰਬ-ਸ਼ਕਤੀਵਾਨ ਸੱਚੇ ਗੁਰਾਂ ਦਾ ਧਿਆਨ ਧਾਰਿਆ ਹੈ, ਪ੍ਰਭੂ ਨੇ ਉਨ੍ਹਾਂ ਦੀ ਸਾਰੀ ਸੜਾਂਦ ਤੇ ਚਿੰਤਾ ਦੂਰ ਕਰ ਛੱਡੀ ਹੈ।
Fareedkot Teekaਜਿਨੋਂ ਨੇ ਸਤਿਗੁਰ ਪੁਰਖ ਕੋ ਧਿਆਇਆ ਹੈ, ਤਿਨ ਕਾ (ਕਾੜਾ) ਝੋਰਾ ਔਰ ਅੰਦੇਸਾ ਸੰਪੂਰਨ ਦੂਰ ਕੀਆ ਹੈ॥
Prof. Sahib Singhਜੇਹੜੇ ਮਨੁੱਖ ਸਤਿਗੁਰ ਪੁਰਖ ਦਾ ਧਿਆਨ ਧਰਦੇ ਹਨ, ਪ੍ਰਭੂ ਨੇ ਉਹਨਾਂ ਦਾ ਸਾਰਾ ਝੋਰਾ ਤੇ ਚਿੰਤਾ ਲਾਹ ਦਿੱਤਾ ਹੈ।

ਪਦ ਅਰਥ ਲਾਹਿਓਨੁ = ਲਾਹ ਦਿੱਤਾ ਹੈ ਉਸ (ਪ੍ਰਭੂ) ਨੇ।

SikhNet (Spanish)uno contempla a su Verdadero Guru, el Espíritu Divino, y todos sus aflicciones y penas desaparecen.

ਜਨ ਨਾਨਕ. ਨਾਮੁ ਅਰਾਧਿਆ; ਆਪਿ ਤਰਿਆ. ਸਭੁ ਜਗਤੁ ਤਰਾਇਆ ॥੧॥

jan naanak. naam araadhiaa; aap tariaa. sabh jagat taraaeaa |1|

Sant Singh KhalsaO servant Nanak, one who worships and adores the Naam, the Name of the Lord, swims across, and saves the whole world as well. ||1||
Manmohan SinghO slave Nanak he who ponders on the Name swims across himself and saves the whole world.
Manmohan Singh (Punjabi)ਹੇ ਗੋਲੇ ਨਾਨਕ! ਜੋ ਨਾਮ ਦਾ ਚਿੰਤਨ ਕਰਦਾ ਹੈ, ਉਹ ਖੁਦ ਪਾਰ ਉਤਰ ਜਾਂਦਾ ਹੈ ਅਤੇ ਸਾਰੇ ਸੰਸਾਰ ਨੂੰ ਤਾਰ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਜਨੋਂ ਨੇ ਨਾਮ ਧਿਆਇਆ ਹੈ, ਸੋ ਆਪ ਸੰਸਾਰ ਸੇ ਤਰਿਆ ਹੈ ਔਰ ਸੰਪੂਰਨ ਜਗਤ ਭੀ ਤਰਾਇ ਲੀਆ ਹੈ॥੧॥
Prof. Sahib Singhਹੇ ਦਾਸ ਨਾਨਕ! ਜੋ ਮਨੁੱਖ ਪ੍ਰਭੂ-ਨਾਮ ਦਾ ਸਿਮਰਨ ਕਰਦਾ ਹੈ, ਉਹ ਆਪ (ਇਸ ਕਾੜੇ ਅੰਦੇਸੇ-ਭਰੇ ਸਮੁੰਦਰ ਵਿਚੋਂ) ਤਰ ਜਾਂਦਾ ਹੈ ਤੇ ਸਾਰੇ ਸੰਸਾਰ ਨੂੰ ਤਾਰ ਲੈਂਦਾ ਹੈ ॥੧॥
SikhNet (Spanish)Dice Nanak, si uno contempla el Naam, el Nombre del Señor, nada a través, y también libera al mundo entero.(1)

Open this shabad →

Shabad Guru Ramdas Ji Raag Gauree

ਮਃ ੪ ॥

mahalaa 4 |

Sant Singh KhalsaFourth Mehl:
Manmohan Singh4Th Guru.
Manmohan Singh (Punjabi)ਚੋਥੀ ਪਾਤਸ਼ਾਹੀ।
SikhNet (Spanish)Mejl Guru Ram Das, Cuarto Canal Divino.

ਸਾਰਾ ਦਿਨੁ. ਲਾਲਚਿ ਅਟਿਆ; ਮਨਮੁਖਿ. ਹੋਰੇ ਗਲਾ ॥

saaraa din. laalach attiaa; manamukh. hore galaa |

Sant Singh KhalsaThe self-willed manmukh is occupied with greed all day long, although he may claim otherwise.
Manmohan SinghThe perverse person is all day occupied with avarice though he talks otherwise.
Manmohan Singh (Punjabi)ਪ੍ਰਤੀਕੂਲ ਪੁਰਸ਼ ਸਾਰਾ ਦਿਹਾੜਾ ਲੋਭ ਅੰਦਰ ਪਰਵਿਰਤ ਹੋਇਆ ਰਹਿੰਦਾ ਹੈ, ਭਾਵੇਂ ਉਹ ਬਾਤਾਂ ਹੋਰ ਹੀ ਕਰਦਾ ਹੈ।
Fareedkot Teekaਸੰਪੂਰਨ ਦਿਨ ਲਾਲਚ ਕਾ (ਅਟਿਆ) ਦਬਾਇਆ ਹੂਆ ਮਨਮੁਖ ਹੋਰੇ ਗੱਲਾਂ ਅਰਥਾਤ ਪਰਮੇਸ੍ਵਰ ਸੰਬੰਧੀ ਬਾਤਾਂ ਕੋ ਛੋੜ ਔਰ ਹੀ ਮਾਇਆ ਕੀਆਂ ਬਾਤਾਂ ਕਰਤਾ ਰਹਤਾ ਹੈ॥
Prof. Sahib Singhਮਨ ਦੇ ਅਧੀਨ ਹੋਇਆ ਮਨੁੱਖ ਸਾਰਾ ਦਿਨ ਲਾਲਚ ਵਿਚ ਲਿੱਬੜਿਆ ਹੋਇਆ (ਨਾਮ ਤੋਂ ਛੁਟ) ਹੋਰ ਹੋਰ ਗੱਲਾਂ ਕਰਦਾ ਫਿਰਦਾ ਹੈ।

ਪਦ ਅਰਥ ਲਾਲਚਿ = ਲਾਲਚ ਵਿਚ। ਅਟਿਆ = ਅੱਟਿਆ, ਲਿਬੜਿਆ ਹੋਇਆ।

SikhNet (Spanish)El día entero el egocéntrico está preocupado con vanos deseos.

ਰਾਤੀ. ਊਘੈ ਦਬਿਆ; ਨਵੇ ਸੋਤ, ਸਭਿ ਢਿਲਾ ॥

raatee. aooghai dabiaa; nave sot, sabh dtilaa |

Sant Singh KhalsaAt night, he is overcome by fatigue, and all his nine holes are weakened.
Manmohan SinghAt night he is over-powered by drowsiness and all his nine apertures get weakened.
Manmohan Singh (Punjabi)ਰਾਤ ਨੂੰ ਉਸ ਤੇ ਨੀਂਦ ਗਲਬਾ ਪਾ ਲੈਂਦੀ ਹੈ ਅਤੇ ਉਸ ਦੀਆਂ ਸਾਰੀਆਂ ਨੋਵੇ ਗੋਲਕਾ ਸੁਸਤ ਪੈ ਜਾਂਦੀਆਂ ਹਨ।
Fareedkot Teekaਔਰ ਰਾਤ੍ਰੀ ਕੋ ਨਿੰਦ੍ਰਾ ਕਰ ਦਬਾਇਆ ਰਹਿਤਾ ਹੈ। ਨਿੰਦ੍ਰਾ ਕਾਲ ਮੇਂ (ਨਵੇ ਸੋਤ) ਨਫੇ ਦੁਆਰੇ ਇੰਦ੍ਰੀਓਂ ਕੇ ਔਰ ਸਭ ਸਰੀਰ ਢਿਲਾ ਹੋ ਜਾਤਾ ਹੈ॥
Prof. Sahib Singh(ਦਿਨ ਦੀ ਕਿਰਤ-ਕਾਰ ਕਰ ਕੇ ਥੱਕਿਆ ਹੋਇਆ) ਰਾਤ ਨੂੰ ਨੀਂਦਰ ਵਿਚ ਘੁੱਟਿਆ ਜਾਂਦਾ ਹੈ, ਉਸ ਦੇ ਸਾਰੇ ਨੌ ਹੀ ਇੰਦਰੇ ਢਿੱਲੇ ਹੋ ਜਾਂਦੇ ਹਨ।

ਪਦ ਅਰਥ ਊਘੈ = ਨੀਂਦਰ ਵਿਚ। ਸੋਤ = ਇੰਦਰੇ।

SikhNet (Spanish)En la noche no puede más que dormir y sus nueve órganos están desentonados.

ਮਨਮੁਖਾ ਦੈ ਸਿਰਿ. ਜੋਰਾ ਅਮਰੁ ਹੈ; ਨਿਤ ਦੇਵਹਿ ਭਲਾ ॥

manamukhaa dai sir. joraa amar hai; nit deveh bhalaa |

Sant Singh KhalsaOver the head of the manmukh is the order of the woman; to her, he ever holds out his promises of goodness.
Manmohan SinghOn the head of an apostate is the order of the woman and he ever holds out good promises to her.
Manmohan Singh (Punjabi)ਅਧਰਮੀ ਦੇ ਸਿਰ ਉਤੇ ਤ੍ਰੀਮਤ ਦਾ ਹੁਕਮ ਹੈ ਅਤੇ ਉਹ ਸਦੀਵ ਹੀ ਉਸ ਨਾਲ ਚੰਗੇ ਇਕਰਾਰ ਕਰਦਾ ਹੈ।
Fareedkot Teekaਮਨਮੁਖੋਂ ਕੇ ਸਿਰ ਪਰ (ਜੋਰਾ) ਇਸਤ੍ਰੀਆਂ ਕਾ (ਅਮਰੁ) ਹੁਕਮ ਹੈ, ਨਿਤਾਪ੍ਰਤੀ ਅਛਾ ਪਦਾਰਥ ਲਿਆਇ ਕਰ ਦੇਤੇ ਹੈਂ॥
Prof. Sahib Singh(ਇਹੋ ਜਿਹੇ) ਮਨਮੁਖਾਂ ਦੇ ਸਿਰ ਤੇ ਇਸਤ੍ਰੀਆਂ ਦਾ ਹੁਕਮ ਹੁੰਦਾ ਹੈ, ਤੇ ਉਹ ਉਹਨਾਂ ਨੂੰ (ਹੀ) ਸਦਾ ਚੰਗੇ ਚੰਗੇ ਪਦਾਰਥ ਲਿਆ ਕੇ ਦੇਂਦੇ ਹਨ।

ਪਦ ਅਰਥ ਸਿਰਿ = ਸਿਰ ਉਤੇ। ਜੋਰਾ = ਇਸਤ੍ਰੀਆਂ। ਅਮਰੁ = ਹੁਕਮ। ਭਲਾ = ਚੰਗੀਆਂ ਚੀਜ਼ਾਂ।

SikhNet (Spanish)Dominado por su pareja, la obedece como si fuera su esclavo.

ਜੋਰਾ ਦਾ ਆਖਿਆ. ਪੁਰਖ ਕਮਾਵਦੇ; ਸੇ ਅਪਵਿਤ ਅਮੇਧ ਖਲਾ ॥

joraa daa aakhiaa. purakh kamaavade; se apavit amedh khalaa |

Sant Singh KhalsaThose men who act according to the orders of women are impure, filthy and foolish.
Manmohan SinghThe men, who act as women tell them, are impure filthy and foolish.
Manmohan Singh (Punjabi)ਜਿਹੜੇ ਇਨਸਾਨ ਤ੍ਰੀਮਤਾਂ ਦਾ ਕਹਿਆ ਕਰਦੇ ਹਨ, ਉਹ ਗੰਦੇ, ਨਾਪਾਕ ਅਤੇ ਮੂਰਖ ਹਨ।
Fareedkot Teekaਜੋ ਪੁਰਖ ਇਸਤ੍ਰੀਆਂ ਕਾ ਕਹਣਾ ਕਮਾਮਤੇ ਹੈਂ, ਸੋ ਅਪਵਿਤ੍ਰ ਹੈਂ, ਜੈਸੇ (ਅਮੇਧ ਖਲਾ) ਜੋੜਾ ਅਸੁਧ ਹੋਤਾ ਹੈ ਵਾ ਅਪਵਿਤ੍ਰਾਂ ਸੇ ਅਪਵ੍ਰਿਤ ਹੈਂ ਔਰ ਵਹੁ ਮੂਰਖ ਹੈਂ॥
Prof. Sahib Singhਜੋ ਮਨੁੱਖ ਇਸਤ੍ਰੀਆਂ ਦੇ ਕਹੇ ਵਿਚ ਟੁਰਦੇ ਹਨ (ਭਾਵ, ਆਪਣਾ ਵਜ਼ੀਰ ਜਾਣ ਕੇ ਸਲਾਹ ਨਹੀ ਲੈਂਦੇ, ਸਗੋਂ ਨਿਰੋਲ ਜੋ ਇਸਤ੍ਰੀਆਂ ਆਖਣ ਉਹੀ ਕਰਦੇ ਹਨ), ਉਹ (ਆਮ ਤੌਰ ਤੇ) ਮਲੀਨ-ਮਤਿ ਬੁਧ-ਹੀਨ ਤੇ ਮੂਰਖ ਹੁੰਦੇ ਹਨ,

ਪਦ ਅਰਥ ਅਮੇਧ = ਮਤਿ-ਹੀਨ। ਖਲ = ਮੂਰਖ।

SikhNet (Spanish)¡Qué tonto e impuro es tal ser! Es vicioso y se pierde en la lujuria,

ਕਾਮਿ ਵਿਆਪੇ. ਕੁਸੁਧ ਨਰ; ਸੇ ਜੋਰਾ ਪੁਛਿ ਚਲਾ ॥

kaam viaape. kusudh nar; se joraa puchh chalaa |

Sant Singh KhalsaThose impure men are engrossed in sexual desire; they consult their women and walk accordingly.
Manmohan SinghThe impure persons are engrossed in lust. They consult women and walk accordingly.
Manmohan Singh (Punjabi)ਅਸ਼ੁੱਧ ਪੁਰਸ਼ ਵਿਸ਼ੇ ਭੋਗ ਅੰਦਰ ਗਲਤਾਨ ਹਨ, ਉਹ ਸੁਆਣੀਆਂ ਦੀ ਸਲਾਹ ਲੈਂਦੇ ਹਨ ਤੇ ਉਸ ਅਨੁਸਾਰ ਟੁਰਦੇ ਹਨ।
Fareedkot Teekaਜੋ ਕਾਮ ਕਰ ਵੇੜਤ ਹੂਏ ਹੂਏ ਕਸੁਧ ਪੁਰਸ਼ ਹੈਂ, ਸੇ ਇਸਤ੍ਰੀਆਂ ਕੋ ਪੂਛ ਕਰ ਚਲਤੇ ਹੈਂ॥
Prof. Sahib Singh(ਕਿਉਂਕਿ) ਜੋ ਵਿਸ਼ੇ ਦੇ ਮਾਰੇ ਹੋਏ ਗੰਦੇ ਆਚਰਨ ਵਾਲੇ ਹੁੰਦੇ ਹਨ, ਉਹੋ ਹੀ ਇਸਤ੍ਰੀਆਂ ਦੇ ਕਹੇ ਵਿਚ ਹੀ ਤੁਰਦੇ ਹਨ।

ਪਦ ਅਰਥ ਕੁਸੁਧ = ਖੋਟੇ।

SikhNet (Spanish)obedece explícitamente todo lo que su mujer le dice.

ਸਤਿਗੁਰ ਕੈ ਆਖਿਐ. ਜੋ ਚਲੈ; ਸੋ ਸਤਿ ਪੁਰਖੁ ਭਲ ਭਲਾ ॥

satigur kai aakhiai. jo chalai; so sat purakh bhal bhalaa |

Sant Singh KhalsaOne who walks as the True Guru tells him to, is the true man, the best of the best.
Manmohan SinghHe who walks as the True Guru tells him he is the true man the best of the good.
Manmohan Singh (Punjabi)ਜਿਹੜੇ ਸੱਚੇ ਗੁਰਾਂ ਦੇ ਕਹੇ ਅਨੁਸਾਰ ਟੁਰਦਾ ਹੈ, ਉਹ ਸੱਚਾ ਮਨੁੱਖ, ਚੰਗਿਆ ਦਾ ਪਰਮ ਚੰਗਾ ਹੈ।
Fareedkot Teekaਔਰ ਜੋ ਸਤਿਗੁਰੋਂ ਕੇ ਕਹਿਣੇ ਮੇਂ ਚੱਲਦਾ ਹੈ, ਸੋ ਸਤ ਪੁਰਖ ਭਲੋਂ ਸੇ ਭਲਾ ਹੈ॥
Prof. Sahib Singhਸੱਚਾ ਤੇ ਚੰਗੇ ਤੋਂ ਚੰਗਾ ਮਨੁੱਖ ਉਹ ਹੈ, ਜੋ ਸਤਿਗੁਰੂ ਦੇ ਹੁਕਮ ਵਿਚ ਚਲਦਾ ਹੈ।

ਪਦ ਅਰਥ ਆਖਿਐ = ਆਖੇ ਅਨੁਸਾਰ। {ਨੋਟ: ਲਫ਼ਜ਼ 'ਆਖੀਐ' ਅਤੇ 'ਆਖਿਐ' ਵਿਚ ਦਾ ਫ਼ਰਕ ਚੇਤੇ ਰੱਖਣ-ਯੋਗ ਹੈ}। ਭਲ ਭਲਾ = ਭਲਿਆਂ ਤੋਂ ਭਲਾ।

SikhNet (Spanish)Sin embargo, aquél que se deja conducir por su Guru es verdadero y puro.

ਜੋਰਾ ਪੁਰਖ ਸਭਿ. ਆਪਿ ਉਪਾਇਅਨੁ; ਹਰਿ ਖੇਲ, ਸਭਿ ਖਿਲਾ ॥

joraa purakh sabh. aap upaaeian; har khel, sabh khilaa |

Sant Singh KhalsaHe Himself created all women and men; the Lord Himself plays every play.
Manmohan SinghHe Himself has created all the women and men. God plays every play.
Manmohan Singh (Punjabi)ਉਸ ਨੇ ਖੁਦ ਹੀ ਸਾਰੀਆਂ ਨਾਰੀਆਂ ਤੇ ਨਰ ਪੈਦਾ ਕੀਤੇ ਹਨ। ਵਾਹਿਗੁਰੂ ਹੀ ਸਾਰੀਆਂ ਖੇਡਾਂ ਖੇਡਦਾ ਹੈ।
Fareedkot Teekaਇਸਤ੍ਰੀਆਂ ਪੁਰਖ ਸਭ ਆਪ ਹੀ ਉਤਪਤ ਕੀਏ ਹੈ, ਏਹ ਸਭ ਖੇਲ ਹਰੀ ਨੇ ਖੇਲਿਆ ਹੈ॥ ਐਸੇ ਬੇਨਤੀ ਕਰੇ:
Prof. Sahib Singh(ਪਰ, ਇਸਤ੍ਰੀ ਜਾਂ ਮਨਮੁਖ ਮਨੁੱਖ ਦੇ ਕੀਹ ਇਖ਼ਤਿਆਰ? ਸਭ ਇਸਤ੍ਰੀਆਂ ਤੇ ਮਨੁੱਖ ਪ੍ਰਭੂ ਨੇ ਆਪ ਪੈਦਾ ਕੀਤੇ ਹਨ।

ਪਦ ਅਰਥ ਉਪਾਇਅਨੁ = ਉਪਾਏ ਉਸ (ਪ੍ਰਭੂ) ਨੇ। ਸਭਿ ਖੇਲ = ਸਾਰੇ ਕੌਤਕ। ਖਿਲਾ = ਖੇਡੇ ਹਨ।

SikhNet (Spanish)El Señor Mismo ha creado a los hombres y a las mujeres; es el juego del Señor solamente.

ਸਭ ਤੇਰੀ ਬਣਤ ਬਣਾਵਣੀ; ਨਾਨਕ. ਭਲ ਭਲਾ ॥੨॥

sabh teree banat banaavanee; naanak. bhal bhalaa |2|

Sant Singh KhalsaYou created the entire creation; O Nanak, it is the best of the best. ||2||
Manmohan SinghAll the make that Thou hast made, O Nanak is the best of the best.
Manmohan Singh (Punjabi)ਸਾਰੀ ਬਣਤਰ ਜੋ ਤੂੰ ਬਣਾਈ ਹੈ, ਹੇ ਨਾਨਕ! ਪਰਮ ਸਰੇਸ਼ਟਾਂ ਵਿਚੋਂ ਪਰਮ ਸਰੇਸ਼ਟ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਭ ਬਣਤ ਤੇਰੀ ਬਣਾਈ ਹੂਈ ਹੈਂ ਔਰ ਤੈਨੂੰ ਹੀ ਬਣਾਵਣੀ ਆਂਵਦੀ ਹੈ, ਤੂੰ ਭਲਿਆਂ ਸੇ ਭਲਾ ਹੈਂ॥
Prof. Sahib Singhਹੇ ਨਾਨਕ! (ਆਖ ਕਿ) ਹੇ ਪ੍ਰਭੂ! (ਸੰਸਾਰ ਦੀ) ਇਹ ਸਾਰੀ ਬਣਤ ਤੇਰੀ ਬਣਾਈ ਹੋਈ ਹੈ, ਜੋ ਕੁੱਝ ਤੂੰ ਕੀਤਾ ਹੈ ਸਭ ਭਲਾ ਹੈ ॥੨॥
SikhNet (Spanish)Dice Nanak, oh Señor, todo es Tu Creación y todo lo que Tú has creado es bueno. (2)

Open this shabad →

Shabad Guru Ramdas Ji Raag Gauree

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਤੂ ਵੇਪਰਵਾਹੁ ਅਥਾਹੁ ਹੈ; ਅਤੁਲੁ. ਕਿਉ ਤੁਲੀਐ ॥

too veparavaahu athaahu hai; atul. kiau tuleeai |

Sant Singh KhalsaYou are carefree, unfathomable and immeasurable; how can You be measured?
Manmohan SinghThou O Lord art Care-free Unfathomable and Immeasurable. How can Thou be weighed
Manmohan Singh (Punjabi)ਤੂੰ ਹੇ ਸੁਆਮੀ! ਬੇਮੁਥਾਜ, ਥਾਹਿ-ਰਹਤਿ ਅਤੇ ਅਮਾਪ ਹੈ। ਤੂੰ ਕਿਸ ਤਰ੍ਹਾਂ ਜੋਖਿਆ ਜਾ ਸਕਦਾ ਹੈ।
Fareedkot Teekaਹੇ ਵਾਹਗੁਰੂ! ਤੂੰ ਬੇਪਰਵਾਹ ਹੈਂ ਔਰ (ਅਥਾਹ) ਡੂੰਘਾ ਹੈਂ ਪੁਨਾ ਅਤੁਲ ਹੈਂ ਕੈਸੇ ਕਰ ਤੋਲਿਆ ਜਾਵੇ॥
Prof. Sahib Singhਹੇ ਪ੍ਰਭੂ! ਤੈਨੂੰ ਕਿਵੇਂ ਤੋਲੀਏ? ਤੂੰ ਵੇਪਰਵਾਹ, ਅਥਾਹ ਤੇ ਅਤੋਲ ਹੈਂ।
SikhNet (Spanish)Tú, mi Señor Libre de preocupaciones, eres Infinito; Tu Gloria es Inconmensurable.

ਸੇ ਵਡਭਾਗੀ. ਜਿ ਤੁਧੁ ਧਿਆਇਦੇ; ਜਿਨ ਸਤਿਗੁਰੁ ਮਿਲੀਐ ॥

se vaddabhaagee. ji tudh dhiaaeide; jin satigur mileeai |

Sant Singh KhalsaThose who have met the True Guru and who meditate on You are very fortunate.
Manmohan SinghThey who remember Thee, O Lord, and whom the True Guru has met. are very fortunate.
Manmohan Singh (Punjabi)ਜੋ ਤੈਨੂੰ ਯਾਦ ਕਰਦੇ ਹਨ, ਹੇ ਸਾਹਿਬ! ਅਤੇ ਜਿਨ੍ਹਾਂ ਨੂੰ ਸੱਚੇ ਗੁਰੂ ਜੀ ਮਿਲ ਪਏ ਹਨ, ਉਹ ਭਾਰੇ ਨਸੀਬਾਂ ਵਾਲੇ ਹਨ।
Fareedkot Teekaਜਿਨੋਂ ਕੋ ਸਤਿਗੁਰੂ ਮਿਲਿਆ ਹੈ ਔਰ ਤੇਰੇ ਕੋ ਧਿਆਵਤੇ ਹੈਂ, ਸੋ ਵੱਡੇ ਭਾਗਾਂ ਵਾਲਾ ਹੈ॥
Prof. Sahib Singhਜਿਨ੍ਹਾਂ ਨੂੰ ਸਤਿਗੁਰੂ ਮਿਲਦਾ ਹੈ ਤੇ ਜੇਹੜੇ ਤੇਰਾ ਸਿਮਰਨ ਕਰਦੇ ਹਨ, ਉਹ ਵੱਡੇ ਭਾਗਾਂ ਵਾਲੇ ਹਨ।
SikhNet (Spanish)Aquéllos que Te contemplan y meditan en el Verdadero Guru son muy afortunados.

ਸਤਿਗੁਰ ਕੀ ਬਾਣੀ. ਸਤਿ ਸਰੂਪੁ ਹੈ; ਗੁਰਬਾਣੀ ਬਣੀਐ ॥

satigur kee baanee. sat saroop hai; gurabaanee baneeai |

Sant Singh KhalsaThe Word of the True Guru's Bani is the embodiment of Truth; through Gurbani, one becomes perfect.
Manmohan SinghThe Gurbani if the Satguru is the embodiment of Truth. Through Gurbani the mortal becomes perfect.
Manmohan Singh (Punjabi)ਸਤਿਗੁਰਾਂ ਦੀ ਗੁਰਬਾਣੀ ਮੁਜੱਸਮ ਸੱਚ ਹੈ। ਗੁਰਬਾਣੀ ਦੁਆਰਾ ਪ੍ਰਾਣੀ ਮੁਕੰਮਲ ਬਣ ਜਾਂਦਾ ਹੈ।
Fareedkot Teekaਸਤਿਗੁਰੋਂ ਕੀ ਬਾਣੀ ਸਤਿ ਸਰੂਪ ਹੈ ਗੁਰੋਂ ਕੀ ਬਾਣੀ ਕਰ ਕੇ ਸਤ ਸਰੂਪ ਹੀ ਬਣੀਤਾ ਹੈ; ਵਾ ਗੁਰੋਂ ਕੀ ਬਾਣੀ ਕਰ ਸੁਭਾਇਵਾਨ ਹੋਈਤਾ ਹੈ ਵਾ ਬਾਣੀ ਮੰਨ ਗੁਰੂ ਹੀ ਬਣ ਜਾਈਤਾ ਹੈ॥
Prof. Sahib Singhਸਤਿਗੁਰੂ ਦੀ ਬਾਣੀ ਸੱਚੇ ਪ੍ਰਭੂ ਦਾ ਸਰੂਪ ਹੈ (ਕਿਉਂਕਿ ਇਹ ਨਿਰੋਲ ਸੱਚੇ ਪ੍ਰਭੂ ਦੀ ਸਿਫ਼ਤਿ-ਸਾਲਾਹ ਹੈ) ਤੇ ਸਤਿਗੁਰੂ ਦੀ ਬਾਣੀ ਰਾਹੀਂ (ਸਤਿ ਸਰੂਪ) ਬਣ ਜਾਈਦਾ ਹੈ (ਭਾਵ ਜੋ ਨਾਮ ਜਪਦਾ ਹੈ ਉਹ ਨਾਮ ਵਿਚ ਸਮਾ ਜਾਂਦਾ ਹੈ)।

ਪਦ ਅਰਥ ਬਣੀਐ = ਬਣ ਜਾਈਦਾ ਹੈ।

SikhNet (Spanish)La Palabra del Bani del Verdadero Guru es la Verdad Manifiesta; es a través del Gurbani que uno alcanza la Perfección.

ਸਤਿਗੁਰ ਕੀ ਰੀਸੈ. ਹੋਰਿ ਕਚੁ ਪਿਚੁ ਬੋਲਦੇ; ਸੇ ਕੂੜਿਆਰ ਕੂੜੇ. ਝੜਿ ਪੜੀਐ ॥

satigur kee reesai. hor kach pich bolade; se koorriaar koorre. jharr parreeai |

Sant Singh KhalsaJealously emulating the True Guru, some others may speak of good and bad, but the false are destroyed by their falsehood.
Manmohan SinghBy way of emulating the True Guru some others utter filth bad and good sermons but because of falsehood, those false ones soon get devastated.
Manmohan Singh (Punjabi)ਸੱਚੇ ਗੁਰਾਂ ਦੀ ਬਰਾਬਰੀ ਕਰਨ ਦੇ ਖਿਆਲ ਨਾਲ ਕਈ ਹੋਰ ਮੰਦੇ ਚੰਗੇ ਭਜਨ ਉਚਾਰਦੇ ਹਨ, ਪਰ ਝੂਠ ਦੇ ਕਾਰਨ, ਉਹ ਝੂਠੇ ਛੇਤੀ ਹੀ ਨਾਸ ਹੋ ਜਾਂਦੇ ਹਨ।
Fareedkot Teekaਜੋ ਸਤਿਗੁਰੋਂ ਕੀ ਰੀਸ ਕਰ ਕੇ ਕਚਿਆਈ ਮੇਂ (ਪਿਚੁ) ਪਿਚੀ ਅਰਥਾਤ ਗਰਸੀ ਹੂਈ ਬਾਣੀ ਬੋਲਤੇ ਹੈਂ, ਭਾਵ ਮੁਖੋਂ ਰਾਗ ਦ੍ਵੈਖ ਕੇ ਵਾਕ ਬੋਲਤੇ ਹੈਂ, ਸੋ ਝੂਠੇ ਪੁਰਸ ਝੂਠੇ ਪਦਾਰਥੋਂ ਮੇਂ ਲਗ ਕਰ ਪਰਮੇਸ੍ਵਰ ਕੀ ਤਰਫੋਂ ਝੜ ਪੜਤੇ ਹੈਂ॥
Prof. Sahib Singhਕਈ ਹੋਰ ਕੂੜ ਦੇ ਵਪਾਰੀ ਸਤਿਗੁਰੂ ਦੀ ਰੀਸ ਕਰ ਕੇ ਕੱਚੀ-ਪਿੱਲੀ ਬਾਣੀ ਉਚਾਰਦੇ ਹਨ, ਪਰ ਉਹ (ਹਿਰਦੇ ਵਿਚ) ਕੂੜ ਹੋਣ ਕਰਕੇ ਝੜ ਪੈਂਦੇ ਹਨ (ਭਾਵ, ਸਤਿਗੁਰੂ ਦੀ ਬਰਾਬਰੀ ਨਹੀਂ ਕਰ ਸਕਦੇ, ਤੇ ਉਹਨਾਂ ਦਾ ਪਾਜ ਖੁੱਲ੍ਹ ਜਾਂਦਾ ਹੈ)।

ਪਦ ਅਰਥ ਹੋਰਿ = ਕਈ ਹੋਰ ਮਨੁੱਖ। ਕੂੜਿਆਰ = ਕੂੜ ਦੇ ਵਪਾਰੀ। ਝੜਿ ਪੜੀਐ = ਰਹਿ ਜਾਂਦੇ ਹਨ। {ਨੋਟ: ਲਫ਼ਜ਼ 'ਹੋਰਿ' ਤੇ 'ਹੋਰੁ ਦਾ ਫ਼ਰਕ ਵੇਖਣ-ਯੋਗ ਹੈ}

SikhNet (Spanish)Por envidia, hay algunos que imitan la Palabra del Guru, pero falso es su parloteo, y al ser falsos, desperdician sus vidas.

ਓਨੑਾ ਅੰਦਰਿ ਹੋਰੁ. ਮੁਖਿ ਹੋਰੁ ਹੈ; ਬਿਖੁ ਮਾਇਆ ਨੋ. ਝਖਿ ਮਰਦੇ ਕੜੀਐ ॥੯॥

onaa andar hor. mukh hor hai; bikh maaeaa no. jhakh marade karreeai |9|

Sant Singh KhalsaDeep within them is one thing, and in their mouths is another; they suck in the poison of Maya, and then they painfully waste away. ||9||
Manmohan SinghIn their heart is one thing and in their mouth is quite another. They hanker after and pine away for the poisonous wealth.
Manmohan Singh (Punjabi)ਉਨ੍ਹਾਂ ਦੇ ਦਿਲ ਵਿੱਚ ਇਕ ਚੀਜ਼ ਹੈ ਅਤੇ ਉਨ੍ਹਾਂ ਦੇ ਮੂੰਹ ਵਿੱਚ ਹੋਰ ਹੀ। ਜ਼ਹਿਰੀਲੀ ਦੌਲਤ ਦੀ ਖਾਤਰ ਉਹ ਭਟਕਦੇ ਤੇ ਖਪਦੇ ਮਰਦੇ ਹਨ।
Fareedkot Teekaਉਨ ਕੇ ਰਿਦੇ ਮੇਂ ਔਰ ਪੁਨਾ ਮੁਖ ਮੇਂ ਔਰ ਹੈ, ਬਿਖੁ ਰੂਪ ਮਾਇਆ ਕੇ ਵਾਸਤੇ ਕੜੀਐ ਝੂਰਤੇ ਹੂਏ ਖਪ ਮਰਤੇ ਹੈਂ॥੮॥
Prof. Sahib Singhਉਹਨਾਂ ਦੇ ਹਿਰਦੇ ਵਿਚ ਕੁੱਝ ਹੋਰ ਹੁੰਦਾ ਹੈ ਤੇ ਮੂੰਹ ਵਿਚ ਹੋਰ, ਉਹ ਵਿਹੁ-ਮਾਇਆ ਨੂੰ ਇਕੱਤਰ ਕਰਨ ਲਈ ਝੁਰਦੇ ਹਨ ਤੇ ਖਪ ਖਪ ਮਰਦੇ ਹਨ ॥੯॥
SikhNet (Spanish)Y sin ser lo que tratan de aparentar, se retuercen de dolor habiendo ingerido el veneno de Maya.(9)

Open this shabad →

Shabad Guru Ramdas Ji Raag Gauree continues on Ang 305

ਸਲੋਕ ਮਃ ੪ ॥

salok mahalaa 4 |

Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੌਥੀ ਪਾਤਸ਼ਾਹੀ।
SikhNet (Spanish)Slok, Mejl Guru Ram Das, Cuarto Canal Divino.

ਸਤਿਗੁਰ ਕੀ ਸੇਵਾ ਨਿਰਮਲੀ; ਨਿਰਮਲ ਜਨੁ ਹੋਇ, ਸੁ ਸੇਵਾ ਘਾਲੇ ॥

satigur kee sevaa niramalee; niramal jan hoe, su sevaa ghaale |

Sant Singh KhalsaService to the True Guru is immaculate and pure; those humble beings who are pure perform this service.
Manmohan SinghConsecrated is thy service of the True Guru The one who is pure he performs this service.
Manmohan Singh (Punjabi)ਪਵਿਤ੍ਰ ਹੇ ਟਹਿਲ ਸੇਵਾ ਸੱਚੇ ਗੁਰਾਂ ਦੀ। ਜੋ ਪੁਰਸ਼ ਪਵਿੱਤ੍ਰ ਹੈ ਉਹ ਇਹ ਟਹਿਲ ਕਮਾਉਂਦਾ ਹੈ।
Fareedkot Teekaਸਤਿਗੁਰੋਂ ਕੀ ਸੇਵਾ ਨਿਰਮਲੀ ਹੈ, ਜੋ ਨਿਰਮਲ ਪੁਰਸੁ ਹੋਵੈ ਸੋ ਸੇਵਾ ਕੋ (ਘਾਲੇ) ਪਾਵੇ ਅਰਥਾਤ ਕਰੇ॥
Prof. Sahib Singhਸਤਿਗੁਰੂ ਦੀ (ਦੱਸੀ) ਸੇਵਾ (ਇਕ) ਪਵ੍ਰਿਤ (ਕੰਮ) ਹੈ, ਜੋ ਮਨੁੱਖ ਨਿਰਮਲ ਹੋਵੇ (ਭਾਵ, ਜਿਸ ਮਨੁੱਖ ਦਾ ਹਿਰਦਾ ਮਲੀਨ ਨਾ ਹੋਵੇ) ਉਹੋ ਹੀ ਇਹ ਔਖੀ ਕਾਰ ਕਰ ਸਕਦਾ ਹੈ।

ਪਦ ਅਰਥ ਸਤਿਗੁਰ ਕੀ ਸੇਵਾ = ਗੁਰੂ ਦਾ ਦੱਸਿਆ ਹੋਇਆ ਰਸਤਾ।

SikhNet (Spanish)Purificador es el Servicio del Verdadero Guru; aquél que lo concibe es puro también.

ਜਿਨ ਅੰਦਰਿ ਕਪਟੁ, ਵਿਕਾਰੁ ਝੂਠੁ; ਓਇ ਆਪੇ ਸਚੈ, ਵਖਿ ਕਢੇ ਜਜਮਾਲੇ ॥

jin andar kapatt, vikaar jhootth; oe aape sachai, vakh kadte jajamaale |

Sant Singh KhalsaThose who have deceit, corruption and falsehood within - the True Lord Himself casts them out like lepers.
Manmohan SinghThey who have deceit, wickedness and falsehood in their mind, those lepers the True Lord Himself separates away.
Manmohan Singh (Punjabi)ਜਿਨ੍ਹਾਂ ਦੇ ਚਿੱਤ ਵਿੱਚ ਛਲ, ਵੈਲ ਅਤੇ ਕੂੜ ਹੈ, ਉਨ੍ਹਾਂ ਕੋੜ੍ਹੀਆ ਨੂੰ ਸੱਚਾ ਸਾਹਿਬ ਆਪ ਹੀ ਪਰੇ ਵਖਰੇ ਕਰ ਦਿੰਦਾ ਹੈ।
Fareedkot Teekaਜਿਸ ਕੇ ਰਿਦੇ ਮੇਂ ਕਪਟ ਪੁਨਾ ਵਿਕਾਰ ਔਰੁ ਝੂਠ ਹੈ, ਸੋ ਵਿਖਿਓਂ ਕੇ (ਜਜਮਾਲੇ) ਦਬਾਏ ਹੂਏ ਸਚੇ ਆਪ ਹੀ ਗੁਰਮਖੋਂ ਸੇ ਜੁਦੇ ਨਿਕਾਲੇ ਹੈਂ॥
Prof. Sahib Singhਜਿਨ੍ਹਾਂ ਦੇ ਹਿਰਦੇ ਵਿਚ ਧੋਖਾ ਵਿਕਾਰ ਤੇ ਝੂਠ ਹੈ, ਸੱਚੇ ਪ੍ਰਭੂ ਨੇ ਆਪ ਹੀ ਉਹਨਾਂ ਕੋੜ੍ਹਿਆਂ ਨੂੰ (ਗੁਰੂ ਤੋਂ) ਵੱਖਰੇ ਕਰ ਦਿੱਤਾ ਹੈ।

ਪਦ ਅਰਥ ਜਜਮਾਲੇ = ਜਜ਼ਾਮੀ, ਕੋੜ੍ਹੇ।

SikhNet (Spanish)Pero si alguien tiene falsedad y maña en el corazón, el Señor saca a éste desgraciado de Su Corte.

Open this shabad (8 lines, Angs 304-305) →

Ang 304 of 1430