ੴ

ਸਿੱਖਬਾਣੀ · SikhBani

ਸੰਤ ਕਾ ਦੋਖੀ ਇਉ ਬਿਲਲਾਇ ॥

sant kaa dokhee iau bilalaae
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 280 · 10 lines
Translations

ਸੰਤ ਕਾ ਦੋਖੀ; ਇਉ ਬਿਲਲਾਇ ॥

sant kaa dokhee; iau bilalaae |

Sant Singh KhalsaThe slanderer of the Saint bewails like this
Manmohan SinghThe saints' slanderer bewails, in such a way,
Manmohan Singh (Punjabi)ਸਾਧੂ ਨੂੰ ਇਲਜਾਮ ਲਾਉਣ ਵਾਲਾ ਐਉ ਵਿਰਲਾਪ ਕਰਦਾ ਹੈ,
Fareedkot Teekaਸੰਤ ਕਾ ਦੋਖੀ ਐਸੇ ਬਿਰਲਾਪ ਕਰਤਾ ਹੈ॥
Prof. Sahib Singhਸੰਤ ਦਾ ਨਿੰਦਕ ਇਉਂ ਵਿਲਕਦਾ ਹੈ,

ਪਦ ਅਰਥ ਬਿਲਲਾਇ = ਵਿਲਕਦਾ ਹੈ।

SikhNet (Spanish)El que calumnia un Santo, aúlla de dolor;

ਜਿਉ ਜਲ ਬਿਹੂਨ; ਮਛੁਲੀ ਤੜਫੜਾਇ ॥

jiau jal bihoon; machhulee tarrafarraae |

Sant Singh Khalsalike a fish, out of water, writhing in agony.
Manmohan Singhas a fish wriggles in agony without water.
Manmohan Singh (Punjabi)ਜਿਸ ਤਰ੍ਹਾਂ ਪਾਣੀ ਦੇ ਬਿਨਾ ਮੱਛੀ ਦੁੱਖ ਵਿੱਚ ਤੜਫਦੀ ਹੈ।
Fareedkot Teekaਜੈਸੇ ਜਲ ਸੇ ਬਿਨਾਂ ਮਛੀ ਤੜਫੜਾਵਤੀ ਹੈ॥
Prof. Sahib Singhਜਿਵੇਂ ਪਾਣੀ ਤੋਂ ਬਿਨਾ ਮੱਛੀ ਤੜਫ਼ਦੀ ਹੈ।

ਪਦ ਅਰਥ ਬਿਹੂਨ = ਬਿਨਾ। ਤੜਫੜਾਇ = ਤੜਫ਼ਦੀ ਹੈ।

SikhNet (Spanish)como el pez que fuera del agua se retuerce para respirar.

ਸੰਤ ਕਾ ਦੋਖੀ ਭੂਖਾ; ਨਹੀ ਰਾਜੈ ॥

sant kaa dokhee bhookhaa; nahee raajai |

Sant Singh KhalsaThe slanderer of the Saint is hungry and is never satisfied,
Manmohan SinghThe saints' calumniator is ever hungry and is not satiated,
Manmohan Singh (Punjabi)ਸਾਧੂ ਦਾ ਨਿੰਦਕ ਹਮੇਸ਼ਾਂ ਭੁਖਾ ਹੁੰਦਾ ਹੈ ਅਤੇ ਰੱਜਦਾ ਨਹੀਂ,
Fareedkot Teekaਸੰਤ ਕਾ ਦੋਖੀ ਤ੍ਰਿਸ਼ਨਾ ਕਰ ਭੂਖਾ ਹੂਆ ਤ੍ਰਿਪਤ ਨਹੀਂ ਹੋਤਾ ਹੈ॥
Prof. Sahib Singhਸੰਤ ਦਾ ਨਿੰਦਕ ਤ੍ਰਿਸ਼ਨਾ ਦਾ ਮਾਰਿਆ ਹੋਇਆ ਕਦੇ ਰੱਜਦਾ ਨਹੀਂ,

ਪਦ ਅਰਥ ਭੂਖਾ = ਤ੍ਰਿਸ਼ਨਾਲੂ, ਤ੍ਰਿਸ਼ਨਾ ਦਾ ਮਾਰਿਆ ਹੋਇਆ। ਰਾਜੈ = ਰੱਜਦਾ ਹੈ।

SikhNet (Spanish)Quien calumnia al Santo está hambriento siempre

ਜਿਉ ਪਾਵਕੁ; ਈਧਨਿ ਨਹੀ ਧ੍ਰਾਪੈ ॥

jiau paavak; eedhan nahee dhraapai |

Sant Singh Khalsaas fire is not satisfied by fuel.
Manmohan Singhas the fire is not satisfied with fuel.
Manmohan Singh (Punjabi)ਜਿਸ ਤਰ੍ਹਾਂ ਅੱਗ ਬਾਲਣ ਨਾਲ ਨਹੀਂ ਰੱਜਦੀ।
Fareedkot Teekaਜੈਸੇ ਅਗਨੀ ਬਾਲਨ ਸੇ ਨਹੀਂ ਤ੍ਰਿਪਤੇ ਹੈ॥
Prof. Sahib Singhਜਿਵੇਂ ਅੱਗ ਬਾਲਣ ਨਾਲ ਨਹੀਂ ਰੱਜਦੀ (ਭਾਵ, ਸੰਤ ਦੀ ਸੋਭਾ ਦਾ ਸੜਿਆ ਹੋਇਆ ਈਰਖਾ ਦੇ ਕਾਰਨ ਨਿੰਦਿਆ ਕਰਦਾ ਹੈ ਤੇ ਇਹ ਈਰਖਾ ਘਟਦੀ ਨਹੀਂ)।

ਪਦ ਅਰਥ ਪਾਵਕੁ = ਅੱਗ। ਧ੍ਰਾਪੈ = ਰੱਜਦੀ। ਈਧਨਿ = ਈਂਧਨ (ਬਾਲਣ) ਨਾਲ।

SikhNet (Spanish)y nunca se satisface,

ਸੰਤ ਕਾ ਦੋਖੀ; ਛੁਟੈ ਇਕੇਲਾ ॥

sant kaa dokhee; chhuttai ikelaa |

Sant Singh KhalsaThe slanderer of the Saint is left all alone,
Manmohan SinghThe saints' calumniator is left alone,
Manmohan Singh (Punjabi)ਸਾਧੂ ਦਾ ਨਿੰਦਕ ਕੱਲਮਕੱਲਾ ਛੱਡਿਆ ਜਾਂਦਾ ਹੈ,
Fareedkot Teekaਸੰਤ ਕਾ ਦੋਖੀ ਅਕੇਲਾ ਹੀ ਛੂਟਤਾ ਹੈ, ਭਾਵ ਸੇ ਤਿਸ ਕਾ ਕੋਈ ਰਖਕ ਸਾਥੀ ਨਹੀਂ ਹੋਤਾ ਹੈ॥
Prof. Sahib Singhਸੰਤ ਦਾ ਨਿੰਦਕ ਭੀ ਇਕੱਲਾ ਛੁੱਟੜ ਪਿਆ ਰਹਿੰਦਾ ਹੈ (ਕੋਈ ਉਸ ਦੇ ਨੇੜੇ ਨਹੀਂ ਆਉਂਦਾ),

ਪਦ ਅਰਥ ਛੁਟੈ = ਪਿਆ ਰਹਿੰਦਾ ਹੈ।

SikhNet (Spanish)así como el fuego no se satisface con el combustible.

ਜਿਉ ਬੂਆੜੁ ਤਿਲੁ; ਖੇਤ ਮਾਹਿ ਦੁਹੇਲਾ ॥

jiau booaarr til; khet maeh duhelaa |

Sant Singh Khalsalike the miserable barren sesame stalk abandoned in the field.
Manmohan Singhlike the miserable spurious sesame stalk in the field.
Manmohan Singh (Punjabi)ਜਿਵੇਂ ਪੈਲੀ ਅੰਦਰ ਤਿਲ ਦੇ ਥੋਬੇ ਦਾ ਦੁਖੀ ਬੂਟਾ।
Fareedkot Teekaਜੈਸੇ ਤਿਲੋਂ ਕੇ ਖੇਤ ਮੇਂ ਜੋ (ਬੂਆੜੁ) ਦਾਣੇ ਸੇ ਖਾਲੀ ਤਿਲ ਕਾ ਬੂਟਾ ਹੋਤਾ ਹੈ, ਸੋ ਅਕੇਲਾ ਹੋਣੇ ਸੇ (ਦੁਹੇਲਾ) ਦੁਖੀ ਰਹਿਤਾ ਹੈ॥
Prof. Sahib Singhਜਿਵੇਂ ਅੰਦਰੋਂ ਸੜਿਆ ਹੋਇਆ ਤਿਲ ਦਾ ਬੂਟਾ ਪੈਲੀ ਵਿਚ ਹੀ ਨਿਮਾਣਾ ਪਿਆ ਰਹਿੰਦਾ ਹੈ।

ਪਦ ਅਰਥ ਬੂਆੜੁ = {Skt. ब्युष्ट Burnt} ਸੜਿਆ ਹੋਇਆ, ਜਿਸ ਦੀ ਫਲੀ ਵਿਚੋਂ ਸੜੀ ਹੋਈ ਹੋਵੇ। ਦੁਹੇਲਾ = ਦੁਖੀ।

SikhNet (Spanish)Quien calumnia al Santo, termina sus días en la soledad,

ਸੰਤ ਕਾ ਦੋਖੀ; ਧਰਮ ਤੇ ਰਹਤ ॥

sant kaa dokhee; dharam te rehat |

Sant Singh KhalsaThe slanderer of the Saint is devoid of faith.
Manmohan SinghThe saints' calumniator is devoid of faith.
Manmohan Singh (Punjabi)ਸਾਧੂ ਦਾ ਨਿੰਦਕ ਸਿਦਕ-ਈਮਾਨ ਤੋਂ ਸੱਖਣਾ ਹੁੰਦਾ ਹੈ।
Fareedkot Teekaਸੰਤ ਕਾ ਦੋਖੀ ਧਰਮ ਸੇ ਰਹਿਤ ਹੋਤਾ ਹੈ॥
Prof. Sahib Singhਸੰਤ ਦਾ ਨਿੰਦਕ ਧਰਮੋਂ ਹੀਣ ਹੁੰਦਾ ਹੈ,
SikhNet (Spanish)abandonado como la semilla de sésamo dejada en el campo.

ਸੰਤ ਕਾ ਦੋਖੀ; ਸਦ ਮਿਥਿਆ ਕਹਤ ॥

sant kaa dokhee; sad mithiaa kehat |

Sant Singh KhalsaThe slanderer of the Saint constantly lies.
Manmohan SinghThe saints' calumniator ever utters falsehood.
Manmohan Singh (Punjabi)ਸਾਧੂ ਦਾ ਨਿੰਦਕ ਹਮੇਸ਼ਾਂ ਝੂਠ ਬੋਲਦਾ ਹੈ।
Fareedkot Teekaਔਰ ਸੰਤ ਕਾ ਦੋਖੀ ਸਦਾ ਝੂਠ ਹੀ ਕਹਿਤਾ ਹੈ॥
Prof. Sahib Singhਤੇ ਸਦਾ ਝੂਠ ਬੋਲਦਾ ਹੈ।

ਪਦ ਅਰਥ ਮਿਥਿਆ = ਝੂਠ।

SikhNet (Spanish)Privada de Fe, miente constantemente.

ਕਿਰਤੁ ਨਿੰਦਕ ਕਾ; ਧੁਰਿ ਹੀ ਪਇਆ ॥

kirat nindak kaa; dhur hee peaa |

Sant Singh KhalsaThe fate of the slanderer is pre-ordained from the very beginning of time.
Manmohan SinghThe fate of the calumniator is so ordained from the beginning.
Manmohan Singh (Punjabi)ਕਲੰਕ ਲਾਉਣ ਵਾਲੇ ਦੀ ਕਿਸਮਤ ਮੁਢ ਤੋਂ ਹੀ ਐਸੀ ਲਿਖੀ ਹੋਈ ਹੈ।
Fareedkot Teekaਨਿੰਦਕ ਕਾ ਨਿੰਦਾ ਕਰਨ ਰੂਪ ਕਰਮ ਆਦੋ ਹੀ ਪੜਾ ਹੂਆ ਹੈ॥
Prof. Sahib Singh(ਪਰ) ਪਹਿਲੀ ਕੀਤੀ ਹੋਈ ਨਿੰਦਿਆ ਦਾ ਇਹ ਫਲ (-ਰੂਪ ਸੁਭਾਉ) ਨਿੰਦਕ ਦਾ ਮੁੱਢ ਤੋਂ ਹੀ (ਜਦੋਂ ਉਸ ਨਿੰਦਿਆ ਦਾ ਕੰਮ ਫੜਿਆ) ਤੁਰਿਆ ਆ ਰਿਹਾ ਹੈ (ਸੋ, ਉਸ ਸੁਭਾਉ ਦੇ ਕਾਰਣ ਵਿਚਾਰਾ ਹੋਰ ਕਰੇ ਭੀ ਕੀਹ?)

ਪਦ ਅਰਥ ਕਿਰਤੁ = {Skt. कृत} ਕੀਤੇ ਹੋਏ ਕੰਮ ਦਾ ਫਲ। ਧੁਰਿ ਹੀ = ਮੁੱਢ ਤੋਂ ਹੀ (ਜਦੋਂ ਤੋਂ ਕੋਈ ਕੰਮ ਕੀਤਾ ਗਿਆ ਹੈ)।

SikhNet (Spanish)El destino del calumniador está puesto desde el principio de los tiempos.

ਨਾਨਕ. ਜੋ ਤਿਸੁ ਭਾਵੈ; ਸੋਈ ਥਿਆ ॥੬॥

naanak. jo tis bhaavai; soee thiaa |6|

Sant Singh KhalsaO Nanak, whatever pleases God's Will comes to pass. ||6||
Manmohan SinghNanak, whatever pleases Him, that takes place.
Manmohan Singh (Punjabi)ਨਾਨਕ ਜਿਹੜਾ ਕੁਛ ਉਸ (ਹਰੀ) ਨੂੰ ਚੰਗਾ ਲਗਦਾ ਹੈ ਉਹੀ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਤਿਸ ਪਰਮੇਸ੍ਵਰ ਕੋ ਭਾਵਤਾ ਹੈ, ਸੋਈ ਹੂਆ ਹੈ॥੬॥
Prof. Sahib Singhਹੇ ਨਾਨਕ! (ਇਹ ਮਾਲਕ ਦੀ ਰਜ਼ਾ ਹੈ) ਜੋ ਉਸ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ ॥੬॥

ਪਦ ਅਰਥ ਤਿਸੁ = ਉਸ ਪ੍ਰਭੂ ਨੂੰ ॥੬॥

SikhNet (Spanish)Oh, dice Nanak, todo sucede por la Voluntad de Dios.(6)
Answers quote the Granth verbatim with Ang citations. AI commentary is not Gurbani and not a religious ruling.