ਸੰਤ ਕਾ ਦੋਖੀ; ਅਧ ਬੀਚ ਤੇ ਟੂਟੈ ॥
sant kaa dokhee; adh beech te ttoottai |
Sant Singh KhalsaThe slanderer of the Saint breaks down mid-way.
Manmohan SinghThe saints' calumniator breaks down half-way.
Manmohan Singh (Punjabi)ਸਾਧੂ ਦਾ ਨਿੰਦਕ ਅਧ-ਵਾਟਿਓ ਹੀ ਟੁੱਟ ਜਾਂਦਾ ਹੈ।
Fareedkot Teekaਸੰਤੋਂ ਕਾ ਦੋਖੀ ਅਧ ਬੀਚੇ ਸੇ ਹੀ ਟੂਟ ਜਾਤਾ ਹੈ ਅਰਥਾਤ ਜਵਾਨੀ ਕੀ ਮੌਤ ਮਰਤਾ ਹੈ। ਜੋ ਸਾਧਨ ਕਰਤਾ ਹੈ ਵਹੁ ਅਧ ਬੀਚ ਮੇਂ ਹੀ ਰਹ ਜਾਤਾ ਹੈ ਪੂਰਨ ਨਹੀਂ ਹੋ ਸਕਤਾ ਹੈ॥
Prof. Sahib Singhਸੰਤ ਦੀ ਨਿੰਦਿਆ ਕਰਨ ਵਾਲਾ ਅੱਧ ਵਿਚੋਂ ਹੀ ਰਹਿ ਜਾਂਦਾ ਹੈ,ਪਦ ਅਰਥ ਅਧ ਬੀਚ ਤੇ = ਅੱਧ ਵਿਚੋਂ।
SikhNet (Spanish)El que calumnia a un Santo, es truncado a mitad de su carrera
ਸੰਤ ਕਾ ਦੋਖੀ; ਕਿਤੈ ਕਾਜਿ. ਨ ਪਹੂਚੈ ॥
sant kaa dokhee; kitai kaaj. na pahoochai |
Sant Singh KhalsaThe slanderer of the Saint cannot accomplish his tasks.
Manmohan SinghThe saints' calumniator can accomplish task.
Manmohan Singh (Punjabi)ਸਾਧੂ ਦਾ ਨਿੰਦਕ ਕੋਈ ਕੰਮ ਨੇਪਰੇ ਨਹੀਂ ਚਾੜ੍ਹ ਸਕਦਾ।
Fareedkot Teekaਪੁਨਾ ਸੰਤ ਕਾ ਦੋਸੀ ਕਿਸੀ ਕਾਰਜ ਕੌ ਪਹੁੰਚ ਨਹੀਂ ਸਕਤਾ ਹੈ, ਅਰਥਾਤ ਤਿਸ ਕਾ ਕੋਈ ਕਾਰਜ ਪੂਰਨ ਨਹੀਂ ਹੋਤਾ ਹੈ॥
Prof. Sahib Singhਕਿਸੇ ਕੰਮ ਵਿਚ ਨੇਪਰੇ ਨਹੀਂ ਚੜ੍ਹਦਾ।ਪਦ ਅਰਥ ਕਿਤੈ ਕਾਜਿ = ਕਿਸੇ ਕੰਮ ਕਾਜ ਵਿਚ।
SikhNet (Spanish)y nunca podrá concluir nada.
ਸੰਤ ਕੇ ਦੋਖੀ ਕਉ; ਉਦਿਆਨ ਭ੍ਰਮਾਈਐ ॥
sant ke dokhee kau; udiaan bhramaaeeai |
Sant Singh KhalsaThe slanderer of the Saint wanders in the wilderness.
Manmohan SinghThe saints' evil-wisher is made to wander into the wilderness.
Manmohan Singh (Punjabi)ਸਾਧੂ ਦਾ ਬੁਰਾ ਚਿਤਵਨ ਵਾਲੇ ਨੂੰ ਬੀਆਬਾਨ ਅੰਦਰ ਭਟਕਾਇਆ ਜਾਂਦਾ ਹੈ।
Fareedkot Teekaਸੰਤ ਕੇ ਦੋਖੀ ਕੌ ਸੰਸਾਰ ਰੂਪੀ (ਉਦਿਆਨ) ਬਨ ਮੇਂ ਭ੍ਰਮਾਈਤਾ ਹੈ॥
Prof. Sahib Singhਸੰਤ ਦੇ ਨਿੰਦਕ ਨੂੰ, (ਮਾਨੋ) ਜੰਗਲਾਂ ਵਿਚ ਖ਼ੁਆਰ ਕਰੀਦਾ ਹੈ,ਪਦ ਅਰਥ ਉਦਿਆਨ = ਜੰਗਲ। ਭ੍ਰਮਾਈਐ = ਭਟਕਾਈਦਾ ਹੈ।
SikhNet (Spanish)Es conducido a divagar por el desierto
ਸੰਤ ਕਾ ਦੋਖੀ; ਉਝੜਿ ਪਾਈਐ ॥
sant kaa dokhee; ujharr paaeeai |
Sant Singh KhalsaThe slanderer of the Saint is misled into desolation.
Manmohan SinghThe saints' evil-wisher is thrown in a desolate place.
Manmohan Singh (Punjabi)ਸਾਧੂ ਦਾ ਬੁਰਾ ਚਿਤਵਨ ਵਾਲਾ ਉਜਾੜੂ ਥਾਂ ਵਿੱਚ ਸੁਟਿਆ ਜਾਂਦਾ ਹੈ।
Fareedkot Teekaਸੰਤ ਕੇ ਦੋਖੀ ਕੌ ਔਝੜ ਮੇਂ ਪਾਈਤਾ ਹੈ, ਭਾਵ ਸੱਤ ਮਾਰਗ ਤੇ ਭ੍ਰਸ਼ਟ ਰਸਤੇ ਮੇਂ ਚਲਾਈਤਾ ਹੈ॥
Prof. Sahib Singhਤੇ (ਰਾਹੋਂ ਖੁੰਝਾ ਕੇ) ਔੜਦੇ ਪਾ ਦੇਈਦਾ ਹੈ।ਪਦ ਅਰਥ ਉਝੜਿ = ਔਝੜ ਵਿਚ, ਕੁਰਾਹੇ।
SikhNet (Spanish)y en vano busca el camino sin poder encontrarlo.
ਸੰਤ ਕਾ ਦੋਖੀ; ਅੰਤਰ ਤੇ ਥੋਥਾ ॥
sant kaa dokhee; antar te thothaa |
Sant Singh KhalsaThe slanderer of the Saint is empty inside,
Manmohan SinghThe saints' evil-wisher is hollow from within,
Manmohan Singh (Punjabi)ਸਾਧੂ ਦਾ ਬੁਰਾ ਚਿਤਵਨ ਵਾਲਾ ਅੰਦਰ ਤੋਂ ਖਾਲੀ ਹੁੰਦਾ ਹੈ,
Fareedkot Teekaਸੰਤ ਕਾ ਦੋਖੀ ਰਿਦੇ ਅੰਤਰ ਸੇ (ਥੋਥਾ) ਖਾਲੀ ਹੋਤਾ ਹੈ, ਭਾਵ ਸੇ ਸੁਭ ਗੁਣੋਂ ਸੇ ਰਹਿਤ ਹੋਤਾ ਹੈ॥
Prof. Sahib Singhਸੰਤ ਦਾ ਨਿੰਦਕ ਅੰਦਰੋਂ (ਅਸਲੀ ਜ਼ਿੰਦਗੀ ਤੋਂ ਜੋ ਮਨੁੱਖ ਦਾ ਆਧਾਰ ਹੈ) ਖ਼ਾਲੀ ਹੁੰਦਾ ਹੈ,ਪਦ ਅਰਥ ਥੋਥਾ = ਖ਼ਾਲੀ।
SikhNet (Spanish)Parece estar vacío por dentro
ਜਿਉ ਸਾਸ ਬਿਨਾ; ਮਿਰਤਕ ਕੀ ਲੋਥਾ ॥
jiau saas binaa; miratak kee lothaa |
Sant Singh Khalsalike the corpse of a dead man, without the breath of life.
Manmohan Singhas the corpse of a dead man is without breath.
Manmohan Singh (Punjabi)ਜਿਸ ਤਰ੍ਹਾਂ ਮਰੇ ਹੋਏ ਬੰਦੇ ਦੀ ਲਾਸ਼ ਸਾਹ ਦੇ ਬਗੈਰ ਹੁੰਦਾ ਹੈ।
Fareedkot Teekaਜੈਸੇ ਸ੍ਵਾਸ ਬਿਨਾਂ ਮ੍ਰਿਤਕ ਕੀ ਲੋਥ ਹੋਤੀ ਹੈ॥
Prof. Sahib Singhਜਿਵੇਂ ਪ੍ਰਾਣਾਂ ਤੋਂ ਬਿਨਾ ਮੁਰਦਾ ਲੋਥ ਹੈ।ਪਦ ਅਰਥ ਮਿਰਤਕ = ਮੁਰਦਾ।
SikhNet (Spanish)como si fuera un cadáver;
ਸੰਤ ਕੇ ਦੋਖੀ ਕੀ; ਜੜ ਕਿਛੁ ਨਾਹਿ ॥
sant ke dokhee kee; jarr kichh naeh |
Sant Singh KhalsaThe slanderer of the Saint has no heritage at all.
Manmohan SinghThe saints' calumniator has root whatever.
Manmohan Singh (Punjabi)ਸਾਧੂ ਦੇ ਨਿੰਦਕ ਦੀ ਜੜ ਬਿਲਕੁਲ ਹੀ ਨਹੀਂ ਹੁੰਦੀ।
Fareedkot Teekaਸੰਤ ਕੇ ਦੋਖੀ ਕੀ ਜੜ ਕਿਛ ਨਹੀਂ ਹੈ॥
Prof. Sahib Singhਸੰਤ ਦੇ ਨਿੰਦਕਾਂ ਦੀ (ਨੇਕ ਕਮਾਈ ਤੇ ਸਿਮਰਨ ਵਾਲੀ) ਕੋਈ ਪੱਕੀ ਨੀਂਹ ਨਹੀਂ ਹੁੰਦੀ,ਪਦ ਅਰਥ ਜੜ = ਪੱਕੀ ਨੀਂਹ, ਪਾਂਇਆਂ।
SikhNet (Spanish)su vida pierde las raíces
ਆਪਨ ਬੀਜਿ; ਆਪੇ ਹੀ ਖਾਹਿ ॥
aapan beej; aape hee khaeh |
Sant Singh KhalsaHe himself must eat what he has planted.
Manmohan SinghHe himself eats what he himself did sow.
Manmohan Singh (Punjabi)ਜੋ ਕੁਛ ਉਸ ਨੇ ਖੁਦ ਬੀਜਿਆ ਸੀ, ਉਹ ਖੁਦ ਹੀ ਖਾਂਦਾ ਹੈ।
Fareedkot Teekaਵਹੁ ਅਪਨੇ ਨਿੰਦਾ ਰੂਪ ਪਾਪ ਕਰਮ ਕੇ ਬੀਜ ਕੌ ਬੋਇ ਕਰ ਤਿਸ ਕਾ ਦੁਖ ਰੂਪ ਫਲ ਆਪ ਹੀ ਖਾਤਾ ਅਰਥਾਤ ਭੋਗਤਾ ਹੈ॥
Prof. Sahib Singhਆਪ ਹੀ (ਨਿੰਦਿਆ ਦੀ) ਕਮਾਈ ਕਰ ਕੇ ਆਪ ਹੀ (ਉਸ ਦਾ ਮੰਦਾ ਫਲ) ਖਾਂਦੇ ਹਨ।ਪਦ ਅਰਥ ਬੀਜਿ = ਬੀਜ ਕੇ, ਕਮਾਈ ਕਰ ਕੇ। ਖਾਹਿ = ਖਾਂਦੇ ਹਨ।
SikhNet (Spanish)y no le queda más que cosechar lo que ha sembrado.
ਸੰਤ ਕੇ ਦੋਖੀ ਕਉ; ਅਵਰੁ. ਨ ਰਾਖਨਹਾਰੁ ॥
sant ke dokhee kau; avar. na raakhanahaar |
Sant Singh KhalsaThe slanderer of the Saint cannot be saved by anyone else.
Manmohan SinghNone else can be the protector of the calumniator of the saints.
Manmohan Singh (Punjabi)ਸਾਧੂ ਦੇ ਨਿੰਦਕ ਨੂੰ ਕੋਈ ਹੋਰ ਬਚਾਉਣ ਵਾਲਾ ਨਹੀਂ ਹੋ ਸਕਦਾ।
Fareedkot Teekaਤਿਸ ਸੰਤ ਕੇ ਦੋਖੀ ਕੌ ਔਰ ਕੋਈ ਰਖ੍ਯਾ ਕਰਨੇ ਹਾਰਾ ਨਹੀਂ ਹੈ॥
Prof. Sahib Singhਸੰਤ ਦੀ ਨਿੰਦਿਆ ਕਰਨ ਵਾਲੇ ਨੂੰ ਕੋਈ ਹੋਰ ਮਨੁੱਖ (ਨਿੰਦਿਆ ਦੀ ਵਾਦੀ ਤੋਂ) ਬਚਾ ਨਹੀਂ ਸਕਦਾ,
SikhNet (Spanish)El calumniador del Santo no puede ser salvado por nadie mas,
ਨਾਨਕ. ਸੰਤ ਭਾਵੈ; ਤਾ ਲਏ ਉਬਾਰਿ ॥੫॥
naanak. sant bhaavai; taa le ubaar |5|
Sant Singh KhalsaO Nanak, if it pleases the Saint, then even he may be saved. ||5||
Manmohan SinghNanak, if it pleases the saint, then he saves him.
Manmohan Singh (Punjabi)ਨਾਨਕ, ਜੇਕਰ ਇਹ ਸਾਧੂ ਨੂੰ ਚੰਗਾ ਲੱਗੇ, ਤਦ ਉਹ ਉਸ ਨੂੰ ਬਚਾ ਲੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੇਕਰ ਸੰਤ ਕੌ ਭਾਵੇ ਤੌ ਤਿਸ ਕੋ ਦੁਖੋਂ ਸੇ ਉਬਾਰ ਲੇਵੇ॥੫॥
Prof. Sahib Singh(ਪਰ) ਹੇ ਨਾਨਕ! ਜੇ ਸੰਤ ਚਾਹੇ ਤਾਂ (ਨਿੰਦਕ ਨੂੰ ਨਿੰਦਿਆ ਦੇ ਸੁਭਾਉ ਤੋਂ) ਬਚਾ ਸਕਦਾ ਹੈ ॥੫॥ਪਦ ਅਰਥ ਸੰਤ ਭਾਵੈ = ਸੰਤ ਨੂੰ ਚੰਗਾ ਲੱਗੇ। ਲਏ ਉਬਾਰਿ = ਉਬਾਰਿ ਲਏ, ਬਚਾ ਲੈਂਦਾ ਹੈ ॥੫॥
SikhNet (Spanish)Sólo el Santo,por su Infinita Gracia es capaz de salvar a un hombre así.(5)