ਸੰਤ ਕਾ ਦੋਖੀ; ਬਿਗੜ ਰੂਪੁ ਹੋਇ ਜਾਇ ॥
sant kaa dokhee; bigarr roop hoe jaae |
Sant Singh KhalsaThe slanderer of the Saint becomes deformed.
Manmohan SinghThe maligner of the saint becomes deformed.
Manmohan Singh (Punjabi)ਸਾਧੁਆਂ ਤੇ ਊਝ ਲਾਉਣ ਵਾਲਾ ਕੋਝੀ ਸ਼ਕਲ ਵਾਲਾ ਹੋ ਜਾਂਦਾ ਹੈ।
Fareedkot Teekaਸੰਤ ਕਾ ਦੋਖੀ ਕੁਸਟੀ ਹੋਤਾ ਹੈ॥
Prof. Sahib Singhਸੰਤਾਂ ਦੀ ਨਿੰਦਿਆ ਕਰਨ ਵਾਲਾ ਭ੍ਰਿਸ਼ਟਿਆ ਜਾਂਦਾ ਹੈ,ਪਦ ਅਰਥ ਬਿਗੜਰੂਪੁ = ਵਿਗੜੇ ਹੋਏ ਰੂਪ ਵਾਲਾ, ਭ੍ਰਿਸ਼ਟਿਆ ਹੋਇਆ।
SikhNet (Spanish)El calumniador del Santo se vuelve deforme
ਸੰਤ ਕੇ ਦੋਖੀ ਕਉ; ਦਰਗਹ ਮਿਲੈ ਸਜਾਇ ॥
sant ke dokhee kau; daragah milai sajaae |
Sant Singh KhalsaThe slanderer of the Saint receives his punishment in the Court of the Lord.
Manmohan SinghThe maligner of the saint received punishment in God's court.
Manmohan Singh (Punjabi)ਸਾਧੂਆਂ ਤੇ ਊਝ ਲਾਉਣ ਵਾਲੇ ਨੂੰ ਵਾਹਿਗੁਰੁ ਦੇ ਦਰਬਾਰ ਅੰਦਰ ਸਜਾ ਮਿਲਦੀ ਹੈ।
Fareedkot Teekaਪੁਨਾ ਸੰਤ ਕੇ ਦੋਖੀ ਕਉ ਪ੍ਰਲੋਕ ਮੇਂ ਨਰਕੋਂ ਕੀ ਸਜਾਇ ਮਿਲਤੀ ਹੈ॥
Prof. Sahib Singhਪ੍ਰਭੂ ਦੀ ਦਰਗਾਹ ਵਿਚ ਉਸ ਨੂੰ ਸਜ਼ਾ ਮਿਲਦੀ ਹੈ।
SikhNet (Spanish)y recibe su merecido en la Corte del Señor.
ਸੰਤ ਕਾ ਦੋਖੀ; ਸਦਾ ਸਹਕਾਈਐ ॥
sant kaa dokhee; sadaa sahakaaeeai |
Sant Singh KhalsaThe slanderer of the Saint is eternally in limbo.
Manmohan SinghThe maligner of saint is ever on the verge of death.
Manmohan Singh (Punjabi)ਸਾਧੂਆਂ ਤੇ ਊਝ ਲਾਉਣ ਵਾਲਾ ਹਮੇਸ਼ਾਂ ਮਰਨ-ਕਿਨਾਰੇ ਹੁੰਦਾ ਹੈ।
Fareedkot Teekaਸੰਤ ਕਾ ਦੋਖੀ ਸਦਾ ਸਹਕਾਈਤਾ ਹੈ॥
Prof. Sahib Singhਸੰਤਾਂ ਦਾ ਨਿੰਦਕ ਸਦਾ ਆਤੁਰ ਰਹਿੰਦਾ ਹੈ,ਪਦ ਅਰਥ ਸਹਕਾਈਐ = ਸਹਕਦਾ ਹੈ, ਤਰਲੇ ਲੈਂਦਾ ਹੈ, ਆਤੁਰ ਹੁੰਦਾ ਹੈ।
SikhNet (Spanish)El calumniador del Santo vive suspendido de un hilo entre la vida y la muerte.
ਸੰਤ ਕਾ ਦੋਖੀ; ਨ ਮਰੈ. ਨ ਜੀਵਾਈਐ ॥
sant kaa dokhee; na marai. na jeevaaeeai |
Sant Singh KhalsaHe does not die, but he does not live either.
Manmohan SinghThe maligner of the saint hangs between life and death.
Manmohan Singh (Punjabi)ਸਾਧੂਆਂ ਤੇ ਊਝ ਲਾਉਣ ਵਾਲਾ ਜਿੰਦਗੀ ਤੇ ਮੌਤ ਦੇ ਵਿਚਕਾਰ ਲਟਕਦਾ ਹੈ।
Fareedkot Teekaਕਿਉਂਕਿ ਸੰਤ ਕਾ ਦੋਖੀ ਨ ਮਰਤਾ ਹੈ ਔ ਨਾ ਜੀਵਾਈਤਾ ਹੈ, ਭਾਵ ਦੁਖੀ ਰਹਤਾ ਹੈ॥
Prof. Sahib Singhਨਾਹ ਉਹ ਜੀਊਂਦਿਆਂ ਵਿਚ ਤੇ ਨਾਹ ਮੋਇਆਂ ਵਿਚ ਹੁੰਦਾ ਹੈ।
SikhNet (Spanish)Ni vive ni muere.
ਸੰਤ ਕੇ ਦੋਖੀ ਕੀ; ਪੁਜੈ ਨ ਆਸਾ ॥
sant ke dokhee kee; pujai na aasaa |
Sant Singh KhalsaThe hopes of the slanderer of the Saint are not fulfilled.
Manmohan SinghThe hope of the maligner of the saint is not fulfilled.
Manmohan Singh (Punjabi)ਸਾਧੂਆਂ ਤੇ ਊਝ ਲਾਉਣ ਵਾਲੇ ਦੀ ਉਮੀਦ ਪੂਰੀ ਨਹੀਂ ਹੁੰਦੀ।
Fareedkot Teekaਸੰਤ ਕੇ ਦੋਖੀ ਕੀ ਆਸਾ ਪੂਰਨ ਨਹੀਂ ਹੋਤੀ ਹੈ॥
Prof. Sahib Singhਸੰਤ ਦੇ ਨਿੰਦਕ ਦੀ ਆਸ ਕਦੇ ਸਿਰੇ ਨਹੀਂ ਚੜ੍ਹਦੀ,ਪਦ ਅਰਥ ਪੁਜੈ ਨ = ਸਿਰੇ ਨਹੀਂ ਚੜ੍ਹਦੀ।
SikhNet (Spanish)Ninguna de las esperanzas del calumniador del Santo son realizadas
ਸੰਤ ਕਾ ਦੋਖੀ; ਉਠਿ ਚਲੈ ਨਿਰਾਸਾ ॥
sant kaa dokhee; utth chalai niraasaa |
Sant Singh KhalsaThe slanderer of the Saint departs disappointed.
Manmohan SinghThe maligner of the saint departs disappointed.
Manmohan Singh (Punjabi)ਸਾਧੂਆਂ ਤੇ ਉਝ ਲਾਉਣ ਵਾਲਾ ਨਾਂ ਉਮੀਦ ਟੁਰ ਜਾਂਦਾ ਹੈ।
Fareedkot Teekaਸੰਤ ਕਾ ਦੋਖੀ ਇਸ ਸੰਸਾਰ ਸੇ ਨਿਰਾਸ ਹੋ ਕਰ ਉਠ ਚਲਤਾ ਹੈ॥
Prof. Sahib Singhਜਗਤ ਤੋਂ ਨਿਰਾਸ ਹੀ ਚੱਲ ਜਾਂਦਾ (ਭਲਾ, ਸੰਤਾਂ ਵਾਲੀ ਸੋਭਾ ਉਸ ਨੂੰ ਕਿਵੇਂ ਮਿਲੇ?)।
SikhNet (Spanish)y sus días terminan en la desolación.
ਸੰਤ ਕੈ ਦੋਖਿ; ਨ ਤ੍ਰਿਸਟੈ ਕੋਇ ॥
sant kai dokh; na trisattai koe |
Sant Singh KhalsaSlandering the Saint, no one attains satisfaction.
Manmohan SinghBy maligning the saint none attains stability.
Manmohan Singh (Punjabi)ਸਾਧੂਆਂ ਤੇ ਉਝ ਲਾਉਣ ਦੁਆਰਾ ਕਿਸੇ ਨੂੰ ਭੀ ਸਥਿਰਤਾ ਪ੍ਰਾਪਤ ਨਹੀਂ ਹੁੰਦੀ।
Fareedkot Teekaਸੰਤ ਦੇ ਦੋਖ ਕਰ ਕੇ ਕੋਈ (ਤ੍ਰਿਸਟੈ) ਇਸਥਿਤ ਨਹੀਂ ਹੋਤਾ ਹੈ॥
Prof. Sahib Singhਸੰਤ ਦੀ ਨਿੰਦਿਆ ਕਰਨ ਨਾਲ ਕੋਈ ਮਨੁੱਖ (ਨਿੰਦਿਆ ਦੀ) ਇਸ ਤ੍ਰੇਹ ਤੋਂ ਬਚਦਾ ਨਹੀਂ।ਪਦ ਅਰਥ ਤ੍ਰਿਸਟੈ = ਰੱਜਦਾ।
SikhNet (Spanish)Calumniando al Santo nadie logra la Satisfacción.
ਜੈਸਾ ਭਾਵੈ; ਤੈਸਾ ਕੋਈ ਹੋਇ ॥
jaisaa bhaavai; taisaa koee hoe |
Sant Singh KhalsaAs it pleases the Lord, so do people become;
Manmohan SinghAs is the Lord's will, so does man become.
Manmohan Singh (Punjabi)ਜਿਸ ਤਰ੍ਹਾਂ ਸਾਈਂ ਦੀ ਰਜਾ ਹੁੰਦੀ ਹੈ, ਉਹੋ ਜਿਹਾ ਹੀ ਬੰਦਾ ਹੋ ਜਾਂਦਾ ਹੈ।
Fareedkot Teekaਭਾਵੈ ਕੋਈ ਜੈਸਾ ਤੈਸਾ ਭਾਵ ਵੱਡਾ ਛੋਟਾ ਕੋਈ ਹੋਵੈ॥
Prof. Sahib Singhਜਿਹੋ ਜਿਹੀ ਮਨੁੱਖ ਦੀ ਨੀਅਤ ਹੁੰਦੀ ਹੈ, ਤਿਹੋ ਜਿਹਾ ਉਸ ਦਾ ਸੁਭਾਉ ਬਣ ਜਾਂਦਾ ਹੈ।ਪਦ ਅਰਥ ਜੈਸਾ ਭਾਵੈ = ਜਿਹੋ ਜਿਹੀ ਭਾਵਨਾ ਵਾਲਾ ਹੁੰਦਾ ਹੈ।
SikhNet (Spanish)Así como Le complace al Señor, así la gente se vuelve
ਪਇਆ ਕਿਰਤੁ; ਨ ਮੇਟੈ ਕੋਇ ॥
peaa kirat; na mettai koe |
Sant Singh Khalsano one can erase their past actions.
Manmohan SinghNo one can efface the past actions.
Manmohan Singh (Punjabi)ਕੋਈ ਜਣਾ ਪੂਰਬਲੇ ਕਰਮਾਂ ਨੂੰ ਮੇਟ ਨਹੀਂ ਸਕਦਾ।
Fareedkot Teekaਜੋ ਕਰਮ ਮਾਥੇ ਪਰ ਪੜਾ ਹੈ ਤਿਸ ਕੌ ਕੋਈ ਮੇਟ ਨਹੀਂ ਸਕਤਾ ਹੈ॥
Prof. Sahib Singh(ਬਚੇ ਭੀ ਕਿਵੇਂ?) ਪਿਛਲੀ ਕੀਤੀ (ਮੰਦ) ਕਮਾਈ ਦੇ ਇਕੱਠੇ ਹੋਏ (ਸੁਭਾਉ-ਰੂਪ) ਫਲ ਨੂੰ ਕੋਈ ਮਿਟਾ ਨਹੀਂ ਸਕਦਾ।ਪਦ ਅਰਥ ਪਇਆ ਕਿਰਤੁ = ਪਿਛਲੇ ਕੀਤੇ (ਮੰਦੇ) ਕੰਮਾਂ ਦਾ ਇਕੱਠਾ ਹੋਇਆ ਫਲ।
SikhNet (Spanish)y nadie puede borrar sus acciones pasadas.
ਨਾਨਕ ਜਾਨੈ; ਸਚਾ ਸੋਇ ॥੭॥
naanak jaanai; sachaa soe |7|
Sant Singh KhalsaO Nanak, the True Lord alone knows all. ||7||
Manmohan SinghNanak, He the True Lord, knows everything.
Manmohan Singh (Punjabi)ਨਾਨਕ, ਉਹ, ਸੱਚਾ ਸਾਹਿਬ ਸਾਰਾ ਕੁਛ ਜਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਸਚਾ ਸਭ ਜਾਨਤਾ ਹੈ॥
Prof. Sahib Singhਹੇ ਨਾਨਕ! (ਇਸ ਭੇਤ ਨੂੰ) ਉਹ ਸੱਚਾ ਪ੍ਰਭੂ ਜਾਣਦਾ ਹੈ ॥੭॥
SikhNet (Spanish)Oh, dice Nanak, sólo Dios lo conoce todo. (7)