ਗੂਜਰੀ ਮਹਲਾ ੪ ॥
goojaree mahalaa 4 |
Sant Singh KhalsaGoojaree, Fourth Mehl:
Manmohan SinghGujri, 4th Guru.
Manmohan Singh (Punjabi)ਗੂਜਰੀ ਚੌਥੀ ਪਾਤਿਸ਼ਾਹੀ।
SikhNet (Spanish)Guyeri, Mejl Guru Ram Das, Cuarto Canal Divino.
ਹਰਿ ਜਨ ਊਤਮ. ਊਤਮ ਬਾਣੀ; ਮੁਖਿ ਬੋਲਹਿ ਪਰਉਪਕਾਰੇ ॥
har jan aootam. aootam baanee; mukh boleh praupakaare |
Sant Singh KhalsaThe humble servants of the Lord are exalted, and exalted is their speech. With their mouths, they speak for the benefit of others.
Manmohan SinghSublime are God's slaves and sublime is their speech. What they utter with their mouth is for other's good.
Manmohan Singh (Punjabi)ਸ੍ਰੇਸ਼ਟ ਹਨ ਰੱਬ ਦੇ ਗੋਲੇ, ਅਤੇ ਸ੍ਰੇਸ਼ਟ ਹਨ ਉਨ੍ਹਾਂ ਦੇ ਬਚਨ-ਬਿਲਾਸ। ਜੋ ਕੁਛ ਉਹ ਮੂੰਹੋਂ ਉਚਾਰਦੇ ਹਨ, ਉਹ ਹੋਰਨਾਂ ਦੇ ਭਲੇ ਲਈ ਹੁੰਦਾ ਹੈ।
Fareedkot Teekaਉੱਤਮ ਹਰਿ ਜਨੋਂ ਕੀ ਬਾਣੀ ਭੀ ਉੱਤਮ ਹੈ। ਮੁਖ ਸੇ ਜੋ ਬਚਨ ਬੋਲਤੇ ਹੈਂ, ਸੋ ਪਰਉਪਕਾਰ ਕੇ ਬੋਲਤੇ ਹੈਂ॥
Prof. Sahib Singhਪਰਮਾਤਮਾ ਦੇ ਸੰਤ ਜਨ ਉੱਚੇ ਜੀਵਨ ਵਾਲੇ ਹੁੰਦੇ ਹਨ; ਉਹਨਾਂ ਦੇ ਬਚਨ ਸ੍ਰੇਸ਼ਟ ਹੁੰਦੇ ਹਨ, ਇਹ ਸ੍ਰੇਸ਼ਟ ਬਚਨ ਉਹ ਆਪਣੇ ਮੂੰਹੋਂ ਲੋਕਾਂ ਦੀ ਭਲਾਈ ਵਾਸਤੇ ਬੋਲਦੇ ਹਨ।ਪਦ ਅਰਥ ਹਰਿ ਜਨ = ਪਰਮਾਤਮਾ ਦੇ ਭਗਤ। ਮੁਖਿ = ਮੂੰਹੋਂ। ਬੋਲਹਿ = ਬੋਲਦੇ ਹਨ। ਪਰ ਉਪਕਾਰੇ = ਦੂਜਿਆਂ ਦੀ ਭਲਾਈ ਕਰਨ ਲਈ।
SikhNet (Spanish)Sublimes son los Santos del Señor y sublimes son sus palabras, pues cuando hablan,
ਜੋ ਜਨੁ ਸੁਣੈ. ਸਰਧਾ ਭਗਤਿ ਸੇਤੀ; ਕਰਿ ਕਿਰਪਾ ਹਰਿ ਨਿਸਤਾਰੇ ॥੧॥
jo jan sunai. saradhaa bhagat setee; kar kirapaa har nisataare |1|
Sant Singh KhalsaThose who listen to them with faith and devotion, are blessed by the Lord; showering His Mercy, He saves them. ||1||
Manmohan SinghThe persons who hear them with faith and devotion the Lord by showering His benediction saves them.
Manmohan Singh (Punjabi)ਆਪਣੀ ਰਹਿਮਤ ਧਾਰ ਕੇ, ਸੁਆਮੀ ਉਨ੍ਹਾਂ ਪੁਰਸ਼ਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ, ਜਿਹੜੇ ਉਨ੍ਹਾਂ ਨੂੰ ਭਰੋਸੇ ਅਤੇ ਭਾਵਨੀ ਸਹਿਤ ਸ੍ਰਵਣ ਕਰਦੇ ਹਨ।
Fareedkot Teekaਸੋ ਬਚਨ ਜੋ ਕੋਈ ਭਗਤ ਸ੍ਰਧਾ ਸੰਯੁਕਤ ਸੁਨਤਾ ਹੈ, ਤਿਨ ਪਰ ਕ੍ਰਿਪਾ ਕਰ ਕੇ ਹਰੀ ਸੰਸਾਰ ਸਮੁੰਦ੍ਰ ਸੇ ਪਾਰ ਕਰ ਦੇਤਾ ਹੈ॥੧॥
Prof. Sahib Singhਜੇਹੜਾ ਮਨੁੱਖ ਸੰਤ ਜਨਾਂ ਦੇ ਉੱਤਮ ਬਚਨ ਸਰਧਾ ਨਾਲ ਸੁਣਦਾ ਹੈ ਪਿਆਰ ਨਾਲ ਸੁਣਦਾ ਹੈ, ਪਰਮਾਤਮਾ ਕਿਰਪਾ ਕਰ ਕੇ ਉਸ ਨੂੰ (ਭਵ-ਸਾਗਰ ਤੋਂ) ਪਾਰ ਲੰਘਾ ਦੇਂਦਾ ਹੈ ॥੧॥ਪਦ ਅਰਥ ਸੇਤੀ = ਨਾਲ। ਨਿਸਤਾਰੇ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥
SikhNet (Spanish)hablan por el Bien de todos. Aquél que los escucha con Amor y Devoción, el Señor los salva por Su Gracia. (1)
ਰਾਮ; ਮੋ ਕਉ. ਹਰਿ ਜਨ ਮੇਲਿ ਪਿਆਰੇ ॥
raam; mo kau. har jan mel piaare |
Sant Singh KhalsaLord, please, let me meet the beloved servants of the Lord.
Manmohan SinghO Lord cause me to meet the dear saints of God.
Manmohan Singh (Punjabi)ਹੇ ਪ੍ਰਭੂ! ਮੈਨੂੰ ਵਾਹਿਗੁਰੂ ਦੇ ਲਾਡਲੇ ਸੰਤਾਂ ਨਾਲ ਮਿਲਾ ਦੇ।
Fareedkot Teekaਹੇ ਹਰਿ ਰਾਮ ਬ੍ਯਾਪਕ ਰੂਪ! ਮੇਰੇ ਕੋ ਅਪਨੇ ਪਿਆਰੇ ਜਨ ਮਿਲਾਇ ਦੇਹੁ॥
Prof. Sahib Singhਹੇ ਪਿਆਰੇ ਰਾਮ! ਮੈਨੂੰ ਆਪਣੇ ਸੰਤ ਜਨ ਮਿਲਾ।ਪਦ ਅਰਥ ਰਾਮ = ਹੇ ਰਾਮ! ਮੇਲਿ = ਮਿਲਾਅ।
SikhNet (Spanish)Oh Señor, guíame hacia Tus Santos; oh mi Amor, Aliento de vida, mi Verdadero Guru,
ਮੇਰੇ ਪ੍ਰੀਤਮ ਪ੍ਰਾਨ. ਸਤਿਗੁਰੁ ਗੁਰੁ ਪੂਰਾ; ਹਮ ਪਾਪੀ. ਗੁਰਿ ਨਿਸਤਾਰੇ ॥੧॥ ਰਹਾਉ ॥
mere preetam praan. satigur gur pooraa; ham paapee. gur nisataare |1| rahaau |
Sant Singh KhalsaThe True Guru, the Perfect Guru, is my Beloved, my very breath of life; the Guru has saved me, the sinner. ||1||Pause||
Manmohan SinghThe True Guru the Perfect Guru is dear to me as my life. He Has saved me, the sinner. Pause.
Manmohan Singh (Punjabi)ਸੱਚੇ ਗੁਰੂ, ਮੁਕੰਮਲ ਗੁਰਦੇਵ ਜੀ, ਮੈਨੂੰ ਆਪਣੀ ਜਿੰਦ-ਜਾਨ ਵਰਗੇ ਪਿਆਰੇ ਹਨ। ਉਨ੍ਹਾਂ ਨੇ ਮੈਂ ਗੁਨਾਹਗਾਰ ਨੂੰ ਬਚਾ ਲਿਆ ਹੈ। ਠਹਿਰਾਉ।
Fareedkot Teekaਮੇਰੇ ਪ੍ਰਾਨ ਕੇ ਪ੍ਰੀਤਮ ਜੋ ਸਤਿਗੁਰੂ (ਗੁਰੂ) ਬਡੇ ਪੂਰਨ ਹੈਂ, ਸੋ ਗੁਰ ਮੈਂ ਪਾਪੀ ਕੋ ਸੰਸਾਰ ਸਮੁੰਦ੍ਰ ਸੇ ਪਾਰ ਕਰ ਦੇਵੇਗਾ॥੧॥ ਰਹਾਉ ॥
Prof. Sahib Singhਪੂਰਾ ਸਤਿਗੁਰੂ ਮੈਨੂੰ ਜਿੰਦ-ਜਾਨ ਵਰਗਾ ਪਿਆਰਾ ਹੈ। ਮੈਨੂੰ ਪਾਪੀ ਨੂੰ ਗੁਰੂ ਨੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ ਹੈ ॥੧॥ ਰਹਾਉ ॥ਪਦ ਅਰਥ ਗੁਰਿ = ਗੁਰੂ ਨੇ ॥੧॥ ਰਹਾਉ ॥
SikhNet (Spanish)yo cometo errores todo el tiempo, solamente a través de Ti, soy redimido. (1‑Pausa)
ਗੁਰਮੁਖਿ ਵਡਭਾਗੀ ਵਡਭਾਗੇ; ਜਿਨ ਹਰਿ ਹਰਿ ਨਾਮੁ ਅਧਾਰੇ ॥
guramukh vaddabhaagee vaddabhaage; jin har har naam adhaare |
Sant Singh KhalsaThe Gurmukhs are fortunate, so very fortunate; their Support is the Name of the Lord, Har, Har.
Manmohan SinghVery fortunate, very fortunate are the Guru-wards whose support is the Lord God's Name.
Manmohan Singh (Punjabi)ਵੱਡੇ ਭਾਗਾਂ ਵਾਲੇ, ਭਾਰੇ ਭਾਵਾਂ ਵਾਲੇ ਹਨ, ਗੁਰੂ ਅਨੁਸਾਰੀ, ਜਿਨ੍ਹਾਂ ਦਾ ਆਸਰਾ ਪ੍ਰਭੂ ਪ੍ਰਮੇਸ਼ਰ ਦਾ ਨਾਮ ਹੈ।
Fareedkot Teekaਜਿਨ ਕੋ ਮਨ ਬਾਣੀ ਕਰ ਹਰਿਨਾਮ ਕਾ ਅਧਾਰ ਹੋ, ਸੋ ਗੁਰਮੁਖ ਵਡਭਾਗੀਆਂ ਮੇਂ ਵੱਡੇ ਭਾਗੋਂ ਵਾਲੇ ਹੈਂ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਵੱਡੇ ਭਾਗਾਂ ਵਾਲੇ ਬਣ ਜਾਂਦੇ ਹਨ ਕਿਉਂਕਿ ਪਰਮਾਤਮਾ ਦਾ ਨਾਮ ਉਹਨਾਂ (ਦੀ ਜ਼ਿੰਦਗੀ) ਦਾ ਆਸਰਾ ਬਣ ਜਾਂਦਾ ਹੈ,ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਅਧਾਰੇ = ਆਸਰਾ।
SikhNet (Spanish)Los Gurmukjs son afortunados, pues sólo se apoyan en el Nombre el Señor.
ਹਰਿ ਹਰਿ ਅੰਮ੍ਰਿਤੁ. ਹਰਿ ਰਸੁ ਪਾਵਹਿ; ਗੁਰਮਤਿ ਭਗਤਿ ਭੰਡਾਰੇ ॥੨॥
har har amrit. har ras paaveh; guramat bhagat bhanddaare |2|
Sant Singh KhalsaThey obtain the Ambrosial Nectar of the Name of the Lord, Har, Har; through the Guru's Teachings, they obtain this treasure-house of devotional worship. ||2||
Manmohan SinghBy Guru's instruction they obtain Lord God's nectar God's essence and the store house of devotion.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਉਹ ਵਾਹਿਗੁਰੂ ਸੁਆਮੀ ਦੇ ਆਬਿ-ਹਿਯਾਤ, ਵਾਹਿਗੁਰੂ ਦੇ ਜੌਹਰ ਅਤੇ ਸ਼ਰਧਾ ਪ੍ਰੇਮ ਦੇ ਖਜਾਨੇ ਨੂੰ ਪ੍ਰਾਪਤ ਹੁੰਦੇ ਹਨ।
Fareedkot Teekaਹੇ ਹਰਿ! ਜੋ ਮਨ ਤਨ ਬਾਣੀ ਕਰ ਤੇਰੇ ਕੋ ਜਪਤੇ ਹੈਂ, ਸੋ ਗੁਰਮੁਖ ਅੰਮ੍ਰਿਤ ਰੂਪ ਰਸ ਕੋ ਪਾਵਤੇ ਹੈਂ। ਗੁਰਮਤਿ ਧਾਰਨ ਕਰਨੇ ਸੇ ਤਿਨ ਕੋ ਭਕ੍ਤਿ ਕੇ ਭੰਡਾਰ ਪ੍ਰਾਪਤ ਹੋਤੇ ਹੈਂ॥੨॥
Prof. Sahib Singhਉਹ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਰਸ ਪ੍ਰਾਪਤ ਕਰ ਲੈਂਦਾ ਹਨ, ਗੁਰੂ ਦੀ ਮਤਿ ਉਤੇ ਤੁਰਿਆਂ (ਉਹਨਾਂ ਦੇ ਅੰਦਰ) ਪ੍ਰਭੂ-ਭਗਤੀ ਦੇ ਖ਼ਜ਼ਾਨੇ ਭਰ ਜਾਂਦੇ ਹਨ ॥੨॥ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਭੰਡਾਰੇ = ਖ਼ਜ਼ਾਨੇ ॥੨॥
SikhNet (Spanish)Ellos sorben de la Esencia del Señor y a través del Bani de la Palabra del Guru, satisfecha está su Alabanza dedicada. (2)
ਜਿਨ ਦਰਸਨੁ ਸਤਿਗੁਰ. ਸਤ ਪੁਰਖ, ਨ ਪਾਇਆ; ਤੇ ਭਾਗਹੀਣ. ਜਮਿ ਮਾਰੇ ॥
jin darasan satigur. sat purakh, na paaeaa; te bhaagaheen. jam maare |
Sant Singh KhalsaThose who do not obtain the Blessed Vision of the Darshan of the True Guru, the True Primal Being, are most unfortunate; they are destroyed by the Messenger of Death.
Manmohan SinghThey who obtain not the vision of Sat-Guru the True Personage are unfortunate and are destroyed by Death's courier.
Manmohan Singh (Punjabi)ਜੋ ਸੱਚੇ ਪੁਰਸ਼, ਸਤਿਗੁਰਾਂ ਦਾ ਦੀਦਾਰ ਨਹੀਂ ਕਰਦੇ, ਉਹ ਨਿਕਰਮਣ ਹਨ ਅਤੇ ਉਨ੍ਹਾਂ ਨੂੰ ਮੌਤ ਦਾ ਦੂਤ ਤਬਾਹ ਕਰ ਦਿੰਦਾ ਹੈ।
Fareedkot Teekaਜਿਨ ਮਨਮੁਖੋਂ ਨੇ ਸਤਗੁਰ ਸਤ ਪੁਰਸੋਂ ਕਾ ਦਰਸਨ ਨਹੀਂ ਪਾਯਾ ਤੇ ਖੋਟੇ ਭਾਗੋਂ ਵਾਲੇ ਹੈਂ, ਤਿਨ ਕੋ ਜਮ ਭੀ ਮਾਰਤਾ ਹੈ॥
Prof. Sahib Singhਪਰ ਜਿਨ੍ਹਾਂ ਮਨੁੱਖਾਂ ਨੇ ਮਹਾ ਪੁਰਖ ਸਤਿਗੁਰੂ ਦਾ ਦਰਸ਼ਨ ਨਹੀਂ ਕੀਤਾ ਉਹ ਆਪਣੀ ਕਿਸਮਤ ਹਾਰ ਬੈਠਦੇ ਹਨ, ਆਤਮਕ ਮੌਤ ਨੇ ਉਹਨਾਂ ਨੂੰ ਮਾਰ ਲਿਆ ਹੁੰਦਾ ਹੈ।ਪਦ ਅਰਥ ਤੇ = ਉਹ ਬੰਦੇ। ਜਮਿ = ਜਮ ਨੇ, ਆਤਮਕ ਮੌਤ ਨੇ।
SikhNet (Spanish)Aquéllos que no tuvieron la Visión del Verdadero Dios, el Perfecto Guru, aquéllos desafortunados fueron destruidos por la muerte.
ਸੇ ਕੂਕਰ ਸੂਕਰ ਗਰਧਭ, ਪਵਹਿ ਗਰਭ ਜੋਨੀ; ਦਯਿ ਮਾਰੇ, ਮਹਾ ਹਤਿਆਰੇ ॥੩॥
se kookar sookar garadhabh, paveh garabh jonee; day maare, mahaa hatiaare |3|
Sant Singh KhalsaThey are like dogs, pigs and jackasses; they are cast into the womb of reincarnation, and the Lord strikes them down as the worst of murderers. ||3||
Manmohan SinghThey are like curs, pigs and asses and are cast into the womb-existences and the Lord smites them as great murderers.
Manmohan Singh (Punjabi)ਉਹ ਕੁੱਤਿਆਂ, ਸੂਰਾਂ ਅਤੇ ਖੋਤਿਆਂ ਦੀ ਮਾਨਿੰਦ ਹਨ ਅਤੇ ਪੇਟ ਦੀਆਂ ਜੂਨੀਆਂ ਵਿੱਚ ਪਾਏ ਜਾਂਦੇ ਹਨ। ਉਨ੍ਹਾਂ ਵੱਡੇ ਕਾਤਲਾਂ ਨੂੰ ਸੁਆਮੀ ਨਸ਼ਟ ਕਰ ਦਿੰਦਾ ਹੈ।
Fareedkot Teekaਹੇ ਦਈ! ਸਾਰੇ ਮਹਾਂ ਹਤ੍ਯਾਰੇ ਪਾਪੀ ਤੇਰੇ ਮਾਰੇ ਹੂਏ ਕੂਕਰ ਸੂਕਰ ਗਰਧਭ ਆਦਕ ਜੋਨੀਓਂ ਕੇ ਗਰਭ ਵਿਖੇ ਪੜਤੇ ਹੈਂ॥੩॥
Prof. Sahib Singhਉਹ ਮਨੁੱਖ ਕੁੱਤੇ, ਸੂਅਰ, ਖੋਤੇ ਆਦਿਕ ਦੀਆਂ ਜੂਨਾਂ ਵਿਚ ਪੈਂਦੇ ਰਹਿੰਦੇ ਹਨ, ਉਹਨਾਂ ਨਿਰਦਈ ਮਨੁੱਖਾਂ ਨੂੰ ਪਰਮਾਤਮਾ ਨੇ ਆਤਮਕ ਮੌਤੇ ਮਾਰ ਦਿੱਤਾ ਹੁੰਦਾ ਹੈ ॥੩॥ਪਦ ਅਰਥ ਸੇ = ਉਹ ਬੰਦੇ। ਕੂਕਰ = ਕੁੱਤੇ। ਸੂਕਰ = ਸੂਅਰ। ਗਰਧਭ = ਖੋਤੇ। ਪਵਹਿ = ਪੈਂਦੇ ਹਨ। ਦਯਿ = ਪਿਆਰੇ ਪ੍ਰਭੂ ਨੇ। ਮਾਰੇ = ਆਤਮਕ ਮੌਤੇ ਮਾਰੇ ਹੋਏ ਹਨ। ਹਤਿਆਰੇ = ਨਿਰਦਈ ॥੩॥
SikhNet (Spanish)Ellos son los perros, los cerdos y viciosos que son arrojados al vientre una y otra vez. (3)
ਦੀਨ ਦਇਆਲ ਹੋਹੁ ਜਨ ਊਪਰਿ; ਕਰਿ ਕਿਰਪਾ ਲੇਹੁ ਉਬਾਰੇ ॥
deen deaal hohu jan aoopar; kar kirapaa lehu ubaare |
Sant Singh KhalsaO Lord, Kind to the poor, please shower Your mercy upon Your humble servant, and save him.
Manmohan SinghO kind to the poor, have mercy on Thy slave and save him by showering Thine benediction.
Manmohan Singh (Punjabi)ਹੇ ਗਰੀਬਾਂ ਤੇ ਮਿਹਰਬਾਨ! ਆਪਣੇ ਗੋਲੇ ਤੇ ਤਰਸ ਕਰ ਅਤੇ ਆਪਣੀ ਮਿਹਰ ਧਾਰ ਕੇ ਉਸ ਨੂੰ ਬਚਾ ਲੈ।
Fareedkot Teekaਹੇ ਪ੍ਰਭੂ! ਮੈਂ ਦੀਨ ਜਨ ਪਰ ਦਿਆਲ ਹੋਵਹੁ, ਕ੍ਰਿਪਾ ਦ੍ਰਿਸ੍ਟੀ ਕਰ ਕੇ ਮੇਰੇ ਕੋ ਜੋਨੀਓਂ ਸੇ ਬਚਾਇ ਲੇਹੁ॥
Prof. Sahib Singhਹੇ ਨਾਨਕ! (ਆਖ-) ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ! ਆਪਣੇ ਦਾਸ ਉੱਤੇ ਮੇਹਰ ਕਰ, ਤੇ, ਦਾਸ ਨੂੰ (ਸੰਸਾਰ-ਸਮੁੰਦਰ ਤੋਂ) ਬਚਾ ਲੈ।ਪਦ ਅਰਥ ਲੇਹੁ ਉਬਾਰੇ = ਬਚਾ ਲੈ।
SikhNet (Spanish)Oh Señor Compasivo, ten Misericordia de mi, Tu humilde Esclavo, y sálvame por Tu Gracia.
ਨਾਨਕ ਜਨ. ਹਰਿ ਕੀ ਸਰਣਾਈ; ਹਰਿ ਭਾਵੈ ਹਰਿ ਨਿਸਤਾਰੇ ॥੪॥੩॥
naanak jan. har kee saranaaee; har bhaavai har nisataare |4|3|
Sant Singh KhalsaServant Nanak has entered the Lord's Sanctuary; if it pleases You, Lord, please save him. ||4||3||
Manmohan SinghSerf Nanak has entered God's Sanctuary. If it pleases Thee O Lord God Thou shalt save Him.
Manmohan Singh (Punjabi)ਨਫਰ ਨਾਨਕ ਨੇ ਵਾਹਿਗੁਰੂ ਦੀ ਪਨਾਹ ਲਈ ਹੈ, ਜੇਕਰ ਤੈਨੂੰ ਚੰਗਾ ਲੱਗੇ, ਹੇ ਵਾਹਿਗੁਰੂ ਤੂੰ ਉਸ ਦਾ ਪਾਰ ਉਤਾਰਾ ਕਰ ਦੇਵੇਂਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਮੈਂ ਦਾਸ ਨੇ ਮਨ ਤਨ ਬਾਣੀ ਕਰ ਤੇਰੀ ਸਰਣ ਲਈ ਹੈ। ਜਿਸ ਕਾ ਪ੍ਰੇਮ ਤੇਰੇ ਕੋ ਭਾਵਤਾ ਹੈ ਤਿਸ ਕੋ ਤਾਰ ਲੇਤਾ ਹੈਂ॥੪॥੩॥
Prof. Sahib Singhਪਰਮਾਤਮਾ ਦੇ ਸੇਵਕ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ, ਜਦੋਂ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਉਹਨਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੪॥੩॥ਪਦ ਅਰਥ ਭਾਵੈ = ਪਸੰਦ ਆਉਂਦਾ ਹੈ ॥੪॥੩॥
SikhNet (Spanish)Nanak toma Refugio en Ti; libéralo a él por Tu Voluntad. (4‑3)