ੴ

ਸਿੱਖਬਾਣੀ · SikhBani

Ang 493

Sri Guru Granth Sahib · Raag Gujri · 4 shabads, 31 lines
Translations
Shabad Guru Ramdas Ji Raag Gujri continued from Ang 492

ਦੁਰਮਤਿ ਭਾਗਹੀਨ. ਮਤਿ ਫੀਕੇ; ਨਾਮੁ ਸੁਨਤ. ਆਵੈ ਮਨਿ ਰੋਹੈ ॥

duramat bhaagaheen. mat feeke; naam sunat. aavai man rohai |

Sant Singh KhalsaEvil-minded, unfortunate and shallow-minded are those who feel anger in their minds, when they hear the Naam, the Name of the Lord.
Manmohan SinghEvil-minded unfortunate and shallow-intellected are they who in their mind feel angry on hearing the Name.
Manmohan Singh (Punjabi)ਭੈੜੀ-ਬੁੱਧੀ ਵਾਲੇ, ਨਿਕਰਮਣ ਅਤੇ ਹੋਛੀ ਅਕਲ ਸਹਿਤ ਹਨ ਉਹ, ਜਿਨ੍ਹਾਂ ਨੂੰ ਨਾਮ ਸੁਣ ਕੇ ਚਿੱਤ ਵਿੱਚ ਗੁੱਸਾ ਆਉਂਦਾ ਹੈ।
Fareedkot Teekaਜੋ (ਦੁਰਮਤਿ) ਖੋਟੀ ਮਤ ਵਾਲੇ ਮਨਮੁਖ ਮੰਦਭਾਗੀ (ਮਤਿ ਫੀਕੇ) ਵਿਰਸ ਮਤਿ ਵਾਲੇ ਹੈਂ, ਤਿਨ ਕੋ ਨਾਮ ਕੇ ਸੁਨਤਿਆਂ ਹੀ ਮਨ ਮੇਂ ਕ੍ਰੋਧ ਆਵਤਾ ਹੈ॥
Prof. Sahib Singhਹੇ ਭਰਾਵੋ! ਭੈੜੀ ਮਤਿ ਤੇ ਤੁਰਨ ਵਾਲੇ ਬਦ-ਕਿਸਮਤਿ ਹੁੰਦੇ ਹਨ, ਉਹਨਾਂ ਦੀ ਆਪਣੀ ਅਕਲ ਭੀ ਹੌਲੀ ਹੀ ਰਹਿੰਦੀ ਹੈ, ਪਰਮਾਤਮਾ ਦਾ ਨਾਮ ਸੁਣਦਿਆਂ ਉਹਨਾਂ ਦੇ ਮਨ ਵਿਚ (ਸਗੋਂ) ਕ੍ਰੋਧ ਆਉਂਦਾ ਹੈ।

ਪਦ ਅਰਥ ਦੁਰਮਤਿ = ਭੈੜੀ ਮਤਿ ਵਾਲੇ। ਰੋਹੈ = ਰੋਹ, ਕ੍ਰੋਧ।

SikhNet (Spanish)Hombres ignorantes y desafortunados, de mentes perniciosas, que se enojan con el Naam,

ਕਊਆ ਕਾਗ ਕਉ, ਅੰਮ੍ਰਿਤ ਰਸੁ ਪਾਈਐ; ਤ੍ਰਿਪਤੈ. ਵਿਸਟਾ ਖਾਇ ਮੁਖਿ ਗੋਹੈ ॥੩॥

kaooaa kaag kau, amrit ras paaeeai; tripatai. visattaa khaae mukh gohai |3|

Sant Singh KhalsaYou may place ambrosial nectar before crows and ravens, but they will be satisfied only by eating manure and dung with their mouths. ||3||
Manmohan SinghThou mayest place ambrosial juice before crow and raven but they are satiated only by eating ordure and dung with their mouth.
Manmohan Singh (Punjabi)ਕਾਂ ਤੇ ਢੋਡਰ ਕਾਂ ਨੂੰ ਅੰਮ੍ਰਿਤ ਰਸ ਪਾ ਦਿਉ, ਪ੍ਰੰਤੂ ਉਹ ਆਪਣੇ ਮੂੰਹ ਨਾਲ ਗੰਦਗੀ ਅਤੇ ਗੋਬਰ ਖਾ ਕੇ ਹੀ ਸੰਤੁਸ਼ਟ ਹੁੰਦੇ ਹਨ।
Fareedkot Teekaਜੈਸੇ ਕਊਆ ਔਰ ਕਾਗ ਦੇਸੀ ਔਰ ਪਹਾੜੀ ਵਾ (ਕਊਆ) ਕਾਂਉ ਕਾਂਉ ਕਰਨੇ ਹਾਰੇ ਕਾਗ ਕੋ ਅੰਮ੍ਰਿਤ ਰਸ (ਪਾਈਐ) ਆਗੇ ਰਖ ਦੀਜੀਏ, ਪਰੰਤੂ ਵਹੁ ਵਿਸਟਾ ਖਾਇ ਕਰ ਕੇ ਤ੍ਰਿਪਤ ਹੋਤਾ ਹੈ ਵਾ ਗੋਬਰ ਖਾਇ ਕਰ ਤ੍ਰਿਪਤ ਹੋਤਾ ਹੈ॥੩॥
Prof. Sahib Singhਕਾਂ ਅੱਗੇ ਕੋਈ ਸੁਆਦਲਾ ਭੋਜਨ ਰੱਖੀਏ (ਤਾਂ ਉਸ ਨੂੰ ਖਾਣ ਦੇ ਥਾਂ) ਉਹ ਵਿਸ਼ਟਾ ਖਾ ਕੇ, ਵਿਸ਼ਟਾ ਮੂੰਹ ਵਿਚ ਪਾ ਕੇ ਖ਼ੁਸ਼ ਹੁੰਦਾ ਹੈ ॥੩॥

ਪਦ ਅਰਥ ਕਾਗ = ਕਾਂ। ਤ੍ਰਿਪਤੈ = ਰੱਜਦਾ ਹੈ। ਖਾਇ = ਖਾ ਕੇ। ਮੁਖਿ = ਮੂੰਹ ਵਿਚ ॥੩॥

SikhNet (Spanish)el Nombre del Señor, así como el cuervo y el zopilote, que nada les satisface más que comer carroña. (3)

ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ; ਜਿਤੁ ਨਾਤੈ, ਕਊਆ ਹੰਸੁ ਹੋਹੈ ॥

amrit sar satigur sativaadee; jit naatai, kaooaa hans hohai |

Sant Singh KhalsaThe True Guru, the Speaker of Truth, is the pool of Ambrosial Nectar; bathing within it, the crow becomes a swan.
Manmohan SinghTrue Guru, the Truth -teller is a tank of Nectar by bathing where-in a crow (the perverse) becomes a swan (the Guru-ward).
Manmohan Singh (Punjabi)ਸੱਚ ਬੋਲਣ ਵਾਲੇ, ਸੱਚੇ ਗੁਰੂ ਜੀ ਆਬਿ-ਹਿਯਾਤ (ਅੰਮ੍ਰਿਤ) ਦੇ ਤਾਲਾਬ ਹਨ। ਜਿਸ ਅੰਦਰ ਨ੍ਹਾਉਣ ਦੁਆਰਾ ਕਾਂ ਰਾਜਹੰਸ ਹੋ ਜਾਂਦਾ ਹੈ।
Fareedkot Teekaਸਤਗੁਰ ਸੱਤਵਾਦੀ ਅੰਮ੍ਰਿਤ ਸਰੋਵਰ ਹੈਂ, ਜਿਸਮੈਂ ਸਨਾਨ ਕਰਨੇ ਸੇ ਕਊਆ ਭੀ ਹੰਸ ਹੋ ਜਾਤਾ ਹੈ; ਭਾਵ ਏਹ ਕਿ ਮਨਮੁਖ ਭੀ ਗੁਰੋਂ ਕੀ ਸਰਣ ਆਵੇ ਤੋ ਗੁਰਮੁਖ ਹੋ ਜਾਤਾ ਹੈ॥
Prof. Sahib Singhਹੇ ਭਰਾਵੋ! ਸਦਾ-ਥਿਰ ਹਰੀ ਦਾ ਨਾਮ ਜਪਣ ਵਾਲਾ ਸਤਿਗੁਰੂ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਸਰੋਵਰ ਹੈ, ਉਸ ਗੁਰੂ-ਸਰੋਵਰ ਵਿਚ ਨ੍ਹਾਤਿਆਂ (ਆਤਮਕ ਚੁੱਭੀ ਲਾਇਆਂ) ਕਾਂ ਭੀ (ਸਦਾ ਵਿਕਾਰਾਂ ਦੇ ਗੰਦ ਵਿਚ ਖ਼ੁਸ਼-ਰਹਿਣਾ ਮਨੁੱਖ ਭੀ) ਹੰਸ ਬਣ ਜਾਂਦਾ ਹੈ (ਹਰਿ-ਨਾਮ-ਜੋਤੀ ਦਾ ਪ੍ਰੇਮੀ ਬਣ ਜਾਂਦਾ ਹੈ)।

ਪਦ ਅਰਥ ਅੰਮ੍ਰਿਤਸਰੁ = ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਸਰੋਵਰ। ਸਤਿਵਾਦੀ = ਸਦਾ-ਥਿਰ ਹਰੀ ਦਾ ਨਾਮ ਉਚਾਰਨ ਵਾਲਾ। ਜਿਤੁ = ਜਿਸ ਵਿਚ। ਨਾਤੈ = ਇਸ਼ਨਾਨ ਕੀਤਿਆਂ। ਹੋਹੈ = ਹੋ ਜਾਂਦਾ ਹੈ।

SikhNet (Spanish)El Verdadero Guru es el Tanque de Néctar; Verdad es su hablar y bañándose en él, hasta el cuervo se vuelve cisne.

ਨਾਨਕ. ਧਨੁ ਧੰਨੁ, ਵਡੇ ਵਡਭਾਗੀ; ਜਿਨੑ ਗੁਰਮਤਿ ਨਾਮੁ, ਰਿਦੈ ਮਲੁ ਧੋਹੈ ॥੪॥੨॥

naanak. dhan dhan, vadde vaddabhaagee; jina guramat naam, ridai mal dhohai |4|2|

Sant Singh KhalsaO Nanak, blessed, blessed and very fortunate are those who, through the Guru's Teachings, with the Naam, wash away the filth of their hearts. ||4||2||
Manmohan SinghNanak, blessed, blessed great and very fortunate are they who wash away their hearts filth with God's Name, under Guru's instruction.
Manmohan Singh (Punjabi)ਨਾਨਕ, ਮੁਬਾਰਕ, ਮੁਬਾਰਕ, ਵਿਸ਼ਾਲ ਅਤੇ ਪਰਮ ਚੰਗੇ ਨਸੀਬਾਂ ਵਾਲੇ ਹਨ ਉਹ, ਜੋ ਆਪਣੇ ਦਿਲ ਦੀ ਮੈਲ ਨੂੰ ਗੁਰਾਂ ਦੀ ਸਿੱਖਿਆ ਤਾਬੇ ਵਾਹਿਗੁਰੂ ਦੇ ਨਾਮ ਨਾਲ ਧੋ ਸੁੱਟਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਧੰਨ ਧੰਨ ਹੈਂ ਵੱਡੇ ਵਡਭਾਗੀ ਹੈਂ, ਜਿਨੋਂ ਨੇ ਗੁਰੋਂ ਕੀ ਸਿਖਿਆ ਸੇ ਨਾਮ ਜਪ ਕਰ ਕੇ ਚਿਤ ਕੀ ਮਲੁ ਧੋਈ ਹੈ॥੪॥੨॥☬ਮੈਲ ਨਿਵਿਰਤੀ ਕਾ ਉਪਾਉ ਅਰ ਬੇਨਤੀ ਕਾ ਪ੍ਰਕਾਰ ਦਿਖਾਵਤੇ ਹੈਂ:
Prof. Sahib Singhਹੇ ਨਾਨਕ! ਉਹ ਮਨੁੱਖ ਧੰਨ ਹਨ ਵੱਡੇ ਭਾਗਾਂ ਵਾਲੇ ਹਨ, ਗੁਰਮਤਿ ਰਾਹੀਂ ਮਿਲਿਆ ਹਰਿ-ਨਾਮ ਜਿਨ੍ਹਾਂ ਦੇ ਹਿਰਦੇ ਦੀ ਮੈਲ ਧੋਂਦਾ ਹੈ ॥੪॥੨॥

ਪਦ ਅਰਥ ਧੋਹੈ = ਧੋਂਦਾ ਹੈ ॥੪॥੨॥

SikhNet (Spanish)Dice Nanak, Benditos, Benditos sean esos hombres de Destino que, a través de la Instrucción del Guru, lavan la inmundicia de su mente con el Nombre del Señor. (4‑2)

Open this shabad (11 lines, Angs 492-493) →

Shabad Guru Ramdas Ji Raag Gujri

ਗੂਜਰੀ ਮਹਲਾ ੪ ॥

goojaree mahalaa 4 |

Sant Singh KhalsaGoojaree, Fourth Mehl:
Manmohan SinghGujri, 4th Guru.
Manmohan Singh (Punjabi)ਗੂਜਰੀ ਚੌਥੀ ਪਾਤਿਸ਼ਾਹੀ।
SikhNet (Spanish)Guyeri, Mejl Guru Ram Das, Cuarto Canal Divino.

ਹਰਿ ਜਨ ਊਤਮ. ਊਤਮ ਬਾਣੀ; ਮੁਖਿ ਬੋਲਹਿ ਪਰਉਪਕਾਰੇ ॥

har jan aootam. aootam baanee; mukh boleh praupakaare |

Sant Singh KhalsaThe humble servants of the Lord are exalted, and exalted is their speech. With their mouths, they speak for the benefit of others.
Manmohan SinghSublime are God's slaves and sublime is their speech. What they utter with their mouth is for other's good.
Manmohan Singh (Punjabi)ਸ੍ਰੇਸ਼ਟ ਹਨ ਰੱਬ ਦੇ ਗੋਲੇ, ਅਤੇ ਸ੍ਰੇਸ਼ਟ ਹਨ ਉਨ੍ਹਾਂ ਦੇ ਬਚਨ-ਬਿਲਾਸ। ਜੋ ਕੁਛ ਉਹ ਮੂੰਹੋਂ ਉਚਾਰਦੇ ਹਨ, ਉਹ ਹੋਰਨਾਂ ਦੇ ਭਲੇ ਲਈ ਹੁੰਦਾ ਹੈ।
Fareedkot Teekaਉੱਤਮ ਹਰਿ ਜਨੋਂ ਕੀ ਬਾਣੀ ਭੀ ਉੱਤਮ ਹੈ। ਮੁਖ ਸੇ ਜੋ ਬਚਨ ਬੋਲਤੇ ਹੈਂ, ਸੋ ਪਰਉਪਕਾਰ ਕੇ ਬੋਲਤੇ ਹੈਂ॥
Prof. Sahib Singhਪਰਮਾਤਮਾ ਦੇ ਸੰਤ ਜਨ ਉੱਚੇ ਜੀਵਨ ਵਾਲੇ ਹੁੰਦੇ ਹਨ; ਉਹਨਾਂ ਦੇ ਬਚਨ ਸ੍ਰੇਸ਼ਟ ਹੁੰਦੇ ਹਨ, ਇਹ ਸ੍ਰੇਸ਼ਟ ਬਚਨ ਉਹ ਆਪਣੇ ਮੂੰਹੋਂ ਲੋਕਾਂ ਦੀ ਭਲਾਈ ਵਾਸਤੇ ਬੋਲਦੇ ਹਨ।

ਪਦ ਅਰਥ ਹਰਿ ਜਨ = ਪਰਮਾਤਮਾ ਦੇ ਭਗਤ। ਮੁਖਿ = ਮੂੰਹੋਂ। ਬੋਲਹਿ = ਬੋਲਦੇ ਹਨ। ਪਰ ਉਪਕਾਰੇ = ਦੂਜਿਆਂ ਦੀ ਭਲਾਈ ਕਰਨ ਲਈ।

SikhNet (Spanish)Sublimes son los Santos del Señor y sublimes son sus palabras, pues cuando hablan,

ਜੋ ਜਨੁ ਸੁਣੈ. ਸਰਧਾ ਭਗਤਿ ਸੇਤੀ; ਕਰਿ ਕਿਰਪਾ ਹਰਿ ਨਿਸਤਾਰੇ ॥੧॥

jo jan sunai. saradhaa bhagat setee; kar kirapaa har nisataare |1|

Sant Singh KhalsaThose who listen to them with faith and devotion, are blessed by the Lord; showering His Mercy, He saves them. ||1||
Manmohan SinghThe persons who hear them with faith and devotion the Lord by showering His benediction saves them.
Manmohan Singh (Punjabi)ਆਪਣੀ ਰਹਿਮਤ ਧਾਰ ਕੇ, ਸੁਆਮੀ ਉਨ੍ਹਾਂ ਪੁਰਸ਼ਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ, ਜਿਹੜੇ ਉਨ੍ਹਾਂ ਨੂੰ ਭਰੋਸੇ ਅਤੇ ਭਾਵਨੀ ਸਹਿਤ ਸ੍ਰਵਣ ਕਰਦੇ ਹਨ।
Fareedkot Teekaਸੋ ਬਚਨ ਜੋ ਕੋਈ ਭਗਤ ਸ੍ਰਧਾ ਸੰਯੁਕਤ ਸੁਨਤਾ ਹੈ, ਤਿਨ ਪਰ ਕ੍ਰਿਪਾ ਕਰ ਕੇ ਹਰੀ ਸੰਸਾਰ ਸਮੁੰਦ੍ਰ ਸੇ ਪਾਰ ਕਰ ਦੇਤਾ ਹੈ॥੧॥
Prof. Sahib Singhਜੇਹੜਾ ਮਨੁੱਖ ਸੰਤ ਜਨਾਂ ਦੇ ਉੱਤਮ ਬਚਨ ਸਰਧਾ ਨਾਲ ਸੁਣਦਾ ਹੈ ਪਿਆਰ ਨਾਲ ਸੁਣਦਾ ਹੈ, ਪਰਮਾਤਮਾ ਕਿਰਪਾ ਕਰ ਕੇ ਉਸ ਨੂੰ (ਭਵ-ਸਾਗਰ ਤੋਂ) ਪਾਰ ਲੰਘਾ ਦੇਂਦਾ ਹੈ ॥੧॥

ਪਦ ਅਰਥ ਸੇਤੀ = ਨਾਲ। ਨਿਸਤਾਰੇ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥

SikhNet (Spanish)hablan por el Bien de todos. Aquél que los escucha con Amor y Devoción, el Señor los salva por Su Gracia. (1)

ਰਾਮ; ਮੋ ਕਉ. ਹਰਿ ਜਨ ਮੇਲਿ ਪਿਆਰੇ ॥

raam; mo kau. har jan mel piaare |

Sant Singh KhalsaLord, please, let me meet the beloved servants of the Lord.
Manmohan SinghO Lord cause me to meet the dear saints of God.
Manmohan Singh (Punjabi)ਹੇ ਪ੍ਰਭੂ! ਮੈਨੂੰ ਵਾਹਿਗੁਰੂ ਦੇ ਲਾਡਲੇ ਸੰਤਾਂ ਨਾਲ ਮਿਲਾ ਦੇ।
Fareedkot Teekaਹੇ ਹਰਿ ਰਾਮ ਬ੍ਯਾਪਕ ਰੂਪ! ਮੇਰੇ ਕੋ ਅਪਨੇ ਪਿਆਰੇ ਜਨ ਮਿਲਾਇ ਦੇਹੁ॥
Prof. Sahib Singhਹੇ ਪਿਆਰੇ ਰਾਮ! ਮੈਨੂੰ ਆਪਣੇ ਸੰਤ ਜਨ ਮਿਲਾ।

ਪਦ ਅਰਥ ਰਾਮ = ਹੇ ਰਾਮ! ਮੇਲਿ = ਮਿਲਾਅ।

SikhNet (Spanish)Oh Señor, guíame hacia Tus Santos; oh mi Amor, Aliento de vida, mi Verdadero Guru,

ਮੇਰੇ ਪ੍ਰੀਤਮ ਪ੍ਰਾਨ. ਸਤਿਗੁਰੁ ਗੁਰੁ ਪੂਰਾ; ਹਮ ਪਾਪੀ. ਗੁਰਿ ਨਿਸਤਾਰੇ ॥੧॥ ਰਹਾਉ ॥

mere preetam praan. satigur gur pooraa; ham paapee. gur nisataare |1| rahaau |

Sant Singh KhalsaThe True Guru, the Perfect Guru, is my Beloved, my very breath of life; the Guru has saved me, the sinner. ||1||Pause||
Manmohan SinghThe True Guru the Perfect Guru is dear to me as my life. He Has saved me, the sinner. Pause.
Manmohan Singh (Punjabi)ਸੱਚੇ ਗੁਰੂ, ਮੁਕੰਮਲ ਗੁਰਦੇਵ ਜੀ, ਮੈਨੂੰ ਆਪਣੀ ਜਿੰਦ-ਜਾਨ ਵਰਗੇ ਪਿਆਰੇ ਹਨ। ਉਨ੍ਹਾਂ ਨੇ ਮੈਂ ਗੁਨਾਹਗਾਰ ਨੂੰ ਬਚਾ ਲਿਆ ਹੈ। ਠਹਿਰਾਉ।
Fareedkot Teekaਮੇਰੇ ਪ੍ਰਾਨ ਕੇ ਪ੍ਰੀਤਮ ਜੋ ਸਤਿਗੁਰੂ (ਗੁਰੂ) ਬਡੇ ਪੂਰਨ ਹੈਂ, ਸੋ ਗੁਰ ਮੈਂ ਪਾਪੀ ਕੋ ਸੰਸਾਰ ਸਮੁੰਦ੍ਰ ਸੇ ਪਾਰ ਕਰ ਦੇਵੇਗਾ॥੧॥ ਰਹਾਉ ॥
Prof. Sahib Singhਪੂਰਾ ਸਤਿਗੁਰੂ ਮੈਨੂੰ ਜਿੰਦ-ਜਾਨ ਵਰਗਾ ਪਿਆਰਾ ਹੈ। ਮੈਨੂੰ ਪਾਪੀ ਨੂੰ ਗੁਰੂ ਨੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ ਹੈ ॥੧॥ ਰਹਾਉ ॥

ਪਦ ਅਰਥ ਗੁਰਿ = ਗੁਰੂ ਨੇ ॥੧॥ ਰਹਾਉ ॥

SikhNet (Spanish)yo cometo errores todo el tiempo, solamente a través de Ti, soy redimido. (1‑Pausa)

ਗੁਰਮੁਖਿ ਵਡਭਾਗੀ ਵਡਭਾਗੇ; ਜਿਨ ਹਰਿ ਹਰਿ ਨਾਮੁ ਅਧਾਰੇ ॥

guramukh vaddabhaagee vaddabhaage; jin har har naam adhaare |

Sant Singh KhalsaThe Gurmukhs are fortunate, so very fortunate; their Support is the Name of the Lord, Har, Har.
Manmohan SinghVery fortunate, very fortunate are the Guru-wards whose support is the Lord God's Name.
Manmohan Singh (Punjabi)ਵੱਡੇ ਭਾਗਾਂ ਵਾਲੇ, ਭਾਰੇ ਭਾਵਾਂ ਵਾਲੇ ਹਨ, ਗੁਰੂ ਅਨੁਸਾਰੀ, ਜਿਨ੍ਹਾਂ ਦਾ ਆਸਰਾ ਪ੍ਰਭੂ ਪ੍ਰਮੇਸ਼ਰ ਦਾ ਨਾਮ ਹੈ।
Fareedkot Teekaਜਿਨ ਕੋ ਮਨ ਬਾਣੀ ਕਰ ਹਰਿਨਾਮ ਕਾ ਅਧਾਰ ਹੋ, ਸੋ ਗੁਰਮੁਖ ਵਡਭਾਗੀਆਂ ਮੇਂ ਵੱਡੇ ਭਾਗੋਂ ਵਾਲੇ ਹੈਂ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਵੱਡੇ ਭਾਗਾਂ ਵਾਲੇ ਬਣ ਜਾਂਦੇ ਹਨ ਕਿਉਂਕਿ ਪਰਮਾਤਮਾ ਦਾ ਨਾਮ ਉਹਨਾਂ (ਦੀ ਜ਼ਿੰਦਗੀ) ਦਾ ਆਸਰਾ ਬਣ ਜਾਂਦਾ ਹੈ,

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਅਧਾਰੇ = ਆਸਰਾ।

SikhNet (Spanish)Los Gurmukjs son afortunados, pues sólo se apoyan en el Nombre el Señor.

ਹਰਿ ਹਰਿ ਅੰਮ੍ਰਿਤੁ. ਹਰਿ ਰਸੁ ਪਾਵਹਿ; ਗੁਰਮਤਿ ਭਗਤਿ ਭੰਡਾਰੇ ॥੨॥

har har amrit. har ras paaveh; guramat bhagat bhanddaare |2|

Sant Singh KhalsaThey obtain the Ambrosial Nectar of the Name of the Lord, Har, Har; through the Guru's Teachings, they obtain this treasure-house of devotional worship. ||2||
Manmohan SinghBy Guru's instruction they obtain Lord God's nectar God's essence and the store house of devotion.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਉਹ ਵਾਹਿਗੁਰੂ ਸੁਆਮੀ ਦੇ ਆਬਿ-ਹਿਯਾਤ, ਵਾਹਿਗੁਰੂ ਦੇ ਜੌਹਰ ਅਤੇ ਸ਼ਰਧਾ ਪ੍ਰੇਮ ਦੇ ਖਜਾਨੇ ਨੂੰ ਪ੍ਰਾਪਤ ਹੁੰਦੇ ਹਨ।
Fareedkot Teekaਹੇ ਹਰਿ! ਜੋ ਮਨ ਤਨ ਬਾਣੀ ਕਰ ਤੇਰੇ ਕੋ ਜਪਤੇ ਹੈਂ, ਸੋ ਗੁਰਮੁਖ ਅੰਮ੍ਰਿਤ ਰੂਪ ਰਸ ਕੋ ਪਾਵਤੇ ਹੈਂ। ਗੁਰਮਤਿ ਧਾਰਨ ਕਰਨੇ ਸੇ ਤਿਨ ਕੋ ਭਕ੍ਤਿ ਕੇ ਭੰਡਾਰ ਪ੍ਰਾਪਤ ਹੋਤੇ ਹੈਂ॥੨॥
Prof. Sahib Singhਉਹ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਰਸ ਪ੍ਰਾਪਤ ਕਰ ਲੈਂਦਾ ਹਨ, ਗੁਰੂ ਦੀ ਮਤਿ ਉਤੇ ਤੁਰਿਆਂ (ਉਹਨਾਂ ਦੇ ਅੰਦਰ) ਪ੍ਰਭੂ-ਭਗਤੀ ਦੇ ਖ਼ਜ਼ਾਨੇ ਭਰ ਜਾਂਦੇ ਹਨ ॥੨॥

ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਭੰਡਾਰੇ = ਖ਼ਜ਼ਾਨੇ ॥੨॥

SikhNet (Spanish)Ellos sorben de la Esencia del Señor y a través del Bani de la Palabra del Guru, satisfecha está su Alabanza dedicada. (2)

ਜਿਨ ਦਰਸਨੁ ਸਤਿਗੁਰ. ਸਤ ਪੁਰਖ, ਨ ਪਾਇਆ; ਤੇ ਭਾਗਹੀਣ. ਜਮਿ ਮਾਰੇ ॥

jin darasan satigur. sat purakh, na paaeaa; te bhaagaheen. jam maare |

Sant Singh KhalsaThose who do not obtain the Blessed Vision of the Darshan of the True Guru, the True Primal Being, are most unfortunate; they are destroyed by the Messenger of Death.
Manmohan SinghThey who obtain not the vision of Sat-Guru the True Personage are unfortunate and are destroyed by Death's courier.
Manmohan Singh (Punjabi)ਜੋ ਸੱਚੇ ਪੁਰਸ਼, ਸਤਿਗੁਰਾਂ ਦਾ ਦੀਦਾਰ ਨਹੀਂ ਕਰਦੇ, ਉਹ ਨਿਕਰਮਣ ਹਨ ਅਤੇ ਉਨ੍ਹਾਂ ਨੂੰ ਮੌਤ ਦਾ ਦੂਤ ਤਬਾਹ ਕਰ ਦਿੰਦਾ ਹੈ।
Fareedkot Teekaਜਿਨ ਮਨਮੁਖੋਂ ਨੇ ਸਤਗੁਰ ਸਤ ਪੁਰਸੋਂ ਕਾ ਦਰਸਨ ਨਹੀਂ ਪਾਯਾ ਤੇ ਖੋਟੇ ਭਾਗੋਂ ਵਾਲੇ ਹੈਂ, ਤਿਨ ਕੋ ਜਮ ਭੀ ਮਾਰਤਾ ਹੈ॥
Prof. Sahib Singhਪਰ ਜਿਨ੍ਹਾਂ ਮਨੁੱਖਾਂ ਨੇ ਮਹਾ ਪੁਰਖ ਸਤਿਗੁਰੂ ਦਾ ਦਰਸ਼ਨ ਨਹੀਂ ਕੀਤਾ ਉਹ ਆਪਣੀ ਕਿਸਮਤ ਹਾਰ ਬੈਠਦੇ ਹਨ, ਆਤਮਕ ਮੌਤ ਨੇ ਉਹਨਾਂ ਨੂੰ ਮਾਰ ਲਿਆ ਹੁੰਦਾ ਹੈ।

ਪਦ ਅਰਥ ਤੇ = ਉਹ ਬੰਦੇ। ਜਮਿ = ਜਮ ਨੇ, ਆਤਮਕ ਮੌਤ ਨੇ।

SikhNet (Spanish)Aquéllos que no tuvieron la Visión del Verdadero Dios, el Perfecto Guru, aquéllos desafortunados fueron destruidos por la muerte.

ਸੇ ਕੂਕਰ ਸੂਕਰ ਗਰਧਭ, ਪਵਹਿ ਗਰਭ ਜੋਨੀ; ਦਯਿ ਮਾਰੇ, ਮਹਾ ਹਤਿਆਰੇ ॥੩॥

se kookar sookar garadhabh, paveh garabh jonee; day maare, mahaa hatiaare |3|

Sant Singh KhalsaThey are like dogs, pigs and jackasses; they are cast into the womb of reincarnation, and the Lord strikes them down as the worst of murderers. ||3||
Manmohan SinghThey are like curs, pigs and asses and are cast into the womb-existences and the Lord smites them as great murderers.
Manmohan Singh (Punjabi)ਉਹ ਕੁੱਤਿਆਂ, ਸੂਰਾਂ ਅਤੇ ਖੋਤਿਆਂ ਦੀ ਮਾਨਿੰਦ ਹਨ ਅਤੇ ਪੇਟ ਦੀਆਂ ਜੂਨੀਆਂ ਵਿੱਚ ਪਾਏ ਜਾਂਦੇ ਹਨ। ਉਨ੍ਹਾਂ ਵੱਡੇ ਕਾਤਲਾਂ ਨੂੰ ਸੁਆਮੀ ਨਸ਼ਟ ਕਰ ਦਿੰਦਾ ਹੈ।
Fareedkot Teekaਹੇ ਦਈ! ਸਾਰੇ ਮਹਾਂ ਹਤ੍ਯਾਰੇ ਪਾਪੀ ਤੇਰੇ ਮਾਰੇ ਹੂਏ ਕੂਕਰ ਸੂਕਰ ਗਰਧਭ ਆਦਕ ਜੋਨੀਓਂ ਕੇ ਗਰਭ ਵਿਖੇ ਪੜਤੇ ਹੈਂ॥੩॥
Prof. Sahib Singhਉਹ ਮਨੁੱਖ ਕੁੱਤੇ, ਸੂਅਰ, ਖੋਤੇ ਆਦਿਕ ਦੀਆਂ ਜੂਨਾਂ ਵਿਚ ਪੈਂਦੇ ਰਹਿੰਦੇ ਹਨ, ਉਹਨਾਂ ਨਿਰਦਈ ਮਨੁੱਖਾਂ ਨੂੰ ਪਰਮਾਤਮਾ ਨੇ ਆਤਮਕ ਮੌਤੇ ਮਾਰ ਦਿੱਤਾ ਹੁੰਦਾ ਹੈ ॥੩॥

ਪਦ ਅਰਥ ਸੇ = ਉਹ ਬੰਦੇ। ਕੂਕਰ = ਕੁੱਤੇ। ਸੂਕਰ = ਸੂਅਰ। ਗਰਧਭ = ਖੋਤੇ। ਪਵਹਿ = ਪੈਂਦੇ ਹਨ। ਦਯਿ = ਪਿਆਰੇ ਪ੍ਰਭੂ ਨੇ। ਮਾਰੇ = ਆਤਮਕ ਮੌਤੇ ਮਾਰੇ ਹੋਏ ਹਨ। ਹਤਿਆਰੇ = ਨਿਰਦਈ ॥੩॥

SikhNet (Spanish)Ellos son los perros, los cerdos y viciosos que son arrojados al vientre una y otra vez. (3)

ਦੀਨ ਦਇਆਲ ਹੋਹੁ ਜਨ ਊਪਰਿ; ਕਰਿ ਕਿਰਪਾ ਲੇਹੁ ਉਬਾਰੇ ॥

deen deaal hohu jan aoopar; kar kirapaa lehu ubaare |

Sant Singh KhalsaO Lord, Kind to the poor, please shower Your mercy upon Your humble servant, and save him.
Manmohan SinghO kind to the poor, have mercy on Thy slave and save him by showering Thine benediction.
Manmohan Singh (Punjabi)ਹੇ ਗਰੀਬਾਂ ਤੇ ਮਿਹਰਬਾਨ! ਆਪਣੇ ਗੋਲੇ ਤੇ ਤਰਸ ਕਰ ਅਤੇ ਆਪਣੀ ਮਿਹਰ ਧਾਰ ਕੇ ਉਸ ਨੂੰ ਬਚਾ ਲੈ।
Fareedkot Teekaਹੇ ਪ੍ਰਭੂ! ਮੈਂ ਦੀਨ ਜਨ ਪਰ ਦਿਆਲ ਹੋਵਹੁ, ਕ੍ਰਿਪਾ ਦ੍ਰਿਸ੍ਟੀ ਕਰ ਕੇ ਮੇਰੇ ਕੋ ਜੋਨੀਓਂ ਸੇ ਬਚਾਇ ਲੇਹੁ॥
Prof. Sahib Singhਹੇ ਨਾਨਕ! (ਆਖ-) ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ! ਆਪਣੇ ਦਾਸ ਉੱਤੇ ਮੇਹਰ ਕਰ, ਤੇ, ਦਾਸ ਨੂੰ (ਸੰਸਾਰ-ਸਮੁੰਦਰ ਤੋਂ) ਬਚਾ ਲੈ।

ਪਦ ਅਰਥ ਲੇਹੁ ਉਬਾਰੇ = ਬਚਾ ਲੈ।

SikhNet (Spanish)Oh Señor Compasivo, ten Misericordia de mi, Tu humilde Esclavo, y sálvame por Tu Gracia.

ਨਾਨਕ ਜਨ. ਹਰਿ ਕੀ ਸਰਣਾਈ; ਹਰਿ ਭਾਵੈ ਹਰਿ ਨਿਸਤਾਰੇ ॥੪॥੩॥

naanak jan. har kee saranaaee; har bhaavai har nisataare |4|3|

Sant Singh KhalsaServant Nanak has entered the Lord's Sanctuary; if it pleases You, Lord, please save him. ||4||3||
Manmohan SinghSerf Nanak has entered God's Sanctuary. If it pleases Thee O Lord God Thou shalt save Him.
Manmohan Singh (Punjabi)ਨਫਰ ਨਾਨਕ ਨੇ ਵਾਹਿਗੁਰੂ ਦੀ ਪਨਾਹ ਲਈ ਹੈ, ਜੇਕਰ ਤੈਨੂੰ ਚੰਗਾ ਲੱਗੇ, ਹੇ ਵਾਹਿਗੁਰੂ ਤੂੰ ਉਸ ਦਾ ਪਾਰ ਉਤਾਰਾ ਕਰ ਦੇਵੇਂਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਮੈਂ ਦਾਸ ਨੇ ਮਨ ਤਨ ਬਾਣੀ ਕਰ ਤੇਰੀ ਸਰਣ ਲਈ ਹੈ। ਜਿਸ ਕਾ ਪ੍ਰੇਮ ਤੇਰੇ ਕੋ ਭਾਵਤਾ ਹੈ ਤਿਸ ਕੋ ਤਾਰ ਲੇਤਾ ਹੈਂ॥੪॥੩॥
Prof. Sahib Singhਪਰਮਾਤਮਾ ਦੇ ਸੇਵਕ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ, ਜਦੋਂ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਉਹਨਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੪॥੩॥

ਪਦ ਅਰਥ ਭਾਵੈ = ਪਸੰਦ ਆਉਂਦਾ ਹੈ ॥੪॥੩॥

SikhNet (Spanish)Nanak toma Refugio en Ti; libéralo a él por Tu Voluntad. (4‑3)

Open this shabad →

Shabad Guru Ramdas Ji Raag Gujri

ਗੂਜਰੀ ਮਹਲਾ ੪ ॥

goojaree mahalaa 4 |

Sant Singh KhalsaGoojaree, Fourth Mehl:
Manmohan SinghGujri, 4th Guru.
Manmohan Singh (Punjabi)ਗੂਜਰੀ ਚੌਥੀ ਪਾਤਿਸ਼ਾਹੀ।
SikhNet (Spanish)Guyeri, Mejl Guru Ram Das, Cuarto Canal Divino.

ਹੋਹੁ ਦਇਆਲ. ਮੇਰਾ ਮਨੁ ਲਾਵਹੁ; ਹਉ ਅਨਦਿਨੁ ਰਾਮ ਨਾਮੁ ਨਿਤ ਧਿਆਈ ॥

hohu deaal. meraa man laavahu; hau anadin raam naam nit dhiaaee |

Sant Singh KhalsaBe Merciful and attune my mind, so that I might meditate continually on the Lord's Name, night and day.
Manmohan SinghBe merciful and so mould my mind O Lord that I may night and day ever meditate on Thy Name.
Manmohan Singh (Punjabi)ਮਿਹਰਬਾਨ ਹੋ ਕੇ, ਮੇਰੇ ਚਿੱਤ ਨੂੰ ਐਸ ਤਰ੍ਹਾਂ ਢਾਲ, ਹੇ ਸੁਆਮੀ! ਕਿ ਰੈਣ ਦਿਹੁੰ ਮੈਂ ਸਦੀਵ ਹੀ ਤੇਰੇ ਨਾਮ ਦਾ ਚਿੰਤਨ ਕਰਦਾ ਰਹਾਂ।
Fareedkot Teekaਹੇ ਅਕਾਲ ਪੁਰਖ! ਕ੍ਰਿਪਾ ਕਰ ਕੇ ਮੇਰਾ ਮਨੁ ਐਸਾ ਰਾਮ ਨਾਮ ਮੇਂ ਲਗਾਇ ਲੇਉ, ਜੋ ਮੈਂ ਰਾਤਿ ਦਿਨ, ਭਾਵ ਸਦਾ ਤੇਰੇ ਰਾਮ ਨਾਮ ਕਾ ਧ੍ਯਾਨ ਕਰਨੇ, ਭਾਵ ਜਪਨੇ ਹਾਰਾ ਬਨਾ ਰਹੂੰ॥
Prof. Sahib Singhਹੇ ਪ੍ਰਭੂ! ਮੇਰੇ ਉੱਤੇ ਦਇਆਵਾਨ ਹੋਹੁ, ਮੇਰਾ ਮਨ (ਆਪਣੇ ਚਰਨਾਂ ਵਿਚ) ਜੋੜੀ ਰੱਖ, ਮੈਂ ਹਰ ਵੇਲੇ ਸਦਾ ਤੇਰਾ ਨਾਮ ਸਿਮਰਦਾ ਹਰਾਂ।

ਪਦ ਅਰਥ ਲਾਵਹੁ = ਜੋੜੋ। ਹਉ = ਮੈਂ। ਅਨਦਿਨੁ = ਹਰ ਰੋਜ਼, ਹਰ ਵੇਲੇ। ਧਿਆਈ = ਮੈਂ ਸਿਮਰਦਾ ਰਹਾਂ।

SikhNet (Spanish)Ten Misericordia de mi, oh Señor, y para siempre entóname con Tu Nombre,

ਸਭਿ ਸੁਖ. ਸਭਿ ਗੁਣ, ਸਭਿ ਨਿਧਾਨ ਹਰਿ; ਜਿਤੁ ਜਪਿਐ, ਦੁਖ ਭੁਖ ਸਭ ਲਹਿ ਜਾਈ ॥੧॥

sabh sukh. sabh gun, sabh nidhaan har; jit japiai, dukh bhukh sabh leh jaaee |1|

Sant Singh KhalsaThe Lord is all peace, all virtue and all wealth; remembering Him, all misery and hunger depart. ||1||
Manmohan SinghGod is all peace all merit and all wealth and by remembering Him all misery and hunger depart.
Manmohan Singh (Punjabi)ਹਰੀ ਸਮੂਹ ਸੁਖ, ਸਮੂਹ ਨੇਕੀਆਂ ਅਤੇ ਸਮੂਹ ਦੋਲਤ ਹੈ ਉਸ ਦਾ ਆਰਾਧਨ ਕਰਨ ਦੁਆਰਾ ਹੀ ਸਾਰੀ ਮੁਸੀਬਤ ਤੇ ਖੁਦਿਆ ਦੂਰ ਹੋ ਜਾਂਦੀਆਂ ਹਨ।
Fareedkot Teekaਹੇ ਹਰਿ! ਆਪ ਕਾ ਨਾਮੁ ਸਭ ਸੁਖ ਔ ਸਭੀ ਗੁਣ ਅਰੁ ਸਭੀ ਖਜਾਨੇ ਰੂਪ ਹੈ। ਜਿਸ ਕੇ ਜਪਨੇ ਸੇ ਦੁਖ ਔਰ ਭੁਖ ਸਭ ਦੂਰ ਹੋ ਜਾਤੀ ਹੈ॥੧॥
Prof. Sahib Singhਹੇ ਮੇਰੇ ਮਨ! ਸਾਰੇ ਸੁਖ ਸਾਰੇ ਖ਼ਜ਼ਾਨੇ ਉਸ ਪਰਮਾਤਮਾ ਦੇ ਹੀ ਪਾਸ ਹਨ, ਜਿਸ ਦਾ ਨਾਮ ਜਪਿਆਂ ਸਾਰੇ ਦੁੱਖ (ਦੂਰ ਹੋ ਜਾਂਦੇ ਹਨ), (ਮਾਇਆ ਦੀ) ਸਾਰੀ ਭੁੱਖ ਲਹਿ ਜਾਂਦੀ ਹੈ ॥੧॥

ਪਦ ਅਰਥ ਸਭਿ = ਸਾਰੇ। ਨਿਧਾਨ = ਖ਼ਜ਼ਾਨੇ। ਜਿਤੁ ਜਪੀਐ = ਜਿਸ ਦਾ ਨਾਮ ਜਪਿਆਂ। ਲਹਿ ਜਾਈ = ਲਹਿ ਜਾਂਦੀ ਹੈ ॥੧॥

SikhNet (Spanish)pues Contemplándote, obtengo la Paz, los méritos y todos los Tesoros de Virtudes, y me deshago de hambres y de dolores. (1)

ਮਨ ਮੇਰੇ; ਮੇਰਾ ਰਾਮ ਨਾਮੁ ਸਖਾ ਹਰਿ ਭਾਈ ॥

man mere; meraa raam naam sakhaa har bhaaee |

Sant Singh KhalsaO my mind, the Lord's Name is my companion and brother.
Manmohan SinghO my soul Lord God's Name is my companion and brother.
Manmohan Singh (Punjabi)ਹੇ ਮੇਰੀ ਜਿੰਦੜੀਏ! ਵਾਹਿਗੁਰੂ ਸੁਆਮੀ ਦਾ ਨਾਮ ਮੇਰੇ ਸਾਥੀ ਅਤੇ ਵੀਰ ਹੈ।
Fareedkot Teekaਹੇ ਹਰਿ! ਮੇਰੇ ਮਨ ਨੇ ਅਬ ਯਹ ਜਾਨਾ ਹੈ ਕਿ ਮੇਰਾ ਸਖਾ ਭਾਈ ਰਾਮ ਨਾਮੁ ਹੈ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦਾ ਨਾਮ ਮੇਰਾ ਮਿੱਤਰ ਹੈ ਮੇਰਾ ਭਰਾ ਹੈ।

ਪਦ ਅਰਥ ਮਨ = ਹੇ ਮਨ! ਸਖਾ = ਮਿੱਤਰ। ਭਾਈ = ਭਰਾ।

SikhNet (Spanish)Oh mi mente, sólo el Nombre del Señor es tu compañero constante.

ਗੁਰਮਤਿ ਰਾਮ ਨਾਮੁ ਜਸੁ ਗਾਵਾ; ਅੰਤਿ ਬੇਲੀ, ਦਰਗਹ ਲਏ ਛਡਾਈ ॥੧॥ ਰਹਾਉ ॥

guramat raam naam jas gaavaa; ant belee, daragah le chhaddaaee |1| rahaau |

Sant Singh KhalsaUnder Guru's Instruction, I sing the Praises of the Lord's Name; it shall be my help and support in the end, and it shall deliver me in the Court of the Lord. ||1||Pause||
Manmohan SinghUnder Guru's instruction I hymn the Lord's praise and it shall be my helper at the last moment and deliver me in God's court. Pause.
Manmohan Singh (Punjabi)ਗੁਰਾਂ ਦੇ ਉਪਦੇਸ਼ ਤਾਬੇ ਮੈਂ ਸਾਹਿਬ ਦੇ ਨਾਮ ਦੀ ਕੀਰਤੀ ਆਲਾਪਦਾ ਹਾਂ। ਅਖੀਰ ਦੇ ਵੇਲੇ ਇਹ ਮੇਰਾ ਮਦਦਗਾਰ ਹੋਵੇਗਾ ਅਤੇ ਰੱਬ ਦੇ ਦਰਬਾਰ ਅੰਦਰ ਮੈਨੂੰ ਛੁਡਾ ਲਊਗਾ। ਠਹਿਰਾਉ।
Fareedkot Teekaਵਹੁ ਤੇਰਾ ਰਾਮ ਨਾਮੁ ਕੈਸਾ ਹੈ? ਜੋ ਜੀਵੋਂ ਕੋ ਅੰਤ ਕਾਲ ਮੇਂ (ਬੇਲੀ) ਰਖ੍ਯਕ ਹੋ ਕਰ ਪਾਪੋਂ ਸੇ ਦਰਗਹ ਮੇਂ ਛੁਡਾਇ ਲੇਤਾ ਹੈ। ਸੋ ਮੈਂ ਗੁਰਮਤ ਸੇ ਉਸੀ ਤੇਰੇ ਰਾਮ ਨਾਮ ਕਾ ਜਸੁ ਗਾਵਤਾ ਹੂੰ॥੧॥ ਰਹਾਉ ॥
Prof. Sahib Singhਮੈਂ ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹਾਂ। ਆਖ਼ਰ ਵੇਲੇ ਪਰਮਾਤਮਾ ਦਾ ਨਾਮ ਹੀ ਮਦਦਗਾਰ ਬਣਦਾ ਹੈ, ਪ੍ਰਭੂ ਦੀ ਹਜ਼ੂਰੀ ਵਿਚ ਨਾਮ ਹੀ ਸੁਰਖ਼ਰੂ ਕਰਾਂਦਾ ਹੈ ॥੧॥ ਰਹਾਉ ॥

ਪਦ ਅਰਥ ਗਾਵਾ = ਗਾਵਾਂ, ਮੈਂ ਗਾਂਦਾ ਹਾਂ। ਅੰਤਿ = ਆਖ਼ਰ ਵੇਲੇ ॥੧॥ ਰਹਾਉ ॥

SikhNet (Spanish)Instruido en la Palabra del Guru, siempre alabo al Señor, Quien es mi compañero al final y me redime en Su Corte. (1‑Pausa)

ਤੂੰ ਆਪੇ ਦਾਤਾ. ਪ੍ਰਭੁ ਅੰਤਰਜਾਮੀ; ਕਰਿ ਕਿਰਪਾ ਲੋਚ. ਮੇਰੈ ਮਨਿ ਲਾਈ ॥

toon aape daataa. prabh antarajaamee; kar kirapaa loch. merai man laaee |

Sant Singh KhalsaYou Yourself are the Giver, O God, Inner-knower, Searcher of hearts; by Your Grace, You have infused longing for You in my mind.
Manmohan SinghO Lord, the Knower of hearts, Thou Thyself art the Giver and Thou hast mercifully infused the longing for Thee in my mind.
Manmohan Singh (Punjabi)ਹੇ ਦਿਲਾਂ ਦੀਆਂ ਜਾਨਣਹਾਰ ਸੁਆਮੀ! ਤੂੰ ਆਪ ਹੀ ਦਾਤਾਰ ਹੈਂ, ਮਿਹਰ ਧਾਰ ਕੇ ਤੈਂ ਆਪਣੇ ਲਈ, ਮੇਰੀ ਆਤਮਾ ਅੰਦਰ ਤੀਬਰ ਇੱਛਿਆ ਲਾਈ ਹੈ।
Fareedkot Teekaਹੇ ਪ੍ਰਭੂ ਅੰਤਰਜਾਮੀ! ਤੂੰ ਆਪ ਹੀ ਦਾਤਾ ਹੈਂ। ਤੈਨੇ ਹੀ ਕ੍ਰਿਪਾ ਕਰ ਕੇ ਨਾਮ ਕੀ (ਲੋਚ) ਚਾਹ ਮੇਰੇ ਮਨ ਮੇਂ ਲਗਾਈ ਹੈ॥
Prof. Sahib Singhਹੇ ਹਰੀ! ਤੂੰ ਆਪ ਹੀ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਆਪ ਹੀ (ਸਭਨਾਂ ਦਾ) ਮਾਲਕ ਹੈਂ, ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ। ਤੂੰ ਆਪ ਹੀ ਮੇਹਰ ਕਰ ਕੇ ਮੇਰੇ ਮਨ ਵਿਚ ਆਪਣੀ ਭਗਤੀ ਦੀ ਤਾਂਘ ਪੈਦਾ ਕੀਤੀ ਹੋਈ ਹੈ।

ਪਦ ਅਰਥ ਪ੍ਰਭੂ-ਮਾਲਕ। ਅੰਤਰਜਾਮੀ = ਦਿਲ ਦੀ ਜਾਣਨ ਵਾਲਾ। ਲੋਚ = ਤਾਂਘ। ਮਨਿ = ਮਨ ਵਿਚ।

SikhNet (Spanish)Tú eres el Señor Benévolo, Conocedor de lo Íntimo; en Tu Gracia has implantado el Deseo de Ti en mí, y ahora mi cuerpo y mi mente Te añoran,

ਮੈ ਮਨਿ ਤਨਿ ਲੋਚ ਲਗੀ ਹਰਿ ਸੇਤੀ; ਪ੍ਰਭਿ ਲੋਚ ਪੂਰੀ, ਸਤਿਗੁਰ ਸਰਣਾਈ ॥੨॥

mai man tan loch lagee har setee; prabh loch pooree, satigur saranaaee |2|

Sant Singh KhalsaMy mind and body long for the Lord; God has fulfilled my longing. I have entered the Sanctuary of the True Guru. ||2||
Manmohan SinghThe longing of my soul and body is for God and the Lord has fulfilled my longing since I have entered the sanctuary of the True Guru.
Manmohan Singh (Punjabi)ਮੇਰੀ ਆਤਮਾ ਤੇ ਦੇਹ ਦੀ ਦਿਲੀ-ਚਾਹਨਾ ਹਰੀ ਲਈ ਹੈ। ਸੁਆਮੀ ਨੇ ਮੇਰੀ ਸੱਧਰ ਪੂਰੀ ਕਰ ਦਿੱਤੀ ਹੈ, ਕਿਉਂ ਮੈਂ ਸੱਚੇ ਗੁਰਾਂ ਦੀ ਪਨਾਹ ਲਈ ਹੈ।
Fareedkot Teekaਹੇ ਹਰੀ ਪ੍ਰਭੂ! ਮੇਰੇ ਮਨ ਤਨ ਮੇਂ ਤੇਰੇ ਨਾਮ ਕੀ ਚਾਹ ਲਗੀ ਹੂਈ ਥੀ, ਫਿਰ ਤੈਨੇ ਸਤਗੁਰੋਂ ਕੀ ਸਰਣ ਦੇ ਕਰ ਮੇਰੀ (ਚਾਹ) ਪੂਰਨ ਕਰੀ ਹੈ॥੨॥
Prof. Sahib Singhਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਪਰਮਾਤਮਾ ਦੇ ਨਾਲ ਮਿਲਾਪ ਦੀ ਤਾਂਘ ਪੈਦਾ ਹੋਈ ਹੋਈ ਹੈ। ਪਰਮਾਤਮਾ ਨੇ ਮੈਨੂੰ ਸਤਿਗੁਰੂ ਦੀ ਸਰਨ ਪਾ ਕੇ ਮੇਰੀ ਤਾਂਘ ਪੂਰੀ ਕਰ ਦਿੱਤੀ ਹੈ ॥੨॥

ਪਦ ਅਰਥ ਮੈ ਤਨਿ = ਮੇਰੇ ਹਿਰਦੇ ਵਿਚ। ਸੇਤੀ = ਨਾਲ। ਪ੍ਰਭਿ = ਪ੍ਰਭੂ ਨੇ ॥੨॥

SikhNet (Spanish)y en el Refugio del Guru mi Deseo es satisfecho. (2)

ਮਾਣਸ ਜਨਮੁ. ਪੁੰਨਿ ਕਰਿ ਪਾਇਆ; ਬਿਨੁ ਨਾਵੈ. ਧ੍ਰਿਗੁ ਧ੍ਰਿਗੁ ਬਿਰਥਾ ਜਾਈ ॥

maanas janam. pun kar paaeaa; bin naavai. dhrig dhrig birathaa jaaee |

Sant Singh KhalsaHuman birth is obtained through good actions; without the Name, it is cursed, totally cursed, and it passes away in vain.
Manmohan SinghHuman birth is obtained through beneficent acts and accursed, accursed it is without the Name it and goes in vain.
Manmohan Singh (Punjabi)ਮਨੁੱਖੀ ਜਨਮ ਨੇਕ ਅਮਲਾਂ ਰਾਹੀਂ ਪ੍ਰਾਪਤ ਹੁੰਦਾ ਹੈ। ਨਾਮ ਦੇ ਬਗੈਰ ਇਹ ਧ੍ਰਿਕਾਰ ਯੋਗ, ਧ੍ਰਿਕਾਰ ਯੋਗ ਹੈ ਅਤੇ ਵਿਅਰਥ ਜਾਂਦਾ ਹੈ।
Fareedkot Teekaਯਹ ਮਾਨੁਖ ਜਨਮ ਬਡੇ ਪੁੰਨੋਂ ਕਰ ਪ੍ਰਾਪਤ ਹੂਆ ਹੈ, ਪਰੰਤੂ ਬਿਨਾਂ ਤੇਰੇ ਨਾਮ ਸੇ ਵ੍ਯਰਥ ਜਾਤਾ ਹੈ। ਤਾਂ ਤੇ ਐਸੇ ਜਨਮ ਕੋ ਧਿਕਾਰ ਹੈ ਧਿਕਾਰ ਹੈ॥
Prof. Sahib Singhਮਨੁੱਖਾ ਜਨਮ ਬੜੀ ਕਿਸਮਤ ਨਾਲ ਮਿਲਦਾ ਹੈ, ਪਰ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਫਿਟਕਾਰ-ਜੋਗ ਹੋ ਜਾਂਦਾ ਹੈ; ਨਾਮ ਤੋਂ ਬਿਨਾ ਵਿਅਰਥ ਚਲਾ ਜਾਂਦਾ ਹੈ।

ਪਦ ਅਰਥ ਪੁੰਨਿ = {पुन्य} ਭਲੇ ਕਰਮ, ਚੰਗੀ ਕਿਸਮਤਿ। ਧ੍ਰਿਗੁ = ਫਿਟਕਾਰ-ਯੋਗ। ਬਿਰਥਾ = ਵਿਅਰਥ।

SikhNet (Spanish)Por buen destino he nacido como hombre, pero desperdiciado y maldito es este nacimiento sin el Nombre del Señor.

ਨਾਮ ਬਿਨਾ. ਰਸ ਕਸ ਦੁਖੁ ਖਾਵੈ; ਮੁਖੁ ਫੀਕਾ. ਥੁਕ ਥੂਕ ਮੁਖਿ ਪਾਈ ॥੩॥

naam binaa. ras kas dukh khaavai; mukh feekaa. thuk thook mukh paaee |3|

Sant Singh KhalsaWithout the Naam, the Name of the Lord, one obtains only suffering for his delicacies to eat. His mouth is insipid, and his face is spat upon, again and again. ||3||
Manmohan SinghWithout the Name one obtains pain as his sweet and saltish dish, insipid remains his mouth and his face is spit, spit upon.
Manmohan Singh (Punjabi)ਨਾਮ ਦੇ ਬਗੈਰ ਇਨਸਾਨ ਆਪਣੇ ਮਿੱਠੇ ਤੇ ਸਲੂਣੇ ਭੋਜਨ ਵਜੋਂ ਤਕਲੀਫ ਪਾਉਂਦਾ ਹੈ, ਫਿਕਲਾ ਰਹਿੰਦਾ ਹੈ ਉਸ ਦਾ ਮੂੰਹ ਅਤੇ ਉਸ ਦੇ ਚਿਹਰੇ ਤੇ ਰਾਲਾਂ ਤੇ ਥੁੱਕਾਂ ਪੈਂਦੀਆਂ ਹਨ।
Fareedkot Teekaਬਿਨਾਂ ਤੇਰੇ ਨਾਮ ਸੇ ਜੋ ਰਸ ਕਸ ਖਾਤੇ ਹੈਂ, ਸੋ ਦੁਖ ਪਾਉਤੇ ਹੈਂ। ਉਨ ਬਿਸਈ ਲੋਗੋਂ ਕੇ ਮੁਖ ਸੇ ਫੀਕਾ ਬਚਨੁ ਨਿਕਸਤਾ ਹੈ ਔਰ ਉਨ ਕੇ ਮੁਖ ਮੇਂ ਥੁਕ ਹੀ ਥੁਕ ਪੜਤੀ ਹੈ ਅਰਥਾਤ ਸਭ ਧਿਕਾਰ ਦੇਤੇ ਹੈਂ॥੩॥
Prof. Sahib Singhਮਨੁੱਖ ਪ੍ਰਭੂ ਦਾ ਨਾਮ ਭੁਲਾ ਕੇ ਦੁਨੀਆ ਦੇ ਅਨੇਕਾਂ ਕਿਸਮ ਦੇ ਪਦਾਰਥ ਖਾਂਦਾ ਰਹਿੰਦਾ ਹੈ, ਦੁੱਖ ਹੀ ਸਹੇੜਦਾ ਹੈ, ਮੂੰਹੋਂ ਫਿੱਕੇ ਬੋਲ ਬੋਲਦਾ ਰਹਿੰਦਾ ਹੈ, ਲੁਕਾਈ ਉਸ ਨੂੰ ਫਿਟਕਾਰਾਂ ਹੀ ਪਾਂਦੀ ਹੈ ॥੩॥

ਪਦ ਅਰਥ ਰਸ ਕਸ = ਕਈ ਕਿਸਮ ਦੇ ਪਦਾਰਥ। ਮੁਖਿ = ਮੂੰਹ ਉੱਤੇ। ਥੁਕ ਪਾਈ = ਥੁਕਦੀ ਹੈ, ਫਿਟਕਾਰ ਪਾਂਦੀ ਹੈ ॥੩॥

SikhNet (Spanish)Sin el Nombre del Señor, todos los sabores nos saben amargos y son dolorosos; al paladar le saben tan insípidos como la misma saliva. (3)

ਜੋ ਜਨ ਹਰਿ ਪ੍ਰਭ ਹਰਿ ਹਰਿ ਸਰਣਾ; ਤਿਨ ਦਰਗਹ ਹਰਿ ਹਰਿ ਦੇ ਵਡਿਆਈ ॥

jo jan har prabh har har saranaa; tin daragah har har de vaddiaaee |

Sant Singh KhalsaThose humble beings, who have entered the Sanctuary of the Lord God, Har, Har, are blessed with glory in the Court of the Lord, Har, Har.
Manmohan SinghThe persons, who have entered the sanctuary of the Lord God, Lord God, them the Lord Master grants glory in His court.
Manmohan Singh (Punjabi)ਜਿਨ੍ਹਾਂ ਪੁਰਸ਼ਾਂ ਨੇ ਵਾਹਿਗੁਰੂ ਸੁਆਮੀ, ਵਾਹਿਗੁਰੂ ਸੁਆਮੀ ਦੀ ਸ਼ਰਨ ਲਈ ਹੈ, ਉਨ੍ਹਾਂ ਨੂੰ ਪ੍ਰਭੂ ਪਰਮੇਸ਼ਰ ਆਪਣੇ ਦਰਬਾਰ ਅੰਦਰ ਮਾਣ ਪ੍ਰਤਿਸ਼ਟਾ ਪ੍ਰਦਾਨ ਕਰਦਾ ਹੈ।
Fareedkot Teekaਹੇ ਹਰਿ ਪ੍ਰਭੂ! ਜੋ ਦਾਸ ਮਨ ਬਾਣੀ ਕਰ ਤੇਰੀ ਸਰਨਾਗਤਿ ਹੈਂ। ਹੇ ਹਰਿ! ਤੁਮ ਹਰ ਪ੍ਰਕਾਰ ਸੇ ਅਪਨੇ ਦਰਬਾਰ ਮੇਂ ਤਿਨ ਕੋ ਬਡਿਆਈ ਦੇਤੇ ਹੋ॥
Prof. Sahib Singhਜੇਹੜੇ ਮਨੁੱਖ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ, ਉਹਨਾਂ ਨੂੰ ਪਰਮਾਤਮਾ ਆਪਣੀ ਹਜ਼ੂਰੀ ਵਿਚ ਆਦਰ-ਮਾਣ ਦੇਂਦਾ ਹੈ।

ਪਦ ਅਰਥ ਤਿਨ = ਉਹਨਾਂ ਨੂੰ। ਦੇ = ਦੇਂਦਾ ਹੈ।

SikhNet (Spanish)Aquéllos que buscan el Refugio del Señor, el Señor los honra en Su Corte.

ਧੰਨੁ ਧੰਨੁ ਸਾਬਾਸਿ ਕਹੈ, ਪ੍ਰਭੁ ਜਨ ਕਉ; ਜਨ ਨਾਨਕ. ਮੇਲਿ ਲਏ ਗਲਿ ਲਾਈ ॥੪॥੪॥

dhan dhan saabaas kahai, prabh jan kau; jan naanak. mel le gal laaee |4|4|

Sant Singh KhalsaBlessed, blessed and congratulations, says God to His humble servant. O servant Nanak, He embraces him, and blends him with Himself. ||4||4||
Manmohan SinghBlest! Blest! and hail! the Lord says unto His slave. The Lord embraces him and blends him with Himself, O Serf Nanak.
Manmohan Singh (Punjabi)ਮੁਬਾਰਕ, ਮੁਬਾਰਕ! ਅਤੇ ਆਫਰੀਨ ਸੁਆਮੀ ਆਖਦਾ ਹੈ ਆਪਣੇ ਗੋਲੇ ਨੂੰ। ਸੁਆਮੀ ਉਸ ਨੂੰ ਜੱਫੀ ਪਾ ਲੈਂਦਾ ਹੈ ਅਤੇ ਆਪਣੇ ਨਾਲ ਆਭੇਦ ਕਰ ਲੈਂਦਾ ਹੈ, ਹੇ ਨਫਰ (ਦਾਸ) ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭ! ਆਪ ਦਾਸ ਕੋ ਧੰਨ ਧੰਨਤਾ ਕੀ ਸਾਬਾਸੀ ਕਹਤੇ ਹੋ ਔਰ ਮੇਲ ਲੇਤੇ ਹੋ ਅਰਥਾਤ ਅਭੇਦ ਕਰਤੇ ਹੋ॥੪॥੪॥☬ਗੁਰ ਸਿਖੋਂ ਕੇ ਪਾਸ ਜਗ੍ਯਾਸੂ ਕੀ ਬੇਨਤੀ ਕਰਨੇ ਕਾ ਪ੍ਰਕਾਰੁ ਦਿਖਾਵਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਆਪਣੇ ਸੇਵਕ ਨੂੰ 'ਧੰਨ ਧੰਨ' ਆਖਦਾ ਹੈ, 'ਸਾਬਾਸ਼' ਆਖਦਾ ਹੈ, ਆਪਣੇ ਸੇਵਕ ਨੂੰ ਆਪਣੇ ਗਲ ਨਾਲ ਲਾ ਕੇ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੪॥੪॥

ਪਦ ਅਰਥ ਕਉ = ਨੂੰ। ਗਲਿ = ਗਲ ਨਾਲ। ਲਾਈ = ਲਾਇ, ਲਾ ਕੇ ॥੪॥੪॥

SikhNet (Spanish)Nanak, el Señor Dios, los bendice en lo alto y los abraza en Su Pecho. (4‑4)

Open this shabad →

Shabad Guru Ramdas Ji Raag Gujri continues on Ang 494

ਗੂਜਰੀ ਮਹਲਾ ੪ ॥

goojaree mahalaa 4 |

Sant Singh KhalsaGoojaree, Fourth Mehl:
Manmohan SinghGujri. 4th Guru.
Manmohan Singh (Punjabi)ਗੂਜਰੀ ਚੌਥੀ ਪਾਤਿਸ਼ਾਹੀ।
SikhNet (Spanish)Guyeri, Mejl Guru Ram Das, Cuarto Canal Divino.

ਗੁਰਮੁਖਿ ਸਖੀ ਸਹੇਲੀ ਮੇਰੀ; ਮੋ ਕਉ ਦੇਵਹੁ ਦਾਨੁ, ਹਰਿ ਪ੍ਰਾਨ ਜੀਵਾਇਆ ॥

guramukh sakhee sahelee meree; mo kau devahu daan, har praan jeevaaeaa |

Sant Singh KhalsaO Gurmukhs, O my friends and companions, give me the gift of the Lord's Name, the life of my very life.
Manmohan SinghO Guru-wards my friends and mates, give me the gift of God's Name, which is the life of my very life.
Manmohan Singh (Punjabi)ਹੇ ਗੁਰੂ ਸਮਰਪਣ, ਮੇਰੀਓ ਸੱਜਣੀਓ ਤੇ ਸਾਥਣੋਂ ਮੈਨੂੰ ਵਾਹਿਗੁਰੂ ਦੇ ਨਾਮ ਦੀ ਦਾਤ ਦਿਓ, ਜੋ ਮੇਰੀ ਜਿੰਦ-ਜਾਨ ਦੀ ਜਾਨ ਹੈ।
Fareedkot Teekaਹੇ ਮੇਰੀ ਸਖੀ ਸਹੇਲੀ ਰੂਪ ਗੁਰਮੁਖੋ! ਮੇਰੇ ਕੋ ਐਸਾ ਹਰਿ ਸਿਮਰਨ ਕਾ ਦਾਨ ਦੇਵੋ, ਜੋ ਮੇਰੇ ਪ੍ਰਾਣੋਂ ਕੋ ਜੀਵਾਯਾ ਕਰੇ, ਭਾਵ ਸਫਲ ਕਰੇ॥
Prof. Sahib Singhਹੇ ਗੁਰੂ ਦੇ ਸਨਮੁਖ ਰਹਿਣ ਵਾਲੇ ਸਿੱਖੋ! ਹੇ ਮੇਰੀ ਸਖੀ ਸਹੇਲੀਹੋ! ਮੈਨੂੰ ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ ਦੀ ਦਾਤਿ ਦਿਉ।

ਪਦ ਅਰਥ ਗੁਰਮਖਿ = ਗੁਰੂ ਦੇ ਸਨਮੁਖ ਰਹਿਣ ਵਾਲੇ। ਸਖੀ ਸਹੇਲੀ ਮੇਰੀ = ਹੇ ਮੇਰੀ ਸਖੀਹੋ ਸਹੇਲੀਹੋ! ਮੋ ਕਉ = ਮੈਨੂੰ। ਪ੍ਰਾਨ ਜੀਵਾਇਆ = ਜਿਵਾਲਣ ਵਾਲਾ, ਆਤਮਕ ਜੀਵਨ ਦੇਣ ਵਾਲਾ!

SikhNet (Spanish)Oh amigos, oh hombres de Dios, bendíganme para que mi Señor me dé la Vida Divina.

ਹਮ ਹੋਵਹ ਲਾਲੇ ਗੋਲੇ ਗੁਰਸਿਖਾ ਕੇ; ਜਿਨੑਾ. ਅਨਦਿਨੁ ਹਰਿ ਪ੍ਰਭੁ ਪੁਰਖੁ ਧਿਆਇਆ ॥੧॥

ham hovah laale gole gurasikhaa ke; jinaa. anadin har prabh purakh dhiaaeaa |1|

Sant Singh KhalsaI am the slave, the servant of the Guru's Sikhs, who meditate on the Lord God, the Primal Being, night and day. ||1||
Manmohan SinghI am the slave and serf of the Guru's Sikhs, who night and day meditate on the Omnipotent Lord God.
Manmohan Singh (Punjabi)ਮੈਂ ਗੁਰੂ ਦੇ ਸਿੱਖਾਂ ਦਾ ਗੋਲਾ ਅਤੇ ਗੁਲਾਮ ਹਾਂ, ਜੋ ਰੈਣ ਦਿਹੁੰ ਸਰਬ-ਸ਼ਕਤੀਵਾਨ ਵਾਹਿਗੁਰੂ ਸੁਆਮੀ ਦਾ ਆਰਾਧਨ ਕਰਦੇ ਹਨ।
Fareedkot Teekaਜਿਨੋਂ ਨੇ ਰਾਤ ਦਿਨ ਹਰਿ ਪ੍ਰਭ ਪੁਰਖ ਕਾ ਧਿਆਨ ਕੀਆ ਹੈ, ਤਿਨ ਗੁਰਮੁਖੋਂ ਕੇ ਹਮ (ਲਾਲੇ ਗੋਲੇ) ਦਾਸੋਂ ਕੇ ਦਾਸ ਵਾ ਪਿਆਰੇ ਦਾਸ ਹੋਵਹਿ॥੧॥
Prof. Sahib Singhਮੈਂ ਉਹਨਾਂ ਗੁਰਸਿੱਖਾਂ ਦਾ ਦਾਸ ਹਾਂ, ਗ਼ੁਲਾਮ ਹਾਂ, ਜੇਹੜੇ ਹਰ ਵੇਲੇ ਸਰਬ-ਵਿਆਪਕ ਪਰਮਾਤਮਾ ਨੂੰ ਸਿਮਰਦੇ ਰਹਿੰਦੇ ਹਨ ॥੧॥

ਪਦ ਅਰਥ ਹਮ ਹੋਵਹ = ਅਸੀਂ ਹੋਵਾਂਗੇ, ਮੈਂ ਹੁੰਦਾ ਹਾਂ। ਲਾਲੇ = ਦਾਸ। ਗੋਲੇ = ਗ਼ੁਲਾਮ। ਅਨਦਿਨੁ = ਹਰ ਰੋਜ਼, ਹਰ ਵੇਲੇ ॥੧॥

SikhNet (Spanish)Soy para siempre esclavo de los Buscadores de Dios, quienes alaban al Señor, el Maestro del Universo. (1)

ਮੇਰੈ ਮਨਿ ਤਨਿ ਬਿਰਹੁ; ਗੁਰਸਿਖ ਪਗ ਲਾਇਆ ॥

merai man tan birahu; gurasikh pag laaeaa |

Sant Singh KhalsaWithin my mind and body, I have enshrined love for the feet of the Guru's Sikhs.
Manmohan SinghWithin my heart and body, I have imbibed love for the feet of the Guru's Sikhs.
Manmohan Singh (Punjabi)ਮੇਰੇ ਦਿਲ ਤੇ ਦੇਹ ਅੰਦਰ ਗੁਰੂ ਦੇ ਸਿੱਖਾਂ ਦੇ ਪੈਰਾਂ ਲਈ ਪਿਆਰ ਪੈ ਗਿਆ ਹੈ।
Fareedkot Teekaਹੇ ਗੁਰ ਸਿਖੋ! ਮੇਰੇ ਤਨ ਮੇਂ ਪ੍ਰਭੂ ਨੇ ਤੁਮਾਰੇ ਚਰਨੋਂ ਕਾ (ਬਿਰਹੁ) ਪ੍ਰੇਮ ਲਗਾਯਾ ਹੈ॥
Prof. Sahib Singh(ਮੇਰੇ ਚੰਗੇ ਭਾਗਾਂ ਨੂੰ ਪਰਮਾਤਮਾ ਨੇ) ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਗੁਰਸਿੱਖਾਂ ਦੇ ਚਰਨਾਂ ਦਾ ਪ੍ਰੇਮ ਪੈਦਾ ਕਰ ਦਿੱਤਾ ਹੈ।

ਪਦ ਅਰਥ ਮਨਿ = ਮਨ ਵਿਚ। ਤਨਿ = ਹਿਰਦੇ ਵਿਚ। ਬਿਰਹੁ = ਪ੍ਰੇਮ, ਲਗਨ। ਪਗ = ਪੈਰ।

SikhNet (Spanish)Siento los espasmos del Amor del Señor, pues me senté a los pies de los que Lo buscan.

ਮੇਰੇ ਪ੍ਰਾਨ ਸਖਾ ਗੁਰ ਕੇ ਸਿਖ ਭਾਈ; ਮੋ ਕਉ ਕਰਹੁ ਉਪਦੇਸੁ. ਹਰਿ ਮਿਲੈ ਮਿਲਾਇਆ ॥੧॥ ਰਹਾਉ ॥

mere praan sakhaa gur ke sikh bhaaee; mo kau karahu upades. har milai milaaeaa |1| rahaau |

Sant Singh KhalsaO my life-mates, O Sikhs of the Guru, O Siblings of Destiny, instruct me in the Teachings, that I might merge in the Lord's Merger. ||1||Pause||
Manmohan SinghThe Gursikhs, my brothers, you are the friends of my very life. Impart instruction unto me. United by you, I can meet the Lord. Pause.
Manmohan Singh (Punjabi)ਮੇਰੇ ਵੀਰ, ਗੁਰੂ ਦੇ ਸਿੱਖ, ਤੁਸੀਂ ਮੈਂਡੀ ਜਿੰਦ-ਜਾਨ ਦੇ ਮਿੱਤ੍ਰ ਹੋ। ਮੈਨੂੰ ਸਿੱਖਮੱਤ ਦਿਓ। ਤੁਹਾਡਾ ਮਿਲਾਇਆ ਹੋਇਆ ਮੈਂ ਪ੍ਰਭੂ ਨੂੰ ਮਿਲ ਸਕਦਾ ਹਾਂ। ਠਹਿਰਾਉ।
Fareedkot Teekaਅਰ ਤੁਮ ਹੀ ਮੇਰੇ ਪ੍ਰਾਨੋਂ ਕੇ ਸਖਾ ਹੋ। ਹੇ ਗੁਰੂ ਕੇ ਸਿਖੋ! ਹੇ ਭਾਈਓ! ਤੁਮਾਰਾ ਮਿਲਾਯਾ ਹਰਿ ਮਿਲਤਾ ਹੈ, ਸੋ ਤੁਮ ਮੈਨੂੰ ਉਪਦੇਸ ਕਰੋ॥੧॥ ਰਹਾਉ ॥
Prof. Sahib Singhਹੇ ਮੇਰੀ ਜਿੰਦ ਦੇ ਸਾਥੀ ਗੁਰ-ਸਿੱਖੋ! ਹੇ ਭਰਾਵੋ! ਤੁਸੀ ਮੈਨੂੰ ਇਹੋ ਜਿਹਾ ਉਪਦੇਸ਼ ਕਰੋ, (ਜਿਸ ਦੀ ਬਰਕਤਿ ਨਾਲ) ਤੁਹਾਡਾ ਮਿਲਾਇਆ ਪਰਮਾਤਮਾ ਮੈਨੂੰ ਮਿਲ ਪਏ ॥੧॥ ਰਹਾਉ ॥

ਪਦ ਅਰਥ ਸਖਾ = ਮਿੱਤਰ ॥੧॥ ਰਹਾਉ ॥

SikhNet (Spanish)Oh compañeros de la vida dedicados a mi Dios, guíenme para que me una con mi Señor. (1‑Pausa) P. 494.

Open this shabad (11 lines, Angs 493-494) →

Ang 493 of 1430