ਗੂਜਰੀ ਮਹਲਾ ੪ ॥
goojaree mahalaa 4 | Ang 492
Sant Singh KhalsaGoojaree, Fourth Mehl:
Manmohan SinghGujri, 4th Guru.
Manmohan Singh (Punjabi)ਗੂਜਰੀ ਚੌਥੀ ਪਾਤਿਸ਼ਾਹੀ।
SikhNet (Spanish)Guyeri, Mejl Guru Ram Das, Cuarto Canal Divino.
ਗੋਵਿੰਦੁ ਗੋਵਿੰਦੁ ਪ੍ਰੀਤਮੁ, ਮਨਿ ਪ੍ਰੀਤਮੁ; ਮਿਲਿ ਸਤਸੰਗਤਿ. ਸਬਦਿ ਮਨੁ ਮੋਹੈ ॥
govind govind preetam, man preetam; mil satasangat. sabad man mohai | Ang 492
Sant Singh KhalsaThe Lord, the Lord of the Universe is the Beloved of the minds of those who join the Sat Sangat, the True Congregation. The Shabad of His Word fascinates their minds.
Manmohan SinghThe Lord Master is dear, dear unto the soul of those who meet the society of saints. His Name fascinates the mind.
Manmohan Singh (Punjabi)ਸੁਆਮੀ ਮਾਲਕ ਪਿਆਰਾ, ਪਿਆਰਾ ਲੱਗਦਾ ਹੈ ਉਨ੍ਹਾਂ ਦੀ ਆਤਮਾ ਨੂੰ ਜੋ ਸਾਧ ਸੰਗਤ ਨਾਲ ਜੁੜਦੇ ਹਨ। ਉਸ ਦਾ ਨਾਮ ਚਿੱਤ ਨੂੰ ਮੋਹਤ ਕਰ ਲੈਂਦਾ ਹੈ।
Fareedkot Teekaਗੋਵਿੰਦ ਹੀ ਮਨ ਕਾ ਪਿਆਰਾ ਹੈ ਗੋਵਿੰਦ ਹੀ ਤਨ ਕਾ ਪਿਆਰਾ ਹੈ ਸਤਸੰਗਤ ਮੇਂ ਮਨ ਕੋ ਮੋਹ ਰਹਾ ਹੈ॥
Prof. Sahib Singhਹੇ ਮੇਰੇ ਭਰਾਵੋ! ਸਾਧ ਸੰਗਤਿ ਵਿਚ ਮਿਲ ਕੇ, ਗੁਰੂ ਦੇ ਸ਼ਬਦ ਵਿਚ ਜੁੜਨ ਕਰ ਕੇ ਪ੍ਰੀਤਮ ਗੋਵਿੰਦ (ਮੇਰੇ) ਮਨ ਵਿਚ (ਆ ਵੱਸਿਆ ਹੈ, ਤੇ, ਮੇਰੇ) ਮਨ ਨੂੰ ਖਿੱਚ ਪਾ ਰਿਹਾ ਹੈ।ਪਦ ਅਰਥ ਗੋਵਿੰਦੁ = ਪ੍ਰਿਥਵੀ ਦਾ ਰਾਖਾ। ਮਨਿ = ਮਨ ਵਿਚ। ਮਿਲਿ = ਮਿਲ ਕੇ। ਸਬਦਿ = ਸ਼ਬਦ ਵਿਚ। ਮੋਹੈ = ਮੋਹ ਰਿਹਾ ਹੈ।
SikhNet (Spanish)Querido, Querido es mi Señor; en la Saad Sangat, la Sociedad de los Santos. Él nos hechiza con Su Palabra.
ਜਪਿ ਗੋਵਿੰਦੁ, ਗੋਵਿੰਦੁ ਧਿਆਈਐ; ਸਭ ਕਉ ਦਾਨੁ ਦੇਇ. ਪ੍ਰਭੁ ਓਹੈ ॥੧॥
jap govind, govind dhiaaeeai; sabh kau daan dee. prabh ohai |1| Ang 492
Sant Singh KhalsaChant, and meditate on the Lord, the Lord of the Universe; God is the One who gives gifts to all. ||1||
Manmohan SinghRepeat God's Name and remember the Lord of Universe. It is the Lord who gives gifts to all.
Manmohan Singh (Punjabi)ਰੱਬ ਦਾ ਨਾਮ ਉਚਾਰਨ ਕਰ ਅਤੇ ਕੁਲ ਆਲਮ ਦੇ ਸੁਆਮੀ ਨੂੰ ਚੇਤੇ ਕਰ। ਉਹ ਸਾਹਿਬ ਹੀ ਸਾਰਿਆਂ ਨੂੰ ਦਾਤ ਦਿੰਦਾ ਹੈ।
Fareedkot Teekaਗੋਵਿੰਦ ਕਾ ਜਾਪ ਕਰੀਏ ਅਰ ਗੋਬਿੰਦ ਕਾ ਹੀ ਧਿਆਨ ਕਰੀਏ, ਓਹੀ ਪ੍ਰਭੂ ਸਭ ਕੋ ਦਾਨ ਦੇ ਰਹਾ ਹੈ॥੧॥
Prof. Sahib Singhਗੋਵਿੰਦ ਦਾ ਭਜਨ ਕਰੋ, ਗੋਵਿੰਦ ਦਾ ਧਿਆਨ ਧਰਨਾ ਚਾਹੀਦਾ ਹੈ। ਉਹੀ ਗੋਵਿੰਦ ਸਭ ਜੀਵਾਂ ਨੂੰ ਦਾਤਾਂ ਦੇਂਦਾ ਹੈ ॥੧॥ਪਦ ਅਰਥ ਦੇਇ = ਦੇਂਦਾ ਹੈ। ਓਹੈ = ਉਹੀ ॥੧॥
SikhNet (Spanish)Meditemos en el Señor de la Tierra, pues sólo Él nos bendice con Su Beneficencia. (1)
ਮੇਰੇ ਭਾਈ ਜਨਾ; ਮੋ ਕਉ ਗੋਵਿੰਦੁ; ਗੋਵਿੰਦੁ ਗੋਵਿੰਦੁ ਮਨੁ ਮੋਹੈ ॥
mere bhaaee janaa; mo kau govind; govind govind man mohai | Ang 492
Sant Singh KhalsaO my Siblings of Destiny, the Lord of the Universe, Govind, Govind, Govind, has enticed and fascinated my mind.
Manmohan SinghO my fellow brothers God, God the World Sustainer has bewitched my mind.
Manmohan Singh (Punjabi)ਹੇ ਮੇਰੇ ਵੀਰ ਸਾਥੀਓ! ਵਾਹਿਗੁਰੂ, ਵਾਹਿਗੁਰੂ ਸ੍ਰਿਸ਼ਟੀ ਦੇ ਥੰਮਣਹਾਰ ਨੇ ਮੇਰੇ ਚਿੱਤ ਨੂੰ ਫਰੇਫਤਾ (ਮੋਹ) ਲਿਆ ਹੈ।
Fareedkot Teekaਹੇ ਮੇਰੇ ਭਾਈ ਜਨੋ! ਮੈਨੂੰ ਗੋਵਿੰਦ ਨਾਮ ਮਨ ਤਨ ਬਾਣੀ ਕਰ ਕੇ ਮੋਹੈ ਅਰਥਾਤ ਖੈਂਚਤਾ ਹੈ॥
Prof. Sahib Singhਹੇ ਮੇਰੇ ਭਰਾਵੋ! ਮੈਨੂੰ ਪ੍ਰਿਥਵੀ ਦਾ ਪਾਲਕ-ਪ੍ਰਭੂ ਮਿਲ ਪਿਆ ਹੈ, ਗੋਵਿੰਦ ਮੇਰੇ ਮਨ ਨੂੰ ਖਿੱਚ ਪਾ ਰਿਹਾ ਹੈ।
SikhNet (Spanish)Oh mis amigos, mis hermanos, el Señor es Agradable a mi mente,
ਗੋਵਿੰਦ ਗੋਵਿੰਦ ਗੋਵਿੰਦ ਗੁਣ ਗਾਵਾ; ਮਿਲਿ ਗੁਰ ਸਾਧਸੰਗਤਿ ਜਨੁ ਸੋਹੈ ॥੧॥ ਰਹਾਉ ॥
govind govind govind gun gaavaa; mil gur saadhasangat jan sohai |1| rahaau | Ang 492
Sant Singh KhalsaI sing the Glorious Praises of the Lord of the Universe, Govind, Govind, Govind; joining the Holy Society of the Guru, Your humble servant is beautified. ||1||Pause||
Manmohan SinghI hymn the praise of my Lord my Lord and my Lord by joining the holy society of the Guru, and thus Thy slave is beautified. Pause.
Manmohan Singh (Punjabi)ਮੈਂ ਆਪਣੇ ਮਾਲਕ, ਮਾਲਕ ਦਾ ਜੱਸ ਗਾਇਨ ਕਰਦਾ ਹਾਂ। ਗੁਰਾਂ ਦੇ ਪਵਿੱਤਰ ਮੇਲ-ਮਿਲਾਪ ਅੰਦਰ ਜੁੜ ਕੇ ਤੇਰਾ ਗੋਲਾ ਸੁੰਦਰ ਜਾਪਦਾ ਹੈ। ਠਹਿਰਾਉ।
Fareedkot Teekaਤਾਂ ਤੇ ਮੈਂ ਮਨ ਤਨ ਬਾਣੀ ਕਰ ਕੇ ਗੋਬਿੰਦ ਕੇ ਗੁਣੋਂ ਕੋ ਗਾਉਤਾ ਹੂੰ, ਗੁਰੋਂ ਅਰ ਸਾਧ ਸੰਗਤ ਮੇਂ ਮਿਲ ਕਰ ਕੇ ਜਨ ਸੋਭਾਇਮਾਨ ਹੋਤਾ ਹੈ॥੧॥ ਰਹਾਉ ॥
Prof. Sahib Singhਮੈਂ ਹੁਣ ਹਰ ਵੇਲੇ ਗੋਵਿੰਦ ਦੇ ਗੁਣ ਗਾ ਰਿਹਾ ਹਾਂ। ਗੁਰੂ ਨੂੰ ਮਿਲ ਕੇ ਸਾਧ ਸੰਗਤਿ ਵਿਚ ਮਿਲ ਕੇ (ਤੇ, ਗੋਵਿੰਦ ਦੇ ਗੁਣ ਗਾ ਕੇ) ਮਨੁੱਖ ਸੋਹਣੇ ਆਤਮਕ ਜੀਵਨ ਵਾਲਾ ਬਣ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਗਾਵਾ = ਗਾਵਾਂ, ਮੈਂ ਗਾਂਦਾ ਹਾਂ। ਸੋਹੈ = ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ॥੧॥ ਰਹਾਉ ॥
SikhNet (Spanish)y así yo canto las Alabanzas del Señor, y uniéndome a la Saad Sangat, me vuelvo bello. (1‑Pausa)
ਸੁਖ ਸਾਗਰ ਹਰਿ ਭਗਤਿ ਹੈ ਗੁਰਮਤਿ; ਕਉਲਾ ਰਿਧਿ ਸਿਧਿ; ਲਾਗੈ ਪਗਿ ਓਹੈ ॥
sukh saagar har bhagat hai guramat; kaulaa ridh sidh; laagai pag ohai | Ang 492
Sant Singh KhalsaDevotional worship to the Lord is an ocean of peace; through the Guru's Teachings, wealth, prosperity and the spiritual powers of the Siddhas fall at our feet.
Manmohan SinghThe worship of God is an ocean of peace and by Guru's instruction wealth prosperity and supernatural powers fall at the man's feet.
Manmohan Singh (Punjabi)ਵਾਹਿਗੁਰੂ ਦੀ ਪ੍ਰੇਮ-ਉਪਾਸ਼ਨਾ ਆਰਾਮ ਦਾ ਸਮੁੰਦਰ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਦੌਲਤ ਇਕਬਾਲ ਅਤੇ ਕਰਾਮਾਤੀ ਸ਼ਕਤੀਆਂ ਉਸ ਆਦਮੀ ਦੇ ਪੈਰਾਂ ਤੇ ਆ ਡਿੱਗਦੀਆਂ ਹਨ।
Fareedkot Teekaਜਿਨੋਂ ਨੇ ਗੁਰਮਤ ਲੇ ਕਰ ਸੁਖੋਂ ਕਾ ਸਾਗਰ ਹਰਿ ਭਗਤਿ ਕਰੀ ਹੈ, (ਕਉਲਾ) ਲੱਖਮੀ ਔਰ ਰਿੱਧੀਆਂ ਸਿੱਧੀਆਂ ਸਭ (ਓਹੈ) ਉਨ ਕੇ ਚਰਨੋਂ ਮੇਂ ਲਗੀਆਂ ਫਿਰਤੀਆਂ ਹੈਂ॥
Prof. Sahib Singhਹੇ ਭਰਾਵੋ! ਜਿਸ ਮਨੁੱਖ ਨੂੰ ਗੁਰੂ ਦੀ ਮਤਿ ਦੀ ਬਰਕਤਿ ਨਾਲ ਸੁਖਾਂ ਦੇ ਸਮੁੰਦਰ ਪਰਮਾਤਮਾ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ, ਲੱਛਮੀ ਉਸ ਦੇ ਚਰਨੀਂ ਆ ਲੱਗਦੀ ਹੈ, ਹਰੇਕ ਰਿਧੀ ਹਰੇਕ ਸਿਧੀ ਉਸ ਦੇ ਪੈਰੀਂ ਆ ਪੈਂਦੀ ਹੈ।ਪਦ ਅਰਥ ਸਾਗਰ = ਸਮੁੰਦਰ। ਕਉਲਾ = ਲੱਛਮੀ। ਰਿਧਿ ਸਿਧਿ = ਕਰਾਮਾਤੀ ਤਾਕਤਾਂ। ਲਾਗੈ = ਲੱਗਦੀ ਹੈ। ਪਗਿ ਓਹੈ = ਉਸ ਦੇ ਪੈਰ ਵਿਚ।
SikhNet (Spanish)Ser un Devoto del Señor es volverse Uno con el Océano de Paz; sí, a través de la Instrucción del Guru uno se sobrepone a Maya y obtiene poderes milagrosos.
ਜਨ ਕਉ ਰਾਮ ਨਾਮੁ ਆਧਾਰਾ; ਹਰਿ ਨਾਮੁ ਜਪਤ, ਹਰਿ ਨਾਮੇ ਸੋਹੈ ॥੨॥
jan kau raam naam aadhaaraa; har naam japat, har naame sohai |2| Ang 492
Sant Singh KhalsaThe Lord's Name is the Support of His humble servant; he chants the Lord's Name, and with the Lord's Name he is adorned. ||2||
Manmohan SinghLord's Name is the support of His serf and God's Name he utters and with God's Name he is adorned.
Manmohan Singh (Punjabi)ਸੁਆਮੀ ਦਾ ਨਾਮ ਉਸ ਦੇ ਨਫਰ ਦਾ ਆਸਰਾ ਹੈ। ਵਾਹਿਗੁਰੂ ਦਾ ਨਾਮ ਉਹ ਉਚਾਰਨ ਕਰਦਾ ਹੈ ਅਤੇ ਵਾਹਿਗੁਰੂ ਨਾਮ ਨਾਲ ਹੀ ਉਹ ਸਸ਼ੋਭਤ ਹੁੰਦਾ ਹੈ।
Fareedkot Teekaਪਰੰਤੂ ਦਾਸੋਂ ਕੋ ਰਾਮ ਨਾਮ ਕਾ ਹੀ (ਆਧਾਰਾ) ਆਸਰਾ ਹੈ। ਵਹੁ ਰਿਧੀਆਂ ਸਿਧੀਆਂ ਕੀ ਓਰ ਦੇਖਤੇ ਹੀ ਨਹੀਂ, ਹਰਿ ਨਾਮ ਹੀ ਜਪਤੇ ਹੈਂ ਔ ਹਰਿ ਨਾਮ ਹੀ ਕਰ ਕੇ ਸੋਭਾਇਮਾਨ ਹੋਤੇ ਹੈਂ॥੨॥
Prof. Sahib Singhਹਰੀ ਦੇ ਭਗਤ ਨੂੰ ਹਰੀ ਦੇ ਨਾਮ ਦਾ ਸਹਾਰਾ ਬਣਿਆ ਰਹਿੰਦਾ ਹੈ। ਪਰਮਾਤਮਾ ਦਾ ਨਾਮ ਜਪਦਿਆਂ, ਪਰਮਾਤਮਾ ਦੇ ਨਾਮ ਵਿਚ ਜੁੜ ਕੇ ਉਸ ਦਾ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ ॥੨॥ਪਦ ਅਰਥ ਆਧਾਰਾ = ਆਸਰਾ। ਨਾਮੇ = ਨਾਮਿ, ਨਾਮ ਵਿਚ (ਜੁੜ ਕੇ) ॥੨॥
SikhNet (Spanish)El buscador se apoya en nada más que en el Nombre del Señor; el Nombre es lo que solamente canta y con Él se adorna. (2)
ਦੁਰਮਤਿ ਭਾਗਹੀਨ. ਮਤਿ ਫੀਕੇ; ਨਾਮੁ ਸੁਨਤ. ਆਵੈ ਮਨਿ ਰੋਹੈ ॥
duramat bhaagaheen. mat feeke; naam sunat. aavai man rohai | Ang 493
Sant Singh KhalsaEvil-minded, unfortunate and shallow-minded are those who feel anger in their minds, when they hear the Naam, the Name of the Lord.
Manmohan SinghEvil-minded unfortunate and shallow-intellected are they who in their mind feel angry on hearing the Name.
Manmohan Singh (Punjabi)ਭੈੜੀ-ਬੁੱਧੀ ਵਾਲੇ, ਨਿਕਰਮਣ ਅਤੇ ਹੋਛੀ ਅਕਲ ਸਹਿਤ ਹਨ ਉਹ, ਜਿਨ੍ਹਾਂ ਨੂੰ ਨਾਮ ਸੁਣ ਕੇ ਚਿੱਤ ਵਿੱਚ ਗੁੱਸਾ ਆਉਂਦਾ ਹੈ।
Fareedkot Teekaਜੋ (ਦੁਰਮਤਿ) ਖੋਟੀ ਮਤ ਵਾਲੇ ਮਨਮੁਖ ਮੰਦਭਾਗੀ (ਮਤਿ ਫੀਕੇ) ਵਿਰਸ ਮਤਿ ਵਾਲੇ ਹੈਂ, ਤਿਨ ਕੋ ਨਾਮ ਕੇ ਸੁਨਤਿਆਂ ਹੀ ਮਨ ਮੇਂ ਕ੍ਰੋਧ ਆਵਤਾ ਹੈ॥
Prof. Sahib Singhਹੇ ਭਰਾਵੋ! ਭੈੜੀ ਮਤਿ ਤੇ ਤੁਰਨ ਵਾਲੇ ਬਦ-ਕਿਸਮਤਿ ਹੁੰਦੇ ਹਨ, ਉਹਨਾਂ ਦੀ ਆਪਣੀ ਅਕਲ ਭੀ ਹੌਲੀ ਹੀ ਰਹਿੰਦੀ ਹੈ, ਪਰਮਾਤਮਾ ਦਾ ਨਾਮ ਸੁਣਦਿਆਂ ਉਹਨਾਂ ਦੇ ਮਨ ਵਿਚ (ਸਗੋਂ) ਕ੍ਰੋਧ ਆਉਂਦਾ ਹੈ।ਪਦ ਅਰਥ ਦੁਰਮਤਿ = ਭੈੜੀ ਮਤਿ ਵਾਲੇ। ਰੋਹੈ = ਰੋਹ, ਕ੍ਰੋਧ।
SikhNet (Spanish)Hombres ignorantes y desafortunados, de mentes perniciosas, que se enojan con el Naam,
ਕਊਆ ਕਾਗ ਕਉ, ਅੰਮ੍ਰਿਤ ਰਸੁ ਪਾਈਐ; ਤ੍ਰਿਪਤੈ. ਵਿਸਟਾ ਖਾਇ ਮੁਖਿ ਗੋਹੈ ॥੩॥
kaooaa kaag kau, amrit ras paaeeai; tripatai. visattaa khaae mukh gohai |3| Ang 493
Sant Singh KhalsaYou may place ambrosial nectar before crows and ravens, but they will be satisfied only by eating manure and dung with their mouths. ||3||
Manmohan SinghThou mayest place ambrosial juice before crow and raven but they are satiated only by eating ordure and dung with their mouth.
Manmohan Singh (Punjabi)ਕਾਂ ਤੇ ਢੋਡਰ ਕਾਂ ਨੂੰ ਅੰਮ੍ਰਿਤ ਰਸ ਪਾ ਦਿਉ, ਪ੍ਰੰਤੂ ਉਹ ਆਪਣੇ ਮੂੰਹ ਨਾਲ ਗੰਦਗੀ ਅਤੇ ਗੋਬਰ ਖਾ ਕੇ ਹੀ ਸੰਤੁਸ਼ਟ ਹੁੰਦੇ ਹਨ।
Fareedkot Teekaਜੈਸੇ ਕਊਆ ਔਰ ਕਾਗ ਦੇਸੀ ਔਰ ਪਹਾੜੀ ਵਾ (ਕਊਆ) ਕਾਂਉ ਕਾਂਉ ਕਰਨੇ ਹਾਰੇ ਕਾਗ ਕੋ ਅੰਮ੍ਰਿਤ ਰਸ (ਪਾਈਐ) ਆਗੇ ਰਖ ਦੀਜੀਏ, ਪਰੰਤੂ ਵਹੁ ਵਿਸਟਾ ਖਾਇ ਕਰ ਕੇ ਤ੍ਰਿਪਤ ਹੋਤਾ ਹੈ ਵਾ ਗੋਬਰ ਖਾਇ ਕਰ ਤ੍ਰਿਪਤ ਹੋਤਾ ਹੈ॥੩॥
Prof. Sahib Singhਕਾਂ ਅੱਗੇ ਕੋਈ ਸੁਆਦਲਾ ਭੋਜਨ ਰੱਖੀਏ (ਤਾਂ ਉਸ ਨੂੰ ਖਾਣ ਦੇ ਥਾਂ) ਉਹ ਵਿਸ਼ਟਾ ਖਾ ਕੇ, ਵਿਸ਼ਟਾ ਮੂੰਹ ਵਿਚ ਪਾ ਕੇ ਖ਼ੁਸ਼ ਹੁੰਦਾ ਹੈ ॥੩॥ਪਦ ਅਰਥ ਕਾਗ = ਕਾਂ। ਤ੍ਰਿਪਤੈ = ਰੱਜਦਾ ਹੈ। ਖਾਇ = ਖਾ ਕੇ। ਮੁਖਿ = ਮੂੰਹ ਵਿਚ ॥੩॥
SikhNet (Spanish)el Nombre del Señor, así como el cuervo y el zopilote, que nada les satisface más que comer carroña. (3)
ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ; ਜਿਤੁ ਨਾਤੈ, ਕਊਆ ਹੰਸੁ ਹੋਹੈ ॥
amrit sar satigur sativaadee; jit naatai, kaooaa hans hohai | Ang 493
Sant Singh KhalsaThe True Guru, the Speaker of Truth, is the pool of Ambrosial Nectar; bathing within it, the crow becomes a swan.
Manmohan SinghTrue Guru, the Truth -teller is a tank of Nectar by bathing where-in a crow (the perverse) becomes a swan (the Guru-ward).
Manmohan Singh (Punjabi)ਸੱਚ ਬੋਲਣ ਵਾਲੇ, ਸੱਚੇ ਗੁਰੂ ਜੀ ਆਬਿ-ਹਿਯਾਤ (ਅੰਮ੍ਰਿਤ) ਦੇ ਤਾਲਾਬ ਹਨ। ਜਿਸ ਅੰਦਰ ਨ੍ਹਾਉਣ ਦੁਆਰਾ ਕਾਂ ਰਾਜਹੰਸ ਹੋ ਜਾਂਦਾ ਹੈ।
Fareedkot Teekaਸਤਗੁਰ ਸੱਤਵਾਦੀ ਅੰਮ੍ਰਿਤ ਸਰੋਵਰ ਹੈਂ, ਜਿਸਮੈਂ ਸਨਾਨ ਕਰਨੇ ਸੇ ਕਊਆ ਭੀ ਹੰਸ ਹੋ ਜਾਤਾ ਹੈ; ਭਾਵ ਏਹ ਕਿ ਮਨਮੁਖ ਭੀ ਗੁਰੋਂ ਕੀ ਸਰਣ ਆਵੇ ਤੋ ਗੁਰਮੁਖ ਹੋ ਜਾਤਾ ਹੈ॥
Prof. Sahib Singhਹੇ ਭਰਾਵੋ! ਸਦਾ-ਥਿਰ ਹਰੀ ਦਾ ਨਾਮ ਜਪਣ ਵਾਲਾ ਸਤਿਗੁਰੂ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਸਰੋਵਰ ਹੈ, ਉਸ ਗੁਰੂ-ਸਰੋਵਰ ਵਿਚ ਨ੍ਹਾਤਿਆਂ (ਆਤਮਕ ਚੁੱਭੀ ਲਾਇਆਂ) ਕਾਂ ਭੀ (ਸਦਾ ਵਿਕਾਰਾਂ ਦੇ ਗੰਦ ਵਿਚ ਖ਼ੁਸ਼-ਰਹਿਣਾ ਮਨੁੱਖ ਭੀ) ਹੰਸ ਬਣ ਜਾਂਦਾ ਹੈ (ਹਰਿ-ਨਾਮ-ਜੋਤੀ ਦਾ ਪ੍ਰੇਮੀ ਬਣ ਜਾਂਦਾ ਹੈ)।ਪਦ ਅਰਥ ਅੰਮ੍ਰਿਤਸਰੁ = ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਸਰੋਵਰ। ਸਤਿਵਾਦੀ = ਸਦਾ-ਥਿਰ ਹਰੀ ਦਾ ਨਾਮ ਉਚਾਰਨ ਵਾਲਾ। ਜਿਤੁ = ਜਿਸ ਵਿਚ। ਨਾਤੈ = ਇਸ਼ਨਾਨ ਕੀਤਿਆਂ। ਹੋਹੈ = ਹੋ ਜਾਂਦਾ ਹੈ।
SikhNet (Spanish)El Verdadero Guru es el Tanque de Néctar; Verdad es su hablar y bañándose en él, hasta el cuervo se vuelve cisne.
ਨਾਨਕ. ਧਨੁ ਧੰਨੁ, ਵਡੇ ਵਡਭਾਗੀ; ਜਿਨੑ ਗੁਰਮਤਿ ਨਾਮੁ, ਰਿਦੈ ਮਲੁ ਧੋਹੈ ॥੪॥੨॥
naanak. dhan dhan, vadde vaddabhaagee; jina guramat naam, ridai mal dhohai |4|2| Ang 493
Sant Singh KhalsaO Nanak, blessed, blessed and very fortunate are those who, through the Guru's Teachings, with the Naam, wash away the filth of their hearts. ||4||2||
Manmohan SinghNanak, blessed, blessed great and very fortunate are they who wash away their hearts filth with God's Name, under Guru's instruction.
Manmohan Singh (Punjabi)ਨਾਨਕ, ਮੁਬਾਰਕ, ਮੁਬਾਰਕ, ਵਿਸ਼ਾਲ ਅਤੇ ਪਰਮ ਚੰਗੇ ਨਸੀਬਾਂ ਵਾਲੇ ਹਨ ਉਹ, ਜੋ ਆਪਣੇ ਦਿਲ ਦੀ ਮੈਲ ਨੂੰ ਗੁਰਾਂ ਦੀ ਸਿੱਖਿਆ ਤਾਬੇ ਵਾਹਿਗੁਰੂ ਦੇ ਨਾਮ ਨਾਲ ਧੋ ਸੁੱਟਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਧੰਨ ਧੰਨ ਹੈਂ ਵੱਡੇ ਵਡਭਾਗੀ ਹੈਂ, ਜਿਨੋਂ ਨੇ ਗੁਰੋਂ ਕੀ ਸਿਖਿਆ ਸੇ ਨਾਮ ਜਪ ਕਰ ਕੇ ਚਿਤ ਕੀ ਮਲੁ ਧੋਈ ਹੈ॥੪॥੨॥☬ਮੈਲ ਨਿਵਿਰਤੀ ਕਾ ਉਪਾਉ ਅਰ ਬੇਨਤੀ ਕਾ ਪ੍ਰਕਾਰ ਦਿਖਾਵਤੇ ਹੈਂ:
Prof. Sahib Singhਹੇ ਨਾਨਕ! ਉਹ ਮਨੁੱਖ ਧੰਨ ਹਨ ਵੱਡੇ ਭਾਗਾਂ ਵਾਲੇ ਹਨ, ਗੁਰਮਤਿ ਰਾਹੀਂ ਮਿਲਿਆ ਹਰਿ-ਨਾਮ ਜਿਨ੍ਹਾਂ ਦੇ ਹਿਰਦੇ ਦੀ ਮੈਲ ਧੋਂਦਾ ਹੈ ॥੪॥੨॥ਪਦ ਅਰਥ ਧੋਹੈ = ਧੋਂਦਾ ਹੈ ॥੪॥੨॥
SikhNet (Spanish)Dice Nanak, Benditos, Benditos sean esos hombres de Destino que, a través de la Instrucción del Guru, lavan la inmundicia de su mente con el Nombre del Señor. (4‑2)