ਆਸਾ ਮਹਲਾ ੧ ॥
aasaa mahalaa 1 |
Sant Singh KhalsaAasaa, First Mehl:
Manmohan SinghAss 1st Guru.
Manmohan Singh (Punjabi)ਆਸਾ ਪਹਿਲੀ ਪਾਤਿਸ਼ਾਹੀ।
SikhNet (Spanish)Asa, Mejl Guru Nanak, Primer Canal Divino.
ਕਿਆ ਜੰਗਲੁ ਢੂਢੀ ਜਾਇ; ਮੈ. ਘਰਿ ਬਨੁ ਹਰੀਆਵਲਾ ॥
kiaa jangal dtoodtee jaae; mai. ghar ban hareeaavalaa |
Sant Singh KhalsaWhy should I go searching in the forests, when the woods of my home are so green?
Manmohan SinghWhy should, I go searching in the woods, when my home is a verdant forest.
Manmohan Singh (Punjabi)ਮੈਂ ਜੰਗਲ ਬਲੇ ਵਿੱਚ ਲੱਭਣ ਲਈਂ ਕਿਉਂ ਜਾਵਾਂ, ਜਦ ਕਿ ਮੇਰਾ ਆਪਣਾ ਝੁੱਗਾ ਹੀ ਇੱਕ ਹਰੀ ਭਰੀ ਰੱਖ ਹੈ?
Fareedkot Teekaਮੇਰੇ ਕੋ ਘਰ ਔਰ ਬਨੁ (ਹਰੀਆਵਲਾ) ਅਨੰਦ ਰੂਪ ਪ੍ਰਤੀਤ ਹੋਤਾ ਹੈ, ਭਾਵ ਸਭ ਮੇਂ ਪਰਮੇਸ੍ਵਰ ਦਿਖਾਈ ਦੇਤਾ ਹੈ। ਮੈਂ ਜੰਗਲ ਮੇਂ ਜਾਇ ਕਰ ਕੇ ਕ੍ਯਾ ਢੂਢੋਂ॥
Prof. Sahib Singhਜੰਗਲ ਨੂੰ ਢੰਡਣ ਦੀ ਕੀ ਲੋੜ ਹੈ? ਜਿਸ ਮਨੁੱਖ ਨੂੰ ਪਰਮਾਤਮਾ ਹਰ ਥਾਂ ਦਿੱਸ ਪਏ ਉਸ ਦੇ ਘਰ ਵਿਚ ਹੀ ਹਰੀਆਵਲਾ ਜੰਗਲ ਹੈ।ਪਦ ਅਰਥ ਢੂਢੀ = ਮੈਂ ਢੂੰਢਾਂ। ਜਾਇ = ਜਾ ਕੇ। ਘਰਿ = ਘਰ ਵਿਚ।
SikhNet (Spanish)¿Por qué debería de ir afuera a buscar en los bosques, cuando los bosques de mi propio hogar están floreciendo?
ਸਚਿ ਟਿਕੈ ਘਰਿ ਆਇ; ਸਬਦਿ ਉਤਾਵਲਾ ॥੧॥
sach ttikai ghar aae; sabad utaavalaa |1|
Sant Singh KhalsaThe True Word of the Shabad has instantaneously come and settled in my heart. ||1||
Manmohan SinghThe True Name has come quickly to my heart and has settled there.
Manmohan Singh (Punjabi)ਸੱਚਾ ਨਾਮ ਕਾਹਲੀ ਨਾਲ ਮੇਰੇ ਦਿਲ ਵਿੱਚ ਆ ਗਿਆ ਹੈ ਅਤੇ ਉਥੇ ਸਥਿਰ ਹੋ ਗਿਆ ਹੈ।
Fareedkot Teekaਗੁਰ ਸਬਦ ਕਰ (ਉਤਾਵਲਾ) ਸੀਘ੍ਰ ਹੀ ਸਚ ਅੰਤਸਕਰਣ ਮੇਂ ਆਇ ਪ੍ਰਾਪਤ ਹੋਤਾ ਹੈ॥੧॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਟਿਕਦਾ ਹੈ, ਪਰਮਾਤਮਾ ਤੁਰਤ ਉਸ ਦੇ ਹਿਰਦੇ-ਘਰ ਆ ਵੱਸਦਾ ਹੈ ॥੧॥ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ। ਘਰਿ = ਹਿਰਦੇ ਵਿਚ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਉਤਾਵਲਾ = ਛੇਤੀ ॥੧॥
SikhNet (Spanish)Sí, a través del Shabd de la Palabra del Guru, la Verdad instantáneamente toma lugar en nuestro corazón. (1)
ਜਹ ਦੇਖਾ ਤਹ ਸੋਇ; ਅਵਰੁ ਨ ਜਾਣੀਐ ॥
jeh dekhaa teh soe; avar na jaaneeai |
Sant Singh KhalsaWherever I look, there He is; I know no other.
Manmohan SinghWherever I look, there He is. I know no one else.
Manmohan Singh (Punjabi)ਜਿਥੇ ਕਿਤੇ ਮੈਂ ਵੇਖਦਾ ਹਾਂ, ਉਥੇ ਉਹ ਸੁਆਮੀ ਹੈ। ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ।
Fareedkot Teekaਹੇ ਭਾਈ! ਜਹ ਦੇਖੀਏ ਤਹਾਂ ਸੋ ਪੂਰਣ ਹੈ, ਦੂਸਰਾ ਨਹੀਂ ਜਾਨੀਤਾ॥
Prof. Sahib Singhਮੈਂ ਜਿਧਰ ਵੇਖਦਾ ਹਾਂ, ਮੈਨੂੰ ਉਧਰ ਉਹ (ਪਰਮਾਤਮਾ) ਹੀ ਦਿੱਸਦਾ ਹੈ ਤੇ ਉਸ ਪ੍ਰਭੂ ਤੋਂ ਬਿਨਾ ਕੋਈ ਹੋਰ ਨਹੀਂ ਹੈ।ਪਦ ਅਰਥ ਦੇਖਾ = ਮੈਂ ਵੇਖਦਾ ਹਾਂ। ਸੋਇ = ਉਹ (ਪਰਮਾਤਮਾ) ਹੀ।
SikhNet (Spanish)Y entonces, donde sea que vemos, vemos sólo al Señor, pues no hay nadie más,
ਗੁਰ ਕੀ ਕਾਰ ਕਮਾਇ; ਮਹਲੁ ਪਛਾਣੀਐ ॥੧॥ ਰਹਾਉ ॥
gur kee kaar kamaae; mehal pachhaaneeai |1| rahaau |
Sant Singh KhalsaWorking for the Guru, one realizes the Mansion of the Lord's Presence. ||1||Pause||
Manmohan SinghPerforming Guru's service, the Lord's presence is realised. Pause.
Manmohan Singh (Punjabi)ਗੁਰਾਂ ਦੀ ਘਾਲ ਕਮਾਉਣ ਦੁਆਰਾ ਪ੍ਰਭੂ ਦੀ ਹਜੂਰੀ ਅਨੁਭਵ ਕੀਤੀ ਜਾਂਦੀ ਹੈ। ਠਹਿਰਾਉ।
Fareedkot Teekaਜੋ ਗੁਰੋਂ ਕੀ ਕਾਰ ਸੇਵਾ ਕਮਾਉਤੇ ਹੈਂ, ਸੋ ਅਪਨੇ ਘਰ ਕੋ ਪਛਾਨਤੇ ਹੈਂ॥੧॥ ਰਹਾਉ ॥
Prof. Sahib Singhਗੁਰੂ ਦੀ ਦੱਸੀ ਕਾਰ ਕਮਾ ਕੇ (ਹਰ ਥਾਂ ਪਰਮਾਤਮਾ ਦਾ) ਟਿਕਾਣਾ (ਨਿਵਾਸ) ਪਛਾਣ ਲਈਦਾ ਹੈ ॥੧॥ ਰਹਾਉ ॥ਪਦ ਅਰਥ ਕਮਾਇ = ਕਮਾ ਕੇ ॥੧॥ ਰਹਾਉ ॥
SikhNet (Spanish)y caminamos en el Sendero del Guru y nos damos cuenta de la Presencia del Señor. (1‑Pausa)
ਆਪਿ ਮਿਲਾਵੈ ਸਚੁ; ਤਾ ਮਨਿ ਭਾਵਈ ॥
aap milaavai sach; taa man bhaavee |
Sant Singh KhalsaThe True Lord blends us with Himself, when it is pleasing to His Mind.
Manmohan SinghWhen man becomes pleasing to His mind, then alone the True Lord blends him with Himself.
Manmohan Singh (Punjabi)ਜਦ ਆਦਮੀ ਉਸ ਦੇ ਚਿੱਤ ਨੂੰ ਚੰਗਾ ਲੱਗਣ ਲੱਗ ਜਾਂਦਾ ਹੈ, ਕੇਵਲ ਤਦ ਹੀ ਸੱਚਾ ਸਾਈਂ ਉਸ ਨੂੰ ਆਪਣੇ ਨਾਲ ਮਿਲਾਉਂਦਾ ਹੈ।
Fareedkot Teekaਅਪਨੇ ਕੋ ਜਬ ਸਚ ਮੇਂ ਮਿਲਾਵੈ ਤਬ ਸਚ ਮਨ ਮੇਂ ਭਾਵਤਾ ਹੈ॥
Prof. Sahib Singhਜਦੋਂ ਸਦਾ-ਥਿਰ ਪ੍ਰਭੂ ਆਪ (ਕਿਸੇ ਜੀਵ ਨੂੰ ਆਪਣੇ ਚਰਨਾਂ ਵਿਚ) ਮਿਲਾਂਦਾ ਹੈ ਤਦੋਂ ਉਹ ਉਸ ਜੀਵ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ।ਪਦ ਅਰਥ ਸਚੁ = ਸਦਾ-ਥਿਰ ਪ੍ਰਭੂ। ਮਨਿ = ਮਨ ਵਿਚ। ਤਾ = ਤਦੋਂ।
SikhNet (Spanish)Cuando el Señor Mismo nos entona en Su Verdad, aceptamos Su Realidad.
ਚਲੈ ਸਦਾ ਰਜਾਇ; ਅੰਕਿ ਸਮਾਵਈ ॥੨॥
chalai sadaa rajaae; ank samaavee |2|
Sant Singh KhalsaOne who ever walks in accordance with His Will, merges into His Being. ||2||
Manmohan SinghHe, who ever walks according to Lord's will, sinks into His lap.
Manmohan Singh (Punjabi)ਜੋ ਸਦੀਵ ਹੀ ਸੁਆਮੀ ਦੇ ਭਾਣੇ ਅਨੁਸਾਰ ਟੁਰਦਾ ਹੈ, ਉਹ ਉਸ ਦੀ ਗੋਦੀ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਤਬ ਹੀ ਸਦੀਵ ਆਗ੍ਯਾ ਮੇਂ ਚਲਤਾ ਹੈਂ ਔਰ ਹਰੀ ਕੇ ਅੰਕ ਸਰੂਪ ਮੇਂ ਸਮਾਇ ਜਾਤਾ ਹੈ॥੨॥
Prof. Sahib Singhਉਹ ਜੀਵ ਸਦਾ ਉਸ ਦੀ ਰਜ਼ਾ ਵਿਚ ਤੁਰਦਾ ਹੈ, ਤੇ ਉਸ ਦੀ ਗੋਦ ਵਿਚ ਲੀਨ ਹੋ ਜਾਂਦਾ ਹੈ ॥੨॥ਪਦ ਅਰਥ ਅੰਕਿ = ਅੰਕ ਵਿਚ, ਗੋਦ ਵਿਚ ॥੨॥
SikhNet (Spanish)Entonces caminamos para siempre en Su Voluntad y nos absorbemos en Su Ser. (2)
ਸਚਾ ਸਾਹਿਬੁ ਮਨਿ ਵਸੈ; ਵਸਿਆ ਮਨਿ ਸੋਈ ॥
sachaa saahib man vasai; vasiaa man soee |
Sant Singh KhalsaWhen the True Lord dwells in the mind, that mind flourishes.
Manmohan SinghThe mind, wherein the True Lord abides, that mind alone flourishes.
Manmohan Singh (Punjabi)ਹਿਰਦਾ ਜਿਸ ਵਿੱਚ ਸੁਆਮੀਵੱਸਦਾ ਹੈ, ਕੇਵਲ ਉਹ ਹਿਰਦਾ ਹੀ ਅਬਾਦ ਹੁੰਦਾ ਹੈ।
Fareedkot Teekaਜਿਸ ਮਨ ਮੇਂ ਸਚਾ ਸਾਹਿਬ ਬਸਤਾ ਹੈ, ਸੋਈ ਮਨ ਬਸਿਆ, ਭਾਵ ਇਸਥਤ ਹੂਆ ਹੈ॥
Prof. Sahib Singhਸਦਾ-ਥਿਰ ਮਾਲਕ ਜਿਸ ਮਨੁੱਖ ਦੇ ਮਨ ਵਿਚ ਵੱਸ ਪੈਂਦਾ ਹੈ, ਉਸ ਮਨੁੱਖ ਨੂੰ ਆਪਣੇ ਮਨ ਵਿਚ ਵੱਸਿਆ ਹੋਇਆ ਉਹੀ ਪ੍ਰਭੂ (ਹਰ ਥਾਂ ਦਿੱਸਦਾ ਹੈ)।ਪਦ ਅਰਥ ਸੋਈ = ਉਹ ਪ੍ਰਭੂ।
SikhNet (Spanish)Cuando el Señor Verdadero habita en nuestra mente, se alcanza el Verdadero Estado;
ਆਪੇ ਦੇ ਵਡਿਆਈਆ; ਦੇ. ਤੋਟਿ ਨ ਹੋਈ ॥੩॥
aape de vaddiaaeea; de. tott na hoee |3|
Sant Singh KhalsaHe Himself grants greatness; His Gifts are never exhausted. ||3||
Manmohan SinghThe Lord Himself grants greatness and His gifts exhaust not.
Manmohan Singh (Punjabi)ਪ੍ਰਭੂ ਆਪ ਦੀ ਬਜੁਰਗੀ ਪ੍ਰਦਾਨ ਕਰਦਾ ਹੈ। ਉਸ ਦੀਆਂ ਦਾਤਾਂ ਵਿੱਚ ਕਿਸੇ ਚੀਜ ਦੀ ਕਮੀ ਨਹੀਂ।
Fareedkot Teekaਤਿਸ ਕੋ ਆਪ ਹੀ ਪਰਮਾਤਮਾਂ ਵਡਿਆਈ ਦੇਤਾ ਹੈ ਫਿਰ ਤਿਸ ਕੀ ਵਡਿਆਈ ਦਈ ਹੂਈ ਮੇਂ ਕਬੀ ਘਾਟਾ ਨਹੀਂ ਹੋਤਾ ਹੈ॥੩॥
Prof. Sahib Singh(ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਪ੍ਰਭੂ ਆਪ ਹੀ ਵਡਿਆਈਆਂ ਦੇਂਦਾ ਹੈ (ਤੇ ਉਸ ਦੇ ਖ਼ਜ਼ਾਨੇ ਵਿਚ ਇਤਨੀਆਂ ਵਡਿਆਈਆਂ ਹਨ ਕਿ) ਦੇਂਦਿਆਂ ਉਹ ਘਟਦੀਆਂ ਨਹੀਂ ॥੩॥ਪਦ ਅਰਥ ਦੇ = ਦੇਂਦਾ ਹੈ। ਦੇ = ਦੇ ਕੇ। ਤੋਟਿ = ਘਾਟਾ ॥੩॥
SikhNet (Spanish)sí, Él nos Bendice con Gloria, y Su Tesoro no es el menor de Sus Regalos. (3)
ਅਬੇ ਤਬੇ ਕੀ ਚਾਕਰੀ; ਕਿਉ ਦਰਗਹ ਪਾਵੈ ॥
abe tabe kee chaakaree; kiau daragah paavai |
Sant Singh KhalsaServing this and that person, how can one obtain the Lord's Court?
Manmohan SinghHow can man obtain Lord's court, by serving every Dick and Tom?
Manmohan Singh (Punjabi)ਜਣੇ ਖਣੇ ਦੀ ਸੇਵਾ ਕਰਕੇ, ਬੰਦਾ ਸੁਆਮੀ ਦੇ ਦਰਬਾਰ ਨੂੰ ਕਿਸ ਤਰ੍ਹਾਂ ਪ੍ਰਾਪਤ ਹੋ ਸਕਦਾ ਹੈ?
Fareedkot Teekaਗੁਰੋਂ ਨੇ ਕਹਾ, 'ਯਹ ਕਾਰਜ ਅਬੀ ਕਰ', ਸਿਖ ਨੇ ਕਹਾ, 'ਜਬ ਮੇਰੀ ਮਰਜੀ ਹੋਊ ਤਬ ਕਰੂੰਗਾ'। ਐਸੀ ਚਾਕਰੀ ਕਰਨੇ ਵਾਲਾ ਚਾਕੁਰ (ਦਰਗਹ) ਦਰਬਾਰ ਮੇਂ ਸੁਖ ਵਾ ਸਥਾਨੁ ਵਾ ਮਾਨੁ ਕੈਸੇ ਪਾਵੈ, ਭਾਵ ਨਹੀਂ ਪਾਵਤਾ॥
Prof. Sahib Singh(ਗੁਰੂ ਦੀ ਦੱਸੀ ਕਾਰ ਕਮਾਣੀ ਛੱਡ ਕੇ) ਧਿਰ ਧਿਰ ਦੀ ਖ਼ੁਸ਼ਾਮਦ ਕੀਤਿਆਂ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਨਹੀਂ ਹੋ ਸਕਦੀ।ਪਦ ਅਰਥ ਅਬੇ ਤਬੇ ਕੀ = ਧਿਰ ਧਿਰ ਦੀ। ਚਾਕਰੀ = ਖ਼ੁਸ਼ਾਮਦ।
SikhNet (Spanish)Si uno anda sirviendo a éste y al otro, ¿cómo puede uno obtener al Señor?
ਪਥਰ ਕੀ ਬੇੜੀ. ਜੇ ਚੜੈ; ਭਰ ਨਾਲਿ ਬੁਡਾਵੈ ॥੪॥
pathar kee berree. je charrai; bhar naal buddaavai |4|
Sant Singh KhalsaIf someone embarks on a boat of stone, he shall drown with its cargo. ||4||
Manmohan SinghIf one boards a boat of stone, he shall be drowned with its cargo.
Manmohan Singh (Punjabi)ਜੇਕਰ ਆਦਮੀ ਪਾਹਨ ਦੀ ਕਿਸ਼ਤੀ ਵਿੱਚ ਸਵਾਰ ਹੋ ਜਾਵੇ, ਉਹ ਇਸ ਦੇ ਬੋਝ ਨਾਲ ਡੁੱਬ ਜਾਵੇਗਾ।
Fareedkot Teekaਪਥਰ ਕੀ ਬੇੜੀ ਜੋ ਕੁਸੰਗਤ ਹੈ, ਜੋ ਤਿਸਪਰ ਚਢੈਗਾ ਅਰਥਾਤ ਕੁੰਸਗ ਕਰੈਗਾ, ਤਉ ਉਹ ਕੁਸੰਗ ਉਸ ਕੋ ਸੰਸਾਰ ਰੂਪ (ਭਰ ਨਾਲਿ) ਸਮੁੰਦ੍ਰ ਮੇਂ ਡੁਬਾਵੈਗਾ॥੪॥
Prof. Sahib Singh(ਧਿਰ ਧਿਰ ਦੀ ਖ਼ੁਸ਼ਾਮਦ ਕਰਨਾ ਇਉਂ ਹੈ, ਜਿਵੇਂ ਪੱਥਰ ਦੀ ਬੇੜੀ ਵਿਚ ਸਵਾਰ ਹੋਣਾ, ਤੇ ਜੋ ਮਨੁੱਖ ਇਸ) ਪੱਥਰ ਦੀ ਬੇੜੀ ਵਿਚ ਸਵਾਰ ਹੁੰਦਾ ਹੈ, ਉਹ (ਸੰਸਾਰ-) ਸਮੁੰਦਰ ਵਿਚ ਡੁੱਬ ਜਾਂਦਾ ਹੈ ॥੪॥ਪਦ ਅਰਥ ਭਰ ਨਾਲਿ = ਸਮੁੰਦਰ ਵਿਚ ॥੪॥
SikhNet (Spanish)Si uno aborda un barco de piedra, se va a hundir junto con él. (4)
ਆਪਨੜਾ ਮਨੁ ਵੇਚੀਐ; ਸਿਰੁ ਦੀਜੈ ਨਾਲੇ ॥
aapanarraa man vecheeai; sir deejai naale |
Sant Singh KhalsaSo offer your mind, and surrender your head with it.
Manmohan SinghSell thy soul unto the Guru and surrender Thy head along with.
Manmohan Singh (Punjabi)ਆਪਣੀ ਆਤਮਾਂ ਗੁਰਾਂ ਦੇ ਕੋਲ ਫਰੇਖਤ ਕਰ ਦੇ ਅਤੇ ਆਪਣਾ ਸੀਸ ਭੀ ਸਾਥ ਹੀ ਭੇਟਾ ਧਰ ਦੇ।
Fareedkot Teekaਤਾਂ ਤੇ ਸਤਸੰਗਤ ਮੇਂ ਅਪਨਾ ਮਨ ਬੇਚ ਦੇਈਏ, ਸਿਰ ਭੀ ਸਾਥ ਹੀ ਦੇ ਦੀਜੀਏ, ਭਾਵ ਹੰਕਾਰ ਤਿਆਗ ਦੇਈਏ॥
Prof. Sahib Singhਜੇ ਆਪਣਾ ਮਨ (ਗੁਰੂ ਅੱਗੇ) ਵੇਚ ਦੇਈਏ, ਤੇ ਆਪਣਾ ਸਿਰ ਭੀ ਦੇਈਏ (ਭਾਵ, ਆਪਣੇ ਮਨ ਦੇ ਪਿਛੇ ਤੁਰਨ ਦੇ ਥਾਂ ਗੁਰੂ ਦੀ ਮਤਿ ਤੇ ਤੁਰੀਏ ਅਤੇ ਆਪਣੀ ਅਕਲ ਦਾ ਮਾਣ ਭੀ ਛੱਡ ਦੇਈਏ),ਪਦ ਅਰਥ ਨਾਲੇ = ਨਾਲ ਹੀ।
SikhNet (Spanish)Uno debería entregar su cuerpo y su mente al Señor y realizar la
ਗੁਰਮੁਖਿ ਵਸਤੁ ਪਛਾਣੀਐ; ਅਪਨਾ ਘਰੁ ਭਾਲੇ ॥੫॥
guramukh vasat pachhaaneeai; apanaa ghar bhaale |5|
Sant Singh KhalsaThe Gurmukh realizes the true essence, and finds the home of his own self. ||5||
Manmohan SinghIf is through the Guru, that the 'real Thing is recognised and one's own home is found.
Manmohan Singh (Punjabi)ਗੁਰਾਂ ਦੁਆਰਾ ਹੀ, ਅਸਲੀ ਸ਼ੈ ਸਿੰਆਣੀ ਜਾਂਦੀ ਹੈ, ਅਤੇ ਬੰਦੇ ਨੂੰ ਆਪਣਾ ਝੁੱਗਾ ਲੱਭ ਪੈਂਦਾ ਹੈ।
Fareedkot Teekaਜੋ ਗੁਰਮਖਿ ਦ੍ਵਾਰੇ ਆਤਮ ਰੂਪ ਵਸਤੂ ਕੋ ਪਛਾਨਤਾ ਹੈ, ਸੋ ਅਪਨੇ ਅੰਤਸਕਰਣ ਮੇਂ ਢੂੰਢਤਾ ਹੈ ਅਰਥਾਤ ਵਿਚਾਰ ਕਰਤਾ ਹੈ॥੫॥
Prof. Sahib Singhਤਾਂ ਗੁਰੂ ਦੀ ਰਾਹੀਂ ਆਪਣਾ ਹਿਰਦਾ-ਘਰ ਭਾਲ ਕੇ (ਆਪਣੇ ਅੰਦਰ ਹੀ) ਨਾਮ-ਪਦਾਰਥ ਪਛਾਣ ਲਈਦਾ ਹੈ ॥੫॥ਪਦ ਅਰਥ ਵਸਤੁ = ਨਾਮ-ਪਦਾਰਥ। ਘਰੁ = ਹਿਰਦਾ। ਭਾਲੇ = ਭਾਲਿ, ਭਾਲ ਕੇ ॥੫॥
SikhNet (Spanish)Esencia de la Verdadera Sustancia a través del Guru, y así encontrar el Verdadero Hogar. (5)
ਜੰਮਣ ਮਰਣਾ ਆਖੀਐ; ਤਿਨਿ ਕਰਤੈ ਕੀਆ ॥
jaman maranaa aakheeai; tin karatai keea |
Sant Singh KhalsaPeople discuss birth and death; the Creator created this.
Manmohan SinghPeople discuss births and death. That Creator has done all this.
Manmohan Singh (Punjabi)ਲੋਕ ਪੈਦਾਇਸ਼ ਅਤੇ ਮੌਤ ਬਾਰੇ ਗੱਲਾਂ ਕਰਦੇ ਹਨ। ਇਹ ਸਾਰਾ ਕੁਝ ਉਸ ਸਿਰਜਣਹਾਰ ਨੇ ਕੀਤਾ ਹੈ।
Fareedkot Teekaਜਨਮਨਾ ਮਰਣਾ ਜੋ ਕਹੀਤਾ ਹੈ, ਸੋ ਤੋ ਤਿਸ ਕਰਤਾਰ ਨੇ ਕੀਆ ਹੈ॥
Prof. Sahib Singhਹਰ ਕੋਈ ਜਨਮ ਮਰਨ ਦੇ ਗੇੜ ਦਾ ਜ਼ਿਕਰ ਕਰਦਾ ਹੈ, ਇਹ ਕਰਤਾਰ ਨੇ ਆਪ ਹੀ ਬਣਾਇਆ ਹੈ।ਪਦ ਅਰਥ ਤਿਨਿ ਕਰਤੈ = ਉਸ ਕਰਤਾਰ ਨੇ।
SikhNet (Spanish)Hablamos de nacimiento y de muerte pero este es el Juego del Señor Creador.
ਆਪੁ ਗਵਾਇਆ ਮਰਿ ਰਹੇ; ਫਿਰਿ ਮਰਣੁ. ਨ ਥੀਆ ॥੬॥
aap gavaaeaa mar rahe; fir maran. na theea |6|
Sant Singh KhalsaThose who conquer their selfhood and remain dead, shall never have to die again. ||6||
Manmohan SinghThey who remain dead by stilling their ego, die not, again.
Manmohan Singh (Punjabi)ਜੋ ਆਪਣੀ ਹੰਗਤਾ ਨੂੰ ਵੰਝਾ ਕੇ, ਮਰੇ ਰਹਿੰਦੇ ਹਨ, ਉਹ ਮੁੜ ਕੇ ਨਹੀਂ ਮਰਦੇ।
Fareedkot Teekaਪਰੰਤੂ ਜਿਨੋਂ ਨੇ ਆਪਾ ਭਾਉ ਕੋ ਗਵਾਇਆ ਹੈ, ਸੋ ਪਰਮੇਸ੍ਵਰ ਕੇ ਸਾਥ ਮਿਲ ਰਹੇ, ਭਾਵ ਅਭੇਦ ਹੋ ਰਹੇ ਹੈਂ, ਤਿਨੋਂ ਕੋ ਫਿਰ ਮਰਨਾ ਨਹੀਂ ਹੂਆ ਹੈ॥੬॥
Prof. Sahib Singhਜੇਹੜੇ ਜੀਵ ਆਪਾ-ਭਾਵ ਗਵਾ ਕੇ (ਮਾਇਆ ਦੇ ਮੋਹ ਵਲੋਂ) ਮਰ ਜਾਂਦੇ ਹਨ, ਉਹਨਾਂ ਨੂੰ ਇਹ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ ॥੬॥ਪਦ ਅਰਥ ਆਪੁ = ਆਪਾ-ਭਾਵ। ਮਰਣੁ = ਜਨਮ ਮਰਨ ਦਾ ਗੇੜ ॥੬॥
SikhNet (Spanish)Sí, aquél que muere para su ego, no muere otra vez. (6)
ਸਾਈ ਕਾਰ ਕਮਾਵਣੀ; ਧੁਰ ਕੀ ਫੁਰਮਾਈ ॥
saaee kaar kamaavanee; dhur kee furamaaee |
Sant Singh KhalsaDo those deeds which the Primal Lord has ordered for you.
Manmohan SinghOne should accomplish the task which the Primal Lord has enjoined upon him.
Manmohan Singh (Punjabi)ਇਨਸਾਨ ਨੂੰ ਉਹ ਕੰਮ ਕਰਨਾ ਉਚਿੱਤ ਹੈ, ਜਿਸ ਬਾਰੇ ਆਦਿ ਪ੍ਰਭੂ ਨੇ ਉਸ ਨੂੰ ਹੁਕਮ ਕੀਤਾ ਹੈ।
Fareedkot Teekaਜੋ ਧੁਰ ਕੀ ਕਹੀ ਹੂਈ ਕਾਰ, ਭਾਵ ਭਗਤੀ ਹੈ, ਸੋਈ ਕਮਾਵਣੀ ਚਾਹੀਏ॥
Prof. Sahib Singhਧੁਰੋਂ ਹੀ (ਪ੍ਰਭੂ ਦੇ ਹੁਕਮ ਅਨੁਸਾਰ) ਜੀਵ ਨੂੰ ਜੇਹੜੀ ਕਾਰ ਕਰਨ ਦਾ ਹੁਕਮ ਹੁੰਦਾ ਹੈ ਜੀਵ ਉਹੀ ਕਾਰ ਕਰਦਾ ਹੈ,
SikhNet (Spanish)Uno debería hacer las acciones que están inscritas en su destino por Dios, si uno ofrece su mente al Guru,
ਜੇ ਮਨੁ ਸਤਿਗੁਰ ਦੇ ਮਿਲੈ; ਕਿਨਿ. ਕੀਮਤਿ ਪਾਈ ॥੭॥
je man satigur de milai; kin. keemat paaee |7|
Sant Singh KhalsaIf one surrenders his mind upon meeting the True Guru, who can estimate its value? ||7||
Manmohan SinghIf man, meeting the True Guru, surrenders his soul unto him, who can appraise his worth?
Manmohan Singh (Punjabi)ਜੇਕਰ ਆਦਮੀ ਸੱਚੇ ਗੁਰਾਂ ਨੂੰ ਮਿਲ ਕੇ ਆਪਣੀ ਆਤਮਾ ਉਨ੍ਹਾਂ ਦੀ ਭੇਟਾ ਕਰ ਦੇਵੇ, ਤਾਂ ਉਸ ਦਾ ਮੁੱਲ ਕੌਣ ਪਾ ਸਕਦਾ ਹੈ?
Fareedkot Teekaਜੋ ਅਪਨਾ ਮਨ ਦੇ ਕਰ ਸਤਗੁਰੋਂ ਸੇ ਮਿਲੇ ਹੈਂ ਤਿਨ ਕੀ ਫਿਰ ਕਿਸਨੇ ਕੀਮਤ ਪਾਈ ਹੈ ਅਰਥਾਤ ਕਿਸੀ ਨੇ ਨਹੀਂ ਪਾਈ ਹੈ॥੭॥
Prof. Sahib Singhਪਰ ਜੇ ਜੀਵ ਆਪਣਾ ਮਨ ਗੁਰੂ ਦੇ ਹਵਾਲੇ ਕਰ ਕੇ ਪ੍ਰਭੂ-ਚਰਨਾਂ ਵਿਚ ਟਿਕ ਜਾਏ (ਤਾਂ ਇਸ ਦਾ ਇਤਨਾ ਉੱਚਾ ਆਤਮਕ ਜੀਵਨ ਬਣ ਜਾਂਦਾ ਹੈ ਕਿ) ਕੋਈ ਭੀ ਉਸ ਦਾ ਮੁੱਲ ਨਹੀਂ ਪਾ ਸਕਦਾ ॥੭॥ਪਦ ਅਰਥ ਸਤਿਗੁਰ ਦੇ = ਗੁਰੂ ਨੂੰ ਦੇ ਕੇ। ਕਿਨਿ = ਕਿਸ ਨੇ? ॥੭॥
SikhNet (Spanish)encontrándolo así, este Encuentro es de valor incalculable. (7)
ਰਤਨਾ ਪਾਰਖੁ ਸੋ ਧਣੀ; ਤਿਨਿ ਕੀਮਤਿ ਪਾਈ ॥
ratanaa paarakh so dhanee; tin keemat paaee |
Sant Singh KhalsaThat Lord Master is the Assayer of the jewel of the mind; He places the value on it.
Manmohan SinghThat Master is the Assayer of the mind jewels and He sets the price thereof.
Manmohan Singh (Punjabi)ਉਹ ਮਾਲਕ ਮਨ ਮਾਣਕਾਂ ਨੂੰ ਪਰਖਣਹਾਰ ਹੈ ਅਤੇ ਉਹਨਾਂ ਦਾ ਮੁੱਲ ਪਾਉਂਦਾ ਹੈ।
Fareedkot Teekaਰਤਨ ਬੈਰਾਗ ਬਿਬੇਕਾਦਿਕ ਕੇ ਧਾਰਨ ਕਰਨ ਹਾਰਾ ਜੋ ਪੁਰਖੁ ਹੈ, ਸੋ (ਧਣੀ) ਅਕਾਲ ਪੁਰਖ ਕਾ (ਪਾਰਖੁ) ਜਾਨਨੇ ਹਾਰਾ ਹੈ, ਤਿਸ ਨੇ ਤਿਸ ਕੀ ਕੀਮਤਿ ਪਾਈ ਹੈ॥
Prof. Sahib Singhਉਹ ਮਾਲਕ ਆਪ ਹੀ ਇਹਨਾਂ (ਆਪ ਦੇ ਬਣਾਏ ਹੋਏ) ਰਤਨਾਂ ਦੀ ਪਰਖ ਕਰਦਾ ਹੈ ਤੇ (ਪਰਖ ਪਰਖ ਕੇ) ਆਪ ਹੀ ਇਹਨਾਂ ਦਾ ਮੁੱਲ ਪਾਂਦਾ ਹੈ।ਪਦ ਅਰਥ ਪਾਰਖੁ = ਪਰਖ ਕਰਨ ਵਾਲਾ, ਜੌਹਰੀ। ਧਣੀ = ਮਾਲਕ-ਪ੍ਰਭੂ। ਤਿਨਿ = ਉਸ (ਪ੍ਰਭੂ) ਨੇ।
SikhNet (Spanish)El Señor Mismo es el Evaluador de la joya de la mente; sólo Él conoce su precio.
ਨਾਨਕ ਸਾਹਿਬੁ ਮਨਿ ਵਸੈ; ਸਚੀ ਵਡਿਆਈ ॥੮॥੧੭॥
naanak saahib man vasai; sachee vaddiaaee |8|17|
Sant Singh KhalsaO Nanak, True is the Glory of that one, in whose mind the Lord Master dwells. ||8||17||
Manmohan SinghNanak, true is the glory of him, in whose heart the Lord dwells.
Manmohan Singh (Punjabi)ਨਾਨਕ ਸੱਚੀ ਹੈ ਕੀਰਤੀ ਉਸ ਦੀ, ਜਿਸ ਦੇ ਦਿਲ ਅੰਦਰ ਪ੍ਰਭੂ ਨਿਵਾਸ ਰੱਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੇ ਮਨ ਮੇਂ ਸਾਹਿਬ ਬਸਤਾ ਹੈ ਤਿਸ ਕੀ ਸਚੀ ਵਡਿਆਈ ਹੋਤੀ ਹੈ॥੮॥੫॥੧੭॥☬ਨਾਮ ਕੀ ਮਹਿਮਾ ਕਹਤੇ ਹੈਂ:
Prof. Sahib Singhਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ ਮਾਲਕ-ਪ੍ਰਭੂ ਵੱਸ ਪੈਂਦਾ ਹੈ, ਉਸ ਨੂੰ ਸਦਾ-ਥਿਰ ਰਹਿਣ ਵਾਲੀ ਇਜ਼ਤ ਬਖ਼ਸ਼ਦਾ ਹੈ ॥੮॥੧੭॥
SikhNet (Spanish)Dice Nanak, si el Señor habita en nuestra mente, esa es la Gloria Verdadera. (8‑17)