ਆਸਾ ਮਹਲਾ ੧ ॥
aasaa mahalaa 1 | Ang 419
Sant Singh KhalsaAasaa, First Mehl:
Manmohan SinghAsa 1st Guru.
Manmohan Singh (Punjabi)ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl, Guru Nanak, Primer Canal Divino.
ਚਲੇ ਚਲਣਹਾਰ; ਵਾਟ ਵਟਾਇਆ ॥
chale chalanahaar; vaatt vattaaeaa | Ang 419
Sant Singh KhalsaThe travellers travel from one road to another.
Manmohan SinghThe travelers depart via a different route.
Manmohan Singh (Punjabi)ਮੁਸਾਫਰ ਹੋਰਸ ਰਸਤੇ ਰਾਹੀਂ ਤੁਰ ਪੈਦੇ ਹਨ।
Fareedkot Teekaਜਿਨੋਂ ਨੇ (ਵਾਟ) ਅਕਾਲ ਪੁਰਖ ਕੀ ਪ੍ਰਾਪਤੀ ਕੇ ਰਸਤੇ ਕੋ (ਵਟਾਇਆ) ਬਦਲਿਆ ਹੈ, ਭਾਵ ਛੋਡਿਆ ਹੈ, ਸੋ ਜੀਵ (ਚਲਣਹਾਰ) ਨਾਸਵੰਤ ਨਰਕ ਸ੍ਵਰਗ ਕੋ ਕਰਮਾਨੁਸਾਰ ਚਲੇ ਜਾਤੇ ਹੈਂ। ਵਾ ਗੁਰਮੁਖ ਸੰਸਾਰ ਨੂੰ (ਚਲਣਹਾਰ) ਨਾਸ ਰੂਪੁ ਜਾਣਕੇ ਸੰਸਾਰਕ ਰਸਤੇ ਕੋ ਸਭ ਓਰ ਤੇ ਵਟਾਇ ਚਲੇ ਹੈਂ ਪਰਮੇਸ੍ਵਰ ਕੇ ਮਾਰਗ ਮੇਂ ਪ੍ਰਵਿਰਤੇ ਹੈਂ॥
Prof. Sahib Singhਪਰਦੇਸੀ ਜੀਊੜੇ ਜੀਵਨ ਦਾ ਸਹੀ ਰਸਤਾ ਖੁੰਝ ਕੇ ਤੁਰੇ ਜਾ ਰਹੇ ਹਨ,ਪਦ ਅਰਥ ਚਲਣਹਾਰ = ਜਿਨ੍ਹਾਂ ਜ਼ਰੂਰ ਇਥੋਂ ਚਲੇ ਜਾਣਾ ਹੈ। ਵਾਟ = (ਜੀਵਨ ਦਾ ਸਹੀ) ਰਸਤਾ। ਵਟਾਇਆ = ਵਟਾਇ, ਵਟਾ ਕੇ, ਛੱਡ ਕੇ।
SikhNet (Spanish)El hombre, como un volantín, va de un lado al otro
ਧੰਧੁ ਪਿਟੇ ਸੰਸਾਰੁ; ਸਚੁ. ਨ ਭਾਇਆ ॥੧॥
dhandh pitte sansaar; sach. na bhaaeaa |1| Ang 419
Sant Singh KhalsaThe world is engrossed in its entanglements, and does not appreciate the Truth. ||1||
Manmohan SinghThe world is engrossed in worldly affairs and loves not the truth.
Manmohan Singh (Punjabi)ਜਹਾਨ ਸੰਸਾਰੀ ਕੰਮਾਂ ਅੰਦਰ ਖੱਚਤ ਹੈ ਅਤੇ ਸੱਚ ਨੂੰ ਪਿਆਰ ਨਹੀਂ ਕਰਦਾ।
Fareedkot Teekaਔਰ ਸੰਸਾਰੀ ਜੀਵ ਸੰਸਾਰ ਹੀ ਕੇ ਧੰਧਿਓਂ ਕੋ ਪੀਟਤੇ ਹੈਂ, ਤਿਨ ਕੋ ਸਚੁ ਨਹੀਂ ਭਾਇਆ ਹੈ॥੧॥
Prof. Sahib Singhਉਹ ਕੰਮ ਔਖਾ ਹੋ ਹੋ ਕੇ ਗਲ ਵਿਚ ਮਾਇਆ ਦੇ ਜੰਜਾਲ ਪਾਈ ਰਖਦੇ ਹਨ ਤੇ ਉਹਨਾਂ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਪਿਆਰਾ ਨਹੀਂ ਲੱਗਦਾ ॥੧॥ਪਦ ਅਰਥ ਧੰਧੁ = ਧੰਧਾ, ਉਹ ਕੰਮ ਜੋ ਜੰਜਾਲ ਪਾਈ ਜਾਂਦਾ ਹੈ। ਪਿਟੇ = ਔਖਾ ਹੋ ਹੋ ਕੇ ਕਰਦਾ ਹੈ ॥੧॥
SikhNet (Spanish)involucrado en la lucha del mundo y no ama la Verdad. (1)
ਕਿਆ ਭਵੀਐ. ਕਿਆ ਢੂਢੀਐ; ਗੁਰ ਸਬਦਿ ਦਿਖਾਇਆ ॥
kiaa bhaveeai. kiaa dtoodteeai; gur sabad dikhaaeaa | Ang 419
Sant Singh KhalsaWhy wander around, and why go searching, when the Guru's Shabad reveals Him to us?
Manmohan SinghWhy to wander about, and why to make a search, when Gurbani shows the Lord to us?
Manmohan Singh (Punjabi)ਕਿਉਂ ਭਟਕੀਏ ਤੇ ਕਿਉਂ ਖੋਜ-ਭਾਲ ਕਰੀਏ, ਜਦ ਗੁਰਬਾਣੀ ਸਾਨੂੰ ਸਾਹਿਬ ਦੇ ਦਰਸ਼ਨ ਕਰਾਉਂਦੀ ਹੈ?
Fareedkot Teekaਹੇ ਭਾਈ! ਅਬ ਹਮ ਤੀਰਥ ਆਦਿਕੋਂ ਮੇਂ ਕ੍ਯਾ ਭ੍ਰਮਣ ਕਰੈਂ ਔਰ ਕ੍ਯਾ ਬਸਤੁ ਢੂੰਢੈ, ਗੁਰ ਉਪਦੇਸ ਨੇ ਹਮ ਕੋ ਪਰਮਾਤਮਾ ਦਿਖਾਇ ਦੀਆ ਹੈ॥
Prof. Sahib Singhਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਨੂੰ ਵੇਖ ਲਿਆ ਹੈ, ਉਸ ਦੀ ਭਟਕਣਾ ਮੁੱਕ ਜਾਂਦੀ ਹੈ, ਉਸ ਨੂੰ ਕਿਸੇ ਹੋਰ ਥਾਂ ਸੁਖ ਭਾਲਣ ਦੀ ਲੋੜ ਨਹੀਂ ਪੈਂਦੀ।ਪਦ ਅਰਥ ਕਿਆ ਭਵੀਐ = ਭਟਕਣ ਦੀ ਲੋੜ ਨਹੀਂ ਰਹਿ ਜਾਂਦੀ। ਕਿਆ ਢੂਢੀਐ = (ਸੁਖ) ਭਾਲਣ ਦੀ ਲੋੜ ਨਹੀਂ ਰਹਿੰਦੀ। ਗੁਰ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।
SikhNet (Spanish)¿Por qué correr a todas partes buscando al Señor afuera cuando la Palabra del Guru nos Lo revela en nuestro interior?
ਮਮਤਾ ਮੋਹੁ ਵਿਸਰਜਿਆ; ਅਪਨੈ ਘਰਿ ਆਇਆ ॥੧॥ ਰਹਾਉ ॥
mamataa mohu visarajiaa; apanai ghar aaeaa |1| rahaau | Ang 419
Sant Singh KhalsaLeaving behind egotism and attachment, I have arrived at my own home. ||1||Pause||
Manmohan SinghHaving renounced egoism and worldly attachment, I have arrived at my own Home. Pause.
Manmohan Singh (Punjabi)ਅਪਣੱਤ ਅਤੇ ਸੰਸਾਰੀ ਲਗਣ ਨੂੰ ਤਿਆਗ ਕੇ ਮੈਂ ਆਪਣੇ ਨਿਜ ਦੇ ਧਾਮ ਤੇ ਪੁੱਜ ਗਿਆ ਹਾਂ। ਠਹਿਰਾਉ।
Fareedkot Teekaਜਬ ਹਮਨੇ ਮਮਤਾ ਅਰੁ ਮੋਹ ਕੋ (ਵਿਸਰਜਿਆ) ਤਿਆਗਨ ਕੀਆ ਹੈ ਤਉ ਅਪਨੇ ਸਰੂਪ ਮੇਂ ਆਇਆ ਹੂੰ, ਭਾਵ ਪ੍ਰਾਪਤਿ ਹੂਆ ਹੂੰ॥੧॥ ਰਹਾਉ ॥
Prof. Sahib Singhਉਹ ਆਪਣੇ ਅੰਦਰੋਂ ਮਮਤਾ ਤੇ ਮਾਇਆ ਦੀ ਮੋਹ ਦੂਰ ਕਰ ਦੇਂਦਾ ਹੈ, ਤੇ ਉਹ ਆਪਣੇ ਅਸਲੀ ਘਰ (ਪ੍ਰਭੂ) ਵਿਚ ਸਦਾ ਲਈ ਟਿਕ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਵਿਸਰਜਿਆ = ਦੂਰ ਕੀਤਾ। ਘਰਿ = ਘਰ ਵਿਚ ॥੧॥ ਰਹਾਉ ॥
SikhNet (Spanish)Abandonando el apego arribamos a nuestro Hogar. (1‑Pausa)
ਸਚਿ ਮਿਲੈ ਸਚਿਆਰੁ; ਕੂੜਿ. ਨ ਪਾਈਐ ॥
sach milai sachiaar; koorr. na paaeeai | Ang 419
Sant Singh KhalsaThrough Truth, one meets the True One; He is not obtained through falsehood.
Manmohan SinghThrough truth the True One is met. Through falsehood He is not obtained.
Manmohan Singh (Punjabi)ਸੱਚ ਦੇ ਰਾਹੀਂ ਸਤਿਪੁਰਖ ਮਿਲਦਾ ਹੈ। ਝੂਠ ਦੁਆਰਾ ਉਹ ਪਾਇਆ ਨਹੀਂ ਜਾਂਦਾ।
Fareedkot Teekaਸਚਾ ਲੋਗੁ ਹਰਿ ਸੇ ਸਤ ਨਾਮ ਕਰ ਕੇ ਮਿਲਤਾ ਹੈ ਝੂਠੁ ਕਰ ਕੇ ਸਚੁ ਨਹੀਂ ਪਾਈਤਾ॥
Prof. Sahib Singhਸੱਚ ਦਾ ਵਪਾਰੀ ਜੀਵ ਸਦਾ-ਥਿਰ ਪ੍ਰਭੂ ਵਿਚ ਜੁੜ ਕੇ (ਪ੍ਰਭੂ ਨੂੰ) ਮਿਲ ਪੈਂਦਾ ਹੈ, ਝੂਠੇ ਪਦਾਰਥਾਂ ਦੇ ਮੋਹ ਵਿਚ ਲੱਗਿਆਂ ਪ੍ਰਭੂ ਨਹੀਂ ਮਿਲਦਾ।ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਦੇ ਸਿਮਰਨ ਵਿਚ (ਜੁੜ ਕੇ)। ਸਚਿਆਰੁ = ਸੱਚ ਦਾ ਵਪਾਰੀ। ਕੂੜ = ਕੂੜ ਵਿਚ ਲੱਗ ਕੇ।
SikhNet (Spanish)Obtenemos al Uno Verdadero a través de la Verdad y no de la falsedad,
ਸਚੇ ਸਿਉ ਚਿਤੁ ਲਾਇ; ਬਹੁੜਿ. ਨ ਆਈਐ ॥੨॥
sache siau chit laae; bahurr. na aaeeai |2| Ang 419
Sant Singh KhalsaCentering your consciousness on the True Lord, you shall not have to come into the world again. ||2||
Manmohan SinghFixing attention on the True Lord, man comes not into the world, again.
Manmohan Singh (Punjabi)ਸੱਚੇ ਸੁਆਮੀ ਨਾਲ ਬਿਰਤੀ ਜੋੜਨ ਦੁਆਰਾ ਬੰਦਾ ਮੁੜ ਕੇ ਸੰਸਾਰ ਵਿੱਚ ਨਹੀਂ ਆਉਂਦਾ।
Fareedkot Teekaਸਚੇ ਸੇ ਚਿਤ ਲਗਾਇ ਕਰ ਫਿਰ ਸੰਸਾਰ ਮੇਂ ਨਹੀਂ ਆਵੀਤਾ ਅਰਥਾਤ ਮੁਕਤ ਹੋ ਜਾਵੀਤਾ ਹੈ॥੨॥
Prof. Sahib Singhਸਦਾ-ਥਿਰ ਪਰਮਾਤਮਾ ਵਿਚ ਚਿੱਤ ਜੋੜਿਆਂ ਮੁੜ ਮੁੜ ਜਨਮ ਵਿਚ ਨਹੀਂ ਆਵੀਦਾ ॥੨॥ਪਦ ਅਰਥ ਬਹੁੜਿ = ਮੁੜ, ਫਿਰ ॥੨॥
SikhNet (Spanish)y cuando uno está entonado en el Uno Verdadero, no vuelve a regresar al mundo del deseo. (2)
ਮੋਇਆ ਕਉ. ਕਿਆ ਰੋਵਹੁ; ਰੋਇ. ਨ ਜਾਣਹੂ ॥
moeaa kau. kiaa rovahu; roe. na jaanahoo | Ang 419
Sant Singh KhalsaWhy do you weep for the dead? You do not know how to weep.
Manmohan SinghWhy doest thou weep for the dead? Thou knowest not how to weep.
Manmohan Singh (Punjabi)ਤੂੰ ਮਰਿਆ ਹੋਇਆ ਲਈ ਕਿਉਂ ਰੌਦਾ ਹੈ? ਤੂੰ ਰੌਣ ਜਾਣਦਾ ਹੀ ਨਹੀਂ।
Fareedkot Teekaਜੋ ਮਰ ਗਏ ਹੈਂ ਤਿਨ ਕੋ ਕਿਆ ਰੋਵਤੇ ਹੋ, ਤੁਮ ਰੋ ਨਹੀਂ ਜਾਨਤੇ ਹੋ॥
Prof. Sahib Singhਤੁਸੀਂ ਮਰੇ ਸੰਬੰਧੀਆਂ ਨੂੰ ਰੋਂਦੇ ਹੋ (ਉਹਨਾਂ ਦੀ ਖ਼ਾਤਰ ਵੈਰਾਗ ਕਰਦੇ ਹੋ) ਇਹ ਵਿਅਰਥ ਕੰਮ ਹੈ, ਅਸਲ ਵੈਰਾਗ ਵਿਚ ਆਉਣ ਦੀ ਤੁਹਾਨੂੰ ਜਾਚ ਨਹੀਂ।ਪਦ ਅਰਥ ਰੋਇ ਨਾ ਜਾਣਹੂ = ਤੁਸੀ ਰੋਣਾ ਨਹੀਂ ਜਾਣਦੇ, ਤੁਸੀ ਵੈਰਾਗ ਵਿਚ ਆਉਣਾ ਨਹੀਂ ਜਾਣਦੇ।
SikhNet (Spanish)¿Por qué te lamentas por los muertos? No, tú no sabes lamentarte.
ਰੋਵਹੁ ਸਚੁ ਸਲਾਹਿ; ਹੁਕਮੁ ਪਛਾਣਹੂ ॥੩॥
rovahu sach salaeh; hukam pachhaanahoo |3| Ang 419
Sant Singh KhalsaWeep by praising the True Lord, and recognize His Command. ||3||
Manmohan SinghWail in love while praising the True Lord, and recognise His command.
Manmohan Singh (Punjabi)ਸੱਚੇ ਸਾਈਂ ਦੀ ਸਿਫ਼ਤ ਕਰਦਾ ਹੋਇਆ ਪ੍ਰੇਮ ਵਿੱਚ ਰੋ ਅਤੇ ਉਸ ਦੇ ਫੁਰਮਾਨ ਨੂੰ ਸਿੰਆਣ।
Fareedkot Teekaਸਚੇ ਕੇ ਸਲਾਹਨੇ ਮੇਂ ਅਰੁ ਉਸ ਕੇ ਹੁਕਮ ਕੋ ਸਮਝਣੇ ਕੇ ਵਾਸਤੇ ਰੋਵੋ॥੩॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਦੀ ਵੈਰਾਗ ਵਿੱਚ ਆਵੋ ਤੇ ਸਮਝੋ ਕਿ ਇਹ (ਕਿ ਜੰਮਣਾ ਮਰਨਾ) ਪਰਮਾਤਮਾ ਦਾ ਹੁਕਮ ਹੈ ॥੩॥ਪਦ ਅਰਥ ਰੋਵਹੁ = ਵੈਰਾਗ ਵਿਚ ਆਓ। ਸਲਾਹਿ = ਸਿਫ਼ਤ-ਸਾਲਾਹ ਕਰ ਕੇ ॥੩॥
SikhNet (Spanish)Laméntate alabando al Verdadero Señor y reconoce Su Mandato. (3)
ਹੁਕਮੀ. ਵਜਹੁ ਲਿਖਾਇ; ਆਇਆ ਜਾਣੀਐ ॥
hukamee. vajahu likhaae; aaeaa jaaneeai | Ang 419
Sant Singh KhalsaBlessed is the birth of one who is destined to abide by the Lord's Command.
Manmohan SinghFruitful or Renowned is the advent of him, who is destined by the commander to receive the maintenance of the Name.
Manmohan Singh (Punjabi)ਸਫਲ ਜਾਂ ਪ੍ਰਸਿੱਧ ਹੋ ਵੰਞਦਾ ਹੈ ਉਸ ਦਾ ਆਗਮਨ, ਜਿਸ ਦੇ ਭਾਗਾਂ ਵਿੱਚ ਹਾਕਮ (ਪ੍ਰਭੂ) ਨੇ ਨਾਮ ਦੇ ਗੁਜਾਰੇ ਦੀ ਪਰਾਪਤੀ ਲਿਖੀ ਹੈ।
Fareedkot Teekaਸੰਸਾਰ ਕੇ ਜਿਤਨੇ ਸੁਖੁ ਦੁਖ ਹੈਂ ਯਹ ਤੋ (ਹੁਕਮੀ) ਅਕਾਲ ਪੁਰਖ ਸੇ ਕਰਮਾਨੁਸਾਰ (ਵਜਹੁ) ਦੁਮਾਹਾ ਜੀਵ ਲਿਖਾਇ ਆਇਆ ਜਾਣੀਤਾ ਹੈ॥
Prof. Sahib Singhਇਹ ਗੱਲ ਸਮਝਣੀ ਚਾਹੀਦੀ ਹੈ ਕਿ ਹਰੇਕ ਜੀਵ ਪਰਮਾਤਮਾ ਦੀ ਰਜ਼ਾ ਵਿਚ ਹੀ ਰੋਜ਼ੀ ਲਿਖਾ ਕੇ ਜਗਤ ਵਿਚ ਆਉਂਦਾ ਹੈ।ਪਦ ਅਰਥ ਵਜਹੁ = ਤਨਖ਼ਾਹ, ਰੋਜ਼ੀਨਾ। ਜਾਣੀਐ = (ਇਹ ਗੱਲ) ਸਮਝਣੀ ਚਾਹੀਦੀ ਹੈ।
SikhNet (Spanish)Él obtiene Utilidad Verdadera tomando
ਲਾਹਾ ਪਲੈ ਪਾਇ; ਹੁਕਮੁ ਸਿਞਾਣੀਐ ॥੪॥
laahaa palai paae; hukam siyaaneeai |4| Ang 419
Sant Singh KhalsaHe obtains the true profit, realizing the Lord's Command. ||4||
Manmohan SinghBy realising the Lord's will, the mortal obtains the profit.
Manmohan Singh (Punjabi)ਸੁਆਮੀ ਦੀ ਰਜ਼ਾ ਨੂੰ ਅਨੁਭਵ ਕਰਨ ਦੁਆਰਾ ਪ੍ਰਾਣੀ ਨਫਾ ਪਰਾਪਤ ਕਰ ਲੈਦਾ ਹੈ।
Fareedkot Teekaਲਾਹਾ ਤਬ ਪਲੇ ਪੜੇਗਾ ਜਬ ਉਸ ਹੁਕਮ ਕੋ ਸਮਝੀਏਗਾ ਅਰਥਾਤ ਸੁਖ ਦੁਖ ਹਾਂਨ ਲਾਭ ਕੇ ਹੁਕਮ ਮੇਂ ਮੰਨ ਕਰ ਸਮਾਨ ਬ੍ਰਿਤਿ ਰਖੋਗੇ॥੪॥
Prof. Sahib Singhਉਸ ਦੀ ਰਜ਼ਾ ਨੂੰ ਪਛਾਨਣਾ ਚਾਹੀਦਾ ਹੈ, ਇਸ ਤਰ੍ਹਾਂ ਹੀ ਜੀਵਨ ਲਾਭ ਮਿਲਦਾ ਹੈ ॥੪॥ਪਦ ਅਰਥ ਪਲੈ ਪਾਇ = ਮਿਲਦਾ ਹੈ ॥੪॥
SikhNet (Spanish)Conciencia del Comando del Señor. (4)
ਹੁਕਮੀ ਪੈਧਾ ਜਾਇ; ਦਰਗਹ ਭਾਣੀਐ ॥
hukamee paidhaa jaae; daragah bhaaneeai | Ang 420
Sant Singh KhalsaIf it pleases the Commander, one goes to His Court, robed in honor.
Manmohan SinghIf it please the Commander, man goes to His court, dressed in the robe of honour.
Manmohan Singh (Punjabi)ਜੇਕਰ ਹਾਕਮ ਨੂੰ ਚੰਗਾ ਲੱਗੇ, ਇਨਸਾਨ ਇਜ਼ਤ ਦੀ ਪੁਸ਼ਾਕ ਪਾ ਕੇ ਉਸ ਦੇ ਦਰਬਾਰ ਨੂੰ ਜਾਂਦਾ ਹੈ।
Fareedkot Teekaਜੋ ਜੀਵ ਹੁਕਮੀ ਕੇ ਹੁਕਮ ਕਰ ਕੇ ਭਗਤੀ ਰੂਪ ਪੁਸਾਕ ਕੋ ਪਹਨੇ ਹੂਏ ਜਾਤਾ ਹੈ, ਸੋ ਦਰਗਾਹ ਮੇਂ ਪਰਮੇਸ੍ਵਰ ਕੋ ਅੱਛਾ ਲਗਤਾ ਹੈ॥
Prof. Sahib Singhਪਰਮਾਤਮਾ ਦੀ ਰਜ਼ਾ ਵਿਚ ਹੀ (ਮਮਤਾ ਮੋਹ ਵਿਸਾਰ ਕੇ) ਜੀਵ ਇਥੋਂ ਇੱਜ਼ਤ ਖੱਟ ਕੇ ਜਾਂਦਾ ਹੈ ਤੇ ਪ੍ਰਭੂ ਦੀ ਦਰਗਾਹ ਵਿਚ ਭੀ ਆਦਰ ਪਾਂਦਾ ਹੈ,ਪਦ ਅਰਥ ਪੈਧਾ ਜਾਇ = ਸਰੋਪਾ ਲੈ ਕੇ ਜਾਂਦਾ ਹੈ।
SikhNet (Spanish)Si el Señor así lo desea, Él embellece a Su Sirviente;
ਹੁਕਮੇ ਹੀ ਸਿਰਿ ਮਾਰ; ਬੰਦਿ ਰਬਾਣੀਐ ॥੫॥
hukame hee sir maar; band rabaaneeai |5| Ang 420
Sant Singh KhalsaBy His Command, God's slaves are hit over the head. ||5||
Manmohan SinghBy His order, the God's slaves strike at the mortal's head.
Manmohan Singh (Punjabi)ਉਸ ਦੀ ਆਗਿਆ ਦੁਆਰਾ, ਰੱਬ ਦੇ ਦਾਸ, ਪ੍ਰਾਣੀ ਦੇ ਮੂੰਡ ਉਤੇ ਸੱਟ ਮਾਰਦੇ ਹਨ।
Fareedkot Teekaਜੋ ਮਨਮੁਖ ਕੁਕ੍ਰਮ ਕਰਤੇ ਹੈਂ ਤਿਨ ਕੋ (ਬੰਦਿ ਰਬਾਣੀਐ) ਰਬ ਕੇ ਬੰਦੇ ਜਮਦੂਤ ਹੁਕਮ ਕਰ ਕੇ ਸਿਰ ਹੀ ਪਰ ਮਾਰ ਕਰਤੇ ਹੈਂ; ਵਾ ਪਰਮੇਸ੍ਵਰ ਕੀ ਕੈਦ ਮੇਂ ਹੈਂ ਔਰ ਸਿਰ ਪਰ ਮਾਰ ਪੜਤੀ ਹੈ; ਵਾ ਜਿਨ ਕੋ ਕਪੋਂ ਕੀ ਬਾਣ, ਭਾਵ ਚੰਚਲਤਾ ਹੈ, ਪਰਮੇਸ੍ਵਰ ਕੇ ਹੁਕਮ ਕਰ ਤਿਨ ਕੇ ਸਿਰ ਪਰ ਮਾਰ ਪੜਤੀ ਹੈ॥੫॥
Prof. Sahib Singhਪ੍ਰਭੂ ਦੀ ਰਜ਼ਾ ਵਿਚ ਹੀ (ਮਮਤਾ ਮੋਹ ਵਿਚ ਫਸਣ ਕਰਕੇ) ਜੀਵਾਂ ਨੂੰ ਸਿਰ ਉਤੇ ਮਾਰ ਪੈਂਦੀ ਹੈ ਤੇ (ਜਨਮ ਮਰਨ ਦੀ) ਰੱਬੀ ਕੈਦ ਵਿਚ ਜੀਵ ਪੈਂਦੇ ਹਨ ॥੫॥ਪਦ ਅਰਥ ਸਿਰਿ = ਸਿਰ ਉਤੇ। ਬੰਦ = ਕੈਦ ਵਿਚ ॥੫॥
SikhNet (Spanish)si no, lo amarra y le da de palos en la cabeza. (5)
ਲਾਹਾ ਸਚੁ ਨਿਆਉ; ਮਨਿ ਵਸਾਈਐ ॥
laahaa sach niaau; man vasaaeeai | Ang 420
Sant Singh KhalsaThe profit is earned by enshrining Truth and justice in the mind.
Manmohan SinghEnshrining truth and justice in the mind, man gains profit.
Manmohan Singh (Punjabi)ਸੱਚੇ ਅਤੇ ਇਨਸਾਫ ਨੂੰ ਆਪਣੇ ਅੰਦਰ ਟਿਕਾਉਣ ਦੁਆਰਾ ਇਨਸਾਨ ਨਫਾ ਉਠਾਉਂਦਾ ਹੈ।
Fareedkot Teekaਜਬ ਸਤ ਅਸਤ ਕੇ (ਨਿਆਉ) ਬਿਬੇਕ ਕੋ ਮਨ ਮੇਂ ਧਾਰਨ ਕਰੀਏ ਤਬ ਮਾਨੁਖ ਕਾ ਲਾਹਾ ਮਿਲਤਾ ਹੈ॥
Prof. Sahib Singhਜੇ ਇਹ ਗੱਲ ਮਨ ਵਿਚ ਵਸਾ ਲਈਏ ਕਿ (ਹਰ ਥਾਂ) ਪਰਮਾਤਮਾ ਦਾ ਨਿਆਂ ਹੀ ਵਰਤ ਰਿਹਾ ਹੈ, ਤਾਂ ਸਦਾ-ਥਿਰ ਪ੍ਰਭੂ ਦਾ ਨਾਮ-ਲਾਭ ਖੱਟ ਲਈਦਾ ਹੈ।ਪਦ ਅਰਥ ਮਨਿ = ਮਨ ਵਿਚ।
SikhNet (Spanish)Enalteciendo el fruto de la Verdad y la Justicia en la mente,
ਲਿਖਿਆ ਪਲੈ ਪਾਇ; ਗਰਬੁ ਵਞਾਈਐ ॥੬॥
likhiaa palai paae; garab vayaaeeai |6| Ang 420
Sant Singh KhalsaThey obtain what is written in their destiny, and overcome pride. ||6||
Manmohan SinghThen one obtains what it written in his lot and stills his ego.
Manmohan Singh (Punjabi)ਜੋ ਕੁਛ ਉਸ ਦੇ ਭਾਗਾਂ ਵਿੱਚ ਲਿਖਿਆ ਹੋਇਆ ਹੈ, ਤਦ ਆਦਮੀ ਉਸ ਨੂੰ ਪਾ ਲੈਂਦਾ ਹੈ ਅਤੇ ਆਪਣੀ ਹਊਮੈ ਨੂੰ ਛੱਡ ਦਿੰਦਾ ਹੈ।
Fareedkot Teekaਜੋ ਹਮਾਰੇ ਮਸ੍ਤਕ ਮੇਂ ਲਿਖਾ ਹੈ, ਸੋਈ ਹਮ ਕੋ ਮਿਲੈਗਾ, ਜਬ ਐਸਾ ਨਿਸਚ੍ਯ ਕਰੀਏ ਤਬ ਹੰਕਾਰ ਦੂਰ ਕਰੀਤਾ ਹੈ॥੬॥
Prof. Sahib Singhਮਾਣ ਦੂਰ ਕਰ ਦੇਣਾ ਚਾਹੀਦਾ ਹੈ, (ਪ੍ਰਭੂ ਦੀ ਰਜ਼ਾ ਵਿਚ ਹੀ) ਹਰੇਕ ਜੀਵ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਪ੍ਰਾਪਤੀ ਕਰਦਾ ਹੈ ॥੬॥ਪਦ ਅਰਥ ਵਞਾਈਐ = ਦੂਰ ਕਰੀਏ। ਗਰਬੁ = ਅਹੰਕਾਰ ॥੬॥
SikhNet (Spanish)uno cumple con el decreto de su Destino y transforma su ego. (6)
ਮਨਮੁਖੀਆ ਸਿਰਿ ਮਾਰ; ਵਾਦਿ ਖਪਾਈਐ ॥
manamukheea sir maar; vaad khapaaeeai | Ang 420
Sant Singh KhalsaThe self-willed manmukhs are hit over the head, and consumed by conflict.
Manmohan SinghThe infidels are thrashed and are ruined in wranglings.
Manmohan Singh (Punjabi)ਕਾਫਰ ਕੁੱਟੇ ਫਾਟੇ ਜਾਂਦੇ ਹਨ ਅਤੇ ਬਖੇੜਿਆਂ ਅੰਦਰ ਤਬਾਹ ਹੋ ਜਾਂਦੇ ਹਨ।
Fareedkot Teekaਮਨਮੁਖੋਂ ਕੋ ਬਾਟ ਮੇਂ ਖਪਾਈਤਾ ਹੈ ਵਹੁ ਅੰਤ ਕੋ ਸਿਰਪਰ ਜਮਦੂਤੋਂ ਕੀ ਮਾਰ ਖਾਤੇ ਹੈਂ॥
Prof. Sahib Singhਜੇਹੜੀ ਜੀਵ-ਇਸਤ੍ਰੀ ਆਪਣੇ ਮਨ ਦੀ ਅਗਵਾਈ ਵਿਚ ਤੁਰਦੀ ਹੈ ਉਸ ਦੇ ਸਿਰ ਉਤੇ (ਜਨਮ ਮਰਨ ਦੇ ਗੇੜ ਦੀ) ਮਾਰ ਹੈ, ਉਹ (ਮਮਤਾ ਮੋਹ ਦੇ) ਝਗੜੇ ਵਿਚ ਹੀ ਖ਼ੁਆਰ ਹੁੰਦੀ ਹੈ।ਪਦ ਅਰਥ ਵਾਦਿ = ਝਗੜੇ ਵਿਚ।
SikhNet (Spanish)Los ególatras son castigados y consumidos en la contienda sin fin;
ਠਗਿ ਮੁਠੀ ਕੂੜਿਆਰ; ਬੰਨੑਿ ਚਲਾਈਐ ॥੭॥
tthag mutthee koorriaar; bana chalaaeeai |7| Ang 420
Sant Singh KhalsaThe cheaters are plundered by falsehood; they are chained and led away. ||7||
Manmohan SinghThe cheats are plundered by falsehood. They are chained and dispatched.
Manmohan Singh (Punjabi)ਛਲੀਆਂ ਨੂੰ ਝੂਠ ਨੇ ਲੁੱਟ ਪਿਆ ਹੈ। ਉਹ ਨਰੜ ਕੇ ਅੱਗੇ ਧੱਕੇ ਜਾਂਦੇ ਹਨ।
Fareedkot Teekaਝੂਠੀ ਮਾਇਆ ਕੀ ਠਗੀ ਮੇਂ ਦੁਨੀਆਂ (ਮੁਠੀ) ਠਗੀ ਗਈ ਹੈ, ਅੰਤ ਕੋ ਬੰਧ ਕਰ ਜਮਦੂਤੋਂ ਕੇ ਸੰਗ ਚਲਾਈ ਜਾਤੀ ਹੈ॥੭॥
Prof. Sahib Singhਕੂੜ ਦੀ ਵਪਾਰਨ ਜੀਵ-ਇਸਤ੍ਰੀ (ਮਮਤਾ ਮੋਹ ਵਿਚ ਹੀ) ਠੱਗੀ ਜਾਂਦੀ ਹੈ ਲੁੱਟੀ ਜਾਂਦੀ ਹੈ, (ਮੋਹ ਦੀ ਫਾਹੀ ਵਿਚ ਬੱਝੀ ਹੋਈ ਹੀ ਇਥੋਂ ਪਰਲੋਕ ਵਲ ਤੋਰੀ ਜਾਂਦੀ ਹੈ) ॥੭॥ਪਦ ਅਰਥ ਮੁਠੀ = ਲੁੱਟੀ ਜਾਂਦੀ ਹੈ। ਬੰਨ੍ਹ੍ਹਿ = ਬੰਨ੍ਹ ਕੇ ॥੭॥
SikhNet (Spanish)sí, los falsos son engañados por la falsedad y destruidos, amarrados de pies y manos por el deseo. (7)
ਸਾਹਿਬੁ ਰਿਦੈ ਵਸਾਇ; ਨ ਪਛੋਤਾਵਹੀ ॥
saahib ridai vasaae; na pachhotaavahee | Ang 420
Sant Singh KhalsaEnshrine the Lord Master in your mind, and you shall not have to repent.
Manmohan SinghEnshrine the Lord in thy mind, then, thou shalt not have to repent.
Manmohan Singh (Punjabi)ਸੁਆਮੀ ਨੂੰ ਆਪਣੇ ਹਿਰਦੇ ਅੰਦਰ ਟਿਕਾ, ਤਦ ਤੈਨੂੰ ਪਸਚਾਤਾਪ ਕਰਨਾ ਨਹੀਂ ਪਵੇਗਾ।
Fareedkot Teekaਜੋ ਸਾਹਿਬ ਕੋ ਹਿਰਦੇ ਮੇਂ ਬਸਾਉਤੇ ਹੈਂ, ਸੋ ਫਿਰ ਪਛਤਾਉਤੇ ਨਹੀਂ ਹੈਂ॥
Prof. Sahib Singhਮਾਲਕ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾ, (ਅੰਤ ਨੂੰ) ਪਛੁਤਾਉਣਾ ਨਹੀਂ ਪਏਗਾ।
SikhNet (Spanish)Aquél que enaltece al Señor en su mente, no sufre más,
ਗੁਨਹਾਂ ਬਖਸਣਹਾਰੁ; ਸਬਦੁ ਕਮਾਵਹੀ ॥੮॥
gunahaan bakhasanahaar; sabad kamaavahee |8| Ang 420
Sant Singh KhalsaHe forgives our sins, when we practice the Teachings of the Guru's Word. ||8||
Manmohan SinghIf man acts up to Guru's teaching, the Lord pardons his sins.
Manmohan Singh (Punjabi)ਜੇਕਰ ਬੰਦਾ ਗੁਰਾਂ ਦੇ ਉਪਦੇਸ਼ ਤੇ ਅਮਲ ਕਰੇ, ਪ੍ਰਭੂ ਉਸ ਦੇ ਗੁਨਾਹ ਮਾਫ ਕਰ ਦਿੰਦਾ ਹੈ।
Fareedkot Teekaਸਬਦ ਕੀ ਕਮਾਈ ਕਰ ਕੇ ਵਹੁ ਆਪ ਗੁਨਾਹ ਕੋ ਬਖਸ਼ਣੇਹਾਰੇ ਹੋ ਜਾਤੇ ਹੈਂ॥੮॥
Prof. Sahib Singhਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰ, ਉਹ ਸਾਰੇ ਗੁਨਾਹ ਬਖ਼ਸ਼ਣ ਵਾਲਾ ਹੈ ॥੮॥ਪਦ ਅਰਥ ਗੁਨਹਾਂ = ਪਾਪ, ਗੁਨਾਹ। ਸਬਦੁ = ਹੁਕਮ, ਸਿਫ਼ਤ-ਸਾਲਾਹ ॥੮॥
SikhNet (Spanish)porque si uno vive la Palabra del Guru, el Señor perdona todas sus faltas. (8)
ਨਾਨਕੁ ਮੰਗੈ ਸਚੁ; ਗੁਰਮੁਖਿ ਘਾਲੀਐ ॥
naanak mangai sach; guramukh ghaaleeai | Ang 420
Sant Singh KhalsaNanak begs for the True Name, which is obtained by the Gurmukh.
Manmohan SinghNanak prays for the True Name, which is obtained, through the Guru.
Manmohan Singh (Punjabi)ਨਾਨਕ ਸੱਚੇ ਨਾਮ ਦੀ ਯਾਚਨਾ ਕਰਦਾ ਹੈ ਜੋ ਗੁਰਾਂ ਦੇ ਰਾਹੀਂ, ਪ੍ਰਾਪਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਬੇਨਤੀ ਕਰ ਕਿ ਮੈਂ ਸਤਨਾਮ ਕਾ ਦਾਨ ਮਾਂਗਤਾ ਹੂੰ ਗੁਰੋਂ ਦ੍ਵਾਰੇ ਮੇਰੇ ਕੋ ਦੀਜੀਏ॥
Prof. Sahib Singhਹੇ ਪ੍ਰਭੂ! ਨਾਨਕ ਤੇਰਾ ਸਦਾ-ਥਿਰ ਨਾਮ ਮੰਗਦਾ ਹੈ, (ਤੇਰੀ ਮੇਹਰ ਹੋਵੇ ਤਾਂ) ਗੁਰੂ ਦੀ ਸਰਨ ਪੈ ਕੇ ਮੈਂ ਇਹ ਘਾਲ-ਕਮਾਈ ਕਰਾਂ।ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ।
SikhNet (Spanish)Nanak añora nada más que la Verdad del Señor que viene a través de la Gracia del Guru;
ਮੈ. ਤੁਝ ਬਿਨੁ ਅਵਰੁ ਨ ਕੋਇ; ਨਦਰਿ ਨਿਹਾਲੀਐ ॥੯॥੧੬॥
mai. tujh bin avar na koe; nadar nihaaleeai |9|16| Ang 420
Sant Singh KhalsaWithout You, I have no other at all; please, bless me with Your Glance of Grace. ||9||16||
Manmohan SinghWithout Thee I have none else Look Thou with favour on me.
Manmohan Singh (Punjabi)ਤੇਰੇ ਬਗੈਰ ਮੇਰਾ ਹੋਰ ਕੋਈ ਨਹੀਂ ਤੂੰ ਮੈਨੂੰ ਆਪਣੀ ਰਹਿਮਤ ਰਾਹੀਂ ਵੇਖ।
Fareedkot Teekaਔਰ ਮੇਰੇ ਕੋ ਤੇਰੇ ਬਿਨਾਂ ਦੂਸਰਾ ਕੋਈ ਨਹੀਂ ਹੈ, ਤਾਂ ਤੇ ਨਜਰ ਕਰ ਕੇ ਨਿਹਾਲ ਕੀਜੀਏ॥੯॥੪॥੧੬॥
Prof. Sahib Singhਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ, ਮੇਰੇ ਵਲ ਆਪਣੀ ਮੇਹਰ ਦੀ ਨਿਗਾਹ ਨਾਲ ਵੇਖ ॥੯॥੧੬॥ਪਦ ਅਰਥ ਨਿਹਾਲੀਐ = ਵੇਖ ॥੯॥੧੬॥
SikhNet (Spanish)sí, no tiene a nadie más con quien ir, excepto Contigo, oh Señor, ¡Bendícelo con Tu Misericordia! (9‑16)