ਆਸਾ ਮਹਲਾ ੧ ॥
aasaa mahalaa 1 | Ang 420
Sant Singh KhalsaAasaa, First Mehl:
Manmohan SinghAsa 1st Guru.
Manmohan Singh (Punjabi)ਆਸਾ ਪਹਿਲੀ ਪਾਤਿਸ਼ਾਹੀ।
SikhNet (Spanish)Asa, Mejl Guru Nanak, Primer Canal Divino.
ਜਿਨੑੀ ਨਾਮੁ ਵਿਸਾਰਿਆ; ਦੂਜੈ ਭਰਮਿ ਭੁਲਾਈ ॥
jinaee naam visaariaa; doojai bharam bhulaaee | Ang 420
Sant Singh KhalsaThose who have forgotten the Naam, the Name of the Lord, are deluded by doubt and duality.
Manmohan SinghThey who have forgotten the Name go astray in another's love and superstition.
Manmohan Singh (Punjabi)ਜਿਨ੍ਹਾਂ ਨੇ ਨਾਮ ਨੂੰ ਭੁਲਾਇਆ ਹੈ, ਉਹ ਹੋਰਸ ਦੇ ਪਿਆਰ ਅਤੇ ਸੰਦੇਹ ਅੰਦਰ ਕੁਰਾਹੇ ਪੈ ਜਾਂਦੇ ਹਨ।
Fareedkot Teekaਜਿਨੋਂ ਨੇ ਨਾਮ ਕੋ ਬਿਸਾਰ ਦੀਆ ਹੈ, ਤਿਨ ਕੀ ਬੁਧਿ (ਦੂਜੈ) ਦ੍ਵੈਤ ਭਾਉ ਨੇ ਭਰਮ ਮੇਂ ਭੁਲਾਈ ਹੈ॥
Prof. Sahib Singhਜਿਨ੍ਹਾਂ ਬੰਦਿਆਂ ਨੇ ਹੋਰ ਭਟਕਣਾ ਵਿਚ ਪੈ ਕੇ (ਸਹੀ ਜੀਵਨ-ਰਾਹ) ਖੁੰਝ ਕੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਹੈ,ਪਦ ਅਰਥ ਦੂਜੈ ਭਰਮਿ = ਦੂਜੇ ਭੁਲੇਖੇ ਵਿਚ, (ਪਰਮਾਤਮਾ ਦਾ ਪੱਲਾ ਛੱਡ ਕੇ) ਹੋਰ ਭਟਕਣਾ ਵਿਚ। ਭੁਲਾਈ = ਭੁਲਾਇ, ਭੁੱਲ ਕੇ, ਗ਼ਲਤੀ ਖਾ ਕੇ।
SikhNet (Spanish)Quienes abandonan el Naam, el Nombre del Señor, son arrastrados al mundo de la duda;
ਮੂਲੁ ਛੋਡਿ. ਡਾਲੀ ਲਗੇ; ਕਿਆ ਪਾਵਹਿ ਛਾਈ ॥੧॥
mool chhodd. ddaalee lage; kiaa paaveh chhaaee |1| Ang 420
Sant Singh KhalsaThose who abandon the roots and cling to the branches, shall obtain only ashes. ||1||
Manmohan SinghThey, who let go the root and cling to the branches, what do they obtain? Ashes.
Manmohan Singh (Punjabi)ਜੋ ਮੁੱਢ ਨੂੰ ਤਿਆਗ ਕੇ ਟਣਿੀਆਂ ਨੂੰ ਚਿੰਮੜਦੇ ਹਨ, ਉਹ ਕੀ ਹਾਸਲ ਕਰਦੇ ਹਨ? ਸੁਆਹ।
Fareedkot Teekaਜੋ ਮੂਲ ਕੋ ਛੋਡ ਕਰ ਡਾਲੀਓਂ ਮੇਂ ਲਗੇ ਹੈਂ ਅਰਥਾਤ ਅਕਾਲ ਪੁਰਖ ਕੀ ਸੇਵਾ ਕੋ ਛੋਡ ਕਰ ਆਨ ਦੇਵਤੋਂ ਕੀ ਉਪਾਸਨਾ ਕਰਤੇ ਹੈਂ, ਸੋ ਕ੍ਯਾ ਪਾਵਹਿਗੇ (ਛਾਈ) ਭਸਮ ਅਰਥਾਤ ਉਨ ਕੋ ਕੁਛ ਨਹੀਂ ਮਿਲੇਗਾ॥੧॥
Prof. Sahib Singhਉਹ (ਸੰਸਾਰ-ਰੁੱਖ ਦੇ) ਮੂਲ (-ਪ੍ਰਭੂ) ਨੂੰ ਛੱਡ ਕੇ (ਸੰਸਾਰ-ਰੁੱਖ ਦੀਆਂ) ਡਾਲੀਆਂ (ਮਾਇਆ ਦੇ ਪਸਾਰੇ) ਵਿਚ ਲੱਗ ਗਏ ਤੇ ਉਹਨਾਂ ਨੂੰ (ਆਤਮਕ ਜੀਵਨ ਵਿਚੋਂ) ਕੁਝ ਭੀ ਨਹੀਂ ਮਿਲਿਆ ॥੧॥ਪਦ ਅਰਥ ਮੂਲੁ = (ਸੰਸਾਰ-ਰੁੱਖ ਦਾ) ਮੁੱਢ। ਡਾਲੀ = (ਸੰਸਾਰ-ਰੁੱਖ ਦੀਆਂ) ਡਾਲਾਂ ਵਿਚ ਮਾਇਆ ਦੇ ਪਸਾਰੇ ਵਿਚ। ਛਾਈ = ਸੁਆਹ ॥੧॥
SikhNet (Spanish)sí, aquél que olvida la raíz y sólo piensa en las ramas, ¿podría obtener la esencia del árbol? (1)
ਬਿਨੁ ਨਾਵੈ. ਕਿਉ ਛੂਟੀਐ; ਜੇ ਜਾਣੈ ਕੋਈ ॥
bin naavai. kiau chhootteeai; je jaanai koee | Ang 420
Sant Singh KhalsaWithout the Name, how can one be emancipated? Who knows this?
Manmohan SinghWithout the Name, if one were to understand, how can one be emancipated?
Manmohan Singh (Punjabi)ਨਾਮ ਦੇ ਬਗੈਰ, ਬੰਦਾ ਕਿਸ ਤਰ੍ਹਾਂ ਬੰਦਖਲਾਸ ਹੋ ਸਕਦਾ ਹੈ? ਜੇਕਰ ਕੋਈ ਜਣਾ ਇਸ ਨੂੰ ਸਮਝ ਲਵੇ।
Fareedkot Teekaਜੇ ਕੋ (ਜਾਣੈ) ਸਮਝੈ ਤੋ ਭਲਾ ਨਾਮ ਸੇ ਬਿਨਾਂ ਸੰਸਾਰ ਬੰਧਨ ਸੇ ਕੈਸੇ ਛੂਟਨਾ ਹੋਤਾ ਹੈ ਅਰਥਾਤ ਨਹੀਂ ਹੋਤਾ ਹੈ॥
Prof. Sahib Singhਜੇ ਕੋਈ ਮਨੁੱਖ ਸਮਝ ਲਏ ਕਿ ਪਰਮਾਤਮਾ ਦੇ ਨਾਮ (ਵਿਚ ਜੁੜਨ) ਤੋਂ ਬਿਨਾ (ਮਾਇਆ ਦੇ ਮੋਹ ਤੋਂ) ਬਚ ਨਹੀਂ ਸਕੀਦਾ,
SikhNet (Spanish)No existe emancipación sin el Nombre.
ਗੁਰਮੁਖਿ ਹੋਇ. ਤ ਛੂਟੀਐ; ਮਨਮੁਖਿ ਪਤਿ ਖੋਈ ॥੧॥ ਰਹਾਉ ॥
guramukh hoe. ta chhootteeai; manamukh pat khoee |1| rahaau | Ang 420
Sant Singh KhalsaOne who becomes Gurmukh is emancipated; the self-willed manmukhs lose their honor. ||1||Pause||
Manmohan SinghIf man be holy, he is saved, then the perverse person loses his honour. Pause.
Manmohan Singh (Punjabi)ਜੇਕਰ ਬੰਦਾ ਨਿਰਾ ਅਪਰਾਧ ਹੋ ਜਾਵੇ ਤਾਂ ਉਹ ਤਰ ਜਾਂਦਾ ਹੈ। ਪ੍ਰਭੂ-ਪ੍ਰਤੀਕੂਲ ਆਪਣੀ ਇਜਤ ਗੁਆ ਲੈਂਦਾ ਹੈ। ਠਹਿਰਾਉ।
Fareedkot Teekaਜਬ ਗੁਰਮੁਖ ਹੋਈਤਾ ਹੈ ਤਬ ਛੁਟੀਤਾ ਹੈ ਅਰੁ ਮਨਮੁਖਤਾ ਕਰ ਪ੍ਰਤਿਸ੍ਟਾ ਖੋਈਤੀ ਹੈ॥੧॥ ਰਹਾਉ ॥
Prof. Sahib Singhਤਾਂ ਉਹ ਗੁਰੂ ਦੇ ਦੱਸੇ ਰਸਤੇ ਉੱਤੇ ਤੁਰ ਕੇ (ਮਾਇਆ ਦੇ ਮੋਹ ਤੋਂ) ਖ਼ਲਾਸੀ ਕਰ ਲੈਂਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ-ਮੋਹ-ਵਿਚ ਫਸ ਕੇ) ਆਪਣੀ ਇੱਜ਼ਤ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਗਵਾ ਲੈਂਦਾ ਹੈ ॥੧॥ ਰਹਾਉ ॥ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ। ਪਤਿ = ਇੱਜ਼ਤ। ਖੋਈ = ਗਵਾ ਲਈ ॥੧॥ ਰਹਾਉ ॥
SikhNet (Spanish)Quien se vuelve Gurmukh, se libera y los arrogantes Manmukhs pierden su honor. (1‑Pausa)
ਜਿਨੑੀ ਏਕੋ ਸੇਵਿਆ; ਪੂਰੀ ਮਤਿ ਭਾਈ ॥
jinaee eko seviaa; pooree mat bhaaee | Ang 420
Sant Singh KhalsaThose who serve the One Lord become perfect in their understanding, O Siblings of Destiny.
Manmohan SinghPerfect is the intellect of those, who serve the one Lord, O brother.
Manmohan Singh (Punjabi)ਪੂਰਨ ਹੈ ਅਕਲ ਉਨ੍ਹਾਂ ਦੀ ਜੋ ਇਕ ਸੁਆਮੀ ਦੀ ਘਾਲ ਕਮਾਉਂਦੇ ਹਨ, ਹੇ ਵੀਰ!
Fareedkot Teekaਹੇ ਭਾਈ! ਜਿਨੋਂ ਨੇ ਏਕ ਕਾ ਸੇਵਨ ਕੀਆ ਹੈ, ਤਿਨ ਕੀ ਬੁਧਿ ਪੂਰੀ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਇਕ ਪਰਮਾਤਮਾ ਦਾ ਸਿਮਰਨ ਕੀਤਾ, ਉਹਨਾਂ ਦੀ ਅਕਲ (ਮਾਇਆ ਦੇ ਮੋਹ ਵਿਚ) ਉਕਾਈ ਨਹੀਂ ਖਾਂਦੀ।ਪਦ ਅਰਥ ਪੂਰੀ = ਮੁਕੰਮਲ, ਉਕਾਈ ਨਾਹ ਖਾਣ ਵਾਲੀ। ਭਾਈ = ਹੇ ਭਾਈ!
SikhNet (Spanish)Quienes sirvieron únicamente a su Señor, se volvieron perfectos en su entendimiento, oh Hermanos del Destino.
ਆਦਿ ਜੁਗਾਦਿ ਨਿਰੰਜਨਾ; ਜਨ ਹਰਿ ਸਰਣਾਈ ॥੨॥
aad jugaad niranjanaa; jan har saranaaee |2| Ang 420
Sant Singh KhalsaThe Lord's humble servant finds Sanctuary in Him, the Immaculate One, from the very beginning, and throughout the ages. ||2||
Manmohan SinghThe slave of God takes shelter in Him, who was in the beginning, and in the primal age, and who is the Immaculate One.
Manmohan Singh (Punjabi)ਰੱਬ ਦਾ ਗੋਲਾ ਉਸ ਦੀ ਪਨਾਹ ਲੈਂਦਾ ਹੈ, ਜੋ ਐਨ ਆਰੰਭ ਅਤੇ ਪ੍ਰਿਥਮ ਯੁੱਗ ਵਿੱਚ ਸੀ ਅਤੇ ਜੋ ਪਵਿੱਤਰ ਪੁਰਖ ਹੈ।
Fareedkot Teekaਸੋ ਭਗਤ ਜਨ (ਆਦਿ ਜੁਗਾਦਿ) ਸਦਾ ਸਦਾ ਨਿਰੰਜਨ ਹਰੀ ਕੀ ਸਰਣ ਮੇਂ ਰਹਤੇ ਹੈਂ॥੨॥
Prof. Sahib Singhਪ੍ਰਭੂ ਦੇ ਉਹ ਸੇਵਕ ਉਸ ਪ੍ਰਭੂ ਦੀ ਹੀ ਸਰਨ ਵਿਚ ਟਿਕੇ ਰਹਿੰਦੇ ਹਨ ਜੋ ਸਾਰੇ ਜਗਤ ਦਾ ਮੂਲ ਹੈ ਜੋ ਜੁਗਾਂ ਦੇ ਭੀ ਸ਼ੁਰੂ ਤੋਂ ਹੈ ਅਤੇ ਜਿਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ॥੨॥ਪਦ ਅਰਥ ਜਨ = ਪ੍ਰਭੂ ਦੇ ਸੇਵਕ ॥੨॥
SikhNet (Spanish)Los humildes sirvientes encuentran su Santuario en Él, en el Uno Inmaculado, desde el principio y a través de las épocas. (2)
ਸਾਹਿਬੁ ਮੇਰਾ ਏਕੁ ਹੈ; ਅਵਰੁ ਨਹੀ ਭਾਈ ॥
saahib meraa ek hai; avar nahee bhaaee | Ang 420
Sant Singh KhalsaMy Lord and Master is the One; there is no other, O Siblings of Destiny.
Manmohan SinghMy Master is one, and there is not another, O brother.
Manmohan Singh (Punjabi)ਮੇਰਾ ਮਾਲਕ ਕੇਵਲ ਇੱਕ ਹੈ, ਹੋਰ ਕੋਈ ਨਹੀਂ, ਹੇ ਭਰਾ!
Fareedkot Teekaਹੇ ਭਾਈ! ਮੇਰਾ ਸਾਹਿਬ ਏਕ ਹੈ ਅਵਰ ਦੂਸਰਾ ਤਿਸ ਕੇ ਸਮਾਨ ਨਹੀਂ ਹੈ॥
Prof. Sahib Singhਹੇ ਭਾਈ! ਸਾਡਾ ਮਾਲਕ-ਪ੍ਰਭੂ ਬੇ-ਮਿਸਾਲ ਹੈ, ਉਸ ਵਰਗਾ ਹੋਰ ਕੋਈ ਨਹੀਂ।ਪਦ ਅਰਥ ਭਾਈ = ਹੇ ਭਾਈ!
SikhNet (Spanish)Mi Señor es el Uno Solo, oh Hermanos del Destino, no hay nadie más,
ਕਿਰਪਾ ਤੇ, ਸੁਖੁ ਪਾਇਆ; ਸਾਚੇ ਪਰਥਾਈ ॥੩॥
kirapaa te, sukh paaeaa; saache parathaaee |3| Ang 420
Sant Singh KhalsaBy the Grace of the True Lord, celestial peace is obtained. ||3||
Manmohan SinghBy the True Lord's grace, celestial bliss is obtained.
Manmohan Singh (Punjabi)ਸੱਚੇ ਸਾਹਿਬ ਦੀ ਦਇਆ ਦੁਆਰਾ, ਬੈਕੁੰਠੀ ਅਨੰਦ ਪ੍ਰਾਪਤ ਹੁੰਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਸੇ (ਸਾਚੇ ਪਰਥਾਈ) ਹਰੀ ਕੀ ਪ੍ਰਾਪਤੀ ਕਾ ਸੁਖੁ ਪਾਯਾ ਹੈ॥੩॥
Prof. Sahib Singhਜੇ ਉਸ ਸਦਾ-ਥਿਰ ਪ੍ਰਭੂ ਦੇ ਆਸਰੇ-ਪਰਨੇ ਟਿਕੇ ਰਹੀਏ, ਤਾਂ ਉਸ ਦੀ ਮੇਹਰ ਨਾਲ ਆਤਮਕ ਆਨੰਦ ਮਿਲਦਾ ਹੈ ॥੩॥ਪਦ ਅਰਥ ਤੇ = ਤੋਂ, ਰਾਹੀਂ। ਸਾਚੇ ਪਰਥਾਈ = ਸਦਾ-ਥਿਰ ਪ੍ਰਭੂ ਦੇ ਆਸਰੇ ॥੩॥
SikhNet (Spanish)y es a través de la Gracia del Uno Verdadero que la Paz Celestial es obtenida. (3)
ਗੁਰ ਬਿਨੁ, ਕਿਨੈ ਨ ਪਾਇਓ; ਕੇਤੀ ਕਹੈ ਕਹਾਏ ॥
gur bin, kinai na paaeo; ketee kahai kahaae | Ang 420
Sant Singh KhalsaWithout the Guru, no one has obtained Him, although many may claim to have done so.
Manmohan SinghWithout the Guru, none has obtained God, though many may say and assert so.
Manmohan Singh (Punjabi)ਗੁਰਾਂ ਦੇ ਬਾਝੋਂ ਕਿਸੇ ਨੂੰ ਭੀ ਵਾਹਿਗੁਰੂ ਪ੍ਰਾਪਤ ਨਹੀਂ ਹੋਇਆ, ਭਾਵੇਂ ਅਨੇਕਾਂ ਇਸ ਤਰ੍ਹਾਂ ਆਖਣ ਤੇ ਦੱਸਣ।
Fareedkot Teekaਗੁਰੂ ਕੇ ਉਪਦੇਸ ਸੇ ਬਿਨਾਂ ਪਰਮੇਸ੍ਵਰ ਕੋ ਕਿਸੀ ਨੇ ਨਹੀਂ ਪਾਇਆ ਹੈ, ਚਾਹੇ ਕੋਈ ਕਿਤਨੀਆਂ ਬਾਤਾਂ ਕਹੇ ਚਾਹੈਂ ਔਰੋਂ ਸੇ ਕਹਾਵੈ॥
Prof. Sahib Singhਬਥੇਰੀ ਲੋਕਾਈ ਹੋਰ ਹੋਰ ਰਸਤੇ ਦੱਸਦੀ ਹੈ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ।ਪਦ ਅਰਥ ਕੇਤੀ = ਬਥੇਰੀ ਲੋਕਾਈ।
SikhNet (Spanish)Sin el Guru, nadie ha obtenido al Señor, aunque muchos digan que Lo han logrado,
ਆਪਿ ਦਿਖਾਵੈ ਵਾਟੜੀਂ; ਸਚੀ ਭਗਤਿ ਦ੍ਰਿੜਾਏ ॥੪॥
aap dikhaavai vaattarreen; sachee bhagat drirraae |4| Ang 420
Sant Singh KhalsaHe Himself reveals the Way, and implants true devotion within. ||4||
Manmohan SinghThe Lord Himself shows the way and fixes true devotional service in man's mind.
Manmohan Singh (Punjabi)ਸੁਆਮੀ ਖੁਦ ਰਸਤਾ ਵਿਖਾਲਦਾ ਹੈ ਅਤੇ ਸੱਚੀ ਅਨੁਰਾਗੀ ਸੇਵਾ ਨੂੰ ਮਨੁੱਖ ਦੇ ਮਨ ਵਿੱਚ ਪੱਕੀ ਕਰਦਾ ਹੈ।
Fareedkot Teekaਜਬ ਗੁਰੂ ਪ੍ਰਸੰਨ ਹੋਇ ਤਬ ਆਪ ਹੀ ਹਰਿ ਪ੍ਰਾਪਤੀ ਕੀ ਭਗਤੀ ਰੂਪ (ਵਾਟੜੀ) ਡੰਡੀ ਦਿਖਾਉਤੇ ਹੈਂ, ਪੁਨਃ ਆਪ ਹੀ ਦ੍ਰਿੜਤਾ ਕਰਾਵਤੇ ਹੈਂ॥੪॥
Prof. Sahib Singh(ਗੁਰੂ ਦੀ ਸਰਨ ਪਿਆਂ) ਪਰਮਾਤਮਾ (ਆਪਣੇ ਮਿਲਾਪ ਦਾ) ਸਹੀ ਰਸਤਾ ਆਪ ਹੀ ਵਿਖਾ ਦੇਂਦਾ ਹੈ, (ਜੀਵ ਦੇ ਹਿਰਦੇ ਵਿਚ) ਸਦਾ-ਥਿਰ ਰਹਿਣ ਵਾਲੀ ਭਗਤੀ ਪੱਕੀ ਕਰ ਦੇਂਦਾ ਹੈ ॥੪॥ਪਦ ਅਰਥ ਵਾਟੜੀਂ = ਸੋਹਣੀ ਵਾਟ। ਸਚੀ = ਸਦਾ-ਥਿਰ ॥੪॥
SikhNet (Spanish)el Señor Mismo nos muestra el Camino, y la Verdadera Alabanza es enaltecida en la mente. (4)
ਮਨਮੁਖੁ ਜੇ ਸਮਝਾਈਐ; ਭੀ ਉਝੜਿ ਜਾਏ ॥
manamukh je samajhaaeeai; bhee ujharr jaae | Ang 420
Sant Singh KhalsaEven if the self-willed manmukh is instructed, he stills goes into the wilderness.
Manmohan SinghEven if an apostate be instructed, he still goes to the wilderness.
Manmohan Singh (Punjabi)ਜੇਕਰ ਅਧਰਮੀ ਨੂੰ ਸਿੱਖਮਤ ਦਿੱਤੀ ਜਾਵੇ, ਤਾਂ ਭੀ ਉਹ ਬੀਆਬਾਨ ਨੂੰ ਜਾਂਦਾ ਹੈ।
Fareedkot Teekaਮਨਮੁਖ ਕੋ ਜੇ ਕਰ ਸਮਝਾਈਏ ਤਾਂ ਵੀ ਵਹੁ (ਉਝੜਿ) ਉਜਾੜ, ਭਾਵ ਕੁਰਸਤੇ ਹੀ ਜਾਤਾ ਹੈ॥
Prof. Sahib Singhਪਰ ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਨੂੰ ਜੇ (ਸਹੀ ਰਸਤਾ) ਸਮਝਾਣ ਦੀ ਕੋਸ਼ਿਸ਼ ਭੀ ਕਰੀਏ, ਤਾਂ ਭੀ ਉਹ ਕੁਰਾਹੇ ਹੀ ਜਾਂਦਾ ਹੈ।ਪਦ ਅਰਥ ਉਝੜਿ = ਗ਼ਲਤ ਰਸਤੇ।
SikhNet (Spanish)Uno puede tratar con todos los medios posibles de instruir a los hombres y encausar su ego, pero nadie es emancipado sin el Naam,
ਬਿਨੁ ਹਰਿ ਨਾਮ. ਨ ਛੂਟਸੀ; ਮਰਿ ਨਰਕ ਸਮਾਏ ॥੫॥
bin har naam. na chhoottasee; mar narak samaae |5| Ang 420
Sant Singh KhalsaWithout the Lord's Name, he shall not be emancipated; he shall die, and sink into hell. ||5||
Manmohan SinghWithout God's Name, he shall not be saved, and shall sink into hell after death.
Manmohan Singh (Punjabi)ਵਾਹਿਗੁਰੂ ਦੇ ਨਾਮ ਦੇ ਬਾਝੋਂ ਉਸ ਦੀ ਖਲਾਸੀ ਨਹੀਂ ਹੋਣੀ। ਮਰਨ ਮਗਰੋਂ ਉਹ ਦੋਜ਼ਕ ਵਿੱਚ ਗ਼ਰਕ ਹੋ ਜਾਵੇਗਾ।
Fareedkot Teekaਹਰਿ ਨਾਮ ਬਿਨਾਂ ਨਹੀਂ ਛੁਟੇਗਾ ਅਰੁ ਮਰ ਕਰ ਨਰਕ ਮੇਂ ਸਮਾਵੇਗਾ॥੫॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਇਸ (ਕੁਰਾਹ ਤੋਂ) ਬਚ ਨਹੀਂ ਸਕਦਾ, (ਕੁਰਾਹੇ ਪਿਆ ਹੋਇਆ) ਉਹ ਆਤਮਕ ਮੌਤ ਸਹੇੜ ਲੈਂਦਾ ਹੈ, (ਮਾਨੋ,) ਨਰਕਾਂ ਵਿਚ ਪਿਆ ਰਹਿੰਦਾ ਹੈ ॥੫॥ਪਦ ਅਰਥ ਨਰਕ = ਨਰਕਾਂ ਵਿਚ। ਮਰਿ = ਆਤਮਕ ਮੌਤੇ ਮਰ ਕੇ ॥੫॥
SikhNet (Spanish)el Nombre del Señor, y muriendo, caen en el hoyo profundo de la oscuridad de su conciencia. (5)
ਜਨਮਿ ਮਰੈ ਭਰਮਾਈਐ; ਹਰਿ ਨਾਮੁ. ਨ ਲੇਵੈ ॥
janam marai bharamaaeeai; har naam. na levai | Ang 420
Sant Singh KhalsaHe wanders through birth and death, and never chants the Lord's Name.
Manmohan SinghHe, who repeats not God's Name, wanders in birth and death.
Manmohan Singh (Punjabi)ਜੋ ਵਾਹਿਗੁਰੂ ਦੇ ਨਾਮ ਦਾ ਜਾਪ ਨਹੀਂ ਕਰਦਾ, ਉਹ ਜੰਮਣ ਅਤੇ ਮਰਨ ਅੰਦਰ ਭਟਕਦਾ ਹੈ।
Fareedkot Teekaਜੋ ਹਰਿ ਨਾਮ ਕਾ ਸਿਮਰਨ ਨਹੀਂ ਕਰਤਾ ਹੈ, ਸੋ ਜਨਮ ਮਰਨ ਮੇਂ ਭ੍ਰਮਾਈਤਾ ਹੈ॥
Prof. Sahib Singhਜੇਹੜਾ ਮਨੁੱਖ ਹਰੀ ਦਾ ਨਾਮ ਨਹੀਂ ਸਿਮਰਦਾ ਉਹ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ, ਇਸੇ ਗੇੜ ਵਿਚ ਪਿਆ ਰਹਿੰਦਾ ਹੈ।ਪਦ ਅਰਥ ਭਰਮਾਈਐ = ਭਟਕਦਾ ਹੈ।
SikhNet (Spanish)Vagan en el ciclo de nacimientos y muertes, y nunca entonan el Naam, el Nombre del Señor.
ਤਾ ਕੀ ਕੀਮਤਿ. ਨਾ ਪਵੈ; ਬਿਨੁ ਗੁਰ ਕੀ ਸੇਵੈ ॥੬॥
taa kee keemat. naa pavai; bin gur kee sevai |6| Ang 420
Sant Singh KhalsaHe never realizes his own value, without serving the Guru. ||6||
Manmohan SinghWithout serving the Guru, His worth cannot be realised.
Manmohan Singh (Punjabi)ਗੁਰਾਂ ਦੀ ਚਾਕਰੀ ਕਮਾਏ ਬਾਝੋਂ ਉਸ ਦਾ ਮੁੱਲ ਜਾਣਿਆਂ ਨਹੀਂ ਸਕਦਾ।
Fareedkot Teekaਗੁਰੋਂ ਕੀ ਸੇਵਾ ਕੀਏ ਬਿਨਾਂ ਤਿਸ ਪਰਮੇਸ੍ਵਰ ਕੀ ਕੀਮਤਿ ਨਹੀਂ ਪੜਤੀ, ਭਾਵ ਨਹੀਂ ਜਾਨੀਤਾ ਹੈ॥੬॥
Prof. Sahib Singhਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦੇ ਨਾਮ ਦੀ ਕਦਰ ਨਹੀਂ ਪੈ ਸਕਦੀ ॥੬॥ਪਦ ਅਰਥ ਕੀਮਤਿ = ਕਦਰ ॥੬॥
SikhNet (Spanish)Al no servir al Guru, no toman conciencia de su propio valor. (6)
ਜੇਹੀ ਸੇਵ ਕਰਾਈਐ; ਕਰਣੀ ਭੀ ਸਾਈ ॥
jehee sev karaaeeai; karanee bhee saaee | Ang 421
Sant Singh KhalsaWhatever service the Lord causes us to do, that is just what we do.
Manmohan SinghWhatever service God causes man to do, he does exactly the same.
Manmohan Singh (Punjabi)ਜੇਹੋ ਜੇਹੀ ਸੇਵਾ ਵਾਹਿਗੁਰੂ ਬੰਦੇ ਪਾਸੋਂ ਕਰਵਾਉਂਦਾ ਹੈ, ਐਨ ਉਹੋ ਜੇਹੀ ਹੀ ਉਹ ਕਰਦਾ ਹੈ।
Fareedkot Teekaਪੂਰਬ ਜਨਮ ਮੇਂ ਜੈਸੀ ਸੇਵਾ ਕਰ ਕੇ ਈਹਾਂ ਆਈਤਾ ਹੈ (ਭੀ) ਬਹੁੜੋ (ਸਾਈ) ਵੋਹੀ ਕਰਣੀ ਈਹਾਂ ਪ੍ਰਗਟ ਹੋਤੀ, ਭਾਵ ਫਲੁ ਭੁਗਾਵਤੀ ਹੈ॥
Prof. Sahib Singh(ਪਰ ਜੀਵਾਂ ਦੇ ਕੀਹ ਵੱਸ?) ਪਰਮਾਤਮਾ ਨੇ ਜਿਹੋ ਜਿਹੀ ਕਾਰੇ ਜੀਵ ਨੂੰ ਲਾਉਣਾ ਹੈ, ਜੀਵ ਨੇ ਉਸੇ ਕਾਰੇ ਲੱਗਣਾ ਹੈ।ਪਦ ਅਰਥ ਸਾਈ = ਉਹੀ।
SikhNet (Spanish)Así como el Señor lo desea, así Lo servimos; sí, el Señor es el Hacedor de todo y Él Mismo ve por Su Propia Gloria.
ਆਪਿ ਕਰੇ. ਕਿਸੁ ਆਖੀਐ; ਵੇਖੈ ਵਡਿਆਈ ॥੭॥
aap kare. kis aakheeai; vekhai vaddiaaee |7| Ang 421
Sant Singh KhalsaHe Himself acts; who else should be mentioned? He beholds His own greatness. ||7||
Manmohan SinghThe Lord Himself acts, whom else should I mention? He beholds His own greatness.
Manmohan Singh (Punjabi)ਸੁਆਮੀ ਖੁਦ ਹੀ ਕਰਦਾ ਹੈ। ਮੈਂ ਹੋਰ ਕੀਹਦਾ ਜ਼ਿਕਰ ਕਰਾਂ? ਉਹ ਆਪਣੀ ਵਿਸ਼ਾਲਤਾ ਨੂੰ ਦੇਖਦਾ ਹੈ।
Fareedkot Teekaਜੀਵ ਨੇ ਆਪ ਹੀ ਕਰਮ ਕੀਏ ਹੈਂ ਕਿਸ ਕੋ ਕਹੀਏ ਕਿ ਤੈਨੇ ਸੁਖੁ ਦੀਆ ਵਾ ਦੁਖੁ ਕੀਆ ਹੈ। ਜੀਵ ਅਪਨੇ ਕਰਮੋਂ ਕੇ ਅਨੁਸਾਰ ਅਪਨੀ ਵਡਿਆਈ ਛੁਟਿਆਈ ਕੋ ਦੇਖਤਾ ਹੈ॥੭॥☬ਪ੍ਰਸ੍ਨ: ਗੁਰੂ ਸੇਵਾ ਸਭ ਕਿਉਂ ਨਹੀਂ ਕਰਤੇ?☬ਉੇੱਤ੍ਰ:
Prof. Sahib Singhਪਰਮਾਤਮਾ ਆਪ ਹੀ (ਸ੍ਰਿਸ਼ਟੀ) ਰਚ ਕੇ ਆਪ ਹੀ ਇਸ ਦੀ ਸੰਭਾਲ ਕਰਦਾ ਹੈ, ਇਹ ਉਸ ਦੀ ਆਪਣੀ ਹੀ ਬਜ਼ੁਰਗੀ ਹੈ। (ਉਸ ਤੋਂ ਬਿਨਾ) ਕਿਸੇ ਹੋਰ ਅੱਗੇ ਪੁਕਾਰ ਨਹੀਂ ਕੀਤੀ ਜਾ ਸਕਦੀ ॥੭॥ਪਦ ਅਰਥ ਕਿਸੁ = ਹੋਰ ਕਿਸ ਨੂੰ? ਵੇਖੈ = ਸੰਭਾਲ ਕਰਦਾ ਹੈ ॥੭॥
SikhNet (Spanish)¿Quién más hay además de Él? (7)
ਗੁਰ ਕੀ ਸੇਵਾ. ਸੋ ਕਰੇ; ਜਿਸੁ ਆਪਿ ਕਰਾਏ ॥
gur kee sevaa. so kare; jis aap karaae | Ang 421
Sant Singh KhalsaHe alone serves the Guru, whom the Lord Himself inspires to do so.
Manmohan SinghHe alone, performs Guru's service, whom the Lord Himself causes so to performs.
Manmohan Singh (Punjabi)ਕੇਵਲ ਓਹੀ ਗੁਰਾਂ ਦੀ ਚਾਕਰੀ ਕਰਦਾ ਹੈ, ਜਿਸ ਪਾਸੋਂ ਸੁਆਮੀ ਖੁਦ ਕਰਵਾਉਂਦਾ ਹੈ।
Fareedkot Teekaਗੁਰੋਂ ਕੀ ਸੇਵਾ ਸੋ ਕਰਤੇ ਹੈਂ ਜਿਨ ਸੇ ਹਰੀ ਆਪ ਕਰਾਉਤਾ ਹੈ॥
Prof. Sahib Singhਗੁਰੂ ਦੀ ਦੱਸੀ ਸੇਵਾ ਭੀ ਉਹੀ ਮਨੁੱਖ ਕਰਦਾ ਹੈ ਜਿਸ ਪਾਸੋਂ ਪਰਮਾਤਮਾ ਆਪ ਹੀ ਕਰਾਂਦਾ ਹੈ।
SikhNet (Spanish)El Servicio al Guru lo realiza sólo Aquél al que el Señor destina
ਨਾਨਕ. ਸਿਰੁ ਦੇ ਛੂਟੀਐ; ਦਰਗਹ ਪਤਿ ਪਾਏ ॥੮॥੧੮॥
naanak. sir de chhootteeai; daragah pat paae |8|18| Ang 421
Sant Singh KhalsaO Nanak, offering his head, one is emancipated, and honored in the Court of the Lord. ||8||18||
Manmohan SinghNanak, by surrendering his head, the man is emancipated and receives honour in God's court.
Manmohan Singh (Punjabi)ਨਾਨਕ, ਸੀਸ ਅਰਪਨ ਕਰਨ ਦੁਆਰਾ ਬੰਦਾ ਖਲਾਸੀ ਪਾ ਜਾਂਦਾ ਹੈ ਅਤੇ ਰੱਬ ਦੇ ਦਰਬਾਰ ਅੰਦਰ ਇਜ਼ਤ ਪਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ (ਸਿਰੁ) ਹੰਕਾਰ ਕੋ ਛੋਡ ਦੇਈਏ ਤਬ ਸੰਸਾਰ ਬੰਧਨੋ ਸੇ ਛੂਟਣ ਹੋਤਾ ਹੈ ਔਰ ਜੀਉ ਪ੍ਰਤਿਸ੍ਟ ਪਾਉਤਾ ਹੈ॥੮॥੬॥੧੮॥
Prof. Sahib Singhਹੇ ਨਾਨਕ! ਜੇਹੜਾ ਮਨੁੱਖ ਆਪਣਾ ਸਿਰ (ਗੁਰੂ ਦੇ) ਹਵਾਲੇ ਕਰਦਾ ਹੈ, ਉਹ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ-ਮਾਣ ਪ੍ਰਾਪਤ ਕਰਦਾ ਹੈ ॥੮॥੧੮॥ਪਦ ਅਰਥ ਦੇ = ਦੇ ਕੇ। ਛੂਟੀਐ = ('ਦੂਜੇ ਭਾਵ' ਤੋਂ) ਬਚੀਦਾ ਹੈ ॥੮॥੧੮॥
SikhNet (Spanish)y sólo entonces uno obtiene honor en la Corte del Señor. (8‑18)