ੴ

ਸਿੱਖਬਾਣੀ · SikhBani

Ang 24

Sri Guru Granth Sahib · Siree Raag · 4 shabads, 46 lines
Translations
Shabad Guru Nanak Dev Ji Siree Raag

ਸਿਰੀਰਾਗੁ ਮਹਲਾ ੧ ਘਰੁ ੩ ॥

sireeraag mahalaa 1 ghar 3 |

Sant Singh KhalsaSiree Raag, First Mehl, Third House:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਅਮਲੁ ਕਰਿ ਧਰਤੀ. ਬੀਜੁ ਸਬਦੋ ਕਰਿ; ਸਚ ਕੀ ਆਬ. ਨਿਤ ਦੇਹਿ ਪਾਣੀ ॥

amal kar dharatee. beej sabado kar; sach kee aab. nit dehi paanee |

Sant Singh KhalsaMake good deeds the soil, and let the Word of the Shabad be the seed; irrigate it continually with the water of Truth.
Manmohan SinghMake pious deeds thy farm, Guru's Word do thou make thy seed and ever irrigate with the water of truth.
Manmohan Singh (Punjabi)ਨੇਕ ਕਰਮਾਂ ਨੂੰ ਆਪਣਾ ਖੇਤ ਬਣਾ ਬੀ ਤੂੰ ਬਣਾ ਗੁਰਬਾਣੀ ਨੂੰ ਅਤੇ ਸੱਚ ਦੇ ਜਲ ਨਾਲ ਸਦੀਵ ਹੀ ਸਿੰਜ।
Fareedkot Teekaਨਿਸਕਾਮ ਕਰਮ ਕਰ ਕੇ ਰਿਦੇ ਰੂਪੀ ਧਰਤੀ ਕੋ (ਅਮਲੁ) ਨਿਰਮਲੁ ਕਰੋ, ਔਰੁ ਤਿਸ ਮੇਂ (ਸਬਦੁ) ਗੁਰਉਪਦੇਸ਼ ਰੂਪੀ ਬੀਜ ਬੋਵੋ, ਔਰ ਜੋ ਸਚੁ ਨਾਮ ਰੂਪੀ ਜਲ ਹੈ ਤਿਸ ਸੇ ਸਿੰਚਨ ਕਰ ਕੇ (ਆਬ) ਤਰਾਵਤ ਦੇਵੋ॥
Prof. Sahib Singh(ਹੇ ਕਾਜ਼ੀ!) ਆਪਣੇ (ਰੋਜ਼ਾਨਾ) ਹਰੇਕ ਕਰਮ ਨੂੰ ਭੁਇਂ ਬਣਾ, (ਇਸ ਕਰਮ-ਭੁਇਂ ਵਿਚ) ਗੁਰੂ ਦਾ ਸ਼ਬਦ ਬੀ ਪਾ, ਸਿਮਰਨ ਤੋਂ ਪੈਦਾ ਹੋਣ ਵਾਲੀ ਆਤਮਕ ਸੁੰਦਰਤਾ ਦਾ ਪਾਣੀ (ਉਸ ਅਮਲ ਭੁਇਂ ਵਿਚ) ਸਦਾ ਦੇਂਦਾ ਰਹੁ।

ਪਦ ਅਰਥ ਅਮਲੁ = ਕਰਣੀ, ਆਚਰਨ। ਧਰਤੀ = ਭੁਇਂ (ਜਿਸ ਵਿਚ ਬੀ ਬੀਜਣਾ ਹੈ)। ਸਬਦੋ = ਸਬਦੁ, ਗੁਰੂ ਦਾ ਸ਼ਬਦ। ਆਬ = ਚਮਕ, ਖ਼ੂਬ-ਸੂਰਤੀ।

SikhNet (Spanish)Si las buenas acciones son tu granja y tu semilla la Palabra regada por el Sendero de la Verdad,

ਹੋਇ ਕਿਰਸਾਣੁ. ਈਮਾਨੁ ਜੰਮਾਇ ਲੈ; ਭਿਸਤੁ ਦੋਜਕੁ ਮੂੜੇ. ਏਵ ਜਾਣੀ ॥੧॥

hoe kirasaan. eemaan jamaae lai; bhisat dojak moorre. ev jaanee |1|

Sant Singh KhalsaBecome such a farmer, and faith will sprout. This brings knowledge of heaven and hell, you fool! ||1||
Manmohan SinghBecome a husbandman and thy faith shall germinate. O fool! know thus, thy paradise and hell.
Manmohan Singh (Punjabi)ਕਿਸਾਨ ਬਣ ਜਾ ਅਤੇ ਤੇਰੀ ਸ਼ਰਧਾ ਉਗ ਪਏਗੀ। ਹੈ ਮੂਰਖ! ਇਸ ਤਰ੍ਹਾ ਤੂੰ ਆਪਣੇ ਸੁਰਗ ਤੇ ਨਰਕ ਨੂੰ ਸਮਝ।
Fareedkot Teekaਐਸਾ ਕ੍ਰਿਸਾਣ ਹੋਇ ਕਰ (ਈਮਾਨੁ) ਧਰਮ ਕੋ ਉਤਪਤਿ ਕਰ ਲੈ, (ਏਵ) ਇਸ ਪ੍ਰਕਾਰ ਤੋ (ਭਿਸਤੁ) ਸ੍ਵਰਗ ਕੀ ਪ੍ਰਾਪਤੀ ਜਾਨ ਲੈ। ਪੁਨਃ ਜੋ (ਦੋਜਕ) ਨਰਕ ਕੀ ਪ੍ਰਾਪਤੀ ਕਾ ਪ੍ਰਕਾਰ ਹੈ, ਸੋ ਆਗੇ ਕਥਨ ਕਰਤੇ ਹੈਂ। ਸੋ ਇਸ ਪ੍ਰਕਾਰ ਜਾਨ ਲੈ, ਜਾਣੀ ਪਦ ਕੀ ਦੋਨੋ ਮੇਂ ਜੋਜਨਾਂ ਹੈਂ।☬ਸੋ ਦੋਜਕੁ ਕੈਸੇ ਹੈ?☬ਸੋ ਕਹਤੇ ਹੈਂ:
Prof. Sahib Singhਕਿਸਾਨ (ਵਰਗਾ ਉੱਦਮੀ) ਬਣ, (ਤੇਰੀ ਇਸ ਕਿਰਸਾਣੀ ਵਿਚ) ਸਰਧਾ (ਦੀ ਖੇਤੀ) ਉੱਗੇਗੀ। ਹੇ ਮੂਰਖ! ਸਿਰਫ਼ ਇਸ ਤਰੀਕੇ ਨਾਲ ਸਮਝ ਆਵੇਗੀ ਕਿ ਬਹਿਸ਼ਤ ਕੀਹ ਹੈ ਤੇ ਦੋਜ਼ਖ਼ ਕੀ ਹੈ ॥੧॥

ਪਦ ਅਰਥ ਈਮਾਨੁ = ਸਰਧਾ। ਜੰਮਾਇ ਲੈ = ਉਗਾ ਲੈ। ਏਵ = ਇਸ ਤਰ੍ਹਾਂ॥੧॥

SikhNet (Spanish)la cosecha será entonces la Fe, que traerá el Verdadero Entendimiento de la dualidad. (1)

ਮਤੁ ਜਾਣ; ਸਹਿ ਗਲੀ ਪਾਇਆ ॥

mat jaan; seh galee paaeaa |

Sant Singh KhalsaDo not think that your Husband Lord can be obtained by mere words.
Manmohan SinghDeem not that the Spouse is obtained by mere words.
Manmohan Singh (Punjabi)ਖ਼ਿਆਲ ਨਾਂ ਕਰ ਕਿ ਕੰਤ ਨਿਰੀਆਂ ਗੱਲਾ ਨਾਲ ਹੀ ਪਾ ਲਈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੂਰਖ ਕਾਜੀ! ਤੂੰ ਐਸੇ (ਮਤੁ) ਜਾਨ ਕਿ (ਸਹਿ) ਪਤੀ ਖੁਦਾਇ ਗੱਲਾਂ ਕਰ ਕੇ ਪਾਇਆ ਜਾਤਾ ਹੈ॥
Prof. Sahib Singh(ਹੇ ਕਾਜ਼ੀ!) ਇਹ ਨ ਸਮਝੀਂ ਕਿ ਨਿਰੀਆਂ ਗੱਲਾਂ ਨਾਲ ਹੀ (ਰੱਬ) ਮਿਲ ਪੈਂਦਾ ਹੈ।

ਪਦ ਅਰਥ ਮਤੁ ਜਾਣ ਸਹਿ = ਇਹ ਨਾ ਸਮਝੀਂ। ਗਲੀ = ਨਿਰੀਆਂ ਗੱਲਾਂ ਕਰਕੇ।

SikhNet (Spanish)No es por el parloteo que el Señor se puede lograr, oh tonto.

ਮਾਲ ਕੈ ਮਾਣੈ. ਰੂਪ ਕੀ ਸੋਭਾ; ਇਤੁ ਬਿਧੀ. ਜਨਮੁ ਗਵਾਇਆ ॥੧॥ ਰਹਾਉ ॥

maal kai maanai. roop kee sobhaa; it bidhee. janam gavaaeaa |1| rahaau |

Sant Singh KhalsaYou are wasting this life in the pride of wealth and the splendor of beauty. ||1||Pause||
Manmohan SinghIn the pride of wealth and the splendour of beauty, in this way thou hast lost thy life. Pause.
Manmohan Singh (Punjabi)ਧਨ-ਦੌਲਤ ਦੇ ਹੰਕਾਰ ਅਤੇ ਸੁੰਦਰਤਾ ਦੀ ਹਮਕ-ਦਮਕ ਵਿੱਚ, ਇਸ ਢੰਗ ਨਾਲ ਤੂੰ ਆਪਣਾ ਜੀਵਨ ਗਵਾ ਲਿਆ ਹੈ। ਠਹਿਰਾਉ।
Fareedkot Teekaਮਾਲ ਜੋ ਹਸਤੀ ਤਥਾ ਘੋੜੇ ਆਦਿਕ ਹੈਂ, ਤਿਨੋਂ ਕਾ ਮਾਨ ਔਰ ਸ੍ਵਰੂਪ ਕੀ ਸੋਭਾ ਏਹ ਜੋ ਤੁੱਛ ਵਸਤੂ ਹੈਂ, ਇਨ ਬਿਧੋਂ ਕਰ ਕੇ ਜਨਮ ਗਵਾਇ ਲੀਆ ਹੈ॥੧॥ ਰਹਾਉ ॥
Prof. Sahib Singhਜੇ (ਬੇਈਮਾਨੀਆਂ ਕਰ ਕੇ ਇਕੱਠੇ ਕੀਤੇ ਹੋਏ) ਧਨ ਦੇ ਅਹੰਕਾਰ ਵਿਚ ਟਿਕੇ ਰਹੇ, ਜੇ (ਕਾਮਾਤੁਰ ਹੋ ਕੇ) ਰੂਪ ਦੀ ਸੋਭਾ ਵਿਚ (ਮਨ ਜੁੜਿਆ ਰਿਹਾ) ਤਾਂ (ਬਾਹਰੋਂ ਮਜ਼ਹਬ ਦੀਆਂ ਗੱਲਾਂ ਕੁਝ ਨਹੀਂ ਸਵਾਰ ਸਕਦੀਆਂ) ਇਸ ਤਰ੍ਹਾਂ ਮਨੁੱਖਾ ਜਨਮ ਅਜਾਈਂ ਚਲਾ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਮਾਣੈ = ਅਹੰਕਾਰ ਵਿਚ। ਇਤੁ = ਇਸ ਦੀ ਰਾਹੀਂ। ਇਤੁ ਬਿਧੀ = ਇਸ ਤਰੀਕੇ ਦੀ ਰਾਹੀਂ, ਇਸ ਤਰ੍ਹਾਂ॥੧॥ਰਹਾਉ॥

SikhNet (Spanish)En el orgullo de nuestras posesiones y en el engaño del destello de nuestra belleza, desperdiciamos nuestra vida en vano. (1-Pausa)

ਐਬ ਤਨਿ ਚਿਕੜੋ. ਇਹੁ ਮਨੁ ਮੀਡਕੋ; ਕਮਲ ਕੀ ਸਾਰ, ਨਹੀ ਮੂਲਿ ਪਾਈ ॥

aib tan chikarro. ihu man meeddako; kamal kee saar, nahee mool paaee |

Sant Singh KhalsaThe defect of the body which leads to sin is the mud puddle, and this mind is the frog, which does not appreciate the lotus flower at all.
Manmohan SinghThe sin of the body is the puddle and this soul the frog, which values not at all the lotus-flower.
Manmohan Singh (Punjabi)ਸਰੀਰ ਦਾ ਪਾਪ ਚਿੱਕੜ ਹੈ ਤੇ ਇਹ ਆਤਮਾ ਡੱਡੂ, ਜੋ ਕੰਵਲ-ਫੁੱਲ ਦੀ ਕਦਰ ਬਿਲਕੁਲ ਹੀ ਨਹੀਂ ਪਾਉਂਦਾ।
Fareedkot Teekaਤਨ ਮੇਂ ਜੋ (ਐਬੁ) ਅਪਕਰਮ ਹੈਂ ਸੋਈ ਤੋ ਚਿੱਕੜ ਹੈਂ, ਔਰ ਇਹ ਜੋ ਮਨ ਹੈ, ਸੋ (ਮੀਡਕੋ) ਡੱਡੂ ਹੈ, ਹ੍ਰਿਦੈ ਰੂਪ ਕਮਲ ਵਿਖੈ ਜੋ ਰਸ ਰੂਪ ਪਰਮਾਤਮਾ ਹੈ, ਤਿਸ ਕੀ ਸਾਰ ਨਹੀਂ ਜਾਨੀ ਹੈ। ਭਾਵ ਏਹ ਕਿ ਜੈਸੇ ਡੱਡੂ ਚਿੱਕੜ ਮੇਂ ਆਨੰਦ ਰਹਿਤਾ ਹੈ ਔਰ ਕਮਲ ਕੀ ਸਾਰ ਕੋ ਨਹੀਂ ਜਾਨਤਾ ਹੈ, ਤੈਸੇ ਹੀ ਮਨ ਰੂਪੀ ਮੀਡਕੁ ਭੀ ਰਿਦੇ ਮੇਂ ਵਿਦ੍ਯਮਾਨ ਸਰੂਪਾਨੰਦ ਕੋ ਨਹੀਂ ਜਾਨਤਾ ਹੈ॥
Prof. Sahib Singh(ਜਦ ਤਕ) ਸਰੀਰ ਦੇ ਅੰਦਰ ਵਿਕਾਰਾਂ ਦਾ ਚਿੱਕੜ ਹੈ, ਤੇ ਇਹ ਮਨ (ਉਸ ਚਿੱਕੜ ਵਿਚ) ਡੱਡੂ (ਬਣ ਕੇ ਰਹਿੰਦਾ) ਹੈ, (ਚਿੱਕੜ ਵਿਚ ਉੱਗੇ ਹੋਏ) ਕੌਲ ਫੁੱਲ ਦੀ ਕਦਰ (ਇਸ ਡੱਡੂ-ਮਨ) ਨੂੰ ਨਹੀਂ ਪੈ ਸਕਦੀ (ਹਿਰਦੇ ਵਿਚ ਵੱਸਦੇ ਪ੍ਰਭੂ ਦੀ ਸੂਝ ਨਹੀਂ ਆ ਸਕਦੀ)।

ਪਦ ਅਰਥ ਤਨਿ = ਸਰੀਰ ਵਿਚ। ਮੀਡਕੋ = ਮੀਡਕੁ, ਡੱਡੂ। ਸਾਰ = ਕਦਰ। ਮੂਲਿ = ਬਿਲਕੁਲ, ਉੱਕਾ ਹੀ।

SikhNet (Spanish)La mugre de nuestras faltas se nos adhiere y actuamos como la rana que ignora que, para sobrevivir, depende del loto.

ਭਉਰੁ ਉਸਤਾਦੁ. ਨਿਤ ਭਾਖਿਆ ਬੋਲੇ; ਕਿਉ ਬੂਝੈ. ਜਾ ਨਹ ਬੁਝਾਈ ॥੨॥

bhaur usataad. nit bhaakhiaa bole; kiau boojhai. jaa neh bujhaaee |2|

Sant Singh KhalsaThe bumble bee is the teacher who continually teaches the lesson. But how can one understand, unless one is made to understand? ||2||
Manmohan SinghGuru, the bumble -bee ever repeats the Divine sermons but how can man understand them, when (God) does not make him understand?
Manmohan Singh (Punjabi)ਗੁਰੂ, ਭੌਰਾ, ਸਦੀਵ ਹੀ ਈਸ਼ਵਰੀ ਭਾਸ਼ਨ ਉਚਾਰਨ ਕਰਦਾ ਹੈ, ਪਰ ਉਨ੍ਹਾਂ ਨੂੰ ਆਦਮੀ ਕਿਸ ਤਰ੍ਹਾਂ ਸਮਝ ਸਕਦਾ ਹੈ, ਜਦ (ਵਾਹਿਗੁਰੁ) ਉਸ ਨੂੰ ਨਹੀਂ ਸਮਝਾਉਂਦਾ।
Fareedkot Teekaਉਸਤਾਦ ਗੁਰੂ ਰੂਪੀ ਭ੍ਰਮਰ ਨਿਤੰਪ੍ਰਤਿ (ਭਾਖਿਆ) ਬਾਣੀ ਬੋਲਤੇ ਹੈਂ, ਕਿਆ ਪ੍ਰਗਟ ਕਰ ਕੇ ਸਤ ਬਸਤੂ ਕਾ ਉਪਦੇਸ਼ ਕਰਤੇ ਹੈਂ, ਪਰੰਤੂ (ਜਾ) ਜਬ ਕਰਮੋਂ ਕੀ ਗਤੀ ਇਸ ਜੀਵ ਕੋ ਸਮਝਨੇ ਨਹੀਂ ਦੇਵੇ, ਤਬ ਕੈਸੇ ਤਿਸ ਕੋ (ਬੂਝੈ) ਸਮਝੇ। ਵਾ ਪਰਮੇਸਰ ਨੇ ਨਹੀਂ ਬੁਝਾਈ ਭਾਵ ਕ੍ਰਿਪਾ ਨਹੀਂ ਕੀਤੀ, ਤਬ ਕ੍ਯੋਂ ਬੂਝੈ॥੨॥
Prof. Sahib Singh(ਭੌਰਾ ਆ ਕੇ ਕੌਲ ਫੁੱਲ ਉਤੇ ਗੁੰਜਾਰ ਪਾਂਦਾ ਹੈ, ਪਰ ਕੌਲ ਫੁੱਲ ਦੇ ਪਾਸ ਹੀ ਚਿੱਕੜ ਵਿਚ ਮਸਤ ਡੱਡੂ ਫੁੱਲ ਦੀ ਕਦਰ ਨਹੀਂ ਜਾਣਦਾ) ਗੁਰੂ-ਭੌਰਾ ਸਦਾ (ਹਰੀ-ਸਿਮਰਨ ਦਾ) ਉਪਦੇਸ਼ ਕਰਦਾ ਹੈ, ਪਰ ਇਹ ਡੱਡੂ-ਮਨ ਉਸ ਉਪਦੇਸ਼ ਨੂੰ ਨਹੀਂ ਸਮਝਦਾ, ਇਸ ਨੂੰ ਅਜੇਹੀ ਸਮਝ ਹੀ ਨਹੀਂ ਹੈ ॥੨॥

ਪਦ ਅਰਥ ਉਸਤਾਦੁ = ਗੁਰੂ। ਭਾਖਿਆ = ਬੋਲੀ, ਉਪਦੇਸ਼। ਬੁਝਾਈ = ਸਮਝ॥੨॥

SikhNet (Spanish)La abeja negra nos enseña a diario la lección de amor, pero no nos damos cuenta, ni nos importa.(2)

ਆਖਣੁ ਸੁਨਣਾ. ਪਉਣ ਕੀ ਬਾਣੀ; ਇਹੁ ਮਨੁ ਰਤਾ ਮਾਇਆ ॥

aakhan sunanaa. paun kee baanee; ihu man rataa maaeaa |

Sant Singh KhalsaThis speaking and listening is like the song of the wind, for those whose minds are colored by the love of Maya.
Manmohan SinghThe preaching and listening of religious discourse is like the sough of wind for those, whose soul is tinctured with mammon.
Manmohan Singh (Punjabi)ਉਨ੍ਹਾਂ ਲਈ ਧਰਮ ਵਾਰਤਾ ਦਾ ਪਰਚਾਰਨਾ, ਤੇ ਸ੍ਰਵਣ ਕਰਨਾ ਹਵਾ ਦੀ ਆਵਾਜ਼ ਮਾਨਿੰਦ ਹੈ, ਜਿਨ੍ਹਾਂ ਦੀ ਇਹ ਆਤਮਾ ਧਨ-ਦੌਲਤ ਨਾਲ ਰੰਗੀ ਹੋਈ ਹੈ।
Fareedkot Teekaਜੋ ਸ਼ਾਸਤ੍ਰੋਂ ਕਾ ਕਥਨ ਕਰਨਾ ਔਰ ਸਰਵਨ ਕਰਨਾ ਹੈ, ਸੋ ਸਭ ਜੀਵੋਂ ਨੈ ਪੌਣ ਕੀ ਬਾਣੀ, ਕ੍ਯਾ ਜੈਸੇ ਘੜੇ ਮੇਂ ਪਵਨ ਕਰ ਕੇ ਬਾਣੀ ਨਿਕਸਤੀ ਹੈ, ਔਰ ਨਿਰਾਰਥਕ ਪ੍ਰਤੀਤ ਹੋਤੀ ਹੈ, ਤੈਸੇ ਹੀ ਗੁਰੂ ਸ਼ਾਸਤ੍ਰ ਕੇ ਉਪਦੇਸ਼ ਕੋ ਨਿਰਾਰਥਕ ਜਾਨਤੇ ਹੈਂ, ਕਿਉਂਕਿ ਇਸ ਜੀਵ ਕਾ ਮਨ ਤੋ ਮਾਯਾ ਮੇਂ ਰਤਾ ਹੂਆ ਹੈ। ਹੇ ਕਾਜੀ! ਏਹ ਪੂਰਬ ਉਕਤ ਪ੍ਰਕਾਰ ਨਰਕ ਕੀ ਪ੍ਰਾਪਤੀ ਕਾ ਹੈ॥
Prof. Sahib Singh(ਹੇ ਕਾਜ਼ੀ! ਜਦ ਤਕ) ਇਹ ਮਨ ਮਾਇਆ ਦੇ ਰੰਗ ਵਿਚ ਹੀ ਰੰਗਿਆ ਹੋਇਆ ਹੈ (ਮਜ਼ਹਬੀ ਕਿਤਾਬ ਦੇ ਮਸਲੇ) ਸੁਣਨੇ ਸੁਣਾਣੇ ਬੇ-ਅਸਰ ਹਨ।

ਪਦ ਅਰਥ ਪਉਣ ਕੀ ਬਾਣੀ = ਹਵਾ ਦੀ ਨਿਆਈਂ (ਇਕ ਕੰਨੋਂ ਆ ਕੇ ਦੂਜੇ ਕੰਨ ਲੰਘ ਗਈ), ਬੇ-ਅਸਰ। ਰਤਾ = ਰੱਤਾ, ਰੰਗਿਆ ਹੋਇਆ।

SikhNet (Spanish)Tu mente, como el viento, no puede escuchar ni ver y se aferra a la gran ilusión.

ਖਸਮ ਕੀ ਨਦਰਿ. ਦਿਲਹਿ ਪਸਿੰਦੇ; ਜਿਨੀ ਕਰਿ ਏਕੁ ਧਿਆਇਆ ॥੩॥

khasam kee nadar. dileh pasinde; jinee kar ek dhiaaeaa |3|

Sant Singh KhalsaThe Grace of the Master is bestowed upon those who meditate on Him alone. They are pleasing to His Heart. ||3||
Manmohan SinghCentering their attention on the Husband alone, those who meditate on Him; His grace descends on them and they become pleasing to His heart.
Manmohan Singh (Punjabi)ਆਪਣੀ ਬਿਰਤੀ ਕੇਵਲ ਕੰਤ ਉਤੇ ਕੇਂਦਰ ਕਰਕੇ ਜੋ ਉਸ ਨੂੰ ਸਿਮਰਦੇ ਹਨ, ਉਸ ਦੀ ਰਹਿਮਤ ਉਨ੍ਹਾਂ ਉਤੇ ਵਰਸਦੀ ਹੈ ਅਤੇ ਉਹ ਉਸ ਦੇ ਦਿਲ ਨੂੰ ਚੰਗੇ ਲੱਗਦੇ ਹਨ।
Fareedkot Teekaਔਰ ਜਿਨ ਪੁਰਸ਼ੋਂ ਨੇ ਏਕ ਵਾਹਿਗੁਰੂ ਕਾ ਮਨ ਬਚ ਸੇ ਧਿਆਨ ਕਰਾ ਹੈ, ਸੋ ਤਿਸ ਕੇ ਦਿਲ ਪਸੰਦ ਹੂਏ ਹੈਂ। ਅਰਥਾਤ ਵਹੀ ਪਰਮਾਤਮਾ ਕੋ ਭਾਏ ਹੈਂ, ਵਾ ਪ੍ਰਮੇਸ਼੍ਵਰ ਕੋ ਅੰਤਹਕਰਨ ਮੇਂ (ਪਸੰਦੇ) ਦੇਖਤੇ ਹੈਂ॥
Prof. Sahib Singhਉਹੀ ਬੰਦੇ ਮਾਲਕ-ਰੱਬ ਦੀ ਮਿਹਰ ਦੀ ਨਜ਼ਰ ਵਿਚ ਹਨ, ਉਹੀ ਬੰਦੇ ਉਸ ਦੇ ਦਿਲ ਵਿਚ ਪਿਆਰੇ ਹਨ, ਜਿਨ੍ਹਾਂ ਨੇ ਪੂਰੀ ਸਰਧਾ ਨਾਲ ਉਸ ਨੂੰ ਸਿਮਰਿਆ ਹੈ ॥੩॥

ਪਦ ਅਰਥ ਦਿਲਹਿ ਪਸਿੰਦੇ = ਦਿਲ ਵਿਚ ਪਸੰਦ। ਕਰਿ ਏਕੁ = ਇੱਕ ਕਰ ਕੇ, ਪੂਰੀ ਸਰਧਾ ਨਾਲ॥੩॥

SikhNet (Spanish)La Gracia de Dios está sobre aquéllos -y sólo aquéllos serán Suyos- que mediten en Él con una mente serena. (3)

ਤੀਹ ਕਰਿ ਰਖੇ, ਪੰਜ ਕਰਿ ਸਾਥੀ; ਨਾਉ ਸੈਤਾਨੁ. ਮਤੁ ਕਟਿ ਜਾਈ ॥

teeh kar rakhe, panj kar saathee; naau saitaan. mat katt jaaee |

Sant Singh KhalsaYou may observe the thirty fasts, and say the five prayers each day, but 'Satan' can undo them.
Manmohan SinghEven though thou keepest thirty (fasts) and takest with the five comrades (i.e. the five prayers) but beware, lest the one, who goes by the name of Satan should undo their merit.
Manmohan Singh (Punjabi)ਭਾਵੇਂ ਤੂੰ ਤ੍ਰੀਹ (ਰੋਜ਼ੇ) ਰੱਖਦਾ ਹੈਂ ਅਤੇ ਪੰਜ (ਨਮਾਜ਼ਾਂ) ਨੂੰ ਆਪਣਾ ਸੰਗੀ ਬਣਾਂਦਾ ਹੈ ਪਰ ਖ਼ਬਰਦਾਰ ਹੋ ਜਾ ਮਤੇ ਜਿਸ ਦਾ ਨਾਮ ਸ਼ੈਤਾਨ ਹੈ, ਇਨ੍ਹਾਂ ਦੇ ਫਲ ਨੂੰ ਨਸ਼ਟ ਕਰ ਦੇਵੇ।
Fareedkot Teekaਔਰ ਜੋ ਤੂੰ ਤੀਸ ਰੋਜੇ ਰਖਤਾ ਹੈਂ, ਪੁਨਃ ਪਾਂਚ ਵਕਤ ਕੀ ਪਾਂਚੋਂ ਨਿਮਾਜਾਂ ਪੜ ਕਰ ਅਪਨੇ ਸਾਥ ਕਰੀਂ ਹੈਂ, ਤਿਨੋਂ ਮੇਂ ਸਾਵਧਾਨ ਹੋ। ਕਿਉਂਕਿ ਸ਼ੈਤਾਨ ਹੈ ਨਾਮ ਜਿਸ ਕਾ ਸੋ ਕਾਮ ਤਿਨ ਕੋ ਮਤਿ ਕਾਟ ਜਾਤਾ ਹੋਵੇ, ਭਾਵ ਏਹ ਕਿ ਖੁਦਾ ਕੇ ਨਾਮ ਸੇ ਤੇਰੀ ਬ੍ਰਿਤੀ ਕੋ ਤੋੜ ਨ ਜਾਵੇ॥
Prof. Sahib Singh(ਹੇ ਕਾਜ਼ੀ!) ਤੂੰ ਤੀਹ ਰੋਜ਼ੇ ਗਿਣ ਕੇ ਰੱਖਦਾ ਹੈਂ, ਪੰਜ ਨਿਮਾਜ਼ਾਂ ਨੂੰ ਸਾਥੀ ਬਣਾਂਦਾ ਹੈਂ (ਪਰ ਇਹ ਸਭ ਕੁਝ ਵਿਖਾਵੇ ਦੀ ਖ਼ਾਤਰ ਕਰਦਾ ਹੈਂ, (ਕਿ ਮੈਨੂੰ ਕੋਈ ਸ਼ੈਤਾਨ (ਮਾੜਾ ਬੰਦਾ) ਨਾ ਆਖੇ) (ਸ਼ਾਇਦ ਇਸ ਤਰੀਕੇ ਨਾਲ ਲੋਕ ਮੈਨੂੰ ਚੰਗਾ ਮੁਸਲਮਾਨ ਆਖਣ ਲੱਗ ਪੈਣ।)

ਪਦ ਅਰਥ ਤੀਹ = ਤੀਹ ਰੋਜ਼ੇ। ਪੰਜ = ਪੰਜ ਨਿਮਾਜ਼ਾਂ। ਮਤੁ ਕਟਿ ਜਾਈ = ਸ਼ਾਇਦ ਇਸ ਤਰ੍ਹਾਂ ਕੱਟਿਆ ਜਾਏ, ਸ਼ਾਇਦ ਇਸ ਤਰ੍ਹਾਂ ਕੋਈ ਮੈਨੂੰ ਸ਼ੈਤਾਨ (ਮਾੜਾ ਬੰਦਾ) ਨਾਹ ਆਖੇ।

SikhNet (Spanish)Uno ayuna treinta días, reza cinco veces al día, pero no se percata que la dualidad destruirá sus méritos.

ਨਾਨਕੁ ਆਖੈ. ਰਾਹਿ ਪੈ ਚਲਣਾ; ਮਾਲੁ ਧਨੁ. ਕਿਤ ਕੂ ਸੰਜਿਆਹੀ ॥੪॥੨੭॥

naanak aakhai. raeh pai chalanaa; maal dhan. kit koo sanjiaahee |4|27|

Sant Singh KhalsaSays Nanak, you will have to walk on the Path of Death, so why do you bother to collect wealth and property? ||4||27||
Manmohan SinghSays, Nanak, thou hast to go the way (of death). What for hast thou amassed property and wealth?
Manmohan Singh (Punjabi)ਗੁਰੂ ਜੀ ਫ਼ੁਰਮਾਉਂਦੇ ਹਨ, ਤੂੰ (ਮੌਤ ਦੇ) ਰਸਤੇ ਪੈ ਕੇ ਤੁਰਨਾ ਹੈ। ਤੂੰ ਜਾਇਦਾਦ ਤੇ ਦੌਲਤ ਕਾਹਦੇ ਲਈ ਇਕੱਤਰ ਕੀਤੀ ਹੋਈ ਹੈ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਕਾਜੀ! ਮੌਤ ਕੇ ਰਸਤੇ ਪੈ ਕਰ ਕੇ ਚਲੇ ਜਾਣਾ ਹੈ ਅਰਥਾਤ ਅਵਸ੍ਯ ਮਰਣਾ ਹੈ। ਮਾਲ ਹਸਤੀ ਆਦਿ ਔਰ ਧਨ ਸ੍ਵਰਨਾਦਿ ਸੋ ਕਿਸ ਵਾਸਤੇ ਤੈਨੇ ਸੰਚਨ ਕੀਆ ਹੈ, ਵਾ (ਕਿਤ ਕੂੰ) ਕਹਾਂ ਲੇ ਜਾਨੇ ਕੋ ਸੰਚਨ ਕੀਆ ਹੈ। ਭਾਵ ਏਹ ਕਿ ਤਹਾਂ ਤੋ ਏਕ ਸੂਈ ਮਾਤ੍ਰ ਭੀ ਸੰਗ ਨਹੀਂ ਜਾ ਸਕਤੀ॥੪॥੨੭॥☬ਏਹ ਸੁਨ ਕਰ ਕਾਜੀ ਨੇ ਕਹਾ ਕਿ ਏਹ ਬਾਲਕ ਮਉਲਾ ਰੂਪ ਹੈ। ਤਿਸ ਪਰ ਕਹਤੇ ਹੈਂ:
Prof. Sahib Singhਪਰ, ਨਾਨਕ ਆਖਦਾ ਹੈ- (ਹੇ ਕਾਜ਼ੀ!) ਜੀਵਨ ਦੇ ਸਹੀ ਰਸਤੇ ਉਤੇ ਤੁਰਨਾ ਚਾਹੀਦਾ ਹੈ, ਤੂੰ (ਠੱਗੀ ਫਰੇਬ ਕਰ ਕੇ) ਮਾਲ ਧਨ ਕਿਉਂ ਇਕੱਠਾ ਕਰਦਾ ਹੈਂ? (ਤੂੰ ਨਿਰੀਆਂ ਗੱਲਾਂ ਨਾਲ ਲੋਕਾਂ ਨੂੰ ਪਤਿਆਉਂਦਾ ਹੈਂ, ਅੰਦਰੋਂ ਤੂੰ ਧਨ ਦੇ ਲਾਲਚ ਵਿਚ ਅਤੇ ਕਾਮ-ਵਾਸ਼ਨਾ ਵਿਚ ਅੰਨ੍ਹਾ ਹੋਇਆ ਪਿਆ ਹੈਂ, ਇਹ ਰਸਤਾ ਆਤਮਕ ਮੌਤ ਦਾ ਹੈ) ॥੪॥੨੭॥

ਪਦ ਅਰਥ ਰਾਹਿ = ਰਸਤੇ ਉਤੇ। ਕਿਤ ਕੂ = ਕਾਹਦੇ ਲਈ? ਸੰਜਿਆਹੀ = ਤੂੰ ਇਕੱਠਾ ਕੀਤਾ ਹੈ॥੪॥

SikhNet (Spanish). Dice Nanak, cuando llegue el momento de enfrentar al mensajero de la muerte, todos los bienes acumulados no irán con uno al más allá. (4-27)

Open this shabad →

Shabad Guru Nanak Dev Ji Siree Raag

ਸਿਰੀਰਾਗੁ ਮਹਲਾ ੧ ਘਰੁ ੪ ॥

sireeraag mahalaa 1 ghar 4 |

Sant Singh KhalsaSiree Raag, First Mehl, Fourth House:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਸੋਈ ਮਉਲਾ. ਜਿਨਿ ਜਗੁ ਮਉਲਿਆ; ਹਰਿਆ ਕੀਆ ਸੰਸਾਰੋ ॥

soee maulaa. jin jag mauliaa; hariaa keea sansaaro |

Sant Singh KhalsaHe is the Master who has made the world bloom; He makes the Universe blossom forth, fresh and green.
Manmohan SinghHe is the Master who has make the world blossom and reverdured the universe.
Manmohan Singh (Punjabi)ਉਹੀ ਮਾਲਕ ਹੈ, ਜਿਸ ਨੇ ਜਹਾਨ ਨੂੰ ਪ੍ਰਫੁਲਤ ਕੀਤਾ ਹੋਇਆ ਅਤੇ ਆਲਮ ਨੂੰ ਸਰਸਬਜ਼ ਬਣਾਇਆ ਹੋਇਆ ਹੈ।
Fareedkot Teekaਹੇ ਕਾਜੀ! ਮੌਲਾ ਸੋਈ ਹੈ ਜਿਸ ਨੇ ਦੁਖੁ ਰੂਪੁ ਸੰਸਾਰ ਮੇਂ ਅਪਨਾ ਅਨੰਦੁ ਮਉਲਿਆ ਹੈ, ਔਰੁ ਸੰਸਾਰ ਕੋ (ਹਰਿਆ ਕੀਆ) ਆਨੰਦ ਰੂਪੁ ਕੀਆ ਹੈ। ਕ੍ਯੋਂਕਿ ਜੀਵ ਜਿਸੁ ਜੂਨੀ ਮੇਂ ਹੈ, ਤਿਸ ਮੇਂ ਹੀ ਆਨੰਦੁ ਮਾਨ ਰਹਾ ਹੈ। ਦ੍ਰਿਸ੍ਟਾਂਤੁ ਜੈਸੇ ਸਰਪਾਦਿ ਤ੍ਰਿਗਦ ਜੂਨੀ ਜੀਵੋਂ ਕੋ ਜੋ ਕੋਊ ਮਾਰਨਾ ਚਾਹੇ ਤਬ ਵਹੁ ਮਰਨੇ ਕੇ ਭੈ ਸੇ ਭਾਗਤੇ ਔਰੁ ਛਪਤੇ ਫਿਰਤੇ ਹੈਂ। ਕਦਾਚਿਤ ਉਨ ਕੋ ਤਹਾਂ ਦੁਖ ਪ੍ਰਤੀਤ ਹੋਵੇ, ਤਬ ਮਰਨੇ ਕੋ ਭਲਾ ਮਾਨ ਕਰ ਆਪ ਹੀ ਸਨਮੁਖ ਹੋ ਕਰ ਪ੍ਰਾਣ ਦੇਣੇ ਕੋ ਆਵੇਂ। ਯਾਂ ਤੇ ਜਹਾਂ ਤਹਾਂ ਸਰਬ ਜਗਤ ਮੇਂ ਅਪਨਾ ਅਨੰਦੁ ਮਿਲਾਵਨਾ ਕੀਆ ਹੈ। ਵਾ ਮਉਲਿਆ, ਸੂਖਮ ਸਰੂਪ ਉਤਪੰਨ ਕਰ ਕੇ ਹਰਿਆ ਕੀਆ, ਸਥੂਲ ਰੂਪੁ ਵਧਾਇਆ ਹੈ, ਵਾ (ਮਉਲਿਆ) ਰਚਿਆ ਹੈ, ਔਰੁ ਹਰਿਆ ਖਾਨਿ ਪਾਨਾਦਿਕੋ ਸੇ ਪਾਲਨਾ ਕਰ ਰਹਾ ਹੈ॥
Prof. Sahib Singhਜਿਸ ਮਾਲਕ ਨੇ ਸਾਰਾ ਜਗਤ ਪ੍ਰਫੁੱਲਤ ਕੀਤਾ ਹੈ, ਜਿਸ ਨੇ ਸਾਰੇ ਸੰਸਾਰ ਨੂੰ ਹਰਾ-ਭਰਾ ਕੀਤਾ ਹੈ।

ਪਦ ਅਰਥ ਮਉਲਾ = ਮਾਲਕ। ਜਿਨਿ = ਜਿਸ (ਮਉਲਾ) ਨੇ। ਮਉਲਿਆ = ਖਿੜਾਇਆ ਹੈ, ਪ੍ਰਫੁੱਲਤ ਕੀਤਾ ਹੈ।

SikhNet (Spanish)Él es el Maestro, Él es Quien hace florecer al mundo.

ਆਬ ਖਾਕੁ. ਜਿਨਿ ਬੰਧਿ ਰਹਾਈ; ਧੰਨੁ ਸਿਰਜਣਹਾਰੋ ॥੧॥

aab khaak. jin bandh rahaaee; dhan sirajanahaaro |1|

Sant Singh KhalsaHe holds the water and the land in bondage. Hail to the Creator Lord! ||1||
Manmohan SinghHall! unto the Creator who has kept in bondage the water and land.
Manmohan Singh (Punjabi)ਸਾਬਾਸ਼ ਹੈ! ਰਚਨਹਾਰ ਨੂੰ, ਜਿਸ ਨੇ ਪਾਣੀ ਤੇ ਜ਼ਮੀਨ ਨੂੰ ਬੰਨ੍ਹ ਕੇ ਰਖਿਆ ਹੋਇਆ ਹੈ।
Fareedkot Teekaਔਰੁ (ਆਬੁ) ਜਲ ਔਰੁ (ਖਾਕੁ) ਪ੍ਰਿਥਵੀ, ਪੁਨਾ ਪ੍ਰਿਥਵੀ ਉਪਲਖਤ ਅਗਨੀ, ਆਕਾਸ, ਵਾਯੂ, ਏਹ ਜੋ ਪਾਂਚੋ ਤਤ੍ਵ ਆਪਸ ਮੇਂ ਵਿਰੋਧੀ ਸੁਭਾਵ ਵਾਲੇ ਹੈਂ। ਸੋ ਜਿਸ ਨੇ ਅਪਨੀ ਸਕਤੀ ਕਰ ਤਿਨ ਕੀ ਮ੍ਰਿਯਾਦਾ ਬਾਂਧ ਰਖੀ ਹੈ, ਭਾਵ ਏਹਿ ਕਿ ਆਪਸ ਮੇਂ ਏਕ ਦੂਸਰੇ ਸਾਥ ਵਿਰੋਧੁ ਕਰਨੇ ਸੇ ਰੋਕ ਰਾਖੇ ਹੈਂ, ਐਸਾ ਵਹੁ ਸਿਰਜਨਹਾਰ ਧੰਨ ਹੈ, ਤਾਂ ਤੇ ਉਸ ਮੌਲਾ ਕੋ ਹੀ ਸਿਮਰਨਾ ਚਾਹੀਏ॥੧॥
Prof. Sahib Singhਜਿਸ ਨੇ ਪਾਣੀ ਤੇ ਮਿੱਟੀ (ਵਿਰੋਧੀ ਤੱਤ) ਇਕੱਠੇ ਕਰ ਕੇ ਰੱਖ ਦਿੱਤੇ ਹਨ, ਉਹ ਸਿਰਜਣਹਾਰ ਧੰਨ ਹੈ (ਉਸੇ ਦੀ ਸਿਫ਼ਤ-ਸਾਲਾਹ ਕਰੋ), ਉਹੀ (ਅਸਲ) ਮਾਲਕ ਹੈ (ਮੌਤ ਦਾ ਮਾਲਕ ਭੀ ਉਹੀ ਹੈ, ਵਿਰੋਧੀ ਤੱਤਾਂ ਵਾਲੀ ਖੇਡ ਆਖ਼ਰ ਮੁੱਕਣੀ ਹੀ ਹੋਈ, ਤੇ ਉਹੀ ਮੁਕਾਂਦਾ ਹੈ) ॥੧॥

ਪਦ ਅਰਥ ਆਬ = ਪਾਣੀ। ਖਾਕੁ = ਮਿੱਟੀ। ਬੰਧਿ ਰਹਾਈ = ਬੰਨ੍ਹ ਕੇ ਰੱਖ ਦਿੱਤੀ ਹੈ ॥੧॥

SikhNet (Spanish)Oh, Bendito es Él, Quien ha conservado los mares y la tierra en armonía. (1)

ਮਰਣਾ ਮੁਲਾ; ਮਰਣਾ ॥

maranaa mulaa; maranaa |

Sant Singh KhalsaDeath, O Mullah-death will come,
Manmohan SinghDeath, O Maulvi! death must come.
Manmohan Singh (Punjabi)ਮੌਤ, ਹੇ ਮੇਲਵੀ! ਮੌਤ ਜ਼ਰੂਰ ਆਏਗੀ।
Fareedkot Teekaਹੇ ਮੁਲਾਂ! ਤੂੰ ਐਸੇ ਨਿਸਚੈ ਕਰੁ ਕਿ ਮੁਲਾਂ ਨੇ ਭੀ ਮਰਨਾ ਹੈ ਔਰੁ ਕਾਜੀ ਨੇ ਭੀ ਮਰਨਾ ਹੈ ਵਾ ਸਰਬ ਪ੍ਰਪੰਚ ਨੇ ਭੀ ਮਰਨਾ ਹੈ॥
Prof. Sahib Singhਹੇ ਮੁੱਲਾਂ! ਮੌਤ (ਦਾ ਡਰ) ਹਰੇਕ ਦੇ ਸਿਰ ਉੱਤੇ ਹੈ।

ਪਦ ਅਰਥ ਮੁਲਾ = ਹੇ ਮੁੱਲਾਂ! ਮਰਣਾ = ਮੌਤ, ਮੌਤ ਦਾ ਡਰ।

SikhNet (Spanish)La muerte le llegará a todos, oh Mulá.

ਭੀ ਕਰਤਾਰਹੁ ਡਰਣਾ ॥੧॥ ਰਹਾਉ ॥

bhee karataarahu ddaranaa |1| rahaau |

Sant Singh Khalsaso live in the Fear of God the Creator. ||1||Pause||
Manmohan SinghAll the same abide in the fear of the Maker. Pause.
Manmohan Singh (Punjabi)ਤਾਹਮ, ਸਾਜਣ-ਹਾਰ ਦੇ ਭੈ ਅੰਦਰ ਰਹੁ। ਠਹਿਰਾਉ।
Fareedkot Teekaਔਰੁ ਹੇ ਮੁਲਾਂ! ਤੈਂਨੇ ਭੀ ਮਰਣਾ ਹੈ, ਕਦਾਚਿਤ ਐਸੀ ਆਸੰਕਾ ਹੋਵੇ ਕਿ ਜੇ ਕਰ ਮਰਨਾ ਹੀ ਹੈ, ਤੋ ਫਿਰ ਕਿਯਾ ਡਰਨਾ ਹੈ। ਤਿਸ ਪਰ ਕਹਤੇ ਹੈਂ: ਹੇ ਭਾਈ! ਯਦਪਿ ਮਰਨਾ ਹੀ ਹੈ ਤਦਪਿ ਕਰਤਾਰ ਸੇ ਡਰਤੇ ਰਹਿਣਾ ਹੀ ਭਲਾ ਹੈ॥੧॥ ਰਹਾਉ ॥
Prof. Sahib Singhਤਾਂ ਤੇ ਰੱਬ ਤੋਂ ਹੀ ਡਰਨਾ ਚਾਹੀਦਾ ਹੈ (ਰੱਬ ਦੇ ਡਰ ਵਿਚ ਰਹਿਣਾ ਹੀ ਫਬਦਾ ਹੈ। ਭਾਵ, ਰੱਬ ਦੇ ਡਰ ਵਿਚ ਰਿਹਾਂ ਹੀ ਮੌਤ ਦਾ ਡਰ ਦੂਰ ਹੋ ਸਕਦਾ ਹੈ) ॥੧॥ ਰਹਾਉ ॥

ਪਦ ਅਰਥ ਭੀ = ਤਾਂ ਤੇ। ਕਰਤਾਰਹੁ = ਕਰਤਾਰ ਤੋਂ॥੧॥ਰਹਾਉ॥

SikhNet (Spanish)¿Por qué no entonces vivir en el Fervor al Señor? (1-Pausa)

ਤਾ ਤੂ ਮੁਲਾ, ਤਾ ਤੂ ਕਾਜੀ; ਜਾਣਹਿ ਨਾਮੁ ਖੁਦਾਈ ॥

taa too mulaa, taa too kaajee; jaaneh naam khudaaee |

Sant Singh KhalsaYou are a Mullah, and you are a Qazi, only when you know the Naam, the Name of God.
Manmohan SinghThen alone thou art a Mullah or then alone art a Qazi, if thou knowest the name of God.
Manmohan Singh (Punjabi)ਕੇਵਲ ਤਦ ਹੀ ਤੂੰ ਮੁੱਲਾਂ ਹੈਂ ਤੇ ਕੇਵਲ ਤਦ ਹੀ ਤੂੰ ਕਾਜ਼ੀ, ਜੇਕਰ ਤੂੰ ਖ਼ੁਦਾ ਦੇ ਨਾਮ ਨੂੰ ਜਾਣਦਾ ਹੈ।
Fareedkot Teekaਤਾਂ ਹੀ ਤੂੰ ਮੁਲਾਂ ਅਰਥਾਤ ਲੜਕੇ ਪੜਾਉਣ ਵਾਲਾ, ਔਰ ਤਾਂ ਹੀ ਤੂੰ ਕਾਜੀ ਅਰਥਾਤ ਮ੍ਰਯਾਦਾ ਅਸਥਾਪਕ ਹੈਂ, ਜੇ ਕਰ (ਖੁਦਾਈ) ਸ੍ਰਿਸ੍ਟੀ ਕੇ ਮਾਲਕਿ ਕੇ ਨਾਮ ਕੋ ਤੂੰ ਜਾਣੇ। ਵਾ ਸ੍ਰਿਸ੍ਟੀ ਮੇਂ ਨਾਮ ਕੋ ਜਾਣੇ ਨਹੀਂ ਤੋ ਨਾ ਮੁਲਾਂ ਹੈ ਨ ਕਾਜੀ ਹੈਂ। ਕਦਾਚਿਤ ਐਸੇ ਅਭਿਮਾਨਿ ਹੋਵੇ ਕਿ ਮੇਂ ਬਹੁਤ ਬਿਦ੍ਯਾ ਪੜਾ ਹੂੰ ਫਿਰਿ ਕੈਸੇ ਡਰੂੰ॥ ਤਿਸ ਪਰ ਕਹਤੇ ਹੈਂ:
Prof. Sahib Singh(ਮਜ਼ਹਬੀ ਕਿਤਾਬਾਂ ਨਿਰੀਆਂ ਪੜ੍ਹ ਲੈਣ ਨਾਲ ਅਸਲ ਕਾਜ਼ੀ ਮੁੱਲਾਂ ਨਹੀਂ ਬਣ ਸਕੀਦਾ) ਤਦੋਂ ਹੀ ਤੂੰ ਆਪਣੇ ਆਪ ਨੂੰ ਮੁੱਲਾਂ ਸਮਝ ਤਦੋਂ ਹੀ ਕਾਜ਼ੀ, ਜਦੋਂ ਤੂੰ ਰੱਬ ਦੇ ਨਾਮ ਨਾਲ ਡੂੰਘੀ ਸਾਂਝ ਪਾ ਲਏਂਗਾ (ਤੇ ਮੌਤ ਦਾ ਡਰ ਮੁਕਾ ਲਏਂਗਾ, ਨਹੀਂ ਤਾਂ)

ਪਦ ਅਰਥ ਨਾਮੁ ਖੁਦਾਈ = ਖ਼ੁਦਾ ਦਾ ਨਾਮ।

SikhNet (Spanish)Uno podrá ser Mulá o Quazi sólo si logra entender el Misterio del Naam, el Nombre del Señor.

ਜੇ ਬਹੁਤੇਰਾ. ਪੜਿਆ ਹੋਵਹਿ; ਕੋ ਰਹੈ ਨ. ਭਰੀਐ ਪਾਈ ॥੨॥

je bahuteraa. parriaa hoveh; ko rahai na. bhareeai paaee |2|

Sant Singh KhalsaYou may be very educated, but no one can remain when the measure of life is full. ||2||
Manmohan SinghEven though man be very learned none can stay here when his measured of life becomes full.
Manmohan Singh (Punjabi)ਭਾਵੇਂ ਬੰਦਾ ਬਹੁਤਾ ਹੀ ਵਿਦਵਾਨ ਹੋਵੇ, ਜਦ ਉਸ ਦੀ ਜਿੰਦਗੀ ਦੀ ਪੜੋਪੀ ਲਬਾਲਬ ਹੋ ਜਾਂਦੀ ਹੈ, ਏਥੇ ਕੋਈ ਠਹਿਰ ਨਹੀਂ ਸਕਦਾ।
Fareedkot Teekaਜੇ ਕਰ ਬਹੁਤ ਭੀ ਪੜਿਆ ਹੂਆ ਹੋਵੇ ਪਰੰਤੂ ਮ੍ਰਿਤੂ ਕੇ ਆਗੇ ਤੋ ਕੋਈ ਭੀ ਰਹਿ ਨਹੀਂ ਸਕਤਾ ਹੈ, ਭਾਵ ਏਹ ਕਿ ਅਵਸ਼੍ਯ ਸ਼ੀਘ੍ਰ ਮ੍ਰਿਤੁ ਹੋ ਜਾਤਾ ਹੈ⁽¹⁾। ਕਦਾਚਿਤ ਐਸੇ ਅਭਿਮਾਨ ਹੋ ਕਿ ਸਰਬ ਨੇ ਮਰਨਾ ਤੋ ਹੈ, ਪਰ ਤਾਂ ਵੀ ਹਮ ਔਰੁ ਸਭ ਲੋਗੋਂ ਸੇ ਸ੍ਰੇਸਟਿ ਹੈਂ। ਕ੍ਯੋਂਕਿ ਕਾਜੀ ਹੋਨੇ ਕਰ ਕੇ ਹਮਸੇ ਸ਼ਰਹ ਕੀ ਬਾਤਿ ਪੂਛੀ ਜਾਤੀ ਹੈ। ਸੋ ਐਸਾ ਅਭਿਮਾਨੁ ਭੀ ਬ੍ਰਿਥਾ ਹੈ॥੨॥☬ਸੋਈ ਕਹਤੇ ਹੈਂ:
Prof. Sahib Singhਭਾਵੇਂ ਤੂੰ ਕਿਤਨਾ ਹੀ (ਮਜ਼ਹਬੀ ਕਿਤਾਬਾਂ) ਪੜ੍ਹ ਜਾਏਂ (ਮੌਤ ਫਿਰ ਭੀ ਨਹੀਂ ਟਲੇਗੀ), ਜਿਵੇਂ ਪਨ ਘੜੀ ਜਦੋਂ ਪਾਣੀ ਨਾ ਭਰ ਜਾਂਦੀ ਹੈ, ਤਾਂ ਪਾਣੀ ਵਿੱਚ ਤੈਰਦੀ ਨਹੀਂ ਰਹਿ ਸਕਦੀ ਭਾਵ ਡੁੱਬ ਜਾਂਦੀ ਹੈ, ਇਸੇ ਤਰ੍ਹਾਂ ਜਦੋਂ ਸੁਆਸ ਪੂਰੇ ਹੋ ਜਾਂਦੇ ਹਨ, ਕੋਈ ਇਥੇ ਰਹਿ ਨਹੀਂ ਸਕਦਾ ॥੨॥

ਪਦ ਅਰਥ ਭਰੀਐ ਪਾਈ = ਜਦੋਂ ਪਾਈ ਭਰ ਜਾਂਦੀ ਹੈ, ਜਦੋਂ ਸੁਆਸ ਪੂਰੇ ਹੋ ਜਾਂਦੇ ਹਨ। ਪਾਈ = ਪਨ-ਘੜੀ। ਉਸ ਦੇ ਹੇਠ ਛੇਕ ਹੁੰਦਾ ਹੈ, ਜਿਸ ਦੇ ਰਸਤੇ ਉਸ ਘੜੀ ਵਿਚ ਪਾਣੀ ਆਉਂਦਾ ਰਹਿੰਦਾ ਹੈ, ਤੇ, ਆਖ਼ਰ ਜਦੋਂ ਸਾਰੀ ਪਾਣੀ ਨਾਲ ਭਰ ਜਾਂਦੀ ਹੈ, ਤਾਂ ਪਾਣੀ ਵਿਚ ਡੁੱਬ ਜਾਂਦੀ ਹੈ। ਵਕਤ ਦਾ ਹਿਸਾਬ ਰੱਖਣ ਵਾਸਤੇ ਇਹ ਇਕ ਵਿਓਂਤ ਸੀ॥੨॥

SikhNet (Spanish)No importa lo letrado de una persona, no permanecerá un segundo más, después de que sus días hayan terminado. (2)

ਸੋਈ ਕਾਜੀ. ਜਿਨਿ ਆਪੁ ਤਜਿਆ; ਇਕੁ ਨਾਮੁ ਕੀਆ ਆਧਾਰੋ ॥

soee kaajee. jin aap tajiaa; ik naam keea aadhaaro |

Sant Singh KhalsaHe alone is a Qazi, who renounces selfishness and conceit, and makes the One Name his Support.
Manmohan SinghHe is the Qazi who has renounced self-conceit and made the name of God alone his support.
Manmohan Singh (Punjabi)ਉਹੀ ਕਾਜ਼ੀ ਹੈ, ਜਿਸ ਨੇ ਸਵੈ-ਹੰਗਤਾ ਛੱਡ ਦਿੱਤੀ ਹੈ ਅਤੇ ਕੇਵਲ ਵਾਹਿਗੁਰੂ ਦੇ ਨਾਮ ਨੂੰ ਹੀ ਆਪਣਾ ਆਸਰਾ ਬਣਾਇਆ ਹੈ।
Fareedkot Teekaਜਿਸ ਨੇ (ਆਪੁ) ਹੰਕਾਰ ਕੋ ਤ੍ਯਾਗ੍ਯਾ ਹੈ ਔਰੁ ਏਕ ਖੁਦਾ ਕੇ ਨਾਮ ਕਾ ਆਸਰਾ ਕੀਆ ਹੈ, ਸੋਈ ਸੱਚਾ ਕਾਜੀ ਹੈ॥☬ਸੋ ਖੁਦਾ ਕੈਸਾ ਹੈ?
Prof. Sahib Singhਉਹੀ ਮੁਨੱਖ ਕਾਜ਼ੀ ਹੈ ਜਿਸ ਨੇ ਆਪਾ-ਭਾਵ ਤਿਆਗ ਦਿੱਤਾ ਹੈ, ਅਤੇ ਜਿਸ ਨੇ ਉਸ ਰੱਬ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਇਆ ਹੈ,

ਪਦ ਅਰਥ ਆਪੁ = ਆਪਾ-ਭਾਵ। ਆਧਾਰੋ = ਆਸਰਾ।

SikhNet (Spanish)El Quazi lo será, en verdad, sólo cuando haya abandonado su ego negativo y haya instalado el Nombre del Señor en su corazón.

ਹੈ ਭੀ ਹੋਸੀ. ਜਾਇ ਨ ਜਾਸੀ; ਸਚਾ ਸਿਰਜਣਹਾਰੋ ॥੩॥

hai bhee hosee. jaae na jaasee; sachaa sirajanahaaro |3|

Sant Singh KhalsaThe True Creator Lord is, and shall always be. He was not born; He shall not die. ||3||
Manmohan SinghThat True Creator, is and shall also, be, was not born and shall not perish.
Manmohan Singh (Punjabi)ਸੱਚਾ ਕਰਤਾਰ ਹੈ, ਹੋਵੇਗਾ ਭੀ, ਉਹ ਪੈਦਾ ਨਹੀਂ ਹੋਇਆ ਅਤੇ ਨਾਂ ਹੀ ਨਾਸ ਹੋਵੇਗਾ।
Fareedkot Teekaਸਚਾ ਸੱਤਿ ਸਰੂਪ ਹੈ। ਸੋ ਕੈਸੇ ਸੱਤ ਹੈ? (ਹੈ ਭੀ) ਅਬ ਬੀ ਹੈ, ਪੁਨਃ (ਹੋਸੀ) ਆਗੇ ਭੀ ਹੋਵੇਗਾ ਔਰੁ ਪੀਛੇ ਭੀ ਥਾ। ਭਾਵ ਏਹਿ ਕਿ ਤ੍ਰਿਕਾਲਾਬਾਧ ਸਰੂਪੁ ਹੈ। ਤਾਂ ਤੇ ਵਹੁ ਆਪ (ਜਾਇ ਨ) ਨਹੀਂ ਜਾਤਾ ਹੈ ਅਰਥਾਤ ਨਾਸ ਨਹੀਂ ਹੋਤਾ ਹੈ। ਔਰੁ ਜੋ ਜਗਤ ਰਚਨਾ ਹੈ, ਸੋ ਸਰਬ (ਜਾਸੀ) ਨਾਸ ਹੋ ਜਾਏਗੀ। ਵਾ ਨਾ ਵਹੁ (ਜਾਇ) ਜਨਮਤਾ ਹੈ ਔਰੁ ਨ (ਜਾਸੀ) ਮ੍ਰਿਤੁ ਹੋਤਾ ਹੈ। ਪੁਨਃ ਸਰਬ ਕਾ ਸਿਰਜਨਹਾਰੁ ਕਿਆ ਉਤਪਤਿ ਕਰਨੇ ਹਾਰਾ ਹੈ, ਭਾਵ ਏਹ ਕਿ ਅਭਿੰਨ ਨਮਿਤੋਪਾਦਾਨ ਕਾਰਨ ਰੂਪ ਹੈ॥੩॥
Prof. Sahib Singhਜੋ ਹੁਣ ਭੀ ਹੈ ਅਗਾਂਹ ਨੂੰ ਭੀ ਰਹੇਗਾ, ਜੋ ਨ ਜੰਮਦਾ ਹੈ ਨ ਮਰਦਾ ਹੈ, ਜੋ ਸਦਾ ਕਾਇਮ ਰਹਿਣ ਵਾਲਾ ਹੈ ਤੇ ਸਭ ਦਾ ਪੈਦਾ ਕਰਨ ਵਾਲਾ ਹੈ ॥੩॥

ਪਦ ਅਰਥ ਹੋਸੀ = ਕਾਇਮ ਰਹੇਗਾ। ਜਾਇਨ = ਨਾਹ ਜੰਮਦਾ ਹੈ। ਨ ਜਾਸੀ = ਨਾਹ ਮਰੇਗਾ। ਸਚਾ = ਸਦਾ-ਥਿਰ ਰਹਿਣ ਵਾਲਾ॥੩॥

SikhNet (Spanish)Él, el Creador Verdadero Es y así permanecerá por siempre. (3)

ਪੰਜ ਵਖਤ ਨਿਵਾਜ ਗੁਜਾਰਹਿ; ਪੜਹਿ ਕਤੇਬ ਕੁਰਾਣਾ ॥

panj vakhat nivaaj gujaareh; parreh kateb kuraanaa |

Sant Singh KhalsaYou may chant your prayers five times each day; you may read the Bible and the Koran.
Manmohan SinghThou recitest prayer five times a day and readest holy books ant the Quran.
Manmohan Singh (Punjabi)ਤੂੰ ਦਿਨ ਵਿੱਚ ਪੰਜ ਵਾਰੀ ਨਮਾਜ਼ ਪੜ੍ਹਦਾ ਹੈਂ ਅਤੇ ਧਾਰਮਿਕ ਕਿਤਾਬਾਂ ਤੇ ਕੁਰਾਨ ਵਾਚਦਾ ਹੈ।
Fareedkot Teekaਜੋ ਪਾਂਚੋ ਵਕਤ ਕੀ ਪਾਂਚੋ ਨਿਮਾਜਾਂ ਹੈਂ⁽¹⁾ ਸੋ ਤੂੰ ਪੜਤਾ ਹੈਂ। ਪੁਨਃ ਅਨੇਕ ਕਿਤਾਬਾਂ ਔਰੁ ਕੁਰਾਨ ਕੋ ਭੀ ਤੂੰ ਪੜਤਾ ਹੈਂ॥
Prof. Sahib Singh(ਹੇ ਕਾਜ਼ੀ!) ਤੂੰ ਪੰਜੇ ਵੇਲੇ ਨਿਮਾਜ਼ਾਂ ਪੜ੍ਹਦਾ ਹੈਂ, ਤੂੰ ਕੁਰਾਨ ਅਤੇ ਹੋਰ ਆਪਣੀਆਂ ਮਜ਼ਹਬੀ ਕਿਤਾਬਾਂ ਭੀ ਪੜ੍ਹਦਾ ਹੈਂ (ਫਿਰ ਭੀ ਸੁਆਰਥ ਵਿਚ ਬੱਝਾ ਰਹਿ ਕੇ ਮੌਤ ਤੋਂ ਡਰਦਾ ਹੈਂ)।

ਪਦ ਅਰਥ ਨਿਵਾਜ ਗੁਜਾਰਹਿ = ਤੂੰ ਨਿਮਾਜ਼ ਪੜ੍ਹਦਾ ਹੈਂ। ਕਤੇਬ = ਮੁਸਲਮਾਨੀ ਮਤ ਦੀਆਂ ਕਿਤਾਬਾਂ।

SikhNet (Spanish)Uno recita sus oraciones cinco veces al día, lee el Corán y los textos Semíticos,

ਨਾਨਕੁ ਆਖੈ. ਗੋਰ ਸਦੇਈ; ਰਹਿਓ ਪੀਣਾ ਖਾਣਾ ॥੪॥੨੮॥

naanak aakhai. gor sadeee; rahio peenaa khaanaa |4|28|

Sant Singh KhalsaSays Nanak, the grave is calling you, and now your food and drink are finished. ||4||28||
Manmohan SinghSays Nanak, the grave calls thee and now thine food and drink have come to an end.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ ਤੈਨੂੰ ਕਬਰ ਸਦੱਦੀ ਹੈ ਤੇ ਹੁਣ ਤੇਰਾ ਖਾਦਾ ਪੀਣਾ ਮੁਕ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਕਾਜੀ! (ਗੋਰ) ਕਬਰ ਤੁਮ ਕੋ ਬੁਲਾਇ ਰਹੀ ਹੈ⁽¹⁾ ਔਰ ਜੋ ਪੀਣੇ ਖਾਣੇ ਕੇ ਪਦਾਰਥ ਹੈਂ, ਸੋ ਸਭ ਈਹਾਂ ਹੀ ਰਹਿ ਜਾਵੇਂਗੇ। ਐਸੇ ਉਪਦੇਸ ਕੋ ਸ੍ਰਵਨ ਕਰ ਕੇ ਕਾਜੀ ਕਾ ਉਧਾਰ ਭਯਾ॥੪॥੨੮॥
Prof. Sahib Singhਨਾਨਕ ਆਖਦਾ ਹੈ- (ਹੇ ਕਾਜ਼ੀ!) ਜਦੋਂ ਮੌਤ ਸੱਦਾ ਦੇਂਦੀ ਹੈ ਤਾਂ ਦਾਣਾ ਪਾਣੀ ਇੱਥੇ ਦਾ ਇੱਥੇ ਹੀ ਧਰਿਆ ਰਹਿ ਜਾਂਦਾ ਹੈ (ਸੋ, ਮੌਤ ਦੇ ਡਰ ਤੋਂ ਬਚਣ ਲਈ ਰੱਬ ਦੇ ਡਰ ਵਿਚ ਟਿਕਿਆ ਰਹੁ) ॥੪॥੨੮॥

ਪਦ ਅਰਥ ਗੋਰ = ਕਬਰ। ਸਦੇਈ = ਸੱਦਦੀ ਹੈ। ਗੋਰ ਸਦੇਈ = ਜਦੋਂ ਕਬਰ ਸੱਦਦੀ ਹੈ, ਜਦੋਂ ਮੌਤ ਆਉਂਦੀ ਹੈ। ਰਹਿਓ = ਰਹਿ ਜਾਂਦਾ ਹੈ, ਮੁੱਕ ਜਾਂਦਾ ਹੈ॥੪॥

SikhNet (Spanish)pero no sabe que cuando llegue el llamado de la tumba, todo esto de nada le servirá. (4-28)

Open this shabad →

Shabad Guru Nanak Dev Ji Siree Raag

ਸਿਰੀਰਾਗੁ ਮਹਲਾ ੧ ਘਰੁ ੪ ॥

sireeraag mahalaa 1 ghar 4 |

Sant Singh KhalsaSiree Raag, First Mehl, Fourth House:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਾਤਸ਼ਾਹੀ ਪਹਿਲੀ।
SikhNet (Spanish)Siri Rag, Mejl Guru Nanak, Primer Canal Divino.

ਏਕੁ ਸੁਆਨੁ; ਦੁਇ ਸੁਆਨੀ ਨਾਲਿ ॥

ek suaan; due suaanee naal |

Sant Singh KhalsaThe dogs of greed are with me.
Manmohan SinghI have a dog and two bitches with me.
Manmohan Singh (Punjabi)ਮੇਰੇ ਸਾਥ ਇਕ ਕੁੱਤਾ ਤੇ ਦੋ ਕੁੱਤੀਆਂ ਹਨ।
Fareedkot Teekaਹੇ ਭਗਵਨੁ! ਲੋਭੁ ਰੂਪੀ ਏਕ ਕੂਕਰੁ ਹੈ ਔਰੁ ਆਸਾ ਤਥਾ ਤ੍ਰਿਸ਼ਨਾ ਏਹਿ ਦੋ ਕੂਕਰੀ ਸਦੀਵ ਜੀਵ ਕੇ ਸੰਗ ਰਹਿਤੀ ਹੈਂ॥
Prof. Sahib Singhਮੇਰੇ ਨਾਲ ਇਕ ਕੁੱਤਾ (ਲੋਭ) ਹੈ, ਦੋ ਕੁੱਤੀਆਂ (ਆਸਾ, ਤ੍ਰਿਸ਼ਨਾ) ਹਨ।

ਪਦ ਅਰਥ ਸੁਆਨੁ = ਕੁੱਤਾ, ਲੋਭ। ਦੁਇ = ਦੇ। ਸੁਆਨੀ = ਕੁੱਤੀਆਂ (ਆਸਾ, ਤ੍ਰਿਸ਼ਨਾ)।

SikhNet (Spanish)En mí vive el perro del deseo y la perra de la avaricia,

ਭਲਕੇ ਭਉਕਹਿ; ਸਦਾ ਬਇਆਲਿ ॥

bhalake bhaukeh; sadaa beaal |

Sant Singh KhalsaIn the early morning, they continually bark at the wind.
Manmohan SinghEarly in the morn, they ever bark at the wind.
Manmohan Singh (Punjabi)ਸੁਬ੍ਹਾ ਸਵੇਰੇ ਉਹ ਹਮੇਸ਼ਾਂ ਹਵਾ ਨੂੰ ਭੋਕਦੇਂ ਹਨ।
Fareedkot Teekaਸਦੀਵ ਕਾਲ (ਬਇਆਲ) ਦਿਨ ਕੇ ਉਦੇ ਹੋਤੇ ਹੀ ਸਦਾ ਭੌਕਤੇ ਹੈਂ ਅਰਥਾਤ ਆਸਾ ਤ੍ਰਿਸਨਾ ਕਰਿ ਜੀਵ ਸਦਾ ਹੀ ਭਟਕਤੇ ਔਰ ਥਕਤੇ ਰਹਿਤੇ ਹੈਂ॥
Prof. Sahib Singh(ਦੋ ਜੋ ਨਿੱਤ ਸਵੇਰ ਤੋਂ ਹੀ ਭੌਂਕਣਾ ਸ਼ੁਰੂ ਕਰ ਦਿੰਦੀਆਂ ਹਨ।)

ਪਦ ਅਰਥ ਭਲਕੇ = ਨਿੱਤ। ਬਇਆਲਿ = ਸਵੇਰੇ।

SikhNet (Spanish)y se ponen salvajes en la mañana, ladrando y aullando.

ਕੂੜੁ ਛੁਰਾ; ਮੁਠਾ ਮੁਰਦਾਰੁ ॥

koorr chhuraa; mutthaa muradaar |

Sant Singh KhalsaFalsehood is my dagger; through deception, I eat the carcasses of the dead.
Manmohan SinghFalsehood is my dagger and to eat by defrauding is carrion.
Manmohan Singh (Punjabi)ਝੂਠ ਮੇਰੀ ਖ਼ੰਜਰ ਹੈ ਅਤੇ ਠੱਗ ਕੇ ਖਾਣਾ ਲਾਸ਼ ਵਾਂਗ ਹੈ।
Fareedkot Teekaਜੋ ਝੂਠ ਬੋਲਨਾ ਹੈ, ਸੋ ਛੁਰਾ ਹੈ, ਔਰੁ ਜੋ (ਮੁਠਾ) ਠਗ ਕਰ ਕੇ ਖਾਣਾ ਹੈ, ਸੋ ਮੁਰਦਾਰੁ ਹੈ॥
Prof. Sahib Singh(ਮੇਰੇ ਹੱਥ ਵਿਚ) ਝੂਠ ਛੁਰਾ ਹੈ, ਮੈਂ ਮਾਇਆ ਵਿਚ ਠੱਗਿਆ ਜਾ ਰਿਹਾ ਹਾਂ (ਤੇ ਪਰਾਇਆ ਹੱਕ) ਮੁਰਦਾਰ (ਖਾਂਦਾ ਹਾਂ)

ਪਦ ਅਰਥ ਕੂੜੁ = ਝੂਠ। ਮੁਠਾ = ਮੁੱਠਾ, ਮਾਇਆ ਵਿਚ ਠੱਗਿਆ ਜਾ ਰਿਹਾ ਹਾਂ।

SikhNet (Spanish)Mi daga es la falsedad, para engañar y comer, la trampa es mi profesión,

ਧਾਣਕ ਰੂਪਿ ਰਹਾ; ਕਰਤਾਰ ॥੧॥

dhaanak roop rahaa; karataar |1|

Sant Singh KhalsaI live as a wild hunter, O Creator! ||1||
Manmohan SinghI live in the form of a hunts man, O Creator!
Manmohan Singh (Punjabi)ਮੈਂ ਸ਼ਿਕਾਰੀ ਦੇ ਸਰੂਪ ਵਿੱਚ ਰਹਿੰਦਾ ਹਾਂ, ਹੈ ਸਿਰਜਣਹਾਰ!
Fareedkot Teekaਹੇ ਕਰਤਾਰ! ਇਸ ਪ੍ਰਕਾਰ ਧਾਣਕੋਂ ਕਾ ਸਰੂਪ ਭਾਵ ਭਯਾਨਕ, ਵਾ ਮੈਂ ਨੀਚੁ ਹੋ ਰਹਾ ਹੂੰ॥੧॥
Prof. Sahib Singhਹੇ ਕਰਤਾਰ! ਮੈਂ ਸਾਂਹਸੀਆਂ ਵਾਲੇ ਰੂਪ ਵਿਚ ਰਹਿੰਦਾ ਹਾਂ ॥੧॥

ਪਦ ਅਰਥ ਧਾਣਕ = ਸਾਂਹਸੀ। ਰੂਪਿ = ਰੂਪ ਵਾਲਾ, ਵੇਸ ਵਾਲਾ॥੧॥

SikhNet (Spanish)soy tan salvaje, oh Dios mío.(1)

ਮੈ. ਪਤਿ ਕੀ ਪੰਦਿ ਨ ਕਰਣੀ ਕੀ ਕਾਰ ॥

mai. pat kee pand na karanee kee kaar |

Sant Singh KhalsaI have not followed good advice, nor have I done good deeds.
Manmohan SinghI follow not the counsel of my Spouse nor do I good deeds.
Manmohan Singh (Punjabi)ਮੈਂ ਆਪਣੇ ਪਤੀ (ਮਾਲਕ) ਦੀ ਨਸੀਹਤ ਤੇ ਅਮਲ ਨਹੀਂ ਕਰਦਾ ਤੇ ਨਾਂ ਹੀ ਨੇਕ ਅਮਲ ਕਮਾਉਂਦਾ ਹਾਂ।
Fareedkot Teekaਹੇ ਪਤੀ ਪਰਮੇਸ੍ਵਰ! ਮੇਂ ਤੇਰੀ (ਪੰਦਿ) ਸਿਖ੍ਯਾ ਧਾਰਨ ਨਹੀਂ ਕਰੀ ਹੈ ਔਰੁ ਭੀ ਕੋਈ ਸੁਭ ਕਰਨੀ ਕੀ ਕਾਰ ਨਹੀਂ ਕਰੀ ਹੈ॥
Prof. Sahib Singhਹੇ ਪਤਿ-ਪ੍ਰਭੂ! ਨਾਹ ਮੈਂ ਤੇਰੀ ਨਸੀਹਤ ਤੇ ਤੁਰਦਾ ਹਾਂ, ਨਾਹ ਮੇਰੀ ਕਰਣੀ ਚੰਗੀ ਹੈ।

ਪਦ ਅਰਥ ਪੰਦਿ = ਨਸੀਹਤ, ਸਿੱਖਿਆ। ਕਰਣੀ ਕੀ ਕਾਰ = ਜੇਹੜੀ ਕਾਰ ਕਰਨੀ ਚਾਹੀਦੀ ਹੈ, ਚੰਗੀ ਕਰਣੀ।

SikhNet (Spanish)No escucho el Discurso de Honor en ningún momento, ni tampoco me importa realizar buenas acciones.

ਹਉ ਬਿਗੜੈ ਰੂਪਿ; ਰਹਾ ਬਿਕਰਾਲ ॥

hau bigarrai roop; rahaa bikaraal |

Sant Singh KhalsaI am deformed and horribly disfigured.
Manmohan SinghI appear deformed and terrible.
Manmohan Singh (Punjabi)ਮੈਂ ਕਰੂਪ ਅਤੇ ਭਿਆਨਕ ਹੋ ਰਿਹਾ ਹਾਂ।
Fareedkot Teeka(ਹਉ ਬਿਗੜੈ ਰੂਪ ਰਹਾ ਬਿਕਰਾਲ) ਇਸ ਸੇ ਮੈਂ ਬਿਗੜਾ ਹੂਆ ਸਰੂਪੁ ਔਰੁ (ਬਿਕਰਾਲ) ਭੈਦਾਇਕ ਰਹਿਤਾ ਹੂੰ। ਵਾਸਤਵ ਤੇ ਅਪਨੇ ਨਿਜ ਸਰੂਪੁ ਸੇ ਬਿਗੜ ਕਰ ਜੀਵ ਭਾਵ ਕੋ ਧਾਰਨ ਕਰ ਰਹਾ ਹੂੰ, ਯਾਂ ਤੇ ਬਿਗੜ ਰੂਪੁ ਹੂੰ। ਔਰੁ ਜਬ ਸੇ ਜੀਵ ਭਾਵ ਕੋ ਮਾਨਿਆ ਹੈ ਤਬ ਸੇ (ਬਿਕਰਾਲ) ਭਯਾਨਕ ਦੁਖੀ ਹੂੰ॥
Prof. Sahib Singhਮੈਂ ਸਦਾ ਡਰਾਉਣੇ ਵਿਗੜੇ ਰੂਪ ਵਾਲਾ ਬਣਿਆ ਰਹਿੰਦਾ ਹਾਂ।

ਪਦ ਅਰਥ ਬਿਕਰਾਲ = ਡਰਾਉਣਾ। ਆਧਾਰੁ = ਆਸਰਾ।

SikhNet (Spanish)Mi compañía está rodeada de terribles hábitos.

ਤੇਰਾ ਏਕੁ ਨਾਮੁ; ਤਾਰੇ ਸੰਸਾਰੁ ॥

teraa ek naam; taare sansaar |

Sant Singh KhalsaYour Name alone, Lord, saves the world.
Manmohan SinghThy Name alone saves the world.
Manmohan Singh (Punjabi)ਕੇਵਲ ਤੇਰਾ ਨਾਮ ਹੀ ਜਗਤ ਦਾ ਪਾਰ ਉਤਾਰਾ ਕਰਦਾ ਹੈ।
Fareedkot Teeka(ਤੇਰਾ ਏਕੁ ਨਾਮੁ ਤਾਰੇ ਸੰਸਾਰੁ) ਪਰੰਤੂ ਮੇਰੇ ਕੋ ਏਹਿ ਨਿਸਚੈ ਹੈ ਕਿ ਜਗਤ ਮੇਂ ਤੇਰਾ ਏਕ ਨਾਮੁ ਹੀ ਤਾਰੇਗਾ॥
Prof. Sahib Singhਤੇਰਾ ਜੇਹੜਾ ਨਾਮ ਸਾਰੇ ਸੰਸਾਰ ਨੂੰ ਪਾਰ ਲੰਘਾਂਦਾ ਹੈ (ਉਹ ਮੈਨੂੰ ਭੀ ਪਾਰ ਲੰਘਾ ਲਏਗਾ)।
SikhNet (Spanish)Sólo Tu Nombre ayuda al mundo entero a nadar a través del océano de las existencias.

ਮੈ ਏਹਾ ਆਸ; ਏਹੋ ਆਧਾਰੁ ॥੧॥ ਰਹਾਉ ॥

mai ehaa aas; eho aadhaar |1| rahaau |

Sant Singh KhalsaThis is my hope; this is my support. ||1||Pause||
Manmohan SinghThis alone is my hope and this the mainstay. Pause.
Manmohan Singh (Punjabi)ਕੇਵਲ ਇਹ ਹੀ ਮੇਰੀ ਉਮੀਦ ਹੈ ਤੇ ਇਹ ਹੀ ਆਸਰਾ। ਠਹਿਰਾਉ।
Fareedkot Teekaਤਾਂ ਤੇ ਮੁਝ ਕੋ ਤੇਰੇ ਨਾਮ ਕੀ ਹੀ ਆਸ ਹੈ ਔਰੁ ਨਾਮ ਕਾ ਹੀ (ਆਧਾਰੁ) ਆਸਰਾ ਹੈ॥੧॥ ਰਹਾਉ ॥
Prof. Sahib Singhਮੈਨੂੰ ਹੁਣ ਸਿਰਫ਼ ਇਹੀ ਆਸ ਹੈ, ਇਹੋ ਆਸਰਾ ਹੈ ਕਿ ॥੧॥ ਰਹਾਉ ॥
SikhNet (Spanish)Ahí es donde está mi esperanza, ahí está lo más importante para mí.(1-Pausa)

ਮੁਖਿ ਨਿੰਦਾ ਆਖਾ; ਦਿਨੁ ਰਾਤਿ ॥

mukh nindaa aakhaa; din raat |

Sant Singh KhalsaWith my mouth I speak slander, day and night.
Manmohan SinghWith my mouth, I utter calumny day and night.
Manmohan Singh (Punjabi)ਆਪਣੇ ਮੂੰਹ ਨਾਲ ਮੈਂ ਦਿਨ ਰੈਣ ਬਦਖੋਈ ਕਰਦਾ ਹਾਂ।
Fareedkot Teekaਹੇ ਭਗਵਨ! ਮੈਂ ਮੁਖੁ ਕਰ ਕੇ ਦਿਨੁ ਰਾਤਿ ਪਰਾਈ ਨਿੰਦਾ ਕਥਨ ਕਰਤਾ ਹੂੰ॥
Prof. Sahib Singhਮੈਂ ਦਿਨੇ ਰਾਤ ਮੂੰਹੋਂ (ਦੂਜਿਆਂ ਦੀ) ਨਿੰਦਾ ਕਰਦਾ ਰਹਿੰਦਾ ਹਾਂ।

ਪਦ ਅਰਥ ਮੁਖਿ = ਮੂੰਹ ਨਾਲ।

SikhNet (Spanish)Noche y día uso y abuso de los demás.

ਪਰ ਘਰੁ ਜੋਹੀ; ਨੀਚ ਸਨਾਤਿ ॥

par ghar johee; neech sanaat |

Sant Singh KhalsaI spy on the houses of others-I am such a wretched low-life!
Manmohan SinghI am base and a wretch and spy other's house.
Manmohan Singh (Punjabi)ਮੈਂ ਕਮੀਨਾ ਤੇ ਅਦਨਾ ਹਾਂ ਤੇ ਹੋਰਨਾਂ ਦਾ ਗ੍ਰਿਹ ਤਕਾਉਂਦਾ ਹਾਂ।
Fareedkot Teekaਪਰਾਏ ਘਰੋਂ ਕੇ ਪਦਾਰਥ ਵਾ ਪਰਾਈ ਇਸਤ੍ਰੀ ਮੇਰੇ ਕੋ ਮਿਲੇ, ਵਾ ਅਮਕੇ ਘਰ ਚੋਰੀ ਕਰੂੰ, ਐਸੇ (ਜੋਹੀ) ਤਕਤਾ ਰਹਿਤਾ ਹੂੰ। ਸਾਹਸੀ ਬੌਰੀਏ ਆਦਿ ਜੋ ਮੰਦਜਾਤੀ ਹੈ, ਤਿਨ ਕੋ ਸਨਾਤ ਕਹਤੇ ਹੈਂ। ਮੈਂ ਤਦਵਤ ਹੂੰ, ਭਾਵ ਏਹਿ ਕਿ ਜੈਸੇ ਤਿਨ ਮੰਦ ਜਾਤੀਓਂ ਕੇ ਕਰਮ ਹੈਂ, ਤੈਸੇ ਹੀ ਸਭ ਜੀਵੋਂ ਕੇ ਹੋ ਰਹੇ ਹੈਂ॥
Prof. Sahib Singhਮੈਂ ਨੀਚ ਤੇ ਨੀਵੇਂ ਅਸਲੇ ਵਾਲਾ ਹੋ ਗਿਆ ਹਾਂ, ਪਰਾਇਆ ਘਰ ਤੱਕਦਾ ਹਾਂ।

ਪਦ ਅਰਥ ਪਰ ਘਰੁ = ਪਰਾਇਆ ਘਰ। ਜੋਹੀ = ਜੋਹੀਂ, ਮੈਂ ਤੱਕਦਾ ਹਾਂ। ਸਨਾਤਿ = ਨੀਵੇਂ ਅਸਲੇ ਵਾਲਾ।

SikhNet (Spanish)Mis ojos están siempre puestos sobre la casa del otro.

ਕਾਮੁ ਕ੍ਰੋਧੁ; ਤਨਿ ਵਸਹਿ ਚੰਡਾਲ ॥

kaam krodh; tan vaseh chanddaal |

Sant Singh KhalsaUnfulfilled sexual desire and unresolved anger dwell in my body, like the outcasts who cremate the dead.
Manmohan SinghLust and wrath, the pariahs, abide in my body.
Manmohan Singh (Punjabi)ਵਿਸ਼ੇ-ਭੋਗ ਤੇ ਰੋਹ, ਕਮੀਣ ਮੇਰੀ ਦੇਹ ਵਿੱਚ ਰਹਿੰਦੇ ਹਨ।
Fareedkot Teekaਕਾਮ ਕ੍ਰੋਧਾਦਿਕ ਜੋ ਚੰਡਾਲ ਹੈਂ, ਸੋ ਸਦਾ ਹੀ ਸਰੀਰ ਮੇਂ ਬਸਿ ਰਹੇ ਹੈਂ॥
Prof. Sahib Singhਮੇਰੇ ਸਰੀਰ ਵਿਚ ਕਾਮ ਤੇ ਕ੍ਰੋਧ ਚੰਡਾਲ ਵੱਸ ਰਹੇ ਹਨ।

ਪਦ ਅਰਥ ਤਨਿ = ਤਨ ਵਿਚ, ਸਰੀਰ ਵਿਚ।

SikhNet (Spanish)El enojo y la avaricia habitan en mí.

ਧਾਣਕ ਰੂਪਿ ਰਹਾ; ਕਰਤਾਰ ॥੨॥

dhaanak roop rahaa; karataar |2|

Sant Singh KhalsaI live as a wild hunter, O Creator! ||2||
Manmohan SinghI live in the form of huntsman, O Creator!
Manmohan Singh (Punjabi)ਮੈਂ ਸ਼ਿਕਾਰੀ ਦੇ ਸਰੂਪ ਵਿੱਚ ਰਹਿੰਦਾ ਹਾਂ, ਹੇ ਸਿਰਜਣਹਾਰ!
Fareedkot Teekaਹੇ ਕਰਤਾਰ! ਮੈਂ ਧਾਣਕ ਰੂਪੁ ਹੋ ਰਹਾ ਹੂੰ॥੨॥
Prof. Sahib Singhਹੇ ਕਰਤਾਰ! ਮੈਂ ਸਾਂਹਸੀਆਂ ਵਾਲੇ ਰੂਪ ਵਿਚ ਤੁਰਿਆ ਫਿਰਦਾ ਹਾਂ ॥੨॥
SikhNet (Spanish)Cuánta maldad tengo, oh Dios mío. (2)

ਫਾਹੀ ਸੁਰਤਿ; ਮਲੂਕੀ ਵੇਸੁ ॥

faahee surat; malookee ves |

Sant Singh KhalsaI make plans to trap others, although I appear gentle.
Manmohan SinghI am gentle in appearance, but my intent is to entrap others.
Manmohan Singh (Punjabi)ਦੇਖਣ ਪਾਖਣ ਵਿੱਚ ਮੈਂ ਸ਼ਰੀਫ ਹਾਂ, ਪਰ ਮੇਰੀ ਨੀਅਤ ਹੋਰਨਾਂ ਨੂੰ ਫਾਹੁਣ ਦੀ ਹੈ।
Fareedkot Teekaਅੰਤਰ ਸੇ ਚਿਤ ਕੀ ਬ੍ਰਿਤੀ ਤੋ ਜੀਵੋਂ ਕੇ ਵਸਾਉਣੇ ਕੀ ਫਾਸੀ ਮੇਂ ਲਗ ਰਹੀ ਹੈ, ਔਰੁ ਬਾਹਰ ਸੇ ਮਲੂਕੀ ਵੇਸ ਪਾਤਸ਼ਾਹੋਂ ਜੈਸਾ, ਭਾਵ ਉਤਮੁ ਬੇਸ ਹੈ॥
Prof. Sahib Singhਮੇਰਾ ਧਿਆਨ ਇਸ ਪਾਸੇ ਰਹਿੰਦਾ ਹੈ ਕਿ ਲੋਕਾਂ ਨੂੰ ਕਿਸੇ ਠੱਗੀ ਵਿਚ ਫਸਾਵਾਂ, ਪਰ ਮੈਂ ਫ਼ਕੀਰਾਂ ਵਾਲਾ ਲਿਬਾਸ ਪਾਇਆ ਹੋਇਆ ਹੈ।

ਪਦ ਅਰਥ ਸੁਰਤਿ = ਧਿਆਨ। ਫਾਹੀ ਸੁਰਤਿ = ਧਿਆਨ ਇਸ ਪਾਸੇ ਹੈ ਕਿ ਲੋਕਾਂ ਨੂੰ ਫਸਾ ਲਵਾਂ। ਮਲੂਕੀ ਵੇਸੁ = ਫ਼ਰਿਸ਼ਤਿਆਂ ਵਾਲਾ ਬਾਣਾ, ਫ਼ਕੀਰਾਂ ਵਾਲਾ ਲਿਬਾਸ।

SikhNet (Spanish)Mi apariencia es dulce y suave, pero mi corazón está encaminado a robarle a la gente.

ਹਉ ਠਗਵਾੜਾ; ਠਗੀ ਦੇਸੁ ॥

hau tthagavaarraa; tthagee des |

Sant Singh KhalsaI am a robber-I rob the world.
Manmohan SinghI am a cheat and cheat the country (world).
Manmohan Singh (Punjabi)ਮੈਂ ਠੱਗ ਹਾਂ ਅਤੇ ਮੁਲਕ (ਦੁਨੀਆਂ) ਨੂੰ ਠੱਗਦਾ ਹਾਂ।
Fareedkot Teekaਮੈਂ ਠਗਨੇ ਵਾਲਾ ਹੂੰ ਔਰ ਠਗੀ ਰੂਪੁ ਦੇਸ ਮੇਂ ਰਹਿਨੇ ਵਾਲਾ ਹੂੰ, ਵਾ ਦੇਸ ਨੂੰ ਠਗਦਾ ਹਾਂ॥
Prof. Sahib Singhਮੈਂ ਠੱਗੀ ਦਾ ਅੱਡਾ ਬਣਿਆ ਹੋਇਆ ਹਾਂ, ਦੇਸ ਨੂੰ ਠੱਗ ਰਿਹਾ ਹਾਂ।

ਪਦ ਅਰਥ ਠਗ ਵਾੜਾ = ਠੱਗੀ ਦਾ ਅੱਡਾ। ਠਗੀ = ਠੱਗੀਂ, ਮੈਂ ਠੱਗਦਾ ਹਾਂ।

SikhNet (Spanish)Me dedico a engañar, Oh Señor, y defraudo a todo el mundo.

ਖਰਾ ਸਿਆਣਾ; ਬਹੁਤਾ ਭਾਰੁ ॥

kharaa siaanaa; bahutaa bhaar |

Sant Singh KhalsaI am very clever-I carry loads of sin.
Manmohan SinghI am very clever and carry the great load of sin.
Manmohan Singh (Punjabi)ਮੈਂ ਬਹੁਤਾ ਚਾਲਾਕ ਹਾਂ ਤੇ ਮੈਂ ਪਾਪਾਂ ਦਾ ਭਾਰਾ ਬੋਝ ਚੁਕਿਆ ਹੋਇਆ ਹੈ।
Fareedkot Teekaਜਿਤਨਾ ਬਹੁਤ ਸਿਆਣਾ ਹੋਈਤਾ ਹੈ ਉਤਨਾ ਹੀ ਬਿਵਹਾਰੋਂ ਕਾ ਭਾਰੁ ਬਹੁਤੁ ਉਠਾਉਣਾ ਪੜਤਾ ਹੈ॥
Prof. Sahib Singh(ਜਿਉੇਂ ਜਿਉਂ) ਮੈ ਬਹੁਤਾ ਸਿਆਣਾ ਬਣਦਾ ਹਾਂ ਪਾਪਾਂ ਦਾ ਹੋਰ ਹੋਰ ਭਾਰ (ਆਪਣੇ ਸਿਰ ਉੱਤੇ ਚੁੱਕਦਾ ਜਾਂਦਾ ਹਾਂ)।

ਪਦ ਅਰਥ ਖਰਾ = ਬਹੁਤ। ਭਾਰੁ = ਪਾਪਾਂ ਦਾ ਬੋਝ।

SikhNet (Spanish)Mientras más astuto me vuelvo, más pesadas son las cadenas que tengo que arrastrar.

ਧਾਣਕ ਰੂਪਿ ਰਹਾ; ਕਰਤਾਰ ॥੩॥

dhaanak roop rahaa; karataar |3|

Sant Singh KhalsaI live as a wild hunter, O Creator! ||3||
Manmohan SinghI live in the form of huntsman, O Creator!
Manmohan Singh (Punjabi)ਮੈਂ ਸ਼ਿਕਾਰੀ ਦੇ ਰੂਪ ਵਿੱਚ ਰਹਿੰਦਾ ਹਾਂ, ਹੇ ਸਿਰਜਣਹਾਰ!
Fareedkot Teekaਹੇ ਕਰਤਾਰ! ਮੈਂ ਧਾਣਕੋਂ ਕਾ ਰੂਪੁ ਹੋ ਰਹਾ ਹੂੰ॥੩॥
Prof. Sahib Singhਹੇ ਕਰਤਾਰ! ਮੈਂ ਸਾਂਹਸੀਆਂ ਵਾਲਾ ਰੂਪ ਧਾਰੀ ਬੈਠਾ ਹਾਂ ॥੩॥
SikhNet (Spanish)Y así como un loco vivo, oh Señor. (3)

ਮੈ. ਕੀਤਾ ਨ ਜਾਤਾ; ਹਰਾਮਖੋਰੁ ॥

mai. keetaa na jaataa; haraamakhor |

Sant Singh KhalsaI have not appreciated what You have done for me, Lord; I take from others and exploit them.
Manmohan SinghI, a partaker of other's wealth, have not appreciated what Thou hast done for me.
Manmohan Singh (Punjabi)ਮੈਂ ਪਰਾਇਆ-ਮਾਲ ਖਾਣ ਵਾਲੇ ਨੇ, ਤੇਰੀ ਕੀਤੀ ਹੋਈ ਨੇਕੀ ਦੀ ਕਦਰ ਨਹੀਂ ਪਾਈ।
Fareedkot Teekaਜੋ ਤੈਨੇ ਮਾਤਾ ਕੇ ਗਰਭ ਮੇਂ ਰੱਖ੍ਯਾਦਿ ਉਪਕਾਰੁ ਕੀਆ ਥਾ, ਸੋ ਮੈਨੇ ਨਹੀਂ ਜਾਨਿਆ, ਯਾਤੇ ਮੈਂ ਹਰਾਮਖੋਰੁ ਕ੍ਯਾ ਹਰਾਮ ਕੇ ਖਾਨੇ ਵਾਲਾ ਹੂੰ॥
Prof. Sahib Singhਹੇ ਕਰਤਾਰ! ਮੈਂ ਤੇਰੀਆਂ ਦਾਤਾਂ ਦੀ ਕਦਰ ਨਹੀਂ ਪਛਾਣੀ, ਮੈਂ ਪਰਾਇਆ ਹੱਕ ਖਾਂਦਾ ਹਾਂ।

ਪਦ ਅਰਥ ਹਰਾਮਖੋਰੁ = ਪਰਾਇਆ ਹੱਕ ਖਾਣ ਵਾਲਾ।

SikhNet (Spanish)Yo, la piltrafa desdichada, he traicionado Tu Bondad, oh Señor.

ਹਉ ਕਿਆ ਮੁਹੁ ਦੇਸਾ; ਦੁਸਟੁ ਚੋਰੁ ॥

hau kiaa muhu desaa; dusatt chor |

Sant Singh KhalsaWhat face shall I show You, Lord? I am a sneak and a thief.
Manmohan SinghWhat face shall, I a villainous thief show Thee, O Lord?
Manmohan Singh (Punjabi)ਮੈਂ ਲੁੱਚਾ ਤਸਕਰ, ਤੈਨੂੰ ਕਿਹੜਾ ਮੂੰਹ ਦਿਖਾਵਾਂਗਾ, ਹੇ ਸੁਆਮੀ?
Fareedkot Teekaਮੈਂ ਦੁਸਟੁ ਚੋਰੁ ਤੇਰੇ ਸੇ ਚੋਰੀ ਕਰਨੇ ਵਾਲਾ ਹੂੰ, ਵਾ ਛਪ ਕਰ ਕੇ ਪਾਪੋਂ ਕੇ ਕਰਨੇ ਵਾਲਾ। ਸੋ ਐਸਾ ਮੇਂ ਤੇਰੀ ਸਭਾ ਮੇਂ ਕ੍ਯਾ ਆਗੇ ਹੋ ਕਰ ਮੁਖੁ ਦਿਖਲਾਊਂਗਾ॥
Prof. Sahib Singhਮੈਂ ਵਿਕਾਰੀ ਹਾਂ, ਮੈਂ (ਤੇਰਾ) ਚੋਰ ਹਾਂ, ਤੇਰੇ ਸਾਹਮਣੇ ਮੈਂ ਕਿਸ ਮੂੰਹ ਹਾਜ਼ਰ ਹੋਵਾਂਗਾ?

ਪਦ ਅਰਥ ਹਉ = ਮੈਂ। ਕਿਆ ਮੁਹੁ ਦੇਸਾ = (ਦੇਸਾਂ) ਮੈਂ ਕੀਹ ਮੂੰਹ ਦਿਆਂਗਾ, ਮੈਂ ਕੇਹੜੇ ਮੂੰਹ ਤੇਰੇ ਸਾਹਮਣੇ ਹਾਜ਼ਰ ਹੋਵਾਂਗਾ? ਤੇਰੇ ਸਾਹਮਣੇ ਪੇਸ਼ ਹੁੰਦਿਆਂ ਮੈਨੂੰ ਬੜੀ ਸ਼ਰਮ ਆਵੇਗੀ।

SikhNet (Spanish)Con qué cara Te podré enfrentar, hecho una culebra, lleno de faltas y errores.

ਨਾਨਕੁ ਨੀਚੁ ਕਹੈ; ਬੀਚਾਰੁ ॥

naanak neech kahai; beechaar |

Sant Singh KhalsaNanak describes the state of the lowly.
Manmohan SinghNanak the lowly sayeth this thought.
Manmohan Singh (Punjabi)ਨੀਵਾਂ ਨਾਨਕ ਇਹ ਵੀਚਾਰ ਕਹਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਨੀਚੁ ਅਰਥਾਤ ਨਮ੍ਰ ਹੂਆ ਹੂਆ ਮੇਂ ਏਹਿ ਵਿਚਾਰ ਕਰ ਕਹਤਾ ਹੂੰ॥
Prof. Sahib Singhਮੰਦ-ਕਰਮੀ ਨਾਨਕ ਇਹੀ ਗੱਲ ਆਖਦਾ ਹੈ,

ਪਦ ਅਰਥ ਨੀਚੁ = ਮੰਦ-ਕਰਮੀ। ਕਰਤਾਰ = ਹੇ ਕਰਤਾਰ!

SikhNet (Spanish). Dice Nanak, el más humilde, después de mucho pensar:

ਧਾਣਕ ਰੂਪਿ ਰਹਾ; ਕਰਤਾਰ ॥੪॥੨੯॥

dhaanak roop rahaa; karataar |4|29|

Sant Singh KhalsaI live as a wild hunter, O Creator! ||4||29||
Manmohan SinghI live in the form of huntsman, O Creator!
Manmohan Singh (Punjabi)ਮੈਂ ਸ਼ਿਕਾਰੀ ਦੇ ਸਰੂਪ ਵਿੱਚ ਰਹਿੰਦਾ ਹਾਂ, ਹੇ ਸਿਰਜਣਹਾਰ!
Fareedkot Teekaਹੇ ਕਰਤਾਰ! ਮੈਂ ਧਾਣਕ ਰੂਪੁ ਹੋ ਰਹਾ ਹੂੰ॥੪॥੨੯॥☬ਏਕ ਸਮੇਂ ਬਰਖਾ ਸੇ ਬਿਨਾ ਦੁਰਭਿਖ ਹੋ ਕਰ ਪ੍ਰਜਾ ਕੇ ਜੀਵੋਂ ਕੋ ਬਹੁਤ ਦੁਖੁ ਪ੍ਰਾਪਤਿ ਭਇਆ। ਤਿਨ ਕੋ ਦੇਖ ਕਰ ਸ੍ਰੀ ਅਕਾਲ ਪੁਰਖ ਜੀ ਕੇ ਆਗੇ ਗੁਰੂ ਜੀ ਨੇ ਅਰਦਾਸ ਕਰੀ ਕਿ ਹੇ ਵਾਹਿਗੁਰੂ ਤੇਰੇ ਘਰ ਮੇਂ ਕ੍ਯਾ ਘਾਟਾ ਹੈ, ਅਪਨੀ ਕ੍ਰਿਪਾ ਸੇ ਬਰਖਾ ਕਰੁ। ਤਬ ਅਤ੍ਯੰਤ ਕੋਪ ਸਹਿਤ ਬਰਖਾ ਭਈ ਔਰੁ ਗੜੇ ਪੜਨੇ ਲਗੇ। ਜਿਸ ਕਰ ਕੇ ਅਨੇਕ ਜੀਵ ਮਰ ਜਾਤੇ ਭਏ।☬ਤਬ ਸ੍ਰੀ ਗੁਰੂ ਜੀ ਪਸਚਾਤਾਪ ਸਹਿਤ ਸਨਮੁਖੁ ਬੇਨਤੀ ਕਰਤੇ ਭਏ:
Prof. Sahib Singhਹੇ ਕਰਤਾਰ! ਮੈਂ ਤਾਂ ਸਾਂਹਸੀ-ਰੂਪ ਵਿਚ ਜੀਵਨ ਬਤੀਤ ਕਰ ਰਿਹਾ ਹਾਂ ॥੪॥੨੯॥
SikhNet (Spanish)estoy hecho un salvaje, oh mi Señor. (4-29)

Open this shabad →

Shabad Guru Nanak Dev Ji Siree Raag continues on Ang 25

ਸਿਰੀਰਾਗੁ ਮਹਲਾ ੧ ਘਰੁ ੪ ॥

sireeraag mahalaa 1 ghar 4 |

Sant Singh KhalsaSiree Raag, First Mehl, Fourth House:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਏਕਾ ਸੁਰਤਿ; ਜੇਤੇ ਹੈ ਜੀਅ ॥

ekaa surat; jete hai jeea |

Sant Singh KhalsaThere is one awareness among all created beings.
Manmohan SinghThere is the same inner conscious-ness amongst all the beings.
Manmohan Singh (Punjabi)ਸਮੂਹ ਜੀਵਾਂ ਅੰਦਰ ਉਹੋ ਹੀ ਅੰਤ੍ਰੀਵੀ-ਗਿਆਤ ਹੈ।
Fareedkot Teekaਹੇ ਪ੍ਰਭ ਜੀ! ਜਿਤਨੇ ਜੀਵ ਸੰਸਾਰ ਮੇਂ ਹੈਂ ਸਭਨੋ ਕੀ (ਸੁਰਤਿ) ਖਬਰ ਏਕ ਤੇਰੇ ਕੋ ਹੈ॥
Prof. Sahib Singhਜਿਤਨੇ ਭੀ ਜੀਵ ਹਨ (ਇਹਨਾਂ ਸਭਨਾਂ ਦੇ ਅੰਦਰ) ਇਕ ਪਰਮਾਤਮਾ ਦੀ ਹੀ ਬਖ਼ਸ਼ੀ ਹੋਈ ਸੂਝ ਕੰਮ ਕਰ ਰਹੀ ਹੈ।

ਪਦ ਅਰਥ ਸੁਰਤਿ = ਸੂਝ। ਏਕਾ ਸੁਰਤਿ = ਇਕ (ਪਰਮਾਤਮਾ ਦੀ ਦਿੱਤੀ ਹੋਈ) ਸੂਝ। ਜੀਅ = {'ਜੀਉ' ਤੋਂ ਬਹੁ-ਵਚਨ} ਜੀਵ। ਜੇਤੇ = ਜਿਤਨੇ।

SikhNet (Spanish)A través de la Creación, al hombre le es dada la misma conciencia

ਸੁਰਤਿ ਵਿਹੂਣਾ; ਕੋਇ ਨ ਕੀਅ ॥

surat vihoonaa; koe na keea |

Sant Singh KhalsaNone have been created without this awareness.
Manmohan SinghWithout inner consciousness He has created none.5
Manmohan Singh (Punjabi)ਅੰਤ੍ਰੀਵੀ ਗਿਆਤ ਦੇ ਬਗੈਰ, ਉਸ ਨੇ ਕੋਈ ਭੀ ਪੈਦਾ ਨਹੀਂ ਕੀਤਾ।
Fareedkot Teekaਕ੍ਯੋਂਕਿ ਐਸਾ ਤੈਨੇ ਕੋਈ ਨਹੀਂ ਰਚਾ ਹੈ ਜਿਸ ਕੀ ਤੇਰੇ ਕੋ ਖਬਰ ਨਹੀਂ ਹੈਂ॥
Prof. Sahib Singh(ਪਰਮਾਤਮਾ ਨੇ) ਕੋਈ ਭੀ ਐਸਾ ਜੀਵ ਪੈਦਾ ਨਹੀਂ ਕੀਤਾ ਜਿਸ ਨੂੰ ਸੂਝ ਤੋਂ ਵਿਰਵਾ ਰੱਖਿਆ ਹੋਵੇ।

ਪਦ ਅਰਥ ਵਿਹੂਣਾ = ਸੱਖਣਾ। ਕੀਅ = ਪੈਦਾ ਕੀਤਾ।

SikhNet (Spanish)del Ego y nadie vive sin ella.

Open this shabad (19 lines, Angs 24-25) →

Ang 24 of 1430