ਸਲੋਕ ਮਃ ੧ ॥
salok mahalaa 1 |
Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹੀ।
SikhNet (Spanish)Slok, Mejl Guru Nanak, Primer Canal Divino.
ਕੋਈ ਵਾਹੇ ਕੋ ਲੁਣੈ; ਕੋ ਪਾਏ ਖਲਿਹਾਨਿ ॥
koee vaahe ko lunai; ko paae khalihaan |
Sant Singh KhalsaOne plants the seed, another harvests the crop, and still another beats the grain from the chaff.
Manmohan SinghSome one sows the seed, another harvests the crop and yet another beats the grain out of straw.
Manmohan Singh (Punjabi)ਕੋਈ ਜਣਾ ਬੀਜ ਬੀਜਦਾ ਹੈ ਅਤੋ ਕੋਈ ਹੋਰ ਜਣਾ ਫਸਲ ਨੂੰ ਵੱਢਦਾ ਹੈ ਅਤੇ ਬਿਲਕੁਲ ਹੋਰ ਹੀ ਕੋਈ ਦਾਣੇ ਕੱਢਦਾ ਹੈ।
Fareedkot Teekaਕੋਈ ਜਮੀਨ ਵਾਂਹਵਦਾ ਹੈ ਕੋਈ ਖੇਤ ਕੋ (ਲੁਣੈ) ਕਾਟਤਾ ਹੈ ਔਰ ਕੋਈ (ਖਲਿਹਾਨਿ) ਖਲਵਾੜੇ ਮੇਂ ਪਾਵਤਾ ਹੈ॥
Prof. Sahib Singhਕੋਈ ਮਨੁੱਖ ਹਲ ਵਾਂਹਦਾ ਹੈ, ਕੋਈ (ਹੋਰ) ਮਨੁੱਖ (ਪੱਕਾ ਹੋਇਆ ਫ਼ਸਲ) ਵੱਢਦਾ ਹੈ, ਕੋਈ (ਹੋਰ) ਮਨੁੱਖ (ਉਸ ਵੱਢੇ ਹੋਏ ਫ਼ਸਲ ਨੂੰ) ਖਲਵਾੜੇ ਵਿਚ ਪਾਂਦਾ ਹੈ;
ਪਦ ਅਰਥ ਵਾਹੇ = ਵਾਂਹਦਾ ਹੈ, ਵਾਹੀ ਕਰਦਾ ਹੈ। ਕੋ = ਕੋਈ (ਹੋਰ)। ਲੁਣੈ = (ਫਸਲ) ਵੱਢਦਾ ਹੈ। ਖਲਿਹਾਨਿ = ਖਲਵਾੜੇ ਵਿਚ, ਪਿੜਾਂ ਵਿਚ।
SikhNet (Spanish)Alguien prepara la tierra, alguien más la cosecha y otro más la guarda en el granero,
ਨਾਨਕ. ਏਵ, ਨ ਜਾਪਈ; ਕੋਈ ਖਾਇ ਨਿਦਾਨਿ ॥੧॥
naanak. ev, na jaapee; koee khaae nidaan |1|
Sant Singh KhalsaO Nanak, it is not known, who will ultimately eat the grain. ||1||
Manmohan SinghNanak even this much cannot be known, who shall ultimately eat the corn.
Manmohan Singh (Punjabi)ਨਾਨਕ ਏਨਾ ਕੁ ਭੀ ਨਹੀਂ ਜਾਣਿਆ ਜਾ ਸਕਦਾ ਕਿ ਅੰਤ ਨੂੰ ਅੰਨ ਨੂੰ ਕੌਣ ਖਾਏਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ (ਏਵ) ਐਸੇ ਨਹੀਂ ਜਾਣੀਤਾ ਜੋ ਅੰਤ ਮੇਂ ਇਸ ਅੰਨ ਕੋ ਕੌਨ ਖਾਵੇਗਾ, ਭਾਵ ਅੰਗਦ ਜੀ ਕੀ ਗਾਦੀ ਥੀ ਇਨ੍ਹੋਂ ਨੇ ਲੈ ਲਈ ਹੈ॥☬ਇਸ ਕਾ ਦੂਸਰਾ ਅਰਥ ਐਸੇ ਭੀ ਕਰਤੇ ਹੈਂ: ਕੋਈ ਵਾਹੇ, ਭਾਵ ਸਰਵਨ ਕਰਤਾ ਹੈ ਔਰ ਕੋਈ ਵਿਕਾਰੋਂ ਕੋ ਕਾਟ ਕਰ ਮਨਨ ਕਰਤਾ ਹੈ, ਕੋਈ ਖਲਹਾਨ ਪਾਵਤਾ ਹੈ ਕਿਆ ਨਿਧ੍ਯਾਸਨ ਕਰਤਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: (ਏਵ) ਨਿਸਚੇ ਕਰ ਵਾ ਇਸ ਪ੍ਰਕਾਰ ਨਹੀਂ ਜਾਣੀਤਾ ਕੇ ਅੰਤ ਕੋ ਆਤਮ ਸਿਧਾਂਤ ਪਹਲੇ ਕੌਨ ਖਾਵੇਗਾ, ਭਾਵ ਧਾਰੇਗਾ। ਕਿਆ ਜਾਣੀਏ ਸ੍ਰਵਣ ਵਾਲੇ ਕੋ ਹੀ ਪਹਲੇ ਸਛਾਤ ਹੋ ਜਾਵੇ ਔਰ ਕਿਸੀ ਬਿਘਨ ਕੇ ਵਾਸਤੇ ਨਿਧਿਆਸਨ ਵਾਲਾ ਪੀਛੇ ਰਹ ਜਾਵੇ॥੧॥
Prof. Sahib Singhਪਰ ਹੇ ਨਾਨਕ! ਅੰਤ ਨੂੰ (ਉਸ ਅੰਨ ਨੂੰ) ਖਾਂਦਾ ਕੋਈ ਹੋਰ ਹੈ। ਸੋ, ਇਸ ਤਰ੍ਹਾਂ (ਪਰਮਾਤਮਾ ਦੀ ਰਜ਼ਾ ਨੂੰ) ਸਮਝਿਆ ਨਹੀਂ ਜਾ ਸਕਦਾ (ਕਿ ਕਦੋਂ ਕੀਹ ਕੁਝ ਵਾਪਰੇਗਾ) ॥੧॥
ਪਦ ਅਰਥ ਨਾਨਕ = ਹੇ ਨਾਨਕ! ਏਵ = ਇਸ ਤਰ੍ਹਾਂ। ਨ ਜਾਪਈ = (ਪਰਮਾਤਮਾ ਦੀ ਰਜ਼ਾ ਦੀ) ਸਮਝ ਨਹੀਂ ਪੈਂਦੀ। ਕੋਈ = ਕੋਈ (ਹੋਰ)। ਨਿਦਾਨਿ = ਅੰਤ ਨੂੰ, ਆਖ਼ਰ ਵਿਚ ॥੧॥
SikhNet (Spanish)pero nadie sabe quién se comerá el grano al final. (1)