ੴ

ਸਿੱਖਬਾਣੀ · SikhBani

ਸਤਿਗੁਰ ਕੀ ਵਡਿਆਈ ਸਤਿਗੁਰਿ ਦਿਤੀ ਧੁਰਹੁ ਹੁਕਮੁ ਬੁਝਿ ਨੀਸਾਣੁ ॥

satigur kee vaddiaaee satigur ditee dhurahu hukam bujh...
Guru Ramdas Ji ਗੁਰੂ ਰਾਮਦਾਸ ਜੀ · Raag Bilaaval · Ang 853, 854 · 7 lines
Translations

ਪਉੜੀ ॥

paurree | Ang 853

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸਤਿਗੁਰ ਕੀ ਵਡਿਆਈ ਸਤਿਗੁਰਿ ਦਿਤੀ; ਧੁਰਹੁ ਹੁਕਮੁ ਬੁਝਿ ਨੀਸਾਣੁ ॥

satigur kee vaddiaaee satigur ditee; dhurahu hukam bujh neesaan | Ang 853

Sant Singh KhalsaThe glorious greatness of the True Guru was bestowed by the True Guru; He understood this as the Insignia, the Mark of the Primal Lord's Will.
Manmohan SinghRealising this to be manifest will of the Primal Lord, the True. Guru blessed Guru (Amardas) With the Glory of the True Guru.
Manmohan Singh (Punjabi)ਆਦਿ ਪ੍ਰਭੂ ਦੀ ਸਪਸ਼ਟ ਰਜ਼ਾ ਅਨੁਭਵ ਕਰ ਕੇ ਸੱਚੇ ਗੁਰਾਂ ਨੇ ਸੱਚੇ ਗੁਰੂ ਦੀ ਪ੍ਰਭੁਤਾ, ਗੁਰੂ (ਅਮਰਦਾਸ) ਜੀ ਨੇ ਬਖਸ਼ ਦਿੱਤੀ ਹੈ।
Fareedkot Teekaਹਮਾਰੇ ਸਤਿਗੁਰ ਅਮਰਦਾਸ ਸਾਹਿਬ ਜੀ ਕੀ ਜੋ ਵਡਿਆਈ ਹੈ, ਸੋ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ (ਧੁਰਹੁ) ਆਦ ਰੂਪ ਵਾਹਿਗੁਰੂ ਕਾ ਹੁਕਮੁ ਸਮਝ ਕੇ (ਨੀਸਾਣੁ) ਪ੍ਰਗਟ ਹੀ ਦਾਤ ਕਰੀ ਹੈ॥
Prof. Sahib Singh(ਜਿਹੜੀ) ਇੱਜ਼ਤ ਗੁਰੂ (ਅਮਰਦਾਸ ਜੀ) ਦੀ (ਹੋਈ, ਉਹ) ਗੁਰੂ (ਅੰਗਦ ਸਾਹਿਬ) ਨੇ ਪਰਮਾਤਮਾ ਦੀ ਹਜ਼ੂਰੀ ਤੋਂ (ਮਿਲਿਆ) ਹੁਕਮ ਸਮਝ ਕੇ ਪਰਵਾਨਾ ਸਮਝ ਕੇ (ਉਹਨਾਂ ਨੂੰ) ਦਿੱਤੀ।

ਪਦ ਅਰਥ ਵਡਿਆਈ = ਬਜ਼ੁਰਗੀ, ਇੱਜ਼ਤ। ਸਤਿਗੁਰਿ = ਸਤਿਗੁਰੂ ਨੇ। ਧੁਰਹੁ = ਧੁਰ ਤੋਂ, ਹਜ਼ੂਰੀ ਤੋਂ। ਹੁਕਮੁ = ਰਜ਼ਾ। ਬੁਝਿ = ਸਮਝ ਕੇ। ਨੀਸਾਣੁ = ਨਿਸ਼ਾਨ, ਪਰਵਾਨਾ, ਰਾਹਦਾਰੀ।

SikhNet (Spanish)El Guru Verdadero fue bendecido por su Señor con la Gloria y esa fue la Voluntad de Dios.

ਪੁਤੀ ਭਾਤੀਈ ਜਾਵਾਈ ਸਕੀ, ਅਗਹੁ ਪਿਛਹੁ ਟੋਲਿ ਡਿਠਾ; ਲਾਹਿਓਨੁ ਸਭਨਾ ਕਾ ਅਭਿਮਾਨੁ ॥

putee bhaateeee jaavaaee sakee, agahu pichhahu ttol dditthaa; laahion sabhanaa kaa abhimaan | Ang 853

Sant Singh KhalsaHe tested His sons, nephews, sons-in-law and relatives, and subdued the egotistical pride of them all.
Manmohan SinghThe Guru Thoroughly tested his sons, Nephews, sons-in-law and to and of kindreds and humbled the pride of them all.
Manmohan Singh (Punjabi)ਗੁਰੂ ਜੀ ਨੇ ਆਪਣੇ ਪੁੱਤ੍ਰਾਂ, ਭਤੀਜਿਆਂ, ਜੁਆਈਆਂ ਅਤੇ ਅਗਲੇ ਪਿਛਲੇ ਸਾਕਾਂ-ਸਨਬੰਧੀਆਂ ਦੀ ਪੂਰੀ ਪ੍ਰੀਖਿਆ ਕੀਤੀ ਅਤੇ ਉਨ੍ਹਾਂ ਸਾਰਿਆਂ ਦਾ ਹੰਕਾਰ ਨਵਿਰਤ ਕਰ ਦਿੱਤਾ ਹੈ।
Fareedkot Teekaਸਾਹਿਬਜਾਦਿਓਂ ਕੋ ਔਰ ਭਤੀਜੇ ਔਰ ਜਵਾਈ ਔਰ ਜੋ (ਸਕੀ) ਸੰਬੰਧੀ ਹੈ ਵਾ ਕੁੜਮੋਂ ਆਦੀ ਸਭਨੋਂ ਕੋ (ਅਗਹੁ ਪਿਛਹੁ) ਭਲੀ ਪ੍ਰਕਾਰ ਖੋਜ ਕੇ ਦੇਖਿਆ ਹੈ। ਉਨ ਸਭ ਮੇਂ ਸੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਲਾਇਕ ਦੇਖੇ। ਤਬ ਸਭ ਕੇ ਮਨ ਤੇ (ਅਭਿਮਾਨੁ) ਹੰਕਾਰ ਉਤਾਰ ਦੀਆ ਹੈ॥
Prof. Sahib Singhਪੁੱਤਰਾਂ ਨੇ, ਭਤੀਜਿਆਂ ਨੇ, ਜਵਾਈਆਂ ਨੇ, ਹੋਰ ਸੱਕੇ ਸਾਕ ਅੰਗਾਂ ਨੇ ਚੰਗੀ ਤਰ੍ਹਾਂ ਪਰਖ ਕੇ ਵੇਖ ਲਿਆ ਸੀ (ਗੁਰੂ ਨੇ) ਸਭਨਾਂ ਦਾ ਮਾਣ ਦੂਰ ਕਰ ਦਿੱਤਾ।

ਪਦ ਅਰਥ ਪੁਤੀ = ਪੁੱਤਰਾਂ ਨੇ। ਭਾਤੀਈ = ਭਤੀਜਿਆਂ ਨੇ। ਸਕੀ = ਸੱਕਿਆਂ ਨੇ, ਸਾਕ-ਸੰਬੰਧੀਆਂ ਨੇ। ਅਗਹੁ ਪਿਛਹੁ = ਚੰਗੀ ਤਰ੍ਹਾਂ। ਟੋਲਿ = ਖੋਜ ਕੇ। ਲਾਹਿਓਨੁ = ਲਾਹ ਦਿੱਤਾ ਉਸ ਨੇ।

SikhNet (Spanish)El Señor puso a prueba a sus hijos, sobrinos, yernos y parientes, pero el ego de todos no pudo ser más humilde que el del Guru.

ਜਿਥੈ ਕੋ ਵੇਖੈ. ਤਿਥੈ ਮੇਰਾ ਸਤਿਗੁਰੂ; ਹਰਿ ਬਖਸਿਓਸੁ ਸਭੁ ਜਹਾਨੁ ॥

jithai ko vekhai. tithai meraa satiguroo; har bakhasios sabh jahaan | Ang 853

Sant Singh KhalsaWherever anyone looks, my True Guru is there; the Lord blessed Him with the whole world.
Manmohan SinghWithersoever man beholds, thither the beholds my True Guru. The Lord has blessed the Guru with the wealth of the whole world.
Manmohan Singh (Punjabi)ਜਿਥੇ ਕਿਤੇ ਭੀ ਬੰਦਾ ਦੇਖਦਾ ਹੈ, ਉਥੇ ਉਹ ਸੱਚੇ ਗੁਰਾਂ ਨੂੰ ਹੀ ਦੇਖਦਾ ਹੈ। ਸਾਹਿਬ ਨੇ ਗੁਰੂ ਮਹਾਰਾਜ ਨੂੰ ਸਾਰੇ ਸੰਸਾਰ ਦਾ ਪਦਾਰਥ ਪ੍ਰਦਾਨ ਕੀਤਾ ਹੈ।
Fareedkot Teekaਤਾਂ ਤੇ ਅਬ ਜਹਾਂ ਕੋਈ ਦੇਖੋ ਤਹਾਂ ਮੇਰਾ ਸਤਿਗੁਰੂ ਕਰਾਮਾਤਿ ਕਰ ਪੂਰਨ ਦ੍ਰਿਸਟ ਆਵਤਾ ਹੈ। ਤਿਸ ਹਰੀ ਨੇ ਸਰਬ ਜਹਾਨ ਸਤਿਗੁਰੋਂ ਕੋ ਬਖਸ਼ਿਆ ਹੈ, ਭਾਵ ਯਹਿ ਸੰਪੂਰਨ ਜਗਤ ਸਤਿਗੁਰੋਂ ਕੋ ਹੁਕਮ ਮੇਂ ਕੀਆ ਹੈ; ਵਾ ਹਰੀ ਨੇ ਸਰਬ ਜਹਾਨ ਵਿਚੋਂ ਤਿਸੀ ਕੋ ਬਖਸ਼ਿਆ ਹੈ, ਜੋ ਮੇਰੇ ਸਤਿਗੁਰੋਂ ਕੀ ਸਰਣ ਆਯਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਨੇ (ਗੁਰੂ ਦੀ ਰਾਹੀਂ) ਸਾਰੇ ਸੰਸਾਰ ਨੂੰ (ਨਾਮ ਦੀ) ਬਖ਼ਸ਼ਸ਼ ਕੀਤੀ ਹੈ; ਜਿੱਥੇ ਭੀ ਕੋਈ ਵੇਖਦਾ ਹੈ ਉਥੇ ਹੀ ਪਿਆਰਾ ਗੁਰੂ (ਨਾਮ ਦੀ ਦਾਤ ਦੇਣ ਲਈ ਮੌਜੂਦ) ਹੈ।

ਪਦ ਅਰਥ ਕੋ = ਕੋਈ ਮਨੁੱਖ। ਬਖਸਿਓਸੁ = ਉਸ ਨੇ ਬਖ਼ਸ਼ਿਆ।

SikhNet (Spanish)A donde sea que uno ve, ahí uno ve al Guru Verdadero; el Señor bendice al Guru con las riquezas del mundo entero.

ਜਿ ਸਤਿਗੁਰ ਨੋ ਮਿਲਿ ਮੰਨੇ, ਸੁ ਹਲਤਿ ਪਲਤਿ ਸਿਝੈ; ਜਿ ਵੇਮੁਖੁ ਹੋਵੈ. ਸੁ ਫਿਰੈ ਭਰਿਸਟ ਥਾਨੁ ॥

ji satigur no mil mane, su halat palat sijhai; ji vemukh hovai. su firai bharisatt thaan | Ang 853

Sant Singh KhalsaOne who meets with, and believes in the True Guru, is embellished here and hereafter. Whoever turns his back on the Guru and becomes baymukh, shall wander in cursed and evil places.
Manmohan SinghHe who meets with and believes in the True Guru; he is embellished here and hereafter. he who turns his back on the Guru; he wanders in defiled place.
Manmohan Singh (Punjabi)ਜੋ ਸੱਚੇ ਗੁਰਾਂ ਨਾਲ ਮਿਲਦਾ ਅਤੇ ਉਨ੍ਹਾਂ ਤੇ ਭਰੋਸਾ ਧਾਰਦਾ ਹੈ, ਉਹ ਮਾਤਲੋਕ ਅਤੇ ਪ੍ਰਲੋਕ ਅੰਦਰ ਸ਼ਸ਼ਭੋਤ ਹੋ ਜਾਂਦਾ ਹੈ। ਜੋ ਗੁਰਾਂ ਵੱਲ ਪਿੱਠ ਕਰਦਾ ਹੈ, ਉਹ ਪਲੀਤ ਦੀ ਥਾਂ ਅੰਦਰ ਭਟਕਦਾ ਹੈ।
Fareedkot Teekaਜੋ ਸਤਿਗੁਰੋਂ ਕੋ ਮਿਲਕਰ ਤਿਨ ਕੇ ਬਚਨੋਂ ਕੋ (ਮੰਨੇ) ਮੰਨਨ ਕਰੇ ਸੋ ਇਸ ਲੋਕ ਪ੍ਰਲੋਕ ਮੇਂ ਸਿਝ ਜਾਤਾ ਹੈ, ਭਾਵ ਕਲ੍ਯਾਨ ਹੋਤਾ ਹੈ। ਔਰ ਜੋ ਗੁਰੋਂ ਤੇ ਬੇਮੁਖ ਹੋਤਾ ਹੈ, ਸੋ (ਭਰਿਸਟ ਥਾਨੁ) ਨੀਚ ਜੋਨੀਓਂ ਮੇਂ ਭਰਮਤਾ ਰਹਿਤਾ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਨੂੰ ਮਿਲ ਕੇ ਪਤੀਜਦਾ ਹੈ ਉਹ ਇਸ ਲੋਕ ਵਿਚ ਤੇ ਪਰਲੋਕ ਵਿਚ ਕਾਮਯਾਬ ਹੋ ਜਾਂਦਾ ਹੈ, ਪਰ ਜਿਹੜਾ ਮਨੁੱਖ ਗੁਰੂ ਵਲੋਂ ਮੂੰਹ ਮੋੜਦਾ ਹੈ, ਉਹ ਭਟਕਦਾ ਫਿਰਦਾ ਹੈ, ਉਸ ਦਾ ਹਿਰਦਾ-ਥਾਂ (ਵਿਕਾਰਾਂ ਨਾਲ) ਗੰਦਾ ਟਿਕਿਆ ਰਹਿੰਦਾ ਹੈ।

ਪਦ ਅਰਥ ਜਿ = ਜਿਹੜਾ ਮਨੁੱਖ। ਮਿਲਿ = ਮਿਲ ਕੇ। ਮੰਨੇ = ਪਤੀਜਦਾ ਹੈ। ਸੁ = ਉਹ ਮਨੁੱਖ। ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਸਿਝੈ = ਕਾਮਯਾਬ ਹੁੰਦਾ ਹੈ। ਫਿਰੈ = ਭਟਕਦਾ ਫਿਰਦਾ ਹੈ। ਥਾਨੁ = ਹਿਰਦਾ-ਥਾਂ।

SikhNet (Spanish)Aquél que cree en el Guru Verdadero, es salvado aquí y aquí después. Aquél que Le voltea la espalda, acaba vagando en lugares malditos.

ਜਨ ਨਾਨਕ ਕੈ ਵਲਿ ਹੋਆ ਮੇਰਾ ਸੁਆਮੀ; ਹਰਿ ਸਜਣ ਪੁਰਖੁ ਸੁਜਾਨੁ ॥

jan naanak kai val hoaa meraa suaamee; har sajan purakh sujaan | Ang 854

Sant Singh KhalsaMy Lord and Master is on the side of servant Nanak. The All-powerful and All-knowing Lord God is my Best Friend.
Manmohan SinghThe Lord is on the side of slave Nanak, He, the Omnipotent and Omniscient God is my Friend.
Manmohan Singh (Punjabi)ਪ੍ਰਭੂ ਗੋਲੇ ਨਾਨਕ ਦੇ ਪੱਖ ਤੇ ਹੈ, ਉਹ ਸਰਬ-ਸ਼ਕਤੀਮਾਨ ਅਤੇ ਸਰਬੱਗ ਵਾਹਿਗੁਰੂ ਮੇਰਾ ਮਿੱਤਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਜਨ) ਦਾਸ ਕੇ (ਵਲਿ) ਤਰਫ ਜਬ ਮੇਰਾ ਸਤਿਗੁਰ ਸ੍ਵਾਮੀ ਹੂਆ, ਤਬ ਹਰੀ ਸੁਜਾਨ ਪੁਰਖ ਮੇਰਾ ਸ੍ਵਜਨ ਹੋਤਾ ਭਯਾ॥
Prof. Sahib Singhਹੇ ਨਾਨਕ! (ਆਖ-) ਸਭ ਦੇ ਦਿਲ ਦੀ ਜਾਣਨ ਵਾਲਾ ਸਭ ਦਾ ਮਿੱਤਰ ਸਭ ਵਿਚ ਵਿਆਪਕ ਪ੍ਰਭੂ ਆਪਣੇ ਸੇਵਕ ਦੇ ਪੱਖ ਤੇ ਰਹਿੰਦਾ ਹੈ।

ਪਦ ਅਰਥ ਭਰਿਆ = (ਵਿਕਾਰਾਂ ਨਾਲ) ਗੰਦਾ। ਜਨ ਕੈ ਵਲਿ = (ਆਪਣੇ) ਸੇਵਕ ਦੇ ਪੱਖ ਤੇ। ਸੁਜਾਨੁ = ਸਿਆਣਾ, ਸਭ ਦੇ ਦਿਲ ਦੀ ਜਾਣਨ ਵਾਲਾ।

SikhNet (Spanish)El Señor está a lado de Nanak, Su Sirviente; sí, el Ser Sabio, Cósmico, el Amigo, el Maestro.

ਪਉਦੀ ਭਿਤਿ ਦੇਖਿ ਕੈ. ਸਭਿ ਆਇ ਪਏ ਸਤਿਗੁਰ ਕੀ ਪੈਰੀ; ਲਾਹਿਓਨੁ. ਸਭਨਾ ਕਿਅਹੁ ਮਨਹੁ ਗੁਮਾਨੁ ॥੧੦॥

paudee bhit dekh kai. sabh aae pe satigur kee pairee; laahion. sabhanaa kiahu manahu gumaan |10| Ang 854

Sant Singh KhalsaSeeing the food being distributed, everyone came and fell at the feet of the True Guru, who cleansed the minds of all of their egotistical pride. ||10||
Manmohan SinghSeeing the food served, every one came and fell at the True Guru's feet and he dispelled pride from the minds of all.
Manmohan Singh (Punjabi)ਗੁਰੂ ਦਾ ਲੰਗਰ ਵਰਤਦਾ ਵੇਖ ਕੇ, ਸਾਰੇ ਜਣੇਆਂ ਸੱਚੇ ਗੁਰਾਂ ਦੇ ਚਰਨਾਂ ਤੇ ਢਹਿ ਪਏ ਅਤੇ ਉਨ੍ਹਾਂ ਨੇ ਉਨ੍ਹਾਂ ਸਾਰਿਆ ਦੇ ਮਨਾਂ ਤੋਂ ਹੰਕਾਰ ਦੂਰ ਕਰ ਦਿੱਤਾ ਹੈ।
Fareedkot Teekaਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੇ ਲੰਗਰ ਮੇਂ ਅਨੇਕ ਪ੍ਰਕਾਰ ਭੋਜਨੋਂ ਰੂਪੀ (ਭਿਤਿ) ਚੋਗ ਪੜਤੀ ਦੇਖ ਕਰ, ਭਾਵ ਯਹਿ ਅਨੇਕ ਰਸੋਂ ਕਾ ਭੋਜਨ ਵਰਤਤਾ ਦੇਖ ਕਰ ਸੰਪੂਰਨ ਸਤਿਗੁਰੋਂ ਕੇ ਚਰਨੋਂ ਪਰ ਆਇ ਪੜੇ ਹੈਂ। ਹਰੀ ਨੇ ਸਭ ਕੇ ਮਨ ਤੇ ਇਸ ਪ੍ਰਕਾਰ (ਗੁਮਾਨੁ) ਹੰਕਾਰ ਉਤਾਰ ਦੀਆ ਹੈ, ਭਾਵ ਯਹਿ ਸਤਿਗੁਰੋਂ ਕਾ ਪ੍ਰਤਾਪ ਦੇਖ ਕਰ ਸਭ ਚਰਨੀ ਆਇ ਪੜੇ ਹੈਂ॥੧੦॥☬ਮਾਤਾ ਜੀ ਨੇ ਕਹਾ, 'ਆਪਨੇ ਬੇਟੇ ਸ੍ਰੀ ਚੰਦ ਆਦਿਕ ਗੁਰਿਆਈ ਸੇ ਖਾਲੀ ਰਹ ਗਏ ਅਰ ਥੋੜੇ ਦਿਨਾਂ ਕੇ ਆਏ ਹੂਏ ਅੰਗਦ ਜੀ ਕੋ ਗੁਰਿਆਈ ਦੇ ਦਿਤੀ'? ਤਿਸ ਪਰ ਕਹਤੇ ਹੈਂ:
Prof. Sahib Singhਹੇ ਭਾਈ! (ਗੁਰੂ ਦੇ ਦਰ ਤੋਂ) ਆਤਮਕ ਖ਼ੁਰਾਕ ਮਿਲਦੀ ਵੇਖ ਕੇ ਸਾਰੇ ਲੋਕ ਗੁਰੂ ਦੀ ਚਰਨੀਂ ਆ ਲੱਗੇ। ਗੁਰੂ ਨੇ ਸਭਨਾਂ ਦੇ ਮਨ ਤੋਂ ਅਹੰਕਾਰ ਦੂਰ ਕਰ ਦਿੱਤਾ ॥੧੦॥

ਪਦ ਅਰਥ ਭਿਤਿ = ਚੋਗ, ਖ਼ੁਰਾਕ, ਆਤਮਕ ਭੋਜਨ। ਸਭਿ ਆਇ = ਸਾਰੇ ਆਏ। ਲਾਹਿਓਨੁ = ਉਸ ਨੇ ਲਾਹ ਦਿੱਤਾ। ਕਿਅਹੁ ਮਨਹੁ = ਦਿਆਂ ਮਨਾਂ ਤੋਂ ॥੧੦॥

SikhNet (Spanish)Viendo la Bondad del Guru todos se postraron a Sus Pies y Él los liberó de su ego. (10)
Answers quote the Granth verbatim with Ang citations. AI commentary is not Gurbani and not a religious ruling.