ੴ

ਸਿੱਖਬਾਣੀ · SikhBani

ਸਹਜਿ ਵਣਸਪਤਿ ਫੁਲੁ ਫਲੁ ਭਵਰੁ ਵਸੈ ਭੈ ਖੰਡਿ ॥

sehaj vanasapat ful fal bhavar vasai bhai khandd
Guru Amardas Ji ਗੁਰੂ ਅਮਰਦਾਸ ਜੀ · Raag Maaroo · Ang 1089 · 3 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਸਹਜਿ ਵਣਸਪਤਿ. ਫੁਲੁ ਫਲੁ; ਭਵਰੁ ਵਸੈ ਭੈ ਖੰਡਿ ॥

sehaj vanasapat. ful fal; bhavar vasai bhai khandd |

Sant Singh KhalsaThe bumble bee intuitively and fearlessly dwells among the vegetation, flowers and fruits.
Manmohan SinghShedding fear, the bumble-bee naturally abides midst vegetation, flowers and fruits.
Manmohan Singh (Punjabi)ਡਰ ਨੂੰ ਨਵਿਰਤਾ ਕਰਕੇ, ਭੌਰਾ ਸੁਭਾਵਿਕ ਹੀ, ਨਬਾਤਾਤ, ਫੁੱਲਾ ਅਤੇ ਫਲਾਂ ਅੰਦਰ ਵਸਦਾ ਹੈ।
Fareedkot Teekaਸਾਂਤਿ ਰੂਪ ਸਤਸੰਗ ਬਣਾਸਪਤੀ ਹੈ ਫੁਲੁ ਧਰਮ ਫਲੁ ਗਿਆਨੁ ਹੈ। ਤਿਸ ਸਤਿਸੰਗ ਮੇਂ ਜਗ੍ਯਾਸੂ ਰੂਪ ਭਵਰੁ ਜੋ ਵਸਤਾ ਹੈ ਤਿਸ ਕਾ ਭੈ ਖੰਡਨ ਹੋ ਜਾਤਾ ਹੈ॥
Prof. Sahib Singhਉਹ ਜੀਵ-ਭੌਰਾ (ਦੁਨੀਆ ਦੇ) ਸਾਰੇ ਡਰ ਨਾਸ ਕਰ ਕੇ (ਸਦਾ) ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਬਨਸਪਤੀ ਦਾ ਹਰੇਕ ਫੁੱਲ ਹਰੇਕ ਫਲ (ਜਗਤ ਦਾ ਹਰੇਕ ਮਨ-ਮੋਹਣਾ ਪਦਾਰਥ ਉਸ ਨੂੰ ਮਾਇਆ ਦੀ ਭਟਕਣਾ ਵਿਚ ਪਾਣ ਦੇ ਥਾਂ) ਆਤਮਕ ਅਡੋਲਤਾ ਵਿਚ ਟਿਕਾਂਦਾ ਹੈ।

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਵਸੈ = ਵੱਸਦਾ ਹੈ। ਭੈ = ਸਾਰੇ ਡਰ {ਬਹੁ-ਵਚਨ}। ਖੰਡਿ = ਨਾਸ ਕਰ ਕੇ।

SikhNet (Spanish)Con equilibrio, la intrépida abeja negra, chupa la esencia de la vegetación, de las flores y los frutos.

ਨਾਨਕ. ਤਰਵਰੁ ਏਕੁ ਹੈ; ਏਕੋ ਫੁਲੁ ਭਿਰੰਗੁ ॥੨॥

naanak. taravar ek hai; eko ful bhirang |2|

Sant Singh KhalsaO Nanak, there is only one tree, one flower, and one bumble bee. ||2||
Manmohan SinghNanak, there is but one tree, one flower and the one black-bee.
Manmohan Singh (Punjabi)ਨਾਨਕ, ਕੇਵਲ ਇਕ ਹੀ ਰੁੱਖ ਹੈ, ਇਕ ਹੀ ਫਲ ਅਤੇ ਇਕ ਹੀ ਭੋਰਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਤ ਤਰੋਵਰ, ਧਰਮ ਫੁਲ, ਗ੍ਯਾਨ ਫਲੁ, (ਭਿਰੰਗੁ) ਭੋਰਾ ਜਗ੍ਯਾਸੂ ਰੂਪ, ਏਕ ਹੀ ਸਰਬ ਰੂਪ ਹੈ॥੨ ॥
Prof. Sahib Singhਹੇ ਨਾਨਕ! (ਜਿਵੇਂ ਪੰਛੀਆਂ ਦੇ ਰੈਣ-ਬਸੇਰੇ ਵਾਸਤੇ ਰੁੱਖ ਆਸਰਾ ਹੈ, ਤਿਵੇਂ ਜਿਹੜਾ ਜੀਵ-) ਭੌਰਾ ਸਿਰਫ਼ ਪਰਮਾਤਮਾ ਨੂੰ ਹੀ ਆਸਰਾ-ਸਹਾਰਾ ਸਮਝਦਾ ਹੈ (ਜੋ ਭੌਰਿਆਂ ਵਾਂਗ ਹਰੇਕ ਫੁੱਲ ਦੀ ਸੁਗੰਧੀ ਨਹੀਂ ਲੈਂਦਾ ਫਿਰਦਾ, ਸਗੋਂ ਪਰਮਾਤਮਾ ਦੀ ਸਿਫ਼ਤ ਸਾਲਾਹ-ਰੂਪ) ਫੁੱਲ (ਦੀ ਸੁਗੰਧੀ ਹੀ) ਮਾਣਦਾ ਹੈ ॥੨॥

ਪਦ ਅਰਥ ਤਰਵਰੁ = {तरु = वर} ਸ੍ਰੇਸ਼ਟ ਰੁੱਖ। ਭਿਰੰਗੁ = ਭੌਰਾ {ਭ੍ਰਿੰਗ} ॥੨॥

SikhNet (Spanish)Dice Nanak, Verdad, Verdad es el Dios que florece y se convierte en la única Flor del Nombre para que la Abeja conciente en Dios, se alimente. (2)
Answers quote the Granth verbatim with Ang citations. AI commentary is not Gurbani and not a religious ruling.