ੴ

ਸਿੱਖਬਾਣੀ · SikhBani

ਜੋ ਜਨ ਲੂਝਹਿ ਮਨੈ ਸਿਉ ਸੇ ਸੂਰੇ ਪਰਧਾਨਾ ॥

jo jan loojheh manai siau se soore paradhaanaa
Guru Amardas Ji ਗੁਰੂ ਅਮਰਦਾਸ ਜੀ · Raag Maaroo · Ang 1089 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਜੋ ਜਨ ਲੂਝਹਿ ਮਨੈ ਸਿਉ; ਸੇ ਸੂਰੇ ਪਰਧਾਨਾ ॥

jo jan loojheh manai siau; se soore paradhaanaa |

Sant Singh KhalsaThose humble beings who struggle with their minds are brave and distinguished heroes.
Manmohan SinghValiant and the most distinguished are the persons. who grapple with their mind.
Manmohan Singh (Punjabi)ਬਹਾਦਰ ਅਤੇ ਮੁਖੀਏ ਹਨ ਉਹ ਪੁਰਸ਼ ਜੋ ਆਪਣੇ ਮਨ ਨਾਲ ਜੂਝਦੇ ਹਨ।
Fareedkot Teekaਜੋ ਪੁਰਸ ਮਨ ਕੇ ਸਾਥ ਝਗੜਤੇ ਹੈਂ ਸੋਈ ਪ੍ਰਧਾਨ ਸੂਰਮੇ ਹੈਂ॥
Prof. Sahib Singhਜੋ ਮਨੁੱਖ (ਆਪਣੇ) ਮਨ ਨਾਲ ਲੜਦੇ ਹਨ ਉਹ ਸੂਰਮੇ ਇਨਸਾਨ ਬਣਦੇ ਹਨ ਉਹ ਮੰਨੇ-ਪ੍ਰਮੰਨੇ ਜਾਂਦੇ ਹਨ;
SikhNet (Spanish)Los que luchan en contra de la mente, son los verdaderos héroes,

ਹਰਿ ਸੇਤੀ ਸਦਾ ਮਿਲਿ ਰਹੇ; ਜਿਨੀ ਆਪੁ ਪਛਾਨਾ ॥

har setee sadaa mil rahe; jinee aap pachhaanaa |

Sant Singh KhalsaThose who realize their own selves, remain forever united with the Lord.
Manmohan SinghThey who recognise their ownself, ever remain united with their God.
Manmohan Singh (Punjabi)ਜੋ ਆਪਣੇ ਆਪ ਦੀ ਪਹਿਚਾਨ ਕਰਦੇ ਹਨ, ਉਹ ਹਮੇਸ਼ਾਂ ਆਪਣੇ ਵਾਹਿਗੁਰੂ ਨਾਲ ਜੁੜੇ ਰਹਿੰਦੇ ਹਨ।
Fareedkot Teekaਜਿਨੋਂ ਨੇ ਆਪਨੇ ਕੋ ਪਛਾਣਿਆ ਹੈ, ਸੋ ਹਰੀ ਕੇ ਸਾਥ ਮਿਲ ਰਹੇ ਹੈਂ॥
Prof. Sahib Singhਜਿਨ੍ਹਾਂ ਨੇ ਆਪਣੇ ਆਪ ਨੂੰ ਪਛਾਣਿਆ ਹੈ ਉਹ ਸਦਾ ਰੱਬ ਨਾਲ ਮਿਲੇ ਰਹਿੰਦੇ ਹਨ।
SikhNet (Spanish)son los seres sublimes, sí, los que se conocen a sí mismos son unidos para siempre con Dios.

ਗਿਆਨੀਆ ਕਾ ਇਹੁ ਮਹਤੁ ਹੈ; ਮਨ ਮਾਹਿ ਸਮਾਨਾ ॥

giaaneea kaa ihu mehat hai; man maeh samaanaa |

Sant Singh KhalsaThis is the glory of the spiritual teachers, that they remain absorbed in their mind.
Manmohan SinghThis is the glory of the theologians, that they remain absorbed in their own mind.
Manmohan Singh (Punjabi)ਬ੍ਰਹਮ ਬੇਤਿਆਂ ਦੀ ਇਹ ਵਡਿਆਈ ਹੈ, ਕਿ ਉਹ ਆਪਣੇ ਮਨ ਅੰਦਰ ਹੀ ਲੀਨ ਹੋਏ ਰਹਿੰਦੇ ਹਨ।
Fareedkot Teekaਗਿਆਨੀਆਂ ਕਾ ਏਹੁ ਬਡਾ ਮੁਰਾਤਬਾ ਹੈ, ਜੋ ਤਿਨ ਕਾ ਮਨ ਪਰਮੇਸਰ ਕੇ ਬੀਚ ਸਮਾਇਆ ਰਹਿਤਾ ਹੈ॥
Prof. Sahib Singhਗਿਆਨਵਾਨ ਬੰਦਿਆਂ ਦੀ ਵਡਿਆਈ ਹੀ ਇਹ ਹੈ (ਭਾਵ, ਇਸੇ ਗੱਲ ਵਿਚ ਵਡਿਆਈ ਹੈ) ਕਿ ਉਹ ਮਨ ਵਿਚ ਟਿਕੇ ਰਹਿੰਦੇ ਹਨ (ਭਾਵ, ਮਾਇਆ ਦੇ ਪਿੱਛੇ ਭਟਕਣ ਦੇ ਥਾਂ ਅੰਦਰ ਵਲ ਪਰਤੇ ਰਹਿੰਦੇ ਹਨ)।
SikhNet (Spanish)La Gloria de los Gnósticos, es que se inmergen en su mente y arriban hasta el Castillo de Dios,

ਹਰਿ ਜੀਉ ਕਾ ਮਹਲੁ ਪਾਇਆ; ਸਚੁ ਲਾਇ ਧਿਆਨਾ ॥

har jeeo kaa mehal paaeaa; sach laae dhiaanaa |

Sant Singh KhalsaThey attain the Mansion of the Lord's Presence, and focus their meditation on the True Lord.
Manmohan SinghThey embrace the True Lord's meditation and mount to the Reverend Master's mansion.
Manmohan Singh (Punjabi)ਉਹ ਸੱਚੇ ਸਾਈਂ ਦਾ ਸਿਮਰਨ ਧਾਰਨ ਕਰਦੇ ਹਨ ਅਤੇ ਪੂਜਯ ਪ੍ਰਭੂ ਦੇ ਮਹਲ ਨੂੰ ਪ੍ਰਾਪਤ ਹੁੰਦੇ ਹਨ।
Fareedkot Teekaਜਿਨੋਂ ਨੇ ਹਰਿ ਜੀ ਕਾ ਸਰੂਪ ਪਾਇਆ ਹੈ ਅਰਥਾਤ ਨਿਸਚੈ ਧਿਆਨ ਲਾਇਕੈ ਅਭੇਦ ਹੂਏ ਹੈਂ॥
Prof. Sahib Singh(ਇਸ ਤਰ੍ਹਾਂ) ਸੁਰਤ ਜੋੜ ਕੇ ਉਹਨਾਂ ਨੂੰ ਰੱਬ ਦਾ ਘਰ ਲੱਭ ਪੈਂਦਾ ਹੈ, ਰੱਬ ਮਿਲ ਪੈਂਦਾ ਹੈ।
SikhNet (Spanish)entonados en Su Verdad. Sí, los que han conquistado su mente,

ਜਿਨ ਗੁਰ ਪਰਸਾਦੀ. ਮਨੁ ਜੀਤਿਆ; ਜਗੁ ਤਿਨਹਿ ਜਿਤਾਨਾ ॥੮॥

jin gur parasaadee. man jeetiaa; jag tineh jitaanaa |8|

Sant Singh KhalsaThose who conquer their own minds, by Guru's Grace, conquer the world. ||8||
Manmohan SinghThey, who conquer their mind by the Guru's grace; they conquer the whole world.
Manmohan Singh (Punjabi)ਜੋ ਗੁਰਾਂ ਦੀ ਦਇਆ ਦੁਆਰਾ, ਆਪਣੇ ਮਨ ਨੂੰ ਫ਼ਤਹ ਕਰ ਲੈਂਦੇ ਹਨ ਉਹ ਸਾਰੇ ਜਹਾਨ ਨੂੰ ਜਿੱਤ ਲੈਂਦੇ ਹਨ।
Fareedkot Teekaਜਿਨੋਂ ਨੇ ਗੁਰੋਂ ਕੀ ਕ੍ਰਿਪਾ ਸੇ ਮਨ ਜੀਤਿਆ ਹੈ ਤਿਨੋਂ ਨੇ ਜਗਤ ਹੀ ਜੀਤ ਲੀਆ ਹੈ॥੮॥☬ਭੇਖੀ ਜੋਗੀ ਕੋ ਉਪਦੇਸ ਕਰਤੇ ਹੈਂ:
Prof. Sahib Singh(ਸੋ) ਜਿਨ੍ਹਾਂ ਨੇ ਗੁਰੂ ਦੀ ਮਿਹਰ ਨਾਲ ਆਪਣੇ ਮਨ ਨੂੰ ਜਿੱਤਿਆ ਹੈ ਉਹਨਾਂ ਨੇ ਜਗਤ ਜਿੱਤ ਲਿਆ ਹੈ ॥੮॥
SikhNet (Spanish)por la Gracia del Guru, conquistan el mundo entero. (8)
Answers quote the Granth verbatim with Ang citations. AI commentary is not Gurbani and not a religious ruling.