ੴ

ਸਿੱਖਬਾਣੀ · SikhBani

ਨਾ ਮੈਲਾ ਨਾ ਧੁੰਧਲਾ ਨਾ ਭਗਵਾ ਨਾ ਕਚੁ ॥

naa mailaa naa dhundhalaa naa bhagavaa naa kach
Guru Nanak Dev Ji ਗੁਰੂ ਨਾਨਕ ਦੇਵ ਜੀ · Raag Maaroo · Ang 1089 · 3 lines
Translations

ਸਲੋਕੁ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਨਾ ਮੈਲਾ. ਨਾ ਧੁੰਧਲਾ; ਨਾ ਭਗਵਾ. ਨਾ ਕਚੁ ॥

naa mailaa. naa dhundhalaa; naa bhagavaa. naa kach |

Sant Singh KhalsaNeither dirty, nor dull, nor saffron, nor any color that fades.
Manmohan SinghNeither dirty, nor dull, nor ochre nor any other false colour;
Manmohan Singh (Punjabi)ਨਾਂ ਗੰਦਾ, ਨਾਂ ਗਹਿਰਾ, ਨਾਂ ਗੇਰੂ-ਰੰਗਾ, ਨਾਂ ਹੀ ਕੋਈ ਹੋਰ ਕੂੜ੍ਹਾ ਰੰਗ।
Fareedkot Teekaਕੈਸਾ ਅਨੰਦ ਹੈ? ਨਾ (ਮੈਲਾ) ਤਮੋਂ ਗੁਣੀ ਹੈ, ਨਾ (ਧੁੰਧਲਾ) ਰਜੋ ਗੁਣੀ ਹੈ, ਨਾ (ਭਗਵਾ) ਸਤੋ ਗੁਣੀ ਹੈ, ਨਾ (ਕਚੁ) ਤੀਨ ਗੁਣ ਮਿਸ੍ਰਤ ਅਨੰਦ, ਭਾਵ ਨਿਰਗੁਣ ਅਨੰਦ ਹੈ॥
Prof. Sahib Singh(ਉਸ ਮਨੁੱਖ ਦਾ ਮਨ) ਵਿਕਾਰਾਂ ਨਾਲ ਨਹੀਂ ਲਿੱਬੜਦਾ, ਉਸ ਦੀ ਨਿਗਾਹ ਧੁੰਧਲੀ ਨਹੀਂ ਹੁੰਦੀ (ਭਾਵ, ਉਸ ਨੂੰ ਹਰ ਥਾਂ ਪਰਮਾਤਮਾ ਸਾਫ਼ ਪਿਆ ਦਿੱਸਦਾ ਹੈ) ਉਸ ਨੂੰ ਕਿਸੇ ਭੇਖ ਆਦਿਕ ਦੀ ਤਾਂਘ ਨਹੀਂ ਹੁੰਦੀ, ਨਾਸਵੰਤ ਜਗਤ ਦਾ ਮੋਹ ਭੀ ਉਸ ਨੂੰ ਨਹੀਂ ਵਿਆਪਦਾ।

ਪਦ ਅਰਥ ਮੈਲਾ = ਵਿਕਾਰਾਂ ਨਾਲ ਲਿਬੜਿਆ ਹੋਇਆ। ਧੁੰਧਲਾ = ਜਿਸ ਦੀਆਂ ਅੱਖਾਂ ਅੱਗੇ ਧੁੰਧ ਜਿਹੀ ਆਈ ਰਹੇ, ਜਿਸ ਨੂੰ ਸਾਫ਼ ਨਾਹ ਦਿੱਸੇ। ਨਾ ਧੁੰਧਲਾ = ਜਿਸ ਦੀ ਨਿਗਾਹ ਸਾਫ਼ ਹੋਵੇ, ਜਿਸ ਨੂੰ ਹਰ ਥਾਂ ਪਰਮਾਤਮਾ ਸਾਫ਼ ਪਿਆ ਦਿੱਸੇ। ਭਗਵਾ = ਭੇਖ ਦਾ ਰੰਗ। ਨਾ ਭਗਵਾ = ਜਿਸ ਨੂੰ ਕਿਸੇ ਭੇਖ ਦੀ ਲੋੜ ਨਾਹ ਹੋਵੇ। ਕਚੁ = ਨਾਸਵੰਤ ਜਗਤ ਦਾ ਮੋਹ।

SikhNet (Spanish)Ni manchado, ni oxidado, ni ocre, ni ningún otro color falso.

ਨਾਨਕ ਲਾਲੋ ਲਾਲੁ ਹੈ; ਸਚੈ ਰਤਾ ਸਚੁ ॥੧॥

naanak laalo laal hai; sachai rataa sach |1|

Sant Singh KhalsaO Nanak, crimson - deep crimson is the color of one who is imbued with the True Lord. ||1||
Manmohan SinghNanak, perfectly red is the true colour of him who is imbued with the True Lord.
Manmohan Singh (Punjabi)ਨਾਨਕ ਪੂਰਨ ਲਾਲ ਹੈ ਸੱਚਾ ਰੰਗ ਉਸ ਦਾ, ਜੋ ਸੱਚੇ ਸੁਆਮੀ ਨਾਲ ਰੰਗਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਚੇ ਪਰਮੇਸਰ ਮੇਂ ਰਤਾ ਹੈ, ਸੋ ਨਿਸਚੇ ਕਰ ਕੇ ਅਨੰਦ ਹੀ ਅਨੰਦ ਹੈ॥੧॥
Prof. Sahib Singhਹੇ ਨਾਨਕ! (ਆਖ-ਜਿਹੜਾ ਮਨੁੱਖ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੇ ਨਾਮ) ਵਿਚ ਰੰਗਿਆ ਰਹਿੰਦਾ ਹੈ ਉਹ ਸਦਾ-ਥਿਰ ਪ੍ਰਭੂ (ਦਾ ਰੂਪ ਹੀ) ਹੋ ਜਾਂਦਾ ਹੈ, (ਉਸ ਦਾ ਮਨ ਪਰਮਾਤਮਾ ਦੇ ਪ੍ਰੇਮ-ਰੰਗ ਨਾਲ) ਗੂੜ੍ਹਾ ਰੰਗਿਆ ਜਾਂਦਾ ਹੈ ॥੧॥

ਪਦ ਅਰਥ ਲਾਲੋ ਲਾਲੁ = ਲਾਲ ਹੀ ਲਾਲ, ਪਰਮਾਤਮਾ ਦੇ ਪ੍ਰੇਮ-ਰੰਗ ਨਾਲ ਗੂੜ੍ਹਾ ਰੰਗਿਆ ਹੋਇਆ। ਸਚੈ = ਸਦਾ-ਥਿਰ ਹਰਿ-ਨਾਮ ਵਿਚ। ਰਤਾ = ਰੰਗਿਆ ਹੋਇਆ। ਸਚੁ = ਸਦਾ-ਥਿਰ (ਪ੍ਰਭੂ ਦਾ ਰੂਪ) ॥੧॥

SikhNet (Spanish)El Rojo del Rey es el Color de aquél que está imbuido en la Verdad de Dios. (1)
Answers quote the Granth verbatim with Ang citations. AI commentary is not Gurbani and not a religious ruling.