ੴ

ਸਿੱਖਬਾਣੀ · SikhBani

ਰਾਮ ਰੰਗਿ ਸਭ ਗਏ ਪਾਪ ॥

raam rang sabh ge paap
Guru Arjan Dev Ji ਗੁਰੂ ਅਰਜਨ ਦੇਵ ਜੀ · Raag Basant · Ang 1183 · 19 lines
Translations

ਬਸੰਤੁ ਮਹਲਾ ੫ ॥

basant mahalaa 5 |

Sant Singh KhalsaBasant, Fifth Mehl:
Manmohan SinghBasant 5th Guru.
Manmohan Singh (Punjabi)ਬਸੰਤ ਪੰਜਵੀਂ ਪਾਤਿਸ਼ਾਹੀ।
SikhNet (Spanish)Basant Mejl Guru Aryan Dev, Quinto Canal Divino.

ਰਾਮ ਰੰਗਿ; ਸਭ ਗਏ ਪਾਪ ॥

raam rang; sabh ge paap |

Sant Singh KhalsaLoving the Lord, one's sins are taken away.
Manmohan SinghBy the Lord's love, all the sins are washed off.
Manmohan Singh (Punjabi)ਪ੍ਰਭੂ ਦੇ ਪਿਆਰ ਦੁਆਰਾ, ਸਾਰੇ ਗੁਨਾਹ ਧੋਤੇ ਜਾਂਦੇ ਹਨ।
Fareedkot Teekaਰਾਮ ਮੇਂ ਪ੍ਰੇਮ ਕਰਨੇ ਸੇ ਸਭ ਪਾਪ ਦੂਰ ਹੋ ਗਏ ਹੈਂ॥
Prof. Sahib Singhਪਰਮਾਤਮਾ ਦੇ ਪਿਆਰ ਵਿਚ (ਟਿਕਿਆਂ) ਸਾਰੇ ਪਾਪ ਮਿਟ ਜਾਂਦੇ ਹਨ,

ਪਦ ਅਰਥ ਰੰਗਿ = ਪ੍ਰੇਮ ਵਿਚ (ਜੁੜਿਆਂ)।

SikhNet (Spanish)Amando al Señor uno se libera de las consecuencias de sus acciones,

ਰਾਮ ਜਪਤ; ਕਛੁ. ਨਹੀ ਸੰਤਾਪ ॥

raam japat; kachh. nahee santaap |

Sant Singh KhalsaMeditating on the Lord, one does not suffer at all.
Manmohan SinghContemplating the Lord. man comes not to grief.
Manmohan Singh (Punjabi)ਸਾਈਂ ਦਾ ਸਿਮਰਨ ਕਰਨ ਨਾਲ, ਬੰਦੇ ਨੂੰ ਰੰਜ ਤੇ ਗਮ ਨਹੀਂ ਵਿਆਪਦਾ।
Fareedkot Teekaਰਾਮ ਕੇ ਜਪਣੇ ਸੇ ਕੁਛ ਜੀਵ ਕੋ ਸੰਤਾਪ ਨਹੀਂ ਹੋਤਾ॥
Prof. Sahib Singhਪਰਮਾਤਮਾ ਦਾ ਨਾਮ ਜਪਦਿਆਂ ਕੋਈ ਦੁੱਖ ਕਲੇਸ਼ ਪੋਹ ਨਹੀਂ ਸਕਦੇ,

ਪਦ ਅਰਥ ਜਪਤ = ਜਪਦਿਆਂ। ਸੰਤਾਪ = ਦੁੱਖ-ਕਲੇਸ਼।

SikhNet (Spanish)sí, contemplando a Dios, uno no sufre,

ਗੋਬਿੰਦ ਜਪਤ; ਸਭਿ ਮਿਟੇ ਅੰਧੇਰ ॥

gobind japat; sabh mitte andher |

Sant Singh KhalsaMeditating on the Lord of the Universe, all darkness is dispelled.
Manmohan SinghMeditating on the Master of the universe, man's all darkness is dispelled.
Manmohan Singh (Punjabi)ਆਲਮ ਦੇ ਮਾਲਿਕ ਦਾ ਆਰਾਧਨ ਕਰਨ ਦੁਆਰਾ ਬੰਦੇ ਦਾ ਸਮੂਹ ਅੰਨ੍ਹੇਰਾ ਦੂਰ ਹੋ ਜਾਂਦਾ ਹੈ।
Fareedkot Teekaਗੋਬਿੰਦ ਕੋ ਜਪਣੇ ਕਰ ਸਭ (ਅੰਧੇਰ) ਅਗਿਆਨਾਦਿ ਅੰਧਕਾਰ ਛੂਟ ਗਏ ਹੈਂ॥
Prof. Sahib Singhਗੋਬਿੰਦ ਦਾ ਨਾਮ ਜਪਦਿਆਂ (ਮਾਇਆ ਦੇ ਮੋਹ ਦੇ) ਸਾਰੇ ਹਨੇਰੇ ਮਿਟ ਜਾਂਦੇ ਹਨ,

ਪਦ ਅਰਥ ਸਭਿ = ਸਾਰੇ। ਅੰਧੇਰ = ਮਾਇਆ ਦੇ ਮੋਹ ਦੇ ਹਨੇਰੇ।

SikhNet (Spanish)habitando en Gobind la oscuridad de uno es disipada.

ਹਰਿ ਸਿਮਰਤ; ਕਛੁ. ਨਾਹਿ ਫੇਰ ॥੧॥

har simarat; kachh. naeh fer |1|

Sant Singh KhalsaMeditating in remembrance on the Lord, the cycle of reincarnation comes to an end. ||1||
Manmohan SinghDwelling on God, transmigration ends.
Manmohan Singh (Punjabi)ਹਰੀ ਦਾ ਚਿੰਤਨ ਕਰਨ ਦੁਆਰਾ ਆਵਾਗਊਣ, ਮੁੱਕ ਜਾਂਦਾ ਹੈ।
Fareedkot Teekaਹਰੀ ਕੋ ਸਿਮਰਤੇ ਹੂਏ ਕੁਛ ਫੇਰ ਨਹੀਂ ਹੋਤਾ ਹੈ, ਭਾਵ ਸੇ ਜੂਨੀਓਂ ਮੇਂ ਨਹੀਂ ਪੜਤਾ॥੧॥
Prof. Sahib Singhਹਰਿ-ਨਾਮ ਸਿਮਰਦਿਆਂ ਜਨਮ ਮਰਨ ਦੇ ਗੇੜ ਨਹੀਂ ਰਹਿ ਜਾਂਦੇ ॥੧॥

ਪਦ ਅਰਥ ਫੇਰ = ਜਨਮ ਮਰਨ ਦੇ ਗੇੜ ॥੧॥

SikhNet (Spanish)Sí, alabando a Dios, uno ya no va ni viene. (1)

ਬਸੰਤੁ ਹਮਾਰੈ; ਰਾਮ ਰੰਗੁ ॥

basant hamaarai; raam rang |

Sant Singh KhalsaThe love of the Lord is springtime for me.
Manmohan SinghThe Lord's love is the spring season for me.
Manmohan Singh (Punjabi)ਪ੍ਰਭੂ ਦਾ ਪ੍ਰੇਮ ਮੇਰੇ ਲਈ ਬਹਾਰ ਦੀ ਰੁੱਤ ਹੈ।
Fareedkot Teekaਰਾਮ ਕੇ ਸਾਥ ਜੋ (ਰੰਗੁ) ਪ੍ਰੇਮ ਕਰਨਾ ਹੈ, ਸੋ ਏਹੀ ਹਮਾਰੇ ਬਸੰਤੁ ਹੈ॥
Prof. Sahib Singh(ਹੁਣ) ਮੇਰੇ ਅੰਦਰ ਪਰਮਾਤਮਾ (ਦੇ ਨਾਮ) ਦਾ ਪਿਆਰ ਬਣ ਗਿਆ ਹੈ, ਮੇਰੇ ਹਿਰਦੇ ਵਿਚ ਖਿੜਾਉ ਪੈਦਾ ਹੋ ਗਿਆ ਹੈ।

ਪਦ ਅਰਥ ਹਮਾਰੈ = ਮੇਰੇ ਹਿਰਦੇ ਵਿਚ। ਰੰਗੁ = ਪਿਆਰ। ਬਸੰਤ = ਖਿੜਾਉ।

SikhNet (Spanish)Amando al Señor todo es Primavera para mí y vivo bendecido siempre en la Saad Sangat,

ਸੰਤ ਜਨਾ ਸਿਉ; ਸਦਾ ਸੰਗੁ ॥੧॥ ਰਹਾਉ ॥

sant janaa siau; sadaa sang |1| rahaau |

Sant Singh KhalsaI am always with the humble Saints. ||1||Pause||
Manmohan SinghI ever associate with the saintly persons. Pause.
Manmohan Singh (Punjabi)ਮੈਂ ਹਮੇਸ਼ਾਂ ਸਾਧ ਸਰੂਪ ਪੁਰਸ਼ਾਂ ਦੀ ਸੰਗਤ ਕਰਦਾ ਹਾਂ। ਠਹਿਰਾਉ।
Fareedkot Teekaਸੰਤ ਜਨਾਂ ਕੇ ਸਾਥ ਸਦਾ ਹਮਾਰਾ ਸੰਗੁ ਹੋ ਰਹਾ ਹੈ॥੧॥ ਰਹਾਉ ॥
Prof. Sahib Singh(ਗੁਰੂ ਦੀ ਕਿਰਪਾ ਨਾਲ) ਸੰਤ ਜਨਾਂ ਨਾਲ (ਮੇਰਾ) ਸਦਾ ਸਾਥ ਬਣਿਆ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਸਿਉ = ਨਾਲ। ਸੰਗੁ = ਸਾਥ ॥੧॥ ਰਹਾਉ ॥

SikhNet (Spanish)la Compañía de los Santos. (1-Pausa)

ਸੰਤ ਜਨੀ. ਕੀਆ ਉਪਦੇਸੁ ॥

sant janee. keea upades |

Sant Singh KhalsaThe Saints have shared the Teachings with me.
Manmohan SinghThe saints have instructed me thus.
Manmohan Singh (Punjabi)ਸਾਧੂਆਂ ਨੇ ਮੈਨੂੰ ਇਸ ਤਰ੍ਹਾਂ ਸਿਖ ਮਤ ਦਿੱਤੀ ਹੈ।
Fareedkot Teekaਸੰਤ ਜਨੋਂ ਨੇ ਇਹ ਉਪਦੇਸ ਕੀਆ ਹੈ॥
Prof. Sahib Singhਸੰਤ ਜਨਾਂ ਨੇ ਇਹ ਸਿੱਖਿਆ ਦਿੱਤੀ ਹੈ,

ਪਦ ਅਰਥ ਜਨੀ = ਜਨਾਂ ਨੇ।

SikhNet (Spanish)Ésta en verdad es la Instrucción de los Santos,

ਜਹ ਗੋਬਿੰਦ ਭਗਤੁ; ਸੋ ਧੰਨਿ ਦੇਸੁ ॥

jeh gobind bhagat; so dhan des |

Sant Singh KhalsaBlessed is that country where the devotees of the Lord of the Universe dwell.
Manmohan SinghBlessed is the country, where abides the Lord's saint.
Manmohan Singh (Punjabi)ਮੁਬਾਰਕ ਊਹ ਮੁਲਕ ਜਿਥੇ ਸੁਆਮੀ ਦਾ ਸਾਧੂ ਵੱਸਦਾ ਹੈ।
Fareedkot Teekaਜਹਾਂ ਗੋਬਿੰਦ ਕਾ ਭਗਤ ਹੈ, ਸੋ ਦੇਸ ਧੰਨ ਹੈ॥
Prof. Sahib Singhਕਿ ਜਿੱਥੇ ਪਰਮਾਤਮਾ ਦਾ ਭਗਤ ਵੱਸਦਾ ਹੈ ਉਹ ਦੇਸ ਭਾਗਾਂ ਵਾਲਾ ਹੈ।

ਪਦ ਅਰਥ ਜਹ = ਜਿੱਥੇ। ਧੰਨਿ = ਭਾਗਾਂ ਵਾਲਾ।

SikhNet (Spanish)el lugar donde se encuentran los Devotos de Dios.

ਹਰਿ ਭਗਤਿਹੀਨ; ਉਦਿਆਨ ਥਾਨੁ ॥

har bhagatiheen; udiaan thaan |

Sant Singh KhalsaBut that place where the Lord's devotees are not, is wilderness.
Manmohan SinghWilderness is the place, where God's devotee abides not.
Manmohan Singh (Punjabi)ਉਜਾੜ ਹੈ ਉਹ ਜਗ੍ਹਾਂ ਜਿਥੇ ਵਾਹਿਗੁਰੂ ਦਾ ਵੈਰਾਗੀ ਵੱਸਦਾ ਨਹੀਂ।
Fareedkot Teekaਜੋ ਅਸਥਾਨ ਹਰੀ ਕੀ ਭਗਤੀ ਸੇ ਹੀਨ ਹੈਂ, ਸੋ ਉਜਾੜ ਕੇ ਤੁਲ ਹੈਂ॥
Prof. Sahib Singhਅਤੇ ਪਰਮਾਤਮਾ ਦੀ ਭਗਤੀ ਤੋਂ ਸੱਖਣਾ ਥਾਂ ਉਜਾੜ (ਬਰਾਬਰ) ਹੈ।

ਪਦ ਅਰਥ ਉਦਿਆਨ = ਉਜਾੜ।

SikhNet (Spanish)Lo salvaje es ese lugar en donde los seres humanos no muestran una Devoción hacia Dios,

ਗੁਰ ਪ੍ਰਸਾਦਿ; ਘਟਿ ਘਟਿ ਪਛਾਨੁ ॥੨॥

gur prasaad; ghatt ghatt pachhaan |2|

Sant Singh KhalsaBy Guru's Grace, realize the Lord in each and every heart. ||2||
Manmohan SinghBy the Guru's grace, realise thou the Lord in all the hearts.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਤੂੰ ਪ੍ਰਭੂ ਨੂੰ ਸਾਰਿਆਂ ਦਿਲਾਂ ਅੰਦਰ ਅਨੁਭਵ ਕਰ।
Fareedkot Teekaਹਮ ਨੇ ਗੁਰੋਂ ਕੀ ਕ੍ਰਿਪਾ ਕਰ ਘਟ ਘਟ ਮੇਂ ਪਛਾਨ ਲੀਆ ਹੈ॥੨॥
Prof. Sahib Singhਗੁਰੂ ਦੀ ਕਿਰਪਾ ਨਾਲ (ਤੂੰ ਉਸ ਪਰਮਾਤਮਾ ਨੂੰ) ਹਰੇਕ ਸਰੀਰ ਵਿਚ ਵੱਸਦਾ ਸਮਝ ॥੨॥

ਪਦ ਅਰਥ ਪ੍ਰਸਾਦਿ = ਕਿਰਪਾ ਨਾਲ। ਘਟਿ ਘਟਿ = ਹਰੇਕ ਸਰੀਰ ਵਿਚ (ਵਿਆਪਕ)। ਪਛਾਨੁ = ਸਮਝ ਲੈ ॥੨॥

SikhNet (Spanish)ve entonces a tu Señor en todos los corazones, oh ser humano. (2)

ਹਰਿ ਕੀਰਤਨ; ਰਸ ਭੋਗ ਰੰਗੁ ॥

har keeratan; ras bhog rang |

Sant Singh KhalsaSing the Kirtan of the Lord's Praises, and enjoy the nectar of His Love.
Manmohan SinghSing thou the praise of thy God, and enjoy the Nectar of His love.
Manmohan Singh (Punjabi)ਤੂੰ ਆਪਣੇ ਵਾਹਿਗੁਰੂ ਦਾ ਜੱਸ ਗਾਇਨ ਕਰ ਅਤੇ ਉਸ ਦੇ ਪਿਆਰ ਦੇ ਅੰਮ੍ਰਿਤ ਦਾ ਅਨੰਦ ਲੈ।
Fareedkot Teekaਹੇ ਭਾਈ! ਮਨ ਕਰ ਕੇ ਹਰੀ ਕੇ ਪ੍ਰੇਮ ਰਸੁ ਕੋ ਭੋਗੋ ਔਰ ਬਾਣੀ ਕਰ ਕੇ ਕੀਰਤਨ ਕਰੋ॥
Prof. Sahib Singhਹੇ (ਮੇਰੇ) ਮਨ! ਪਰਮਾਤਮਾ ਦੀ ਸਿਫ਼ਤ-ਸਾਲਾਹ ਨੂੰ ਹੀ ਦੁਨੀਆ ਦੇ ਰਸਾਂ ਭੋਗਾਂ ਦੀ ਮੌਜ-ਬਹਾਰ ਸਮਝ।

ਪਦ ਅਰਥ ਰਸ = ਸੁਆਦ। ਰੰਗੁ = ਮੌਜ-ਬਹਾਰ।

SikhNet (Spanish)Ama a tu Dios y regocíjate en su Alabanza,

ਮਨ ਪਾਪ ਕਰਤ; ਤੂ ਸਦਾ ਸੰਗੁ ॥

man paap karat; too sadaa sang |

Sant Singh KhalsaO mortal, you must always restrain yourself from committing sins.
Manmohan SinghO man, ever hesitate thou to commit sin.
Manmohan Singh (Punjabi)ਹੇ ਬੰਦੇ! ਗੁਨਾਹ ਕਰਨ ਤੋਂ ਤੂੰ ਹਮੇਸ਼ਾਂ ਹੀ ਪਿੱਛੇ ਹਟ।
Fareedkot Teekaਹੇ ਮੇਰੇ ਮਨ! ਪਾਪ ਕਰਨੇ ਸੇ ਸਦਾ ਸੰਗੁ, ਭਾਵ ਸੇ ਹਟਾ ਰਹੁ॥
Prof. Sahib Singhਹੇ ਮਨ! ਪਾਪ ਕਰਦਿਆਂ ਸਦਾ ਝਿਜਕਿਆ ਕਰ।

ਪਦ ਅਰਥ ਮਨ = ਹੇ ਮਨ! ਸੰਗੁ = ਝਿਜਕਿਆ ਕਰ।

SikhNet (Spanish)haz a un lado tu maldad,

ਨਿਕਟਿ ਪੇਖੁ; ਪ੍ਰਭੁ ਕਰਣਹਾਰ ॥

nikatt pekh; prabh karanahaar |

Sant Singh KhalsaBehold the Creator Lord God near at hand.
Manmohan SinghSee thou thy creator-Lord near thee,
Manmohan Singh (Punjabi)ਤੂੰ ਆਪਣੇ ਸਿਰਜਣਹਾਰ ਸੁਆਮੀ ਨੂੰ ਆਪਣੇ ਨੇੜੇ ਹੀ ਵੇਖ,
Fareedkot Teekaਪ੍ਰਭੂ ਸ੍ਰਿਸਟੀ ਕੇ ਕਰਨਹਾਰ ਕੋ ਨਿਕਟ ਹੀ ਦੇਖ॥
Prof. Sahib Singhਸਭ ਕੁਝ ਕਰ ਸਕਣ ਵਾਲੇ ਪ੍ਰਭੂ ਨੂੰ (ਆਪਣੇ) ਨੇੜੇ ਵੱਸਦਾ ਵੇਖ।

ਪਦ ਅਰਥ ਨਿਕਟਿ = ਨੇੜੇ। ਪੇਖੁ = ਵੇਖ। ਕਰਣਹਾਰ = ਸਭ ਕੁਝ ਕਰ ਸਕਣ ਵਾਲਾ।

SikhNet (Spanish)siente que tu Creador está muy cerca

ਈਤ ਊਤ; ਪ੍ਰਭ ਕਾਰਜ ਸਾਰ ॥੩॥

eet aoot; prabh kaaraj saar |3|

Sant Singh KhalsaHere and hereafter, God shall resolve your affairs. ||3||
Manmohan Singhand here and hereafter, the Lord shall arrange thy affairs.
Manmohan Singh (Punjabi)ਅਤੇ ਏਥੇ ਤੇ ਓਥੇ ਸੁਆਮੀ ਤੇਰੇ ਕੰਮਕਾਜ ਰਾਸ ਕਰ ਦੇਵੇਗਾ।
Fareedkot Teekaਲੋਕ ਪ੍ਰਲੋਕ ਕਾ ਕਾਰਜ ਪ੍ਰਭੂ ਪਰਮੇਸ੍ਵਰ (ਸਾਰ) ਸੰਭਾਲਤਾ ਵਾ ਸਿਧ ਕਰਤਾ ਹੈ॥੩॥
Prof. Sahib Singhਇਸ ਲੋਕ ਅਤੇ ਪਰਲੋਕ ਦੇ ਸਾਰੇ ਕੰਮ ਪ੍ਰਭੂ ਹੀ ਸੰਵਾਰਨ ਵਾਲਾ ਹੈ ॥੩॥

ਪਦ ਅਰਥ ਈਤ = ਇਸ ਲੋਕ ਵਿਚ। ਊਤ = ਪਰਲੋਕ ਵਿਚ। ਸਾਰ = ਸਵਾਰਨ ਵਾਲਾ ॥੩॥

SikhNet (Spanish)y observa cómo Dios satisface tu ser aquí y en el más allá. (3)

ਚਰਨ ਕਮਲ ਸਿਉ; ਲਗੋ ਧਿਆਨੁ ॥

charan kamal siau; lago dhiaan |

Sant Singh KhalsaI focus my meditation on the Lord's Lotus Feet.
Manmohan SinghWith the Lord's lotus feet my attention is fixed.
Manmohan Singh (Punjabi)ਪ੍ਰਭੂ ਦੇ ਕੰਵਲ ਰੂਪੀ ਪੈਰਾਂ ਨਾਲ ਮੇਰੀ ਬਿਰਤੀ ਜੁੜੀ ਹੋਈ ਹੈ।
Fareedkot Teekaਤਿਸ ਪਰਮੇਸ੍ਵਰ ਕੇ ਚਰਨ ਕਮਲੋਂ ਸੇ ਹਮਾਰਾ ਧ੍ਯਾਨ ਲਗਾ ਹੂਆ ਹੈ॥
Prof. Sahib Singhਉਸ ਮਨੁੱਖ ਦੀ ਸੁਰਤ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਜੁੜ ਗਈ,
SikhNet (Spanish)Estoy entonado en el Loto de los Pies de Dios,

ਕਰਿ ਕਿਰਪਾ ਪ੍ਰਭਿ; ਕੀਨੋ ਦਾਨੁ ॥

kar kirapaa prabh; keeno daan |

Sant Singh KhalsaGranting His Grace, God has blessed me with this Gift.
Manmohan SinghShowering His benediction, the Lord has blest me with this gift.
Manmohan Singh (Punjabi)ਆਪਣੀ ਰਹਿਮਤ ਧਾਰ ਕੇ ਸੁਆਮੀ ਨੇ ਮੈਨੂੰ ਇਹ ਦਾਤ ਬਖਸ਼ੀ ਹੈ।
Fareedkot Teekaਕ੍ਰਿਪਾ ਕਰ ਕੇ ਪ੍ਰਭੂ ਨੇ ਦਾਨ ਕੀਆ ਹੈ ਅਰ ਐਸੇ ਬੇਨਤੀ ਕਰਤਾ ਹੂੰ॥
Prof. Sahib Singhਪ੍ਰਭੂ ਨੇ ਮਿਹਰ ਕਰ ਕੇ (ਜਿਸ ਉੱਤੇ) ਬਖ਼ਸ਼ਸ਼ ਕੀਤੀ।

ਪਦ ਅਰਥ ਕਰਿ = ਕਰ ਕੇ। ਪ੍ਰਭਿ = ਪ੍ਰਭੂ ਨੇ।

SikhNet (Spanish)y el Señor, en Su Misericordia me ha bendecido.

ਤੇਰਿਆ ਸੰਤ ਜਨਾ ਕੀ; ਬਾਛਉ ਧੂਰਿ ॥

teriaa sant janaa kee; baachhau dhoor |

Sant Singh KhalsaI yearn for the dust of the feet of Your Saints.
Manmohan SinghI long for the dust of Thine saints feet.
Manmohan Singh (Punjabi)ਮੈਂ ਤੇਰੇ ਸਾਧੂਆਂ ਦੇ ਪੈਰਾਂ ਦੀ ਖਾਕ ਦੀ ਚਾਹਨਾ ਕਰਦਾ ਹਾਂ।
Fareedkot Teekaਮੈਂ ਤਿਨ ਤੇਰੇ ਸੰਤ ਜਨੋਂ ਕੀ ਚਰਨ ਧੂਰੀ ਕੋ ਚਾਹਤਾ ਹੂੰ॥
Prof. Sahib Singhਮੈਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ,

ਪਦ ਅਰਥ ਬਾਛਉ = ਬਾਛਉਂ, ਮੈਂ ਮੰਗਦਾ ਹਾਂ। ਧੂਰਿ = ਚਰਨ-ਧੂੜ।

SikhNet (Spanish)Oh Señor, añoro el Polvo de los Pies de Tus Santos

ਜਪਿ ਨਾਨਕ ਸੁਆਮੀ; ਸਦ ਹਜੂਰਿ ॥੪॥੧੧॥

jap naanak suaamee; sad hajoor |4|11|

Sant Singh KhalsaNanak meditates on his Lord and Master, who is ever-present, near at hand. ||4||11||
Manmohan SinghAbiding ever in His presence, Nanak meditates on his Lord.
Manmohan Singh (Punjabi)ਸਦੀਵ ਹੀ ਉਸ ਦੀ ਹਜੂਰੀ ਅੰਦਰ ਵੱਸਦਾ ਹੋਇਆ, ਨਾਨਕ ਆਪਣੇ ਸਾਹਿਬ ਦ; ਸਿਮਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਜੋ ਸੰਤ ਜਨ ਤੇਰੇ ਕੋ ਸਦੀਵ (ਹਜੂਰਿ) ਨਿਕਟ ਜਾਨ ਕਰ ਜਪਤੇ ਹੈਂ॥੪॥੧੧॥
Prof. Sahib Singh(ਤਾ ਕਿ) ਹੇ ਸੁਆਮੀ! (ਉਹਨਾਂ ਦੀ ਸੰਗਤ ਦੀ ਬਰਕਤਿ ਨਾਲ ਤੈਨੂੰ) (ਦਾਸ) ਨਾਨਕ ਸਦਾ ਅੰਗ-ਸੰਗ ਸਮਝ ਕੇ ਜਪਦਾ ਰਹੇ ॥੪॥੧੧॥

ਪਦ ਅਰਥ ਜਪਿ = ਜਪੀਂ, ਮੈਂ ਜਪਦਾ ਰਹਾਂ ॥੪॥੧੧॥

SikhNet (Spanish)y medito en Ti, habitando siempre en Tu Presencia. (4-11)
Answers quote the Granth verbatim with Ang citations. AI commentary is not Gurbani and not a religious ruling.