ੴ

ਸਿੱਖਬਾਣੀ · SikhBani

Ang 1183

Sri Guru Granth Sahib · Raag Basant · 4 shabads, 57 lines
Translations
Shabad Guru Arjan Dev Ji Raag Basant continued from Ang 1182

ਸਮਰਥ ਸੁਆਮੀ ਕਾਰਣ ਕਰਣ ॥

samarath suaamee kaaran karan |

Sant Singh KhalsaOur All-powerful Lord and Master is the Doer of all, the Cause of all causes.
Manmohan SinghThe Omnipotent Lord is the doer of all deeds.
Manmohan Singh (Punjabi)ਸਰਬ-ਸ਼ਕਤੀਮਾਨ ਸਾਹਿਬ ਸਾਰਿਆਂ ਕੰਮਾਂ ਦੇ ਕਰਨ ਵਾਲਾ ਹੈ।
Fareedkot Teekaਹੇ ਸਮਰਥ ਕਾਰਣ ਕਰਣ ਸ੍ਵਾਂਮੀ! ॥
Prof. Sahib Singhਹੇ ਸਭ ਤਾਕਤਾਂ ਦੇ ਮਾਲਕ! ਹੇ ਸੁਆਮੀ! ਹੇ ਜਗਤ ਦੇ ਮੂਲ!

ਪਦ ਅਰਥ ਸਮਰਥ = ਹੇ ਸਭ ਤਾਕਤਾਂ ਦੇ ਮਾਲਕ! ਸੁਆਮੀ = ਹੇ ਮਾਲਕ! ਕਾਰਣ ਕਰਣ = ਹੇ ਕਰਣ ਦੇ ਕਾਰਨ! ਹੇ ਜਗਤ ਦੇ ਮੂਲ!

SikhNet (Spanish)El Señor es Todopoderoso, el Hacedor y la Causa.

ਮੋਹਿ ਅਨਾਥ; ਪ੍ਰਭ ਤੇਰੀ ਸਰਣ ॥

mohi anaath; prabh teree saran |

Sant Singh KhalsaI am an orphan - I seek Your Sanctuary, God.
Manmohan SinghI, an orphan, have sought Thy refuge, O Lord.
Manmohan Singh (Punjabi)ਮੈਂ ਯਤੀਮ, ਨੇ ਤੇਰੀ ਪਨਾਹ ਲਈ ਹੈ, ਹੇ ਸੁਆਮੀ!
Fareedkot Teekaਮੈਂ ਅਨਾਥ ਕੋ ਏਕ ਤੇਰੀ ਹੀ ਸਰਣ ਹੈ॥
Prof. Sahib Singhਹੇ ਪ੍ਰਭੂ! ਮੈਂ ਅਨਾਥ ਤੇਰੀ ਸਰਨ ਆਇਆ ਹਾਂ।

ਪਦ ਅਰਥ ਮੋਹਿ = ਮੈਂ। ਪ੍ਰਭ = ਹੇ ਪ੍ਰਭੂ!

SikhNet (Spanish)Oh Dios, en total soledad y sin apoyo, he buscado Tu Santuario.

ਜੀਅ ਜੰਤ; ਤੇਰੇ ਆਧਾਰਿ ॥

jeea jant; tere aadhaar |

Sant Singh KhalsaAll beings and creatures take Your Support.
Manmohan SinghMen and other beings have Thine support.
Manmohan Singh (Punjabi)ਇਨਸਾਨਾਂ ਤੇ ਹੋਰ ਜੀਵਾਂ ਨੂੰ ਤੇਰਾ ਤੇਰਾ ਹੀ ਆਸਰਾ ਹੈ।
Fareedkot Teekaਅਸਥੂਲ ਸੂਖਮ ਜੀਵ ਸਭ ਤੇਰੇ ਆਸਰੇ ਹੈਂ॥
Prof. Sahib Singhਹੇ ਪ੍ਰਭੂ! ਸਾਰੇ ਜੀਅ ਜੰਤ ਤੇਰੇ ਹੀ ਆਸਰੇ ਹਨ।

ਪਦ ਅਰਥ ਆਧਾਰਿ = ਆਸਰੇ ਵਿਚ।

SikhNet (Spanish)Todas las criaturas se apoyan sólo en Ti,

ਕਰਿ ਕਿਰਪਾ; ਪ੍ਰਭ ਲੇਹਿ ਨਿਸਤਾਰਿ ॥੨॥

kar kirapaa; prabh lehi nisataar |2|

Sant Singh KhalsaBe merciful, God, and save me. ||2||
Manmohan SinghShowering Thy benediction, O Lord, emancipate Thou me.
Manmohan Singh (Punjabi)ਆਪਣੀ ਰਹਿਮਤ ਧਾਰ ਕੇ, ਹੇ ਸਾਹਿਬ! ਤੂੰ ਮੇਰਾ ਪਾਰ ਉਤਾਰਾ ਕਰ ਦੇ।
Fareedkot Teekaਹੇ ਪ੍ਰਭੂ! ਕ੍ਰਿਪਾ ਕਰ ਕੇ ਮੇਰੇ ਕੋ (ਨਿਸਤਾਰਿ) ਤਾਰ ਲੀਜੀਏ॥੨॥
Prof. Sahib Singhਮਿਹਰ ਕਰ ਕੇ (ਇਹਨਾਂ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ ॥੨॥

ਪਦ ਅਰਥ ਕਰਿ = ਕਰ ਕੇ। ਪ੍ਰਭ = ਹੇ ਪ੍ਰਭੂ! ਲੇਹਿ ਨਿਸਤਾਰਿ = ਪਾਰ ਲੰਘਾ ਲੈ ॥੨॥

SikhNet (Spanish)oh Dios, libéralos a todos, por Misericordia. (2)

ਭਵ ਖੰਡਨ; ਦੁਖ ਨਾਸ ਦੇਵ ॥

bhav khanddan; dukh naas dev |

Sant Singh KhalsaGod is the Destroyer of fear, the Remover of pain and suffering.
Manmohan SinghGod is the Destroyer of dread and the Remover of pain.
Manmohan Singh (Punjabi)ਵਾਹਿਗੁਰੂ ਡਰ ਨਾਸ ਕਰਨਹਾਰ ਅਤੇ ਪੀੜ ਦੂਰ ਕਰਨ ਵਾਲਾ ਹੈ।
Fareedkot Teekaਹੇ ਭਵਖੰਡਨ! ਹੇ ਦੁਖੋਂ ਕੇ ਦੂਰ ਕਰਨੇਹਾਰੇ (ਦੇਵ) ਪ੍ਰਕਾਸ ਰੂਪ! ॥
Prof. Sahib Singhਪਰਮਾਤਮਾ ਜੋ ਜਨਮ ਮਰਨ ਦਾ ਗੇੜ ਕੱਟਣ ਵਾਲਾ ਹੈ, ਦੁੱਖਾਂ ਦਾ ਨਾਸ ਕਰਨ ਵਾਲਾ ਅਤੇ ਚਾਨਣ-ਰੂਪ ਹੈ,

ਪਦ ਅਰਥ ਭਵ ਖੰਡਨ = ਹੇ ਜਨਮ ਮਰਨ ਦਾ ਗੇੜ ਕੱਟਣ ਵਾਲੇ। ਦੇਵ = ਹੇ ਪ੍ਰਕਾਸ਼-ਰੂਪ।

SikhNet (Spanish)Eres Tú Quien destruye las amarras de la tristeza en el mundo

ਸੁਰਿ ਨਰ ਮੁਨਿ ਜਨ; ਤਾ ਕੀ ਸੇਵ ॥

sur nar mun jan; taa kee sev |

Sant Singh KhalsaThe angelic beings and silent sages serve Him.
Manmohan SinghThe angelic persons and silent sages perform His service.
Manmohan Singh (Punjabi)ਦੈਵੀ ਪੁਰਸ਼ ਅਤੇ ਖਾਮੋਸ਼ ਰਿਸ਼ੀ ਉਸ ਦੀ ਟਹਿਲ ਕਮਾਉਂਦੇ ਹਨ।
Fareedkot Teekaਸੁਰ ਨਰ ਔਰ ਮੁਨੀ ਸਭ (ਤਾ ਕੀ) ਤੇਰੀ ਸੇਵਾ ਕਰ ਰਹੇ ਹੈਂ॥
Prof. Sahib Singhਦੈਵੀ ਗੁਣਾਂ ਵਾਲੇ ਮਨੁੱਖ ਅਤੇ ਮੁਨੀ ਲੋਕ ਉਸ ਦੀ ਸੇਵਾ-ਭਗਤੀ ਕਰਦੇ ਹਨ।

ਪਦ ਅਰਥ ਸੁਰਿ ਨਰ = ਦੈਵੀ ਗੁਣਾਂ ਵਾਲੇ ਮਨੁੱਖ। ਤਾ ਕੀ = ਉਸ (ਪਰਮਾਤਮਾ) ਦੀ। ਸੇਵ = ਭਗਤੀ।

SikhNet (Spanish)y los ángeles y los que viven en el silencio, todos Te sirven sólo a Ti.

ਧਰਣਿ ਅਕਾਸੁ; ਜਾ ਕੀ ਕਲਾ ਮਾਹਿ ॥

dharan akaas; jaa kee kalaa maeh |

Sant Singh KhalsaThe earth and the sky are in His Power.
Manmohan SinghSuch is my God, in whose power are the earth and sky.
Manmohan Singh (Punjabi)ਐਸਾ ਹੈ ਮੇਰਾ ਸਾਹਿਬ, ਜਿਸ ਦੇ ਇਖਤਿਆਰ ਵਿੱਚ ਹਨ, ਧਰਤੀ ਅਤੇ ਅਸਮਾਨ।
Fareedkot Teekaਧਰਤੀ ਔਰ ਆਕਾਸ (ਜਾ ਕੀ) ਜਿਸ ਤੇਰੀ (ਕਲਾ) ਸਕਤੀ ਵਿਖੇ ਇਸਥਿਤ ਹੈਂ॥
Prof. Sahib Singhਧਰਤੀ ਅਤੇ ਆਕਾਸ਼ ਜਿਸ (ਪਰਮਾਤਮਾ) ਦੀ ਸੱਤਿਆ ਦੇ ਆਸਰੇ ਟਿਕੇ ਹੋਏ ਹਨ।

ਪਦ ਅਰਥ ਧਰਣਿ = ਧਰਤੀ। ਜਾ ਕੀ = ਜਿਸ (ਪਰਮਾਤਮਾ) ਦੀ। ਕਲਾ = ਸੱਤਿਆ।

SikhNet (Spanish)La tierra y el cielo están sostenidos sólo por Tu Poder,

ਤੇਰਾ ਦੀਆ; ਸਭਿ ਜੰਤ ਖਾਹਿ ॥੩॥

teraa deea; sabh jant khaeh |3|

Sant Singh KhalsaAll beings eat what You give them. ||3||
Manmohan SinghAll the beings eat what Thou give them, O Lord.
Manmohan Singh (Punjabi)ਸਾਰੇ ਜੀਵ ਉਹ ਕੁਛ ਖਾਂਦੇ ਹਨ, ਜੋ ਤੂੰ ਉਹਨਾਂ ਨੂੰ ਦਿੰਦਾ ਹੈਂ, ਹੇ ਠਾਕੁਰ!
Fareedkot Teekaਸਭ ਜੀਵ ਤੇਰਾ ਦੀਆ ਹੂਆ ਖਾਵਤੇ ਹੈਂ॥੩॥
Prof. Sahib Singhਹੇ ਪ੍ਰਭੂ! ਸਾਰੇ ਜੀਵ ਤੇਰਾ ਦਿੱਤਾ (ਅੰਨ) ਖਾਂਦੇ ਹਨ ॥੩॥

ਪਦ ਅਰਥ ਸਭਿ = ਸਾਰੇ। ਖਾਹਿ = ਖਾਂਦੇ ਹਨ {ਬਹੁ-ਵਚਨ}। ਨਿਹਾਲਿ = ਵੇਖ ॥੩॥

SikhNet (Spanish)el mundo entero está sostenido por lo que Tú le das. (3)

ਅੰਤਰਜਾਮੀ ਪ੍ਰਭ ਦਇਆਲ ॥

antarajaamee prabh deaal |

Sant Singh KhalsaO Merciful God, O Searcher of hearts,
Manmohan SinghMy merciful Master, the searcher of hearts,
Manmohan Singh (Punjabi)ਦਿਲਾਂ ਦੀਆਂ ਜਾਣਨਹਾਰ, ਮੇਰੇ ਮਿਹਰਬਾਨ ਮਾਲਕ,
Fareedkot Teekaਹੇ ਅੰਤਰਜਾਮੀ! ਹੇ ਦ੍ਯਾਲ ਪ੍ਰਭੂ!
Prof. Sahib Singhਹੇ ਸਭ ਦੇ ਦਿਲਾਂ ਦੀ ਜਾਣਨ ਵਾਲੇ ਦਇਆਲ ਪ੍ਰਭੂ!

ਪਦ ਅਰਥ ਅੰਤਰਜਾਮੀ = ਹੇ ਸਭ ਦੇ ਦਿਲ ਦੀ ਜਾਣਨ ਵਾਲੇ!

SikhNet (Spanish)Oh Señor Compasivo y Omnipotente, Conocedor Íntimo de los corazones,

ਅਪਣੇ ਦਾਸ ਕਉ; ਨਦਰਿ ਨਿਹਾਲਿ ॥

apane daas kau; nadar nihaal |

Sant Singh Khalsaplease bless Your slave with Your Glance of Grace.
Manmohan Singhbehold Thou Thy slave with Thy eye of grace.
Manmohan Singh (Punjabi)ਤੂੰ ਆਪਣੇ ਗੋਲੇ ਨੂੰ ਆਪਣੀ ਮਿਹਰ ਤੀ ਅੱਖ ਨਾਲ ਤੱਕ।
Fareedkot Teekaਆਪਣੇ ਦਾਸੋਂ ਕੋ ਕ੍ਰਿਪਾ ਨਜਰ ਸੇ ਦੇਖ॥
Prof. Sahib Singhਆਪਣੇ ਦਾਸ ਨੂੰ ਮਿਹਰ ਦੀ ਨਿਗਾਹ ਨਾਲ ਵੇਖ।

ਪਦ ਅਰਥ ਕਉ = ਨੂੰ। ਨਦਰਿ = ਮਿਹਰ ਦੀ ਨਿਗਾਹ।

SikhNet (Spanish)bendíceme también con Tu Mirada de Gracia.

ਕਰਿ ਕਿਰਪਾ; ਮੋਹਿ ਦੇਹੁ ਦਾਨੁ ॥

kar kirapaa; mohi dehu daan |

Sant Singh KhalsaPlease be kind and bless me with this gift,
Manmohan SinghO Lord, show Thou mercy unto me, and bless me with this bounty,
Manmohan Singh (Punjabi)ਹੇ ਸਾਹਿਬ! ਤੂੰ ਮੇਰੇ ਤੇ ਰਹਿਮਤ ਧਾਰ ਅਤੇ ਮੈਨੂੰ ਇਹ ਦਾਤ ਬਖਸ਼,
Fareedkot Teekaਕ੍ਰਿਪਾ ਕਰ ਕੇ ਮੁਝ ਕੋ ਏਹ ਦਾਨ ਦੀਜੀਏ॥
Prof. Sahib Singhਮਿਹਰ ਕਰ ਕੇ ਮੈਨੂੰ (ਇਹ) ਦਾਨ ਦੇਹ,

ਪਦ ਅਰਥ ਕਰਿ = ਕਰ ਕੇ। ਮੋਹਿ = ਮੈਨੂੰ।

SikhNet (Spanish)Muéstrame Tu Bondad y bendíceme con el Tesoro

ਜਪਿ ਜੀਵੈ ਨਾਨਕੁ; ਤੇਰੋ ਨਾਮੁ ॥੪॥੧੦॥

jap jeevai naanak; tero naam |4|10|

Sant Singh Khalsathat Nanak may live in Your Name. ||4||10||
Manmohan Singhthat Nanak, may live contemplating Thy Name.
Manmohan Singh (Punjabi)ਕਿ ਨਾਨਕ ਤੇਰੇ ਨਾਮ ਨੂੰ ਸਿਮਰਦਾ ਹੋਇਆ ਆਪਣਾ ਜੀਵਨ ਬਤੀਤ ਕਰੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤੇਰੇ ਨਾਮ ਕੋ ਜਪ ਕਰ ਜੀਵੋਂ, ਭਾਵ ਸੇ ਸਦੀਵ ਤੇਰੇ ਨਾਮ ਕੋ ਜਪਤਾ ਰਹੂੰ॥੪॥੧੦॥
Prof. Sahib Singhਕਿ (ਤੇਰਾ ਦਾਸ) ਨਾਨਕ ਤੇਰਾ ਨਾਮ ਜਪ ਕੇ ਆਤਮਕ ਜੀਵਨ ਪ੍ਰਾਪਤ ਕਰੇ ॥੪॥੧੦॥

ਪਦ ਅਰਥ ਜਪਿ = ਜਪ ਕੇ। ਜੀਵੈ = ਆਤਮਕ ਜੀਵਨ ਪ੍ਰਾਪਤ ਕਰੇ ॥੪॥੧੦॥

SikhNet (Spanish)de que Nanak pueda meditar sólo en Tu Nombre. (4-10)

Open this shabad (19 lines, Angs 1182-1183) →

Shabad Guru Arjan Dev Ji Raag Basant

ਬਸੰਤੁ ਮਹਲਾ ੫ ॥

basant mahalaa 5 |

Sant Singh KhalsaBasant, Fifth Mehl:
Manmohan SinghBasant 5th Guru.
Manmohan Singh (Punjabi)ਬਸੰਤ ਪੰਜਵੀਂ ਪਾਤਿਸ਼ਾਹੀ।
SikhNet (Spanish)Basant Mejl Guru Aryan Dev, Quinto Canal Divino.

ਰਾਮ ਰੰਗਿ; ਸਭ ਗਏ ਪਾਪ ॥

raam rang; sabh ge paap |

Sant Singh KhalsaLoving the Lord, one's sins are taken away.
Manmohan SinghBy the Lord's love, all the sins are washed off.
Manmohan Singh (Punjabi)ਪ੍ਰਭੂ ਦੇ ਪਿਆਰ ਦੁਆਰਾ, ਸਾਰੇ ਗੁਨਾਹ ਧੋਤੇ ਜਾਂਦੇ ਹਨ।
Fareedkot Teekaਰਾਮ ਮੇਂ ਪ੍ਰੇਮ ਕਰਨੇ ਸੇ ਸਭ ਪਾਪ ਦੂਰ ਹੋ ਗਏ ਹੈਂ॥
Prof. Sahib Singhਪਰਮਾਤਮਾ ਦੇ ਪਿਆਰ ਵਿਚ (ਟਿਕਿਆਂ) ਸਾਰੇ ਪਾਪ ਮਿਟ ਜਾਂਦੇ ਹਨ,

ਪਦ ਅਰਥ ਰੰਗਿ = ਪ੍ਰੇਮ ਵਿਚ (ਜੁੜਿਆਂ)।

SikhNet (Spanish)Amando al Señor uno se libera de las consecuencias de sus acciones,

ਰਾਮ ਜਪਤ; ਕਛੁ. ਨਹੀ ਸੰਤਾਪ ॥

raam japat; kachh. nahee santaap |

Sant Singh KhalsaMeditating on the Lord, one does not suffer at all.
Manmohan SinghContemplating the Lord. man comes not to grief.
Manmohan Singh (Punjabi)ਸਾਈਂ ਦਾ ਸਿਮਰਨ ਕਰਨ ਨਾਲ, ਬੰਦੇ ਨੂੰ ਰੰਜ ਤੇ ਗਮ ਨਹੀਂ ਵਿਆਪਦਾ।
Fareedkot Teekaਰਾਮ ਕੇ ਜਪਣੇ ਸੇ ਕੁਛ ਜੀਵ ਕੋ ਸੰਤਾਪ ਨਹੀਂ ਹੋਤਾ॥
Prof. Sahib Singhਪਰਮਾਤਮਾ ਦਾ ਨਾਮ ਜਪਦਿਆਂ ਕੋਈ ਦੁੱਖ ਕਲੇਸ਼ ਪੋਹ ਨਹੀਂ ਸਕਦੇ,

ਪਦ ਅਰਥ ਜਪਤ = ਜਪਦਿਆਂ। ਸੰਤਾਪ = ਦੁੱਖ-ਕਲੇਸ਼।

SikhNet (Spanish)sí, contemplando a Dios, uno no sufre,

ਗੋਬਿੰਦ ਜਪਤ; ਸਭਿ ਮਿਟੇ ਅੰਧੇਰ ॥

gobind japat; sabh mitte andher |

Sant Singh KhalsaMeditating on the Lord of the Universe, all darkness is dispelled.
Manmohan SinghMeditating on the Master of the universe, man's all darkness is dispelled.
Manmohan Singh (Punjabi)ਆਲਮ ਦੇ ਮਾਲਿਕ ਦਾ ਆਰਾਧਨ ਕਰਨ ਦੁਆਰਾ ਬੰਦੇ ਦਾ ਸਮੂਹ ਅੰਨ੍ਹੇਰਾ ਦੂਰ ਹੋ ਜਾਂਦਾ ਹੈ।
Fareedkot Teekaਗੋਬਿੰਦ ਕੋ ਜਪਣੇ ਕਰ ਸਭ (ਅੰਧੇਰ) ਅਗਿਆਨਾਦਿ ਅੰਧਕਾਰ ਛੂਟ ਗਏ ਹੈਂ॥
Prof. Sahib Singhਗੋਬਿੰਦ ਦਾ ਨਾਮ ਜਪਦਿਆਂ (ਮਾਇਆ ਦੇ ਮੋਹ ਦੇ) ਸਾਰੇ ਹਨੇਰੇ ਮਿਟ ਜਾਂਦੇ ਹਨ,

ਪਦ ਅਰਥ ਸਭਿ = ਸਾਰੇ। ਅੰਧੇਰ = ਮਾਇਆ ਦੇ ਮੋਹ ਦੇ ਹਨੇਰੇ।

SikhNet (Spanish)habitando en Gobind la oscuridad de uno es disipada.

ਹਰਿ ਸਿਮਰਤ; ਕਛੁ. ਨਾਹਿ ਫੇਰ ॥੧॥

har simarat; kachh. naeh fer |1|

Sant Singh KhalsaMeditating in remembrance on the Lord, the cycle of reincarnation comes to an end. ||1||
Manmohan SinghDwelling on God, transmigration ends.
Manmohan Singh (Punjabi)ਹਰੀ ਦਾ ਚਿੰਤਨ ਕਰਨ ਦੁਆਰਾ ਆਵਾਗਊਣ, ਮੁੱਕ ਜਾਂਦਾ ਹੈ।
Fareedkot Teekaਹਰੀ ਕੋ ਸਿਮਰਤੇ ਹੂਏ ਕੁਛ ਫੇਰ ਨਹੀਂ ਹੋਤਾ ਹੈ, ਭਾਵ ਸੇ ਜੂਨੀਓਂ ਮੇਂ ਨਹੀਂ ਪੜਤਾ॥੧॥
Prof. Sahib Singhਹਰਿ-ਨਾਮ ਸਿਮਰਦਿਆਂ ਜਨਮ ਮਰਨ ਦੇ ਗੇੜ ਨਹੀਂ ਰਹਿ ਜਾਂਦੇ ॥੧॥

ਪਦ ਅਰਥ ਫੇਰ = ਜਨਮ ਮਰਨ ਦੇ ਗੇੜ ॥੧॥

SikhNet (Spanish)Sí, alabando a Dios, uno ya no va ni viene. (1)

ਬਸੰਤੁ ਹਮਾਰੈ; ਰਾਮ ਰੰਗੁ ॥

basant hamaarai; raam rang |

Sant Singh KhalsaThe love of the Lord is springtime for me.
Manmohan SinghThe Lord's love is the spring season for me.
Manmohan Singh (Punjabi)ਪ੍ਰਭੂ ਦਾ ਪ੍ਰੇਮ ਮੇਰੇ ਲਈ ਬਹਾਰ ਦੀ ਰੁੱਤ ਹੈ।
Fareedkot Teekaਰਾਮ ਕੇ ਸਾਥ ਜੋ (ਰੰਗੁ) ਪ੍ਰੇਮ ਕਰਨਾ ਹੈ, ਸੋ ਏਹੀ ਹਮਾਰੇ ਬਸੰਤੁ ਹੈ॥
Prof. Sahib Singh(ਹੁਣ) ਮੇਰੇ ਅੰਦਰ ਪਰਮਾਤਮਾ (ਦੇ ਨਾਮ) ਦਾ ਪਿਆਰ ਬਣ ਗਿਆ ਹੈ, ਮੇਰੇ ਹਿਰਦੇ ਵਿਚ ਖਿੜਾਉ ਪੈਦਾ ਹੋ ਗਿਆ ਹੈ।

ਪਦ ਅਰਥ ਹਮਾਰੈ = ਮੇਰੇ ਹਿਰਦੇ ਵਿਚ। ਰੰਗੁ = ਪਿਆਰ। ਬਸੰਤ = ਖਿੜਾਉ।

SikhNet (Spanish)Amando al Señor todo es Primavera para mí y vivo bendecido siempre en la Saad Sangat,

ਸੰਤ ਜਨਾ ਸਿਉ; ਸਦਾ ਸੰਗੁ ॥੧॥ ਰਹਾਉ ॥

sant janaa siau; sadaa sang |1| rahaau |

Sant Singh KhalsaI am always with the humble Saints. ||1||Pause||
Manmohan SinghI ever associate with the saintly persons. Pause.
Manmohan Singh (Punjabi)ਮੈਂ ਹਮੇਸ਼ਾਂ ਸਾਧ ਸਰੂਪ ਪੁਰਸ਼ਾਂ ਦੀ ਸੰਗਤ ਕਰਦਾ ਹਾਂ। ਠਹਿਰਾਉ।
Fareedkot Teekaਸੰਤ ਜਨਾਂ ਕੇ ਸਾਥ ਸਦਾ ਹਮਾਰਾ ਸੰਗੁ ਹੋ ਰਹਾ ਹੈ॥੧॥ ਰਹਾਉ ॥
Prof. Sahib Singh(ਗੁਰੂ ਦੀ ਕਿਰਪਾ ਨਾਲ) ਸੰਤ ਜਨਾਂ ਨਾਲ (ਮੇਰਾ) ਸਦਾ ਸਾਥ ਬਣਿਆ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਸਿਉ = ਨਾਲ। ਸੰਗੁ = ਸਾਥ ॥੧॥ ਰਹਾਉ ॥

SikhNet (Spanish)la Compañía de los Santos. (1-Pausa)

ਸੰਤ ਜਨੀ. ਕੀਆ ਉਪਦੇਸੁ ॥

sant janee. keea upades |

Sant Singh KhalsaThe Saints have shared the Teachings with me.
Manmohan SinghThe saints have instructed me thus.
Manmohan Singh (Punjabi)ਸਾਧੂਆਂ ਨੇ ਮੈਨੂੰ ਇਸ ਤਰ੍ਹਾਂ ਸਿਖ ਮਤ ਦਿੱਤੀ ਹੈ।
Fareedkot Teekaਸੰਤ ਜਨੋਂ ਨੇ ਇਹ ਉਪਦੇਸ ਕੀਆ ਹੈ॥
Prof. Sahib Singhਸੰਤ ਜਨਾਂ ਨੇ ਇਹ ਸਿੱਖਿਆ ਦਿੱਤੀ ਹੈ,

ਪਦ ਅਰਥ ਜਨੀ = ਜਨਾਂ ਨੇ।

SikhNet (Spanish)Ésta en verdad es la Instrucción de los Santos,

ਜਹ ਗੋਬਿੰਦ ਭਗਤੁ; ਸੋ ਧੰਨਿ ਦੇਸੁ ॥

jeh gobind bhagat; so dhan des |

Sant Singh KhalsaBlessed is that country where the devotees of the Lord of the Universe dwell.
Manmohan SinghBlessed is the country, where abides the Lord's saint.
Manmohan Singh (Punjabi)ਮੁਬਾਰਕ ਊਹ ਮੁਲਕ ਜਿਥੇ ਸੁਆਮੀ ਦਾ ਸਾਧੂ ਵੱਸਦਾ ਹੈ।
Fareedkot Teekaਜਹਾਂ ਗੋਬਿੰਦ ਕਾ ਭਗਤ ਹੈ, ਸੋ ਦੇਸ ਧੰਨ ਹੈ॥
Prof. Sahib Singhਕਿ ਜਿੱਥੇ ਪਰਮਾਤਮਾ ਦਾ ਭਗਤ ਵੱਸਦਾ ਹੈ ਉਹ ਦੇਸ ਭਾਗਾਂ ਵਾਲਾ ਹੈ।

ਪਦ ਅਰਥ ਜਹ = ਜਿੱਥੇ। ਧੰਨਿ = ਭਾਗਾਂ ਵਾਲਾ।

SikhNet (Spanish)el lugar donde se encuentran los Devotos de Dios.

ਹਰਿ ਭਗਤਿਹੀਨ; ਉਦਿਆਨ ਥਾਨੁ ॥

har bhagatiheen; udiaan thaan |

Sant Singh KhalsaBut that place where the Lord's devotees are not, is wilderness.
Manmohan SinghWilderness is the place, where God's devotee abides not.
Manmohan Singh (Punjabi)ਉਜਾੜ ਹੈ ਉਹ ਜਗ੍ਹਾਂ ਜਿਥੇ ਵਾਹਿਗੁਰੂ ਦਾ ਵੈਰਾਗੀ ਵੱਸਦਾ ਨਹੀਂ।
Fareedkot Teekaਜੋ ਅਸਥਾਨ ਹਰੀ ਕੀ ਭਗਤੀ ਸੇ ਹੀਨ ਹੈਂ, ਸੋ ਉਜਾੜ ਕੇ ਤੁਲ ਹੈਂ॥
Prof. Sahib Singhਅਤੇ ਪਰਮਾਤਮਾ ਦੀ ਭਗਤੀ ਤੋਂ ਸੱਖਣਾ ਥਾਂ ਉਜਾੜ (ਬਰਾਬਰ) ਹੈ।

ਪਦ ਅਰਥ ਉਦਿਆਨ = ਉਜਾੜ।

SikhNet (Spanish)Lo salvaje es ese lugar en donde los seres humanos no muestran una Devoción hacia Dios,

ਗੁਰ ਪ੍ਰਸਾਦਿ; ਘਟਿ ਘਟਿ ਪਛਾਨੁ ॥੨॥

gur prasaad; ghatt ghatt pachhaan |2|

Sant Singh KhalsaBy Guru's Grace, realize the Lord in each and every heart. ||2||
Manmohan SinghBy the Guru's grace, realise thou the Lord in all the hearts.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਤੂੰ ਪ੍ਰਭੂ ਨੂੰ ਸਾਰਿਆਂ ਦਿਲਾਂ ਅੰਦਰ ਅਨੁਭਵ ਕਰ।
Fareedkot Teekaਹਮ ਨੇ ਗੁਰੋਂ ਕੀ ਕ੍ਰਿਪਾ ਕਰ ਘਟ ਘਟ ਮੇਂ ਪਛਾਨ ਲੀਆ ਹੈ॥੨॥
Prof. Sahib Singhਗੁਰੂ ਦੀ ਕਿਰਪਾ ਨਾਲ (ਤੂੰ ਉਸ ਪਰਮਾਤਮਾ ਨੂੰ) ਹਰੇਕ ਸਰੀਰ ਵਿਚ ਵੱਸਦਾ ਸਮਝ ॥੨॥

ਪਦ ਅਰਥ ਪ੍ਰਸਾਦਿ = ਕਿਰਪਾ ਨਾਲ। ਘਟਿ ਘਟਿ = ਹਰੇਕ ਸਰੀਰ ਵਿਚ (ਵਿਆਪਕ)। ਪਛਾਨੁ = ਸਮਝ ਲੈ ॥੨॥

SikhNet (Spanish)ve entonces a tu Señor en todos los corazones, oh ser humano. (2)

ਹਰਿ ਕੀਰਤਨ; ਰਸ ਭੋਗ ਰੰਗੁ ॥

har keeratan; ras bhog rang |

Sant Singh KhalsaSing the Kirtan of the Lord's Praises, and enjoy the nectar of His Love.
Manmohan SinghSing thou the praise of thy God, and enjoy the Nectar of His love.
Manmohan Singh (Punjabi)ਤੂੰ ਆਪਣੇ ਵਾਹਿਗੁਰੂ ਦਾ ਜੱਸ ਗਾਇਨ ਕਰ ਅਤੇ ਉਸ ਦੇ ਪਿਆਰ ਦੇ ਅੰਮ੍ਰਿਤ ਦਾ ਅਨੰਦ ਲੈ।
Fareedkot Teekaਹੇ ਭਾਈ! ਮਨ ਕਰ ਕੇ ਹਰੀ ਕੇ ਪ੍ਰੇਮ ਰਸੁ ਕੋ ਭੋਗੋ ਔਰ ਬਾਣੀ ਕਰ ਕੇ ਕੀਰਤਨ ਕਰੋ॥
Prof. Sahib Singhਹੇ (ਮੇਰੇ) ਮਨ! ਪਰਮਾਤਮਾ ਦੀ ਸਿਫ਼ਤ-ਸਾਲਾਹ ਨੂੰ ਹੀ ਦੁਨੀਆ ਦੇ ਰਸਾਂ ਭੋਗਾਂ ਦੀ ਮੌਜ-ਬਹਾਰ ਸਮਝ।

ਪਦ ਅਰਥ ਰਸ = ਸੁਆਦ। ਰੰਗੁ = ਮੌਜ-ਬਹਾਰ।

SikhNet (Spanish)Ama a tu Dios y regocíjate en su Alabanza,

ਮਨ ਪਾਪ ਕਰਤ; ਤੂ ਸਦਾ ਸੰਗੁ ॥

man paap karat; too sadaa sang |

Sant Singh KhalsaO mortal, you must always restrain yourself from committing sins.
Manmohan SinghO man, ever hesitate thou to commit sin.
Manmohan Singh (Punjabi)ਹੇ ਬੰਦੇ! ਗੁਨਾਹ ਕਰਨ ਤੋਂ ਤੂੰ ਹਮੇਸ਼ਾਂ ਹੀ ਪਿੱਛੇ ਹਟ।
Fareedkot Teekaਹੇ ਮੇਰੇ ਮਨ! ਪਾਪ ਕਰਨੇ ਸੇ ਸਦਾ ਸੰਗੁ, ਭਾਵ ਸੇ ਹਟਾ ਰਹੁ॥
Prof. Sahib Singhਹੇ ਮਨ! ਪਾਪ ਕਰਦਿਆਂ ਸਦਾ ਝਿਜਕਿਆ ਕਰ।

ਪਦ ਅਰਥ ਮਨ = ਹੇ ਮਨ! ਸੰਗੁ = ਝਿਜਕਿਆ ਕਰ।

SikhNet (Spanish)haz a un lado tu maldad,

ਨਿਕਟਿ ਪੇਖੁ; ਪ੍ਰਭੁ ਕਰਣਹਾਰ ॥

nikatt pekh; prabh karanahaar |

Sant Singh KhalsaBehold the Creator Lord God near at hand.
Manmohan SinghSee thou thy creator-Lord near thee,
Manmohan Singh (Punjabi)ਤੂੰ ਆਪਣੇ ਸਿਰਜਣਹਾਰ ਸੁਆਮੀ ਨੂੰ ਆਪਣੇ ਨੇੜੇ ਹੀ ਵੇਖ,
Fareedkot Teekaਪ੍ਰਭੂ ਸ੍ਰਿਸਟੀ ਕੇ ਕਰਨਹਾਰ ਕੋ ਨਿਕਟ ਹੀ ਦੇਖ॥
Prof. Sahib Singhਸਭ ਕੁਝ ਕਰ ਸਕਣ ਵਾਲੇ ਪ੍ਰਭੂ ਨੂੰ (ਆਪਣੇ) ਨੇੜੇ ਵੱਸਦਾ ਵੇਖ।

ਪਦ ਅਰਥ ਨਿਕਟਿ = ਨੇੜੇ। ਪੇਖੁ = ਵੇਖ। ਕਰਣਹਾਰ = ਸਭ ਕੁਝ ਕਰ ਸਕਣ ਵਾਲਾ।

SikhNet (Spanish)siente que tu Creador está muy cerca

ਈਤ ਊਤ; ਪ੍ਰਭ ਕਾਰਜ ਸਾਰ ॥੩॥

eet aoot; prabh kaaraj saar |3|

Sant Singh KhalsaHere and hereafter, God shall resolve your affairs. ||3||
Manmohan Singhand here and hereafter, the Lord shall arrange thy affairs.
Manmohan Singh (Punjabi)ਅਤੇ ਏਥੇ ਤੇ ਓਥੇ ਸੁਆਮੀ ਤੇਰੇ ਕੰਮਕਾਜ ਰਾਸ ਕਰ ਦੇਵੇਗਾ।
Fareedkot Teekaਲੋਕ ਪ੍ਰਲੋਕ ਕਾ ਕਾਰਜ ਪ੍ਰਭੂ ਪਰਮੇਸ੍ਵਰ (ਸਾਰ) ਸੰਭਾਲਤਾ ਵਾ ਸਿਧ ਕਰਤਾ ਹੈ॥੩॥
Prof. Sahib Singhਇਸ ਲੋਕ ਅਤੇ ਪਰਲੋਕ ਦੇ ਸਾਰੇ ਕੰਮ ਪ੍ਰਭੂ ਹੀ ਸੰਵਾਰਨ ਵਾਲਾ ਹੈ ॥੩॥

ਪਦ ਅਰਥ ਈਤ = ਇਸ ਲੋਕ ਵਿਚ। ਊਤ = ਪਰਲੋਕ ਵਿਚ। ਸਾਰ = ਸਵਾਰਨ ਵਾਲਾ ॥੩॥

SikhNet (Spanish)y observa cómo Dios satisface tu ser aquí y en el más allá. (3)

ਚਰਨ ਕਮਲ ਸਿਉ; ਲਗੋ ਧਿਆਨੁ ॥

charan kamal siau; lago dhiaan |

Sant Singh KhalsaI focus my meditation on the Lord's Lotus Feet.
Manmohan SinghWith the Lord's lotus feet my attention is fixed.
Manmohan Singh (Punjabi)ਪ੍ਰਭੂ ਦੇ ਕੰਵਲ ਰੂਪੀ ਪੈਰਾਂ ਨਾਲ ਮੇਰੀ ਬਿਰਤੀ ਜੁੜੀ ਹੋਈ ਹੈ।
Fareedkot Teekaਤਿਸ ਪਰਮੇਸ੍ਵਰ ਕੇ ਚਰਨ ਕਮਲੋਂ ਸੇ ਹਮਾਰਾ ਧ੍ਯਾਨ ਲਗਾ ਹੂਆ ਹੈ॥
Prof. Sahib Singhਉਸ ਮਨੁੱਖ ਦੀ ਸੁਰਤ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਜੁੜ ਗਈ,
SikhNet (Spanish)Estoy entonado en el Loto de los Pies de Dios,

ਕਰਿ ਕਿਰਪਾ ਪ੍ਰਭਿ; ਕੀਨੋ ਦਾਨੁ ॥

kar kirapaa prabh; keeno daan |

Sant Singh KhalsaGranting His Grace, God has blessed me with this Gift.
Manmohan SinghShowering His benediction, the Lord has blest me with this gift.
Manmohan Singh (Punjabi)ਆਪਣੀ ਰਹਿਮਤ ਧਾਰ ਕੇ ਸੁਆਮੀ ਨੇ ਮੈਨੂੰ ਇਹ ਦਾਤ ਬਖਸ਼ੀ ਹੈ।
Fareedkot Teekaਕ੍ਰਿਪਾ ਕਰ ਕੇ ਪ੍ਰਭੂ ਨੇ ਦਾਨ ਕੀਆ ਹੈ ਅਰ ਐਸੇ ਬੇਨਤੀ ਕਰਤਾ ਹੂੰ॥
Prof. Sahib Singhਪ੍ਰਭੂ ਨੇ ਮਿਹਰ ਕਰ ਕੇ (ਜਿਸ ਉੱਤੇ) ਬਖ਼ਸ਼ਸ਼ ਕੀਤੀ।

ਪਦ ਅਰਥ ਕਰਿ = ਕਰ ਕੇ। ਪ੍ਰਭਿ = ਪ੍ਰਭੂ ਨੇ।

SikhNet (Spanish)y el Señor, en Su Misericordia me ha bendecido.

ਤੇਰਿਆ ਸੰਤ ਜਨਾ ਕੀ; ਬਾਛਉ ਧੂਰਿ ॥

teriaa sant janaa kee; baachhau dhoor |

Sant Singh KhalsaI yearn for the dust of the feet of Your Saints.
Manmohan SinghI long for the dust of Thine saints feet.
Manmohan Singh (Punjabi)ਮੈਂ ਤੇਰੇ ਸਾਧੂਆਂ ਦੇ ਪੈਰਾਂ ਦੀ ਖਾਕ ਦੀ ਚਾਹਨਾ ਕਰਦਾ ਹਾਂ।
Fareedkot Teekaਮੈਂ ਤਿਨ ਤੇਰੇ ਸੰਤ ਜਨੋਂ ਕੀ ਚਰਨ ਧੂਰੀ ਕੋ ਚਾਹਤਾ ਹੂੰ॥
Prof. Sahib Singhਮੈਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ,

ਪਦ ਅਰਥ ਬਾਛਉ = ਬਾਛਉਂ, ਮੈਂ ਮੰਗਦਾ ਹਾਂ। ਧੂਰਿ = ਚਰਨ-ਧੂੜ।

SikhNet (Spanish)Oh Señor, añoro el Polvo de los Pies de Tus Santos

ਜਪਿ ਨਾਨਕ ਸੁਆਮੀ; ਸਦ ਹਜੂਰਿ ॥੪॥੧੧॥

jap naanak suaamee; sad hajoor |4|11|

Sant Singh KhalsaNanak meditates on his Lord and Master, who is ever-present, near at hand. ||4||11||
Manmohan SinghAbiding ever in His presence, Nanak meditates on his Lord.
Manmohan Singh (Punjabi)ਸਦੀਵ ਹੀ ਉਸ ਦੀ ਹਜੂਰੀ ਅੰਦਰ ਵੱਸਦਾ ਹੋਇਆ, ਨਾਨਕ ਆਪਣੇ ਸਾਹਿਬ ਦ; ਸਿਮਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਜੋ ਸੰਤ ਜਨ ਤੇਰੇ ਕੋ ਸਦੀਵ (ਹਜੂਰਿ) ਨਿਕਟ ਜਾਨ ਕਰ ਜਪਤੇ ਹੈਂ॥੪॥੧੧॥
Prof. Sahib Singh(ਤਾ ਕਿ) ਹੇ ਸੁਆਮੀ! (ਉਹਨਾਂ ਦੀ ਸੰਗਤ ਦੀ ਬਰਕਤਿ ਨਾਲ ਤੈਨੂੰ) (ਦਾਸ) ਨਾਨਕ ਸਦਾ ਅੰਗ-ਸੰਗ ਸਮਝ ਕੇ ਜਪਦਾ ਰਹੇ ॥੪॥੧੧॥

ਪਦ ਅਰਥ ਜਪਿ = ਜਪੀਂ, ਮੈਂ ਜਪਦਾ ਰਹਾਂ ॥੪॥੧੧॥

SikhNet (Spanish)y medito en Ti, habitando siempre en Tu Presencia. (4-11)

Open this shabad →

Shabad Guru Arjan Dev Ji Raag Basant

ਬਸੰਤੁ ਮਹਲਾ ੫ ॥

basant mahalaa 5 |

Sant Singh KhalsaBasant, Fifth Mehl:
Manmohan SinghBasant 5th Guru.
Manmohan Singh (Punjabi)ਬਸੰਤ ਪੰਜਵੀਂ ਪਾਤਿਸ਼ਾਹੀ।
SikhNet (Spanish)Basant Mejl Guru Aryan Dev, Quinto Canal Divino.

ਸਚੁ ਪਰਮੇਸਰੁ; ਨਿਤ ਨਵਾ ॥

sach paramesar; nit navaa |

Sant Singh KhalsaThe True Transcendent Lord is always new, forever fresh.
Manmohan SinghMy True Lord is ever brand-new.
Manmohan Singh (Punjabi)ਮੇਰਾ ਸੱਚਾ ਸੁਆਮੀ ਸਦਾ ਨਵਾਂ ਨੁੱਕ ਹੈ।
Fareedkot Teekaਸਚਾ ਪਰਮੇਸ੍ਵਰ ਨਿਤਾਪ੍ਰਤਿ ਨਵੀਨ ਹੈ, ਭਾਵ ਕਬੀ ਘਟ ਵਧ ਨਹੀਂ ਹੋਤਾ ਏਕ ਰਸ ਰਹਿਤਾ ਹੈ॥
Prof. Sahib Singhਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, (ਫਿਰ ਉਹ ਪਿਆਰਾ ਲੱਗਦਾ ਹੈ ਕਿਉਂਕਿ ਉਹ) ਸਦਾ ਹੀ ਨਵਾਂ ਹੈ।

ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ। ਨਿਤ ਨਵਾ = ਸਦਾ ਨਵਾਂ, ਸਦਾ ਸੋਹਣਾ।

SikhNet (Spanish)Mi Verdadero Dios está siempre fresco

ਗੁਰ ਕਿਰਪਾ ਤੇ; ਨਿਤ ਚਵਾ ॥

gur kirapaa te; nit chavaa |

Sant Singh KhalsaBy Guru's Grace, I continually chant His Name.
Manmohan SinghBy the Guru's grace, I ever utter His Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮੈਂ ਸਦਾ ਉਸ ਦੇ ਨਾਮ ਨੂੰ ਉਚਾਰਦਾ ਹਾਂ।
Fareedkot Teekaਗੁਰੋਂ ਕੀ ਕ੍ਰਿਪਾ ਕਰਿ ਤਿਸ ਕੋ ਨਿਤ ਹੀ ਜਪਤਾ ਹੂੰ॥
Prof. Sahib Singhਗੁਰੂ ਦੀ ਮਿਹਰ ਨਾਲ ਮੈਂ ਸਦਾ (ਉਸ ਦਾ ਨਾਮ) ਉਚਾਰਦਾ ਹਾਂ।

ਪਦ ਅਰਥ ਤੇ = ਤੋਂ, ਦੀ ਰਾਹੀਂ। ਚਵਾ = ਚਵਾਂ, ਮੈਂ ਉਚਾਰਦਾ ਹਾਂ।

SikhNet (Spanish)y siempre nuevo, por la Gracia del Verdadero Guru recito Su Nombre.

ਪ੍ਰਭ ਰਖਵਾਲੇ; ਮਾਈ ਬਾਪ ॥

prabh rakhavaale; maaee baap |

Sant Singh KhalsaGod is my Protector, my Mother and Father.
Manmohan SinghThe Lord is my Protector, my Mother and Father,
Manmohan Singh (Punjabi)ਪ੍ਰਭੂ ਮੇਰਾ ਰਾਖਾ, ਮੇਰੀ ਮਾਤਾ ਅਤੇ ਪਿਓ ਹੈ,
Fareedkot Teekaਸੋ ਪ੍ਰਭੂ ਮਾਤਾ ਪਿਤਾ ਵਤ ਰਖਵਾਲੇ ਹੂਏ ਹੈਂ॥
Prof. Sahib Singh(ਜਿਵੇਂ) ਮਾਪੇ (ਆਪਣੇ ਬੱਚੇ ਦਾ ਸਦਾ ਧਿਆਨ ਰੱਖਦੇ ਹਨ, ਤਿਵੇਂ) ਪ੍ਰਭੂ ਜੀ ਸਦਾ (ਮੇਰੇ) ਰਾਖੇ ਹਨ,
SikhNet (Spanish)Dios es mi Protector, sí, mi padre y mi madre,

ਜਾ ਕੈ ਸਿਮਰਣਿ; ਨਹੀ ਸੰਤਾਪ ॥੧॥

jaa kai simaran; nahee santaap |1|

Sant Singh KhalsaMeditating in remembrance on Him, I do not suffer in sorrow. ||1||
Manmohan Singhthrough whose meditation one comes not to grief.
Manmohan Singh (Punjabi)ਜਿਸ ਦੀ ਬੰਦਗੀ ਰਾਹੀਂ ਬੰਦੇ ਨੂੰ ਰੰਜ ਗਮ ਨਹੀਂ ਵਿਆਪਦਾ।
Fareedkot Teekaਜਿਸ ਕੇ ਸਿਮਰਨੇ ਸੇ ਜੀਵ ਕੋ ਸੰਤਾਪੁ ਨਹੀਂ ਹੋਤਾ ਹੈ॥੧॥
Prof. Sahib Singh(ਉਹ ਪ੍ਰਭੂ ਐਸਾ ਹੈ) ਕਿ ਉਸ ਦੇ ਸਿਮਰਨ ਨਾਲ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦੇ ॥੧॥

ਪਦ ਅਰਥ ਜਾ ਕੈ ਸਿਮਰਣਿ = ਜਿਸ ਦੀ ਸਿਮਰਨ ਦੀ ਰਾਹੀਂ। ਸੰਤਾਪ = ਦੁੱਖ-ਕਲੇਸ਼ ॥੧॥

SikhNet (Spanish)meditando en Él no sufro más. (1)

ਖਸਮੁ ਧਿਆਈ; ਇਕ ਮਨਿ ਇਕ ਭਾਇ ॥

khasam dhiaaee; ik man ik bhaae |

Sant Singh KhalsaI meditate on my Lord and Master, single-mindedly, with love.
Manmohan SinghWith single mind and even affection, I contemplate on my master.
Manmohan Singh (Punjabi)ਇਕ ਚਿੱਤ ਤੇ ਇੱਕ ਸਾਰ ਪਿਆਰ ਨਾਲ, ਮੈਂ ਆਪਣੇ ਮਾਲਕ ਨੂੰ ਯਾਦ ਕਰਦਾ ਹਾਂ।
Fareedkot Teekaਪਰਮੇਸ੍ਵਰ ਸਵਾਂਮੀ ਕੋ ਇਕ ਮਨ ਹੋ ਕਰ ਇਕ ਰਸ ਪ੍ਰੇਮ ਕਰ ਕੇ ਹਮ ਧ੍ਯਾਵਤੇ ਹੈਂ॥
Prof. Sahib Singh(ਹੁਣ) ਮੈਂ ਇਕਾਗ੍ਰ ਮਨ ਨਾਲ ਉਸੇ ਦੇ ਪਿਆਰ ਵਿਚ ਟਿਕ ਕੇ ਉਸ ਖਸਮ-ਪ੍ਰਭੂ ਨੂੰ ਸਿਮਰਦਾ ਰਹਿੰਦਾ ਹਾ,

ਪਦ ਅਰਥ ਧਿਆਈ = ਧਿਆਈਂ, ਮੈਂ ਧਿਆਉਂਦਾ ਹਾਂ। ਇਕ ਮਨਿ = ਇਕਾਗ੍ਰ ਮਨ ਨਾਲ। ਇਕ ਭਾਇ = ਅਨੰਨ ਪਿਆਰ ਨਾਲ।

SikhNet (Spanish)Sí, habito en Él, sin esfuerzo, entonado equilibradamente en Dios,

ਗੁਰ ਪੂਰੇ ਕੀ ਸਦਾ ਸਰਣਾਈ; ਸਾਚੈ ਸਾਹਿਬਿ ਰਖਿਆ ਕੰਠਿ ਲਾਇ ॥੧॥ ਰਹਾਉ ॥

gur poore kee sadaa saranaaee; saachai saahib rakhiaa kantth laae |1| rahaau |

Sant Singh KhalsaI seek the Sanctuary of the Perfect Guru forever. My True Lord and Master hugs me close in His Embrace. ||1||Pause||
Manmohan SinghI seek ever the refuge of my Perfect Guru and the True Lord keeps me clasped to His bosom. Pause
Manmohan Singh (Punjabi)ਮੈਂ ਹਮੇਸ਼ਾਂ ਆਪਣੇ ਪੂਰਨ ਗੁਰਾਂ ਦੀ ਪਨਾਹ ਲੋੜਦਾ ਹਾਂ ਅਤੇ ਸੱਚਾ ਸੁਆਮੀ ਮੈਨੂੰ ਆਪਣੀ ਛਾਤੀ ਨਾਲ ਲਾਈ ਰੱਖਦਾ ਹੈ। ਠਹਿਰਾਓ।
Fareedkot Teekaਪੂਰੇ ਗੁਰੋਂ ਕੀ ਸਦੀਵ ਸਰਨ ਲਈ ਹੈ। ਜਿਨ ਕੀ ਕ੍ਰਿਪਾ ਕਰ ਸਚੇ ਸਾਹਿਬ ਨੇ ਹਮ ਕੋ ਕੰਠ ਮੇਂ ਲਾਇ ਕਰ ਰਖਿਆ ਹੈ॥੧॥ ਰਹਾਉ ॥
Prof. Sahib Singhਪੂਰੇ ਗੁਰੂ ਦੀ ਸਦਾ ਸਰਨ ਪਿਆ ਰਹਿੰਦਾ ਹਾਂ (ਉਸ ਦੀ ਮਿਹਰ ਨਾਲ) ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਨੇ (ਮੈਨੂੰ) ਆਪਣੇ ਗਲ ਨਾਲ ਲਾ ਕੇ ਰੱਖਿਆ ਕੀਤੀ ਹੋਈ ਹੈ ॥੧॥ ਰਹਾਉ ॥

ਪਦ ਅਰਥ ਸਾਚੈ ਸਾਹਿਬਿ = ਸਦਾ ਕਾਇਮ ਰਹਿਣ ਵਾਲੇ ਮਾਲਕ ਨੇ। ਕੰਠਿ = ਗਲ ਨਾਲ। ਲਾਇ = ਲਾ ਕੇ ॥੧॥ ਰਹਾਉ ॥

SikhNet (Spanish)así busco el Santuario del Perfecto Guru y el Maestro Verdadero me aferra a Su Pecho. (1-Pausa)

ਅਪਣੇ ਜਨ; ਪ੍ਰਭਿ ਆਪਿ ਰਖੇ ॥

apane jan; prabh aap rakhe |

Sant Singh KhalsaGod Himself protects His humble servants.
Manmohan SinghHis slave, the Lord Himself saves.
Manmohan Singh (Punjabi)ਆਪਣੇ ਗੋਲਿਆਂ ਦੀ ਸੁਆਮੀ ਆਪੇ ਹੀ ਰੱਖਿਆ ਕਰਦਾ ਹੈ।
Fareedkot Teekaਅਪਣੇ ਦਾਸ ਪ੍ਰਭੂ ਨੇ ਆਪ ਰਾਖੇ ਹੈਂ॥
Prof. Sahib Singhਪ੍ਰਭੂ ਨੇ ਆਪਣੇ ਸੇਵਕਾਂ ਦੀ ਸਦਾ ਆਪ ਰੱਖਿਆ ਕੀਤੀ ਹੈ।

ਪਦ ਅਰਥ ਜਨ = ਦਾਸ, ਸੇਵਕ {ਬਹੁ-ਵਚਨ}। ਪ੍ਰਭਿ = ਪ੍ਰਭੂ ਨੇ।

SikhNet (Spanish)Dios Mismo salva a Sus Sirvientes,

ਦੁਸਟ ਦੂਤ; ਸਭਿ ਭ੍ਰਮਿ ਥਕੇ ॥

dusatt doot; sabh bhram thake |

Sant Singh KhalsaThe demons and wicked enemies have grown weary of struggling against Him.
Manmohan SinghThe demons and enemies, all have grown weary of struggling with him.
Manmohan Singh (Punjabi)ਭੂਤਨੇ ਤੇ ਵੈਰੀ ਉਸ ਨਾਲ ਜੂਝਦੇ ਸਭ ਹਾਰ ਟੁੱਟ ਜਾਂਦੇ ਹਨ।
Fareedkot Teekaਦੁਸਟ ਦੂਤ ਜੋ ਕਾਮਾਦਿਕ ਹੈਂ, ਸੋ ਸਭ ਭਰਮ ਕਰ ਥਕਤ ਹੋ ਗਏ ਹੈਂ, ਭਾਵ ਹਾਰ ਕਰ ਨਿਰਬਲ ਹੋ ਗਏ ਹੈਂ॥
Prof. Sahib Singh(ਸੇਵਕਾਂ ਦੇ) ਭੈੜੇ ਵੈਰੀ ਸਾਰੇ ਭਟਕ ਭਟਕ ਕੇ ਹਾਰ ਜਾਂਦੇ ਹਨ।

ਪਦ ਅਰਥ ਦੁਸਟ ਦੂਤ = ਚੰਦਰੇ ਵੈਰੀ। ਸਭਿ = ਸਾਰੇ। ਭ੍ਰਮਿ = ਭਟਕ ਭਟਕ ਕੇ। ਥਕੇ = ਹਾਰ ਗਏ।

SikhNet (Spanish)ahí las malvadas pasiones y sus demás adversarios luchan en su contra pero todo es en vano.

ਬਿਨੁ ਗੁਰ ਸਾਚੇ; ਨਹੀ ਜਾਇ ॥

bin gur saache; nahee jaae |

Sant Singh KhalsaWithout the True Guru, there is no place to go.
Manmohan SinghWithout the True Guru, there is no other place of rest,
Manmohan Singh (Punjabi)ਸੱਚੇ ਗੁਰਾਂ ਦੇ ਬਾਝੋਂ, ਹੋਰ ਕੋਈ ਆਰਾਮ ਦਾ ਟਿਕਾਣਾ ਨਹੀਂ,
Fareedkot Teekaਸਾਚੇ ਗੁਰੋਂ ਸੇ ਬਿਨਾਂ ਔਰ ਕੋਈ ਸੁਖਦਾਯਕ (ਜਾਇ) ਜਗਾ ਨਹੀਂ ਹੈ॥
Prof. Sahib Singh(ਸੇਵਕਾਂ ਨੂੰ) ਸਦਾ-ਥਿਰ ਪ੍ਰਭੂ ਦੇ ਰੂਪ ਗੁਰੂ ਤੋਂ ਬਿਨਾ ਹੋਰ ਕੋਈ ਆਸਰਾ ਨਹੀਂ ਹੁੰਦਾ।

ਪਦ ਅਰਥ ਜਾਇ = ਥਾਂ।

SikhNet (Spanish)Sin el Guru no hay Refugio,

ਦੁਖੁ; ਦੇਸ ਦਿਸੰਤਰਿ ਰਹੇ ਧਾਇ ॥੨॥

dukh; des disantar rahe dhaae |2|

Sant Singh KhalsaWandering through the lands and foreign countries, people only grow tired and suffer in pain. ||2||
Manmohan Singhthough men may grow weary of wandering in the country and abroad, but they gather nothing but pain.
Manmohan Singh (Punjabi)ਭਾਵੇਂ ਬੰਦੇ ਮੁਲਕ ਅਤੇ ਪਰਦੇਸ ਅੰਦਰ ਭਟਕਦੇ ਹਾਰ ਹੁਟ ਜਾਣ, ਪਰ ਉਹਨਾਂ ਦੇ ਪੱਲੇ ਨਿਰੋਲ ਤਕਲੀਫ ਹੀ ਪੈਦੀ ਹੈ।
Fareedkot Teekaਮਨਮੁਖ ਦੇਸ ਦੇਸਾਂਤਰੋਂ ਮੇਂ ਭਰਮ ਥਕੇ, ਪਰੰਤੂ ਤਿਨ ਕੋ ਦੁਖ ਹੀ ਰਹਾ॥੨॥
Prof. Sahib Singh(ਜਿਹੜੇ ਮਨੁੱਖ ਗੁਰੂ ਨੂੰ ਛੱਡ ਕੇ) ਹੋਰ ਹੋਰ ਥਾਂ ਭਟਕਦੇ ਫਿਰਦੇ ਹਨ, ਉਹਨਾਂ ਨੂੰ ਦੁੱਖ (ਵਾਪਰਦਾ ਹੈ) ॥੨॥

ਪਦ ਅਰਥ ਦੇਸ ਦਿਸੰਤਰਿ = ਦੇਸ ਦੇਸ ਅੰਤਰਿ, ਹੋਰ ਹੋਰ ਦੇਸ ਵਿਚ। ਰਹੇ ਧਾਇ = ਦੌੜ ਦੌੜ ਕੇ ਥੱਕ ਗਏ ॥੨॥

SikhNet (Spanish)y aún buscando hasta en el último rincón, uno no obtiene más que dolor. (2)

ਕਿਰਤੁ ਓਨੑਾ ਕਾ; ਮਿਟਸਿ ਨਾਹਿ ॥

kirat onaa kaa; mittas naeh |

Sant Singh KhalsaThe record of their past actions cannot be erased.
Manmohan SinghThe writ of their past deeds can be erased not.
Manmohan Singh (Punjabi)ਉਹਨਾਂ ਦੇ ਪੂਰਬਲੇ ਕਰਮਾਂ ਦੀ ਲਿਖਤਕਾਰ ਮੇਟੀ ਨਹੀਂ ਜਾ ਸਕਦੀ।
Fareedkot Teekaਪੂਰਬਲਾ ਕੀਆ ਹੂਆ ਕਰਮੁ ਉਨ ਕਾ ਮਿਟਤਾ ਨਹੀਂ ਹੈ॥
Prof. Sahib Singh(ਗੁਰੂ ਨੂੰ ਛੱਡ ਕੇ ਹੋਰ ਹੋਰ ਥਾਂ ਭਟਕਣ ਵਾਲੇ) ਉਹਨਾਂ ਮਨੁੱਖਾਂ ਦਾ (ਇਹ) ਕੀਤਾ ਹੋਇਆ ਕੰਮ (ਕੀਤੇ ਇਹਨਾਂ ਕੰਮਾਂ ਦਾ ਸੰਸਕਾਰ-ਸਮੂਹ ਉਹਨਾਂ ਦੇ ਅੰਦਰੋਂ) ਮਿਟਦਾ ਨਹੀਂ।

ਪਦ ਅਰਥ ਕਿਰਤੁ = ਕੀਤਾ ਹੋਇਆ ਕੰਮ।

SikhNet (Spanish)Oh, nadie puede borrar las acciones ni sus consecuencias,

ਓਇ ਅਪਣਾ ਬੀਜਿਆ; ਆਪਿ ਖਾਹਿ ॥

oe apanaa beejiaa; aap khaeh |

Sant Singh KhalsaThey harvest and eat what they have planted.
Manmohan SinghThey themselves eat what they have sown.
Manmohan Singh (Punjabi)ਜਿਹੜਾ ਕੁਛ ਉਹਨਾਂ ਬੀਜਿਆ ਹੈ, ਉਸ ਨੂੰ ਉਹ ਆਪੇ ਹੀ ਖਾਂਦੇ ਹਨ।
Fareedkot Teekaਓਇ ਅਪਣਾ ਬੀਜਿਆ ਹੂਆ ਆਪ ਖਾਤੇ ਹੈਂ, ਭਾਵ ਆਪਣੇ ਕੀਏ ਹੂਏ ਪਾਪ ਕਾ ਫਲ੍ਹ ਆਪ ਹੀ ਭੋਗਤੇ ਹੈਂ॥
Prof. Sahib Singhਆਪਣੇ ਕੀਤੇ ਕਰਮਾਂ ਦਾ ਫਲ ਉਹ ਆਪ ਹੀ ਖਾਂਦੇ ਹਨ।

ਪਦ ਅਰਥ ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}। ਖਾਹਿ = ਖਾਂਦੇ ਹਨ।

SikhNet (Spanish)pues uno sólo cosecha lo que sembró.

ਜਨ ਕਾ ਰਖਵਾਲਾ; ਆਪਿ ਸੋਇ ॥

jan kaa rakhavaalaa; aap soe |

Sant Singh KhalsaThe Lord Himself is the Protector of His humble servants.
Manmohan SinghHe, the Lord, Himself is the saviour of His slave.
Manmohan Singh (Punjabi)ਉਹ ਸਾਹਿਬ ਖੁਦ ਹੀ ਆਪਣੇ ਗੋਲੇ ਦਾ ਰਾਖਾ ਹੈ।
Fareedkot Teekaਦਾਸੋਂ ਕਾ ਰਖਕ ਸੋਇ ਪ੍ਰਭੂ ਆਪ ਹੋਤਾ ਹੈ॥
Prof. Sahib Singhਆਪਣੇ ਸੇਵਕ ਦਾ ਰਾਖਾ ਪ੍ਰਭੂ ਆਪ ਬਣਦਾ ਹੈ।

ਪਦ ਅਰਥ ਸੋਇ = ਉਹ (ਪ੍ਰਭੂ) ਹੀ।

SikhNet (Spanish)El Señor Mismo es el Refugio de Sus Sirvientes

ਜਨ ਕਉ; ਪਹੁਚਿ. ਨ ਸਕਸਿ ਕੋਇ ॥੩॥

jan kau; pahuch. na sakas koe |3|

Sant Singh KhalsaNo one can rival the humble servant of the Lord. ||3||
Manmohan SinghNo one can equal the Lord's slave,
Manmohan Singh (Punjabi)ਕੋਈ ਜਣਾ ਸੁਆਮੀ ਦੇ ਗੋਲੇ ਦੀ ਬਰਾਬਰੀ ਨਹੀਂ ਕਰ ਸਕਦਾ।
Fareedkot Teekaਦਾਸੋਂ ਕੇ ਨਿਕਟ ਦੋਖੀ ਕੋਈ ਪਹੁੰਚ ਨਹੀਂ ਸਕਤਾ॥੩॥
Prof. Sahib Singhਕੋਈ ਹੋਰ ਮਨੁੱਖ ਪ੍ਰਭੂ ਦੇ ਸੇਵਕ ਦੀ ਬਰਾਬਰੀ ਨਹੀਂ ਕਰ ਸਕਦਾ ॥੩॥

ਪਦ ਅਰਥ ਪਹੁਚਿ ਨ ਸਕਸਿ = ਬਰਾਬਰੀ ਨਹੀਂ ਕਰ ਸਕਦਾ ॥੩॥

SikhNet (Spanish)y no tiene igual ni tampoco rival. (3)

ਪ੍ਰਭਿ ਦਾਸ ਰਖੇ; ਕਰਿ ਜਤਨੁ ਆਪਿ ॥

prabh daas rakhe; kar jatan aap |

Sant Singh KhalsaBy His own efforts, God protects His slave.
Manmohan SinghMaking effort, the Lord, of Himself protects His attendant.
Manmohan Singh (Punjabi)ਉਪਰਾਲਾ ਧਾਰ, ਪ੍ਰਭੂ ਆਪੇ ਹੀ ਆਪਣੇ ਸੇਵਕ ਦੀ ਰੱਖਿਆ ਕਰਦਾ ਹੈ।
Fareedkot Teekaਪ੍ਰਭੂ ਨੇ ਆਪਨੇ ਦਾਸੋਂ ਕੋ ਆਪ ਜਤਨ ਕਰ ਕੇ ਰਖਿਆ ਹੈ॥ ਸੋ ਪ੍ਰਭੂ ਕੈਸਾ ਹੈ?
Prof. Sahib Singhਉਸ ਪ੍ਰਭੂ ਨੇ (ਉਚੇਚਾ) ਜਤਨ ਕਰ ਕੇ ਆਪਣੇ ਸੇਵਕਾਂ ਦੀ ਸਦਾ ਆਪ ਰਾਖੀ ਕੀਤੀ ਹੈ,

ਪਦ ਅਰਥ ਪ੍ਰਭਿ = ਪ੍ਰਭੂ ਨੇ। ਕਰਿ = ਕਰ ਕੇ।

SikhNet (Spanish)El Mismo Guru protege a Sus Sirvientes,

ਅਖੰਡ ਪੂਰਨ; ਜਾ ਕੋ ਪ੍ਰਤਾਪੁ ॥

akhandd pooran; jaa ko prataap |

Sant Singh KhalsaGod's Glory is perfect and unbroken.
Manmohan SinghSuch is the Lord, whose glory is unfailing and perfect.
Manmohan Singh (Punjabi)ਐਸਾ ਹੈ ਸਾਹਿਬ, ਜਿਸ ਦੀ ਪ੍ਰਭਤਾ ਅਟੱਲ ਅਤੇ ਪੂਰੀ ਹੈ।
Fareedkot Teekaਅਖੰਡ ਹੈ ਔਰ ਜਿਸ ਕਾ ਪ੍ਰਤਾਪ ਸਰਬ ਸਥਾਨੋਂ ਮੇਂ ਪੂਰਨ ਹੋ ਰਹਾ ਹੈ॥
Prof. Sahib Singhਜਿਸ ਦਾ ਅਤੁੱਟ ਅਤੇ ਪੂਰਨ ਪਰਤਾਪ ਹੈ।

ਪਦ ਅਰਥ ਅਖੰਡ = ਅਤੁੱਟ। ਪੂਰਨ = ਮੁਕੰਮਲ। ਜਾ ਕੋ = ਜਿਸ (ਪਰਮਾਤਮਾ) ਦਾ।

SikhNet (Spanish)sí, reciten la Alabanza de ese Dios, Cuya Gloria es Perfecta y sin divisiones,

ਗੁਣ ਗੋਬਿੰਦ; ਨਿਤ ਰਸਨ ਗਾਇ ॥

gun gobind; nit rasan gaae |

Sant Singh KhalsaSo sing the Glorious Praises of the Lord of the Universe with your tongue forever.
Manmohan SinghThe praise of the World-Lord sing thou ever with thy tongue.
Manmohan Singh (Punjabi)ਸ਼੍ਰਿਸ਼ਟੀ ਦੇ ਸੁਆਮੀ ਦੀਆਂ ਸਿਫਤਾਂ, ਤੂੰ ਹਮੇਸ਼ਾਂ ਹੀ ਆਪਣੀ ਜੀਹਭਾ ਨਾਲ ਗਾਇਨ ਕਰ।
Fareedkot Teekaਹਮ ਗੋਬਿੰਦ ਕੇ ਗੁਣੋਂ ਕੋ ਨਿਤਾਪ੍ਰਤਿ ਰਸਨਾ ਕਰ ਗਾਵਤੇ ਹੈਂ॥
Prof. Sahib Singhਉਸ ਗੋਬਿੰਦ ਦੇ ਗੁਣ ਸਦਾ ਆਪਣੀ ਜੀਭ ਨਾਲ ਗਾਇਆ ਕਰ।

ਪਦ ਅਰਥ ਰਸਨ = ਜੀਭ ਨਾਲ।

SikhNet (Spanish)reciten entonces oh mis labios, la Alabanza del Señor y el Loto de Nanak también florecerá,

ਨਾਨਕੁ ਜੀਵੈ; ਹਰਿ ਚਰਣ ਧਿਆਇ ॥੪॥੧੨॥

naanak jeevai; har charan dhiaae |4|12|

Sant Singh KhalsaNanak lives by meditating on the Feet of the Lord. ||4||12||
Manmohan SinghNanak lives by meditating on the God's feet.
Manmohan Singh (Punjabi)ਨਾਨਕ ਵਾਹਿਗੁਰੂ ਦੇ ਪੈਰਾਂ ਦਾ ਆਰਾਧਨ ਕਰਨ ਦੁਆਰਾ ਜੀਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਕੇ ਚਰਣੋਂ ਕੋ ਧ੍ਯਾਇ ਕਰ ਜੀਵਤੇ ਹੈਂ॥੪॥੧੨॥
Prof. Sahib Singhਨਾਨਕ (ਭੀ) ਉਸ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰ ਕੇ ਆਤਮਕ ਜੀਵਨ ਹਾਸਲ ਕਰਦਾ ਰਹਿੰਦਾ ਹੈ ॥੪॥੧੨॥

ਪਦ ਅਰਥ ਜੀਵੈ = ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਧਿਆਇ = ਧਿਆਨ ਧਰ ਕੇ ॥੪॥੧੨॥

SikhNet (Spanish)meditando en los Pies del Señor. (4-12)

Open this shabad →

Shabad Guru Arjan Dev Ji Raag Basant continues on Ang 1184

ਬਸੰਤੁ ਮਹਲਾ ੫ ॥

basant mahalaa 5 |

Sant Singh KhalsaBasant, Fifth Mehl:
Manmohan SinghBasant 5th Guru.
Manmohan Singh (Punjabi)ਬਸੰਤ ਪੰਜਵੀਂ ਪਾਤਿਸ਼ਾਹੀ।
SikhNet (Spanish)Basant Mejl Guru Aryan Dev, Quinto Canal Divino.

ਗੁਰ ਚਰਣ ਸਰੇਵਤ; ਦੁਖੁ ਗਇਆ ॥

gur charan sarevat; dukh geaa |

Sant Singh KhalsaDwelling at the Guru's Feet, pain and suffering go away.
Manmohan SinghContemplating the Guru's feet, one is rid of one's grief.
Manmohan Singh (Punjabi)ਗੁਰਾਂ ਦੇ ਪੈਰਾਂ ਦਾ ਸਿਮਰਨ ਕਰਨ ਦੁਆਰਾ, ਬੰਦਾ ਆਪਣੇ ਰੰਜਗਮ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਗੁਰੋਂ ਕੇ ਚਰਨ ਸੇਵਨੇ ਕਰ ਹਮਾਰਾ ਜਨਮਾਦੀ ਦੁਖ ਨਿਬ੍ਰਿਤ ਹੋ ਗਿਆ ਹੈ॥
Prof. Sahib Singhਗੁਰੂ ਦੇ ਚਰਨ ਹਿਰਦੇ ਵਿਚ ਵਸਾਂਦਿਆਂ ਉਸ ਮਨੁੱਖ ਦਾ ਹਰੇਕ ਦੁੱਖ ਦੂਰ ਹੋ ਜਾਂਦਾ ਹੈ,

ਪਦ ਅਰਥ ਸਰੇਵਤ = ਹਿਰਦੇ ਵਿਚ ਵਸਾਂਦਿਆਂ, ਸਿਮਰਦਿਆਂ।

SikhNet (Spanish)Habitando a los Pies del Guru, uno se libera de sus penas

ਪਾਰਬ੍ਰਹਮਿ ਪ੍ਰਭਿ; ਕਰੀ ਮਇਆ ॥

paarabraham prabh; karee meaa |

Sant Singh KhalsaThe Supreme Lord God has shown mercy to me.
Manmohan SinghThe Transcendent Lord has shown mercy unto me.
Manmohan Singh (Punjabi)ਪ੍ਰੇਮ ਪ੍ਰਭੂ ਨੇ ਮੇਰੇ ਉਤੇ ਮਿਹਰ ਧਾਰੀ ਹੈ।
Fareedkot Teekaਏਹ ਪਾਰਬ੍ਰਹਮ ਪਰਮੇਸ੍ਵਰ ਨੇ ਕ੍ਰਿਪਾ ਕਰੀ ਹੈ॥
Prof. Sahib Singh(ਜਿਸ ਮਨੁੱਖ ਉਤੇ) ਪਾਰਬ੍ਰਹਮ ਪ੍ਰਭੂ ਨੇ ਮਿਹਰ ਕੀਤੀ।

ਪਦ ਅਰਥ ਪਾਰਬ੍ਰਹਮਿ = ਪਾਰਬ੍ਰਹਮ ਨੇ। ਪ੍ਰਭਿ = ਪ੍ਰਭੂ ਨੇ। ਮਇਆ = ਦਇਆ।

SikhNet (Spanish)y el Dios Todopoderoso le muestra Su Compasión.

ਸਰਬ ਮਨੋਰਥ; ਪੂਰਨ ਕਾਮ ॥

sarab manorath; pooran kaam |

Sant Singh KhalsaAll my desires and tasks are fulfilled.
Manmohan SinghAll my desires and tasks are accomplished.
Manmohan Singh (Punjabi)ਮੇਰੀਆਂ ਸਾਰੀਆਂ ਖਾਹਿਸ਼ਾਂ ਤੇ ਕਾਰਜ ਪੂਰੇ ਹੋ ਗਏ ਹਨ।
Fareedkot Teekaਪੁਨਾ ਚਰਨ ਸੇਵਨੇ ਕਰ ਸਭ ਕਾਰਜੋਂ ਕੇ ਮਨੋਰਥ ਪੂਰਨ ਹੋ ਗਏ ਹੈਂ॥
Prof. Sahib Singhਉਸ ਦੀਆਂ ਸਾਰੀਆਂ ਮੁਰਾਦਾਂ ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।

ਪਦ ਅਰਥ ਸਰਬ = ਸਾਰੇ। ਮਨੋਰਥ = ਲੋੜਾਂ, ਮੁਰਾਦਾਂ। ਕਾਮ = ਕੰਮ।

SikhNet (Spanish)Él logra la Satisfacción y todas sus tareas son realizadas,

ਜਪਿ ਜੀਵੈ ਨਾਨਕੁ; ਰਾਮ ਨਾਮ ॥੧॥

jap jeevai naanak; raam naam |1|

Sant Singh KhalsaChanting the Lord's Name, Nanak lives. ||1||
Manmohan SinghNanak lives by uttering the Lord's Name.
Manmohan Singh (Punjabi)ਨਾਨਕ ਪ੍ਰਭੂ ਦੇ ਨਾਮ ਦਾ ਉਚਾਰਨ ਕਰ ਕੇ ਜੀਉਂਦਾ ਹੈ।
Fareedkot Teekaਗੁਰੂ ਜੀ ਕਹਤੇ ਹੈਂ: ਹਮ ਰਾਮ ਨਾਮ ਕੋ ਜਪ ਕਰ ਜੀਵਤੇ ਹੈਂ॥੧॥
Prof. Sahib Singhਨਾਨਕ (ਭੀ) ਉਸ ਪਰਮਾਤਮਾ ਦਾ ਨਾਮ ਜਪ ਕੇ ਆਤਮਕ ਜੀਵਨ ਪ੍ਰਾਪਤ ਕਰ ਰਿਹਾ ਹੈ ॥੧॥

ਪਦ ਅਰਥ ਜਪਿ = ਜਪ ਕੇ। ਜੀਵੈ = ਆਤਮਕ ਜੀਵਨ ਹਾਸਲ ਕਰਦਾ ਹੈ ॥੧॥

SikhNet (Spanish)pues Nanak vive solo si medita en el Naam, el Nombre del Señor. (1)

ਸਾ ਰੁਤਿ ਸੁਹਾਵੀ; ਜਿਤੁ ਹਰਿ ਚਿਤਿ ਆਵੈ ॥

saa rut suhaavee; jit har chit aavai |

Sant Singh KhalsaHow beautiful is that season, when the Lord fills the mind.
Manmohan SinghBeauteous is the season, when the Lord is meditated upon.
Manmohan Singh (Punjabi)ਸੁੰਦਰ ਹੈ ਉਹ ਮੌਸਮ ਜਦ ਸੁਆਮੀ ਸਿਮਰਿਆ ਜਾਂਦਾ ਹੈ।
Fareedkot Teekaਹੇ ਭਾਈ! ਸੋਈ ਰੁਤ ਸੋਭਨੀਕ ਹੈ ਜਿਸ ਵਿਖੇ ਹਰੀ ਚਿਤ ਮੇਂ ਯਾਦ ਆਵੈ॥
Prof. Sahib Singh(ਮਨੁੱਖ ਵਾਸਤੇ) ਉਹ ਰੁੱਤ ਸੋਹਣੀ ਹੁੰਦੀ ਹੈ ਜਦੋਂ ਪਰਮਾਤਮਾ ਉਸ ਦੇ ਚਿੱਤ ਵਿਚ ਆ ਵੱਸਦਾ ਹੈ।

ਪਦ ਅਰਥ ਸਾ = ਉਹ {ਇਸਤ੍ਰੀ ਲਿੰਗ}। ਸੁਹਾਵੀ = ਸੁਖਦਾਈ। ਜਿਤੁ = ਜਿਸ (ਰੁੱਤ) ਵਿਚ। ਚਿਤਿ = ਚਿੱਤ ਵਿਚ।

SikhNet (Spanish)Bendita es la estación en la que Dios es elevado en la mente,

ਬਿਨੁ ਸਤਿਗੁਰ. ਦੀਸੈ ਬਿਲਲਾਂਤੀ; ਸਾਕਤੁ ਫਿਰਿ ਫਿਰਿ ਆਵੈ ਜਾਵੈ ॥੧॥ ਰਹਾਉ ॥

bin satigur. deesai bilalaantee; saakat fir fir aavai jaavai |1| rahaau |

Sant Singh KhalsaWithout the True Guru, the world weeps. The faithless cynic comes and goes in reincarnation, over and over again. ||1||Pause||
Manmohan SinghWithout the True Guru, the world is seen wailing, The mammon-worshipper comes and goes again and again. Pause.
Manmohan Singh (Punjabi)ਸੱਚੇ ਗੁਰਾਂ ਦੇ ਬਗੈਰ ਦੁਨੀਆਂ ਵਿਲਕਦੀ ਵੇਖੀ ਜਾਂਦੀ ਹੈ। ਮਾਇਆ ਦਾ ਪੁਜਾਰੀ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਹੈ। ਠਹਿਰਾਉ।
Fareedkot Teekaਸਤਿਗੁਰੋਂ ਬਿਨਾਂ ਸਭ ਸ੍ਰਿਸ੍ਟੀ ਬ੍ਰਿਲਾਪ ਕਰਤੀ ਦ੍ਰਿਸ੍ਟੀ ਆਵਤੀ ਹੈ। (ਸਾਕਤੁ) ਮਨਮੁਖ ਜੀਉ ਬਾਰੰਬਾਰ ਗਰਭ ਜੋਨੀ ਮੇਂ ਆਵਤਾ ਜਾਤਾ ਹੈ॥੧॥ ਰਹਾਉ ॥☬ਜੇ ਕਹੇ ਸਤਿਗੁਰੋਂ ਸੇ ਕਿਆ ਲਾਭ ਹੋਤਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਗੁਰੂ ਦੀ ਸਰਨ ਤੋਂ ਬਿਨਾ (ਲੁਕਾਈ) ਵਿਲਕਦੀ ਦਿੱਸਦੀ ਹੈ। ਪਰਮਾਤਮਾ ਤੋਂ ਟੁੱਟਾ ਹੋਇਆ ਮਨੁੱਖ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਬਿਲਲਾਂਤੀ = ਵਿਲਕਦੀ। ਸਾਕਤੁ = ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ। ਆਵੈ ਜਾਵੈ = ਜੰਮਦਾ ਮਰਦਾ ਰਹਿੰਦਾ ਹੈ ॥੧॥ ਰਹਾਉ ॥

SikhNet (Spanish)sí, el mundo entero sufre sin el Guru, y los que viven en la Maya rebotan entre la vida y la muerte. (1-Pausa)

Open this shabad (19 lines, Angs 1183-1184) →

Ang 1183 of 1430