ੴ

ਸਿੱਖਬਾਣੀ · SikhBani

ਮਨ ਤਨ ਭੀਤਰਿ ਲਾਗੀ ਪਿਆਸ ॥

man tan bheetar laagee piaas
Guru Arjan Dev Ji ਗੁਰੂ ਅਰਜਨ ਦੇਵ ਜੀ · Raag Basant · Ang 1182, 1183 · 19 lines
Translations

ਬਸੰਤੁ ਮਹਲਾ ੫ ॥

basant mahalaa 5 | Ang 1182

Sant Singh KhalsaBasant, Fifth Mehl:
Manmohan SinghBasant 5th Guru.
Manmohan Singh (Punjabi)ਬਸੰਤ ਪੰਜਵੀਂ ਪਾਤਿਸ਼ਾਹੀ।
SikhNet (Spanish)Basant Mejl Guru Aryan Dev, Quinto Canal Divino.

ਮਨ ਤਨ ਭੀਤਰਿ; ਲਾਗੀ ਪਿਆਸ ॥

man tan bheetar; laagee piaas | Ang 1182

Sant Singh KhalsaMy mind and body are gripped by thirst and desire.
Manmohan SinghWithin my soul and body is the thirst for the Lord's sight.
Manmohan Singh (Punjabi)ਮੇਰੀ ਜਿੰਦੜੀ ਤੇ ਦੇਹਿ ਅੰਦਰ ਪ੍ਰਭੂ ਦੇ ਦੀਦਾਰ ਦੀ ਤ੍ਰੇਹ ਹੈ।
Fareedkot Teekaਮੇਰੇ ਮਨ ਤਨ ਮੇਂ ਤੇਰੇ ਦਰਸਨ ਕੀ ਪਿਆਸ ਲਾਗੀ ਹੂਈ ਥੀ॥
Prof. Sahib Singh(ਹੁਣ) ਮੇਰੇ ਮਨ ਵਿਚ ਮੇਰੇ ਤਨ ਵਿਚ (ਹਰਿ-ਨਾਮ ਦੀ) ਲਗਨ ਬਣ ਗਈ ਹੈ।

ਪਦ ਅਰਥ ਭੀਤਰਿ = ਅੰਦਰ, ਵਿਚ। ਪਿਆਸ = ਤਾਂਘ।

SikhNet (Spanish)Mi cuerpo, mente y Alma tienen hambre del Señor,

ਗੁਰਿ ਦਇਆਲਿ; ਪੂਰੀ ਮੇਰੀ ਆਸ ॥

gur deaal; pooree meree aas | Ang 1182

Sant Singh KhalsaThe Merciful Guru has fulfilled my hopes.
Manmohan SinghThe compassionate Guru has fulfilled my desire.
Manmohan Singh (Punjabi)ਦਇਆਵਾਨ ਗੁਰਾਂ ਨੇ ਮੇਰੀ ਖਾਹਿਸ਼ ਪੂਰਨ ਕਰ ਦਿੱਤੀ ਹੈ।
Fareedkot Teekaਸੋ ਗੁਰੂ ਨੇ ਦ੍ਯਾਲ ਹੋ ਕੇ ਮੇਰੀ ਆਸ ਪੂਰੀ ਕਰ ਦਈ ਹੈ॥
Prof. Sahib Singhਦਇਆਵਾਨ ਗੁਰੂ ਨੇ ਮੇਰੀ (ਚਿਰਾਂ ਦੀ) ਆਸ ਪੂਰੀ ਕਰ ਦਿੱਤੀ ਹੈ।

ਪਦ ਅਰਥ ਗੁਰਿ = ਗੁਰੂ ਨੇ। ਦਇਆਲਿ = ਦਇਆਲ ਨੇ।

SikhNet (Spanish)oh ¡qué Bondadoso es mi Guru que me ha dado la Satisfacción de mi ser!

ਕਿਲਵਿਖ ਕਾਟੇ; ਸਾਧਸੰਗਿ ॥

kilavikh kaatte; saadhasang | Ang 1182

Sant Singh KhalsaIn the Saadh Sangat, the Company of the Holy, all my sins have been taken away.
Manmohan SinghIn the society of the saints, I am rid of my sins.
Manmohan Singh (Punjabi)ਸਤਿਸੰਗਤ ਅੰਦਰ ਮੇਰੇ ਪਾਪ ਮਿਟ ਗਏ ਹਨ।
Fareedkot Teekaਸਾਧੂ ਸੰਗ ਨੇ ਹਮਾਰੇ ਪਾਪ ਕਾਟ ਦੀਏ ਹੈਂ॥
Prof. Sahib Singhਗੁਰੂ ਦੀ ਸੰਗਤ ਵਿਚ (ਮੇਰੇ ਸਾਰੇ) ਪਾਪ ਕੱਟੇ ਗਏ ਹਨ,

ਪਦ ਅਰਥ ਕਿਲਵਿਖ = ਪਾਪ। ਸਾਧ ਸੰਗਿ = ਸਾਧ ਸੰਗਤ ਵਿਚ।

SikhNet (Spanish)Me he liberado de las consecuencias de mis faltas al asociarme con los Santos del Señor,

ਨਾਮੁ ਜਪਿਓ; ਹਰਿ ਨਾਮ ਰੰਗਿ ॥੧॥

naam japio; har naam rang |1| Ang 1182

Sant Singh KhalsaI chant the Naam, the Name of the Lord; I am in love with the Name of the Lord. ||1||
Manmohan SinghI reflect upon the Lord God's Name with love.
Manmohan Singh (Punjabi)ਮੈਂ ਪਿਆਰ ਨਾਲ ਸਾਈਂ ਹਰੀ ਦੇ ਨਾਮ ਦਾ ਸਿਮਰਨ ਕਰਦਾ ਹਾਂ।
Fareedkot Teekaਹੇ ਹਰੀ! (ਰੰਗਿ) ਪ੍ਰੇਮ ਕਰ ਕੇ ਤੇਰੇ ਨਾਮ ਕੋ ਸ੍ਵਾਸ ਸ੍ਵਾਸ (ਨਾਮ) ਪਰਸਿਧ ਜਪਾ ਹੈ॥੧॥
Prof. Sahib Singh(ਕਿਉਂਕਿ ਗੁਰੂ ਦੀ ਕਿਰਪਾ ਨਾਲ) ਮੈਂ ਪ੍ਰੇਮ-ਰੰਗ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਜਪ ਰਿਹਾ ਹਾਂ ॥੧॥

ਪਦ ਅਰਥ ਨਾਮ-ਰੰਗਿ = ਨਾਮ ਦੇ ਪਿਆਰ ਵਿਚ ॥੧॥

SikhNet (Spanish)y medito en el Nombre fundido en Su Amor. (1)

ਗੁਰ ਪਰਸਾਦਿ; ਬਸੰਤੁ ਬਨਾ ॥

gur parasaad; basant banaa | Ang 1182

Sant Singh KhalsaBy Guru's Grace, this spring of the soul has come.
Manmohan SinghBy the Guru's grace, I abide in bliss.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮੈਂ ਆਨੰਦ ਅੰਦਰ ਵੱਸਦਾ ਹਾਂ।
Fareedkot Teekaਗੁਰੋਂ ਕੀ ਕ੍ਰਿਪਾ ਕਰ ਮੇਰੇ ਕੋ (ਬਸੰਤੁ) ਅਨੰਦ ਬਨ ਰਹਾ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ (ਮੇਰੇ ਅੰਦਰ) ਬਸੰਤ (ਰੁੱਤ ਵਾਲਾ ਖਿੜਾਉ) ਬਣ ਗਿਆ ਹੈ।

ਪਦ ਅਰਥ ਗੁਰ ਪਰਸਾਦਿ = ਗੁਰੂ ਦੀ ਕਿਰਪਾ ਨਾਲ। ਬਸੰਤੁ = ਖਿੜਾਉ।

SikhNet (Spanish)Ahora, por la Gracia del Guru, hay Primavera para mi por todas partes

ਚਰਨ ਕਮਲ ਹਿਰਦੈ ਉਰਿ ਧਾਰੇ; ਸਦਾ ਸਦਾ ਹਰਿ ਜਸੁ ਸੁਨਾ ॥੧॥ ਰਹਾਉ ॥

charan kamal hiradai ur dhaare; sadaa sadaa har jas sunaa |1| rahaau | Ang 1182

Sant Singh KhalsaI enshrine the Lord's Lotus Feet within my heart; I listen to the Lord's Praise, forever and ever. ||1||Pause||
Manmohan SinghI enshrine the Lord's lotus feet within my heart and mind and ever, ever hear the Lord's praise. Pause.
Manmohan Singh (Punjabi)ਮੈਂ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਨੂੰ ਆਪਣੇ ਦਿਲ ਅਤੇ ਮਨ ਅੰਦਰ ਟਿਕਾਉਂਦਾ ਹਾਂ ਅਤੇ ਹਮੇਸ਼ਾਂ, ਹਮੇਸ਼ਾਂ ਹੀ ਪ੍ਰਭੂ ਦੀ ਮਹਿਮਾਂ ਸ੍ਰਵਣ ਕਰਦਾ ਹਾਂ। ਠਹਿਰਾਉ।
Fareedkot Teekaਗੁਰੋਂ ਕੇ ਚਰਨ ਕਮਲ ਹਿਰਦੇ (ਉਰਿ) ਬੀਚ ਧਾਰਨ ਕੀਏ ਹੈਂ ਔਰ ਹੇ ਹਰੀ! ਸਦਾ ਸਦਾ ਤੇਰਾ ਜਸੁ ਸੁਨਾ ਹੈ॥੧॥ ਰਹਾਉ ॥
Prof. Sahib Singh(ਗੁਰੂ ਦੀ ਮਿਹਰ ਨਾਲ) ਮੈਂ ਪਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਦਿਲ ਵਿਚ ਵਸਾ ਲਏ ਹਨ। ਹੁਣ ਮੈਂ ਹਰ ਵੇਲੇ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਦਾ ਹਾਂ ॥੧॥ ਰਹਾਉ ॥

ਪਦ ਅਰਥ ਚਰਨ ਕਮਲ = ਕੌਲ ਫੁੱਲਾਂ ਵਰਗੇ ਸੋਹਣੇ ਚਰਨ। ਹਿਰਦੈ = ਹਿਰਦੇ ਵਿਚ। ਉਰਿ = {उरस्} ਛਾਤੀ ਵਿਚ। ਜਸੁ = ਸਿਫ਼ਤ ਸਾਲਾਹ ॥੧॥ ਰਹਾਉ ॥

SikhNet (Spanish)y así elevo el Loto de los Pies de Dios en mi corazón y canto para siempre Su Alabanza. (1-Pausa)

ਸਮਰਥ ਸੁਆਮੀ ਕਾਰਣ ਕਰਣ ॥

samarath suaamee kaaran karan | Ang 1183

Sant Singh KhalsaOur All-powerful Lord and Master is the Doer of all, the Cause of all causes.
Manmohan SinghThe Omnipotent Lord is the doer of all deeds.
Manmohan Singh (Punjabi)ਸਰਬ-ਸ਼ਕਤੀਮਾਨ ਸਾਹਿਬ ਸਾਰਿਆਂ ਕੰਮਾਂ ਦੇ ਕਰਨ ਵਾਲਾ ਹੈ।
Fareedkot Teekaਹੇ ਸਮਰਥ ਕਾਰਣ ਕਰਣ ਸ੍ਵਾਂਮੀ! ॥
Prof. Sahib Singhਹੇ ਸਭ ਤਾਕਤਾਂ ਦੇ ਮਾਲਕ! ਹੇ ਸੁਆਮੀ! ਹੇ ਜਗਤ ਦੇ ਮੂਲ!

ਪਦ ਅਰਥ ਸਮਰਥ = ਹੇ ਸਭ ਤਾਕਤਾਂ ਦੇ ਮਾਲਕ! ਸੁਆਮੀ = ਹੇ ਮਾਲਕ! ਕਾਰਣ ਕਰਣ = ਹੇ ਕਰਣ ਦੇ ਕਾਰਨ! ਹੇ ਜਗਤ ਦੇ ਮੂਲ!

SikhNet (Spanish)El Señor es Todopoderoso, el Hacedor y la Causa.

ਮੋਹਿ ਅਨਾਥ; ਪ੍ਰਭ ਤੇਰੀ ਸਰਣ ॥

mohi anaath; prabh teree saran | Ang 1183

Sant Singh KhalsaI am an orphan - I seek Your Sanctuary, God.
Manmohan SinghI, an orphan, have sought Thy refuge, O Lord.
Manmohan Singh (Punjabi)ਮੈਂ ਯਤੀਮ, ਨੇ ਤੇਰੀ ਪਨਾਹ ਲਈ ਹੈ, ਹੇ ਸੁਆਮੀ!
Fareedkot Teekaਮੈਂ ਅਨਾਥ ਕੋ ਏਕ ਤੇਰੀ ਹੀ ਸਰਣ ਹੈ॥
Prof. Sahib Singhਹੇ ਪ੍ਰਭੂ! ਮੈਂ ਅਨਾਥ ਤੇਰੀ ਸਰਨ ਆਇਆ ਹਾਂ।

ਪਦ ਅਰਥ ਮੋਹਿ = ਮੈਂ। ਪ੍ਰਭ = ਹੇ ਪ੍ਰਭੂ!

SikhNet (Spanish)Oh Dios, en total soledad y sin apoyo, he buscado Tu Santuario.

ਜੀਅ ਜੰਤ; ਤੇਰੇ ਆਧਾਰਿ ॥

jeea jant; tere aadhaar | Ang 1183

Sant Singh KhalsaAll beings and creatures take Your Support.
Manmohan SinghMen and other beings have Thine support.
Manmohan Singh (Punjabi)ਇਨਸਾਨਾਂ ਤੇ ਹੋਰ ਜੀਵਾਂ ਨੂੰ ਤੇਰਾ ਤੇਰਾ ਹੀ ਆਸਰਾ ਹੈ।
Fareedkot Teekaਅਸਥੂਲ ਸੂਖਮ ਜੀਵ ਸਭ ਤੇਰੇ ਆਸਰੇ ਹੈਂ॥
Prof. Sahib Singhਹੇ ਪ੍ਰਭੂ! ਸਾਰੇ ਜੀਅ ਜੰਤ ਤੇਰੇ ਹੀ ਆਸਰੇ ਹਨ।

ਪਦ ਅਰਥ ਆਧਾਰਿ = ਆਸਰੇ ਵਿਚ।

SikhNet (Spanish)Todas las criaturas se apoyan sólo en Ti,

ਕਰਿ ਕਿਰਪਾ; ਪ੍ਰਭ ਲੇਹਿ ਨਿਸਤਾਰਿ ॥੨॥

kar kirapaa; prabh lehi nisataar |2| Ang 1183

Sant Singh KhalsaBe merciful, God, and save me. ||2||
Manmohan SinghShowering Thy benediction, O Lord, emancipate Thou me.
Manmohan Singh (Punjabi)ਆਪਣੀ ਰਹਿਮਤ ਧਾਰ ਕੇ, ਹੇ ਸਾਹਿਬ! ਤੂੰ ਮੇਰਾ ਪਾਰ ਉਤਾਰਾ ਕਰ ਦੇ।
Fareedkot Teekaਹੇ ਪ੍ਰਭੂ! ਕ੍ਰਿਪਾ ਕਰ ਕੇ ਮੇਰੇ ਕੋ (ਨਿਸਤਾਰਿ) ਤਾਰ ਲੀਜੀਏ॥੨॥
Prof. Sahib Singhਮਿਹਰ ਕਰ ਕੇ (ਇਹਨਾਂ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ ॥੨॥

ਪਦ ਅਰਥ ਕਰਿ = ਕਰ ਕੇ। ਪ੍ਰਭ = ਹੇ ਪ੍ਰਭੂ! ਲੇਹਿ ਨਿਸਤਾਰਿ = ਪਾਰ ਲੰਘਾ ਲੈ ॥੨॥

SikhNet (Spanish)oh Dios, libéralos a todos, por Misericordia. (2)

ਭਵ ਖੰਡਨ; ਦੁਖ ਨਾਸ ਦੇਵ ॥

bhav khanddan; dukh naas dev | Ang 1183

Sant Singh KhalsaGod is the Destroyer of fear, the Remover of pain and suffering.
Manmohan SinghGod is the Destroyer of dread and the Remover of pain.
Manmohan Singh (Punjabi)ਵਾਹਿਗੁਰੂ ਡਰ ਨਾਸ ਕਰਨਹਾਰ ਅਤੇ ਪੀੜ ਦੂਰ ਕਰਨ ਵਾਲਾ ਹੈ।
Fareedkot Teekaਹੇ ਭਵਖੰਡਨ! ਹੇ ਦੁਖੋਂ ਕੇ ਦੂਰ ਕਰਨੇਹਾਰੇ (ਦੇਵ) ਪ੍ਰਕਾਸ ਰੂਪ! ॥
Prof. Sahib Singhਪਰਮਾਤਮਾ ਜੋ ਜਨਮ ਮਰਨ ਦਾ ਗੇੜ ਕੱਟਣ ਵਾਲਾ ਹੈ, ਦੁੱਖਾਂ ਦਾ ਨਾਸ ਕਰਨ ਵਾਲਾ ਅਤੇ ਚਾਨਣ-ਰੂਪ ਹੈ,

ਪਦ ਅਰਥ ਭਵ ਖੰਡਨ = ਹੇ ਜਨਮ ਮਰਨ ਦਾ ਗੇੜ ਕੱਟਣ ਵਾਲੇ। ਦੇਵ = ਹੇ ਪ੍ਰਕਾਸ਼-ਰੂਪ।

SikhNet (Spanish)Eres Tú Quien destruye las amarras de la tristeza en el mundo

ਸੁਰਿ ਨਰ ਮੁਨਿ ਜਨ; ਤਾ ਕੀ ਸੇਵ ॥

sur nar mun jan; taa kee sev | Ang 1183

Sant Singh KhalsaThe angelic beings and silent sages serve Him.
Manmohan SinghThe angelic persons and silent sages perform His service.
Manmohan Singh (Punjabi)ਦੈਵੀ ਪੁਰਸ਼ ਅਤੇ ਖਾਮੋਸ਼ ਰਿਸ਼ੀ ਉਸ ਦੀ ਟਹਿਲ ਕਮਾਉਂਦੇ ਹਨ।
Fareedkot Teekaਸੁਰ ਨਰ ਔਰ ਮੁਨੀ ਸਭ (ਤਾ ਕੀ) ਤੇਰੀ ਸੇਵਾ ਕਰ ਰਹੇ ਹੈਂ॥
Prof. Sahib Singhਦੈਵੀ ਗੁਣਾਂ ਵਾਲੇ ਮਨੁੱਖ ਅਤੇ ਮੁਨੀ ਲੋਕ ਉਸ ਦੀ ਸੇਵਾ-ਭਗਤੀ ਕਰਦੇ ਹਨ।

ਪਦ ਅਰਥ ਸੁਰਿ ਨਰ = ਦੈਵੀ ਗੁਣਾਂ ਵਾਲੇ ਮਨੁੱਖ। ਤਾ ਕੀ = ਉਸ (ਪਰਮਾਤਮਾ) ਦੀ। ਸੇਵ = ਭਗਤੀ।

SikhNet (Spanish)y los ángeles y los que viven en el silencio, todos Te sirven sólo a Ti.

ਧਰਣਿ ਅਕਾਸੁ; ਜਾ ਕੀ ਕਲਾ ਮਾਹਿ ॥

dharan akaas; jaa kee kalaa maeh | Ang 1183

Sant Singh KhalsaThe earth and the sky are in His Power.
Manmohan SinghSuch is my God, in whose power are the earth and sky.
Manmohan Singh (Punjabi)ਐਸਾ ਹੈ ਮੇਰਾ ਸਾਹਿਬ, ਜਿਸ ਦੇ ਇਖਤਿਆਰ ਵਿੱਚ ਹਨ, ਧਰਤੀ ਅਤੇ ਅਸਮਾਨ।
Fareedkot Teekaਧਰਤੀ ਔਰ ਆਕਾਸ (ਜਾ ਕੀ) ਜਿਸ ਤੇਰੀ (ਕਲਾ) ਸਕਤੀ ਵਿਖੇ ਇਸਥਿਤ ਹੈਂ॥
Prof. Sahib Singhਧਰਤੀ ਅਤੇ ਆਕਾਸ਼ ਜਿਸ (ਪਰਮਾਤਮਾ) ਦੀ ਸੱਤਿਆ ਦੇ ਆਸਰੇ ਟਿਕੇ ਹੋਏ ਹਨ।

ਪਦ ਅਰਥ ਧਰਣਿ = ਧਰਤੀ। ਜਾ ਕੀ = ਜਿਸ (ਪਰਮਾਤਮਾ) ਦੀ। ਕਲਾ = ਸੱਤਿਆ।

SikhNet (Spanish)La tierra y el cielo están sostenidos sólo por Tu Poder,

ਤੇਰਾ ਦੀਆ; ਸਭਿ ਜੰਤ ਖਾਹਿ ॥੩॥

teraa deea; sabh jant khaeh |3| Ang 1183

Sant Singh KhalsaAll beings eat what You give them. ||3||
Manmohan SinghAll the beings eat what Thou give them, O Lord.
Manmohan Singh (Punjabi)ਸਾਰੇ ਜੀਵ ਉਹ ਕੁਛ ਖਾਂਦੇ ਹਨ, ਜੋ ਤੂੰ ਉਹਨਾਂ ਨੂੰ ਦਿੰਦਾ ਹੈਂ, ਹੇ ਠਾਕੁਰ!
Fareedkot Teekaਸਭ ਜੀਵ ਤੇਰਾ ਦੀਆ ਹੂਆ ਖਾਵਤੇ ਹੈਂ॥੩॥
Prof. Sahib Singhਹੇ ਪ੍ਰਭੂ! ਸਾਰੇ ਜੀਵ ਤੇਰਾ ਦਿੱਤਾ (ਅੰਨ) ਖਾਂਦੇ ਹਨ ॥੩॥

ਪਦ ਅਰਥ ਸਭਿ = ਸਾਰੇ। ਖਾਹਿ = ਖਾਂਦੇ ਹਨ {ਬਹੁ-ਵਚਨ}। ਨਿਹਾਲਿ = ਵੇਖ ॥੩॥

SikhNet (Spanish)el mundo entero está sostenido por lo que Tú le das. (3)

ਅੰਤਰਜਾਮੀ ਪ੍ਰਭ ਦਇਆਲ ॥

antarajaamee prabh deaal | Ang 1183

Sant Singh KhalsaO Merciful God, O Searcher of hearts,
Manmohan SinghMy merciful Master, the searcher of hearts,
Manmohan Singh (Punjabi)ਦਿਲਾਂ ਦੀਆਂ ਜਾਣਨਹਾਰ, ਮੇਰੇ ਮਿਹਰਬਾਨ ਮਾਲਕ,
Fareedkot Teekaਹੇ ਅੰਤਰਜਾਮੀ! ਹੇ ਦ੍ਯਾਲ ਪ੍ਰਭੂ!
Prof. Sahib Singhਹੇ ਸਭ ਦੇ ਦਿਲਾਂ ਦੀ ਜਾਣਨ ਵਾਲੇ ਦਇਆਲ ਪ੍ਰਭੂ!

ਪਦ ਅਰਥ ਅੰਤਰਜਾਮੀ = ਹੇ ਸਭ ਦੇ ਦਿਲ ਦੀ ਜਾਣਨ ਵਾਲੇ!

SikhNet (Spanish)Oh Señor Compasivo y Omnipotente, Conocedor Íntimo de los corazones,

ਅਪਣੇ ਦਾਸ ਕਉ; ਨਦਰਿ ਨਿਹਾਲਿ ॥

apane daas kau; nadar nihaal | Ang 1183

Sant Singh Khalsaplease bless Your slave with Your Glance of Grace.
Manmohan Singhbehold Thou Thy slave with Thy eye of grace.
Manmohan Singh (Punjabi)ਤੂੰ ਆਪਣੇ ਗੋਲੇ ਨੂੰ ਆਪਣੀ ਮਿਹਰ ਤੀ ਅੱਖ ਨਾਲ ਤੱਕ।
Fareedkot Teekaਆਪਣੇ ਦਾਸੋਂ ਕੋ ਕ੍ਰਿਪਾ ਨਜਰ ਸੇ ਦੇਖ॥
Prof. Sahib Singhਆਪਣੇ ਦਾਸ ਨੂੰ ਮਿਹਰ ਦੀ ਨਿਗਾਹ ਨਾਲ ਵੇਖ।

ਪਦ ਅਰਥ ਕਉ = ਨੂੰ। ਨਦਰਿ = ਮਿਹਰ ਦੀ ਨਿਗਾਹ।

SikhNet (Spanish)bendíceme también con Tu Mirada de Gracia.

ਕਰਿ ਕਿਰਪਾ; ਮੋਹਿ ਦੇਹੁ ਦਾਨੁ ॥

kar kirapaa; mohi dehu daan | Ang 1183

Sant Singh KhalsaPlease be kind and bless me with this gift,
Manmohan SinghO Lord, show Thou mercy unto me, and bless me with this bounty,
Manmohan Singh (Punjabi)ਹੇ ਸਾਹਿਬ! ਤੂੰ ਮੇਰੇ ਤੇ ਰਹਿਮਤ ਧਾਰ ਅਤੇ ਮੈਨੂੰ ਇਹ ਦਾਤ ਬਖਸ਼,
Fareedkot Teekaਕ੍ਰਿਪਾ ਕਰ ਕੇ ਮੁਝ ਕੋ ਏਹ ਦਾਨ ਦੀਜੀਏ॥
Prof. Sahib Singhਮਿਹਰ ਕਰ ਕੇ ਮੈਨੂੰ (ਇਹ) ਦਾਨ ਦੇਹ,

ਪਦ ਅਰਥ ਕਰਿ = ਕਰ ਕੇ। ਮੋਹਿ = ਮੈਨੂੰ।

SikhNet (Spanish)Muéstrame Tu Bondad y bendíceme con el Tesoro

ਜਪਿ ਜੀਵੈ ਨਾਨਕੁ; ਤੇਰੋ ਨਾਮੁ ॥੪॥੧੦॥

jap jeevai naanak; tero naam |4|10| Ang 1183

Sant Singh Khalsathat Nanak may live in Your Name. ||4||10||
Manmohan Singhthat Nanak, may live contemplating Thy Name.
Manmohan Singh (Punjabi)ਕਿ ਨਾਨਕ ਤੇਰੇ ਨਾਮ ਨੂੰ ਸਿਮਰਦਾ ਹੋਇਆ ਆਪਣਾ ਜੀਵਨ ਬਤੀਤ ਕਰੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤੇਰੇ ਨਾਮ ਕੋ ਜਪ ਕਰ ਜੀਵੋਂ, ਭਾਵ ਸੇ ਸਦੀਵ ਤੇਰੇ ਨਾਮ ਕੋ ਜਪਤਾ ਰਹੂੰ॥੪॥੧੦॥
Prof. Sahib Singhਕਿ (ਤੇਰਾ ਦਾਸ) ਨਾਨਕ ਤੇਰਾ ਨਾਮ ਜਪ ਕੇ ਆਤਮਕ ਜੀਵਨ ਪ੍ਰਾਪਤ ਕਰੇ ॥੪॥੧੦॥

ਪਦ ਅਰਥ ਜਪਿ = ਜਪ ਕੇ। ਜੀਵੈ = ਆਤਮਕ ਜੀਵਨ ਪ੍ਰਾਪਤ ਕਰੇ ॥੪॥੧੦॥

SikhNet (Spanish)de que Nanak pueda meditar sólo en Tu Nombre. (4-10)
Answers quote the Granth verbatim with Ang citations. AI commentary is not Gurbani and not a religious ruling.