ਜਿਹ ਪ੍ਰਸਾਦਿ; ਤੂੰ ਪ੍ਰਗਟੁ ਸੰਸਾਰਿ ॥
jih prasaad; toon pragatt sansaar |
Sant Singh KhalsaBy His Grace, you are famous all over the world;
Manmohan SinghBy whose grace thou, are distinguished the world over,
Manmohan Singh (Punjabi)ਜਿਸ ਦੀ ਮਿਹਰ ਦੁਆਰਾ ਤੂੰ ਜਹਾਨ ਅੰਦਰ ਉਘਾ ਹੈ,
Fareedkot Teekaਜਿਸ ਵਾਹਿਗੁਰੂ ਕੀ ਕ੍ਰਿਪਾ ਸੇ ਤੂੰ ਸੰਸਾਰ ਮੇਂ ਪ੍ਰਗਟ ਭਯਾ ਹੈਂ॥
Prof. Sahib Singhਜਿਸ ਪ੍ਰਭੂ ਦੀ ਕ੍ਰਿਪਾ ਨਾਲ ਤੂੰ ਜਗਤ ਵਿਚ ਸੋਭਾ ਵਾਲਾ ਹੈਂ,ਪਦ ਅਰਥ ਜਿਸ ਪ੍ਰਸਾਦਿ = ਜਿਸ ਪ੍ਰਸਾਦਿ, ਜਿਸ ਦੀ ਕ੍ਰਿਪਾ ਨਾਲ। ਪ੍ਰਗਟੁ = ਪ੍ਰਸਿੱਧ, ਮਸ਼ਹੂਰ, ਸੋਭਾ ਵਾਲਾ। ਸੰਸਾਰਿ = ਸੰਸਾਰ ਵਿਚ।
SikhNet (Spanish)Por Su Gracia, adquieres fama en el mundo.
ਤਿਸੁ ਪ੍ਰਭ ਕਉ; ਮੂਲਿ. ਨ ਮਨਹੁ ਬਿਸਾਰਿ ॥
tis prabh kau; mool. na manahu bisaar |
Sant Singh Khalsanever forget God from your mind.
Manmohan Singhforget not ever, that Lord from thy mind.
Manmohan Singh (Punjabi)ਉਸ ਸੁਆਮੀ ਨੂੰ ਕਦੇ ਭੀ ਆਪਣੇ ਚਿੱਤ ਵਿਚੋਂ ਨਾਂ ਭੁਲਾ।
Fareedkot Teekaਹੇ ਭਾਈ! ਤਿਸ ਪ੍ਰਭੂ ਕੋ ਮੂਲ, ਭਾਵ ਕਦੀ ਭੀ ਮਨ ਸੇ ਨ ਭੁਲਾਉ॥
Prof. Sahib Singhਉਸ ਨੂੰ ਕਦੇ ਭੀ ਮਨੋਂ ਨ ਭੁਲਾ।ਪਦ ਅਰਥ ਮਨਹੁ = ਮਨ ਤੋਂ।
SikhNet (Spanish)Oh mente mía, nunca olvides a Dios.
ਜਿਹ ਪ੍ਰਸਾਦਿ; ਤੇਰਾ ਪਰਤਾਪੁ ॥
jih prasaad; teraa parataap |
Sant Singh KhalsaBy His Grace, you have prestige;
Manmohan SinghBy whose kindness, thou hast acquired prestige and power,
Manmohan Singh (Punjabi)ਜਿਸ ਦੀ ਮਿਹਰਬਾਨੀ ਦੁਆਰਾ ਤੇਰਾ ਤਪ ਤੇਜ ਬਣਿਆ ਹੈ,
Fareedkot Teekaਜਿਸ ਕੀ ਕ੍ਰਿਪਾ ਕਰ ਕੇ ਤੇਰਾ ਪ੍ਰਤਾਪ ਭਯਾ ਹੈ॥
Prof. Sahib Singhਜਿਸ ਦੀ ਮੇਹਰ ਨਾਲ ਤੈਨੂੰ ਵਡਿਆਈ ਮਿਲੀ ਹੋਈ ਹੈ,
SikhNet (Spanish)Por Su Gracia, gozas de prestigio.
ਰੇ ਮਨ ਮੂੜ; ਤੂ ਤਾ ਕਉ ਜਾਪੁ ॥
re man moorr; too taa kau jaap |
Sant Singh KhalsaO foolish mind, meditate on Him!
Manmohan SinghO my foolish soul, do thou meditate upon Him.
Manmohan Singh (Punjabi)ਹੇ ਮੇਰੀ ਮੂਰਖ ਜਿੰਦੜੀਏ! ਤੂੰ ਉਸ ਦਾ ਸਿਮਰਨ ਕਰ।
Fareedkot Teekaਹੇ ਮੂਰਖ ਮਨ! ਤਿਸ ਕੋ ਤੂੰ ਜਪੁ॥
Prof. Sahib Singhਹੇ ਮੂਰਖ ਮਨ! ਤੂੰ ਉਸ ਪ੍ਰਭੂ ਨੂੰ ਜਪ।ਪਦ ਅਰਥ ਮੂੜ = ਮੂਰਖ। ਤਾ ਕਉ = ਉਸ ਨੂੰ। ਜਾਪੁ = ਯਾਦ ਕਰ।
SikhNet (Spanish)Oh mente tonta, medita en Él.
ਜਿਹ ਪ੍ਰਸਾਦਿ; ਤੇਰੇ ਕਾਰਜ ਪੂਰੇ ॥
jih prasaad; tere kaaraj poore |
Sant Singh KhalsaBy His Grace, your works are completed;
Manmohan SinghBy whose kindness all thy works are accomplished,
Manmohan Singh (Punjabi)ਜਿਸ ਦੀ ਮਿਹਰਬਾਨੀ ਦੁਆਰਾ ਤੇਰੇ ਸਾਰੇ ਕੰਮ ਸੰਪੂਰਨ ਹੋਏ ਹਨ,
Fareedkot Teekaਜਿਸ ਕੀ ਕ੍ਰਿਪਾ ਸਾਥ ਤੇਰੇ ਸਰਬ ਕਾਰਜ ਪੂਰਨ ਭਏ ਹੈਂ॥
Prof. Sahib Singhਜਿਸ ਦੀ ਕ੍ਰਿਪਾ ਨਾਲ ਤੇਰੇ (ਸਾਰੇ) ਕੰਮ ਸਿਰੇ ਚੜ੍ਹਦੇ ਹਨ,ਪਦ ਅਰਥ ਕਾਰਜ = ਕੰਮ। ਪੂਰੇ = ਮੁਕੰਮਲ, ਸਿਰੇ ਚੜ੍ਹਦੇ ਹਨ।
SikhNet (Spanish)Por Su Gracia, tus tares son realizadas.
ਤਿਸਹਿ ਜਾਨੁ ਮਨ; ਸਦਾ ਹਜੂਰੇ ॥
tiseh jaan man; sadaa hajoore |
Sant Singh KhalsaO mind, know Him to be close at hand.
Manmohan Singhwithin thy mind deem Him to be ever close by.
Manmohan Singh (Punjabi)ਆਪਣੇ ਚਿੱਤ ਅੰਦਰ ਉਸ ਨੂੰ ਹਮੇਸ਼ਾਂ ਐਨ ਲਾਗੇ ਖਿਆਲ ਕਰ।
Fareedkot Teekaਹੇ ਮਨ! ਤਿਸ ਕੌ (ਹਜੂਰੇ) ਨਜੀਕ ਜਾਣੂ॥
Prof. Sahib Singhਹੇ ਮਨ! ਤੂੰ ਉਸ (ਪ੍ਰਭੂ) ਨੂੰ ਸਦਾ ਅੰਗ ਸੰਗ ਜਾਣ।ਪਦ ਅਰਥ ਜਾਨੁ = ਸਮਝ ਲੈ। ਹਜੂਰੇ = ਅੰਗ-ਸੰਗ।
SikhNet (Spanish)Oh, mente mía, siéntelo cerca de ti.
ਜਿਹ ਪ੍ਰਸਾਦਿ; ਤੂੰ ਪਾਵਹਿ ਸਾਚੁ ॥
jih prasaad; toon paaveh saach |
Sant Singh KhalsaBy His Grace, you find the Truth;
Manmohan SinghBy whose kindness thou obtainest the truth,
Manmohan Singh (Punjabi)ਜਿਸ ਦੀ ਮਿਹਰਬਾਨੀ ਦੁਆਰਾ ਤੈਨੂੰ ਸੱਚ ਪਰਾਪਤ ਹੁੰਦਾ ਹੈ,
Fareedkot Teekaਜਿਸ ਕੀ ਕ੍ਰਿਪਾ ਸੇ ਤੂੰ ਸਾਚ ਸਰੂਪ ਕੌ ਪਾਇ ਲੇਵੈਗਾ॥
Prof. Sahib Singhਜਿਸ ਦੀ ਬਰਕਤਿ ਨਾਲ ਤੈਨੂੰ ਸੱਚ ਪਰਾਪਤ ਹੁੰਦਾ ਹੈ,
SikhNet (Spanish)Por Su Gracia, encuentras la Verdad.
ਰੇ ਮਨ ਮੇਰੇ; ਤੂੰ ਤਾ ਸਿਉ ਰਾਚੁ ॥
re man mere; toon taa siau raach |
Sant Singh KhalsaO my mind, merge yourself into Him.
Manmohan SinghO my soul get thou merged into Him.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਉਸ ਨਾਲ ਅਭੇਦ ਹੋ ਜਾ।
Fareedkot Teekaਹੇ ਮੇਰੇ ਮਨ! ਤੂੰ ਤਿਸੀ ਬੀਚ ਰਚੁ॥
Prof. Sahib Singhਹੇ ਮੇਰੇ ਮਨ! ਤੂੰ ਉਸ (ਪ੍ਰਭੂ) ਨਾਲ ਜੁੜਿਆ ਰਹੁ।ਪਦ ਅਰਥ ਰਾਚੁ = ਰਚ, ਰੁੱਝ, ਜੁੜਿਆ ਰਹੁ।
SikhNet (Spanish)Oh, mente mía, fúndete en Él.
ਜਿਹ ਪ੍ਰਸਾਦਿ; ਸਭ ਕੀ ਗਤਿ ਹੋਇ ॥
jih prasaad; sabh kee gat hoe |
Sant Singh KhalsaBy His Grace, everyone is saved;
Manmohan SinghBy whose kindness and all are saved,
Manmohan Singh (Punjabi)ਜਿਸ ਦੀ ਰਹਿਮਤ ਸਦਕਾ ਸਭਸ ਦਾ ਪਾਰ ਉਤਾਰਾ ਹੁੰਦਾ ਹੈ,
Fareedkot Teekaਜਿਸ ਕੀ ਕ੍ਰਿਪਾ ਕਰ ਕੇ ਸਭ ਕੀ (ਗਤੀ) ਮੋਖ ਹੋਤੀ ਹੈ॥
Prof. Sahib Singhਜਿਸ (ਪਰਾਮਤਮਾ) ਦੀ ਦਇਆ ਨਾਲ ਹਰੇਕ (ਜੀਵ) ਦੀ (ਉਸ ਤਕ) ਪਹੁੰਚ ਹੋ ਜਾਂਦੀ ਹੈ, (ਉਸ ਨੂੰ ਜਪ)।
SikhNet (Spanish)Por Su Gracia, todos y cada uno son salvados.
ਨਾਨਕ. ਜਾਪੁ ਜਪੈ; ਜਪੁ ਸੋਇ ॥੭॥
naanak. jaap japai; jap soe |7|
Sant Singh KhalsaO Nanak, meditate, and chant His Chant. ||7||
Manmohan SinghNanak continuously utters the Name of Him.
Manmohan Singh (Punjabi)ਨਾਨਕ ਉਸ ਦੇ ਨਾਮ ਦਾ ਇਕਰਸ ਉਚਾਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਜਪਣੇ ਜੋਗ ਵਾਹਿਗੁਰੂ ਕੇ ਜਾਪ ਕੋ ਜਪੁ॥੭॥
Prof. Sahib Singhਹੇ ਨਾਨਕ! (ਜਿਸ ਨੂੰ ਇਹ ਦਾਤ ਮਿਲਦੀ ਹੈ) ਉਹ (ਹਰਿ-) ਜਾਪ ਹੀ ਜਪਦਾ ਹੈ ॥੭॥ਪਦ ਅਰਥ ਸੋਇ = ਓਹੀ ਮਨੁੱਖ। ਸਭ ਕੀ = ਹਰੇਕ ਜੀਵ ਦੀ। ਗਤਿ = {Skt. गति = access, entrance}ਪਹੁੰਚ ॥੭॥
SikhNet (Spanish)Oh, dice Nanak, medita y canta Su Gloria. (7)