ਸਿਰੀਰਾਗੁ ਮਹਲਾ ੧ ॥
sireeraag mahalaa 1 | Ang 63
Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.
ਡੂੰਗਰੁ ਦੇਖਿ ਡਰਾਵਣੋ; ਪੇਈਅੜੈ ਡਰੀਆਸੁ ॥
ddoongar dekh ddaraavano; peeearrai ddareeaas | Ang 63
Sant Singh KhalsaBeholding the terrifying mountain in this world of my father's home, I am terrified.
Manmohan SinghI am terrified on beholding the terrible mountain in my father's home (this world)
Manmohan Singh (Punjabi)ਮੈਂ ਆਪਣੇ ਪੇਕੇ ਘਰ (ਦੁਨੀਆਂ) ਵਿੱਚ ਭਿਆਨਕ ਪਹਾੜ ਨੂੰ ਵੇਖਕੇ ਸਹਿਮ ਗਈ ਹਾਂ।
Fareedkot Teekaਪੁਰਾਣੋਂ ਸਾਸਤ੍ਰੋਂ ਦ੍ਵਾਰਾ ਜਮ ਮਾਰਗ ਕਾ (ਡੂੰਗਰੁ) ਪਰਬਤੁ (ਡਰਾਵਣੋ) ਭੈਦਾਇਕ ਵਾ ਅਗ੍ਯਾਨ ਰੂਪੀ (ਡੂੰਗਰੁ) ਦੇਖ ਕਰ (ਪੇਈਅੜੈ) ਇਸ ਲੋਕ ਮੇਂ (ਡਰੀਆਸੁ) ਡਰੇ ਹੈਂ॥
Prof. Sahib Singh(ਇਕ ਪਾਸੇ ਸੰਸਾਰ-ਸਮੁੰਦਰ ਹੈ; ਦੂਜੇ ਪਾਸੇ, ਇਸ ਵਿਚੋਂ ਪਾਰ ਲੰਘਣ ਲਈ ਗੁਰਮੁਖਾਂ ਵਾਲਾ ਰਸਤਾ ਹੈ। ਪਰ ਆਤਮਕ ਜੀਵਨ ਵਾਲਾ ਉਹ ਰਸਤਾ ਪਹਾੜੀ ਰਸਤਾ ਹੈ। ਆਤਮਕ ਜੀਵਨ ਦੀ ਸਿਖਰ ਤੇ ਪਹੁੰਚਣਾ, ਮਾਨੋ, ਇਕ ਬੜੇ ਉੱਚੇ ਡਰਾਉਣੇ ਪਹਾੜ ਉੱਤੇ ਚੜ੍ਹਨਾ ਹੈ, ਉਸ) ਡਰਾਉਣੇ ਪਹਾੜ ਨੂੰ ਵੇਖ ਕੇ ਪੇਕੇ ਘਰ ਵਿਚ (ਮਾਂ ਪਿਉ ਭੈਣ ਭਰਾ ਆਦਿਕ ਦੇ ਮੋਹ ਵਿਚ ਗ੍ਰਸੀ ਜੀਵ-ਇਸਤ੍ਰੀ) ਡਰ ਗਈ (ਕਿ ਇਸ ਪਹਾੜ ਉੱਤੇ ਚੜ੍ਹਿਆ ਨਹੀਂ ਜਾ ਸਕਦਾ, ਜਗਤ ਦਾ ਮੋਹ ਦੂਰ ਨਹੀਂ ਕੀਤਾ ਜਾ ਸਕਦਾ, ਆਪਾ ਵਾਰਿਆ ਨਹੀਂ ਜਾ ਸਕਦਾ)।ਪਦ ਅਰਥ ਡੂੰਗਰੁ = ਪਹਾੜ। ਪੇਈਅੜੈ = ਪੇਕੇ ਘਰ ਵਿਚ।
SikhNet (Spanish)La Grandeza de la Montaña de Dios me asusta, me aterroriza el mundo también.
ਊਚਉ ਪਰਬਤੁ ਗਾਖੜੋ; ਨਾ ਪਉੜੀ. ਤਿਤੁ ਤਾਸੁ ॥
aoochau parabat gaakharro; naa paurree. tith taas | Ang 63
Sant Singh KhalsaIt is so difficult to climb this high mountain; there is no ladder which reaches up there.
Manmohan SinghHigh and difficult to ascend is the mountain, No ladder is there which will reach it.
Manmohan Singh (Punjabi)ਉਚਾ ਅਤੇ ਚੜ੍ਹਨ ਨੂੰ ਔਖਾ ਹੇ ਪਹਾੜ। ਇਸ ਨੂੰ ਪਹੁੰਚਣ ਲਈ ਉਥੇ ਕੋਈ ਸੀੜ੍ਹੀ ਨਹੀਂ।
Fareedkot Teekaਅਗ੍ਯਾਨ ਪ੍ਰਬਤ ਵਾ ਜਮ ਮਾਰਗ ਕੇ ਪਰਬਤੋਂ ਕਾ ਸਮੁਦਾਯ (ਊਚਉ) ਅਤੀ ਊਚਾ ਹੈ ਔਰ (ਗਾਖੜੋ) ਕਠਨ ਹੈ, ਤਿਸ ਪਰਬਤ ਕੋ ਤਿਸ ਅਸਥਾਨ ਮੇਂ ਵਾ ਤਾਸ ਪੁਰਖ ਕੋ ਪੁੰਨੋਂ ਰੂਪੀ ਪੌੜੀ, ਵਾ ਅਗ੍ਯਾਨ ਪਰਬਤ ਕੋ ਸਾਧਨਾ ਰੂਪੀ ਪੌੜੀ ਨਹੀਂ ਹੈ॥
Prof. Sahib Singh(ਆਤਮਕ ਜੀਵਨ ਦੀ ਸਿਖਰ ਤੇ ਅੱਪੜਨਾ, ਮਾਨੋ) ਬੜਾ ਉੱਚਾ ਤੇ ਔਖਾ ਪਹਾੜ ਹੈ; ਉਸ ਪਹਾੜ ਤੇ ਚੜ੍ਹਨ ਲਈ ਉਸ (ਜੀਵ-ਇਸਤ੍ਰੀ) ਦੇ ਪਾਸ ਕੋਈ ਪੌੜੀ ਭੀ ਨਹੀਂ ਹੈ।ਪਦ ਅਰਥ ਗਾਖੜੋ = ਔਖਾ। ਤਿਤੁ = ਉਸ ਵਿਚ। ਤਾਸੁ = {तस्य} ਉਸ ਦੀ।
SikhNet (Spanish)Qué difícil es escalarla hasta el pico, no hay escalones que lleguen hasta allá.
ਗੁਰਮੁਖਿ ਅੰਤਰਿ ਜਾਣਿਆ; ਗੁਰਿ ਮੇਲੀ ਤਰੀਆਸੁ ॥੧॥
guramukh antar jaaniaa; gur melee tareeaas |1| Ang 63
Sant Singh KhalsaBut as Gurmukh, I know that it is within my self; the Guru has brought me to Union, and so I cross over. ||1||
Manmohan SinghThrough the Guru, I have recognised the Mountain within me. The Guru has united me with Him and I am saved.
Manmohan Singh (Punjabi)ਗੁਰਾਂ ਦੇ ਰਾਹੀਂ ਮੈਂ ਪਹਾੜ ਨੂੰ ਆਪਣੇ ਅੰਦਰ ਹੀ ਪਛਾਣ ਲਿਆ ਹੈ। ਗੁਰਾਂ ਨੇ ਮੈਨੂੰ ਉਸ ਨਾਲ ਮਿਲਾ ਦਿਤਾ ਹੈ ਤੇ ਮੈਂ ਪਾਰ ਉਤਰ ਗਿਆ ਹਾਂ।
Fareedkot Teekaਗੁਰਮੁਖੋਂ ਨੇ ਆਤਮਾ ਕੋ ਅੰਤਰਿ ਜਾਣਿਆ ਹੈ, ਜੋ ਗੁਰੋਂ ਕੇ ਮੇਲੀ ਹੈਂ, ਸੋ (ਤਰੀਆਸੁ) ਤਰੇ ਹੈਂ॥੧॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੀ ਜਿਸ ਜੀਵ-ਇਸਤ੍ਰੀ ਨੂੰ ਗੁਰੂ ਨੇ (ਪ੍ਰਭੂ-ਚਰਨਾਂ ਵਿਚ) ਮਿਲਾ ਲਿਆ, ਉਸ ਨੇ ਆਪਣੇ ਅੰਦਰ ਹੀ ਵੱਸਦੇ ਪ੍ਰਭੂ ਨੂੰ ਪਛਾਣ ਲਿਆ, ਤੇ, ਉਹ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਈ ॥੧॥ਪਦ ਅਰਥ ਗੁਰਿ = ਗੁਰੂ ਨੇ ॥੧॥
SikhNet (Spanish)A través del Guru, encuentro la montaña en mi ser interior y me pongo a salvo. (1)
ਭਾਈ ਰੇ; ਭਵਜਲੁ ਬਿਖਮੁ ਡਰਾਂਉ ॥
bhaaee re; bhavajal bikham ddaraanau | Ang 63
Sant Singh KhalsaO Siblings of Destiny, the terrifying world-ocean is so difficult to cross-I am terrified!
Manmohan SinghO Brother! the fearful world-ocean is arduous and awe-inspiring.
Manmohan Singh (Punjabi)ਹੇ ਵੀਰ ਡਰਾਉਣਾ ਸੰਸਾਰ ਸਮੁੰਦਰ ਕਠਨ ਤੇ ਭੈ-ਭੀਤ ਕਰਨ ਵਾਲਾ ਹੈ।
Fareedkot Teekaਹੇ ਭਾਈ! ਸੰਸਾਰ ਸਮੁੰਦ੍ਰ ਜੋ ਬਿਖਮੁ ਔਰ ਡਰਾਵਣੇ ਵਾਲਾ ਹੈ॥
Prof. Sahib Singhਹੇ ਭਾਈ! ਇਹ ਸੰਸਾਰ-ਸਮੁੰਦਰ (ਬੜਾ) ਡਰਾਉਣਾ ਹੈ ਤੇ (ਤਰਨਾ) ਔਖਾ ਹੈ।ਪਦ ਅਰਥ ਭਵਜਲੁ = ਸੰਸਾਰ-ਸਮੁੰਦਰ। ਬਿਖਮੁ = ਔਖਾ। ਡਰਾਉ = ਡਰਾਉਣਾ।
SikhNet (Spanish)Oh hermano, que difícil es el mar tempestuoso de las existencias materiales, lo llena a uno de miedo.
ਪੂਰਾ ਸਤਿਗੁਰੁ ਰਸਿ ਮਿਲੈ; ਗੁਰੁ ਤਾਰੇ ਹਰਿ ਨਾਉ ॥੧॥ ਰਹਾਉ ॥
pooraa satigur ras milai; gur taare har naau |1| rahaau | Ang 63
Sant Singh KhalsaThe Perfect True Guru, in His Pleasure, has met with me; the Guru has saved me, through the Name of the Lord. ||1||Pause||
Manmohan SinghBy his pleasure the Perfect True Guru has met me and by granting God's Name he has delivered me. Pause.
Manmohan Singh (Punjabi)ਆਪਣੀ ਖੁਸ਼ੀ ਦੁਆਰਾ ਪੂਰਨ ਸਤਿਗੁਰੂ ਮੈਨੂੰ ਮਿਲ ਪਏ ਹਨ ਅਤੇ ਵਾਹਿਗੁਰੂ ਦਾ ਨਾਮ ਦੇ ਕੇ ਉਨ੍ਹਾਂ ਨੇ ਮੈਨੂੰ ਬੰਦ-ਖਲਾਸ ਕਰ ਦਿਤਾ ਹੈ। ਠਹਿਰਾਉ।
Fareedkot Teekaਜੇ ਕਰ ਬ੍ਰਹਮ ਸ੍ਰੋਤੀ ਬ੍ਰਹਮ ਨੇਸਟੀ ਗੁਰੂ (ਰਸਿ) ਪ੍ਰੇਮੀ ਸਿਖ ਕੋ ਮਿਲੇ, ਤੌ ਗੁਰੂ ਹਰੀ ਨਾਮ ਕਾ ਉਪਦੇਸ ਦੇ ਕਰ ਇਸ ਸੰਸਾਰ ਸੇ ਤਾਰ ਲੇਵੇਂਗੇ॥੧॥ ਰਹਾਉ ॥
Prof. Sahib Singhਜਿਸ ਮਨੁੱਖ ਨੂੰ ਪੂਰਾ ਗੁਰੂ ਪ੍ਰੇਮ ਨਾਲ ਮਿਲਦਾ ਹੈ ਉਸ ਨੂੰ ਉਹ ਗੁਰੂ ਪਰਮਾਤਮਾ ਦਾ ਨਾਮ ਦੇ ਕੇ (ਇਸ ਸਮੁੰਦਰ ਵਿਚੋਂ) ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥ਪਦ ਅਰਥ ਰਸਿ = ਆਨੰਦ ਨਾਲ ॥੧॥ ਰਹਾਉ ॥
SikhNet (Spanish)Si encuentro al Guru Perfecto, en Su Dicha me salva a través de la Palabra del Señor. (1-Pausa)
ਚਲਾ ਚਲਾ ਜੇ ਕਰੀ; ਜਾਣਾ ਚਲਣਹਾਰੁ ॥
chalaa chalaa je karee; jaanaa chalanahaar | Ang 63
Sant Singh KhalsaI may say, "I am going, I am going", but I know that, in the end, I must really go.
Manmohan SinghIf I say, "I am to go and depart", it will not avail me. If however I really realise that I am apt to depart, if will.
Manmohan Singh (Punjabi)ਜੇਕਰ ਮੈਂ ਕਹਾਂ, "ਮੈ ਟੁਰ ਤੇ ਚਲੇ ਜਾਣਾ ਹੈ", ਇਸ ਦਾ ਮੈਨੂੰ ਕੋਈ ਲਾਭ ਨਹੀਂ ਹੋਣਾ। ਪ੍ਰੰਤੂ ਜੇਕਰ ਮੈਂ ਅਸਲੀ ਤੌਰ ਤੇ ਅਨੁਭਵ ਕਰ ਲਵਾਂ ਕਿ ਮੈਂ ਕੂਚ ਕਰ ਜਾਣ ਵਾਲਾ ਹਾਂ, ਤਾਂ ਹੋਵੇਗਾ।
Fareedkot Teekaਜੇ ਐਸੇ ਹੀ ਕਰਤੇ ਰਹੀਏ ਕਿ (ਚਲਾ ਚਲਾ) ਮਰਣਾ ਹੈ ਮਰਣਾ ਹੈ ਤਬ ਕੁਛੁ ਪ੍ਰਾਪਤਿ ਨਹੀਂ ਹੋਤਾ ਹੈ, ਜੇ ਕਰ ਦਿਲ ਮੇਂ ਮਰਣਾ ਸਮਝੀਏ ਤੌ ਹੀ ਉਪਰਾਮ ਹੋਈਤਾ ਹੈ॥
Prof. Sahib Singhਜੇ ਮੈਂ ਸਦਾ ਚੇਤੇ ਰੱਖਾਂ ਕਿ ਮੈਂ ਜਗਤ ਤੋਂ ਜ਼ਰੂਰ ਚਲੇ ਜਾਣਾ ਹੈ, ਜੇ ਮੈਂ ਸਮਝ ਲਵਾਂ ਕਿ ਸਾਰਾ ਜਗਤ ਹੀ ਚਲੇ ਜਾਣ ਵਾਲਾ ਹੈ,ਪਦ ਅਰਥ ਚਲਾ = ਚੱਲਾਂ।
SikhNet (Spanish)Recuerda siempre la muerte;
ਜੋ ਆਇਆ ਸੋ ਚਲਸੀ; ਅਮਰੁ ਸੁ ਗੁਰੁ ਕਰਤਾਰੁ ॥
jo aaeaa so chalasee; amar su gur karataar | Ang 63
Sant Singh KhalsaWhoever comes must also go. Only the Guru and the Creator are Eternal.
Manmohan SinghWho-so-ever is come, he shall go, only the Sublime Guru and the Creator are Eternal.
Manmohan Singh (Punjabi)ਜੋ ਕੋਈ ਭੀ ਆਇਆ ਹੈ, ਉਹ ਟੁਰ ਜਾਏਗਾ ਕੇਵਲ ਉਤਕ੍ਰਿਸ਼ਟ ਗੁਰੂ ਤੇ ਸਿਰਜਣਹਾਰ ਸਦੀਵ ਸਥਿਰ ਹਨ।
Fareedkot Teekaਜੋ ਜਨਮਿਆ ਹੈ, ਸੋ ਤੋ ਮ੍ਰਿਤ ਕੋ ਪ੍ਰਾਪਤਿ ਹੋਵੇਗਾ, ਕਿਉਂਕਿ (ਅਮਰੁ) ਮ੍ਰਿਤੂ ਸੇ ਰਹਤ ਤੋ ਗੁਰੂ ਕਰਤਾਰ ਸਰੂਪ ਹੈ॥
Prof. Sahib Singhਜਗਤ ਵਿਚ ਜੋ ਭੀ ਆਇਆ ਹੈ ਉਹ ਆਖ਼ਰ ਚਲਾ ਜਾਇਗਾ, ਮੌਤ-ਰਹਿਤ ਇਕ ਗੁਰੂ ਪਰਮਾਤਮਾ ਹੀ ਹੈ,ਪਦ ਅਰਥ ਅਮਰ = ਮੌਤ-ਰਹਿਤ।
SikhNet (Spanish)pues aquél que vino tiene que partir, sólo el Guru Dios es Eterno.
ਭੀ ਸਚਾ ਸਾਲਾਹਣਾ; ਸਚੈ ਥਾਨਿ ਪਿਆਰੁ ॥੨॥
bhee sachaa saalaahanaa; sachai thaan piaar |2| Ang 63
Sant Singh KhalsaSo praise the True One continually, and love His Place of Truth. ||2||
Manmohan SinghEver eulogise the True One and enshrine affection for His True abode.
Manmohan Singh (Punjabi)ਸਦੀਵ ਹੀ ਸਤਿਪੁਰਖ ਦੀ ਪ੍ਰਸੰਸਾ ਕਰ ਅਤੇ ਉਸ ਦੇ ਸੱਚੇ ਅਸਥਾਨ ਨਾਲ ਪਿਰਹੜੀ ਪਾ।
Fareedkot Teeka(ਸਚੈ ਥਾਨਿ) ਸਤਿਸੰਗ ਮੇਂ ਪਿਆਰ ਕਰ ਕੇ (ਭੀ) ਪੁਨਾ ਸਚ ਕਾ ਹੀ ਸਾਲਾਹਣਾ ਕਰੀਏ॥੨॥
Prof. Sahib Singhਤਾਂ ਫਿਰ ਸਤਸੰਗ ਵਿਚ (ਪ੍ਰਭੂ-ਚਰਨਾਂ ਨਾਲ) ਪਿਆਰ ਪਾ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ (ਬੱਸ! ਇਹੀ ਹੈ ਸੰਸਾਰ-ਸਮੁੰਦਰ ਦੀਆਂ ਵਿਕਾਰ ਲਹਿਰਾਂ ਤੋਂ ਬਚਣ ਦਾ ਤਰੀਕਾ) ॥੨॥ਪਦ ਅਰਥ ਭੀ = ਤਾਂ ਤੇ। ਸਚੈ ਥਾਨਿ = ਸੱਚੇ ਥਾਂ ਵਿਚ, ਸਤਸੰਗ ਵਿਚ ॥੨॥
SikhNet (Spanish)Alaba entonces a tu Señor Verdadero y ama el Recinto de la Verdad. (2)
ਦਰ ਘਰ ਮਹਲਾ ਸੋਹਣੇ; ਪਕੇ ਕੋਟ ਹਜਾਰ ॥
dar ghar mahalaa sohane; pake kott hajaar | Ang 63
Sant Singh KhalsaBeautiful gates, houses and palaces, solidly built forts,
Manmohan SinghThe beautiful gate-ways, houses, palace and thousands of solidly built forts;
Manmohan Singh (Punjabi)ਸੁੰਦਰ ਦਰਵਾਜੇ, ਮਕਾਨ ਮੰਦਰ ਅਤੇ ਹਜਾਰਾਂ ਹੀ ਪੁਖਤਾਂ ਬਣੇ ਹੋਏ ਕਿਲ੍ਹੇ,
Fareedkot Teekaਜੋ ਸਚੇ ਪਰਮੇਸ੍ਵਰ ਕੇ ਭਜਨ ਬਿਨਾ (ਘਰ) ਕਚੇ ਕੋਠੇ ਔਰ ਦਰਵਾਜੇ ਔਰ ਪਕੇ ਮਹਲੋਂ ਕੇ ਸਮੁਦਾਇ ਔਰ ਹਜਾਰੋਂ ਹੀ ਪਕੇ ਕੋਟ ਸੋਭਨੀਕ ਹੈਂ॥
Prof. Sahib Singhਸੋਹਣੇ ਦਰਵਾਜ਼ਿਆਂ ਵਾਲੇ ਸੋਹਣੇ ਘਰ ਤੇ ਮਹੱਲ, ਹਜ਼ਾਰਾਂ ਪੱਕੇ ਕਿਲ੍ਹੇ,ਪਦ ਅਰਥ ਕੋਟ = ਕਿਲ੍ਹੇ।
SikhNet (Spanish)Tus mansiones son bellas, tus miles de fortalezas sólidamente edificadas.
ਹਸਤੀ ਘੋੜੇ ਪਾਖਰੇ; ਲਸਕਰ ਲਖ ਅਪਾਰ ॥
hasatee ghorre paakhare; lasakar lakh apaar | Ang 63
Sant Singh Khalsaelephants, saddled horses, hundreds of thousands of uncounted armies
Manmohan Singhthese go not with any one. With them, the fools get distracted and bothered and finally die.
Manmohan Singh (Punjabi)ਹਾਥੀ ਕਾਠੀਆਂ ਸਣੇ ਅਸਤ੍ਰ ਅਤੇ ਲੱਖਾਂ ਨਹੀਂ, ਸਗੋਂ ਅਣਗਿਣਤ ਫੌਜਾਂ,
Fareedkot Teekaਔਰ ਹਸਤੀ ਘੋੜੇ ਜਿਨੋਂ ਪਰ ਅੰਬਾਰੀਆਂ ਔਰ ਜੀਨ ਪੜੇ ਹੂਏ ਹੈਂ, ਔਰ ਫੌਜਾਂ ਲਾਖੋਂ ਔਰ (ਅਪਾਰ) ਬੇਅੰਤ, ਭਾਵ ਏਹ ਕਿ ਬਹੁਤ ਸੈਨਾ ਭੀ ਹੈ॥
Prof. Sahib Singhਹਾਥੀ, ਘੋੜੇ, ਕਾਠੀਆਂ, ਲੱਖਾਂ ਤੇ ਬੇਅੰਤ ਲਸ਼ਕਰ-ਇਹਨਾਂ ਵਿਚੋਂ ਕੋਈ ਭੀ ਕਿਸੇ ਦੇ ਨਾਲ ਨਹੀਂ ਗਏ।ਪਦ ਅਰਥ ਹਸਤੀ = ਹਾਥੀ। ਪਾਖਰੇ = ਕਾਠੀਆਂ।
SikhNet (Spanish)Tienes elefantes, caballos y sillas y miles de anfitriones que te reciben en todos lados,
ਕਿਸ ਹੀ ਨਾਲਿ. ਨ ਚਲਿਆ; ਖਪਿ ਖਪਿ ਮੁਏ ਅਸਾਰ ॥੩॥
kis hee naal. na chaliaa; khap khap mue asaar |3| Ang 63
Sant Singh Khalsa-none of these will go along with anyone in the end, and yet, the fools bother themselves to exhaustion with these, and then die. ||3||
Manmohan Singhthese go not with any one. With them, the fools get distracted and bothered and finally die.
Manmohan Singh (Punjabi)ਇਹ ਕਿਸੇ ਦੇ ਸਾਥ ਨਹੀਂ ਜਾਂਦੇ। ਉਨ੍ਹਾਂ ਨਾਲ ਮੂਰਖ ਵਿਆਕੁਲ ਤੇ ਖ਼ਪਤੀ ਹੋ, ਓੜਕ ਨੂੰ ਮਰ ਜਾਂਦੇ ਹਨ।
Fareedkot Teekaਇਹ ਸਭ ਵਿਭੂਤੀ ਕਾ ਥਾਟ ਪਰਲੋਕ ਮੇਂ ਕਿਸੀ ਕੇ ਸਾਥ ਨਹੀਂ ਚਲਿਆ ਹੈ, ਇਨ ਮੇਂ ਪਚ ਪਚ ਕਰ (ਅਸਾਰ) ਅਚੇਤ ਵਾ ਅਗਿਨਤ ਵਾ ਬਿਅਰਥ ਮੁਏਂ ਹੈਂ॥੩॥
Prof. Sahib Singhਬੇਸਮਝ ਐਵੇਂ ਹੀ ਖਪ ਖਪ ਕੇ ਆਤਮਕ ਮੌਤੇ ਮਰਦੇ ਰਹੇ (ਇਹਨਾਂ ਦੀ ਖ਼ਾਤਰ ਆਤਮਕ ਜੀਵਨ ਗਵਾ ਗਏ) ॥੩॥ਪਦ ਅਰਥ ਅਸਾਰ = ਜਿਨ੍ਹਾਂ ਨੂੰ ਸਾਰ ਨਹੀਂ, ਬੇਸਮਝ ॥੩॥
SikhNet (Spanish)pero nada se irá contigo. Como un tonto y de forma impune has desperdiciado tu vida. (3)
ਸੁਇਨਾ ਰੁਪਾ ਸੰਚੀਐ; ਮਾਲੁ ਜਾਲੁ ਜੰਜਾਲੁ ॥
sueinaa rupaa sancheeai; maal jaal janjaal | Ang 63
Sant Singh KhalsaYou may gather gold and sliver, but wealth is just a net of entanglement.
Manmohan SinghMan may amass gold and silver but wealth is an entangling net.
Manmohan Singh (Punjabi)ਇਨਸਾਨ ਸੋਨਾ ਅਤੇ ਚਾਂਦੀ ਜਮ੍ਹਾਂ ਕਰ ਲਵੇ ਪ੍ਰੰਤੂ ਦੌਲਤ ਇਕ ਫਸਾ ਲੈਣ ਵਾਲੀ ਫਾਹੀ ਹੈ।
Fareedkot Teekaਸ੍ਵਰਨ ਔ ਚਾਂਦੀ ਔਰ (ਮਾਲੁ) ਹੈ ਗੈ ਹਾਥੀ ਘੋੜੇ ਆਦਿ (ਸੰਚੀਐ) ਇਕੱਤ੍ਰ ਕਰੀਏ, ਏਹ (ਜਾਲੁ) ਸਮੂਹ (ਜੰਜਾਲੁ) ਬੰਧਨ ਰੂਪ ਹੈਂ॥
Prof. Sahib Singhਜੇ ਸੋਨਾ ਚਾਂਦੀ ਇਕੱਠਾ ਕਰਦੇ ਜਾਈਏ, ਤਾਂ ਇਹ ਮਾਲ ਧਨ (ਜਿੰਦ ਨੂੰ ਮੋਹ ਵਿਚ ਫਸਾਣ ਲਈ) ਜਾਲ ਬਣਦਾ ਹੈ ਫਾਹੀ ਬਣਦਾ ਹੈ।ਪਦ ਅਰਥ ਸੰਚੀਐ = ਇਕੱਠਾ ਕਰੀਏ।
SikhNet (Spanish)Aunque juntemos oro, plata y muchos bienes,
ਸਭ ਜਗ ਮਹਿ ਦੋਹੀ ਫੇਰੀਐ; ਬਿਨੁ ਨਾਵੈ. ਸਿਰਿ ਕਾਲੁ ॥
sabh jag meh dohee fereeai; bin naavai. sir kaal | Ang 63
Sant Singh KhalsaYou may beat the drum and proclaim authority over the whole world, but without the Name, death hovers over your head.
Manmohan SinghHe may proclaim his authority, by beat of drum in the whole world but without the Name death stands over his head.
Manmohan Singh (Punjabi)ਉਹ ਆਪਣੀ ਹਕੂਮਤ ਦਾ ਢੰਡੋਰਾ ਸਾਰੇ ਸੰਸਾਰ ਅੰਦਰ ਦੁਆ ਦੇਵੇ ਪ੍ਰੰਤੂ ਨਾਮ ਦੇ ਬਗੈਰ ਮੌਤ ਉਸ ਦੇ ਸਿਰ ਉਤੇ ਖੜੀ ਹੈ।
Fareedkot Teekaਔਰ ਐਸਾ ਤੇਜ ਭੀ ਹੋਵੇ ਸਭ ਜਗਤ ਮੇਂ ਅਪਨੀ ਦੋਹੀ ਫੇਰੀਏ, ਜਿਸ ਕੋ ਕੋਈ ਉਲੰਘ ਨਾ ਸਕੇ, ਪਰੰਤੂ ਵਾਹਿਗੁਰੂ ਕੇ ਨਾਮ ਸੇ ਬਿਨਾ ਸਿਰ ਪਰ ਕਾਲ ਖੜਾ ਹੈ, ਤਿਸ ਤੇ ਕੋਈ ਬਚ ਨਹੀਂ ਸਕਤਾ ਹੈ॥
Prof. Sahib Singhਜੇ ਆਪਣੀ ਤਾਕਤ ਦੀ ਦੁਹਾਈ ਸਾਰੇ ਜਗਤ ਵਿਚ ਫਿਰਾ ਸਕੀਏ, ਤਾਂ ਭੀ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਸਿਰ ਉੱਤੇ ਮੌਤ ਦਾ ਡਰ (ਕਾਇਮ ਰਹਿੰਦਾ) ਹੈ।ਪਦ ਅਰਥ ਦੋਹੀ = ਦੁਹਾਈ, ਢੰਢੋਰਾ। ਸਿਰਿ = ਸਿਰ ਉੱਤੇ।
SikhNet (Spanish)y nuestra presencia sea anunciada con trompetas al mundo entero, sin el Nombre del Señor la muerte nos tomará.
ਪਿੰਡੁ ਪੜੈ. ਜੀਉ ਖੇਲਸੀ; ਬਦਫੈਲੀ ਕਿਆ ਹਾਲੁ ॥੪॥
pindd parrai. jeeo khelasee; badafailee kiaa haal |4| Ang 63
Sant Singh KhalsaWhen the body falls, the play of life is over; what shall be the condition of the evil-doers then? ||4||
Manmohan SinghWhen the body falls, the life's play is over. What shall be the condition of evil-doers then?
Manmohan Singh (Punjabi)ਜਦ ਦੇਹਿ ਡਿਗ ਪੈਦੀ ਹੈ, ਜਿੰਦਗੀ ਦੀ ਖੇਡ ਮੁਕ ਜਾਂਦੀ ਹੈ। ਉਦੋਂ ਬਦਮਾਸ਼ਾਂ ਦੀ ਕੀ ਦਸ਼ਾਂ ਹੋਏਗੀ?
Fareedkot Teekaਜਬ ਸਰੀਰ ਗਿਰ ਪੜੇਗਾ ਤਬ ਜੀਵ ਕੋ ਜੋ ਚਿਦਾਭਾਸ ਹੈ, ਸੋ (ਖੇਲਸੀ) ਚਲਾ ਜਾਵੇਗਾ, (ਬਦਫੈਲੀ) ਮੰਦ ਕਰਮੀਓਂ ਕਾ ਕਿਆ ਹਾਲ ਹੋਵੇਗਾ, ਭਾਵ ਏਹ ਕਿ ਤਿਨ ਕੋ ਦੁਖੋਂ ਸਹਤ ਮੰਦ ਹੀ ਸਮਾਂ ਗੁਜਰੇਗਾ॥੪॥
Prof. Sahib Singhਜਦੋਂ ਜਿੰਦ ਜ਼ਿੰਦਗੀ ਦੀ ਖੇਡ ਖੇਡ ਜਾਂਦੀ ਹੈ ਤੇ ਸਰੀਰ (ਮਿੱਟੀ ਹੋ ਕੇ) ਢਹਿ ਪੈਂਦਾ ਹੈ, ਤਦੋਂ (ਧਨ ਪਦਾਰਥ ਦੀ ਖ਼ਾਤਰ) ਮੰਦੇ ਕੰਮ ਕਰਨ ਵਾਲਿਆਂ ਦਾ ਭੈੜਾ ਹਾਲ ਹੀ ਹੁੰਦਾ ਹੈ ॥੪॥ਪਦ ਅਰਥ ਖੇਲਸੀ = ਖੇਡ ਖੇਡ ਜਾਇਗਾ, ਖੇਡ ਮੁਕਾ ਜਾਇਗਾ। ਪਿੰਡੁ = ਸਰੀਰ। ਪੜੈ = ਢਹਿ ਪੈਂਦਾ ਹੈ। ਬਦਫੈਲੀ = ਵਿਕਾਰੀ, ਬੁਰੇ ਫੇਲਾਂ ਵਾਲੇ ॥੪॥
SikhNet (Spanish)Cuando el cuerpo cae, el juego de la vida termina, ¿Qué tendrán que enfrentar los malvados? (4)
ਪੁਤਾ ਦੇਖਿ ਵਿਗਸੀਐ; ਨਾਰੀ ਸੇਜ ਭਤਾਰ ॥
putaa dekh vigaseeai; naaree sej bhataar | Ang 63
Sant Singh KhalsaThe husband is delighted seeing his sons, and his wife upon his bed.
Manmohan SinghThe husband delights on beholding his sons and his wife on the couch.
Manmohan Singh (Punjabi)ਆਪਣੇ ਪੁਤ੍ਰਾਂ ਨੂੰ ਵੇਖ ਕੇ ਆਪਣੀ ਪਤਨੀ ਨੂੰ ਪਲੰਘ ਉਤੇ ਤੱਕ ਕੇ ਪਤੀ ਖੁਸ਼ ਹੁੰਦਾ ਹੈ।
Fareedkot Teekaਪੁਤ੍ਰੋਂ ਕੋ ਦੇਖ ਕਰ ਪ੍ਰਸਿੰਨ ਹੋਤਾ ਹੈ, ਔਰ ਇਸਤ੍ਰੀ ਸੇਜ ਪਰ ਪਤੀ ਕੋ ਦੇਖ ਕਰ, ਵਾ ਪਤੀ ਇਸਤ੍ਰੀ ਕੋ ਦੇਖ ਕਰ ਪ੍ਰਸੰਨ ਹੋਤਾ ਹੈ॥
Prof. Sahib Singhਪਿਉ (ਆਪਣੇ) ਪੁੱਤਰਾਂ ਨੂੰ ਵੇਖ ਕੇ ਖ਼ੁਸ਼ ਹੁੰਦਾ ਹੈ, ਖਸਮ (ਆਪਣੀ) ਸੇਜ ਉਤੇ ਇਸਤ੍ਰੀ ਨੂੰ ਵੇਖ ਕੇ ਖਿੜਦਾ ਹੈ।ਪਦ ਅਰਥ ਵਿਗਸੀਐ = ਖ਼ੁਸ਼ ਹੋਈਦਾ ਹੈ।
SikhNet (Spanish)Nos llenamos de felicidad al ver a nuestros hijos, el esposo está complacido con la esposa y su aposento.
ਚੋਆ ਚੰਦਨੁ ਲਾਈਐ; ਕਾਪੜੁ ਰੂਪੁ ਸੀਗਾਰੁ ॥
choaa chandan laaeeai; kaaparr roop seegaar | Ang 63
Sant Singh KhalsaHe applies sandalwood and scented oils, and dresses himself in his beautiful clothes.
Manmohan SinghHe applies essence of aloe wood and sandal and bedecks himself with beautiful clothes.
Manmohan Singh (Punjabi)ਉਹ ਊਦ ਦੀ ਲੱਕੜੀ ਤੇ ਚੰਨਣ ਦਾ ਅਤਰ ਮਲਦਾ ਹੈ, ਅਤੇ ਸੁੰਦਰ ਕਪੜਿਆਂ ਨਾਲ ਆਪਣੇ ਆਪ ਨੂੰ ਸ਼ਿੰਗਾਰਦਾ ਹੈ।
Fareedkot Teekaਔਰ (ਚੋਆ) ਚੰਦਨ ਕਾ ਅਤ੍ਰ ਲਗਾਈਐ, ਔਰ ਕਪੜਿਓਂ ਕਾ ਸਿੰਗਾਰ ਕਰ ਕੇ ਰੂਪਵਾਨ ਹੋਈਏ॥
Prof. Sahib Singh(ਇਸ ਸਰੀਰ ਨੂੰ) ਅਤਰ ਤੇ ਚੰਦਨ ਲਾਈਦਾ ਹੈ। ਸੋਹਣਾ ਕੱਪੜਾ, ਰੂਪ, ਗਹਿਣਾ ਆਦਿਕ (ਵੇਖ ਕੇ ਮਨ ਖ਼ੁਸ਼ ਹੁੰਦਾ ਹੈ);ਪਦ ਅਰਥ ਚੋਆ = ਅਤਰ।
SikhNet (Spanish)Nos ponemos esencia de rosas, de sándalo y nos adornamos con ropas bellas.
ਖੇਹੂ ਖੇਹ ਰਲਾਈਐ; ਛੋਡਿ ਚਲੈ ਘਰ ਬਾਰੁ ॥੫॥
khehoo kheh ralaaeeai; chhodd chalai ghar baar |5| Ang 63
Sant Singh KhalsaBut dust shall mix with dust, and he shall depart, leaving hearth and home behind. ||5||
Manmohan SinghLeaving his hearth and home he depart and dust mixes with dust.
Manmohan Singh (Punjabi)ਆਪਣਾ ਝੁੱਗਾ-ਝਾਹਾ ਤਿਆਗ ਕੇ ਉਹ ਟੁਰ ਜਾਂਦਾ ਹੈ ਅਤੇ ਮਿੱਟੀ ਮਿੱਟੀ ਨਾਲ ਮਿਲ ਜਾਂਦੀ ਹੈ।
Fareedkot Teekaਪਰੰਤੂ (ਖੇਹੂ) ਮ੍ਰਿਤਕਾ ਕਰ ਕੇ ਰਚਤ ਸਰੀਰ ਤੋ ਅੰਤ ਕੋ (ਖੇਹ) ਮ੍ਰਿਤਕਾ ਮੇਂ ਹੀ ਰਲਾ ਦੇਈਤਾ ਹੈ, ਅਰ ਅਪਨੇ ਕਰਮ ਅਨੁਸਾਰ ਜੀਵ ਘਰ ਬਾਰ ਛੋਡ ਕੇ ਚਲਾ ਜਾਤਾ ਹੈ॥੫॥
Prof. Sahib Singhਪਰ ਆਖ਼ਰ ਸਰੀਰ ਮਿੱਟੀ ਹੋ ਕੇ ਮਿੱਟੀ ਵਿਚ ਰਲ ਜਾਂਦਾ ਹੈ, ਤੇ ਮਾਣ ਕਰਨ ਵਾਲਾ (ਜੀਵ) ਘਰ ਬਾਰ ਛੱਡ ਕੇ (ਸੰਸਾਰ ਤੋਂ) ਚਲਾ ਜਾਂਦਾ ਹੈ ॥੫॥ਪਦ ਅਰਥ ਖੇਹ = ਮਿੱਟੀ। ਘਰ ਬਾਰੁ = ਘਰ ਦਾ ਸਾਜ-ਸਾਮਾਨ ॥੫॥
SikhNet (Spanish)Pero el polvo regresa al polvo, y uno tiene que partir, dejando el hogar y sus placeres. (5)
ਮਹਰ ਮਲੂਕ ਕਹਾਈਐ; ਰਾਜਾ ਰਾਉ ਕਿ ਖਾਨੁ ॥
mehar malook kahaaeeai; raajaa raau ki khaan | Ang 63
Sant Singh KhalsaHe may be called a chief, an emperor, a king, a governor or a lord;
Manmohan SinghHe may be called a chief, an emperor, a king, a governor or a Lord.
Manmohan Singh (Punjabi)ਉਹ ਸਰਦਾਰ, ਮਹਾਰਾਜਾ, ਪਾਤਸ਼ਾਹ, ਸੂਬਾ, ਜਾਂ ਮਨਸਬਦਾਰ ਕਹਿ ਕੇ ਸਦਿਆ ਜਾਂਦਾ ਹੋਵੇ।
Fareedkot Teeka(ਮਹਰ) ਪੰਚ (ਮਲੂਕ) ਬਾਦਸ਼ਾਹ ਔਰ (ਰਾਜਾ) ਮੰਡਲੀਕ ਔਰ (ਰਾਉ) ਏਕ ਖਿਤਾਬ ਰਾਜਿਓਂ ਵਿਖੇ ਔਰ ਜੋ (ਖਾਨ) ਸਰਦਾਰ ਕਹਾਈਏ॥
Prof. Sahib Singhਸਰਦਾਰ, ਬਾਦਸ਼ਾਹ, ਰਾਜਾ, ਰਾਉ ਜਾਂ ਖ਼ਾਨ ਅਖਵਾਈਦਾ ਹੈ।ਪਦ ਅਰਥ ਮਹਰ = ਚੌਧਰੀ, ਸਰਦਾਰ। ਮਲੂਕ = ਬਾਦਸ਼ਾਹ। ਰਾਉ = ਰਾਜਾ। ਕਿ = ਜਾਂ।
SikhNet (Spanish)Podremos ser reconocidos como líderes, reyes, rajás o emperadores.
ਚਉਧਰੀ ਰਾਉ ਸਦਾਈਐ; ਜਲਿ ਬਲੀਐ ਅਭਿਮਾਨ ॥
chaudharee raau sadaaeeai; jal baleeai abhimaan | Ang 63
Sant Singh Khalsahe may present himself as a leader or a chief, but this just burns him in the fire of egotistical pride.
Manmohan SinghHe may be styled a headman or a duke, but all this is burning and igniting with egotism.
Manmohan Singh (Punjabi)ਉਹ ਮੁਖੀਆ ਮਨੁੱਖ ਤੇ ਨਵਾਬ ਆਖਿਆ ਜਾਂਦਾ ਹੋਵੇ, ਪ੍ਰੰਤੂ ਇਹ ਸਮੂਹ ਹੰਕਾਰ ਨਾਲ ਸੜਨਾ ਤੇ ਮੱਚਣਾ ਹੈ।
Fareedkot Teekaਚਉਧਰੀ ਔਰ (ਰਾਉ) ਰਜਪੂਤ ਕਹਾਈਏ, ਏਹ ਅਭਿਮਾਨ ਰੂਪੀ (ਜਲਿ) ਬਲਦੀ ਅਗਨੀ ਮੇਂ ਬਲੀਤਾ ਹੈ ਕਿ ਮੈਂ ਰਾਉ ਹੂੰ ਔਰ ਖਾਨ ਹੂੰ॥
Prof. Sahib Singh(ਆਪਣੇ ਆਪ ਨੂੰ) ਚੌਧਰੀ, ਰਾਇ (ਸਾਹਿਬ ਆਦਿਕ) ਸਦਾਈਦਾ ਹੈ, (ਇਸ ਵਡੱਪਣ ਦੇ) ਅਹੰਕਾਰ ਨਾਲ ਸੜ ਮਰੀਦਾ ਹੈ (ਜੇ ਕੋਈ ਪੂਰਾ ਮਾਣ-ਆਦਰ ਨਾਹ ਕਰੇ)।
SikhNet (Spanish)Pero todo esto quema y consume nuestro ser en el fuego del orgullo.
ਮਨਮੁਖਿ. ਨਾਮੁ ਵਿਸਾਰਿਆ; ਜਿਉ. ਡਵਿ ਦਧਾ ਕਾਨੁ ॥੬॥
manamukh. naam visaariaa; jiau. ddav dadhaa kaan |6| Ang 63
Sant Singh KhalsaThe self-willed manmukh has forgotten the Naam. He is like straw, burning in the forest fire. ||6||
Manmohan SinghThe perverse person has forgotten God's Name. He is like a reed burnt with jungle fire.4
Manmohan Singh (Punjabi)ਕੁਮਾਰਗੀ ਪੁਰਸ਼ ਨੇ ਹਰੀ ਨਾਮ ਨੂੰ ਭੁਲਾ ਦਿੱਤਾ ਹੈ। ਉਹ ਜੰਗਲ ਦੀ ਅੱਗ ਨਾਲ ਸੜੇ ਹੋਏ ਕਾਨੇ ਦੀ ਮਾਨਿੰਦ ਹੈ।
Fareedkot Teekaਇਨ ਅਭਿਮਾਨੋਂ ਮੇਂ ਲਾਗ ਕਰ ਮਨਮੁਖੋਂ ਨੇ ਨਾਮ ਕੋ ਵਿਸਾਰ ਦੀਆ ਹੈ, ਜੈਸੇ (ਡਵਿ) ਡਉਕੀ ਅਗਨੀ ਮੇਂ (ਦਧਾ) ਜਲਾ ਹੂਆ ਕਾਨਾ ਹੋਤਾ ਹੈ, ਤੈਸੇ ਵਹੁ ਮਨਮੁਖ ਹੈਂ। ਭਾਵ ਏਹ ਕਿ ਜੈਸੇ ਕਾਨਾ ਊਪਰ ਸੇ ਚਿਲਕਤਾ ਹੈ ਔਰ ਅੰਤਰ ਸੇ ਸੁਆਹ ਰੂਪ ਹੈ, ਤੈਸੇ ਮਨਮੁਖ ਉਪਰ ਤੋ ਅਛੇ ਅਨੰਦਵਾਨ ਦੇਖੀਤੇ ਹੈਂ ਅੰਤਰ ਸੇ ਤ੍ਰਿਸ਼ਨਾ ਅਗਨੀ ਕਰ ਭਸਮ ਹੂਏ ਹੂਏ ਹੈਂ॥੬॥
Prof. Sahib Singh(ਪਰ ਇਤਨਾ ਕੁਝ ਹੁੰਦਿਆਂ ਭੀ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ, ਤੇ (ਇਉਂ ਦਿੱਸਿਆ) ਜਿਵੇਂ ਜੰਗਲ ਦੀ ਅੱਗ ਨਾਲ ਸੜਿਆ ਹੋਇਆ ਕਾਨਾ ਹੈ (ਬਾਹਰੋਂ ਚਮਕਦਾ, ਤੇ ਅੰਦਰੋਂ ਸੜ ਕੇ ਕਾਲਾ) ॥੬॥ਪਦ ਅਰਥ ਡਵਿ = ਡਵ ਨਾਲ, ਜੰਗਲ ਦੀ ਅੱਗ ਨਾਲ। ਦਧਾ = ਦੱਧਾ, ਸੜਿਆ ਹੋਇਆ। ਕਾਨੁ = ਕਾਨਾ ॥੬॥
SikhNet (Spanish)Los arrogantes Manmukjs, que se olvidan del Nombre del Señor, son quemados así como el fuego del bosque consume los árboles de bambú. (6)
ਹਉਮੈ ਕਰਿ ਕਰਿ ਜਾਇਸੀ; ਜੋ ਆਇਆ ਜਗ ਮਾਹਿ ॥
haumai kar kar jaaeisee; jo aaeaa jag maeh | Ang 63
Sant Singh KhalsaWhoever comes into the world and indulges in ego, must depart.
Manmohan SinghWho so ever is come in this world he is awfully infested with pride and is bound to depart.
Manmohan Singh (Punjabi)ਜੋ ਕੋਈ ਭੀ ਇਸ ਜਹਾਨ ਅੰਦਰ ਆਇਆ ਹੈ, ਉਸ ਨੂੰ ਹੰਕਾਰ ਬੁਰੀ ਤਰ੍ਹਾਂ ਚੰਮੜਿਆ ਹੋਇਆ ਹੈ ਅਤੇ ਉਸ ਨੂੰ ਮਜਬੂਰੀ ਜਾਣਾ ਪਏਗਾ।
Fareedkot Teekaਜੋ ਸੰਸਾਰ ਮੇਂ ਆਇਆ ਹੈ, ਸੋ ਹੰਤਾ ਮਮਤਾ ਕਰ ਕੇ ਚਲਾ ਜਾਵੇਗਾ॥
Prof. Sahib Singhਜਗਤ ਵਿਚ ਜੋ ਭੀ ਆਇਆ ਹੈ 'ਮੈਂ ਵੱਡਾ, ਮੈਂ ਵੱਡਾ' ਆਖ ਆਖ ਕੇ (ਆਖ਼ਰ ਇਥੋਂ) ਚਲਾ ਜਾਇਗਾ।
SikhNet (Spanish)El mundo es como la fábrica de Kejel, en él, cuerpo y mente son ennegrecidos.
ਸਭੁ ਜਗੁ. ਕਾਜਲ ਕੋਠੜੀ; ਤਨੁ ਮਨੁ ਦੇਹ. ਸੁਆਹਿ ॥
sabh jag. kaajal kottharree; tan man deh. suaaeh | Ang 64
Sant Singh KhalsaThe whole world is a store-house of lamp-black; the body and mind are blackened with it.
Manmohan SinghThe entire world is a chamber of lampblack. the body, soul and human Frame are all blackened therewith.
Manmohan Singh (Punjabi)ਸਾਰਾ ਸੰਸਾਰ ਕਾਲਖ ਦੀ ਕੁਟੀਆ ਹੈ। ਸਰੀਰ ਆਤਮਾ ਅਤੇ ਮਨੁੱਖੀ ਜਿਸਮ ਸਮੂਹ ਉਸ ਨਾਲ ਕਾਲੇ ਹੋ ਜਾਂਦੇ ਹਨ।
Fareedkot Teekaਸੰਪੂਰਨ ਜਗਤੁ ਪਾਪੋਂ ਰੂਪ ਵਾ ਵਿਖ੍ਯੋਂ ਰੂਪ (ਕਾਜਲ) ਕੀ ਕੋਠੜੀ ਹੈ, ਇਨ ਕੇ (ਤਨੁ) ਸਾਥ ਲਗ ਕਰ ਕੇ ਮਨੁ ਔਰ ਦੇਹ ਸੁਆਹਿ, ਭਾਵ ਕਾਲੇ ਹੋਇ ਰਹੇ ਹੈਂ। ਵਾ ਮਨ ਕੇ (ਤਨੁ) ਸਾਥ ਦੇਹਿ (ਸੁਆਹਿ) ਕਾਲੀ ਹੋ ਰਹੀ ਹੈ, ਵਾ ਮਨ ਜੋ (ਤਨੁ) ਸੂਖਮ ਹੈ ਔਰ (ਤਨੁ) ਦੇਹ ਅਸਥੂਲ ਸਰੀਰੁ ਕਾਲੇ ਹੋ ਰਹੇ ਹੈਂ॥
Prof. Sahib Singhਇਹ ਸਾਰਾ ਜਗਤ ਕੱਜਲ ਦੀ ਕੋਠੜੀ (ਸਮਾਨ) ਹੈ (ਜੇਹੜਾ ਭੀ ਇਸ ਦੇ ਮੋਹ ਵਿਚ ਫਸਦਾ ਹੈ, ਉਸ ਦਾ) ਤਨ ਮਨ ਸਰੀਰ ਸੁਆਹ ਵਿਚ ਮਿਲ ਜਾਂਦਾ ਹੈ।ਪਦ ਅਰਥ ਦੇਹਿ = ਸਰੀਰ।
SikhNet (Spanish)Y sólo brillarán de pureza aquéllos
ਗੁਰਿ ਰਾਖੇ ਸੇ ਨਿਰਮਲੇ; ਸਬਦਿ ਨਿਵਾਰੀ ਭਾਹਿ ॥੭॥
gur raakhe se niramale; sabad nivaaree bhaeh |7| Ang 64
Sant Singh KhalsaThose who are saved by the Guru are immaculate and pure; through the Word of the Shabad, they extinguish the fire of desire. ||7||
Manmohan SinghThey, whom the Guru preserves are pure and with God's Name, extinguish the fire of desires.
Manmohan Singh (Punjabi)ਜਿਨ੍ਹਾਂ ਦੀ ਗੁਰੂ ਰਖਿਆ ਕਰਦਾ ਹੈ, ਉਹ ਪਵਿੱਤ੍ਰ ਹਨ ਅਤੇ ਵਾਹਿਗੁਰੂ ਦੇ ਨਾਮ ਨਾਲ ਉਹ ਖਾਹਿਸ਼ਾਂ ਦੀ ਅੱਗ ਨੂੰ ਬੁਝਾ ਦਿੰਦੇ ਹਨ।
Fareedkot Teekaਜੋ ਗੁਰੋਂ ਨੇ ਕ੍ਰਿਪਾ ਕਰ ਕੇ ਪਾਪੋਂ ਔਰ ਵਿਖ੍ਯੋਂ ਸੇ ਰਖੇ ਹੈਂ, ਸੋ (ਨਿਰਮਲੇ) ਊਜਲੇ ਰਹੇ ਹੈਂ, ਤਿਨ੍ਹੋਂ ਕੀ ਗੁਰੋਂ ਨੇ (ਸਬਦਿ) ਉਪਦੇਸੁ ਦੇ ਕਰ ਤ੍ਰਿਸਨਾ ਰੂਪੀ (ਭਾਹਿ) ਅਗਨੀ (ਨਿਵਾਰੀ) ਹਟਾਈ ਹੈ॥
Prof. Sahib Singhਗੁਰੂ ਨੇ ਆਪਣੇ ਸ਼ਬਦ ਦੀ ਰਾਹੀਂ ਜਿਨ੍ਹਾਂ ਦੀ ਤ੍ਰਿਸ਼ਨਾ ਅੱਗ ਦੂਰ ਕਰ ਦਿੱਤੀ, ਉਹ (ਇਸ ਕੱਜਲ-ਕੋਠੜੀ ਵਿਚੋਂ) ਸਾਫ਼-ਸੁਥਰੇ ਹੀ ਰਹੇ ॥੭॥ਪਦ ਅਰਥ ਗੁਰਿ = ਗੁਰੂ ਨੇ। ਸਬਦਿ = ਸ਼ਬਦ ਦੀ ਰਾਹੀਂ। ਭਾਹਿ = ਅੱਗ, ਤ੍ਰਿਸ਼ਨਾ ॥੭॥
SikhNet (Spanish)a quienes el Guru salve, y quienes, a través de la Palabra, sofoquen su fuego interior. (7)
ਨਾਨਕ. ਤਰੀਐ ਸਚਿ ਨਾਮਿ; ਸਿਰਿ ਸਾਹਾ ਪਾਤਿਸਾਹੁ ॥
naanak. tareeai sach naam; sir saahaa paatisaahu | Ang 64
Sant Singh KhalsaO Nanak, they swim across with the True Name of the Lord, the King above the heads of kings.
Manmohan SinghNanak, man swims across with the True Name of the king over the head of kings.
Manmohan Singh (Punjabi)ਨਾਨਕ, ਬਾਦਸ਼ਾਹਾਂ ਦੇ ਸਿਰ ਉਪਰਲੇ ਬਾਦਸ਼ਾਹ ਦੇ ਸਤਿਨਾਮ ਦੇ ਨਾਲ ਆਦਮੀ ਪਾਰ ਉਤਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਵਾਹਿਗੁਰੂ ਕਾ ਪਾਤਸਾਹੁ ਹੈ, ਤਿਸ ਕੇ ਸਰੋਮਣੀ ਸਚੇ ਨਾਮ ਕਰ ਕੇ ਸੰਸਾਰ ਸਮੁੰਦਰ ਕੋ ਤਰੀਤਾ ਹੈ॥
Prof. Sahib Singhਜੇਹੜਾ ਪਰਮਾਤਮਾ ਸਭ ਸ਼ਾਹਾਂ ਦੇ ਸਿਰ ਉੱਤੇ ਪਾਤਿਸ਼ਾਹ ਹੈ, ਉਸ ਦੇ ਸਦਾ-ਥਿਰ ਨਾਮ ਵਿਚ ਜੁੜ ਕੇ (ਇਸ ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘੀਦਾ ਹੈ।ਪਦ ਅਰਥ ਸਿਰਿ ਸਾਹਾ = ਸ਼ਾਹਾਂ ਦੇ ਸਿਰ ਉੱਤੇ।
SikhNet (Spanish)Dice Nanak, uno nada a través con el Nombre Verdadero, el Nombre del Señor es el Rey de reyes.
ਮੈ ਹਰਿ ਨਾਮੁ. ਨ ਵੀਸਰੈ; ਹਰਿ ਨਾਮੁ ਰਤਨੁ ਵੇਸਾਹੁ ॥
mai har naam. na veesarai; har naam ratan vesaahu | Ang 64
Sant Singh KhalsaMay I never forget the Name of the Lord! I have purchased the Jewel of the Lord's Name.
Manmohan SinghMay I not forget God's Name, I have purchased the jewel of God's Name.
Manmohan Singh (Punjabi)ਮੈਨੂੰ ਵਾਹਿਗੁਰੂ ਦਾ ਨਾਮ ਨਾਂ ਭੁੱਲੇ, ਮੈਂ ਵਾਹਿਗੁਰੂ ਦੇ ਨਾਮ ਦਾ ਜਵੇਹਰ ਖਰੀਦ ਲਿਆ ਹੈ।
Fareedkot Teekaਤਾਂ ਤੇ ਐਸੇ ਬੇਨਤੀ ਕਰੀਏ: ਹੇ ਹਰੀ! ਮੇਰੇ ਕੋ ਤੇਰਾ ਨਾਮੁ ਨ ਵਿਸਰ ਜਾਵੇ, ਔਰ ਹੇ ਹਰੀ! ਨਾਮ ਜੋ ਰਤਨ ਰੂਪ ਮੈਂ ਤਿਸੀ ਕਾ (ਵਿਸਾਹ) ਭਰੋਸਾ ਕਰਾਂ॥
Prof. Sahib Singhਹੇ ਨਾਨਕ! (ਅਰਦਾਸ ਕਰ ਕੇ ਆਖ-) ਮੈਨੂੰ ਪਰਮਾਤਮਾ ਦਾ ਨਾਮ ਕਦੇ ਨਾ ਭੁੱਲੇ, ਪਰਮਾਤਮਾ ਦਾ ਨਾਮ-ਰਤਨ ਨਾਮ-ਪੂੰਜੀ (ਮੇਰੇ ਪਾਸ ਸਦਾ-ਥਿਰ ਰਹੇ)।ਪਦ ਅਰਥ ਵੇਸਾਹੁ = ਪੂੰਜੀ।
SikhNet (Spanish)Que no me olvide entonces del Nombre del Señor; he comprado la Joya del Nombre del Señor.
ਮਨਮੁਖ ਭਉਜਲਿ ਪਚਿ ਮੁਏ; ਗੁਰਮੁਖਿ ਤਰੇ ਅਥਾਹੁ ॥੮॥੧੬॥
manamukh bhaujal pach mue; guramukh tare athaahu |8|16| Ang 64
Sant Singh KhalsaThe self-willed manmukhs putrefy and die in the terrifying world-ocean, while the Gurmukhs cross over the bottomless ocean. ||8||16||
Manmohan SinghThe wayward putrefy and die in the terrible ocean (world) and the Guru-wards cross the unfathomable ocean.
Manmohan Singh (Punjabi)ਆਪ-ਹੁਦਰੇ ਭੈਦਾਇਕ ਸੰਸਾਰ ਸਮੁੰਦਰ ਅੰਦਰ ਗਲ ਸੜ ਕੇ ਮਰ ਜਾਂਦੇ ਹਨ ਅਤੇ ਗੁਰੂ-ਸਮਰਪਣ ਅਗਾਧ ਸਾਗਰ (ਸੰਸਰ) ਤੋਂ ਪਾਰ ਉਤਰ ਜਾਂਦੇ ਹਨ।
Fareedkot Teekaਮਨਮੁਖ ਤੋ ਸੰਸਾਰ ਸਮੁੰਦਰ ਮੇਂ (ਪਚਿ ਮੁਏ) ਜਲ ਮੁਏ ਹੈਂ, ਭਾਵ ਸੇ ਡੂਬ ਮੂਏ ਹੈਂ, ਔਰ ਜੋ ਗੁਰਮੁਖਿ ਅਥਾਹਿ ਸੰਸਾਰੁ ਸਮੁੰਦ੍ਰ ਹੈ ਤਿਸ ਤੇ ਤਰੇ ਹੈਂ॥੮॥੧੬॥☬ਗੁਰੂ ਨਾਨਕ ਸਾਹਿਬ ਜੀ ਜਬ ਮੱਕੇ ਸੇ ਹੋ ਕਰ ਮਦੀਨੇ ਮੇਂ ਆਏ, ਔਰ ਜਹਾਂ ਮਹੰਮਦ ਕੀ ਕਬਰ ਹੈ ਤਹਾਂ ਗਏ। ਤਬ ਕਬਰ ਮਹਾਰਾਜ ਕੋ ਦੇਖ ਕਰ ਝੁਕੀ ਔਰ ਫੇਰ ਥਿਰੁ ਹੋ ਗਈ। ਇਸ ਅਸਚਰਜ ਕੋ ਦੇਖ ਕਰ ਸਭ ਕਾਜੀ ਵਾ ਇਮਾਮ ਇਕਠੇ ਹੋ ਕਰ ਚਰਚਾ ਕਰਨੇ ਲਗੇ। ਜਬ ਹਾਰ ਗਏ ਤਬ ਬੇਨਤੀ ਕਰ ਬੋਲੇ "ਮਹਾਰਾਜ ਆਪ ਯਹਾਂ ਹੀ ਮੁਕਾਮੁ ਕਰੀਏ।" ਤਿਨ ਕੇ ਪ੍ਰਤਿ ਉਪਦੇਸ਼ ਦੇਤੇ ਹੂਏ ਔਰ ਸੰਸਾਰ ਕੀ ਅਨਸਿਥਿਰਤਾ ਦਿਖਲਾਉਤੇ ਹੂਏ ਸ੍ਰੀ ਮੁਖ ਸੇ ਸਬਦੁ ਉਚਾਰਨ ਕਰਤੇ ਹੈਂ:
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਸੰਸਾਰ-ਸਮੁੰਦਰ ਵਿਚ ਖਪ ਖਪ ਕੇ ਆਤਮਕ ਮੌਤੇ ਮਰਦੇ ਹਨ, ਤੇ ਗੁਰੂ ਦੇ ਸਨਮੁਖ ਰਹਿਣ ਵਾਲੇ ਇਸ ਬੇਅੰਤ ਡੂੰਘੇ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ (ਉਹ ਵਿਕਾਰਾਂ ਦੀਆਂ ਲਹਿਰਾਂ ਵਿਚ ਨਹੀਂ ਡੁੱਬਦੇ) ॥੮॥੧੬॥{63-64}ਪਦ ਅਰਥ ਪਚਿ = ਖ਼ੁਆਰ ਹੋ ਕੇ। ਅਥਾਹੁ = ਜਿਸ ਦੀ ਡੂੰਘਾਈ ਨਾਹ ਲੱਭ ਸਕੇ ॥੮॥੧੬॥{63-64}
SikhNet (Spanish)En agonía se ahogaron en el mar los arrogantes Manmukjs, mientras que los Gurmukjs nadaron a través de ese mar de las existencias materiales. (8-16)